ਪੰਨਾ:A geographical description of the Panjab.pdf/152

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੬

ਦੁਆਬੇ ਸਿੰਧ ਸਾਗਰ ਦੇ ਨਗਰ।

ਵਜੇ, ਅਤੇ ਪੰਜਾਹ ਬੁਰਜ, ਅਤੇ ਇਕ ਛੋਟਾ ਦਰਵੱਜਾ ਹੈ, ਜਿਹ ਨੂੰ ਮੋਰੀ ਦਰਵੱਜਾ ਕਹਿੰਦੇ ਹਨ; ਸੋ ਹੁਣ ਉਹ ਮੁੰਦਿਆ ਹੋਇਆ ਹੈ। ਉਸ ਕਿਲੇ ਵਿਚ ਚਾਰ ਪੰਜ ਸੈ ਰਈਅਤ ਦਾ ਘਰ, ਅਰ ਸੌਕੁ ਹੱਟ ਹੋਊ। ਅਤੇ ਕਿਲਿਓਂ ਬਾਹਰ ਚੜ੍ਹਦੇ ਪਾਸੇ ਦੇ ਦਰਵੱਜੇ ਦੇ ਲਾਗ ਕਿਸੇ ਸੰਤ ਦੀ ਕਬਰ ਹੈ। ਇਹ ਕਿਲਾ ਸਨ ੯੮੪ ਹਿਜਰੀ ਵਿਖੇ ਬਣਿਆ ਹੈ, ਅਤੇ ਪੰਜਾਬ ਦੇਸ ਦੇ ਬੰਨੇ ਦੇ ਸਿਰੇ ਪੁਰ ਹੈ। ਜੇ ਇਹ ਕਿਲਾ ਪੰਜਾਬ ਦੇ ਹਾਕਮ ਦੇ ਹੱਥ ਵਿੱਚ ਹੋਵੇ, ਤਾਂ ਪਠਾਣ ਪੰਜਾਬ ਉਪਰ ਕਾਬੂ ਨਹੀਂ ਪਾ ਸਕਦੇ।

ਜਦ ਦਿੱਲੀ ਦੇ ਪਾਤਸਾਹਾਂ ਤੇ ਪਿਛੇ ਇਹ ਕਿਲਾ ਪਠਾਣਾਂ ਦੇ ਹੱਥ ਚੜ੍ਹਿਆ, ਤਦ ਉਨੀਂ ਪੰਜਾਬ ਉਪੁਰ ਕਈ ਬਾਰ ਝੜਾਈ ਕੀਤੀ ਅਤੇ ਕਸ਼ਮੀਰ ਬੀ ਤਿਨ੍ਹਾਂ ਨੂੰ ਹੱਥ ਲੱਗ ਗਿਆ। ਜਾਂ ੧੨੨੯ ਸਨ ਹਿਜਰੀ ਵਿਖੇ ਇਹ ਕਿਲਾ ਸਿਖਾਂ ਨੂੰ ਹੱਥ ਲਗ ਗਿਆ, ਤਾਂ ਮਹਾਰਾਜੇ ਰਣਜੀਤਸਿੰਘੁ ਨੈ ਪਠਾਣ ਲਤਾੜ ਲਏ, ਅਤੇ ਪਸੌਰ ਅਰ ਕਸ਼ਮੀਰ ਬੀ ਉਨ੍ਹਾਂ ਤੇ ਖੁਹੁ ਲੀਤਾ;ਤਦ ਥੀਂ ਲੈਕੇ ਪਠਾਣ ਲੋਕ ਫੇਰ ਇਸ ਮੁਲਖ ਪੁਰ ਜੋਰ ਨਾ ਪਾ ਸਕੇ। ਹੁਣ ਸਿੱਖਾਂ ਦਾ ਦਸ ਬਾਰਾਂ ਸੈ ਸਪਾਹੀ ਉਸ ਕਿਲੇ ਵਿੱਚ ਰਹਿੰਦਾ ਹੈ, ਅਤੇ ਘਾਾਟ ਬੀ ਬੇੜੀਆਂ ਸਣੇ ਇਨ੍ਹਾਂ ਹੀ ਦੇ ਹੁਕਮ ਵਿੱਚ ਹੈ, ਅਤੇ ਇਸ ਕਿਲੇ ਦੇ ਸਾਹਮਣੇ ਹੀ ਪਾਰਲੇ ਪਾਸੇ ਖੈਰਾਬਾਦ ਹੈ।

Khairábád.

ਇਸ ਖੈਰਾਬਾਦ ਵਿੱਚ ਵਡਾ ਜੰਗੀ ਕਿਲਾ ਹੈ, ਸੋ ਉਹ ਬੀ ਸਿਖਾਂ ਹੀ ਪਾਹ ਹੈ;ਅਤੇ ਵਡਾ ਭਾਰੀ ਠਾਣਾ ਉਸ ਵਿੱਚ ਰਹਿੰਦਾ ਹੈ।

Mankerá.

ਮਨਕੇਰੇ ਦਾ ਕਿਲਾ ਬਹੁਤ ਮਜਬੂਤ ਅਰ ਥਲਾਂ ਵਿੱਚ ਹੈ; ਅਤੇ ਪਾਣੀ ਦੇ ਤੋੜੇ ਦੇ ਸਬਬ ਏਕਾ ਏਕੀ ਗਲੀਮ ਉਸ ਪੁਰ ਹੱਥ ਨਹੀਂ ਪਾ ਸਕਦਾ। ਇਹ ਕਿਲਾ ਨਬਾਬ ਸਿਰਬਲੰਦਖਾਂ