ੴ ਸਤਿਗੁਰੁਪ੍ਰਸਾਦਿ

ਕਰਤਾ ਵੱਲੋਂ ਜ਼ਰੂਰੀ ਬੇਨਤੀ.

ਪ੍ਯਾਰੇ ਪਾਠਕ ਜੀ ! “ਹਮ ਹਿੰਦੂਨਹੀਂ" ਪੁਸਤਕ ਪੜ੍ਹਕੇ ਆਪ ਨੂੰ ਕੇਵਲ ਏਹ ਜਾਣਨਾ ਯੋਗ੍ਯ ਹੈ ਕਿ ਸਿੱਖ ਧਰਮ, ਹਿੰਦੂ ਆਦਿਕ ਧਰਮਾਂ ਤੋਂ ਭਿੰਨ ਹੈ, ਅਰ ਸਿੱਖ ਕੌਮ, ਹੋਰ ਕੌਮਾਂ ਦੀ ਤਰਾਂ ਇੱਕ ਜੁਦੀ ਕੌਮ ਹੈ, ਪਰ ਏਹ ਕਦੇ ਖ਼ਯਾਲ ਨਹੀਂ ਹੋਣਾ ਚਾਹੀਯੇ ਕਿ ਆਪ ਹਿੰਦੂ, ਜਾਂ ਹੋਰ ਧਰਮੀਆਂ ਨਾਲ ਵਿਰੋਧ ਕਰੋਂ, ਅਰ ਉਨ੍ਹਾਂ ਦੇ ਧਰਮਾਂ ਉੱਪਰ ਕੁਤਰਕ ਕਰੋਂ, ਅਥਵਾ ਦੇਸ਼ਭਾਈਆਂ ਨੂੰ ਆਪਣਾ ਅੰਗ ਨਾ ਮੰਨਕੇ ਜਨਮਭੂਮੀ ਤੋਂ ਸ਼੍ਰਾਪ ਲਓਂ; ਸਗੋਂ ਆਪਨੂੰ ਉਚਿਤ ਹੈ ਕਿ ਸਤਗੁਰਾਂ ਦੇ ਇਨ੍ਹਾਂ ਵਚਨਾਂ ਪਰ ਭਰੋਸਾ ਔਰ ਅਮਲ ਕਰਦੇ ਹੋਏ ਕਿ

“ਏਕ ਪਿਤਾ, ਏਕਸ ਕੇ ਹਮ ਬਾਰਿਕ"
ਔਰ-
“ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ"

ਸਭਸ ਨਾਲ ਪੂਰਣ ਪ੍ਯਾਰ ਕਰੋਂ, ਅਰ ਹਰ ਵੇਲੇ ਸਭ ਦਾ ਹਿਤ ਚਾਹੋਂ.

ਜਿਸ ਦੇਸ਼ ਦੇ ਆਦਮੀ ਵਿਦ੍ਯਾ ਦੇ ਤੱਤ ਔਰ ਦੀਰਘ ਵਿਚਾਰ ਤੋਂ ਖਾਲੀ ਰਹਿਕੇ ਧਰਮ, ਨੀਤੀ ਔਰ ਸਮਾਜ ਆਦਿਕ ਦੇ ਮੁਆਮਲਿਆਂ ਦੀ ਖਿਚੜੀ ਬਣਾਕੇ ਪਰਸਪਰ ਈਰਖਾ ਦ੍ਵੇਸ਼ ਨਾਲ ਸੜਦੇ ਔਰ ਲੜਦੇ ਹਨ, ਓਹ ਲੋਕ ਪਰਲੋਕ ਦਾ ਸੁਖ ਖੋ ਬੈਠਦੇ ਹਨ, ਔਰ ਪਰਮਪਿਤਾ ਵਾਹਿਗੁਰੂ ਦੇ ਪੁਤ੍ਰ ਕਹਾਉਣ ਦੇ ਅਧਿਕਾਰ ਤੋਂ ਹੀ ਨਹੀਂ, ਬਲਕਿ ਮਨੁਸ਼੍ਯਪਦਵੀ ਤੋਂ ਭੀ ਪਤਿਤ ਹੋ ਜਾਂਦੇ ਹਨ, ਅਰ ਵਿਦ੍ਵਾਨ ਤਥਾ ਪ੍ਰਤਾਪੀ ਕੌਮਾਂ ਤੋਂ ਗਿਲਾਨੀ ਨਾਲ ਵੇਖੇ ਜਾਂਦੇ ਹਨ, ਇਸ ਤੋਂ ਉਲਟ, ਜੋ ਭਿੰਨ ਭਿੰਨ ਧਰਮੀ ਹੋਣ ਪਰ ਭੀ ਇੱਕ ਨੇਸ਼ਨ (Nation) ਵਾਂਙ ਮਿਲਕੇ ਰਹਿੰਦੇ ਹਨ ਅਰ ਇੱਕ ਦੀ ਹਾਂਨੀ ਲਾਭ ਨੂੰ ਦੇਸ਼ ਦੀ ਹਾਨੀ ਲਾਭ ਮੰਨਦੇ ਹਨ, ਅਰ ਸਭ੍ਯ ਕੌਮਾਂ ਤੋਂ ਸਨਮਾਨ ਪਾਉਂਦੇ ਹਨ.


ਭਾਰਤ ਸੇਵਕ

ਕਾਨ ਸਿੰਘ

੧ਓ ਵਾਹਿਗੁਰੂ ਜੀ ਕੀ ਫ਼ਤਹ.

ਭੂਮਿਕਾ

ਪ੍ਯਾਰੇ ਖ਼ਾਲਸਾ ਜੀ ! ਆਪ ਮੇਰੇ ਇਸ ਲੇਖ ਨੂੰ ਦੇਖਕੇ ਅਚਰਜ ਹੋਵੋਂ ਗੇ ਅਤੇ ਪ੍ਰਸ਼ਨ ਕਰੋਂ ਗੇ ਕਿ ਖ਼ਾਲਸਾ ਤਾਂ ਬਿਨਾਂ ਸੰਸੇ ਹਿੰਦੂਆਂ ਤੋਂ ਭਿੰਨ ਹੈ, ਫਿਰ ਇਹ ਲਿਖਣਦੀ ਕੀ ਲੋੜ ਸੀ ਕਿ"ਹਮ ਹਿੰਦੂ ਨਹੀਂ." ਔਰ ਜੇ ਐਸਾ ਲਿਖਿਆ ਹੈ, ਤਾਂ ਨਾਲ ਹੀ ਏਹ ਕਯੋਂ ਨਹੀਂ ਲਿਖਿਆ ਕਿ ਅਸੀਂ ਮੁਸਲਮਾਨ,ਈਸਾਈ ਔਰ ਬੌਧ ਆਦਿਕ ਭੀ ਨਹੀਂ ? ਇਸ ਸ਼ੰਕਾ ਦੇ ਉੱਤਰ ਵਿਚ ਏਹ ਬੇਨਤੀ ਹੈ ਕਿ ਜੋ ਸਤਗੁਰੂ ਦੇ ਪੂਰੇ ਵਿਸ੍ਵਾਸੀ ਗੁਰੁਬਾਣੀ ਅਨੁਸਾਰ ਚਲਦੇ ਹਨ ਔਰ ਖ਼ਾਲਸਾਧਰਮ ਦੇ ਨਿਯਮਾਂ ਨੂੰ ਚੰਗੀ ਤਰਾਂ ਜਾਣਦੇ ਹਨ, ਉਨ੍ਹਾਂ ਨੂੰ ਸਮਝਾਉਣ ਲਈ ਮੈਂ ਏਹ ਪੁਸਤਕ ਨਹੀਂ ਲਿਖਿਆ,ਏਹ ਗ੍ਰੰਥ ਉਨ੍ਹਾਂ ਭਾਈਆਂ ਨੂੰ ਉਪਦੇਸ਼ ਦੇਣ ਲਈ ਹੈ, ਜਿਨ੍ਹਾਂ ਪਰ ਅੱਗੇ ਲਿਖਿਆ ਇਤਿਹਾਸਕ ਦ੍ਰਿਸ਼ਟਾਂਤ ਘਟਦਾ ਹੈ, ਜਿਸ ਦਾ ਸੰਖੇਪ ਇਉਂ ਹੈ:-

