ਮੁੱਖ ਮੀਨੂ ਖੋਲ੍ਹੋ

Page:A geographical description of the Panjab.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੬੨
ਦੁਅਾਬੇ ਬਾਰੀ ਦੇ ਨਗਰ।

ਅਤੇ ਸਹਿਰ ਤੇ ਅੰਦਰ ਭਾਵੇਂ ਸਾਰਾ ਅਬਾਦ ਨਹੀਂ ਹੋੲਿਅਾ, ਪਰ ਤਾਂ ਭੀ ਅਗੇ ਨਾਲੋਂ ਅਛੀ ਰੌਣਕ ਹੋ ਗੲੀ ਹੈ। ਅਤੇ ਪਾਤਸਾਹੀ ਦੋਲਤਖਾਨਾ, ਜੋ ਢੱਠਾ ਪਿਅਾ ਸਾ, ਮਹਾਰਾਜੇ ਰਣਜੀਤਸਿੰਘੁ ਦੇ ਹੁਕਮ ਨਾਲ, ਫੇਰ ਮੁਰੰਮਤ ਹੋ ਗਿਅਾ ਹੈ। ਅਤੇ ਪਾਤਸਾਹੀ ਜੁਮਾ ਮਸੀਤ, ਜੋ ਅੌਰੰਗਜੇਬ ਪਾਤਸਾਹ ਦੀ ਬਣਾੲੀ ਹੋੲੀ, ਅਤੇ ਵਡੀ ਖੁੱਲੀ ਅਰ ਮਜਬੂਤ ਸੀ, ਸੋ ਹੁਣ ਸਿੱਖਾਂ ਦੇ ੳੁਤਾਰੇ, ਅਤੇ ਘੋੜਿਅਾਂ ਦੇ ਤਬੇਲੇ ਦੀ ਜਾਗਾ ਹੋ ਗੲੀ ਹੈ।

ਅਤੇ ਪਾਤਸਾਹੀ ਸਰਾਂ ਵਿਚ, ਜੋ ਦੌਲਤਖਾਨੇ ਅਰ ਜੁਮਾ ਮਸੀਤ ਦੇ ਗੱਭੇ ਹੈ, ੲਿਕ ਬਾਗ ਲਵਾਕੇ ਹਜੂਰੀ ਬਾਗ ਨਾੳੁਂ ਧਰਿਅਾ, ਅਤੇ ੳੁਹ ਦੇ ਵਿਚਕਾਰੇ ਸੰਗ ਮਰਮਰ ਦੀ ੲਿਕ ਬਾਰਾਂਦਰੀ ਬਣਵਾੲੀ ਹੈ।

ੲਿਸ ਸਹਿਰ ਵਿਚ ਮਸੀਤਾਂ ਅੱਤ ਸੁੰਦਰ ਸਨ, ਪਰ ਸਭ ਦੀਅਾਂ ਸਭ ਬੈਰਾਨ ਪੲੀਅਾਂ ਹਨ; ਹੁਣ, ਨਿਰੀ ਬਜੀਰਖਾਂ ਦੀ ਮਸੀਤ,(ਜੋ ਦਿੱਲੀ ਦਰਵਜੇ ਤੇ ਅੰਦਰਲੇ ਪਾਸੇ ਅੱਤ ਅਨੂਪ ਚੀਨੀ ਦੀ ਬਣੀ ਹੋੲੀ ਹੈ,) ਅਬਾਦ ਹੈ। ੳੁਹ ਦੇ ਸਹਿਨ ਦੇ ਭੋਰੇ ਦੇ ਹੇਠ, ਮੀਰਾਂ ਸੈਦ ੲਿਸਹਾਕ ਗਾਜੀ ਦੀ ਕਬਰ ਹੈ, ਅਤੇ ਲੋਕ ੳੁਹ ਦੇ ਦਰਸਣ ਨੂੰੰ ਜਾਂਦੇ ਹਨ।

ਅਤੇ ੲਿਕ ਭਿਖਾਰੀਅਾਂ ਦੀ ਮਸੀਤ ਹੈ, ਜੋ ੳੁਹ ਦੇ ਗੁੰਮਜ ਸਾਰੇ ਸੁਨਹਿਰੀ ਹਨ। ੲਿਸੀ ਤਰਾਂ ਸਹਿਰਪਨਾਹ ਦੇ ਅੰਦਰ ਹੁਣ ਬੀ ਨਿੱਕੀਅਾਂ ਮੋਟੀਅਾਂ ਸੌਕੁ ਮਸੀਤਾਂ ਅਬਾਦ ਹੋਣਗੀਅਾਂ।

ਅਤੇ ਜਰਥਖਾਨੇ ਦੇ ਕੋਲ ਮਲਕ ਅਯਾਜ ਦੀ ਕਬਰ ਹੈ; ਬਹੁਤ ਲੋਕ ੳੁੱਥੇ ਦਰਸਣ ਲੲੀ ਜਾਂਦੇ ਹਨ। ਸਹਿਰਪਨਾਹੋਂ ਬਾਹਰ, ਦੱਖਣ ਅਰ ਪੱਛਮ ਦੇ ਗਭਲੇ ਕੂਣੇ ਵਲ, ੳੁਸਮਾਨ ਹੁਬੈਰੀ ਜੀਲਾਨੀ ਦੇ ਪੁੱਤ ਸੇਖ ਅਲੀ ਦੀ ਕਬਰ ਹੈ, ਕਿ ਜਿਨਾਂ