ਪੰਨਾ:A geographical description of the Panjab.pdf/145

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਚਨਹਿਤ ਦੇ ਨਗਰ।

੧੨੯

ਤਾਥੇ ਹਨ। ਅਤੇ ਇਸ ਦੁਆਬੇ ਦੀ ਜਿਮੀਦਾਰੀ ਬਹੁਤੀ ਮੁਸਲਮਾਨਾਂ ਦੀ ਹੈ। ਅਤੇ ਇਸ ਦੁਆਬੇ ਵਿਚ ਫਸਲ ਕਿਧਰੇ ਚਰਖੀ,ਅਤੇ ਕਿਧਰੇ ਬਰਖਾ ਨਾਲ਼ ਹੁੰਦੀ ਹੈ, ਅਤੇ ਕੂਹਲਾਂ ਪੁਰ ਬਹੁਤ ਹੀ ਘੱਟ ਹੁੰਦੀ ਹੈ; ਕਿੰਉਕਿ ਇਸ ਦੁਆਬੇ ਵਿਚ ਨਦੀ ਨਾਲੇ ਅਤੇ ਕੂਹਲਾਂ ਬਹੁਤ ਥੁਹੁੜੀਆਂ ਹਨ।

kunjáh

ਕੁੰਜਾਹ ਦਰਿਆਉ ਝਨਾਉ ਥੀਂ ਪੰਜ ਕੋਹ ਹੈ,ਜਿਸ ਵਿਚ ਤਿੰਨ ਹਜਾਰ ਘਰ,ਅਰ ਦੋਕੁ ਸੈ ਹੱਟ ਅਬਾਦ ਹੈ; ਓਥੇ ਇਕ ਕਬੀਸਰ ਹੋ ਚੁੱਕਾ ਹੈ, ਜਿਹ ਦਾ ਨਾਉਂ ਗਨੀਮਤ ਕੁੰਜਾਹੀ ਮਸਹੂਰ ਸੀ; ਅਤੇ ਇਹ ਸਹਿਰ ਅੱਗੇ ਨਾਲ਼ੋਂ ਹੁਣ ਅੱਛਾ ਬਸਦਾ ਜਾਂਦਾ ਹੈ; ਕਿੰਉਕਿ ਦਿਵਾਨ ਮੁਹਕਮਚੰਦ ਦੇ ਪੁੱਤ ਮੋਤੀਰਾਮ ਨੈ ਆਪਣੇ ਰਹਿਣ ਲਈ ਉਥੇ ਚੰਗੀਆਂ ਹਵੇਲੀਆਂ ਪਵਾਈਆਂ ਹਨ। ਅਤੇ ਸਹਿਰ ਦੀ ਪੂਰਬੀ ਅਤੇ ਦੱਖਣੀ ਨੁੱਕਰ ਵਿਚ ਇਕ ਬਾਗ ਅਤੇ ਇਕ ਪੋੜੀਆਂਵਾਲ਼ਾ ਪੱਕਾ ਖੂਹ ਲਵਾਇਆ ਹੈ।

Gujrát

ਗੁਜਰਾਤ ਅਕਬਰ ਪਾਤਸਾਹ ਦਾ ਬਣਾਇਆ ਹੋਇਆ ਸਹਿਰ ਹੈ; ਅਤੇ ਇਸ ਸਹਿਰ ਦਾ ਆਪਣਾ ਜੁਦਾ ਹੀ ਪਰਗਣਾ ਹੈ। ਸਹਿਰੋਂ ਅੰਦਰ ਇਕ ਪੱਕਾ ਪੁਰਾਣਾ ਹਾਕਮਸਥਾਨ ਕਿਲਾ ਹੈ। ਉਹ ਦੇ ਅੰਦਰਵਾਰ ਸਿਖਾਂ ਨੈ ਹੋਰ ਨਵੇਂ ਘਰ ਪਾ ਲਏ ਹਨ,ਅਤੇ ਸਹਿਰ ਦੇ ਦੁਆਲ਼ੇ ਇਕ ਕੱਚਾ ਬਗਲ਼ ਸਾ; ਸੋ ਹੁਣ ਕਈ ਜਾਗਾਂ ਤੇ ਖਰਾਬ ਹੋ ਗਿਆ ਹੈ; ਅਤੇ ਜੋ ਇਸ ਬਗਲ ਤੇ ਬਾਹਰ ਬਸੋਂ ਥੀ, ਸੋ ਬੈਰਾਨ ਪਾਈ ਹੈ। ਅਤੇ ਸਿੱਖਾਂ ਨੈ ਇਸ ਸਹਿਰ ਨੂੰ ਬਹੁਤ ਲੁੱਟਿਆ ਫੂਕਿਆ ਸੀ; ਇਸ ਕਰਕੇ ਹੁਣ ਤਿੰਨਕੁ ਹਜਾਰ ਘਰ, ਅਰ ਦੋਕੁ ਸੈ ਹੱਟ ਬਸਦੀ ਹੈ।

ਸਹਿਰੋਂ ਬਾਹਰ ਚੜ੍ਹਦੇ ਰੁਕ ਸਾਹਦੌਲਾ ਦੀ ਖਾਨਗਾਹ ਹੈ, ਜੋ

Q