ਹਾਏ ਕੁਰਸੀ

ਬਲਬੀਰ ਸਿੰਘ

ਹਾਏ ਕੁਰਸੀ

ਐਸ ਚਾਂਦ ਐਂਡ ਕੰਪਨੀ

ਦਿੱਲੀਜਲੰਧਰਲਖਨਊਬੰਬਈ

(ਸਭ ਹੱਕ ਕਰਤਾ ਦੇ ਰਾਖਵੇਂ ਹਨ)

ਹਾਏ ਕੁਰਸੀ

(ਬਾਰਾਂ ਮੌਲਿਕ ਕਹਾਣੀਆਂ ਦਾ ਸੰਗ੍ਰਹਿ)

ਪੋ: ਬਲਬੀਰ ਸਿੰਘ

ਐਸ: ਚਾਂਦ ਐਂਡ ਕੰਪਨੀ

ਦਿਲੀ-ਜਲੰਧਰ-ਲਖਨਊ-ਬੰਬਈ

ਮੂਰਤੀ

ਦੂਜੀ ਮੰਜ਼ਿਲ ਦੀਆਂ ਪੌੜੀਆਂ ਉਤਰਦਿਆਂ ਉਤਰਦਿਆਂ ਉਹ ਕੰਧ ਦਾ ਆਸਰਾ ਲੈਣਾ ਕੇ ਇਕ ਪੌੜੀ ਤੇ ਬਹਿ ਗਿਆ। ਉਸ ਦਾ ਸਿਰ ਚਕਰਾ ਰਿਹਾ ਸੀ, ਉਸ ਦੀਆਂ ਅੱਖਾਂ ਅੱਗੇ ਹਨੇਰਾ ਆਉਂਦਾ ਪ੍ਰਤੀਤ ਹੁੰਦਾ ਸੀ। ਉਪਰੋਂ ਹਾਲੀ ਵੀ ਹਾਸੇ ਦੀ ਅਵਾਜ਼ ਆ ਰਹੀ ਸੀ। ਸੱਜੇ ਹੱਥ ਦੀਆਂ ਉਂਗਲਾਂ ਵਿੱਚ ਆਪਣੇ ਮੱਥੇ ਨੂੰ ਘੁੱਟਦਾ ਹੋਇਆ ਉਹ ਬੁੜਬੁੜਾਇਆ, 'ਪ੍ਰਮਾਤਮਾ, ਔਰਤ ਦਾ ਇਹ ਰੂਪ ਵੀ ਹੋ ਸਕਦਾ ਹੈ, ਇਸ ਦੀ ਮੈਨੂੰ ਆਸ ਨਹੀਂ ਸੀ।'

ਅੱਜ ਉਸ ਨੂੰ ਇਸ ਔਰਤ ਪਿਛੇ ਪਾਗ਼ਲ ਹੋਇਆ ਪੰਜ ਸਾਲ ਹੋ ਗਏ ਸਨ। ਰੋਜ਼ ਪੰਜ ਵਜੇ ਸਵੇਰੇ ਉਹ ਬਿਰਲਾ ਮੰਦਰ ਦੀ ਪਹਿਲੀ ਘੰਟੀ ਸਮੇਂ ਹੀ ਉਥੇ ਅਪੜ ਜਾਂਦਾ। ਸ਼ੰਕਰ ਪਾਰਬਤੀ ਦੀਆਂ ਮੂਰਤੀਆਂ ਅੱਗੇ ਮੱਥਾ ਟੇਕ ਕੇ ਉਹ ਉਹਨਾਂ ਮੂਰਤੀਆਂ ਦੇ ਪਿੱਛੋਂ ਦੀ ਹੋ ਕੇ ਲਕਸ਼ਮੀ ਦੀ ਮੂਰਤੀ ਸਾਹਮਣੇ ਆ ਕੇ ਮੱਥਾ ਟੇਕਦਾ ਤਾਂ ਵੇਖਦਾ ਉਹ ਰੋਜ਼ ਉਥੇ ਹੀ ਖਲੋਤੀ ਹੁੰਦੀ। ਪਹਿਲੇ ਦਿਨ ਜਦ ਉਸ ਨੇ ਉਸ ਨੂੰ ਅੱਖਾਂ ਮੂੰਦ ਕੇ ਹੱਥ ਜੋਡ਼ ਕੇ ਚਿੱਟੇ ਬਸਤਰ ਪਾਇਆਂ ਹੋਇਆ ਵੇਖਿਆ ਤਾਂ ਉਸ ਨੂੰ ਸ਼ੱਕ ਪਿਆ ਕਿ ਇਹ ਵੀ ਇੱਕ ਮੂਰਤੀ ਹੈ, ਚਿੱਟੀ ਤੇ ਲਾਲ ਮਿੱਟੀ ਦੀ ਬਣੀ ਹੋਈ। ਸੋਹਣੇ ਤੇ ਗੰਢੇ ਸਰੀਰ ਤੇ ਚਿੱਟੇ ਕੱਪੜੇ ਡਾਹਡੇ ਫਬਦੇ। ਮੱਥੇ ਤੇ ਲਾਲ ਟਿਕਾ ਉਸ ਦੇ ਸੁਹੱਪਣ ਨੂੰ ਹੋਰ ਉਘਾੜ ਦਿੰਦਾ। ਉਹ ਫੁੱਲਾਂ ਦੀ ਮਾਲਾ ਲਕਸ਼ਮੀ ਦੇ ਪੈਰਾਂ ਵਿੱਚ ਸੁੱਟ ਕੇ ਸਿਰ ਨਿਵਾਂ ਕੇ ਹੱਥ ਜੋਡ਼ ਕੇ ਲਕਸ਼ਮੀ ਦੀ ਮੂਰਤੀ ਅੱਗੇ ਅੱਖਾਂ ਬੰਦ ਕਰਕੇ ਖਲੋ ਜਾਂਦੀ, ਖਲੋਤੀ ਰਹਿੰਦੀ, ਦੁਨੀਆਂ ਬਿਰਲਾ ਮੰਦਰ ਹੇਠ ਉਂਤੋ ਫਿਰ ਫਿਰਾ ਕੇ ਵੇਖ ਲੈਦੀ ਤਾਂ ਉਹ ਉਵੇਂ ਹੀ ਉੱਥੇ ਖਲੋਤੀ ਹੁੰਦੀ। ਫਿਰ ਉਸਦੀ ਬਿਰਤੀ ਟੁਟਦੀ। ਉਹ ਆਰਤੀ ਤੇ ਹੋਰ ਭਜਨ ਡਾਹਡੇ ਸੁਰੀਲੇ ਗਲੇ ਨਾਲ ਪੜ੍ਹਦੀ। ਗੀਤਾ ਹਾਲ ਵਿੱਚ ਜਾ ਕੇ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੀ ਮੂਰਤੀ ਅਗੇ ਸਿਰ ਨਿਵਾਂਦੀ ਤੇ ਫਿਰ ਉਥੇ ਹੀ ਬਹਿ ਕੇ ਭਜਨ ਮੰਡਲੀ ਨਾਲ ਭਜਨ ਗਾਇਨ ਕਰ ਕੇ ਘਰ ਪਰਤਦੀ।

ਪਹਿਲੇ ਦਿਨ ਮਦਨ ਨੇ ਲਖਸ਼ਮੀ ਦੀ ਮੂਰਤੀ ਨੂੰ ਮੱਥਾ ਟੇਕਦੇ ਸਮੇਂ ਦੂਜੀ ਮੂਰਤੀ ਨੂੰ ਵੀ ਵੇਖਿਆ। ਰੋਜ਼ ਉਹ ਲਖਸ਼ਮੀ ਮੰਦਰ ਦੀ ਅੰਦਰਲੀ ਤੇ ਬਾਹਰਲੀ ਮੂਰਤੀਆਂ ਨੂੰ ਮੱਥਾ ਟੇਕਦਾ ਤੇ ਹੱਥ ਬੰਨ੍ਹ ਕੇ ਬਾਹਰਲੀ ਮੂਰਤੀ ਦੇ ਪਿਛੇ ਇੰਜ ਖਲੋ ਜਾਂਦਾ, ਜਿਵੇਂ ਉਸ ਦੀ ਅਰਦਲ ਵਿਚ ਆਇਆ ਹੋਵੇ। ਉਸ ਦੀ ਬਿਰਤੀ ਟੁਟਣ ਤੇ ਉਸ ਦੇ ਪਿਛੇ ਪਿਛੇ ਟੁਰ ਪੈਂਦਾ, ਫਿਰ ਉਸ ਦੇ ਨਾਲ ਹੀ ਸਦਾ ਰਹਿੰਦਾ ਤੇ ਉਥੋਂ ਤਕ ਉਸ ਦੇ ਪਿਛੇ ਹੀ ਤੁਰਦਾ ਜਿਥੋਂ ਤਕ ਦੋਹਾਂ ਦਾ ਰਾਹ ਕੱਠਾ ਰਹਿੰਦਾ। ਫਿਰ ਰਾਹ ਦੇ ਨਿਖੜਨ ਨਾਲ ਹੀ ਉਹ ਵੀ ਉਸ ਤੋਂ ਨਿਖੜ ਜਾਂਦਾ। ਅਜ ਇਸ ਮੂਰਤੀ ਪੂਜਾ ਨੂੰ ਪੰਜ ਸਾਲ ਹੋ ਗਏ ਸਨ। ਮੀਂਹ ਜਾਏ, ਹਨੇਰੀ ਜਾਏ, ਉਹ ਦੋਵੇਂ ਬਿਨਾਂ ਕਿਸੇ ਨਾਗੇ ਦੇ ਆਉਂਦੇ ਤਾਂ ਕੁਝ ਸਮੇਂ ਪਿੱਛੋਂ ਕ੍ਰਿਸ਼ਨਾ ਨੂੰ ਵੀ ਪਤਾ ਲਗ ਚੁੱਕਾ ਸੀ ਕਿ ਮਦਨ ਉਸ ਦੀ ਪੂਜਾ ਕਰਦਾ ਹੈ, ਪਰ ਉਹ ਸਭ ਕੁਝ ਜਾਨ ਬੁਝ ਕੇ ਚੁਪ ਕਰ ਰਹੀ। ਪੰਜ ਸਾਲ ਤਕ ਇਕ ਦੂਜੇ ਦੀ ਪੂਜਾ ਕਰਦਾ ਰਿਹਾ, ਪਰ ਮੂਰਤੀ ਪੱਥਰ ਦੀ ਬੇਜਾਨ ਮੂਰਤੀ ਵਾਂਗ ਚੁਪ ਰਹੀ, ਅਡੋਲ ਰਹੀ।

ਇਕ ਦਿਨ ਗੀਤਾ ਮੰਦਰ ਤੋਂ ਨਿਕਲਦੇ ਹੋਏ ਮੰਦਨ ਨੇ ਹਿੰਮਤ ਕੀਤੀ ਤੇ ਉਸ ਦੇ ਪਾਸੇ ਤੋਂ ਹੋ ਕੇ ਹੌਸਲਾ ਕਰ ਕੇ ਆਖਿਆ, ਦੇਵੀ ਜੀ, ਪੁਜਾਰੀ ਤੇ ਪੁਜੜ ਕਦੇ ਤਰਸ ਕਰੇਗਾ।

'ਹਾਂ, ਜੇਕਰ ਪੁਜਾਰੀ ਦਾ ਮਨ ਸਾਫ਼ ਹੋਵੇਗਾ ਤਾਂ।'

'ਪ੍ਰੀਖਿਆ ਲੈ ਲਵੇ ਪੁਜੜ।'

'ਵੇਲਾ ਆਉਣ ਤੇ ਸਭ ਠੀਕ ਹੋ ਜਾਵੇਗਾ।'

'ਦੋਵੇਂ ਰੋਜ਼ ਮਿਲਣ ਲਗੇ, ਗਲ ਬਾਤ ਹੋਣ ਲਗੀ।'

ਮਦਨ ਇਕ ਰੰਡਾ ਜਵਾਨ ਸੀ, ਉਸ ਦੀ ਨੌਕਰੀ ਚੰਗੀ ਸੀ। ਮਾਪੇ ਕੱਲੀ ਸੰਤਾਨ ਨੂੰ ਛੱਡ ਕੇ ਕਾਲ ਵਾਸ ਹੋ ਚੁਕੇ ਸਨ। ਮਦਨ ਪੂਰੀ ਐਸ਼ ਕਰਦਾ। ਹਾਲੀ ਤਕ ਉਸ ਨੇ ਨਾਂਹ ਤਾਂ ਸ਼ਰਾਬ ਪੀਤੀ ਤੇ ਨਾਂਹ ਹੀ ਆਪਣੀ ਪਤਨੀ ਤੋਂ ਸਿਵਾਏ ਦੂਜੀ ਔਰਤ ਕੋਈ ਵੇਖੀ ਸੀ। ਭਾਵੇਂ ਉਸ ਦੀ ਪਤਨੀ ਮਰ ਚੁਕੀ ਸੀ, ਪਰ ਉਹ ਉਸ ਦੀ ਯਾਦ ________________

ਵਿਚ ਹੀ ਮਸਤ ਰਹਿੰਦਾ ! ਹੁਣ ਪੰਜ ਸਾਲ ਤੋਂ ਉਸ ਦੀ ਪਤਨੀ ਦੀ ਯਾਦ ਉਸ ਦੇ ਮਨ ਵਿਚੋਂ ਮਿਟਣੀ ਸ਼ੁਰੂ ਹੋ ਗਈ ਸੀ ।

ਕ੍ਰਿਸ਼ਨਾ ਇਕ ਮਹੰਤ ਦੀ ਲੜਕੀ ਸੀ । ਮਹੰਤ ਜੀ ਨੇ ਕ੍ਰਿਸ਼ਨਾ ਦਾ ਵਿਆਹ ਕੀਤਾ, ਪਰ ਦੋ ਸਾਲ ਪਿਛੋਂ ਉਹ ਵਿਧਵਾ ਹੋ ਗਈ । ਮਹੰਤ ਜੀ ਨੇ ਉਸ ਦਾ ਫਿਰ ਵਿਆਹ ਕੀਤਾ। ਤਿੰਨ ਸਾਲ ਪਿਛੋਂ ਉਹ ਫੇਰ ਵਿਧਵਾ ਹੋ ਗਈ । ਮਹੰਤ ਜੀ ਨੇ ਦੋ ਸਾਲ ਰੁਕ ਕੇ ਫੇਰ ਤੀਜਾ ਹੱਲਾ ਮਾਰਿਆ, ਪਰ ਕ੍ਰਿਸ਼ਨਾ ਦੇ ਕਰਮਾਂ ਵਿਚ ਸੁਹਾਗਵੰਤੀ ਰਹਿਣਾ ਅਣਹੋਣੀ ਗੱਲ ਸੀ । ਵਰੇ ਪਿਛੋਂ ਹੀ ਉਸ ਦੇ ਚੀਰ ਦਾ ਸੰਧੁਰ ਵਿਧਾਤਾ ਨੇ ਪੂੰਝ ਦਿੱਤਾ । ਇਹਨਾਂ ਤਿੰਨਾਂ ਵਿਆਹਾਂ ਵਿਚੋਂ ਉਸ ਦੇ ਦੋ ਬੱਚੇ ਹੋਏ । ਇਕ ਮੁੰਡਾ ਤੇ ਇਕ ਕੁੜੀ । ਮਹੰਤ ਜੀ ਗੁਜ਼ਰ ਚੁਕੇ ਸਨ । ਕ੍ਰਿਸ਼ਨਾ ਕੋਲ ਤਿੰਨਾਂ ਪੜੀਆਂ ਦੀ ਕਾਫ਼ੀ ਜਾਇਦਾਦ ਸੀ।

ਮਦਨ ਨੂੰ ਕ੍ਰਿਸ਼ਨਾ ਚੰਗੀ ਲਗੀ ਤੇ ਕ੍ਰਿਸ਼ਨਾ ਨੂੰ ਮਦਨ । ਦੋਵੇਂ ਜਨੇ ਆਪਸ਼ ਵਿਚ ਮਿਲਣ ਲਗੇ । ਰੋਜ਼ ਮੰਦਰੋਂ ਹੋ ਕੇ ਕ੍ਰਿਸ਼ਨਾ ਦੇ ਘਰ ਮਿਲਦੇ, ਉਸ ਦੇ ਬੱਚੇ ਸਕੂਲ ਗਏ ਹੁੰਦੇ । ਦੋਵੇਂ ਆਪਸ ਵਿਚ ਪਿਆਰ ਕਰਦੇ, ਇਕ ਦੂਜੇ ਨੂੰ ਦੁਖ ਸੁਖ ਦਸਦੇ । ਇਕ ਦਿਨ ਮਦਨ ਨੇ ਪਿਆਰ ਖੀਵਾ ਹੋ ਕੇ ਪੁਛਿਆ, “ਕ੍ਰਿਸ਼ਨਾ ਜੀ, ਇਸ ਤਰ੍ਹਾਂ ਕਿੰਨਾ ਚਿਰ ਮਿਲਦੇ ਰਹਾਂਗੇ ।

ਜਿੰਨਾ ਚਿਰ ਮਰਜ਼ੀ ਹੈ ਮਿਲਦੇ ਰਹੀਏ, ਸਾਡੇ ਦਿਲ ਤਾਂ ਇਕ ਹੀ ਨੇ ।

“ਮੈਂ ਚਾਹੁੰਦਾ ਸਾਂ, ਦੁਨੀਆ ਦੀ ਨਜ਼ਰ ਵਿਚ ਵੀ ਇਕ ਹੋ ਜਾਈਏ ।"

"ਅੱਛਾ, ਕ੍ਰਿਸ਼ਨਾ ਬੋਲੀ, ਫਿਰ ਕੁਝ ਚਿਰ ਚੁਪ ਰਹਿ ਕੇ ਆਖਣ ਲਗੇ, “ਮੈਂ ਤੁਹਾਨੂੰ ਕਲ ਦਸਾਂਗੀ ।'

“ਅੱਛਾ, ਪਰ ਰਾਣੀ ਜੀ, ਮੈਨੂੰ ਕੇਵਲ ਤੁਹਾਡੀ ਲੋੜ ਹੈ, ਹੋਰ ਕਿਸੇ ਚੀਜ਼ ਦੀ ਨਹੀਂ।"

‘ਤੇ ਮੇਰੇ ਬੱਚੇ’, ਕ੍ਰਿਸ਼ਨਾ ਨੇ ਉਤਸੁਕ ਦਸ਼ਾ ਵਿਚ ਪੁਛਿਆ ।

"ਉਹ ਮੇਰੇ ਬੱਚੇ ਹੋਣਗੇ, ਪਰ ਮੇਰਾ ਭਾਵ ਤੁਹਾਡੀ ਜਾਇਦਾਦ ਤੋਂ ਸੀ, ਮੈਨੂੰ ਰੱਬ ਨੇ ਬਹੁਤੇਰਾ ਕੁਝ ਦਿੱਤਾ ਹੈ, ਮੈਨੂੰ ਭੁਖ ਕੋਈ ਨਹੀਂ ।"


"ਮੈਂ ਜਾਣਦੀ ਹਾਂ ਦੋਵੇਂ ਨਿਖੜ ਗਏ।" ________________

ਅਗਲੇ ਦਿਨ ਉਹ ਦੋਵੇਂ ਫਿਰ ਮਿਲੇ ( ਰੋਜ਼ ਵਾਂਗ ਮੰਦਰ ਵੀ ਕੱਠੇ ਰਹੇ ਤੇ ਰਾਹ ਵਿਚ ਵੀ ਗੱਲਾਂ ਕਰਦੇ ਉਹ ਕ੍ਰਿਸ਼ਨਾ ਦੇ ਘਰ ਅਪੜੇ । ਦੋਵੇਂ ਜਨੇ ਬੈਠੇ ਰੋਜ਼ ਵਾਂਗ ਪਿਆਰ ਦੀਆਂ ਗੱਲਾਂ ਕਰਦੇ ਰਹੇ । ਫਿਰ ਮਦਨ ਨੇ ਕ੍ਰਿਸ਼ਨਾ ਨੂੰ ਪੁਛਿਆ, ਕ੍ਰਿਸ਼ਨਾ ਜੀ, ਮੇਰੀ ਗੱਲ ਦਾ ਕੀ ਉੱਤਰ ਹੈ ।”

'ਉੱਤਰ ! ਮੈਂ ਤੁਹਾਡੀ ਹਾਂ ਤੇ ਸਦਾ ਤੁਹਾਡੀ ਹੀ ਰਹਾਂਗੀ ।'

'ਫਿਰ ਕਦ ਦਾ ਫ਼ੈਸਲਾ ਕਰੀਏ', ਮਦਨ ਨੇ ਖੁਸ਼ੀ ਵਿਚ ਪੁਛਿਆ।

‘ਫੈਸਲਾ ਤਾਂ ਹੋ ਗਿਆ, ਮੈਂ ਤੁਹਾਡੀ ਹਾਂ, ਤੁਸੀਂ ਮੇਰੇ, ਹੋਰ ਫੈਸਲਾ ਕੀ ਕਰਨਾ ਹੈ ।'

“ਪਰ ਦੁਨੀਆ ਨੂੰ ਵੀ ਤਾਂ ਕੁਝ ਵਖਾਣਾ ਹੋਇਆ ਨਾ।'

'ਉਹ ਦੁਨੀਆ ਨੂੰ ਕੋਈ ਜ਼ਰੂਰ ਵਖਾਣਾ ਹੈ । ਤੁਹਾਨੂੰ ਮੇਰੀ ਲੋੜ ਸੀ, ਮੈਂ ਤੁਹਾਡੀ ਹਾਂ, ਜਿਸ ਵੇਲੇ ਮਰਜ਼ੀ ......।'

'ਇਹ ਠੀਕ ਹੈ, ਮੈਨੂੰ ਤੁਹਾਡੀ ਲੋੜ ਹੈ, ਪਰ ਤੁਹਾਡੇ ਨਾਲੋਂ ਵਧ ਤੁਹਾਡੇ ਪਿਆਰ ਦੀ ਲੋੜ ......'

'ਪਿਆਰ ਦੀ ਗੱਲ ਨਾ ਕਰੋ । ਮੈਂ ਕਿਸੇ ਮਰਦ ਦੇ ਮੂੰਹੋਂ ਪਿਆਰ ਦਾ ਸ਼ਬਦ ਨਹੀਂ ਸੁਣਨਾ ਚਾਹੁੰਦੀ । ਮਰਦ ਜਦ ਵੀ ਔਰਤ ਅਗੇ ਪਿਆਰ ਦਾ ਰੋਣਾ ਰੋਂਦਾ ਹੈ ਤਾਂ ਉਸ ਨੂੰ ਔਰਤ ਦੇ ਨਿਰੋਲ ਸਰੀਰ ਦੀ ਲੋੜ ਹੁੰਦੀ ਹੈ ......?

'ਸ੍ਰੀਮਤੀ ਜੀ, ਇਹ ਮੇਰੇ ਨਾਲ ਬੇਇਨਸਾਫੀ ਕਰ ਰਹੇ ਹੋ ।'

'ਮੈਂ ਬੇਇਨਸਾਫੀ ਨਹੀਂ ਸਮਝਦੀ, ਮਰਦ ਔਰਤ ਦਾ ਪਿਆਰ ਸਮਝ ਹੈ ਨਹੀਂ ਸਕਦੇ । ਮਰਦ ਨੂੰ ਜਦ ਵੀ ਔਰਤ ਦੀ ਲੋੜ ਹੈ, ਤਾਂ ਔਰਤ ਦੇ ਸਰੀਰ ਦੀ, ਉਸ ਦੇ ਪਿਆਰ ਦੀ ਨਹੀਂ । ਤੁਹਾਨੂੰ ਮੇਰਾ ਸਰੀਰ ਚਾਹੀਦਾ ਹੈ, ਮੈਂ ਹਾਜ਼ਰ ਹਾਂ ।'

'ਕਿਸ਼ਨਾ ਜੀ, ਜੇਕਰ ਮੈਨੂੰ ਔਰਤ ਦੇ ਸਰੀਰ ਦੀ ਭੁਖ ਹੁੰਦੀ ਤਾਂ ਮੈਂ ਜਿਸ ਵੇਲੇ ਚਾਹੁੰਦਾ ਉਸ ਸਰੀਰ ਨੂੰ ਲੋੜ ਪੂਰੀ ਕਰਨ ਲਈ ਮੁੱਲ ਲੈ ਲੈਂਦਾ, ਪਰ ਮੈਨੂੰ ਤਾਂ ਤੁਹਾਡੇ ਪਿਆਰ ਦੀ ਲੋੜ ਹੈ, ਔਰਤ ਦੇ ਉਸ ਪਿਆਰ ਦੀ, ਜੋ ਮਰਦ ਨੂੰ ਉਤਸ਼ਾਹ ਦੇਂਦਾ ਹੈ, ਮਰਦ ਨੂੰ ਡਿਗਣ ਤੋਂ ਬਚਾਂਦਾ ਹੈ ਤੇ ਉਸ ਦੇ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ।'

'ਇਹ ਮਰਦਾਂ ਦੇ ਨਿਰਮੂਲ ਵਹਿਮ ਹਨ । ਮੈਂ ਤਿੰਨ ਮਰਦ ਹੰਡਾਏ ਹਨ, ਕਿਸੇ ਵੀ ਮੈਥੋਂ ਪਿਆਰ ਨਹੀਂ ਮੰਗਿਆ। ਸਭ ਨੂੰ ਮੇਰੇ ਸਰੀਰ ਦੀ ਭੁਖ ਸੀ। ਮਰਦ ਸੂਰ ਨੇ ਸੂਰ, ਜੋ ਚਿਕੜ ਵਿਚ ਹੀ ਸਦਾ ਖਚਤ ਰਹਿਣਾ ਚਾਹੁੰਦੇ ਨੇ ।

“ਕ੍ਰਿਸ਼ਨਾ ਜੀ.......

‘ਮਰਦ ਜਦ ਵੀ ਇਕ ਵਿਆਹ ਤੇ ਦੂਜਾ ਵਿਆਹ ਕਰਦਾ ਹੈ ਤਾਂ ਇਸੇ ਭੁਖ ਦੀ ਖਾਤਰ। ਹਾਂ ਉਹ ਬਹਾਨੇ ਭਾਵੇਂ ਕਿਸੇ ਚੀਜ਼ ਦੇ ਪਾ ਲਵੇ। ਸੰਤਾਨ ਦਾ ਬਹਾਨਾ, ਜਾਂ ਸੁਹਪਣ ਦਾ ਬਹਾਨਾ ਜਾਂ ਤਬੀਅਤ ਨਾ ਮਿਲਣ ਦਾ ਬਹਾਨਾ, ਪਰ ਹਰੇਕ ਪ੍ਰਕਾਰ ਦੇ ਬਹਾਨੇ ਅੰਦਰ, ਇਕੋ ਭੁਖ ਹੀ ਕੰਮ ਕਰਦੀ ਹੈ, ਇਹ ਮਰਦ ਦੀ ਪ੍ਰਕ੍ਰਿਤੀ ਹੈ।

‘ਤਾਂ ਫਿਰ ਤੁਹਾਨੂੰ ਜੀਵਨ ਵਿਚ ਧੋਖਾ ਹੋਇਆ ਹੈ। ਔਰਤ ਦੇ ਪਿਆਰ ਬਿਨਾਂ ਉਸ ਦਾ ਸਰੀਰ ਕਿਸ ਕੰਮ ਦਾ ਹੈ। ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ।

“ਐਵੇਂ ਨਾ ਚੀਕ ਚੀਕ ਕੇ ਕੋਠਾ ਸਿਰ ਤੇ ਚੁਕੋ। ਪਿਆਰ ਆਦਿ ਮੈਂ ਨਹੀਂ ਜਾਣਦੀ। ਜਦ ਭੁੱਖ ਵਧੇਰੇ ਤੇਜ਼ ਹੋ ਜਾਂਦੀ ਹੈ ਤਾਂ ਬੰਦਾ ਉਸ ਨੂੰ ਪਿਆਰ ਆਖ ਦੇਂਦਾ ਹੈ। “ਪਿਆਰ`, ਉਹ ਮੂੰਹ ਵਿੰਗਾ ਕਰ ਕੇ ਪਿਆਰ’ ਸ਼ਬਦ ਨੂੰ ਲਮਕਾ ਕੇ ਹੱਸਦੀ ਹੋਈ ਬੋਲੀ।

‘ਤਾਂ ਅਸੀਂ ਇਕ ਦੂਜੇ ਨੂੰ ਠੀਕ ਨਹੀਂ ਸਮਝਿਆ। ਮੈਂ ਤਾਂ ਔਰਤ ਨੂੰ ਪਿਆਰ ਦਾ ਪੁੰਜ ਸਮਝਦਾ ਹਾਂ। ਉਹ ਸੋਮਾ ਜਿਸ ਨੇ ਆਂਢ ਗੁਵਾਂਢ ਨੂੰ, ਪੁੱਤਰ ਧੀਆਂ, ਘਰ ਬਾਹਰ, ਮਾਨੋ ਸਾਰੀ ਸ੍ਰਿਸ਼ਟੀ ਨੂੰ ਪ੍ਰਫੁਲਤ ਕਰਨਾ ਹੈ।”

‘ਜੇਕਰ ਇਹੋ ਜਹੀਆਂ ਗੱਲਾਂ ਕਰਨੀਆਂ ਜੇ, ਤਾਂ ਚਲੇ ਜਾਉ, ਕਿਸੇ ਹੋਰ ਥਾਂ ਜਾ ਕੇ ਪਿਆਰ ਭਾਲੇ। ਮੈਨੂੰ ਪਿਆਰ ਵਿਚ ਕੋਈ ਵਿਸ਼ਵਾਸ਼ ਨਹੀਂ। ਉਹ, ਪਿਆਰ, ਨਿਰਮੂਲ ਵਹਿਮ! ਮਰਦਾਂ ਦਾ ਢਕੌਂਸਲਾ ! ਉਹ ਖਿੱਲੀ ਮਾਰ ਕੇ ਹੱਸੀ।

ਉਸ ਦੀ ਸੁਰਤ ਗਵਾਚਦੀ ਜਾਂਦੀ ਸੀ। ਉਹ ਸੋਚਣ ਲਗਾ, ਇਹ ਜਾਨਦਾਰ ਮੂਰਤੀ, ਬੇਜਾਨ ਮੂਰਤੀ ਅਗੇ ਵਾਧੂ ਦੇ ਮੱਥੇ ਟੇਕਦੀ ਹੈ।

“ਚਲੇ ਜਾਉ, ਪਿਆਰ ਦੇ ਠੇਕੇਦਾਰ’ ਉਹ ਫਿਰ ਹੱਸੀ। ਉਹਦਾ ਸਿਰ ਚਕਰਾ ਗਿਆ। ਉਹ ਉਠਿਆ ਤੇ ਉਸ ਬੜੀ ਮੁਸ਼ਕਲ ਨਾਲ ਕੌੜੀਆਂ ਉਤਰਨੀਆਂ ਸ਼ੁਰੂ ਕੀਤੀਆਂ ।

ਉਸ ਕੰਧ ਦਾ ਸਹਾਰਾ ਲਿਆ ਤੇ ਫਿਰ ਹੌਲੀ ਹੌਲੀ ਪੌੜੀਆਂ ਉਤਰਨ ਲਗਾ। ਗਲੀ ਵਿਚ ਆ ਕੇ ਇਕ ਵਾਰੀ ਉਸ ਨੇ ਉਪਰ ਵੇਖਿਆ ਤੇ ਫਿਰ ਛੇਤੀ ਨਾਲ ਧਿਆਨ ਨੀਵਾਂ ਕਰ ਕੇ ਉਹ ਘਰ ਵਲ ਚਲ ਪਿਆ।

ਵਿਚਲਾ ਰਾਹ

ਜੇਕਰ ਪਰਜਾ ਨੂੰ ਰੋਟੀ ਕੱਪੜੇ ਦੀ ਫ਼ਿਕਰ ਹੀ ਪਈ ਰਹੇ ਤਾਂ ਉਹ ਮੁਲਕ ਲਈ ਉੱਨਤੀ ਤੇ ਭਲੇ ਲਈ ਕੀ ਸਬੀਲਾਂ ਸੋਚ ਸਕਦੀ ਹੈ...............ਇਨਸਾਨ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਜਾਣ ਤਾਂ ਬੰਦਾ ਕੁਰਾਹੇ ਕਿਉਂ ਪਵੇ.......

ਵਿਚਲਾ ਰਾਹ

    ਰਾਮ ਪਿਆਰੀ ਦੀਆਂ ਗੱਲਾ ਨੇ ਉਹਦਾ ਸੀਨਾ ਵਿੰਨ੍ਹ ਸੁਟਿਆ ਸੀ। ਉਹ ਗੱਲਾਂ ਹਾਲੇ ਵੀ ਉਸ ਦੇ ਕੰਨਾਂ ਵਿੱਚ ਗੂੰਜ ਰਹੀਆਂ ਸਨ। ਉਹਨਾਂ ਦੀ ਚੋਭ ਉਹ ਹਾਲੇ ਵੀ ਆਪਣੇ ਦਿਲ ਅੰਦਰ ਮਹਿਸੂਸ ਕਰ ਰਿਹਾ ਸੀ।
    ਅੱਜ ਜਦ ਉਹ ਰੋਜ਼ ਵਾਂਗ ਸੈਰ ਕਰਨ ਜਾਣ ਲਈ ਉੱਠਿਆ ਤਾਂ ਉਸ ਨੇ ਪਤਲੂਣ ਦੀ ਇੱਕ ਲੱਤ ਹਾਲੇ ਪਾਈ ਸੀ,ਜੋ ਉਹ ਧੜੰਮ ਕਰਕੇ ਕੁਰਸੀ ਤੇ ਜਾ ਡਿੱਗਾ। ਉਸ ਦਾ ਜੀਅ ਸੈਰ ਕਰਨ ਜਾਣ ਨੂੰ ਨਾ ਕੀਤਾ। ਉਹ ਪਤਲੂਣ ਦੀ ਇਕ ਟੰਗ ਹੀ ਅੜਾਈ ਕੁਰਸੀ ਤੇ ਬੈਠਾ ਸੋਚਦਾ ਰਿਹਾ ਤੇ ਪੈਂਸਲ ਨਾਲ ਕਾਗਜ਼ ਤੇ ਗੋਲ ਦਾਇਰੇ ਤੇ ਹੋਰ ਹੋਰ ਸ਼ਕਲਾਂ ਬਣਾਦਾ ਰਿਹਾ।
   ਰਾਮ ਪਿਆਰੀ ਹਾਲੇ ਵੀ ਉਸ ਨੂੰ ਝਾੜ ਪਾਉਂਦੀ ਨਜ਼ਰ ਪੈ ਰਹੀ ਸੀ,ਭਾਵੇਂ ਉਹ ਉੱਠ ਕੇ ਘਰ ਦੇ ਕੰਮ ਕਾਜ ਦੇ ਆਹਰ ਲਗੀ ਹੋਈ ਸੀ। ਜਿਵੇਂ ਉਹ ਰਾਤ ਨੂੰ ਘੂੰਨਾਂ ਬਣ ਕੇ ਉਹਦੀਆਂ ਗੱਲਾਂ ਨੂੰ ਸੁਣਦਾ ਰਿਹਾ ਸੀ,ਤਿਵੇਂ ਹੀ ਉਹ ਹੁਣ ਚੁੱਪ ਕਰ ਕੇ ਉਹਨਾਂ ਗੱਲਾਂ ਨੂੰ ਘੋਖ ਰਿਹਾ ਸੀ।
  'ਆਖਰ ਇਹ ਕੀ ਮਖੌਲ ਹੈ ਕਿ ਬੱਚੇ ਨਿੱਜੀ ਲੋੜਾਂ ਨੂੰ ਤਰਸਦੇ ਰਹਿਣ? ਕਿਸੇ ਦੇ ਸਿਰ ਤੇ ਟੋਪੀ ਨਹੀਂ ਤੇ ਕਿਸੇ ਦੇ ਪੈਰ ਜੁੱਤੀ ਨੂੰ ਤਰਸ ਰਹੇ ਨੇ। ਕੋਈ ਚੁੰਨੀ ਨੂੰ ਰੋਂਦੀ ਹੈ ਤੇ ਕੋਈ ਪਜਾਮੇ ਨੂੰ।
  ਤੁਹਾਡੇ ਨਾਲ ਵੀ ਹੈਣ ਹੀ ਨਾਂ,ਮੌਜਾਂ ਪਏ ਕਰਦੇ ਨੇ। ਤੁਹਾਥੋਂ ਵੱਧ ਤਨਖਾਹ ਨਹੀਂ ਲੈਂਦੇ,ਪਰ ਉਹਨਾਂ ਦੇ ਬੱਚੇ ਵੀ ਸਾਫ ਸੁਥਰੇ ਰਹਿੰਦੇਂ ਨੇ ਤੇ ਸਾਡੇ ਨਾਲੋ ਖਾਂਦੇ ਵੀ ਚੰਗਾ ਨੇ।'
  ....ਰਾਮ ਪਿਆਰੀ ਇਸ ਗੱਲ ਦਾ ਉੱਤਰ ਜੋ ਉਸ ਨੇ ਦਿੱਤਾ ਸੀ,ਉਹ ਵੀ ਉਸ ਨੂੰ ਯਾਦ ਸੀ। ਉਸ ਆਖਿਆ ਸੀ 'ਕੀ ਹੋਇਆ ਜੋ ਹੋਰ ਬਾਊ ਚੰਗ਼ਾ ਖਾਂਦੇ ਪੀਂਦੇ ਨੇ ਪਰ ਫਿਕਰਾਂ ਵਿੱਚ ਗੁਆਚੇ ਰਹਿੰਦੇ ਨੇ। ਮੈਂ ਰਹਿੰਦਾਂ ਵੀ ਤਾਂ ਸੁਖੀ ਹਾਂ। ਮੈਨੂੰ ਇਹ ਨਹੀਂ ਡਰ ਕੇ ਕਿ ਮੈਂ ਫੜਿਆ ਜਾਣਾ ਹੈ,ਜਾਂ ਮੇਰੀ ਰਿਪੋਰਟ ਹੋਣੀ ਹੈ।' ________________

'ਜੇ ਇਹਨਾਂ ਸੁਖਿਆਰੇ ਰਹਿਣਾ ਸੀ, ਤਾਂ ਇਹ ਧਾੜ ਨਹੀਂ ਸੀ ਜੰਮਣੀ, ਕੰਮ ਸੇ ਕੰਮ ਮੇਰੀ ਜਾਨ ਵੀ ਤਾਂ ਸੌਖੀ ਰਹਿੰਦੀ । ਇਹ ਖਸਮਾਂ ਖਾਣੇ, ਮੇਰੇ ਸੀਰਮੇ ਪੀਣ ਵਾਸਤੇ ......ਤੇ ਰਾਮ ਪਿਆਰੀ ਗਲ ਖਤਮ ਕਰਨ ਤੋਂ ਪਹਿਲਾਂ ਹੀ ਰੋਣ ਲਗ ਪਈ ਸੀ । ਰੋਂਦੀ ਰੋਂਦੀ ਆਖੀ ਗਈ, ਹਰੇਕ ਨੇ ਕੋਈ ਨਾ ਕੋਈ ਆਮਦਨ ਦਾ ਵਸੀਲਾ ਬਣਾਇਆ ਹੋਇਐ, ਕੋਈ ਘੜੀਆਂ ਬਣਾ ਕੇ ਆਮਦਨ ਵਧਾ ਲੈਂਦੇ, ਕੋਈ ਲੋਕਾਂ ਨੂੰ ਕਈ ਪੁਕਾਰ ਦੇ ਲਾਭ ਪੁਚਾ ਕੇ ਸੁਖ ਦੀ ਰੋਟੀ ਖਾਂਦੇ, ਪਰ ਮੇਰੇ ਲਈ ... ..

'ਪਰ ਰਾਮ ਪਿਆਰੀ ਇਸ ਵਿਚ ਨਾਰਾਜ਼ ਹੋਣ ਦੀ ਕੀ ਗਲ ਹੈ, ਉਨ੍ਹਾਂ ਨੇ ਜੀਵਨ ਉਦੇਸ਼ ਕੋਈ ਹੋਰ ਬਣਾਇਆ ਹੋਇਆ ਹੈ। ਪਰ ਮੈਂ ਜੀਵਨ ਦੇ ਕੁਝ ਹੋਰ ਅਸੂਲ ਬਣਾਏ ਹੋਏ ਨੇ ......।'

‘ਚੁਲ ਵਿਚ ਪੈਣ ਤੁਹਾਡੇ ਅਸੂਲ, ਤੁਹਾਡੇ ਅਸੂਲਾਂ ਨੇ ਤਾਂ ਸਾਡਾ ਬੇੜਾ ਗ਼ਰਕ ਤੇ । ਸਿਰ ਤੇ ਚੁੱਕੀ ਫਿਰੋ ਇਹਨਾਂ ਅਸੂਲਾਂ ਨੂੰ ਤੇ ਸਾਨੂੰ ਅਫੀਮ ਦਾ ਮਾਵਾ ਖੁਆ ਕੇ ਸੁਆ ਦਿਓ, ਤਾਂ ਜੋ ਫੇਰ ਤੁਹਾਨੂੰ ਕਦੇ ਤੰਗ ਨਾ ਕਰ ਸਕੀਏ...... ਇਹ ਗਲਾਂ ਕਰਦੀ ਉਹਦੀ ਭੁੱਬ ਨਿਕਲ ਗਈ।

ਇਹ ਗਲਾਂ ਸੋਚਦਿਆਂ ਉਸ ਦਾ ਹਉਕਾ ਨਿਕਲ ਗਿਆ ਤੇ ਸੁਤੇ ਸਿਧ ਉਹ ਬੁੜਬੁੜਾਇਆ, “ਰਾਮ ਪਿਆਰੀ ਮੈਨੂੰ ਕਦੇ ਨਾ ਸਮਝ ਸਕੀ।'

ਫਿਰ ਉਸ ਨੂੰ ਆਪਣੇ ਆਪ ਹੀ ਖ਼ਿਆਲ ਆਇਆ, ਆਖ਼ਰ ਪਤੀ ਕਿਉਂ ਆਪਣੀ ਪਤਨੀ ਲਈ ਸਦਾ ਇਕ ਪਹੇਲੀ ਬਣਿਆ ਰਹੇ । ਕਿਉਂ ਨਾ ਦੋਵੇਂ ਧਿਰਾਂ ਇਕ ਦੂਜੇ ਨੂੰ ਸਮਝ ਸਮਝਾ ਲੈਣ ! ਪਤੀ ਪਤਨੀ ਨੂੰ ਜੀਵਨ ਗੁਜ਼ਰਾਨ ਲਈ ਆਖਰ ਕੁਝ ਨਾ ਕੁਝ ਸਮਝੌਤਾ ਕਰਨਾ ਹੀ ਪੈਂਦਾ ਹੈ ।

ਐਫ. ਏ. ਪਾਸ ਕਰਦੇ ਸਾਰ ਹੀ ਉਹ ਰੇਲ ਵਿਚ ਬਾਉ ਭਰਤੀ ਹੋ ਗਿਆ। ਉਸ ਦਾ ਜੀਅ ਹਾਲੀ ਹੋਰ ਪਣ ਨੂੰ ਕਰਦਾ ਸੀ, ਪਰ ਇਹ ਸੋਚ ਕੇ ਕਿ ਵਧੇਰੇ ਪੜ ਕੇ ਵੀ ਨੌਕਰੀ ਦੀ ਭਾਲ ਕਰਨੀ ਹੀ ਹੈ, ਉਹ ਨੌਕਰ ਹੋ ਗਿਆ। ਪਿਤਾ ਦੇ ਰਖ ਨਾਲ ਉਸ ਨੂੰ ਨੌਕਰੀ ਘਰ ਹੀ ਮਿਲ ਗਈ । ਤੀਹ ਰੁਪਏ ਮਹੀਨੇ ਦੀ ਤਨਖਾਹ ਸੀ। ਦੋ ਸਾਲ ਨੌਕਰੀ ਕਰਨ ਪਿਛੋਂ ਉਸ ਦੀ ਤਨਖਾਹ ਪੈਂਤੀ ਰੁਪਏ ਹੈ ਗਈ । ਵਰੇ ਦੀ ਢਾਈ ਰੁੱਪਯੇ ਤਰੱਕੀ ਤੇ ਉਸ ਪੰਜਾਹ ਰੁਪਏ ਤਕ ਅਪੜਨਾ ਸੀ । ਨੌਕਰ ਹੋਣ ਪਿਛੋਂ ਸ਼ੀਘਰ ਹੀ ਉਸ ਦਾ ਵਿਆਹ ਕਰ ਕੇ ਉਸ ਦੇ ਮਾਪਿਆਂ ਆਪਣੇ ਗਲੋਂ ਉਸ ਦਾ ਭਾਰ ਲਾਹਿਆ। ਉਹ ਨੌਕਰੀ ਕਰਦਾ ਰਿਹਾ ਤੇ ਬਚੇ ਪੈਦਾ ਹੁੰਦੇ ਰਹੇ। ਮੁਲਕ ਦੀ ਵੰਡ ਹੋਣ ਤਕ ਉਸ ਦੇ ਘਰ ਤਿੰਨ ਬੱਚੇ ਹੋ ਗਏ ਸਨ। ਵੰਡ ਹੋ ਜਾਣ ਪਿਛੋਂ ਉਹ ਦਿਲੀ ਆ ਗਿਆ। ਇਥੇ ਆ ਕੇ ਉਸ ਦੇ ਘਰ ਤਿੰਨ ਬੱਚੇ ਹੋਰ ਹੋਏ।ਇਕ ਬੱਚਾ ਮਰ ਗਿਆ,ਹੁਣ ਉਹ ਸੁਖ ਨਾਲ ਤਿੰਨਾਂ ਮੁੰਡਿਆਂ ਤੇ ਦੋ ਕੁੜੀਆਂ ਦਾ ਪਿਉ ਸੀ।

ਕੁਦਰਤ ਨੇ ਬੱਚੇ ਤੇ ਵਧਾ ਦਿਤੇ,ਪਰ ਰੇਲ ਦੇ ਅਫ਼ਸਰਾਂ ਜਾਂ ਗੌਰਮਿੰਟ ਨੇ ਉਸ ਦੀ ਤਨਖਾਹ ਵਿਚ ਵਾਧਾ ਨਾ ਕੀਤਾ। ਸਟ੍ਰਾਈਕਾਂ ਵੀ ਹੋਈਆਂ,ਕਮੇਟੀਆਂ ਵੀ ਬੈਠੀਆਂ। ਉਸ ਦੀ ਤਨਖਾਹ ਨਵੇਂ ਬਣੇ ਗਰੇਡਾਂ ਮੁਤਾਬਕ ਅੱਸੀ ਰੁਪਏ ਹੋ ਗਈ,ਪਰ ਇਹ ਅੱਸੀ ਰੁਪਏ ਮਹਿੰਗਾਈ ਅਲਾਉਂਸ ਨਾਲ ਰਲ ਕੇ ਤੇ ਮਕਾਨ ਦੇ ਕਿਰਾਏ ਦੀ ਕਾਟ ਤੇ ਹੋਰ ਕਾਟਾਂ ਕਟਵਾ ਕੇ ਉਸ ਦੇ ਛਿਆਂ ਜੀਆਂ ਲਈ ਪੂਰੇ ਨਾ ਹੁੰਦੇ। ਉਸ ਨੂੰ ਸਭ ਕੁਝ ਰਲਾ ਕੇ ਤੇ ਕਟ ਕਟਾ ਕੇ ਮਸਾਂ ਇਕ ਸੌ ਅਠ ਦਸ ਰੁਪਏ ਮਿਲਦੇ।

ਮੁਲਕੀ ਵੰਡ ਹੋਣ ਤੋਂ ਪਹਿਲਾਂ ਤੇ ਪਿਛੋਂ ਉਹ ਬਾਊਆਂ ਵਾਲੇ ਸਾਰੇ ਕਾਰੇ ਕਰਦਾ ਰਿਹਾ। ਲੋਕਾਂ ਦਾ ਕੰਮ ਵੀ ਕਰਦਾ ਤੇ ਇਸ ਦਾ ਇਵਜ਼ਾਨਾ ਉਸ ਦੀ ਤਨਖ਼ਾਹ ਨਾਲੋਂ ਵਧ ਜਾਂਦਾ।ਉਸ ਦੀ ਗੁਜ਼ਰ ਚੰਗੀ ਹੁੰਦੀ ਸੀ। ਉਸ ਦੇ ਬੱਚੇ ਤੇ ਉਸ ਦੀ ਪਤਨੀ ਰਾਮ ਪਿਆਰੀ ਉਸ ਨਾਲ ਖੁਸ਼ ਸਨ। ਉਹਨਾਂ ਦੀਆਂ ਸਭ ਲੋੜਾਂ,ਸਾਰੀਆਂ ਖਾਹਸ਼ਾਂ ਪੂਰੀਆਂ ਹੋ ਰਹੀਆਂ ਸਨ।ਉਸ ਨੇ ਆਪਣੀ ਬੈਠਕ ਬੜੇ ਵਧੀਆ ਤਰੀਕੇ ਨਾਲ ਸਜਾਈ ਹੋਈ ਸੀ।ਚੰਗੇ ਤੋਂ ਚੰਗਾ,ਵਧੀਆ ਤੋਂ ਵਧੀਆ ਸਾਮਾਨ ਉਸ ਦੇ ਘਰ ਸੀ।ਬੈਠਕ ਵਿਚ ਰੇਡੀਓ ਗਰਾਮ ਪਿਆ ਸੋਹਣਾ ਲਗਦਾ ਸੀ। ਕਸ਼ਮੀਰੀ ਕਾਲੀਨ,ਸੋਫੇ ਸੈੱਟ ਆਦਿ ਨੇ ਬੈਠਕ ਨੂੰ ਇਕ ਅਮੀਰ ਦੀ ਬੈਠਕ ਦਾ ਰੂਪ ਦਿਤਾ ਹੋਇਆ ਸੀ।

ਫਿਰ ਇਕ ਦਿਨ,ਜਦ ਕਿ ਆਜ਼ਾਦੀ ਦੇ ਦਿਨ ਦੀ ਦਫਤਰ ਤੇ ਸਾਰੀ ਦਿੱਲੀ ਵਿਚ ਛੁਟੀ ਸੀ,ਉਹ ਲਾਲ ਕਿਲ੍ਹੇ ਆਜ਼ਾਦੀ ਦੇ ਦਿਨ ਦਾ ਮੇਲਾ ਵੇਖਣ ਗਿਆ। ਪ੍ਰਧਾਨ ਮੰਤਰੀ ਜੀ ਦੀ ਤਕਰੀਰ ਉਸ ਨੇ ਚੰਗੀ ਤਰ੍ਹਾਂ ਸੁਣੀ ਤੇ ਉਹਨਾਂ ਦੀ ਤਕਰੀਰ ਦੇ ਇਹਨਾਂ ਬੋਲਾਂ ਨੇ ਉਸ ਦੇ ਮਨ ਨੂੰ ਇਕ ਖਾਸ ਧੂ ਜਹੀ ਪਾਈ। ਤਕਰੀਰ ਦੇ ਬੋਲ ਸਨ,'ਅਗਰ ਤਮਾਮ ਹਿੰਦੀ ਅਪਨਾ ਕਾਮ ਈਮਾਨਦਾਰੀ ਔਰ ਨੇਕ ਨੀਯਤੀ ਸੇ ਕਰੇਂ ਤੋ ਮੁਲਕ ਮੇਂ ਜਲਦੀ ਖੁਸ਼ਹਾਲੀ ਆ ਸਕਤੀ ਹੈ, ਮੁਲਕ ਕੀ ਕਾਇਆ ਪਲਟੀ ਜਾ ਸਕਤੀ ਹੈ......।'

ਉਹ ਮੇਲਾ ਵੇਖ ਕੇ ਘਰ ਆਇਆ ਤੇ ਲਾਲ ਕਿਲੇ ਦੇ, ਮੈਦਾਨ ਤੇ ਆਪਣੇ ਨਾਲ ਇਕਰਾਰ ਕਰ ਕੇ ਆਇਆ ਕਿ ਉਹ ਆਪਣਾ ਕੰਮ ਪ੍ਰਧਾਨ ਮੰਤਰੀ ਦੇ ਆਖੇ ਅਨੁਸਾਰ ਨੇਕ-ਨੀਯਤੀ ਤੇ ਈਮਾਨਦਾਰੀ ਨਾਲ ਕਰੇਗਾ। ਉਸ ਅਗਲੇ ਦਿਨ ਤੋਂ ਆਪਣੇ ਇਕਰਾਰ ਤੇ ਫੁਲ ਚਾਹੜਨੇ ਸ਼ੁਰੂ ਕਰ ਦਿਤੇ। ਉਸ ਦੀ ਪਤਨੀ ਉਸ ਦੇ ਫੈਸਲੇ ਨਾਲ ਖੁਸ਼ ਨਹੀਂ ਸੀ। ਉਸ ਨੂੰ ਤੇ ਬੱਚਿਆਂ ਨੂੰ ਤਕਲੀਫ਼ ਹੋਣੀ ਸ਼ੁਰੂ ਹੋ ਗਈ। ਜੀਵਨ ਦੀਆਂ ਲੋੜਾਂ ਵੀ ਪੂਰੀਆਂ ਹੋਣ ਤੋਂ ਰਹਿ ਗਈਆਂ। ਉਹਨਾਂ ਦੀ ਹਾਲਤ ਗਰੀਬ ਕਲਰਕ ਵਾਂਗ ਹੋ ਗਈ। ਇਸੇ ਹਾਲਤ ਵਿਚ ਹੀ ਉਹਨਾਂ ਦਾ ਨਵਾਂ ਜੰਮਿਆ ਕਾਕਾ ਜੀਵਨ ਦੇ ਚਾਰ ਦਿਨ ਵੀ ਦੁਨੀਆਂ ਵਿਚ ਨਾ ਕਟ ਸਕਿਆ ਤੇ ਅਠਾਂ ਮਹੀਨਿਆਂ ਦੇ ਅੰਦਰ ਮਾਂ ਦੇ ਸੀਨੇ ਛੇਕ ਪਾ ਕੇ ਦੁਨੀਆਂ ਤੋਂ ਚਲਦਾ ਹੋਇਆ। ਹੁਣ ਉਹਨਾਂ ਦੀ ਹਾਲਤ ਡਾਢੀ ਤਰਸ ਯਗਸੀ।

ਚਾਰ ਸਾਲ ਬੀਤ ਗਏ। ਉਹ ਆਪਣੇ ਇਰਾਦੇ ਤੇ ਕਾਇਮ ਰਿਹਾ, ਇਨ੍ਹਾਂ ਚੌਂਹ ਸਾਲਾਂ ਵਿਚ ਗੌਰਮਿੰਟ ਗਰੀਬ ਕਲਰਕਾਂ, ਮਜ਼ਦੂਰਾਂ ਤੇ ਸਮੁਚੇ ਤੌਰ ਤੇ ਦੇਸ਼ ਦੀ ਹਾਲਤ ਸਵਾਰਨ ਵਿਚ ਕਾਮਯਾਬ ਨਾ ਹੋ ਸਕੀ। ਰਿਸ਼ਵਤ ਆਮ ਸੀ। ਚੋਰ ਬਜ਼ਾਰੀ ਲੋਹੜੇ ਦੀ ਸੀ। ਕੀਮਤਾਂ ਵਧੀਆਂ ਹੋਈਆਂ ਸਨ। ਬੇਕਾਰੀ ਹਦ ਦਰਜੇ ਦੀ ਸੀ।

ਉਸ ਦੇ ਵੇਖਦੇ ਵੇਖਦੇ ਹੀ ਕਈ ਰਿਸ਼ਵਤ ਲੈਣ ਵਾਲੇ ਫੜੇ ਗਏ ਸਨ। ਦੇਸ਼ ਦੇ ਭੇਤ ਗ਼ੈਰਾਂ ਕੋਲ ਵੇਚਣ ਵਾਲੇ ਫੜੇ ਗਏ ਸਨ। ਪਰ ਰਿਸ਼ਵਤ ਰੋਕਣ ਵਾਲੀਆਂ ਕਮੇਟੀਆਂ ਦੇ ਮੇਂਬਰ ਆਪ ਰਿਸ਼ਵਤਾਂ ਲੈਂਦੇ ਵੇਖੇ ਗਏ ਸਨ। ਉਚੇਰੀਆਂ ਨੌਕਰੀਆਂ ਵਾਲੇ ਹਾਲੇ ਵੀ ਕਈ ਕਈ ਹਜ਼ਾਰ ਤਨਖਾਹ, ਲੈ ਕੇ ਤੇ ਕੋਈ ਕੰਮ ਨਾ ਕਰ ਕੇ ਮੌਜਾਂ ਕਰ ਰਹੇ ਸਨ। ਗਰੀਬ ਹਾਲੇ ਵੀ ਪਿਸ ਰਹੇ ਸਨ। ਉਹਨਾਂ ਦਾ ਕੋਈ ਵਾਲੀ ਵਾਰਿਸ ਨਹੀਂ ਸੀ। ਲੋਕਾਂ ਨੂੰ, ਆਮ ਜਨਤਾ ਨੂੰ ਢਿਡ ਭਰ ਕੇ ਰੋਟੀ ਨਹੀਂ ਸੀ ਮਿਲ ਰਹੀ। ਤਨ ਕੱਜਣ ਨੂੰ ਕਪੜਾ ਨਹੀਂ ਸੀ ਨਸੀਬ ਹੋ ਰਿਹਾ।

ਉਹ ਇਹ ਗੱਲਾਂ ਸੋਚ ਰਿਹਾ ਸੀ, ਇਤਨਾ ਕੁਝ ਹੋਣ ਦੇ ਉਪਰੰਤ ਉਸ ਦਾ ਅਸੂਲ ਬਣਾ ਕੇ ਉਹਨਾਂ ਤੇ ਹਿਮਾਲਾ ਵਾਂਗ ਅਤੇ ਰਹਿਣਾ ਕੀ ਅਰਥ ਰਖਦਾ ਸੀ । ਉਸ ਨੂੰ ਭਾਸ ਰਿਹਾ ਸੀ ਕਿ ਉਸ ਦੇ ਅਸੂਲ ਸਭ ਗ਼ਲਤ ਸਨ । ਇਹ ਕੇਵਲ ਉਹ ਆਪਣੇ ਤੇ, ਆਪਣੇ ਬੀਵੀ ਬੱਚਿਆਂ ਤੇ ਜ਼ੁਲਮ ਕਰ ਰਿਹਾ ਸੀ । ਉਹ ਨੂੰ ਐਸ਼ ਮਿਲ ਸਕਦੀ ਸੀ, ਆਰਾਮ fਮਿਲ ਸਕਦਾ ਸੀ । ਪਰ ਜਾਨ ਬੁਝ ਕੇ ਉਹ ਐਸ਼ ਆਰਾਮ ਤੋਂ ਨਾਬਰ ਹੋ ਰਿਹਾ ਸੀ । ਬੀਵੀ ਬੱਚਿਆਂ ਵਲ ਉਸ ਦੀ ਕੋਈ ਜ਼ਿਮੇਵਾਰੀ ਸੀ । ਉਹ ਇਹ ਜ਼ਿਮੇਂਵਾਰੀ ਨੂੰ ਪੂਰਾ ਕਰਨ ਤੋਂ ਕੰਨੀ ਕਤਰਾ ਰਿਹਾ ਸੀ ।

ਉਸ ਨੂੰ ਰਾਮ ਪਿਆਰੀ ਦੀ ਗੱਲ ਯਾਦ ਆਈ, ਉਸ ਆਖਿਆ ਸੀ ਕਿ ਅਨੇਕਾਂ ਰਿਸ਼ਵਤ ਲੈਣ ਵਾਲੇ ਸਚੇ ਸਨ ਪਰ ਉਹ ਕਲਾ ਰਿਸ਼ਵਤ ਨਾ ਲੈਣ ਵਾਲਾ ਗ਼ਲਤ ਸੀ ! ਉਹ ਰਾਮ ਪਿਆਰੀ ਦੀ ਇਸ ਗੱਲ ਨਾਲ ਸਹਿਮਤ ਨਹੀਂ ਸੀ । ਉਹ ਸੋਚਦਾ ਕਿ ਸਾਰੇ ਚੋਰੀ ਕਰਨ ਤਾਂ ਉਹ ਵੀ ਕਰੇ। ਰਾਮ ਪਿਆਰੀ ਦਾ ਮਤਲਬ ਤਾਂ ਇਹ ਸੀ ਨਾ.........।

ਪਰ ਬੱਚਿਆਂ ਦਾ ਨਿਜੀ ਲੋੜਾਂ ਤੋਂ ਵਾਂਜਿਆ ਰਹਿਣਾ ਵੀ ਤਾਂ ਕਾਫੀ ਹੱਦ ਤਕ ਦੁਖਦਾਈ ਸੀ । ਉਪਰੋਂ ਰਾਮ ਪਿਆਰੀ ਦੇ ਅਥਰੂ ।

ਕਲ੍ਹ ਪੰਦਰਾਂ ਅਗਸਤ ਸੀ । ਭਾਰਤ ਦੀ ਆਜ਼ਾਦੀ ਦਿਵਸ । ਉਹ ਸੋਚਦਾ ਰਿਹਾ ਕਿ ਚਾਰ ਸਾਲ ਪਹਿਲਾਂ ਦਾ ਬਣਾਇਆ ਅਸੂਲ ਕੀ ਉਹ ਭੰਗ ਕਰ ਦੇਵੇ | ਪਰ ਕੀ ਉਹ ਗੌਰਮਿੰਟ ਨਾਲ ਧਰੋ ਕਰੇ । ਗੌਰਮਿੰਟ ! ਊਂਹ !! ਕੀ ਇਹ ਗੌਰਮਿੰਟ ਦਾ ਫਰਜ਼ ਨਹੀਂ ਸੀ ਕਿ ਉਸ ਦੀਆਂ ਲੋੜਾਂ ਪੂਰੀਆਂ ਕਰਨ ਜੋਗੇ ਉਸ ਨੂੰ ਤਨਖਾਹ ਦੇਵੇ ! ਕੀ ਇਹ ਗੌਰਮਿੰਟ ਦਾ ਮੁੱਖ ਮੰਤਵ ਨਹੀਂ ਸੀ ਕਿ ਉਹ ਜਨਤਾ ਦੇ ਆਰਾਮ ਦਾ ਪੂਰਾ ਖਿਆਲ ਰਖੋ ! ਜੇ ਕਰ ਇਨਸਾਨ ਦੀਆਂ ਲੋੜਾਂ ਪੂਰੀਆਂ ਹੋ ਜਾਨ ਤਾਂ ਉਸ ਨੂੰ ਮੰਦੇ ਕੰਮ ਕਰਨ ਦੀ ਲੋੜ ਹੀ ਕੀ ਹੈ ? ਜੇ ਕਰ ਪਰਜਾ ਨੂੰ ਰੋਟੀ ਕਪੜੇ ਦੀ ਫਿਕਰ ਹੀ ਪਈ ਰਹੇ ਤਾਂ ਉਹ ਮੁਲਕ ਦੀ ਉੱਨਤੀ ਤੇ ਭਲੇ ਲਈ ਸਬੀਲਾਂ ਕਿਵੇਂ ਸੋਚ ਸਕਦੀ ਹੈ । ਉਹ ਇਹਨਾਂ ਵਹਿਣਾਂ ਵਿਚ ਰੁੜਦਾ ਗਿਆ।

ਰਾਮ ਪਿਆਰੀ ਨੇ ਆ ਕੇ ਉਸ ਨੂੰ ਹਲੂਣਿਆ, ਮੈਂ ਆਖਿਆ ਜੀ “ਕੀ ਸਚ ਰਹੋ ਹੋ, ਬਾਹਰ ਕੋਈ ਬੁਲਦਾ ਜੇ । ਉਹ ਅਬੜ-ਵਾਇਆ ਉਠਿਆ ਤੇ ਆਪਣੀ ਹਾਲਤ ਵੇਖ ਕੇ ਬੋਲਿਆ, “ਮੈਂ ਕਪੜੇ ਪਾ ਲਵਾਂ, ਤੂੰ ਜ਼ਰਾ ਉਸ ਨੂੰ ਅੰਦਰ ਭੇਜ ਦੇ । ਉਸ ਪਤਲੂਣ ਪਾ ਲਈ ਤੇ ਵਾਲਾ ਤੇ ਹਥ ਫੇਰਦਾ ਹੋਇਆ ਆਪਣੀ ਸ਼ਕਲ ਸ਼ੀਸ਼ੇ ਵਿਚ ਵੇਖਣ ਲਗਾ ਜੋ ਇਕ ਜੰਟਲਮੈਨ ਅੰਦਰ ਦਾ ਗਿਆ।'ਨਮਸਤੇ ਜੀ'ਅੰਦਰ ਆਉਣ ਵਾਲੇ ਨੇ ਆਖਿਆ,'ਆਉ ਜੀ',ਉਹ ਕੁਰਸੀ ਵਲ ਇਸ਼ਾਰਾ ਕਰਦਾ ਬੋਲਿਆ,'ਬੈਠੋ'!ਆਉਣ ਵਾਲੀ ਕੁਰਸੀ ਤੇ ਬਹਿ ਗਿਆ!'ਮੈਨੂੰ ਪਛਾਤਾ ਜੋ ਕਿ ਨਹੀਂ',ਉਹ ਬੋਲਿਆ।

"ਮੇਜਰ ਕਮਲਜੀਤ ਤੇ ਨਹੀਂ",ਉਸ ਉੱਤਰ ਦਿੱਤਾ। “ਉਹੋ ਹੀ।" "ਇਤਨਾ ਚਿਰ ਕਿਥੇ ਰਹੇ ਤੇ ਅੱਜ ਕਲ੍ਹ ਕੀ ਕਰਦੇ ਹੋ",ਉਹ ਵੀ ਕੁਰਸੀ ਤੇ ਬੈਠ ਗਿਆ।

"ਅੱਜ ਤੋਂ ਚਾਰ ਸਾਲ ਪਹਿਲਾਂ ਤੁਹਾਨੂੰ ਪਤਾ ਹੈ,ਮੈਂ ਸਟੇਸ਼ਨ ਤੇ ਮਠਾਈ ਆਦਿ ਦਾ ਠੇਕਾ ਲਿਆ ਸੀ......... "ਹਾਂ,ਹਾਂ ਮੈਨੂੰ ਯਾਦ ਹੈ।"

"ਠੇਕੇ ਵਿਚੋਂ ਮੈਂ ਬੜਾ ਰੁਪਿਆ ਕਮਾਇਆ ਸੀ,ਫਿਰ ਮੈਂ ਕਸ਼ਮੀਰ ਚਲਾ ਗਿਆ ਸਾਂ ਤੇ ਉਥੇ ਜਾ ਕੇ ਹੋਟਲ ਖੋਹਲ ਲਿਆ ਸੀ,ਖਿਆਲ ਸੀ,ਸ਼ਾਇਦ ਕੰਮ ਚਲ ਜਾਏ,ਪਰ ਕਿਸਮਤ ਨੇ ਹਾਰ ਦਿੱਤੀ।ਜੋ ਕੁਝ ਪਲੇ ਸੀ,ਉਹ ਵੀ ਖਰਚ ਹੋ ਗਿਆ।"

"ਹੂੰ,ਹੁਣ ਫਿਰ ਕੀ ਵਿਚਾਰ ਹੈ।"

"ਮੈਂ ਫਿਰ ਸਟੇਸ਼ਨ ਦਾ ਕੰਟਰੈਕਟ ਲੈਣਾ ਚਾਹੁੰਦਾ ਹਾਂ।" “ਟੈਂਡਰਾਂ ਦੀ ਤਾਰੀਖ ਤੇ ਆਖਰੀ ਕਲ ਸੀ।"

"ਮੈਂ ਟੈਂਡਰ ਭੇਜ ਦਿੱਤਾ,ਪਰ ਉਸ ਵਿਚ ਰੇਟ ਨਹੀਂ ਭਰੇ,ਮੈਂ ਆਖਿਆ,ਤੁਹਾਡੇ ਨਾਲ ਸਲਾਹ ਕਰ ਕੇ ਭਰਾਂਗਾ।" "ਪਰ ਮੈਂ ਤਾਂ ਆਪਣਾ ਜੀਵਨ ਤਬਦੀਲ ਕਰ ਲਿਆ ਹੋਇਆ ਹੈ,ਮੇਰੇ ਅਸੂਲ ਚਾਰ ਸਾਲਾਂ ਤੋਂ ਬਦਲ ਗਏ ਹੋਏ ਨੇ।"

“ਤੁਸੀਂ ਆਪਣੇ ਅਸੂਲਾਂ ਤੇ ਕਾਇਮ ਰਹੋ,ਜੀਵਨ ਜੋ ਕੁਝ ਤੂਸਾਂ ਤਬਦੀਲ ਕੀਤਾ ਹੈ,ਉਹ ਹੀ ਰਖੋ, ਪਰ ਮੈਨੂੰ ਸੇਵਾ ਦਾ ਮੌਕਾ ਦਿਉ।"ਉਸ ਬੋਝੇ ਵਿੱਚੋਂ ਹੱਥ ਕਢਦੇ ਹੋਏ ਆਖਿਆ,“ਇਹ ਲਫ਼ਾਫਾ ਮੈਂ ਤੁਹਾਡੀ ਭੇਂਟ ਕਰਨ ਲਗਾ ਹਾਂ,ਉਸ ਉਹ ਦੇ ਅਗੇ ਇਕ ਬੰਦ ਲਫਾਫਾ ਰੱਖਿਆ,ਦੋ ਹਜ਼ਾਰ ਏ, ਅਗੋ ਤੋਂ ਚਾਰ ਸਾਲ ਪਹਿਲਾਂ ਵਾਲਾ ਹਿਸਾਬ ਚਲੇਗਾ।

“ਨਹੀਂ, ਮੈਂ ਕੋਈ ਹਿਸਾਬ ਨਹੀਂ ਚਲਾਣਾ,ਮੈਂ ਕੁਝ ਨਹੀਂ ਲੈਣਾ,“ਤੁਸੀਂ ਨਾ ਲਓ,ਮੈਂ ਬੀਬੀ ਜੀ ਨੂੰ ਦੇ ਜਾਂਦਾ ਹਾਂ। ਤੁਹਾਡੇ ਅਸੂਲ ਵੀ ਪਕੇ ਰਹੇ .........”

