ਪੰਨਾ:Aaj Bhi Khare Hain Talaab (Punjabi).pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣਾਉਂਦੀਆਂ ਸਨ।ਮੁਸਹਰ, ਲੁਨੀਆ ਅਤੇ ਨੌਨੀਆ ਜਾਤੀਆਂ ਦੇ ਲੋਕ ਉਦੋਂ ਅੱਜ ਵਾਂਗ ਲਾਚਾਰ ਨਹੀਂ ਸਨ।18ਵੀ. ਸਦੀ ਤੱਕ ਮੁਸਹਰਾਂ ਨੂੰ ਤਾਲਾਬ ਮੁਕੰਮਲ ਹੋਣ ਤੱਕ ਪੂਰੇ-ਪੂਰੇ ਮਿਹਨਤਾਨੇ ਦੇ ਨਾਲ-ਨਾਲ ਜ਼ਮੀਨ ਵੀ ਦਿੱਤੀ ਜਾਂਦੀ ਸੀ।ਨੌਨੀਆ ਤੇ ਲੂਨੀਆ ਦੀ ਤਾਲਾਬ ਮੁਕੰਮਲ ਹੋਣ ਉੱਤੇ ਪੂਜਾ ਤੱਕ ਹੁੰਦੀ ਸੀ।ਮਿੱਟੀ ਦੇ ਪਾਰਖੀ ਮੁਸਹਰ ਦਾ ਸਮਾਜ ਵਿੱਚ ਆਪਣਾ ਸਥਾਨ ਸੀ।ਚੋਹਰਮੱਲ ਕਿਸੇ ਸਮੇਂ ਉਨ੍ਹਾਂ ਦੇ ਬਹੁਤ ਸ਼ਕਤੀਸ਼ਾਲੀ ਆਗੂ ਸਨ।ਸ਼੍ਰੀ ਸਲੇਸ(ਸ਼ਲੇਸ਼)ਦੁਸਾਧ ਜਾਤੀ ਦੇ ਬੜੇ ਪੂਜਣਯੋਗ ਆਗੂ ਸਨ।ਇਨ੍ਹਾਂ ਦੇ ਗੀਤ ਥਾਂ-ਥਾਂ ਗਾਏ ਜਾਂਦੇ ਸਨ ਅਤੇ ਇਨ੍ਹਾਂ ਨੂੰ ਦੂਜੇ ਲੋਕ ਵੀ ਇੱਜਤ-ਮਾਣ ਦਿੰਦੇ ਸਨ।ਦੁਸਾਧ ਜਦੋਂ ਵੀ ਸ਼੍ਰੀ ਸਲੇਸ ਦੇ ਜੱਗ(ਯੱਗ) ਕਰਦੇ ਹਨ ਤਾਂ ਦੂਜੀਆਂ ਜਾਤੀਆਂ ਵੀ ਇਸ ਵਿੱਚ ਹਿੱਸਾ ਲੈਂਦੀਆਂ ਹਨ।

ਇਨ੍ਹਾਂ ਇਲਾਕਿਆਂ ਵਿੱਚ ਹੀ ਡਾਂੜੀ ਜਾਤੀ ਦੇ ਲੋਕ ਰਹਿੰਦੇ ਸਨ।ਇਹ ਬੇਹੱਦ ਮੁਸ਼ਕਿਲ ਕੰਮ ਕਰਨ ਵਾਲੀ ਮਿਹਨਤੀ ਜਾਤੀ ਸੀ।ਇਨ੍ਹਾਂ ਮੁਸ਼ਕਿਲ ਕੰਮਾਂ ਵਿੱਚ ਤਾਲਾਬ ਅਤੇ ਖੂਹ ਤਾਂ ਸ਼ਾਮਿਲ ਸਨ ਹੀ।ਬਿਹਾਰ ਵਿੱਚ ਅੱਜ ਵੀ ਜੇਕਰ ਕਿਸੇ ਮੁਸ਼ਕਿਲ ਕੰਮ ਦਾ ਹੱਲ ਨਾਲ ਲੱਭੇ ਤਾਂ ਕਹਿ ਦਿੰਦੇ, "ਡਾਂੜੀ ਲਾ ਦਿਓ" ।ਡਾਂੜੀ ਬੇਹੱਦ ਸੁੰਦਰ ਮਜ਼ਬੂਤ ਕੱਦ ਕਾਠੀ ਵਾਲੇ ਹੁੰਦੇ ਸਨ।ਇਨ੍ਹਾਂ ਦੇ ਸੁਡੌਲ ਸਰੀਰ ਮੱਛੀਆਂ ਗਿਣਨ ਦਾ ਸੱਦਾ ਦਿੰਦੇ ਸਨ।ਅੱਜ ਦੇ ਬਿਹਾਰ ਅਤੇ ਬੰਗਾਲ ਵਿੱਚ ਵਸੇ ਸੰਥਾਲ ਵੀ ਸੋਹਣੇ ਤਾਲਾਬ ਬਣਾਉਂਦੇ ਸਨ।ਸੰਥਾਲ ਪਰਗਨਾ ਵਿੱਚ ਬਹੁਤ ਕੁੱਝ ਮਿਟ ਜਾਣ ਤੋਂ ਬਾਅਦ ਵੀ ਕਈ ਆਹਰ ਭਾਵ(ਤਾਲਾਬ)ਸੰਥਾਲਾਂ ਦੀ ਕੁਸ਼ਲਤਾ ਦੀ ਯਾਦ ਦਿਵਾਉਂਦੇ ਹਨ।

