ਪੰਨਾ:Aaj Bhi Khare Hain Talaab (Punjabi).pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੇਗਿਸਤਾਨੀ ਖੇਤਰ ਵਿੱਚ ਰੇਤ ਦੀ ਮਾਤਰਾ ਮੈਦਾਨੀ ਖੇਤਰਾਂ ਨਾਲੋਂ ਕਿਤੇ ਵੱਧ ਹੁੰਦੀ ਹੈ।ਇਸ ਲਈ ਉੱਥੇ ਤਾਲਾਬ ਵਿੱਚ ਖੁਰੇ ਚੰਗੀ ਤਰ੍ਹਾਂ ਅਤੇ ਕੱਚੇ ਦੀ ਥਾਂ ਪੱਕੇ ਬਣਦੇ ਹਨ ।ਪੱਥਰਾਂ ਨੂੰ ਗਾਰੇ ,ਚੂਨੇ ਨਾਲ ਲਾ ਕੇ ਬਾਕਾਇਦਾ ਅਜਿਹੀ ਦੋ ਮੰਜ਼ਲੀ ਪੁਲੀ ਬਣਾਈ ਜਾਂਦੀ ਹੈ ,ਜਿਸ ਵਿੱਚ ਉੱਪਰਲੀ ਮੰਜ਼ਿਲ ਦੇ ਝਰੋਖਿਆਂ ਜਾਂ ਮੋਰੀਆਂ ਵਿੱਚੋਂ ਪਾਣੀ ਆਉਂਦਾ ਹੈ ।ਉਨ੍ਹਾਂ ਮੋਰੀਆਂ ਵਿੱਚੋਂ ਪਾਣੀ ਇੱਕ ਨਾਲੀ ਵਿੱਚ ਜਾਂਦਾ ਹੈ ਅਤੇ ਉੱਥੇ ਪਾਣੀ ਸਾਰਾ ਭਾਰ ਰੋੜੇ, ਰੇਤ ਆਦਿ ਛੱਡ ਕੇ ਨਿੱਤਰ ਕੇ ਫਿਰ ਪਹਿਲੀ ਮੰਜ਼ਿਲ ਦੀਆਂ ਮੋਰੀਆਂ ਰਾਹੀਂ ਬਾਹਰ ਨਿਕਲ ਕੇ ਆਗੌਰ ਵੱਲ ਚਲਦਾ ਹੈ।ਕਈ ਤਰ੍ਹਾਂ ਦੀਆਂ ਛੋਟੀਆਂ- ਵੱਡੀਆਂ, ਉੱਚੀਆਂ -ਨੀਵੀਆਂ ਮੋਰੀਆਂ ਚੋਂ ਪਾਣੀ ਛਣ ਕੇ ਆਗਰ ਵਿੱਚ ਭੇਜਣ ਵਾਲਾ ਇਹ ਢਾਂਚਾ ਛਾਨਣੀ ਕਹਾਉਂਦਾ ਹੈ ।

ਇਸ ਤਰ੍ਹਾਂ ਰੋਕੀ ਗਈ ਮਿੱਟੀ ਦੇ ਕਈ ਨਾਂ ਹਨ -ਕਿਤੇ ਇਹ ਸਾਦ ਹੈ, ਗਾਦ ਹੈ, ਲੱਦੀ ਹੈ, ਗਾਰਾ ਹੈ ਤੇ ਕਿਤੇ ਤਲਛਟ ਵੀ ਪੂਰੀ ਸਾਵਧਾਨੀ ਰੱਖਣ ਤੋਂ ਬਾਅਦ ਵੀ ਹਰ ਸਾਲ ਪਾਣੀ ਦੇ ਨਾਲ ਕੁਝ ਨਾ ਕੁਝ ਮਿੱਟੀ ਆਗਰ ਵਿੱਚ ਆ ਹੀ ਜਾਂਦੀ ਹੈ।

ਆਓ ! ਫੇਰ ਪਾਲ ਵੱਲ ਚੱਲੀਏ। ਪਾਲ ਕਿਤੇ ਸਿੱਧੀ ਕਿਤੇ ਅੱਧੇ ਚੰਦ ਵਰਗੀ, ਦੂਜ ਦੇ ਚੰਦ ਵਰਗੀ ਬਣਦੀ ਹੈ ਤਾਂ ਕਿਤੇ ਇਸ ਵਿੱਚ ਸਾਡੀ ਬਾਹ ਦੀ ਕੂਹਣੀ ਵਾਂਗ ਮੋੜ ਆਉਂਦਾ ਹੈ ।ਇਹ ਮੋੜ ਕੂਹਣੀ ਹੀ ਅਖਵਾਉਂਦਾ ਹੈ। ਜਿੱਥੇ ਵੀ ਪਾਲ ਤੇ ਆਗੌਰ ਤੋਂ ਆਉਣ ਵਾਲੇ ਪਾਣੀ ਦਾ ਵੱਡਾ ਵੇਗ ਲੱਗਦਾ ਹੈ, ਉੱਥੇ ਪਾਲ ਦੀ ਮਜਬੂਤੀ ਵਧਾਉਣ ਲਈ ਉਸ ਉੱਤੇ ਕੂਹਣੀ ਲਾ ਦਿੱਤੀ ਜਾਂਦੀ ਹੈ ।

ਜਿੱਥੇ ਸੰਭਵ ਹੈ ਸਮਰੱਥਾ ਹੈ ਉੱਥੇ ਪਾਲ ਅਤੇ ਪਾਣੀ ਵਿੱਚ ਪੱਥਰ ਦੇ ਟੁਕੜੇ ਲਾਏ ਜਾਂਦੇ ਹਨ। ਪੱਥਰ ਜੋੜਨ ਦੀ ਕਿਰਿਆ ਨੂੰ ਜੁਹਾਨਾ ਕਿਹਾ ਜਾਂਦਾ ਹੈ। ਛੋਟੇ ਪੱਥਰ ਗਾਰੇ ਨਾਲ ਜੋੜੇ ਜਾਂਦੇ ਸਨ ਅਤੇ ਇਸ ਘੋਲ ਵਿੱਚ ਰੇਤਾ,ਚੂਨਾ, ਵੇਲਪੱਤਰ, ਗੁੜ,ਗੂੰਦ ਅਤੇ ਮੇਥੀ ਮਿਲਾਈ ਜਾਂਦੀ ਸੀ ।ਵੱਡੇ ਵਜ਼ਨੀ ਪੱਥਰ , ਜੋੜਨ ਲਈ ਉਨ੍ਹਾਂ ਵਿੱਚ ਗਲੀ ਕਰਕੇ ਮੋਟੇ ਕਿਲ ਲਗਾ ਦਿੱਤੇ ਜਾਂਦੇ ਸਨ । ਇਸ ਵਿੱਚ ਇੱਕ ਪੱਥਰ ਵਿੱਚ ਮਘੋਰਾ ਛੱਡਦੇ ਅਤੇ ਦੂਜੇ ਵਿਚ ਉਸ ਆਕਾਰ ਦੀ ਕਿੱਲ ਅੜਾ ਦਿੰਦੇ ਸਨ । ਕਦੇ- ਕਦੇ ਵੱਡੇ ਪੱਥਰ ਲੋਹੇ ਦੀ ਪੱਤੀ ਨਾਲ ਜੋੜੇ ਜਾਂਦੇ ਸਨ ।ਪੱਥਰ ਦੇ ਟੁਕੜੇ ਪਾਲ