“ਮੈਨੂੰ ਇਹ ਗੱਲ ਨਹੀਂ ਮਨਜ਼ੂਰ ......।"

"ਤੁਸੀਂ ਬੀਬੀ ਜੀ ਨੂੰ ਵਾਜ ਤੇ ਮਾਰੋ......।”

"ਨਹੀਂ ਮੈਂ ......ਉਸ ਦੀ ਗਲ ਸੰਘ ਵਿਚ ਹੀ ਅਟਕ ਗਈ।

“ਗੌਰਮਿੰਟ ਕਈ ਤਰੀਕਿਆਂ ਨਾਲ ਰਿਸ਼ਵਤ ਲੈਣ ਵਾਲਿਆਂ ਨੂੰ ਫੜ ਰਹੀ ਹੈ",

"ਮੇਰੇ ਤੇ ਤੁਸੀਂ ਕਿਸੇ ਪ੍ਰਕਾਰ ਦਾ ਸ਼ੱਕ ਨਾ ਕਰੋ.......। ਤੁਹਾਡੀ ਸਾਡੀ ਤਾਂ ਸਾਂਝੀ ਗਲ ਹੋਈ। ਤੁਸੀਂ ਬੀਬੀ ਜੀ ਨੂੰ ਜ਼ਰਾ ਸਦ ਦਿਓ,ਮੈਂ ਤੇ ਤੁਸੀਂ ਇਕ ਘਰ ਦੇ ਜੀਅ ਹੋਏ, ਫਿਰ ਡਰ ਕਿਹਾ”

"ਤੁਸੀਂ ਕੀ ਚਾਹੁੰਦੇ ਹੋ ਕਿ ਮੈਂ......।”

"ਕੇਵਲ ਅਜ ਟੈਂਡਰ ਖੋਹਲ ਕੇ ਮੈਨੂੰ ਸਭ ਦੇ ਰੋਟ ਦੇ ਦੇਣੇ,ਮੈਂ ਫਿਰ ਆਪਣੇ ਰੇਟ ਵੇਖ ਕੇ ਭਰ ਲਵਾਂਗਾ........।"

"ਮੈਂ ਇਹ ਕੰਮ ਨਹੀਂ ਕਰਨਾ’ ਉਹ ਉਠਦਾ ਹੋਇਆ ਬੋਲਿਆ,"ਮੈਂ .........।

"ਤੁਸੀਂ ਬੀਬੀ ਜੀ ਨੂੰ ਭੇਜੋ । ਮਾਂ ਸਾਰਾ ਕੰਮ ਠੀਕ ਕਰ ਲਾਂਗਾ ......।"

ਰਾਮ ਪਿਆਰੀ ਅੰਦਰ ਆ ਗਈ। ਉਹ ਬਾਹਰ ਹੀ ਰਹਿ ਗਿਆ।

"ਬੀਬੀ ਜੀ, ਇਹ ਲਫਾਫਾ ਰਖ ਲਓ। ਬਾਊ ਜੀ ਕੁਝ ਡਰ ਗਏ ਨੇ ਅਸੀਂ ਤਾਂ ਉਹਨਾਂ ਦੇ ਪੁਰਾਣੇ ਸੇਵਕ ਹੋਏ .........।”

“ਉਹ ਡਰਦੇ ਨੇ..........।”

"ਡਰਨ ਵਾਲੀ ਕਿਹੜੀ ਗਲ ਹੈ ਜੀ, ਉਹਨਾਂ ਦਾ ਤੇ ਸਾਡਾ ਪਰਦਾ ਸਾਂਝਾ ਹੋਇਆ। ਇਹ ਰਖ ਲਓ ਅਗੇ ਵਾਸਤੇ ਮੈਂ ਤੁਹਾਡੀ ਸੇਵਾ ਵਿਚ ਹੀ ਆਇਆ ਕਰਾਂਗਾ। ਬਾਊ ਜੀ ਦਾ ਜੀਵਨ ਬਦਲਿਆ ਰਹੇ। ਉਹਨਾਂ ਦੇ ਅਸੂਲ ਪਕੇ ਰਹਿਣ। ਆਖਰ ਕੋਈ ਵਿਚਲਾ ਰਾਹ ਵੀ ਤੇ ਕਢਣਾ ਹੋਇਆ ਨਾ।" ਉਹ ਜੰਟਲਮੈਨ ਉਠ ਬੈਠਾ ਤੇ 'ਨਮਸਤੇ' ਕਰ ਕੇ ਬਾਹਰ ਨਿਕਲ ਗਿਆ।

ਰਾਮ ਪਿਆਰੀ ਲਫਾਫਾ ਖੋਹਲਣ ਲਗੀ।

ਕੌਣ ਦਿਲਾਂ ਦੀਆਂ ਜਾਣੇ

"ਪਿਆਰ ਕਰਨਾ ਪਾਪ ਨਹੀਂ, ਪਿਆਰ ਕਰ ਕੇ ਧੋਖਾ ਦੇਣਾ ਪਾਪ ਹੈ।"



ਕੌਣ ਦਿਲਾਂ ਦੀਆਂ ਜਾਣੇ

ਉਸਨੂੰ ਗਲੀ ਵਿਚ ਮੁੜਦੇ ਵੇਖ ਕੇ ਮੈਂ ਸਾਈਕਲ ਉਸ ਦੇ ਕੋਲ ਲਿਜਾ ਕੇ ਬੜੇ ਪਿਆਰ ਨਾਲ ਹੌਲੀ ਜਹੀ ਆਵਾਜ ਵਿਚ 'ਸਤਿ ਸ੍ਰੀ ਅਕਾਲ' ਬੁਲਾਈ। ਉਹ ਖਲੋ ਗਈ ਤੇ ਮੇਰੇ ਵਲ ਮੂੰਹ ਕਰ ਕੇ ਬੜੀ ਮਧੁਰ ਤੇ ਮਿਠੀ ਸੁਰ ਵਿਚ ਬੋਲੀ, "ਸਤਿ ਸ੍ਰੀ ਅਕਾਲ, ਕੀ ਹੁਕਮ ਏ?"

ਉਸ ਦੀ ਪਿਆਰੀ ਤੇ ਮਧੁਰ ਆਵਾਜ਼ ਨੇ ਮੇਰੇ ਮਨ ਦੇ ਤਾਰ ਟੁੰਬ ਦਿੱਤੇ; ਅਰਸ਼ੀ ਸੰਗੀਤ ਦੀਆਂ ਲਹਿਰਾਂ ਨੇ ਕੰਨਾਂ ਰਾਹੀਂ ਪ੍ਰਵੇਸ਼ ਕਰ ਕੇ ਦਿਲ ਨੂੰ ਵਿਆਕੁਲ ਕਰ ਦਿੱਤਾ। ਉਸ ਦੀ ਸੋਹਣੀ ਸੂਰਤ ਨੂੰ ਵੇਖਦੇ ਤੇ ਉਸ ਦੇ ਸੁਹਪਣ ਦੀ ਮਧ ਨੂੰ ਅੱਖਾਂ ਨਾਲ ਡੀਕ ਲਾ ਕੇ ਪੀਦੇ ਤੇ ਇਸ ਡਰ ਤੋਂ ਕਿ ਇਹ ਮਧ ਫਿਰ ਬਾਹਰ ਨਾਂ ਆ ਜਾਏ, ਆਪਣੀਆਂ ਅੱਖਾਂ ਬੰਦ ਕਰਦੇ ਹੋਏ ਬੜੀ ਹੌਲੀ ਜਹੀ ਬੋਲਿਆ, "ਹੁਕਮ!" ਇਕ ਮਿੰਟ ਇਸੇ ਤਰ੍ਹਾਂ ਪ੍ਰੇਮ ਖੁਮਾਰੀ ਵਿਚ ਕੱਟਿਆ ਤੇ ਆਲੇ ਦੁਆਲੇ ਪਸਰੀ ਚੁਪ ਤੋਂ ਜ਼ਰਾ ਪ੍ਰਭਾਵਤ ਹੁੰਦੇ ਹੋਏ ਅੱਖਾਂ ਖੋਹਲੀਆਂ, ਪਰ ਉਹ ਉਥੇ ਹੈ ਨਹੀਂ ਸੀ।

ਦਰਬਾਰ ਸਾਹਿਬ ਇਸ ਲਈ ਜਾਣਾ ਸ਼ੁਰੂ ਕੀਤਾ ਸੀ, ਕਿ ਆਪਣੇ ਉਜੜੇ ਮਨ ਨੂੰ ਬਾਣੀ ਦਾ ਗਿਆਨ ਦੇ ਕੇ ਕੁਝ ਧਰਵਾਸ ਦੇ ਸਕਾਂ, ਮੈਂ ਇਸ ਮਨੋਰਥ ਵਿਚ ਸਫਲ ਵੀ ਹੋ ਰਿਹਾ ਸਾਂ ਤੇ ਬਾਣੀ ਨੂੰ ਇਕ ਮਨ ਹੋ ਕੇ, ਸੁਣ ਕੇ ਤੇ ਉਸ ਨੂੰ ਵਿਚਾਰਣ ਦੇ ਪ੍ਰਯੋਜਨ ਵਿਚ ਦਿਨੋਂ ਦਿਨ ਵਧੇਰੇ ਸਫਲਤਾ ਪ੍ਰਾਪਤ ਕਰ ਰਿਹਾ ਸਾਂ, ਜੋ ਇਕ ਦਿਨ ਸਹਿਜ ਸੁਭਾ ਹੀ ਮੇਰੀ ਨਜ਼ਰ ਉਸ ਤੇ ਪਈ, ਜਦ ਕਿ ਉਹ ਮਹਾਰਾਜ ਅਗੇ ਮਥਾ ਟੇਕ ਰਹੀ ਸੀ। ਉਹ ਮਥਾ ਟੇਕਦੀ ਰਹੀ ਤੇ ਮੇਰੀ ਨਜ਼ਰ ਉਸ ਤੇ ਟਿਕੀ ਰਹੀ। ਉਸ ਦੇ ਮਥਾ ਟੇਕਣ ਵਿਚ ਇਕ ਅਨੋਖਾ-ਪਣ ਸਹੀ ਹੁੰਦਾ ਸੀ। ਕਿੰਨਾਂ ਕਿੰਨਾਂ ਚਿਰ ਉਹ ਹਥ ਜੋੜ ਕੇ ਤੇ ਸਿਰ ਨਿਵਾ ਕੇ ਗੋਡਿਆਂ ਭਾਰ ਹੋਈ ਰਹਿੰਦੀ, ਫਿਰ ਸਿਰ ਸੰਗ-ਮਰਮਰ ਦੇ ਫਰਸ਼ ਤੇ ਰਖ ਕੇ ਤੇ ਹਥ ਜੋੜ ਕੇ ਇਤਨਾ ਚਿਰ ਮਥਾ ਟੇਕੀ ਰਹਿੰਦੀ ਕਿ ਰਾਗੀ ਇਤਨੇ ਵਿਚ ਇਕ ਸ਼ਬਦ ਦਾ ਭੋਗ ਪਾ ਲੈਂਦੇ, ਪਰ ਉਸ ਦਾ ਸਿਰ ਫਰਸ਼ ਤੋਂ ਉੱਚਾ ਨਾ ਹੁੰਦਾ।

ਸਿਆਣੇ ਆਖਦੇ ਹਨ, ਕਿ ਮੰਦਰ, ਗੁਰਦਵਾਰੇ ਤੇ ਹਸਪਤਾਲ ਨੌਜਵਾਨਾਂ ਲਈ ਖ਼ਤਰਨਾਕ ਥਾਂ ਹਨ। ਇਹਨਾਂ ਥਾਵਾਂ ਤੇ ਜਾਣ ਲਗਿਆਂ ਜਿਤਨਾ ਸੰਕੋਚ ਕੀਤਾ ਜਾਵੇ, ਉਤਨਾਂ ਹੀ ਚੰਗਾ ਹੈ। ਮੈਂ ਇਸ ਗਲ ਨੂੰ ਨਹੀਂ ਸੀ ਮੰਨਿਆ ਕਰਦਾ, ਪਰ ਆਪਣੇ ਆਪ ਨੂੰ ਉਸ ਯੁਵਤੀ ਵਿਚ ਵਧੇਰੇ ਦਿਲਚਸਪੀ ਲੈਂਦਾ ਤੇ ਉਸ ਨੂੰ ਇਸ ਦਿਲਚਸਪੀ ਨਾਲ ਪ੍ਰਭਾਵਤ ਹੁੰਦਾ ਵੇਖ ਕੇ, ਇਸ ਗਲ ਦੀ ਸਚਾਈ ਨੂੰ ਮੰਨਣ ਤੋਂ ਇਨਕਾਰ ਨਾ ਕਰ ਸਕਿਆ। ਮੈਂ ਨ੍ਰਿਸੰਦੇਹ ਹੋਰਨਾਂ ਨੌਜਵਾਨਾਂ ਨੂੰ, ਦੀਰਘ ਦਰਿਸ਼ਟੀ ਨਾਲ ਵਿਚਾਰ ਕਰ ਕੇ, ਚਿਤਾਵਨੀ ਦੇਣਾ ਚਾਹੁੰਦਾ ਹਾਂ ਕਿ ਇਹ ਬਾਵਾ ਉਹਨਾਂ ਲਈ ਖਤਰੇ ਤੋਂ ਖਾਲੀ ਨਹੀਂ।

ਮੈਂ ਰੋਜ਼ ਦਰਬਾਰ ਸਾਹਿਬ ਜਾਂਦਾ ਰਿਹਾ, ਉਹ ਰੋਜ਼ ਮਥਾ ਟੇਕਦੀ ਰਹੀ, ਮੈਂ ਰੋਜ਼ ਉਸ ਵਲ ਵੇਖਦਾ ਰਿਹਾ, ਉਹ ਵਧੇਰੇ ਤੋਂ ਵਧੇਰੇ ਮੇਰੇ ਵਲ ਖਿਚੀਦੀ ਗਈ ਮੈਂ ਦਰਬਾਰ ਸਾਹਿਬ ਦੇ ਕਿਵਾੜ ਖੁਲਣ ਦੇ ਸਮੇਂ ਤੋਂ ਲੈ ਕੇ ਉਸ ਦੇ ਆਉਣ ਤਕੇ ਤਾਂ ਅਰਸ਼ੀ ਕੀਰਤਨ ਤੇ ਗੁਰਬਾਣੀ ਦਾ ਚੰਗਾ ਰਸ ਮਾਣਦਾ ਪਰ ਜਿਸ ਵੇਲੇ ਉਸ ਦੇ ਆ ਦਾ ਸਮਾਂ ਆਉਂਦਾ, ਮੇਰੀ ਬਿਰਤੀ ਸੁਤੇ ਸਿੱਧ ਉਖੜ ਜਾਂਦੀ। ਉਹ ਆਉਂਦੀ,ਜਿਵੇਂ ਮੋਰਨੀ ਪੈਲਾਂ ਪਾਉਂਦੀ ਆਉਂਦੀ ਹੋਵੇ, ਸਾਰੇ ਬ੍ਰਹਿਮੰਡ ਵਿਚ ਸੰਗੀਤ ਫੈਲ ਜਾਂਦਾ ਇਸ ਸੰਗੀਤ ਕਰ ਕੇ ਬ੍ਰਹਿਮੰਡ ਦਾ ਜ਼ੱੱਰਾ ਜ਼ੱਰਾ ਨਚ ਉਠਦਾ। ਉਹ ਮਹਾਰਾਜਾ ਅਗੇ ਪੈਸੇ ਤੇ ਫੁਲਾਂ ਦੀ ਭੇਂਟ ਰਖਦੀ, ਮਥਾ ਟੇਕਦੀ ਤੇ ਮਹਾਰਾਣੀਆਂ ਵਰਗੀ ਸ਼ਾਨ ਨਾਲ ਸੰਗਤ ਤੇ ਇਕ ਨਜ਼ਰ ਸੁਟਦੀ ਤੇ ਜਿਥੇ ਥਾਂ ਮਿਲਦੀ, ਉਥੇ ਜਾ ਬੈਠਦੀ।

ਮੇਰੀਆਂ ਲਿਖੀਆਂ ਗੱਲਾਂ ਕਈਆਂ ਨੂੰ ਪਸੰਦ ਨਹੀਂ ਹੋਣਗੀਆਂ ਤੇ ਇਹਨਾਂ ਤੇ ਮੂੰਹ ਵਟਣਗੇ, ਪਰ ਮੈਂ ਕੋਈ ਗੁਨਾਹ ਨਹੀਂ ਕਰ ਰਿਹਾ, ਆਪਣੇ ਦਿਲੀ ਹਾਵ ਭਾਵ ਦਸ ਰਿਹਾ ਹਾਂ ਤੇ ਇਹ ਦੱਸਣ ਵਿਚ ਕੋਈ ਸੰਕੋਚ ਨਹੀਂ ਮਹਿਸੂਸ ਕਰਨਾ ਚਾਹੁੰਦਾ। ਮੈਂ ਜੀਵਨ ਨੂੰ ਜੀਵਨ ਸਮਝਦਾ ਹਾਂ, ਪਖੰਡ ਨਹੀਂ। ਜੀਵਨ ਕਮਜ਼ੋਰੀਆਂ ਵੀ ਹਨ ਤੇ ਚੰਗੀਆਂ ਗੱਲਾਂ ਵੀ। ਇਹੋ ਜਿਹਾ ਹਾਲੀ ਤਕ ਕੋਈ ਸੰਪੂਰਨ ਜੀਵਨ ਨਹੀਂ ਹੋਇਆ, ਜਿਸ ਵਿਚ ਤੁਰੁੱਟੀਆਂ ਨਾ ਹੋਣ, ਹਾਂ ਉਹਨਾਂ ਕੰਮਜ਼ੋਰੀਆਂ ਨੂੰ ਨਾਂ ਮੰਨਣਾ ਕਾਇਰਤਾ ਹੈ, ਵੈਸੇ ਹਰੇਕ ਪੁਰਸ਼ ਆਪਣੇ ਗੁਣ ਤੇ ਔਗੁਣ ਨੂੰ ਜਾਣਦਾ ਹੈ।

ਅਸੀਂ ਇਕ ਦੂਜੇ ਨੂੰ ਪਿਆਰ-ਤਕਣੀ ਨਾਲ ਵੇਖਦੇ ਰਹੇ। ਸਾਨੂੰ ਇਕ ਦੂਜੇ ਲਈ ਖਿਚ ਸਾਂਭ ਰਖਿਆ ਦੋ ਸਾਲ ਬੀਤ ਗਏ। ਨਾ ਤਾਂ ਮੈਂ ਗੱਲ ਕਰਨ ਦਾ ਉਸ ਨਾਲ ਕਦੇ ਹੀਆ ਕੀਤਾ ਤੇ ਨਾ ਹੀ ਉਸ ਨੇ ਕਦੇ ਮੈਨੂੰ ਪਤਾ ਲਗਣ ਦਿੱਤਾ ਕਿ ਉਹ ਮੇਰੇ ਨਾਲ ਕਦੇ ਕੋਈ ਗੱਲ ਕਰਨਾ ਚਾਹੁੰਦੀ ਹੈ, ਪਰ ਅਸੀਂ ਦੋਵੇਂ ਭਲੀ ਭਾਂਤ ਜਾਣਦੇ ਸਾਂ ਕਿ ਸਾਡੇ ਦਿਲਾਂ ਵਿਚ ਇਕ ਦੂਜੇ ਲਈ ਜੀਊਣ-ਖਿਚ ਸੀ, ਤੜਪ ਸੀ, ਪਿਆਰ ਸੀ ਤੇ ਇਸ ਪਿਆਰ ਵਿਚ ਇਕ ਦੂਜੇ ਵਿਚ ਅਭੇਦ ਹੋ ਜਾਣ ਦੀ ਤੀਬਰ ਇੱਛਾ ਸੀ। ਅਸੀਂ ਇਕ ਦੂਜੇ ਨਾਲ ਗਲ ਕਿਉਂ ਨਾ ਕਦੇ ਕੀਤੀ? ਇਸ ਦਾ ਕਾਰਨ ਮੈਂ ਤਾਂ ਇਹ ਹੀ ਆਖਾਂਗਾ ਕਿ ਅਸੀਂ ਦੋਵੇਂ ਕਾਇਰ ਸਾਂ। ਪਿਆਰ ਸਦਾ ਕਾਇਰ ਹੁੰਦਾ ਹੈ। ਅਸੀਂ ਇਕ ਦੂਜੇ ਵਲ ਵੇਖਦੇ ਰਹੇ, ਇਕ ਦੂਜੇ ਨੂੰ ਮਿਲਦੇ ਰਹੇ, ਪਰ ਦੋਹਾਂ ਦੇ ਬੁਲ੍ਹਾਂ ਤੇ ਐਸਾ ਜੰਦਰਾ ਲਗਾ ਹੋਇਆ ਸੀ, ਜਿਸ ਦੀ ਚਾਬੀ ਨਾ ਉਸ ਪਾਸ ਸੀ ਤੇ ਨਾ ਹੀ ਮੇਰੇ ਪਾਸ।

ਇਕ ਦਿਨ ਸਵੇਰ ਨੂੰ ਦਰਬਾਰ ਸਾਹਿਬ ਤੋਂ ਉਠ ਕੇ ਸਵਾਰੀ ਦੀ ਸੇਵਾ ਲਈ ਜਾਂਦੇ ਹੋਏ ਉਹ ਮੈਨੂੰ ਫਿਰ ਮਿਲੀ । ਉਸ ਮੈਨੂੰ ਤਕਿਆ ਤੇ ਮੈਂ ਉਸ ਨੂੰ। ਜਦ ਅਸੀਂ ਇਕ ਦੂਜੇ ਕੋਲੋਂ ਲੰਘਣ ਲਗੇ ਤਾਂ ਬੁਲ੍ਹ ਦਬ ਕੇ ਮੈਂ ਝਕਦੇ ਝਕਦੇ ਆਖਿਆ, "ਬੀਬੀ ਜੀ!" ਉਹ ਮੁਸਕਰਾ ਪਈ ਤੇ ਮੂੰਹੋ ਕੁਝ ਸ਼ਬਦ ਕਢ ਕੇ ਉਥੋਂ ਛੇਤੀ ਚਲੀ ਗਈ। ਮੈਂ ਗੱਲ ਨੂੰ ਸਮਝ ਨਾ ਸਕਿਆ ਤੇ ਉਸ ਵਲ ਵੇਖ ਕੇ, ਪਰਤਾ ਕੇ ਪੁਛੇ ਬਿਨਾਂ ਹੀ ਅਗੇ ਟੁਰ ਪਿਆ। ਦਿਲ ਦੀ ਤੜਫਣ ਵਧ ਗਈ ਸੀ, ਸੋਚਦਾ ਸਾਂ ਕਿ ਕੀ ਆਖ ਗਈ ਸੀ। ਦੂਜੇ ਦਿਨ ਦਰਬਾਰ ਸਾਹਿਬੋਂ ਉਠ ਕੇ ਉਹ ਆਪਣੇ ਘਰ ਵਲ ਚਲੀ ਗਈ ਤੇ ਮੈਂ ਵੀ ਜਾਣ ਲਈ ਉਠ ਪਿਆ। ਮੈਂ ਉਸ ਨੂੰ ਗਲੀ ਵਿਚ ਮੁੜਦਿਆਂ ਤਕਿਆ ਤੇ ਜਾ ਕੇ ਸਿਰਫ ਇਤਨਾ ਹੀ ਆਖਿਆ, "ਬੀਬੀ ਜੀ, ਸਤਿ ਸ੍ਰੀ ਅਕਾਲ!" ਉਸ ਨੇ ਪਿਛੇ ਪਰਤਦੇ ਹੋਏ ਕੇਵਲ ਇਤਨਾ ਹੀ ਆਖਿਆ, “ਸਤਿ ਸ੍ਰੀ ਅਕਾਲ, ਕੀ ਹੁਕਮ ਏ?" ਮੈਂ ਸ਼੍ਰਿਸ਼ਟੀ ਦੇ ਸਾਰੇ ਸਿਤਾਰੇ ਆਪਣੇ ਲਈ ਚਮਕਦੇ ਵੇਖੇ ਤੇ ਉਹਨਾਂ ਦੀ ਚਮਕ ਦਾ ਸੁਆਦ ਮਾਨਣ ਲਈ ਅੱਖਾਂ ਬੰਦ ਕਰ ਲਈਆਂ ਤੇ ਉਹ ਅਲੋਪ ਹੋ ਗਈ।

ਅਗਲੇ ਦਿਨ ਮੈਂ ਉਸ ਨੂੰ ਫੇਰ ਮਿਲਿਆ ਤੇ ਬੜੀ ਨਿਮਰਤਾ ਨਾਲ ਪੁਛਿਆ, "ਜੀ ਆਪ ਨੇ ਉਸ ਦਿਨ ਦਰਬਾਰ ਸਾਹਿਬ ਕੀ ਫੁਰਮਾਇਆ ਸੀ?" "ਇਹ ਜਗ ਕੋਈ ਚੀਜ਼ ਨਹੀਂ, ਫਿਰ ਬੰਦਾ ਮੋਹ ਮਾਇਆ ਵਿਚ ਕਿਉਂ ਫਸੇ।" ਉਸ ਉਤਰ ਦਿੱਤਾ।

"ਮੋਹ ਮਾਇਆ ਵਿਚ, ਬੀਬੀ ਜੀ, ਬੰਦਾ ਇਸ ਲਈ ਫਸੇ ਕਿ ਜਗ ਵਿਚ ਮੋਹ ਮਾਇਆ ਬਿਨਾਂ ਗੁਜ਼ਾਰਾ ਨਹੀਂ, ਧੀਆਂ ਪੁੱਤਰ, ਪਤੀ ਪਤਨੀ ਸਭ ਮੋਹ ਮਾਇਆ ਦਾ ਇਕ ਜਾਲ ਹੈ ਤੇ ਇਸ ਜਾਲ ਵਿਚੋਂ ਕੋਈ ਵਿਰਲਾ ਹੀ ਸਵਤੰਤਰ ਨਿਕਲ ਸਕਦਾ ਹੈ।” ਮੈਂ ਆਖਿਆ,।

"ਇਹਨਾਂ ਸਾਕਾਂ ਦਾ ਇਕ ਦੂਜੇ ਬਿਨਾਂ ਗੁਜ਼ਾਰਾ ਨਹੀਂ।" ਉਹ ਬੋਲੀ।

"ਮੇਰਾ ਤੁਹਾਡੇ ਬਿਨਾਂ ਗੁਜ਼ਾਰਾ ਨਹੀਂ ਮੈਂ ਉਤਰ ਵਜੋਂ ਬੋਲਿਆ, "ਤੁਸੀਂ ਮੈਨੂੰ ਬੜੇ ਚੰਗੇ ਲਗਦੇ ਹੋ ਤੇ ਮੈਂ ਤੁਹਾਨੂੰ ਦਿਲੀ ਸਤਿਕਾਰ ਤੇ ਪਿਆਰ ਕਰਦਾ ਹਾਂ।"

"ਪਿਆਰ! ਸਤਿਕਾਰ!! ਭਲਾ ਮੈਂ ਤੁਹਾਨੂੰ ਕਿਉਂ ਚੰਗੀ ਲਗਨੀ ਆਂ।” ਉਸ ਨੈਣ ਮਟਕਾ ਕੇ ਇਕ ਅਜਬ ਨਖ਼ਰੇ ਨਾਲ ਆਖਿਆ।

"ਤੁਸੀਂ ਮੈਨੂੰ ਕਿਉਂ ਚੰਗੇ ਲਗਦੇ ਓ??" ਮੈਂ ਇਸ ਦਾ ਕੀ ਉਤਰ ਦੇਂਦਾ। ਇਸ ਦਾ ਉਤਰ ਹੈ ਵੀ ਕੀ? ਇਕ ਔਰਤ ਜਦ ਇਕ ਮਰਦ ਨੂੰ ਪੁਛੇ ਕਿ ਉਹ ਉਸ ਨੂੰ ਕਿਉਂ ਚੰਗੀ ਲਗਦੀ ਹੈ, ਤਾਂ ਮਰਦ ਕੋਲ ਇਸ ਗੱਲ ਦਾ ਕੀ ਉਤਰ ਹੈ? ਕਿਸੇ ਨੂੰ ਗੁਲਾਬ ਦਾ ਫੁਲ ਚੰਗਾ ਲਗਦਾ ਹੈ, ਕਿਸੇ ਨੂੰ ਮੋਤੀਏ ਦਾ। ਫੁਲ ਦੋਵੇਂ ਸੋਹਣੇ ਨੇ। ਖੁਸ਼ਬੋ ਦੋਹਾਂ ਦੀ ਮਿੱਠੀ ਮਿੱਠੀ, ਭਿੰਨੀ ਭਿੰਨੀ ਹੈ। ਦੋਵੇਂ ਕੋਮਲ ਹਨ, ਹੱਥ ਲਗਿਆਂ ਦੋਵੇਂ ਮੁਰਝਾ ਜਾਂਦੇ ਹਨ। ਸ਼੍ਰਿਸ਼ਟੀ ਦੀ ਹਰੇਕ ਵਸਤੂ, ਰਚਣਹਾਰ ਦੀ ਹਰੇਕ ਰਚਨਾ ਆਪਣੇ ਆਪ ਵਿਚ ਸੁੰਦਰ ਹੈ। ਫਿਰ ਹਰੇਕ ਸੁੰਦਰ ਚੀਜ਼ ਦੀ ਦੂਜੀ ਸੁੰਦਰ ਚੀਜ਼ ਨਾਲ ਤੁਲਣਾ ਨਹੀਂ ਹੋ ਸਕਦੀ। ਇਸ ਦੁਨੀਆਂ ਰੂਪੀ ਸੁੰਦਰ ਬਾਗ਼ ਵਿਚ ਅਨੇਕਾਂ ਸੋਹਣੇ ਫੁਲ ਨੇਂ, ਅਨੇਕਾਂ ਸੋਹਣੇ ਫੁਲ ਰੋਜ਼ ਮੁਰਝਾਂਦੇ ਨੇ, ਅਨੇਕਾਂ ਡੋਡੀਆਂ ਖਿੜ ਕੇ ਰੋਜ਼ ਫੁਲ ਬਣਦੀਆਂ ਹਨ। ਇਕੋ ਜਹੀਆਂ ਸੁੰਦਰ ਵਸਤੁਆਂ ਵਿਚ, ਜੀਵਾਂ ਵਿਚ ਸੁੰਦਰਤਾ ਦੇ ਲਿਹਾਜ਼ ਨਾਲ ਕੋਈ ਭਿੰਨ ਭੇਦ ਨਹੀਂ ਹੁੰਦਾ, ਹੋਰ ਭਾਵੇਂ ਅਨੇਕਾਂ ਭਿੰਨ ਭੇਦ ਹਣ। ਹਾਂ ਇਕ ਚੀਜ਼ ਅੱਖਾਂ ਨੂੰ, ਮਨ ਨੂੰ ਦੂਜੀ ਨਾਲੋਂ ਵਧੇਰੇ ਸੋਹਣੀ, ਚੰਗੀ ਤੇ ਪਿਆਰੀ ਲਗਦੀ ਹੈ ਤੇ ਫਿਰ ਕੋਈ ਪੁਛੇ ਕਿਉਂ, ਤਾਂ ਇਸ ਦਾ ਉੱਤਰ ਕੇਵਲ ਇਹ ਹੀ ਹੋ ਸਕਦਾ ਹੈ, "ਨਜ਼ਰ ਆਪਣੀ ਆਪਣੀ ਹੈ, ਪਸੰਦ ਆਪਣੀ ਆਪਣੀ।" "ਬੀਬੀ ਜੀ, ਤੁਹਾਨੂੰ ਵੇਖ ਕੇ ਮੇਰਾ ਮਨ ਨਿਰਤ ਕਰਨ ਲਗ ਪੈਂਦਾ ਹੈ, ਨਾਦ ਕਰਦਾ ਹੈ, ਤੁਹਾਡੇ ਲਈ ਪਿਆਰ ਮੇਰੇ ਰੋਮ ਰੋਮ ਵਿਚੋਂ ਫੁਟ ਪੈਂਦਾ ਹੈ ।"

“ਪਰ ਕਿਉਂ ?" ਉਹ ਮੇਰੀਆਂ ਅੱਖਾਂ ਵਿਚ ਝਾਕਦੀ ਤੇ ਬੁਲਾਂ ਵਿਚ ਨਿੰਮੀ ਜਹੀ ਮੁਸਕੜੀ ਦਬਾਂਦੀ ਹੋਈ ਬੋਲੀ ।

ਉਸ ਦਾ ਪੋਜ਼ ਅਜੀਬ ਸੀ । ਇਹ ਇਕ ਅਲੋਕਿਕ ਦ੍ਰਿਸ਼ ਸੀ, ਜਿਸ ਦੇ ਸੁਹਪਣ ਤੋਂ ਮੇਰਾ ਪੈਰੀ ਪੋਰੀ ਵਾਰਨੇ ਹੋਣ ਤੇ ਜੀਅ ਕਰਦਾ ਸੀ । ਇਸ ਸੁੰਦਰ ਤੇ ਮਨ ਲੁਭਾਉ ਦ੍ਰਿਸ਼ ਨੂੰ ਮੈਂ ਆਪਣੇ ਅੰਦਰ ਸਮਾ ਲੈਣਾ ਚਾਹੁੰਦਾ ਸਾਂ । ਸੋ ਅੱਖਾਂ ਮੀਟ ਕੇ ਹੌਲੀ ਜਹੀ ਬੋਲਿਆ, “ਕਿਉਂ ?? ਮੇਰੇ ਕੰਨਾਂ ਵਿਚ ਇਕ ਦੰਮ ਚੁੱਪ ਵਰਤ ਗਈ । ਮੇਰਾ ਆਲਾ ਪੁਦਾਲਾ ਕਿਸੇ ਦੀ ਅਣਹੋਂਦ ਮਹਿਸੂਸਦਾ ਹੋਇਆ ਵਿਆਕੁਲ ਹੋ ਉਠਿਆ ਤੇ ਮੈਂ ਝਪਦੇ ਹੀ ਅੱਖਾਂ ਖੋਹਲੀਆਂ, ਪਰ ਸੁੰਦਰਤਾ ਉਥੋਂ ਅਲੋਪ ਹੋ ਚੁਕੀ ਸੀ ।

ਅਗਲੇ ਦੋ ਦਿਨ ਮੈਂ ਦਰਬਾਰ ਸਾਹਿਬ ਨਾ ਜਾ ਸਕਿਆ । ਤੀਜੇ ਦਿਨ ਗਿਆ ਤਾਂ ਉਸ ਨੂੰ ਵੇਖਿਆ, ਉਹ ਕੁਝ ਕੁਝ ਪਾਗ਼ਲ ਹੋਈ ਹੋਈ ਬਾਹਰਲੀਆਂ ਪ੍ਰਕਰਮਾਂ ਵਿਚ ਇਕ ਪਾਸੇ ਬੈਠੀ ਬੇਚੈਨੀ ਨਾਲ ਬਿਟਰ ਬਿਟਰ ਇਧਰ ਉਧਰ ਵੇਖ ਰਹੀ ਸੀ । ਮੈਨੂੰ ਵੇਖ ਕੇ ਉਸ ਧਿਆਨ ਨੀਵਾਂ ਕਰ ਲਿਆ ! ਮੈਂ ਕੋਲੋਂ ਦੀ ਲੰਘਿਆ ਤੇ ਉਸ ਨੇ ਮੈਨੂੰ ਆਪਣੇ ਕੋਲ ਸਦਿਆ । ਮੈਂ ਉਸ ਕੋਲ ਜਾ ਬੈਠਾ | ਹੌਲੀ ਜਹੀ ਅਵਾਜ਼ ਆਈ, "ਤੁਸੀਂ ਦੋ ਦਿਨ ਆਏ ਨਹੀਂ !"

"ਮੈਨੂੰ ਕੰਮ ਸੀ ਤੇ ਮੈਂ ਅੰਮ੍ਰਿਤਸਰੋਂ ਬਾਹਰ ਚਲਾ ਗਿਆ ਸੀ।"

“ਮੈਨੂੰ ਦਸ ਕੇ ਕਿਉਂ ਨਹੀਂ ਗਏ ?"

"ਮੈਂ ਇਸ ਗਲੇ ਸ਼ਰਮਸ਼ਾਰ ਹਾਂ, ਤੇ ਖਿਮਾਂ ਦਾ ਜਾਚਕ ਹਾਂ।" ਮੈਂ ਬੋਲਿਆ, ਪਰ ਵਿਚੋਂ ਖੁਸ਼ ਸਾਂ ਕਿ ਗੱਲ ਇਥੋਂ ਤਕ ਅਪੜ ਗਈ ਸੀ !

ਦਰਬਾਰ ਸਾਹਿਬ ਤੋਂ ਉਠ ਕੇ ਜਦ ਅਸੀਂ ਘਰ ਚਲੇ, ਤਾਂ ਫਿਰ ਮਿਲੇ। ਮੈਂ ਹੌਸਲਾ ਕਰ ਕੇ ਆਖਿਆ, “ਮੈਨੂੰ ਖਿਮਾਂ ਦਾ ਦਾਨ ਪ੍ਰਾਪਤ ਹੋਇਆ ਹੈ ਕਿ ਨਹੀਂ।”

“ਮੈਂ ਕੌਣ ਹਾਂ ਖਿਮਾਂ ਕਰਨ ਵਾਲੀ, ਤੇ ਆਪ ਖਿਮਾਂ ਮੰਗਦੇ ਹੀ ਕਿਉਂ ਹੈ ।”

ਮੈਂ ਉਸ ਦੇ ਬਦਲੇ ਹੋਏ ਪੈਂਤੜੇ ਨੂੰ ਸਮਝ ਨਾ ਸਕਿਆ । ਹੌਲੀ ਜਹੀ ਬੋਲਿਆ, "ਬੀਬੀ ਜੀ ।" “ਤੁਸੀਂ ਮੇਰੇ ਕੋਲੋਂ ਕੀ ਚਾਹੁੰਦੇ ਹੋ?"

"ਇਕ ਆਦਮੀ ਇਕ ਔਰਤ ਕੋਲੋਂ ਕੀ ਚਾਹ ਸਕਦੈ।"

"ਮੇਰਾ ਪਤੀ ਹੈ ਨਹੀਂ, ਚਾਰ ਬੱਚੇ ਹਨ, ਕੀ ਆਪ ਉਹਨਾਂ ਨੂੰ ਅਪਣਾਉਗੇ, ਇਕ ਬੀਬੀ ਵੀਹ ਸਾਲ ਦੀ ਵਿਆਹੀ ਹੋਈ ਹੈ, ਦੂਜਾ ਕਾਕਾ ਅਠਾਰਵੇਂ ਸਾਲ ਵਿਚ ਹੈ । ਇਕ ਲੜਕਾ ਤੇਰ੍ਹਾਂ ਸਾਲ ਤੇ ਬੀਬੀ ਯਾਰਾਂ ਸਾਲਾਂ ਦੀ ਹੈ।"

“ਤੁਹਾਨੂੰ ਖੁਸ਼ ਕਰਨ ਲਈ, ਮੈਂ ਤੁਹਾਡਾ ਹਰ ਕੰਮ ਖੁਸ਼ੀ ਨਾਲ ਕਰਾਂਗਾ।” "ਹੂੰ।"

“ਕੀ ਤੁਸੀਂ ਮੇਰੇ ਦਿਲ ਦੀ ਵੇਦਨਾ ਸੁਣੋਗੇ ?"

“ਹਾਂ, ਪਰ ਫੇਰ ਕਦੇ; ਅੱਛਾ ਸਤਿ ਸ੍ਰੀ ਅਕਾਲ । ਉਸ ਨੇ ਮੈਨੂੰ ਹੱਥ ਜੋੜੇ ਤੇ ਆਪਣੀ ਗਲੀ ਵਿਚ ਮੁੜ ਗਈ । ਮੈਂ ਆਪਣੇ ਮਨ ਵਿਚ ਲੱਡੂ ਭੋਰਦਾ ਆਪਣੇ ਰਾਹ ਪਿਆ।

ਉਹ ਅਮੀਰ ਜਾਪਦੀ ਸੀ, ਹਰ ਰੋਜ਼ ਉਸ ਦੇ ਕਪੜੇ ਨਵੇਂ ਹੁੰਦੇ, ਜੇਕਰ ਅਜ ਸ਼ੁਨੀਲ ਦਾ ਸੂਟ ਹੁੰਦਾ ਤਾਂ ਅਗਲੇ ਦਿਨ ਵਿਸ਼ੂ ਦੀ ਸਾੜੀ, ਉਸ ਤੋਂ ਅਗਲੇ ਦਿਨ ਕਰੇਪ ਦੀ ਸਲਵਾਰ ਕਮੀਜ਼ । ਅਜ ਲਾਲ ਰੰਰਾ ਦੀ ਕਮੀਜ਼ ਹੁੰਦੀ ਤਾਂ ਅਗਲੇ ਦਿਨ ਪੀਲੇ ਰੰਗ ਦੀ ਜਾਂ ਨੀਲੇ ਰੰਗ ਦੀ । ਮੈਂ ਦਿਨੋਂ ਦਿਨ ਉਸ ਦੇ ਨੀਲੇ, ਪੀਲੇ ਤੇ ਲਾਲ ਕਪੜਿਆਂ ਵਿਚ ਗਵਾਚੀ ਜਾ ਰਿਹਾ ਸਾਂ । ਉਹ ਮੈਨੂੰ ਕੱਤਲ ਕਰਨ ਵਾਸਤੇ ਹਰ ਰੋਜ਼ ਨਵੇਂ ਤੋਂ ਨਵੇਂ ਹਥਿਆਰ ਨਾਲ ਲੈਸ ਹੋ ਕੇ ਆਉਂਦੀ ।

ਇਕ ਦਿਨ ਫਿਰ ਆਇਆ, ਜਦ ਕਿ ਮੈਂ ਉਸ ਅਗੇ ਬੇਨਤੀ ਕੀਤੀ, "ਮੇਰੀ ਕਿਸਮਤ ਦਾ ਤੁਸਾਂ ਕੀ ਫੈਸਲਾ ਕੀਤਾ ਹੈ ?"

"ਫੈਸਲਾ।"

"ਤੁਸਾਂ ਆਖਿਆ ਸੀ, ਕਿ ਤੁਸੀਂ ਮੇਰੇ ਦਿਲ ਦੀ ਵੇਦਨਾ ਫਿਰ ਸੁਣੋਗੇ, ਕੀ ਉਹ ਫਿਰ ਕਦੇ ਆਵੇਗੀ ਕਿ ਨਹੀਂ ?"

“ਸ਼ਾਇਦ ਆ ਜਾਵੇ ।"

“ਮੇਰਾ ਪਿਆਰ ਹੁਣ ਹੋਰ ਢਿਲ ਨਹੀਂ ਰਹਿ ਸਕਦਾ ।"

“ਅੱਛਾ, ਚਲੋ ।" ਅਸੀਂ ਦੋਵੇਂ ਸੰਤੋਖਸਰ ਦੀ ਪ੍ਰਕਰਮਾਂ ਕਰਨ ਦਲੇ ਗਏ। ਪ੍ਰਕਰਮਾਂ ਇਕ ਵਾਰੀ ਕੀਤੀ, ਦੋ ਵਾਰੀ ਕੀਤੀ ਤੇ ਤਿੰਨ ਵਾਰੀ ਵੀ ਕੀਤੀ। ਮੈਂ ਆਪਣਾ ਪਿਆਰ ਸੁਨੇਹਾ ਉਸ ਨੂੰ ਦਿੱਤਾ। ਉਸ ਨੇ ਮੇਰਾ ਸੁਨੇਹਾ ਸਵੀਕਾਰ ਕਰਦੇ ਹੋਏ ਆਪਣਾ ਦਿਲ ਮੇਰੇ ਅਗੇ ਫਰੋਲ ਕੇ ਰੱਖ ਦਿੱਤਾ। ਅਸੀਂ ਇਕ ਦੂਜੇ ਦੇ ਨੇੜੇ ਹੋ ਚੁਕੇ ਸਾਂ ਤੇ ਇਕ ਦੁਜੇ ਦਾ ਪਿਆਰ ਆਪਣੀਆਂ ਹਿੱਕਾਂ ਅੰਦਰ ਲੁਕੋ ਰਖਣ ਦੇ ਇਕਰਾਰ ਕਰ ਕੇ ਅਸੀਂ ਵਿਛੜ ਗਏ। ਮੇਰਾ ਮਨ ਉਸ ਤੋਂ ਵਿਛੜ ਕੇ ਨਿਮੋਝੂਣਾ ਹੋ ਗਿਆ ਸੀ, ਉਸ ਦੀ ਹਾਲਤ ਠੀਕ ਉਸ ਸੂਰਜ ਮੁਖੀ ਫੁਲ ਦੀ ਤਰ੍ਹਾਂ ਸੀ, ਜੋ ਸੂਰਜ ਦੀਆਂ ਰਿਸ਼ਮਾਂ ਨੂੰ ਜਾਂਦਾ ਵੇਖ ਕੇ ਕੁਮਲਾ ਜਾਵੇ।

ਹੁਣ ਅਸੀਂ ਰੇਂਜ਼ ਮਿਲਦੇ, ਸੰਤੋਖਸਰ ਦੀ ਪ੍ਰਕਰਮਾਂ ਵਿਚ। ਮੇਰਾ ਦਿਲ ਰੂਪੀ ਸੂਰਜ ਮੁਖੀ ਫੁਲ, ਉਸ ਦੇ ਸੂਰਜ ਰੂਪੀ ਸੁੰਦਰ ਮੁਖੜੇ ਨੂੰ ਵੇਖਣ ਲਈ ਤਾਂਘਦਾ ਰਹਿੰਦਾ, ਲੋਚਦਾ ਰਹਿੰਦਾ। ਸਾਡਾ ਪਿਆਰ ਵਧਦਾ ਗਿਆ। ਉਸ ਨੇ ਮੇਰੀ ਆਤਮਾ ਅੰਦਰ ਵੇਖਿਆ, ਮੈਂ ਉਸ ਦੀ ਆਤਮਾ ਅੰਦਰ ਝਾਤ ਮਾਰੀ ਸਾਡਾ ਪਿਆਰ ਇਕ ਦੂਜੇ ਲਈ ਅਮੁਕਵਾਂ ਤੇ ਅਮਿਟਵਾਂ ਹੋ ਚੁੱਕਾ ਸੀ। ਉਹ ਮੇਰੀ ਸੀ, ਮੈਂ ਉਸ ਦਾ ਸਾਂ। ਇਕ ਨੂੰ ਦੁਜੇ ਬਿਨਾਂ ਚੈਣ ਨਹੀਂ ਸੀ ਆ ਰਿਹਾ। ਉਹ ਚੰਦ ਸੀ, ਮੈਂ ਚਕੋਰ ਸਾਂ। ਉਹ ਸਵਾਂਤੀ ਬੂੰਦ ਤੇ ਮੈਂ ਪਪੀਹਾ। ਉਹ ਦੀਵਾ ਸੀ, ਮੈਂ ਉਹ ਪਤੰਗਾ, ਜੋ ਦੀਵੇ ਤੋਂ ਸੜ ਮਰਨਾ ਆਪਣੀ ਸ਼ਾਨ ਤੇ ਇੱਜ਼ਤ ਅਨੁਭਵ ਕਰਦਾ ਹੋਵੇ। ਉਸ ਦੇ ਬੱਚੇ ਮੇਰੇ ਬੱਚੇ ਸਨ, ਉਸਦਾ ਸਭ ਕੁਝ ਹੀ ਮੇਰਾ ਸੀ, ਮੈਂ ਉਸ ਦਾ ਸਾਂ, ਨਿਰੋਲ ਉਸ ਦਾ। ਮੈਂ ਉਸ ਦੇ ਪਿਆਰ ਵਿਚ ਖੀਵਾ ਹੋ ਕੇ ਸਤਵੇਂ ਅਸਮਾਨ ਤੇ ਉਡ ਰਿਹਾ ਸਾਂ, ਠੀਕ ਉਸ ਬੈਲੂਣ ਦੀ ਨਿਆਈਂ ਜਿਸ ਅੰਦਰ ਹਾਈਡਰੋਜਨ ਭਰੀ ਹੋਵੇ ਤੇ ਜੋ ਉੱਚਾ ਹੀ ਉੱਚਾ ਉਡਣਾ ਆਪਣਾ ਮੁਖ ਕਰਤੱਵ ਸਮਝਦਾ ਹੋਵੇ।

ਅਸੀਂ ਇਕ ਦੂਜੇ ਨੂੰ ਮਿਲਦੇ ਰਹੇ। ਸੰਤੋਖਬਰ ਮਿਲੇ, ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿਚ ਮਿਲੇ, ਉਸ ਦੇ ਘਰ ਮਿਲੇ, ਅਕਾਲ ਤਖ਼ਤ ਮਿਲਦੇ ਰਹੇ। ਸਾਡਾ ਪਿਆਰ ਦਿਨ ਪ੍ਰਤੀ ਦਿਨ ਵਧਦਾ ਗਿਆ। ਮੈਂ ਉਸ ਦੀ ਟੋਰ ਤੋਂ, ਬੋਲਾਂ ਤੋਂ ਤੇ ਹਰ ਅਦਾ ਤੋਂ ਵਾਰਨੇ ਜਾਂਦਾ ਸੀ। ਉਹ ਮੈਨੂੰ ਮਿਲ ਕੇ ਤੇ ਪਿਆਰ ਕਰ ਕੇ ਖੁਸ਼ੀ ਅਨੁਭਵ ਕਰਦੀ ਸੀ । ਇਕ ਦਿਨ ਅਸੀਂ ਸੰਤੋਖਸਰ ਮਿਲੇ | ਸਰਦੀ ਬੜੀ ਸੀ, ਝਖੜ ਤੇ ਵਾ ਚਲ ਰਹੀ ਸੀ। ਉਸ ਦੇ ਪਿਆਰ ਵਿਚ ਖੀਵਾ ਹੋ ਕੇ ਉਸ ਦਿਨ ਜੀਅ ਕੀਤਾ, ਉਸ ਨੂੰ ਸਾਹਮਣੇ ਬਿਠਾ ਕੇ ਪੂਜਾ ਕਰਾਂ। ਇਕ ਪੁਜਾਰੀ ਲਈ ਆਪਣੇ ਪੂਜਯ ਦੀ ਪੂਜਾ ਕਰਨਾ ਜਾਇਜ਼ ਹੈ। ਇਕ ਚਬੂਤਰੇ ਤੇ ਉਸ ਨੂੰ ਖਲਾਰ ਕੇ ਜਦ ਮੈਂ ਉਸ ਅਗੇ ਆਪਣੀ ਮਨੋ-ਕਾਮਨਾ ਪੂਗਟ ਕੀਤੀ, ਤਾਂ ਪਿਆਰ ਵਿਚ ਬਹਬਲ ਹੋ ਕੇ ਉਹ ਗੋਡਿਆਂ ਭਾਰ ਹੋ ਕੇ ਮੇਰੇ ਪੈਰਾਂ ਤੇ ਢਹਿ ਪਈ, ਪੈਰਾਂ ਤੇ ਮੱਥਾ ਟੇਕ ਕੇ ਉਸ ਨੇ ਮੇਰੇ ਸਾਹਮਣੇ ਆਰਤੀ ਕੀਤੀ ਤੇ ਫਿਰ ਪੈਰਾਂ ਤੇ ਮੱਥਾ ਟੇਕ ਕੇ ਉਸ ਨੇ ਪੈਰਾਂ ਨੂੰ ਚੁੰਮ ਲਿਆ। ਮੈਂ ਉਸ ਨੂੰ ਫੜ ਕੇ ਉਠਾਇਆ ਤੇ ਆਪਣੀ ਛਾਤੀ ਨਾਲ ਘੁਟ ਲਿਆ। ਉਸ ਨੇ ਮੇਰੇ ਗਲ ਨਾਲ ਚੰਬੜਦੇ ਹੋਏ ਤਰਲਾਹਟ ਸੁਰ ਵਿਚ ਕੁਕਦਿਆਂ ਆਖਿਆ, “ਮੈਨੂੰ ਛਡ ਨਾ ਜਾਇਆ ਜੇ, ਹੁਣ ਮੇਰੀ ਹਾਲਤ ਹੋਰ ਹੋ ਗਈ ਏ। ਰਾਤ ਨੂੰ ਸੌਂ ਨਹੀਂ ਸਕਦੀ, ਰੋਟੀ ਲਈ ਮੇਰੀ ਭੁੱਖ ਮਰ ਗਈ ਏ, ਕਿਸੇ ਪਾਸੇ ਮੈਨੂੰ ਆਰਾਮ ਨਹੀਂ, ਮੈਂ ਨਿਸ ਦਿਨ ਤੁਹਾਡੇ ਵਿਚ ਲੀਨ ਹੋਈ ਰਹਿੰਦੀ ਆਂ। ਜਿਸ ਦਿਨ ਤੁਹਾਨੂੰ ਵੇਖ ਨਹੀਂ ਲੈਂਦੀ, ਮਨ ਤਰਲੋ-ਮੱਛੀ ਹੁੰਦਾ ਰਹਿੰਦੈ, ਬੱਚਿਆਂ ਤੋਂ ਵਿਛੜ ਸਕਦੀ ਆਂ, ਤੁਹਾਥੋਂ ਨਹੀਂ ਵਿਛੜ ਸਕਦੀ। ਮੈਂ ਉਸ ਨੂੰ ਪਿਆਰ ਕੀਤਾ ਤੇ ਹੌਸਲਾ ਦਿੱਤਾ। ਅਸਾਂ ਦੋ ਪ੍ਰਕਰਮਾ ਕੀਤੀਆਂ ਤੇ ਜਦ ਵਿਛੜਣ ਲਗੇ ਤਾਂ ਇਕ ਦੂਜੇ ਨੂੰ ਸਤਿ ਸ੍ਰੀ ਅਕਾਲ ਕਰਦਿਆਂ ਉਸ ਦੀਆਂ ਅੱਖਾਂ ਛਲਕ ਪਈਆਂ। ਇਕ ਦੂਜੇ ਨੂੰ ਪਿਆਰ ਕਰ ਕੇ ਅਸੀਂ ਵਿਛੜੇ ਗਏ।

ਲੋਕਾਂ ਦੀਆਂ ਨਜ਼ਰਾਂ ਵਿਚ ਸਾਡਾ ਪਿਆਰ ਰੋਜ਼ ਦਾ ਰੋਜ਼ ਉਜਾਗਰ ਹੋ ਰਿਹਾ ਸੀ।ਕਈਆਂ ਤਿਖੀਆਂ ਨਜ਼ਰਾਂ ਸੂਲਾਂ ਹਾਰ ਚੁਭਦੀਆਂ ਸਨ। ਸਮਝ ਨਹੀਂ ਆਈ, ਕਿ ਪਿਆਰ ਕਰਨ ਵਾਲਿਆਂ ਨਾਲੋਂ ਵੇਖਣ ਵਾਲਿਆਂ ਨੂੰ ਕਿਉਂ ਤਕਲੀਫ ਹੁੰਦੀ ਹੈ। ਅਸੀਂ ਤਾਂ ਖੈਰ ਪਿਆਰ ਕਰਦੇ ਸਾਂ, ਪਰ ਦੁਨੀਆ ਤਾਂ ਭੈਣ ਭਰਾ "ਪੁਤਰ,ਧੀ ਪਿਉ ਨੂੰ ਕੱਠਿਆਂ ਵੇਖ ਕੇ ਸੜ ਜਾਂਦੀ ਹੈ। ਸਾਡੀ ਤਾਂ ਗੱਲ ਹੀ ਹੋਰ ਸੀ। ਇਹਨਾਂ ਚੁਭਵੀਆਂ ਅੱਖਾਂ ਤੋਂ ਬਚਣ ਲਈ ਮੈਂ ਉਸ ਨੂੰ ਬੇਨਤੀ ਕੀਤੀ ਕਿ ਅਸੀ ਸਦਾ ਲਈ ਦੁਨੀਆਂ ਵਲੋਂ ਵੀ ਇਕੱਠੇ ਹੋ ਜਾਈਏ। ਉਹ ਬੋਲੀ, "ਹਾਲੀ ਨਹੀਂ, ਦੋ ਮਹੀਨੇ ਹੋਏ ਹਨ, ਮੇਰੇ ਪਿਤਾ ਜੀ ਦੀ ਮ੍ਰਿਤੁ ਹੋਈ ਨੂੰ, ਜੇਕਰ ਮੈਂ ਹੁਣੇ ਕੁਝ ਕਰ ਲਿਆ, ਤਾਂ ਲੋਕ ਆਖਣਗੇ, ਮੈਂ ਇਹ ਕੰਮ ਕਰਨ ਲਈ, ਉਹਨਾਂ ਦੀ ਮੌਤ ਦੀ ਉਡੀਕਵਾਨ ਸਾਂ।" ਉਸ ਦੀਆਂ ਗੱਲਾਂ ਵਿਚ ਕਾਫ਼ੀ ਵਜ਼ਨ ਸੀ। ਮੈਂ ਚੁਪ ਕਰ ਗਿਆ।

ਉਸ ਦਾ ਨਾਂਅ ਉਪਕਾਰ ਕੌਰ ਸੀ ਤੇ ਮਾਪਿਆਂ ਦੀ ਕਲ-ਮ-ਕਲੀ ਸੰਤਾਨ ਸੀਂ ਉਸ ਦੇ ਪਿਤਾ ਜੀ ਨੂੰ ਆਮ ਕਰ ਕੇ ਮਹੰਤ ਜੀ ਸਦਿਆ ਜਾਂਦਾ ਸੀ। ਕਰਮੋਂ ਡਿਉੜੀ ਵਿਚ ਉਹਨਾਂ ਦਾ ਘਰ ਸੀ। ਮਹੰਤ ਹੁਰੀਂ ਸਵੇਰੇ ਨਾਂਅ ਲੈਣ ਵਾਲੇ ਭੱਦਰ ਪੁਰਸ਼ ਸਨ। ਅਤਿ ਮਿਠੇ, ਕੋਮਲ ਸੁਭਾ ਤੇ ਪਰਉਪਕਾਰੀ ਜੀਉੜੇ ਸਨ। ਵਰ੍ਹੇ ਦੇ ਵਰ੍ਹੇ ਮਹਾਰਾਜ ਦਾ ਜਲੂਸ ਕਢਦੇ ਸਨ ਤੇ ਪ੍ਰਭੂ ਭਗਤੀ ਤੇ ਸਿਮਰਣ ਵਿਚ ਆਪਣਾ ਜੀਵਨ ਬਤੀਤ ਕਰਦੇ ਸਨ। ਮੁਖੋਂ ਜੋ ਕਢ ਦੇਦੇ ਸਨ ਅਵੱਸ਼ ਠੀਕ ਹੁੰਦਾ ਸੀ। ਇਹੋ ਜਹੇ ਆਦਮੀ ਨੂੰ ਜੀਵਨ ਵਿਚ ਆਰਾਮ ਨਾ ਮਿਲਿਆ। ਜੇ ਕਰ ਅਰਾਮ ਮਿਲ ਜਾਂਦਾ ਤਾਂ ਸ਼ਾਇਦ ਮਹੰਤ ਜੀ ਦਾ ਜੀਵਨ ਇਸ ਪ੍ਰਕਾਰ ਦਾ ਨਾ ਹੁੰਦਾ। ਉਹਨਾਂ ਦੀ ਧਰਮ ਪਤਨੀ ਆਪਣੀ ਬੱਚੀ ਦੇ ਜੰਮਣ ਤੇ ਹੀ ਮਰ ਗਈ ਸੀ ਤੇ ਬੱਚੀ ਦੀ ਪਾਲਣਾ ਉਸ ਦੀ ਨਾਨੀ ਨੇ ਕੀਤੀ। ਉਸ ਦਾ ਵਿਆਹ ਬਾਰਾਂ ਤੇਰਾਂ ਵਰ੍ਹੇ ਦੀ ਉਮਰ ਵਿਚ ਚੀਲ ਮੰਡੀ ਦੇ ਕਿਸੇ ਭਲੇ ਪੁਰਸ਼ ਨਾਲ ਹੋਇਆ। ਦੋ ਬੱਚੇ ਪੈਦਾ ਹੋਏ, ਤਾਂ ਉਹ ਵਿਧਵਾ ਹੋ ਗਈ। ਦੋ ਤਿੰਨਾਂ ਸਾਲਾਂ ਪਿਛੋਂ ਫਿਰ ਵਿਆਹ ਹੋਇਆ ਪਰ ਤਿੰਨ ਵਰ੍ਹੇ ਵਿਆਹ ਤੋਂ ਉਪਰੰਤ ਉਸ ਦੇ ਚੀਰ ਦਾ ਸੰਧੁੂਰ ਫਿਰ ਪੂੰਝਿਆ ਗਿਆ। ਦੂਜੇ ਵਿਆਹ ਵਿਚੋਂ ਵੀ ਦੋ ਬੱਚੇ ਹੋਏ। ਹੁਣ ਉਸ ਨੂੰ ਵਿਧਵਾ ਹੋਇਆਂ ਯਾਰਾਂ ਸਾਲ ਹੋ ਗਏ ਸਨ। ਦੋਵੇਂ ਵਾਰੀ ਵਿਆਹ ਕਰਵਾ ਕੇ ਉਸ ਨੂੰ ਸੁਖ ਨਾ ਮਿਲਿਆ, ਆਪਣੇ ਦੋਹਾਂ ਪਤੀਆਂ ਨਾਲ ਲੜਾਈ ਝਗੜਾ ਰਿਹਾ। ਦੋਹਾਂ ਧਿਰਾਂ ਨੇ ਇਕ ਖਿਨ ਲਈ ਵੀ ਸੁਖ ਦਾ ਸਾਹ ਨਾ ਲਿਆ। ਉਸ ਦਾ ਪਹਿਲਾ ਦਿਉਰ ਹੁਣ ਚੀਲ ਮੰਡੀ ਵਿਚ ਹੀ ਕੋਈ ਦੁਕਾਨ ਕਰਦਾ ਸੀ। ਕਦੇ ਕਦੇ ਆਪਣੇ ਮਨ ਦੇ ਰੌਂ ਨਾਲ ਮਿਲਦਾ ਸੀ। ਮਹੰਤ ਜੀ ਦਾ ਜੀਵਨ ਇਹਨਾਂ ਤਕਲੀਫਾਂ ਵਿਚ ਨਿਖਰਦਾ ਗਿਆ, ਸ਼ੁੱਧ ਹੁੰਦਾ ਗਿਆ। ਠੀਕ ਹੈ, ਨਾ ਕੁਠਲੀ ਵਿਚ ਪੈ ਕੇ ਅਗ ਤੇ ਚੜ ਕੇ ਹੀ ਨਿਖਰਦਾ ਹੈ, ਸ਼ੁੱਧ ਹੁੰਦਾ ਹੈ। ਮਰਨ ਤੋਂ ਪਹਿਲਾ ਉਹਨਾਂ ਨੂੰ ਦੰਮੇ ਦੀ ਬੀਮਾਰੀ ਲਗੀ, ਜੋ ਉਹਨਾਂ ਦਾ ਅੰਤ ਕਰ ਗਈ। ਮਹੰਤ ਜੀ ਦੇ ਜਲੂਸ ਕਢਣ ਕਰ ਕੇ ਤੇ ਈਸ਼ਵਰ ਭਗਤ ਹੋਣ ਕਾਰਨ ਉਹਨਾਂ ਦੇ ਕਈ ਇਕ ਸ਼ਰਧਾਲੂ ਵੀ ਸਨ। ਉਹਨਾਂ ਵਿਚੋਂ ਹੀ ਇਕ ਸਜਣ ਪੁਰਨ ਜੀ ਵੀ ਸਨ। ਇਹ ਸਜਣ ਮਹੰਤ ਜੀ ਦੀ ਬੜੀ ਇਜ਼ਤ ਕਰਦੇ ਸਨ ਤੇ ਉਹਨਾਂ ਨੂੰ ਪਿਤਾ ਸਮਾਨ ਸਮਝਦੇ ਸਨ। ਉਪਕਾਰ ਇਹਨਾਂ ਨੂੰ ਭਰਾ ਆਖਦੀ ਸੀ। ਇਹ ਪੂਰਨ ਜੀ ਬੜੇ ਭਲੇ ਪੁਰਸ਼ ਸਨ, ਗੁਰੂ ਘਰ ਲਈ ਪਿਆਰ ਤੇ ਸਤਕਾਰ ਇਹਨਾਂ ਅੰਦਰ ਕੁਟ ਕੁਟ ਕੇ ਭਰਿਆ ਹੋਇਆ ਸੀ। ਮਹੰਤ ਜੀ ਦੇ ਸਵਰਗਵਾਸ ਹੋਣ ਤੋਂ ਪਿਛੋਂ ਪੂਰਨ ਜੀ ਤੇ ਉਹਨਾਂ ਦੀ ਧਰਮ ਪਤਨੀ ਨੇ ਉਪਕਾਰ ਦਾ ਖਿਆਲ ਰਖਿਆ। ਪੂਰਨ ਜੀ ਉਸ ਕੋਲ ਬਹੁਤ ਘਟ ਆਉਂਦੇ ਸਨ, ਜਦ ਆਉਂਦੇ ਵੀ ਸਨ ਤਾਂ ਉਹ ਉਹਨਾਂ ਨਾਲ ਗੱਲ ਬੜੀ ਘੱਟ ਕਰਿਆ ਕਰਦੀ ਸੀ, ਇਸ ਲਈ ਵਧੇਰੇ ਕਰ ਕੇ ਉਹਨਾਂ ਦੀ ਪਤਨੀ ਹੀ ਉਸ ਕੋਲ ਆਉਂਦੀ ਤੇ ਹਾਲ ਚਾਲ ਪੁਛ ਕੇ ਚਲੀ ਜਾਂਦੀ। ਕਦੇ ਕਦੇ ਉਹ ਵੀ ਉਹਨਾਂ ਦੇ ਘਰ ਜਾਂਦੀ ਤੇ ਘੜੀ ਦੋ ਘੜੀਆਂ ਬਹਿ ਕੇ ਚਲੀ ਆਉਂਦੀ।

