ਪੰਨਾ:A geographical description of the Panjab.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੭੫

ਜੀਦਖਾਂ ਗੱਦੀ ਪੁਰ ਬੈਠਾ, ਅਤੇ ਉਸ ਤੇ ਪਿਛੇ ਵਹੀਦਖਾਂ ਨੂੰ, ਅਰ ਵਹੀਦਖਾਂ ਦੇ ਪਿਛੇ ਸਈਦਖਾਂ ਨੂੰ ਰਾਜ ਮਿਲ਼ਿਆ।

ਜਾਂ ਮੁਸਲਮਾਨਾਂ ਦੀ ਪਾਤਸਾਹੀ ਇਸ ਮੁਲਖੋਂ ਦੂਰ ਹੋ ਗਈ, ਤਾਂ ਰਾਜੇ ਪਿਰਥੀਸਿੰਘੁ ਨੂਰਪੁਰੀਏ ਨੈ ਪੁੁਰਾਣਾ ਵੈਰ ਨਵਾਂ ਕਰਕੇ, ਸਈਦਖਾਂ ਕੋਲ਼ੋਂ ਲੜਕੇ ਮੁਲਖ ਲੈ ਲੀਤਾ, ਅਤੇ ਉਹ ਬਿਚਾਰਾ ਖੇਹ ਛਾਣਕੇ ਮਰ ਗਿਆ। ਹੁਣ ਉਹ ਦਾ ਪੁੱਤ ਸਲਾਬਤਖਾਂ ਸੁਜਾਣਪੁਰ ਵਿਚ ਰਹਿੰਦਾ ਹੈ, ਅਤੇ ਮਹਾਰਾਜੇ ਰਣਜੀਤਸਿੰਘੁ ਦੀ ਵਲੋਂ ਇਕ ਪਿੰਡ ਜਗੀਰ ਖਾਂਦਾ ਹੈ। ਅਤੇ ਸਾਹਪੁਰ ਦਾ ਹੋਰ ਸਾਰਾ ਮੁਲਖ, ਹੁਣ ਮਹਾਰਾਜੇ ਦੇ ਅਮਲ ਵਿਚ ਹੈ।

Nurpur.

ਨੂਰਪੁਰ ਇਕ ਸਹਿਰ ਹੈ, ਜੋ ਪਹਾੜ ਦੀ ਚੋਟੀ ਪੁਰ, ਇਕ ਸੈਲ਼ ਦੇ ਭੱਗ ਉਪੁਰ ਬਸਦਾ ਹੈ; ਉਸ ਸਹਿਰ ਦੀ ਅੰਬਾਰਤ ਸਰਬੱਤ ਪੱਥਰਾਂ ਦੀ ਹੈ, ਅਤੇ ਬਜਾਰ ਦੀਆਂ ਹੱਟਾਂ ਸਭ ਤਿੰਨਕੁ ਸੌ ਹੋਣਗੀਆਂ; ਪਰ ਕਾਰਖਾਨਦਾਰ ਹਰ ਤਰ੍ਹਾਂ ਦੇ ਉਥੇ ਬਸਦੇ ਹਨ। ਅਤੇ ਸੁਦਾਗਰ ਲੋਕ ਸਾਰੇ ਪਹਾੜ ਦੇ ਮਾਲ ਅਰ ਸੁਗਾਤਾਂ, ਚੰਬਿੳਂ, ਕਸਮੀਰੋਂ, ਲਦਾਖੋਂ, ਅਤੇ ਯਾਰਕੰਦੇਂ, ਇਸ ਸਹਿਰ ਵਿਚ ਲਿਆਉਦੇ ਹਨ, ਫੇਰ ਉਥੋਂ ਹੋਰਨਾਂ ਮੁਲਖਾਂ ਨੂੰ ਲੈ ਜਾਂਦੇੇ ਹਨ। ਅਤੇ ਇਹ ਸਹਿਰ ਰਾਜੇ ਪਿਰਥੀਸਿੰਘੁ ਦੇ ਵਾਰੇ ਬਹੁਤ ਹੀ ਅਬਾਦ ਸਾ। ਅਤੇ ਪਥਰੈਲੀ ਧਰਤੀ ਕਰਕੇ ਇਸ ਸਹਿਰ ਵਿਚ ਖੂਹੇ ਬਹੁਤ ਥੁਹੁੜੇ ਹਨ; ਇਸੇ ਲਈ ਲੋਕ ਕਿਲੇ ਹੇਠੋਂ ਬਾਉਲੀ ਵਿਚੋਂ ਪਾਣੀ ਭਰਕੇ ਪੀਂਦੇ ਹਨ, ਅਤੇ ਉਹ ਬਾਉਲੀ ਬਾਰਾਂ ਮਹੀਨੇ ਭਰੀ ਰਹਿੰਦੀ ਹੈ, ਕਦੇ ਉਸ ਵਿਚੋਂ ਪਾਣੀ ਨਹੀਂ ਸੁਕਦਾ।

ਅਤੇ ਇਸ ਪਹਾੜ ਵਿਚ ਬਾਂਦਰ ਬਹੁਤ ਹਨ, ਬਲਕ ਉਨ੍ਹਾਂ ਦੀ ਬੁਤਾਇਤ ਦੇ ਕਾਰਨ ਸਹਿਰ ਦੇ ਲੋਕ ਬਹੁਤ ਔਖੇ ਰਹਿੰਦੇ ਹਨ; ਕਿਉਂਕਿ ਰੋਟੀ ਖਾਣ ਦੇ ਵੇਲੇ, ਜੇ ਆਦਮੀ ਕਮਾਣ ਯਾ