ਪੰਨਾ:A geographical description of the Panjab.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੮੫

ਉਨੀਂ ਸਭਨੀਂ ਆਪਸ ਵਿਚ ਗੁਰਮਤਾ ਕਰਕੇ ਆਖਿਆ, ਹੇ ਮਾਹਰਾਜ,ਜੇ ਇਹ ਕਿਲਾ ਗੋਰਖੀਆਂ ਦੇ ਹੱਥ ਜਾ ਰਿਹਾ, ਤਾਂ ਉਹ ਸਾਰੇ ਪਹਾੜ ਨੂੰ ਧਣ ਲੈਣਗੇ,ਅਤੇ ਉਸ ਵੇਲੇ ਇਨ੍ਹਾਂ ਨੂੰ ਕੱਢਣਾ ਬਹੁਤ ਔਖਾ ਹੌਊ; ਸਭ ਤੇ ਇਹ ਸਲਾਹ ਅੱਛੀ ਲਗਦੀ ਹੈ, ਜੋ ਵਖਤ ਟਾਲ਼ਨ ਲਈ ਇਹ ਕਿਲਾ ਰਣਜੀਤਸਿੰਘੁ ਨੂੰ ਦੇ ਦੇਯੇ; ਉਹ ਆਪੇ ਆਪਣੇ ਲਾਲਚ ਦਾ ਮਾਰਿਆ ਇਸ ਕੋਮ ਨੂੰ ਮੁਲਖੋਂ ਕੱਢ ਦੇਊ, ਅਤੇ ਸਾਡਾ ਹੋਰ ਮੁਲਖ ਸਾਡੇ ਹੇਠ ਬਚ ਰਹੂ ਅਤੇ ਇਕ ਹੋਰ ਗੱਲ ਬੀ ਹੈ, ਜੋ ਸਿੱਖ ਲੋਕ ਉਜਿਹੇ ਸੂਰਮੇ ਬੀ ਨਹੀ ਹਨ; ਜਿਸ ਵੇਲੇ ਪਹਾੜ ਦੇ ਸਾਰੇ ਰਾਜੇ ਇਕ ਮੁਠ ਹੋਕੇ ਡਹੇ, ਉਸੀ ਵੇਲੇ ਇਸ ਕਿਲੇ ਨੂੰ ਸਹਿਜੇ ਛਡਾ ਲੈਣਗੇ, ਅਤੇ ਸਿੱਖਾਂ ਨੂੰ ਮਾਰਕੇ ਕੱਢ ਦੇਣਗੇ। ਰਾਜੇ ਨੂੰ ਇਹ ਸਲਾਹ ਪਸਿੰਦ ਆਈ, ਅਤੇ ਬਕੀਲਾਂ ਦੀ ਜਬਾਨੀ ਮਹਾਰਾਜੇ ਰਣਜੀਤਸਿੰਘੁੁ ਨੂੰ ਕਹਾ ਘੱਲਿਆ, ਜੋ ਆਪ ਆਕੇ ਕਾਂਗੜੇ ਦਾ ਕਿਲਾ ਸਾਂਭ ਲੳ। ਮਹਾਰਾਜਾ ਇਹ ਗੱਲ ਸੁਣਦਾ ਹੀ ਫੌਜ ਲੈਕੇ ਵਾਹੋਦਾਹ ਪਹਾੜ ਨੂੰ ਉਠ ਵਗਿਆ। ਅਤੇ ਗੋਰਖੀਏ, ਇਕ ਤਾ ਅੱਗੇ ਹੀ ਅੱਕ ਰਹੇ ਹੋਏ ਸੇ, ਅਰ ਦੂਜਾ ਸਿੱਖਾਂ ਅਤੇ ਪਹਾੜੀ ਰਾਜਿਆਂ ਦਾ ਏਕਾ ਦੇਖਕੇ, ਲਚਾਰ ਹੋਕੇ ਭੱਜ ਗਏ, ਅਤੇ ਆਪਣੇ ਦੇਸ ਵਿਚ ਜਾ ਵੜੇ।

ਆਖਦੇ ਹਨ, ਜੋ ਗੋਰਖੀਏ ਪੈਰਾਂ ਤੇ ਨੰਗੇ, ਅਤੇ ਖੁਖਨੀਆਂ ਨਾਲ਼਼ ਲੜਦੇ ਸਨ, ਅਰ ਤੀਰ ਬੰਦੂਕ ਚਲਾਉਣੀ ਬਿਲਕੁਲ ਨਹੀਂ ਜਾਣਦੇ ਸੇ, ਅਤੇ ਤੀਜਾ ਇਹ, ਜੋ ਉਨ੍ਹਾਂ ਦਾ ਦੇਸ ੳੇਥੋਂ ਪੰਜ ਸੈ ਕੋਹਾਂ ਪੁਰ ਸੀ। ਗੱਲ ਕਾਹ ਦੀ, ਜਾਂ ਇਹ ਕਿਲਾ ਮਹਾਰਾਜੇੇ ਰਣਜੀਤਸਿੰਘੁੁ ਕੋਲ਼ ਆਇਆ, ਤਾਂ ਪਹਾੜ ਦੇ ਸਰਬੱਤ ਰਾਜੇ, ਸਣੇ ਮੁਲਖ, ਉਹ ਦੇ ਤਾਬੇਦਾਰ ਹੋ ਗਏ, ਅਤੇ ਹੁਣ ਤੀਕੁਰ ਟਕੇ ਅਰ ਨੌਕਰੀ ਭਰਦੇ ਹਨ। ਅਤੇ ਕਟੋਚਾਂ ਦਾ