ਪੰਨਾ:A geographical description of the Panjab.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੪

ਦੁਆਬੇ ਰਚਨਾ ਦੇ ਨਗਰ।

ਦੇ ਵਿਚਕਾਰ ਇਕ ਕਿਲਾ ਹੈ, ਅਤੇ ਉਹ ਦੇ ਦੋਹੀਂ ਪਾਸੀਂ ਦਰਿਆਉ ਵਗਦਾ ਹੈ, ਅਤੇ ਉਸ ਟਿੱਲੇ ਉਪੁਰ ਕੋਈ ਪਾਤਸਾਹਾਂ ਵਿਚੋਂ ਕਿਲਾ ਬਣਾਉਣ ਲੱਗਾ ਸਾ, ਸੋ ਅਣਬਣਿਆਂ ਹੀ ਰਹਿ ਗਿਆ; ਹੁਣ ਤੀਕੁਰ ਉਹ ਦੀ ਅੰਬਾਰਤ ਦਾ ਖੋਜ ਕਾਇਮ ਹੈ, ਅਤੇ ਇਥੋਂ ਹੀ ਦਰਿਆਉ ਦੇ ਦੋਹੀਂ ਪਾਸੀਂ ਅੱਠਾਂ ਕੋਹਾਂ ਤੀਕੁਰ ਪਹਾੜ ਦੇ ਟਿੱਬ ਸੁਰੂ ਹੋਏ ਹਨ। ਅਤੇ ਬਾਜੀਆਂ ਘਾਟੀਆਂ ਜੋ ਬਾਰ ਦੇ ਵਿਚ ਹਨ, ਅੱਤ ਉੱਚੀਆਂ ਅਤੇ ਵਡੀਆਂ ਹਨ, ਅਤੇ ਅੰਬਾਰਤਾਂ ਬਹੁਤ ਅਨੂਪ, ਜੋ ਬਜੀਰਖਾਂ ਅਤੇ ਸੁਦੱਲਾਖਾਂ ਨੈ ਬਣਵਾਈਆਂ ਸਨ; ਹੁਣ ਬਹੁਤੀਆਂ ਬੈਰਾਨ ਪਈਆਂ ਹਨ, ਨਿਰੀ ਇਕ ਗੁੰਮਜਦਾਰ ਮਸੀਤ ਅਰ ਪੱਥਰ ਦਾ ਹੌਦ ਬਿਹੜੇ ਵਿਚ ਕਾਇਮ ਹੈ, ਅਤੇ ਇਕ ਸੇਖ ਬੁਰਹਾਨ ਕੁਰੈਸੀ ਦਾ ਮਕਬਰਾ ਹੈ; ਪਰ ਉਹ ਦਾ ਗੁੰਮਜ ਵਡਾ ਅਨੂਪ ਸੰਗ ਮਰਮਰ ਅਤੇ ਅਬਰੀ ਅਤੇ ਕਈ ਭਾਂਤ ਦੇ ਪੱਥਰਾਂ ਦਾ ਬਣਿਆ ਹੋਇਆ ਹੈ, ਅਤੇ ਉਸ ਤੇ ਪੱਛਮ ਦੇ ਰੁਕ ਇਕ ਪੱਥਰ ਦੀ ਮਸੀਤ; ਅਤੇ ਸਹਿਰੋਂ ਬਾਹਰ ਦੱਖਣ ਦੇ ਪਾਸੇ ਸੇਖ ਇਸਮਾਈਲ ਦਾ ਮਕਬਰਾ ਹੈ, ਅਤੇ ਉਹ ਦੇ ਗਿਰਦੇ, ਉਸ ਦੀ ਉਲਾਦ ਅਰ ਮਜਾਉਰਾਂ ਦੇ ਸੌਕੁ ਘਰ ਬਸਦੇ ਹਨ; ਅਤੇ ਸਹਿਰ ਦੇ ਗੱਭੇ ਇਕ ਪੱਕਾ ਕਿਲਾ ਹੈ, ਸੋ ਉਸ ਵਿਚ ਹਾਕਮ ਦੀ ਜਾਗਾ ਹੈ, ਅਤੇ ਕਈ ਲੋਕਾਂ ਦੇ ਘਰ ਬੀ ਵਿਚ ਹੀ ਬਸਦੇ ਹਨ। ਅਤੇ ਉਹ ਮੁਲਖ ਚਰਖੀ ਹੈ, ਖੇਤੀ ਮੀਂਹ ਅਤੇ ਹੜ੍ਹਾਂ ਨਾਲ਼ ਘਟ ਹੁੰਦੀ ਹੈ, ਅਤੇ ਇਸ ਜਾਗਾ ਕਮਾਣਾਂ ਅਜਿਹੀਆਂ ਚੰਗੀਆਂ ਬਣਦੀਆਂ ਹਨ, ਜੋ ਬਰਸਾਤ ਦੀ ਰੁੱਤ ਵਿਚ ਬੀ ਬਲਹੀਣ ਨਹੀਂ ਹੁੰਦੀਆਂ।

Pindi.

ਪਿੰਡੀ ਭੱਟੀਆਂ ਦੀ ਚਣਿੳਟ ਥੀਂ ਦੱਖਣ ਦੇ ਰੁਕ ਪੰਦਰਾਂ ਕੋਹ ਭੱਟੀ ਗੋਤੇ ਰਾਜਪੂਤਾਂ ਦੀ ਹੈ, ਜੋ ਦੁੱਲੇ ਭੱਟੀ ਦੀ ਉਲਾਦ ਹਨ,