ਪੰਨਾ:Aaj Bhi Khare Hain Talaab (Punjabi).pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ 63 ਤਲਾਬ ਬਣਾਏ ਸਨ । ਇੰਨੀ ਵੱਡੀ ਯੋਜਨਾ ਬਣਾਉਣ ਤੋਂ ਲੈ ਕੇ ਉਸ ਨੂੰ ਪੂਰੀ ਕਰਨ ਤੱਕ ਕਿੰਨਾ ਵੱਡਾ ਸੰਗਠਨ ਬਣਿਆ ਹੋਵੇਗਾ , ਕਿੰਨੇ ਸਾਧਨ ਜੁਟਾਏ ਹੋਣਗੇ ,ਨਵੇਂ ਲੋਕ, ਨਵੀਆਂ ਸਮਾਜਿਕ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਸੋਚ ਕੇ ਤਾਂ ਵੇਖਣ !ਮਧੂਬਨੀ ਦੇ ਇਹ ਤਾਲਾਬ ਅੱਜ ਵੀ ਹਨ ,ਲੋਕੀ ਉਨ੍ਹਾਂ ਨੂੰ ਬਣਾਉਣ ਵਾਲਿਆਂ ਨੂੰ ਅੱਜ ਵੀ ਸ਼ੁਕਰਾਨੇ ਵਜੋਂ ਯਾਦ ਕਰਦੇ।

ਕਿਤੇ ਇਨਾਮ ਵਜੋਂ ਤਲਾਬ ਬਣਾ ਦਿੱਤਾ ਜਾਂਦਾ ਸੀ ਤੇ ਕਿਤੇ ਤਲਾਬ ਬਣਾਉਣ ਦਾ ਇਨਾਮ ਮਿਲਦਾ ਸੀ ।ਗੋਂਡ ਰਾਜਿਆਂ ਦੀਆਂ ਹੱਦਾਂ ਵਿੱਚ ਜਿਹੜਾ ਵੀ ਤਲਾਬ ਬਣਦਾ ,ਉਸ ਦੇ ਥੱਲੇ ਦੀ ਜ਼ਮੀਨ ਦਾ ਲਗਾਨ ਨਹੀਂ ਦੇਣਾ ਪੈਂਦਾ ਸੀ ।ਸੰਬਲਪੁਰ ਖੇਤਰ ਵਿੱਚ ਇਹ ਰਵਾਇਤ  ਖਾਸ ਤੌਰ ਨਾਲ ਪ੍ਰਚੱਲਿਤ ਸੀ ।

ਦੰਡ ਵਿਧਾਨ ਵਿੱਚ ਵੀ ਤਾਲਾਬ ਦਾ ਜ਼ਿਕਰ ਮਿਲਦਾ ਹੈ । ਬੁੰਦੇਲਖੰਡ ਦੀਆਂ ਜਾਤਾਂ ਦੇ ਝਗੜੇ ਵਿੱਚ ਪੰਚਾਇਤਾਂ ਜਦੋਂ ਕਿਸੇ ਨੂੰ ਸਜ਼ਾ ਦਿੰਦੀਆਂ ਤਾਂ ਤਾਲਾਬ ਬਣਾਉਣ ਲਈ ਕਹਿੰਦੀਆਂ ਸਨ ।ਇਹ ਰਵਾਇਤ ਅੱਜ ਵੀ ਰਾਜਸਥਾਨ ਵਿੱਚ ਚੱਲਦੀ ਹੈ ।ਅਲਵਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਗੋਪਾਲਪੁਰਾ ਵਿੱਚ ਪੰਚਾਇਤੀ ਫ਼ੈਸਲੇ ਨਾ ਮੰਨਣ ਵਾਲਿਆਂ ਤੋਂ ਕੁਝ ਪੈਸਾ ਸਜ਼ਾ ਵਜੋਂ ਪੰਚਾਇਤ ਕੋਸ਼ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਹੈ ।ਉਸ ਪੈਸੇ ਨਾਲ ਉੱਥੇ ਪਿਛਲੇ ਸਮੇਂ ਦੌਰਾਨ ਛੋਟੇ- ਛੋਟੇ ਤਾਲਾਬ ਬਣਵਾਏ ਗਏ ਹਨ ।