ਪੰਨਾ:Aaj Bhi Khare Hain Talaab (Punjabi).pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਜੋ ਵੱਟ ਦੇ ਹੇਠਾਂ ਇੰਨੀ ਡੂੰਘਾਈ ਨਾ ਹੋ ਜਾਵੇ ਕਿ ਵੱਟ ਪਾਣੀ ਦੇ ਦਬਾਅ ਨਾਲ ਹੀ ਕਮਜੋਰ ਹੋਣ ਲੱਗ ਪਵੇ।.............

ਅਣਪੁੱਛੀ ਗਿਆਰਸ ਨੂੰ ਇੰਨਾ ਕੰਮ ਤਾਂ ਹੋ ਹੀ ਜਾਂਦਾ ਸੀ, ਜੇਕਰ ਉਸ ਦਿਨ ਕੰਮ ਸ਼ੁਰੂ ਨਹੀਂ ਹੁੰਦਾ ਤਾਂ ਫਿਰ ਮਹੂਰਤ ਕਢਵਾਇਆ ਜਾਂਦਾ ਸੀ ਜਾਂ ਆਪਣੇ-ਆਪ ਹੀ ਕੱਢਿਆ ਜਾਂਦਾ ਸੀ।ਪਿੰਡਾਂ ਅਤੇ ਸ਼ਹਿਰਾਂ ਚ ਘਰ-ਘਰ ਵਿੱਚ ਮਿਲਣ ਵਾਲੇ ਪੰਚਾਂਗ ਅਤੇ ਹੋਰ ਕਈ ਗੱਲਾਂ ਦੇ ਨਾਲ ਖੁਹ, ਸਾਉੜੀ ਅਤੇ ਤਾਲਾਬ ਬਣਾਉਣ ਦਾ ਮਹੂਰਤ ਅੱਜ ਵੀ ਸਮਝਾਉਂਦੇ ਹਨ:"ਹਸਤ,ਅਨੁਰਾਧਾ, ਤਿੰਨੋਂ ਉੱਤਰਾ, ਸ਼ਤਭਿਸ਼ਾ, ਮਘਾ,ਰੋਹਿਣੀ, ਪੁਸ਼ਯ, ਮਰਿਗਸ਼ਿਰਾ, ਨਕਸ਼ਤਰਾਂ ਵਿੱਚ ਚੰਦਰਵਾਰ, ਬੁੱਧਵਾਰ, ਗੁਰੂਵਾਰ ਅਤੇ ਸ਼ੁੱਕਰਵਾਰ ਨੂੰ ਕੰਮ ਸ਼ੁਰੂ ਕਰੋ, ਪਰ 4,9,14 ਤਿੱਥਾਂ ਨੂੰ ਛੱਡਣ ਲਈ ਕਿਹਾ ਗਿਆ ਹੈ, ਸ਼ੁਭ ਲਗਨਾਂ ਵਿਚੋਂ ਗੁਰੂ ਅਤੇ ਬੁੱਧ ਬਲੀ ਹੋਵੇ, ਪਾਪ ਨਿਰਬਲ ਹੋਵੇ, ਸ਼ੁੱਕਰ ਦਾ ਚੰਦਰਮਾ ਜਲਚਰ ਰਾਸ਼ੀ ਦਾ ਲਗਨ ਅਤੇ ਚੌਥਾ ਹੋਵੇ, ਗਰੁ, ਸ਼ੁੱਕਰ ਅਸਤ ਨਾ ਹੋਣ, ਭਦਰਾ ਨਾ ਹੋਵੇ ਤਾਂ ਤਾਲਾਬ ਦੀ ਪਟਾਈ ਸ਼ੁਭ ਹੈ।"