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਵਾਰ ਇੱਕ ਗਧੇ ਨੂੰ ਸ਼ੇਰ ਦੀ ਖੱਲ ਪਹਿਰਾਕੇ ਜੰਗਲ ਵਿੱਚ ਛੱਡ ਦਿੱਤਾ, ਸਾਰੇ ਆਦਮੀ ਅਤੇ ਪਸ਼ੂ ਉਸ ਨੂੰ ਸ਼ੇਰ ਸਮਝ ਕੇ ਇਤਨਾ ਡਰਣ ਕਿ ਕੋਈ ਉਸ ਦੇ ਪਾਸ ਨਾ ਜਾਵੇ,ਔਰ ਓਹ ਗੂੂੰਣ ਚੱਕਣ ਦੇ ਦੁੱਖ ਤੋਂ ਛੁਟਕਾਰਾ ਪਾਕੇ, ਮਨਭਾਉਂਦੀਆਂ ਖੇਤੀਆਂ ਖਾਕੇ ਮੋਟਾ ਡਾਢਾ ਹੋਗਯਾ, ਔਰ ਆਨੰਦਪੁਰ ਦੇ ਆਸਪਾਸ ਫਿਰਕੇ ਆਨੰਦ ਵਿੱਚ ਦਿਣ ਵਿਤਾਉਣ ਲੱਗਾ, ਪਰ ਇੱਕ ਦਿਨ ਆਪਣੇ ਸਾਥੀਆਂ ਦੀ ਮਨੋਹਰ ਧੁਨੀ (ਹੀਙਣ) ਸੁਣਕੇ ਕੁੰਭਿਆਰ ਦੇ ਘਰ ਨੂੰ ਉਠ ਨੱਠਾ ਔਰ ਖੁਰਲੀ ਪਰ ਜਾਖੜੋਤਾ, ਕੁੰਭਿਆਰ ਨੇ ਉਸ ਨੂੰ ਆਪਣਾ ਗਧਾ ਪਛਾਣ ਕੇ ਸ਼ੇਰ ਦੀ ਖੱਲ ਉੱਤੋਂ ਉਤਾਰ ਦਿੱਤੀ ਅਤੇ ਗੂੂੰਣ ਲੱਦਕੇ ਸੋਟੇ ਨਾਲ ਅੱਗੇ ਕਰਲਇਆ.

ਇਸ ਦ੍ਰਿਸ਼ਟਾਂਤ ਤੋਂ ਕਲਗੀਧਰ ਮਹਾਰਾਜ ਨੇ ਆਪਣੇ ਪ੍ਯਾਰੇ ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ, "ਹੇ ਮੇਰੇ ਸੁਪੁਤ੍ਰੋ ! ਮੈਂ ਥੁਆਨੂੰ ਇਸ ਗਧੇ ਦੀ ਤਰਾਂ ਕੇਵਲ ਚਿੰਨ੍ਹਮਾਤ੍ਰ ਸ਼ੇਰ ਨਹੀਂ ਬਣਾਯਾ,ਸਗੋਂ ਸਿੰਘਗੁਣਧਾਰੀ ਸਰਬਗੁਣ ਭਰਪੂਰ ਜਾਤਿ ਪਾਤਿ ਦੇ ਬੰਧਨਾ ਤੋਂ ਮੁਕਤ, ਆਪਣੀ ਸੰਤਾਨ ਬਣਾਕੇ ਸ਼੍ਰੀ ਸਾਹਿਬਕੌਰ ਦੀ ਗੋਦੀ ਪਾਯਾ ਹੈ, ਹੁਣ ਤੁਸੀਂ ਅਗ੍ਯਾਨ ਦੇ ਵਸ਼ਿ ਹੋਕੇ ਇਸ ਗਧੇ ਦੀ ਤਰਾਂ ਜਾਤਿ ਪਾਤਿ ਵਿੱਚ ਨਾ ਜਾਵੜਨਾ. ਜੇ ਮੇਰੇ ਉਪਦੇਸ਼ ਨੂੰ ਭੁਲਾਕੇ ਪਵਿੱਤ੍ਰ ਖਾਲਸਾਧਰਮ ਤ੍ਯਾਗਕੇ ਉਨ੍ਹਾਂ ਜਾਤਾਂ ਵਿੱਚ ਹੀ ਜਾ ਵੜੋ ਗੇ,ਜਿਨ੍ਹਾਂ ਤੋਂ ਮੈਂ ਥੁਆਨੂੰ ਕੱਢਿਆ ਹੈ, ਤਾਂ ਇਸ ਗਧੇ ਜੇਹੀ ਦਸ਼ਾ ਹੋਊ, ਔਰ ਤੁਸਾਡੀ ਧਰਮਨੇਸ਼ਠਾ ਅਤੇ ਸ਼ੂਰਵੀਰਤਾ ਸਭ ਜਾਂਦੀ ਰਹੂ"[1] ਸਤਗੁਰੁੂ ਦੇ ਇਸ ਉਪਦੇਸ਼ ਤੋਂ ਵਿਮੁਖ ਹੁਣ ਸਾਡੇ ਵਿੱਚ ਬਹੁਤ ਭਾਈ ਐਸੇ ਹਨ ਜੋ ਆਪਣੇਆਪ ਨੂੰ, ਸਿੰਘ ਹੋਕੇ ਭੀ ਹਿੰਦੁੂਧਰਮੀ ਮੰਨਦੇ ਹਨ, ਔਰ ਗੁਰੁਬਾਣੀ ਅਨੁਸਾਰ ਚਲਣੇ ਅਤੇ ਸਿੱਖਧਰਮ ਨੂੰ ਤਾਂ ਹਿੰਦੁਧਰਮ ਤੋਂ ਜੁਦਾ ਅਰ ਸਿਰੋਮਣਿ ਮੰਨਣ ਅਤੇ ਕਹਿਣ ਵਿੱਚ ਹਾਂਨੀ ਜਾਣਦੇ ਹਨ,ਜਿਸ ਦਾ ਕਾਰਣ ਇਹ ਹੈ ਕਿ ਉਨਾਂ ਨੇ ਆਪਣੇ ਧਰਮਪੁਸਤਕਾਂ ਦਾ ਵਿਚਾਰ ਨਹੀਂ ਕੀਤਾ, ਔਰ ਨਾ ਪੁਰਾਣੇ ਇਤਿਹਾਸ ਦੇਖੇ ਹਨ, ਕੇਵਲ ਅੰਨਯਮਤਾਂ ਦੀਆਂ ਪੋਥੀਆਂ ਔਰ ਸ‍੍ਵਰਥੀ ਪ੍ਰਪੰਚੀਆਂ ਦੀ ਸਿਖਯ ਸੁਣਨ ਵਿੱਚ ਉਮਰ ਵਿਤਾਈ ਹੈ, ਪਰ ਸ਼ੋਕ ਹੈ ਐਸੇ ਭਾਈਆਂ ਉੱਪਰ ਜੋ ਪਰਮਪੂਜਯ ਪਿਤਾ ਦੇ ਉਪਕਾਰਾਂ ਨੂੰ ਭੁਲਾਕੇਨ (ਜਿਸਨੇ ਨੀਚੋਂ ਊਚ ਕੀਤਾ, ਕੰਗਾਲੋਂ ਰਾਜੇ ਬਣਾਏ, ਗੱਦਤੋਂ ਸ਼ੇਰ ਔਰ ਚਿੜੀਆਂ ਤੋਂ ਬਾਜ ਸਜਾਏ) ਗੁਰਮਤਵਿਰੋਧੀਆਂ ਦੇ ਪਿੱਛੇ ਲੱਗਕੇ, ਪਾਖੰਡਜਾਲ ਵਿੱਚ ਫਸਕੇ ਆਪਣਾਂ ਮਾਨੁਸ਼ਜਨਮ ਹਾਰਦੇਹੋਏ ਖ਼ਾਲਸਾਧਰਮ ਤੋਂ ਪਤਿਤ ਹੋਰਹੇ ਹਨ.

ਕੇਵਲ ਹਿੰਦੁੂਧਰਮ ਤੋਂ ਹੀ ਖ਼ਾਲਸੇ ਦੀ ਭਿੰਨਤਾ ਇਸ ਪੁਸਤਕ ਵਿੱਚ ਇਸ ਵਾਸਤੇ ਲਿਖੀ ਹੈ ਕਿ ਹੋਰਨਾਂ ਧਰਮਾਂ ਤੋਂ ਤਾਂ ਪਹਿਲਾਂ ਹੀ ਸਾਡੇ ਭਾਈ ਆਪਣੇ-ਆਪਨੂੰ ਜੁਦਾ ਸਮਝਦੇ ਹਨ, ਪਰ ਅਗਯਾਨ ਕਰਕੇ ਖ਼ਾਲਸੇ ਨੂੰ ਹਿੰਦੂ ਅਥਵਾ ਹਿੰਦੂਆਂ ਦਾ ਹੀ ਇੱਕ ਫ਼ਿਰਕਾ ਖ਼ਯਾਲ ਕਰਦੇ ਹਨ.

