ਸੱਸੀ ਪੰਨੂ
ਅਥ ਕਿੱਸਾ
ਕਿੱਸਾ ਸੱਸੀ ਪੁੰਨੂ
ਕ੍ਰਿਤ-ਹਾਸ਼ਮ ਕਵੀ ਲਿਖਯਤੇ
ਪ੍ਰਕਾਸ਼ਕ-ਅੰਮ੍ਰਿਤ ਪੁਸਤਕ ਭੰਡਾਰ
ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ।
ਸਿਫਤ ਪ੍ਰਮਾਤਮਾ
ਹਿਕਮਤ ਓਹ ਖੁਦਾਵੰਦ ਵਾਲੀ ਮਾਲਕ ਮੁਲਕ ਮਲਕਦਾ ਲਖ ਕਰੋੜ ਕਰਨ ਚਤ੍ਰਾਈ ਕੋਈ ਪਛਾਣ ਨਾ ਸਕਦਾ। ਕੁਦਰਤ ਨਾਲ ਰਹਾਂ ਸਰਗਦਾ ਦਾ ਇਸ ਚਰਖ, ਫਲਕ ਦਾ। ਹਾਸ਼ਮ ਖੂਬ ਹੋਈ ਗੁਲਕਾਰੀ ਫਰਸ਼ ਫਨਾਹ ਖਲਕ ਦਾ।੧। ਜੋ ਮਖਲਕ ਨਾਂ ਬਾਹਰ ਇਸ ਥੀਂ ਹਰਫ ਸਖਨ ਵਿਚ ਆਯਾ। ਹੁਸਨ ਕਲਾਮ ਜੋ ਸ਼ਾਇਰ ਕਰਦੇ ਸੁਖਨ ਅਸਾਂ ਥੀਂ ਆਯਾ। ਜੇਹਾ ਅਕਲ ਸ਼ਊਰ ਅਸਾਡਾ ਅਸਾਂ ਭੀ ਆਖ਼ ਸਲਾਯਾਹਿਕਮਤ ਨਾਲ ਹਕੀਮ ਅਕਲੇ ਦੇ ਹਰ ਇਕ ਸ਼ਾਮ ਦਿਖਾਯਾ।੨। ਹਿਕਮਤ ਨਾਲ ਹਕੀਮ ਜਲ ਦੇ ਨਕਸ਼ ਨਗਾਰ ਬਨਾਯਾ। ਜੋ ਅਸਵਾਰ ਅਮੀਰ ਇਸ਼ਕ ਨੇ ਕਦ ਜਿਸਮ ਵਿਚ ਪਇਆ। ਸੁਣ ਸੁਣ ਹੋਤ ਸੱਸੀ ਦੀਆਂ ਬਾਤਾਂ ਕਮਾਲ ਇਸ਼ਕ ਕਮਾਯਾ। ਹਾਸ਼ਮ ਜੋ ਸਤ ਥੀਂ ਮੱਤ ਕੀਆ ਵਹਿਮ ਉਤੇ ਵਲ ਆਯਾ।੩।
ਸਿਫਤ ਬਾਦਸ਼ਾਹ ਦੀ
ਆਦਮ ਜਾਤ ਭੰਬੋਰ ਸ਼ਹਿਰ ਦਾ ਸਾਹਿਬ ਤਖਤ ਕਹਾਵੇ। ਬਹਿਸ਼ਤੀ ਨੂਰ ਜਨਾਇਤ ਆਦਮ ਹਰ ਇਕ ਸੀਸ ਨਿਵਾਵੇ। ਸ਼ਾਹ ਜਲਾਲ ਸਕੋਦਰ ਵਾਲੀ ਖਾਤਰ ਮੂਲ ਨਾ ਲਿਆਵੇ। ਹਾਸ਼ਮ ਭੰਬੌਰ ਜ਼ਬਾਨ ਨਾ ਸਕਦੀ ਕੌਣ ਤਰੀਫ ਸੁਨਾਵੇ।੪। ਸ਼ਹਿਰ ਭੰਬੋਰ ਮਕਾਨ ਇਲਾਹੀ ਅਜਬ ਬਹਿਸ਼ਤ ਬਨਾਯਾ। ਫਰਸ਼ ਫਰੂਸ ਰਮਨ ਗੁਲ ਬਰਚੀ ਹਰ ਹਰ ਜਾਤਿ ਲਗਾਯਾ। ਨਦੀਆਂ ਹੌਜ਼ ਤਲਾਓ ਚਤੁਰਫੀ ਰਲ ਮਿਲ ਸਮਾਂ ਸੁਹਾਯਾ। ਹਾਸ਼ਮ ਰੂਹ ਰਹੇ ਵਿਚ ਫਸਿਆ ਨਵਾਂ ਹਰੂਸ ਵਸਾਯਾ। ੫। ਅਮੀਰ ਵਜੀਰ ਗ਼ੁਲਾਮ ਕਰੋੜਾਂ ਲਸ਼ਕਰ ਫੌਜ ਖਜ਼ਾਨੇ। ਸਬਜੋ ਸਰੂ ਨਿਸਾਨ ਹਜ਼ਾਰਾਂ ਸਯਾਮ ਘਟੀ ਸਮਯਾਨੇ। ਪਾਵਨੇ ਖੈਰ ਫਕੀਰ ਮੁਸਾਫਰ ਸਾਹਿਬ ਹੌਸ਼ ਦੀਵਾਨੇ ਹਾਸ਼ਮ ਏਸ ਗਮੀ ਵਿਚ ਆਜਜ਼ ਹੋਸ਼ ਉਲਾਦਨ ਖਾਨੇ॥੬॥ ਖਾਹਸ਼ਉਸ ਔਲਾਦ ਹਮੇਸ਼ਾਂ ਪਰੀ ਸ਼ਹੀਦ ਮਨਾਵੇ। ਦੇਵੇ ਲਿਬਾਸ ਪੁਸ਼ਾਕ ਗਰੀਬਾਂ ਭੁਖਿਆਂ ਤਾਮ ਖੁਲਾਵੇ। ਦੇਖ ਉਜਾੜ ਮੁਸਾਫਰਾਂ ਕਰਨ ਤਾਲ ਸਜਾਦੇ ਬਨਾਵੇ। ਹਾਸ਼ਮ ਕਰੋ ਜਾਹਨ ਦੁਆਈਆਂ ਸਾਂਈ ਆਸ ਪੁਜਾਵੇ॥੭॥ ਚੁਰਿ ਯਤੀਮ ਹਫਦ ਵਿਚ ਰੋਯਾ ਸੁਣੀ ਪੁਕਾਰ ਦਿਲਾਂ ਦੀ। ਫਿਰੀ ਬਹਾਰ ਸ਼ਗੁਫੇ ਵਾਲੀ ਹੋਈ ਉਮੈਦ ਗੁਲਾਂ ਕੀ। ਸਜਮਾਂ ਕੁਲ ਹੋਈ ਅਬਰੇਸ਼ਮ ਹੈਸੀ ਖਸਤ ਸੁਲਾਂ ਦੀ। ਹਾਸ਼ਮ ਦੇਖ ਰੋਏ ਗਲਲਾਲ ਰੋਗ ਬਹਾਰ ਫੁਲਾਂ ਦੀ॥੮॥ ਸੱਸੀ ਜਨਮ ਲਿਆ ਸਬ ਕਦਰ ਮੀਸਲ ਹਲਾਲ ਦਰਖਸ਼ਾ। ਅਕਾਲ ਕਿਆਸ ਖਿਆਲੋਂ ਬਾਹਰ ਨਜ਼ਰ ਕਰੇ ਵਲ ਨਕਸ਼ਾ। ਦੇਖ ਬੇਤਾਬ ਹੋਏ ਨਗ ਮੋਤੀ ਸੋਗੇ ਲਾਲੇ ਬਦਖਸਾਂ। ਹਾਸ਼ਮ ਆਖ ਤਾਰੀਫ ਹੁਸਨ ਦੀ ਸਪਸ ਮਸਾਲ ਦਰਖਸ਼॥ ੯॥ ਜੁਲਮ ਜਹਾਨ ਹੋਯਾਂ ਖੁਸ਼ਹਾਲੀ ਫਿਰਿਆ ਲੋਕ ਜਮਾਨਾ। ਨੌਬਤ ਨਾਚ ਸ਼ੁਮਾਰ ਨਾ ਕੋਈ ਧੁਰਪਦ ਨਾਲ ਤਰਾਨਾ ਕਰ ਸਿਰਵਾਰ ਸਟਨ ਜ਼ਰ ਮੋਤੀ ਹੋਰ ਜਵਾਰ ਖਾਨਾ। ਹਾਸ਼ਮ ਖੈਰ ਕੀਤਾ ਫੁਕਰਵਾ ਮੁਲਕ ਮਾਲ ਖਜ਼ਾਨਾ।੧੦। ਅਹਿਲ ਨਜੂਮ ਕਦੇ ਉਸ ਵੇਲੇ ਹਿਫਜ਼ ਤੁਰੈਤ ਜਬਨੀ। ਸਾਹਿਬ ਯੁਮਨ ਕਰਾਮਤ ਵਾਲੇ ਖਬਰ ਦੇਵਨ ਅਸਮਾਨੀ। ਦੇਖਣ ਉਮਰ ਨਸੀਬ ਸੱਸੀ ਦੇ ਖੇਲ ਰੁਬਾਨੀ। ਹਾਸ਼ਮ ਭਾਰ ਸੱਸੀ ਸਰ ਡਾਢੇ ਹੋਸ਼ ਸਿਤਾਬ ਮਸਾਨੀ।੧੧। ਦੇਖ ਕਿਤਾਬ ਨਜ਼ੂਮੀ ਹੋਇ ਰਹੇ ਚੁਪ ਸਾਰੇ। ਜ਼ਾਲਮ ਹੁਕਮ ਸਾਹ ਸੁਲਤਾਨਾਂ ਕੌਣ ਕੋਈ ਦਮ ਮਾਰੇ। ਪਾਤਸ਼ਾਹ ਸੱਚ ਬੋਲਨ ਮੁਸ਼ਕਲ ਹੋਏ ਲਾਚਾਰ ਵਿਚ ਰੇ। ਹਾਸਮ ਬਖਤ ਬਖੀਲ ਸੱਸੀ ਦੇ ਕੌਣ ਜਿਤੇ ਕੌਣ ਹਾਰੇ॥੧੨॥ ਸ਼ਾਹ ਦਰਬਾਰ ਕਹਿਆ ਝਬ ਆਖੇ ਕਹੇ ਜੁਬਾਬ ਕੀ ਆਵੇ। ਅਰਜ ਕੀਤੀ ਦਰਬਾਰ ਤੁਸਾਂ ਦੇ ਸੁਖਨ ਨਾ ਕੀਤਾ ਜਾਵੇ। ਰਾਸਤ ਜ਼ੁਬਾਨ ਨਾ ਹੋਵੇ ਕੋਈ ਝੂਠ ਈਮਾਨ ਜਲਾਵੇ। ਹਾਸ਼ਮ ਕਰਨ ਲੁਕਾਉ ਬਥੇਰਾ ਪਰ ਹੋਣੀ ਕੌਣ ਮਿਟਾਵੇ॥੧੩॥ ਓੜਕ ਖੌਫ ਉਤਾਰ ਨਜੂਮੀ ਬਾਤ ਕਰੀ ਮਨ ਭਾਨੀ। ਕਾਮਲ ਇਸ਼ਕ ਸੱਸੀ ਤਨ ਹੋਸੀ ਜਬ ਹੋਗ ਜੁਆਨ ਸਿਆਨੀ। ਮਸਤ ਬਿਹੋਸ਼ ਥਲਾਂ ਵਿਚ ਮਰਸੀ ਦਰਦ ਫਿਰਾਕ ਰੰਝਾਣੀ ਹਾਸ਼ਮ ਦਾਗ ਲਗਾ ਉਸ ਕੁਲਨੂੰ ਜਗ ਵਿਚ ਹੋਗ ਕਹਾਣੀ॥੧੪॥ ਸੁਣ ਦਿਲਗੀਰ ਹੋਇਆ ਦਿਲ ਬਰੀਆਂ ਮਾਂ ਪਿਓ ਖਸ ਕਬੀਲਾ। ਆਤਸ ਚਮਕ ਉਠੀ ਹਰ ਦਿਲ ਨੂੰ ਜਿਉਂ ਕਰ ਤੇਲ ਰਤੀਲਾਂ। ਖੁਸ਼ੀ ਖਰਾਬ ਹੋਈ ਵਿਚ ਜਮ ਦੇ ਜ਼ਰਦ ਹੋਇਆ ਰੰਗ ਪੀਲਾ। ਹਾਸ਼ਮ ਬੈਠ ਦਨਾਇ ਸਿਆਣੇ ਹੋਰ ਵਿਚਾਰਨ ਹੀਲਾ॥੧੫॥ ਬੇ-ਉਮੈਦ ਹੋਇਆ ਹੱਥ ਧੋਤੇ ਬਾਪ ਉਦ ਉਲਾਦੋਂ। ਜ਼ਾਲਮ ਰੂਪ ਹੋਇਆ ਦਿਲ ਉਸ ਦਾ ਭਯਾ ਰੂਪ ਜਲਾਦੋ। ਨੰਗ ਨਮੂਜ ਮੇਰਾ ਕੀ ਹੋਵਸ ਏਨ ਪਲੀਤ ਉਲਾਦੋਂ। ਫੇਰ ਖਬਰ ਕਰੇ ਫਰਮਾਇਆ ਫਰਗ ਹੋ ਫਸਾਦੋਂ॥੧੯॥ ਕਹਿਆ ਮਜ਼ੀਰ ਕੀ ਦੋਸ਼ ਸੱਸੀ ਨੂੰ ਲਿਖਿਆ ਲੱਖ ਕਹਾਰੀ। ਬਤ ਕਸੀਰ ਕਰਾਵਨ ਬੇਟੀ ਨਾਸ ਹੋਵੇ ਕੁਲ ਸਾਰੀ। ਇਸ ਸੇ ਪਾਪ ਹੀ ਹੋਰ ਵਧੇਰੇ ਕੌਣ ਹੋਵੇ ਹਤਿਆਰੀ। ਹਾਸ਼ਮ ਪਾਇ ਸੰਦੂਕ ਰੂੜਾਇਓ ਮੂਲੋਂ ਜਦ ਕਦ ਖੁਆਰੀ।੧੭। ਫਰਸ਼ ਜ਼ਮੀਨ ਤੇ ਹਰ ਇਕ ਤਾਈਂ ਮਾਂ ਪਿਓ ਬਹੁਤ ਪਿਆਰਾ। ਸੋ ਥਿਰ ਆਪ ਰੁੜਾਵਨ ਉਸਨੂੰ ਦੇਖ ਗੁਨਾਹ ਨਕਾਰਾ। ਧੰਨ ਓਹ ਸਾਹਿਬ ਸਿਰਜਨਹਾਰ ਐਬ ਛੁਪਾਵਨ ਹਾਰਾ। ਹਾਸ਼ਮ ਜੇ ਓਹ ਕਰੇ ਅਦਾਲਤ ਕੌਣ ਕਰੇ ਨਿਸਤਾਰਾ।੧੮। ਵਾਹ ਕਮਾਲ ਨਸੀਬ ਸੱਸੀ ਦੇ ਨਾਮ ਲਿਆ ਦਿਲ ਡਰਦਾ। ਤਖਤੋਂ ਜਾ ਸੁਟੇ ਸੁਲਤਾਨ ਖੈਰ ਪਵੇ ਦਰ ਦਰ ਦਾ। ਬੈਰ ਗਰੀਬ ਨਾ ਕਾਬਲ ਜਾਂਚਾ ਜਿਮੀਂ ਸਿਰ ਧਰਦਾ। ਹਾਸ਼ਮ ਜਾ ਨਾ ਬੋਲਣ ਵਾਲੀ ਜੋ ਚਾਹੇ ਹੋ ਸਕਦਾ।੧੯।ਜਿਸ ਉਸਤਾਦ ਸੰਦੂਕ ਸੱਸੀ ਦਾ ਘੜਿਆ ਨਾਲ ਕਹਿਰ ਦੇ। ਅਫਲਾਤੂ ਹੋਰ ਅਰਸਤੂ ਜਹੇ ਹੋਣ ਸ਼ਾਗਿਰਦ ਉਮਰ ਦੇ। ਜੀਨਤ ਜੈਈ ਸਿਖਨ ਕਸ ਉਸਦੀ ਦਿਲਬਰ ਚੀਨ ਮਿਸਰ ਦੇ। ਹਾਸ਼ਮ ਦੇਖ ਉਸ ਸ਼ਖਾਸ਼ ਕਿਦੇਰ ਸਾਹਿਬ ਅਕਲ ਫਿਕਰ ਦੇ।੨੦। ਚੰਨਣ ਸਾਥ ਮੰਗਾ ਕਿਦਾਹੋਂ ਬੇ ਕਾਰੀਗਰ ਘੜਿਆ। ਬੂਟਾ ਵੇਲ ਸੁਨਹਿਰੀ ਕਰਕੇ ਲਾਲ ਜਵਾਹਰ ਜੜਿਆ। ਪਾ ਜੰਜੀਰ ਚੁਫੇਰ ਪਿੰਜਰ ਨੂੰ ਬੈਠ ਬੇਦਰਦਾਂ ਘੜਿਆਂ। ਹਾਸ਼ਮ ਦੇਖ ਤਲਵਟਾ ਹੁੰਦੀ ਆਨ ਦੁਖਾਂ ਲੜ ਫੜਿਆ।੨੧। ਕਰ ਤਦਬੀਰ ਕੀਤੇ ਤਿੰਨ ਛਾਦੇ ਖਰਚ ਦਿਤਾ ਕਰਨਾਲੇ। ਤਿਸ ਦੀ ਮਿਲਕ ਹੋਣਾ ਇਕ ਛਾਂਦਾ ਸ਼ੀਰ ਪਾਲਵਨ ਵਾਲੇ। ਦੂਜਾ ਦਾਜ ਦਹੇਜ ਸੱਸੀ ਨੂੰ ਹੋਰ ਪੜ੍ਹਾਵਨ ਨਾਲ। ਹਾਸ਼ਮ ਲਿਖ ਤਵੀਜ ਹਕੀਕਤ ਹਰਫ ਸੀਸ ਗਲ ਡਾਲੇ। ੨੨। ਪਾ ਸੰਦੂਕ ਰੁੜਾ ਸਸੀ ਨੂੰ ਨੂਰ ਤੂਫਾਨ ਵਗਾਂਦਾ। ਬਾਸ਼ਕ ਨਾਗੂ ਨਾ ਹੱਸ ਲਿਆਵਨ ਧੇਲ ਪਨਾਹ ਮੰਗੇਂਦਾ। ਪਾਰ ਉਰਾਰ ਬਲਾਈਂ ਫਿਰਸ਼ੀਆਂ ਬਰਿਲ ਰਹੇ ਦੇਵਾਂਦਾ ਹਾਸ਼ਮ ਦੇਖ ਨਸੀਬ ਸਸੀ ਦਾ ਹੋਰ ਕੀ ਕੁਝ ਕਰੇਂਦਾ।੨੩। ਟੁਰਿਆ ਤੋੜ ਜੰਜ਼ੀਰ ਸਿਦਕ ਦਾ ਚਾਈਆਂ ਰਿਜ਼ਕ ਮੁਹਾਰਾ। ਗਰਦਸ਼ ਫਲਕ ਹੋਇਆ ਸਰਜਰਦਾ ਬਾਝ ਮਲਾਹ ਮੁਹਾਰਾ। ਸੂਰਜ ਤੇਜ ਹੋਇਆ ਜਲ ਖੂਨੀ ਲੈਣ ਲਗਾ ਚਮਕਾਰਾਂ। ਹਾਸ਼ਮ ਦੇਖ ਸਸੀ ਵਿਚ ਘਰੀ ਦੁਸ਼ਮਨ ਲੱਖ ਹਜ਼ਾਰਾਂ,।੨੪। ਆਦਮ ਖੋਰ ਜਾਨਵਰ ਜਲ ਦੇ ਰਾਕਸ਼ ਰੂਪ ਸਰਾਸੀ। ਮਗਰ ਮਛ ਕਛੁ ਜਲ ਹੋੜੇ ਨਾਗ ਸੰਸਾਰ ਬਲਾਈਂ। ਤੰਦੂਏ ਕਹਿਰ ਜੰਬਰ ਵਾਲੇ ਲਾਵਨ ਜੋਰ ਤਾਈਂ ਹਾਸ਼ਮ ਮਗਰ ਸੱਸੀ ਵਿਚ ਥਲ ਦੇ ਮਰਸੀ ਕੌਣ ਇਥਾਈਂ॥੨੫॥ ਘੁਮਰ ਘੇਰ ਚੁਫੇਰ ਕਰ ਕਰ ਠਾਠਾਂ ਲੈਣ ਕਲਾਵੇ। ਲਹਿਰਾਂ ਜ਼ੋਰ ਕਰਨ ਹਰ ਤਰਫੋਂ ਇਕ ਆਵੇ ਇਕ ਜਾਵੇ। ਸੁਰਤ ਸਮਸ ਸੰਦੂਕ ਜੜਾਊ ਬਿਜਲੀ ਚਮਕ ਡਟਾਵੇ ਹਾਸ਼ਮ ਸ਼ਾਹ ਜਿਵੇਂ ਕਨਿਆਈ ਵੇਖ ਸੰਦੂਕ ਛਪਾਵੇ॥੨੬॥ ਸ਼ਹਿਰੋਂ ਬਾਹਰ ਕੁਪੌਤਨ ਧੋਬੀ ਧੌਂਦਾ ਨਦੀ ਕਿਨਾਰੇ। ਅਤਾ ਨਾਮ ਮਿਸਾਲ ਫਿਰਸਤਾ ਬਜੁਰਗ ਭੀਨੇ ਕਬਤਾਰੇ। ਡਿਠਾ ਓਸ ਸੰਦੂਕ ਦੁਰਾਡਾ ਦਿਲ ਵਿਚ ਖੌਫ ਉਤਾਰੇ। ਹਾਸ਼ਮ ਗਏ ਉਸ ਹੋਸ਼ ਦਿਮਾਗੇ ਦੇਖ ਸੰਦੂਕ ਸਤਾਰੇ॥੨੭॥ ਕਰੇ ਖਿਆਲ ਜਹਾਵਰ ਖਾਣਾ ਯਾ ਪਈ ਆਨ ਤਬਾਹੀ। ਯਾ ਕੋਈ ਆਫਤ ਰੂੜੀ ਪਹਾੜੋਂ ਯਾ ਇਸਰਾਰ ਇਲਾਹੀ। ਵਖਜ਼ ਟੇਦਾਰ ਹੋਯਾ ਤਦ ਉਸ ਦਾ ਦਿਤੀ ਲੇਖ ਗਵਾਹੀ। ਹਾਸ਼ਮ ਜਾਪਿਆਂ ਜਲ ਡੂੰਘੇ ਹੋ ਦਿਲਦਾਰ ਸਿਪਾਹ॥੨੮॥ ਅਤੇ ਖੂਬ ਕੀਤੀ ਜਿੰਦ ਬਾਜੀ ਲਿਆ ਸੰਦੂਕ ਕਿਨਾਰ। ਬਹੁਤ ਹੋਯਾ ਦਿਲਸਾਦ ਖ਼ੁਦਾ ਵਲ ਨਿਆਮਤ ਸ਼ੁਕਰ ਗੁਜ਼ਾਰੇ ਵੜਿਆ ਸ਼ਹਿਰ ਮੁਬਾਰਕ ਦੇਵਨ ਰਲ ਮਿਲ ਯਾਰ ਪਿਆਰੇ। ਹਾਸ਼ਮ ਮਾਲ ਲਿਆ ਸੋਰ ਦੂਜਾ ਹੋਯਾ ਸਵਾਬਵਿਰਾਰੇ। ੨੯॥ ਖੁਲ੍ਹੇ ਆਨ ਨਸੀਬ ਅੱਤੇ ਦੇ ਕਰਮ ਭਲੇ ਦਿਨ ਆਏ। ਜੜਤ ਮੁਹਲਤ ਸਰ ਕੇ ਸ਼ੋਕਤ ਸ਼ਾਨ ਬਣਾਏ। ਖਿਦਮਤ ਗਾਰ ਗੁਲਮ ਸੱਸੀ ਦੇ ਨੌਕਰ ਚਾ ਰਖਾਏ। ਹਾਸ਼ਮ ਬਾਗ ਸੁਕੇ ਰਬ ਚਾਹੇ ਪਲ ਵਿਚ ਹਰੇ ਕਰਾਏ॥੩੦॥ ਸਸੀ ਹੋਈ ਜਵਾਨ ਸਿਆਣੀ ਸੂਰਤ ਖੂਬ ਸਫਾਈ। ਸਾਹਿਬ ਇਲਮ ਯਾ ਹਲੀਮੀ ਅਕਲ ਹੁਨਰ ਚਤੁਰਈ। ਮਾਂ ਪਿਓ ਦੇਖ ਕਾਰੀਗਰ ਕੋਈ ਚਾਹੁਣ ਕੀਤੀ ਕੁੜਮਾਈ। ਹਾਸ਼ਮ ਸੁਣੀ ਸਸੀ ਮਸਲਹਤ ਹੌਰਤ ਹੋਈ ਸਵਈ।੩੧। ਬਣ ਤਣ ਪੌਚ ਪੰਚਾਇਤ ਧੋਬੀ ਪਾਸ ਅੱਤ ਦੇ ਆਵਨ। ਕਰਤ ਮਸੀਲ ਵਿਹਾਰ ਜਗਤਦਾਬਾਤਮਹੇਸ ਚਲਾਵਨ। ਧੀਆਂ ਸੋਹਣ ਨਾ ਘਰ ਮਾਪਿਆਂ ਜੇ ਲਖ ਰਾਜ ਕਮਾਵਨ। ਹਾਸ਼ਮ ਵਾਂਗ ਬੁਝਾਰਤ ਧੋਬੀ ਬਾਤ ਸੱਸੀ ਵਲ ਲਾਵਨ।੩੨। ਪਿਓ ਸਸੀ ਦਾ ਕੋਲ ਸਸੀ ਦੇ ਇਕ ਦਿਨ ਇਹ ਗਲ ਛੇੜੇ। ਆਖ ਬਚੀ ਤੂੰ ਬਾਲਕ ਹੋਈਓਂ ਵਾਂਗ ਤੇਰੀ ਹਥ ਤੇਰੇ। ਧੋਬੀ ਜਾਤ ਊਚ ਘਰ ਆਵਨ ਫਿਰ ਫਿਰ ਜਾਨ ਬਥੇਰੇ। ਹਾਸ਼ਮ ਕੌਣ ਤੇਰੇ ਮਨ ਭਾਵੇ ਆਖ ਸੁਨਾ ਸਵੇਰੇ।੩੩। ਸੱਸੀ ਮੂਲ ਜਵਾਬ ਨਾ ਕੀਤਾ ਮਾਂ ਪਿਓ ਤੋਂ ਸ਼ਰਮਾਂਦੀ। ਦਿਲ ਵਿਚ ਫਿਰ ਲੱਗੀ ਉਹ ਸੋਚਨ ਲੇਖ ਲਿਖੀ ਕਰਮਾਂਦੀ। ਢੂੰਢਨ ਸਾਉ ਜੇਹੜੇ ਆਏ ਮੈਂ ਬੇਟੀ ਬਾਦਸ਼ਾਹ ਦੀ। ਹਾਸ਼ਮ ਫਿਰ ਉਹ ਨਾਮ ਨਾ ਲੇਵਨ ਵੇਖ ਸੱਸੀ ਫਰਮਾਂਦੀ॥੩੪॥
