ਮੁੱਖ ਮੀਨੂ ਖੋਲ੍ਹੋ

Page:A geographical description of the Panjab.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੦੭
ਦੁਅਾਬੇ ਰਚਨਾ ਦੇ ਨਗਰ।

ਦਾ ਬਸਾੲਿਅਾ ਹੋੲਿਅਾ ਹੈ। ਡੇਢ ਹਜਾਰ ਘਰ ਅਰ ਦੋ ਸੈ ਹੱਟਾਂ ਅਬਾਦ ਹਨ। ੳੁਹ ਦੀ ਅੰਬਾਰਤ ਬਹੁਤੀ ਕੱਚੀ, ਅਤੇ ਕਿਧਰੇ ਕਿਧਰੇ ਪੱਕੀ ਹੈ। ਸਹਿਰ ਤੇ ਦੱਖਣ ਦੇ ਰੁਕ ੲਿਕ ਵਡੀ ਚੌੜੀ ਬਾੳੁੜੀ ਹੈ, ਜੋ ਬਹੁਤ ਡੂੰਘੀ, ਅਤੇ ਚੁਫੇਰੇ ਪੌੜੀਅਾਂ ਬਣੀਅਾਂ ਹੋੲੀਅਾਂ ਹਨ; ਦਰਿਅਾੳੁ ਝਨਾੳੁ ਦੱਖਣ ਦੇ ਦਾੳੁ ਪੰਜ ਕੋਹ ਹੈ।

Haru Munara.

ਹਰਨ ਮੁਨਾਰਾ ੲਿਕ ਮਸਹੂਰ ਜਾਗਾ, ਲਹੌਰੋਂ ਅਠਾਰਾਂ ਕੋਹ ਬਾਰ ਦੇ ਕੰਢੇ ਜੰਗਲ ਵਿਚ ਹੈੈ; ੳੁਹ ਦੇ ਦੁਅਾਲੇ ਬਾਰਾਂ ਕੋਹਾਂ ਤੀਕੁਰ ਸਭ ੳੁਜਾੜ, ਅਤੇ ਪਾਣੀ ਅਣਲੱਭ ਹੈ।

Shekhupur.

ਸੇਖੂਪੁਰ, ਸਜਾੲੇ ਸੇਖੂ ਦਾ ਬਸਾੲਿਅਾ ਹੋੲਿਅਾ, ਜੱਟਾਂ ਦਾ ਸਹਿਰ ਹੈ; ਸੱਤ ਸੈ ਘਰ, ਅਤੇ ਦੋ ਸੈ ਹੱਟ ਅਬਾਦ ਹੈ; ਸਹਿਰ ਦੀ ਅੰਬਾਰਤ ਬਾਜੀ ਕੱਚੀ, ਤੇ ਬਾਜੀ ਪੱਕੀ; ਅਤੇ ਸਹਿਰ ਥੀਂ ਪੱਛਮ ਦੇ ਦਾੳੁ ਵਡਾ ਡਾਢਾ ਚੂਨੇ ਗਚ ਕਿਲਾ ੳੁਸੇ ਸਜਾੲੇ ਦਾ ਬਣਵਾੲਿਅਾ ਹੋੲਿਅਾ ਹੈ ਕਿ ਜਿਸ ਨੈ ੲਿਸ ਸਹਿਰ ਦੀ ਨੀੳੁਂ ਧਰੀ ਸੀ; ਅਤੇ ੲਿਹ ਕਿਲਾ ਚੌਨੁਕਰਾ ਹੈ, ੲਿਕ ਦਰਵੱਜਾ ਅਰ ਛੱਤੀ ਬੁਰਜ ਧਰਦਾ ਹੈ। ੲਿਸ ਦੇਸ ਵਿਚ ਪਾਣੀ ਤੀਹਾਂ ਗਜਾਂ ਪੁਰ ਨਿਕਲਦਾ ਹੈ। ਅਤੇ ਖੁਲਾਸਤੁਲ ਤਬਾਰੀਖ ਵਿਚ ਲਿਖਿਅਾ ਹੈ, ਜੋ ਜਹਾਂਗੀਰ ਪਾਤਸਾਹ ਨੇ ਸਜਾਦਗੀ ਦੇ ਦਿਨਾਂ ਵਿਚ ਪੰਜਾਬ ਵਿਖੇ ਸਾਹਮੁੁੱਲੀ ਦੇ ਮੁੰਢ ਅਾਪਣੇ ਨਾੳੁਂ ਪੁਰ ਸੇਖੂਪੁਰ ਨਾਮੇ ਪਿੰਡ ਅਬਾਦ ਕੀਤਾ; ਅਤੇ ੳੁਸ ਵੇੇਲੇ ੲਿਸ ਪਾਤਸਾਹ ਨੂੰ ਸੁਲਤਾਨ ਸੇਖੂ ਕਰਕੇ ਅਾਖਿਅਾ ਕਰਦੇ ਸੇ; ਕਿੰੰੳੁਕਿ ਸੇਖ ਸਲੇਮ ਦਰਵੇਸੁ ਦੀ ਦੁਅਾ ਨਾਲ ਪੈਦਾ ਹੋੲਿਅਾ ਸੀ। ੳੁਸ ਸਜਾੲੇ ਨੈ ਥੁਹੁੜੀ ਜਿਹੀ ਅੰਬਾਰਤ ਦੀ ਨੀੳੁਂ ਧਰਕੇ, ੳੁਹ