੨੮
ਬਿਸਤ ਜਲੰਧਰ ਦੇ ਨਗਰ।
ਮੁਲਖ ਵਿਖੇ ਨਹਿਰਾਂ ਅਰ ਕੂਹਲਾਂ ਦਾ ਪਾਣੀ ਕੁੰਗੂ ਵਰਗਾ ਨਿਰਮਲ ਹੈ; ਅਤੇ ਹਰ ਪਰਕਾਰ ਦੇ ਦਰਖਤ ਗਿਣਤੀਓਂ ਬਾਹਰੇ ਹਨ; ਸਭ ਤੇ ਵਧੀਕ ਅੰਬਾਂ ਦੇ ਬੂਟੇ ਤਾ ਇਤਨੇ ਹਨ, ਜੋ ਗਿਣਤੀ ਵਿਚ ਨਹੀਂ ਆ ਸਕਦੇ; ਅਤੇ ਅਜਿਹੇ ਮਿੱਠੇ ਅਰ ਸੁਆਦਵਾਲ਼ੇ ਹੁੰਦੇ ਹਨ, ਜੋ ਸਾਰੇ ਦੁਆਬਿਆਂ ਵਿਚ ਹੋਰਥੇ ਉਹੇ ਜਿਹੇ ਘੱਟ ਲਭਦੇ ਹਨ। ਇਨ੍ਹਾਂ ਸਹਿਰਾਂ ਵਿਚੋਂ ਮਸਹੂਰ ਅਰ ਵਡਾ, ਹੁਸਿਆਰਪੁਰ ਹੈ; ਅਤੇ ਉਹ ਹੁਸਿਆਰਖਾਂ ਦਾ ਬਸਾਇਆ ਹੋਇਆ ਹੈ। ਉਹ ਦੀ ਅੰਬਾਰਤ ਬਹੁਤੀ ਪੱਕੀ, ਅਰ ਬਜਾਰ ਦੀਆਂ ਹੱਟਾਂ ਨੌ ਸੈ ਹਨ; ਅਰ ਬਜਾਰਾਂ ਵਿਚ ਪੱਕੀਆਂ ਇੱਟਾਂ ਦਾ ਫਰਸ ਬੰਨਿਆ ਹੋਇਆ ਹੈ। ਅਤੇ ਇਸ ਸਹਿਰ ਵਿਚ ਸੁਪੇਦ ਬਰੀਕ ਕੱਪੜਾ ਬਹੁਤ ਚੰਗਾ ਬੁਣੀਂਦਾ ਹੈ, ਉਸ ਨੂੰ ਸਿਰੀਸਾਫ ਆਖਦੇ ਹਨ; ਸੁਦਾਗਰ ਲੋਕ ਹਰ ਪਾਸੇ ਤੇ ਉਥੇ ਜਾਕੇ ਖਰੀਦ ਕਰਦੇ ਹਨ। ਸਹਿਰੋਂ ਬਾਹਰ ਦਰਵੱਜੇ ਦੇ ਨੇੜੇ ਇਕ ਚੋ, ਜੋ ਪਹਾੜੋਂ ਆਉਂਦਾ ਹੈ। ਅਤੇ ਬਜਵਾੜਾ ਨੇੜੇ ਹੀ ਪਹਾੜ ਦੀ ਕੰਡੀ ਵਿਚ ਹੈ; ਉਹ ਅਗਲੇ ਬਾਰੇ ਵਿਚ ਇਕ ਵਡਾ ਸਹਿਰ ਹੋ ਹਟਿਆ ਹੈ; ਹੁਣ ਬੈਰਾਨ ਹੋ ਗਿਆ ਹੋਇਆ ਹੈ। ਸਹਿਰੋਂ ਬਾਹਰ ਪੱਛਮ ਦੇ ਰੁਕ, ਰਾਜੇ ਸੰਸਾਰਚੰਦ ਕਟੋਚ ਦਾ ਬਣਾਇਆ ਹੋਇਆ ਇਕ ਪੱਕਾ ਕਿਲਾ ਹੈ; ਉਸ ਕਿਲੇ ਦੇ ਛੇ ਬੁਰਜ, ਅਤੇ ਅੰਦਰਵਾਰ ਦੋ ਖੂਹੇ ਹਨ। ਬਿਆਹ ਨਦੀ ਇਸ ਕਿਲੇ ਤੇ ਬਾਈ ਕੋਹ, ਅਤੇ ਸਤਲੁਜ ਬੱਤੀ ਕੋਹ ਹੈ।
Mahalpur.
ਮਾਹਲਪੁਰ ਦੇ ਪਰਗਣੇ ਦੀ ਬਰੋਬਰ ਅਤੇ ਇਕਸਾਰ ਜਿਮੀਨ ਹੈ; ਉਹ ਦੀ ਆਬ ਹਵਾ ਬਹੁਤ ਚੋਖੀ ਅਰ ਚੰਗੀ ਹੈ, ਅਰ ਅੰਬਾਂ ਦੇ ਬੂਟੇ ਅੱਤ ਬਹੁਤ ਹਨ; ਅਤੇ ਹਰ ਜਾਤ ਦਾ ਅਨਾਜ, ਅਰ ਹਰ ਪਰਕਾਰ ਦਾ ਕਮਾਦ ਉਥੇ ਪੈਦਾ ਹੁੰਦਾ ਹੈ, ਅਤੇ ਪਾਣੀ ਦੇ