ਧੋਬੀਆਂ ਦੀ ਬਾਦਸ਼ਾਹ ਅਗੇ ਫਰਿਆਦ ਕਰਨੀ
ਸਰੀਕਤ ਨਾਲ ਸਰੀਰ ਅਤੇ ਦਾ ਬੜਾ ਬਖ਼ੀਲ ਫਸਾਦੀ, ਪਾਸ ਭੰਬੋਰ ਸ਼ਹਿਰ ਦੇ ਵਾਲੀ ਜਾ ਹੋਏ ਫਰਯਾਦੀ ਹੋਈ ਜਵਾਲ ਅੱਤੇ ਘਰ ਬੇਟੀ ਸੂਰਤ ਸ਼ਕਲ ਸ਼ਹਿਜ਼ਾਦੀ। ਹਾਸ਼ਮ ਕਹਿਆ ਪੁਕਾਰ ਬਖੀਲਾ ਲਾਇਕ ਓਹ ਤੁਸਾਡੀ॥੩੫॥ ਭੇਜਿਆਂ ਨਫਰ ਗੁਲਾਮ ਅੱਤੇ ਨੂੰ ਆਂਦਮ ਜਾਂਮ ਬੁਲਾਂਯਾਂ। ਸੱਸੀ ਖੋਹਲ ਤਾਂਵੀਜ਼ ਗਲੇ ਦਾਂ ਸ਼ਾਂਹ ਹਜ਼ੂਰ ਪੁਚਾਯਾਂ। ਕਾਗਜ਼ ਵਾਚ ਪਛਾਤਾਂ ਸ਼ਾਹ ਨੇ ਜੋ ਸੰਦੂਕ ਰੁੜਾਯਾਂ। ਹਾਸ਼ਮ ਵੇਖ ਹੋਇਆ ਸ਼ਰਮਿੰਦਾ ਆਦਮ ਜਾਮਸਵਾਯਾ ॥੩੬॥ਲੋਹੂ ਗਰਮ ਹੋਇਆ ਦਿਲਬਰੀਆ ਫੇਰਔਲਾਦ ਪਿਆਰੀ ਮਾਂ ਪਿਓ ਨਾਲ ਸੱਸੀ ਦੇ ਚਾਂਹਨ ਕੀ ਕੀ ਬਾਤ ਇਕ ਵਾਰੀ। ਸਸੀ ਸਾਂਫ ਜਵਾਬ ਦਿਤੇ ਨੇ ਖੋਹਲ ਹਕੀਕਤੇ ਸਾਂਰੀ। ਹਾਂਸ਼ਮ ਮਿਲਣ ਹਰਮ ਤੁਸਾਂ ਨੂੰ ਰੋਹੜ ਦਿਤੀ ਇਕ ਵਾਰੀ।੩੭। ਮਾਂ ਫਿਰਾਂਕ ਸੱਸੀ ਦੇ ਮਾਰੇ ਨੀਂਦ ਅਰਾਮ ਨਾ ਆਵੇ। ਹਰਦਮਵਾਂਗ ਯਕੂਬ ਪੈਰੰਬਰ ਰੋ ਰੋ ਹਾਲ ਵਜਾਵੇ। ਕਰੇ ਸਵਾਲ ਲੋੜੋ ਘਰ ਥੁੜਿਆ ਰੋਜ ਸਸੀ ਘਰ ਆਂਵੇ ਹਾਂਸ਼ਮ ਯਾਰ ਸੰਦੂਕ ਸਸੀ ਨੂੰ ਖ਼ਾਤਰ ਮੂਲ ਨਾ ਲਿਆਵੇ॥੩੮॥ ਜਲ ਥਲ ਮਸਰਕ ਮਗਰ ਬਾਹਰ ਸੇ ਜਿਸ ਦਾ ਨਾਂਮ ਧਿਆਂਵੇ। ਸਾਂਹਿਬ ਕੁਦਰਤ ਅਪਰ ਅਪਾਰ ਕਿਸ ਨੂੰ ਆਖ ਸੁਨਾਵੇ॥ ਅੰਤ ਨਾ ਪਾਰਾਵਾਰ ਹੈ ਤਿਸਦਾ ਕਿਆ ਕੁਝ ਹੋਰ ਸਮਾਵੇ। ਹਾਸ਼ਮ ਫੇਰ ਸਸੀ ਨੂੰ ਮਿਲਸਾਂ ਖਾਤਰ ਨਾ ਲਿਆਵੇ।੩੯। ਸ਼ਹਿਰ ਭੰਬੋਰ ਸੌਦਾਗਰ ਜਾਂਦਾ ਗਜਨੀ ਨਾਮ ਸਦਾਵੇ। ਸਾਹਿਬ ਸ਼ੌਂਕ ਇਮਾਰਤ ਤਾਜ਼ੀ ਬਾਗ ਹਮੇਸ਼ ਬਨਾਵੇ। ਤਿਸ ਵਿਚ ਹਰ ਬਾਦਸ਼ਾਹ ਮੁਲਕ ਦੀ ਕਰ ਤਸਵੀਰ ਲਗਾਵੇ। ਹਾਸ਼ਮ ਹਰ ਇਕ ਆਪ ਮੁਸਵਰ ਜਬਰਾਈਲ ਕਹਾਵੇ।੪੦। ਸਸੀ ਸੁਣੇ ਤਾਰੀਫ ਹਮੇਸ਼ਾਂ ਲਾਇਕ ਮੁਸਕ ਖੁਤਨਦੀ। ਇਕ ਦਿਨ ਨਾਲ ਹਯਾ ਉਠ ਦੌੜੀ ਖਾਤਰ ਸੈਰ ਚਮਨ ਦੀ। ਦੇਖਿਆ ਨਕਸ਼ ਨਗਾਰ ਖਲੋਤਾ ਸੂਰਤ ਸੀਸ ਬਦਨ ਦੀ।ਹਾਸ਼ਮ ਵੇਖ ਹੋਈ ਦਿਲ ਘਾਇਲ ਵਾਂਗੂ ਕੋਹ ਸਕਨ ਦੀ॥੪੧॥
ਸੱਸੀ ਦਾ ਨਨਾਣ ਨੂੰ ਬੁਲਾਕੇ ਪਤਾ ਪੁਛਣਾ
ਸਸੀ ਕਹਿਆ ਬੁਲਾ ਮੁਸੱਵਰ ਸ੍ਹਾਬਾਸ਼ਵੀਰਭਰਾਓ ਜਿਸਸੂਰਤਦੀ ਮੂਰਤ ਕੀਤੀ ਮੈਨੂੰ ਆਖ ਸੁਣਾਓ। ਕੇਹੜਾਂ ਸ਼ਹਿਰ ਕੌਣ ਸ਼ਹਜ਼ਾਂਦਾ ਠੀਕ ਪਤਾਂ ਦਸ ਦਿਉ, ਹਾਂਸ਼ਮ ਫੇਰ ਸਸੀ ਹਥ ਜੋੜੇ ਥਾਂ ਮਕਾਨ ਬਤਾਓ॥੪੨॥ ਕੀਚਮ ਸ਼ਹਿਰ ਵਲਾਇਤ ਥਲ ਦੀ ਹੋਤ ਅਲੀ ਤਿਸ ਵਾਲੀ। ਜਿਸ ਦਾ ਪੁਤ ਪੁੰਨੂੰ ਸ਼ਹਜ਼ਾਦਾਂ ਅੰਬ ਸਵਾਬੋਂ ਖਾਂਲੀ। ਸੂਰਤ ਓਸ ਹਿਸਾਂਬੋ ਬਾਹਿਰ ਸਿਫਤ ਖੁਦਾਂਵੰਦਾਂ ਵਾਂਲੀ ਹਾਂਸ਼ਮ ਅਰਜ਼ਕੀਤੀ ਉਸਤਾਦਾਂ ਚਿੰਨਗ ਕਖਾਂ ਵਿਚ ਡਾਂਲੀ।੪੩। ਹੋ ਦਿਲ ਘਾਇਲ ਨਾਲ ਸਯਾਂ ਦੇ ਫੇਰ ਸਸੀ ਘਰ ਆਈ। ਨੀਂਦ ਭੁਖ ਜ਼ੁਲੈਖਾਂ ਵਾਂਗੂੰ ਪਹਿਲੋਂ ਰੋਜ਼ ਵੰਜਾਈ। ਦੇਖ ਅਹਿਵਾਲ ਹੋਈ ਦਰਮਾਦੀ ਪੁਛਿਆ ਉਸਕੋ ਮਾਂਈ। ਹਾਂਸ਼ਮ ਬਾਂਝ ਕੁਠੀ ਤਲਵਾਰੋਂ ਜਾਲਮ ਇਸ਼ਕ ਕਸਾਈ॥੪੪॥ ਦਿਲ ਵਿਚ ਸੌਂਕ ਫਿਰਾਂਕ ਪੁੰਨੂੰ ਦਾ ਰੋਜ ਅਲੰਬਾ ਬਾਲੇ। ਬਿਰਹੋਂ ਮੂਲ ਅਰਾਂਮ ਨਾ ਦੇਂਦਾ ਵਾਂਗ ਚਿਖਾਂ ਨਿਤ ਜਾਂਲੇ। ਆਂਤਸ਼ ਆਂਪ ਆਪੇ ਸੇਵਨਜਦ ਪੀਤੇ ਪਰੇਮ ਪਿਆਲੇ॥੪੫॥
ਸੱਸੀ ਨੇ ਬਾਪ ਪਾਸੋਂ ਘਾਟ ਲੈ ਕੇ ਚੌਂਕੀਦਾਰ ਬਨਾਣਾ
ਦਿਲ ਡਾਢੇ ਸਸੀ ਕਰ ਦਾਣਸ ਇਕ ਤਦਬੀਰ ਬਣਾਈ। ਪਤਨ ਘਾਟ ਲਏ ਸਭ ਪਿਓ ਥੀਂ ਚੌਕੀ ਦਾ ਬਹਾਈ। ਪਾਂਧੀ ਰਾਹ ਮੁਸਾਫਰ ਕੋਈ ਆਵੇ ਏਸ ਨਿਵਾਈ। ਹਾਸ਼ਮ ਪਾਰ ਉਰਾਰ ਨਾਂ ਜਾਵੇ ਮੈਂ ਬਿਨ ਖਬਰ ਪੁਚ ਈ।੪੫। ਬਰਸ ਹੋਯਾ ਜਦ ਫੇਰ ਸੱਸੀ ਨੂੰ ਮੇਹਨਤ ਬੇਹਦ ਉਠਾਏ। ਕੀਚ ਵਲੋਂ ਰਲ ਮਾਲ ਵਿਹਾਂਜਨ ਉਠ ਸੁਦਾਗਰ ਆਏ। ਸੁਰਤ ਨਾ ਚਨਿਆਜ਼ ਬਲੋਚਾਂ ਵੇਖ ਪਰੀ ਭੁਲ ਜਾਏ ਹਾਸ਼ਮ ਵੱਖ ਬਲੋਚ ਜ਼ੂਲੇਖਾਂ ਯੂਸਫ ਚਾ ਭੁਲਾਏ॥੪੬॥
ਨੌਕਰ ਨੇ ਸੱਸੀ ਨੂੰ ਖਬਰ ਦੇਣੀ