ਮੈਂ ਨਿਸ਼ਚਾ ਕਰਦਾਹਾਂ ਕਿ ਮੇਰੇ ਭੁੱਲੇਹੋਏ ਭਾਈ ਇਸ ਗ੍ਰੰਥ ਨੂੰ ਪੜ੍ਹਕੇ ਆਪਣੇ ਧਰਮ ਅਨੁਸਾਰ ਚੱਲਣ ਗੇ ਔਰ ਆਪਣੇਆਪ ਨੂੰ ਗੁਰੂ ਨਾਨਕਦੇਵ ਅਰ ਦਸਵੇਂ ਬਾਦਸ਼ਾਹ ਦਾ ਪੁਤ੍ਰ ਸਮਝਕੇ ਖ਼ਾਲਸਾ ਬਣਨ ਗੇ ਅਰ ਭਰੋਸਾ ਕਰਨਗੇ ਕਿ-

"ਹਮ ਹਿੰਦੂ ਨਹੀਂ"

੧ ਜੇਠ, ਸਾਲ}

ਨਾ: ੪੨੯.}

ਛੀਵੀਂ ਐਡੀਸ਼ਨ ਦੀ ਭੂਮਿਕਾ

“ਹਮਹਿੰਦੁੂਨਹੀਂ"ਪੁਸਤਕ ਦੇ ਛਪਣ ਪਰ ਅਗਯਾਨੀ ਸਿੱਖਾਂ, ਔਰ ਸ੍ਵਾਰਥੀ ਹਿੰਦੂਭਾਈਆਂ ਨੇ ਬਡਾ ਰੌਲਾ ਮਚਾਯਾ, ਔਰ ਉਪਦ੍ਰਵ ਕੀਤੇ. ਇੱਕ ਦੋ ਸ਼ਰਾਰਤੀਆਂ ਨੇ ਆਪਣੇਆਪ ਨੂੰ ਖੁਫ਼ੀਆਪੁਲਪੁਲਿਸਦਾ ਅਫ਼ਸਰ ਪ੍ਰਸਿੱਧ ਕਰਕੇ ਗੁਰੁਪੁਰ ਨਿਵਾਸੀ ਮਹਾਰਾਜਾ ਸਾਹਿਬ ਨਾਭਾ ਪਾਸ ਇਸ ਮਜ਼ਮੂਨ ਦੀ ਚਿੱਠੀ[2] ਭੇਜਕੇ ਆਪਣਾ ਮਨੋਰਥ ਸਿੱਧ ਕੀਤਾ:-

"ਹਮਹਿੰਦੁਨਹੀਂ" ਕਿਤਾਬ ਜੋ ਕਿ ਗੁਮਨਾਮ[3] ਹੈ, ਔਰ ਸਿੱਖ ਵ ਹਿੰਦੂਓ ਮੇਂ ਫ਼ਸਾਦ ਡਾਲਨੇ ਵਾਲੀ ਹੈ, ਉਸ ਕੀ ਤਹਿਕੀਕਾਤ ਕੇ ਲੀਯੇ ਗਵਰਨਮੇਂਟ ਨੇ ਮਝੇ ਮਕੱਰਰ ਕੀਆ ਹੈ, ਔਰ ਗਵਰਨਮੇਂਟ ਕੇ ਇਸ ਕਾ ਬਹੁਤ ਖ਼ਯਾਲ ਹੋ ਰਹਾ ਹੈ, ਮੁਸੰਨਿਫ਼ ਕਾ ਪਤਾ ਲਗਨੇ ਪਰ ਸਰਕਾਰ ਸਖ਼ਤ ਸਜ਼ਾ ਦੇਗੀ ਮੈਨੇ ਸਾਰੇ ਪੰਜਾਬ ਕਾ ਦੌਰਾ ਕੀਆ ਹੈ ਔਰ ਖ਼ੁਫ਼ੀਆ ਤਹਿਕੀਕਾਤ ਸੇ ਮੁਸੰਨਿਫ ਕਾ ਪਤਾ ਲਗਾ ਲਿਆ ਹੈ xxx ਮੈਂ ਨਾਮ ਭੀ ਜ਼ਾਹਰ ਕਰ ਦੇਤਾ ਹੁੰ-ਇਸ ਕਿਤਾਬ ਕੇ ਬਨਾਨੇ ਵਾਲਾ ਕਾਨ ਸਿੰਘ ਹੈ x x x ਬਿਹਤਰ ਹੋਗਾ ਅਗਰ ਮੇਰੀ ਰਪੋਟ ਮੇਂ ਪਹੁਚਨੇ ਸੇ ਪਹਿਲੇ, ਮੁਸੰਨਿੱਫ਼ ਕੋ ਰਯਾਸਤ ਸੇ ਸਜ਼ਾ ਤਜਵੀਜ਼ ਕੀ ਜਾਯਗੀ. xxx

ਕਈ ਪ੍ਰੇਮੀਆਂ ਨੇ ਏਹ ਪ੍ਰਗਟ ਕੀਤਾ ਕਿ "ਹਮ ਹਿੰਦੂ ਨਹੀਂ" ਰਸਾਲਾ ਕਾਨੂੰਨ ਵਿਰੁੱਧ ਦਿਲ ਦੁਖਾਉਂਣ ਵਾਲੇ ਲੇਖਾਂ ਨਾਲ ਭਰਪੂਰ ਹੈ, ਜਿਸ ਪਰ ਹੇਠ ਲਿਖੀ ਐਚ. ਏ. ਬੀ. ਰੈਟੀਗਨ ਸਾਹਿਬ ਦੀ ਕਾਨੂੰਨੀ ਰਾਯ ਲੈਣੀ ਪਈ:-

"ਮੈਂ, "ਹਮ ਹਿੰਦੂ ਨਹੀਂ" ਰਸਾਲੇ ਦਾ ਅੰਗ੍ਰੇਜ਼ੀ ਤਰਜੁਮਾ ਪੜ੍ਹਿਆ, ਏਹ ਰਸਾਲਾ ਇੱਕ ਸਿਰੇ ਤੋਂ ਦੂਜੇ ਸਿਰੇ ਤਾਈਂ ਮਜ਼ਹਬੀ ਹੈ, ਔਰ ਇਸ ਤਰੀਕੇ ਨਾਲ ਲਿਖਿਆਗਯਾ ਹੈ ਕਿ ਕਿਸੀ ਤਰਾਂ ਭੀ ਕਿਸੇ ਦਾ ਦਿਲ ਨਹੀਂ ਦੁਖਾ ਸਕਦਾ, ਇਸ ਵਿੱਚ ਹਿੰਦੂਧਰਮ ਦਾ ਜ਼ਿਕਰ ਅਜੇਹੇ ਢੰਗ ਨਾਲ ਕੀਤਾਗਯਾ ਹੈ ਕਿ ਥੋੜੀਜੇਹੀ ਭੀ ਬੇਅਦਬੀ ਨਹੀਂ ਪਾਈਜਾਂਦੀ, ਮੈਂ ਨਹੀਂ ਸਮਝਦਾ ਕਿ ਕੋਈ ਕਿਸਤਰਾਂ ਆਖ ਸਕਦਾ ਹੈ ਕਿ ਰਸਾਲਾ ਬਣਾਉਣ ਵਾਲੇ ਦੇ ਖ਼ਯਾਲਾਤ ਕਿਸੇ ਦਾ ਦਿਲ ਦੁਖਾਉਂਣ ਵਾਲੇ ਹਨ. ਮੈਂ ਆਪਣੀ ਰਾਯ ਇਸ ਰਸਾਲੇ ਬਾਬਤ ਪ੍ਰਗਟ ਕਰਦਾ ਹਾਂ ਕਿ ਕਿਸੀ ਤਰਾਂ ਦਾ ਕੋਈ ਕਾਨੂੰਨੀ ਇਤਰਾਜ਼ ਇਸ ਕਿਤਾਬ ਬਾਬਤ ਨਹੀਂ ਕਹਿਆ ਜਾ ਸਕਦਾ.

ਦੋ ਚਾਰ ਹਿੰਦੂ ਸੱਜਣਾ ਨੇ ਅੰਗ੍ਰੇਜ਼ੀ ਸਾਖੀ[4] ਔਰ “ਛੱਕੇ” ਆਦਿਕਾਂ ਦੇ ਪ੍ਰਮਾਣ ਦੇਕੇ ਇਸ ਰਸਾਲੇ ਦਾ ਖੰਡਨ ਲਿਖਿਆ, ਜਿਨ੍ਹਾਂ ਸਭਨਾਂ ਦਾ ਤੀਜੀ ਐਡੀਸ਼ਨ ਵਿੱਚ ਖੰਡਨ ਕੀਤਾ ਗਯਾ ਹੈ.

