ਪੰਨਾ:A geographical description of the Panjab.pdf/157

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਸਿੰਧ ਸਾਗਰ ਦੇ ਨਗਰ

੧੪੧

ਹਨ,ਅਤੇ ਉਹਨਾ ਪਹਾੜਾਂ ਵਿਚ ਕਊ ਛੁੱਟ ਹੋਰ ਬਿਰਛ ਥੁਹੁੜੇ ਹਨ। ਅਤੇ ਇਸ ਪਹਾੜ ਦੇ ਚੁਸਮਿਆਂ ਦਾ ਪਾਣੀ ਸਰਬੱਤ ਖਾਰਾ ਹੈ। ਇਸ ਜਿਲੇ ਦੇ ਲੋਕ ਲੂਣ ਪੱਟਣ ਦੀ ਕਿਰਤ ਵਿਚ ਬੁਹਤ ਰੁੰਨੇ ਰਹਿੰਦੇ ਹਨ। ਅੱਧਾ ਲੂਣ ਆਪ ਲੈਂਦੇ ਹਨ,ਅਤੇ ਅੱਧਾ ਹਾਕਮ ਨੂੰ ਦਿੰਦੇ ਹਨ। ਅਤੇ ਹਾਕਮ ਉਨ੍ਹਾਂ ਪੱਟਣਵਾਲ਼ਿਆਂ ਪਾਹੋਂ ਰੁੱਪਯੇ ਦਾ ਸਤਮਣਾ ਖਰੀਦਕੇ,ਆਪ ਤਿਮਣਾ ਬੇਚਦਾ ਹੈ।

ਇਸ ਪਹਾੜ ਵਿਚ ਹੋਰ ਕਈ ਪਿੰਡ ਆਬਾਦ ਹਨ। ਜਿਹੀਕੁ ਨੂਣਮਿਆਣੀ, ਅਰ ਦਾਦਨਖਾਂ ਦਾ ਪਿੰਡ;ਪਰ ਇਹ ਸਹਿਰ ਦੋ ਜਾਗਾ ਬਸਦਾ ਹੈ, ਜਿਸ ਵਿਚ ਛੇ ਹਜਾਰ ਘਰ, ਅਰ ਪੰਜ ਸੈ ਹੱਟ ਆਬਾਦ ਹੈ; ਕਿੰਉਂਕਿ ਲੂਣ ਬਿਹਾਜਣਵਾਲ਼ੇ ਬੁਪਾਰੀ ਉੱਥੇ ਬਹੁਤ ਜਾਂਦੇ ਹਨ; ਉਥੇ ਦੀ ਰੋਣਕ ਅਤੇ ਅਬਾਦੀ ਸਭ ਲੂਣ ਹੀ ਦੀ ਗਾਹਕੀ ਦੇ ਸਬਬ ਹੈ। ਬੁਪਾਰੀ ਲੋਕ ਉਥੋਂ ਦੂਰ ਦੂਰ ਤੀਕ ਲੂਣ ਲੈ ਜਾਂਦੇ ਹਨ;ਅਤੇ ਕਾਰੀਗਰ ਲੂਣ ਦੇ ਤਬਾਖ ਅਰ ਰਕੇਬੀਆਂ ਅਰ ਠੂਠੇ ਪਿਆਲੇ ਅਤੇ ਦੀਉਟਾਂ ਬਣਾਕੇ ਬੁਪਾਰੀਆਂ ਹੱਥ ਵੇਚ ਦਿੰਦੇ ਹਨ, ਅਤੇ ਬੁਪਾਰੀ ਸੁਗਾਤ ਕਰਰੇ ਮੁਲਖਾਂ ਨੂੰ ਲੈ ਜਾਂਦੇ ਹਨ।

jihlam.

ਜਿਹਲਮ ਦਰਿਆਉ ਬਹਿਤ ਦੇ ਕੰਢੇ ਇਕ ਕਸਬਾ ਹੈ, ਕਿ ਜਿਸ ਵਿਚ ਸੱਤ ਸੈ ਘਰ, ਅਰ ਇਕ ਸੌ ਹੱਟ ਹੈ। ਅਤੇ ਇਸ ਜਾਗਾ ਦੀ ਅਬਾਦੀ ਬੀ ਲੂਣ ਹੀ ਦੇ ਸਬਬ ਹੈ। ਕਿੰਉਕਿ ਲੂਣ ਦੀਆਂ ਬੇੜੀਆਂ ਭਰਕੇ, ਇਸ ਸਹਿਰ ਵਿਚ ਲਿਆ ਢਾਲ਼ਦੇ ਹਨ, ਅਤੇ ਸਹਿਰੋਂ ਬਾਹਰ ਲੂਣ ਦੇ ਵੱਡੇ ਵੱਡੇ ਢੇਰ ਲਾ ਦਿੰਦੇ ਹਨ; ਅੱਗੇ ਉਥੋਂ ਬੁਪਾਰੀ ਲੋਕ ਟੱਟੂਆਂ ਖੱਚਰਾਂ ਅਤੇ ਬਲਦਾਂਂ ਉਪੁਰ ਲੱਦਕੇ,ਕਸਮੀਰ ਦੇ ਪਹਾੜ ਨੂੰ ਲੈ ਜਾਂਦੇ ਹਨ। ਅਤੇ