ਦੁਨੀਆਂ ਵਿਚ ਔਰਤ ਲਈ ਵੱਡੀ ਤੋਂ ਵੱਡੀ ਲਾਹਨਤ ਵਿਧਵਾ-ਪਣ ਹੈ, ਖ਼ਾਸ ਕਰ ਕੇ ਜਦ ਉਮਰ ਛੋਟੀ ਹੋਵੇ। ਇਸ ਅਵਸਥਾ ਵਿਚ ਵਿਧਵਾ ਕਿਸ ਨਾਲ ਗਲ ਕਰੇ ਤਦ ਭੈੜੀ ਨਾ ਕਰੇ ਤਦ ਬੁਰੀ। ਮਨ ਦੇ ਖਿਆਲ ਦੂਜੇ ਅਗੇ ਪ੍ਰਗਟ ਕਰ ਦੇਣ ਨਾਲ ਅੰਦਰ ਦਾ ਮੁਆਦ ਬਾਹਰ ਨਿਕਲ ਜਾਂਦਾ ਹੈ, ਨਾ ਨਿਕਲੇ ਤਾਂ ਅੰਦਰੇ ਅੰਦਰ ਪੱਕ ਕੇ ਹਾਨੀਕਾਰਕ ਹੋ ਜਾਂਦਾ ਹੈ। ਫਿਰ ਬੱਚਿਆਂ ਦੀ ਪਾਲਣਾ ਦਾ ਵੀ ਭਾਰ ਵਿਧਵਾ ਤੇ ਆ ਪਏ ਤਾਂ ਉਸ ਦਾ ਨਾਜ਼ਕ ਸਰੀਰ ਝੰਵ ਜਾਂਦਾ ਹੈ। ਵਕਤ ਤੋਂ ਪਹਿਲਾਂ ਬੁਢੇਪਾ ਆ ਕੇ ਕਈ ਰੰਗ ਲਾ ਦੇਂਦਾ ਹੈ। ਵਿਧਵਾ ਲਈ ਚਾਰੇ ਪਾਸੇ ਫਿਕਰ ਹੀ ਫਿਕਰ ਹੈਣ। ਪਰ ਉਸ ਲਈ ਸਥਾਨਕ ਕਮੇਟੀ ਨੇ ਮਹੰਤ ਜੀ ਦੇ ਜੀਵਨ ਤੋਂ ਪ੍ਰਭਾਵਤ ਹੋ ਕੇ ਰਹਿਣ ਨੂੰ ਦੋ ਕਮਰੇ ਦਿੱਤੇ ਹੋਏ ਸਨ ਤੇ ਪੰਝੀ ਤੀਹ ਰੁਪੈ ਮਦਦ ਵਜੋਂ ਦੇਣੇ ਸਵੀਕਾਰ ਕੀਤੇ ਹੋਏ ਸਨ ਪਰ ਇਸ ਪ੍ਰਕਾਰ ਦੀ ਮਦਦ ਨਾਲ ਜਿਥੇ ਵਿਧਵਾ ਦੀ ਤਕਲੀਫ ਕੁਝ, ਐਵੇਂ ਨਾ ਮਾਤਰ ਘਟ ਜਾਂਦੀ ਹੈ, ਉਥੇ ਦੁਖ ਉਵੇਂ ਦੇ ਉਵੇਂ ਹੀ ਰਹਿੰਦੇ ਹਨ। ਇਸ ਹਾਲਤ ਵਿੱਚ ਉਪਕਾਰ ਜੀ ਦਾ ਸੁਖ ਦੀ ਭਾਲ ਕਰਨਾ ਕੁਦਰਤੀ ਸੀ । ਉਹ ਮੈਨੂੰ ਜਦ ਵੀ ਮਿਲਦੀ ਪਹਿਲੀ ਗਲ ਇਹ ਹੀ ਕਰਦੀ, "ਜੀਉ ਜੀ, ਮੈਨੂੰ ਸੁਖ ਦਿਉਗੇ,"ਨ੍ਰਿਸੰਦੇਹ।" ਮੈਂ ਉਤਰ ਦੇਂਦਾ। ਮੇਰਾ ਉੱਤਰ ਸੁਣ ਕੇ ਉਹ ਮੇਰੇ ਵਲ ਵੇਖਦੀ, ਮਾਨੋਂ ਮੇਰੇ ਚਿਹਰੇ ਤੋਂ ਕੁਝ ਪੜ੍ਹਣ ਦਾ ਜਤਨ ਕਰ ਰਹੀ ਹੋਵੇ, ਫਿਰ ਮੇਰੀ ਅੱਖੀਆਂ ਵਿਚ ਅਖੀਆ ਗਡ ਕੇ ਝਾਕਦੀ ਤੇ ਛਿੰਨ ਭਰ ਪਿਛੋਂ ਮੇਰੇ ਗਲ ਵਿਚ ਬਾਹਾਂ ਪਾ ਕੇ ਮੈਨੂੰ ਚੰਬੜ ਜਾਂਦੀ, ਮੈਂ ਉਸ ਨੂੰ ਆਪਣੇ ਨਾਲ ਘੁਟ ਲੈਂਦਾ, ਅਸੀਂ ਇਕ ਦੂਜੇ ਨਾਲ ਪਿਆਰ ਕਰਦੇ ਇਵੇਂ ਦਿਨ ਬਤੀਤ ਕਰੀ ਜਾ ਰਹੇ ਸਾਂ। ਕਈ ਵਾਰੀ ਪਿਆਰ ਕਰਦੇ ਕਰਦੇ ਉਪਕਾਰ ਸਹਿਜ ਸੁਭਾ ਹੀ ਆਖ ਦੇਂਦੀ, “ਮੈਂ ਫੈਸਲਾ ਕਰ ਲਿਐ ਕਿ ਤੁਹਾਡੇ ਨਾਲ ਕੋਈ ਸੰਬੰਧ ਨਾ ਰਖਾਂ!” ਇਹ ਗਲ ਜਿਥੇ ਮੈਨੂੰ ਸਵਾਸ ਹੀਨ ਕਰ ਦੇਦੀ, ਉਥੇ ਉਸ ਦੇ ਚਿਹਰੇ ਤੇ ਖੁਸ਼ੀ ਦੇ ਚਿੰਨ ਪ੍ਰਤੱਖ ਨਜ਼ਰ ਆਉਣ ਲਗ ਪੈਂਦੇ। ਮੈਂ ਉਸ ਦੀ ਗੱਲ ਨੂੰ ਕਈ ਵਾਰੀ ਪਪੋਲਣ ਦੀ ਕੋਸ਼ਿਸ਼ ਕਰਦਾ, ਪਰ ਅਗਲੇ ਪਲਕ ਹੀ ਉਹ ਮੈਨੂੰ ਆਪਣੀਆਂ ਬਾਹੀਆਂ ਵਿਚ ਜਕੜ ਕੇ ਜਦੋ ਪਿਆਰ ਦੇਂਦੀ ਮੈਂ ਸੰਤੁਸ਼ਟ ਹੋ ਜਾਂਦਾ। ਦਿਲ ਵਿਚ ਵਿਚਾਰਦਾ ਕਿ ਸ਼ਾਇਦ ਮੇਰਾ ਪਰਤਾਵਾ ਲੈ ਰਹੀ ਹੈ ਪਰ ਉਸ ਦੇ ਪਿਛੋਂ ਕੀਤੇ ਪਿਆਰ ਪਹਿਲੀ ਕੀਤੀ ਗਲ ਦਾ ਪ੍ਰਭਾਵ ਮੇਰੇ ਮਨ ਤੋਂ ਸਹਿਜੇ ਹੀ ਲਾਹ ਦੇਦੇ। ਇਸ ਪ੍ਰਕਾਰ ਇਕ ਦੂਜੇ ਦੇ ਪਿਆਰ ਵਿਚ ਖੀਵਾ ਹੋ ਕੇ ਗੁਆਚਿਆਂ ਨੂੰ ਚਾਰ ਮਹੀਨੇ ਹੋ ਗਏ।

ਆਦਮੀ ਦਾ ਜੀਵਨ ਬੜੀ ਤੇਜ਼ੀ ਨਾਲ ਬਦਲਦਾ ਹੈ। ਬਿਧਨਾਂ ਦੇਵੀ ਜੋ ਲੇਖ ਕਿਸੇ ਦੇ ਜੰਮਣ ਵੇਲੇ ਲਿਖ ਦੇਂਦੀ ਹੈ, ਉਹ ਅਵਸ਼ ਹੋ ਕੇ ਰਹਿੰਦੇ ਹਨ। ਹੋਣੀ ਨਹੀਂ ਟਲਦੀ, ਪੀਰਾਂ, ਪੈਗੰਬਰਾਂ, ਦੇਵੀ ਦੇਵਤਿਆਂ ਤੇ ਆ ਕੇ ਰਹਿੰਦੀ ਹੈ, ਫਿਰ ਬੰਦਾ ਕਿਸ ਦਾ ਪਨਿਹਾਰ ਹੈ। ਅਜ ਤੋਂ ਅਠ ਸਾਲ ਪਹਿਲਾਂ ਮੈਨੂੰ ਇਕ ਭਲੇ ਪੁਰਸ਼ ਨੇ ਚਿਤਾਵਨੀ ਦਿਤੀ ਸੀ ਕਿ ਮੈਂ ਨੌਕਰੀ ਛੱਡ ਕੇ ਅਠ ਸਾਲ ਪਿੱਛੋਂ ਵਪਾਰ ਵਲ ਲਗਾ। ਸੋ ਹੁਣ ਉਹ ਵੇਲਾ ਆ ਗਿਆ ਜਾਪਦਾ ਸੀ। ਮੇਰੀ ਨਵੇਂ ਅਫਸਰ ਨਾਲ ਸਦਾ ਖੁੜਬਾ ਖੁੜਬੀ ਰਹਿੰਦੀ ਸੀ। ਜਦ ਦਾ ਉਹ ਅਫਸਰ ਬਣਿਆ ਸੀ, ਮੇਰੇ ਤੇ ਉਸ ਦੀ "ਮਿਹਰ" ਦੀ ਨਜ਼ਰ ਹੋਣੀ ਸ਼ੁਰੂ ਹੋ ਗਈ ਸੀ। ਜਿਵੇਂ ਊਠ ਆਪਣੀ ਖੋਰ ਦਿਲ ਵਿਚੋਂ ਨਹੀਂ ਕਢ ਸਕਦਾ, ਉਵੇਂ ਹੀ ਇਸ ਆਦਮੀ ਨੇ ਪੁਰਾਣੀਆਂ ਗਲਾਂ ਦਾ ਬਦਲਾ ਮੈਥੋਂ ਲੈਣਾ ਸ਼ੁਰੂ ਕਰ ਦਿਤਾ। ਪੁਰਾਣੇ ਅਫਸਰ ਦੇ ਵੇਲੇ ਇਸ ਦੇ ਤੇ ਮੇਰੇ ਵਿਚਕਾਰ ਕੁਝ ਗਲਾਂ ਹੋਈਆਂ ਸਨ, ਜਿਨ੍ਹਾਂ ਦਾ ਬਦਲਾ ਇਹ ਭਲਾ ਆਦਮੀ ਉਦੋਂ ਲੈ ਨਹੀਂ ਸੀ ਸਕਦਾ ਤੇ ਹੁਣ ਵੇਲਾ ਇਸ ਦੇ ਹਥ ਆਇਆ ਸੀ, ਸੋ ਮੇਰੇ ਤੇ ਦੁੂਸ਼ਣ ਲਗਣੇ ਸ਼ੁਰੂ ਹੋ ਗਏ। ਇਹ ਸਮਝ ਕੇ ਕਿ ਚਿਤਾਵਨੀ ਵੀ ਵੇਲਾ ਆ ਗਿਆ ਹੈ, ਮੈਂ ਰਬ ਦੇ ਰੰਗ ਵੇਖਣ ਲਗਾ। ਆਪਸ ਦੀ ਜ਼ਿਦ ਬਾਜ਼ੀ ਵਧ ਗਈ। ਝਗੜੇ ਵਧੇਰੇ ਰਹਿਣੇ ਸ਼ੁਰੂ ਹੋ ਗਏ। ਅਖੀਰ ਤੇ ਆਟਾ ਗੁੰਨਦੀ ਹਿਲਦੀ ਕਿਉਂ ਹੈ ਵਾਲੀ ਗਲ ਵਾਪਰਣ ਲਗੀ। ਨਿਤ ਦੀ ਕੜ ਕੜ ਮੁਕਾਣ ਦੀ ਖਾਤਰ ਮੈਂ ਨੌਕਰੀ ਤੋਂ ਅਸਤੀਫਾ ਦੇ ਦਿਤਾ। ਇਹ ਗਲ ਮੈਂ ਉਪਕਾਰ ਨਾਲ ਕੀਤੀ,ਉਸ ਨੇ ਪਹਿਲਾਂ ਤਾਂ ਅਫਸੋਸ ਕੀਤਾ, ਪਰ ਫਿਰ ਜਦ ਮੈਂ ਸਾਰੀ ਗਲ ਸਮਝਾਈ, ਤਾਂ ਚੁਪ ਕਰ ਗਈ ਤੇ ਠਹਿਰ ਠਹਿਰ ਕੇ ਬੋਲੀ, "ਹੋਰ ਥਾਂ ਜਾ ਕੇ ਮੈਨੂੰ ਭੁੱਲ ਤੇ ਨਾ ਜਾਓਗੇ, ਮੈਂ ਤੁਹਾਡੀ ਹਾਂ ਤੇ ਸਦਾ ਤੁਹਾਡੀ ਹੀ ਰਹਾਂਗੀ।"

ਮੈਂ ਆਪਣਾ ਸਾਮਾਨ ਬੰਨ੍ਹ ਕੇ ਟਰੱਕ ਤੇ ਰਖਿਆ ਤੇ ਉਸ ਨੂੰ ਮਿਲਣ ਚਲਾ ਗਿਆ। ਅਸੀਂ ਇਕ ਘੰਟਾ ਇਕੱਠੇ ਰਹੇ। ਆਪਸ ਵਿਚ ਪਿਆਰ ਕਰਦੇ ਰਹੇ ਤੇ ਦੁਨੀਆਂ ਨੂੰ ਭੁਲ ਗਏ, ਦੁਖ ਤਕਲੀਫਾਂ ਨੂੰ ਭੁਲ ਗਏ, ਆਪਾ ਵੀ ਭੁਲ ਗਏ।ਆਉਣ ਲਗੇ ਸੰਘ ਵਿਚ ਇਕ ਗਚ ਆ ਰੁਕਿਆਂ, ਬੋਲਣ ਦੀ ਸਤਿਆਂ ਮੁਕ ਗਈ। ਧਕੇ ਧੋੜੇ ਨਾਲ ਹਥ ਜੋੜ ਕੇ ਵਹਿੰਦੇ ਹੰਝੂਆਂ ਨਾਲ ਉਸ ਨੂੰ ਫਤਹ ਬੁਲਾਈ। ਉਸ ਨੇ ਮੇਰੇ ਹੰਝੂ ਡਿਠੇ, ਉਸ ਵਕਤ ਦੀ ਮੇਰੇ ਦਿਲ ਦੀ ਹਾਲਤ ਦਾ ਅਨੁਮਾਨ ਲਾਇਆ। ਉਸ ਨੂੰ ਆਪ ਨੂੰ ਵੀ ਵਿਛੜਨ ਦਾ, ਬੜਾ ਅਫਸੋਸ ਸੀ ਪਰ ਸਾਰੀ ਗਲ ਸਮਝਦੇ ਹੋਏ, ਉਹ ਮੈਨੂੰ ਪਿਆਰ ਕਰਦੀ ਹੋਈ ਬੋਲੀ, "ਐਵੇਂ ਨਾ ਜੀਅ ਪਏ ਹੌਲਾ ਕਰੋ। ਤੁਸੀਂ ਮੇਰੇ ਹੋ, ਸਦਾ ਮੇਰੇ ਹੀ ਰਹੋਗੇ, ਮੈਂ ਤੁਹਾਡੀ ਹਾਂ ਸਦਾ ਤੁਹਾਡੀ ਹੀ ਰਹਾਂਗੀ ਕੀ ਹੋਇਆ ਅਣਜਲ ਸਾਨੂੰ ਕੁਝ ਦੇਰ ਲਹੀਂ ਵਿਛੜ ਰਿਹੈ, ਆਖਰ ਤਾਂ ਅਸੀਂ ਇਕੇ ਹੋਣਾ ਹੀ ਏ। ਅਸੀਂ ਸਦਾ ਇਕ ਹੀ ਹਾਂ। ਕੋਈ ਫਿਕਰ ਨਾ ਕਰੋ।" ਅਰਾ ਪਿਆਰ ਕੀਤਾ ਤੇ ਅਸੀਂ ਇਕ ਦੂਜੇ ਕੋਲੋਂ ਵਿਛੜ ਗਏ।

ਜਲੰਧਰ ਮਾਡਲ ਟਾਉਨ ਪਿਤਾ ਜੀ ਦੀ ਕੋਠੀ ਆਕੇ ਸਾਮਾਨ ਰਖਿਆ, ਤੇ ਉਸ ਨੂੰ ਪਹੁੰਚ ਦੀ ਪਤ੍ਰਕਾ ਲਿਖ ਦਿਤੀ। ਦਿਨ ਤੇ, ਹਫਤੇ ਬੀਤੇ, ਪਰ ਉਸ ਵੇਲੇ ਕੋਈ ਪਤਰ ਨਾ ਆਇਆ। ਦੂਜਾ ਪਤਰ ਲਿਖਿਆ, ਤੀਜਾ ਪਤਰ ਉਤਰ ਵਲੋਂ ਕੋਰਾ ਹੀ ਰਿਹਾ। ਕੁਝ ਸਮਾਂ ਠਹਿਰ ਕੇ ਮੈਂ ਅੰਮ੍ਰਿਤਸਰ ਕਿਸੇ ਕੰਮ ਗਿਆ। ਗੱਡੀ ਤੋਂ ਉਤਰਦੇ ਸਾਰ ਹੀ ਉਸ ਦੇ ਘਰ ਅਪੜਿਆ। ਪਰ ਉਹ ਘਰ ਨਾ ਮਿਲੀ। ਦੂਜੀ ਵਾਰੀ ਫੇਰ ਗਿਆ, ਤਾਂ ਅਗੋ ਉਤਰ ਮਿਲਿਆ, ਕਿ ਚਲੇ ਜਾਉ, ਹੁਣ ਮਿਲਣ ਦੀ ਕੋਈ ਲੋੜ ਨਹੀਂ। ਗਲ ਸਮਝ ਨਾ ਸਕਿਆ। ਅਗਲੇ ਦਿਨ ਦਰਬਾਰ ਸਾਹਿਬ ਮਿਲੀ। ਦੋ ਮਿੰਟ ਸਮਾਂ ਮੰਗਿਆ, ਉਤਰ ਮਿਲਿਆ, "ਮੈਂ ਅਗੇ ਤੁਹਾਨੂੰ ਬਹੁਤ ਕੁਝ ਦੇ ਬੈਠੀ ਹਾਂ, ਹੋਰ ਕੀ ਮੰਗਦੇ ਹੋ।" ਉਸ ਵੇਲੇ ਉਸ ਦੀ ਛੋਟੀ ਬੀਬੀ ਨਾਲ ਸੀ। ਉਸ ਦੇ ਬਚਿਆਂ ਨੂੰ ਸਾਡੇ ਪਿਆਰ ਦਾ ਪਤਾ ਸੀ। ਵਿਆਹੀ ਹੋਈ ਬੀਬੀ ਨਾਲ ਉਸ ਨੇ ਆਪ ਹੀ ਸਾਡੇ ਪਿਆਰ ਦੀ ਗਲ ਕੀਤੀ ਸੀ ਤੇ ਉਸ ਬੀਬੀ ਨੇ ਆਪਣੀ ਮਾਂ ਨੂੰ ਦਸਿਆ ਸੀ ਕਿ ਉਸ ਨੂੰ ਸਾਡੇ ਪਿਆਰ ਦਾ ਪੂਰਾ ਹਾਲ ਪਤਾ ਸੀ। ਉਸ ਵਕਤ ਵਧੇਰੇ ਗਲ ਬਾਤ ਕਰਨੀ ਮੁਨਾਸਬ ਨਾ ਸਮਝੀ।

ਅਗਲੇਰੇ ਦਿਨ ਫਿਰ ਦਰਬਾਰ ਸਾਹਿਬ ਮੇਲ ਹੋਇਆ। ਪੰਜ ਚਾਰ ਮਿੰਟ ਗਲ ਬਾਤ ਹੋਈ। ਦਰਬਾਰ ਸਾਹਿਬ ਤੋਂ ਉਠ ਕੇ ਜਦ ਘਰ ਵਲ ਦੀ ਆਏ, ਤਾਂ ਰਾਹ ਵਿਚ ਆਖਣ ਲਗੇ, “ਮੈਨੂੰ ਭੁਲ ਜਾਉ।"

ਮੈਂ ਇਹ ਕੁਝ ਕਰਨ ਤੋਂ ਆਪਣੀ ਅਸਮਰਥਾ ਪ੍ਰਗਟ ਕੀਤੀ। ਆਖ਼ਰ ਦਿਲਾਂ ਦੇ ਸੌਦੇ ਇਸ ਤਰ੍ਹਾਂ ਨਹੀਂ ਖ਼ਤਮ ਹੋਇਆ ਕਰਦੇ। ਪਰ ਕਾਰਨ ਪੁਛਣ ਦਾ ਜਤਨ ਕੀਤਾ, ਆਖਣ ਲਗੀ, 'ਜੇਕਰ ਸੈਨੂੰ ਨਾ ਭੁਲੋਗੇ, ਤਾਂ ਮੈਂ ਆਪਣੇ ਭਰਾ ਨੂੰ ਦਸਾਂਗੀ। ਮੈਂ ਦੁਨੀਆਂ ਨੂੰ ਸੁਨਾਣਾ ਨਹੀਂ ਚਾਹੁੰਦੀ, ਪਰ ਜੇ ਕਰ ਤੁਸੀਂ ਸੁਨਾਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ।" ਇਹ ਆਖ ਉਹ ਝਟ ਕਰਕੇ ਆਪਣੇ ਘਰ ਦੀ ਗਲੀ ਅੰਦਰ ਚਲੀ ਗਈ। ਮੈਂ ਦਿਲ ਮਸੋਸ ਕੇ ਬਿਟਰ ਬਿਟਰ ਉਸ ਨੂੰ ਜਾਂਦਾ ਵੇਖਦਾ ਰਿਹਾ। 

ਜੀਮ ਚੇ



“ਦੂਜੇ ਦੀ ਪਗ ਨੂੰ ਹੱਥ ਪਾਣ ਵਾਲੇ ਨੂੰ ਆਪਣੀ ਪਗ ਕਛ ਵਿਚ ਦੇ ਲੈਣੀ ਚਾਹੀਦੀ ਹੈ......।”

ਜੀਮ ਚੇ

ਗੁਜਰਾਂਵਾਲੇ ਦੀ ਮਿਉਂਸਪਲ ਕਮੇਟੀ ਵਿਚ ਉਸ ਨੂੰ ਕੰਮ ਸੀ। ਇਹ ਸੋਚ ਕੇ ਕਿ ਬਿਨਾਂ ਜਾਣ ਪਛਾਣ ਦੇ ਕੋਈ ਕਿਸੇ ਦੇ ਕੰਮ ਨਹੀਂ ਆਉਂਦਾ, ਉਹ ਆਪਣੀ ਮਾਸੀ ਦ ਲੜਕੇ ਉਗਰਸੈਨ ਦੇ ਘਰ ਅਪੜ ਗਿਆ। ਉਗਰਸੈਨ ਮਿਉਂਸਪਲ ਕਮੇਟੀ ਦੇ ਦਫ਼ਤਰ ਵਿਚ ਹੀ ਨੌਕਰ ਸੀ; ਉਸ ਦੇ ਘਰ ਜਾ ਕੇ ਉਹਨੂੰ ਦੋ ਅਰਾਮ ਮਿਲ ਸਕਦੇ ਸਨ, ਇਕ ਤਾਂ ਕਮੇਟੀ ਵਿਚ ਜਿੰਨੇ ਕੰਮ ਉਸ ਨੂੰ ਸਨ, ਉਹ ਬਿਨਾਂ ਕਿਸੇ ਔਖ ਦੇ ਹੋ ਸਕਦੇ ਸਨ, ਤੇ ਦੁੂਸਰਾ ਘਰ ਵਿਚ ਰਹਿਣ ਨਾਲ ਉਸ ਦੀ ਰੋਟੀ ਆਦਿ ਦੀ ਚਿੰਤਾ ਮੁਕ ਸਕਦੀ ਸੀ। ਬਾਜ਼ਾਰ ਵਿਚ ਕਿਸੇ ਹੋਟਲ ਤੇ ਰਹਿ ਕੇ ਉਸ ਨੂੰ ਸੜੀਆਂ ਹੋਈਆਂ ਰੋਟੀਆਂ ਤੇ ਗਲੀਆਂ ਸੜੀਆਂ ਸਬਜ਼ੀਆਂ ਦੀ ਭਾਜੀ ਖਾਣੀ ਪੈਣੀ ਸੀ, ਪਰ ਆਪਣੇ ਮਾਸੀ ਦੇ ਪੁਤਰ ਦੇ ਘਰ ਰਹਿ ਕੇ ਉਸ ਨੂੰ ਘਰ ਵਰਗੇ ਸਾਰੇ ਸੁਖ ਮਿਲ ਸਕਦੇ ਸਨ।

ਉਗਰਸੈਨ ਆਪਣੇ ਨਿੱਕੇ ਹੁੰਦੇ ਦੇ ਸਾਥੀ ਤੇ ਮਾਸੀ ਦੇ ਪੁੱਤਰ ਨੂੰ ਮਿਲ ਕੇ ਬੜਾ ਖੁਸ਼ ਹੋਇਆ । ਦੋਵੇਂ ਭਰਾ ਪੰਝੀਆਂ ਸਾਲਾਂ ਪਿਛੋਂ ਮਿਲੇ ਸਨ। ਦਸਵੀਂ ਪਾਸ ਕਰ ਕੇ ਉਗਰਸੈਨ ਆਪਣੇ ਸ਼ਹਿਰ ਦੇ ਕਮੇਟੀ ਘਰ ਵਿਚ ਨੌਕਰ ਹੋ ਗਿਆ। ਪਰ ਬਲਜੀਤ ਦਸਵੀਂ ਪਾਸ ਕਰ ਕੇ ਕਾਲਜ ਵਿਚ ਦਾਖਲ ਹੋਇਆ ਤੇ ਉੱਚ ਵਿਦਿਆ ਪ੍ਰਾਪਤ ਕਰ ਕੇ ਅਲਾਹਬਾਦ ਯੂਨੀਵਰਸਿਟੀ ਵਿਚ ਨੌਕਰ ਹੋ ਗਿਆ। ਗੁਜਰਾਂਵਾਲੇ ਹੀ ਉਸ ਦਾ ਮਕਾਨ ਵੀ ਸੀ ਤੇ ਹੋਰ ਜ਼ਮੀਨ ਉਸ ਲਈ ਹੋਈ ਸੀ। ਬਸ ਉਸੇ ਮਕਾਨ ਤੇ ਜ਼ਮੀਨ ਦੇ ਸਿਲਸਿਲੇ ਵਿਚ ਹੀ ਉਸ ਨੂੰ ਮਿਉਂਸਪਲਟੀ ਦੇ ਨਾਲ ਕੰਮ ਸੀ।

ਨਹਾ ਧੋ ਕੇ ਬਲਜੀਤ ਉਗਰਸੈਣ ਦੇ ਨਾਲ ਚਲਾ ਗਿਆ। ਰਾਹ ਵਿਚ ਗੱਲਾਂ ਬਾਤਾਂ ਕਰਦੇ ਬਲਜੀਤ ਨੂੰ ਅਨੁਭਵ ਹੋਇਆ ਕਿ ਨਿੱਕੇ ਹੁੰਦੇ ਦਾ ਉਗਰਸੈਣ ਹੁਣ ਬਦਲ ਚੁਕਾ ਸੀ। ਨਿੱਕੇ ਹੁੰਦੇ ਉਗਰਸੈਣ ਬੜਾ ਘਟ ਬੋਲਣ ਵਾਲਾ ਤੇ ਭਲਾਮਾਣਸ ਸੀ। ਪਰ ਹੁਣ ਦਾ ਉਗਰਸੈਣ ਰਜ ਕੇ ਸ਼ਰਾਰਤੀ ਤੇ ਸਭਨਾਂ ਨਾਲ ਡੋਈ ਡੋਈ ਲੈਣ ਵਾਲਾ ਸੀ। ਜਦ ਵੀ ਟੁਰਦੇ ਟੁਰਦੇ ਜਾਂ ਕਿਸੇ ਕੋਲ ਖਲੋਤੇ ਹੋਏ ਉਗਰਸੈਣ ਨੂੰ ਕੋਈ ਵਾਕਫ਼ ਮਿਲਿਆ, ਉਸ ਨੇ ਉਸ ਨੂੰ ਟਿਚਕਰ ਕੀਤੇ ਬਿਨਾਂ ਜਾਣ ਨਾ ਦਿੱਤਾ। ਬਲਜੀਤ ਇਲਾਹਬਾਦ ਯੂਨੀਵਰਸਿਟੀ ਵਿਚ ਚੰਗੀ ਤਲਬ ਲੈਂਦਾ ਸੀ। ਯੂਨੀਵਰਸਿਟੀ ਦਾ ਡਿਪਟੀਰਜਿਸਟਰਾਰ ਲਗਾ ਹੋਇਆ ਸੀ। ਕੁਝ ਨੌਕਰੀ ਦੇ ਲਿਹਾਜ਼ ਨਾਲ ਤੇ ਕੁਝ ਚੰਗੀ ਸੁਸਾਇਟੀ ਕਰ ਕੇ ਉਹ ਗੰਭੀਰ ਤਬੀਅਤ ਦਾ ਸੀ। ਜਿਸ ਤਰ੍ਹਾਂ ਦਾ ਨਿਕੇ ਹੁੰਦਿਆਂ ਸੀ, ਉਸੇ ਤਰ੍ਹਾਂ ਦਾ ਹੀ ਉਹ ਵੱਡਾ ਹੋ ਕੇ ਵੀ ਰਿਹਾ। ਉਸ ਦੇ ਸੁਭਾਅ ਵਿਚ ਰਤੀ ਜਿੰਨਾ ਵੀ ਫਰਕ ਨਹੀਂ ਸੀ ਪਿਆ।

ਦੋਵੇਂ ਜਣੇ ਬਾਜ਼ਾਰ ਵਿਚੋਂ ਦੀ ਲੰਘਦੇ ਗਏ। ਇਕ ਹੱਦੀ ਦੇ ਕੋਲੋਂ ਲੰਘਣ ਲਗੇ ਉਗਰਸੈਣ ਖਲੋ ਗਿਆ| 'ਮੈਂ ਚਾਰ ਗੋਲੀਆਂ ਕੁਨੀਨ ਲੈ ਲਾਂ' ਇਹ ਆਖਦਾ ਉਹ ਦੁਕਾਨ ਤੇ ਜਾ ਚੜ੍ਹਿਆ। ਅੰਦਰ ਦੁਕਾਨਦਾਰ ਕੋਲ ਤਿੰਨ ਚਾਰ ਹੋਰ ਗਾਹਕ ਵੀ ਬੈਠੇ ਸਨ। ਬਲਜੀਤ ਨੇ ਸੁਣਿਆ, ਉਗਰਸੈਣ ਦੁਕਾਨਦਾਰ ਨੂੰ ਆਖ ਰਿਹਾ ਸੀ, 'ਸੁਣਾ ਭਈ ਐਨ. ਟੀ. ਕੀ ਹਾਲ ਹੈ। ਦੁਕਾਨਦਾਰ ਜਾਂ ਐਨ. ਟੀ. ਨੇ ਕੋਈ ਉੱਤਰ ਨਾ ਦਿੱਤਾ। ਉਸ ਦੇ ਚਿਹਰੇ ਦੇ ਭਾਵ ਪਰਤੇਖ ਦਸ ਰਹੇ ਸਨ, ਕਿ ਉਸ ਨੂੰ ਉਗਰਸੈਣ ਦਾ ਉਸ ਵੇਲੇ ਦਾ ਆਉਣਾ ਪਸੰਦ ਨਹੀਂ ਸੀ, ਪਰ ਦੁਕਾਨਦਾਰ ਹੋਣ ਦੀ ਹੈਸੀਅਤ ਉਹ ਉਸ ਨੂੰ ਰੋਕ ਵੀ ਨਹੀਂ ਸੀ ਸਕਦਾ। ਪਰ ਉਗਰਸੈਣ ਦੇ ਆਉਣ ਤੇ ਆਪਣੀ ਅਪ੍ਰਸੰਨਤਾ ਦਸਣ ਲਈ ਉਸ ਨੇ ਉਸ ਦੀ ਪੁਛ ਦਾ ਕੋਈ ਉੱਤਰ ਨਾ ਦਿੱਤਾ ਤੇ ਦੂਜੇ ਗਾਹਕ ਦਾ ਚੁਪ ਕਰ ਕੇ ਕੰਮ ਕਰਦਾ ਰਿਹਾ। ਉਗਰਸੈਣ ਫਿਰ ਬੋਲਿਆ, 'ਐਨ. ਟੀ. ਦੁਕਾਨ ਤੇ ਆਇਆਂ ਨਾਲ ਗੱਲ ਨਹੀਂ ਕਰੇਂਗਾ।'

'ਕਰਾਂਗਾ ਕਿਉਂ ਨਹੀਂ, ਪਰ ਜੋ ਬੰਦਿਆਂ ਵਾਂਗ ਗਲ ਕਰੇ, ਉਸ ਨਾਲ ਹੀ ਗਲ ਕੀਤੀ ਜਾਂਦੀ ਹੈ।'
'ਅਛਾ ! ਅਸੀਂ ਬੰਦਿਆਂ ਵਾਂਗ ਗਲ ਨਹੀਂ ਕਰਦੇ।'
'ਅਗੇ ਕਦੇ ਕੀਤੀ ਆ ਬੰਦਿਆਂ ਵਾਂਗ ਗਲ।'
'ਅਜ ਤੇਰਾ ਮੂਡ ਵਿਗੜਿਆ ਜਾਪਦਾ ਹੈ, ਚੰਗਾ ਭਈ ਐਨ.ਟੀ.ਜੂ ਹੋਇਓਂ’ ਦੁਕਾਨਦਾਰ ਨੇ ਫਿਰ ਮੂੰਹ ਨਕ ਵਟਿਆ। ‘ਚੰਗਾ ਚਾਰ ਗੋਲੀਆਂ ਕੁਨੈਣ ਦੇਹ।' ਦੁਕਾਨਦਾਰ ਨੇ ਚਾਰ ਗੋਲੀਆਂ ਕੁਨੈਣ ਕਢ ਕੇ ਨਿਕੇ ਲਫ਼ਾਫ਼ੇ ਵਿਚ ਪਾ ਦਿੱਤੀਆਂ

ਤੇ ਲਫਾਫਾ ਉਗਰਸੈਣ ਅਗੇ ਕਰਦਾ ਹੋਇਆ ਬੋਲਿਆ, 'ਦੋ ਆਨੇ'। ਉਸ ਦੇ ਵਤੀਰੇ ਤੋਂ ਇਹ ਪਰਤੱਖ ਹੋ ਰਿਹਾ ਸੀ ਕਿ ਉਹ ਉਗਰਸੈਣ ਨਾਲ ਛੇਤੀ ਤੋਂ ਛੇਤੀ ਗਲ ਬਾਤ ਮੁਕਾਉਣਾ ਚਾਹੁੰਦਾ ਸੀ।

ਉਸ ਨੇ ਲਫ਼ਾਫ਼ਾ ਫੜ ਕੇ ਦੋ ਆਨੇ ਦਿੱਤੇ ਤੇ ਇਹ ਆਖ ਕੇ, 'ਲੈ ਭਈ ਐਨ. ਟੀ. ਚਲਣੇ ਆਂ।'

ਐਨ. ਟੀ. ਹੱਸ ਪਿਆ। ਬਲਜੀਤ ਨੇ ਸੋਚਿਆ, ਦੁਕਾਨਦਾਰ ਦਾ ਨਾਂ ਐਨ. ਟੀ. ਅੱਖਰਾਂ ਨਾਲ ਬਣਦਾ ਹੋਵੇਗਾ।

ਦੁਕਾਨ ਤੋਂ ਉਤਰ ਕੇ ਉਗਰਸੈਣ ਬਲਜੀਤ ਵਲ ਵੇਖ ਕੇ ਹੱਸ ਪਿਆ। ਉਸ ਦੀ ਮੁਸਕਟੀ ਜੇਤੂ ਆਦਮੀਆਂ ਵਾਲੀ ਸੀ, ਚਿਹਰੇ ਦੇ ਭਾਵ ਇੰਝ ਪ੍ਰਤੀਤ ਹੋ ਰਹੇ ਸਨ, ਜਿਵੇਂ ਉਸ ਨੇ ਆਪਣੇ ਸ਼ਤਰੂ ਤੇ ਭਾਰੀ ਵਿਜੇ ਪ੍ਰਾਪਤ ਕੀਤੀ ਹੁੰਦੀ ਹੈ। ਉਸ ਦੇ ਚਿਹਰੇ ਤੇ ਖੁਸ਼ੀ ਤੇ ਜਿੱਤ ਦੇ ਚਿੰਨ੍ਹ ਵੇਖ ਕੇ ਬਲਜੀਤ ਨੇ ਉਸ ਨੂੰ ਪੁਛਿਆ, 'ਭਰਾ ਜੀ, ਐਨ. ਟੀ. ਕੀ ਹੋਇਆ।'

'ਇਹ ਦੁਕਾਨਦਾਰ ਬੜਾ ਸ਼ਰਾਰਤੀ ਹੈ, ਹਰੇਕ ਨਾਲ ਹਰੇਕ ਮੌਕਿਆ ਤੇ ਸ਼ਰਾਰਤ ਕਰਦਾ ਹੈ, ਇਸ ਲਈ ਯਾਰਾਂ ਨੇ ਇਸ ਦਾ ਨਾਮ ਐਨ. ਟੀ. ਰਖ ਦਿੱਤਾ ਹੋਇਆ ਹੈ।'

'ਐਨ. ਟੀ. ਦਾ ਭਾਵ ਕੀ ਹੈ?'

'ਨਾ...ਟੀ ਤੇ ਜਦ ਇਸ ਨੂੰ ਇਸ ਨਾਂ ਨਾਲ ਇਸ ਦੇ ਗਾਹਕਾਂ ਸਾਹਮਣੇ ਸਦੀਏ, ਤਾਂ ਇਹ ਚਿੜ ਜਾਂਦਾ ਹੈ, ਪਰ ਬੇਵਕੂਫ਼ ਹੈ, ਚਿੜਨ ਦਾ ਕੋਈ ਲਾਭ ਨਹੀਂ।

ਚਿੜਨ ਦਾ ਕੋਈ ਲਾਭ ਨਹੀਂ ਸੀ। ਠੀਕ! ਇਕ ਆਦਮੀ ਦੀ ਹੋਰਨਾਂ ਸਾਮ੍ਹਣੇ ਪਾਨਪਤ ਲੱਥ ਜਾਵੇ ਤੇ ਉਸ ਨੂੰ ਬੋਲਣ ਦਾ ਵੀ ਅਧਿਕਾਰ ਨਾ ਹੋਵੇ। ਇਹ ਤਾਂ ਉਸੇ ਪ੍ਰਕਾਰ ਸੀ, ਕਿ ਕਿਸੇ ਨੂੰ ਸੂਈ ਚੋਭੀ ਜਾਵੇ, ਤੇ ਸੂਈ ਚੁਭਣ ਵਾਲਾ 'ਸੀ’ ਕਰਨ ਦਾ ਵੀ ਅਧਿਕਾਰ ਨਾ ਰਖਦਾ ਹੋਵੇ।

ਇਹ ਗੱਲਾਂ ਕਰਦੇ ਉਹ ਦਫ਼ਤਰ ਅਪੜ ਗਏ। ਦਫ਼ਤਰ ਅਪੜ ਕੇ ਉਗਰਸੈਣ ਬਲਜੀਤ ਨੂੰ ਉਸ ਕਲਰਕ ਕੋਲ ਲੈ ਗਿਆ ਜਿਸ ਨਾਲ ਬਲਜੀਤ ਨੂੰ ਕੰਮ ਸੀ।

‘ਮੌਲਵੀ ਸਾਹਿਬ, ਅਦਾਬ ਅਰਜ਼।’ ਉਗਰਸੈਣ ਨੇ ਉਸ ਕਲਰਕ ਨੂੰ ਬੰਦਗੀ</poem>

ਕਰਦੇ ਹੋਏ ਆਖਿਆ, 'ਇਹ ਹੈਣ ਮੇਰੇ ਭਾਈ ਸਾਹਿਬ, ਬਲਜੀਤ, ਅਲਾਹਬਾਦ ਯੂਨੀਵਰਸਿਟੀ ਦੇ ਰਜਿਸਟਰਾਰ!' ਫਿਰ ਬਲਜੀਤ ਵਲ ਮੂੰਹ ਕਰ ਕੇ ਬੋਲਿਆ, 'ਇਹ ਹੈਣ ਮੌਲਵੀ.. ਮੌਲਵੀ...ਮੌਲਵੀ ਐਚ. ਪੀ. ਐਨ. ਈ.!
'
'ਐਚ. ਪੀ. ਐਨ. ਈ.!' ਬਲਜੀਤ ਨੇ ਦੁਹਰਾਂਦੇ ਹੋਏ ਆਖਿਆ।

ਮੌਲਵੀ ਸਾਹਿਬ ਦਾ ਚਿਹਰਾ ਢਿਲਕ ਗਿਆ। ਇਹ ਵੇਖ ਕੇ ਉਗਰਸੈਣ ਮੁਸਕਰਾ ਕੇ ਬੋਲਿਆ, 'ਮੌਲਵੀ ਸਾਹਿਬ ਦਾ ਇਹ ਨਾਂ ਇਤਨਾ ਪ੍ਰਚਲਤ ਹੋਇਆ ਹੈ ਕਿ ਲੋਕ ਇਹਨਾਂ ਦਾ ਅਸਲੀ ਨਾਂ ਭੁਲ ਗਏ ਹੈਣ!' ਫਿਰ ਮੌਲਵੀ ਸਾਹਿਬ ਵਲ ਵੇਖ ਕੇ ਬੋਲਿਆ, 'ਕਿਉਂ ਮੌਲਵੀ ਸਾਹਿਬ ?'

ਮੌਲਵੀ ਸਾਹਿਬ ਨੇ ਬਲਜੀਤ ਦਾ ਕੰਮ ਪੁਛਿਆ ਤੇ ਤੁਰਤ ਹੀ ਕਰ ਦੇਣ ਦੇ ਭਰੋਸਾ ਦਿਵਾਇਆ, ਪਰ ਉਗਰਸੈਣ ਬਲਜੀਤ ਨੂੰ ਨਾਲ ਲੈ ਕੇ ਉਥੇ ਹੀ ਬੈਠ ਗਿਆ ਤੇ ਆਖਣ ਲਗਾ, 'ਮੌਲਵੀ ਸਾਹਿਬ ਕੰਮ ਕਰਵਾ ਕੇ ਹੀ ਜਾਵਾਂਗੇ।'

ਜੇਕਰ ਕਮੇਟੀ ਦਾ ਪ੍ਰਧਾਨ ਆ ਗਿਆ, ਤਾਂ ਫਿਰ ?' ਮੌਲਵੀ ਸਾਹਿਬ ਨੇ ਆਖਿਆ।

'ਓ ਛਡ, ਐਲ. ਬੀ. ਐਫ. ਦੀ ਕੀ ਗੱਲ ਪਿਆ ਕਰਨੈਂ। ਹਾਲੀ ਤਾਂ ਨਹੀਂ ਆਉਂਦਾ।'

ਮੌਲਵੀ ਸਾਹਿਬ ਨੇ ਬਲਜੀਤ ਦਾ ਕੰਮ ਕਰ ਦਿੱਤਾ ਤੇ ਖੁਸ਼ ਹੋ ਕੇ ਬੋਲਿਆ,'ਰਾਏ ਸਾਹਿਬ ਤੁਹਾਡਾ ਕੰਮ ਤੇ ਮੈਂ ਕਰ ਦਿੱਤਾ ਹੈ। ਸੁਣਾਓ ਅਲਾਹਬਾਦ, ਕਿਹੋ ਜਿਹਾ ਸ਼ਹਿਰ ਲਗਾ ਜੇ।'

'ਬੜਾ ਚੰਗਾ, ਮੈਂ ਤਾਂ ਉਸ ਸ਼ਹਿਰ ਨੂੰ ਬੜਾ ਹੀ ਪਸੰਦ ਕੀਤਾ ਹੈ।

‘ਹੂੰ, ਕੋਈ ਸਾਡਾ ਵੀ ਕੰਮ ਕਰੋਗੇ, ਅਲਾਹਬਾਦ ਗੋਚਰਾ।'

'ਕਿਉਂ ਨਹੀਂ।'

ਇਸ ਦੁਨੀਆਂ ਵਿਚ ਹਰ ਕੋਈ ਇਕ ਦੂਜੇ ਦੇ ਆਸਰੇ ਹੈ। ਜੀਹਦੇ ਕੋਲੋਂ ਅੱਜ ਕੰਮ ਕਰਵਾਓ, ਕਲ੍ਹ ਨੂੰ ਉਸ ਦਾ ਕੰਮ ਕਰਨਾ ਵੀ ਪੈਂਦਾ ਹੈ। ਇਹ ਨਕਦੋਂ ਦਾ ਸੌਦਾ ਹੈ, ਇਕ ਹਥ ਦਿਉ ਤੇ ਇਕ ਹਥ ਲੈ ਲਉ। ਇਹ ਤੇ ਗੁੰਬਦ ਦੀ ਅਵਾਜ਼ ਹੈ, ਜਿਹੋ ਜਿਹਾ ਆਖੋ, ਤਿਹੋ ਜਿਹਾ ਸੁਣ ਲਉ। ਬੰਦਾ ਬੰਦੇ ਦੀ ਦਾਰੂ ਹੈ।

'ਤਾਂ ਫਿਰ ਮੇਰਾ ਇਕ ਕੰਮ ਕਰਿਆ ਜੇ, ਅਲਾਹਬਾਦ ਮੇਰੇਂ ਫ਼ੁਫੀਜ਼ਾਦ ਭਾਈ ਰਹਿੰਦੇ ਨੇ, ਓਹਨਾਂ ਨੂੰ ਮਿਲ ਕੇ ਆਖਿਆ ਜੋ ਕਿ ਕਦੇ ਮਿਲ ਹੀ ਜਾਣ, ਮੈਂ ਉਹਨਾਂ ਨੂੰ ਬਹੁਤੇਰੇ ਖ਼ਤ ਪਾ ਚੁੱਕਾ ਹਾਂ, ਪਰ ਉਹ ਜਵਾਬ ਹੀ ਕਿਸੇ ਖ਼ਤ ਦਾ ਨਹੀਂ ਦੇਂਦੇ’।

'ਉਹ ਮੌਲਵੀ ਐਚ. ਪੀ ਐਨ. ਈ. ਦੇ ਵੱਡੇ ਲੜਕੇ ਦੇ ਸੁਸਰ ਹਨ।'

'ਹੂੰ, ਮੈਂ ਇਹ ਕੰਮ ਜ਼ਰੂਰ ਕਰਾਂਗਾ ਜੀ, ਤੁਸੀਂ ਉਹਨਾਂ ਦਾ ਮੈਨੂੰ ਪਤਾ ਦੇ ਦਿਓ।'

ਮੌਲਵੀ ਸਾਹਿਬ ਨੇ ਇਕ ਕਾਗ਼ਜ਼ ਤੇ ਪਤਾ ਲਿਖਾ ਦਿੱਤਾ ਜੋ ਪੜ੍ਹ ਕੇ ਬਲਜਤੀ ਨੇ ਬੋਝੇ ਵਿਚ ਪਾ ਲਿਆ। ਫਿਰ ਉਗਰਸੈਣ ਨੂੰ ਸੰਬੋਧਨ ਕਰ ਕੇ ਬੋਲਿਆ, “ਪਰ ਵੀਰ ਜੀ, ਇਹਨਾਂ ਦਾ ਨਾਂ ਕਿਉਂ ਨਹੀਂ ਸਦਦੇ, ਇਹਨਾਂ ਨੂੰ ਮੌਲਵੀ ਐਚ. ਪੀ. ਐਨ. ਈ. ਕਿਉਂ ਸਦਦੇ ਨੇ?'

ਮੌਲਵੀ ਸਾਹਿਬ ਦੇ ਚਿਹਰੇ ਤੇ ਫਿਰ ਇਕ ਬਦਲੀ ਦਾ ਪਰਛਾਵਾਂ ਆ ਗਿਆ।

'ਇਹ ਇਹਨਾਂ ਦੀ ਡਿਗਰੀ ਹੈ!' ਉਗਰ ਸੈਣ ਮੁਸਕਾ ਕੇ ਬੋਲਿਆ।

'ਡਿਗਰੀ! ਇਹੋ ਜਹੀ ਤੇ ਕੋਈ ਡਿਗਰੀ ਮੈਂ ਨਹੀਂ ਸੁਣੀ!’ ਬਲਜੀਤ ਨੇ ਆਖਿਆ। ਇਸ ਕਮਰੇ ਵਿਚ ਹੋਰ ਬੈਠੇ ਕਲਰਕ ਸਾਰੀਆਂ ਗਲਾਂ ਬੜੇ ਗਹੁ ਨਾਲ ਸੁਣ ਰਹੇ ਸਨ, ਉਹਨਾਂ ਸਭਨਾਂ ਦੇ ਚਿਹਰੇ ਮਖੌਲੀਆ ਨਿਸ਼ਾਨ ਬਣੇ ਹੋਏ ਸਨ।

‘ਬਹੁਤੇ ਪੜ੍ਹਿਆ ਨੂੰ ਇਹਨਾਂ ਡਿਗਰੀਆਂ ਦਾ ਕੀ ਪਤਾ ਹੈ' ਉਗਰ ਸੈਣ ਬੋਲਿਆ।

'ਇਹ ਕੋਈ ਕਿਤਾਬੀ ਡਿਗਰੀਆਂ ਥੋੜੀਆਂ ਨੇ, ਇਹ ਤੇ ਜਪਾਨੀ ਮਾਲ ਹੈ, ਜਿਸ ਵੇਲੇ ਮਰਜ਼ੀ ਹੈ ਬਣਾ ਲਓ' ਜਿਸ ਵੇਲੇ ਚਿਤ ਕਰੇ ਤੌੜ ਲਉ ।' ਇਕ ਹੋਰ ਕਲਰਕ ਉਹਨਾਂ ਦੀ ਗਲ ਬਾਤ ਵਿਚ ਸ਼ਾਮਲ ਹੁੰਦਿਆਂ ਬੋਲਿਆ।

‘ਤਦ ਵੀ ਮੇਰੇ ਜਨਰਲ ਨਾਲਿਜ ਵਿਚ ਕੁਝ ਵਾਧਾ ਕਰੋ।’ ਬਲਜੀਤ ਨੇ ਖੁਲਾਸੇ ਤਰੀਕੇ ਨਾਲ ਗੱਲ ਬਾਤ ਕਰਦੇ ਹੋਏ ਆਖਿਆ। ਉਹ ਅਨੁਭਵ ਕਰ ਰਿਹਾ ਸੀ, ਕਿ ਉਸ ਨੂੰ ਆਪਣਾ ਕੰਮ ਕਢਣ ਲਈ ਇਹਨਾਂ ਕਲਰਕਾਂ ਨਾਲ ਦੋ ਘੜੀਆਂ ਹਸ ਲੈਣਾ ਚਾਹੀਦਾ ਹੈ। 'ਇਹ ਮੌਲਵੀ ਸਾਹਿਬ ਕਮੇਟੀ ਘਰ ਵਿਚ ਮੈਂਬਰਾਂ ਦੀ ਮਿਹਰਬਾਨੀ ਨਾਲ ਨੌਕਰ ਹੋ ਗਏ।' ਉਹ ਕਲਰਕ ਬੋਲਿਆ, “ਪਰ ਆਪ ਨੇ ਕੋਈ ਇਮਤਿਹਾਨ ਵੀ ਪਾਸ ਨਹੀਂ ਸੀ ਕੀਤਾ ਹੋਇਆ। ਓਧਰੋਂ ਉਰਦੂ ਅਖਰਾਂ ਵਿਚ ਗਿਆਨੀ ਤੇ ਉਰਦੂ ਦੇ ਮੁਨਸ਼ੀ ਫਾਜ਼ਲ, ਅਦੀਬ ਤੇ ਆਲਮ ਦੇ ਪ੍ਰੀਖਿਆ ਸਾਰੀ ਦੁਨੀਆਂ ਪਾਸ ਕਰ ਰਹੀ ਸੀ। ਸੋ ਮੌਲਵੀ ਹੁਰਾਂ ਵੀ ਇਹਨਾਂ ਵਿਚੋਂ ਇਕ ਇਮਤਿਹਾਨ ਪਾਸ ਕਰ ਕੇ ਅੰਗਰੇਜ਼ੀ ਦੀ ਦਸਵੀਂ ਕਰਨ ਦਾ ਵਿਚਾਰ ਕੀਤਾ। ਇਹ ਸੋਚ ਕੇ ਇਹਨਾਂ ਨੇ ਗਿਆਨੀ ਉਰਦੂ ਅਖਰਾਂ ਦਾ ਇਮਤਿਹਾਨ ਦਿੱਤਾ, ਇਹਨਾਂ ਦੇ ਨਾਲ ਹੀ ਇਹਨਾਂ ਦੇ ਲੜਕੇ ਨੇ ਵੀ ਇਮਤਿਹਾਨ ਦਿੱਤਾ, ਦੋਹਾਂ ਦੇ ਪਰਚੇ ਚੰਗੇ ਹੋਏ। ਨਤੀਜਾ ਨਿਕਲਿਆ, ਮੁੰਡਾ ਪਾਸ ਹੋ ਗਿਆ, ਮੌਲਵੀ ਸਾਹਿਬ ਚਾਰੇ ਸ਼ਾਨੇ ਚਿਤ ਡਿੱਗੇ।'

ਇਸ ਗਲ ਦੇ ਸੁਣਦੇ ਸਾਰ ਹੀ ਮੌਲਵੀ ਸਾਹਿਬ ਦੇ ਖਿੜੇ ਕੰਵਲ ਮੁਖ ਤੇ ਫਿਰ ਗੜੇ ਮਾਰ ਹੋ ਗਈ। ਬਾਕੀ ਸਾਰੇ ਹਸ ਪਏ।

“ਹਾਂ ਜੀ ਅਗੋਂ?' ਬਲਜੀਤ ਨੇ ਸੁਆਦ ਲੈਂਦੇ ਹੋਏ ਆਖਿਆ।

“ਫਿਰ ਮੌਲਵੀ ਸਾਹਿਬ ਨੇ ਮੁਨਸ਼ੀ ਫਾਜ਼ਲ ਦੀ ਪ੍ਰੀਖਿਆ ਪਾਸ ਕਰਨ ਦਾ ਫੈਸਲਾ ਕੀਤਾ। ਇਮਤਿਹਾਨ ਦਿੱਤਾ, ਇਹਨਾਂ ਦੇ ਨਾਲ ਹੀ ਇਮਤਿਹਾਨ ਦਿੱਤਾ ਇਹਨਾਂ ਦੀ ਲੜਕੀ ਨੇ| ਪਰਚੇ ਦੋਹਾਂ ਨੇ ਬੜੇ ਚੰਗੇ ਕੀਤੇ, ਪਰ ਲੜਕੀ ਪਾਸ ਹੋ ਗਈ ਤੇ ਮੌਲਵੀ ਸਾਹਿਬ ਦਾ ਦੀਵਾ ਫਿਰ ਗੁਲ ਹੋ ਗਿਆ। ਹੁਣ ਮੌਲਵੀ ਸਾਹਿਬ ਨੇ ਖ਼ਾਰ ਖਾਧੀ।'

'ਠੀਕ ਹੈ, ਜਬੇ ਬਾਨ ਲਾਗੇ ਤਬੇ ਰੋਸ ਜਾਗੇ?' ਇਕ ਸਿੱਖ ਕਲਰਕ ਬੋਲਿਆ। 'ਮੌਲਵੀ ਸਾਹਿਬ ਨੇ ਅਦੀਬ ਆਲਮ ਦਾ ਪ੍ਰੀਖਿਆ ਦਿੱਤਾ ਪਰ ਇੰਝ ਜਾਪਦਾ ਸੀ, ਕਿ ਯੂਨੀਵਰਸਟੀ ਦੇ ਕਰਮਚਾਰੀਆਂ ਤੇ ਪ੍ਰੀਖਿਅਕਾਂ ਨੂੰ ਮੌਲਵੀ ਸਾਹਿਬ ਨਾਲ ਕੋਈ ਚਿੜ ਸੀ, ਉਹਨਾਂ ਨੇ ਮੌਲਵੀ ਸਾਹਿਬ ਨੂੰ ਫਿਰ ਫਿਹਲ ਕਰ ਦਿੱਤਾ।

‘ਜ਼ਾਲਮ ਬੜੇ ਬੇਹਿਸ ਵਾਕਿਆਂ ਹੋਏ!' ਬਲਜੀਤ ਨੇ ਆਖਿਆ।

'ਪਰ ਸਾਡੇ ਮੌਲਵੀ ਸਾਹਿਬ ਕਦ ਹਿੰਮਤ ਹਾਰਨ ਵਾਲੇ ਸਨ, ਹਰ ਸਾਲ ਇਹ ਇਮਤਿਹਾਨਾਂ ਦੀ ਇਕ ਇਕ ਪੌੜੀ ਹੇਠਾਂ ਉਤਰਦੇ ਆਏ ਤੇ ਹੁਣ ਇਹਨਾਂ ਅਦੀਬ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਹਨਾਂ ਫੈਸਲਾ ਕਰ ਲਿਆ ਸੀ ਕਿ ਜਾਂ ਯੂਨੀਵਰਸਿਟੀ ਤੋੜ ਦੇਣਗੇ ਨਹੀਂ ਤੇ ਕੋਈ ਨਾ ਕੋਈ ਪ੍ਰੀਖਿਆ ਪਾਸ ਕਰ ਲੈਣਗੇ, ਇਹਨਾਂ ਪੂਰੀ ਤਿਆਰੀ ਕਰ ਕੇ ਦੁਸ਼ਮਣ ਤੇ ਹਮਲਾ ਕੀਤਾ ਤੇ ਉਸ ਦੀ ਫਸੀਲ ਤੇ ਗੋਲਾ ਬਾਰੀ ਕੀਤੀ। ਇਮਤਿਹਾਨ ਦਿੱਤਾ, ਪਰ ਯੂਨੀਵਰਸਿਟੀ ਦਾ ਢੀਠ-ਪੁਣਾ ਵੇਖੋ ਮੌਲਵੀ ਸਾਹਿਬ ਨੂੰ ਯੂਨੀਵਰਸਿਟੀ ਦੇ ਕਰਮਚਾਰੀਆਂ ਤੇ ਪ੍ਰੀਖਿਅਕਾਂ ਨੇ ਮੂੰਧੜੇ ਮੂੰਹ ਸੁਟਿਆ। ਮੌਲਵੀ ਸਾਹਿਬ ਯੂਨੀਵਰਸਿਟੀ ਦੀ ਫਸੀਲ ਵਿਚ ਮਾਮੂਲੀ ਜਹੀ ਤਰੇੜ ਕਰਨ ਵਿਚ ਵੀ ਅਸਫਲ ਰਹੇ ਸਨ।'

'ਮੌਲਵੀ ਸਾਹਿਬ ਦੇ ਬੱਚੇ ਹੁਣ ਤਕ ਕੋਈ ਬੀ. ਏ. ਤੇ ਕੋਈ ਐਮ. ਏ. ਪਾਸ ਕਰ ਬੈਠਾ ਸੀ। ਦਫ਼ਤਰ ਵਿਚ ਮੌਲਵੀ ਸਾਹਿਬ ਨਾਲ ਕੰਮ ਕਰਨ ਵਾਲਿਆਂ ਨੂੰ ਬੜਾ ਅਫਸੋਸ ਹੋਇਆ ਕਿ ਮੌਲਵੀ ਸਾਹਿਬ ਦੇ ਬੱਚੇ ਡਿਗਰੀਆਂ ਵਾਲੇ ਹੋ ਜਾਣ, ਪਰ ਉਹ ਉਵੇਂ ਦੇ ਉਵੇਂ ਹੀ ਰਹਿਣ, ਸੋ ਉਹਨਾਂ ਨੇ ਇਹਨਾਂ ਨੂੰ ਐਜ਼ਾਜ਼ੀ ਡਿਗਰੀ ਦੇਣ ਦਾ ਫੈਸਲਾ ਕੀਤਾ।

'ਇਕ ਦਿਨ ਚਾਹ ਪਾਰਟੀ ਕੀਤੀ ਗਈ; ਵੱਡਾ ਡਰਾਇੰਗ ਪੇਪਰ ਲਿਆ ਤੇ ਉਸ ਤੇ ਇਹ ਇਬਾਰਤ ਮੋਟੇ ਤੇ ਟੰਗੀਨ ਸੁਨਹਿਰੇ ਅੱਖਰਾਂ ਵਿਚ ਛਪਵਾਈ ਗਈ, 'ਐਚ. ਪੀ. ਐਨ. ਈ. ਦੀ ਡਿਗਰੀ ਮਲਵੀ ਮਖੱਨਸ-ਉਦਦੀਨ ਨੂੰ, ਉਹਨਾਂ ਦੀ ਪੰਦਰਾਂ ਸਾਲਾਂ ਦੀ ਨੇਕ ਨੀਯਤੀ ਨਾਲ ਕੀਤੀ ਨੌਕਰੀ ਦੇ ਬਦਲੇ ਦਿੱਤੀ ਜਾਂਦੀ ਹੈ'। ਇਸ ਡਿਗਰੀ ਤੇ ਦਸਖ਼ਤ ਕੀਤੇ ਕਮੇਟੀ ਦੇ ਪ੍ਰਧਾਨ ਐਲ. ਬੀ. ਐਫ. ਨੇ, ਐਗਜ਼ੈਕਟਿਵ ਅਫਸਰ ਤੇ ਕਮੇਟੀ ਦੇ ਸਕਤਰ ਨੇ।

‘ਪਰ ਐਚ. ਪੀ. ਐਨ. ਈ. ਦਾ ਭਾਵ ਕੀ ਹੈ?' ਬਲਜੀਤ ਨੇ ਹੈਰਾਨ ਹੋ ਕੇ ਪੁਛਿਆ। ਉਸ ਨੂੰ ਹੁਣ ਕੁਝ ਕੁਝ ਵਿਸ਼ਵਾਸ ਆਉਂਦਾ ਜਾਂਦਾ ਸੀ, ਕਿ ਇਹ ਡਿਗਰੀ ਜ਼ਰੂਰੀ ਚੰਗੀ ਹੋਵੇਗੀ, ਜਿਹਦੇ ਤੇ ਦਸਖ਼ਤ ਕਮੇਟੀ ਦੇ ਜ਼ਿੰਮੇਵਾਰ ਅਫਸਰਾਂ ਦੇ ਸਨ।

'ਇਸ ਦਾ ਭਾਵ ਹੈ, 'ਹੈਜ਼ ਪਾਸਡ ਨੋ ਐਗਜ਼ੈਮੀਨੇਸ਼ਨ’ ਇਹ ਆਖ ਕੇ ਉਹ ਕਲਰਕ ਹੱਸ ਪਿਆ ਤੇ ਨਾਲ ਹੀ ਖਿਲੀ ਪਾ ਕੇ ਹੱਸ ਪਏ ਬਾਕੀ ਦੇ ਸਾਰੇ ਕਲਰਕ। ਇਤਨੇ ਨੂੰ ਚਪੜਾਸੀ ਅੰਦਰ ਆਇਆ ਤੇ ਸਭਨਾਂ ਨੂੰ ਇਹ ਆਖ ਕੇ ਸੁਚੇਤ ਕਰ ਗਿਆ, ਕਿ ਐਲ. ਬੀ. ਐਫ. ਆ ਰਿਹਾ ਸੀ। ਸਭ ਆਪੋ ਆਪਣੇ ਕੰਮ ਲਗ ਗਏ। ਦਫ਼ਤਰ ਵਿਚ ਚੁਪ ਚਾਂਅ ਵਰਤ ਗਈ, ਜਿਵੇਂ ਇਥੇ ਕਦੇ ਕੋਈ ਗਲ ਨਹੀਂ 'ਇਹ ਮੌਲਵੀ ਸਾਹਿਬ ਕਮੇਟੀ ਘਰ ਵਿਚ ਮੈਂਬਰਾਂ ਦੀ ਮਿਹਰਬਾਨੀ ਨਾਲ ਨੌਕਰ ਹੋ ਗਏ।' ਉਹ ਕਲਰਕ ਬੋਲਿਆ, ਪਰ ਆਪ ਨੇ ਕੋਈ ਇਮਤਿਹਾਨ ਵੀ ਪਾਸ ਨਹੀਂ ਸੀ ਕੀਤਾ ਹੋਇਆ। ਓਧਰੋਂ ਉਰਦੂ ਅਖਰਾਂ ਵਿਚ ਗਿਆਨੀ ਤੇ ਉਰਦੂ ਦੇ ਮੁਨਸ਼ੀ ਫਾਜ਼ਲ, ਅਦੀਬ ਤੇ ਆਲਮ ਦੇ ਪ੍ਰੀਖਿਆ ਸਾਰੀ ਦੁਨੀਆਂ ਪਾਸ ਕਰ ਰਹੀ ਸੀ। ਸੋ ਮੌਲਵੀ ਹੁਰਾਂ ਵੀ ਇਹਨਾਂ ਵਿਚੋਂ ਇਕ ਇਮਤਿਹਾਨ ਪਾਸ ਕਰ ਕੇ ਅੰਗਰੇਜ਼ੀ ਦੀ ਦਸਵੀਂ ਕਰਨ ਦਾ ਵਿਚਾਰ ਕੀਤਾ। ਇਹ ਸੋਚ ਕੇ ਇਹਨਾਂ ਨੇ ਗਿਆਨੀ ਉਰਦੂ ਅਖਰਾਂ ਦਾ ਇਮਤਿਹਾਨ ਦਿੱਤਾ, ਇਹਨਾਂ ਦੇ ਨਾਲ ਹੀ ਇਹਨਾਂ ਦੇ ਲੜਕੇ ਨੇ ਵੀ ਇਮਤਿਹਾਨ ਦਿੱਤਾ, ਦੋਹਾਂ ਦੇ ਪਰਚੇ ਚੰਗੇ ਹੋਏ। ਨਤੀਜਾ ਨਿਕਲਿਆ, ਮੁੰਡਾ ਪਾਸ ਹੋ ਗਿਆ, ਮੌਲਵੀ ਸਾਹਿਬ ਚਾਰੇ ਸ਼ਾਨੇ ਚਿਤ ਡਿੱਗੇ।'

ਇਸ ਗਲ ਦੇ ਸੁਣਦੇ ਸਾਰ ਹੀ ਮੌਲਵੀ ਸਾਹਿਬ ਦੇ ਖਿੜ ਕੰਵਲ ਮੁਖ ਤੇ ਫਿਰ ਗੜੇ ਮਾਰ ਹੋ ਗਈ। ਬਾਕੀ ਸਾਰੇ ਹਸ ਪਏ।

“ਹਾਂ ਜੀ ਅਗੋਂ?' ਬਲਜੀਤ ਨੇ ਸੁਆਦ ਲੈਂਦੇ ਹੋਏ ਆਖਿਆ।

'ਫਿਰ ਮੌਲਵੀ ਸਾਹਿਬ ਨੇ ਮੁਨਸ਼ੀ ਫਾਜ਼ਲ ਦੀ ਪ੍ਰੀਖਿਆ ਪਾਸ ਕਰਨ ਦਾ ਫੈਸਲਾ ਕੀਤਾ। ਇਮਤਿਹਾਨ ਦਿੱਤਾ, ਇਹਨਾਂ ਦੇ ਨਾਲ ਹੀ ਇਮਤਿਹਾਨ ਦਿੱਤਾ ਇਹਨਾਂ ਦੀ ਲੜਕੀ ਨੇ। ਪਰਚੇ ਦੋਹਾਂ ਨੇ ਬੜੇ ਚੰਗੇ ਕੀਤੇ, ਪਰ ਲੜਕੀ ਪਾਸ ਹੋ ਗਈ ਤੇ ਮੌਲਵੀ ਸਾਹਿਬ ਦਾ ਦੀਵਾ ਫਿਰ ਗੁਲ ਹੋ ਗਿਆ। ਹੁਣ ਮੌਲਵੀ ਸਾਹਿਬ ਨੇ ਖ਼ਾਰ ਖਾਧੀ।'

“ਠੀਕ ਹੈ, ਜਬੇ ਬਾਨ ਲਾਗੇ ਤਬੈ ਰੋਸ ਜਾਗੇ?' ਇਕ ਸਿੱਖ ਕਲਰਕ ਬੋਲਿਆ। 'ਮੌਲਵੀ ਸਾਹਿਬ ਨੇ ਅਦੀਬ ਆਲਮ ਦਾ ਪ੍ਰੀਖਿਆ ਦਿੱਤਾ ਪਰ ਇੰਝ ਜਾਪਦਾ ਸੀ, ਕਿ ਯੂਨੀਵਰਸਟੀ ਦੇ ਕਰਮਚਾਰੀਆਂ ਤੇ ਪ੍ਰੀਖਿਅਕਾਂ ਨੂੰ ਮੌਲਵੀ ਸਾਹਿਬ ਨਾਲ ਕੋਈ ਚਿੜ ਸੀ, ਉਹਨਾਂ ਨੇ ਮੌਲਵੀ ਸਾਹਿਬ ਨੂੰ ਫਿਰ ਵਿਹਲ ਕਰ ਦਿੱਤਾ।

'ਜ਼ਾਲਮ ਬੜੇ ਬਹਿਸ ਵਾਕਿਆਂ ਹੋਏ!' ਬਲਜੀਤ ਨੇ ਆਖਿਆ।

'ਪਰ ਸਾਡੇ ਮੌਲਵੀ ਸਾਹਿਬ ਕਦ ਹਿੰਮਤ ਹਾਰਨ ਵਾਲੇ ਸਨ, ਹਰ ਸਾਲ ਇਹ ਇਮਤਿਹਾਨਾਂ ਦੀ ਇਕ ਇਕ ਪੌੜੀ ਹੇਠਾਂ ਉਤਰਦੇ ਆਏ ਤੇ ਹੁਣ ਇਹਨਾਂ ਅਦੀਬ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਹਨਾਂ ਫੈਸਲਾ ਕਰ ਲਿਆ ਸੀ ਕਿ ਜਾਂ ਯੂਨੀਵਰਸਿਟੀ ਤੋੜ ਦੇਣਗੇ ਨਹੀਂ ਤੇ ਕੋਈ ਨਾ ਕੋਈ ਪ੍ਰੀਖਿਆ ਪਾਸ ਕਰ ਲੈਣਗੇ, ਇਹਨਾਂ ਪੂਰੀ ਤਿਆਰੀ ਕਰ ਕੇ ਦੁਸ਼ਮਣ ਤੇ ਹਮਲਾ ਕੀਤਾ ਤੇ ਉਸ ਦੀ ਫਸੀਲ ਤੇ ਗੋਲਾ ਬਾਰੀ ਕੀਤੀ। ਇਮਤਿਹਾਨ ਦਿੱਤਾ, ਪਰ ਯੂਨੀਵਰਸਿਟੀ ਦਾ ਢੀਠ-ਪੁਣਾ ਵੇਖੋ ਮੌਲਵੀ ਸਾਹਿਬ ਨੂੰ ਯੂਨੀਵਰਸਿਟੀ ਦੇ ਕਰਮਚਾਰੀਆਂ ਤੇ ਪ੍ਰੀਖਿਅਕਾਂ ਨੇ ਮੂਧੜੇ ਮੂੰਹ ਸੁਟਿਆ। ਮੌਲਵੀ ਸਾਹਿਬ ਯੂਨੀਵਰਸਟੀ ਦੀ ਫਸੀਲ ਵਿਚ ਮਾਮੂਲੀ ਜਹੀ ਤਰੇੜ ਕਰਨ ਵਿਚ ਵੀ ਅਸਫਲ ਰਹੇ ਸਨ।'

'ਮੌਲਵੀ ਸਾਹਿਬ ਦੇ ਬੱਚੇ ਹੁਣ ਤਕ ਕੋਈ ਬੀ. ਏ. ਤੇ ਕੋਈ ਐਮ. ਏ. ਪਾਸ਼ ਕਰ ਬੈਠਾ ਸੀ। ਦਫ਼ਤਰ ਵਿਚ ਮੌਲਵੀ ਸਾਹਿਬ ਨਾਲ ਕੰਮ ਕਰਨ ਵਾਲਿਆਂ ਨੂੰ ਬੜਾ ਅਫਸੋਸ ਹੋਇਆ ਕਿ ਮੌਲਵੀ ਸਾਹਿਬ ਦੇ ਬੱਚੇ ਡਿਗਰੀਆਂ ਵਾਲੇ ਹੋ ਜਾਣ, ਪਰ ਉਹ ਉਵੇਂ ਦੇ ਉਵੇਂ ਹੀ ਰਹਿਣ, ਜੋ ਉਹਨਾਂ ਨੇ ਇਹਨਾਂ ਨੂੰ ਐਜ਼ਾਜ਼ੀ ਡਿਗਰੀ ਦੇਣ ਦਾ ਫੈਸਲਾ ਕੀਤਾ।

'ਇਕ ਦਿਨ ਚਾਹ ਪਾਰਟੀ ਕੀਤੀ ਗਈ; ਵੱਡਾ ਡਰਾਇੰਗ ਪੇਪਰ ਲਿਆ ਤੇ ਉਸ ਤੇ ਇਹ ਇਬਾਰਤ ਮੋਟੇ ਤੇ ਰੰਗੀਨ ਸੁਨਹਿਰੇ ਅੱਖਰਾਂ ਵਿਚ ਛਪਵਾਈ ਗਈ, 'ਐਚ. ਪੀ. ਐਨ. ਈ. ਦੀ ਡਿਗਰੀ ਮਲਵੀ ਮੱਖਨਸ-ਉਦਦੀਨ ਨੂੰ, ਉਹਨਾਂ ਦੀ ਪੰਦਰਾਂ ਸਾਲਾਂ ਦੀ ਨੇਕ ਨੀਯਤੀ ਨਾਲ ਕੀਤੀ ਨੌਕਰੀ ਦੇ ਬਦਲੇ ਦਿੱਤੀ ਜਾਂਦੀ ਹੈ'। ਇਸ ਡਿਗਰੀ ਤੇ ਦਸਖ਼ਤ ਕੀਤੇ ਕਮੇਟੀ ਦੇ ਪ੍ਰਧਾਨ ਐਲ. ਬੀ. ਐਫ. ਨੇ, ਐਗਜ਼ੈਕਟਿਵ ਅਫਸਰ ਤੇ ਕਮੇਟੀ ਦੇ ਸਕੱਤਰ ਨੇ।

‘ਪਰ ਐਚ. ਪੀ. ਐਨ. ਈ. ਦਾ ਭਾਵ ਕੀ ਹੈ?' ਬਲਜੀਤ ਨੇ ਹੈਰਾਨ ਹੋ ਕੇ ਪੁਛਿਆ। ਉਸ ਨੂੰ ਹੁਣ ਕੁਝ ਕੁਝ ਵਿਸ਼ਵਾਸ ਆਉਂਦਾ ਜਾਂਦਾ ਸੀ, ਕਿ ਇਹ ਡਿਗਰੀ ਜ਼ਰੂਰੀ ਚੰਗੀ ਹੋਵੇਗੀ, ਜਿਹਦੇ ਤੇ ਦਸਖ਼ਤ ਕਮੇਟੀ ਦੇ ਜ਼ਿੰਮੇਵਾਰ ਅਫਸਰਾਂ ਦੇ ਸਨ।

'ਇਸ ਦਾ ਭਾਵ ਹੈ, “ਹੈਜ਼ ਪਾਸਡ ਨੋ ਐਗਜ਼ੈਮੀਨੇਸ਼ਨ' ਇਹ ਆਖ ਕੇ ਉਹ ਕਲਰਕ ਹੱਸ ਪਿਆ ਤੇ ਨਾਲ ਹੀ ਖਿਲੀ ਪਾ ਕੇ ਹੱਸ ਪਏ ਬਾਕੀ ਦੇ ਸਾਰੇ ਕਲਰਕ। ਇਤਨੇ ਨੂੰ ਚਪੜਾਸ਼ੀ ਅੰਦਰ ਆਇਆ ਤੇ ਸਭਨਾਂ ਨੂੰ ਇਹ ਆਖ ਕੇ ਸੁਚੇਤ ਕਰ ਗਿਆ, ਕਿ ਐਲ. ਬੀ. ਐਫ. ਆ ਰਿਹਾ ਸੀ। ਸਭ ਆਪੋ ਆਪਣੇ ਕੰਮ ਲਗ ਗਏ। ਦਫ਼ਤਰ ਵਿਚ ਚੁਪ ਚਾਂਅ ਵਰਤ ਗਈ, ਜਿਵੇਂ ਇਥੇ ਕਦੇ ਕੋਈ ਗਲ ਨਹੀਂ ਹੋਈ ਹੁੰਦੀ ਤੇ ਸਦਾ ਮੌਤ ਵਰਗੀ ਚੁਪ ਨਾਲ ਹੀ ਇਹ ਲੋਕ ਕੰਮ ਕਰਦੇ ਸਨ।

ਉਗਰਸੈਨ ਤੇ ਬਲਜੀਤ ਉਠੇ। ਉਗਰਸੈਣ ਨੇ ਆਪਣੇ ਕਮਰੇ ਵਿਚ ਜਾਣਾ ਸੀ। ਦੋਵੇਂ ਉਸ ਕਮਰੇ ਵਿਚੋਂ ਨਿਕਲੇ, ਕਮਰਾ ਨਿਕਲਦੇ ਹੀ ਉਹਨਾਂ ਨੂੰ ਐਲ. ਬੀ. ਐਫ. ਮਿਲਿਆ। ਉਗਰਸੈਣ ਨੇ ਉਸ ਨੂੰ ਸਲਾਮ ਕੀਤੀ ਤੇ ਬਲਜੀਤ ਨਾਲ ਉਸ ਦੀ ਮੁਲਾਕਾਤ ਕਰਵਾਈ ਤੇ ਉਸ ਬਾਬਤ ਐਲ. ਬੀ. ਐਫ. ਨੂੰ ਦਸਿਆ।

ਐਲ. ਬੀ. ਐਫ. ਬਲਜੀਤ ਨੂੰ ਮਿਲ ਕੇ ਬੜਾ ਖੁਸ਼ ਹੋਇਆ ਤੇ ਉਸ ਨੂੰ ਆਪਣੇ ਨਾਲ ਹੀ ਆਪਣੇ ਕਮਰੇ ਵਿਚ ਲੈ ਗਿਆ। ਉਗਰਸੈਣ ਆਪਣੇ ਕਮਰੇ ਵਿਚ ਚਲਾ ਗਿਆ।

'ਮੇਰਾ ਲੜਕਾ ਐਮ. ਏ. ਐਲ. ਐਲ. ਬੀ. ਕਠੀ ਕਰਨ ਅਲਾਹਬਾਦ ਗਿਆ ਹੋਇਆ ਹੈ।' ਐਲ. ਬੀ. ਐਫ. ਨੇ ਆਪਣੇ ਕਮਰੇ ਵਿਚ ਅਪੜ ਕੇ ਤੇ ਕੁਰਸੀ ਤੇ ਬੈਠਦੇ ਹੋਏ ਅਖਿਆ, 'ਵੱਡੀਆਂ ਪੜ੍ਹਾਈਆਂ ਬਿਨਾਂ ਕਿਸੇ ਦੀ ਸਰਪਰਸਤ ਦੇ ਨਹੀਂ ਹੁੰਦੀਆਂ। ਤੁਸੀਂ ਆਪਣੇ ਹੀ ਨਿਕਲ ਆਏ ਹੋ, ਕੀ ਮੇਰੇ ਮੁੰਡੇ ਦਾ ਖ਼ਿਆਲ ਰਖੋਗੇ।'

'ਕਿਉਂ ਨਹੀਂ, ਕਿਉਂ ਨਹੀਂ ਤੁਸੀਂ ਉਸਦਾ ਮੈਨੂੰ ਪਤਾ ਦਿਉ।

ਐਲ. ਬੀ. ਐਫ. ਨੇ ਉਸ ਨੂੰ ਪਤਾ ਲਿਖ ਦਿੱਤਾ, 'ਇਥੇ ਕਿਸ ਤਰ੍ਹਾਂ ਆਏ ਸਾਉ।'

'ਤੁਹਾਡੀ ਕਮੇਟੀ ਗੋਚਰੇ ਕੰਮ ਸਨ, ਉਹ ......।'

'ਕੀ?'

