ਪੰਨਾ:A geographical description of the Panjab.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਰਚਨਾ ਦੇ ਨਗਰ।

੧੨੭

ਉੱਕਰੀ ਹੋਈ ਹੈ ਅਤੇ ਉਹ ਖੂਹ ਸੌ ਗਜ ਡੂੰਘਾ ਹੈ। ਅਤੇ ਉਸ ਸਹਿਰ ਵਿਚ ਸ਼ੇਖ ਅਬਦੁੱਸਲਾਮ ਚਿਸਤੀ ਦੀ ਕਬਰ ਹੈ, ਜੋ ਬਾਵਾ ਫਰੀਦ ਸਕਰਗੰਜ ਦੀ ਉਲਾਦ ਵਿਚੋਂ ਹੈ; ਅਤੇ ਫਰੀਦ ਸਕਰਗੰਜ ਵਡਾ ਮਹਾਪੁਰਸ ਹੋ ਚੁੱਕਾ ਹੈ।

Jasrotá.

ਜਸਰੋਟਾ ਪਹਾੜ ਦੀ ਘਾਟੀ ਪੁਰ ਇਕ ਰਾਜਸਥਾਨ ਸਹਿਰ ਹੈ, ਅਤੇ ਜੰਮੂ ਨਾਲ਼ੋਂ ਉਹ ਦਾ ਜੁਦਾ ਰਾਜ ਹੈ, ਅਤੇ ਬਹੁਤ ਮੁਲਖ ਉਹ ਦੇ ਨਾਲ਼ ਲਗਦਾ ਹੈ, ਅਤੇ ਥੱਕੇ ਅਰ ਮਨਕਰਾਲ਼ ਗੋਤੇ ਰਾਜਪੂਤਾਂ ਦੀ ਉੱਥੇ ਜਿਮੀਦਾਰੀ ਹੈ, ਪਰ ਸਾਰੇ ਸਹਿਰ ਵਿਚ ਖੂਹ ਇਕੋ ਹੀ ਹੈ, ਸੋ ਭੀ ਰਾਜੇ ਦੇ ਬੇਹੜਿਆਂ ਪਾਹ ਹੈ। ਰਾਜੇ ਛੁੱਟ ਹੋਰ ਕੋਈ ਉਹ ਦਾ ਪਾਣੀ ਨਹੀਂ ਪੀਂਦਾ। ਅਤੇ ਸਹਿਰ ਦੇ ਲੋਕ ਉਸ ਖੱਡ ਦਾ ਪਾਣੀ ਪੀਂਦੇ ਹਨ, ਜੋ ਸਹਿਰ ਦੇ ਹੇਠ ਵਗਦੀ ਹੈ; ਉਹ ਦੇ ਕੰਢੇ ਕਈ ਬਾਗ ਹਨ, ਜੋ ਉਨ੍ਹਾਂ ਦੇ ਅੰਬ ਅੱਤ ਮਿੱਠੇ ਹੁੰਦੇ ਹਨ। ਅਤੇ ਇਸ ਜਿਲੇ ਵਿਚ ਗੰਨੇ ਅਰ ਹਲ਼ਧੀ ਅਤੇ ਸੁੰਢ ਬਹੁਤ ਬੀਜਦੇ ਹਨ। ਅਤੇ ਸਹਿਰ ਸਾਂਬੇਵਾਲ਼ਾ ਬੀ ਜਸਰੋਟੇ ਹੀ ਨਾਲ਼ ਲਗਦਾ ਹੈ; ਅਰ ਉਥੇ ਦੀਆਂ ਛੀਟਾਂ ਦਾ ਰੰਗ ਵਡਾ ਅਨੂਪ ਹੁੰਦਾ ਹੈ।

Kathuhá.

ਕਠੂਹਾ ਰਾਜਪੂਤਾਂ ਦਾ ਇਕ ਕਦੀਮੀ ਸਹਿਰ, ਅਤੇ ਜੁਦਾ ਪਰਗਣਾ ਹੈ। ਢਾਈ ਹਜਾਰ ਘਰ, ਅਰ ਡੇਢ ਸੈ ਹੱਟ ਹੋਊ। ਅੰਬਾਰਤ ਕੱਚੀ ਅਤੇ ਛਪਰਬਾਸ ਬਹੁਤ ਹੈ; ਅਤੇ ਇਹ ਸਹਿਰ ਦਰਿਆਉ ਰਾਵੀ ਦੇ ਕੰਢੇ ਹੈ। ਅਤੇ ਦਰਿਆਉ ਇਸ ਜਿਲੇ ਵਿਚ ਕਈ ਜਾਗਾਂ ਗਾਹਣ ਹੈ; ਕਿਉਕਿ ਉਸ ਗਿਰਦੇ ਕਈ ਬਾਹੇ ਹੋ ਗਏ ਹਨ, ਅਤੇ ਕਈ ਨਹਿਰਾਂ ਲੋਕ ਕੱਟਕੇ ਲੈ ਗਏ ਹਨ। ਅਤੇ ਇਸ ਪਰਗਣੇ ਦੀ ਭੌਂ ਵਡੀ ਚੰਗੀ ਅਤੇ ਡਾਾਕਰ ਹੈ, ਅਤੇ