ਪੰਨਾ:A geographical description of the Panjab.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਰਚਨਾ ਦੇ ਨਗਰ।

੧੧੭


ਬਜਾਰ ਬਹੁਤ ਮਘਦਾ ਹੈ। ਇਸ ਸਹਿਰ ਵਿਚ ਕਾਗਤ ਬਹੁਤ ਚੰਗੇ ਬਣਦੇ ਹਨ। ਅੱਗੇ ਉਥੋਂ ਬੁਪਾਰੀ ਲੋਕ ਲਜਾਕੇ ਸਾਰੇ ਪੰਜਾਬ ਵਿਚ ਬੇਚਦੇ ਹਨ; ਬਾਜ਼ੇ ਬਗਿਆਈ ਅਤੇ ਮੁਟਿਆਈ ਵਿਚ ਦੌਲਤਾਬਾਦੀ ਕਾਗਤਾਂ ਵਰਗੇ ਹੁੰਦੇ ਹਨ, ਅਤੇ ਬਰੀਕੀ ਅਰ ਸਫਾਈ ਵਿਖੇ ਕਸਮੀਰੀ ਕਾਗਤਾਂ ਦੇ ਤੁੱਲ ਹੁੰਦੇ ਹਨ। ਹੁਣ ਕਾਗਤਕੁੱਟਾਂ ਦੇ ਉਥੇ ਪੰਜ ਸੌ ਘਰ ਬਸਦੇ ਹਨ। ਅੰਦਰਲੀ ਬਾਹਰਲੀ ਬਸੋਂ ਸਭ ਸਤਾਰਾਂ ਹਜਾਰ ਘਰ ਅਤੇ ਇਕ ਹਜਾਰ ਹੱਟ ਹੋਊ। ਸਹਿਰ ਵਿਚ ਆਲਮਾਂ, ਫਾਜਲਾਂ, ਸਈਦਾਂ, ਅਰ ਅਸਰਾਫਾਂ ਦੀਆਂ ਬਹੁਤ ਖਾਨਗਾਹਾਂ ਹਨ, ਪਰ ਉਨ੍ਹਾਂ ਵਿਚੋਂ ਅਮਾਮ ਅਲੀ ਅਲਹੱਕ ਦੀ ਖਾਨਗਾਹ ਬਹੁਤ ਮਸਹੂਰ ਹੈ? ਦਹਿਆਂ ਦੀ ਦਸਵੀਂ ਤਰੀਕੇ ਉਥੇ ਬਹੁਤ ਲੋਕ ਕੱਠੇ ਹੁੰਦੇ ਹਨ; ਕਿੰਉਕਿ ਉਸ ਮਹਾ ਪ੍ਪੁਰਸ ਪੁਰ ਲੋਕਾਂ ਦਾ ਵਡਾ ਅਕੀਨ ਹੈ, ਅਤੇ ਉਹ ਦੇ ਮਕਬਰੇ ਦੇ ਦੁਆਲ਼ੇ ਬਹੁਤ ਕਬਰਾਂ ਹਨ; ਬਾਜੀਆਂ ਉਨ੍ਹਾਂ ਵਿਚੋਂ ਨੌਂ ਨੌਂ ਗਜ ਬੀ ਲੰਮੀਆਂ ਹਨ; ਆਮ ਲੋਕ ਆਖਦੇ ਹਨ, ਜੋ ਏਹ ਨੌਂ ਗਜਿਆਂ ਦੀਆਂ ਕਬਰਾਂ ਹਨ, ਅਰਥਾਾਤ ਉਨ੍ਹਾਂ ਮਨੁੱਖਾਂ ਦੀਆਂ ਕਬਰਾਂ, ਕਿ ਜਿਨ੍ਹਾਂ ਦਾ ਨੌਂ ਗਜ ਲੰਮਾ ਕੱਦ ਸੀ। ਸਹਿਰ ਦੇ ਲਾਗ ਹੀ ਇਕ ਨਹਿਰ ਵਗਦੀ ਹੈ, ਜੋ ਜੰਮੂ ਦੇ ਪਹਾੜਾਂ ਵਿਚੋਂ ਨਿੱਕਲ਼ਕੇ ਸਹਿਰ ਦੀ ਵਸੋਂ ਵਿੱਚੀਂ ਹੋਕੇ ਲੰਘਦੀ ਹੈ; ਉਸ ਉਤੇ ਸਾਹਦੌਲੇ ਗੁਜਰਾਤੀ ਦਾ ਪੱਕਾ ਪੁਲ਼ ਬੰਨ੍ਹਿਆ ਹੋਇਆ ਹੈ; ਜੋ ਹੁਣ ਕਈਆਂ ਜਾਗਾਂ ਤੇ ਖਰਾਬ ਹੋ ਗਿਆ ਹੈ। ਇਸ ਨਹਿਰ ਵਿਚ ਸਦਾ ਥੁਹੁੜਾ ਥੁਹੁੜਾ ਪਾਣੀ ਚਲਦਾ ਰਹਿੰਦਾ ਹੈ, ਪਰ ਬਰਸਾਤ ਦੀ ਰੁੱਤੇ ਅਜਿਹੀ ਚੜ੍ਹਦੀ ਹੈ, ਜੋ ਪੁਲ਼ ਬਾਝੋਂ ਨਹੀਂ ਲੰਘਿਆ ਜਾਂਦਾ ਅਤੇ ਇਸ ਨਹਿਰ ਦਾ ਨਾਉਂ ਆਇਕ ਕਰਕੇ ਆਖਦੇ ਹਨ। ਪਾਤਸਾਹਾਂ ਦੇ ਵੇਲੇ ਸਿਆਲ਼ਕੋਟ ਦਾ ਪਰਗਣਾ ਨੌਂ ਲੱਖ ਰੁਪਏ ਦਾ ਸਾ, ਅਤੇ ਚੌਦਾਾ ਸੈ