ਪੰਨਾ:A geographical description of the Panjab.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੪

ਦੁਆਬੇ ਰਚਨਾ ਦੇ ਨਗਰ।

ਅੱਪੜੀ ਸੀ। ਅਤੇ ਕੰਜਰੀਆਂ ਅਰ ਕਾਮਨੀਆਂ ਦਾ ਬਜਾਰ ਅਜਿਹਾ ਗਰਮ ਹੋਇਆ ਸਾ, ਜੋ ਉਮਰਾਉ ਅਰ ਸ਼ੁਦਾਗਰ ਸਭ ਕੁਛ ਬੇਚ ਵੱਟਕੇ, ਅਰ ਬੁਰੇ ਰਸਤੇਂ ਵਿਚ ਗਵਾਕੇ, ਫਕੀਰ ਬਣਕੇ ਸਹਿਰੋਂ ਬਾਹਰ ਨਿੱਕਲ ਗਏ। ਜਾਂ ਰਾਜਾ ਰਣਜੀਤਦੇਵ ਮਰ ਗਿਆ, ਤਾਂ ਸਿੱਖਾਂ ਨੈ ਜੰਮੂ ਦੇ ਮਾਰਨ ਦਾ ਦਾਯਾ ਚੁੱਕਿਆ, ਅਤੇ ਸਰਦਾਰ ਮਹਾਂਸਿੰਘੁ ਨੈ ਉਸ ਜਾਗਾ ਪਰ ਝੜਾਈ ਕਰਕੇ ਇਤਨਾ ਕੁਛ ਲੁੱਟਿਆ, ਜੋ ਮਾਰੇ ਦੌਲਤ ਦੇ ਫਿੱਸ ਗਏ। ਤਦ ਤੇ ਲਾਕੇ ਇਹ ਸਹਿਰ ਬੈਰਾਨ ਹੋ ਗਿਆ, ਹੁਣ ਫੇਰ ਅਗੇ ਵਰਗਾ ਅਬਾਦ ਹੋਇਆ ਹੈ। ਪਰ ਰਾਜੇ ਰਣਜੀਤਦੇਵ ਦੇ ਵੇਲੇ ਦੀ ਬਸੋਂ ਵਿਚੋਂ ਕੁਛ ਬੀ ਨਹੀਂ ਰਿਹਾ; ਹੁਣ ਨਮੀਆਂ ਨਮੀਆਂ ਜਾਗਾਂ ਅਬਾਦ ਹੋ ਗਈਆਂ ਹਨ। ਅਤੇ ਜਿਹੜੇ ਘਰ ਤਵੀ ਦੇ ਕੰਢੇ ਵਸਦੇ ਸਨ ਸੋ ਸਭ ਉਜੜ ਗਏ। ਅੱਗੇ ਸਹਿਰ ਦੇ ਚੁਫੇਰੇ ਸਾਰੇ ਜੰਗਲ਼ ਸਾ ਅਤੇ ਮਥਿਆਂ ਹੋਇਆਂ ਰਾਹਾਂ ਛੁੱਟ, ਅਸਵਾਰ ਪਿਆਦਾ ਹੋਰਸੁ ਰਸਤੇ ਨਹੀਂ ਲੰਘ ਸਕਦਾ ਸਾ, ਜੋ ਉਨ੍ਹਾਂ ਰਾਹਾਂ ਪਰ ਰਾਜੇ ਰਣਜੀਤਦੇਵ ਨੈ ਦਰਵੱਜੇ ਬਣਵਾਕੇ, ਸਪਾਹੀਆਂ ਦਾ ਪਹਿਰਾ ਚੌਂਕੀ ਬਹਾਲ਼ ਛੱਡਿਆ ਸੀ। ਹੁਣ ਮਹਾਰਾਜੇ ਰਣਜੀਤਸਿਘੁ ਨੈ ਸਾਰਾ ਜੰਗਲ਼ ਵਢਵਾਕੇ ਅਜਿਹਾ ਸਿਧਾ ਰਾਹ ਬਣਵਾਇਆ ਹੈ, ਜੋ ਰਾਜੇ ਦੀ ਮੰਡੀ ਤੀਕੁ ਤੋਪ ਚਲੀ ਜਾਂਦੀ ਹੈ। ਅਤੇ ਇਸ ਸਮੇਂ ਵਿਖੇ ਰਾਜੇ ਰਣਜੀਤਦੇਵ ਦੀ ਉਲਾਦ ਡਾਵਾਂਡੋਲ ਪਈ ਫਿਰਦੀ, ਅਤੇ ਹੋਰ ਰਈਅਤ ਵਾਂਙੂ ਸਹਿਰ ਵਿਚ ਬਸਦੀ ਹੈ। ਪਰੰਤੂ ਮਹਾਰਾਜੇ ਰਣਜੀਤਸਿੰਘੁ ਨੈ ਇਹ ਸਹਿਰ ਆਪਣੇ ਮੁੱਖ ਸਾਹਬ ਰਾਜੇ ਧਿਆਨ ਸਿੰਘੁ ਨੂੰ ਬਖਸ ਦਿੱਤਾ, ਅਤੇ ਉਹ ਦੇ ਦੂਜੇ ਭਰਾਉ ਗੁਲਾਬਸਿੰਘੁ ਨੂੰ ਬਾਹੂ ਦੇ ਮੁਲਖ ਦਾ ਰਾਜਾ ਬਣਾਕੇ, ਕਿਸਟਵੜਾ ਦੇ ਬੰਨੇ ਤੀਕੁ ਉਹ ਦੇ ਹੁਕਮ ਵਿਚ ਕਰ ਦਿੱਤਾ; ਅਤੇ ਉਹ ਦੇ ਛੋਟੇ ਭਾਈ ਸੁਚੇਤਸਿੰਘੁ ਨੂੰ ਜੰਮੂ ਦੀ ਗੱਦੀ ਪੁਰ ਬਹਾਲ਼ਿ-