ਪੰਨਾ:A geographical description of the Panjab.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੮੧

ਵਿਚ ਕੀੜੇ ਪੈ ਗਏ। ਅਤੇ ਰਾਜੇ ਤਲੋਕਚੰਦ ਦੀ ਫੌਜ, ਜੋ ਕਿਲੇ ਦੇ ਅੰਦਰ ਸੀ, ਕਈ ਦਿਨ ਰੁੱਖ ਭਰੂਹ ਭਰੂਹਕੇ ਖਾਂਦੀ ਰਹੀ,ਓੜੁਕ ਨੂੰ, ਜਾਂ ਭੁਖ ਦੀ ਮਾਰੀ ਮਰਨ ਲੱਗੀ, ਤਾਂ ਰਾਜੇ ਨੈ ਲਚਾਰ ਹੋਕੇ ਕਿਲੇ ਦੀਆਂ ਕੁੰਜੀਆਂ ਬਿੱਕਰਮਾਜੀਤ ਕੋਲ਼ ਘੱਲ ਦਿੱਤੀਆਂ, ਅਤੇ ਕਿਲਿਓਂ ਬਾਹਰ ਨਿੱਕਲ਼ ਕੇ, ਜਗਤਸਿੰਘੁ ਦੇ ਰਾਹੀਂ ਬਿੱਕਰਮਾਜੀਤ ਨੂੰ ਆ ਮਿਲ਼ਿਆ। ਅਤੇ ਉਹ ਕਿਲਾ, ਦਹਿਆਂ ਦੀ ਪਹਿਲੀ ਤਰੀਕੇ, ਸਨ ੧੫ ਪਾਤਸਾਹੀ, ਅਤੇ ੧੦੩੧ ਹਿਜਰੀ ਵਿਖੇ, ਛਨਿੱਛਰਵਾਰ ਦੇ ਦਿਨ, ਫਤੇ ਹੋ ਗਿਆ। ਅਤੇ ਜਹਾਂਗੀਰ ਇਹ ਖ਼ਬਰ ਸੁਣਕੇ ਬਹੁਤ ਪਰਸਿੰਨ ਹੋਇਆ, ਅਤੇ ਕਿਲੇ ਦੇ ਦੇਖਣ ਲਈ ਆਇਆ, ਲੋਹੇ ਦਾ ਵਡਾ ਦਰਵੱਜਾ ਉਸ ਕਿਲੇ ਉੁਪੁਰ ਝੜਾਇਆ, ਅਤੇ ਇਕ ਮਸੀਤ ਪੱਕੀ ਬਣਵਾਈ, ਅਤੇ ਬੁਤਾਂ ਅਰ ਠਾਕੁਰਦਵਾਰਿਆਂ ਨੂੰ ਖ਼ਰਾਬ ਕਰਕੇ, ਪਹਾੜਾਂ ਦਾ ਸੈਲ ਅਰ ਸਕਾਰ ਕਰਦਾ, ਉਸੀ ਰਸਤੇ ਕਸਮੀਰ ਨੂੰ ਚਲਾ ਗਿਆ। ਜਿਸ ਦਿਨ ਤੇ ਇਹ ਕਿਲਾ ਦਿਲੀਵਾਲ਼ੇ ਪਾਤਸਾਹਾਂ ਦੇ ਅਮਲ ਵਿਚ ਆਇਆ, ਉਸ ਦਿਨ ਤੇ ਲੈਕੇ ਸਾਰੇ ਪਹਾੜ ਦੇ ਜਿਮੀਦਾਰ ਅਰ ਰਾਜੇ ਬਾਬੂ, ਉਨ੍ਹਾਂ ਦੇ ਆਗਿਆਕਾਰ ਅਤੇ ਹਾਂਸਲ ਭਰਨਵਾਲ਼ੇ ਬਣ ਗਏ। ਇਸ ਕਿਲੇ ਪਰ ਸਦਾ ਦਿਲੀ ਤੇ ਹਾਕਮ ਆਉਂਦਾ; ਲਹੌਰ ਦੇ ਸੂਬੇਦਾਰ ਦਾ ਕਦੇ ਤਾਬੇਦਾਰ ਨਹੀਂ ਹੁੰਦਾ ਸੀ; ਸਾਰੇ ਪਹਾੜ ਦੇ ਰਾਜੇ ਉਹ ਦੇ ਸਲਾਮ ਨੂੰ ਆਇਆ ਕਰਦੇ ਸੇ; ਅਤੇ ਇਹ ਗੱਲ ਸੈਫਲੀਖਾਂ ਦੀ ਠਾਣੇਦਾਰੀ ਤੀਕੁਰ ਰਹੀ। ਅਤੇ ਇਹ ਸੈਫਲੀਖਾਂ ਵਡਾ ਸੂਰਮਾ, ਅਤੇ ਘੋੜੇ ਚੜ੍ਹਨ ਦੀ ਬਿੱਦਿਆ ਵਿਚ ਅੱਤ ਨਾਮੀ, ਅਤੇ ਸਪਾਹਪੁਣੇ ਦਾ ਹੁਨਰ ਬੀ ਚੰਗਾ ਜਾਣਦਾ ਸਾ, ਅਤੇ ਦਰਬਾਰ ਖਾਸ ਦੇ ਪਾਹਰੂਆਂ ਵਿਚ ਨੌਕਰ ਸੀ।

ਇਕ ਦਿਹਾੜੇ ਪਾਤਸਾਹ ਦੇ ਕੋਕੇ ਨੈ ਸਰਾਬ ਪੀਕੇ ਸੈਫਲੀ-

K