ਮੁੱਖ ਮੀਨੂ ਖੋਲ੍ਹੋ

Page:A geographical description of the Panjab.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੪੮
ਦੁਅਾਬੇ ਬਾਰੀ ਦੇ ਨਗਰ।

ਵਿਚ ਸਭ ਪੰਜਕੁ ਸੌ ਘਰ ਵਸਦਾ ਹੋੳੂ; ਮਹਾਰਾਜੇ ਰਣਜੀਤਸਿੰਘੁ ਨੇ ਲਹੌਰ ਫਤਾ ਕਰਕੇ, ੲਿਹ ਪਿੰਡ ਵਡੀ ਲੜਾੲੀ ਨਾਲ ਮਾਰਿਅਾ ਸੀ।

Patti.

ਕਸਬਾ ਪੱਟੀ ਮਾਂਝੇ ਦੇ ਮੁਲਖ ਵਿਚ ੲਿਕ ਮਸਹੂਰ ਜਾਗਾ ਹੈ, ੳੁਥੇ ਦੇ ਬਜਾਰ ਦੀਅਾਂ ਢਾੲੀਕੁ ਸੌ ਹੱਟਾਂ ਹਨ, ਅਤੇ ਅੰਬਾਰਤ ਬਹੁਤੀਅਾਂ ਜਾਗਾ ਤੇ ਪੱਕੀ, ਅਤੇਕੋ ਕਿਧਰੇ ਕਿਧਰੇ ਤੇ ਕੱਚੀ ਹੈ; ਪਰ ਸਹਿਰਪਨਾਹ ਹੁਣ ਕੲੀਅਾਂ ਜਾਗਾਂ ਤੇ ਢੈਹਿ ਗੲੀ ਹੈ; ਅਗੇ ਪਾਤਸਾਹਾਂ ਦੇ ਵੇਲੇ ੲਿਹ ਸਹਿਰ ਹਾਕਮ ਸਥਾਨ ਸੀ।

ਸਹਿਰ ਤੇ ਅੰਦਰਵਾਰ ਦੇ ਖੂਹਾਂ ਦਾ ਪਾਣੀ ਖਾਰਾ, ਅਤੇ ਬਾਹਰਲਿਅਾਂ ਦਾ ਮਿੱਠਾ ਹੈ, ਅਤੇ ਪੱਛਮ ਦੀ ਵਲ ੲਿਕ ਪੱਕਾ ਕਿਲਾ ਹੈ, ਪਰ ਖਾੲੀ ਕੱਚੀ ਹੈ।

Naushahira.

ਨੌਸਹਿਰਾ ਪੱਟੀ ਤੇ ਛੇ ਕੋਹ ਹੈ; ੳੁਹ ਦੀ ਬਸੋਂ, ਸੱਤ ਸੌ ਘਰ, ਅਰ ਪੰਜਾਹਕੁ ਹੱਟੀਅਾਂ ਹਨ; ੳੁਥੇ ਦੀ ਜਿਮੀਦਾਰੀ, ਪੰਨੂ ਗੋਤੇ ਜੱਟਾਂ ਦੀ ਹੈ।

Khadur.

ਖਡੂਰ ੲਿਕ ਪਿੰਡ ਹੈ, ਜੋ ਮਾਂਝੇ ਦੇਸ ਦੇ ਪੂਰਬ ਰੁਕ ਦੇ ਕੰਢੇ ਪੁਰ ਦਰਿਅਾੳੁ ਬਿਅਾਹ ਤੇ ਸੱਤ ਕੋਹ ਹੈ, ੳੁਸ ਵਿਚ ਸੌਕੁ ਘਰ ਬਸਦਾ ਹੋੳੂਗਾ; ਅਤੇ ਗਹੁਰੇ ਗੋਤੇ ਜੱਟ ੳੁਥੇ ਦੇ ਬਾਰਸ ਹਨ।

ੳੁਸ ਪਿੰਡੋਂ ਬਾਹਰ ੳੁੱਤਰ ਦੇ ਰੁਕ, ਗੁਰੂ ਅੰਗਦ ਦਾ ਦੇਹਰਾ ਹੈ, ਜੋ ਬਾਬੇ ਨਾਨਕ ਦਾ ਪਹਿਲਾ ਅਤੇ ਵਡਾ ਚੇਲਾ ਸਾ; ੳੁਸ ਦੀ ਵਿਥਿਅਾ ਗੁਰੂਅਾਂ ਦੇ ਦਫਤਰ ਵਿਚ ਬਿਅਾਨ ਕੀਤੀ ਜਾਵੇਗੀ।

ੲਿਹ ਦੇਹਰਾ ਬਹੁਤ ਸੁੰਦਰ ਅਤੇ ਪੱਕਾ ਹੁਣ ਹੀ ਦਾ ਬਣਾੲਿਅਾ ਹੋੲਿਅਾ ਹੈ, ੳੁਹ ਦੇ ਗੁੰਮਜਾਂ ਵਿਚ ਸਾਰਾ ਸੁਨਹਿਰੀ ਕੰਮ