ਕਹਿਆ ਆਣ ਗੁਲਾਮ ਸਸੀ ਨੂੰ ਨਾਲ ਜ਼ਬਾਨ ਪਿਆਰੀ। ਘਾਟ ਉਤੇ ਇਕ ਰਾਹ ਮੁਸਾਫਰ ਉਤਰੇ ਆਨ ਵਪਾਰੀ। ਕੀਚ ਵਲੋਂ ਰਲ ਆਖਣ ਆਏ ਊਠ ਬੇਅੰਤ ਸੁਮਾਰੀ। ਹਾਸ਼ਮ ਤੌਰਲਿਬਾਸ ਭਰਾਵਾਂ ਹਰ ਹਰ ਚਾਲ ਨਿਆਰੀ॥੪੦॥ ਸੰਸੀ ਸਖਤ ਗਮੀ ਵਿਚ ਦਰਦ ਫਿਰਾਕ ਰੰਞਾਨੇ। ਨਾ ਕੁਝ ਸੁਰਤ ਆਵਾਜ਼ ਨਾ ਦੇਂਦੀ ਨਾ ਕੁਝ ਹੋਸ਼ ਟਿਕਾਨੇ। ਰੂਹ ਰੂਹਾਂ ਵਿਚ ਫਿਰੇ ਸੱਸੀ ਦਾ ਮਲ ਕਲ ਮੌਤ ਨਿਸ਼ਾਨੀ। ਹਾਸ਼ਮ ਮੇਲ ਬਲੋਚ ਸੱਸੀ ਨੂੰ ਫੇਰ ਦਿਤੀ ਜ਼ਿੰਦਗਾਠੀ॥੪੮॥
ਸਸੀ ਦਾ ਸੁਰਤ ਵਿਚ ਆਉਣਾ।
ਸੁਣੀ ਅਵਾਜ਼ ਸੱਸੀ ਉਠ ਬੈਠੀ ਸੁਰਤ ਸਰੀਰ ਸ਼ੰਭਾਲੀ। ਮਿਸਲ ਅਨਾਰ ਹੋਏ ਰਖ ਸਾਰ ਫੇਰ ਫਿਰੀ ਲਭ ਲਾਲੀ। ਹਾਰ ਸ਼ਿੰਗਾਰ ਲਗੇ ਮਨ ਭਵਨ ਖੂਬ ਹੋਈ ਖੁਸ਼ਹਾਲੀ ਹਾਸ਼ਮ ਆਖ ਭਰੀਫ ਬਲੋਚਾਂ ਆਬਹਯਾਤ ਪਿਆਲੀ॥੪੯॥ ਸ਼ਹਿਰ ਉਤਾਰ ਬਲੋਚ ਸੱਸੀ ਨੂੰ ਖਿਦਮਤ ਖੂਬ ਕਰਾਈ। ਹਾਲ ਹਕੀਕਤ ਪੁਨੂੰ ਵਾਲੀ ਪਾਸ ਬਿਠਾਲਪੁਛਾਈ ਖਾਤਰ ਵੇਖ ਕਹਿਓ ਨੇ ਸਾਡਾ ਹਤ ਪੁੰਨੂੰ ਹੈ ਭਾਈ ਹਾਸ਼ਮ ਬਲੋਚਾਂ ਸਾਮਤ ਆਨ ਦਿਖਾਈ॥੫੦॥ ਸੱਸੀ ਸਮਝ ਭਰਾ ਪੁੰਨੂੰ ਦੇ ਕੈਦ ਬਲੋਚ ਕਰਾਏ। ਹੁਣ ਖਾਲਸ ਜਾਨ ਮੁਹਾਲ ਹੋਏ ਨੇ ਹੋਤ ਪੁਨੂੰ ਕਿਨ ਆਏ। ਬੋਲ ਪਿਛੇ ਪਛਤਾਵਨ ਸ਼ਾਮਤ ਆਨ ਫਸਾਏ ਹਾਸ਼ਮ ਬਾਝ ਵਕੀਲੋਂ ਕਾਮਲ ਫਸਿਆਂ ਕੌਣ ਛਡਾਏ॥੫॥ ਦੋ ਸਰਤਾਨ ਆਹੇ ਕਰਵਾਨੀ ਹਫਤ ਹਜ਼ਾਰ ਸਤਰ ਦੇ ਬਬਨ ਨਾਮ ਬਬੀਆਂ ਦੇਵੇ ਬੈਠ ਅਦੇਸਾ ਕਰਦੇ ਪੁੰਨੂੰ ਬਾਝ ਨਹੀਂ ਛੁਟਕਾਰਾ ਜੋਹੋਜ ਦੇਈਏ ਭਰ ਜਰਦੇ ਹਸਮ ਜ਼ੋਰ ਕੇਹਾ ਪਰ ਮੁਲਕੀ ਜੋ ਹੋਏ ਵਿਚ ਘਰ ਦੇ।੫੨। ਉਡਣ ਖਟੋਲਾ ਨਾਮ ਘੋੜੇ ਦਾ ਨਾਲ ਕੀਤਾ ਹਮਰਾਹੀ। ਜਿਉਂ ਜਿਉਂ ਬਹੁਤ ਪਵੇ ਵਿਚ ਮੰਜ਼ਲ ਤਿਉਂ ਤਿਉਂ ਚਲ ਸਵਾਈ। ਹੌਲਾ ਚਾਰ ਚਲੇ ਕਰਵਾਨੇ ਕੀ ਕੀ ਬੰਨ ਬੰਨਾਈ। ਹਾਸ਼ਮ ਉਹ ਪੁੰਨੂੰ ਪਰ ਆਸ਼ਕ ਆਹਾ ਸ਼ੌਕ ਇਲਾਹੀ।੫੩॥ ਕੀਚਨ ਸ਼ਹਿਰ ਗਏ ਕਰਵਾਨੇ ਹੌਤ ਅਲੀ ਦਰਬਾਰੇ। ਰੋਵਣ ਕੂਕ ਸੁਨੇਵਨ ਹਾਲਤ ਜਾਂ ਬਲੋਚ ਪੁਕਾਰੇ ਸ਼ਹਿਰ ਭੰਬੋਰ ਬਲੋਚ ਸੱਸੀ ਨੇ ਕੈਦ ਕੀਤੇ ਵਲ ਸਾਰੇ। ਹਾਸ਼ਮ ਬਾਝ ਨੂੰ ਨਹੀਂ ਛੁਟਦੇ ਕੈਦ ਕੀਤੇ ਰਹਿਣ ਜੁਗਚਾਰੇ।੫੪। ਹੋਤ ਅਲੀ ਹੁਣ ਹਾਲ ਸੱਸੀ ਦਾ ਪੁਛਿਆ ਬੈਠ ਦੀਵਾਨਾ। ਨਾ ਕੁਝ ਪੇਸ਼ ਹਕੂਮਤ ਜਾਏ ਨਾ ਕੁਝ ਕਾਰ ਖਜਾਨਾ। ਪੁਛਣ ਹਾਲ ਮੁਹਾਲ ਹੋਇਓ ਨੇ ਮੁਲਕ ਬਦੇਸ ਬਗਾਨਾ। ਹਾਸ਼ਮ ਕੌਣ ਸ਼ਹਜ਼ਾਦਿਆਂ ਟੋਰੇ ਆਖ ਪਿਛੇ ਕਰਵਾਨਾ।੫੫। ਬਹੁਤ ਬਜਾਰ ਹੋਈਗਲ ਸੁਣ ਕੇ ਹੋਤ ਪੁਨੂੰ ਦੀ ਮਾਈ। ਕੌਣ ਕੋਈ ਤਨ ਲਾ ਬੁਝਾਵੇ ਆਤਸ ਚਾ ਪਰਾਈ। ਕੌਣ ਬਲੋਚ ਨੂੰ ਦੇ ਸਿਰ ਤੋਂ ਵਾਰ ਸੁਟਾਂ ਬਾਦਸ਼ਾਹੀ ਹਾਸ਼ਮ ਬਾਝ ਪੁਨੂੰ ਵਿਚ ਦੁਨੀਆਂ ਹੋਰ ਮੁਰਾਦ ਨਾਕਾਈ॥੫੬॥ ਸਾਫ ਜਵਾਬ ਮਿਲਿਆ ਕਰਵਾਨਾ ਫੇਰ ਪਨੂੰ ਵਲ ਆਏ, ਸੂਰਤ ਨੱਕ ਸਗਾਹ ਸੱਸੀ ਦੇ ਕਰ ਤਰੀਫ ਸੁਣਾਏ। ਘਾਇਲ ਅੰਦਰ ਇਸ਼ਕ ਤੁਹਾਡੇ ਹਰ ਦਮ ਨੀਂਦ ਨਾ ਆਏ। ਹਾਸ਼ਮ ਖਾਤਰ ਮਿਲਨ ਤੁਹਾਡੀ ਕੈਦ ਸੁਦਾਗਰ ਪਾਏ॥੫੭॥ ਸੁਣ ਤਾਰੀਫ ਹੋਯਾ ਦਿਲ ਬਿਰੀਆ ਵਗੀ ਵੀ ਹਰਮ ਦੀ। ਕੌਣ ਕੋਈ ਦਿਲ ਰਹਿਸੀ. ਟਿਕਾਣੇ ਵਹਿਸੀ ਤੇਗ ਅਲਗ ਦੀ। ਸ਼ਹਿਰ ਭੰਬੋਰ ਪੁੰਨੂੰ ਦਿਲ ਵਸਿਆ ਵਿਸਰੀ ਸੂਰਤ ਕੀਚਮ ਦੀ, ਹਾਸ਼ਮ ਵਾਲੀ ਉਠਗੇ ਰਮਕੀ ਆਤਮ ਜ਼ਰਮ ਕਰਮ ਦੀ॥੫੮॥ ਸ਼ੁਤਰ ਸਵਾਰ ਪੁਨੂੰ ਉਠ ਤੁਰਿਆ ਪੈਨ ਜੜੀਸਿਰ ਪਾਈ। ਰਾਤ ਰੁਬਾਰ ਲਿਆ ਪੁਨੂੰ ਨੂੰ ਚੋਰ ਰਲ ਕਰਧਾਈ। ਪਲਕ ਆਰਾਮਨਾ ਵਾਂਗ ਬੇ-ਸਬਰਾ ਰਿਜ਼ਕ ਨਹਾਰ ਉਠਾਈ। ਹਾਸ਼ਮ ਵੇਖਨਸੀਬ ਬਲੋਚਾਂ ਭੀ ਧਈ ਬੁਰਿਆਈ॥੫੯॥ ਰਾਤ ਦਿਨੇ ਫੜ ਰਾਹ ਲਿਓ ਨੇ ਪਲਕ ਨਾਥਾਂਵਨ ਮਾਂਦੇ। ਸਖਤ ਮਿਜਾਜ ਬਲੋਚਾਂ ਵਾਲੀ ਤੁਰੇ ਨਸੀਬ ਜਿਵਾਂ ਦੇ। ਯੂਸਫ ਬਣੇ ਮਿਸਰ ਕਰਵਾਨ ਦੇਖ ਦਰਬਾਰ ਲੈ ਜਾਂਦੇ ਹਾਸ਼ਮ ਦੇਖ ਸਾਹਾ ਦੁਖ ਪਾਂਦੇ ਸਖਤ ਜਜੀਰਦਿਲਾਂ ਦੇ।੬o। ਸ਼ਹਿਰ ਭੰਬੋਰ ਪੁੰਨੂੰ ਦੀ ਨਜ਼ਰੀ ਆਯਾ ਵਕਤ ਸਵੇਰ। ਨਾਲ ਪਿਆਰ ਕੀਤੇ ਨੇ ਖੜਿਆ, ਚਿਤ ਚਲਾਕ ਵਧੇਰੇ। ਨਾਲ ਹਿਕਾਰਤ ਬਾਗ ਸੀ ਦੇ ਆਨੇ ਕੀਤਓ ਡੇਰੇ। ਹਾਸ਼ਮ ਛੱਡ ਦਿਤੇ ਵਿਚ ਸੁਰਤਾਂ ਚਰਨ ਇਰਾਂਕ ਚੁਫੇਰੇ॥੬੧॥ ਬਹੁਤ ਅਜਾਇਬ ਸਰੂ ਖਲੋਤੇ ਬਾਗ ਚੁਫੇਰ ਦੀਵਾਰਾਂ। ਫਰਸ਼ ਜ਼ਮੀਨ ਜਮੁਰਦਾਂ ਆਹਾ ਸਾਬਤ ਨਕਸ ਨਗਾਰਾਂ। ਨਹਿਰਾਂ ਹੌਜ ਨੂਰਾਨੀ ਚਲ ਸਨ ਹਰ ਹਰ ਚੌਂਕ ਬਹਾਰਾਂ। ਹਾਂਜ਼ਮ ਚਿਤਰੇ ਸ਼ੇਰ ਜਨਾਵਰ ਮੋਰ ਚਕੋਰ ਹਜਾਰਾਂ॥੬੨॥ ਘਾਇਲ ਇਸ ਖੜੇ ਲਾਲਾ ਨਾਲ ਲਹੂ ਮੁਖ ਧੋਤੇ। ਸੇਬ ਅੰਗੂਰ ਰਹੇ ਸੀ ਨਾਲੇ ਚੂੰਜ ਨਾ ਲਾਵਨ ਤੋਤੇ। ਕੁਮਰੀ ਕੂਕ ਕਰੇ ਸਾਯਾਦਾਂ ਸਰੂ ਅਜਾਦ ਖਲੋਤੇ। ਹਾਸ਼ਮ ਵੇਖ ਬਹਾਰ ਚਮਨ ਦੀ ਰੂਹ ਰਹੇ ਵਿਚ ਗੋਤੇ।