ਪੰਨਾ:ਸ਼ੇਖ਼ ਚਿੱਲੀ ਦੀ ਕਥਾ.pdf/3

ਇਹ ਸਫ਼ਾ ਪ੍ਰਮਾਣਿਤ ਹੈ

ਚਲ ਓਇ ਪਤ੍ਰਾ ਵਾਚ ਤੈਨੂੰ ਕਹਿਨੈ ਗੱਲੀ ਲਾਇਆ ਹੈ ਇਹ ਸੋਹਲ ਸੁਣਕੇ ਓਹ ਵਿਚਾਰਾ ਛਿੱਥਾ ਹੋਈ ਚਲਿਆ ਗਇਆ ਪਰ ਅਜੇ ਦੂਰ ਨੀਂ ਗਇਆ ਸਾ ਟਹਿਣੀ ਟੁੱਟ ਗਈ ਤੇ ਸ਼ੇਖ਼ ਚਿੱਲੀ ਡਿਗ ਪਿਆ ਕੁਹਾੜੀ ਵਾੜੀ ਛੱਡ ਲੰਗੜਾਉਂਦਾ ਉਸ ਰਾਹੀ ਦੇ ਪਿੱਛੇ ਭੱਜਿਆ ਤੇ ਦੂਰੋਂ ਕੁਆਇਆ ਕਿ ਤੂੰ ਕੋਈ ਔਲੀਆ ਹੈਂ ਸਚ ਦਸ ਮੈਂ ਕਦ ਮਰਾਂਗਾ ਇਹ ਕਹਿ ਉਨੂੰ ਜੱਫੀ ਮਾਰ ਬੈਠਾ ਉਨ ਆਪਣਾ ਪਿੱਛਾ ਛੁਡਾਉਣ ਲਈ ਕਿਹਾ ਤੂੰ ਸੱਤਾ ਦਿਨਾ ਨੂੰ ਮਰੇਂਗਾ ਇਹ ਸੁਨ ਸ਼ੇਖ਼ ਚਿੱਲੀ ਘਰ ਨੂੰ ਗਇਆ ਅਤੇ ਅਪਣੀ ਮਾਉਂ ਨੂੰ ਬੋਲਿਆ ਮਾਤਾ ਅੱਜ ਮੈਨੂੰ ਇੱਕ ਔਲੀਆ ਮਿਲਆ ਸਾ ਓਹ ਕਹ ਗਿਆ ਹੈ ਜੋ ਤੂੰ ਸੱਤਾਂ ਦਿਨਾਂ ਨੂੰ ਮਰੇਂਗਾ ਸੋ ਹੁਣ ਮੈਂ ਤੈਥੋਂ ਵਿਦਿਆ ਹੋਣ ਆਇਆ ਹਾਂ ਛਿਆਂ ਦਿਨਾਂ ਲਈ ਤੂੰ ਮੈਨੂੰ ਪਰਾਂਉਠੇ ਤਲ ਦੇ ਕਿ ਮੈਂ ਦੇ ਆਉਣ ਤੇ ਪਹਿਲਾਂ ਹੀ ਕਬਰ ਵਿੱਚ ਜਾ ਪਵਾਂ ਜੇ ਮੈਂ ਘਰ ਮਰਿਆ ਤਾਂ ਮਗਰੋਂ ਮੈਨੂੰ ਕਿੰਨ ਚੁਕਕੇ ਬਾਹਰ ਲਜਾ ਦੱਬਣਾ ਹੈ ਸੋ ਹਸਕੇ