ਪੰਨਾ:Aaj Bhi Khare Hain Talaab (Punjabi).pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰ, ਖਜਾਨਾ।ਤਾਲਾਬ ਦਾ ਖਜ਼ਾਨਾ ਹੈ ਆਗਰ, ਜਿੱਥੇ ਸਾਰਾ ਪਾਣੀ ਆਕੇ ਜਮ੍ਹਾਂ ਹੋਵੇਗਾ। ਰਾਜਸਥਾਨ ਵਿੱਚ ਇਹ ਸ਼ਬਦ ਤਾਲਾਬ ਤੋਂ ਬਿਨਾਂ ਵੀ ਚਲਦਾ ਹੈ।ਰਾਜ ਪਰਿਵਹਨ ਦੀਆਂ ਬਸਾਂ ਦੇ ਡਿਪੂ ਨੂੰ ਵੀ ਆਗਰ ਕਿਹਾ ਜਾਂਦਾ ਹੈ।ਆਗਰਾ ਨਾਂ ਵੀ ਇਸ ਤੋਂ ਹੀ ਬਣਿਆ ਹੈ।ਆਗਰ ਨਾਂ ਦੇ ਕੁੱਝ ਪਿੰਡ ਵੀ ਕਈ ਰਾਜਾਂ ਵਿੱਚ ਮਿਲ ਜਾਣਗੇ।

ਆਗੌਰ ਅਤੇ ਆਗਰ ਸਾਗਰ ਦੇ ਦੋ ਮੁੱਖ ਹਿੱਸੇ ਮੰਨੇ ਗਏ ਹਨ।ਇਸ ਨੂੰ ਵੱਖ-ਵੱਖ ਖੇਤਰਾਂ ਵਿੱਚ ਕੁੱਝ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।ਕਿਤੇ ਇਹ ਸ਼ਬਦ ਮੂਲ ਸੰਸਕ੍ਰਿਤ ਤੋਂ ਘਸਦੇ-ਘਸਦੇ ਬੋਲੀ ਵਿੱਚ ਕਾਫੀ ਸਰਲ ਹੁੰਦੇ ਦਿਸਦੇ ਹਨ ਅਤੇ ਕਿਤੇ ਠੇਠ ਪੇਂਡੂ ਇਲਾਕਿਆਂ ਵਿੱਚ ਬੋਲੀ ਨੂੰ ਸਿੱਧੇ ਸੰਸਕ੍ਰਿਤ ਤੱਕ ਲੈ ਜਾਂਦੇ ਹਨ।ਆਗੌਰ ਕਿਤੇ ਆਵ ਹੈ, ਤਾਂ ਕਿਤੇ ਪਾਯਤਨ,ਮਤਲਬ ਜਿੱਥੇ ਤਾਲਾਬ ਦੇ ਪੈਰ ਪਸਰੇ ਹੋਣ।ਆਯਤਨ ਉਸ ਨੂੰ ਕਹਿੰਦੇ ਹਨ ਜਿੱਥੇ ਇਹ ਪਸਰਿਆ ਹੋਇਆ ਹਿੱਸਾ ਸੁੰਗੜ ਜਾਏ, ਭਾਵ ਆਗਰ ਬਣ ਜਾਏ।ਇਸਨੂੰ ਕਿਤੇ-ਕਿਤੇ ਭਰਾਓ ਵੀ ਕਹਿੰਦੇ ਹਨ।ਆਂਧਰਾ ਪ੍ਰਦੇਸ਼ ਵਿੱਚ ਪਹੁੰਚ ਕੇ ਇਹ ਪਰਿਵਾਹ ਪ੍ਰਦੇਸ਼ਮ ਬਣ ਜਾਂਦਾ ਹੈ।ਆਗਰ ਵਿੱਚ ਆਗੌਰ ਤੋਂ ਪਾਣੀ ਆਉਂਦਾ ਹੈ ਪਰ ਕਿਤੇ ਕਿਤੇ ਆਗਰ ਦੇ ਬਿਲਕੁਲ ਵਿਚਕਾਰ ਖੂਹ ਵੀ ਪੁੱਟਦੇ ਹਨ।ਇਸ ਸਰੋਤ ਰਾਹੀਂ ਵੀ ਤਾਲਾਬ ਵਿੱਚ ਪਾਣੀ ਆਉਂਦਾ ਹੈ।ਇਸਨੂੰ ਬੋਗਲੀ ਕਹਿੰਦੇ ਹਨ।ਬਿਹਾਰ ਵਿੱਚ ਬੋਗਲੀ ਵਾਲੇ ਸੈਂਕੜੇ ਤਾਲਾਬ ਹਨ।ਬੋਗਲੀ ਦਾ ਇੱਕ ਨਾਂ ਚੂਹਰ ਵੀ ਹੈ।