ਬਲਜੀਤ ਨੇ ਕੰਮ ਦਸਿਆ। ਉਸ ਨੇ ਉਹ ਕੰਮ ਤੁਰਤ ਹੀ ਕਰਵਾ ਦਿੱਤੇ।

“ਉਗਰਸੈਣ ਤੁਹਾਡਾ ਕਿਵੇਂ ਵਾਕਫ਼ ਹੈ?' ਉਸ ਨੇ ਪੁਛਿਆ।

'ਮੇਰੀ ਮਾਸੀ ਦਾ ਪੁੱਤਰ ਹੈ।'

'ਖਬ' ਉਹ ਕੁਝ ਸੋਚਦਾ ਬੋਲਿਆ, 'ਮੈਂ ਚਾਹੁਣਾ ਤੁਸੀਂ ਇਸ ਨੂੰ ਕੁਝ ਅਕਲ ਸਿਖਾਉ।'

“ਕਿਉਂ! ਕਿਉਂ!! ਕੀ ਗੱਲ ਹੈ?'

“ਮੈਂ ਇਥੋਂ ਦਾ ਇਕ ਉੱਘਾ ਵਕੀਲ ਹਾਂ, ਕਮੇਟੀ ਦੇ ਪਰਧਾਨ ਹਾਂ, ਮੇਰਾ ਨਾਂ ਰੌਸ਼ਨ ਲਾਲ ਬਖਸ਼ੀ ਹੈ, ਮੈਂ ਸਰਕਾਰੇ ਦਰਬਾਰੇ ਚੰਗੇ ਰਸੂਖ ਦਾ ਮਾਲਕ ਹਾਂ, ਪਰ ਉਗਰਸੈਣ ਨੇ ਮੇਰੀ ਚਿਹੜ ਐਲ. ਬੀ. ਐਫ. ਰੱਖੀ ਹੋਈ ਹੈ, ਉਹਨੂੰ ਸਮਝਾਓ, ਨਹੀਂ ਤੇ ਮੈਂ ਉਸ ਨੂੰ ਪੀਹ ਕੇ ਸੁਰਮਾ ਬਣਾ ਦਿਆਂਗਾ।' ਬਖਸ਼ੀ ਨੇ ਦੰਦ ਕਰੀਚਦੇ ਹੋਏ ਆਖਿਆ।

‘ਜ਼ਰੂਰ ਜੀ ਜ਼ਰੂਰ, ਮੈਂ ਉਹਨਾਂ ਨੂੰ ਸਮਝਾਣ ਦਾ ਜਤਨ ਕਰਾਂਗਾ, ਮੇਰੇ ਉਹ ਵੱਡੇ ਭਰਾ ਨੇ ਇਹ ਆਖ ਕੇ ਉਹ ਉਨ ਬੈਠਾ ਤੇ ਚਪੜਾਸੀ ਨੂੰ ਨਾਲ ਲੈ ਕੇ ਉਗਰਸੈਣ ਦੇ ਕਮਰੇ ਵਿਚ ਆ ਗਿਆ।

‘ਸੁਣਾਓ ਕੀ ਆਖਦਾ ਸੀ ਐਲ. ਬੀ. ਐਫ.' ਉਗਰਸੈਣ ਨੇ ਹੱਸ ਕੇ ਪੁਛਿਆ।

'ਤੁਹਾਡੇ ਬਾਰੇ ਸ਼ਿਕਾਇਤ ਕਰਦੇ ਸੀ।'

‘ਤੁਸੀਂ ਆਪਣਾ ਸਾਰਾ ਕੰਮ ਕਰਵਾ ਲੈਣਾ ਸੀ।'

'ਉਹ ਤੇ ਉਹਨਾਂ ਨੇ ਕਰ ਦਿੱਤਾ ਹੈ। ਮੈਨੂੰ ਕੋਈ ਤਕਲੀਫ ਨਹੀਂ ਕਰਨੀ ਪਈ। ਪਰ ਭਰਾ ਜੀ ਉਹ ਤੁਹਾਡਾ ਪਰਧਾਨ ਹੈ ਤੇ ਤੁਸੀਂ ਉਸ ਨੂੰ ਐਲ. ਬੀ. ਐਫ. ਕੀ ਆਖਦੇ ਹੋ।'

'ਇਹ ਹੈ ਤੇ ਪਰਧਾਨ ਤੇ ਹੈ ਵੀ ਉੱਘਾ ਵਕੀਲ, ਪਰ ਹੈ ਪਾਗ਼ਲ, ਆਪਣੇ ਅਮਲੇ ਨਾਲ ਪਾਗ਼ਲਾਂ ਵਾਲੀਆਂ ਗੱਲਾਂ ਕਰਦਾ ਰਹਿੰਦਾ ਹੈ।'

'ਉਹ ਕਿਵੇਂ?'

'ਕਮੇਟੀ ਦੇ ਸੈਨੇਟਰੀ ਇੰਸਪੈਕਟਰ ਨੂੰ ਆਖਦਾ ਹੈ, ਕਿ ਉਸ ਦੇ ਘਰ ਦੀਆਂ ਟੱਟੀਆਂ ਦੀ ਰੋਜ਼ ਇੰਨਸਪੈਕਸ਼ਨ ਕੀਤਾ ਕਰੇ, ਲਾਈਟ ਇੰਨਸਪੈਕਟਰ ਉਸ ਦੇ ਘਰ ਦੀਆਂ ਬਤੀਆਂ ਦੀ ਰੋਜ਼ ਦੀ ਰੋਜ਼ ਰੀਪੋਰਟ ਦਿੱਤਾ ਕਰੇ। ਲਾਈਮੈਂਸ ਇੰਨਸਪੈਕਟਰ ਇਕ ਤਾਂਗਾ ਸਦਾ ਉਸ ਦੇ ਘਰ ਅਗੇ ਤਿਆਰ ਰਖਿਆ ਕਰੋ। ਤਾਂ ਜੋ ਉਹਨੂੰ ਕਿਤੇ ਜਾਣ ਲਗਿਆਂ ਦੇਰ ਨਾ ਹੋਵੇ। ਤੁਸੀਂ ਦਸੋ ਲਾਇਸੈਂਸ ਇੰਨਸਪੈਕਟਰ ਟਾਂਗੇ ਵਾਲੇ ਨੇ ਪੈਸੇ ਕਿਥੋਂ ਦੇਵੇ। ਇਹ ਸਭ ਪਾਗ਼ਲਾਂ ਵਾਲੀਆਂ ਗੱਲਾਂ ਨੇ। ਅਫਸੋਸ ਹੈ ਨਾ ਕਿ ਪੜ੍ਹ ਲਿਖ ਕੇ ਆਦਮੀ ਬੇਵਕੂਫਾਂ ਵਾਲੀਆਂ ਗੱਲਾਂ ਕਰੇ।'

'ਹੂੰ'

'ਇਹ ਗੱਲਾਂ ਵੇਖ ਕੇ ਦਫ਼ਤਰ ਵਾਲਿਆਂ ਨੇ ਇਸ ਦਾ ਨਾਂ ਐਲ. ਬੀ. ਐਫ਼. ਰਖ ਦਿੱਤਾ ਹੈ।

'ਹੂੰ ਐਲ. ਬੀ. ਐਫ.।' ਸੜੇ ਮਨੁੱਖ ਵਸਦੇ ਹਨ, ਇਥੇ ਹਰੇਕ ਆਪਣੇ ਆਪ ਨੂੰ ਬਾਕੀ ਦੁਨੀਆ ਦਾ ਬਾਦਸ਼ਾਹ ਸਮਝਦਾ ਹੈ।

ਉਹ ਘਰ ਅੰਦਰ ਚਲੇ ਗਏ। ਉਗਰਸੈਣ ਦੀ ਨਿੱਕੀ ਬੱਚੀ ‘ਪਾਪਾ ਜੀ, ਪਾਪਾ ਜੀ' ਕਰਦੀ ਉਹ ਦੀਆਂ ਲੱਤਾਂ ਨਾਲ ਆ ਚੰਬੜ। ਪਰ ਉਗਰਸੈਣ ਦਾ ਪਾਰਾ ਜੋ ਇਕ ਸੌ ਸੱਤਰ ਡਿਗਰੀ ਤੇ ਅਪੜ ਚੁਕਾ ਸੀ, ਹਾਲੀ ਹੇਠਾਂ ਆਉਣ ਦਾ ਨਾਂ ਨਹੀਂ ਸੀ ਲੈਂਦਾ। ਉਸ ਨੇ ਖਿਚ ਕੇ ਚਪੇੜ ਬੱਚੀ ਦੀ ਗਲ ਤੇ ਮਾਰ। ਬੱਚੀ ਡਡਿਆ ਉਠੀ। ਉਸ ਦਾ ਰੋਣਾ ਸੁਣ ਕੇ ਉਸ ਦੀ ਮਾਂ ਭੱਜੀ ਆਈ।

'ਕੀ ਗੱਲ ਹੋਈ ਹੈ, ਕਿਉਂ ਗੁੱਸਾ ਚੜਿਆ ਹੋਇਆ ਜੇ?' ਉਸ ਨੇ ਉਗਰਸੈਣ ਕੋਲੋਂ ਪੁਛਿਆ। ਉਸ ਨੇ ਕੋਈ ਉਤਰ ਨਾ ਦਿੱਤਾ ਤੇ ਆਪਣੇ ਕਮਰੇ ਵਿਚ ਚਲਾ ਗਿਆ।

ਉਸ ਦੀ ਪਤਨੀ ਨੇ ਬਲਜੀਤ ਕੋਲੋਂ ਗਲ ਪੁਛੀ, ਉਸ ਦੇ ਦਸਣ ਤੇ ਉਹ ਬੋਲੀ, 'ਉਹ ਹੋਵੇਗਾ ਜਗਦੀਸ਼ ਕਖ ਨਾ ਜਾਣਾ, ਉਹ ਹਮੇਸ਼ਾ ਇਸੇ ਤਰ੍ਹਾਂ ਹੀ ਕਰਦਾ ਰਹਿੰਦੇ, ਮੇਰੀ ਬੱਚੀ ਨੂੰ ਇਕ ਲਪੜ ਲੁਆ ਦਿੱਤਾ ਸੂ। ਇਹ ਆਖ ਕੇ ਉਸ ਨੇ ਰੋਂਦੀ ਬੱਚੀ ਨੂੰ ਚੁੱਕ ਲਿਆ ਤੇ ਪਿਆਰ ਨਾਲ ਚੁਪ ਕਰਾਣ ਲਗੀ।

'ਪਰ ਭਰਜਾਈ ਇਹ ਜੀਮ ਚੇ ਕੀ ਹੋਇਆ।'

‘ਜੁਤੀ ਚਰ' ਉਹ ਹੱਸ ਕੇ ਬੋਲੀ।

ਬਲਜੀਤ ਇਹ ਗਲ ਸੁਣ ਕੇ ਖਿਲੀ ਮਾਰ ਕੇ ਹੱਸ ਪਿਆ ਤੇ ਹੱਸਦਾ ਹੱਸਦਾ ਉਗਰਸੈਣ ਦੇ ਪਿਛੇ ਚਲਾ ਗਿਆ।

ਹਾਏ ਕੁਰਸੀ

“ਭਵਿੱਖ ਦੀ ਕੌਮ ਦੇ ਆਗੂ! ਪ੍ਰਮਾਤਮਾ ਰਹਿਮ ਕਰੇ।" ਹਾਏ ਕੁਰਸੀ ਪ੍ਰੋਫੈਸਰ ਸ਼ੰਕਰ ਸਟਾਫ ਰੂਮ ਦੀ ਚਿਕ ਚੁਕ ਕੇ ਅੰਦਰ ਵੜਿਆ 1 ਅੰਦਰ ਬੈਠਿਆਂ ਨੇ ਉਹਦੇ ਚੇਹਰੇ ਦੇ ਭਾਵ ਪੜ੍ਹਣ ਦੀ ਕੋਸ਼ਿਸ਼ ਕਰਦੇ ਹੋਏ ਅਨੇਕ ਤਰ੍ਹਾਂ ਦੀ ਤੱਕਣੀ ਨਾਲ ਉਸ ਵਲ ਵੇਖਿਆ! ਹਰੇਕ ਦੀ ਤੱਕਣੀ ਦਾ ਇਕ ਹੀ ਭਾਵ ਸੀ, “ਕੀ ਫੈਸਲਾ ਹੋਇਆ ਹੈ? ਪ੍ਰੋਫੈਸਰ ਸ਼ੰਕਰ ਨੇ ਬੈਠਦੇ ਸਾਰ ਹੀ ਬੁਲ੍ਹਾਂ ਵਿਚ ਮੁਸਕੜੀ ਦਬਾ ਕੇ ਆਖਿਆ, “ਦੋਸਤੋਂ ਪ੍ਰਿੰਸੀਪਲ ਨੇ ਆਖ ਦਿਤਾ ਹੈ ਕਿ ਕੁਰਸੀ ਤੇ ਬੈਠਣ ਲਈ ਪਰਚੀਆਂ ਪਾ ਲਉ। ਕੀ ਪੰਜ ਦੀਆਂ ਪੰਜ ਪਰਚੀਆਂ ਪੈਣਗੀਆਂ?? ਪ੍ਰੋਫੈਸਰ ਦੁਰਗਾ ਬੋਲਿਆ। “ਨਹੀਂ, ਪਰਚੀਆਂ ਕੇਵਲ ਦੋ ਕੁਰਸੀਆਂ ਲਈ ਪੈਣਗੀਆਂ। ਫੋਟੋ ਗਰਾਫਰ ਆਖਦਾ ਹੈ ਕਿ ਪੰਦਰਾਂ ਆਦਮੀਆਂ ਦੇ ਗਰੁਪ ਵਿਚ ਕੇਵਲ ਪੰਜ ਕੁਰਸੀਆਂ ਬੜੀਆਂ ਹਨ ਤੇ ਪ੍ਰਿੰਸੀਪਲ ਆਖਦਾ ਹੈ ਕਿ ਇਕ ਕੁਰਸੀ ਉਸਦੀ ਹੋਵੇਗੀ ਤੇ ਦੋ ਕੁਰਸੀਆਂ ਉਹਨਾਂ ਦੋਹਾਂ ਪ੍ਰੋਫੈਸਰਾਂ ਦੀਆਂ ਜਿਹੜੇ ਗੌਰਮਿੰਟ ਕਾਲਜਾਂ ਤਾਂ ਪੀ. ਈ. ਐਸ. ਲੈ ਕੇ ਰੀਟਾਇਰ ਹੋਏ ਹਨ ਤੇ ਇਥੇ ਨੌਕਰੀ ਕਰਦੇ ਹਨ। “ਪਰ ਹੈਨ ਤੇ ਸਾਡੇ ਨਾਲ ਦੇ ਹੀ ਨਾਂ! ਪ੍ਰੋਫੈਸਰ ਮਧੂ ਨੇ ਆਖਿਆ! ਪਰ ਉਮਰ ਵਿਚ ਵਡੇਰਾ ਹੋਣ ਦੇ ਕਾਰਨ, ਸਾਨੂੰ ਉਹਨਾਂ ਦਾ ਸ਼ਤਕਾਰ ਜ਼ਰੂਰੀ ਹੋਣਾ ਚਾਹੀਦਾ ਹੈ? ਪ੍ਰੋਫੈਸਰ ਵਿਨਾਇਕ ਨੇ ਆਖਿਆ। ‘ਫਿਰ ਪ੍ਰਿੰਸੀਪਲ ਦਾ ਆਖਾ ਵੀ ਮੰਨਣਾ ਜ਼ਰੂਰੀ ਹੈ, ਬਸ ਦੋ ਕੁਰਸੀਆਂ ਰਹਿ ਗਈਆਂ, ਉਹਨਾਂ ਲਈ ਪਰਚੀਆਂ ਪਾ ਲਉ।' ਸ਼ੰਕਰ ਨੇ ਪ੍ਰਿੰਸੀਪਲ ਦੇ ਫੈਸਲੇ ਨੂੰ ਦੁਹਰਾਇਆ। ਪਰ ਸੀਨੀਆਰਿਟੀ ਦਾ ਹਿਸਾਬ ਕਿਉਂ ਨਾ ਰਖਿਆ ਜਾਵੇ।

'ਸਾਰੇ ਇਕੋ ਦਿਨ ਤੇ ਇਕੋ ਤਨਖਾਹ ਤੇ ਨੌਕਰ ਹੋਏ । ਜਿਹੜੇ ਸਾਡੇ ਨਾਲੋਂ ਪਿਛੋਂ ਨੌਕਰ ਹੋਏ ਉਹਨਾਂ ਦੀ ਤਨਖਾਹ ਸਾਡੇ ਨਾਲੋਂ ਵਧੇਰੀ ਨੀਅਤ ਕੀਤੀ ਗਈ, ਫਿਰ ਸੀਨੀਆਰਿਟੀ ਦਾ ਕੀ ਹਿਸਾਬ ਹੋਵੇ । ਮੇਰੇ fਖਿਆਲ ਅਨੁਸਾਰ ਤਾਂ ਪਰਚੀਆਂ ਵਾਲਾ ਲੇਖਾ ਹੀ ਠੀਕ ਜਾਪਦੈ !' ਸ਼ੰਕਰ ਨੇ ਸਿਰ ਨੂੰ ਖੁਰਕਦੇ ਤੇ ਵਾਲ ਸਵਾਰਦੇ ਆਖਿਆ |
'ਨਾਲੇ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇਗਾ, ਨਾਲੇ ਪ੍ਰਿੰਸੀਪਲ ਦਾ ਹੁਕਮ ਵੀ ਮੰਨਿਆ ਜਾਵੇਗਾ, ਨਾਲੇ ਪੁੰਨ ਨਾਲੇ ਫਲੀਆਂ ।' ਪ੍ਰੋਫ਼ੈਸਰ ਸੋਖੇ ਬੋਲਿਆ |
'ਨਾਲੇ ਮੁੰਜ ਬਗੜ, ਨਾਲੇ ਦੇਵੀ ਦਰਸ਼ਨ । ਚਲੋ ਮੰਨ ਲਓ ਪ੍ਰਿੰਸੀਪਲ ਦੇ ਪਿਠੂ ਦੀ ਗਲ ।' ਪ੍ਰੋਫ਼ੈਸਰ ਸ਼ਰਮਾ ਨੇ ਚੇਟ ਕੀਤੀ ।
‘ਜ਼ਰਾ ਮੂੰਹ ਸੰਭਾਲ ਕੇ ਗਲ ਕਰਿਆ ਕਰ, ਹਰ ਗਲ ਵਿਚ ਪਰਸਨਲ ਰੀਮਾਰਕਸ ਚੰਗੇ ਨਹੀਂ ?' ਸੋਖੇ ਤਮਕ ਕੇ ਬੋਲਿਆ ।
'ਮੈਂ ਪਰਸਨਲ ਰੀਮਾਰਕਸ ਤੇ ਨਹੀਂ ਕਰ ਰਿਹਾ, ਐਵੇਂ ਸਹਿਜ ਸੁਭਾ ਗਲ ਕੀਤੀ ਏ, ਤੂੰ ਐਵੇਂ ਨਿਕੀਆਂ ਨਿਕੀਆਂ ਗੱਲਾਂ ਤੇ ਨਾ ਤਮਕਿਆ ਕਰ |'ਪ੍ਰੋਫੈਸਰ ਸੇਖੋਂ ਹਸ ਕੇ ਬੋਲਿਆ |
'ਇਹ ਨਿਕੀ ਗਲ ਨਹੀਂ' ਸੋਖੇ ਨੇ ਉਤਰ ਦਿਤਾ, ਫਿਰ ਕੁਝ ਠੰਡਾ ਹੋ ਕੇ ਬੋਲਿਆ 'ਪਰ ਸ਼ੰਕਰ ਕੁਝ ਸਟਾਫ ਦੇ ਮੈਂਬਰ ਇਥੇ ਨਹੀਂ' ?
‘ਪਰ ਸਾਡੇ ਹੱਥ ਵਿਚ ਉਹਨਾਂ ਦੇ ਰਾਈਟਸ ਬਿਲਕੁਲ ਸੇਫ ਨੇ | ਕਿਸੇ ਨੂੰ ਕੋਈ ਇਤਰਾਜ਼ ਤੇ ਹੋ ਹੀ ਨਹੀਂ ਸਕਦਾ !' ਸ਼ੰਕਰ ਕਾਗਜ਼ ਫੜ ਕੇ ਪਰਚੀਆਂ ਬਣਾਂਦਾ ਇਆ ਬੋਲਿਆ ।
ਪਰਚੀਆਂ ਬਣ ਗਈਆਂ । ਹਰੇਕ ਪ੍ਰੋਫੇਸਰ ਦੇ ਨਾਂ ਦੀ ਪਰਚੀ ਲਿਖੀ ਗਈ । ਹੁਣ ਪਰਚੀਆਂ ਕਿਸੇ ਕੋਲੋਂ ਚੁਕਾਈਆਂ ਜਾਣੀਆਂ ਸਨ । ਇਸ ਕੰਮ ਲਈ ਕਾਲਜ ਦੇ ਅਨਪੜ੍ਹ ਜਮਾਦਾਰ ਦਾ ਨਾਂ ਤਜਵੀਜ਼ ਹੋਇਆ | ਚਪੜਾਸੀ ਨੂੰ ਸਦ ਕੇ ਵੀ ਜਮਾਂਦਾਰ ਨੂੰ ਬੁਲਾਣ ਲਈ ਭੇਜਿਆ ਗਿਆ ਤੇ ਜਦ ਤਕ ਉਹ ਆਉਂਦਾ ਸ਼ੰਕਰ ਸਟਾਫ ਨੂੰ ਦਸਣ ਲਗਾ ਕਿ ਕਿਵੇਂ ਉਹ ਫੋਟੋ ਖਿਚਣ ਲਈ ਸ਼ਹਿਰ ਦੇ ਸਭ ਤੇ ਸਿਆਣੇ ਤੇ ਤਜਰਬੇਕਾਰ ਫੋਟੋਗਰਾਫਰ ਸ਼ਰਮਾ ਸਟੂਡੀਓਜ਼ ਦੇ ਮਾਲਕ ਚੰਦਰ ਕਾਂਤ ਸ਼ਰਮਾ ਨੂੰ

੫੨

ਆਪ ਆਉਣ ਵਾਸਤੇ ਆਖ ਕੇ ਆਇਆ ਸੀ ! ਚੰਦਰ ਕਾਂਤ ਅ:ਮ ਤੌਰ ਤੇ ਵਡੇ ਵਡੇ ਆਦਮੀਆਂ, ਜਾਂ ਰਾਜੇ ਮਹਾਰਾਜਿਆਂ ਦੀਆਂ ਫੋਟੋ ਆਪ ਖਿਚਿਆ ਕਰਦਾ ਸੀ ਤੇ ਮਾਮੂਲੀ ਗਰੁਪ ਉਹਦੇ ਪੁਤਰ ਪੋਤਰੇ ਜਾਂ ਨੌਕਰ ਆਦਿ ਖਿਚਿਆ ਕਰਦੇ ਸਨ | ਪਰ ਪ੍ਰੋਫੈਸਰਾਂ ਦੇ ਗਰੁੱਪ ਦੀ ਫੋਟੋ ਉਸ ਨੇ ਆਪ ਲੈਣੀ ਪ੍ਰਵਾਨ ਕਰ ਲਈ ਸੀ ਤੇ ਇਸ ਦੇ ਬਦਲੇ ਆਮ ਗਰੁਪ ਫੋਟੋ ਦੀ ਕੀਮਤ ਨਾਲੋਂ ਦਸ ਰੁਪੈ ਵਧ ਲੈਣੇ ਪ੍ਰਵਾਨ ਕਰ ਲਏ ਸਨ ।
‘ਤਾਂ ਤੇ ਇਹ ਫੋਟੋ ਮਾਸਟਰ ਕਾਰੀਗਰ ਦੇ ਹਥਾਂ ਦੀ ਹੋਣ ਕਰਕੇ ਬੜੀ ਸੋਹਣੀ ਹੋਵੇਗੀ । ਵਿਨਾਇਕ ਨੇ ਆਖਿਆ ।
'ਕਿਉਂ ਨਹੀਂ, ਚੰਦਰ ਕਾਂਤ ਫੋਟੋ ਵਿਚ ਜਾਨ ਪਾ ਦੇਂਦਾ ਹੈ, ਤਾਂ, ਸ਼ੰਕਰ, ਕੀ ਪੀ ਦੇ ਵੀ ਪੈਸੇ ਚੰਦਰ ਕਾਂਤ ਵਧ ਲਏਗਾ ?'
'ਹਾਂ ਦੋ ਰੁਪੈ ਦੇ ਥਾਂ ਸਵਾ ਦੋ ਰੁਪੈ ਫੀ ਕਾਪੀ ਦੇ ਹਿਸਾਬ ਚਾਰਜ ਕਰੇਗਾ' ! ਸ਼ੰਕਰ ਨੇ ਉੱਤਰ ਦਿੱਤਾ ।
'ਚਲੋਂ ਚੁਆਨੀ ਦੀ ਕੀ ਗਲ ਹੈ ।’ ਸੇਖੋਂ ਬੋਲਿਆ |
ਸਭ ਨੇ ਸੇਖੋਂ ਵਲ ਅਸਚਰਜਤਾ ਨਾਲ ਵੇਖਿਆ | ਸਟਾਫ ਦਾ ਕੇਵਲ ਇਕ ਇਹ ਆਦਮੀ ਸੀ, ਜੋ ਪੈਸੇ ਪੈਸੇ ਤੇ ਦਮੜੀ ਦਮੜੀ ਪਿਛੇ ਜਾਨ ਦੇਂਦਾ ਸੀ | ਪਰ ਅਜ ਚੁਆਨੀ ਦੀ ਗਲ ਕਰ ਕੇ ਉਸ ਨੇ ਬੜੀ ਦਰਿਆ ਦਿਲੀ ਵਿਖਾਲੀ ਸੀ ।
'ਸੇਖੋਂ ਅਜ ਤੇ ਚੁਆਨੀ ਲਈ ਦਰਿਆ ਦਿਲੀ ਵਿਖਾ ਕੇ ਹਾਤਮ ਤਾਈ ਦੀ ਕਬਰ ਤੇ ਲੱਤ ਮਾਰ ਦਿੱਤੀ ਆ |' ਸੋਖੇ ਨੇ ਟਕੋਰ ਕੀਤੀ । ਸਟਾਫ ਮੈਂਬਰ ਹੱਸ ਪਏ ।
ਜਮਾਂਦਾਰ ਆ ਗਿਆ । ਸ਼ੰਕਰ ਨੇ ਉਸ ਨੂੰ ਸਾਰੀ ਗਲ ਸਮਝਾਈ । :
ਅਜ ਸਟਾਫ ਰੂਮ ਭਰਿਆ ਹੋਇਆ ਸੀ । ਜਮਾਂਦਾਰ ਅਗੇ ਪਰਚੀਆਂ ਸੁਟ ਦਿੱਤੀਆਂ ਗਈਆਂ । ਸਾਰੇ ਹਾਜ਼ਰ ਸਟਾਫ ਮੈਂਬਰ ਆਪਣੇ ਆਪਣੇ ਇਸ਼ਟ ਨੂੰ ਧਿਆਉਣ ਲਗੇ । ਕੋਈ ਬੋਝੇ ਵਿਚ ਹਥ ਪਾ ਕੇ ਉਂਗਲਾਂ ਦੇ ਪੋਟਿਆਂ ਤੇ ਰਾਮ ਰਾਮ ਤੇ ਕਈ ਆਪਣੇ ਮਨ ਅੰਦਰ ਵਾਹਿਗੁਰੂ ਦਾ ਜਾਪ ਕਰਨ ਲਗੇ । ਕਈਆਂ ਨੇ ਆਪਣੀਆਂ ਅੱਖਾਂ ਮੁੰਧ ਲਈਆਂ ਤੇ ਹੱਥੋਂ ਦਿੱਤਾ ਲਿਆ ਚੇਤੇ ਕਰਨ ਲਗੇ । ਜਮਾਂਦਾਰ ਨੇ ਇਕ ਪਰਚੀ ਚੁਕ ਕੇ ਸ਼ੰਕਰ ਦੇ ਹੱਥ ਵਿਚ ਦੇ ਦਿੱਤੀ । ਕਈਆਂ ਨੇ ਸ਼ੰਕਰ ਨੂੰ

ਪਰਚੀ ਫੜਦੇ ਵੇਖਿਆ ਤੇ ਧਿਆਨ ਪਰਾਂ ਕਰ ਲਿਆ ਠੀਕ ਉਸ ਕਬੂਤਰ ਦੀ ਨਿਆਂਈ ਜੋ ਬਿਲੀ ਨੂੰ ਆਪਣੇ ਵਲ ਆਉਂਦਾ ਵੇਖ ਅੱਖਾਂ ਬੰਦ ਕਰ ਕੇ ਮੂੰਹ ਹੋਰ ਪਾਸੇ ਕਰ ਲੈਂਦਾ ਹੈ ।
ਸ਼ੰਕਰ ਨੇ ਕੰਬਦੇ ਹੱਥਾਂ ਨਾਲ ਪਰਚੀ ਖੋਹਲੀ ਤੇ ਫਿਕੀ ਜਹੀ ਮੁਸਕੜੀ ਬੁਲ੍ਹਾਂ ਤੇ ਲਿਆ ਕੇ ਬੋਲਿਆ, 'ਪ੍ਰੋਫੈਸਰ ਚੰਦਰਾ’ | ਸਾਰੇ ਬਿਟ ਬਿਟ ਇਕ ਦੂਜੇ ਵਲ ਵੇਖਣ ਲਗੇ । ਪ੍ਰੋਫੈਸਰ ਚੰਦਰਾ ਸਟਾਫ਼ ਰੂਮ ਵਿਚ ਹਾਜ਼ਰ ਨਹੀਂ ਸੀ । ਕਈਆਂ ਦੇ ਮੂੰਹ ਢਿਲਕ ਗਏ । ਸ਼ੰਕਰ ਚੋਟ ਕਰਦੇ ਹੋਏ ਬੋਲਿਆ 'ਦੋਸਤੋ ਘਬਰਾਉ ਨਾ, ਹਾਲੀ ਦੂਜੀ ਪਰਚੀ ਲਿਕਲਣੀ ਹੈ ।' ਸਭਨਾਂ ਦੇ ਚੇਹਰਿਆਂ ਤੇ ਐਵੇਂ ਨਾਂ ਮਾਤਰ ਲੈ ਆਈ | ਜਮਾਂਦਾਰ ਨੇ ਦੂਜੀ ਪਰਚੀ ਚੁਕੀ, ਸ਼ੰਕਰ ਨੇ ਫੜ ਕੇ ਖੋਹਲੀ ਤੇ ਮੋਈ ਹੋਈ ਆਵਾਜ਼ ਵਿਚ ਕੂਕਿਆ, 'ਪ੍ਰੋਫ਼ੈਸਰ ਹੰਸ' । ਪ੍ਰੋਫੇਸਰ ਹੰਸ ਆਪਣੇ ਮਹਿਕਮੇ ਵਿਚ ਕਲਾਸ ਲਈ ਬੈਠਾ ਸੀ | ਸਭਨਾਂ ਦੀਆਂ ਆਸਾਂ ਦੇ ਗੜੇ ਮਾਰ ਹੋ ਗਈ ਤੇ ਸਭਨਾਂ ਤੋਂ ਵੱਧ ਮਜ਼ੇਦਾਰ ਗੱਲ ਇਹ ਸੀ ਕਿ ਪ੍ਰੋਫੈਸਰ ਚੰਦਰਾ ਤੇ ਪ੍ਰੋਫੈਸਰ ਹੰਸ ਨੂੰ ਪਤਾ ਵੀ ਨਹੀਂ ਸੀ ਕਿ ਉਹਨਾਂ ਦੀ ਕਿਸਮਤ ਦਾ ਪਰਚੀਆਂ ਰਾਹੀਂ ਫੈਸਲਾ ਕੀਤਾ ਜਾ ਰਿਹਾ ਸੀ । ਜਮਾਂਦਾਰੇ ਚਲਾ ਗਿਆ ।
ਸਟਾਫ ਰੂਮ ਵਿਚ ਕੁਝ ਖੁਸਰ ਫੁਸਰ ਹੋਣ ਲਗੀ । ਜੋ ਧੁਖਦੇ ਪਲੀਤੇ ਵਾਂਗ ਸ਼ੁਰੂ ਹੋਈ ਤੇ ਅਖੀਰ ਗੋਲੇ ਵਾਂਗ ਠਾਹ ਕਰ ਕੇ ਫਟੀ ।
'ਸ਼ੰਕਰ ਤੂੰ ਪਰਚੀਆਂ ਹੇਠ ਕਿਉਂ ਸੁਟ ਦਿੱਤੀਆਂ ਨੇ, ਮੈਂ ਵੇਖਣਾ ਚਾਹੁੰਦਾ ਹਾਂ, ਤੂੰ ਮੇਰਾ ਨਾਂਅ ਕਿਵੇਂ ਲਿਖਿਆ ਸੀ ।’ ਸੇਖੋਂ ਕੁਰਲਾਇਆ ।
'ਤੇਰਾ ਨਾਂਅ ਪ੍ਰੋਫੈਸਰ ਸੇਖੋਂ ਕਰ ਕੇ ਲਿਖਿਆ ਸੀ, ਹੋਰ ਕਿਸ ਤਰ੍ਹਾਂ, ਤੂੰ ਸਾਹਮਣੇ ਈ ਸੀ ਨਾ |' ਸ਼ੰਕਰ ਨੇ ਫਰਸ਼ ਤੇ ਸੁਟੀਆਂ ਪਰਚੀਆਂ ਚਕ ਕੇ ਮੇਜ਼ ਰਖੀਆਂ । ਉਸ ਸਾਰੀਆਂ ਪਰਚੀਆਂ ਖੋਹਲੀਆਂ ਤੇ ਬੋਲਿਆ, 'ਐਹ ਵੇਖ ਲਉ |'
'ਤੈਨੂੰ ਮੇਰਾ ਨਾਂ ਉਜਾਗਰ ਸੇਖੋਂ ਲਿਖਣਾ ਚਾਹੀਦਾ ਸੀ ।' ਸੇਖੋਂ ਨੇ ਆਖਿਆ |
'ਤੇ ਮੇਰਾ ਸੂਰਜ ਕੰਵਲ ਪਸਰੀਚਾ, ਨਿਰਾ ਪਸਰੀਚਾ ਨਹੀਂ |'ਬੁਢ ਮੁੰਹਿਆ ਪ੍ਰੋਫੈਸਰ ਪਸਰੀਚਾ ਬੋਲਿਆ ।
'ਪਰ ਤੁਹਾਡੇ ਸਾਹਮਣੇ ਹੀ ਸਭ ਕੁਝ ਹੋਇਆ ਹੈ ਨਾਂ, ਮੇਰਾ ਆਪਣਾ ਨਾਂਅ ਨਹੀਂ ਨਿਕਲਿਆ |'

੫੪

‘ਇਹ ਪਰਚੀਆਂ ਫੇਰ ਪੈਣਗੀਆਂ ।’ ਸਟਾਫ਼ ਰੂਮ ਵਿਚ ਕਾਵਾਂ ਰੌਲੀ ਮਚ ਗਈ; ਇੰਵਜਾਪਦਾ ਸੀ ਜਿਵੇਂ ਸ਼ਹਿਰ ਦੇ ਮੁਖੀ ਵਿਦਿਅਕ ਆਸ਼ਰਮ ਦੇ ਸਟਾਫ ਰੂਮ ਵਿਚ ਮੱਛੀ ਟਕੇ ਸੈਰ ਵਿਕ ਰਹੀ ਹੈ । ਇਸ ਰੌਲੇ ਵਿਚ ਪ੍ਰੋਫੈਸਰ ਸਰੂਪ ਅੰਦਰ ਆਇਆ ਤੇ ਬੋਲਿਆ, 'ਕਿਉਂ ਭਈ ਕੀ ਗਲ ਹੈ ?'
'ਲੈ, ਤੇ ਪ੍ਰੋਫੈਸਰ ਸਰੂਪ ਦੇ ਨਾਂਅ ਦੀ ਪਰਚੀ ਪੈਣੀ ਤਾਂ ਰਹਿ ਹੀ ਗਈ ।' ਕਿਸੇ ਨੇ ਆਖਿਆ | ਪ੍ਰੋਫੇਸਰ ਸਰੂਪ ਨੂੰ ਸਾਰੀ ਗਲ ਦਸੀ ਗਈ ਤੇ ਪਰਚੀਆਂ ਦੀ ਛਾਨ ਬੀਨ ਹੋਣ ਲਗੀ । ਪ੍ਰੋਫੈਸਰ ਸਰੂਪ ਦੇ ਨਾਂ ਦੀ ਪਰਚੀ ਸਚ ਹੀ ਨਹੀਂ ਸੀ ਲਿਖੀ ਗਈ । ਪਰ ਉਸ ਨੇ ਆਖ ਦਿੱਤਾ ਸੀ, ਕਿ ਉਸ ਨੂੰ ਇਸ ਗਲ ਦੀ ਨਹੀਂ ਸੀ ਪਰਵਾਹ | ਪਰਚੀਆਂ ਫੇਰ ਪਾਣ ਦੇ ਨਵੇਂ ਢਕਵੰਜ ਘੜੇ ਜਾਣ ਲਗੇ ਤੇ ਸ਼ੰਕਰ ਨੂੰ ਪ੍ਰਿੰਨਸੀਪਲ ਦੀ ਸਲਾਹ ਲੈਣ ਲਈ ਭੇਜਿਆ ਗਿਆ | ਉਸ ਦੇ ਜਾਣ ਪਿੱਛੋਂ ਨਵਾਂ ਕਾਗਜ਼ ਲੈ ਕੇ ਨਵੀਆਂ ਪਰਚੀਆਂ ਬਣਾਈਆਂ ਗਈਆਂ ਤੇ ਬਣਾ ਸੰਵਾਰ ਕੇ ਉਹਨਾਂ ਤੇ ਪ੍ਰੋਫੈਸਰਾਂ ਦੇ ਨਾਂਅ ਲਿਖੇ ਜਾਣ ਲਗੇ ।
ਸ਼ੰਕਰ ਆ ਗਿਆ । ਉਸ ਦਸਿਆ ਕਿ ਪ੍ਰਿੰਸੀਪਲ ਨੇ ਸਾਰੀ ਗੱਲ ਸੁਣ ਕੇ ਆਪਣਾ ਫੈਸਲਾ ਦੇ ਦਿੱਤਾ ਸੀ ਤੇ ਉਹ ਇਹ ਸੀ ਕਿ ਪ੍ਰੋਫੈਸਰ ਚੰਦਰਾ ਤੇ ਹੰਸ ਦੀਆਂ ਪਰਚੀਆਂ ਜਾਇਜ਼ ਸਨ | ਡਾਹਡੇ ਗੁਸੇ ਵਿਚ ਆਣ ਕੇ ਨਵੀਆਂ ਬਣੀਆਂ ਪਰਚੀਆਂ ਨੂੰ ਚੀਨਾਂ ਕੀਤਾ ਗਿਆ | ਸਾਰੇ ਬੁੜ ਬੁੜ ਕਰਨ ਲਗੇ ।
ਸਟਾਫ ਰੂਮ ਵਿਚ ਕਾਫੀ ਅਸ਼ਾਂਤੀ ਸੀ । ਕਈਆਂ ਦੀਆਂ ਗੱਦੀਆਂ ਖੁਸ ਗਈਆਂ ਸਨ, ਕਈਆਂ ਦੇ ਰਾਜ ਸਿੰਘਾਸਨ ਡੋਲ ਗਏ ਸਨ । ਪ੍ਰਿੰਸੀਪਲ ਦਾ ਫੈਸਲਾ ਕਈਆਂ ਨੂੰ ਬਿਲਕੁਲ ਪ੍ਰਵਾਨ ਨਹੀਂ ਸੀ । ਦਿਲਾਂ ਵਿਚ ਇਕ ਚੁਭਣ ਜਹੀ ਰਹਿ ਗਈ ।
ਫੋਟੋ ਦਾ ਵੇਲਾ ਹੋ ਗਿਆ । ਫੋਟੋ ਗ੍ਰਾਫਰ ਆ ਗਿਆ ਤੇ ਆ ਕੇ ਉਸ ਨੇ ਨੀਯਤ ਕੀਤੀ ਥਾਂ ਤੇ ਕੈਮਰਾ ਮੈਟ ਕਰ ਦਿੱਤਾ | ਪੰਜ ਕੁਰਸੀਆਂ ਵੀ ਰਖ ਦਿੱਤੀਆਂ ਗਈਆਂ ਤੇ ਪ੍ਰਿੰਸੀਪਲ ਨੂੰ ਸੁਨੇਹਾ ਭੇਜ ਦਿੱਤਾ ਗਿਆ ਕਿ ਫੋਟੋ ਵਾਸਤੇ ਸਟਾਫ ਆ ਜਾਵੇ । ਪ੍ਰਿੰਸੀਪਲ ਕਮਰੇ ਵਿਚੋਂ ਨਿਕਲਿਆ ਤੇ ਸਟਾਫ, ਸਟਾਫ ਰੂਮ ਵਿਚੋਂ । ਝੂੰਮਦੇ ਝੂੰਮਦੇ ਫੋਟੋ ਅਸਥਾਨ ਤੇ ਪੁਜੇ । ਸਟਾਫ ਹਾਲੀ ਵੀ ਮੂੰਹ ਜੋੜ ਕੇ ਆਪਸ ਵਿਚ ਘਰ ਘੁਰ ਕਰ ਰਿਹਾ ਸੀ । ਫੋਟੋ ਗ੍ਰਾਫਰ ਨੇ ਸਟਾਫ ਨੂੰ ਆਉਣ ਲਈ ਆਖਿਆ, ਪਰ 

ਉਹ ਉਸ ਕੋਲੋਂ ਦਸ ਗਜ਼ ਤੇ ਖਲੋ ਕੇ ਪਿੰਸੀਪਲ ਨੂੰ ਘੇਰੇ ਵਿਚ ਲੈ ਕੇ ਗਲਾਂ ਕਰਨ ਲਗੇ ।
‘ਇਹ ਕੁਰਸੀਆਂ ਦੇਣ ਦਾ ਤੁਸਾਂ ਨਵਾਂ ਤ੍ਰੀਕਾ ਕਢਿਆ ਹੈ, ਪ੍ਰਿੰਸੀਪਲ ਸਾਹਿਬ ?' ਸੇਖੋਂ ਨੇ ਆਪਣੀ ਸੜਨ ਦਾ ਨਰੀਖਣ ਕਰਦੇ ਹੋਏ ਗਲ ਸ਼ੁਰੂ ਕੀਤੀ । “ਮੈਂ ਕਿਸੇ ਖਾਸ ਮੈਂਬਰ ਨੂੰ ਕੁਰਸੀ ਦੇਣ ਲਈ ਆਖ ਕੇ, ਇਹ ਨਹੀਂ ਕਿਸੇ ਕੋਲੋਂ ਸੁਨਣਾ ਚਾਹੁੰਦਾ ਕਿ ਮੈਂ ਕਿਸੇ ਦੀ ਰਿਆਇਤ ਕੀਤੀ ਹੈ ।' ਪ੍ਰਿੰਸੀਪਲ ਨੇ ਉੱਤਰ ਦਿੱਤਾ ।
'ਨਹੀਂ ਜੀ, ਤੁਸੀਂ ਕਿਸੇ ਚਪੜਾਸੀ ਨੂੰ ਕੁਰਸੀ ਤੇ ਬੈਠਣ ਲਈ ਆਖ ਦਿੰਦੇ ਸਾਨੂੰ ਕੋਈ ਇਤਰਾਜ਼ ਨਾ ਹੁੰਦਾ ।' ਸੇਖੋਂ ਬੋਲਿਆ |
'ਤਾਂ ਕੀ ਹੁਣ ਜਿਹੜੇ ਕੁਰਸੀਆਂ ਤੇ ਬੈਠ ਰਹੇ ਹਨ ਉਹ ਚਪੜਾਸੀ ਨਾਲੋਂ ਹੇਠਲੀ ਸ਼੍ਰੇਣੀ ਦੇ ਨੇ ।'ਪਿੰਸੀਪਲ ਨੇ ਟਕੋਰ ਕੀਤ} ।
'ਪ੍ਰੋਫੈਸਰ ਹੰਸ ਹਾਲੀ ਅਗਲੇ ਦਿਨ ਨੌਕਰ ਹੋਏ ਨੇ......'
'ਪਰ ਤੁਹਾਥੋਂ ਤਨਖਾਹ ਵਧੇਰੇ ਲੈਂਦੇ ਨੇ ।'
'ਸਾਨੂੰ ਇਹ ਫੈਸਲਾ ਮਨਜ਼ੂਰ ਨਹੀਂ |'
‘ਤਾਂ ਫੋਟੋ ਨਹੀਂ ਹੋਵੇਗੀ ਜੇਕਰ ਹੋਵੇਗੀ ਤਾਂ ਪ੍ਰੋਫ਼ੈਸਰ ਚੰਦਰਾ ਤੇ ਪ੍ਰੋਫੈਸਰ ਹੰਸ ਹੀ ਕੁਰਸੀਆਂ ਤੇ ਬੈਠਣਗੇ |' ਪ੍ਰਿੰਸੀਪਲ ਦਾ ਇਹ ਆਖਰੀ ਫੈਸਲਾ ਸੀ ।
'ਅਸੀਂ ਫੋਟੋ ਨਹੀਂ ਕਰਵਾਂਦੇ ।'
'ਨਾਂ ਕਰਵਾਉ ।'
'ਪਰ ਜੀ ਕਈ ਸਟਾਫ ਮੈਂਬਰਾਂ ਦੀਆਂ ਪਰਚੀਆਂ ਨਹੀਂ ਪਈਆਂ ।'
'ਉਹ ਤੁਹਾਡੀ ਗਲਤੀ ਹੈ, ਕਿਉਂ ਪਰਚੀਆਂ ਠੀਕ ਤ੍ਰੀਕੇ ਨਾਲ ਨਹੀਂ ਪਾਈਆਂ ਗਈਆਂ, ਫਿਰ ਸਰੂਪ ਨੇ ਮੈਨੂੰ ਆਖਿਆ ਹੈ, ਕਿ ਉਸ ਦੇ ਨਾਂ ਦੀ ਪਰਚੀ ਨਾ ਪੈਣ ਦਾ ਉਸ ਨੂੰ ਕੋਈ ਇਤਰਾਜ਼ ਨਹੀਂ' ।
'ਕਈਆਂ ਦੇ ਨਾਂਅ ਹੀ ਅੱਧੇ ਲਿਖੇ ਗਏ ।'
'ਉਹ ਹੀ ਨਾਂ ਲਿਖੇ ਗਏ, ਜਿਨ੍ਹਾਂ ਨਾਵਾਂ ਨਾਲ ਤੁਸੀਂ ਲੋਕ ਆਮ ਕਰ ਕੇ ਸੱਦੇ ਜਾਂਦੇ ਹੋ ।'

પ€

‘ਤੁਸੀਂ ਤੇ ਯਕਤਰਫਾ ਡਿਗਰੀ ਦੇ ਰਹੇ ਹੋ ।'
'ਵਧੇਰੇ ਬਹਿਸ ਦਾ ਕੋਈ ਲਾਭ ਨਹੀਂ, ਫੋਟੋ ਕਰਵਾਉਣੀ ਹੈ ਤੇ ਇਹਨਾਂ ਨਾਵਾਂ ਨਾਲ ਹੀ ਕਰਵਾ ਲਓ, ਨਹੀਂ ਤੇ ਫੋਟੋ ਨਹੀਂ ਹੋਵੇਗੀ ।'
ਸਟਾਫ ਖਿਲਰ ਗਿਆ | ਕਈ ਸੜਕ ਸਵਾਰ ਹੋਏ ਤੇ ਕਈ ਸਾਈਕਲਾਂ ਦੇ ਪੈਡਲ ਘੁਮਾਣ ਲਗੇ ।
ਚੰਦਰ ਕਾਂਤ ਸ਼ਹਿਰ ਦਾ ਮੁਖੀ ਫੋਟੋ ਗ੍ਰਾਫਰ ਹੈਰਾਨ ਹੋ ਕੇ ਖਲੋਤਾ ਸਾਰੇ ਸਟਾਫ ਦੀਆਂ ਪਿਠਾਂ ਤਕ ਰਿਹਾ ਸੀ । ਉਸ ਨੂੰ ਕੁਝ ਸਮਝ ਨਹੀਂ ਸੀ ਆ ਰਹੀ । ਉਹ ਪ੍ਰਿੰਸੀਪਲ ਵਲ ਵਧਿਆ, ਪਰ ਉਸ ਨੇ ਹਥ ਦੇ ਇਸ਼ਾਰੇ ਨਾਲ ਉਸ ਨੂੰ ਆਪਣੇ ਕੋਲ ਆਉਣ ਤੋਂ ਵਰਜ ਦਿੱਤਾ ।
ਪ੍ਰਿੰਸੀਪਲ ਆਪਣੇ ਕਮਰੇ ਵਲ ਤੇ ਫੋਟੋ ਗ੍ਰਾਫਰ ਬੁੜ ਬੁੜ ਕਰਦਾ ਸੈਟ ਕੀਤੇ ਕੈਮਰੇ ਵਲ ਵਧਿਆ ।

ਪਛਾਣ

‘ਸਾਡੇ ਧਰਮ ਕਰਮ ਰਬ ਨਾਲ ਮਖ਼ੌਲ ਹਨ........." 

