ਪੰਨਾ:A geographical description of the Panjab.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੫੭

ਲੀ ਨਹੀਂ; ਸਾਰੇ ਮਾਂਝੇ ਦੇਸ ਵਿਚ ਇਸੀ ਤਰਾਂ ਦੇ ਰੁੱਖ, ਅਤੇ ਪਲਾਹ ਛੱਛਰਾ ਬਹੁਤ ਹੈ। ਉਸ ਬੇਲੇ ਵਿਚ ਹਰ ਪਰਕਾਰ ਦੇ ਜੰਗਲੀ ਮਿਰਗ ਬਹੁਤ ਚਰਦੇ ਚੁਗਦੇ, ਅਤੇ ਬਾਘ, ਬਘੇਲੇ, ਸੀਂਹ ਅਰ ਬਘਿਆੜ ਬਸੇਰਾ ਕਰਦੇ, ਅਤੇ ਮਾਰਾਂ ਮਾਰਦੇ ਫਿਰਦੇ ਹਨ। ਅਤੇ ਉਸ ਬੇਲੇ ਵਿਖੇ ਜੰਗਲੀ ਬੈਲ ਅਤੇ ਨੀਲਗਾਉ ਬੀ ਅੱਤ ਸੁੰਦਰ ਖੋਤੇ ਨਾਲ਼ੋਂ ਉੱਚੇ, ਅਰ ਘੋੜੇ ਨਾਲ਼ੋਂ ਨੀਚੇ ਪੈਦਾ ਹੁੰਦੇ ਹਨ।

Lahaur (English, Lahore.)

ਪਾਰਸੀ ਕਤੇਬਾਂ ਅਤੇ ਪੁਰਾਣੀਆਂ ਤਬਾਰੀਖਾਂ ਵਿਚ ਲਹਾਵਰ ਅਤੇ ਲਾਹਨੂਰ ਕਰਕੇ ਬੀ ਲਿਖਿਆ ਹੈ; ਜਿਹਾਕੁ ਮੀਰਖੁਸਰੋ ਦਿੱਲੀਵਾਲ਼ੇ ਨੈ ਆਪਣੀ ਕਤੇਬ ਵਿਚ ਲਾਹਨੂਰ ਕਰਕੇ ਲਿਖਿਆ ਹੈ। ਉਸ ਦੇ ਸੂਬਾ ਦਾ ਚੜਾਉ ਪੂਰਬ ਪੱਛਮ ਇਕੱਤੀ ਦਰਜੇ ਅਰ ਪੰਜਾਹ ਦਕੀਕੇ, ਅਤੇ ਲੰਬਾਉ ਇਕ ਸੌ ਨੌਂ ਦਰਜੇ ਅਤੇੇ ਬਾਈ ਦਕੀਕੇ ਹੈ।

ਲਹੌਰ ਵਡਾ ਪੁਰਾਣਾ ਸਹਿਰ ਹੈ; ਜੋ ਰਾਜੇ ਰਾਮਚੰਦਰ ਦੇ ਪੁੱਤ ਲਊ ਦਾ ਬਸਾਇਆ ਹੋਇਆ ਹੈ; ਅਤੇ ਉਹ ਸਾਰੇ ਪੰਜਾਬ ਦੇਸ ਦੇ ਸਿੰਘਾਸਣ ਦੀ ਜਾਗਾ ਹੈ। ਪਾਂਡੂਆਂ ਦੇ ਸਮੇ ਤੇ ਪਿਛੇ ਕਦੇ ਦਿੱਲੀ ਦੇ ਤਾਬੇ ਹੋ ਜਾਂਦਾ ਸਾ, ਅਤੇ ਕਦੇ ਰਾਜਧਾਮੀ ਬਣ ਜਾਂਦਾ ਸਾ।

ਅਤੇ ਸੁੁਲਤਾਨ ਨਾਸਰੁੱਦੀਨ ਸਬੁਕਤਗੀਨ, ਅਤੇ ਉਹ ਦੇ ਪੁੱਤ ਸੁਲਤਾਨ ਮਮੂਦ ਗਜਨਬੀ ਦੇ ਸਮੇ ਵਿਖੇ ਜੈਪਾਲ ਥ੍ਰਹਿਮਣ ਉਥੇ ਦਾ ਰਾਜਾ ਸੀ। ਜਾਂ ਮਮੂਦ ਗਜਨਬੀ ਨੈ ਪੰਜਾਬ ਦਾ ਮੁਲਖ ਲੈ ਲਿਆ, ਤਾਂ ਉਨ ਆਪਣੇ ਦਾਸ ਮਲਕ ਅਯਾਜ ਨੂੰ ਉਸ ਜਾਗਾ ਦਾ ਹਾਕਮ ਬਣਾਇਆ। ਅਤੇ ਓਨ ਉਸ ਸਹਿਰ ਦੀ ਅਬਾਦੀ ਵਿਚ ਵਡੀ ਮਿਹਨਤ ਕਰਕੇ ਉਹ ਦੇ ਗਿਰਦੇ

H