ਪੰਨਾ:A geographical description of the Panjab.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਰਚਨਾ ਦੇ ਨਗਰ।

੧੦੯

ਹਜਾਰ, ਅਤੇ ਹਟ ਦੋ ਸੈ, ਅਤੇ ਅੰਬਾਰਤ ਸਾਰੀ ਕੱਚੀ ਹੈ; ਅਤੇ ਇਸ ਮਕਾਨ ਦੇ ਨੇੜੇ ਤੇਹੁੰ ਚੌਹੁੰ ਕੋਹਾਂ ਦੀ ਬਿੱਥ ਵਿੱਚ ਹੋਰ ਬਾਰਾਂ ਪਿੰਡ ਬਸਦੇ ਹਨ; ਸੋ ਸੱਭੋ ਖਾਈ ਨਾਲ਼ ਲਗਦੇ ਹਨ, ਅਤੇਉ ਸੇ ਕੌਮ ਦੀ ਜਿਮੀਦਾਰੀ ਹੈ।

Sarkpur and Bhaiņi.

ਸਰਕਪੁਰ ਅਤੇ ਭੈਣੀ ਰਾਈਆਂ ਦੇ ਵਡੇ ਮਸਹੂਰ ਮਕਾਨ ਹਨ। ਸਰਕਪੁਰ ਵਿਚ ਤਿੰਨ ਹਜਾਰ ਘਰ, ਅਤੇ ਡੇਢ ਸੈ ਹੱਟ ਹੋਊ; ਅੰਬਾਰਤ ਬਹੁਤੀ ਕੱਚੀ, ਅਤੇ ਸਹਿਰਪਨਾਹ ਇਸ ਕਰਕੇ ਜੋ ਕੱਚੀ ਸੀ, ਬਹੁਤ ਜਾਗਾ ਤੇ ਢੈਹਿ ਗਈ ਹੈ; ਅਤੇ ਭੈਣੀ ਵਿਚ ਸਭ ਪੰਜ ਸੌ ਘਰ, ਅਤੇ ਗਿਣਤੀ ਦੀਆਂ ਹੱਟਾਂ ਹਨ। ਉਸ ਜਿਲੇ ਵਿਚ ਪਿੰਡ ਬਹੁਤ ਹਨ, ਪਰ ਸਭਨਾਂ ਵਿਖੇ ਰਾਈਆਂ ਦੀ ਹੀ ਜਿਮੀਦਾਰੀ ਹੈ। ਅਗੇ ੳਹ ਲੋਕ ਵਡੀ ਠੁੱਕ ਵਾਲ਼ੇ ਸੇ; ਅਤੇ ਉਸ ਦੇਸ ਵਿਚ ਮਲਕ ਯਾ ਮਹਿਰ ਅਖਾਉਂਦੇ ਸਨ; ਜਿਹਾਕੁ ਲਹੌਰ ਸਹਿਰ ਮਹਾਰਾਜੇ ਰਣਜੀਤ ਸਿੰਘੁ ਨੂੰ ਮਹਿਰ ਮੁਹਕਮ ਦੀ ਕੁੰਮਕ ਨਾਲ਼ ਹੱਥ ਲੱਗਾ ਸਾ; ਹੁਣ ਹਾਕਮਾਂ ਦੀ ਜੁਲਮੀ ਦੇ ਸਬਬ ਖੁਆਰ ਅਤੇ ਲਚਾਰ ਹੋ ਗਏ ਹੋਏ ਹਨ।

Bajírábád. (Urdú, Wazirábád.)

ਬਜੀਰਾਬਾਦ ਇਕ ਮਸਹੂਰ ਸਹਿਰ ਹੈ, ਜੋ ਨਬਾਬ ਬਜੀਰਖਾਂ ਦਾ ਬਸਾਇਆ ਹੋਇਆ ਹੈ; ਉਸ ਵੇਲੇ ਅੱਤ ਬਸਦਾ ਸੀ, ਜਾਂ ਸਿੱਖਾਂ ਨੈ ਖਰੂਦ ਚੱਕਿਆ, ਅਤੇ ਪੰਜਾਬ ਬੈਰਾਨ ਹੋਈ, ਤਦ ਇਹ ਸਹਿਰ ਬੀ ਉਜਾੜ ਹੋ ਗਿਆ। ਅਤੇ ਜਿਸ ਵੇਲੇ ਗੁਰਬਖਸ ਸਿੰਘੁ ਨੂੰ ਇਹ ਸਹਿਰ ਲੱਭਾ, ਉਸ ਨੈ ਇਹ ਦੇ ਬਸਾਉਣ ਵਿਚ ਬਹੁਤ ਕੋਸਿਸ ਕੀਤੀ। ਫੇਰ ਸਰਦਾਰ ਮਹਾਸਿੰਘੁ ਨੈ ਸਰਾਂ ਦੇ ਕੋਲ਼ ਇਕ ਬਾਗ ਲਵਾਇਆ; ਤਦ ਤੇ ਲਾਕੇ