੬੩। ਫੁਝ ਬਗਰਾਦੀ ਬਲਖੀ ਉਸਤਤ ਕੁਝ ਬਖਤੀ ਕਨਿਆਈ। ਦੋਜਕ ਪਸਤਨ ਰਰਦਨ ਕੌੜੀ ਅਜਰਾਈਲ ਨਿਸ਼ਾਨ ਚਾਰਨ ਬਾਗ ਤੁੜਾਵਨ ਸਾਧ ਕਵਨ ਬਲੋਚ ਹੈਵਾਨੀ ਹਾਸ਼ਮ ਮਾਲ ਗੁਮਾਨ ਪੁੰਨੂੰ ਦੇ ਦੇਹ ਚੜੇ ਕਰਵਾਨੀ॥੬੪॥ ਜਾ ਕੇ ਕੂਕੇ ਦਰਬਾਰ ਸਸੀਦੇ ਸੇਰ ਕੀਤਾ ਬਗਵਾਨਾਂ। ਬਾਗ ਵੈਰਾਨ ਹੋਇਆ ਕਲ ਸਾਰਾ ਚਾਰ ਲਿਆ ਕਰਵਾਨਾਂ ਨਾ ਉਹਖੌਫ ਖੁਦਾਦਿਓਂ ਡਰਦੇ ਖਾਵਨ ਮਾਲ ਬਿਗਾਨਾ। ਹਾਸ਼ਮ ਸ਼ਹਿਰ ਭੰਬੋਰ ਦੇ ਰਾਜਾਖੌਫ ਨਹੀਂ ਸੁਲਤਾਨਾ।੬੫॥ ਸਨ ਫਰਿਆਦ ਸਸੀ ਵਿਚ ਦਿਲ ਦੇ ਅਕਲ ਖਿਆਲ ਚਿਤਾਰੇ। ਕੌਣਕਮੀਨ ਐਡ ਦਲੇਰੀਕਰਨ ਬਲੋਚ ਵਿਚਾਰੇ। ਸ਼ਾਇਦ ਹੋਤ ਪੁੰਨੂੰ ਵਿਚ ਹੋਸੀ ਤਈਸੇ ਕਰਨ ਪਸਾਰ। ਹਾਸ਼ਮ ਕਵਰਐਡ ਫਜੂਲੀ ਕੈਣ ਗਰੀਬ ਨਕਾਰੇ।੬੬। ਸਸੀ ਨਾਲਯਾਕਰ ਮਸਲਤ ਬਾਗ ਵਾਨੇਚਲ ਯਾਈ। ਰਹਰ ਦੇਹਬ ਸਾਂਪਚਰਾਨੀਤੇਗਨਿਸਾਲ ਸਫਾਈ। ਉਨਰ ਅਦਾਇਲ ਮਾਨ ਹੁਸਨ ਦਾ ਜਾ ਪਾਇਆਕਰ ਧਾਈ। ਹਾਸ਼ਮ ਮਾਰ ਪਈ ਕਰਵਾਨਾ ਦੇਣ ਬਲੋਚ ਦੁਹਾਈ।੬੭॥ ਰਹੇ ਤਿਆਰ ਹਮੇਸ਼, ਚਮਨ ਵਿਚ ਸੇਜ ਸਸੀ ਦੀ ਆਈ। ਕਿਰਨ ਪਲੰਗ ਰਵੇਲ ਚੰਬੇਲੀ ਮਾਲਨ ਗੂੰਦ ਵਛਾਈ। ਤਿਸ ਭੋਤ ਹੋਤ ਪੁਨੂੰ ਵਿਚ ਨੀਂਦਰ ਆਯਾ ਛੇਜ ਸਹਾਈ। ਹਾਸ਼ਮ ਆਸ ਮੁਰਾਦ ਸ਼ਸੀ ਦੀਸਿਦਕ ਪਿਛੋਂ ਵਰ ਆਈ॥੬੮॥ ਸਸੀ ਆਣ ਡਠਾ ਵਿਚ ਨੀਂਦਰ ਹੋਤ ਬੇਹੋਸ਼ ਜੋ ਖਾਬੋਂ। ਸੂਰਜ ਵਾਂਗ ਸੂਆਂ ਹੁਸਨ ਦਾ ਬਾਹਿਰ ਪੋਸ ਨਕਾਬੋਂ। ਜੇ ਲਖ ਪਾ ਸੰਦੂਕ ਛਪਾਈਏ ਆਵੇ ਮੁਸ਼ਕ ਗੁਲਾਬੋ, ਹਾਂਸ਼ਮ ਹੁਸਨ ਪ੍ਰੀਤਨਾਛਪਦੀ ਤਾਰਕ ਹੋਣ ਹਜਾਬ॥੬੮॥ ਸੁਣ ਫਰਿਆਦ ਬਲੋਚਾਂ ਵਾਲੀਤਾਂ ਸੁਧ ਹੋਸ਼ ਸੰਭਾਲੀ, ਵੇਖ ਹੈਰਾਨ ਹੋਯਾ ਸ਼ਾਹਜ਼ਾਦਾ ਫੌਜ ਮਹਿਬੂਬਾਂ ਵਾਲੀ। ਰੌਸ਼ਨ ਸਮਾਂ ਜਲਾਲ ਸਸੀ ਦਾ ਚਮਕ ਪਵੇ ਹਰ ਡਾਲੀ ਹਾਸ਼ਮ ਬਾਗ ਪਿਆ ਗੁਲ ਲਾਲ ਦੇਖ ਸੱਸੀਲਭ ਲਾਲੀ॥੭੦॥ ਵੇਖ ਦੀਦਾਰ ਹੋਏ ਤਨ ਦੋਵੇਂ ਭੀ ਓਹ ਦਰਦ ਰੰਭਾਨੇ। ਵੇਖਿਆ ਬਾਝ ਨਾ ਰਜਨ ਮੂਲੇ ਨੈਨ ਉਦਸ ਅਯਾਨੇ। ਸਿਕਦਿਆਂ ਯਾਰ ਮਿਲੇ ਜਿਸ ਦਿਲ ਨੂੰ ਕੀਮਤ ਕਦਰ ਪਛਾਣੇ। ਹਾਂਸ਼ਮ ਇਸ਼ਕ ਅਸੀਲ ਕਮਾਵਨ ਹੋਰ ਗਵਾਰ ਕੀ ਜਾਨੇ।੭੧॥ ਡਾਰ ਉਠਾਚਲੇ ਕਰਵਾਨੇ ਟੋਰ ਦਿਤੇ ਨੇ ਡੇਰੇ ਆਖ ਰਹੇ ਚਲ ਹੋਤ ਪੁਨੂੰ ਨੂੰ ਜੋੜਨ ਹਥ ਬਥੇਰੇ। ਹੋ ਲਾਚਾਰ ਚਲੇ ਕਰਵਾਨੇ ਕੀਚਮਦਾਸਵੇਰੇ ਹਾਸ਼ਮ ਇਕ ਜਿਨ੍ਹਾਂ ਤਨ ਵਸਿਆ ਕੌਣ ਉਨ੍ਹਾਂ ਦਿਲ ਫੇਰੇ ।੭੨।
ਬਲੋਚਾਂ ਕਾ ਪੁੰਨੂੰ ਕੇ ਪਿਓ ਨੂੰ ਖਬਰ ਕਰਨਾ
ਕੀਚਨ ਆਮ ਕਹਿਆ ਕਰਵਾਨਾ ਬਾਤ ਜਿਵੇਂ ਕੁਝ ਮਾਹੀ। ਹੋਰ ਅਸੀਸ ਸੱਸੀ ਦਿਲ ਕੀਤਾ ਜੁਲਫ ਕੰਡ ਘਤ ਫਾਹੀ, ਆਵਣ ਜਾਣ ਨਾ ਯਾਦ ਪੁੰਨੂੰ ਕੋ ਇਸ਼ਕ ਦਿਤੀ ਗੁਮਰਾਹੀ ਹਾਸ਼ਮ ਹਾਲ ਸੁਣਾ ਬਲੋਚਾ ਤੇਗ ਪਿਓ ਤਨ ਲਾਈ ।੭੩। ਹੋਰ ਅਲੀ ਇਨ ਰੋਵਣ ਧਾੜੇ ਪਲਕ ਆਰਾਮ ਨਾ ਤਿਸ ਨੂੰ। ਮੌਤ ਭਲੀ ਮਰ ਜਾਵਣ ਚੰਗੇਰਾਂ ਆਣ ਪਏ ਦੁਖ ਜਿਸਨੂੰ। ਕੀਚਮ ਨਾਰ ਜਹੰਨਮ ਕੋਲੋਂ ਤੇਜ ਹੋਇਆ ਤਪ ਤਿਸ ਨੂੰ। ਹਾਸ਼ਮ ਵਾਂਗ ਯਕੂਬ ਪੈਗੰਬਰ ਹਾਲ ਸੁਣਾਵੇ ਕਿਸ ਨੂੰ ॥੭੪॥ ਕੀਕਮ ਲੋਗ ਫਿਰਾਕ ਨੂੰ ਦੇ ਰੋ ਰੋ ਹੋਣ ਦਿਵਾਨ। ਯੂਸਫ ਵੇਖ ਆਏ ਕਚਵਾਨੇ ਹੋਰ ਇਕ ਵਿਰਦ ਜੁਆਨ। ਖਟੇ ਵਾਲ ਸੁਟਨ ਵਿਚ,ਗਲੀਆਂ ਮਹਿਲੀਂ ਸ਼ੋਰ ਜਨਾਨੇ। ਹਾਸ਼ਮ ਫੇਰ ਪੁੰਨੂੰ ਰਬ ਲਿਆਵੇ ਸਹੀਸਲਾਮਤ ੫ਨੇ ।੭੫। ਸਤਰ ਸਰੀਰ ਭਰਾ ਪੁੰਨੂੰ ਦੇ ਫੇਰ ਪੁਨੂੰ ਵਲ ਧਾਏ। ਤੇਜ਼ ਪਲਾ ਸਰਬ ਸੁਰਾਹੀ ਨਾਲ ਨਿਕਾਲ ਲਿਆਏ। ਓੜਕ ਪੇਸ਼ ਨਾ ਜਾਏ ਕੋਈ ਬਾਝ ਧ੍ਰੋਹ ਕਮਾਏ ਹਾਸ਼ਮ ਆਖੇ ਕੇਹਾ ਸੁਖ ਮੋਵਨ ਬੇਇਨਸਾਫ ਰਖਾਏ ॥੭੬॥ ਸ਼ੈਹਰ ਭੰਬੋਰ ਭਰਾ ਪੁਨੂੰ ਦੇ ਨਾਲ ਗਏ ਰੰਗ ਰਸਦੇ। ਦਿਲ ਵਿਚ ਖੋਟ ਜ਼ਬਾਂ ਵਿਚ ਸੀਰੀ ਆਨ ਮਿਲੇ ਗਲ ਹਸਦੇ ਵਤਨੀ ਲੋਗ ਜੋ ਦੋਹੁੰ ਮਹਿਰਮ ਹਰਗਿਜ਼ ਭੇਦ ਨਾ ਦਸਦੇ ਹਾਸ਼ਮ ਕਰਨ ਲੂਕਾਂ ਬਥੇਰਾ ਮਿਰਗ ਭਲਾ ਜਦ ਫਸਦੇ ॥੭੭॥ ਸੁਨ ਕਰਵਾਨ ਤੇ ਸਸੀ ਪੁੰਨੂੰ ਚੜ੍ਹਿਆਂ ਚੰਦ ਦੁਪਹਿਰੇ। ਰਲ ਮਿਲ ਸਯਾਂ ਦੇ ਆਂਪੇ ਰਾਗ ਭਲੇ ਦਿਨ ਮੇਰੇ। ਇਕ ਦੋ ਚਾਰ ਹੋਏ ਵਿਚ ਖਿਦਮਤ ਨਫਰ ਗੁਲਾਮ ਚੁਫੇਟੇ। ਹਾਸ਼ਮ ਫੇਰ ਨਾ ਸਮਝਨ ਭਾਈ ਪਾਪ ਕਰੇ ਦੇ ਜੇਹੜੇ ।੭੮। ਰਾਤ ਪਈ ਜਾਂ ਪਾਸ ਪੁੰਨੂੰ ਦੇ ਜੀਭ ਮਿਠੀ ਦਿਲ ਕਾਲੇ। ਹੋਤ ਪੁੰਨੂੰ ਨੂੰ ਮੌਤ ਸਸੀ ਦੇ ਭਰ ਭਰ ਦੇਣ ਪਿਆਲੇ। ਉਹ ਕੀ ਜਾਨਣ ਸਾਰ ਇਸ਼ਕ ਦੀ ਊਠ ਚਰਾਵਨ ਵਾਲੇ। ਹਾਸ਼ਮ ਦੋਸ਼ ਨਹੀਂ ਕਰਵਾਨਾਂ ਇਸ਼ਕ ਕਈ ਘਰ ਗਾਲੇ ।੭੯। ਮਸਤ ਬੇਹੋਸ਼ ਹੋਯਾ ਸ਼ਾਹਜ਼ਾਦਾ ਰਹਿਆ ਸਵਾਲ ਜਵਾਬੋਂ। ਇਕ ਨੀਂਦਰ ਗੁਲ ਬਾਂਹ ਸੱਸੀ ਦੀ ਦੂਜੇ ਮਸਤ ਸ਼ਰਾਬੋਂ। ਆਸ਼ਕ ਹੋਵਣ ਤੇ ਸਖਸੋਵਣ ਇਹ ਗਲ ਦੂਰ ਹਿਸਾਬੋਂ। ਹਾਸ਼ਮ ਜਿਸ ਫੜਿਆ ਰਾਹ ਇਸ਼ਕੇ ਦਾ ਕਾਜ ਗਵਾਯਾ ਖਾਬੋ ॥੮੦॥