ਪਛਾਣ

"ਮੈਂ ਤਾਂ ਬੱਚਿਆਂ ਨੂੰ ਟ੍ਰੈਂਨਿੰਗ ਹੀ ਇਹੋ ਜਿਹੀ ਦਿੱਤੀ ਏ, ਸਰਦਾਰ ਜੀ, ਕਿ ਉਹ ਦੁਨੀਆਂ ਵਿਚ ਧੋਖਾ ਖਾ ਹੀ ਨਾਂ ਸਕਣ ।' ਅਸ਼ੋਕ ਕੁਮਾਰ ਨੇ ਸਿਰ ਤੇ ਹਥ ਫੇਰਦੇ ਹੋਏ ਆਖਿਆ । 'ਕਿਉਂ ਨਹੀਂ ! ਕਿਉਂ ਨਹੀਂ !! ਭਲੇ ਘਰਾਂ ਦਾ ਇਹ ਹੀ ਦਸਤੂਰ ਏ |’ ਬਗੀਚਾ ਸਿੰਘ ਨੇ ਉੱਤਰ ਦਿੱਤਾ ।
ਅਸ਼ੋਕ ਕੁਮਾਰ ਤੇ ਬਗੀਚਾ ਸਿੰਘ ਸੂਰਜ ਫਰਨੀਚਰ ਮਾਰਟ ਤੇ ਬੈਠੇ ਗਲਾਂ ਕਰ ਰਹੇ ਸਨ । ਇਹਨਾਂ ਦੋਹਾਂ ਦਾ ਆਪਸ ਵਿਚ ਕਾਫੀ ਗੂੜ੍ਹ ਸੀ । ਅੱਜ ਤੋਂ ਪੰਜ ਸਾਲ ਪਹਿਲਾਂ ਬਗੀਚਾ ਸਿੰਘ ਇਕ ਫਰਮ ਦਾ ਮੈਨੇਜਰ ਹੋ ਕੇ ਆਇਆ ਸੀ । ਕਿਸੇ ਫਰਮ ਨੇ ਉਸ ਸ਼ਹਿਰ ਵਿਚ ਨਵੀਂ ਬਰਾਂਚ ਖੋਹਲੀ ਸੀ । ਨਵੀਂ ਫਰਮ ਨੂੰ ਸੈਟ ਕਰਨ ਲਈ ਫਰਨੀਚਰ ਦੀ ਲੋੜ ਸੀ । ਬਗੀਚਾ ਸਿੰਘ ਨੇ ਕਈ ਫਰਨੀਚਰ ਬਨਾਣ ਵਾਲਿਆਂ ਕੋਲੋਂ ਟੈਂਡਰ ਲਏ ਸਨ ਤੇ ਸੂਰਜ ਫਰਨੀਚਰ ਵਾਲਿਆਂ ਦਾ ਫਰਨੀਚਰ ਵੇਖ ਕੇ ਟੈਂਡਰ ਮਨਜ਼ੂਰ ਕਰ ਲਿਆ ਸੀ । ਉਦੋਂ ਦਾ ਹੀ ਇਹਨਾਂ ਦੋਹਾਂ ਵਿਚ, ਫਰਮ ਦੇ ਮੈਨੇਜਰ ਬਗੀਚਾ ਸਿੰਘ ਤੇ ਸੂਰਜ ਫਰਨੀਚਰ ਮਾਰਨ ਦੇ ਮਾਲਕ ਅਸ਼ੋਕ ਕੁਮਾਰ ਵਿਚ ਕਾਫੀ ਗੂੜ੍ਹ ਹੋ ਗਿਆ ਸੀ । ਜਦ ਮਿਲਦੇ ਬੜੇ ਪਿਆਰ ਨਾਲ ਮਿਲਦੇ । ਕਿੰਨਾਂ ਚਿਰ ਤਾਂ ਮਾਰਦੇ ਰਹਿੰਦੇ ।
'ਸਰਦਾਰ ਜੀ ਇਸ ਦੁਨੀਆਂ ਵਿਚੋਂ ਹੋਰ ਲੈ ਕੀ ਜਾਣੈ' ਅਸ਼ੋਕ ਕੁਮਾਰ ਨੇ ਅਗੋਂ ਗਲ ਕਰਦੇ ਹੋਏ ਆਖਿਆ, 'ਨੇਕੀ ਦੀ ਕੁਮਾਈ ਤੇ ਸ਼ਰਾਫਤ ਦਾ ਜੀਵਨ, ਇਹ ਹੀ ਦੋ ਚੀਜ਼ਾਂ ਨੇ, ਜਿਸ ਨਾਲ ਆਦਮੀ ਦੁਨੀਆਂ ਵਿਚ ਜਸ ਵੀ ਖਟ ਸਕਦੈ ਤੇ ਸੁਖੀ ਵੀ ਰਹਿ ਸਕਦੈ ਤੇ ਇਹ ਹੀ ਗਲਾਂ ਮੈਂ ਆਪਣੇ ਬੱਚਿਆਂ ਨੂੰ ਸਿਖਾਣਾ ।'
'ਬੜੀ ਚੰਗੀ ਸਿਖਸ਼ਾ ਦੇ ਰਹੇ ਹੋ, ਬੱਚਿਆਂ ਨੂੰ |’ ਬਗੀਚਾ ਸਿੰਘ ਨੇ ਕੁਝ ਸੋਚਦੇ ਹੋਏ ਆਖਿਆ ।

‘ਬੱਚੇ ਸਵੇਰੇ ਉਠਦੇ ਨੇ ਤੇ ਸਭ ਨੂੰ ਹਥ ਜੋੜਕੇ ਨਮਸਤੇ ਆਖਦੇ ਨੇ '
'ਹੂੰ |'
‘ਫੇਰ ਘਰ ਦੇ ਮੰਦਰ ਵਾਲੇ ਕਮਰੇ ਵਿਚ ਜਾ ਕੇ ਕ੍ਰਿਸ਼ਨ ਮਹਾਰਾਜ ਤੇ ਰਾਮ ਚੰਦਰ ਜੀ ਮਹਾਰਾਜ ਦੀਆਂ ਮੂਰਤੀਆਂ ਨੂੰ ਮਥਾ ਟੇਕਦੇ ਨੇ । ਫੇਰ ਦਾਤਨ ਕੁਰਲਾ ਕਰ ਕੇ ਨਹਾ ਧੋ ਕੇ ਅਸੀਂ ਸਾਰੇ ਕੱਠੇ ਬੈਠ ਕੇ ਛਾਹ ਵੇਲਾ ਕਰਦੇ ਹਾਂ ।' ਉਸ ਨੇ ਮਾਨ ਨਾਲ ਸਿਰ ਚੁਕ ਕੇ ਬਗੀਚਾ ਸਿੰਘ ਵਲ ਵੇਖਿਆ । ਉਹ ਹਾਲੀ ਤਕ ਸੋਚੀ ਜਾਂ ਰਿਹਾ ਸੀ |
'ਬੱਚਿਆਂ ਨਾਲ ਮੈਂ ਛਾਹ ਵੇਲਾ ਕਰ ਤੇ ਲੈਣਾਂ ।' ਉਸ ਆਪਣਾ ਬਿਆਨ ਜਾਰੀ ਰਖਿਆ ।
'ਪਰ ਮੈਂ ਪਾਠ ਕਾਫ਼ੀ ਕਰਨਾ ਹੁੰਦੈ, ਇਸ ਲਈ ਛਾਹ ਵੇਲਾ ਖਾਣ ਵੇਲੇ ਮਨ ਖੁਸ਼ ਨਹੀਂ ਹੁੰਦਾ | ਬੱਚਿਆਂ ਨੂੰ ਸਕੂਲ ਭੇਜ ਕੇ ਮੈਂ ਗੀਤਾ ਫੜ ਲੈਂਦਾਂ ਤੇ ਕਾਫ਼ੀ ਚਰ ਉਹਦਾ ਪਾਠ ਕਰਦਾ ਰਹਿੰਦਾ ।'
'ਹੂੰ ' ਉਸ ਦੇ ਸਾਥੀ ਨੇ ਹੁੰਗਾਰਾ ਭਰਿਆ ।
'ਮੈਂ ਤੇ ਆਪਣੀ ਘਰ ਦੀ ਨੂੰ ਵੀ ਇਹ ਹੀ ਮਤ ਦੇਂਦਾ ਰਹਿਣਾ ਕਿ ਪ੍ਰਭੂ ਦਾ ਸਿਮਰਨ ਕਰਿਆ ਕਰੇ । ਸਦਾ ਸੱਚ ਬੋਲੇ ਤੇ ਜੋ ਮਿਲਦੈ ਸ਼ੁਕਰ ਕਰ ਕੇ ਖਾਏ |'
'ਜ਼ਨਾਨੀਆਂ ਤਾਂ ਅਗੇ ਹੀ ਇਹੋ ਜਿਹਾ ਜੀਉਣਾ ਲੋਚਦੀਆਂ ਰਹਿੰਦੀਆ ਨੇ '| ਬਗੀਚਾ ਸਿੰਘ ਨੇ ਉਸ ਦੇ ਬੋਲਾਂ ਦੀ ਪੁਸ਼ਟੀ ਕੀਤੀ ।
'ਮੈਂ ਧਰਮ ਦੀ ਤੇ ਨੇਕ ਕਮਾਈ ਕਰ ਕੇ ਖਾਣੀ ਤੇ ਬੱਚਿਆਂ ਨੂੰ ਤੇ ਮਾਪਿਆ ਨੂੰ ਖੁਆਣਾ | ਜ਼ਰੂਰੀ ਏ ਸਾਡੇ ਸਭਨਾਂ ਦੇ ਵਿਚਾਰ ਨੇਕ ਹੋਣ ।'
‘ਹਾਂ ਇਹ ਤੇ ਜ਼ਰੂਰੀ ਏ ।'
'ਬੇਈਮਾਨੀ, ਸਰਦਾਰ ਜੀ, ਮੈਂ ਕਰਨੀ ਚੰਗੀ ਨਹੀਂ ਸਮਝਦਾ | ਕਿਸੇ ਦਾ ਪੈਸਾ ਮਾਰਨਾ ਮੈਨੂੰ ਚੰਗਾ ਨਹੀਂ ਲਗਦਾ ਤੇ ਨਾ ਹੀ ਕਿਸੇ ਦਾ ਪੈਸਾ ਮਾਰਿਆ ਜਾ ਧੋਖਾ ਕੀਤਿਆਂ ਰੋਕੜਾਂ ਕੱਠੀਆਂ ਹੋਣੀਆਂ ਨੇ ।'
'ਬੇਈਮਾਨੀ ਜਾਂ ਧੋਖਾ ਕਰਨ ਨਾਲ ਕਦੇ ਆਦਮੀ ਦੀ ਪੂਰੀ ਨਹੀਂ ਪੈਂਦੀ |'
'ਦੁਨੀਆਂ ਵਿਚੋਂ ਹੋਰ ਲੈ ਕੀ ਜਾਣੇ ! ਅਗੇ ਜਾ ਕੇ ਆਪਣੇ ਅਮਲ ਹੀ ਕੰਮ

દૂર

ਆਉਣੇ ਨੇ ।'
'ਇਹ ਹੀ ਗੱਲ ਮੈਂ ਆਪਣੇ ਬੱਚਿਆਂ ਨੂੰ ਸਿਖਾਣਾ । ਮੈਂ ਸਭ ਨੂੰ ਤੜਕੇ ਉਠਾ ਲੈਣਾ ਤੇ ਨਹਾ ਧੋ ਕੇ ਸਾਰੇ ਬੱਚੇ ਨਿਤਨੇਮ ਤੇ ਬਾਣੀ ਦੇ ਗੁਟਕੇ ਫੜ ਕੇ ਬੈਠ ਜਾਂਦੇ ਨੇ ।'
'ਸ਼ਾਬਾ ਸ਼ੇ !'
'ਉਸ ਵੇਲੇ ਰਾਏ ਸਾਹਿਬ, ਸਾਡਾ ਘਰ ਸਚੇ ਅਰਥਾਂ ਵਿਚ ਸਵਰਗ ਦਾ ਨਮੂਨਾ ਬਣਿਆ ਹੁੰਦੈ । ਹਰ ਪਾਸੇ ਤੋਂ ਮਿੱਠੀ ਮਿੱਠੀ ਬਾਣੀ ਦੀ ਧੁਨੀ ਗੰਜ ਰਹੀ ਹੁੰਦੀ ਏ । ਵਾਹ ਵਾਹ ਅਲੌਕਿਕ ਨਜ਼ਾਰਾ ਹੁੰਦੇ ।'
'ਤਾਂ ਸਮਝੋ ਸਰਦਾਰ ਜੀ ਤੁਸਾਂ ਇਸ ਦੁਨੀਆਂ ਵਿਚ ਰੱਬ ਦੀ ਪ੍ਰਾਪਤੀ ਕਰ ਲਈ |'
'ਅਸੀਂ ਸਾਰੇ ਜੀਅ ਕੱਠੇ ਬੈਠ ਕੇ ਪੰਜੇ ਬਾਣੀਆਂ ਦਾ ਪਾਠ ਕਰਨੇ ਹਾਂ । ਆਪਸ ਵਿਚ ਹੱਸ ਖੇਡ ਲੈਂਦੇ ਹਾਂ । ਗੁਰਦਵਾਰੇ ਮੱਥਾ ਟੇਕ ਕੇ ਅਸੀਂ ਕੁਝ ਮੂੰਹਾਂ ਵਿਚ ਪਾਨੇ ਹਾਂ |'
'ਧੰਨ ਹੋ, ਸਰਦਾਰ ਜੀ !'
'ਮਹਾਰਾਜ ਦੇ ਦਰਸ਼ਨ ਕੀਤੇ ਬਿਨਾਂ ਅਸੀਂ ਮੂੰਹ ਜੂਠਾ ਕਰਨਾ ਆਪਣਾ ਧਰਮ ਨਹੀਂ ਸਮਝਦੇ । ਬੱਚਿਆਂ ਨੂੰ ਖੁਆ ਪਿਆ ਕੇ ਸਕੂਲਾਂ ਲਈ ਤੋਰੀਦੈ । ਉਹਨਾਂ ਨੂੰ ਸਦਾ ਨੇਕ ਪਾਸੇ ਲਗੱਣ ਦੀ ਹੀ ਮਤ ਦਈ ਦੀ ਏ ।'
'ਸੱਚੀ ਗੱਲ ਏ, ਜਦੋਂ ਪਹਿਲੇ ਦਿਨ ਤੁਹਾਡੇ ਦਰਸ਼ਨ ਕੀਤੇ ਸਨ, ਆਤਮਾ ਨੇ ਆਵਾਜ਼ ਦਿੱਤੀ ਸੀ ਕਿ ਇਹ ਜੀ ਮੇਰੀ ਮਰਜ਼ੀ ਦਾ ਏ । ਇਸ ਨਾਲ ਮਿਲ ਕੇ ਦੋ ਨੇਕ ਆਤਮਾਂ ਸਦਾ ਲਈ ਜੁੜ ਜਾਣਗੀਆਂ |'
'ਇਹ ਤੇ ਤੁਹਾਡੀ ਮਿਹਰਬਾਨੀ ਏ । ਅਸੀਂ ਕੌਣ ਆਂ ਇਹੋ ਜਹੀਆਂ ਗੱਲਾਂ ਸੋਚਣ ਵਾਲੇ ।'
'ਨਾਂ ਪਰ, ਸਰਦਾਰ ਜੀ, ਆਤਮਾਂ ਬੜੀ ਪ੍ਰਬਲ ਸ਼ੈ ਜੇ । ਭਾਵੇਂ ਅਸੀਂ ਇਕ ਦੂਜੇ ਨੂੰ ਕਦੇ ਮਿਲੇ ਨਾਂ ਵੀ ਹੋਈਏ, ਪਰ ਆਤਮਾਂ ਇਕ ਦੂਜੇ ਨੂੰ ਪਛਾਣ ਲੈਂਦੀ ਏ |'
'ਇੰਝ ਹੀ ਹੋਵੇਗਾ, ਰਾਏ ਸਾਹਬ |'
'ਜਦ ਕਿਸੇ ਨਾਲ ਘ੍ਰਿਨਾ ਤੇ ਕਿਸੇ ਨਾਲ ਪਿਆਰ ਹੋ ਜਾਂਦੈ ਤਾਂ ਆਤਮਾਂ ਹੀ

੬੩

ਇਕ ਦੂਜੇ ਨੂੰ ਪਛਾਣਦੀ ਹੁੰਦੀ ਏ ।'
'ਖੈਰ ਤੁਸੀਂ ਬੜੀ ਗੂਹੜੀ ਫਲਾਸਫ਼ੀ ਦੇ ਮਾਲਕ ਹੋ ।'
‘ਚਲੇ ਛਡੋ ਇਹਨਾਂ ਗੱਲਾਂ ਨੂੰ ! ਮੈਂ ਤੁਹਾਡੇ ਬੜਾ ਰਿਣੀ ਹਾਂ, ਕਿ ਤੁਸੀਂ ਦਰਸ਼ਨ ਦਿੱਤੇ ਨੇ ਤੇ ਮੈਨੂੰ ਨਿਵਾਜਿਆ ਹੈ ।'
ਦੋਵੇਂ ਆਪਸ ਵਿਚ ਗੱਲਾਂ ਕਰਦੇ ਰਹੇ । ਇਤਨੇ ਵਿਚ ਅਸ਼ੋਕ ਕੁਮਾਰ ਦੇ ਆਦਮੀ ਨੇ ਚਾਹ ਦੀ ਟਰੇ ਲੈ ਆਂਦੀ । ਦੋਵੇਂ ਜਨੇ ਚਾਹ ਪੀਣ ਵਿਚ ਰੁਝ ਗਏ ।
ਚਾਹ ਪੀਣ ਪਿਛੋਂ ਬਗੀਚਾ ਸਿੰਘ ਨੇ ਆਖਿਆ, 'ਮੈਂ ਤੁਹਾਡੇ ਕੋਲ ,ਖਾਸ ਕੰਮ ਲਈ ਆਇਆ ਸਾਂ ।'
‘ਹਾਂ ਦਸੋ ?' ਅਸ਼ੋਕ ਕੁਮਾਰ ਨੇ ਉਸ ਵਲ ਹੈਰਾਨ ਹੋ ਕੇ ਵੇਖਿਆ |'
'ਅਸੀਂ ਫਰਮ ਦਾ ਸ਼ੋ ਰੂਮ ਬਨਾਣਾ ਚਾਹੁੰਦੇ ਹਾਂ ।'
'ਅਛਾ |'
'ਉਸ ਸ਼ੋ ਰੂਮ ਨੂੰ ਕਾਫ਼ੀ ਚੰਗੀ ਤਰ੍ਹਾਂ ਜਾਣਾ ਚਾਹੁੰਦੇ ਹਾਂ ।'
'ਹੁਕਮ ਕਰੋ ।'
'ਪੰਜ ਚਾਰ ਨਵੇਂ ਨਮੂਨੇ ਦੀਆਂ ਤਿਪਾਈਆਂ, ਕੁਝ ਮੇਜ਼ ਤੇ ਕੁਝ ਕਿੱਲੀਆਂ ਚਾਹੀਦੀਆਂ ਨੇ ।'
'ਮੈਂ ਹਰ ਤਰ੍ਹਾਂ ਹਾਜ਼ਰ ਹਾਂ ।'
'ਹਾਂ ਇਹ ਤੇ ਮੈਨੂੰ ਪਤੈ । ਫਰਮ ਦੇ ਡਾਇਰੈਕਟਰ ਸ਼ਾਇਦ ਇਕ ਅੱਧ ਮੀਟਿੰਗ ਵੀ ਇਥੇ ਕਰਨ । ਦਰਜਨ ਦੇ ਕਰੀਬ ਕੁਰਸੀਆਂ, ਇਕ ਬੈਜ਼ਵੀ ਮੇਜ਼, ਕੁਝ ਰੋਟੀ ਖਾਣ ਵਾਲੀਆਂ ਕੁਰਸੀਆਂ, ਇਕ ਰੋਟੀ ਖਾਣ ਲਈ ਮੇਜ਼ ਤੇ ਇਕ ਚਿਲਮਚੀ ਤੋਂ ਤੌਲੀਆ ਸਟੈਂਡ ਆਦਿ ਵੀ ਚਾਹੀਦੇ ਹੋਣਗੇ ।'
‘ਜੋ ਜੋ ਹੁਕਮ ਕਰੋ, ਮੈਂ ਤਿਆਰ ਕਰਵਾ ਦੇਂਦਾ ਹਾਂ ।
'ਨਹੀਂ, ਪਰ ਸਾਰਾ ਕੰਮ ਟੈਂਡਰਾ ਨਾਲ ਹੋਣੈਂ ।'
ਚੰਗਾ ਫੇਰ,ਹੋਰ ਟੈਡਰ ਲੈ ਲਉ, ਉਹ ਸਾਰੇ ਖੋਹਲ ਕੇ, ਜੋ ਰੇਟ ਮੇਨੂੰ ਆਖੋਗੇ ਮੈਂ ਭਰ ਕੇ ਟੈਂਡਰ ਦੇ ਦਿਆਂਗਾ ?'
'ਹਾਂ ਇਹ ਵੀ ਹੋ ਸਕਦੈ |'

‘ਤਾਂ ਇਕ ਗੱਲ ਹੋਰ ਹੋ ਸਕਦੀ ਏ ।' ਅਸ਼ੋਕ ਕੁਮਾਰ ਨੇ ਖਿੜ ਖਿੜਾਂਦੇ ਤੇ ਚੁਟਕੀ ਵਜਾਂਦੇ ਹੋਏ ਆਖਿਆ, ਜਿਵੇਂ ਉਹਨੂੰ ਕੋਈ ਫੁਰਨਾ ਜਿਹਾ ਫੁਰਿਆ ਹੋਵੇ ।
'ਹਾਂ ਦਸੋ ।' ਬਗੀਚਾ ਸਿੰਘ ਨੇ ਉਸ ਵਲ ਹੈਰਾਨ ਹੋ ਕੇ ਵੇਖਿਆ ।
ਸਾਰੇ ਟੈਂਡਰ ਇਥੇ ਹੀ ਭਰ ਦੇਂਦੇ ਹਾਂ ।
ਫਰਮਾਂ ਦੇ ਕਾਗ਼ਜ਼ ਜਾਂ ਲੈਟਰ ਪੇਪਰ ਕਿਥੋਂ ਆਉਣਗੇ ?
ਸਭ ਪ੍ਰਬੰਧ ਹੋ ਜਾਂਦੇ ਨੇ, ਨੀਯਤ ਅਗੇ ਕੀ ਰੋਕ ਏ । ਇਹ ਆਖ ਕੇ ਉਸ ਆਪਣੇ ਨੌਕਰ ਨੂੰ ਆਵਾਜ਼ ਦਿੱਤੀ ਤੇ ਆਖਿਆ, 'ਪਾਰਸ ਖ਼ਾਲਸਾ ਹਿੰਦ ਤੇ ਲਾਲ-ਜੀ ਵਾਲਿਆਂ ਕੋਲ ਜਾ ਕੇ ਉਹਨਾਂ ਦੇ ਇਕ ਇਕ ਕਾਗ਼ਜ਼ ਲੈ ਆ |’ ਆਦਮੀ ਚਲਾ ਗਿਆ ।
'ਇਹ ਗੱਲਾਂ ਅਸੀਂ ਆਮ ਕਰ ਕੇ ਆਪਸ ਵਿਚ ਕਰ ਲੈਂਦੇ ਹਾਂ | ਸਾਥੋਂ ਉਹ ਕਾਗ਼ਜ਼ ਮੰਗਵਾ ਲੈਂਦੇ ਨੇ ਅਸੀਂ ਉਹਨਾਂ ਕੋਲੋਂ । ਇਸ ਵਿਚ ਹਰਜ ਵੀ ਕੋਈ ਨਹੀਂ ।'
'ਹਰਜ ਕਾਹਦਾ ਏ, ਪਰ, ਰਾਏ ਸਾਹਿਬ ।'
‘ਜੀ !'
“ਉਹਨਾਂ ਦੁਕਾਨਦਾਰਾਂ ਦੇ ਦਸਤਖਤ ਕੌਣ ਕਰਦਾ ਏ ?
'ਆਪੇ ਹੀ ਕਰ ਲਈ ਦੇ ਨੇ ਜੀ ! ਸਰਦਾਰ ਜੀ ਵਪਾਰ ਵਿਚ ਅਨੇਕਾਂ ਘੁੰਡੀਆਂ ਹੁੰਦੀਆਂ ਨੇ ।'
'ਇਹ ਤੇ ਠੀਕ ਏ ।'
'ਇਸ ਵਿਚ ਕੋਈ ਹਰਜ ਵੀ ਨਹੀਂ ।'
'ਹਰਜ ਕਾਹਦਾ ਏ । ਮੈਂ ਇਕ ਹੋਰ ਗੱਲ ਕਰਨੀ ਸੀ । ਬਗੀਚਾ ਸਿੰਘ ਨੇ ਆਖਿਆ ।'
'ਤੁਸੀਂ ਦਿਲ ਖੋਹਲ ਕੇ ਗੱਲ ਕਰੋ, ਝਕਦੇ ਕਾਹਨੂੰ ਹੋ ।'
'ਨਹੀਂ ਝਾਕਾ ਤੇ ਕੋਈ ਨਹੀਂ ।'
'ਨਹੀਂ, ਹੈ । ਮਿੱਤਰਾਂ ਵਿਚ ਝਾਕਾ ਕਿਹਾ | ਮੈਂ ਸਮਝਨਾ ਤੁਸੀਂ ਝਕ ਕੇ ਗੱਲ ਕਰਦੇ ਹੋ ਤਾਂ ਮੇਰੇ ਨਾਲ ਬੇਇਨਸਾਫ਼ੀ ਕਰਦੇ ਹੋ । ਮੇਰੇ ਤੇ ਵਿਸ਼ਵਾਸ ਕਰੋ ।'
'ਮੈਂ ਕੇਵਲ ਇਹ ਹੀ ਆਖਣਾ ਸੀ, ਕਿ ਕੱਠਾ ਸਾਮਾਨ ਬਨਾਣ ਲਗਿਆਂ ਸ਼ਾਇਦ ਤੁਹਾਨੂੰ ਕੰਮ ਰਿਆਇਤ ਮੰਦ ਰਹਿੰਦਾ ਹੋਵੇ ।'

'ਹਾਂ ਇਹ ਤੇ ਹੈ ਹੀ ! ਕੱਠਾ ਕੰਮ ਸਦਾ ਰਿਆਇਤਮੰਦ ਰਹਿੰਦੈ । ਲਕੜੀ ਸਸਤੀ ਮਜ਼ਦੂਰੀ ਸਸਤੀ, ਹਰੇਕ ਚੀਜ਼ ਸਸਤੀ |'
'ਇਸੇ ਲਈ ਮੇਰਾ ਖ਼ਿਆਲ ਸੀ, ਕਿ ਮੈਂ ਲਗਦੇ ਹੱਥ ਘਰ ਲਈ ਵੀ ਇਕ ਰੋਟੀ ਖਾਣ ਵਾਲੇ ਮੇਜ਼ ਤੇ ਅੱਠ ਕੁਰਸੀਆਂ, ਇਕ ਡਰੈਸਿੰਗ ਮੇਜ਼ ਤੇ ਇਕ ਕਪੜਿਆਂ ਲਈ ਅਲਮਾਰੀ ਬਣਵਾ ਲਵਾਂ ।'
'ਕਿਉਂ ਨਹੀਂ । ਕਿਉਂ ਨਹੀਂ |'
'ਮੈਂ ਆਪਣੇ ਤੇ ਫਰਮ ਦੇ ਫ਼ਰਨੀਚਰ ਦੀ ਕੀਮਤ ਉਸੇ ਵੇਲੇ ਦੇ ਦਿਆਂਗਾ ।'
'ਸਾਨੂੰ ਤੁਹਾਡੇ ਪੈਸਿਆਂ ਦੀ ਚਿੰਤਾ ਨਹੀਂ, ਤੁਸੀਂ ਤਾਂ ਘੜੇ ਦੀ ਮੱਛੀ ਹੋਏ |’
ਅਸ਼ੋਕ ਕੁਮਾਰ ਦਾ ਆਦਮੀ ਕਾਗ਼ਜ਼ ਲੈ ਕੇ ਆ ਗਿਆ | ਦੋਵੇਂ ਮੇਜ਼ ਦੁਆਲੇ ਕਠੇ ਹੋ ਬੈਠੇ ।
'ਪਹਿਲਾਂ ਸਾਰਾ ਖ਼ਰਚਾ ਗਿਣ ਲੈਣਾ ਤੇ ਫੇਰ ਟੈਂਡਰ ਭਰਨੇ ਸਨ' । ਬਗੀਚਾ ਸਿੰਘ ਨੇ ਟੂਕ ਦਿੱਤੀ ।
'ਉਹ ਮੈਂ ਸਭ ਜੋੜ ਬੈਠਾਂ | ਮੈਂ ਦਿਲ ਵਿਚ ਸਾਰਾ ਹਿਸਾਬ ਲਾ ਬੈਠਾ ਤੇ ਉਸੇ ਹਿਸ਼ਾਬ ਅਨੁਸਾਰ ਹੀ ਟੈਂਡਰ ਭਰਨ ਲਗਾ । ਕੁਝ ਟੈਂਡਰ ਟਾਈਪ ਕਰ ਦਿਆਂਗਾ ਤੋਂ ਕੁਝ ਹੱਥ ਨਾਲ ਲਿਖ ਦੇਂਦਾ ਹਾਂ ।' ਇਹ ਆਖ ਉਸ ਟੈਂਡਰ ਭਰਨੇ ਅਰੰਭ ਦਿੱਤੇ |
ਟੈਂਡਰ ਭਰੇ ਗਏ । ਜਿਹੜੇ ਵਾਈਪ ਹੋਣੇ ਸਨ, ਉਹ ਵਾਈਪ ਹੋ ਗਏ । ਇਕ ਅੱਧ ਤੇ ਅਸ਼ੋਕ ਕੁਮਾਰ ਨੇ ਆਪਣੇ ਆਦਮੀ ਕੋਲੋਂ ਦਸਤਖਤ ਕਰਵਾਏ ਤੇ ਸਾਰੇ ਲਫਾਫਿਆਂ ਵਿਚ ਬੰਦੇ ਕਰ ਕੇ ਬਗੀਚਾ ਸਿੰਘ ਦੇ ਹਵਾਲੇ ਕਰ ਦਿੱਤੇ ।
'ਸਮਝ ਸੋਚ ਕੇ ਭਰੇ ਜੇ ਨਾਂ ਸਾਰੇ ਟੈਂਡਰ | ਬਗੀਚਾ ਸਿੰਘ ਨੇ ਲਫ਼ਾਫ਼ੇ ਫੜਦੇ ਹੋਏ ਆਖਿਆ ।'
'ਤੁਸੀਂ ਕੋਈ ਫਿਕਰ ਨਾ ਕਰੋ ।'
'ਮੇਰੇ ਘਰ ਵਾਲੇ ਸਾਮਾਨ ਦਾ ਵੀ ਹਿਸਾਬ ਲਾ ਲੈਣਾ ਸੀ, ਮੈਨੂੰ ਕੀ ਕੁਝ ਦੇਣਾ ਪੈਣੈ !'
'ਸਾਰਾ ਸਾਮਾਨ ਬਣ ਤੇ ਲੈਣ ਦਿਉ । ਅਸਾਂ ਕਈ ਮਦਾਂ ਰਖੀਆ ਹੁੰਦੀਆਂ ਨੇ, ਇਸ ਦਾ ਖ਼ਰਚ ਅਸੀਂ ਹੋਰ ਪਾਸਿਉਂ ਲੈ ਲੈਂਦੇ ਹਾਂ | ਯਾਰ ਦੋਸਤ ਕੋਲੋਂ ਵੀ ਇਕ ਅੱਧ ਵਾਰ ਕੀਮਤ ਲਈ ਤਾਂ ਕੀ ਹਰਜਧੂੰਏ ।' ਅਸ਼ੋਕ ਕੁਮਾਰ ਨੇ ਮੁਸਕਰਾ ਕੇ ਆਖਿਆ |
'ਮੇਰਾ ਇਹ ......'
'ਕੋਈ ਤੌਖਲਾ ਨਾ ਕਰੋ; ਸਰਦਾਰ ਜੀ, ਅਸ਼ਾਂ ਮੁਫ਼ਤ ਕਦੇ ਕੋਈ ਚੀਜ਼ ਨਹੀਂ ਦਿੱਤੀ ਤੇ ਨਾ ਹੀ ਕਦੇ ਘਾਟਾ ਪਾਇਐ । ਜਦੋਂ ਫਰਮ ਨੂੰ ਪਹਿਲੋਂ ਪਹਿਲ ਫ਼ਰਨੀਚਰ ਸਪਲਾਈ ਕੀਤਾ ਸੀ ਤਾਂ ਅਸ਼ਾਂ ਕੋਈ ਬਾਨ ਖਾਧੀ ਸੀ । ਦੋ ਪਲੰਘ, ਚਾਰ ਆਰਾਮ ਕੁਰਸੀਆਂ, ਇਕ ਆਫ਼ਿਸ ਮੇਜ਼ ਤੇ ਕੁਰਸੀ, ਕੋਈ ਅਸਾਂ ਘਰੋਂ ਥੋੜ੍ਹਾ ਦਿੱਤਾ ਸੀ । ਦੂਜੇ ਤੋਂ ਲੈ ਕੇ ਤੁਹਾਨੂੰ ਦੇ ਦਿੱਤਾ, ਤੁਹਾਥੋਂ ਲੈ ਕੇ ਹੋਰਨਾਂ ਦੇ ਹੱਥ ਫੜਾਇਆ । ਇਹ ਵਪਾਰਕ ਘੁੰਡੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਨਹੀਂ ਸਮਝ ਸਕਦੇ ।'
'ਅਸੀਂ ਇਸ ਪਾਸੇ ਪਏ ਨਹੀਂ ਰਾਏ ਸਾਹਿਬ, ਅਸੀਂ ਕੀ ਜਾਣੀਏ ਇਹਨਾਂ ਗੱਲਾਂ ਨੂੰ ।'
'ਬਸ ਫੇਰ, ਆਪਣਾ ਆਪਣਾ ਕੰਮ ਹਰੇਕ ਕੋਈ ਜਾਨਦੈ । ਹੁਣ ਤੁਹਾਡੀ ਫਰਮ ਦੇ ਗੁਣ ਔਗੁਣ ਜਾਂ ਘੁੰਡੀਆਂ ਮੈਂ ਤੇ ਨਹੀਂ ਨਾ ਜਾ ਸਕਦਾ ।'
'ਹਾਂ ਇਹ ਤੇ ਠੀਕ ਏ ।'
'ਮੈਨੂੰ ਤੇ ਖੁਸ਼ੀ ਏ । ਸਾਡਾ ਆਪਸ ਵਿਚ ਮੇਲ ਭਲੇ ਵੇਲੇ ਹੋਇਐ । ਚੰਗੇ ਮਿੱਤਰ ਕੋਈ ਹਾਰੀ ਸਾਰੀ ਨੂੰ ਤੇ ਨਹੀਂ ਨਾਂ ਮਿਲ ਜਾਂਦੇ, ਖਾਸ ਕਰ ਕੇ ਜਦ ਇਕ ਆਤਮਾ ਨੇ ਦੂਜੀ ਆਤਮਾ ਨੂੰ ਪਛਾਣ ਲਿਆ ਹੋਵੇ, ਫਿਰ ਇਹੋ ਜਿਹਾ ਮੇਲ ਜਾਂ ਇਹੋ ਜਹੀ ਮਿੱਤਰਤਾ ਤਾਂ ਬੰਦੇ ਨੂੰ ਅਰਸ਼ਾ ਦੇ ਝੂਟੇ ਝੂਟਾ ਸਕਦੀ ਏ ।'
'ਇਸ ਵਿਚ ਕੀ ਝੂਠ ਏ ਰਾਏ ਸਾਹਿਬ ।'
ਬਗੀਚਾ ਸਿੰਘ ਨੇ ਉਸ ਵਲ ਕ੍ਰਿਤਿਗਯ ਤਕਨੀ ਨਾਲ ਵੇਖਿਆ । ਦੋਹਾਂ ਦੀਆਂ ਨਜ਼ਰਾਂ ਆਪਸ ਵਿਚ ਮਿਲੀਆਂ ਤੇ ਕੁਝ ਬਿੰਦ ਇਕ ਦੂਜੇ ਵਲ ਵੇਖ ਕੇ ਦੋਵੇਂ ਮੁਸਕਰਾ ਪਏ । 

ਦੁੱਧ ਵਾਲੀ

"ਮਾਇਕ ਹਾਲਤ ਚੰਗੀ ਨਾ ਹੋਵੇ ਤਾਂ ਔਰਤ ਦਾ ਕੀ ਲਾਭ.........” 

ਦੁੱਧ ਵਾਲੀ

ਅਜ ਪ੍ਰੋਫੈਸਰ ਭੱਲਾ ਜਮਾਤ ਵਿਚ ਜਦ ਪੜ੍ਹਾਣ ਆਇਆ ਤਾਂ ਬਲੈਕ ਬੋਰਡ ਤੋਂ ‘ਦੁੱਧ ਵਾਲੀ' ਸ਼ਬਦ ਪੜ੍ਹ ਕੇ ਹੈਰਾਨ ਹੋ ਗਿਆ ਪਲੈਟ ਫਾਰਮ ਤੇ ਚੜ੍ਹ ਕੇ ਜਦ ਉਹ ਜਮਾਤ ਦੀ ਹਾਜ਼ਰੀ ਲਾਣ ਲਈ ਕੁਰਸੀ ਤੇ ਬੈਠਾ ਤਾਂ ਉਹ ਕੁਝ ਗਵਾਚਾ ਗਵਾਚਾ ਸੀ । ਰੋਜ਼ ਦੇ ਉਲਟ ਅੱਜ ਸਾਰੀ ਜਮਾਤ ਚੁਪ ਕਰ ਕੇ ਬੈਠੀ ਸੀ | ਹਾਂ ਵਿਦਿਆਰਥੀ ਆਪਸ਼ ਵਿਚ ਕੁਝ ਇਸ਼ਾਰੇ ਤੇ ਸੈਨਤਾ ਕਰ ਰਹੇ ਸਨ | ਪਰ ਪ੍ਰੋ: ਭੱਲਾ ਦੀ ਹਿੰਮਤ ਨਹੀਂ ਸੀ ਕਿ ਉਹ ਜਮਾਤ ਸਾਹਮਣੇ ਅੱਖ ਉਚੀ ਕਰ ਸਕੇ । ਉਸ ਨੇ ਵਿਦਿਆਰਥੀਆਂ ਦੀ ਹਾਜ਼ਰੀ ਲਾਉਣ ਲਈ ਰਜਸਿਟਰ ਚੁਕਿਆ ਤੇ ਡਾਹਡੇ ਬੇਧਿਆਨੇ ਹੋਕੇ ਹਾਜ਼ਰੀ ਲਾਉਣ ਲੱਗਾ, ਕਈ ਰੋਲ ਨੰਬਰ ਛੱਡਣ ਲੱਗਾ ਤੇ ਕਈ ਦੋ ਦੋ ਤੇ ਤਿੰਨ ਤਿੰਨ ਵਾਰੀ ਬੋਲਣ ਲੱਗਾ | ਜਦ ਵੀ ਕਿਸੇ ਵਿਦਿਆਰਥੀ ਦਾ ਰੋਲ ਨੰਬਰ ਨਾ ਬੋਲਿਆ ਜਾਂਦਾ, ਤੇ ਉਹ ਝਟ ਆਪਣੀ ਥਾਂ ਤੇ ਖਲੋ ਜਾਂਦਾ ਤੇ ਆਖਦਾ, 'ਰੋਲ ਨੰਬਰ...ਨਹੀਂ ਬੋਲਿਆ ਗਿਆ ਪ੍ਰੋਫੈਸਰ ਸਾਹਿਬ |’ ਭੱਲਾ ਚੁਪ ਕਰ ਕੇ ਉਸ ਵਲ ਵੇਖ ਕੇ ਉਸ ਦੀ ਹਾਜ਼ਰੀ ਲਾ ਦੇਂਦਾ ਤੇ ਅਗੇ ਚਲ ਪੈਂਦਾ । ਹਾਜ਼ਰੀ ਲਾ ਕੇ ਉਸ ਡਾਹਡੀ ਬੇਦਿਲੀ ਨਾਲ ਪੜ੍ਹਾਣਾ ਸ਼ੁਰੂ ਕੀਤਾ ।
ਉਹ ਪੜ੍ਹਾਂਦਾ ਰਿਹਾ ਪਰ ਇਸ ਤਰ੍ਹਾਂ ਜਿਵੇਂ ਉਸ ਦੀ ਸੁਰਤ ਟਿਕਾਣੇ ਸਿਰ ਨਾਂ ਹੋਵੇ । ਮੁੰਡੇ ਕੁੜੀਆਂ ਚੁਪ ਕਰ ਕੇ ਸੁਣਦੇ ਰਹੇ । ਜਦ ਉਹਨਾਂ ਨੂੰ ਅੱਜ ਦੇ ਲੈਕਚਰ ਦਾ ਸੁਆਦ ਨਾ ਆਇਆ ਤਾਂ ਉਹ ਆਪਸ ਵਿਚ ਗਲਾਂ ਕਰਨ ਲਗ ਪਏ । ਅਗੇ ਕਦੇ ਵਿਦਿਆਰਥੀ ਜਮਾਤ ਵਿਚ ਰੌਲਾ ਪਾਉਂਦੇ ਸਨ ਤਾਂ ਪ੍ਰੋਫ਼ੈਸਰ ਭੱਲਾ ਉਹਨਾਂ ਨੂੰ ਡਰਾਵਾ ਦਿਆ ਕਰਦਾ ਸੀ, 'ਚੁੱਪ ਕਰ ਜਾਉ ਨਹੀਂ ਤੇ ਤੁਹਾਡਾ ਡਰਾਮਾ ਬਣਾ ਦਿਆਂਗਾ' ਪਰ ਅੱਜ ਪ੍ਰੋ: ਭੱਲਾ ਵਿਦਿਆਰਥੀਆਂ ਦੇ ਰੌਲਾ ਪਾਉਣ ਤੇ ਕਝ ਨਾਂ ਬੋਲਿਆ । ਵਿਦਿਆਰਥੀਆਂ ਦਾ ਰੌਲਾ ਵਧਦਾ ਰਿਹਾ | ਆਖਰ ਕਾਰ ਨਾਲ ਦੇ ਕਮਰੇ

੭੧

ਵਿਚ ਜਿਹੜੇ ਪ੍ਰੋਫੈਸਰ ਸਾਹਿਬ ਪੜ੍ਹਾ ਰਹੇ ਸਨ ਉਹ ਉਸ ਜਮਾਤ ਵਿਚ ਆਏ ਤੇ ਉਹਨਾਂ ਨੂੰ ਬੇਨਤੀ ਕਰਨ ਲਗੇ ਕਿ ਇਸ ਰੌਲੇ ਨਾਲ ਹੋਰਨਾਂ ਜਮਾਤਾਂ ਦਾ ਵੀ ਹਰਜ ਹੋ ਰਿਹਾ ਸੀ । ਉਹ ਤਾਂ ਇਹ ਆਖ ਕੇ ਚਲੇ ਗਏ, ਪਰ ਪ੍ਰੋ: ਭੱਲਾ ਦੀ ਜਮਾਤ ਦਾ ਰੌਲਾ ਫਿਰ ਵੀ ਬੰਦ ਨਾ ਹੋਇਆ | ਆਖਰ ਤੰਗ ਆ ਕੇ ਇਕ ਵਿਦਿਆਰਥੀ ਉਠਿਆ ਤੇ ਨਿਮ੍ਰਤਾ ਸਾਹਿਤ ਬੋਲਿਆ, 'ਪ੍ਰੋਫੈਸਰ ਸਾਹਿਬ, ਜੇ ਕਰ ਅਜ ਤੁਸੀਂ ਪੜ੍ਹਾ ਨਹੀਂ ਸਕਦੇ ਤਾਂ ਸਾਨੂੰ ਛੁੱਟੀ ਦੇ ਦਿਓ, ਤੁਹਾਡੇ ਲੈਕਚਰ ਦਾ ਅਜ ਕੁਖ ਸੁਆਦ ਨਹੀਂ ਆ ਰਿਹਾ ।'
ਪ੍ਰੋਫ਼ੈਸਰ ਭੱਲਾ ਨੇ ਸ਼ੁਕਰ ਸ਼ੁਕਰ ਕਰ ਕੇ ਜਮਾਤ ਛਡ ਦਿੱਤੀ । ਵਿਦਿਆਰਥੀ ਰੌਲਾ ਪਾਂਦੇ ਉਠ ਬੈਠੇ । ਪ੍ਰੋ: ਸਾਹਿਬ ਮੁੜਕੋ ਮੁੜਕਾ ਹੋਈ ਸਟਾਫ ਰੂਮ ਵਿਚ ਆ ਗਏ | ਸਟਾਫ ਰੂਮ ਵਿਚ ਆ ਕੇ ਉਸ ਨੇ ਕਿਤਾਬਾਂ ਤੇ ਰਜਿਸਟਰ ਆਪਣੇ ਸ਼ੈਲਫ ਵਿਚ ਰਖੇ ਤੇ ਚਪੜਾਸ਼ੀ ਨੂੰ ਸਦ ਕੇ ਇਕ ਚਿਟ ਤੇ ਕੁਝ ਲਿਖ ਕੇ ਉਸ ਨੂੰ ਦੇ ਕੇ ਆਖਿਆ ਕਿ ਇਹਨਾਂ ਦੋਹਾਂ ਮੁੰਡਿਆਂ ਨੂੰ ਸਦ ਲਿਆਵੇ !
ਮੁੰਡੇ ਆ ਗਏ । ਇਹ ਦੋਵੇਂ ਮੁੰਡੇ ਉਹਦੇ ਚਹੇਤੇ ਸਨ । ਉਹਨਾਂ ਨੂੰ ਉਸ ਨੇ ਕਈ ਹੀਲਿਆਂ ਬਹਾਨਿਆਂ ਨਾਲ ਪੁਛਣ ਦਾ ਜਤਨ ਕੀਤਾ ਕਿ 'ਦੁੱਧ ਵਾਲੀ' ਸ਼ਬਦ ਬਲੈਕ ਬੋਰਡ ਤੇ ਕਿਸ ਲਿਖੇ ਸਨ ਤੇ ਇਹਨਾਂ ਦੋਹਾਂ ਸ਼ਬਦਾਂ ਵਿਚ ਕੀ ਕਹਾਣੀ ਹੈ । ਪਰ ਉਹਨਾਂ ਦੋਹਾਂ ਵਿਦਿਆਰਥੀਆਂ ਨੇ ਉਸ ਦੇ ਗਿਆਨ ਵਿਚ ਕੁਝ ਵੀ ਵਾਧਾ ਨਾਂ ਕੀਤਾ | ਪ੍ਰੋਫੈਸਰ ਸਾਹਿਬ ਭੁਲ ਗਏ ਕਿ ਵਿਦਿਆਰਥੀ ਜਦ ਏਕਤਾ ਕਰ ਲੈਣ ਤਾਂ ਕਿਸੇ ਵੀ ਉਸਤਾਦ ਦੀ ਪੇਸ਼ ਨਹੀਂ ਜਾਨ ਦੇਂਦੇ ।
ਪ੍ਰੋ: ਭੱਲਾ ਇਕ ਪ੍ਰਸਿੱਧ ਨਾਟਕ ਤੇ ਕਹਾਣੀ ਕਾਰ ਸੀ । ਉਸ ਦਾ ਨਾਂ ਬੱਚੇ ਦੀ ਜ਼ਬਾਨ ਤੇ ਸੀ । ਉਹ ਹਸਮੁਖ, ਮਿਲਾਪੜਾ ਤੇ ਪਿਆਰ ਕਰਨ ਵਾਲਾ ਜੀਉੜਾ ਸੀ, ਪਰ ਉਸ ਵਿਚ ਇਕ ਘਾਟ ਸੀ ਕਿ ਉਸ ਨੇ ਹਾਲੀ ਤਕ ਆਪ ਵਿਆਹ ਨਹੀਂ ਸੀ ਕਰਵਾਇਆ । ਉਸ ਨੂੰ ਕਈ ਚੰਗੇ ਚੰਗੇ ਰਿਸ਼ਤੇ ਆਏ ਸਨ ਉਸ ਨੇ ਸਭ ਨੂੰ ਨਾਂਹ ਕਰ ਦਿੱਤੀ | ਆਪਣੇ ਯਾਰਾਂ ਮਿਤਰਾਂ ਨੂੰ ਆਖਿਆ ਕਰਦਾ ਸੀ ਕਿ ਉਹ ਵਿਆਹ ਵਿਚ ਯਕੀਨ ਹੀ ਨਹੀਂ ਸੀ ਰਖਦਾ ਤੇ ਔਰਤ ਕੋਈ ਲੋੜੀਂਦੀ ਮੈ ਨਹੀਂ ਸੀ ਜਿਸ ਬਿਨਾਂ ਮਰਦ ਦੀ ਗੁਜ਼ਰ ਨਹੀਂ ਸੀ ਹੋ ਸਕਦੀ । ਇਕ ਵਾਰੀ ਸਟਾਫ਼ ਮੀਟਿੰਗ ਹੋ ਰਹੀ ਸੀ, ਜਦ ਮੀਟਿੰਗ ਦਾ ਮਨੋਰਥ ਪੂਰਾ ਹੋ ਗਿਆ ਤਾਂ ਸਟਾਫ

੭੨

ਵਿਚ ਕੁਝ ਹੌਲੇ ਦਰਜੇ ਦੀਆਂ ਗਲਾਂ ਸ਼ੁਰੂ ਹੋ ਗਈਆਂ । ਪਿੰਸੀਪਲ ਨੇ ਡਾਹਡੀ ਗੰਭੀਰਤਾ ਨਾਲ ਪ੍ਰੋ: ਭੱਲਾ ਨੂੰ ਵਿਆਹ ਕਰਵਾਉਣ ਲਈ ਆਖਿਆ ਤੇ ਆਪਣੀ ਭਤੀਜੀ ਦਾ ਸਾਕ ਦੇਣ ਦਾ ਵੀ ਇਸ਼ਾਰਾ ਕੀਤਾ | ਪਰ ਪ੍ਰੋਫੈਸਰ ਨੇ ਇਹ ਆਖ ਕੇ ਨਾਂਹ ਕਰ ਦਿੱਤੀ, ਕਿ ਉਹ ਦੀ ਮਾਇਕ ਦਸ਼ਾ ਹਾਲੀ ਵਿਆਹ ਕਰਾਉਣ ਦੀ ਆਗਿਆ ਨਹੀਂ ਦੇਂਦੀ । ਇਸ ਪਿਛੋਂ ਹਾਸੇ ਮਖੌਲ ਦੀਆਂ ਗਲਾਂ ਚਲ ਪਈਆਂ ਤੇ ਪ੍ਰੋਫੈਸਰ ਸਾਹਿਬ ਦੇ ਨਿਕਟ ਵਰਤੀ ਤੇ ਗਵਾਂਢੀ ਪ੍ਰੋਫੈਸਰ ਰੋਡੇ ਨੇ ਇਹ ਗਲ ਆਖ ਕੇ ਸਾਰਾ ਮੁਆਮਲਾ ਹਾਸੇ ਵਿਚ ਪਾ ਦਿੱਤਾ ਸੀ ਕਿ ਪ੍ਰੋਫੇਸਰ ਭੱਲਾ ਕਿਸੇ ਕੰਵਾਰੀ ਨਾਲ ਵਿਆਹ ਨਹੀਂ ਸਨ ਕਰਵਾਉਣ ਨੂੰ ਤਿਆਰ ਕਿਉਂ ਜੋ ਉਹਨਾਂ ਨੂੰ 'ਦੁੱਧ ਵਾਲੀ' ਚੰਗੀ ਲਗਦੀ ਸੀ । ਮੀਟਿੰਗ ਖਤਮ ਹੋਣ ਤੇ ਪ੍ਰੋ: ਭੱਲਾ ਤੇ ਪ੍ਰੋ: ਰੋਡੇ ਵਿਚ ਕਾਫੀ ਬੋਲ ਬੁਲਾਰਾ ਵੀ ਹੋਇਆ ਸੀ ਤੇ ਉਹ ਆਪਸ ਵਿਚ ਇਸ ਗਲ ਦੇ ਕਾਰਨ ਛੇ ਮਹੀਨੇ ਬੋਲੇ ਵੀ ਨਹੀਂ ਸਨ ।
ਪ੍ਰੋਫੈਸਰ ਸਾਹਿਬ ਦੇ ਸਾਥੀਆਂ ਨੇ ਉਸ ਨੂੰ ਪ੍ਰਿੰਸੀਪਲ ਦੀ ਭਤੀਜੀ ਨਾਲ ਵਿਆਹ ਕਰਾਉਣ ਲਈ ਜ਼ੋਰ ਵੀ ਦਿੱਤਾ ਸੀ ਤੇ ਇਸ ਰਿਸ਼ਤੇ ਦੇ ਗੁਣ ਵੀ ਦਸੇ ਸਨ, ਪਰ ਪ੍ਰੋਫੈਸਰ ਭੱਲਾ ਨੇ ਇਹ ਗਲ ਆਖ ਕੇ ਉਨ੍ਹਾਂ ਨੂੰ ਮਗਰੋਂ ਲਾਹਿਆ ਸੀ ਕਿ ਖਤਰੀ ਘਰਾਣੇ ਦੀ ਉਚੀ ਜ਼ਾਤ ਦੇ ਹੁੰਦੇ ਹੋਏ ਉਹ ਅਰੋੜਿਆਂ ਵਿਚ ਵਿਆਹ ਕਰਵਾਉਣ ਨੂੰ ਤਿਆਰ ਨਹੀਂ ਸੀ । ਕਿਉਂ ਜੋ ਉਸ ਦੇ ਖਿਆਲਾਂ ਅਨੁਸਾਰ ਅਰੋੜੇ ਇਕ ਘਟੀਆ ਤੇ ਕਮੀਨੀ ਜ਼ਾਤ ਸੀ । ਉਸ ਦੇ ਸਾਥੀਆਂ ਨੇ ਇਹ ਆਖ ਕੇ ਉਹਨੂੰ ਠਿਠ ਵੀ ਕੀਤਾ ਸੀ ਕਿ ਪੜ੍ਹ ਲਿਖ ਕੇ ਤੇ ਫਿਰ ਇਸ ਤਰੱਕੀ ਦੇ ਜ਼ਮਾਨੇ ਵਿਚ ਉਸ ਦੇ ਖਿਆਲ ਬੂਰਜ਼ਵਾ ਸਨ ਪਰ ਉਸ ਨੇ ਕੋਈ ਪ੍ਰਵਾਹ ਨਾ ਕੀਤੀ । ਅਸਲ ਕਾਰਨ ਪ੍ਰਿੰਸੀਪਲ ਦੀ ਭਤੀਜੀ ਨਾਲ ਵਿਆਹ ਨਾਂ ਕਰਵਾਉਣ ਦਾ ਸੀ, ਉਸ ਲੜਕੀ ਦਾ ਮਧਰਾ ਕਦ ਤੇ ਸਾਂਵਲਾ ਰੰਗ । ਇਹ ਕਾਰਨ ਦਸ ਕੇ ਉਹ ਪ੍ਰਿੰਸੀਪਲ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ । ਉਹ ਨੂੰ ਪਤਾ ਸੀ ਕਿ ਇਹ ਗਲਾਂ ਅਫਸਰਾਂ ਦੇ ਪਿਠੂ ਅਫਸਰਾਂ ਤਕ ਜ਼ਰੂਰ ਪੁਚਾ ਦੇਦੇ ਹਨ । ਇਸ ਲਈ ਉਹ ਅਸਲ ਕਾਰਨ ਕਿਸੇ ਨੂੰ ਨਹੀਂ ਸੀ ਦਸਦਾ ।
ਪ੍ਰੋਫੈਸਰ ਭੱਲਾ ਛੜਿਆਂ ਦਾ ਜੀਵਨ ਬਤੀਤ ਕਰਿਆ ਕਰਦਾ ਸੀ । ਮਾਡਲ ਟਾਊਨ ਵਿਚ ਉਸ ਇਕ ਬੈਠਕ ਕਿਰਾਏ ਤੇ ਲਈ ਹੋਈ ਸੀ ਤੇ ਦੁੱਧ ਚਾਹ ਘਰ ਬਣਾਂਦਾ ਸੀ ਬਿਜਲੀ ਦੇ ਹੀਟਰ ਤੇ; ਰੋਟੀ ਖਾਂਦਾ ਸੀ ਹੋਟਲ ਤੋਂ ਇਸ ਪ੍ਰਕਾਰ ਦਾ

੭੩

ਜੀਵਨ ਬਿਤਾਂਦੇ ਉਸ ਨੂੰ ਦੋ ਸਾਲ ਹੋ ਗਏ ਸਨ ।
ਸਵੇਰੇ ਸਵੇਰੋ ਰੋਜ਼ ਦੁੱਧ ਦੇਣ ਇਕ ਗੁਜਰ ਉਸ ਦੇ ਘਰ ਆਉਂਦਾ | ਪਰ ਪ੍ਰੋਫੈਸਰ ਭੱਲਾ ਇਕ ਹੀ ਗੁਜਰ ਕੋਲੋਂ ਦੁੱਧ ਨਹੀਂ ਸੀ ਲੈਂਦਾ । ਉਹ ਹਰ ਦੂਜੇ ਤੀਜੇ ਮਹੀਨੇ ਗੁਜ਼ਰ ਬਦਲ ਲਿਆ ਕਰਦਾ ਸੀ । ਉਸ ਨੂੰ ਵਿਸ਼ਵਾਸ ਸੀ ਕਿ ਰੋਜ਼ ਤੇ ਸਦਾ ਇਕ ਆਦਮੀ ਕੋਲੋਂ ਦੁੱਧ ਲੈਣ ਨਾਲ ਦੁੱਧ ਦੇਣ ਵਾਲੀ ਬੇਈਮਾਨ ਹੋ ਜਾਂਦਾ ਸੀ ਤੇ ਫਿਰ ਦੁੱਧ ਵਿਚ ਸਪਰੇਟਾ ਤੇ ਪਾਣੀ ਮਿਲਾਉਣੋ ਵੀ ਫਰਕ ਨਹੀਂ ਸੀ ਕਰਦਾ !
ਸਿਆਲ ਦੀ ਬਹਾਰ ਸੀ ਤੇ ਪ੍ਰੋਫ਼ੈਸਰ ਭੱਲਾ ਨੂੰ ਦੁੱਧ ਦੇਣ ਵਾਲਾ ਗੁੱਜਰ ਬਦਲਿਆਂ ਹਾਲੀ ਚਾਰ ਦਿਨ ਹੀ ਹੋਏ ਸਨ | ਮੀਂਹ ਬੜਾ ਸੀ ਤੇ ਠੰਡ ਕਾਫੀ ਸੀ । ਸਵੇਰੇ ਛੇ ਵਜੇ ਪ੍ਰੋਫੈਸਰ ਦੀ ਬੈਠਕ ਦਾ ਬੂਹਾ ਖੜਕਿਆ । ਰਜ਼ਾਈ ਵਿਚੋਂ ਨਿਕਲ ਕੇ ਤੇ ਪਾਲੇ ਵਿਚ ਠਰੂ ਠਰੂ ਕਰਦੇ ਨੇ ਬੂਹਾ ਖੋਹਲਿਆ ਤੇ ਬਾਹਰ ਪਿਤਲ ਦੀ ਵਲਟੋਹੀ ਤੇ ਇਕ ਗੜਵੀ ਫੜੀ ਇਕ ਔਰਤ ਨੂੰ ਵੇਖ ਕੇ ਹੈਰਾਨ ਹੋ ਧਿਆ ।
‘ਜੀ ਮੈਂ ਦੁੱਧ ਦੇਣ ਆਈ ਹਾਂ, ਉਹ ਆਪ ਬੀਮਾਰ ਨੇ ਅਜ ਆ ਨਹੀਂ ਸਕਣਗੇ !’ ਉਹ ਪੈਂਤੀ ਕੁ ਸਾਲ ਦੀ ਸੋਹਣੀ ਤੇ ਜੁਆਨ ਔਰਤ ਸੀ ।
'ਅੱਛਾ ਦੇ ਜਾ’ ਬੁਲ੍ਹਾਂ ਤੇ ਜੀਭ ਫੇਰਦਾ ਉਹ ਬੋਲਿਆ । ਉਸ ਦੀਆਂ ਅੱਖਾ ਦੀ ਚਮਕ ਤੇਜ਼ ਹੋ ਗਈ । ਉਸ ਦੀ ਹੈਰਾਨੀ ਦੂਰ ਹੋ ਗਈ ਗੁਜਰਾਨੀ ਨੂੰ ਅੰਦਰ ਵਾੜ ਕੇ ਉਸ ਬੂਹਾ ਢੋ ਕੇ ਚਿਟਕਣੀ ਅੜਾ ਦਿੱਤੀ । ਗਜਰਾਨੀ ਨੂੰ ਦੁੱਧ ਪਤੀਲੇ ਵਿਚ ਪਾਉਣ ਦਾ ਇਸ਼ਾਰਾ ਕੀਤਾ | ਗੁਜਰਾਨੀ ਨੇ ਇਕ ਗੜਵੀ ਭਰ ਕੇ ਪਤੀਲੇ ਵਿਚ ਪਾਈ ਤੇ ਵਲਟੋਹੀ ਤੇ ਗੜਵੀ ਤਿਪਾਈ ਤੇ ਰਖ ਕੇ ਸਿਰ ਦਾ ਕਪੜਾ ਠੀਕ ਕਰਨ ਲਗੇ ਜੋ ਪ੍ਰੋਫੈਸਰ ਭਲਾ ਨੇ ਉਸ ਨੂੰ ਆਪਣੀਆਂ ਬਾਹਾਂ ਵਿਚ ਜਕੜ ਲਿਆ ।
'ਛਡ ਦਿਓ ! ਛਡ ਦਓ !! ਹਾਏ ਰਾਮ ਇਹ ਕੀ ।'
'ਚੁੱਪ ਕਰ ਜਾ, ਚੁੱਪ !'
'ਮੈਂ ਦੁੱਧ ਵੇਚਦੀ ਹਾਂ, ਆਪ ਨਹੀਂ ਵਿਕਦੀ ।'
'ਅੱਜ ਵਿਕ ਜਾ, ਜੋ ਆਖੇਂਗੀ ਦਿਆਂਗਾ ।' ਸਰਹਾਣੇ ਹੇਠੋਂ ਬਟੂ ਆ ਫੜ ਤੇ ਉਸ ਵਿਚੋਂ ਦਸਾਂ ਦਾ ਨੌਟ ਕਢ ਕੇ ਉਸ ਵਲ ਕਰਦੇ ਹੋਏ ਬੋਲਿਆ, 'ਇਹ ਲੈ ਲੈ, ਹੋਰ ਦਿਆਂਗਾ ।

ਪਰ ਗੁਜਰਾਨੀ ਨੇ ਥੁਕ ਦਾ ਥੋਬਾ ਸੁਟਦੇ ਤੇ ਨੋਟ ਫੜ ਕੇ ਚੀਨਾ ਚੀਨਾ ਕਰ ਉਸ ਦੇ ਮੂੰਹ ਤੇ ਮਾਰਦੇ ਹੋਏ ਆਖਿਆ, 'ਕਮੀਨਿਆਂ ਵਿਕਣ ਵਾਲੀ ਹੁੰਦੀ ਤਾਂ ਅਜ ਕੁਝ ਦਾ ਕੁਝ ਬਣਾ ਲੈਂਦੀ, ਤੇਰੇ ਜਹੇ ਨੀਚਾਂ ਘਰ ਦੁੱਧ ਦੇਣ ਨਾਂ ਆਉਂਦੀ ।' ਇਹ ਆਖ ਕੇ ਉਸ ਨੇ ਚਿਟਕਣੀ ਖੋਹਲੀ ਤੇ ਬਾਹਰ ਨਿਕਲ ਗਈ ।
ਪ੍ਰੋਫੈਸਰ ਭੱਲਾ ਨੇ ਮੂੰਹ ਪੂੰਝਿਆ ਤੇ ਝਬਦੇ ਨਾਲ ਬੂਹਾ ਬੰਦ ਕਰ ਰਜ਼ਾਈ ਉਤੇ ਲੈ ਲਈ ।
ਉਹੋ ਗੁਜਰਾਨੀ ਪ੍ਰੋਫੈਸਰ ਰੋਡੇ ਦੇ ਘਰ ਦੁੱਧ ਦੇਂਦੀ ਸੀ । ਉਹਦੇ ਘਰੋਂ ਨਿਕਲ ਕੇ ਉਹ ਪ੍ਰੋਫੈਸਰ ਰੋਡੇ ਦੇ ਘਰ ਚਲੀ ਗਈ ਤੇ ਦੁੱਧ ਦੇਂਦੀ ਨੇ ਸਾਰੀ ਵਾਰਤਾ ਅਖੀ ਅਥਰੂ ਭਰ ਕੇ ਪ੍ਰੋਫੈਸਰ ਤੇ ਉਸ ਦੀ ਪਤਨੀ ਆਖ ਸੁਣਾਈ ! ਪ੍ਰੋਫ਼ੈਸਰ ਰੋਡੇ ਨੇ ਇਸੇ ਗਲ ਦੀ ਟਕੋਰ ਕੀਤੀ ਸੀ ਸਟਾਫ ਮੀਟਿੰਗ ਵਿਚ ।
'ਪਰ ਉਹ ਤਾਂ ਖੈਰ ਸਾਥੀ ਸੀ ਜੋ ਗਲ ਬਾਹਰ ਨਹੀਂ ਸੀ ਕਰਨ ਲਗਾ, ਪਰ ਹੁਣ, ਹੁਣ ਤਾਂ ਗਲ ਵਿਦਿਆਰਥੀਆਂ ਤਕ ਅਪੜ ਗਈ ।' ਉਹ ਸੋਚਦਾ ਰਿਹਾ, 'ਹੁਣ ਕੀ ਹੋਵੇਗਾ ।' ਫਿਰ ਉਸ ਦੇ ਦਿਲ ਵਿਚ ਖਿਆਲ ਆਉਂਦਾ, 'ਸ਼ਾਇਦ ਪ੍ਰੋਫੈਸਰ ਰੋਡੇ ਨੇ ਹੀ ਉਹਨੂੰ ਚਿੜ੍ਹਾਣ ਖਾਤਰ ਇਹ ਸ਼ਰਾਰਤ ਕੀਤੀ ਹੋਵੇ । ਪਰ ਜੇ ਕਰ ਇਹ ਗਲ ਇਸ ਤਰ੍ਹਾਂ ਹੁੰਦੀ ਤਾਂ ਵਿਦਿਆਰਥੀ ਕਿਉਂ ਚੁਪ ਰਹਿੰਦੇ ਤੇ ਸੈਨਤਾਂ ਨਾਲ ਗਲਾਂ ਕਰਦੇ । ਪ੍ਰੋਫੈਸਰ ਰੋਡਾ ਇਤਨਾ ਕਮੀਨਾ ਨਹੀਂ ਸੀ ।'
ਉਹ ਸੋਚਦਾ ਰਿਹਾ, ਜੇ ਕਰ ਗਲ ਸਾਰੇ ਕਾਲਜ ਵਿਚ ਫੈਲੀ ਤਾਂ ਸ਼ਹਿਰ ਵਿਚ ਫੈਲੇਗੀ । ਫਿਰ ਲੋਕ ਉਹਦੇ ਆਚਰਨ ਬਾਰੇ ਕੀ ਸੋਚਣਗੇ, ਵਿਦਿਆਰਥੀਆਂ ਦੇ ਦਿਲ ਵਿਚ ਉਹਦੇ ਪ੍ਰਤੀ ਕਖ ਸਤਿਕਾਰ ਨਹੀਂ ਰਹੇਗਾ । ਪ੍ਰਿੰਸੀਪਲ ਨੂੰ ਜਦ ਪਤਾ ਲਗੇਗਾ ਤਾਂ ਉਹ ਆਖੇਗਾ, ਕਿ ਉਹ ਦੀ ਭਤੀਜੀ ਦਾ ਸਾਕ ਨਾ ਲਿਆ ਤੇ ਇਹ ਕਮੀਨੀ ਹਰਕਤ ਕੀਤੀ । ਉਹਦੇ ਸਾਥੀਆਂ ਨੂੰ ਪਤਾ ਲਗਾ ਤਾਂ ਉਹ ਕੀ ਆਖਣਗੇ, 'ਉਚੀ ਕੁਲ ਦਾ ਅਰੋੜਿਆਂ ਨੂੰ ਨਿੰਦਦਾ ਨਿੰਦਦਾ ਘਟੀਆ ਜ਼ਾਤ ਦੀ ਔਰਤ ਪਿਛੇ ਪਾਗ਼ਲ ਹੋ ਗਿਆ ।' ਕੋਈ ਆਖੇਗਾ ਇਹ ਔਰਤ ਨੂੰ ਤਾਂ ਲੋੜੀਦੀ ਸ਼ੈ ਹੀ ਨਹੀਂ ਸੀ ਸਮਝਦਾ, ਫਿਰ ਇਸ ਇਹ ਝਖ ਕਿਉਂ ਮਾਰੀ ।' ਉਹ ਇਹ ਗਲਾਂ ਸੋਚਦਾ ਰਿਹਾ, ਹੋਰ ਸੋਚਦਾ ਰਿਹਾ ਤੇ ਕਾਫੀ ਚਿਰ ਸੋਚਦਾ ਰਿਹਾ ! ਕਿਸੇ ਫੈਸਲੇ ਤੇ ਅਪੜ ਕੇ ਉਸ ਇਕ ਕਾਗ਼ਜ਼ ਤੇ ਆਪਣਾ ਅਸਤੀਫਾ ਲਿਖਿਆ ਤੇ ਪ੍ਰਿੰਸੀਪਲ ਦੇ ਕਮਰੇ ਵਲ ਵਧਿਆ | 

ਆਂਡਾ

“ਐਸ਼ ਕੋਈ ਕਰ ਗਿਆ, ਦੌਲਤ ਕੋਈ ਲੈ ਗਿਆ ਤੇ ਸਾਡੇ ਪਲੇ ਪੈ ਗਈ ਮੜ੍ਹੀ ਮੁਕਤੀ |" 

ਆਂਡਾ

ਅਜ ਸੰਗਰਾਂਦ ਸੀ, ਵਿਸਾਖ ਦੀ ਸੰਗਰਾਂਦ ਨਵੇਂ ਸਾਲ ਦਾ ਜਨਮ ਦਿਨ | ਅਗੇ ਨਾਲੋਂ ਅਜ ਉਹ ਪਹਿਲੋਂ ਉਠ ਬੈਠੀ ਸੀ ਤੇ ਨਿਤ ਦੇ ਕ੍ਰਿਆ ਕਰਮ ਤੋਂ ਵਿਹਲੀ ਹੋ ਕੇ ਉਸ ਨੇ ਆਪਣੇ ਪਤੀ ਲਈ ਚਾਹ ਤਿਆਰ ਕੀਤਾ । ਉਸ ਦੇ ਪਤੀ ਨੇ ਅਜ ਰੇਡੀਓ ਸਟੇਸ਼ਨ, ਜੋ ਕਿ ਉਹਨਾਂ ਦੇ ਘਰ ਤੋਂ ਸਤਰ ਮੀਲਾਂ ਤੇ ਸੀ ਜਾਣਾ ਸੀ ਵਿਸਾਖੀ ਦੇ ਸ਼ੁਭ ਦਿਨ ਤੇ ਭਾਸ਼ਨ ਦੇਣ
ਉਸ ਉਠ ਕੇ ਚਾਹ ਤਿਆਰ ਕੀਤੀ ਤੇ ਪਤੀ ਨੂੰ ਪਿਲਾ ਕੇ ਉਸ ਨੇ ਤੌਰ ਦਿਤਾ । ਆਪ ਉਹ ਵਡੀ ਕੁੜੀ ਨੂੰ ਪੱਕੀ ਕਰਨ ਲਗੀ ਕਿ ਕਾਕੇ ਨੂੰ ਜਾਗਦੇ ਸਾਰ ਹੀ ਫੜ ਲਵੇ ਤੇ ਰੋਣ ਨਾ ਦੇਵੇ । ਉਸ ਨੂੰ ਨੁਹਾ ਕੇ ਗੁਰਦਵਾਰੇ ਆ ਜਾਵੇ । ਇਹ ਹਦਾਇਤਾਂ ਦੇ ਕੇ ਉਹ ਸੋਚਣ ਲਗੀ ਕਿ ਮੰਦਰ ਕਿਹੜੇ ਕਪੜੇ ਪਾ ਕੇ ਜਾਵੇ ।
ਉਹ ਮੰਦਰ ਸਜ ਕੇ ਜਾਣਾ ਚਾਹੁੰਦੀ ਸੀ ਆਖਰ ਉਹ ਇਕ ਪ੍ਰੋਫੈਸਰ ਦੀ ਪਤਨੀ ਸੀ ਪ੍ਰੋਫੈਸਰ ਵੀ ਉਹ ਜਿਸ ਦਾ ਨਾਂਅ ਚਾਰ ਆਲਮ ਵਿਚ ਲੇਖਕ ਦੇ ਤੌਰ ਤੇ ਪ੍ਰਸਿਧ ਸੀ । ਉਹਦਾ ਪਤੀ ਇਕ ਪ੍ਰਸਿਧ ਰੇਡਓ ਆਰਟਿਸਟ ਸੀ । ਪ੍ਰਸਿਧ ਲੇਖਕ ਸੀ ਇਕ ਵਡੇ ਕਾਲਜ ਦਾ ਪਰੋਫੈਸਰ ਸੀ । ਉਹਨਾਂ ਦੀ ਆਮਦਨੀ ਕਾਫੀ ਸੀ, ਫਿਰ ਉਹ ਆਪ ਜਵਾਨ ਸੀ, ਸੋਹਣੀ ਸੀ । ਹਾਲੀ ਉਸ ਦੇ ਦੋ ਬੱਚੇ ਸਨ, ਇਕ ਕੁੜੀ ਯਾਰਾਂ ਸਾਲ ਦੀ ਤੇ ਇਕ ਮੁੰਡਾ ਚਾਰ ਸਾਲ ਦਾ | ਉਸ ਨੇ ਅਪਣਾ ਜੋਬਨ ਸਾਂਭ ਕੇ ਰਖਿਆ ਹੋਇਆ ਸੀ । ਉਹ ਹਾਲੀ ਸੋਚ ਕੇ ਕੋਈ ਫੈਸਲਾ ਨਹੀਂ ਸੀ ਕਰ ਸਕੀ ਕਿ ਗੁਰਦਵਾਰੇ ਕਿਹੜੇ ਕਪੜੇ ਪਾ ਕੇ ਜਾਏ | ਕਪੜਿਆਂ ਵਾਲੀ ਕਿਲੀਆਂ ਤੇ ਨਜ਼ਰ ਗਡੀ ਉਹ ਸੋਚ ਰਹੀ ਸੀ; ਜਾਰਜਟ ਦੀ ਸਾੜੀ ਉਹਨੂੰ ਆਪਣੇ ਵਲ ਖਿਚ ਰਹੀ ਸੀ । ਕਰੇਪ ਦਾ ਤਰਬੂਜ਼ੀ ਸੂਟ ਉਸ ਦੀਆਂ ਅਖਾਂ ਵਿਚ ਖੁਭ ਰਿਹਾ ਸੀ ਤੇ ਪੁਕਾਰ ਪੁਕਾਰ ਕੇ ਕਹਿੰਦਾ ਜਾਪਦਾ ਸੀ ਕਿ ਗੁਰਦਵਾਰੇ ਦਾ ਸਦਾ ਸਾਦਾ ਬਣ ਕੇ ਜਾਣਾ ਚਾਹੀਦਾ ਹੈ | ਪਰ ਨਾਲ

