ਪੰਨਾ:A geographical description of the Panjab.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੨

ਦੁਆਬੇ ਰਚਨਾ ਦੇ ਨਗਰ।

ਚੁਕਾਵਾ ਇਕ ਲੱਖ ਪੰਜੀ ਹਜਾਰ ਰੁਪਈਆ ਹੈ। ਦਰਿਆਉ ਝਨਾਉ ਪੱਛਮ ਪਾਸੇ ਉੱਤਰ ਦੇ ਰੁਕ ਡੇਢ ਕੋਹ, ਅਤੇ ਰਾਵੀ ਦੱਖਣ ਦੇ ਰੁਕ ਪੈਂਤੀ ਕੋਹ, ਅਤੇ ਸਹਿਰੋਂ ਬਾਹਰ ਉੱਤਰ ਦੇ ਪਾਸੇ, ਸਹਿਰ ਮਖਾਣੇ ਦੀ ਵਲ ਰੇਤ ਦੇ ਟਿੱਬੇ ਹਨ। ਇਹ ਪਰਗਣਾ ਸਾਰਾ ਚਰਖੀ ਹੈ। ਅਤੇ ਹਰ ਖੂਹ ਉੱਤੇ ਕਰਸਾਣਾਂ ਦੇ ਪੰਜ ਛੇ ਘਰ ਬਸਦੇ ਹਨ; ਅਤੇ ਉਹ ਖੇਤੀ ਜੋ ਬਰਖਾ ਅਰ ਹੜ ਉੱਪੁਰ ਹੁੰਦੀ ਹੈ, ਸੋ ਘੱਟ ਹੈ। ਇਹ ਸਹਿਰ ਬੀਬੀ ਹੀਰ ਦੀ ਜੰਮਣਭੂਮ ਹੈ, ਅਤੇ ਮਖਾਣੇ ਅਰ ਇਸ ਸਹਿਰ ਦੇ ਵਿਚਕਾਹੇ ਉਹ ਦੀ ਬੈਠਕ ਹੈ, ਅਤੇ ਉਸ ਬੈਠਕ ਦੇ ਉੱਪਰ ਇਕ ਗੁੰਮਜ ਬਣਿਆ ਹੋਇਆ ਹੈ, ਅਤੇ ਸਾਲ ਪਿੱਛੇ ਇਕ ਦਿਨ ਉਥੇ ਤੀਮੀਆ ਮਰਦ ਬਹੁਤ ਕੱਠੇ ਹੁੰਦੇ ਹਨ, ਅਤੇ ਉਸ ਦਿਹਾੜੇ ਉਸ ਜਾਗਾ ਮੇਲਾ ਲਗਦਾ ਹੈ। ਅਤੇ ਹੀਰ ਰਾਂਝੇ ਦਾ ਝੇੜਾ ਸਾਰੀ ਪੰਜਾਬ ਵਿਚ ਮਸਹੂਰ ਹੈ; ਅਤੇ ਕਈ ਕਬੀਸਰਾਂ ਨੈ ਪੰਜਾਬੀ ਭਾਖਿਆ ਵਿਚ ਇਨ੍ਹਾਂ ਦਾ ਝੇੜਾ ਕਥਿਆ ਹੈ, ਅਤੇ ਪਿੰਡਾਂ ਦੇ ਡੂਮ ਉਸ ਕਿੱਸੇ ਨੂੰ ਬਹੁਤ ਗਾਉਂਦੇ ਹਨ।

Khapoh.

ਖਪੋਹ ਦਰਿਆਉ ਝਨਾਉ ਦੇ ਕੰਢੇ ਸਿਆਲਾਂ ਜੱਟਾਂ ਦਾ ਇਕ ਪੁਰਾਣਾ ਸਹਿਰ ਤੱਪੇ ਦੀ ਜਾਗਾ ਹੈ। ਇਸ ਥੀਂ ਅੱਗੇ ਇਹ ਸਹਿਰ ਬਹੁਤ ਅਬਾਦ ਸੀ, ਹੁਣ ਬੈਰਾਨ ਹੁੰਦਾ ਜਾਂਦਾ ਹੈ; ਕਿੰਉਕਿ ਹੁਣ ਅੱਠ ਸੈ ਘਰ, ਅਰ ਚਾਲੀ ਹੱਟਾਂ ਬਸਦੀਆਂ ਹਨ। ਉਸ ਦੀ ਅੰਬਾਰਤ ਸਾਰੀ ਕੱਚੀ, ਪਰ ਦੋਮਜਲੀ ਤਿਮਜਲੀ ਹੈ, ਅਤੇ ਇਹ ਜਾਗਾ ਬਾਰ ਦੇ ਨੱਕੇ ਦੀ ਹੈ, ਅਤੇ ਨੱਕਾ ਕੰਢੇ ਨੂੰ ਆਖਦੇ ਹਨ, ਅਤੇ ਇਹ ਸਹਿਰ ਮਿਰਜੇ ਅਰ ਸਾਹਬਾਂ ਦੀ ਜੰਮਣਭੂਮ ਹੈ, ਜੋ ਤਿਨ੍ਹਾਂ ਦੇ ਨੇਹੁੰ ਦਾ ਝੇੜਾ ਪੰਜਾਬ ਦੇਸ