ਮਹਾਂਰਾਸ਼ਟਰ ਦੇ ਨਾਸਿਕ ਖੇਤਰ ਵਿੱਚ ਕੋਹਲੀਆਂ ਦੇ ਹੱਥਾਂ ਨੇ ਇੰਨੇ ਬੰਨ੍ਹ ਅਤੇ ਤਾਲਾਬ ਬਣਾਏ ਸਨ ਕਿ ਇਸ ਹਿੱਸੇ ਵਿੱਚ ਕਦੇ ਵੀ ਅਕਾਲ ਦਾ ਪਰਛਾਵਾਂ ਤੱਕ ਨਹੀਂ ਪਿਆ।ਸਮੁੰਦਰੀ ਇਲਾਕੇ ਗੋਆ ਅਤੇ ਕੋਂਕਣ ਪ੍ਰਦੇਸ਼ ਜਬਰਦਸਤ ਮੀਂਹ ਵਾਲੇ ਇਲਾਕੇ ਹਨ, ਪਰ ਮੀਂਹ ਦਾ ਮਿੱਠਾ ਉੱਥੇ ਵੇਖਦੇ-ਵੇਖਦੇ ਹੀ ਸਮੁੰਦਰ ਦੇ ਖਾਰੇ ਪਾਣੀ ਵਿੱਚ ਮਿਲ ਜਾਂਦਾ ਹੈ।ਇਹ ਕਮਾਲ ਗਾਵੜੀ ਜਾਤੀ ਦਾ ਹੀ ਸੀ ਕਿ ਪੱਛਮੀ ਘਾਟ ਦੀਆਂ ਪਹਾੜੀਆਂ ਵਿੱਚ ਉੱਪਰ ਤੋਂ ਲੈ ਕੇ ਥੱਲੇ ਤੱਕ ਮੀਂਹ ਦਾ ਪਾਣੀ ਤਾਲਾਬਾਂ ਵਿੱਚ ਸਾਲ ਭਰ ਰੋਕ ਕੇ ਰੱਖਿਆ ਜਾਂਦਾ ਸੀ ਤਾਂ ਜੋ ਉਹ ਮਿੱਠਾ ਬਣ ਸਕੇ।ਇੱਥੇ ਇਸ ਤੋਂ ਇਲਾਵਾ ਕਰਨਾਟਕ ਦੇ ਉੱਤਰੀ ਕੰਨੜ ਖੇਤਰ ਵਿੱਚ ਚੀਰੇ ਨਾਂ ਦਾ ਪੱਥਰ ਮਿਲਦਾ ਹੈ।ਤੇਜ਼ ਬਰਸਾਤ ਅਤੇ ਵਹਾਅ ਨੂੰ ਸਿਰਫ ਇਸੇ ਪੱਥਰ ਨਾਲ ਰੋਕਿਆ ਜਾ ਸਕਦਾ ਹੈ।

ਇੰਨਾ ਸੁਘੜ ਕੰਮ ਕਿਸੇ ਸੁਚਾਰੂ ਪ੍ਰਬੰਧਾਂ ਤੋਂ ਬਿਨਾਂ ਨਹੀਂ ਸੀ ਹੋ ਸਕਦਾ ।ਜ਼ਹੀਨ ਦਿਮਾਗ ਅਤੇ ਸੰਗਠਨ ਦਾ ਠੀਕ ਤਾਲਮੇਲ ਕੀਤੇ ਬਿਨਾਂ ਦੇਸ਼ ਵਿੱਚ ਇੰਨੇ ਸੋਹਣੇ ਤਾਲਾਬ ਨਾ ਤਾਂ ਬਣ ਸਕਦੇ ਸਨ ਅਤੇ ਨਾ ਹੀ ਹੁਣ ਤੱਕ ਟਿਕ ਸਕਦੇ ਸਨ।ਇਹ ਸੰਗਠਨ ਕਿੰਨੇ ਚੁਸਤ, ਦਰੁਸਤ ਸਨ, ਇਸਦੀ ਮਿਸਾਲ ਦੱਖਣ ਦੇ ਤਾਲਾਬਾਂ ਵਿੱਚ ਝਾਤ ਮਾਰ ਕੇ ਨਜਰੀ ਪੈਂਦੀ ਹੈ।