ਮੁੱਖ ਮੀਨੂ ਖੋਲ੍ਹੋ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੬੩
ਦੁਅਾਬੇ ਬਾਰੀ ਦੇ ਨਗਰ।

ਨੂੰ ਗੰਜਬਖਸ ਕਰਕੇ ਅਾਖਦੇ ਹਨ, ਅਤੇ ਲਹੌਰ ਦੇ ਲੋਕਾਂ ਦੀ ੳੁਨਾਂ ਪੁਰ ਵਡੀ ਪਤੀਜ ਹੈ, ਅਤੇ ੳੁਨਾਂ ਦੇ ਮਰਨੇ ਦੀ ਤਰੀਕ ਸਰਦਾਰ ਦੇ ਅੱਖਰਾਂ ਵਿਚੋਂ ਨਿੱਕਲ ਅਾੳੁਂਦੀ ਹੈ; ਅਰਥਾਤ ਜਿਸ ਸਮੇ ੳੁਹ ਪੁਰਸ ਮੋੲਿਅਾ, ੳੁਸ ਵੇਲੇ ਸੰਨ ਹਿਜਰੀ ੪੬੫ ਬੀਤੇ ਸਨ। ਅਤੇ ਕਤੇਬ ਕਸਫੁਲਹੁਜੂਬ, ਬੇਦਾਂਤ ਦੇ ਮਤ ਵਿਚ, ੳੁਸੇ ਮਹਾਪੁਰਸ ਦੀ ਬਣਾੲੀ ਹੋੲੀ ਹੈ। ਅਤੇੇ ਸਹਿਰਪਨਾਹੋਂ ੲਿਕ ਕੋਹ ਬਾਹਰ ਖੋਲਿਅਾਂ ਵਿਚ ਮਹਿਰੰਗ ਨਾਮੇ ੲਿਕ ਪਿੰਡ ਹੈ, ੳੁਹ ਦੇ ਕੋਲ ਦੱਖਣ ਦੀ ਲੋਟੇ ਦਹੁੰ ਕੋਹਾਂ ਦੇ ਲੰਬਾੳੁ ਚੁੜਾੳੁ ਵਿਚ ੲਿਕ ਵਡਾ ਕਬਰਸਥਾਨ ਹੈ, ੳੁਹ ਦੇ ਵਿਚ ਹਜਰਤ ਸੇਖ ਬੰਦਗੀ ਮੁਹੰਮਦ ਤਾਹਰ ਕਾਦਰੀ ਲਹੌਰੀ ਦੀ ਖਾਨਗਾਹ ਹੈ, ਅਤੇ ੳੁਹ ਦੇ ਲਾਗ ਹੀ ਦੂਜੇ ਚੋਂਤੜੇ ਪੁਰ ੳੁਹ ਦੇ ਚੇਲੇ ਸੇਖ ਅਬੂ ਮੁਹੰਮਦ ਦੀ ਕਬਰ ਹੈ; ਅਤੇ ੳੁਸ ਦੀਅਾਂ ਕਰਾਮਾਤਾਂ, ਜਿਹਾ ਕਹਿੰਦੇ ਹਨ, ਬਹੁਤਾ ੳੁੱਘੀਅਾਂ ਹਨ।

ਅਤੇ ਸਹਿਰੋਂ ਤਿੰਨ ਕੋਹ ਪੂਰਬ ਦੇ ਰੁਕ ੲਿਕ ਪਾਤਸਾਹੀ ਬਾਗ ਹੈ, ਜਿਹ ਨੂੰ ਸਾਲਾਸਰ ਅਾਖਦੇ ਹਨ; ਅਤੇ ੳੁਹ ਬਾਗ ਅਲੀਮਰਦਾਂਖਾਂ ਦੇ ਹੱਥੀਂ, ਸਾਹਜਹਾਂ ਪਾਤਸਾਹ ਦਾ ਬਣਵਾੲਿਅਾ ਹੋੲਿਅਾ ਹੈ। ੳੁਹ ਬਾਗ ਸੁਰਗ ਦਾ ਨਮੂਨਾ ਜਿਹਾ ਹੈ; ਕਿੰੳੁਕਿ ੳੁਹ ਦੇ ਹੌਦਾਂ ਅਰ ਕੁਅਾਰਿਅਾਂ ਅਰ ਬੈਠਕਾਂ ਦੀ ਸੁੰਦਰਤਾੲੀ ਦਾ ਬਿਅਾਨ ਲਿਖਤ ਵਿਚ ਨਹੀਂ ਅਾ ਸਕਦਾ।

ਕੀ ਜਾਣਯੇਂ ੲਿਹ ਪਾਰਸੀ ਦੀ ਬੈਤ ਕਿਸੇ ਨੈ ੲਿਸੇ ਬਾਗ ਦੀ ੳੁਸਤਤ ਵਿਖੇ ਅਾਖੀ ਹੈ,