ਮੁੱਖ ਮੀਨੂ ਖੋਲ੍ਹੋ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੦੫
ਦੁਅਾਬੇ ਰਚਨਾ ਦੇ ਨਗਰ।

ਅਤੇ ੲਿਸ ਬਾਰ ਨੂੰ ਦੁੱਲੇ ਦੀ ਬਾਰ ਅਾਖਦੇ ਹਨ। ੲਿਹ ਜਾਗਾ ਮਸਹੂਰ ਅਤੇ ਕਦੀਮੀ ਤੱਪੇ ਦੀ ਜਾਗਾ ਹੈ, ਤਿੰਨਕੁ ਹਜਾਰ ਘਰ, ਅਤੇ ਢਾੲੀਕੁ ਸੈ ਹੱਟ ਬਸਦੀ ਹੈ। ਅੰਬਾਰਤ ਬਹੁਤੀ ਕੱਚੀ, ਅਤੇ ਥੁਹੁੜੀ ਪੱਕੀ ਹੈ। ਅਤੇ ਖੈਰਮੁਹੰਮਦ ਨਾਮੇ ੲਿਕ ਸੰਤ ਦਾ ਮਕਬਰਾ, ਜੋ ਨੂਣਾਂ ਦੀ ਕੋਮ ਵਿਚ ਹੈ, ਸਹਿਰੋਂ ਅੰਦਰ ਵਡਾ ੳੁੱਚਾ ਗੁੰਮਜਦਾਰ ਬਣਿਅਾ ਹੋੲਿਅਾ ਹੈ। ਸਹਿਰਪਨਾਹ ਝਨਾੳੁ ੳੁਥੋਂ ਢਾੲੀ ਕੋਹ ਹੈ; ਅਤੇ ੲਿਹ ਸਹਿਰ ਦੁੱਲੇ ਭੱਟੀ ਦੀ ਬਾਰ ਦੇ ਵਿਚ ਹੈ।

Jalalpur.

ਜਲਾਲਪੁਰ ਭੱਟੀਅਾਂ ਦਾ, ਭੱਟੀਅਾਂ ਦੀ ਪਿੰਡੀ ਤੇ ਬੀਹ ਕੋਹ, ੲਿਕ ਮਸਹੂਰ ਸਹਿਰ ਤੱਪੇ ਦੀ ਜਾਗਾ ਅਹਿਮਦਯਾਰਖਾਂ ਭੱਟੀ ਰਾਜਪੂਤ ਦਾ ਬਸਾੲਿਅਾ ਹੋੲਿਅਾ ਹੈ। ਘਰ ਪੰਜ ਹਜਾਰ, ਅਤੇ ਬਜਾਰ ਦੀਅਾਂ ਹੱਟਾਂ ਅੱਠ ਸੈ ਹਨ, ਅਤੇ ਅੰਬਾਰਤ ਸਾਰੀ ਪੱਕੀ, ਅਤੇ ਪੱਕੀ ਸਹਿਰਪਨਾਹ ਦੇ ਗਿਰਦੇ ੲਿਕ ਹੋਰ ਕੱਚੀ ਕੰਧ ਘੇਰੀ ਹੋੲੀ ਹੈ, ਅਤੇ ੳੁਹ ਦੇ ਅੰਦਰਵਾਰ ਬਸੋਂ ਹੈ, ਅਤੇ ਪੱਕੀ ਸਹਿਰਪਨਾਹ ਦੀ ਕੰਧ ਚੌਰਸ ਹੈ। ੲਿਸ ਸਹਿਰ ਦੇ ਮਾਲਕ ਅੱਗੇ ਫੌਜਾਂਵਾਲੇ ਸੇ, ਪਰ ਮਾਹਰਾਜੇ ਰਣਜੀਤਸਿੰਘੁ ਦੇ ਰਾਜ ਵਿਚ ਸਭ ਬਰਬਾਦ ਹੋ ਗੲੇ। ਬਾਰ ਵਲ ਦੀ ਧਰਤੀ ਵਿਚ ਬਰਖਾ ਨਾਲ ਫਸਲ ਹੁੰਦੀ ਹੈ, ਅਤੇ ਦਰਿਅਾੳੁ ਵਲ ਦੀ ਧਰਤੀ ਵਿਚ ਹੜ੍ਹ ਨਾਲ। ਦਰਿਅਾੳੁ ਝਨਾੳੁ ੳੁੱਤਰ ਦੇ ਰੁਕ ਦੋ ਕੋਹ, ਅਤੇ ਦੁੱਲੇ ਭੱਟੀ ਦੀ ਬਾਰ ਦੱਖਣ ਦੇ ਰੁਕ ਤਿੰਨ ਕੋਹ ਹੈ।

Rasolnagar, or Ramnagar.

ਰਸੂਲਨਗਰ ਜਲਾਲਪੁਰ ਤੇ ਤੀਹ ਕੋਹ, ਪੀਰਮੁਹੰਮਦ ਅਰ

N