“ਗੁਰੁਮਤ ਸੁਧਾਕਰ" ਦੀ ਭੂਮਿਕਾ ਵਿੱਚ ਏਹ ਗੱਲ ਸਾਫ ਦੱਸੀ ਗਈ ਹੈ ਕਿ ਸਾਖੀ, ਇਤਿਹਾਸ ਆਦਿਕ ਓਹੀ ਪੁਸਤਕ ਪ੍ਰਮਾਣ ਹੈਨ ਜੋ ਗੁਰੁਬਾਣੀ ਦੇ ਵਿਰੁੱਧ ਨਾ ਹੋਣ. ਜਿਸ ਪੁਸਤਕ ਵਿੱਚ, ਜੋ ਲੇਖ ਗੁਰੁਮਤ ਅਨੁਸਾਰ ਹੈ ਓਹ ਮੰਨਣ ਲਾਯਕ ਹੈ, ਔਰ ਜੋ ਲੇਖ ਗੁਰੁਮਤ ਵਿਰੁੱਧ ਹੈ ਓਹ ਤ੍ਯਾਗਣ ਯੋਗ ਹੈ, ਪਰ ਏਥੇ ਭੀ ਸੰਖੇਪ ਨਾਲ ਪਾਠਕਾਂ ਨੂੰ ਕੁਛ ਉਦਾਹਰਣ ਦੇਕੇ ਸਮਝਾਉਂਨੇ ਹਾਂ:-


-ਮੁਲਕ ਬੇਚਕਰ ਜਾਂਹਿ ਫਿਰੰਗੀ,
ਗਾਜੇਂ ਗੇ ਤਬ ਮੋਰ ਭੁਜੰਗੀ."

ਇਸ ਸਾਖੀ ਦਾ ਕਰਤਾ ਉਪਦ੍ਰਵੀ ਅਤੇ ਮੁਲਵਈ ਸਿੱਖਾਂ ਦਾ ਵਿਰੋਧੀ ਜਾਪਦਾ ਹੈ, ਕਯੋਂਕਿ ਸਾਖੀ ਵਿੱਚ ਲਿਖਦਾ ਹੈ:- "ਝੂਠਾ ਮਾਲਵਾ ਦੇਸ, ਕੁੜੀਆਂ ਪਿੱਛੇ ਪਲਿਆ." ਗੁਰੂ ਸਾਹਿਬ ਜੋ ਸਭ ਦੇਸ਼ਾਂ ਨੂੰ ਇੱਕੋ ਜੇਹਾ ਪ੍ਯਾਰ ਕਰਦੇ ਸੇ, ਔਰ ਆਪਣੇ ਪੁਤ੍ਰਾਂ ਵਿੱਚ ਕਦੇ ਭੀ ਫੁੱਟ ਨਹੀਂ ਦੇਖਣੀ

ਚਾਹੁੰਦੇ ਸੈ, ਅਰ ਮਾਝੇ ਮਾਲਵੇ ਆਦਿਕ ਦੇਸ਼ਭੇਦ, ਕੌਮ ਦੇ ਨਾਸ਼ ਦਾ ਕਾਰਣ ਜਾਣਦੇ ਸੇ, ਕੀ ਓਹ ਏਹ ਬਚਨ ਉੱਚਾਰ ਸਕਦੇ ਸਨ?

(੧) “ਸਿੰਘਸੂਰਯੋਦਯ"ਵਿੱਚ ਲਿਖਿਆ ਹੈ ਕਿ
ਗੁਰੂ ਦਾ ਸਿੱਖ-'ਨਮੋ ਸੂਰਯਸੂਰਯੇ, ਨਮੋ ਚੰਦ੍ਰਚੰਦ੍ਰੇ
ਏਹ ਮੰਤ੍ਰ ਪੜ੍ਹਕੇ ਚੰਦ੍ਰਮਾ ਔਰ ਸੂਰਯ ਨੂੰ ਮੱਥਾ ਟੇਕੇ.
ਪਹਿਲਾਂ ਤਾਂ ਇਨ੍ਹਾਂ "ਜਾਪ" ਦੀਆਂ ਤੁਕਾਂ ਦਾ ਅਰਥ ਹੀ
ਏਹ ਹ ਕਿ ਜੋ ਵਾਹਗੁਰੂ ਚੰਦ੍ਰਮਾ ਔਰ ਸੂਰਯ ਦਾ ਭੀ
ਪ੍ਰਕਾਸ਼ਕ ਹੈ ਉਸਨੂੰ ਨਮਸਕਾਰ ਹੈ਼ ਦੂਜੇ ਗੁਰੁਮਤ ਵਿੱਚ
ਚੰਦ੍ਰਮਾ ਔਰ ਸੂਰਯ ਦੇ ਪੂਜਨ ਦਾ ਨਿਸ਼ੇਧ ਹੈ,ਯਥਾ:-

"ਕੇਤੇ ਚੰਦ੍ਰ ਸੂਰ ਕੋ ਮਾਨੈ,
ਅਗਨਿਹੋਤ੍ਰ ਕਈ ਪਵਨ ਪ੍ਰਮਾਨੈ,
ਪਰਮਤੱਤ ਕੋ ਜਿਨ ਨ ਪਛਾਨਾ,
ਤਿਨ ਈਸ਼੍ਵਰ ਤਿਨ ਹੀ ਕੋ ਮਾਨਾ." (ਵਿਚਿਤ੍ਰ ਨਾਟਕ)
ਕੋਈ ਪੂਜੈ ਚੰਦ੍ਰ ਸੂਰ, ਕੋਈ ਧਰਤਿ ਅਕਾਸ ਮਨਾਵੈ
ਫੋਕਟ ਧਰਮੀ ਭਰਮ ਭੁਲਾਵੈ." (ਭਾਈ ਗੁਰਦਾਸ ਜੀ)
(੨) ਔਰ-"ਅੰਮ੍ਰਿਤ ਛਕਕੇ ਵਰਣ ਜਾਤੀ ਕੀ
ਰੀਤਿ ਨਾ ਤ੍ਯਾਗੇ." ਭਾਵੇਂ ਗੁਰੁਮਤ ਇਸ ਤੋਂ ਪਰਮ
ਵਿਰੁੱਧ ਹੈ. ਦੇਖੋ,ਇਸੇ ਪੁਸਤਕ (ਹਮਹਿੰਦੂਨਹੀਂ)
ਦਾ ਅੰਗ ਦੋ.

(੩)"ਗੁਰੁਬਿਲਾਸ” ਵਿੱਚ ਲਿਖਿਆ ਹੈ ਕਿ ਦੁਖਿਤ
ਪ੍ਰਿਥਵੀ ਗਊ ਬਣਕੇ, ਬ੍ਰਹਮਾ ਨੂੰ ਨਾਲ ਲੈ ਅਕਾਲ-
ਪੁਰਖ ਪਾਸ ਗਈ, ਉਸ ਦੀ ਬੇਨਤੀ ਪਰ ਅਕਾਲ
ਨੇ ਛੇਵੇਂ ਗੁਰੂ ਜੀ ਦਾ ਰੂਪ ਧਾਰਿਆ, ਔਰ ਜਨਮ-




ਸਮਯ ਗੁਰੂ ਹਰਿਗੋਬਿੰਦ ਜੀ ਚਤੁਰਭੁਜ ਸੇ. ਪਹਿਲੇ
ਤਾਂ ਇਸ ਕਥਾ ਲਿਖਣ ਵਾਲੇ ਨੇ ਗੁਰੁਮਤ ਵਿਰੁੱਧ
ਅਕਾਲ ਨੂੰ ਜਨਮ ਮਰਣ ਵਾਲਾ ਔਰ ਚੌਬਾਹੂ ਸਾਬਤ
ਕੀਤਾ, ਦੂਜੇ- ਪੰਜਾਂ ਸਤਗੁਰਾਂ ਦੀ ਨਿੰਦਾ ਕੀਤੀ,
ਕਯੋਂਕਿ ਉਨ੍ਹਾਂ ਦੇ ਉਪਦੇਸ਼ਾਂ ਕਰਕੇ ਪ੍ਰਿਥਵੀ ਦਾ
ਭਾਰ ਦੂਰ ਨਹੀਂ ਹੋਯਾ ਸੀ.
(੪) ਏਸੇ ਪੋਥੀ ਵਿੱਚ ਲਿਖਿਆਹੈ ਕਿ ਗੁਰੂ
ਅਰਜਨ ਸਾਹਿਬ ਜੀ ਦੇ ਜੋਤੀਜੋਤਿ ਸਮਾਉਣਪਰ ਸਿਆਪਾ
ਹੋਯਾ ਔਰ ਗੁਰੂ ਸਾਹਿਬ ਬਹੁਤ ਰੋਏ,ਭਾਵੇਂ ਗੁਰੂ
ਦੇ ਮਤ ਵਿੱਚ ਐਸੇ ਕਰਮ ਬਹੁਤ ਹੀ ਨਿੰਦਿਤ ਕਥਨ
ਕੀਤੇ ਹਨ, ਯਥਾ:-

"ਰੋਵਣਵਾਲੇ ਜੇਤੜੇ ਸਭ ਬੰਨਹਿ ਪੰਡ ਪਰਾਲਿ. (ਸਿਰੀਰਾਗ ਮਃ ੧)
ਓਹੀ ਓਹੀ ਕਿਆ ਕਰੁਹ ? ਹੈ ਹੋਸੀ ਸੋਈ,
ਤੁਮ ਰੋਵਹੁਗੇ ਓਸ ਨੋ, ਤੁਮ ਕਉ ਕਉਣ ਰੋਈ ?
ਧੰਧਾ ਪਿਟਿਹੁ ਭਾਈਹੋ ! ਤੁਮ ਕੂੜ ਕਮਾਵਉ,
ਓਹ ਨ ਸੁਣਈ ਕਤ ਹੀ, ਤੁਮ ਲੋਕ ਸੁਣਾਵਉ. (ਆਸਾ ਮਹਲਾ ੧)
ਜੋ ਹਮਕੋ ਰੋਵੈ ਗਾ ਕੋਈ,
ਈਤ ਊਤ ਤਾਂਕੋ ਦੁਖ ਹੋਈ ।
ਕੀਰਤਨ ਕਥਾ ਸੁ ਗਾਵਹੁ ਬਾਨੀ,
ਇਹੈ ਮੋਰ ਸਿਖ੍ਯਾ ਸੁਨ ਕਾਨੀ. (ਗੁਰੁਬਿਲਾਸ ਪਾਤਸ਼ਾਹੀ ੧੦)
ਤਜੈੈਂ ਸ਼ੋਕ ਸਭ ਅਨਦ ਬਢਾਇ,
ਨਹਿ ਪੀਟਹਿੰ ਤ੍ਰਿਯ ਮਿਲ ਸਮੁਦਾਇ.




