ਪੰਨਾ:A geographical description of the Panjab.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੨

ਦੁਆਬੇ ਬਾਰੀ ਦੇ ਨਗਰ।

ਬਰਖਾ ਨਾਲ਼ ਹੁੰਦੀ ਹੈ। ਅਤੇ ਗਰਾਵਾਂ ਅਰ ਬਸਤੀਆਂ ਵਿਚ ਕਈ ਖੂਹ ਬੀਹ ਗਜ ਡੂੰਘੇ,ਅਤੇ ਟਾਵਾਂ ਟਾਵਾਂ ਤੀਹ ਗਜ ਡੂੰਘਾ,ਅਤੇ ਜਿਹੜੇ ਦਰਿਆਉ ਤੇ ਨੇੜੇ ਢਾਹੇ ਪੁਰ ਹਨ,ਸੋ ਪੰਜਾਹ ਗਜ ਡੂੰਘੇ ਹਨ; ਗੱਲ ਕੀ, ਸੱਭੋ ਚਾਰ ਪੰਜ ਖੂਹੇ ਹੋਣਗੇ॥

Fatiábád.

ਫਤਿਆਬਾਦ ਇਕ ਕਦੀਮੀ ਸਹਿਰ ਜਹਾਂਗੀਰ ਪਾਤਸਾਹ ਦਾ ਬਸਾਇਆ ਹੋਇਆ, ਦਰਿਆਉ ਬਿਆਹ ਦੇ ਢਾਹੇ ਪੁਰ ਹੈ, ਜੋ ਅਦੀਨਾਬੇਗਖਾਂ ਦੇ ਸਮੇ ਵਿਚ, ਫੌਜਾਂ ਦੇ ਉਤਾਰੇ ਦੇ ਸਬਬ ਬਹੁਤ ਅਬਾਦ ਹੋ ਗਿਆ ਸੀ। ਉਹ ਦੀ ਅੰਬਾਰਤ ਬਹੁਤੀ ਪੱਕੀ, ਅਤੇ ਥੁਹੁੜੀ ਕੱਚੀ ਹੈ; ਹੁਣ ਸਰਦਾਰ ਫਤੇਸਿੰਘੁ ਆਹਲੂਵਾਲ਼ੀਏ ਦੇ ਰਾਜ ਵਿਚ, ਇਸ ਕਰਕੇ ਜੋ ਓਹ ਕਰਿੰਦੇ ਅਤੇ ਮੁਨਸੀ ਮੁਸੱਦੀ ਮੁਸਲਮਾਨ ਸੇ, ਕਈਕੁ ਪੱਕੀਆਂ ਮਸੀਤਾਂ ਅਤੇ ਸੁੰਦਰ ਅੰਬਾਰਤਾਂ ਬਣ ਗਈਆਂ ਹਨ।

Bairowáļ

ਬੈਰੋਵਾਲ਼ ਇਕ ਪੁਰਾਣਾ ਸਹਿਰ ਹੈ, ਕਿਧਰੇ ਪੱਕਾ ਕਿਧਰੇ ਕੱਚਾ; ਅਰ ਦਰਿਆਉ ਬਿਆਹ ਦਾ ਰਾਜਘਾਟ ਇਸ ਸਹਿਰ ਦੇ ਹੇਠ ਹੈ॥

Haríke and Boh.

ਹਰੀਕੇ ਅਤੇ ਬੋਹ,ਏਹ ਦੋਵੇਂ ਪਿੰਡ ਇਕ ਦੂਜੇ ਥੀਂ ਤੇਹੁਂ ਚੌਹੁੰ ਕੋਹਾਂ ਦੀ ਬਿੱਥ ਪੁਰ, ਦਰਿਆਉ ਦੇ ਢਾਹੇ ਉੱਤੇ ਹਨ; ਇਸ ਜਾਗਾ ਬਿਆਹ ਅਰ ਸਤਲੁਜ ਕੱਠੇ ਹੋ ਗਏ ਹਨ। ਇਹ ਮੁਲਖ ਬਹੁਤਾ ਛਪਰਬਾਸ ਹੈ, ਅਤੇ ਬੇੜੀਆਂ ਹਰੀਕਿਆਂ ਦੇ ਹੇਠ ਆਣਕੇ ਲਗਦੀਆਂ ਹਨ; ਕਿੰਉਕਿ ਦੋ ਜਾਗਾ ਦੇ ਲੰਘਣ ਤੇ ਇਥੇ ਦੋਨੋ ਦਰਿਆਉ ਇਕ ਜਾਗਾ ਲੰਘਣੇ ਪੈਂਦੇ ਹਨ। ਅਤੇ ਦੀਵਾਨਚੰਦ ਤੋਪਖਾਨੇ ਦੇ ਦਰੋਗੇ ਨੈ,ਜੋ ਮਹਾਰਾਜੇ ਰਣਜੀਤਸਿੰਘੁ