ਪੰਨਾ:A geographical description of the Panjab.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੪

ਦੁਆਬੇ ਬਾਰੀ ਦੇ ਨਗਰ।

ਉਸ ਥੀਂ ਆਕੀ ਹੋ ਗਏ, ਅਤੇ ਉਸ ਦੀ ਆਗਿਆ ਵਿਚ ਨਾ ਰਹੇ, ਅਤੇ ਆਪਸ ਵਿਚ ਬੀ ਵੈਰੀ ਬਣ ਗਏ। ਪਰੰਤੂ, ਮਹਾਰਾਜੇ ਰਣਜੀਤਸਿੰਘੁ ਨੈ ਇਹ ਗੱਲ ਸੁਣਕੇ, ਜੋ ਉਨ੍ਹਾਂ ਦੇ ਘਰ ਵਿਚ ਫਾਟਕ ਪੈ ਗਿਆ ਹੈ, ਰਾਣੀ ਸਦਾਕੌਰ ਨਾਲ਼ ਮਿਲਕੇ ਇਸ ਕਿਲੇ ਨੂੰ ਮੋਰਚੇ ਲਾ ਦਿਤੇ, ਅਤੇ ਝੱਟਪੱਟ ਲੈ ਲਿਆ, ਅਤੇ ਤਾਰਾਸਿੰਘੁ ਮਰ ਗਿਆ। ਹੁਣ ਉਹ ਦੇ ਪੁੱਤ, ਮਹਾਰਾਜੇ ਰਣਜੀਤਸਿੰਘੁ ਦੀ ਨੌਕਰੀ ਕਰਕੇ ਖਾਂਦੇ ਹਨ।

Shahpur.

ਸਾਹਪੁਰ ਦਰਿਆਉ ਰਾਵੀ ਦੇ ਕੰਢੇ ਇਕ ਪਹਾੜ ਤਲ਼ੀ ਦਾ ਸਹਿਰ ਹੈ, ਜੋ ਇਰਮੀਆਂ ਪਹਾੜ ਉਸੀ ਜਾਗਾ ਤੇ ਨਿੱਕਲ਼ਦਾ ਹੈ; ਉਥੋਂ ਦੀ ਅੰਬਾਰਤ ਕੁਛ ਪੱਥਰਾਂ ਦੀ ਹੈ, ਅਤੇ ਕੁਛ ਛੱਪਰਾਂ ਦੀ; ਅਤੇ ਖੇਤੀ ਮੀਂਹ ਨਾਲ਼ ਹੁੰਦੀ ਹੈ। ਉਹ ਦੇ ਉੱਤਰ ਦੇ ਰੁਕ ਸਹਿਰ ਦੇ ਲਾਗ ਹੀ ਇਕ ਪੱਥਰ ਦਾ ਕਿਲਾ ਅਗਲਿਆਂ ਰਾਜਿਆਂ ਦਾ ਬਣਾਇਆ ਹੋਇਆ ਹੈ, ਉਹ ਦੀ ਉੱਤਰ ਦੇ ਪਾਸੇ ਦੀ ਸਫੀਲ ਉਸ ਘਾਟੀ ਉਪੁਰ ਹੈ, ਜੋ ਦਰਿਆਉ ਰਾਵੀ ਦੇ ਵਿਚ ਹੈ। ਇਕ ਸਹਿਰ ਸਾਹਜਹਾਂ ਦੇ ਵਾਰੇ ਦਾ ਹੈ, ਅਤੇ ਮੁਲਖ ਮੁੰਢੋਂ ਲਾਕੇ ਨੂਰਪੁਰੀਏ ਰਾਜੇ ਦਾ ਸਾ; ਪਰ ਸਾਹਜਹਾਂ ਦੇ ਵਾਰੇ ਵਿਚ, ਰਾਜੇ ਰਾਜਰੂਪ ਦਾ ਭਾਈ ਭਾਗ ਸਿੰਘ, ਉਸ ਨਾਲ਼ ਗੁੱਸੇ ਹੋਕੇ ਦਿੱਲੀ ਨੂੰ ਚਲਾ ਗਿਆ, ਉਥੇ ਜਾਕੇ ਮੁਸਲਮਾਨ ਹੋ ਗਿਆ, ਅਤੇ ਪਾਤਸਾਹ ਨੈ ਉਹ ਦਾ ਨਾਉਂ ਮੁਰੀਦਖਾਂ ਧਰਕੇ, ਰਾਜਪੂਤ ਕੋਲ਼ੋਂ ਮੁਲਖ ਖੁੁਹੁਕੇ, ਉਹ ਨੂੰ ਬਖਸ ਦਿੱਤਾ, ਅਤੇ ਗੋਰਬੰਦ ਦੇ ਮੁਲਖ ਦੀ ਠਾਣੇਦਾਰੀ ਬੀ, ਉਸੀ ਨੂੰ ਦੇ ਦਿੱਤੀ; ਬਲਕ ਤਿੰਮੋ ਤੀਕੁਰ ਸਾਰਾ ਮੁਲਖ ਉਸੇ ਨੂੰ ਜਗੀਰ ਵਿਚ ਮਿਲ਼ਿਆ, ਅਤੇ ਓਨ ਉਸ ਕਿਲੇ ਵਿਚ ਆਪਣੀ ਬੈਠਕ ਠਰਾਈ। ਜਾਂ ਮੁਰੀਦਖਾਂ ਮਰ ਗਿਆ, ਤਾਂ ਉਹ ਦੇ ਪਿੱਛੇ ਮ-