ਪਢੈੈਂ ਸ਼ਬਦ ਕੀਰਤਨ ਕੋ ਕਰੈਂ,
ਸੁਨੈ ਬੈਠ ਵੈਰਾਗ ਸੁ ਧਰੈੈਂ." (ਗੁਰਪ੍ਰਤਾਪ ਸੂਰਯ)
ਐਸੇ ਹੀ- ਬਿਨਾ ਵਿਚਾਰੇ ਜੋ ਹੋਰ ਲੇਖ ਅਗ੍ਯਾ-
ਨੀਆਂ ਨੇ ਪੁਸਤਕਾਂ ਵਿੱਚ ਲਿਖੇ ਹਨ ਓਹ ਆਦਰ
ਯੋਗ ਨਹੀਂ; ਯਥਾ:-

(ਉ) ਗੁਰੂ ਨਾਨਕ ਸਾਹਿਬ “ਕੀੜਨਗਰ
ਵਿੱਚ ਗਏ,ਓਥੇ ਕੀੜੀਆਂ ਦਾ ਹੀ ਰਾਜ ਸੀ, ਉਨ੍ਹਾਂ
ਪਰਥਾਇ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ:-

"ਕੀੜਾ ਥਾਪ ਦੇਇ ਪਾਤਿਸਾਹੀ, ਲਸਕਰ ਕਰੇ ਸੁਆਹ."
(ਅ) ਗੁਰੂ ਜੀ ਤੋਂ ਸਿੱਖਾਂ ਨੇ ਕੁੰਭਮੇਲੇ ਦਾ ਮਹਾਤਮ
ਪੁੱਛਿਆ, ਤਾਂ ਸਤਿਗੁਰਾਂ ਨੇ ਸ਼ਬਦ ਕਥਨ ਕੀਤਾ:-

"ਕੁੰਭੇ ਬਧਾ ਜਲ ਰਹੈ, ਜਲ ਬਿਨ ਕੁੰਭ ਨ ਹੋਇ"
(ਇ) ਗੁਰੂ ਸਾਹਿਬ ਨੇ ਆਸਾਦੇਸ਼ ਵਿੱਚ ਸ਼ੇਖ਼ਫ਼ਰੀਦ
ਨਾਲ ਮੁਲਾਕਾਤ ਕੀਤੀ, ਔਰ ਆਸਾ ਰਾਗ
ਵਿੱਚ ਬਾਣੀ ਉਚਾਰੀ, ਔਰ ਧਨਾਸਰੀ ਦੇਸ਼ ਵਿੱਚ
ਧਨਾਸਰੀ ਰਾਗ ਉਚਾਰਨ ਕੀਤਾ.

(ਸ) ਛੇਵੇਂ ਗੁਰੂ, ਭੂਤ ਔਰ ਭੂਤਨੀਆਂ ਭੇਜਕੇ
ਦੇਸ਼ਾਂਤਰਾਂ ਤੋਂ ਖ਼ਬਰ ਮੰਗਵਾਯਾ ਕਰਦੇ ਸੇ.
(ਹ) ਦਸਵੇਂ ਗੁਰੂ ਸਾਹਿਬ, ਕ੍ਰਿਸ਼ਨ ਦੀ ਤਰਾਂ
ਪਾਣੀ ਭਰਣਆਈਆਂ ਇਸਤ੍ਰੀਆਂ ਦੇ ਘੜੇ ਭੰਨ-







ਦਿੰਦੇ ਸੇ, ਔਰ ਗਵਾਂਢੀਆਂ ਦਾ ਮੱਖਣ ਚੁਰਾਕੇ
ਖਾ ਜਾਂਦੇ ਸੇ.
(ਕ) ਸੈਯਦਾਂ ਦੀ ਉਤਪੱਤੀ ਪਾਂਡਵਾਂ ਵੇਲੇ
ਹੋਈ, ਔਰ ਮੁਗ਼ਲ ਬ੍ਰਾਹਮਣਾ ਦੀ ਔਲਾਦ ਹਨ.
ਇਤ੍ਯਾਦਿਕ ਬਹੁਤ ਲੇਖ ਹਨ, ਜਿਨ੍ਹਾਂ ਦੇ ਏਥੇ
ਲਿਖਣਕਰਕੇ ਵਿਸਥਾਰ ਹੁੰਦਾ ਹੈ. ਕਬੀਰ ਜੀ ਔਰ
ਭਾਈ ਮਨੀ ਸਿੰਘ ਜੀ ਦੇ ਕਥਨ ਅਨੁਸਾਰ ਗੁਰੁਮੁਖਾਂ
ਨੂੰ ਚਾਹੀਏ ਕਿ ਮੱਖਣ ਗ੍ਰਹਿਣ ਕਰਕੇ ਛਾਛਦਾ
ਤ੍ਯਾਗ ਕਰਦੇਣ.[5]
ਸਿੱਧਾਂਤ ਏਹ ਹੈ ਕਿ ਜੋ ਪ੍ਰਮਾਣ ਗੁਰੁਬਾਣੀ ਸੰਮਤ
ਹੈ ਓਹੀ ਮੰਨਣ ਯੋਗ ਹੈ, ਔਰ ਜੋ ਵਿਰੁੱਧ ਹੈ, ਉਸ
ਦਾ ਸਰਬਥਾ ਤ੍ਯਾਗ ਹੈ.
ਜੋ ਲੋਕ ਅਪ੍ਰਮਾਣ ਪ੍ਰਮਾਣਾਂ ਨਾਲ ਸਿੱਖਾਂ ਨੂੰ
ਹਿੰਦੂ ਸਿੱਧਕਰਣ ਦਾ ਯਤਨ ਕਰਦੇ ਹਨ, ਓਹ
ਆਪਣੀ ਮਿਹਨਤ ਹੀ ਨਹੀਂ ਗਵਾਉਂਦੇ,
ਸਗੋਂ ਅਗ੍ਯਾਨਤਾ ਅਥਵਾ ਸ੍ਵਾਰਥਭਰੀ ਕੁਟਿਲਤਾ
ਪ੍ਰਸਿੱਧ ਕਰਕੇ ਹਾਸੀ ਅਤੇ ਘ੍ਰਿਣਾਯੋਗ ਹੁੰਦੇ ਹਨ.


ਇਸ ਪੁਸਤਕ ਅਥਵਾ ਪ੍ਰਸੰਗ ਪਰ ਜੋ ਪੰਥ ਦੀ
ਸੰਮਤੀ ਹੈ, ਏਥੇ ਉਸਦਾ ਪ੍ਰਗਟ ਕਰਦੇਣਾ ਭੀ ਜ਼ਰੂ-
ਰੀ ਹੈ, ਜਿਸ ਤੋਂ ਸਭ ਨੂੰ ਪ੍ਰਤੀਤ ਹੋ ਜਾਵੇ ਕਿ ਕੌਮ
ਦੇ ਮੁਖੀਏ ਪ੍ਰੇਮੀਆਂ ਦੀ ਇਸ ਵਿਸ਼ਯ ਕੀ ਰਾਯ ਹੈ:-