੭੯

ਹੀ ਉਸ ਅੰਦਰੋਂ ਇਹ ਅਵਾਜ਼ ਉਠ ਉਠ ਪੈਂਦੀ ਸੀ ਕਿ ਜੇਕਰ ਮੇਲਿਆਂ ਤੇ ਬਣ ਠਣ ਕੇ ਨਾ ਜਾਇਆ ਜਾਵੇ ਤਾਂ ਇਹ ਜਵਾਨੀ ਚੁਲ੍ਹੇ ਵਿਚ ਡਾਹੁਣ ਦੇ ਕੰਮ ਆਉਣੀ ਹੈ । ਉਹ ਸੋਚੀ ਜਾ ਰਹੀ ਸੀ, ਸੋਚੀ ਜਾ ਰਹੀ ਸੀ, ਖੂਬ ਸੋਚੀ ਜਾ ਰਹੀ ਸੀ, ਉਸਨੇ ਸੋਚ ਸੋਚ ਕੇ ਤਰਬੂਜ਼ੀ ਸੂਟ ਵਲ ਫੈਸਲਾ ਦਿੱਤਾ ਤੇ ਇਸ ਫੈਸਲੇ ਨੂੰ ਅਮਲੀ ਸ਼ਕਲ ਦੇਣ ਲਈ ਉਹ ਕਿਲੀਆਂ ਵਲ ਵਧੀ ਹੀ ਸੀ ਜੋ ਕਾਕੇ ਨੇ ਉਠ ਕੇ ਰੋਣਾ ਸ਼ੁਰੂ ਕਰ ਦਿੱਤਾ | ਉਸ ਨੇ ਕਾਕੇ ਨੂੰ ਫੜਿਆ, ਚੰਮਿਆ ਤੇ ਪਿਆਰਿਆ । ਕਾਕੇ ਨੇ ਆਖਿਆ, “ਬੀਬੀ ਮੈਂ ਆਂਡਾ ਲੈਣੈ |" 'ਆਂਡਾ' ਉਸ ਇਕ ਵਾਰੀ ਹੀ ਆਖਿਆ, ਉਸ ਨੂੰ ਸੋਚ ਆਈ ਕਿ ਆਂਡੇ ਤਾਂ ਘਰ ਖ਼ਤਮ ਹੋ ਚੁਕੇ ਸਨ | ਅਖੀਰਲੇ ਦੇ ਆਂਡਿਆਂ ਦਾ ਉਸ ਨੇ ਆਪਣੇ ਪਤੀ ਨੂੰ ਆਮਲੇਟ ਬਣਾ ਕੇ ਦੇ ਦਿੱਤਾ ਸੀ | 'ਨਾ ਰੋ ਮੇਰਾ ਬੀਬਾ ਮੱਲ, ਮੈਂ ਤੈਨੂੰ ਕਿੰਨੇ ਆਂਚੇ ਲੈ ਦਿਆਂਗੀ’ ਇਹ ਆਖ ਉਸ ਨੇ ਕਾਕੇ ਨੂੰ ਕੁੜੀ ਦੇ ਹਵਾਲੇ ਕੀਤਾ ਤੇ ਆਪ ਕਪੜੇ ਪਾਉਂਦੀ ਸੋਚਦੀ ਰਹੀ ਕਿ ਕਾਕੇ ਨੂੰ ਚੁੱਪ ਕਰਨ ਲਈ ਆਂਡਾ ਕਿਥੋਂ ਲੈ ਦੇਵੇ । ਉਸ ਸਲਵਾਰ ਪਾ ਲਈ । ਕਮੀਜ਼ ਪਾਂਦਿਆਂ ਪਾਂਦਿਆਂ ਉਸ ਨੂੰ ਖ਼ਿਆਲ ਆਇਆ ਕਿ ਉਹਨਾਂ ਨੂੰ ਆਂਡੇ ਦੇਣ ਵਾਲੇ ਨੇ ਅੱਠ ਨੌਂ ਵਜੇ ਨਾਲ ਆਉਣਾ ਸੀ । ਫਿਰ ਪਿਛਲੀਆਂ ਦੋ ਤਿੰਨ ਵਾਰੀਆਂ ਉਹ ਆਂਡੇ ਦੇਣ ਵਾਲੇ ਦੇ ਹੱਥੋਂ ਟੋਕਰੀ ਦੀ ਟੋਕਰੀ ਹੀ ਫੜ ਲੈਂਦੀ ਰਹੀ ਸੀ । ਸਾਰੇ ਆਂਡੇ ਛਾਂਟ ਕੇ ਉਹ ਦਰਜਨ ਦੋ ਦਰਜਨ, ਆਪਣੀ ਲੋੜ ਅਨੁਸਾਰ ਚੁਣ ਲੈਂਦੀ । ਇਕ ਦੋ ਵਾਰੀ ਉਸ ਨੇ ਦਰਜਨ ਦੀ ਥਾਂ ਚੌਦਾਂ ਆਂਡੇ ਕਢ ਲਏ ਸਨ ਤੇ ਪੈਸੇ ਕੇਵਲ ਦਰਜਨ ਦੇ ਹੀ ਦਿੱਤੇ ਸਨ । ਆਂਡਿਆਂ ਵਾਲੇ ਦੇ ਪੁਛਣੇ ਤੇ ਉਸ ਨੇ ਉਸ ਨੂੰ ਇਹ ਹੀ ਦਸਿਆ ਸੀ ਕਿ ਉਸ ਨੇ ਕੇਵਲ ਦਰਜਨ ਆਂਡੇ ਹੀ ਲਏ ਸਨ | ਦੋ ਵਾਧੂ ਆਂਡੇ ਉਸ ਨੂੰ ਦੋ ਦਿਨ ਕਾਕੇ ਨੂੰ ਪਰਚਾਨ ਦਾ ਕੰਮ ਬੜਾ ਸੋਹਣਾ ਜਾਂਦੇ ਸਨ, ਸੋਹਣੇ ਤੇ ਲਗਦੇ ਹੀ ਸਨ, ਜਦ ਮੁਫ਼ਤ ਦੇ ਸਨ ਤੇ ਧੋਖੇ ਦੇ ਸਨ । ਆਦਮੀ ਹਰਾਮ ਦੇ ਮਾਲ ਨੂੰ ਬੜੇ ਸੁਆਦਾਂ ਨਾਲ ਵਰਤਦਾ ਹੈ ।
ਉਸ ਕਪੜੇ ਪਾ ਲਏ । ਉਹ ਗੁਰਦਵਾਰੇ ਛੇਤੀ ਤੋਂ ਛੇਤੀ ਅਪੜ ਜਾਨਾ ਚਾਹੁੰਦੀ ਸੀ |ਉਸ ਦੀ ਖਾਹਸ਼ ਸੀ ਕਿ ਕਥਕ ਦਾ ਮਹੀਨਾ ਪੜ੍ਹਨ ਤੇ ਹੁਕਮ ਲੈਣ ਤੋਂ ਪਹਿਲਾਂ ਉਹ ਗੁਰਦਵਾਰੇ ਅਪੜ ਜਾਵੇ । ਇਸ ਤਰ੍ਹਾਂ ਆਮ ਵਿਚਾਰ ਅਨੁਸਾਰ ਸਾਰਾ ਸਾਲ ਹੀ ਸੁਖ ਦਾ ਨਿਕਲਦਾ ਹੈ । ਫਿਰ ਇਸ ਨਾਲ ਹੀ ਜੇਕਰ ਚੰਗਾ ਹੁਕਮ ਵੀ ਨਿਕਲ ਆਵੇ, ਤਾਂ ਤੇ ਫਿਰ ਪੌਂ ਬਾਰਾਂ ਹੀ ਹੋ ਜਾਂਦੀਆਂ ਨੇ | ਬੰਦਾ ਆਪਣੇ ਆਪ ਨੂੰ ਧੋਖਾ ਦੇਣ ਦੇ ਕਿਤਨੇ ਸਾਧਨ ਬਣਾਂਦਾ ਹੈ | ਇਹ ਮੰਨ ਲੈਣਾ ਕਿ ਆਪਣੇ ਇਸ਼ਟ ਦੀ ਬਾਣੀ ਵਿਚ ਕੁਝ ਚੰਗੇ ਹੁਕਮ ਹੈਣ ਤੇ ਕੁਝ ਬੁਰੇ, ਇਸ ਗੱਲ ਦਾ ਪ੍ਰਤੱਖ ਸੂਚਕ ਹੈ ਕਿ ਬੰਦਾ ਆਪਣੇ ਇਸ਼ਟ ਤੇ ਪੂਰਾ ਵਿਸ਼ਵਾਸ ਨਹੀਂ ਰਖਦਾ । ਖੈਰ, ਉਸ ਕਪੜੇ ਪਾ ਕੇ ਗੁਰਦਵਾਰੇ ਜਾਣ ਦੀ ਤਿਆਰੀ ਕਰ ਲਈ | ਕਾਕਾ ਹਾਲੀ ਵੀ 'ਆਂਡਾ ਲੈਣਾ’ ਦੀ ਰਟ ਲਾ ਰਿਹਾ ਸੀ । ਉਸ ਨੇ ਕਾਕੇ ਨੂੰ ਇਹ ਆਖ ਕੇ ਚੁਪ ਕਰਾਇਆ ਕਿ ਗੁਰਦਵਾਰੇ ਤੋਂ ਆਣ ਕੇ ਉਹ ਉਸ ਨੂੰ ਆਂਡਾ ਦੇਵੇਗੀ । ਉਹ ਆਪ ਗੁਰਦਵਾਰੇ ਚਲੀ ਗਈ ।
ਆਸਾ ਦੀ ਵਾਰ ਦਾ ਭੋਗ ਪੈ ਚੁਕਾ ਸੀ । ਕੋਈ ਸਜਨ ਵੈਸਾਖ ਮਹੀਨੇ ਦੀ ਕਥਾ ਕਰ ਰਿਹਾ ਸੀ | ਕਬਕ ਸਜਨ ਇਸ ਤੁਕ ਨੂੰ ਬਾਰ ਬਾਰ ਦੁਹਰਾ ਰਿਹਾ ਸੀ, "ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ ।" ਕਿਵੇਂ ਬੰਦਾ ਫਿਰ ਫਿਰ ਮਾਇਆ ਵਿਚ ਪਲਚਦਾ ਹੈ ਤੇ ਝੂਠੇ ਧੰਦਿਆਂ ਤੇ ਝੂਠੇ ਮੋਹ ਨਾਲ ਅਟਿਆ ਪਿਆ ਇਸ ਜਗ ਤੋਂ ਕੂਚ ਕਰ ਜਾਂਦਾ ਹੈ । ਕਥਕ ਕਥਾ ਕਰ ਰਿਹਾ ਸੀ, ਪਰ ਉਹ ਆਪਣੇ ਜੀਵਨ ਦਾ ਆਪਣੇ ਆਪ ਨਾਲ ਵਿਸ਼ਲੇਸ਼ਨ ਕਰੀ ਜਾ ਰਹੀ ਸੀ । ਕਿਵੇਂ ਉਹ ਆਂਡੇ ਦੇਣ ਵਾਲੇ ਨਾਲ ਹਰ ਵਾਰੀ ਧੋਖਾ ਕਰਦੀ ਰਹੀ ਸੀ । ਲੈਣੇ ਚੌਦਾਂ ਪੰਦਰਾਂ ਪਰ ਦਸਣੇ ਦਰਜ਼ਨ ਤੇ ਪੈਸ਼ੇ ਵੀ ਦਰਜਨ ਦੇ ਦੇਣੇ । ਹਰ ਮਹੀਨੇ ਦੋਧੀ ਨਾਲ ਦੁਧ ਦਾ ਹਿਸਾਬ ਕਰਨਾ ਤੇ ਦੋ ਤਿੰਨਾਂ ਦਿਨਾਂ ਦੇ ਪੈਸੇ ਰੌਲਾ ਗੋਲਾ ਪਾ ਕੇ ਮਾਰ ਲੈਣੇ । ਆਖਰ ਕਿਸ ਲਈ, ਆਪਣੇ ਬਚਿਆਂ ਲਈ ? ਬਚੇ ਉਸ ਦੇ ਕਿਹੜੇ ਕੁਰਬਲ ਕੁਰਬਲ ਪਏ ਕਰਦੇ ਸਨ | ਫਿਰ ਕੀ ਪਤੀ ਦੀ ਬੱਚਤ ਲਈ ? ਉਹ ਕਿਹੜਾ ਉਸ ਨੂੰ ਬੱਚਤ ਕਰਨ ਲਈ ਆਖਦਾ ਸੀ, ਬਹੁਤੇਰੀ ਆਮਦਨ ਸੀ । ਫਿਰ ਤਿੰਨ ਚਾਰ ਸੇਰ ਦੁਧ ਦੇ ਪੈਸੇ ਮਾਰ ਲੈਣ ਨਾਲ ਜਾਂ ਦੋ ਦਰਜਨਾਂ ਆਂਡਿਆਂ ਦੇ ਪੈਸੇ ਨਾ ਦੇਣ ਨਾਲ ਤਾਂ ਨਹੀਂ ਨਾ ਸਾਰੇ ਮਹੀਨੇ ਦਾ ਖਰਚ ਨਿਕਲ ਸਕਦਾ । ਫ਼ਿਰ ਧੋਬੀ ਨੂੰ ਅਧੀ ਕੋੜੀ ਕਪੜਿਆਂ ਦੀ ਧੁਆਈ ਨਾ ਦੇਣ ਨਾਲ ਤਾਂ ਰੋਕੜ ਨਹੀਂ ਸਨ ਨਾ ਜੁੜ ਸਕਦੇ । ਆਖਰ ਉਹ ਇਹਨਾਂ ਝੂਠੇ ਧੰਧਿਆਂ ਵਿਚ ਕਿਉਂ ਪਲਚਦੀ ਰਹੀ । ਫਿਰ ਉਸ ਨੂੰ ਆਪਣੇ ਜੀਵਨ ਦਾ ਪਿਛੋਕੜ ਯਾਦ ਆਉਂਦਾ, ਕਿਵੇਂ ਉਸ ਦੀ ਮਤਰੇਈ ਮਾਂ ਉਸ ਨੂੰ ਖਾਣ ਪੀਣ ਤੋਂ ਰੋਕਦੀ ਹੁੰਦੀ ਸੀ ਤੇ ਉਹ ਹਰ ਵਾਰ ਦਾਅ ਦਪਾ ਲਾ ਕੇ ਖਾ ਪੀ ਜਾਂਦੀ ਸੀ । ਸਿਧੇ ਅੱਖਰਾਂ ਵਿਚ ਤਾਂ ਉਹ ਚੋਰੀ ਕਰਦੀ

ਰਹੀ ਸੀ ਨਾ |"ਚੋਰੀ” ਸ਼ਬਦ ਦੇ ਮਨ ਵਿਚ ਆਉਣ ਨਾਲ ਉਸ ਦਾ ਅੰਦਰ ਹਿਲ ਗਿਆ । ਇਸ ਖਾਣ ਪੀਣ ਦੀ ਬੁਰੀ ਆਦਤ ਨੇ ਹੀ ਤਾਂ ਉਸ ਦਾ ਸਤਿਆਨਾਸ ਕੀਤਾ ਸੀ । ਪਰ ਕੀ ਉਸ ਨੂੰ ਇਹ ਆਦਤ ਪਾਉਣ ਵਿਚ ਉਸ ਦੀ ਮਤਰੇਈ ਮਾਂ ਦਾ ਕੋਈ ਦੋਸ਼ ਨਹੀਂ ਸੀ ? ਉਸ ਦਾ ਪਿਤਾ ਉਸ ਨੂੰ ਕੁਝ ਨਹੀਂ ਸੀ ਆਖਦਾ ਤੇ ਜੇ ਕਰ ਉਸ ਦੀ ਮਾਤਰ ਮਾਂ ਵੀ ਉਸ ਨੂੰ ਟੋਕਦੀ ਤਾਂ ਉਸ ਦੀਆਂ ਆਦਤਾਂ ਚੰਗੀਆਂ ਬਣ ਜਾਂਦੀਆਂ | ਪਰ ਉਹ ਗਲਾਂ ਤਾਂ ਬਚਪਣ ਤੇ ਕੰਵਾਰਪੁਣੇ ਦੀਆਂ ਸਨ, ਹੁਣ ਉਸਦਾ ਹਥ ਕੌਣ ਫੜਦਾ ਸੀ ਹੁਣ ਤਾਂ ਉਹ ਨੂੰ ਆਪਣੀ ਇਜ਼ਤ, ਆਪਣੇ ਪਤੀ ਦੀ ਪਗ ਦਾ ਖਿਆਲ ਰੱਖਣਾ ਚਾਹੀਦਾ ਸੀ, ਜੇਕਰ ਉਹ ਆਂਡੇ ਚੁਰਾਂਦੀ ਜਾਂ ਧੋਬੀ ਦੇ ਪੈਸੇ ਮਾਰਦੀ ਜਾਂ ਆਪਣੇ ਜੋਬਨ ਦੀ ਨੁਮਾਇਸ਼ ਕਰਦੀ ਫੜੀ ਗਈ ਤਾਂ ਫਿਰ ਕੀ ਬਣੇਗਾ |ਕਥਕ ਕਥਾ ਮੁਕਾ ਚੁਕਾ ਸੀ ਤੇ ਅੰਤ ਵਿਚ ਉਹ ਆਖ ਰਿਹਾ ਸੀ, “ਮਨ ਜਾਨਤ ਸਭ ਬਾਤ ਜਾਨਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪਕ ਕੂਏ ਪਰੇ |" ਸਾਧ ਸੰਗਤ ਜੀ ਜੇਕਰ ਮੁਕਤੀ ਚਾਹੁੰਦੇ ਹੋ ਤਾਂ ਨੇਕ ਜੀਵਨ ਜੀਵੋ ਤੇ ਭਗਤੀ ਕਰੋ ।
ਉਸ ਨੇ ਆਪਣੇ ਮਨ ਨਾਲ ਪਕਾ ਫੈਸਲਾ ਕਰ ਲਿਆ ਕਿ ਹੁਣ ਕਦੇ ਚੋਰੀ ਨਹੀਂ ਕਰੇਗੀ | ਕਦੇ ਬੇਈਮਾਨੀ ਨਹੀਂ ਕਰੇਗੀ । ਆਂਢ ਗੁਆਂਢ ਕਦੇ ਨਹੀਂ ਝਾਕੇਗੀ, ਆਪਣੇ ਪਤੀ ਨਾਲ ਹੀ ਗੁਜ਼ਾਰਾ ਕਰੇਗੀ । ਕੋਈ ਬੁਰਾ ਕੰਮ ਨਹੀਂ ਕਰੇਗੀ । ਜਿਸ ਨਾਲ ਉਸ ਨੂੰ ਉਸ ਦੇ ਪਤੀ ਜਾਂ ਬਚਿਆਂ ਨੂੰ ਬੁਰਿਆਈ ਆਵੇ । ਉਹ ਕਿੰਨਾ ਕੁਝ ਹੋਰ ਵੀ ਸੋਚਦੀ ਰਹੀ ਤੇ ਕਈ ਪ੍ਰਕਾਰ ਦੇ ਆਪਣੇ ਮਨ ਨਾਲੋਂ ਫ਼ੈਸਲੇ ਕਰਦੀ ਰਹੀ । ਅਰਦਾਸ ਹੋਈ । ਗ੍ਰੰਬੀ ਸਿੰਘ ਨੇ ਹੁਕਮ ਲਿਆ, ਕੜਾਹ ਪ੍ਰਸ਼ਾਦ ਵਰਤ ਗਿਆ ਉਸ ਦੀ ਕੁੜੀ ਤੇ ਮੁੰਡਾ ਵੀ ਗੁਰਦਵਾਰੇ ਅਪੜ ਚੁਕੇ ਸਨ,! ਕੜਾਹ ਪ੍ਰਸ਼ਾਦ ਲੈ ਕੇ ਉਹ ਘਰ ਪਰਤੀ । ਖਾਲਸੇ ਦੇ ਜਨਮ ਦਿਨ ਤੇ ਉਸ ਨੇ ਆਪਣਾ ਵੀ ਪੁਨਰ ਜਨਮ ਕਰ ਲਿਆ ਸੀ ਉਹ ਆਪਣੇ ਆਪ ਨੂੰ ਅਜ ਕਾਫੀ ਹੋਲੀ ਹੌਲੀ ਪਤੀਤ ਕਰ ਰਹੀ ਸੀ । ਆਉਂਦੀ ਵਾਰੀ ਜਦ ਉਸ ਨੇ ਮਹਾਰਾਜ ਅਗੇ ਮੱਥਾ ਟੇਕਿਆ ਤਾਂ ਉਸ ਨੇ ਆਪਣੀਆਂ ਭੁਲਾਂ ਲਈ ਮਹਾਰਾਜ ਅਗੇ ਖਿਮਾਂ ਲਈ ਯਾਚਨਾ ਕੀਤੀ ਤੇ ਅਗੇ ਤੋਂ ਨਵਾਂ ਜੀਵਨ, ਸੁਬਰਾ ਜੀਵਨ ਤੇ ਭਲੇਰਾ ਜੀਵਨ ਬਿਤਾਣ ਦਾ ਇਕਰਾਰ ਕੀਤਾ ।

੮੨

ਉਹ ਆਪਣੇ ਬਚਿਆਂ ਨੂੰ ਨਾਲ ਲੈ ਕੇ ਘਰ ਪਰਤੀ | ਆ ਕੇ ਉਸ ਨੇ ਆਪਣੇ ਕਪੜੇ ਲਾਹਣੇ ਸ਼ੁਰੂ ਕੀਤੇ । ਕਾਕੇ ਨੇ ਫਿਰ ਆਂਡਾ ਲੈਣ ਦੀ ਰਟ ਲਾ ਦਿੱਤੀ । ਉਹ ਆਪਣੇ ਕਪੜੇ ਲਾਹ ਰਹੀ ਸੀ ਜੋ ਬਾਹਰੋਂ ਆਵਾਜ਼ ਆਈ, “ਬੀਬੀ ਜੀ ਆਂਡਿਆਂ ਵਾਲਾ ।” ਉਹ ਛੇਤੀ ਨਾਲ ਰਾਤ ਦੇ ਵਿਛੇ ਬਿਸਤਰੇ ਵਿਚ ਵੜ ਗਈ ਤੇ ਆਪਣੀਆਂ ਲਤਾਂ ਤੇ ਰਜਾਈ ਦੀ ਹੋਈ ਬੋਲੀ, “ਅੰਦਰ ਆ ਜਾ" ਆਂਡਿਆਂ ਵਾਲਾ ਅੰਦਰ ਆ ਗਿਆ । ਉਸ ਕੋਲੋਂ ਟੋਕਰੀ ਫੜਦੀ ਹੋਈ ਬੋਲੀ, “ਤੂੰ ਬਾਹਰ ਠਹਿਰ ਮੈਂ ਆਪਣੀ ਮਰਜ਼ੀ ਦੇ ਇਕ ਦਰਜਨ ਆਂਡੇ ਛਾਣ ਲੈਂਦੀ ਹਾਂ ।
ਆਂਡਿਆਂ ਵਾਲਾ ਬਾਹਰ ਚਲਾ ਗਿਆ । ਉਸ ਨੇ ਬੜੇ ਆਰਾਮ ਨਾਲ ਆਂਡੇ ਛਾਂਟੇ ਤੇ ਦਰਜਨ ਆਂਡੇ ਰਜਾਈ ਦੇ ਬਾਹਰ ਰੱਖ ਕੇ ਆਂਡਿਆਂ ਵਾਲੇ ਨੂੰ ਦੇਣ ਲਗੀ ਸੀ ਜੋ ਉਸ ਦੇ ਅੰਦਰੋਂ ਆਵਾਜ਼ ਆਈ, "ਦੇ ਆਂਡੇ ਹੋਰ ਰਖ ਲੈ, ਜਦ ਕਾਕਾ ਜ਼ਿਦ ਕਰਦਾ ਹੈ, ਤਾਂ ਫਿਰ ਉਸ ਨੂੰ ਚੁੱਪ ਕਰਾਣ ਲਈ ਕੁਝ ਨਹੀਂ ਔੜਦਾ ।" "ਪਰ ਕੀ ਮਹਾਰਾਜ ਨਾਲ ਕੀਤੇ ਬਚਨ ਨੂੰ ਦੋ ਆਂਡਿਆਂ ਲਈ ਭੰਗ ਕਰ ਲਵੇ |" ਤਾਂ ਉਹ ਸੋਚਣ ਲਗੀ, “ਇਸ ਤਰ੍ਹਾਂ ਵੀ ਕਦੇ ਮੁਕਤੀ ਹੋ ਸਕਦੀ ਹੈ । ਮਹਾਰਾਜ ਨਾਲ ਇਕਰਾਰ ਕਰਕੇ ਫਿਰ ਤੋੜਨ ਨਾਲ ਤਾਂ ਨਰਕਾਂ ਦਾ ਸਿਧਾ ਰਾਹ ਖੁਲ੍ਹ ਜਾਂਦਾ ਹੈ ।" ਉਹ ਦੋਚਿੱਤੇ ਨਾਲ ਸੋਚਦੀ ਰਹੀ । ਬਾਹਰ ਆਂਡਿਆਂ ਵਾਲਾ ਕਾਹਲਾ ਪੈ ਰਿਹਾ ਸੀ । ਕਾਕਾਂ ਬਾਹਰ ਆਪਣੀ ਭੈਣ ਦੀ ਕੁਛੜ ਚੜ੍ਹਿਆ ਹੋਇਆ "ਆਂਡਾ ਲੈਣਾ ਏ" ਦੀ ਰਟ ਲਾ ਰਿਹਾ ਸੀ । ਉਸ ਨੇ ਆਪਣੇ ਮਨ ਦੀ ਡੋਲ ਰਹੀ ਸਥਿਤੀ ਨੂੰ ਬੰਦ ਕਰਨ ਲਈ ਟੋਕਰੀ ਵਿਚੋਂ ਤਿੰਨ ਆਂਡੇ ਫੜ ਕੇ ਰਜਾਈ ਅੰਦਰ ਰਖ ਲਏ ਤੇ ਹੌਲੀ ਜਿਹੀ ਬੁੜਬੁੜਾਈ "ਦੌਲਤ ਸਾਰੀ ਕਿਸੇ ਇਕਠੀ ਕਰ ਲਈ, ਐਸ਼ਾਂ ਤੇ ਮੌਜਾਂ ਹੋਰਨਾਂ ਕਿਸੇ ਕਰ ਲਈਆਂ ਤੇ ਸਾਡੇ ਹਿਸੇ ਰਹਿ ਗਈ ਮੜੀ ਮੁਕਤੀ ।" ਇਸ ਉਪਰੰਤ ਉਸ ਨੇ ਆਂਡਿਆਂ ਵਾਲੇ ਨੂੰ ਆਵਾਜ਼ ਮਾਰੀ । ਉਹ ਅੰਦਰ ਆਇਆ । ਉਸ ਨੂੰ ਟੋਕਰੀ ਮੌੜ ਕੇ ਦੇਦੀ ਹੋਈ ਉਹ ਛਾਤੀ ਤਾਣ ਕੇ ਬੋਲੀ, ਮੈਂ ਦਰਜਨ ਆਂਡੇ ਲਏ ਨੇ, ਪੈਸੇ ਅਗਲੀ ਵੇਰ ਲੈ ਜਾਵਾ |" ਆਂਡਿਆਂ ਵਾਲੇ ਨੇ ਇਕ ਚੁਭਵੀਂ ਨਜ਼ਰ ਉਸ ਤੇ ਸੁਟੀ ਤੇ ਟੋਕਰੀ ਫੜ ਕੇ ਚਲਾ ਗਿਆ | ਰਜ਼ਾਈ ਅੰਦਰਲੇ ਤਿੰਨ ਆਂਡੇ ਕਢ ਕੇ ਦਰਜਨ ਆਂਡਿਆਂ ਵਿਚ ਰਲਾਂਦੀ ਹੋਈ ਉਹ ਕੂਕੀ, “ਮੁੰਨੀ, ਲੈ ਵੀਰ ਨੂੰ ਦੇ ਆਂਡਾ |" ਪੰਨਾ:ਹਾਏ ਕੁਰਸੀ.pdf/88

ਖਿਡੌਣੇ

"ਹਰ ਅਮੀਰ ਗ਼ਰੀਬ ਨੂੰ ਖ਼ਰੀਦ ਸਕਦੈ......ਤੇ ਗ਼ਰੀਬ ਮੁੱਲ ਲੈ ਲਏ ਜਾਣ ਲਈ ਸਦਾ ਤਿਆਰ ਹੁੰਦੇ ਨੇਂ......|”

'99

ਖਿਡੌਣੇ

ਆਪਣੀ ਕੋਠੀ ਦੇ ਬਰਾਂਡੇ ਵਿਚ ਬੈਠਾ ਉਹ ਸਾਹਮਣੀਆਂ ਸੜਕਾਂ ਵਲ ਵੇਖਦਾ ਰਿਹਾ, ਵੇਖਦਾ ਰਿਹਾ, ਹਰ ਲੰਘਦੇ ਜਾਂਦੇ ਨੂੰ ਵੇਖਦਾ ਰਿਹਾ | ਅਜ ਉਹ ਉਦਾਸ ਸੀ, ਬੜਾ ਉਦਾਸ | ਰੁੱਤ ਬੜੀ ਸੁਹਾਵਣੀ ਸੀ । ਮਿੱਠੀ ਤੇ ਠੰਡ ਪਵਣ ਰੁਮਕ ਰਹੀ ਸੀ । ਇਸ ਪਵਣ ਦੀ ਸਵਾਰੀ ਕੀਤੀ, ਨਾਲ ਲਗਦੇ ਬਗ਼ੀਚੇ ਵਿਚੋਂ ਫੁੱਲਾਂ ਦੀ ਖੁਸ਼ਬੋ ਆ ਆ ਕੇ ਉਸ ਦੇ ਖ਼ਿਆਲਾਂ ਨੂੰ ਟੁੰਬ ਰਹੀ ਸੀ । ਕਦੇ ਕਿਣ ਮਿਣ ਹੋ ਜਾਂਦੀ, ਕਦੇ ਮੀਂਹ ਵਧਰੇ ਤੇਜ਼ ਹੋ ਜਾਂਦਾ ਜਾਂ ਫਿਰ ਕੁਝ ਸਮੇਂ ਲਈ ਵਰਖਾ ਰੁਕ ਜਾਂਦੀ । ਅਜ ਸਵੇਰ ਤੋਂ ਹੀ ਉਹ ਕਾਫ਼ੀ ਉਦਾਸ ਸੀ, ਪਰ ਇਸ ਵੇਲੇ ਉਸ ਦੀ ਉਦਾਸੀ ਸਿਖਹ ਤੇ ਸੀ ।
ਬਾਹਰ ਵਗਦੀਆਂ ਸੜਕਾਂ ਤੇ ਲੋਕਾਂ ਦੀ ਆਵਾਜਾਈ ਜਾਰੀ ਸੀ । ਜਿਵੇਂ ਸਾਰੀ ਦੁਨੀਆਂ ਨੂੰ ਘਰਾਂ ਦੇ ਕੰਮ ਕਰਨ ਦਾ ਅਜ ਹੀ ਖ਼ਿਆਲ ਆਇਆ ਹੋਵੇ । ਉਹ ਵੇਖਦਾ ਰਿਹਾਂ ਆਉਂਦੇ ਜਾਂਦੇ ਲੋਕਾਂ ਨੂੰ । ਜਦ ਵੀ ਕੋਈ ਮੁਟਿਆਰ ਜਾਂ ਕੋਈ ਬਣੀ ਫਬੀ ਔਰਤ ਸੜਕ ਤੋਂ ਲੰਘਦੀ ਉਹ ਉਸ ਵਲ ਨੀਝ ਲਾ ਕੇ ਵੇਖਦਾ | ਜਦ ਵੀ ਕੋਈ ਜੋੜਾ ਆਪਸ ਵਿਚ ਖੁਸ਼ ਗੁਪੀਆਂ ਕਰਦਾ, ਉਸ ਦੀ ਕੋਠੀ ਕੋਲੋਂ ਇਧਰ ਉਧਰ ਜਾਂਦਾ, ਉਸ ਦਾ ਆਮੁਹਾਰੇ ਹੀ ਹਉਕਾ ਨਿਕਲ ਜਾਂਦਾ, ਉਹ ਉਸ ਜੋੜੇ ਵਲ ਗਹੁ ਨਾਲ ਵੇਖਦਾ, ਫਿਰ ਹਉਕਾ ਲੈ ਕੇ ਅੱਖਾਂ ਬੰਦ ਕਰ ਲੈਂਦਾ | ਲੋਕ ਛਤਰੀਆਂ ਤਾਨੀ, ਵਾਟਰ ਪਰੂਫ ਦੇ ਕੋਟ ਤੇ ਟੋਪੀ ਲਈ ਖੁਸ਼ ਖੁਸ਼ ਸੜਕਾਂ ਕੁਛ ਰਹੇ ਸਨ | ਕਈ ਬੋਰੀਆਂ ਤੇ ਟਾਟ ਦੇ ਝੁਲ ਮਾਰੀ ਆ ਜਾ ਰਹੇ ਸਨ । ਚੌਰਸਤਾ ਵਗ ਰਿਹਾ ਸੀ । ਉਸ ਦੇ ਖ਼ਿਆਲ ਵਗ ਰਹੇ ਚੌਰਸਤੇ ਦੀ ਰੀਸ ਕਰ ਕੇ ਬੜੀ ਤੇਜ਼ੀ ਨਾਲ ਅਗੜ ਪਿਛੜ ਹੋ ਕੇ ਉਸ ਦੇ ਦਿਮਾਗ਼ ਅੰਦਰ ਦੌੜ ਲਾ ਰਹੇ ਸਨ ।
ਅਜ ਤੋਂ ਡੇਢ ਸਾਲ ਪਹਿਲਾਂ ਉਸ ਦੀ ਪਤਨੀ ਗੁਜ਼ਰ ਗਈ ਸੀ । ਪਤਨੀ ਦੇ ਗੁਜ਼ਰਨ ਦੇ ਪਿਛੋਂ ਉਸ ਦੇ ਰਿਸ਼ਤੇਦਾਰਾਂ, ਦੋਸਤਾਂ ਤੇ ਮਾਪਿਆਂ ਨੇ ਉਸ ਤੇ ਜ਼ੋਰ ਪਾਇਆ

ਹੋਰ ਵਿਆਹ ਕਰਵਾਉਣ ਨੂੰ, ਪਰ ਉਹ ਨਾ ਮੰਨਿਆ । ਅਗੇ ਉਸ ਨੂੰ ਆਪਣੇ ਵਿਆਹੁਤਾ ਜੀਵਨ ਵਿਚ ਕੀ ਸੁਖ ਮਿਲਿਆ ਸੀ । ਜਦ ਉਸ ਦਾ ਪਹਿਲਾ ਵਿਆਹ ਹੋਇਆ ਤਾਂ ਉਸ ਦੇ ਮਨ ਵਿਚ ਅਨੇਕਾਂ ਰੀਝਾਂ ਨੇ ਜਨਮ ਲਿਆ । ਉਹ ਇਸੇ ਤਰ੍ਹਾਂ ਦੀ ਔਰਤ ਨਾਲ ਵਿਆਹ ਕਰਵਾਏਗਾ, ਉਹ ਐਹ ਕਰੇਗਾ, ਔਹ ਕਰੇਗਾ । ਪਰ ਹੋਇਆ ਕੁਝ ਵੀ ਨਾ | ਵਿਆਹ ਹੋਇਆ, ਉਸ ਦੀ ਪਤਨੀ ਬੜੀ ਤੇਜ਼ ਮਿਜ਼ਾਜ ਦੀ ਸੀ | ਉਸ ਨੂੰ ਪਿਆਰ ਕਰੇ, ਉਹ ਸਿਰ ਤੇ ਚੜੇ । ਉਹ ਉਸ ਦੇ ਨਖ਼ਰੇ ਬਰਦਾਸ਼ਤ ਕਰੇ, ਉਹ ਹੋਰ ਜ਼ਿੱਦਾ ਕਰੇ । ਉਹ ਪੁਰਬ ਜਾਣਾ ਚਾਹੇ, ਉਹ ਪੱਛਮ ਵਲ ਮੂੰਹ ਕਰ ਲਏ | ਉਹ ਉਸ ਦੀ ਮਰਜ਼ੀ ਵਰਤਣੀ ਚਾਹੇ, ਉਹ ਉਸ ਦੀ ਹੇਠੀ ਕਰਨ ਦੀ ਸੋਚੇ । ਕੁਝ ਚਿਰ ਇਸ ਪ੍ਰਕਾਰ ਹੋਇਆ, ਪਰ ਫਿਰ ਦੋ ਦਿਲਾਂ ਵਿਚਕਾਰਲੀ ਪ੍ਰੀਤ ਡੋਰੀ ਕਸਣੀ ਸ਼ੁਰੂ ਹੋ ਗਈ ਤੇ ਹੌਲੇ ਹੌਲੇ ਕਸੀਦੀ ਗਈ । ਇਕ ਦਿਨ ਆਇਆ ਜਦ ਉਹ ਡੇਰੀ ਵਧੇਰੇ ਕੱਸੀ ਗਈ ਤੇ ਉਸ ਦਾ ਇਕ ਧਾਗਾ ਟੁਟ ਗਿਆ, ਫਿਰ ਦੂਜਾ ਟੂਟਾ ਤੇ ਹੁੰਦੇ ਹੁੰਦੇ ਡੋਰੀ ਸਾਰੀ ਦੀ ਸਾਰੀ ਤਿੜਕ ਗਈ । ਫਿਰ ਕੁਝ ਚਿਰ ਪਿਛੋਂ ਉਸ ਦੀ ਪਤਨੀ ਕੁਲਵਾਲ ਹੋਈ | ਉਸ ਸ਼ੁਕਰ ਕੀਤਾ । ਉਸ ਦੇ ਦਿਲ ਤੇ ਔਰਤ ਬਾਰੇ ਜੋ ਨਕਸ਼ ਉਕਰ ਚੁਕੇ ਸਨ, ਉਹ ਮਿਟ ਨਾ ਸਕੇ, ਉਸ ਨੇ ਸਭ ਦੇ ਆਖੇ ਦੀ ਪ੍ਰਵਾਹ ਨਾ ਕਰਦੇ ਹੋਏ ਹੋਰ ਵਿਆਹ ਕਰਨ ਤੋਂ ਇਨਕਾਰ ਕਰਨ ਦਿੱਤਾ ਤੇ ਇਸ ਇਨਕਾਰ ਤੇ ਡੇਢ ਸਾਲ ਤਕ ਅੜਿਆਂ ਰਿਹਾ | ਉਸ ਨੇ ਇਸ ਡੇਢ ਸਾਲ ਵਿਚ ਕਦੇ ਵੀ ਔਰਤ ਦੀ ਅਣਹੋਂਦ ਨੂੰ ਆਪਣੇ ਲਈ ਮਹਿਸੂਸ ਨਹੀਂ ਸੀ ਕੀਤਾ । ਉਸ ਦਾ ਮਨ ਕਦੇ ਵੀ ਅਜ ਜਿੰਨਾ ਉਦਾਸ ਨਹੀ ਸੀ ਹੋਇਆ, ਪਰ ਅਜ ਦੀ ਸੁਹਾਵਣੀ ਰੁੱਤ, ਵਗਦੇ ਚੋਰਸਤੇ ਦੀਆਂ ਮੁਟਿਆਰਾਂ ਤੇ ਨੌਜਵਾਨ ਜੋੜਿਆਂ ਨੇ ਉਸ ਦੇ ਮਨ ਨੂੰ ਵਧੇਰੇ ਉਦਾਸ ਕਰ ਛਡਿਆ ਸੀ ।
ਅਜ ਉਹ ਮਹਿਸੂਸ ਕਰ ਰਿਹਾ ਸੀ ਕਿ ਇਸ ਸੋਹਣੀ ਰੁੱਤ ਵਿਚ ਜਦ ਕਿ ਮਿੱਠੀ ਪੌਣ ਹਰ ਬਨਸਪਤ ਨਾਲ ਅਠਕੋਲੀਆਂ ਕਰ ਰਹੀ ਸੀ, ਉਸ ਕੋਲ ਕੋਈ ਹੋਵੇ, ਜਿਸ ਨਾਲ ਉਹ ਗੱਲ ਕਰ ਸਕੇ, ਹੱਸ ਸਕੇ ਜਾਂ ਸੈਰ ਕਰ ਸਕੇ । ਡੇਢ ਸਾਲ ਤਕ ਉਸ ਦਾ ਜੀਵਨ ਬੜਾ ਅਨੰਦ ਮਈ ਗੁਜ਼ਰਿਆ ਸੀ । ਰੋਟੀ ਬਨਾਣ ਲਈ ਉਸ ਨੇ ਇਕ ਜਵਾਨ ਔਰਤ ਰੱਖੀ ਹੋਈ ਸੀ । ਉਪਰਲੇ ਕੰਮ ਲਈ, ਰੋਟੀ ਖੁਆਉਣ ਲਈ ਉਸ ਨੇ ਇਕ ਬਹਿਰਾ ਰਖਿਆ ਹੋਇਆ ਸੀ | ਚੌਕੀਦਾਰ, ਮਾਲੀ, ਭੰਗੀ ਆਦਿ ਨੇ ਸਭ ਆਪਣਾ

ਆਪਣਾ ਕੰਮ ਕਰਦੇ ਸਨ । ਰੋਟੀ ਪਕਾਣ ਵਾਲੀ ਆਪਣੇ ਪਤੀ ਨਾਲ ਹੋਰ ਨੌਕਰਾਂ ਵਾਂਗ ਕੋਠੀ ਦੇ ਨੌਕਰਾਂ ਵਾਲੇ ਕੁਆਰਟਰਾਂ ਵਿਚ ਰਹਿੰਦੀ ਸੀ । ਉਸ ਦਾ ਪਤੀ ਰਾਤ ਨੂੰ ਕਿਸੇ ਕਾਰਖਾਨੇ ਵਿਚ ਕੰਮ ਕਰਦਾ ਸੀ । ਉਸ ਦਾ ਜੀਵਨ ਸੋਹਣਾ ਲੰਘ ਰਿਹਾ ਸੀ । ਉਸ ਦੇ ਨੌਕਰ ਉਸ ਨਾਲ ਖੁਸ਼ ਸਨ । ਉਹ ਸਭਨਾਂ ਤੇ ਤਰਸ ਕਰਦਾ ਸੀ, ਸਭਨਾਂ ਨੂੰ ਪਿਆਰ ਕਰਦਾ ਸੀ । ਤਨਖ਼ਾਹ ਸਭ ਨੂੰ ਵਕਤ ਸਿਰ ਦੇਂਦਾ ਤੇ ਵੇਲੇ ਕੁਵੇਲੇ ਇਨਾਮ ਦੇਂਦਾ | ਸਾਲ ਦੇ ਸਾਲ ਤਰੱਕੀ ਵੀ ਸਭ ਦੀ ਕਰਦਾ ਤੇ ਇਕ ਸਾਲ ਨੌਕਰੀ ਪਿਛੋਂ ਉਹ ਹਰ ਨਵੇ ਨੌਕਰ ਦਾ ਬੈਂਕ ਵਿਚ ਹਿਸਾਬ ਵਿਚ ਜਮ੍ਹਾ ਕਰਵਾ ਦੇਂਦਾ । ਇਹੋ ਹੀ ਕਾਰਨ ਸੀ ਕਿ ਕੋਈ ਨੌਕਰ ਉਸ ਦੀ ਨੌਕਰੀ ਨਹੀਂ ਸੀ ਛਡਣੀ ਚਾਹੁੰਦਾ । ਨੌਕਰਾਂ ਨਾਲ ਸਦਾ ਮਿੱਠਾ ਬੋਲਦਾ । ਇਹੋ ਹੀ ਕਾਰਨ ਸੀ ਕਿ ਨੌਕਰ ਵੀ ਉਸ ਤੇ ਜਾਨ ਦੇਦੇ ਸਨ । ਉਸ ਦੀ ਜ਼ਰਾ ਜਿੰਨੀ ਤਕਲੀਫ਼ ਕਾਰਨ ਆਪਣੀ ਜਿੰਦ ਵਾਰਨ ਨੂੰ ਤਿਆਰ ਹੋ ਜਾਂਦੇ ।
ਉਸ ਦੀ ਅਜ ਦੀ ਉਦਾਸੀ ਨੌਕਰਾਂ ਕੋਲੋਂ ਗੁਝੀ ਨਾ ਰਹੀ । ਸ਼ਾਮ ਦੀ ਚਾਹ ਪੀਣ ਪਿਛੋਂ ਜਦ ਉਸ ਨੇ ਇਹ ਆਖ ਦਿੱਤਾ ਕਿ ਉਸ ਨੇ ਰੋਟੀ ਨਹੀਂ ਖਾਣੀ ਤਾਂ ਨੌਕਰਾਂ ਤੇ ਉਸ ਦੀ ਉਦਾਸੀ ਵਧੇਰੇ ਉਜਾਗਰ ਹੋ ਗਈ । ਚੌਕੀਦਾਰ ਨੇ ਉਸ ਨੂੰ ਪੁਛਣ ਦਾ ਹੀਆ ਵੀ ਕੀਤਾ ਕਿ ਸਾਹਿਬ, 'ਆਜ ਆਪ ਕੁਝ ਉਦਾਸ ਹੈਂ',ਪਰ ਉਸ ਨੇ 'ਕੋਈ ਬਾਤ ਨਹੀਂ ਚੌਕੀਦਾਰ’ ਆਖ ਕੇ ਟਾਲ ਦਿੱਤਾ । ਪਰ ਜਿਹੜਾ ਆਦਮੀ ਸਾਰਾ ਦਿਨ ਬਰਾਂਡੇ ਵਿਚ ਬਹਿ ਕੇ ਸੋਚਾਂ ਦੇ ਘੋੜੇ ਦੁੜਾਂਦਾ ਰਹੇ, ਧਿਆਨ ਨਾਲ ਕੁਝ ਖਾਏ ਨਾ ਪਏ, ਉਹ 'ਕੋਈ ਬਾਤ ਨਹੀਂ' ਆਖ ਕੇ ਆਪਣੀ ਖਲਾਸੀ ਨਹੀਂ ਕਰਵਾ ਸਕਦਾ ।
ਸਭ ਨੌਕਰਾਂ ਦੇ ਕੰਨਾਂ ਵਿਚ ਆਪਣੇ ਮਾਲਕ ਦੀ ਉਦਾਸੀ ਬਾਰੇ ਭਿਣਕ ਪੈ ਗਈ । ਸਭ ਵਾਰੋ ਵਾਰੀ ਉਸ ਨੂੰ ਉਸ ਦੀ ਤਬੀਅਤ ਬਾਰੇ ਪੁਛਣ ਲਈ ਆਏ । ਚੌਕੀਦਾਰ ਨੂੰ ਉਸ ਨੇ ਟਾਲ ਦਿੱਤਾ । ਫਿਰ ਮਾਲੀ ਆਇਆ, ਉਸ ਨੂੰ ਵੀ ਉਸ ਨੇ 'ਫਿਕਰ ਕੀ ਕੋਈ ਬਾਤ ਨਹੀਂ' ਆਖ ਕੇ ਆਪਣੇ ਕੋਲੋਂ ਵਿਦਾ ਕੀਤਾ । ਉਸ ਪਿਛੋਂ ਕੋਠੀ ਦਾ ਜਮਾਂਦਾਰ ਤੇ ਜਮਾਦਾਰਨੀ ਦੋਵੇਂ ਜਨੇ ਆਏ । ਇਹ ਹਿੰਦੁਸਤਾਨੀ ਭਈਏ ਸਨ | ਦੋਵੇਂ ਉਸ ਦੇ ਕੋਲ ਆ ਖਲੋਤੇ ।
"ਕਿਆ ਬਾਤ ਹੈ ਗੰਗਾ ਦੀਨ ।" ਉਸ ਨੇ ਪੁਛਿਆ ।

"ਸਾਹਿਬ ਆਜ ਆਪ ਕੁਛ ਉਦਾਸੀਨ ਮਲੂਮ ਪੜਤ ਹੈਂ ?"
"ਨਹੀਂ ਤੋ, ਤੁਮ ਸੇ ਕਿਸ ਨੇ ਕਹਾ ।"
"ਇਹ ਬਾਤੇਂ ਕਿਸੀ ਕੋ ਕਹੇ ਜੇ ਥੋੜੀ ਜਾਨ ਪੜੇ, ਅਜ ਆਪ ਨੇ ਕੁਝ ਖਾਇਆ ਪੀਆ ਭੀ ਤੋਂ ਨਹੀਂ |" ਗੰਗਾ ਦੀਨ ਦੀ ਪਤਨੀ ਕਸਤੂਰੀ ਬੋਲੀ ।
“ਉਹ ਹੋ” ਉਸ ਨੇ ਇਕ ਚੁਭਵੀਂ ਨਜ਼ਰ ਕਸਤੂਰੀ ਦੀ ਚੋਲੀ ਉੱਤੇ ਸੁਟੀ, "ਖਾਣ ਪੀਣ ਨੂੰ ਤਬੀਅਤ ਨਹੀਂ ਮੰਨੀ ।" ਉਸ ਨੇ ਕਸਤੂਰੀ ਦੀਆਂ ਲੱਤਾਂ ਵਲ ਵੇਖਿਆ, ਜਿਹਨਾਂ ਤੇ ਉਸ ਨੇ ਗੂਹੜੇ ਲਾਲ ਰੰਗ ਦੀ ਘਗਰੀ ਪਾਈ ਹੋਈ ਸੀ । ਅਧਖੜ ਉਮਰ ਦੀ ਕਸਤੂਰੀ ਵੀ ਬਣ ਠਣ ਕੇ ਆਈ ਹੋਈ ਸੀ । ਕਾਲੀ ਚੋਲੀ ਵਿਚਲੇ ਜੋਬਨ ਦਾ ਉਭਾਰ ਦਸ ਰਿਹਾ ਸੀ ਕਿ ਹਾਲੀ ਕਸਤੂਰੀ ਦੀਆਂ ਖਾਹਸ਼ਾਂ ਜਵਾਨ ਹਨ । ਕਸਤੂਰੀ ਨੇ ਵੀ ਸਾਹਿਬ ਦੀ ਨਜ਼ਰ ਨੂੰ ਵੇਖਿਆ | ਝਟ ਸ਼ਰਮਾ ਗਈ । ਔਰਤ ਮਰਦ ਦੀ ਤਕਨੀ ਦੇ ਅਰਥ ਚੰਗੀ ਤਰ੍ਹਾਂ ਸਮਝਦੀ ਹੈ । ਦੋਵੇਂ ਜੰਨੇ ਚਲੇ ਗਏ ।
ਬਾਹਰ ਹਨੇਰਾ ਪਸਰ ਰਿਹਾ ਸੀ । ਉਸ ਨੇ ਬਰਾਂਡੇ ਦੀ ਬਿਜਲੀ ਜਗਾਈ ਤੋਂ ਫਿਰ ਕੁਰਸੀ ਤੇ ਬੈਠ ਗਿਆ | ਕੁਰਸੀ ਤੇ ਬੈਠ ਕੇ ਉਹ ਹਵਾ ਵਿਚ ਹੀ ਸੱਜੇ ਹੱਥ ਦੀ ਉਂਗਲੀ ਨਾਲ ਗੋਲ ਦਾਇਰੇ ਜਹੇ ਬਨਾਣ ਲਗਾ, ਜਿਵੇਂ ਉਹਨੂੰ ਹਾਲੀ ਵੀ ਕਸਤੂਰੀ ਦੀ ਚੋਲੀ ਦਾ ਖ਼ਿਆਲ ਆ ਰਿਹਾ ਹੋਵੇ ।
“ਕੀ ਗੱਲ ਹੈ ਬਾਊ ਜੀ, ਅਜ ਤੁਹਾਡੀ ਤਬੀਅਤ ਕੁਝ ਠੀਕ ਨਹੀਂ ।" ਰਮੀਲੀ ਰੋਟੀ ਪਕਾਣ ਵਾਲੀ ਆਪਣੇ ਪਤੀ ਨਾਲ ਆ ਕੇ ਬੋਲੀ । ਰਸੀਲੀ ਹਾਲੀ ਜਵਾਨ ਸੀ, ਇਹ ਹੀ ਪੰਝੀ ਛੱਬੀ ਸਾਲ ਦੀ ਉਮਰ ਸੀ ਉਸ ਦੀ । ਡਾਹਡੀ ਬਨਦੀ ਫਬਦੀ ਔਰਤ ਸੀ । ਜਵਾਨੀ ਹਰੇਕ ਨੂੰ ਬਣਾ ਫਬਾ ਦੇਂਦੀ ਹੈ । ਉਸ ਦਾ ਪਤੀ ਇਕ ਗਰੀਬੜਾ ਜਿਹਾ ਤੇ ਮਰੇੜਾ ਜਵਾਨ ਸੀ । ਰਸੀਲੀ ਜਵਾਨ ਸੀ, ਭਰਵਾਂ ਸਰੀਰ ਤੋਂ ਉੱਚੀ ਲੰਮੀ ਸਰੂ ਵਾਂਗ ਕਦੇ ਬੁਤ | ਸਲਵਾਰ ਕਮੀਜ਼ ਪਾ ਕੇ ਉਸ ਤੇ ਜਿਵੇਂ ਬਹਾਰ ਆਂ ਜਾਂਦੀ ਹੋਵੇ । ਇਸ ਵੇਲੇ ਉਸ ਨੇ ਲਾਲ ਪ੍ਰਿੰਟ ਵਾਲਾ ਪਾਪਲਿਨ ਦਾ ਸੂਟ ਪਾਇਆ ਹੋਇਆ ਸੀ । ਲਾਲ ਰੰਗ ਦਾ ਦੁਪੱਟਾ ਗਲ ਵਿਚ 'ਵੀ' ਬਣਿਆ ਹੋਇਆ ਸੀ ।
"ਕੋਈ ਗੱਲ ਨਹੀਂ, ਰਸੀਲੀ, ਤਬੀਅਤ ਬਿਲਕੁਲ ਠੀਕ ਹੈ |" ਉਹ ਬੋਲਿਆ |

"ਫਿਰ ਅਜ ਤੁਸੀਂ ਉਦਾਸ ਕਿਉਂ ਹੋ ।”
"ਐਵੇਂ ਪੁਰਾਣੀਆਂ ਗੱਲਾਂ ਕੁਝ ਯਾਦ ਆ ਗਈਆਂ ਨੇ ।" ਉਹ ਮੁਸਕਰਾ ਰਿਹਾ ਸੀ ਤੇ ਉਸ ਦੀ ਨਜ਼ਰ ਰਸੀਲੀ ਦੇ ਸਾਰੇ ਅੰਗਾਂ ਤੇ ਕੌਂ ਰਹੀ ਸੀ । <br"ਹਰੇਕ ਗਲ ਦਾ ਇਲਾਜ ਹੋ ਸਕਦੈ, ਸਰਕਾਰ, ਮੈਂ ਤੁਹਾਡੀ ਹਰ ਪ੍ਰਕਾਰ ਦੀ ਸੇਵਾ ਲਈ ਹਾਜ਼ਰ ਹਾਂ । ਸਾਡੀ ਦਿਲੀ ਖਾਹਸ਼ ਹੈ ਕਿ ਤੁਸੀਂ ਰਾਜ਼ੀ ਤੇ ਸੁਖੀ ਰਹੋ ।" ਰਸੀਲੀ ਨੇ ਬੇਝਿਝਕ ਇਹ ਗੱਲ ਆਖੀ । ਉਸ ਦਾ ਪਤੀ ਕੋਲ ਖਲੋਤਾ ਦੰਦੀਆਂ ਕੱਢ ਰਿਹਾ ਸੀ ।
“ਤੇਰੀ ਮਿਹਰਬਾਨੀ ਹੈ ਰਸੀਲੀ । ਉਹ ਬੋਝੇ ਵਿਚੋਂ ਪੰਜਾਂ ਦਾ ਨੋਟ ਕੱਢ ਕੇ ਉਸ ਅਗੇ ਕਰਦਾ ਬੋਲਿਆ, “ਲੌ, ਜਾਉ ਮੌਜ ਕਰੋ !
"ਮੈਂ ਇਹਨਾਂ ਨੂੰ ਜ਼ਰਾ ਦੂਰ ਤਕ ਛੱਡਣ ਚਲੀ ਆਂ |" ਰਸੀਲੀ ਨੇ ਨੋਟ ਫੜ ਲਿਆ, ਨੋਟ ਫੜਨ ਲਗਿਆਂ ਉਸ ਨੇ ਮਹਿਸੂਸ ਕੀਤਾ ਕਿ ਉਸ ਦੇ ਸਾਹਿਬ ਦੀਆਂ ਉਂਗਲਾਂ ਕੰਬ ਰਹੀਆਂ ਸਨ | ਦੋਵੇਂ ਚਲੇ ਗਏ । ਉਹ ਬੈਠਾ ਇਧਰ ਉਧਰ ਵੇਖਦਾ ਰਿਹਾ ।
ਰਾਤ ਕਾਫ਼ੀ ਲੰਘ ਚੁਕੀ ਸੀ । ਉਹ ਉਠ ਕੇ ਬਿਸਤਰੇ ਤੇ ਜਾ ਡਿੱਗਾ, ਪਰ ਉਸਲ ਵੱਟ ਲੈਂਦੇ ਨੂੰ ਹੀ ਦੋ ਘੰਟੇ ਬੀਤ ਗਏ । ਉਸ ਦੀਆਂ ਅੱਖਾਂ ਵਿਚ ਨੀਂਦਰ ਨਹੀਂ ਸੀ ( ਸੋਛ ਸੌਂ ਚੁਕੇ ਸਨ । ਸਿਵਾਏ ਚੌਕੀਦਾਰ ਦੀ ਆਵਾਜ਼ ਦੇ ਕੋਠੀ ਅੰਦਰ ਕੋਈ ਆਵਾਜ਼ ਨਹੀਂ ਸੀ । ਉਸ ਦੀਆਂ ਅੱਖਾਂ ਹਨੇਰੋ ਵਿਚ ਬਿਟ ਬਿਟ ਵੇਖ ਰਹੀਆਂ ਸਨ । ਵੇਖ ਰਹੀਆਂ ਸਨ ਕਾਲੀ ਚੋਲੀ ਵਿਚਲੇ ਗੋਲ ਦਾਇਰਿਆਂ ਨੂੰ । ਉਹ ਸੋਚ ਸੋਚ ਕੇ ਉਤਾਂਹ ਉਠਿਆ ਤੇ ਰੱਬੜ ਦੇ ਸਲੀਪਰ ਪਾ ਕੇ ਉਹ ਕਮਰੇ ਤੋਂ ਬਾਹਰ ਨਿਕਲਿਆ ਤੇ ਪੌੜੀਆਂ ਉਤਰਿਆ, “ਮੈਂ ਕਸਤੂਰੀ ਨੂੰ ਸਦ ਲਿਆਂਵਾਂ । ਉਹ ਬੁੜਬੁੜਾਇਆ ; ਧੜਕਦੇ fਲ ਨਾਲ ਰੱਬੜ ਦੇ ਸਲੀਪਰਾਂ ਨਾਲ ਉਹ ਹੌਲੀ ਹੌਲੀ ਕਦਮ ਪੁਟਦਾ ਨੌਕਰਾਂ ਦੇ ਕੁਆਰਟਰਾਂ ਵਲ ਵਧਿਆ | ਪਰ ਹਾਲੀ ਉਹ ਕੁਆਰਟਰਾਂ ਤੋਂ ਕੁਝ ਕਦਮਾਂ ਦੀ ਵਿਥ ਤੇ ਹੀ ਸੀ ਜੋ ਉਸ ਦਾ ਦਿਲ ਜ਼ੋਰ ਜੀ ਧੜਕਿਆ ਤੇ ਉਸ ਦੇ ਅੰਦਰੋਂ ਆਵਾਜ਼ ਉਠੀ, “ਜੇਕਰ ਗੰਗਾ ਦੀਨ ਨੇ ਪੁਛਿਆ, ਸਾਹਿਬ ਕਸਤੂਰੀ ਨਾਲ ਕੀ ਕੰਮ ਹੈ ।" ਫਿਰ ਉਹ ਕੀ ਜਵਾਬ ਦੇਵੇਗਾ । “ਜਵਾਬ’ ‘ਜਵਾਬ’, ਉਹਦਾ ਸਰੀਰ ਕੰਬ ਗਿਆ । ਵਗ ਰਹੀ ਠੰਢੀ ਪੌਣ ਦੇ ਹੁੰਦੇ ਹੋਏ ਵੀ ਉਹ ਗਰਮੀ ਅਨੁਭਵ ਕਰਨ ਲਗਾ । ਓਹ ਖਲੋਤਾ ਹਾਲੀ ‘ਜਵਾਬ’ ਸੋਚ ਹੀ ਰਿਹਾ ਸੀ, ਜੋ ਪਿਛੋਂ ਚੌਕੀਦਾਰ ਦੀ ਆਵਾਜੇ ਆਈ, “ਸਾਹਿਬ, ਆਪ ਇਸ ਵਕਤ ਕਹਾਂ |" ਉਸ ਦਾ ਸਰੀਰ ਮੁੜਕੋ ਮੁੜਕਾ ਹੋ ਗਿਆ | ਤਰੇਲੀਆਂ ਛੂਟਣ ਲੱਗੀਆਂ, ਕੁਝ ਸੈਕਿੰਡ ਉਸ ਨੂੰ ਕੋਈ ਜਵਾਬ ਨਾ ਔਹੜਿਆ ।
'ਗੰਗਾ ਦੀਨ ਕਿਥ ਕੁਆਰਟਰ ਮੇਂ ਰਹਿਤਾ ਹੈ ।' ਉਸ ਦੇ ਬੋਲ ਕੰਬ ਰਹੇ ਸਨ ।
'ਚੌਥੇ ਕੁਆਰਟਰ ਮੇਂ, ਸਾਹਿਬ, ਪਰ ਆਪ ਕੋ ਇਸ਼ ਸਮੇਂ ਕਿਆਂ ਕਾਮ ਹੈ |'
‘ਮਾਲੁਮ ਐਸੇ ਹੋ ਤਾ ਥਾ ਜੈਸੇ ਵੋਹ ਕਸਤੂਰੀ ਕੋ ਪੀਦ ਰਹਾ ਹੋ |'
'ਨਹੀਂ ਸਾਹਿਬ, ਮੈਂ ਨੇ ਤੋਂ ਨਹੀਂ ਸੁਨਾ | ਅਛਾ ਮੈਂ ਪਤਾ ਕਰਤਾ ਹੂੰ |'
'ਅਛਾ ਤੋਂ ਜਾਨੇ ਦੋ, ਮੁਝੇ ਸ਼ਕ ਹੂਆ ਥਾ, ਜਬ ਤੁਮ ਕਹਿਤੇ ਹੋ ਕੁਛ ਨਹੀ ਤੋਂ ਫਿਰ ਠੀਕ ਹੈ ।' ਇਹ ਆਖ ਕੇ ਉਹ ਪਿਛੇ ਪਰਤ ਪਿਆ ।
ਆ ਕੇ ਫਿਰ ਬਿਸਤਰੇ ਤੇ ਲੇਟ ਗਿਆ | ਉਹ ਕੀ ਕਰੇ, ਉਹ ਸੋਚਣ ਲਗਾ, "ਕਸਤੂਰੀ" ਉਹ ਬੁੜਬੜਾਇਆ, "ਸ਼ਾਇਦ ਨਾ ਜਿੰਨੀ ਹੀ ਉਸ ਵਿਚ ਖੁਸ਼ਬੋ ਹੋਵੇ |' “ਉਹ, ਖੁਸ਼ਬ, ਸਾਰਾ ਦਿਨ ਬਦਬੋ ਵਿਚ ਰਹਿਣ ਵਾਲੀ ਅੰਦਰ ਖੁਸ਼ਬੋ ਕਿਵੇਂ ਹੋ ਸਕਦੀ ਹੈ ।" "ਚੰਗਾ ਨਾ ਇਹ ਲੋਕ ਕੰਮ ਦੀ ਬਦਬੋ ਮਾਰਨ ਲਈ ਤੇ ਰਖਦੇ ਨੇ |"
ਫਿਰ ਉਹ ਕੀ ਕਰੇ । ਉਹ ਹਾਲੀ ਤਕ ਉਦਾਸ ਸੀ । ਹਨੇਰੇ ਅੰਦਰ ਉਸ ਦੀਆ ਅਖਾਂ ਅਗੇ ਲਾਲ ਬੂਟੇ ਚਮਕਣ ਲਗੇ, ਠੀਕ, ਉਸੇ ਆਕਾਰ ਤੇ ਉਸੇ ਸ਼ਕਲ ਦੇ ਜਿਸ ਤਰ੍ਹਾਂ ਦੇ ਲਾਲ ਪਾਪਣ ਤੇ ਪ੍ਰਿੰਟ ਵਾਲੇ ਬੂਟੇ ਸਨ |'ਤਾ ਕੀ ਉਹ ਰਸੀਲੀ ਨੂੰ ਸਦ ਲਵੇ, ਕੀ ਹਰਜ ਹੈ, ਉਸ ਨੇ ਆਪ ਹੀ ਤਾਂ ਉਸ ਦੀ ਹਰ ਪ੍ਰਕਾਰ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਪੇਸ਼ ਕੀਤਾ ਸੀ ! ਨਹੀਂ, ਪਰ ਉਸ ਦਾ ਇਹ ਭਾਵ ਨਹੀਂ ਸੀ, ਉਹ ਤਾਂ ਲੂਣ ਹਲਾਲ ਨੌਕਰਾਂ ਵਾਂਗ ਗਲ ਕਰਦੀ ਸੀ । ਭਲਾ ਉਸ ਦੀ ਮਨ ਮਰਜ਼ੀ ਦੀ ਵੀ ਕੋਈ ਨੌਕਰ ਸੇਵਾ ਕਰ ਸਕਦੈ । ਪਰ......ਉਹ ਉਸ ਨੌਕਰ ਦੀ ਸੀ ...... ਅੱਜ ਹੀ ਉਸ ਨੇ ਉਸ ਨੂੰ ਪੰਜ ਰੁਪੈ ਦਿੱਤੇ ਸਨ ਤੇ ਸਮੇਂ ਸਮ ਇਨਾਮ ਕਿਰਾਮ ਵੀ ਦੇਂਦਾ ਰਹਿੰਦਾ ਸੀ । ਪਰ......ਰਸੀਲੀ ਗਰੀਬ ਸੀ ਤੇ ਉਹ ਅਮੀਰ ।

ਹਰ ਅਮੀਰ ਗਰੀਬ ਨੂੰ ਖ਼ਰੀਦ ਸਕਦੇ......ਪਰ ਉਹ ਹੋਰ ਰੂਪੈ ਵੀ ਦੇਣ ਨੂੰ ਤਿਆਰ ਸੀ ! ਤਾਂ ਕੀ ਉਹ ਇਕ ਗ਼ਰੀਬ ਦੀ ਨਾਜਾਇਜ਼ ਲਾਭ ਉਠਾਵੇ, ਇਹ ਤਾਂ ਗ਼ਰੀਬ ਨੂੰ ਮੁਲ ਲੈ ਲੈਣ ਦੇ ਤੁਲ ਸੀ । ਮੁਲ ਲੈ ਲਏ ਜਾਨ ਲਈ ਵੀ ਗ਼ਰੀਬ ਸਦਾ ਤਿਆਰ ਹੁੰਦੇ ਨੇ । ਉਹ ਰੁਪੈ ਦੀ ਖਾਤਰ ਵਿਕਣ ਤੇ ਜ਼ਰਾ ਵੀ ਸ਼ਰਮ ਮਹਿਸੂਸ ਨਹੀਂ ਕਰਦੇ । ਤਾਂ ......ਕੀ ਅਮੀਰੀ ਤੇ ਰੁਪਿਆ ਕਿਸੇ ਚੁਲ੍ਹੇ ਡਾਹਣੇ ਨੇਂ, ਜੇ ਕਰ ਆਪਣੇ ਮਨ ਦਾ ਦੁਖ ਵੀ ਦੂਰ ਨਾ ਕੀਤਾ ਗਿਆ । ਤੇ......ਗ਼ਰੀਬੀ ਹੈ ਹੀ ਇਸ ਲਈ ਕਿ ਉਹ ਅਮੀਰੀ ਦਾ ਦਿਲ ਲਾ ਸਕੇ ।'
ਉਹ ਇਹ ਗੱਲਾਂ ਸੋਚਦਾ ਰਿਹਾ, ਕਾਫੀ ਚਿਰ ਸੋਚਦਾ ਰਿਹਾ ।
'ਅਮੀਰ ਲਈ ਗ਼ਰੀਬ ਖਿਡੌਣੇ ਨੇਂ, ਨਿਰੇ ਖਿਡੌਣੇ !'
'ਚੌਕੀਦਾਰ’, ਉਸ ਨੇ ਉਠ ਕੇ ਚੌਕੀਦਾਰ ਨੂੰ ਵਾਜ ਮਾਰੀ ।
‘ਜੀ ਸਰਕਾਰ', ਚੌਕੀਦਾਰ ਨੇ ਆ ਕੇ ਆਖਿਆ, 'ਸਰਕਾਰ ਗੰਗਾ ਦੀਨ ਨੇ ਕਸਤੂਰੀ ਕੋ ਨਹੀਂ ਪੀਣਾ |’
‘ਤੋਂ ਠੀਕ ਹੈ । ਅਛਾ......ਤੁਮ ਰਸ਼ੀਲੀ ਕੋ ਬੁਲਾਉ |'
'ਕੁਛ ਖਾਏਂਗੇ ਸਰਕਾਰ ।'
'ਹਾਂ, ਭੁਖ ਬੜੇ ਜ਼ੋਰੋਂ ਕੀ ਲਗ ਰਹੀ ਹੈ ।'
‘ਤੇ ਕਿਆ ਆਪ ਕੀ ਉਦਾਸੀ ਤੋਂ ਦੂਰ ਹੋ ਗਈ ਹੈ ਨਾਂ, ਸਰਕਾਰ ।'
ਚੌਕੀਦਾਰ ਦੇ ਬੋਲ ਤੋਂ ਖੁਸ਼ੀ ਪ੍ਰਗਟ ਹੋ ਰਹੀ ਸੀ ।
'ਅਭੀ ਨਹੀਂ, ਚੌਕੀਦਾਰ, ਦੂਰ ਹੋ ਜਾਏਗੀ ।'
'ਹਾਂ ਸਰਕਾਰ, ਪੇਟ ਭਰਨੇ ਸੇ ਤੋਂ ਉਦਾਸੀ ਦੂਰ ਹੋ ਹੀ |'
'ਹਮਾਰਾ ਸਭ ਕਾ ਪਹਿਲੇ ਸੇ ਹੀ ਯਿਹ ਖਿਆਲ ਥਾ ।'
'ਅਛਾ ਤੁਮ ਰਸੀਲੀ ਕੋ ਬੁਲਾਉ ।'
'ਜੀ ਸਰਕਾਰ, ਚੌਕੀਦਾਰ ਚਲਾ ਗਿਆ ।
ਉਹ ਆ ਕੇ ਫਿਰ ਆਪਣੇ ਬਿਸਤਰੇ ਤੇ ਲੇਟ ਗਿਆ | ‘ਕੀ ਉਹ ਰਸੀਲੀ ਅਗੇ ਆਪਣਾ ਮਨ ਖੋਲ੍ਹ ਸਕੇਗਾ | ਰਸੀਲੀ ਉਸ ਬਾਰੇ ਕੀ ਸੋਚੇਗੀ ...ਉਸ ਦੀ ਬਣੀ ਬਣਾਈ ਇੱਜਤ ਮਿੱਟੀ ਵਿਚ ਮਿਲ ਜਾਏਗੀ । ਇਕ ਮਾਲਕ ਨੌਕਰਾਂ ਦੀਆਂ ਨਜ਼ਰਾਂ ਵਿਚ ਡਿਗ

੬੩

ਪਏਗਾ......ਫਿਰ......ਕੀ ਉਦਾਸੀ ਦੂਰ ਕਰਨ ਦਾ ਇਕ ਰੀਸੀਲੀ ਦੀ ਇਲਾਜ ਹੈ......ਤਾਂ ਕੀ ਉਹ ਚੌਕੀਦਾਰ ਨੂੰ ਸਦ ਲਵੇ ......ਚੰਗਾ......ਉਹ ਰਸੀਲੀ ਨੂੰ ਵਾਪਸ ਮੌੜ ਦੇਵੇਗਾ ।
ਚੌਕੀਦਾਰ ਮੁੜ ਆਇਆ । “ਮੈਂ ਰਸੀਲੀ ਕੋ ਉਠਾ ਆਇਆ ਹੈ, ਵੁਹ ਅਭੀ ਆਤੀ ਹੋਗੀ, ਮੇਰੇ ਲੀਏ ਕੋਈ ਔਰ ਹੁਕਮ ਸਰਕਾਰ ।'
‘ਤੁਮ ਚੌਕੀਦਾਰੀ ਕਰੋ ......ਕੋਠੀ ਕਾ ਖਿਆਲ ਰਖੋ ......ਇਧਰ ਆਨੇ ਕੀ ਅਬ ਜ਼ਰੂਰਤ ਨਹੀਂ ? ਬਾਰਸ਼ ਮੇਂ ਚੌਕੀਦਾਰੀ ਕੀ ਜ਼ਰੂਰਤ ਤੋਂ ਜ਼ਿਆਦਾ ਹੈ ।' 'ਅੱਛਾ ਸਰਕਾਰ !' ਚੌਕੀਦਾਰ ਚਲਾ ਗਿਆ । ਉਹ ਆਪਣੀਆਂ ਸੋਚਾਂ ਵਿਚ ਗਵਾਚ ਗਿਆ । ਉਸ ਦੀ ਹੋਸ਼ ਓਦੋ ਪਰਤੀ ਜਦ ਉਸ ਦੇ ਕਮਰੇ ਦੀ ਬੱਤੀ 'ਟਿਕ' ਕਰ ਕੇ ਜਗ ਪਈ ਤੇ ਉਸ ਆਪਣੇ ਸਾਹਮਣੇ ਲਾਲ ਰੰਗ ਦੀ ਪ੍ਰਿੰਟਿਡ ਪਾਪਲਿਨ ਵਾਲਾ ਸੂਟ ਪਾਈ, ਮੁਸਕਾਂਦੀ ਰਸੀਲੀ ਵੇਖੀ ।
‘ਰਸੀਲੀ, ਮੈਨੂੰ ਭੁਖ ਲਗੀ ਹੈ, ਇਸ ਦਾ ਕੁਝ ਪ੍ਰਬੰਧ ਕਰ |' ਉਹ ਬੋਲਿਆ |
'ਹੁਣੇ ਆਈ ਸਰਕਾਰ, ਮੈਂ ਹੁਣੇ ਕੁਝ ਬਣਾ ਕੇ ਲਿਆਈ |' ਇਹ ਆਖ ਕੇ ਰਸੀਲੀ ਮੁਸਕਾਂਦੀ ਹੋਈ ਕਮਰੇ ਤੋਂ ਨਿਕਲ ਗਈ । ਉਹ ਉਸ ਨੂੰ ਜਾਂਦੀ ਨੂੰ ਵੇਖਦਾ ਰਿਹਾ । ਉਸ ਦੇ ਦਿਮਾਗ਼ ਅੰਦਰ ਹਲ ਚਲ ਮਚੀ ਹੋਈ ਸੀ । ਮਾਨੋਂ ਉਸ ਦੇ ਦਿਮਾਗ਼ ਵਿਚ ਘੋੜ ਦੌੜ ਹੋ ਰਹੀ ਹੋਵੇ । ਵਾਸਤਿਵ ਵਿਚ ਹੁਣ ਵਧੇਰੇ ਤੇਜ਼ੀ ਨਾਲ ਪ੍ਰਿੰਟਿਡ ਪਾਪਲਿਨ ਤੇ ਲਾਲ ਗੋਲ ਦਾਇਰੇ ਮੋਟੇ ਹੋ ਕੇ ਅੱਖਾਂ ਅੱਗੇ ਨੱਚਣ ਲੱਗੇ । ਕੁਝ ਝਟ ਬਿੰਦ ਪਿਛੋਂ ਉਹ ਝਲਾ ਕੇ ਉਠਿਆ ਤੇ ਛੇਤੀ ਨਾਲ ਬਤੀ ਬੁਝਾ ਕੇ ਧੜਮ ਕਰ ਕੇ ਫਿਰ ਮੰਜੀ ਤੇ ਡਿਗ ਪਿਆ | ਕਮਰੇ ਵਿਚ ਹਨੇਰਾ ਸੀ, ਘੁਪ ਹਨੇਰਾ | ਬਾਹਰ ਬਿਜਲੀ ਲਿਸ਼ਕ ਰਹੀ ਸੀ ਤੇ ਨਾਲ ਹੀ ਕਿੰਨ ਮਿੰਨ ਦੀ ਅਵਾਜ਼ ਆ ਰਹੀ ਸੀ ।

ਬੁਰੀ ਕੁੜੀ

“ਲੋਕ ਉਹਨੂੰ ਬੁਰੀ ਕੁੜੀ ਆਖਦੇ ਸਨ, ਪਰ ਕੀ ਉਹ ਸਚ ਹੀ ਬੁਰੀ ਕੁੜੀ ਸੀ ?”