(ਬਲੋਚਾ ਦਾ ਸੱਸੀ ਦੇ ਬਾਗ ਵਿਚੋਂ ਪੁੰਨੂੰ ਨੂੰ ਲੈ ਜਾਣਾ)
ਅਧੀ ਰਾਤ ਗਈ ਕਰਵਾਣਾ ਸ਼ੁਤਰਾਂ ਤੇਗ ਕਸਾਏ। ਮਹਿਮਲ ਪਈ ਬੇਹੋਸ਼ ਪੁੰਨੂੰ ਨੂੰ ਸ਼ਹਿਰ ਭੰਬੋਰੋਂ ਧਾਏ. ਘੰ ਡਬਲੋਚ ਬੇਤਰਸ ਜੋ ਕਿਉਂ ਕਰ ਯਾਰ ਵਿਛੋੜ ਲਿਆਏ। ਹਾਸ਼ਮ ਰੋਵਣ ਤੇ ਕੁਰਲਾਵਨ ਫੇਰ ਸਸੀ ਦਿਨ ਆਏ ॥੮੧॥ ਖਾਤਰ ਕਰਨ ਕਬਾਬ ਸੱਸੀ ਦੇ ਮਾਰ ਜੁਦਾਈ ਕਾਨੀ। ਆਣ ਪਏ ਦੁਖ ਜਿਸਕੋ ਜਾਨੇ ਕੀ ਗਲ ਕਰੇ ਜਬਾਨੀ। ਗੁਜਰੀ ਰਾਤ ਹੋਯਾ ਦਿਨ ਰੋਸ਼ਨ ਆਣ ਚੜੀ ਚਚਲਾਨੀ। ਹਾਸ਼ਮ ਸੂਰਜ ਆਖ ਨਹੀਂ ਏਹ ਰੋਸ਼ਨ ਚਿਖਾ ਅਸਮਾਨੀ ॥੮੨॥ ਨੈਣ ਉਘਾੜ ਸਸੀ ਜਦ ਦੇਖੇ ਜਾਸ ਪਈ ਸੁਧ ਆਈ। ਵਾਹਦ ਜਾਨ ਪਈ ਉਤਾਈਂ ਨਾਲ ਸੁਤੀ ਜਿਸ ਆਈ। ਨਾ ਓਹ ਊਠ ਨਾ ਊਠਾਂ ਵਾਲੇ ਨਾ ਉਹ ਜਾਮ ਸੁਰਾਹੀ ਹਾਸ਼ਮ ਤੋੜ ਸ਼ਿੰਗਾਰ ਸਸੀ ਨੇ ਖਾਕ ਮਿਟੀ ਸਿਰ ਪਾਈ ।੮੩। ਜਿਸ ਦਿਨ ਹੋਤ ਈ ਛਡ ਟੁਰਿਆ ਆਖੇ ਵੇਖਾਂ ਦਿਨ ਕੇਹਾ। ਦੋਜਕ ਕਦੇ ਨਾ ਤੇਜ ਹੋਯਾ ਸੀਤ ਤਪਿਆ ਉਹ ਦਿਨ ਜੇਹਾਂ। ਦਿਲ ਦਾ ਖੂਨ ਅੱਖੀਂ ਫੁਟ ਆਇਆ ਜ਼ਾਲਮ ਇਸ਼ਕ ਅਜੇਹਾ ਹਾਂਸ਼ਮ ਮਾਰ ਰੁਲਾਵੇ ਗਲੀਆਂ ਬਾਂਨ ਇਸ਼ਕ ਦੀ ਏਹਾ ੮੬। ਤੌੜ ਸ਼ਿੰਗਾਰ ਸੱਸੀ ਉਠ ਦੌੜੀ ਖੋਲ੍ਹ ਲਿਟਾਂਘਰ ਬਾਹਰੋਂ ਚੜ੍ਹਿਆ ਆਣ ਕਰੋਧ ਸੱਸੀਕੋ ਚੰਦ ਛੂਟਾ ਪਰਵਾਰੋ। ਦੌੜੀ ਸਾਬ ਪੁੰਨੂੰ ਦਾ ਤਕਦੀ ਫੜ ਕੇ ਹਿਜਰ ਦੀ। ਹਾਸ਼ਮ ਸਹਿਨ ਮਹਾਲ ਜੁਦਾਈ ਸਖਤ ਬੁਰੀ ਤਲਵਾਰੋਂ ॥੮੫॥ ਧੋਬਨ ਮਾਂ ਨਸੀਹਤਾਂ ਕਰਦੀ ਆ ਧੀਆਂ ਪੈ ਰਾਹੀ। ਧੋਬਨ ਜਾਤ ਕਮੀਨੀ ਕਰਕ ਛੱਡ ਗਏ ਤੁਧ ਤਾਹੀਂ। ਛਜ ਭਜ ਫੇਰ ਉਸੀ ਵਲ ਦੌੜੇਂ ਲਾਜ ਅਜੇ ਤੁਧ ਨਹੀਂ। ਹਸ਼ਮ ਵੇਖ ਦੂਖਾਂ ਵਲ ਪਾ ਕੇ ਘੁੰਡ ਬਲੋਚ ਬਲਾਈ। ।੮੬। ਤੌੜ ਜਵਣ ਮਾਈ ਨੂੰ ਦਿਤਾ ਕਰ ਦੁਖ ਵੈਣ ਸੁਨਾਏ। ਮਸਤ ਬੇਹੋਸ਼ ਪੁੰਨੂੰ ਵਿਚ ਮਹਿਫਲ ਪਾ ਬਲੋਚ ਸਿਧਾਏ। ਜੇ ਕੁਝ ਹੋਸ਼ ਹੁੰਦੀ ਨੂੰ ਸ਼ਹਿਜ਼ਾਦ ਛੋੜ ਸੱਸੀ ਕਿਤ ਜਾਏ ਹਾਸ਼ਮ ਲੇਖ ਲਿਖੀਆਂ ਰਲ ਆਯਾ ਛੋੜ ਮੇਰਾ ਲੜ ਮਾਏ ।੮੭। ਓਹ ਪੁੜ ਜਾਏ ਨਹੀਂ ਜੋ ਤੁਧ ਕੋਲ ਪ੍ਰੀਤ ਪੁੰਨੂੰ ਦੀ ਐਸੀ ਮਸਤ ਬੇਹੋਸ਼ ਨਾ ਰਹਿਸੀ। ਮੂਲੇ ਅੰਤ ਸਮੇਂ ਤਧਲੈਸੀ ਆਪ ਵੇਖ ਲਬਾਂ ਵਲ ਤੇਰੇ ਜਾਗ ਆਈ ਮੁੜ ਵੈਸੀ। ਹਾਸ਼ਮ ਬਾਝ ਦੇਵਾਂ ਤਨ ਮਿਲਿਆ ਚਾਤ ਲਗੀ ਤਨ ਕੈਸੀ। ।੯੦॥ ਮਾਏ ਸਖਤ ਜੰਜੀਰ ਬਲੋਚਾਂ ਹੋਤ ਪੁੰਨੂੰ ਨੂੰ ਪਾਏ। ਕਦ ਓਹ ਮੁੜਨ ਪਿਛਾਂਹ ਦੇਂਦੇ ਐਡ ਕੁਧਰਮੀ ਘਾਵੇ। ਸਾਲਾ ਰਹਿਣ ਖਵਾਬ ਹਮੇਸ਼ਾਂ ਦੁਖੀਏ ਆਣ ਦੁਖੀਏ। ਹਾਸ਼ਮ ਕੇਡਕ ਬਾਤ ਸੱਸੀ ਨੂੰ ਜੇ ਰਬ ਯਾਰ ਮਿਲਾਏ ॥੮੯॥ ਮਾਂ ਕਹੇ ਫਿਰ ਸਮਝ ਸੱਸੀ ਨੂੰ ਕਰ ਕੁਝ ਹੋਸ਼ ਟਿਕਾਣੇ। ਜਰੀ ਕਰਨ ਮਹਾਲ ਬਦੇਸਾਂ ਜਾਨਣ ਬਾਲ ਨਿਆਣੇ। ਬਾਂਝ ਪਿਆਰ ਖੁਦਾ ਨਾ ਹੁੰਦੇ ਆਦਮਖੂਬ ਸਿਆਣੇ। ਹਾਸ਼ਮ ਸਮਝ ਵਿਚਾਰ ਬਲੋਚਾਂ ਕਿਸਿਰ ਦੇਸ਼ ਬਗਾਨੇ ॥੯੧॥ ਮਾਏ ਜੇ ਦਿਲ ਖਾਹਸ਼ ਹੋਈ ਓਸ ਮੇਰੇ ਦਿਲਬਰ ਦੇ। ਦਿਲਬਰ ਬੇ-ਪਰਵਾਹ ਹਮੇਸ਼ਾਂ ਕੁਝ ਪਰਵਾਹ ਨਾ ਕਰਦੇ। ਮੁਫਤ ਪਤੰਗੇ ਚਕੋਰ ਪਿਆਰੇ ਦੇਖ ਸ਼ਮ੍ਹਾ ਜਲ ਮਾਰਦੇ। ਹਾਸ਼ਮ ਮੌੜ ਰਹੇ ਨਹੀਂ ਮੁੜਦੇ ਘਰ ਦੇ ਲੋਗ ਸ਼ਹਿਰ ਦੇ ।੬੨। ਮਾਈ ਫੇਰ ਸੱਸੀ ਨੂੰ ਆਖੇ ਆ ਮੁੜ ਐ ਦਿਵਾਨੀ, ਕਿਸ ਦਿਨ ਜਾ ਬਲੋਚਾਂ ਮਿਲਸੇਂ ਪੈਰੀ ਟੁਰਨ ਬਗਾਨੀ। ਸੁਲੀਸਾਰ ਅਗੇ ਥਲ ਮਾਰੂ ਤਰਸ ਮਰੇਂ ਬਿਨ ਪਾਣੀ। ਹਾਸ਼ਮ ਜਾਨ ਮਹਾਲ ਅਕੇਲੀ ਵਿਚ ਜੰਗਲ ਬੀ ਜਾਬਾਨ ।੬੩। ਮਰਸਾਂ ਮੂਲ ਨਾ ਮੁੜਸਾਂ ਰਾਹੋਂ ਜਾਨ ਤਲੀ ਪਰ ਧਰਮਾਂ। ਜਬ ਤਕ ਜਾਨ ਰਹੇ ਵਿਚ ਤਨ ਦੇ ਮਰਨੋਂ ਮੂਲ ਨਾ ਡਰਦਾਂ। ਜੇ ਰੱਬ ਕੂਕ ਸੱਸੀ ਦੀ ਸੁਨਸੀ ਜਾਂ ਪਲਾਉਸ ਫੜਸਾਂ। ਹਾਸ਼ਮ ਨਹੀਂ ਸ਼ਹਿਦ ਭੀ ਹੋ ਕੇ ਥਲ ਮਾਹੂ ਵਿਚ ਸਰਸਾਂ ॥੮੪॥ ਫੜਿਆ ਰਾਹ ਕੋਈ ਪਰਦੇਸਨ ਟੁਟ ਗਈ ਡੋਰ ਪਤੰਗੋ। ਦਿਲ ਤੋਂ ਖੌਫ ਉਤਾਰ ਸਿਧਾਈ ਵਲੋਂ ਸੇਹ ਪਲੰਗੋ, ਸੱਸੀ ਉਹ ਨਾ ਪਰਦੀ ਆਹੀ ਪੈਰ ਹਠਾਹ ਪਲੇਗੋ। ਹਾਸ਼ਮ ਜ ਦਿਲ ਚਾਹੇ ਖਲਾਸੀ ਹੋਈ ਕੈਦ ਫਰੰਗੋਂ ।੯੫॥ ਕੂਚ ਅਸਬਾਬ ਚਲੀ ਸ਼ਾਹਜ਼ਾਦੀ ਛਡਿਆ ਰਾਹ ਖਤਰੇ ਕਾ ਪਾਂਣੀ ਖੂਨ ਖੁਰਾਕ ਕਲੇਜਾਂ ਘਾਇਲ ਸਮਸ ਕਮਰ ਕਾ, ਗਲ ਵਿਚ ਵਾਲ ਅਖੀਂ ਵਿਚ ਸੂਰਮੀ ਸੂਰਜ ਚਮਕ ਕਹਿਰ ਦਾ ਹਾਸ਼ਮ ਵੇਖ ਅਹਿਲਵਾਲ ਕਲੇਜਾ ਰਹਿਬਰ ਦਰਦ ਹਿਜਰਦਾ ।੯੬। ਚਮਕੀ ਆਨ ਦੁਪਿਹਰ ਵੇਲੇ ਗਰਮੀ ਗਰਮ ਬਹਾਰੇ ਤ੫ਦੀ ਵਾ ਵਗੇ ਅਸਮਾਨੌਂ ਪੰਛੀ ਮਾਰ ਉਤਾਰੇ। ਆਤਸ ਦਾ ਦਰਿਆ ਖਲੋਤਾ ਥਲ ਮਾਰੂ ਵਿਚ ਸਾਰੇ। ਹਾਸ਼ਮ ਵੇਚ ਪਿਛਾਂਹ ਨਾ ਮੁੜਦੀ ਲੂੰ ਲੂੰ ਹੋਤ ਕਾਰੇ ॥