ਪੰਨਾ:A geographical description of the Panjab.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੪

ਪੰਜਵਾਂ ਦੁਆਬਾ ਸਿੰਧ ਸਾਗਰ।

ਨਾਲ਼ ਲਗਦਾ ਹੈ। ਅਤੇ ਹਾੜ੍ਹੀ ਸਾਉਣੀ ਮੁਲਖ ਜੋਗੀ ਬਥੇਰੀ; ਅਤੇ ਝਨਾਉ, ਸਹਿਰ ਦੇ ਹੇਠ ਵਡੀ ਤੇਜੀ ਨਾਲ਼ ਵਗਦੀ ਹੈ, ਅਤੇ ਸਹਿਰ ਦੇ ਲੋਕ ਉਸੇ ਦਾ ਪਾਣੀ ਪੀਂਦੇ ਹਨ, ਅਤੇ ਘਾਟ ਬੀ ਉਤੀ ਜਾਗਾ ਹੈ। ਸਹਿਰੋਂ ਪੂਰਬ ਦੇ ਰੁਕ ਦਰਿਆਓ ਦੇ ਕੰਢੇ ਇਕ ਪੱਕਾ ਪੱਥਰ ਦਾ ਚੁਨੇ ਗੱਚ ਕਿਲਾ ਹੈ, ਜਿਸ ਦੇ ਬਾਰਾਂ ਬੁਰਜ ਅਰ ਦੇ ਦਰਵੱਜੇ ਹਨ, ਅਤੇ ਓਹ ਦੇ ਅੰਦਰ ਸੁੰਦਰ ਅੰਬਾਰਤ, ਅਤੇ ਪਾਣੀ ਦੀ ਥਾਂ, ਅਰ ਇਕ ਖੂਹ ਬਣਿਆ ਹੋਇਆ ਹੈ। ਅਤੇ ਦਰਿਆਉ ਤੇ ਕਿਲੇ ਵਿਚ ਪਾਣੀ ਦੇ ਆਉਣ ਦਾ ਰਸਤਾ ਬਣਾਕੇ ਮੁੰਦ ਛੱਡਿਆ ਹੋਇਆ ਹੈ; ਇਸ ਲਈ ਜੋ ਲੋੜ ਦੇ ਵੇਲੇ ਕੰਮ ਆਓ। ਕਿਲੇ ਤੇ ਪੱਛਮ ਦੇ ਦਾਉ ਰਤਾਕੁ ਦੱਖਣ ਦੇ ਰੁਕ ਇਕ ਬਾਗ ਹੈ, ਜਿਸ ਵਿਚ ਹਰ ਪਰਕਾਰ ਦੇ ਮੇਵੇਦਾਰ ਰੁੱਖ ਬਹੁਤ ਹਨ, ਅਤੇ ਅੰਦਰ ਵਾਰ ਇਕ ਅਠਾਰਾਂ ਹੱਥ ਡੂੰਘਾ ਖੂਹ ਹੈ।

Dholwahá

ਢੋਲਵਹਾ ਇਕ ਪਿੰਡ ਹੈ, ਜੋ ਝਨਾਉ ਦੇ ਕੰਢੇ ਇਕ ਟਿੱਬੇ ਉਪੁਰ ਬਸਦਾ ਹੈ; ਉਸ ਤੇ ਦੋ ਤਿੰਨ ਕੋਹ ਉਪੁਰ ਦੇ ਦਾਉ, ਦਰਿਆਉ ਦੇ ਅਠਾਰਾਂ ਹੀ ਟੁਕੜੇ ਇਕ ਹੋ ਜਾਂਦੇ ਹਨ; ਅਤੇ ਰਾਜੌਰੀਵਾਲ਼ੀ ਨਹਿਰ, ਜੋ ਤਵੀ ਕਹਾਉਂਦੀ ਹੈ, ਪਹਾੜਾਂ ਵਿਚੋਂ ਨਿਕਲ਼ਕੇ, ਦਰਿਆਉ ਵਿਚ ਮਿਲ਼ ਜਾਂਦੇ ਹੈ; ਪਰ ਜੰਮੂਵਾਲ਼ੀ ਤਵੀ ਬੀ ਇਨ੍ਹਾਂ ਵਿਚ ਆਣ ਪੈਂਦੀ ਹੈ; ਪਰ ਝਨਾਉ ਦਾ ਪਾਣੀ, ਤੇਜੀ ਅਤੇ ਠੰਢ ਦੇ ਕਾਰਨ, ਇਨ੍ਹਾਂ ਦੁਹਾਂ ਪਾਣੀਆਂ ਨਾਲ਼ ਨਹੀਂ ਰਲ਼ਦਾ; ਬਲਕ ਅੱਡ ਦਾ ਅੱਡ ਹੀ ਦਿਸ ਪੈਦਾ ਹੈ। ਅਤੇ ਇਸੇ ਪਿੰਡ ਦੇ ਨੀਚੇ ਰਾਜ ਘਾਟ ਅਤੇ ਮਸੂਮ ਦੀ ਜਾਗਾ ਹੈ॥

The Fifth, or Sindh Sagar Doab.

ਪੰਜਵਾ ਦੁਆਬਾ ਸਿੰਧ ਸਾਗਰ। ਇਸ ਦੁਆਬੇ ਦਾ ਲੰਬਾ-