ਬੁਰੀ ਕੁੜੀ

'ਪ੍ਰੋਫੈਸਰ ਸਾਹਿਬ ! ਪ੍ਰੋਫੈਸਰ ਸਾਹਿਬ !! ਬਾਹਰੋਂ ਅਵਾਜ਼ ਆਈ !
ਨੌਕਰ ਨੇ ਬੂਹਾ ਖੋਲਿਆ ਤੇ ਕਮਰੇ ਅੰਦਰ ਆ ਕੇ ਪ੍ਰੋਫੈਸਰ ਗਿਆਨ ਸਿੰਘ ਨੂੰ ਬਿਧਨ ਕਰਕੇ ਬੋਲਿਆ, 'ਸਰਦਾਰ ਹੁਰਾਂ ਵਲੋਂ ਆਦਮੀ ਆਇਆ ਹੈ ਜੀ |'
'ਕੀ ਆਖਦਾ ਹੈ ?' ਪ੍ਰੋਫੈਸਰ ਗਿਆਨ ਨੇ ਹਥਲੀ ਕਿਤਾਬ ਇਕ ਪਾਸੇ ਕਰਕੇ ਪੁਛਿਆ ।
‘ਤੁਹਾਡੇ ਨਾਲ ਗਲ ਕਰਨਾ ਲੋੜਦੈ !' ਨੌਕਰ ਨੇ ਆਖਿਆ ।
'ਭੇਜ ਦੇ ਸੂ !' ਨੌਕਰ ਚਲਾ ਗਿਆ |
ਆਦਮੀ ਨੇ ਅੰਦਰ ਆ ਕੇ ਫਤਹਿ ਗਜਾਈ ਤੇ ਇਕ ਬੰਦ ਲਫਾਫਾ ਪ੍ਰੋਫੈਸਰ ਦੇ ਅਗੇ ਲਿਆ ਕੇ ਰਖਿਆ ।
ਗਿਆਨ ਨੇ ਲਫਾਫਾ ਖੋਲਿਆ ਤੇ ਬੜੀ ਉਤਸਕ ਦਸ਼ਾ ਵਿਚ ਅੰਦਰਲੇ ਪੱੜ ਨੂੰ ਕਢਕੇ ਪੜ੍ਹਿਆ | ਚਿਠੀ ਪੜ੍ਹਦੇ ਦੇ ਚਿਹਰੇ ਦੇ ਭਾਵ ਬਦਲਦੇ ਰਹੇ । ਚਿਠੀ ਮੁਕਾ ਕੇ ਇਕ ਡੂੰਘਾ ਹੌਕਾ ਲੈਂਦੇ ਹੋਏ ਉਹ ਬੋਲਿਆ, 'ਅੱਛਾ ਮੈਂ ਆਉਣਾ, ਤੂੰ ਚਲ ।" ਉਹ ਆਦਮੀ ਹਥ ਜੋੜਕੇ ਚਲਾ ਗਿਆ |
ਪ੍ਰੋਫੈਸਰ ਨੇ ਕਿਤਾਬ ਠਪ ਦਿਤੀ ਤੇ ਉਠਦਾ ਹੋਇਆ ਬੁੜਬੁੜਾਇਆ, “ਇਸ ਕੁੜੀ ਨੇ ਵੀ ਸੁਖ ਦਾ ਸਾਹ ਨਹੀਂ ਲੈਣ ਦਿਤਾ, ਖਬਰ ਨਹੀਂ ਕੀ ਚੰਨ ਚੜ੍ਹੇਗਾ । ਹਾਲੀ ਤੇ ਸਭਨਾਂ ਨੂੰ ਲੋਹੇ ਦੇ ਚੰਨੇ ਚਬਵਾ ਰਹੀ ਏ !'
ਪ੍ਰੋਫੈਸਰ ਗਿਆਨ ਸਥਾਨਕ ਕਾਲਜ ਵਿਚ ਮਨੋ-ਵਿਗਿਆਨ ਦਾ ਪ੍ਰੋਫੈਸਰ ਸੀ | ਯੁਵਕ ਆਯੂ ਵਿਚ ਹੀ ਕਾਫੀ ਲਾਇਕ ਸੀ । ਮੋਹਣਾ ਰੰਗ, ਗਠਿਆ ਸਰੀਰ, ਹਡਾਂ ਪੈਰਾਂ ਦਾ ਸੱਬਲ, ਉਚਾ ਲੰਮਾ ਜਵਾਨ ਸੀ । ਬੋਲ ਚਾਲ ਡਾਹਡੀ ਮਿਠੀ ਤੇ ਠਰੰਮੇ ਨਾਲ ਕਰਦਾ । ਉਹ ਵਿਦਿਆਰਥੀਆਂ ਵਿਚ, ਜਨਤਾ ਵਿਚ ਅਤਿ ਪ੍ਰੀਯ ਸੀ । ਕਾਲਜੋਂ ਆ ਕੇ ਉਹ ਮਨੋਵਿਗਿਆਨਕ ਢੰਗ ਨਾਲ ਰੋਗੀਆਂ ਦਾ ਇਲਾਜ ਵੀ ਕਰਦਾ | ਸਾਰਾ ਵਰਾ ਉਸ ਕੋਲ ਕੋਈ ਨਾ ਕੋਈ ਟਿਊਸ਼ਨ ਰਹਿੰਦੀ । ਪੰਝੀ ਸਾਲ ਦੀ ਆਯੂ ਵਿਚ ਹੀ ਉਸ ਕੋਲ ਰੁਪਿਆ ਤੇ ਲੋਕਾਂ ਦਾ ਮਾਣ ਸਤਕਾਰ ਸੀ ।
ਸਰਦਾਰ ਮਹੰਤਾ ਸਿੰਘ ਦੁਗਲ ਸ਼ਹਿਰ ਦੇ ਮੁਖੀ ਸਨ । ਉਹਨਾਂ ਦਾ ਟਰੱਕਾਂ ਦਾ ਕੰਮ ਸੀ, ਇਸ ਵੇਲੇ ਉਹਨਾਂ ਦੇ ਬਹੱਤਰ ਟਰੱਕ ਚਲਦੇ ਸਨ । ਇਹ ਟਰੱਕ ਬਾਰ ਬਰਦਾਰੀ ਦੇ ਕੰਮ ਆਉਂਦੇ ਤੇ ਜੰਮੂ, ਕਸ਼ਮੀਰ, ਮੰਡੀ, ਕੁਲੂ, ਸ਼ਿਮਲੇ ਆਦਿ ਵਲ ਚਲਦੇ । ਕਰੋੜਾਂ ਰੁਪੈ ਦੀ ਆਮਦਨ ਸੀ । ਸਰਦਾਰ ਸਾਹਿਬ ਦੀ ਕਾਫੀ ਸੰਤਾਨ ਸੀ । ਵਡੀ ਲੜਕੀ ਕੇਵਲ ਕੌਰ ਬੀ. ਏ. ਵਿਚ ਪੜ੍ਹਦੀ ਸੀ । ਪਿਛਲੇ ਸਾਲ ਤੋਂ ਪ੍ਰੋਫੈਸਰ ਗਿਆਨ ਕੇਵਲ ਕੌਰ ਨੂੰ ਉਹਦੀ ਕੋਠੀ ਪੜ੍ਹਨ ਜਾਇਆ ਕਰਦਾ ਸੀ । ਉਸ ਦੇ ਉਹਨਾਂ ਨਾਲ ਹੁਣ ਅੰਗਾਂ ਸਾਕਾਂ ਵਾਲੇ ਸਬੰਧ ਹੋ ਗਏ ਸਨ । ਲੋੜ ਵੇਲੇ ਸਰਦਾਰ ਮਹੰਤਾ ਸਿੰਘ ਪ੍ਰੋਫੈਸਰ ਨੂੰ ਆਪਣੇ ਕੋਲ ਸੱਦ ਲੈਂਦੇ ਤੇ ਉਸ ਕੋਲੋਂ ਸਲਾਹ ਲੈ ਕੇ ਉਸ ਤੇ ਅਮਲ ਕਰਦੇ । ਉਹ ਆਪਣੀ ਪਚਵੰਜਾ ਸਾਲਾਂ ਦੀ ਅਕਲ ਨਾਲੋਂ ਗਿਆਨ ਦੀ ਪੰਝੀ ਸਾਲਾਂ ਦੀ ਅਕਲ ਵਧੇਰੇ ਸਮਝਦੇ ।
ਕੇਵਲ ਕੌਰ ਉੱਚੀ ਲਮੀ, ਪਤਲੀ ਗੋਰੀ ਕੁੜੀ ਸੀ । ਡਾਹਡੀ ਹੁੰਦੜ ਹੇਲ ਤੇ ਸੁਨੱਖੀ, ਬੜੀ ਸਮਝਦਾਰ, ਹੁਸ਼ਿਆਰ ਤੇ ਫੁਰਤੀਲੀ ਸੀ । ਕਾਲਜ ਵਿਚ ਮੁੰਡੇ ਆਮ ਤੋਰ ਤੇ ਉਹਦੀਆਂ ਗਲਾਂ ਕਰਦੇ ਰਹਿੰਦੇ ਸਨ । ਜਦ ਪ੍ਰੋਫੈਸਰ ਗਿਆਨ ਉਹਦੀ ਟਿਊਸ਼ਨ ਰਖਣ ਲਗਾ ਸੀ ਤਾਂ ਉਸ ਦੇ ਕੰਨਾਂ ਵਿਚ ਉਹਦੇ ਬਾਰੇ ਕਈ ਗਲਾਂ ਪਈਆਂ ਸਨ । ਪ੍ਰੋਫੈਸਰ ਗਿਆਨ ਦੇ ਦਰਜ਼ੀ ਨੇ, ਇਕ ਵਾਰੀ ਕੇਵਲ ਦੀਆਂ ਗਲਾਂ ਕਰਦੇ, ਉਹਦੇ ਬਾਰੇ ਬੜੀਆਂ ਅਯੋਗ ਗਲਾਂ ਕੀਤੀਆਂ ਸਨ ਤੇ ਨਾਲ ਹੀ ਉਸ ਨੇ ਦਸਿਆ ਸੀ ਕਿ ਉਹ ਉਹਨਾਂ ਦਾ ਘਰੋਗੀ ਦਰਜ਼ੀ ਸੀ । ਫਿਰ ਇਕ ਵਾਰੀ ਮੁੰਡਿਆਂ ਨੇ ਗਲਾਂ ਕਰਦੇ ਦਸਿਆ ਸੀ ਕਿ ਉਹ ਇਕ ਵਾਰੀ ਇਕ ਕੋਠੇ ਤੇ ਪਤੰਗ ਉਡਾ ਰਹੇ ਸਨ, ਨਾਲ ਦਾ ਕੋਠਾ ਕੇਵਲ ਦੀ ਸੀ ਤੇ ਉਹ ਵੀ ਪਤੰਗ ਉਡਾ ਰਹੀ ਸੀ ਦੋਹਾਂ ਪਤੰਗਾਂ ਦਾ ਪੇਚਾ ਲੜ ਗਿਆ । ਕੇਵਲ ਦੀ ਪਤੰਗ ਕੱਟ ਗਈ । ਮੁੰਡਿਆਂ ਰੌਲਾ ਪਾਇਆ, 'ਬੇ ਸੂ ਰੇ' ਇਸ ਚੀਕ ਚਹਾੜੇ ਨਾਲ ਉਹ ਖੁਸ਼ ਹੋ ਰਹੇ ਸਨ ਕਿ ਕੀ ਵੇਖਦੇ ਹਨ, ਕੇਵਲ ਆਪਣੇ ਕੋਠੇ ਤੋਂ ਉਤਰ ਕੇ ਉਹਨਾਂ ਦੇ ਕੋਠੇ ਤੇ ਆ ਚੜ੍ਹੀ ਤੇ ਆ ਕੇ ਉਹਨਾਂ ਦੇ

੬੮

ਗੁਡਿਆਂ ਦੇ ਢੇਰ ਵਿਚੋਂ ਚਾਰ ਗੁਡੇ ਲੈ ਕੇ ਝਪਦੇ ਨਾਲ ਪੋੜੀਆਂ ਉਤਰ ਕੇ ਆਪਣੇ ਕੋਠੇ ਤੇ ਜਾ ਚੜ੍ਹੀ ਤੇ ਜਾ ਕੇ ਫੇਰ ਪਤੰਗਾਂ ਉਡਾਣ ਲਗ ਪਈ । ਹੋਰ ਵੀ ਅਨੇਕਾਂ ਗਲਾਂ ਪ੍ਰੋਫੈਸਰ ਗਿਆਨ ਨੇ ਉਸ ਬਾਰੇ ਸੁਣੀਆਂ ਤੇ ਝਕਦੇ ਝਕਦੇ ਨੇ ਉਹਦੀ ਟਿਊਸ਼ਨ ਰਖ ਲਈ । ਲੋਕ ਉਸ ਨੂੰ 'ਬੁਰੀ ਕੁੜੀ' ਦੇ ਨਾਂ ਨਾਲ ਸਦਦੇ ਪਰ ਪ੍ਰੋਫੈਸਰ ਨੇ ਫੇਰ ਵੀ ਉਹਦੀ ਟਿਊਸ਼ਨ ਰਖ ਲਈ ।
ਉਹ ਸਵਾ ਸੌ ਰੁਪਿਆ ਮਹੀਨਾ ਟਿਊਸ਼ਨ ਦਾ ਲੈਂਦਾ ਸੀ । ਉਸ ਨੇ ਕੇਵਲ ਨੂੰ ਪੜ੍ਹਾਇਆ ਤੇ ਖੂਬ ਪੜ੍ਹਾਇਆ ਤੇ ਨਾਲ ਦੀ ਨਾਲ ਉਹਦਾ ਮਨੋ-ਵਿਗਿਆਨਕ ਵਿਸ਼ਲੇਸ਼ਨ ਵੀ ਕੀਤਾ । ਕੇਵਲ ਉਹਨੂੰ ਖੁਲ੍ਹੇ ਸੁਭਾ ਦੀ ਪ੍ਰਤੀਤ ਹੋਈ ਤੇ ਉਸ ਬਾਰੇ ਜਿਨਸੀ ਭੁਖ ਦੀਆਂ ਗਲਾਂ ਉਹਨੂੰ ਨਿਰਮੂਲ ਲਗੀਆਂ । ਗਿਆਨ ਨੇ ਕੇਵਲ ਨੂੰ ਸਮਝਿਆ ਤੇ ਕੇਵਲ ਨੇ ਗਿਆਨ ਨੂੰ । ਕੇਵਲ ਬਾਰੇ ਸਾਰੀਆਂ ਗੱਲਾਂ ਦਾ ਸਰਦਾਰ ਮਹੰਤਾ ਸਿੰਘ ਨੂੰ ਵੀ ਪਤਾ ਲਗਾ । ਉਹਨਾਂ ਨੇ ਉਹਦਾ ਵਿਆਹ ਕਰ ਦੇਣ ਦੀ ਸਲਾਹ ਕੀਤੀ ਤੇ ਫੇਰ ਇਕ ਦਿਨ ਉਹਦੀ ਕੁੜਮਾਈ ਕਰ ਦਿੱਤੀ ।
ਕੇਵਲ ਕੌਰ ਕੁੜਮਾਈ ਤੇ ਵਿਆਹ ਲਈ ਤਿਆਰ ਨਹੀਂ ਸੀ ਉਸਨੇ ਆਪਣੇ ਮਾਪਿਆਂ ਦੇ ਕੰਨਾਂ ਤਕ ਆਪਣੀ ਮਰਜ਼ੀ ਪੁਚਾਈ, ਪਰ ਕਿਸੇ ਨੇ ਉਹਦੀਆਂ ਗਲਾਂ ਵਲ ਧਿਆਨ ਨਾ ਦਿਤਾ | ਇਹ ਸਾਰੀਆਂ ਗਲਾਂ ਪ੍ਰੋਫੈਸਰ ਗਿਆਨ ਕਪੜੇ ਪਾਂਦਾ ਸੋਚੀ ਗਿਆ | ਫਿਰ ਇਕ ਦਿਨ ਕੇਵਲ ਆਪਣੀ ਗਲ ਨਾ ਮੰਨੀ ਜਾਣ ਕਾਰਨ ਸਾਰਾ ਦਿਨ ਰੋਂਦੀ ਰਹੀ । ਜਦ ਪ੍ਰੋਫੇਸਰ ਗਿਆਨ ਉਹਨੂੰ ਪੜ੍ਹਾਣ ਗਿਆ ਤਾਂ ਉਹਨੇ ਉਹਦੀਆਂ ਅੱਖਾਂ ਸੁਜੀਆਂ ਹੋਈਆਂ ਵੇਖੀਆਂ । ਜਦ ਗਿਆਨ ਨੇ ਉਹਨੂੰ ਅਖਾਂ ਬਾਰੇ ਪੁਛਿਆ ਤਾਂ ਉਹ ਫਿਸ ਪਈ ਤੇ ਰੋ ਕੇ ਬੋਲੀ, 'ਪ੍ਰੋਫੇਸਰ ਸਾਹਿਬ ਤੁਸੀਂ ਪਾਪਾ ਜੀ ਨੂੰ ਸਮਝਾਉ, ਮੈਂ ਉਥੇ ਵਿਆਹ ਨਹੀਂ ਕਰਵਾਣਾ ਚਾਹੁੰਦੀ ।
'ਆਖਰ ਕਿਉਂ,' ਗਿਆਨ ਨੇ ਉਹਨੂੰ ਪੁਛਿਆ ।
'ਮੈਂ ਹਾਲੀ ਵਿਆਹ ਨਹੀਂ ਕਰਵਾਣਾ ਚਾਹੁੰਦੀ' ਕੇਵਲ ਨੇ ਉਤਰ ਦਿਤਾ ।
'ਪਰ ਆਖਰ ਤਾਂ ਵਿਆਹ ਕਰਵਾਣਾ ਹੀ ਹੈ ਨਾਂ ।'
'ਹਾਂ, ਪਰ ਹਾਲੀ ਨਹੀਂ । ਕੰਮ ਸੇ ਕੰਮ, ਮੇਰਾ ਵਿਆਹ ਉਥੇ ਨਹੀਂ ਹੋਣਾ ਚਾਹੀਦਾ |'

੯੯

'ਆਖਰ ਉਹਨਾਂ ਵਿਚ ਨੁਕਸ ਕੀ ਹੈ ?'
'ਉਹ ਖਾਨਦਾਨ ਕੋਈ ਚੰਗਾ ਨਹੀਂ । ਦੂਰੋਂ ਨੇੜਿਉਂ ਸਾਡੇ ਕੁਝ ਲਗਦੇ ਹੀ ਹਨ । ਉਨ੍ਹਾਂ ਦੀਆਂ ਤੀਵੀਆਂ ਵੀ ਸ਼ਰਾਬ ਪੀਂਦੀਆਂ ਹਨ ਤੇ ਮਰਦਾਂ ਨਾਲ ਮੋਢਾ ਜੋੜੇ ਕੇ ਸਭ ਵਿਭਚਾਰ ਕਰਦੀਆਂ ਹਨ, ਜੂਆ ਖੇਡਦੀਆਂ ਹਨ ।' ਹੈ !
'ਹੂੰ !'ਗਿਆਨ ਉਸ ਦਿਨ ਪੜ੍ਹਾ ਨਾਂ ਸਕਿਆ ਤੇ ਕੇਵਲ ਵਲ ਵੇਖਦਾ ਰਿਹਾ, ਇਸ ਆਚਰਨ ਦੀ ਮਾਲਕ ਕੁੜੀ ਲਈ ਲੋਕ ਕੀ ਕੀ ਗਲਾਂ ਕਰ ਰਹੇ ਸਨ,ਕੇਵਲ ਇਸ ਲਈ, ਕਿ ਉਹ ਜ਼ਰਾ ਆਜ਼ਾਦ ਵਧੇਰੇ ਸੀ । ਉਸ ਨੇ ਕੇਵਲ ਲਈ ਉਸ ਦੇ ਪਿਤਾ ਨਾਲ ਗਲ ਕਰਨ ਦਾ ਫੈਸਲਾ ਕੀਤਾ ਤੇ ਤੁਰ ਆਇਆ |
ਉਸ ਗਲ ਕੀਤੀ, ਪਰ ਸਰਦਾਰ ਮਹੰਤਾ ਸਿੰਘ ਨੇ ਇਹ ਆਖ ਕੇ ਗਲ ਮੁਕਾ ਦਿਤੀ ਕਿ ਉਹਨਾਂ ਮੁੰਡੇ ਵਾਲਿਆਂ ਨਾਲ ਇਕਰਾਰ ਕਰ ਲਿਆਂ ਹੋਇਆ ਸੀ ਤੇ ਇਕਰਾਰ ਤੋਂ ਫਿਰ ਜਾਣਾ ਭਲੇ ਪੁਰਸ਼ਾਂ ਦਾ ਕੰਮ ਨਹੀਂ ਸੀ । ਇਸ ਨਾਲ ਦੀ ਖਾਨਦਾਨ ਦੀ ਬੇਇਜ਼ਤੀ ਹੁੰਦੀ ਸੀ । ਪਰ ਪ੍ਰੋਫੈਸਰ ਗਿਆਨ ਨੇ ਸਰਦਾਰ ਮਹੰਤਾ ਸਿੰਘ ਨੂੰ ਕਈ ਊਚ ਨੀਚ ਸਮਝਏ | ਹਾਰ ਕੇ ਉਹਨਾਂ ਪੁਛ ਲਿਆ ਕਿ ਕੇਵਲ ਕਿਥੇ ਕਰਨਾ ਚਾਹੁੰਦੀ ਸੀ । ਇਸ ਦਾ ਉਤਰ ਕੇਵਲ ਕੋਲੋਂ ਲੈ ਕੇ ਦਸਣ ਦਾ ਪ੍ਰੋਫੈਸਰ ਨੇ ਸਰਦਾਰ ਹੁਰਾਂ ਨਾਲ ਇਕਰਾਰ ਕੀਤਾ ਤੇ ਉਥੋਂ ਚਲਾ ਆਇਆ |
ਅਗਲੇ ਦਿਨ ਉਹ ਫਿਰ ਪੜ੍ਹਾਣ ਗਿਆ ਤ ਕੇਵਲ ਕੋਲੋਂ ਉਸ ਨੇ ਇਹ ਗਲ ਪੁਛੀ, 'ਸਰਦਾਰ ਜੀ ਪੁਛਦੇ ਸਨ, ਆਖਰ ਤੂੰ ਵਿਆਹ ਕਿਥੇ ਕਰਨਾ ਚਾਹੁੰਦਾ ਏ |'
'ਹੋਰ ਕਿਸੇ ਥਾਂ ਹੋ ਜਾਵੇ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਇਥੇ ਨਾ ਹੋਵੇ | ਮੇਰੀਆਂ ਨਜ਼ਰਾਂ ਵਿਚ ਕੋਈ ਖਾਸ ਮੁੰਡਾ ਜਾਂ ਘਰ ਨਹੀਂ |'
‘ਤਾਂ ਵੀ ਕੋਈ ਘਰ ਜਾਂ ਮੁੰਡਾ ਤੇ ਦਸਣਾ ਹੀ ਪਵੇਗਾ ਨਾ |'
'ਤਾਂ !' ਕੇਵਲ ਝਕਦੀ ਝਕਦੀ ਬੋਲੀ, ਮੈਂ ਤੁਹਾਡੇ ਨਾਲ ਵਿਆਹ ਕਰਵਾਣ ਨੂੰ ਤਿਆਰ ਹਾਂ ।'
'ਮੇਰੇ ਨਾਲ !' ਪਰੋਫੈਸਰ ਚੀਕ ਕੇ ਬੋਲਿਆ !
'ਹਾਂ, ਕੀ ਹਰਜ ਏ !ਤੁਹਾਡੇ ਵਿਚ ਉਹ ਸਾਰੀਆਂ ਸਿਫਤਾਂ ਹੈਣ, ਜੋ ਮੈਂ ਆਪਣੇ ਪਤੀ ਵਿਚ ਵੇਖਣਾ ਲੋੜਦੀ ਹਾਂ । ਤੁਸ਼ੀ ਲਾਇਕ ਹੋ, ਕਮਾ ਸਕਦੇ ਹੋ,

੧੦੦

ਸ਼ਰੀਫ ਹੋ, ਸ਼ਰਾਬ ਨਹੀਂ ਪੀਂਦੇ, ਜੂਆ ਨਹੀਂ ਖੇਡਦੇ, ਤੁਹਾਡੇ ਅੰਦਰ ਕੋਈ ਵੈਲ ਨਹੀਂ.. !'
'ਪਰ ਤੈਨੂੰ ਕਿਵੇਂ ਪਤਾ ਲਗਾ ਹੈ...!'
‘ਤੁਸਾਂ ਮੇਰਾ ਮਨੋਵਿਗਿਆਨਕ ਵਿਸ਼ਲੇਸ਼ਨ ਕੀਤਾ ਤੇ ਮੈਂ ਤੁਹਾਡਾ । ਆਖਰ ਸ਼ਾਗਿਰਦ ਤਾਂ ਮੈਂ ਤੁਹਾਡੀ ਹੀ ਹਾਂ ਨਾ ।
‘ਪਰ ਕੇਵਲ, ਮੈਂ ਤਾਂ ਜੀਵਨ ਕਿਸੇ ਦੇ ਅਰਪਨ ਕਰ ਬੈਠਾ ਹਾਂ ਤੇ ਹੁਣ ਵਿਆਹ ਨਾ ਕਰਾਣ ਦੀ ਸਹੁੰ ਖਾ ਲਈ ਹੈ !
'ਤਾਂ ਮੈਂ ਆਪਣਾ ਜੀਵਨ ਤੁਹਾਡੇ ਅਰਪਨ ਕਰਦੀ ਹਾਂ ਤੇ ਇਹੋ ਜਹੀ ਸਹੁੰ ਖਾਂਦੀ ਹਾਂ ।'
'ਨਹੀਂ, ਇਹ ਨਹੀਂ ਹੋ ਸਕਦਾ ।'
ਉਸ ਦਿਨ ਵੀ ਉਸ ਕੁਝ ਨਾ ਪੜਾਇਆ ।
'ਹਰੀਆ ਮੇਰਾ ਸਾਈਕਲ ਸਾਫ ਕਰਕੇ ਬਾਹਰ ਕਢ ਦੇ !'
'ਅਛਾ ਜੀ ।'
ਪ੍ਰੋਫੈਸਰ ਗਿਆਨ ਦੀ ਪੱਗ ਠੀਕ ਨਹੀਂ ਸੀ ਬਝ ਰਹੀ । ਪੱਗ ਬੰਨ੍ਹਦੇ ਨੇ ਨੌਕਰ ਨੂੰ ਸਾਈਕਲ ਦਾ ਹੁਕਮ ਦਿਤਾ ।
ਓਹ ਆਪ ਪੱਗ ਬੰਨ੍ਹਣ ਲਗਾ ਤੇ ਪੱਗ ਬੰਨ੍ਹਦੇ ਬੰਨ੍ਹਦੇ ਉਹ ਫੇਰ ਉਸ ਵਹਿਣ ਵਿਚ ਵਹਿ ਤੁਰਿਆ |
ਸਰਦਾਰ ਮਹੰਤਾ ਸਿੰਘ ਨਾਲ ਉਹ ਗੱਲ ਨਾ ਕਰ ਸਕਿਆ, ਕੇਵਲ ਦੀ ਪੜ੍ਹਾਈ ਵਿਚ ਰਹਿ ਗਈ ਤੇ ਉਹਦਾ ਵਿਆਹ ਹੋ ਗਿਆ | ਜਿਸ ਦਿਨ ਬਰਾਤ ਆਈ, ਉਸ ਦਿਨ ਸਰਦਾਰ ਮਹੰਤਾ ਸਿੰਘ ਦੀ ਕੋਠੀ ਸਜੀ ਹੋਈ ਸੀ, ਬਸ ਵਿਆਹੀ ਇਸਤਰੀ ਵਾਂਗ । ਸ਼ਹਿਰ ਦੇ ਸਾਰੇ ਪਤਵੰਤੇ ਤੇ ਅਫਸਰ, ਪੰਜਾਬ ਦੇ ਵਜ਼ੀਰ ਮਿਲਣੀ ਤੇ ਆਏ ਸਨ । ਉਹਨਾਂ ਦੀ ਸੇਵਾ ਲੂਣੇ ਖਾਜੇ, ਚਾਹ ਆਂਡੇ ਤੇ ਪੇਸਟਰੀ ਨਾਲ ਹੋਈ । ਸਰਦਾਰ ਹੁਰਾਂ ਦੀ ਕੋਠੀ ਅੱਗੇ ਕਿਸੇ ਸਿੱਖ ਰੈਜਮੈਂਟ ਦੇ ਮਿਲਟਰੀ ਬੈਂਡ ਨੇ ਲਵਲ ਵਰਦੀਆਂ ਵਿਚ ਖੂਬ ਬੈਂਡ ਵਜਾਇਆ ਤੇ ਵੀਹ ਚਕਰ ਕੋਠੀ ਦੇ ਕੱਢੇ | ਪੰਜਾਹ

੧੦੧

ਆਦਮੀਆਂ ਦਾ ਬੈਡ ਤੇ ਉਪਰ ਲਾਲ ਵਰਦੀਆਂ, ਡਾਹਡਾ ਠਾਠ ਬਝਾ, ਮੁਲਖ ਹੈਰਾਨ ਹੋਇਆ | ਸਰਦਾਰ ਮਹੰਤਾ ਸਿੰਘ ਦੀ ਬੜੀ ਪਰਸੰਸਾ ਹੋਈ ।
ਬਰਾਤ ਆ ਗਈ ! ਲੋਕ ਬਰਾਤ ਨੂੰ, ਲਾੜੇ ਨੂੰ ਤੇ ਲਾੜੇ ਦੇ ਘਰ ਦਿਆਂ ਨੂੰ ਵੇਖਣ ਲਈ ਟੁਟ ਪਏ । ਸਰਦਾਰ ਹੁਰਾਂ ਦੀ ਕੋਠੀ ਦਾ ਕੋਨਾ ਕੋਨਾ ਦੁਨੀਆਂ ਨਾਲ ਅਟਿਆ ਪਿਆ ਸੀ, ਕੀ ਕੋਠ, ਕੀ ਛਜੋ, ਕੀ ਬਨੇਰੋ ! ਪਰ ਕੇਵਲ ਆਪਣੇ ਕਮਰੇ ਵਿਚ ਬੈਠੀ ਰੋ ਰਹੀ ਸੀ । ਪ੍ਰੋਫ਼ੈਸਰ ਗਿਆਨ ਨੇ ਕੇਵਲ ਨੂੰ ਕੋਠੇ ਉਤੇ ਬੈਠੀ ਜਨਤਾਂ ਵਿਚ ਨਾ ਵੇਖ ਕੇ ਉਹਨੂੰ ਉਹਦੇ ਕਮਰੇ ਵਿਚ ਜਾਂ ਲਭਿਆ ਤੇ ਉਹਨੂੰ ਰੋਂਦਾ ਵੇਖ ਕੇ ਸਮਝਾਣ ਦਾ ਜਤਨ ਕੀਤਾ | ਪਰ ਉਹ ਰੋਂਦੀ ਹੋਈ ਸੂਜੀਆਂ ਹੋਈਆਂ ਅੱਖਾਂ ਨਾਲ ਬੋਲੀ, ਪ੍ਰੋਫੈਸਰ ਜੀ, ਤੁਸੀਂ ਮੈਨੂੰ ਖੁਸ਼ ਹੋਣ ਲਈ ਆਖਦੇ ਹੋ ?'
'ਹਾਂ, ਕੇਵਲ, ਇਹ ਦਿਨ ਮਨੁੱਖ ਦੇ ਜੀਵਨ ਵਿਚ ਇਕ ਵਾਰੀ ਹੀ ਆਉਂਦਾ ਹੈ ।'
'ਪਰ ਮੈਂ ਵਹਿਸ਼ੀਆਂ ਦੇ ਵਸ ਪੈ ਰਹੀ ਹਾਂ, ਕਿਵੇਂ ਹੱਥਾਂ ।'
'ਵਹਿਮ ਛਡ ਦੇ | ਔਰਤ ਮਰਦ ਦੇ ਜੀਵਨ ਤੇ ਪ੍ਰਭਾਵ ਪਾ ਕੇ ਉਹਦਾ ਜੀਵਨ ਬਦਲ ਸਕਦੀ ਏ ।'
'ਪ੍ਰੋਫ਼ੈਸਰ ਜੀ, ਬੱਚਿਆਂ ਵਾਲੀਆਂ ਤਸੱਲੀਆਂ ਮੈਨੂੰ ਨਾ ਦਿਉ |' ਤੁਸਾਂ ਅੰਮ੍ਰਿਤ ਵਿਚ ਪਾਇਆਂ ਮਿਠਾ ਨਹੀਂ ਹੁੰਦਾ ।'
'ਪਰ ਹੁਣ ਰੋਣ ਦਾ ਕੀ ਲਾਭ | ਜਾਹ ਜਾ ਕੇ ਬਰਾਤ ਵੇਖ |’
‘ਕੀ ਵਿਭਚਾਰੀ ਔਰਤਾਂ ਤੇ ਮਰਦ ਵੇਖਾਂ, ਜਿਹਨਾਂ ਵਿਚ ਕਲ ਨੂੰ ਮੈਂ ਰਲਣਾ ਹੈ ।'
ਪ੍ਰੋਫੈਸਰ ਹਸ ਪਿਆ, 'ਤੁਸੀਂ ਹਸੇ ਹੋ, ਕਿ ਮੈਂ ਹੋਰਾਂ ਨੂੰ ਬੁਰਾ ਆਖਦੀ ਹਾਂ, ਪਰ ਲੋਕ ਮੈਨੂੰ ਬੁਰੀ ਕੁੜੀ ਕਰ ਕੇ ਸਦਦੇ ਨੇ; ਪਰ, ਪ੍ਰੋਫੈਸਰ ਸਾਹਿਬ, ਮੈਂ ਬੁਰੀ ਨਹੀਂ । ਮੈਨੂੰ ਮਾਪਿਆਂ ਦੀ ਸ਼ਰਮ ਹੈ, ਮੈਂ ਨਿਡਰ ਤੇ ਖੁਲੇ ਸੁਭਾ ਦੀ ਹਾਂ | ਬੁਰੀ ਨਹੀਂ, ਮੈਂ ਤੁਹਾਨੂੰ ਯਕੀਨ ਦਿਵਾਂਦੀ ਹਾਂ ਤੇ ਤੁਸੀਂ ਮੈਨੂੰ ਇਸ ਸਾਲ ਡੂੜ ਦੀ ਟਿਊਸ਼ਨ ਵਿਚ ਵੇਖ ਹੀ ਲਿਆ ਹੋਵੇਗਾ |'
'ਦੁਨੀਆ ਕਿੰਨਾਂ ਗਲਤ ਸਮਝਦੀ ਹੈ ਦੂਜੇ ਨੂੰ !' ਪੋਫੈਸਰ ਸੋਚਦਾ ਰਿਹਾ | ਪੰਨਾ:ਹਾਏ ਕੁਰਸੀ.pdf/107

ਅਗੇ ਤਾ ਉਸ ਲਫਾਫਾ ਫੜਿਆ ਤੇ ਉਤਸੁਕਤਾ ਨਾਲ ਪੜਿਆ । ਕੇਵਲ ਕੌਰ ਦੋ ਦਿਨ ਤੋਂ ਲਾਪਤਾ ਹੈ Kewal Kaur missing two days”.
ਸਭਨਾਂ ਨੇ ਫ਼ੈਸਰ ਵਲ ਵੇਖਿਆ । ਕੇਵਲ ਦੀ ਮਾਂ ਦੀ ਭੁੱਬ ਨਿਕਲ ਗਈ, “ਹੁਣ ਕੀ ਬਣੇਗਾ |
‘ਰੋਵੇ ਨਾ, ਜਿਗਰਾ ਕਰੋ’ ਸਰਦਾਰ ਹੁਰਾਂ ਆਖਿਆ, 'ਫੈਸਰ ਸਾਹਿਬ, ਮੈਂ ਉਹਦੇ ਵਿਆਹ ਵਿਚ ਕਸਰ ਤੇ ਕੋਈ ਨਹੀਂ ਰਖੀ ਸੀ ।
'
'ਲੜਕੇ ਵਾਲੇ ਬੜੇ ਅਮੀਰ ਨੇ, ਭਾਵੇਂ ਸਾਡੀ ਟੱਕਰ ਦੇ ਨਾਂ ਸਹੀ, ਪਰ ਸਾਥੋਂ ਐਵੇਂ ਨਾਂ ਮਾਤਰ ਹੀ ਘਟ ਹੋਣਗੇ ।

“ਫੇਰ ਮੈਂ ਕੇਵਲ ਨੂੰ ਆਪਣੇ ਜਿੰਨਾਂ ਅਮੀਰ ਕਰ ਸਕਦਾ ਹਾਂ ।
'ਪਰ ਹੁਣ ਇਨ੍ਹਾਂ ਗਲਾਂ ਦੇ ਸੋਚਣ ਦਾ ਕੀ ਲਾਭ i’ ਪ੍ਰੋਫ਼ੈਸਰ ਬੋਲਿਆ “ਜੀਵਨ ਵਿਚ ਨਿਰਾ ਅਮੀਰੀ ਹੀ ਕੋਈ ਚੀਜ਼ ਨਹੀਂ, ਸਰਦਾਰ ਜੀ ।”
'ਮੈਂ ਮੰਨਦਾ ਹਾਂ ।
ਉਹ ਇਥੇ ਵਿਆਹ ਨਹੀਂ ਸੀ ਕਰਨਾ ਚਾਹੁੰਦੀ, ਉਹਨੂੰ ਉਹਨਾਂ ਦੀ ਰਹਿਣੀ ਸਹਿਣੀ, ਉਹਨਾਂ ਦਾ ਆਲਾ ਪੁਦਾਲਾ ਚੰਗਾ ਨਹੀਂ ਸੀ ਲਗਦਾ।
ਆਖਰ, ਕਲਮੂੰਹੀਂ, ਦਸਦੀ ਤੇ ਸਹੀ ਕਿ ਉਹ ਕਿਥੇ ਵਿਆਹ ਕਰਨਾ ਚਾਹੁੰਦੀ ਸੀ । ਕੇਵਲ ਦੀ ਮਾਂ ਬੋਲੀ ।
ਇਸ ਬਾਰੇ ਉਸ ਦਸਿਆ ਤੇ ਕੁਝ ਨਹੀਂ ਸੀ । ਮੈਂ ਤੇ ਤੁਹਾਨੂੰ ਵੀ ਪੁਛਿਆ ਸੀ ।” ਸਰਦਾਰ ਹੁਰੀ ਬੋਲੇ ।
ਪਰ ਜੀ ! ਉਹ ਮੈਨੂੰ ਵੀ ਤੇ ਕੁਝ ਨਹੀਂ ਸੀ ਦਸਦੀ ਪ੍ਰੋਫੇਸਰ ਗਿਆਨ ਨੇ ਆਖਿਆ
ਫਿਰ ਤੁਸੀਂ ਮਨੋ-ਵਿਗਿਆਨੀ ਕਾਹਦੇ ਹੋਏ !' ਗਿਆਨ ਦਾ ਵੱਡਾ ਭਰਾ ਬੋਲਆ !
'ਮੈਂ ਪੰਜਾਹ ਹਜ਼ਾਰ ਉਹਦੇ ਵਿਆਹ ਤੇ ਲਾ ਛਐ ।” ਸਰਦਾਰ ਹੁਰੀਂ ਬੋਲੇ |

੧੦੪

ਇਤਨੇ ਨੂੰ ਨੌਕਰ ਨੇ ਆ ਕੇ ਇਕ ਚਿੱਠੀ ਸਰਦਾਰ ਨੂੰ ਦਿੱਤੀ | ਉਹ ਚਿੱਠੀ ਖੋਲ੍ਹ ਕੇ ਪੜ੍ਹੀ ਗਈ ।
'ਕੀਹਦੀ ਏ’ ਕੇਵਲ ਦੀ ਮਾਂ ਨੇ ਪੁਛਿਆ |
'ਕੇਵਲ ਦੀ, ਲਿਖਦੀ ਏ, ਮੈਂ ਜਾ ਰਹੀ ਹਾਂ, ਇਸ ਘਰ ਮੈਨੂੰ ਖੁਸ਼ੀ ਨਹੀਂ ਮਿਲ ਸਕਦੀ । ਕਾਸ਼, ਤੁਹਾਨੂੰ ਪ੍ਰੋਫੈਸਰ ਗਿਆਨ ਵਰਗਾ ਕੋਈ ਮੁੰਡਾ ਮੇਰੇ ਲਈ ਮਿਲ ਸਕਦਾ । ਹੁਣ ਮੈਂ ਆਪਣਾ ਕੰਵਾਰਪੁਣਾ ਸੰਭਾਲ ਕੇ ਆਪਣੀ ਸੰਭਾਲ ਆਪ ਕਰਾਂਗੀ ।' ਸਰਦਾਰ ਮਹੰਤਾ ਸਿੰਘ ਨੇ ਚਿੱਠੀ ਪੜ੍ਹੀ ਤੇ ਪ੍ਰੋਫੈਸਰ ਗਿਆਨ ਵਲ ਵੇਖਿਆ |
'ਝਲੀ ਕੁੜੀ !’ ਪ੍ਰੋਫੈਸਰ ਗਿਆਨ ਕੂਕਿਆ । ਉਹ ਅਨੁਭਵ ਕਰ ਰਿਹਾ ਸੀ ਕਿ ਇਸ ਚਿੱਠੀ ਦੇ ਪੜ੍ਹੇ ਜਾਣ ਪਿੱਛੋਂ ਉਹ ਸਾਰੀਆਂ ਅੱਖਾਂ ਦਾ ਕੇਂਦਰ ਬਣ ਗਿਆ ਹੈ । ‘ਆਉ ਸਰਦਾਰ ਜੀ, ਚਲ ਕੇ ਉਹ ਨੂੰ ਭਾਲੀਏ ।' ਉਹ ਕੂਕਿਆ ।
'ਪਰ ਉਹ ਕਿਥੇ ਹੋਵੇਗੀ' ਕੇਵਲ ਦੀ ਮਾਂ ਬੋਲੀ ।
‘ਆਪਣੇ ਸੌਹਰਿਆਂ ਦੇ ਸ਼ਹਿਰ, ਹਾਲੀ ਉਥੋਂ ਕਿਧਰੇ ਨਹੀਂ ਗਈ ਹੋਣੀ । ਤੁਸੀਂ ਕਿਸੇ ਨਾਲ ਹਾਲੀ ਗਲ ਨਾ ਕਰਿਆ ਜੇ, ਇਹ ਇੱਜ਼ਤ ਦਾ ਸੁਆਲ ਹੈ |'
ਸਾਰੇ ਉਠ ਬੈਠੇ । 'ਪਰ ਪ੍ਰੋਫੈਸਰ ਸਾਹਿਬ ਤੁਸੀਂ ਇਨੀ ਤਕਲੀਫ ਕਿਵੇਂ ਕਰੋਗੇ ।'
'ਇਸ ਚਿੱਠੀ ਨੇ ਸਾਰੀ ਜ਼ੁਮੇਵਾਰੀ ਮੇਰੇ ਤੇ ਸੁਟ ਦਿੱਤੀ ਹੈ । ਤੁਸੀਂ ਤਿਆਰ ਹੋਵੇ, ਮੈਂ ਘਰੋਂ ਹੋ ਕੇ ਆਉਣਾ' ਇਹ ਆਖ ਕੇ ਉਹ ਛੇਤੀ ਨਾਲ ਉਥੋਂ ਨਿਕਲ ਗਿਆ | ਘਰ ਦੇ ਕੋਠੀ ਅੰਦਰ ਚਲੇ ਗਏ ।
ਪ੍ਰੋਫੈਸਰ ਗਿਆਨ ਨੇ ਵਾਹੋ ਦਾਹੀ ਸਾਈਕਲ ਚਲਾਇਆ | ਕੋਠੀ ਅਪੜ ਕੇ ਉਸ ਗੇਟ ਖੋਹਲਿਆ ਤੇ ਸਾਈਕਲ ਖੜਾ ਕਰ ਕੇ ਉਸ ਨੌਕਰ ਨੂੰ ਸੱਦਣ ਲਈ ਤੇ ਬੂਹਾ ਖੁਲਾਣ ਲਈ ਕਾਲ ਬੈਲ ਵਜਾਈ ।
ਬੂਹਾ ਖੁਲਿਆ ਫੈਸਰ ਗਿਆਨ ਅੰਦਰ ਜਾਣ ਲਗਾ । ਸਾਹਮਣ ਨਜ਼ਰ ਪਈ ਤੇ ਮੁਸਕਾਂਦੀ ਕੇਵਲ ਨੂੰ ਵੇਖ ਕੇ ਡਿੱਗਦਾ ਡਿੱਗਦਾ ਸੰਭਲਦਾ ਹੋਇਆ ਚੀਕਿਆ ।
'ਕੇਵਲ ! ਤੂੰ !!'
'ਹਾਂ' ਕੇਵਲ ਮੁਸ਼ਕਾ ਰਹੀ ਸੀ, 'ਕੀ ਕੋਈ ਇਤਰਾਜ਼ ਹੈ ।'

੧੦੫

'ਇਸ ਸਾਰੀ ਗੱਲ ਦਾ ਮਤਲਬ |' ਉਹ ਕੂਕਿਆ 'ਮੇਰੀ ਇੱਜ਼ਤ' ।
‘ਤੁਸੀਂ ਅੰਦਰ ਤੇ ਆਉ, ਫੈਸਰ ਸਾਹਿਬ, ਤੁਹਾਡੀ ਇੱਜ਼ਤ ਨੂੰ ਕੋਈ ਖ਼ਤਰਾ ਨਹੀਂ। ਕੇਵਲ ਨੇ ਉਸ ਨੂੰ ਦੋਹਾਂ ਮੋਢਿਆਂ ਤੋਂ ਫੜ ਲਿਆ ।
‘ਕੇਵਲ ਤੈਨੂੰ ਗ਼ਲਤੀ ਲਗੀ ਹੈ । ਪ੍ਰੋਫੈਸਰ ਚੀਕਿਆ ।
'ਅੱਛਾ ! ਚੰਗਾ !! ਉਹ ਮੁਸਕਰਾ ਪਈ । ਉਸ ਗਿਆਨ ਨੂੰ ਅੰਦਰ 1ਖਰਾਂ ਲਿਆ ।

੧੦੬

ਮਾਤਹਿਤ

"ਪਰ ਅਧੀਨ ਸੁਪਨੇ ਸੁਖ ਨਾਹੀਂ ।"

ਵਕਤ ਤੋਂ ਵਾਧੂ ਕੰਮ ਕਰਨ ਦਾ ਤੇ ਛੁਟੀਆਂ ਦਫ਼ਤਰ ਦੇ ਕੰਮ ਦੇ ਅਰਥ ਲਾ ਦੇਣ ਦਾ ਉਸ ਨੂੰ ਇਵਜ਼ਾਨਾ ਕੁਝ ਨਹੀਂ ਸੀ ਮਿਲਦਾ । ਉਸ ਨੂੰ ਫਿਰ ਵੀ ਤੀਹ ਰੁਪੈ ਵਿਚ ਜਾਨ ਮਾਰਨੀ ਪੈਂਦੀ ਸੀ । ਉਹ ਬੜਾ ਰੋਇਆ । ਤੀਹ ਰੁਪੈ ਤਨਖ਼ਾਹ, ਇਕ ਪੜ੍ਹੇ ਲਿਖੇ ਲਈ ਤੀਹ ਰੁਪੈ, ਇਕ ਮਜ਼ਦੂਰ ਦੀ ਆਮਦਨ ਨਾਲੋਂ ਵੀ ਘਟ । ਮਜ਼ਦੂਰ ਵੀ ਪੰਜਾਹ ਸਠ ਰੁਪੈ ਦੇ ਨੇੜੇ ਕਮਾ ਲੈਂਦਾ ਸੀ, ਫਰਕ ਤੇ ਕੇਵਲ ਇਹ ਹੀ ਸੀ ਨਾ ਕਿ ਉਹ ਬਾਊ ਅਖਵਾਉਂਦਾ ਸੀ ਤੇ ਦੂਜਾ ਮਜ਼ਦੂਰ । ਪਰ ਬਾਉ ਮਜ਼ਦੂਰ ਨਾਲੋਂ ਵਧੇਰੇ ਚੱਕੀ ਝੋਦਾ ਸੀ ਤੇ ਵਧੇਰੇ ਮਗ਼ਜ਼ ਪਚੀ ਕਰਦਾ ਸੀ । ਉਹ ਜ਼ੁਲਮ ਸੀ ਤੇ ਇਸ ਜੁਲਮ ਖ਼ਿਲਾਫ਼ ਉਸ ਦਾ ਮਨ ਬਗ਼ਾਵਤ ਕਰ ਉਠਿਆ । ਉਹ ਰੋਇਆ ਤੇ ਮਿੱਤਰਾਂ ਨੂੰ ਜਾਂਦਾ ਵੇਖ ਕੇ ਉਸ ਦਾ ਰੋਣ ਵਧੇਰੇ ਹੀ ਨਿਕਲ ਗਿਆ । ਉਸ ਰੋਣ ਪਿਛੋਂ ਉਸ ਦਾ ਮਨ ਕੁਝ ਹੌਲਾ ਹੋ ਗਿਆ ਪ੍ਰਤੀਤ ਹੁੰਦਾ ਸੀ । ਉਸ ਨੇ ਹੰਭਲਾ ਮਾਰ ਕੇ ਆਪਣਾ ਜੀਵਨ ਸੁਧਾਰਨ ਦਾ ਫੈਸਲਾ ਕੀਤਾ ਤੇ ਪ੍ਰਾਈਵੇਟ ਇਮਤਿਹਾਨਾਂ ਦੀ ਤਿਆਰੀ ਕਰ ਕੇ ਅਫ. ਏ., ਫਿਰ ਬੀ. ਏ. ਤੇ ਆਖਰ ਐਮ. ਏ. ਪਾਸ ਕਰ ਲਿਆ । ਦਫ਼ਤਰ ਦੀ ਕਲਰਕ ਛੱਡ ਕੇ ਉਹ ਕਾਲਜ ਵਿਚ ਪ੍ਰੋਫੈਸਰ ਲਗ ਗਿਆ । ਹੁਣ ਉਸ ਦੀ ਤਲਬ ਵੱਧ ਗਈ ਸੀ, ਪਰ ਖਾਣ ਵਾਲੇ ਵੀ ਉਹ ਇਕ ਦੇ ਥਾਂ ਤਿੰਨ ਹੋ ਗਏ ਸਨ ।
ਕਾਲਜ ਦੀ ਨੌਕਰੀ ਕਰਦੇ ਉਸ ਨੂੰ ਦੋ ਸਾਲ ਹੋ ਗਏ । ਤਨਖ਼ਾਹ ਵਧ ਸੀ , ਕੰਮ ਕਾਫ਼ੀ ਸੀ, ਪਰ ਇਥੇ ਐਤਵਾਰ ਤੇ ਛੁਟੀ ਵਾਲੇ ਦਿਨ ਕੰਮ ਕਰਨ ਦੀ ਕੋਈ ਗੱਲ ਵੀ ਨਹੀਂ ਸੀ । ਕਾਲਜ ਪ੍ਰਾਈਵੇਟ ਸੰਸਥਾ ਸੀ । ਪ੍ਰਾਈਵੇਟ ਸੰਸਥਾਵਾਂ ਕਈਆਂ ਕਾਰਨਾਂ ਕਰ ਕੇ ਖੋਹਲੀਆਂ ਜਾਂਦੀਆਂ ਹਨ । ਜਾਂ ਤੇ ਆਪਣੀ ਕੌਮ ਤੇ ਧਰਮ ਦਾ ਪਰਾ ਕਰਨ ਲਈ ਜਾਂ ਹੋਰਨਾਂ ਕੌਮਾਂ ਤੇ ਧਰਮਾਂ ਦੇ ਪਰਚਾਰ ਨੂੰ ਰੋਕਣ ਲਈ । ਇਹਨਾਂ ਸੰਸਥਾਵਾਂ ਵਿਚ ਤਨਖ਼ਾਹ ਘਟ ਦਿੱਤੀ ਜਾਂਦੀ ਹੈ ਤੇ ਰਸ਼ੀਦ ਵਧੇਰੀ ਤਨਖ਼ਾਹ ਦੀ ਲਈ ਜਾਂਦੀ ਹੈ ਤਾਂ ਜੋ ਗੌਰਮਿੰਟ ਕੋਲੋਂ ਗਰਾਂਟ ਵਧੇਰੀ ਲਈ ਜਾਵੇ ।
ਉਹ ਇਹੋ ਜਹੇ ਕਾਲਜ ਵਿਚ ਹੀ ਸੀ, ਜਿਥੇ ਤਨਖਾਹ ਦਿੱਤੀ ਘਟ ਜਾਂਦੀ ਸੀ, ਪਰ ਰਸ਼ੀਦ ਗੌਰਮੰਦ ਗਰੇਡ ਦੀ ਤਨਖ਼ਾਹ ਦੀ ਲੀਤੀ ਜਾਂਦੀ ਸੀ । ਇਸ ਕਾਲਜ 'ਚ ਤਨਖ਼ਾਹ ਕਦੇ ਮਹੀਨੇ ਦੇ ਮਹੀਨੇ ਨਹੀਂ ਸੀ ਮਿਲੀ । ਜਦ ਕਦੇ ਸਟਾਫ ਤਨਖ਼ਾਹ ਦਾ ਚੀਕ ਪੁਕਾਰ ਕਰਦਾ । ਉਸ ਨੂੰ ਤੀਹ ਤੀਹ ਰੁਪੈ ਦਾ ਚੈਕ ਦੇ ਦਿੱਤਾ ਜਾਂਦਾ । ਕਦੇ

੧੧o

ਤੀਹ ਰੁਪੈ ਦਾ ਚੈਕ, ਕਦੇ ਪੰਜਾਹ ਰੁਪੈ ਦਾ, ਕਦੇ ਚਾਲੀ ਰੁਪੇ ਦਾ ! ਤਨਖ਼ਾਹ ਸਟਾਫ ਨੂੰ ਕਦੇ ਪੂਰੀ ਯਕਮੁਸ਼ਤ ਨਹੀਂ ਸੀ ਮਿਲੀ । ਇਸ ਪ੍ਰਕਾਰ ਤਨਖ਼ਾਹ ਮਿਲਣ ਨਾਲ ਸਟਾਫ ਦਾ ਬਣਦਾ ਕੁਝ ਨਾ ਤੇ ਉਹ ਸਦਾ ਪੈਸੇ ਨੂੰ ਆਤਰ ਹੀ ਰਹਿੰਦਾ | ਇਸ ਪ੍ਰਕਾਰ ਮਿਲਣ ਵਾਲੇ ਪੈਸੇ ਛੇਤੀ ਖੁਰ ਜਾਂਦੇ । ਸਟਾਫ ਦੇ ਸਿਰ ਤੇ ਲੋਕਾਂ ਦਾ ਉਧਾਰ ਹੋ ਜਾਂਦਾ । ਜੋ ਦੋ ਦੋ ਤਿੰਨ ਤਿੰਨ ਮਹੀਨੇ ਨਾ ਉਤਰਦਾ ਤੇ ਸਟਾਫ ਨੂੰ ਕਈ ਵਾਰੀ ਬੇਇੱਜ਼ਤੀ ਸਹਿਣੀ ਪੈਂਦੀ ।
ਸਟਾਫ ਨੇ ਪ੍ਰਿੰਸੀਪਲ ਕੋਲ ਕਈ ਵਾਰੀ ਬੇਨਤੀ ਕੀਤੀ ਤੇ ਉਸ ਦੇ ਰਾਹੀਂ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਪਾਸ਼ ਵੀ ਵਕਤ ਸਿਰ ਤਨਖ਼ਾਹ ਮਿਲਣ ਲਈ ਬਿਨੇ-ਪੱਤਰ ਕੀਤੇ, ਪਰ ਸਭ ਨਿਸਫਲ ਗਏ, ਕਮੇਟੀ ਜਾਂ ਪਿੰਸੀਪਲ ਕੋਲ ਪੈਸ਼ਾ ਹੀ ਨਹੀਂ ਸੀ, ਸੋ ਉਹਨਾਂ ਨੂੰ ਵਕਤ ਸਿਰ ਤਨਖ਼ਾਹ ਕਿਥੋਂ ਮਿਲ ਜਾਂਦੀ । ਇਥੋਂ ਤਕ ਕਿ ਇਕ ਵਾਰੀ ਸਟਾਫ ਨੂੰ ਆਪਣੀ ਇਸ ਯੋਗ ਮੰਗ ਲਈ ਹੜਤਾਲ ਵੀ ਕਰਨੀ ਪਈ, ਜੋ ਚਾਰ ਪੰਜ ਦਿਨ ਰਹੀ | ਸ਼ਹਿਰ ਦੇ ਪਤਵੰਤੇ ਤੇ ਕਮੇਟੀ ਦੇ ਮੈਂਬਰਾਂ ਦੇ ਭਰੋਸਾ ਦਿਵਾਣ ਤੇ ਕਿ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਯਤਨ ਕੀਤਾ ਜਾਵੇਗਾ, ਉਹ ਹੜਤਾਲ ਖੁਲ ਗਈ । ਪਰ ਹਾਲਾਤ ਨਾ ਸੁਧਰਨੇ ਸਨ, ਨਾ ਸੁਧਰੇ । ਫਿਰ ਉਹੈ ਬੁਰੀ ਖੋਤੀ ਤੇ ਉਹੋ ਰਾਮ ਦਿਆਲ | ਹਾਲਾਤ ਤਦ ਠੀਕ ਹੁੰਦੇ, ਜੇਕਰ ਕਮੇਟੀ ਰੁਪਿਆਂ ਦਾ ਯੋਗ ਪ੍ਰਬੰਧ ਕਰਦੀ, ਪਰ ਕਮੇਟੀ ਦੇ ਮੈਂਬਰ ਲੋਪੋਕੀ ਸਨ, ਦੇਖੋਕੀ ਨਹੀਂ। ਜਿਸ ਮੈਂਬਰ ਦਾ ਦਾਅ ਲਗਦਾ, ਜੋ ਖਾ ਸਕਦਾ ਕਾਲਜ ਵਿਚੋਂ ਖਾਂਦਾ । ਇਥੋਂ ਤਕ ਕਿ ਇਕ ਉਘੇ ਮੈਂਬਰ ਨੇ ਗੌਰਮਿੰਟ ਦੀ ਗਰਾਂਟ ਦੇ ਵੀਹ ਹਜ਼ਾਰ ਰੁਪੈ ਖੁਰਦ ਬੁਰਦ ਕਰ ਲਏ । ਪ੍ਰਿੰਸੀਪਲ ਨੇ ਰੀਫ਼ੀਊਜੀ ਮੁਡਿਆਂ ਦੀ ਗਰਾਂਟ ਦੇ ਪੰਜ ਹਜ਼ਾਰ ਨੂੰ ਇਧਰ ਉਧਰ ਖ਼ਰਚ ਲਿਆ । ਇਹੋ ਜਹੇ ਹਾਲਾਤ ਹੁੰਦੇ ਹੋਏ ਸਟਾਫ ਨੂੰ ਤਨਖ਼ਾਹਾਂ ਵਕਤ ਸਿਰ ਕਿਸ ਤਰ੍ਹਾਂ ਮਿਲ ਸਕਦੀਆਂ ਸਨ ।
ਕਈ ਵਾਰੀ ਸਟਾਫ ਨੂੰ ਜਨਵਰੀ ਦੀ ਤਨਖ਼ਾਹ ਅਪਰੈਲ ਦੇ ਮਹੀਨੇ ਮਿਲੀ ਤੇ ਉਹ ਵੀ ਦੁਆਈ ਦੀ ਖ਼ੁਰਾਕ ਵਾਂਗ ਕਦੇ ਵੀਹ ਤੇ ਕਦੇ ਤੀਹ | ਅਕਤੂਬਰ ਦੀ ਤਨਖ਼ਾਹ ਕਈ ਵਾਰੀ ਜਨਵਰੀ ਦੇ ਮਹੀਨੇ ਤੇ ਜਾ ਪੈਂਦੀ । ਸਟਾਫ ਦੇ ਬੱਚੇ ਨਿਜੀ ਲੋੜਾਂ ਨੂੰ ਕਈ ਵਾਰੀ ਤਰਸ ਜਾਂਦੇ । ਹਰ ਸਟਾਫ ਮੈਂਬਰ ਕਿਸੇ ਹੋਰ ਕਾਲਜ ਜਾਣ ਦੀ

૧૧૧

ਪੂਰੀ ਕੋਸ਼ਿਸ਼ ਕਰਦਾ ਤੇ ਇਸ ਮਤਲਬ ਲਈ ਅਖਬਰਾਂ ਦੇ 'ਲੋੜ ਹੈ' ਦੇ ਕਾਲਮਾਂ ਨੂੰ ਪੂਰੇ ਗੌਹ ਨਾਲ ਵਾਚਿਆ ਜਾਂਦਾ । ਜੇਕਰ ਕਿਧਰੇ ਥਾਂ ਹੁੰਦੀ ਤੇ ਉਹ ਅਰਜ਼ੀ ਕਰਦੇ ਤਾਂ ਉਹਨਾਂ ਨੂੰ ਲੈਂਦਾ ਕੋਈ ਨਾ, ਜੇਕਰ ਕਿਸੇ ਕਾਲਜ ਵਿਚ ਉਹਨਾਂ ਦਾ ਦਾਅ ਲਗਦਾ ਤਾ ਉਥੋਂ ਦੇ ਹਾਲਾਤ ਸੁਣ ਕੇ ਉਹ ਉਥੋਂ ਜਾਣ ਦਾ ਨਾਂ ਹੀ ਨਾ ਲੈਂਦੇ । ਜਦ ਪੈਸੇ ਦੀ ਜਾ ਤਨਖ਼ਾਹ ਦੀ ਔਕੜ ਆਉਂਦੀ ਤਾਂ ਉਹ ਕਈ ਵਾਰੀ ਉਸ ਛੱਡ ਦਿੱਤੀ ਕਲਰਕੀ ਨੂੰ ਯਾਦ ਕਰਦਾ, ਜਿਥੇ ਤਨਖ਼ਾਹ ਤੇ ਕੰਮ ਸੇ ਕੰਮ ਵਕਤ ਸਿਰ ਮਿਲ ਜਾਂਦੀ ਸੀ । ਪਰ ਇਹ ਖ਼ਿਆਲ ਉਸ ਨੂੰ ਝਟ ਬਿੰਦ ਲਈ ਹੀ ਆਉਂਦਾ, ਭਾਵੇਂ ਉਹ ਸੋਚਦਾ ਕਿ ਹੁਣ ਨੂੰ ਉਹ ਤਰੱਕੀ ਕਰ ਕੇ ਹੈੱਡ ਕਲਰਕ ਬਣ ਗਿਆ ਹੁੰਦਾ | ਪਰ ਉਸ ਦੀ ਇਸ ਵ. ਦੀ ਤਨਖ਼ਾਹ ਭਾਵੇਂ ਉਹ ਫੁਹੀ ਫੁਹੀ ਕਰ ਕੇ ਮਿਲਦੀ ਸੀ, ਫਿਰ ਵੀ ਰੈੱਡ ਕਲਰਕ ਦੀ ਤਨਖ਼ਾਹ ਨਾਲੋਂ ਵਧ ਹੀ ਸੀ ।
ਇਸ ਸਾਲ ਗਰਮੀ ਦੀਆਂ ਛੁਟੀਆਂ ਜੁਲਾਈ ਦੀ ਵੀਹ ਤਰੀਕ ਨੂੰ ਹੋਣੀਆਂ ਸਨ । ਉਹਨਾਂ ਨੂੰ ਅਪਰੈਲ ਤੇ ਮਈ ਦੀ ਤਨਖ਼ਾਹ ਜੂਨ ਵਿਚ ਮਿਲੀ ਸੀ, ਉਹ ਵੀ ਵੀਹ ਵੀਹ, ਤੀਹ ਤੀਹ ਰੁਪੈ ਕਰ ਕੇ । ਉਹ ਰੁਪੈ ਕੁਝ ਲੋਕਾਂ ਦਾ ਉਧਾਰ ਚੁਕਾ ਖ਼ਰਚ ਹੋ ਗਏ ਤੇ ਕੁਝ ਘਰ ਦਾ ਆਟਾ ਦਾਲ ਤੋਰਨ ਵਿਚ | ਜੂਨ ਦੀ ਤਨਖ਼ਾਹ ਦੇ ਨੂੰ ਜੁਲਾਈ ਦੇ ਪਹਿਲੇ ਹਫਤੇ ਮਿਲ ਗਈ । ਉਸ ਨਾਲ ਉਸ ਨੇ ਕੁਝ ਘਰ ਦਾ ਲਈ ਚੀਜ਼ਾਂ ਵਸਤਾਂ ਲੈ ਆਂਦੀਆਂ, ਤੀਹ ਰੁਪੈ ਮਕਾਨ ਦਾ ਕਰਾਇਆ ਦੇ ਦਿੱਤਾ | ਬਾਕੀ ਉਸ ਕੋਲ ਸੌ ਰੁਪ ਰਹਿ ਗਏ, ਜਿਸ ਨਾਲ ਉਸ ਨੇ ਵੀਹ ਤਾਰੀਖ ਤਕ ਗੁਜ਼ਾਰਾ ਵੀ ਕਰਨਾ ਸੀ ਤੇ ਛੁਟੀਆਂ ਵੀ ਲੰਘਾਉਣੀਆਂ ਸ਼ਨ, ਛੁਟੀਆਂ ਗਰਮੀ ਦੀਆਂ ਮਹੀਨਿਆਂ ਦੀਆਂ, ਪਹਾੜ ਜਿਡੀਆਂ ਲੰਮੀਆਂ ਛੁੱਟੀਆਂ ।
ਛੁਟੀਆਂ ਹੋਣ ਤੋਂ ਦੋ ਦਿਨ ਪਹਿਲੋਂ ਸਟਾਫ ਨੇ ਪ੍ਰਿੰਸੀਪਲ ਕੌਲ ਜੁਲਾਈ ਤਨਖ਼ਾਹ ਲਈ ਬਿਨੇ ਕੀਤੀ ਤੇ ਛੁਟੀਆਂ ਗੁਜ਼ਾਰਨ ਲਈ ਵੱਡਾ ਕਾਰਨ ਦਿੱਤਾ | ਪਰ ਪ੍ਰਿੰਸੀਪਲ ਨੇ 'ਰੁਪਿਆ ਹੈ ਨਹੀਂ, ਲਿਆਵਾਂ ਕਿਥੋਂ ?' ਆਖ ਕੇ ਸਟਾਫ ਨੂੰ ਮਗਰੋਂ ਲਾਹਿਆ ।
ਕਾਲਜ ਬੰਦ ਹੋ ਗਿਆ | ਉਹ ਕਿਧਰੇ ਜਾਣ ਬਾਰੇ ਆਪਣੀ ਪਤਾ ਸਲਾਹ ਕਰਦਾ ਰਿਹਾ | ਸਲਾਹ ਹੁੰਦੀ ਹੁੰਦੀ ਪੰਝੀ ਤਾਰੀਖ ਆ ਗਈ ।