੯੭॥ ਨਾਜ਼ਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇਬਾਲੂ ਰੇਤ ਤਪੇ ਵਿਚ ਥਲ ਕੇ ਜਿਉਂ ਜੋਂ ਭੁਨਨ ਭਠਿਆਰੇ, ਸੂਰਜ ਭਜਵੜ੍ਹਿਆ ਵਿਚ ਬਦਲੀਂ ਡਰਦਾ ਲਿਸ਼ਕ ਨਾ ਮਾਰੇ। ਹਾਸ਼ਮ ਦੇਖ ਯਕੀਨ ਸਸੀ ਸਦਕੋਂ ਮੂਲ ਨਾ ਹਾਰੇ ॥੯੮॥ ਦਿਲ ਵਿਚ ਤਪਸ ਥਲਾਂ ਦੀ ਗਰਮੀ ਆਣ ਫਿਕਰ ਹੰਞਾਣੀ। ਕਿਰਚਕ ਨੈਣ ਕਰਮ ਦਿਲ ਬਰੀਆਂ ਜਾਨ ਲਬਾਂ ਵਿਚ ਪਾਣੀ। ਫੜ ਫੜ ਡਾਢ ਕਰੇ ਹੇਠ ਦਿਲਦਾ ਪਰ ਜਦ ਬਹੁਤ ਵਿਹਾਣੀ। ਹਾਸ਼ਮ ਯਾਦ ਭੰਬੋਰ ਪਿਆ ਉਹ ਟੁੱਟ ਗਿਆ ਮਾਨ ਨਿਮਾਨੀ ।੯੮॥ ਜੇ ਜਾਣਾ ਛਡਸੱਸੀ ਨੂੰ ਇਕ ਪਲ ਅੱਖ ਨਾ ਝ ਕਾਂ ਜ਼ਰਾ ਹੋਕੇ ਵਿਚ ਥਲਾਂ ਦੇ ਵਾਂਗ ਜਵਾਹਰ ਚਮਕਾਂ ਵਾਂਗੂੰ ਜਲ ਕਲ ਦੇਣ ਦਿਖਾਲੀ ਥਲ ਮਾਰੂ ਦ ਆਂ ਚਮਕਾਂ। ਹਾਸ਼ਮ ਕੌਣ ਸੱਸੀਬਨ ਦੇਖ ਏਸ ਇਸ਼ਕ ਦੀਆਂ ਧਮਕਾਂ ।੯੯। ਬਲ ਮਾਰੂ ਤਪ ਦੋਜਕ ਹੋਯਾ ਆਤਸ਼ ਸੋਜ਼ ਹਜ਼ਰ ਦੀ। ਮੁੜਨ ਮਹਾਲ ਵਲਕਨ ਔਖੀ ਸੂਰਤ ਕੀਚ ਸ਼ਹਿਰ ਦੀ। ਜਬ ਤਕ ਸਾਸਨ ਰਾਸਨ ਹੋਵਨ ਦਿਲ ਵਿਚ ਤਾਂਘ ਮਿਸਰ ਦੀ। ਹਾਸ਼ਮ ਸਖਤ ਬਲੋਚ ਕੁਝ ਕਮੀਨੇ ਬੇ ਇਨਸਾਫ ਬੇ-ਦਰਦੀ ੧੦੦। ਕੁਝ ਬਹਿੰਦੀ ਕੁਝ ਡਿਗਦੀ ਢੈਂਦੀ ਉਠਦੀ ਤੇ ਦਮ ਲੈਂਦੀ। ਜਿਉਂ ਕਰ ਟੋਟ ਸ਼ਰਾਥੋਂ ਆਵੇਫੇਰ ਉਤਾਂਹਵਲ ਡਹਿੰਦੀ ਚੁੰਜ ਖੋਜ ਸ਼ੁਤਰ ਦਾਂ ਫੜਕੇ ਕਿਤ ਵਲ ਭਾਲਨ ਪੈਂਦੀ। ਹਾਸ਼ਮ ਜਗਤ ਦਾ ਕਿਉਂ ਕਰ ਗਾਵੇ ਪੀਤ ਸੰਪੂਰਨ ਪੈਂਦੀ ॥੧੦੧॥ ਕੁਦਰਤ ਨਾਲ ਸੱਜੀ ਹਥ ਆਇਆ ਫੜਿਆ ਖੋਜ ਸੁਤਰ ਦਾ। ਜਾਂ ਪਾਯਾ ਉਸ ਖੋਜ ਸੁਤਰ ਦਾ ਮਿਲਿਆ ਜਾਂਮ ਖਿਜਰ ਦਾ ਯਾਂ ਉਹ। ਨੂਰ ਨਜ਼ਰ ਨਾ ਕਹੀਏ ਦਾਰੂ ਦਰਦ ਜ਼ਿਗਰ ਦਾ। ਹਾਸ਼ਮ ਪੈ ਸੱਸੀ ਹੱਟ ਆਇਆ ਕਸਦ ਕੀਟ ਸ਼ਹਿਰਦਾ। ੧੦੨ ਫਿਰ ਕੇ ਦੇਖ ਰਹੀ ਹਰ ਦੂਜਾ ਖੋਜਾ ਨਾ ਨਜਰੀ ਵੇ। ਦਾਰੂ ਦਰਦੇ ਜਿਗਰ ਦਾ ਕਰਕੇ ਖੋਜ ਪਈ ਗਲ ਲਾਵੇ। ਫੇਰ ਭੁਲ ਨਾ ਸਕਦੀ ਮੂਲੇ ਮਤ ਏਹਭੀਛਲ ਜਾਵੇ ਹਾਸ਼ਮ ਫਿਰ ਵਸਾਹ ਨਹੀਂ ਕਰਦੀ ਵਾਂਗ ਪੁੰਨੂੰ ਗਲ ਜਾਏ ।੧੦੩। ਕਾਕਾ ਨਾਮ ਅਜ਼ਾਲਾ ਆਹਾ ਓਸ ਜੰਗਲ ਦੀ ਵਿਚ ਛਿੜਦਾ ਅੰਚਲ ਛੋਡ ਨਿਸ਼ਾਨ ਕਰਕ ਫੜਦਾ ਰਾਹ ਉਧਰਦਾ। ਡਿਠਾਂ ਓਹ ਸੱਸੀ ਨੇ ਦੂਰੋਂ ਥਲ ਮਾਰੂ ਵਿਚ ਫਿਰਦਾ, ਹਾਸ਼ਮ ਕੂਕ ਕਰੇ ਫਿਰ ਉਸਨੂੰ ਪਰਚਾ ਵਸ ਦਿਲ ਘਰਦਾ ।੧੦੪॥ ਸੂਰਤ ਵੇਖ ਅਜਾਲੀ ਡਰਿਆ ਆਵਤ ਮਾਰ ਨਾ ਜਾਵੇ। ਆਦਮ ਰੂਪ ਜਨਾਨੀ ਸੂਰਤ ਥਲ ਮਾਰੂ ਕਰ ਆਵੇ। ਜਿਉਂ ਜਿਉਂ ਸੁਣੇ ਅਵਾਜ਼ ਸੱਸੀ ਦੀ ਛਪ ਛੁਪ ਜਾਨ ਬਚਾਵੇ। ਹਾਸ਼ਮ ਜਾਂ ਹੋਵਨ ਦਿਨ ਉਲਟੇ ਸਭ ਉਲਟਾ ਹੋ ਜਾਏ ।੧੦੫। ਕੂਕ ਪੁਕਾਰ ਨਰਾਸ ਸਸੀ ਹੋ ਖੋਜ ਬੰਨੇ ਮੁੜ ਦੌੜੀ। ਦਿਲ ਦੀ ਸਾੜ ਥਲਾਂ ਦੀ ਗਰਮੀ ਰੂਹ ਰੋਝੋਣੀ ਹੌੜੀ। ਪਿਛਾ ਦੇ ਚਲੀ ਸ਼ਾਹਜ਼ਾਦੀ ਜਾਨ ਲੱਗੀ ਫਿਟ ਕੌੜੀ। ਹਾਸ਼ਮ ਕੌਣ ਫਲਕ ਪਰ ਪਹੁੰਚੇ ਜਾਂ ਚੜੀਏ ਧਰ ਪੌੜੀ॥ ੧੦੬॥ ਮੰਜਲੀ ਆਖ ਜਤਨ ਕਰ ਪਹੁੰਚੀ ਖੋਜ ਉਪਰ ਹਬ ਧਰ ਕੇ। ਡਿਗਦਿਆਂ ਹੋਇਆਂ ਕੀਤੀਆਂ ਆਹੀ ਯਾਦ ਬਲੋਚਾਂ ਕਰ ਕੇ। ਸ਼ਾਲਾ ਰਹਿਨ ਕਿਆਮਤ ਤਾਈਂ ਨਾਲ ਸੂਲਾਂ ਲਟਕੇ। ਹਾਸ਼ਮ ਮਰਨ ਕਮੌਤ ਬਦੇਸ਼ੀ ਲੂਣ ਵਾਂਗ ਖੁਰ ਖੁਰ ਕੇ ॥੧੦੭॥ ਓੜਕ ਵਕਤ ਕਹਿਰ ਦੀਆਂ ਕੂਕਾਂ ਸੁਣ ਪੱਥਰ ਢਲ ਜਾਂਵੇ। ਜਿਸ ਡਾਚੀ ਮੇਰਾ ਮੁੰਨੁੰ ਖੜਿਆ ਸ਼ਾਲਾ ਮਰ ਦੋਜਕ ਵਿਚ ਜਾਏ। ਯਾ ਉਸ ਨੇਹ ਲਗੇ ਵਿਚ ਬਿਰਹੋਂ ਵਾਂਗ ਸੱਸੀ ਜਰ ਜਾਏ। ਹਾਸ਼ਮ ਮੌਤ ਪਵੇ ਕਰਵਾਨਾ ਤੁਖਮ ਜ਼ਮੀਨੋਂ ਜਾਵੇ ॥੧੦੮॥ ਫਿਰ ਮੜ ਸਮਝ ਕਰੇ ਲਖ ਤੌਬਾ ਮੈਥੋਂ ਬਹੁਤ ਬੇਅਦਬੀ ਹੋਈ ਜਿਸ ਪਰ ਯਾਰ ਕਰੇ ਅਸਵਾਰੀ ਤਿਸ ਜੇਡ ਨਾ ਕੋਈ। ਕੁਝ ਮੈਂ ਵਾਂਗ ਨਕਰਮਨ ਨਾਹੀਂ ਕਿਤਵਲ ਨਾਮਿਲੇ ਨਾ ਢੋਈ। ਹਾਸ਼ਮ ਕੰਤ ਮਿਲੇ ਹੁਣ ਜਿਸ ਨੂੰ ਜਾਨ ਮੋਹਾਗਨ ਹੋਈ। ੧੦੯॥ ਸਿਰ ਵਰ ਖੋਜ਼ ਬਹੁਤ ਗਸ਼ ਆਇਆ ਮੌਤ ਸਸੀ ਦੀ ਆਈ। ਖੁਸ਼ ਰਹੁ ਯਾਰ ਅਸਾਂ ਤੁਧ ਕਾਰਨ ਥਲ ਵਿਚ ਜਾਨ ਗਵਾਈ। ਡਿਗਦਿਆਂ ਸਾਰ ਗਿਆ ਦਮ ਨਿਕਲ ਤਨ ਥੀਂ ਜਾਨ ਸਿਧਾਈ। ਹਾਸ਼ਮ ਕਹੁ ਲਖ ਲਖ ਸ਼ੁਕਰਾਨਾ ਇਸ਼ਕ ਵਲੋਂ ਰਹਿ ਆਈ॥੧੧੦॥ ਤਜ ਤਜਵੀਜ਼ ਅਯਾਲੀ ਦਿਲ ਵਿਚ ਕਰੇ ਵਿਚਾਰ ਉਸ ਗਲ ਦੀ ਮਤ ਇਹ ਨਾਰ ਕਰ ਮਰ ਪਿਆਰੀ ਰਾਹ ਬਦਾਉ ਨਾ ਚਲਦੀ। ਕਿਆ ਅਸਰਾਰ ਗਿਆ ਵੇਖ ਏਵੇਂ ਫੇਚ ਨਹੀਂ ਮੁੜ ਹਲਦੀ ਹਸ਼ਮ ਚਲ ਵੇਖਾਂ ਕੀ ਡਰਨਾ ਹੋਨਹਾਰ ਨਹੀਂ ਟਲਦੀ। ੧੧੧। ਅੰਕੜ ਛੋੜ ਸੱਸੀ ਵਲ ਟੁਰਿਆ ਡਰਦਾ ਰਾਹ ਪਕੜਦਾ। ਸੂਰਤ ਦੇਖ ਅਹਿਵਾਲ ਸੱਸੀ ਦੀ ਚੜ੍ਹਿਆ ਜੋਸ਼ ਕਹਿਰ ਦਾ। ਦਿਲ ਤੋਂ ਸ਼ੌਕ ਉਠ ਗਿਆ ਸਾਰਾ ਮਾਲ ਔਰਤ ਪੁਤਲੀ ਘਰ ਦਾ ਹਾਸ਼ਮ ਜਾਨ ਦਿਲੋਂ ਜਗ ਵਾਨੀ ਅਸਲ ਫਕੀਰੀ ਫੜਦਾ ॥