ਪੰਨਾ:A geographical description of the Panjab.pdf/95

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੭੯

ਹੇਠ ਹੀ ਰਹਿੰਦਾ ਰਿਹਾ ਹੈ। ਆਖਦੇ ਹਨ, ਜੋ ਇਹ ਕਿਲਾ ਅਜਿਹਾ ਔਖਾ ਹੈ, ਕਿ ਪੀਹੜੀਓ ਪੀਹੜੀ ਇਕ ਹੀ ਦੇ ਪਾਸ ਰਿਹਾ ਹੈ; ਅਜਿਹਾ ਨਹੀਂ ਹੋਇਆ, ਜੋ ਕਦੇ ਇਸ ਪਾਸ, ਕਦੇ ਉਸ ਪਾਸ ਜਾਵੇ। ਕਈਆਂ ਪੀਹੜੀਆਂ ਤੇ ਲਾਕੇ ਇਹ ਕਿਲਾ ਕਟੋਚਾਂ ਹੀ ਪਾਹ ਚਲਾ ਆਇਆ। ਅਤੇ ਜਦ ਤੇ ਲਾਕੇ ਹਿੰਦ ਵਿਚ ਮੁਸਲਮਾਨਾਂ ਦਾ ਰਾਜ ਹੋਇਆ, ਦਿੱਲੀ ਦੇ ਪਾਤਸਾਹਾਂ ਵਿਚੋਂ ਕਿਨੇ ਇਹ ਕਿਲਾ ਮਾਰਕੇ ਨਾ ਲਿਆ; ਨਿਰਾ ਸੁਲਤਾਨ ਮਮੂਦ ਗਜਨਬੀ ਦੀ ਫੌਜ ਨੈ ਠਾਕੁਰਦਵਾਰੇ ਢਾਹ ਢੂਹਕੇ ਇਸ ਮੁਲਖ ਨੂੰ ਲੁਟਿਆ ਸੀ; ਤਬਾਰੀਖ ਫਰਿਸਤੇ ਵਿਚ ਇਸੀ ਤਰਾਂ ਲਿਖਿਆ ਹੋਇਆ ਸੀ; ਤਬਾਰੀਖ ਫਰਿਸਤੇ ਵਿਚ ਇਸੀ ਤਰਾਂ ਲਿਖਿਆ ਹੋਇਆ ਹੈ। ਅਤੇ ਸੁਲਤਾਨ ਫਰੋਜਸਾਹ ਕਈ ਚਿਰ ਮੋਰਚੇ ਲਾਕੇ, ੳੜਕ ਨੂੰ ਸੁਲਾ ਕਰਕੇ ਮੁੜ ਗਿਆ, ਅਤੇ ਜਾਂਦਾ ਹੋਇਆ ਜਵਾਲਾਮੁਖੀ ਦੇ ਗਿਰਦੇ ਠਾਕੁਰਦਵਾਰੇ ਅਰ ਬੁਤ ਭੰਨ ਤੋੜਕੇ ਦਿੱਲੀ ਜਾ ਵੜਿਆ। ਇਸੀ ਤਰਾਂ ਅਕਬਰ ਪਾਤਸਾਹ ਨੈ ਬੀ ਕਈ ਬਾਰ ਫੌਜ ਭੇਜੀ, ਪਰ ਝਖ ਮਾਰਕੇ ਐਵੇਂ ਮੁੜ ਜਾਂਦੀ ਰਹੀ। ਜਾਂ ਅਕਬਰ ਪਾਤਸਾਹ ਦੇ ਪੁੱਤ ਜਹਾਂਗੀਰ ਨੂੰ, ਤਖਤ ਪੁਰ ਬੈਠੇ ਤੇਰਾਂ ਬਰਸਾਂ ਹੋਈਆਂ, ਤਾਂ ਉਹ ਦੇ ਮਨ ਵਿਚ ਬੀ ਕਾਂਗੜੇ ਦੇ ਲੈਣ ਦਾ ਲਾਲਚ ਦੌੜਿਆ; ਤਦ ੳਨ ਸੇਖ ਫਰੀਦ ਮੁਰਤਜਾਖਾਂ ਅਤੇ ਰਾਜੇ ਸੂਰਜਮੱਲ ਨੂੰ ਹੁਕਮ ਦਿੱਤਾ, ਕਿ ਜਾਉ, ਕੋਟਕਾਂਗੜੇ ਨੂੰ ਸਰ ਕਰੋ। ਜਾਂ ਉਹ ਦੋਵੇਂ ਪਹਾੜ ਦੇ ਨੇੜੇ ਪਹੁੰਚੇ, ਤਾਂ ਰਾਜੇ ਅਰ ਸੇਖ ਦੀ ਕੁਛ ਅਣਬਣਤ ਹੋ ਗਈ, ਅਤੇ ਸੇਖ ਮਰ ਗਿਆ, ਅਤੇ ਰਾਜਾ ਦਿੱਲੀ ਆਇਆ, ਤਾਂ ਪਾਤਸਾਹ ਰਾਜੇ ਪੁਰ ਬਹੁਤ ਗੁੱਸੇ ਹੋਇਆ; ਫੇਰ ਉਹ ਨੂੰ ਸਜਾਦੇ ਸਾਹਜਹਾਂ ਨਾਲ਼ ਦੱਖਣ ਦੀ ਮੁਹਿੰਮ ਨੂੰ ਘੱਲ ਦਿੱਤਾ; ਜਾਂ ਉਹ ਉਸ ਮੁਹਿੰਮ