ਪੰਨਾ:A geographical description of the Panjab.pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੮

ਦੁਆਬੇ ਸਿੰਧ ਸਾਗਰ ਦੇ ਨਗਰ।

ਉਥੋਂ ਪੰਜ ਕੋਹ; ਅਤੇ ਦਰਿਆਉ ਦਾ ਨਲ਼ਾ ਪੱਛਮ ਦਾਉ ਕਸਬੇ ਲੰਬੇ ਦੇ ਹੇਠ ਵਗਦਾ ਹੈ, ਅਤੇ ਥਲ਼ ਬੀ ਨੇੜੇ ਹੀ ਹਨ। ਪਰ ਸਹਿਰ ਦੇ ਦੁਆਲ਼ੇ ਖਜੂਰਾਂ ਅਰ ਸਤੂਤਾਂ ਅਤੇ ਅੰਬਾਂ ਦੇ ਬੂਟੇ ਬਹੁਤ ਹਨ।

Karor.

ਕਸਬਾ ਕਰੋਰ ਮਨਕੇਰੇ ਦੇ ਕਿਲੇ ਥੀਂ ਬਾਰਾਂ ਕੋਹ; ਉਹ ਦੀ ਧਰਤੀ ਵਡੀ ਚੰਗੀ, ਅਤੇ ਦਰਿਆਉ ਸਿੰਧ ਉਥੋਂ ਢਾਈ ਕੋਹ, ਅਤੇ ਥਲ਼ ਚੌਹੁੰ ਕੋਹਾਂ ਪੁਰ ਹਨ। ਉਸ ਦੀ ਬਸੋਂ ਚਾਰ ਹਜਾਰ ਘਰ, ਅਰ ਦੋ ਸੈ ਹੱਟ ਹੈ; ਅਤੇ ਸਾਹਲਾਲ ਹੁਸੈਨ ਦਾ ਰੌਦਾ, ਜੋ ਬਹਾਉਲਹੱਕ ਮੁਲਤਾਨੀ ਦਾ ਚੇਲਾ ਸੀ, ਸਹਿਰੋਂ ਬਾਹਰ ਪੂਰਬ ਦੇ ਰੁਕ ਪੱਕਾ ਬਣਿਆ ਹੋਇਆ ਹੈ; ਅਤੇ ਉਸੇ ਦੀ ਉਲਾਦ ਦੀ ਜਿਮੀਦਾਰੀ ਹੈ।

Dera Ismail Khan, and Bhakkhar.

ਇਸਮਾਈਲਖਾਂ ਦਾ ਡੇਰਾ ਵਡਾ ਮਸਹੂਰ ਮਕਾਨ ਸਾ, ਪਰ ਹੁਣ ਉਜੜ ਪਿਆ ਹੈ; ਦਰਖਤਾਂ ਅਰ ਥੇਹ ਬਾਝ ਹੋਰ ਕੁਛ ਨਸਾਨੀ ਬਾਕੀ ਨਹੀਂ ਰਹੀ। ਅਤੇ ਇਸ ਡੇਰੇ ਥੀਂ ਭੱਖਰ ਬਾਰਾਂ ਕੋਹ ਹੈ। ਉਸ ਵਿਚ ਡੇਢ ਹਜਾਰ ਘਰ, ਅਤੇ ਇਕ ਸੌ ਹੱਟ, ਅਤੇ ਇਕ ਕੱਚਾ ਕਿਲਾ ਹੈ, ਜਿਹ ਦੇ ਬਾਰਾਂ ਬੁਰਜ ਹਨ; ਪਰ ਖਾਈ ਨਹੀਂ।

Nemal.

ਕਾਲੇ ਬਾਗਾਂ ਤੇ ਅਠਾਰਾਂ ਕੋਹ ਨੇਮਲ ਨਾਮੇ ਪਹਾੜ ਤਲ਼ੀ ਵਿਚ ਇਕ ਬਸਤੀ ਹੈ, ਜਿਸ ਵਿਚ ਇਕ ਹਜਾਰ ਘਰ, ਅਤੇ ਬਾਰਾਂ ਹੱਟਾਂ ਹਨ, ਅਪਰ ਉਥੇ ਘੋੜੇ ਵਡੇ ਚਲਾਕ ਅਤੇ ਤੇਜ ਪੈਦਾ ਹੁੰਦੇ ਹਨ।

Dhannígheb, Son, and Pindígheb.

ਧੰਨੀਘੇਬ ਅਰ ਸੋਨ ਦਾ ਮੁਲਖ ਬੀ ਇਸੇ ਦੁਆਬੇ ਵਿਚ