૧૧ર


"ਕਿਧਰੇ ਜਾਣ ਬਾਰੇ ਸੋਚਦੇ ਤੇ ਹਾਂ, ਪਰ ਤੁਹਾਡੇ ਕੋਲ ਰੁਪੈ ਕਿੰਨੇ ਕੁ ਨੇ ?” ਉਸ ਦੀ ਪਤਨੀ ਬੋਲੀ |
"ਸਾਰੇ ਗਿਣ ਕੇ ਵੀਹ ਰੁਪੈ ।"
"ਵੀਹਾਂ ਵਿਚ ਕਿਥੇ ਜਾਇਆ ਜਾਵੇਗਾ |"
“ਪਰ ਇਥੇ ਵੀ ਤੇ ਨਹੀਂ ਨਾ ਰਹਿ ਸਕਦੇ, ਜਿਨ੍ਹਾਂ ਦਾ ਉਧਾਰ ਦੇਣਾ ਹੈ, ਉਹ ਤੋੜ ਤੋੜ ਖਾਣਗੇ, ਮਕਾਨ ਵਾਲੇ ਨੇ ਕਿਰਾਇਆ ਵੀ ਮੰਗਣਾ ਹੈ ! ਸੋ ਇਥੇ ਰਹਾਂਗੇ ਹੀ ਨਾ ਤਾਂ ਇਹਨਾਂ ਮੰਗਾਂ ਤੋਂ ਤਾਂ ਬਚੇ ਰਹਾਂਗੇ ।"
ਆਖਰ ਕਾਰ ਘਰ ਵਿਚ ਸਹ ਪੱਕੀ ਹੋ ਗਈ ਕਿ ਇਹ ਛੁਟੀਆਂ ਪੜੀ ਆਪਣੇ ਮਾਪਿਆਂ ਕੋਲ ਬਿਤਾਏ ਤੇ ਪਤਨੀ ਆਪਣੇ ਪੇਕਿਆਂ ਕੋਲ । ਇਹਨਾਂ ਥਾਵਾਂ ਤੇ ਖ਼ਰਚ ਦੀ ਲੋੜ ਨਾ ਹੋਵੇਗੀ ਤੇ ਛੁਟੀਆਂ ਰੋ ਪਿਟ ਕੇ ਨਿਕਲ ਜਾਣਗੀਆਂ ।
ਉਹਨਾਂ ਜਾਣ ਦੀ ਪੱਕੀ ਸਲਾਹ ਬਣਾ ਲਈ । ਉਥੋਂ ਛੱਬੀ ਤਾਰੀਖ ਸਵੇਰ ਦੀ ਗੱਡੀ ਤੁਰ ਜਾਣ ਦਾ ਫੈਸਲਾ ਹੋਇਆ |
ਸ਼ਾਮ ਵੇਲੇ ਕਾਲਜ ਦਾ ਚਪੜਾਸੀ ਉਸ ਦੇ ਘਰ ਆਇਆ ਤੇ ਪ੍ਰਿੰਸੀਪਲ ਦਾ ਆਦੇਸ਼ ਸੁਣਾ ਗਿਆ ਕਿ ਅਗਲੇ ਦਿਨ ਉਹ ਕਾਲਜ ਅਪੜੇ, ਪ੍ਰਿੰਸ਼ੀਪਲ ਉਸ ਨਾਲ ਕੁਝ ਗੱਲ ਕਰਨਾ ਚਾਹੁੰਦਾ ਸੀ ਤੇ ਉਸ ਨੇ ਅਗਲੇ ਦਿਨ ਸਵੇਰ ਦੀ ਗੱਡੀ ਟੁਰ ਜਾਣਾ ਸੀ । ਪ੍ਰਿੰਸੀਪਲ ਦਾ ਸੁਨੇਹਾ ਸੁਣ ਕੇ ਉਸ ਨੂੰ ਸਵੇਰ ਦੀ ਗੱਡੀ ਦੀ ਸਲਾਹ ਛਡਣੀ ਪਈ ਤੇ ਸ਼ਾਮ ਦੀ ਗੱਡੀ ਜਾਣ ਦਾ ਫੈਸਲਾ ਹੋਇਆ । "ਪਤਾ ਨਹੀਂ ਪ੍ਰਿੰਸੀਪਲ ਨੇ ਕੀ ਆਖਣਾ ਸੀ ?" ਉਹ ਡਰਦਾ ਰਿਹਾ ।
ਅਗਲੇ ਦਿਨ ਉਹ ਪ੍ਰਿੰਸੀਪਲ ਨੂੰ ਕਾਲਜ ਜਾ ਕੇ ਮਿਲਿਆ । ਉਸ ਨੇ ਉਸ ਨੂੰ ਆਉਂਦੇ ਵੇਖ ਕੇ ਚਿਹਰੇ ਤੇ ਮੁਸਕਾਨ ਲਿਆਂਦੀ ਤੇ ਆਖਿਆ, “ਮਿਸਟਰ ਵਾਲੀਆ, ਡਿਪਟੀ ਕਮਿਸ਼ਨਰ ਨੇ ਤੁਹਾਨੂੰ ਵਧਾਈ ਭੇਜੀ ਹੈ, ਉਸ ਡਰਾਮੇ ਤੇ ਰੰਗਾ ਰੰਗ ਪ੍ਰੋਗਰਾਮ ਦੀ ਜੋ ਤੁਸੀਂ ਕਾਲਜ ਬੰਦ ਹੋਣ ਤੋਂ ਦੋ ਦਿਨ ਪਹਿਲਾਂ ਕਾਲਜ ਵਿਚ ਕੀਤਾ ਸੀ ।"
“ਮੈਂ ਤੁਹਾਡਾ ਤੇ ਉਹਨਾਂ ਦਾ ਰਿਣੀ ਹਾਂ ਜੀ |" ਉਸ ਦੇ ਮਨ ਨੂੰ ਕੁਝ ਕੁਝ ਧਰਵਾਸ ਹੋਇਆ ।
"ਸੁਣਾਉ, ਕਿਧਰੇ ਗਏ ਨਹੀਂ ਹਾਲੀ ਤਕ |"

੧੧e

“ਕੋਲ ਪੈਸੇ ਹੀ ਹੈ ਨਹੀਂ ਜੀ, ਜਾਣਾ ਕਿਥੇ ਹੈ, ਹੁਣ ਸਲਾਹ ਕੀਤੀ ਹੈ ਕਿ ਆਪਣੇ ਮਾਪਿਆਂ ਕੋਲ ਚਲੇ ਜਾਈਏ ।"
"ਕਦ ਜਾਣਾ ਹੈ ।"
"ਸਵੇਰ ਦੀ ਗੱਡੀ ਜਾਣਾ ਸੀ ਜੀ, ਪਰ ਤੁਹਾਡੇ ਸੁਨੇਹੇ ਕਰ ਕੇ ਸ਼ਾਮ ਦਾ ਪਰੋਗਰਾਮ ਬਣਾਇਆ ਹੈ ।”
“ਅੱਛਾ । ਇਸ ਸ਼ਹਿਰ ਵਿਚ ਡੀ. ਸੀ. ਸਾਹਿਬ ਪੰਦਰਾਂ ਤਾਰੀਖ ਨੂੰ ਆਜ਼ਾਦੀ ਦਿਵਸ ਮਨਾ ਰਹੇ ਨੇ ਤੇ ਉਹ ਇਕ ਡਰਾਮਾ ਤੇ ਰੰਗਾ ਰੰਗ ਪ੍ਰੋਗਰਾਮ ਕਰਨਾ ਚਾਹੁੰਦੇ ਨੇ । ਮੈਂ ਉਹਨਾਂ ਨੂੰ ਹਾਂ ਕਰ ਦਿੱਤੀ ਹੈ ।"
"ਫਿਰ ਮੇਰੇ ਵਾਸਤੇ ਕੀ ਹੁਕਮ ਹੈ ਜੀ ।"
“ਇਹ ਪ੍ਰੋਗਰਾਮ ਤੁਸਾਂ ਹੀ ਕਰਨਾ ਹੈ ਤੇ ਇਹ ਤੁਹਾਡੇ ਜ਼ਮੇ ਹੈ ।"
"ਪਰ ਜੀ, ਮੈਂ ਪ੍ਰੋਗਰਾਮ ਕਾਮਯਾਬ ਕਰਨ ਵਾਸਤੇ ਮੁੰਡੇ ਕੁੜੀਆਂ ਕਿਥੋਂ ਲਿਆਵਾਂ, ਆਖਰ ਕਾਰ ਇਹ ਪ੍ਰੋਗਰਾਮ ਮੁੰਡੇ ਕੁੜੀਆਂ ਬਿਨਾਂ ਤੇ ਸਫਲ ਨਹੀਂ ਹੋ ਸਕਦੇ |"
"ਇਹ ਤੇ ਠੀਕ ਹੈ, ਪਰ ਮੁਡੇ ਕੁੜੀਆਂ ਨੂੰ ਤੁਸੀਂ ਮਿਲੇ, ਉਹਨਾਂ ਦੇ ਘਰੀਂ ਜਾਉ ਤੇ ਉਹਨਾਂ ਨੂੰ ਪਰੇਰੋ, ਨਾਂਹ ਕਰਨ ਤੇ ਉਹਨਾਂ ਦੇ ਮਾਂ ਪਿਉ ਨੂੰ ਮਿਲੋ ।"
“ਇਹ ਕੰਮ ਤੇ ਬੜਾ ਮੁਸ਼ਕਲ ਹੈ ਜੀ, ਇਥੇ ਰਹਿ ਕੇ ਆਖ਼ਰ ਖ਼ਰਚ ਹੋਣਾ ਹੈ, ਮੇਰੇ ਕੋਲ ਖ਼ਰਚ ਹੁੰਦਾ ਤਾਂ ਮੈਂ ਇਥੇ ਹੀ ਰਹਿਣਾ ਸੀ, ਰੂਪੇ ਖ਼ਾਤਰ ਤੇ ਅਸੀਂ ਇਥੋਂ ਜਾਣ ਤੇ ਮਜਬੂਰ ਹੋ ਰਹੇ ਹਾਂ ।"
"ਖੈਰ ਰੁਪੈ ਦੇਣਾ ਤੇ ਮੇਰਾ ਕੰਮ ਨਹੀਂ ਨਾ ।”
"ਜੇਕਰ ਤੁਸੀਂ ਜੁਲਾਈ ਦੀ ਤਨਖ਼ਾਹ ਦੇ ਦਿਉ ਤਾਂ ਇਹ ਕੰਮ ਸੌਖਾ ਹੀ ਹੋ ਸਕਦਾ ਹੈ......?"
“ਤਨਖ਼ਾਹ ਤੇ ਤੁਹਾਨੂੰ ਸਾਰਿਆਂ ਨਾਲ ਹੀ ਮਿਲੇਗੀ ।"
"ਫਿਰ ਤਾਂ ਮੈਂ ਨਾਂਹ ਕਰਨ ਤੇ ਮਜਬੂਰ ਹਾਂ ਜੀ ? ਇਥੇ ਰਹਿ ਕੇ ਮੈਂ ਕਰਜ਼ਾ ਤੇ ਸਿਰ ਤੇ ਨਹੀਂ ਨਾ ਚੜਾਈ ਜਾਣਾ ।”
"ਤੁਹਾਡੀ ਨੌਕਰੀ ਕਾਲਜ ਲਈ ਹੈ, ਤੁਸੀਂ ਚੌਵੀ ਘੰਟੇ ਦੇ ਮੁਲਾਜ਼ਮ ਹੋ,

૧૧૪

ਛੁੱਟੀਆਂ ਕਿਸੇ ਦਾ ਹੱਕ ਨਹੀਂ ਤੇ ਮੈਂ ਨਾਂਹ ਸੁਣਨ ਦਾ ਆਦੀ ਨਹੀਂ ।" ਪ੍ਰਿੰਸੀਪਲ ਦਾ ਲਹਿਜਾ ਕਾਫ਼ੀ ਤੇਜ਼ ਸੀ ।
“ਮੁੰਡੇ ਕੁੜੀਆਂ ਵੀ ਮੈਂ ਹੀ ਇਕੱਠੇ ਕਰਾਂ, ਜੇਕਰ ਛੁਟੀਆਂ ਕਾਰਨ ਉਹ ਨਾਂਹ ਕਰ ਦੇਣ ਤਾਂ ।"
“ਤਾਂ ਕੀ ਕਾਲਜ ਦੇ ਮੁੰਡੇ ਕੁੜੀਆਂ ਦਾ ਘਾਟਾ ਹੈ, ਕਾਲਜ ਵਿਚ ਆਖਰ ਛੇ ਸੌ ਵਿਦਿਆਰਥੀ ਨੇ ।"
"ਪਰ ਜੀ ਛੇ ਸੌ ਹੀ ਤਾਂ ਇਹਨਾਂ ਕੰਮਾਂ ਵਿਚ ਦਿਲਚਸਪੀ ਨਹੀਂ ਨਾ ਰਖਦੇ, ਇਹਨਾਂ ਕੰਮਾਂ ਲਈ ਖ਼ਾਸ ਮੁੰਡੇ ਕੁੜੀਆਂ ਹੁੰਦੇ ਹਨ ......|”
"ਮੇਰੇ ਨਾਲ ਫਜ਼ੂਲ ਬਹਿਸ ਨਾ ਕਰੋ, ਮਿਸਟਰ ਵਾਲੀਆ ।"
"ਇਹ ਮੈਨੂੰ ਦੁੱਖ ਦੇਣ ਦੀਆਂ ਗੱਲਾਂ ਹੋਣ ਜੀ, ਹੋਰ ਤੇ ਕੁਝ ਨਹੀਂ, ਮੈਂ...”
"ਆਖ਼ਰ ਤੁਹਾਡੇ ਸੁਖ ਖ਼ਾਤਰ, ਮੈਂ ਡੀ. ਸੀ. ਸਾਹਿਬ ਨਾਲ ਤੇ ਨਹੀਂ ਨਾ ਵਿਗਾੜਨ ਲਗਾ |”
"ਫਿਰ ਜੀ, ਜੇਕਰ ਕਾਲਜ ਦਾ ਕੰਮ ਹੋਵੇ ਤਾਂ ਤੁਸੀਂ ਮੈਨੂੰ ਰੋਕਦੇ ਤੇ ਮੇਰੇ ਤੇ ਦਬਾ ਪਾਉਂਦੇ ਚੰਗੇ ਲਗਦੇ ਹੋ ।"
“ਚੰਗਾ ਜਾਂ ਮੰਦਾ ਮੇਰੀ ਮਰਜ਼ੀ ਮੁਤਾਬਕ ਹੋਣਾ ਹੈ, ਮਿਸਟਰ ਵਾਲੀਆ । ਫਾਲਤੂ ਬਹਿਸ ਦਾ ਕੋਈ ਫਾਇਦਾ ਨਹੀਂ ।"
“ਅੱਛਾ ਜੀ, ਫਿਰ ਮੇਰੀ ਨਾਂਹ ਜੇ । ਤੁਸੀਂ ਮੈਨੂੰ ਮਜਬੂਰ ਨਹੀਂ ਕਰ ਸਕਦੇ । ਮੇਰੀ ਯੂਨੀਵਰਸਿਟੀ ਰੂਲਜ਼ ਪੂਰੇ ਤਰੀਕੇ ਨਾਲ ਰਖਿਆ ਕਰਦੇ ਨੇ । ਇਹ ਛੁਟੀਆਂ ਮੇਰਾ ਹੱਕ ਹੈ ।" ਇਹ ਆਖ ਕੇ ਉਹ ਤੇਜ਼ੀ ਨਾਲ ਬਾਹਰ ਨਿਕਲ ਆਇਆ |
ਉਹ ਘਰ ਵਲ ਤੁਰ ਪਿਆ । ਰਾਂਹ ਵਿਚ ਉਹ ਸੋਚਦਾ ਆਇਆ ਕਿ ਉਹ ਕੀ ਕਰੇ । “ਮੈਂ ਟੀਚਰਜ਼ ਯੂਨੀਅਨ ਦੀ ਮੀਟਿੰਗ ਵਿਚ ਇਹ ਮੁਆਮਲਾ ਰਖਾਂਗਾ, ਮੇਰੀਆਂ ਛੁੱਟੀਆਂ ਦਾ ਹਰਜ ਕਰ ਕੇ ਕੋਈ ਮੈਥੋਂ ਬਾਹਰਲਾ ਕੰਮ ਨਹੀਂ ਕਰਵਾ ਸਕਦਾ ।" ਘਰ ਅਪੜ ਕੇ ਉਹ ਚੁਪ ਕੀਤਾ ਕਮਰੇ ਅੰਦਰ ਚਲਾ ਗਿਆ । ਕਮਰੇ ਵਿਚ ਚੀਜ਼ਾਂ ਸਭ ਬਧੀਆਂ ਤੇ ਤਿਆਰ ਪਈਆਂ ਸਨ । ਉਸ ਦੀ ਪਤਨੀ ਜਾਣ ਦੀ ਮੁਕੰਮਲ ਤਿਆਰੀ ਕਰ ਕੇ ਗਵਾਂਢ ਕਿਸੇ ਨੂੰ ਮਿਲਣ ਗਈ ਹੋਈ ਸੀ ।

૧૧૫

ਉਹ ਧੜਮ ਕਰ ਕੇ ਕੁਰਸੀ ਤੇ ਜਾ ਬੈਠਾ । ਉਸ ਨੂੰ ਸਮਝ ਨਹੀਂ ਸੀ ਆ ਰਹੀ ਉਹ ਕੀ ਕਰੇ । ਉਹ ਕਾਫ਼ੀ ਚਿਰ ਆਪਣੀਆਂ ਸੋਚਾਂ ਵਿਚ ਗਵਾਚਾ ਰਿਹਾ ।
ਕੁਝ ਚਿਰ ਪਿਛੋਂ ਡਾਹਡੇ ਡਰ ਤੇ ਤ੍ਰਾਹ ਨਾਲ ਉਹ ਸੋਚਾਂ ਵਿਚੋਂ ਨਿਕਲਿਆ । ਉਸ ਨੂੰ ਬਾਹਰ ਕੋਈ ਵਾਜਾਂ ਮਾਰ ਰਿਹਾ ਸੀ । ਉਹ ਉਠਿਆ ਤੇ ਬਾਹਰ ਚਲਾ ਗਿਆ । ਬਾਹਰ ਕਾਲਜ ਦਾ ਚਪੜਾਸੀ ਇਕ ਕਿਤਾਬ ਹੱਥ ਵਿਚ ਲਈ ਖਲੋਤਾ ਸੀ ।
'ਹਾਂ ਭਈ ਬਿਹਾਰੀ ।"
"ਜੀ ਸਾਹਿਬ ਨੇ ਇਹ ਚਿੱਠੀ ਭੇਜੀ ਹੈ ।" ਉਸ ਕਿਤਾਬ ਵਿਚੋਂ ਬੰਦ ਚਿੱਠੀ ਕਢ ਕੇ ਉਸ ਅੱਗੇ ਕਰਦਿਆਂ ਆਖਿਆ, "ਚਿੱਠੀ ਲੈ ਕੇ ਇਥੇ ਦਸਤਖਤ ਕਰ ਦਿਉ ।"
ਉਸ ਚਿੱਠੀ ਲੈ ਲਈ ਤੇ ਖੋਹਲ ਕੇ ਪੜ੍ਹੀ, ਲਿਖਿਆ ਸੀ, “ਪ੍ਰੋਫੈਸਰ ਵਾਲੀਆ ਕਾਲਜ ਵਿਚ ਕੰਮ ਹੋਣ ਦੇ ਕਾਰਨ ਤੁਸੀਂ 20 ਅਗਸਤ ਤਕ ਰੋਜ਼ ਕਾਲਜ ਹਾਜ਼ਰ ਹੋਇਆ ਕਰੋ ਤੇ ਉਹ ਕੰਮ ਖ਼ਤਮ ਕਰ ਕੇ ਫਿਰ ਮੈਨੂੰ ਦਸ ਕੇ ਜੇ ਕਿਧਰੇ ਬਾਹਰ ਜਾਣਾ ਹੋਵੇ ਤਾਂ ਜਾਣਾ |"
ਉਸ ਉਦੇ ਉੱਤੇ ਹੀ ਲਿਖਿਆ, “ਸ਼੍ਰੀ ਮਾਨ ਜੀ, ਜਿਵੇਂ ਕਿ ਮੈਂ ਤੁਹਾਨੂੰ ਦਮ ਚੁਕਾ ਹਾਂ, ਮੈਂ ਇਥੋਂ ਅਜ ਜਾਣ ਤੇ ਮਜਬਰ ਹਾਂ ।" ਉਸ ਚਿੱਠੀ ਲਫਾਫੇ ਵਿਚ ਹੀ ਪਾ ਕੇ ਕਾਪੀ ਤੇ ਕੁਝ ਲਿਖ ਕੇ ਕਾਪੀ ਤੇ ਚਿੱਠੀ ਚਪੜਾਸੀ ਨੂੰ ਦੇ ਦਿੱਤੀ | ਆਪ ਉਹ ਗੁੰਮ ਸੁੰਮ ਹੋਇਆ ਫਿਰ ਕੁਰਸੀ ਤੇ ਆ ਬੈਠਾ | ਕੁਝ ਚਿਰ ਬੈਠਾ ਰਿਹਾ, ਫਿਰ ਉਸ ਉਠ ਕੇ ਕਮਰੇ ਦਾ ਬੂਹਾ ਬੰਦ ਕੀਤਾ ਤੇ ਕੁਰਸੀ ਤੇ ਬੈਠ ਕੇ ਫੁਟ ਫੁਟੇ ਰੋਣ ਲਗਾ | ਬੂਹਾ ਬੰਦ ਕਰਦਿਆਂ ਵੀ ਉਸ ਦੇ ਅਥਰੂ ਅ-ਮੁਹਾਰੇ ਹੀ ਅੱਖਾਂ ਵਿਚੋਂ ਵਗੀ ਜਾਂ ਰਹੇ ਸਨ |

૧૧૬

ਦੋਸ਼ ਕਿਸ ਨੂੰ

'......ਜੇ ਕਰ ਵਾੜ ਹੀ ਉਠ ਕੇ ਖੇਤ ਦਾ ਨੁਕਸਾਨ ਕਰ ਦੇਵੇ ਤਾਂ ਉਹਨੂੰ ਖਿਮਾਂ ਕਹੇ......'  ਦੋਸ਼ ਕਿਸ ਨੂੰ ਕੇਵਲ ਸਰੂਪ ਮਿਸਾਲਾਂ ਇਹੋ ਖਲੋਤਾ ਇਹ ‘ਆਖਦੇ ਹੈਨ, ਜੋ ਤੀਵੀਂ ਦੀ ਜ਼ਾਤ ਆਦਮੀ ਦੀ ਜ਼ਿੰਦਗੀ ਨੂੰ ਬਣਾ ਦੇਂਦੀ ਹੈ ਤੇ ਦੁਨੀਆਂ ਵਿਚ ਜਿੰਨੇ ਵੀ ਵਡੇ ਆਦਮੀ ਹੈਨ, ਸਭਨਾਂ ਦੀ ਜ਼ਿੰਦਗੀ ਤੇ ਤੀਵੀਂ ਦਾ ਅਸਰ ਸੀ। ਉਹ ਤੀਵੀਂ ਭਾਵੇਂ ਤਾਂ ਉਹਨਾਂ ਵਡੇ ਆਦਮੀਆਂ ਦੀ ਮਾਂ ਸੀ, ਜਾਂ ਉਹਨਾਂ ਦੀ ਪਤਨੀ। ਜਿਥੇ ਤੀਵੀਂ ਜ਼ਾਤ ਜ਼ਿੰਦਗੀ ਨੂੰ ਬਣਾ ਦੇਂਦੀ ਹੈ, ਉਥੇ ਉਸੇ ਜ਼ਿੰਦਗੀ ਨੂੰ ਉਹ ਵਿਗਾੜ ਵੀ ਸਕਦੀ ਹੈ। ਰਾਵਨ ਦਾ ਸਰਬੰਸ ਨਾਸ ਹੋ ਗਿਆ, ਨਖਾ ਦੀ ਜ਼ਿਦ ਕਰ ਕੇ। ਇਕ ਰਾਵਨ ਦੀ ਮਿਸਾਲ ਹੀ ਕੀ, ਕਈ ਜਹੀਆਂ ਦਿਤੀਆਂ ਜਾ ਸਕਦੀਆਂ ਹੈਨ। ਨਿਰਮਲ ਕੁਮਾਰ ਬਾਰੀ ਅਗੇ ਸੋਚ ਰਿਹਾ ਸੀ। ਉਹ ਅੱਜ ਕੁਝ ਉਦਾਸ ਉਦਾਸ ਸੀ। ਸਵੇਰ ਤੋਂ ਹੀ ਜਦ ਦਾ ਉਠਿਆ ਸੀ, ਉਹ ਆਪਣੇ ਮਨ ਵਿਚ ਕੁਝ ਬੇਚੈਨੀ ਅਨੁਭਵ ਕਰ ਰਿਹਾ ਸੀ। ਸਾਰਾ ਦਿਨ ਉਸ ਕਦੀ ਸੌਂ ਕੇ, ਕਦੀ ਲੇਟ ਕੇ, ਤੇ ਕਦੀ ਉਠ ਉਠ ਕੇ ਜਾਂਦਾ, ਫਿਰ ਦਸ ਮਿੰਟ ਲੇਟ ਕੇ ਉਠਦਾ, ਬਾਰੀ ਅਗੇ ਘੁਮਿਆਰਾਂ ਨੂੰ ਤੇ ਹੋਰ ਲੋਕਾਂ ਨੂੰ ਕੰਮ ਕਰਦੇ ਮੀਆਂ ਤੇ ਔਰਤਾਂ ਦੀ ਆਵਾਜਾਈ, ਟਾਂਗਿਆਂ ਸਾਈਕਲਾਂ ਦੀ ਟਨ ਟਨ, ਪੰਜ ਚਾਰ ਮਿੰਟ ਬਾਰੀ ਗੁਜ਼ਾਰਿਆ ਸੀ। ਹੁਣੇ ਲੇਟ ਜਾ ਖਲੋਂਦਾ ਤੇ ਬਾਹਰ ਵੇਖਦਾ | ਉਹ ਵੇਖਦਾ ਸੜਕ ਤੇ ਆਦਦੀ ਮੋਟਰਾਂ ਦੀ ਘੂੰ ਘੂੰ, ਦੌੜ ਭਜ, ਅਗੇ ਖਲੋ ਕੇ ਇਹ ਕੁਝ ਵੇਖਦਾ ਤੇ ਫੇਰ ...ਫੇਰ ਕੁਰਸੀ ਤੇ ਆ ਬੈਠਦਾ। ਦੋ ਮਿੰਟ ਆਪਣੇ ਸਿਰ ਨੂੰ ਹਥਾਂ ਨਾਲ ਘੁਟਦਾ, ਤੇ ਫੇਰ ਕਲਮ ਫੜ ਕੇ ਕਾਗ਼ਜ਼ ਤੇ ਕੁਝ ਲਿਖਣ ਪੈਂਦਾ। ਦੋ ਮਿੰਟ ਲਿਖਦਾ, ਫਿਰ ਕਾਗਜ਼ ਨੂੰ ਪਾੜ ਕੇ ਤੇ ਮਰੋੜ ਕੇ ਰਦੀ ਦੀ ਟੋਕਰੀ ਵਿਚ ਸੁਟਦਾ ਤੇ ਉਠ ਕੇ ਪਲੰਗ ਤੇ ਆ ਡਿਗਦਾ। ਅਜ ਦਾ ਸਾਰਾ ਦਿਨ ਉਸਨੇ ਇਸਤਰ੍ਹਾਂ ਬਿਤਾਇਆ। ਨੌਕਰ ਰੋਟੀ ਲੈ ਕੇ ਆਇਆ, ਪਰ ਰੋਟੀ ਉਸ ਨੇ ਬਿਨਾਂ ਖਾਧਿਆਂ ਹੀ ਮੋੜ ਦਿਤੀ ਤੇ ਹੁਣ ਉਹ ਬਾਰੀ ਬਣੇ ਹਨ ਉਹ ਤੀਵੀਂ ਆਮ ਲੋਕ ਅਖਦੇ ਹੈਨ, ਅਗੇ ਖਲੋਤਾ ਕਰਕੇ ਤੇ ਸੋਚ ਜਿਤਨੇ ਜੋ ਉਹ ਆਦਮੀ ਰਿਹਾ ਸੀ, “ਜਿੰਨੇ ਆਦਮੀ ਦੁਨੀਆਂ ਵਿਚ ਵਿਗੜੇ ਹਨ ਉਹ ਵੀ ਤੀਵੀਂ ਕਰ ਕੇ। ਅਪਣੀ ਪਤਨੀ ਨੂੰ ਛਡ ਕੇ ਹੋਰਨਾਂ ਜ਼ਨਾ

ਨੀਆਂ ਪਿਛੇ ਭੇਜਦਾ ਹੈ, ਕੀ ਇਸ ਵਿਚ ਉਸ ਆਦਮੀ ਦਾ ਦੋਸ਼ ਹੈ, ਜਾਂ ਉਸ ਦੀ ਪਤਨੀ ਦਾ ? ਨਿਰਸੰਦੇਹ ਉਸਦੀ ਪਤਨੀ ਦਾ । ਜੇ ਕਰ ਉਸ ਦੀ ਪਤਨੀ ਵਿਚ ਇੱਨਾ ਪਿਆਰ ਹੁੰਦਾ, ਜਾਂ ਇੱਨੀ ਖਿਚ, ਕਿ ਉਹ ਆਪਣੇ ਪਤੀ ਨੂੰ ਆਪਣੇ ਵਸ਼ ਵਿਚ ਰਖ ਸਕਦੀ ਤਾਂ ਉਹ ਆਦਮੀ ਕਦੀ ਘਰੋਂ ਬਾਹਰ ਪੈਰ ਨਾ ਪਾਂਦਾ, ਪਰ ਉਹ ਪਤਨੀ ਅਪਣੇ ਪਤੀ ਨੂੰ ਕਾਬੂ ਨਾ ਰਖ ਕੇ ਇਸਤ੍ਰੀਤਵ ਧਰਮ ਵਿਚ ਬੁਰੀ ਤਰ੍ਹਾਂ ਫ਼ਿਹਲ ਹੁੰਦੀ ਹੈ, ਜੋ ਮਰਦ ਅਪਣੀਆਂ ਇਸਤ੍ਰੀਆਂ ਨੂੰ ਆਪਣੇ ਵੱਸ ਵਿਚ ਨਹੀਂ ਰਖ ਸਕਦੇ ਨਿਰਸੰਦੇਹ ਉਹ ਆਪਣੇ ਪਤੀ-ਫ਼ਰਜ਼ਾਂ ਵਿਚ ਗ਼ਫ਼ਲਤ ਕਰ ਰਹੇ ਹਨ ।'
ਨਿਰਮਲ ਕੁਮਾਰ ਇਹਨਾਂ ਵਹਿਮਾਂ ਵਿਚ ਰੁੜ੍ਹਦਾ ਜਾ ਰਿਹਾ ਸੀ । ਅਜੇ ਉਸ ਨੂੰ ਪੁਲਸ ਦੀ ਨੌਕਰੀ ਕਰਦਿਆਂ ਪੰਜ ਸਾਲ ਹੋ ਗਏ ਸਨ; ਇਹਨਾਂ ਪੰਜਾਂ ਸਾਲਾਂ ਵਿੱਚ ਨਿਰਮਲ ਨੇ ਅਨੇਕਾਂ ਚੋਰੀਆਂ, ਡਾਕੇ ਤੇ ਅਗ਼ਵਾ ਦੇ ਕੇਸ ਪਕੜੇ, ਪਰ ਹਰ ਕੇਸ ਵਿੱਚ ਹੀ ਉਸ ਦਾ ਨਤੀਜਾ ਇਹੋ ਸੀ, ਜੋ ਉਹਨਾਂ ਕੇਸਾਂ ਵਿਚ ਕਾਬੂ ਆਏ ਹੋਏ ਮਰਦੇ ਔਰਤਾਂ ਦੀ ਪਾਲਣਾ ਵਿਚ ਉਹਨਾਂ ਦੇ ਮਾ ਬਾਪ ਨੇ ਵੱਡੀ ਗ਼ਫ਼ਲਤ ਕੀਤੀ ਹੁੰਦੀ ਹੈ । ਮਾਂ ਆਪਣੀ ਸੰਤਾਨ ਉਤੇ ਆਪਣੀ ਨੇਕ ਸਿਖਸ਼ਾ ਦਾ ਕੋਈ ਅਸਰ ਨਹੀਂ ਪਾ ਸਕੀ | ਔਰਤ ਆਪਣੇ ਪਤੀ ਨੂੰ ਬੁਰੇ ਕੰਮ ਤੋਂ ਨਹੀਂ ਹੋੜ ਸਕੀ । ਮਰਦ ਆਪਣੀ ਇਸਤਰੀ ਨੂੰ ਬੁਰੇ ਪਾਸੇ ਜਾਣੇ ਨਹੀਂ ਵਰਜ ਸਕਿਆ | ਪੁਲਸ ਦੀ ਨੌਕਰੀ ਕਰਨ ਦੇ ਵਕਤ ਵਿਚ ਹੀ ਉਸ ਦਾ ਵਿਆਹ ਹੋਇਆ ਸੀ । ਆਪਣੇ ਕੰਮ ਦੀ ਖ਼ਾਤਰ ਉਸ ਨੂੰ ਰਾਤ ਦਿਨ ਦੌਰੇ ਜਾਣਾ ਪੈਂਦਾ ਸੀ, ਪਰ ਉਸ ਦੀ ਪਤਨੀ, ਜਿਸ ਨਾਲ ਉਸ ਦੀ ਤਬੀਅਤ ਨਹੀਂ ਸੀ ਭਿਜ ਸਕੀ ਤੇ ਜਿਸ ਨਾਲ ਉਸ ਦਾ ਹਰ ਵੇਲੇ ਝਗੜਾ ਰਹਿੰਦਾ ਸੀ, ਉਸ ਦਾ ਰਾਤ ਨੂੰ ਦੌਰੇ ਜਾਣਾ ਚੰਗਾ ਨਹੀਂ ਸੀ ਸਮਝਦੀ । ਉਸ ਨੂੰ ਸ਼ਕ ਸੀ ਜੋ ਨਿਰਮਲ ਰਾਤ ਨੂੰ ਨੌਕਰੀ ਦੇ ਬਹਾਨੇ ਹੋਰਨਾਂ ਤੀਵੀਆਂ ਕੋਲ ਜਾਂਦਾ ਹੈ । ਨਿਰਮਲ ਨੇ ਉਸ ਨੂੰ ਬਹੁਤੇਰਾ ਸਮਝਾਇਆ ਕਿ ਵੱਡੇ ਵੱਡੇ ਡਾਕੇ, ਚੋਰੀਆਂ ਤੇ ਖ਼ੂਨ ਦੇ ਕੇਸਾਂ ਵਿਚ ਅਫਸਰਾਂ ਨੂੰ ਆਪ ਜਾਣਾ ਪੈਂਦਾ ਹੈ ਤੇ ਨੌਕਰੀ ਵਜਾਨ ਦੀ ਖ਼ਾਤਰ ਰਾਤ ਦਿਨ ਨਹੀਂ ਵੇਖੀਦਾ, ਪਰ ਉਸ ਦੀ ਪਤਨੀ ਉਸ ਨੂੰ ਨਾ ਸਮਝ ਸਕੀ | ਇਸ ਝਗੜੇ ਤੋਂ ਤੰਗ ਆ ਨਿਰਮਲ ਨੇ ਉਸ ਨੂੰ ਉਸ ਦੇ ਪੇਕੇ ਭੇਜ ਦਿੱਤਾ ਤੇ ਅਜ ਇਸ ਗਲ ਨੂੰ ਛੇ ਮਹੀਨੇ ਹੋ ਗਏ ਸਨ |
ਇਸ ਇਲਾਕੇ ਵਿਚ ਨਿਰਮਲ ਨੂੰ ਲਗਿਆਂ ਅਜ ਅੱਠ ਮਹੀਨੇ ਹੋ ਗਏ ਸਨ |

૧૨૦

ਇਹਨਾਂ ਅੱਠਾਂ ਮਹੀਨਿਆਂ ਵਿਚ ਉਸ ਨੇ ਬਦਮਾਸ਼ੀ ਨੂੰ ਜੜ੍ਹੋਂ ਪੁਟ ਕੇ ਰੱਖ ਦਿੱਤਾ ਸੀ । ਉਸ ਦੇ ਆਉਣ ਤੋਂ ਪਹਿਲਾਂ ਇਥੇ ਜੂਆ, ਸ਼ਰਾਬਨੋਸ਼ੀ, ਚੋਰੀ, ਡਾਕਾ ਤੇ ਜ਼ਨਾਹਕਾਰੀ ਆਮ ਸੀ । ਇਥੋਂ ਦੀ ਪੁਲਸ ਸਾਰੀ ਦੀ ਸਾਰੀ ਵਿਗੜੀ ਹੋਈ ਸੀ ਤੇ ਪੁਲਮ ਦਾ ਸਿਰਤਾਜ ਪੀਟਰ ਫ਼ਜ਼ਲ ਹੁਸੈਨ ਆਪ ਸਾਰੇ ਕੰਮ ਕਰਵਾਉਂਦਾ ਸੀ । ਇਹਨਾਂ ਕੰਮਾਂ ਵਿਦ ਪੀਟਰ ਨੂੰ ਜਿਥੇ ਰਿਸ਼ਵਤ ਤੇ ਜੂਏ ਦੇ ਰੁਪਏ ਮਿਲਦੇ, ਉਥੇ ਐਸ਼ ਪਰੱਸਤੀ ਦਾ ਵੀ ਪੂਰਾ ਪੂਰਾ ਮੌਕਾ ਮਿਲਦਾ । ਸਿਵਲ ਦੇ ਸਾਰੇ ਅਫ਼ਸਰ ਉਸ ਦੇ ਨਾਲ ਸਨ । ਉਹ ਭਲੀ ਪ੍ਰਕਾਰ ਜਾਣਦੇ ਸਨ ਕਿ ਪੁਲਸ ਵਾਲੇ ਕੀ ਕੁਝ ਕਰ ਸਕਦੇ ਹਨ । ਫਿਰ ਕਈ ਤਾਂ ਪੀਟਰ ਦੀ ਸੱਜੀ ਬਾਂਹ ਸਨ । ਬਾਕੀ ਦਿਆਂ ਨੂੰ ਰਿਸ਼ਵਤ ਵਜੋਂ ਫ਼ਜ਼ਲ ਹੁਸੈਨ ਕਾਫ਼ੀ ਆਮਦਨ ਕਰਵਾ ਦੇਂਦਾ ਸੀ । ਸੋ ਕੋਈ ਨਾ ਕੁਸਕਦਾ । ਤੇਲ ਤ੍ਰਾਮਾਂ ਤੇ ਹੁਸਨ ਜੋਬਨ ਸਭ ਦੀ ਰਛਿਆ ਕਰਦਾ ਹੈ । ਇਹਨਾਂ ਸਾਰੀਆਂ ਗੱਲਾਂ ਨੂੰ ਜਾਣ ਕੇ ਨਿਰਮਲ ਨੂੰ ਅਸਿਸਟੈਂਟ ਕਪਤਾਨ ਦੇ ਔਹਦੇ ਤੇ ਇਸ ਇਲਾਕੇ ਵਿਚ ਲਾਇਆ ਗਿਆ । ਨਿਰਮਲ ਨੇ ਆਉਂਦੇ ਸਾਰ ਹੀ ਕਈ ਹਵਾਲਦਾਰਾਂ ਨੂੰ ਸਿਪਾਹੀ ਬਣਾਇਆ, ਕਈ ਸਿਪਾਹੀਆ ਤੇ ਹੋਰਨਾਂ ਨੂੰ ਨੌਕਰੀਓਂ ਜਵਾਬ ਦਿੱਤਾ | ਥਾਣੇਦਾਰਾਂ ਨੂੰ ਹਵਾਲਦਾਰ ਬਣਾ ਕੇ ਹੋਰਨਾਂ ਇਲਾਕਿਆਂ ਵਿਚ ਭੇਜ ਦਿੱਤਾ | ਕਈ ਬਦਮਾਸ਼ਾਂ ਤੇ ਮੁਕਦਮੇ ਚਲਵਾਏ ਤੇ ਕਈਆਂ ਨੂੰ ਐਵੇਂ ਹੀ ਜੇਲ੍ਹ ਵਿਚ ਸੁਟ ਦਿਤਾ | ਹੁਣ ਇਸ ਇਲਾਕੇ ਵਿਚ ਠੰਡ ਵਰਤ ਗਈ ਸੀ, ਭਾਵੇਂ ਪੀਟਰ ਹਾਲੀ ਉਥੇ ਹੀ ਸੀ । ਪਰ ਕੱਲਾ ਪੀਟਰ ਕੀ ਕਰ ਸਕਦਾ ਸੀ ? ਪੀਟਰ ਨੂੰ ਆਪਣੇ ਕੋਲ ਰੱਖ ਕੇ ਨਿਰਮਲ ਉਸ ਨੂੰ ਠੀਕ ਕਰਨਾ ਚਾਹੁੰਦਾ ਸੀ ।
ਫਿਰ ਨਿਰਮਲ ਦੀਆਂ ਅੱਖਾਂ ਅੱਗੇ ਬੀਤੇ ਚਾਰ ਦਿਨਾਂ ਤੋਂ ਪਹਿਲਾਂ ਦੀ ਰਾਤ ਦਾ ਦ੍ਰਿਸ਼ ਆਇਆ, ਜਿਸ ਰਾਤ ਕਿ ਉਸ ਨੇ ਪੀਟਰ ਨੂੰ ਇਕ ਚੁਬਾਰੇ ਵਿਚ ਸ਼ਰਾਬ ਦੇ ਲੋਰ ਵਿਚ ਫੜਿਆ ਸੀ । ਉਸ ਦਿਨ ਤੋਂ ਹੀ ਉਸ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੋਇਆ ਸੀ । ਪੀਟਰ ਰਾਤ ਦੀ ਗਸ਼ਤ ਕਰਨ ਨਿਕਲਿਆ ਤੇ ਉਸ ਦੇ ਪਿਛੇ ਹੀ ਨਿਰਮਲ ਸਵਾਂਗ ਭਰ ਕੇ । ਉਹ ਵੇਖਣਾ ਚਾਹੁੰਦਾ ਸੀ ਕਿ ਪੀਟਰ ਰਾਤ ਨੂੰ ਆਪਣੀ ਨੌਕਰੀ ਕਿਵੇਂ ਕਰਦਾ ਹੈ । ਉਹ ਭਲੀ ਪੁਕਾਰ ਜਾਣਦਾ ਸੀ, ਜੋ ਰਾਤ ਤੇ ਵਿਚਕਾਰ ਦਾ ਆਪਸ ਵਿਚ ਮੇਲ ਹੈ | ਆਦਮੀ ਦੇ ਗੁਨਾਹ ਰਾਤ ਦੇ ਹਨੇਰੇ

૧૨૧

ਪੰਨਾ:ਹਾਏ ਕੁਰਸੀ.pdf/124

ਹੂ-ਬ-ਹੂ ਬੇਦਾਗ਼ ਹੀ ਰਹਿਣਗੇ । ਪਰ ਜਿਹੜੇ ਇਸ ਚੁਕ ਧਰ ਨੂੰ ਜਾਂ ਆਪਣੇ ਹੋਰਨਾਂ ਭਾਂਡਿਆਂ ਦੇ ਭਾਰ ਨੂੰ ਸਹਾਰਨ ਤੋਂ ਅਸਮਰਥ ਰਹਿਣਗੇ, ਉਹਨਾਂ ਵਿਚ ਤ੍ਰੇੜਾਂ ਆ ਜਾਣਗੀਆਂ, ਕਈ ਟੁਟ ਜਾਣਗੇ । ਜਿਨ੍ਹਾਂ ਦਾ ਆਲਾ ਪੁਦਾਲਾ ਚੰਗਾ ਨਾ ਹੋਵੇਗਾ, ਉਹਨਾਂ ਵਿਚ ਕਈ ਨੁਕਸ ਰਹਿਣਗੇ । ਕਈ ਘਟ ਅੱਗ ਕਰਕੇ ਕਚੇ ਰਹਿਣਗੇ, ਕਈ ਵਧੇਰੀ ਅੱਗ ਨਾਲ ਸੜ ਜਾਣਗੇ । ਕਈਆਂ ਦੀਆਂ ਨੁਕਰਾਂ ਭੁਰ ਜਾਣਗੀਆਂ |'
ਉਸ ਦਾ ਸੋਚ ਵਹਿਣ ਉਸੇ ਪ੍ਰਕਾਰ ਚਲ ਰਿਹਾ ਸੀ, 'ਪ੍ਰਮਾਤਮਾ ਵੀ ਤਾਂ ਘੁਮਿਹਾਰ ਦੀ ਸੀ, ਵਡਾ ਘੁਮਿਹਾਰ । ਇਹ ਜਿਤਨੇ ਭਾਡੇ ਘੜਦਾ ਹੈ, ਸਭ ਬੇਦਾਗ਼, ਪਰ ਇਹ ਭਾਂਡੇ ਦੁਨੀਆਂ ਰੂਪੀ ਆਵੇ ਵਿਚ ਆਣ ਕੇ ਕਈ ਪ੍ਰਕਾਰ ਦੇ ਬਣ ਜਾਂਦੇ ਹੈਨ । ਕਈ ਕਚੇ, ਪਿਲੇ ਤੇ ਕਈ ਸੜੇ ਹੋਏ । ਕਈਆਂ ਦੀਆਂ ਨੁਕਰਾਂ ਭੁਰੀਆਂ ਹੋਈਆਂ । ਸੋ ਇਸ ਦਾ ਭਾਵ ਇਹ ਹੋਇਆ, ਜੋ ਆਦਮੀ ਦਾ ਆਲਾ ਪੁਦਾਲਾ ਆਦਮੀ ਦੇ ਆਚਰਨ ਤੇ ਗੂੜ੍ਹਾ ਅਸਰ ਪਾਂਦਾ ਹੈ । ਦੁਨੀਆਂ ਦੀ ਚੁਕ ਧਰ ਆਦਮੀ ਨੂੰ ਬਣਾ ਦੇਂਦੀ ਹੈ, ਵਿਗਾੜ ਦੇਂਦੀ ਹੈ । ਪਰ ਜਦ ਕੋਈ ਆਦਮੀ ਭੈੜਾ ਕੰਮ ਕਰਦਾ ਹੈ ਤਾਂ ਦੁਨੀਆਂ ਆਪਣੀ ਚੁਕ ਧਰ ਜਾਂ ਆਲੇ ਪੁਆਲੇ ਦਾ ਕੋਈ ਖ਼ਿਆਲ ਨਹੀਂ ਕਰਦੀ । ਉਸ ਭੈੜਾ ਕੰਮ ਕਰਨ ਵਾਲੇ ਨੂੰ ਹੀ ਕੋਸਦੀ ਹੈ ।"
'ਸਾਹਬ ਜੀ, ਥਾਣੇਦਾਰ ਸਾਹਿਬ ਆਪ ਨੂੰ ਸਲਾਮ ਕਰਨ ਲਈ ਫੇਰ ਆਏ ਹੈਨ ।' ਨੌਕਰ ਨੇ ਅੰਦਰ ਆਉਂਦੇ ਹੋਏ ਆਖਿਆ ।
'ਹੂੰ' ਕਰਕੇ ਨਿਰਮਲ ਚੁਪ ਕਰ ਰਿਹਾ | ਉਹ ਆਪਣੀਆਂ ਸੋਚਾਂ ਵਿਚ ਗ਼ਲਤਾਨ ਸੀ ।
'ਥਾਨੇਦਾਰ ਫੇਰ ਆਏ ਹੈਨ !' ਨੌਕਰ ਨੇ ਉਸ ਦੇ ਕੋਲ ਜਾਂਦੇ ਹੋਏ ਆਖਿਆ ।
'ਅਛਾ, ਫੇਰ ਆਏ ਹੈਨ !' ਉਹਨਾਂ ਨੂੰ ਭੇਜ ਦੋ !' ਨਿਰਮਲ ਨੇ ਬਾਰੀ ਵਲੋਂ ਮੁੜ ਕੇ ਤੇ ਨੌਕਰ ਵਲ ਵੇਖਦੇ ਹੋਏ ਆਖਿਆ । ਨਿਰਮਲ ਦੀਆਂ ਅਖਾਂ ਅਗੇ ਉਸਾ ਰਾਤ ਦਾ ਦ੍ਰਿਸ਼ ਫਿਰ ਗਿਆ, ਜਦ ਉਸ ਨੇ ਪੀਟਰ ਨੂੰ ਜ਼ੋਹਰਾ ਨਾਚੀ ਦੇ ਕੋਠੇ ਤੇ ਸ਼ਰਾਬ ਦੇ ਲੋਰ ਵਿਚ ਤੇ ਜੂਏ ਦੀ ਪਾਰਟੀ ਨਾਲ ਫੜਆ ਸੀ । ਉਸ ਨੇ ਪੂਰਾ ਫ਼ੈਸਲਾ ਕਰ ਲਿਆ ਸੀ ਜੋ ਉਹ ਫ਼ਜ਼ਲ ਹੁਸੈਨ ਨੂੰ ਨੌਕਰੀ ਤੋਂ ਜਵਾਬ ਦੇ ਦੇਵੇਗਾ ਕਿਉਂਕਿ ਅਠ ਮਹੀਨੇ ਦੀ ਲਗਾਤਾਰ ਕੋਸ਼ਸ਼ ਉਸ ਨੂੰ ਠੀਕ ਨਹੀਂ ਸੀ ਕਰ ਸਕੀ ।

੧੨੩

ਉਹ ਦਿਲੋਂ ਚਾਹੁੰਦਾ ਸੀ ਕਿ ਪੀਟਰ ਠੀਕ ਹੋ ਜਾਂਦਾ ਤੇ ਆਪਣੀ ਤੇ ਬਚਿਆਂ ਦੀ ਪਾਲਨਾ ਕਰੀ ਜਾਂਦਾ |
ਨਿਰਮਲ ਆਪ ਬੜਾ ਸ਼ਰੀਫ ਸੀ | ਉਸ ਦੀ ਉਮਰ 29-30 ਸਾਲ ਦੀ ਹੀ ਸੀ, ਪਰ ਉਸ ਵਿਚ ਸਾਰੇ ਹੀ ਗੁਣ ਸਨ | ਮਿਲਨਸਾਰ, ਹਸਮੁਖ, ਜੋ ਗੁਣ ਇਕ ਚੰਗੇ ਮਨੁਖ ਵਿਚ ਹੋਣੇ ਚਾਹੀਦੇ ਹਨ | ਸਰੀਰ ਉਸ ਦਾ ਸੋਹਣਾ ਸੀ, ਚੌੜੀ ਛਾਤੀ, ਲੰਮਾ ਕਦ, ਗਠੇ ਹੋਏ ਅੰਗ, ਮੋਟੀਆਂ ਅੱਖਾਂ, ਚੰਗੇ ਖਾਂਦੇ ਪੀਂਦੇ ਮਾਪਿਆਂ ਦਾ ਮੁੰਡਾ ਸੀ ।
‘ਸਲਾਮ ਜੁਨਾਬ,' ਪੀਟਰ ਨੇ ਅੰਦਰ ਆਉਂਦੇ ਹੋਏ ਸਲਾਮ ਕੀਤੀ |
‘ਸਲਾਮ ! ਆਉ, ਸਬ ਇਨਸਪੈਕਟਰ ਸ਼ਾਹਿਬ’ ਨਿਰਮਲ ਨੇ ਸਲਾਮ ਦਾ ਉਤਰ ਦੇਂਦੇ ਹੋਏ ਆਖਿਆ, 'ਦਸੋ ਕੀ ਗਲ ਏ ?'
'ਕੁਝ ਨਹੀਂ, ਸਰਕਾਰ | ਹਜ਼ੂਰ ਦੇ ਦੁਸ਼ਮਨਾਂ ਦੀ ਤਬੀਅਤ ਨਾਸਾਜ਼ ਸੀ, ਮੈਂ ਆਖਿਆ ਜ਼ਰਾ ਕਦਮ ਬੋਸੀ ਕਰ ਆਵਾਂ । ਮੈਂ ਅਗੇ ਵੀ ਦੋ ਵਾਰੀ ਹੋ ਗਿਆ ਹਾਂ, ਹਜ਼ੂਰ !'
‘ਬੜੀ ਮਿਹਰਬਾਨੀ ਕੀਤੀ ਹੈ !'
‘ਜਨਾਬ ਦੀ ਤਬੀਅਤ ਅੱਗੇ ਨਾਲੋਂ ਤਾਂ ਚੰਗਾ ਹੈ ਨਾ ਹਜ਼ੂਰ ?
'ਹਾਂ, ਅਗੇ ਨਾਲੋਂ ਚੰਗੀ ਹੈ । ਕੁਝ ਹੋਰ ਦਸੋ !' ਨਿਰਮਲ ਦੇ ਜਵਾਬ ਦੇਣ ਤੋਂ ਸਾਫ ਪ੍ਰਤੀਤ ਹੁੰਦਾ ਸੀ, ਜੋ ਉਹ ਇਸ ਮੁਲਾਕਾਤ ਨੂੰ ਛੇਤੀ ਤੋਂ ਛੇਤੀ ਖ਼ਤਮ ਕਰ ਦੇਣਾ ਚਾਹੁੰਦਾ ਹੈ ।
'ਹੋਰ, ਜੁਨਾਬ, ਮੈਂ ......?'
'ਹਾਂ, ਹਾਂ, ਦਸੋ, ਰੁਕ ਕਿਉਂ ਗਏ ਹੋ !' ਨਿਰਮਲ ਨੇ ਥਾਨੇਦਾਰ ਦੀ ਗੱਲ ਨੂੰ ਸਮਝਦੇ ਹੋਏ ਆਖਿਆ ।
‘ਸਰਕਾਰ ਉਸ ਰਾਤ ਦੇ ਵਾਕਿਆਤ ਤੋਂ ਇਹ ਖ਼ਾਦਮ ਬਹੁਤ ਸ਼ਰਮਿੰਦਾ ਹੈ ਤੇ ਆਪ ਪਾਸੋਂ ਦਸਤ ਬਸਤਾ ਮੁਆਫੀ ਹਾਸਲ ਕਰਨ ਲਈ ਦਰਖ਼ਾਸਤ ਕਰਦਾ ਹੈ !' ਥਾਨੇਦਾਰ ਨੇ ਦੋਵੇਂ ਹਥ ਜੋੜਦੇ ਤੇ ਨਿਰਮਲ ਵਲ ਵੇਖਦੇ ਹੋਏ ਆਖਿਆ ।
'ਮੁਆਫ਼ੀ ਦੀ ਕੋਈ ਗੱਲ ਨਹੀਂ, ਮਿਸਟਰ ਫ਼ਜ਼ਲ ਹੁਸੈਨ, ਮੈਂ ਅੱਠ ਮਹੀਨੇ

੧੨੪

ਸੀ ਤਾਂ ਉਸ ਦਾ ਧਿਆਨ ਆਪਣੇ ਭੜਕੀਲੇ ਕਪੜਿਆਂ ਵਲ ਹੁੰਦਾ ਸੀ ਜੋ ਕਜਵੇਂ ਘਟ ਹੁੰਦੇ ਸਨ ਤੇ ਫਬਵੇਂ ਵਧੇਰੇ।

ਨਿਰਮਲ ਇਹਨਾਂ ਖਿਆਲਾਂ ਵਿਚ ਗ਼ਰਕ ਸੀ, ਜੋ ਉਸ ਦੇ ਨੌਕਰ ਨੇ ਰੋਟੀ ਖਾਣ ਲਈ ਕਹਿ ਕੇ ਉਸ ਨੂੰ ਉਸ ਦੇ ਸੁਪਨਿਆਂ ਵਿਚੋਂ ਆਣ ਕਢਿਆ। ਫ਼ਜ਼ਲ ਹੁਸੈਨ ਨੂੰ ਉਥੋਂ ਗਿਆਂ ਚਿਰ ਹੋ ਚੁਕਾ ਸੀ। ਨਿਰਮਲ ਨੇ ਰੋਟੀ ਖਾਧੀ ਤੇ ਫੇਰ ਬਾਰੀ ਅਗੇ ਆ ਖਲੋਤਾ। ਉਹ ਬਾਹਰ ਦਾ ਨਜ਼ਾਰਾ ਤਕਦਾ ਰਿਹਾ ਤੇ ਸੋਚਦਾ ਰਿਹਾ ਸਵੇਰ ਵਾਲੀਆਂ ਗੱਲਾਂ, ਜਿਨ੍ਹਾਂ ਨੇ ਉਸ ਦੇ ਮਨ ਵਿਚ ਉਦਾਸੀਨਤਾ ਪੈਦਾ ਕਰ ਦਿੱਤੀ ਸੀ।

ਨਿਰਮਲ ਉਥੇ ਖਲੋਤਾ ਰਿਹਾ ਤੇ ਸੋਚਦਾ ਰਿਹਾ। ਕੰਧ ਨਾਲ ਲਗੀ ਘੜੀ ਨੇ ਯਾਰਾਂ ਵਜਾਏ। ਨਿਰਮਲ ਨੇ ਚੋਂਕ ਕੇ ਘੜੀ ਵਲ ਵੇਖਿਆ ਤੇ ਫੇਰ ਬਾਹਰ ਵੇਖਣਾ ਸ਼ੁਰੂ ਕਰ ਦਿੱਤਾ। ਬਾਹਰ ਚੰਨ ਦੀ ਚਾਨਣੀ ਚਾਂਦੀ ਸਮਾਨ ਖਿਲਰੀ ਹੋਈ ਸੀ। ਉਸ ਦੇ ਆਪਣੇ ਬਗ਼ੀਚੇ ਵਿਚ ਦੀ ਵਗਦੀ ਪੌਣ ਬਗ਼ੀਚੇ ਵਿਚਲੇ ਬੂਟਿਆਂ ਨਾਲ ਖੇਡ ਰਹੀ ਸੀ। ਰਾਤ ਦੀ ਰਾਣੀ ਤੇ ਹੋਰ ਫੁਲਾਂ ਦੀ ਮਿੱਠੀ ਸੁਗੰਧੀ ਆ ਰਹੀ ਸੀ ਉਸ ਵਲ, ਪੌਣ ਦੇ ਪਰਾਂ ਤੇ ਉਡ ਕੇ।

ਨਿਰਮਲ ਇਸ ਰਸ ਨੂੰ ਮਾਨ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਇਸ ਸਮੇਂ ਕੋਈ ਮਲੂਕ ਜਹੀ, ਪ੍ਰੇਮ ਸਨੇਹੀ ਜਿੰਦੜੀ ਉਸ ਕੋਲ ਹੁੰਦੀ, ਉਸ ਦੀਆਂ ਅੱਖਾਂ ਨਾਲ ਤਕਦੀ ਤੇ ਇਸ ਦ੍ਰਿਸ਼ ਨੂੰ ਤੇ ਉਸ ਦੇ ਮਨ ਨਾਲ ਮਾਣਦੀ ਇਸਦੀ ਖੁਸ਼ੀ ਨੂੰ। ਕੋਈ ਹੁੰਦਾ ਪਿਆਰ ਨਾਲ ਭਰੇ ਹੋਏ ਦਿਲ ਦਾ ਮਾਲਕ, ਜੋ ਦਿਲ ਨਾਲ ਦਿਲ ਲਾ ਦਿਲ ਦੀ ਧੜਕਣ ਨੂੰ ਸੁਣਦਾ-ਸੁਣਦਾ ਤੇ ਸਮਝਦਾ। ਜਿਸ ਦੀਆਂ ਅੱਖਾਂ ਇਕ ਖ਼ਾਸ ਕਿਸਮ ਦਾ ਸੁਨੇਹਾ ਦੇਂਦੀਆਂ। ਉਹੋ ਸੁਨੇਹਾ ਜੋ ਦਿਲ ਤੇ ਦਿਮਾਗ਼ ਵਿਚ ਇਕ ਖ਼ਾਸ ਕਿਸਮ ਦੀ ਝੁਣਝਣੀ ਜਹੀ ਛੇੜ ਦੇਂਦਾ ਹੈ ਉਸੇ ਦਿਲ ਵਿਚ ਜੋ ਇਸ ਵੇਲੇ ਧਕ ਧਕ ਕਰ ਰਿਹਾ ਸੀ। ਘੜੀ ਦੇ ਪੈਂਡੂਲਮ ਦੀ ਤਰ੍ਹਾਂ।

ਨਿਰਮਲ ਦੀ ਸੋਚ ਜਾਰੀ ਸੀ, 'ਕੀ ਇਸ ਉਮਰ ਵਿਚ ਦੁਨੀਆਂ ਉਸ ਨਾਲ ਨਾਲ ਬੇਇਨਸਾਫ਼ੀ ਨਹੀਂ ਸੀ ਕਰ ਰਹੀ? ਕੀ ਦੁਨੀਆਂ ਉਸ ਨੂੰ ਮਜਬੂਰ ਨਹੀਂ ਸੀ ਕਰ ਰਹੀ ਜੋ ਉਹ ਆਪਣੇ ਰਾਹ ਤੋਂ ਪਛੜ ਜਾਏ?'

‘ਸਾਹਿਬ ਜੀ, ਕੋਈ ਔਰਤ ਆਪ ਨੂੰ ਮਿਲਣਾ ਚਾਹੁੰਦੀ ਹੈ।' ਨੌਕਰ ਨੇ ਆ ਕੇ ਆਖਿਆ। ਪੰਨਾ:ਹਾਏ ਕੁਰਸੀ.pdf/129 "ਨਹੀਂ, ਉਹਨਾਂ ਲਈ ਤਾਂ ਆਪ ਹੀ ਸਭ ਕੁਝ ਹੋ। ਇਹ ਆਖਦੀ ਹੋਈ ਉਹ ਨਿਰਮਲ ਦੇ ਪੈਰਾਂ ਤੇ ਡਿੱਗ ਪਈ, "ਖਿਮਾਂ ਕਰ ਦਿਉ ਖਿਮਾਂ, ਕੁਝ ਸਾਡੇ ਤੇ ਤਰਸ ਕਰੋ।' ਉਹ ਆਖ ਰਹੀ ਸੀ।

ਨਿਰਮਲ ਨੇ ਪੈਰਾਂ ਨੂੰ ਇਧਰ ਉਧਰ ਹਿਲਾਣ ਜਾਂ ਖਿਸਕਾਣ ਦਾ ਜਤਨ ਕੀਤਾ, ਪਰ ਸਫਲ ਨਾ ਹੋ ਸਕਿਆ। ਉਹ ਹੇਠਾਂ ਝੁਕਿਆ ਤੇ ਕੁੜੀ ਨੂੰ ਦੋਹਾਂ ਹੱਥਾਂ ਨਾਲ ਮੋਢਿਆਂ ਤੋਂ ਫੜ੍ਹ ਕੇ ਉਤਾਂਹ ਉਠਾਇਆ। ਕੁੜੀ ਨੇ ਉਸ ਵਲ ਤਕਿਆ, ਉਸ ਨੇ ਕੁੜੀ ਵਲ। ਕੁੜੀ ਦੇ ਸਿਰ ਤੋਂ ਸਾਹੜੀ ਦਾ ਪਲਾ ਹੇਠਾਂ ਸਰਕ ਚੁਕਾ ਸੀ। ਨਿਰਮਲ ਝਾਕ ਰਿਹਾ ਸੀ, ਉਸ ਦੇ ਚਿਹਰੇ ਵਲ ਉਸ ਦੇ ਦਿਲ ਨੇ ਆਖਿਆ, "ਇਹ ਸੋਹਣੀ ਹੈ। ਨਿਰਮਲ ਨੇ ਉਸ ਦੇ ਸੋਹਣੇ ਤੇ ਸਡੌਲ ਅੰਗਾਂ ਵਲ ਵੇਖਿਆ। ਕੁੜੀ ਉਸ ਵਲ ਵੇਖਦੀ ਹੋਈ ਤੇ ਕਮਰੇ ਦੀ ਚੁੱਪ ਨੂੰ ਤੋੜਦੀ ਬਲੀ, ਖਿਮਾਂ ਕਰ ਦਿਉ, ਮੇਰੇ ਪਿਤਾ ਨੂੰ! ਕੁੜੀ ਦੇ ਲਫਜ਼ ਰਾਤ ਦੀ ਚੁੱਪ ਨੂੰ ਤੋੜਦੇ ਹੋਏ ਕਮਰੇ ਦੀ ਚਾਰ ਦੀਵਾਰੀ ਵਿਚ ਗੁੰਜੇ। ਨਿਰਮਲ ਵੇਖ ਰਿਹਾ ਸੀ ਉਸ ਦੀਆਂ ਗੋਲ ਗੋਲ ਬਾਹਾਂ ਨੂੰ ਜਿਨ੍ਹਾਂ ਨੂੰ ਫੜ ਕੇ ਉਸ ਨੇ ਉਸ ਨੂੰ ਉਤਾਂਹ ਉਠਾਇਆ ਸੀ। ਕੁੜੀ ਉਸ ਵਲ ਵੇਖ ਰਹੀ ਸੀ, ਤੇ ਉਹ ਕੁੜੀ ਵਲ। ਇਕ ਦੂਜੇ ਦੇ ਨੈਣਾਂ ਵਲ ਝਾਕ ਰਹੇ ਸਨ ਉਹ। ਦੋਵੇਂ ਇਕ ਦੂਜੇ ਦੀ ਤਕਨੀ ਤੋਂ ਜਾਣੂ ਸਨ......ਜਾਣੂ......!

ਬਾਹਰ ਦੁੂਰ ਕੁੱਤਿਆਂ ਦੇ ਭੌਕਣ ਦੀ ਤੇ ਚੌਕੀਦਾਰਾਂ ਦੇ ਹਾ, ਹੋ ਆਵਾਜ਼ਾਂ ਆ ਰਹੀਆਂ ਸਨ। ਸੀਤਲ ਤੇ ਮਿੱਠੀ ਪੌਣ ਰੁਮਕ ਰਹੀ ਸੀ। ਪੂਰੇ ਚੰਨ ਦੀ ਚਾਨਣੀ ਵਿਚ ਰਾਤ ਦੀ ਰਾਣੀ ਤੇ ਹੋਰ ਫੁਲਾਂ ਦੀ ਸੁਗੰਧੀ ਪੌਣ ਤੇ ਚੜ੍ਹ ਕੇ ਬਾਂਗੇ ਰਾਹੀਂ ਅੰਦਰ ਆ ਰਹੀ ਸੀ। ਬਾਰਾਂ ਵਜ ਚੁਕੇ ਸਨ। ਅੰਦਰ ਘੜੀ ਦੀ ਟਿਕ ਟਿਕ ਦੇ ਨਾਲ ਦੋ ਦਿਲਾਂ ਦੀ ਧੱਕ ਧੱਕ ਜਾਰੀ ਸੀ।