ਮੁੱਖ ਮੀਨੂ ਖੋਲ੍ਹੋ

Page:A geographical description of the Panjab.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੫੯
ਦੁਅਾਬੇ ਬਾਰੀ ਦੇ ਨਗਰ।

ਝਾੲੀ ਹੋ ਹਟੀ; ੲਿਸ ਤਰਾਂ ਕਦੇ ਬੈਰਾਨ ਕਦੇ ਅਬਾਦ ਹੋ ਜਾਂਦੀ ਸੀ। ਅਤੇ ਸੁਲਤਾਨ ਬਹਿਲੋਲ ਲੋਦੀ ਦੇ ਸਰਦਾਰ ਤਤਾਰਖਾਂ ਨੈ ਬੀ ੲਿਸ ਸਹਿਰ ਦੀ ਅਬਾਦੀ ਵਿਚ ਕੋਸਸ ਕੀਤੀ।

ਅਤੇ ਬਾਬਰ ਪਾਤਸਾਹ ਦੇ ਪੁੱਤ ਮਿਰਜਾ ਕਾਮਰਾਨ ਦੇ ਸਮੇ ਵਿਖੇ, ਬਹੁਤ ਹੀ ਰੌਣਕ ਹੋ ਗੲੀ ਸੀ; ਕਿੳੁਂਕਿ ੳਨ ੲਿਕ ਵਡਾ ਸੁੰਦਰ ਅਤੇ ਅਨੂਪ ਬਾਗ ਬਣਵਾੲਿਅਾ ਸਾ, ਕਿ ਜਿਹ ਨੂੰ ਦੇਖ ਕੇ ਮਨ ਬਾਗ ਹੋ ਜਾਂਦਾ ਹੈ।

ਪਰੰਤੂ ਅਕਬਰਸਾਹ ਹਿੰਦੋਸਥਾਨ ਦਾ ਪਾਤਸਾਹ ਹੋੲਿਅਾ; ੳੁਸ ਨੈ ਖੁਰਾਸਾਨ ਅਰ ਤੁਰਕਸਤਾਨ ਦੇ ਲਸਕਰ ਦਾ ਰਾਹ ਰੋਕਣ ਲੲੀ, ਦਰਿਅਾੳੁ ਸਿੰਧ ਦੇ ਕੰਢੇ, ਅਟਕ ਦਾ ਕਿਲਾ ਬਣਾੲਿਅਾ, ਅਤੇ ਲਹੌਰ ਦੇ ਬਸਾੳੁਣ ਦੇ ਅਾਹਰ ਵਿਚ ਹੋੲਿਅਾ; ਅਤੇ ੳੁਥੇ ਬਹੁਤ ਚਿਰ ਰਿਹਾ ਕਰਦਾ; ਅਤੇ ਜਿਥੋਂ ਜਿਥੋਂ ਸਹਿਰਪਨਾਹ ਢੱਠੀ ਹੋੲੀ ਸੀ, ਸਭ ਨਵੇਂ ਸਿਰੇ ਤੋਂ ਬਣਵਾ ਦਿੱਤੀ। ਅਤੇ ੳੁੱਤਰ ਦੇ ਰੁਕ ਦਰਿਅਾੳੁ ਰਾਵੀ ਦੀ ਵਲ ੲਿਕ ਪਾਤਸਾਹੀ ਦੌਲਤਖਾਨੇ ਦੀ ਨੀੳੁਂ ਧਰੀ; ਅਤੇ ੳੁਮਰਾਵਾਂ ਨੈ ਬੀ ਪਾਤਸਾਹ ਵਲ ਦੇਖਕੇ ਅਾਪੋ ਅਾਪਣੇ ਲੲੀ ਵਡੇ ਵਡੇ ਮਹਿਲ ਅਤੇ ਸੁੰਦਰ ਬੈਠਕਾਂ ਬਣਵਾੲੀਅਾਂ, ਅਤੇ ਹਰ ਪਰਕਾਰ ਦੇ ਲੋਕ, ਅਰਥਾਤ ੲਿਰਾਨੀ, ਤੁਰਾਨੀ, ਅਤੇ ਅਨੇਕ ਪਰਕਾਰ ਦੇ ਕਾਰਖਾਨਦਾਰ ਅਰ ਬਿੱਦਿਅਾਮਾਨ ੳੁਥੇ ਅਾ ਠਹਿਰੇ, ਅਤੇ ਬੁਹਤ ਅਬਾਦੀ ਹੋ ਗੲੀ; ਅਤੇ ਸਹਿਰਪਨਾਹ ਤੇ ਬਾਹਰ ਬੀ ਬਸੋਂ ਹੋ ਗੲੀ।

ਅਤੇ ਜਹਾਂਗੀਰ ਪਾਤਸਾਹ ਨੈ ਤਖਤ ੳੁਤੇ ਬੈਠਣ ਥੀਂ ਚੌਦਾਂ ਬਰਸ ਪਿਛੇ ਦਿਵਾਨ ਅਾਮ, ਅਤੇ ਹੋਰ ਬੀ ਕੲੀ ਅੰਬਾਰਤਾਂ