ਨੰ: ੧, ਚਿੱਠੀ ਹਜ਼ੂਰ ਸਾਹਿਬ
(ਅਬਚਲਨਗਰ) ਦੀ:-


"ੴ ਵਾਹਿਗੁਰੂ ਜੀ ਕੀ ਫਤੇ ॥ ਦੋਹਰਾ--ਨਾਨਕ ਗੁਰੂ
ਗੋਬਿੰਦ ਸਿੰਘ ਪੂਰਨਗੁਰੁ ਅਵਤਾਰ ‖ ਜਗਮਗ ਜੋਤਿ ਬਿਰਾਜਈ
ਅਬਚਲਨਗਰ ਅਪਾਰ ॥ ਸਰਬਗੁਣ ਨਿਧਾਨ ਪ੍ਰੇਮੀ ਪ੍ਯਾਰੇ
ਸਿੰਘ ਸਾਹਿਬ ਕਾਹਨ ਸਿੰਘ ਜੀ ਕੋ ਹੋਰ ਸਰਬੱਤ ਖਾਲਸੇ ਜੀ ਕੋ
ਲਿਖਤੁਮ ਸ੍ਰੀ ਹਜੂਰ ਅਬਚਲਨਗਰ ਸਾਹਿਬ ਜੀ ਸੇ ਪੁਜਾਰੀ
ਮਾਨ ਸਿੰਘ ਨੇ ਪੁਜਾਰੀ ਨਰਾਇਣ ਸਿੰਘ ਨੇ ਹੋਰ ਸਰਬੱਤ ਨੇ
ਵਾਹਿਗੁਰੂ ਜੀ ਕੀ ਫਤੇ ਬੋਲੀ ਹੈ ਬੋਲਾਵਣੀ ਜੀ ॥ ਆਪ ਕੀ
ਸੁੱਖ ਸਤਗੁਰੂ ਪਾਸੋਂ ਚਾਹਤੇ ਹੈਂ ਜੀ ॥ ਆਪ ਨੇ ਜੋ ਹਮਹਿੰਦੂ-
ਨਹੀਂ ਪੁਸਤਕ ਰਵਾਨਾ ਕੀਆ ਸੋ ਪਹੁੰਚਾ ਬੇਸ਼ੱਕ, ਮਹਾਰਾਜ
ਦਸਵੇਂ ਬਾਦਸ਼ਾਹ ਜੀ ਨੇ ਖਾਲਸਾਪੰਥ ਤੀਸਰਾ, ਹਿੰਦੂ ਮੁਸਲਮਾਨ
ਸੇ ਅਲਹਿਦਾ ਰਚਕਰ ਜਾਰੀ ਕੀਆ ਹੈ-ਔਰ ਤਮਾਮ
ਪੰਥ ਕੋ ਚਾਹੀਏ ਕਿ ਦਸਵੇਂ ਬਾਦਸ਼ਾਹ ਕੇ ਉੱਪਰ ਹੀ ਭਰੋਸਾ
ਰੱਖੇ-ਸਿਵਾਇ ਉਨ ਕੇ ਔਰ ਕਿਸੀ ਕੋ ਮਦਦਗਾਰ ਨਾ ਸਮਝੇ ॥
ਖਾਲਸਾਪੰਥ ਸੂਰਜ ਕੇ ਸਮਾਨ ਪ੍ਰਕਾਸ ਹੋਰਹਾ ਹੈ, ਕੁਰੀਤੀਏ
ਅਗਰ ਸੂਰਜ ਕੇ ਤੇਜ ਕੋ ਰੋਕਨਾ ਚਾਹੇਂ ਤੋ ਰੋਕ ਨਹੀਂ ਸਕਤੇ
ਵੋਹ ਹਮੇਸ਼ਾਂ ਪ੍ਰਕਾਸਰੂਪ ਹੀ ਰਹੇ ਗਾ ॥
                                 ਮਿਤੀ ਚੇਤ ਸੁਦੀ ੭ ਸੰਮਤ ੧੯੫੫



ਨੰ: ੨, ਹੁਕਮ ਨਾਮਾ ਤਖ਼ਤ ਕੇਸਗੜ੍ਹ


ਸਾਹਿਬ ਦਾ:-


(ਮੁਹਰ)


"ੴ ਸਤਿਗੁਰਪ੍ਰਸਾਦਿ ‖ ਭਾਈ ਕਾਨ ਸਿੰਘ ਜੀ,
ਵਾਹਿਗੁਰੂ ਜੀ ਕੀ ਫਤੇ ਹੈ ॥ ਤਖਤ ਕੇਸਗੜ ਸਾਹਿਬ ਕੀ ਰਾਯ ਹੈ
ਕਿ ਖਾਲਸਾ ਹਿੰਦੂ ਔਰ ਮੁਸਲਮਾਨੋਂ ਸੇ ਤੀਸਰਾ ਮਜ਼ਬ ਗੁਰੂ
ਸਾਹਿਬ ਨੇ ਬਨਾਯਾ ਹੈ-ਜਿਸ ਕਾ ਪ੍ਰਮਾਣ ਸ੍ਰੀ ਗੁਰੂ ਸਾਹਿਬ ਕੀ
ਬਾਂਣੀ ਸੇ ਔਰ ਗੁਰਬਿਲਾਸ ਪੰਥਪ੍ਰਕਾਸ਼ ਆਦਿਕ ਪੁਸਤਕੋੋਂ ਸੇ
ਮਿਲਤਾ ਹੈ । ਤਾਰੀਖ ਬੈਸਾਖ ੬ ਸਾਲ ਨਾਨਕਸ਼ਾਹੀ ੪੩੦ ॥
ਓਅੰਕਾਰ ਕੇ ਸਮੇਤ ਸਤਰਾਂ ਨੌ ਹੈਂ ॥"
                              -- ---

ਨੰ: ੩, ਹੁਕਮਨਾਮਾ ਦਮਦਮੇ ਸਾਹਿਬ ਦਾ:-


              (ਮੁਹਰ) (ਮੁਹਰ)

੧ਓ ਸਤਿਗੁਰਪ੍ਰਸਾਦਿ ॥ ਸ੍ਰੀ ਸਤਗੁਰੂ ਜੀ ਕੇ ਪ੍ਯਾਰੇ
ਸ੍ਰੀ ਸਤਗੁਰੂ ਜੀ ਕੇ ਸਵਾਰੇ ਸ੍ਰੀ ਸਤਿਗੁਰੂ ਜੀ ਕੇ ਸਾਜੇ ਸ੍ਰੀ ਸਤਗੁਰੂ
ਜੀ ਕੇ ਨਿਵਾਜੇ ਪਰਉਪਕਾਰੀ ਸਨਮੁਖ ਦਰਬਾਰੀ ਗੁਰੁ-
ਬਾਣੀ ਕੇ ਹਿਤਕਾਰੀ ਨਿਰਮਲ ਬੁੱਧ ਬਚਨ ਕੇ ਸੁੱਧ ਗੁਰੂਸਿੰਘੋਂ
ਕੇ ਪ੍ਯਾਰੇ ਸ੍ਰੀ ਸਰਬ ਉਪਮਾਂ ਜੋਗ ਸਿੰਘ ਸਾਹਿਬ ਕਾਨ
ਸਿੰਘ ਜੀਕੋ ਲਿਖਤੋਂ ਦਰਬਾਰ ਦਮਦਮੇਂ ਸਾਹਿਬ ਸੇ ਸਰਬ




ਮਹੰਤੋਂ ਕੀ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੋਲੀ ਹੈ ਬੁਲਾਵਣੀ ਜੀ ॥
ਔਰ-ਹਮਹਿੰਦੂਨਹੀਂ - ਪੁਸਤਕ ਖਾਲਸੇ ਕੇ ਦੀਵਾਨ ਮੇਂ
ਪੜ੍ਹਿਆਗਇਆ-ਔਰ ਸਰਬ ਖਾਲਸੇ ਨੇ ਇਸ ਨੂੰ ਪਸਿੰਦ
ਕੀਤਾ। ਏਸ ਪੁਸਤਕ ਤੋਂ ਉਨ੍ਹਾਂ ਨੂੰ ਬਹੁਤ ਲਾਭ ਹੋਵੇਗਾ ਜੋ
ਗੁਰਾਂ ਦੇ ਉਪਦੇਸ਼ਾਂ ਤੋਂ ਭੁੱਲਕੇ ਆਪਣੇਆਪ ਨੂੰ ਹਿੰਦੂ ਸਮਝਦੇ
ਹਨ ॥ ਹਿੰਦੂ ਮੁਸਲਮਾਨ ਤੇ ਨਿਆਰਾ ਪੰਥ ਖਾਲਸਾ ਹੈ-ਸਰਬ
ਗੁਰਮਤ ਗ੍ਰੰਥੋਂ ਦ੍ਵਾਰਾ ਪ੍ਰਸਿੱਧ ਹੈ ॥ ਬੈਸਾਖ ਦਿਨ ੨੫ ਸਾਲ
ਨਾਨਕ ਸ਼ਾਹੀ ੪੩੦ ॥ ਦਸਤਖਤ ਦਿਵਾਨ ਸਿੰਘ ॥ ਚੇਤ ਸਿੰਘ ॥
ਪ੍ਰੇਮ ਸਿੰਘ ॥ ਸੁੁੰਦਰ ਸਿੰਘ ॥ ਨਰਾਯਣ ਸਿੰਘ ‖ ਜੈ ਸਿੰਘ ਮਹੰਤ॥
ਉੱਤਮ ਸਿੰਘ ॥ ਚੰਦਾ ਸਿੰਘ ॥"
                                ----