੧੧੨॥ ਥਲ ਵਿਚ ਗੌਰ ਸੱਸੀ ਦੀ ਕਰਕੇ ਬੈਠਾ ਗੌਰ ਸਰਹਾਣੇ ਗਲ ਕਫਨੀ ਸਿਰ ਪਾ ਰਹਿਨਾ ਵਾਂਗ ਯਤੀਮ ਨਿਮਾਣੇ ਇਕ ਗਲ ਜਾਨ ਲਈ ਜਗ ਫਾਨੀ ਦੌਰ ਕਲਮ ਸੰਵਾਨੇ ਹਾਸ਼ਮ ਖਾਸ ਫਕੀਰੀ ਇਹੋ ਪਰ ਕੋਈ ਵਿਰਲਾ ਜਾਨੇ ।੧੧੩॥ ਉਡਿਆ ਭੌਰ ਸਸੀ ਦੇ ਤਨ ਥੀਂ ਫੇਰ ਪੁੰਨੂੰ ਵਲ ਆਇਆ ਮਹਿਫਲ ਮਸਤ ਬੇਹੋਸ਼ ਪੁੰਨੂੰ ਨੂੰ ਸੁਫਨੇ ਆਨ ਜਗਾਇਆ ਲੈ ਹੁਣ ਯਾਰ ਅਸਾਂ ਸੰਗਤੇਰੇ ਕੌਲ ਕਰਾਰ ਨਿਭਇਆ, ਹਾਸ਼ਮ ਰਹੀ ਸੱਸੀ ਵਿਚ ਥਲ ਦੇ ਮੈਂ ਰੁਖਸਦ ਕਰ ਲੈ ਆਇਆ ॥੧੧੪॥ ਅਧ ਘੜੀ ਨੀਂਦ ਪੁੰਨੂੰ ਉਠ ਬੈਠਾ ਜਲਦੀ ਵਿਚ ਕਰਾਏ। ਨਾ ਉਹ ਸ਼ਹਿਰ, ਭਧੌਰ ਪਿਆਰਾ ਨਾ ਉਹ ਮਹਿਲ ਸੁਹਾਵੇ। ਅਚਾਨਕ ਚਮਕ ਲਗੀ ਸ਼ਹਿਜ਼ਾਦੇ ਦੇ ਕੁਝ ਸਿਰ ਪੈਰ ਨਾ ਆਵੇ। ਹਾਸਮ ਜਾਗ ਆ ਜਿਸ ਵੇਲੇ ਫਿਰ ਕਿਆ ਚੈਨ ਵਿਹਾਵੇ। ੧੧੫॥ ਉਹ ਸ਼ੁਤਰ ਮੌੜ ਘਰ ਨੂੰ ਟੁਰਿਆ ਫੇਰ ਸੱਸੀ ਵਲ ਮੁੜਿਆ। ਆਵਨ ਫੇਰ ਭਰਾ ਨਾ ਦੇਂਦੇ ਊਠ ਮੁਹਾਰੋਂ ਫੜਿਆ। ਤੁਧ ਬਿਨ ਬਾਪ ਨਬੀਨਾ ਹੋਇਆ ਕੂਕੇ ਸੜਿਆ ਸੜਿਆ। ਹਾਸ਼ਮ, ਮਹਿਲ ਕੀਚਮ ਦੇ ਉਤੇ ਤਰੇਸ ਪਿਆਲਾ ਫੜਿਆ ॥੧੧੬॥ ਹਿਜਰੋਂ ਅੰਗ ਪੁੰਨੂੰ ਨੂੰ ਭੜਕੀ ਤੋੜ ਜਵਾਬ ਸੁਣਾਏ। ਜੈਸੀ ਨਾਲ ਅਸਾਡੇ ਕੀਤੇ ਪੇਸ਼ ਤੁਹਾਡੇ ਆਵੇ, ਕਹਿੰਦੀ ਮਾਂ ਨੂੰ ਪੁੰਨੂੰ ਪੁਤ ਕਹਿੰਦਾ ਨਾਲ ਮੋਇਆਂ ਮਰ ਜਾਏ। ਹਾਸ਼ਮ ਬਾਝ ਸੱਸੀ ਨਹੀਂ ਦੂਜ ਜੇ ਰੱਬ ਫੇਰ ਮਿਲਾਏ ॥੧੧੭॥ ਖੇਡਾਂ ਬਲੋਚ ਖਿਆਲ ਨਾ ਛਡਦੇ ਰਾਹ ਵਿਚ ਘੇਰ ਖਲੋਂਦੇ। ਨਾਲੇ ਜ਼ੋਰ ਦਿਖਾਵਨ ਆਪਣਾ ਗਲੇ ਲੱਗ ਰੋਂਦੇ। ਜਦ ਤਕ ਜਾਨ ਨਾ ਮੁੜਨ ਦੇਸਾਂ ਆਪ ਪੁੰਨੂੰ ਨੂੰ ਕਹਿੰਦੇ। ਹਾਸ਼ਮ ਆਸ਼ਕ ਬਾਝ ਮਸ਼ੂਕ ਕੈਦ ਕੀਤੇ ਕਦ ਰਹਿੰਦੇ ॥੧੧੮॥ ਬਹੁਤ ਲਾਚਾਰ ਹੋਇਆ ਸ਼ਹਿਜ਼ਾਦਾ ਖਿਚੀ ਪਕੜ ਕਦਾ। ਜਿਸ ਦੀ ਚਮਕ ਲਗੇ ਜਿੰਦ ਜਾਏ ਕੀਮਤ ਬੇ-ਸ਼ੁਮਾਰੀ। ਛੋਡ ਸੁਹਾਗ ਦਿਤੀ ਜਦ ਭਾਈ ਡਰਦਿਆਂ ਜਿੰਦ ਪਿਆਰੀ। ਹਾਸ਼ਮ ਕੌਣ ਫੜੇ ਜਿੰਦ ਬਾਜਾਂ ਜਾਨ ਇਸ਼ਕ ਵਿਚ ਹਾਰੀ।੧੧੯॥ ਸਿਟੀ ਹੋਤ ਮੁਹਾਰ ਸੱਸੀ ਵਲ ਚਲ ਭਾਈ ਦੁਖ ਜਾਈ। ਮਿਲਸਾਂ ਮੈਂ ਇਕ ਵਾਰ ਸੱਸੀ ਨੂੰ ਜੇ ਰਬ ਆਸ ਪੁਜਾਈ ਝਟ ਪਟ ਫੇਰ ਸੱਸੀ ਵਲ ਕੇਹੜਾ ਵਕਤ ਹੋਏ ਮਨ ਭਾਈ। ਹਾਸ਼ਮ ਦੁਧ ਮਝੀ ਦਾ ਦੇਸਾਂ ਕਰਸਾਂ ਟਹਿਲ ਸਬਾਂਈ ॥੧੨੦॥ ਸਾਬਾਸ਼ ਉਸ ਸ਼ੁਤਰ ਦਾ ਟੁਰਨਾ ਤੇਸ਼ ਬਣੀ ਤਕਦੀਰੋਂ। ਬਹੁਤਾ ਆਨ ਸਮੀਦੀ ਗਰੇਆਂ ਕਲ ਸ਼ੁਤਰ ਵਜ਼ੀਰੋ। ਤਾਜੀ ਹੋਰ ਡਿਠਾ ਸ਼ਹਜ਼ਾਦੇ ਪੁਛਿਆ ਓਸ ਫਕੀਰੋਂ ਹਾਸ਼ਮ ਕੌਣ ਬਜ਼ੁਰਗ ਸਮਾਇਆਂ ਵਾਕ ਫਰਕ ਇਸ ਪੀਰੋਂ॥੧੨੧॥ ਆਖੇ ਓਹ ਫਰਕ ਪੁੰਨੂੰ ਨੂੰ ਖੋਹਲ ਹਕੀਕਤ ਸਾਰੀ। ਆਹੀ ਨਾਰ ਪਰੀ ਦੀ ਸੂਰਤ ਗਰਮੀ ਮਾਰ ਉਤਾਰੀ। ਜਪਦੀ ਨਾਮ ਪੁੰਨੂੰ ਦਾ ਆਹੀ ਦਰਦ ਦੀ ਮਾਰੀ ਹਾਸ਼ਮ ਨਾਮ ਜਾਨਨਾ ਆਹੀ ਦੇਖੋ ਕੌਣ ਵਿਚਾਰੀ ॥੧੨੨॥ ਗਲ ਸੁਣ ਹੋਤ ਜ਼ਿਮੀਂ ਤੇ ਡਿਗਾ ਖਾ ਕਲੇਜੇ ਕਾਨੀ। ਖੁਲ੍ਹ ਗਈ ਗੌਰ ਪਿਆ ਵਿਚ ਕਬਰੇ ਫੇਰ ਮਿਲੇ ਦਿਲ ਜਾਨੀ। ਖਾਤਰ ਇਸ਼ਕ ਗਈ ਰਲ ਮਿਟੀ ਸੂਰਤ ਹੁਸਨੂ ਜ਼ਨਾਨੀ। ਹਾਸ਼ਮ ਇਸ਼ਕ ਕਮਾਲ ਸੱਸੀ ਦਾ ਜਗ ਵਿਚ ਰਹੀ ਕਹਾਣੀ ॥੧੨੩॥
-ਸੰਪੂਰਨ-
ਅਸਲੀ ਕਸ਼ਮੀਰੀ ਕੋਕ ਸ਼ਾਸਤਰ
ਸੱਪ ਫੜਨ ਦੇ ਹੁਨਰ ਸਿਖੇ ਬਿਨਾਂ ਜੇ ਆਦਮੀ ਕਿਸੇ ਕਾਲੀ ਨਾਗਨ ਨੂੰ ਫੜਨ ਦੀ ਕੋਸ਼ਿਸ ਕਰੇਗਾ। ਸਿਖੇ ਬਿਨਾਂ ਨਾਗਨ ਉਸ ਨੂੰ ਡੰਗ ਮਾਰਨ ਤੋਂ ਨਹੀਂ ਹਟੇਗੀ, ਤਰਨ ਦੀ ਜਾਂਚ ਬਿਨਾ ਜੇ ਆਦਮੀ ਦਰਿਆ ਵਿਚ ਛਾਲ ਮਾਰੇਗਾ ਓਹ ਜਰੂਰ ਡੁਬ ਜਾਏਗਾ। ਇਸੇ ਤਰ੍ਹਾਂ ਜਨਾਨੀ ਦੀ ਫਿਰਤ ਨੂੰ ਜਾਨਣ ਤੋਂ ਬਿਨਾਂ ਜਿਹੜਾ ਆਦਮੀ ਸ਼ਾਦੀ ਕਰੇਗਾ ਉਹਦੀ ਜ਼ਿੰਦਗੀ ਖਤਰੇ ਤੋਂ ਖਾਲੀ ਨਹੀਂ ਹੋਵੇਗੀ। ਇਸ ਵਾਸਤੇ ਸ਼ਾਦੀ ਦੇ ਅਸੂਲਾਂ ਨੂੰ ਅਸਲੀ ਰੂਪ ਦੇਣ ਲਈ ਸਾਥੋਂ ਅਸਲੀ ਕਸ਼ਮੀਰੀ ਕੋਕ ਸ਼ਾਸਤ੍ਰ ਮੰਗਾ ਕੇ ਪੜੋ। ਇਸ ਵਿਚ ਭੇਦ ਭਰੀਆਂ ਤਸਵੀਰਾਂ ਤੇ ਹਦਾਇਤਾਂ ਦਰਜਾ ਹਨ ਜੋ ਅਜ ਤਕ ਕਿਸੇ ਕੋਕ ਸ਼ਾਸਤ੍ਰ ਵਿਚ ਦਰਜ ਨਹੀਂ ਸਨ। ਹਰ ਇਕ ਮਰਦ ਪੁਰਸ਼ ਲਈ ਪੜਣਾ ਬਹੁਤ ਜ਼ਰੂਰੀ ਹੈ। ਅਜ ਹੀ 10) ਦਸ ਰੁਪੈ ਦਾ ਮਨੀਆਰਡਰ ਭੇਜਕੇ ਮੰਗਾਓ।
ਮਿਲਣ ਦਾ ਪਤਾ-
ਅੰਮ੍ਰਿਤ ਪੁਸਤਕ ਭੰਡਾਰ,
ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ
ਸੱਭਰਵਾਤ ਪ੍ਰਿੰਟਿੰਗ ਪ੍ਰੈਸ ਕ੍ਰਿਸ਼ਨ ਨਗਰ ਅੰਮ੍ਰਿਤਸਰ। ਪ੍ਰਿੰਟਰ-ਬਲਵਿੰਦਰ ਸਿੰਘ