ਪੰਨਾ:A geographical description of the Panjab.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੬

ਦੁਆਬੇ ਰਚਨਾ ਦੇ ਨਗਰ।

ਗਜ ਕੰਧ ਜੋ ਦਰਵੱਜੇ ਦੇ ਲਾਗ ਪੱਕੀ ਚੁਨੇ ਗਚ ਬਣੀ ਹੋਈ ਹੈ, ਰਹਿ ਗਈ ਹੈ। ਹੁਣ ਮਹਾਰਾਜੇ ਰਣਜੀਤਸਿੰਘੁ ਨੈ ਕਈ ਜਾਗਾਂ ਤੋਂ ਟੁੱਟਾ ਭੱਜਾ ਮੁਰੰਮਤ ਕਰਾਕੇ, ਆਪਣਾ ਠਾਣਾ ਬਹਾਲ ਦਿੱਤਾ। ਅਕਬਰ ਪਾਤਸ਼ਾਹ ਦੇ ਸਮੇ ਵਿਚ ਰਾਜੇ ਮਾਣ ਸਿੰਘੁ ਨੈ, ਅਤੇ ਜਹਾਂਗੀਰ ਦੇ ਵੇਲੇ ਸਫਦਰਖਾਂ ਨੈ, ਜੋ ਵਡੇ ਬਹਾਦਰ ਸਪਾਹੀ ਸਨ, ਇਸ ਸਹਿਰ ਦੀ ਅਬਾਦੀ ਵਿਚ ਵਡੀ ਕੋਸਸ ਕੀਤੀ ਸੀ, ਅਤੇ ਤਿਨ੍ਹਾਂ ਦੀ ਕੋਸਸ ਨਾਲ਼ ਵਡਾ ਸਹਿਰ ਹੋ ਗਿਆ ਸੀ। ਜਾਂ ਨਾਦਰਸਾਹ ਅਰ ਅਹਿਮਦਸ਼ਾਹ ਦੁਰਾਨੀ ਇਸ ਦੇਸ ਵਿਚ ਆਏ, ਤਾਂ ਅਗੋ ਤੇ ਬੀ ਵਧੇਰੇ ਉੱਜੜ ਹੋ ਗਿਆ। ਤਿਸ ਪਿਛੇ ਫੇਰ ਸਿਖਾਂ ਨੈ ਫੂਕ ਦਿੱਤਾ, ਅਰ ਕਈ ਅੰਬਾਰਤਾਂ ਮੁੰਢੋਂ ਹੀ ਢਾਹ ਸਿਟੀਆਂ; ਹੁਣ ਥੁਹੁੜਾ ਜਿਹਾ ਬਸਦਾ ਹੈ। ਅਤੇ ਸਹਿਰ ਦੇ ਦੁਆਲ਼ੇ ਕੁਝ ਜੁਦੀ ਜੁਦੀ ਵਸੋਂ ਹੈ, ਜੋ ਹਰੇਕ ਨੂੰ ਪੂਰਾ ਕਰਕੇ ਆਖਦੇ ਹਨ, ਜਿਹਾਭ ਰੰਗਪੁਰਾ, ਛੱਤਪੁਰਾ, ਰਾਇਪੁਰਾ, ਟਿਤਲਾਪੁਰਾ, ਹਾਮੀਪੁਰਾ, ਅਤੇ ਮੀਆਂਪੁਰਾ। ਅਤੇ ਇਹ ਮੌਲਵੀ ਅਬਦੁਲਹਕੀਮ ਦੇ ਨਾਉਂ ਪਰ ਮਸਹੂਰ ਹੈ, ਜੋ ਵਲਾ ਆਲਮ ਪਾਤਸ਼ਾਹਾਂ ਦਾ ਮੁਸਾਹਬ ਹੁੰਦਾ ਰਿਹਾ ਸੀ, ਅਤੇ ਉਸ ਦੀ ਕਬਰ ਸਹਿਰੋਂ ਬਾਹਰ ਮਜੂਦ ਹੈ, ਅਤੇ ਉਹ ਦੇ ਘਰ ਅਤੇ ਬਾਗ ਦੀਆਂ ਅੰਬਾਰਤਾਂ ਅੱਤ ਸੁੰਦਰ ਬਣੀਆਂ ਹੋਈਆਂ ਸੀਆਂ, ਹੁਣ ਨਿਰੇ ਉਨ੍ਹਾਂ ਦੇ ਆਇਰੇ ਬਾਕੀ ਰਹਿ ਗਏ ਹਨ। ਤਿਸ ਦੀ ਉਲਾਦ ਹੁਣ ਤੀਕੁਰ ਉਸੇ ਪੂਰੇ ਵਿਚ ਬਸਦੀ ਹੈ।

Bágbanán dí Pindí &c.

ਬਾਗਬਾਨਾਂ ਦੀ ਪਿੰਡੀ, ਅਤੇ ਕਕੇ ਸਈਆਂ ਦਾ ਠੱਠਾ, ਅਤੇ ਪਠਾਣਾਂ ਦਾ ਤੱਪਾ, ਹਰੇਕ ਇਕ ਕਸਬੇ ਵਰਗਾ ਅਬਾਦ ਹੈ। ਅਤੇ ਬਰਸ ਪਿਛੋਂ ਇਕ ਦਿਨ ਉਥੇ ਮੇਲਾ ਲਗਦਾ ਹੈ। ਉਸ ਦਿਹਾੜੇ ਉਥੇ ਵਡੀ ਭੀੜ ਹੁੰਦੀ ਹੈ, ਅਤੇ ਹਰ ਚੀਜ ਦੀ ਬਿੱਕਰੀ ਦਾ