ਨੰ: ੪, ਹੁਕਮ ਨਾਮਾ ਮੁਕਤਸਰ ਜੀ ਦਾ:-


    (ਮੁਹਰ) (ਮੁਹਰ)
                                       (ਗੁਰਦ੍ਵਾਰਾ ਤੰਬੂ ਸਾਹਿਬ)
ੴ ਸਤਿਗੁਰਪ੍ਰਸਾਦਿ ॥ ਸ੍ਰੀ ੫ ਸਰਬ ਉਪਮਾ
ਲਾਯਕ ਭਾਈ ਕਾਨ ਸਿੰਘ ਜੀ ਜੋਗ ਸ੍ਰੀ ਮੁਕਤਸਰ ਸਾਹਿਬ
ਗੁਰਦ੍ਵਾਰਾ ਬਡਾ ਦਰਬਾਰ ਸਾਹਿਬ ਵ ਤੰਬੂ ਸਾਹਿਬ ਤੋਂ ਸਰਬੱਤ
ਖਾਲਸੇ ਜੀ ਕੀ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੋਲੀ ਹੈ
ਬੁਲਾਵਣੀ ਜੀ ॥ ਤਖਤ ਸਾਹਿਬ ਦੀ ਰਾਇ ਹੈ ਕਿ ਗੁਰੂ ਸਾਹਿਬ
ਨੇ ਹਿੰਦੂ ਔਰ ਮੁਸਲਮਾਨਾਂ ਤੋਂ ਅਲਗ ਤੀਸਰਾ ਪੰਥ ਖਾਲਸਾ
ਸਜਾਇਆ ਹੈ ਜਿਸ ਦਾ ਪ੍ਰਮਾਣ ਗੁਰੂ ਸਾਹਿਬ ਦੀ ਬਾਣੀ ਔਰ
ਗੁਰੁਬਿਲਾਸ ਆਦਿਕ ਪੁਸਤਕਾਂ ਵਿੱਚ ਬਿਸਥਾਰ ਨਾਲ ਹੈ ॥


ਬੈਸਾਖ ਸੰਗਰਾਂਦੋਂ ੨੭ ਸਾਲ ਨਾਨਕਸ਼ਾਹੀ ੪੩੦ ॥ ਦਸਤਖਤ
ਮੈਹਿਣ ਸਿੰਘ ॥ ਰਣ ਸਿੰਘ ॥ ਹਰਦਿੱਤ ਸਿੰਘ ‖ ਲਹਿਣਾ ਸਿੰਘ ॥
ਦਾਨ ਸਿੰਘ ॥ ਪ੍ਰਦੁਮਨ ਸਿੰਘ ॥ ਮਤਾਬ ਸਿੰਘ ॥ ਜੋਧ ਸਿੰਘ ॥
ਭਾਈ ਭਗਤ ਸਿੰਘ ‖ ਭਾਈ ਗੁਰਬਖਸ਼ ਸਿੰਘ ॥"

ਨੰ: ੫, ਚਿੱਠੀ ਚੀਫ ਸਕਤ੍ਰ ਖ਼ਾਲਸਾਦੀਵਾਨ


ਲਾਹੌਰ ਦੀ:-


"ਨੰਬਰ ੧੧੫, ਤਾਰੀਖ ੪ ਮਈ, ਸੰਨ ੧੮੯੯.
੧ ਓ ਸ੍ਰੀਯੁਤ ਭਾਈ ਕਾਹਨ ਸਿੰਘ ਜੀ, ਸ੍ਰੀ ਵਾਹਿਗੁਰੂ ਜੀ
ਕੀ ਫਤੇ ॥ ਆਪ ਦੀ ਪਤ੍ਰਕਾ---ਹਮਹਿੰਦੂਨਹੀਂ--- ਪੁਸਤਕ
ਸਹਿਤ ਪਹੁਚੀ ਅਤੇ ਦੀਵਾਨ ਦੀ ਕਮੇਟੀ ਵਿੱਚ ਪੇਸ਼ ਕੀਤੀ
ਗਈ ਅਤੇ ਆਪ ਦਾ ਪੁਸਤਕ ਪੜ੍ਹਿਆਗਇਆ ‖ ਆਪ ਏਹ
ਦਰਿਆਫਤ ਕਰਦੇ ਹੋੋਂ ਕਿ ਖਾਲਸਾਦੀਵਾਨ ਦੀ ਰਾਯ ਵਿੱਚ
ਇਸ ਗ੍ਰੰਥ ਵਿੱਚ ਕੋਈ ਬਾਤ ਖਾਲਸਾਧਰਮ ਵਿਰੁੱਧ ਤਾਂ ਨਹੀਂ
ਲਿਖੀਗਈ ? ਜਿਸ ਦੇ ਉਤਰ ਵਿੱਚ ਮੈਨੂੰ ਉਕਤ ਕਮੇਟੀ
ਵੱਲੋਂ ਏਹ ਹਦਾਯਤ ਹੋਈ ਹੈ ਕਿ ਮੈਂ ਆਪਨੂੰ ਇੱਤਲਾ ਦੇਆਂ
ਕਿ ਕਮੇਟੀ ਦੀ ਰਾਯ ਵਿੱਚ ਇਸ ਗ੍ਰੰਥ ਵਿੱਚ ਕੋਈ ਲੇਖ
ਖਾਲਸਾਧਰਮ ਵਿਰੁੱਧ ਨਹੀਂ, ਕਿੰਤੂ ਸਭ ਲੇਖ ਖਾਲਸਾਧਰਮ
ਅਨੁਕੂਲ ਹੈਨ ‖ ਕਮੇਟੀ ਨੇ ਇਸ ਗ੍ਰੰਥ ਨੂੰ ਬਹੁਤ ਵਿਚਾਰ
ਨਾਲ ਦੇਖਿਆ ਹੈ, ਇਸ ਗ੍ਰੰਥ ਵਿੱਚ ਏਹ ਉੱਤਮਤਾ ਦੇਖੀ
ਗਈ ਹੈ ਕਿ ਬਾਤ ਬਾਤ ਪਰ ਸ੍ਰੀਮੁਖਵਾਕ ਪ੍ਰਮਾਣ ਦਿਖਾਏ
ਹੈਨ ॥ ਖ਼ਾਲਸਾਪੰਥ ਕੇ ਰਚਨੇਕਾ ਜੋ ਮੁੱਖ ਸਿਧਾਂਤ
ਗੁਰੂ ਸਾਹਿਬਾਨ ਕਾ ਥਾ ਕਿ ਖਾਲਸਾਧਰਮ ਅਰ ਖਾਲਸਾ
ਪੰਥ ਸਭ ਧਰਮੋਂ ਅਰ ਪੰਥੋਂ ਸੇ ਭਿੰਨ ਹੈ ਅਰ ਸ੍ਰੇਸ਼ਟ ਹੈ-
ਸੋ ਭਲੀਪ੍ਰਕਾਰ ਉੱਤਮਰੀਤੀ ਸੇ ਆਪ ਨੇ ਖੋਲ੍ਹਕਰ ਲਿਖ-
ਦੀਆ ਹੈ ॥
                             ਆਪ ਦਾ ਸਭਚਿੰਤਕ
                 ਨਿੱਕਾ ਸਿੰਘ,ਜਾਂਇੰਟ ਚੀਫ ਸਕੱਤ੍ਰ ਖਾਲਸਾਦੀਵਾਨ‖"


ਨੰ: ੬, ਗੁਰੁਪੁਰ ਨਿਵਾਸੀ ਮਹਾਰਾਜਾ ਸਾਹਿਬ
ਨਾਭਾ ਨੇ ਸ੍ਰੀ ਅਮ੍ਰਿਤਸਰ ਜੀ ਦੇ ਖ਼ਾਲਸੇ ਦੀ ਇਸ
ਰਸਾਲੇ ਪਰ ਸੰਮਤ ਮੰਗੀ,ਜਿਸ ਪਰ ਸਭ ਸਰੋਮਣੀ
ਸਿੰਘਾਂ ਨੇ ੧੬ ਵਿਸਾਖ ਸਾਲ ੧੯੫੬ ਬਿ: ਨੂੰ
ਅੱਗੇ ਲਿਖਿਆ ਲੇਖ ਮਹਾਰਾਜਾ ਦੇ ਪੇਸ਼ ਕੀਤਾ:-