ਪਾਣੀ ਦੇ ਇਸ ਆਗਰ ਦੀ, ਕੀਮਤੀ ਖਜ਼ਾਨੇ ਦੀ ਰਾਖੀ ਕਰਦੀ ਹੈ, ਪਾਲ(ਵੱਟ)।ਪਾਲ ਸ਼ਬਦ ਪਾਲਕ ਤੋਂ ਬਣਿਆ ਹੋਵੇਗਾ।ਕੁੱਝ ਖੇਤਰਾਂ ਵਿੱਚ ਇਹ ਪਾਰ ਹੈ।ਨਦੀ ਦੇ ਪਾਰ ਵਾਂਗ ਕਿਨਾਰੇ ਦੇ ਅਰਥ ਵਿੱਚ।ਪਾਰ ਦੇ ਨਾਲ ਆਰ ਵੀ ਹੈ, ਆਰ-ਪਾਰ ਅਤੇ ਤਾਲਾਬ ਦੇ ਇਸ ਪਾਰ ਤੋਂ ਉਸ ਪਾਰ ਨੂੰ ਆਰ-ਪਾਰ ਜਾਂ ਪਾਰ-ਆਰ ਦੀ ਥਾਂ ਪਾਰਾਵਾਰ ਵੀ ਕਹਿੰਦੇ ਹਨ।ਅੱਜ ਪਾਰਾਵਾਰ ਸ਼ਬਦ ਤਾਲਾਬ ਜਾਂ ਪਾਣੀ 'ਚੋਂ ਨਿੱਕਲ ਕੇ ਆਨੰਦ ਦੀ ਮਾਤਰਾ ਦੱਸਣ ਲਈ ਵਰਤੋਂ ਵਿੱਚ ਆ ਰਿਹਾ ਹੈ, ਪਰ ਪਹਿਲਾਂ ਇਹ ਪਾਣੀ ਦੇ ਆਨੰਦ ਦਾ ਪਾਰਾਵਾਰ ਹੁੰਦਾ ਹੋਵੇਗਾ।

ਪਾਰ ਜਾਂ ਪਾਲ ਬਹੁਤ ਮਜ਼ਬੂਤ ਹੁੰਦੀ ਹੈ, ਪਰ ਇਸ ਰਖਵਾਲੇ ਦੀ ਵੀ ਰਖਵਾਲੀ ਨਾ ਹੋਵੇ ਤਾਂ ਆਗੌਰ ਤੋਂ ਆਗਰ ਵਿੱਚ ਲਗਾਤਾਰ ਭਰਨ ਵਾਲਾ ਪਾਣੀ ਇਸ ਨੂੰ ਪਤਾ ਨਹੀਂ ਕਦੋਂ ਪਾਰ ਕਰ ਲਵੇ ਅਤੇ ਪਾਣੀ ਦਾ ਤੇਜ ਵਹਾਅ ਅਤੇ ਸ਼ਕਤੀ ਵੇਖਦੇ ਹੀ ਵੇਖਦੇ ਉਸ ਨੂੰ ਮਿਟਾ ਦੇਵੇ।ਤਾਲਾਬ ਨੂੰ ਟੁੱਟਣ ਤੋਂ ਬਚਾਉਣ ਵਾਲੇ ਇਸ ਹਿੱਸੇ ਦਾ ਨਾਂ ਹੈ ਅਫਰਾ ।ਆਗਰ ਤਾਂ ਹੋਇਆ ਤਾਲਾਬ ਦਾ ਢਿੱਡ, ਅਤੇ ਇਹ ਇੱਕ ਹੱਦ ਤੱਕ ਭਰਨਾ ਚਾਹੀਦਾ ਹੈ ਤਾਂ ਹੀ ਤਾਲਾਬ ਦਾ ਸਾਲ ਭਰ ਤੱਕ ਕੋਈ ਅਰਥ ਹੈ।ਜੇਕਰ ਉਹ ਹੱਦ ਨੂੰ ਪਾਰ ਕਰ ਲਵੇ ਤਾਂ ਪਾਲ ਨੂੰ ਖਤਰਾ ਹੈ।ਢਿੱਡ ਪੂਰਾ ਭਰ ਗਿਆ, ਆਫਰ ਗਿਆ ਤਾਂ ਉਸ ਨੂੰ ਹੁਣ ਖਾਲੀ ਕਰਨਾ ਹੈ।ਇਹ