"ੴ ਸਤਿਗੁਰਪ੍ਰਸਾਦਿ ॥ ਸ੍ਰੀ ਵਾਹਿਗੁਰੂ ਜੀ ਕਾ
ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ॥ ਅਸੀਂ ਅਕਾਲਪੁਰਖ
ਪਰਮੇਸ਼੍ਵਰ ਦਾ ਮਨੋਂ ਤਨੋਂ ਧੰਨਵਾਦ ਕਰਦੇ ਹਾਂ, ਜਿਸ
ਨੇ ਅਪਣੀ ਪਰਮ ਕ੍ਰਿਪਾਲਤਾ ਨਾਲ ਸਾਨੂੰ ਮਨੁੱਖਜਨਮ
ਅਰ ਆਪਣਾ ਨਿਜਧਰਮ, "ਖ਼ਾਲਸਾਧਰਮ" ਅਰ ਤੀਰਥ-
ਰਾਜ ਪਰਮ ਪਵਿਤ੍ਰ ਨਗਰ ਸ੍ਰੀ ਅਮ੍ਰਿਤਸਰ ਜੀ ਵਿੱਚ ਨਿਵਾਸ
ਦਿੱਤਾ,ਪੁਨ: ਅਸੀ ਉਸ ਦੀ ਹੋਰ ਭੀ ਕ੍ਰਿਪਾਲਤਾ ਏਹ ਸਮਝਦੇ
ਹਾਂ ਜੋ ਉਸ ਨੇ ਸਾਨੂੰ ਨ੍ਯਾਯਕਾਰੀ ਨਿਰਪੱਖ ਸਰਕਾਰ
ਕੇ ਰਾਜ ਮੇਂ ਜੀਵਨ ਦਿੱਤਾ, ਜਿਸ ਕਰਕੇ ਅਸੀਂ ਸ੍ਵਤੰਤ੍ਰ
ਸ੍ਵਧਰਮ ਦੀ ਚਰਚਾ ਕਰ ਸਕਦੇ ਹਾਂ, ਅਰ ਪੰਥ ਮੇਂ
ਸਰਬ ਪ੍ਰਕਾਰ ਕਰਕੇ ਪ੍ਰਧਾਨ, ਸਭ ਕੇ ਮਾਨ੍ਯ, ਅਤਿ ਵਿਦ੍ਵਾਨ,
ਧਰਮਕਾਰਜਾਂ ਮੇਂ ਜਿਨ੍ਹਾਂ ਕਾ ਧ੍ਯਾਨ, ਬਡੇ ਕਦਰਦਾਨ,
ਕ੍ਰਿਤਗ੍ਯ, ਗੁਣਗ੍ਯ, ਗੁਣਗ੍ਰਾਹਕ, ਨਿਰਪੱਖ ਅਰ
ਨ੍ਯਾਯਕਾਰੀ ਨਿਜਇਸ਼ਟ ਮੇਂ ਨੇਸ਼ਠਾਵਾਨ ਗੁਰੂਭਗਤਿ ਮੇਂ
ਅਨੁਰਕਤ ਆਪ ਜੈਸੇ ਮਹਾਰਾਜੇ ਦਿੱਤੇ ‖ ਅਸੀਂ ਖੁਸ਼ਾਮਦ
ਕਰਕੇ ਨਹੀਂ, ਸੱਚ ਸੱਚ ਕਹਿੰਦੇ ਹਾਂ ਕਿ ਜੋ ਪੰਥਹਿਤੈਸ਼ੀ
ਵਿਦ੍ਵਾਨ ਗੁਰੁਮੁਖ ਸਿੱਖ ਹਨ, ਸੋ ਹਜ਼ੂਰ ਦਾ ਸਿਰ ਪਰ ਹੋਣਾ
ਗਨੀਮਤ ਸਮਝਦੇ ਹਨ, ਕਯੋਂਕਿ ਜਦਤੋੜੀ ਪੁਰਸ਼ ਦੇ ਸਿਰ ਪਰ, ਕੁਲ




ਕਾ, ਰਾਜਾ ਕਾ, ਗੁਰੂ ਕਾ, ਅਤੇ ਪਰਮੇਸ਼੍ਵਰ ਕਾ ਭਯ ਰਹਿੰਦਾ ਹੈ
ਤਦ ਤੋੜੀ ਹੀ ਓਹ ਮ੍ਰਯਾਦਾ ਮੇਂ ਚਲਦਾ ਹੈ ਜੋ ਸਰਬਥਾ ਸੁਖਦਾਇਕ
ਹੁੰਦੀ ਹੈ ॥
ਸ੍ਰੀ ਮਹਾਰਾਜਾ ਨੇ ਸ੍ਰੀ ਮੁਖ ਤੇ ਆਗਿਆ ਕੀਤੀ ਹੈ ਕਿ
"ਹਮਹਿੰਦੁਨਹੀਂ" ਨਾਮੇ ਪੁਸਤਕ ਪਰ ਅਸੀਂ ਰਾਇ ਦੇਈਏ,
ਇਸ ਦੇ ਉੱਤਰ ਵਾਸਤੇ ਕਦਾਚਿਤ ਕੁਛ ਸਮਾ ਮਿਲ
ਜਾਂਦਾ ਤਾਂ ਇੱਕ ਸੁੰਦਰ ਪੁਸਤਕ ਤ੍ਯਾਰ ਹੋ ਸਕਦਾ, ਸ਼ੀਘ੍ਰਤਾ
ਨਾਲ ਉਤਰ ਦੇਣੇ ਮੇਂ ਅਵਸ਼੍ਯਾ ਕੁਛ ਨਾ ਕੁਛ ਕਠਿਨਾਈ ਪੈਂਦੀ
ਹੈ, ਅਰ ਧਰਮਚਰਚਾ ਦੇ ਪ੍ਰਸ਼ਨਾਂ ਦੇ ਉੱਤਰ ਪੱਖਪਾਤ ਤੇ ਰਹਿਤ
ਯਥਾਵਤ ਹੋਣੇ ਉਚਿਤ ਹਨ, ਇਸ ਕਾਰਨ ਅਸੀਂ ਏਹ ਚੰਗਾ ਸਮਝਦੇ
ਹਾਂ ਜੋ ਪ੍ਰਜਾ ਦਾ ਧਰਮ ਹੈ ਕਿ ਰਾਜਾ ਦੇ ਸਨਮੁਖ ਸੱਚ ਸੱਚ
ਕਹਿ ਦੇਵੇ ਅਰ ਸੱਚੀਆਂ ਸੱਚੀਆਂ ਗਵਾਹੀਆਂ ਪੇਸ਼ ਕਰੇ, ਅਰ
ਨ੍ਯਾਯ ਕਰਣਾ ਰਾਜਾ ਦਾ ਧਰਮ ਹੁੰਦਾ ਹੈ, ਸੋ ਰਾਜਾ ਉਨਾਂ ਵਾਦੀ
ਪ੍ਰਤਿਵਾਦੀ, ਅਰਥਾਤ ਮੁਦੱਈ ਮੁੱਦਾਲਾ ਅਰ ਗਵਾਹਾਂ ਦੇ ਕਥਨ
ਪਰ ਵਿਚਾਰ ਕਰਕੇ ਫੈਸਲਾ ਕਰਦਿੰਦਾ ਹੈ। ਅਸੀਂ ਅਪਣੀ ਬੁੱਧੀ
ਅਨੁਸਾਰ ਪ੍ਰਮਾਣੀਕ ਬਾਣੀਆਂ ਦੇ ਪ੍ਰਮਾਣ ਸ੍ਰੀ ਮਹਾਰਾਜ ਦੀ ਭੇਟ
ਕਰਦੇ ਹਾਂ, ਜਿਨ੍ਹਾਂ ਨਾਲ ਬਿਨਾਂ ਪੱਖਪਾਤ ਦੇ ਸਿੱਧ ਹੁੰਦਾ ਹੈ ਕਿ
ਖ਼ਾਲਸਾਪੰਥ ਹਿੰਦੂ ਮੁਸਲਮਾਨ ਸੇ ਭਿੰਨ, ਤੀਸਰਾ ਹੈ, ਹੁਣ ਫੈਸਲਾ
ਮਹਾਰਾਜ ਆਪ ਕਰਕੇ ਹੁਕਮ ਸੁਣਾ ਦੇਣ।

ਪ੍ਰਮਾਣ ਏਹ ਹੈਨ:-


(ਉ) ਨਾ ਹਮ ਹਿੰਦੂ, ਨ ਮੁਸਲਮਾਨ। (ਭੈਰਉ ਕਬੀਰ ਜੀ)
( ਅ) ਹਿੰਦੂ ਮੂਲੇ ਭੂਲੇ ਅਖੁਟੀ ਜਾਹੀ ।
ਨਾਰਦ ਕਹਿਆ ਸਿ ਪੂਜ ਕਰਾਹੀ ॥ (ਵਾਰ ਬਿਹਾਗੜਾ ਮ: ੩)
( ੲ ) ਹਮਰਾ ਝਗਰਾ ਰਹਾ ਨ ਕੋਊ ।
ਪੰਡਿਤ ਮੁਲਾ ਛਾਡੇ ਦੋਉ॥




ਪੰਡਿਤ ਮੁਲਾ ਜੋ ਲਿਖਦੀਆ।
ਛਾਡਚਲੇ ਹਮ ਕਛੂ ਨ ਲੀਆ ॥ (ਭੈਰਉ ਕਬੀਰ ਜੀ)
(ਸ) ਹਿੰਦੂ ਅੰਨਾਂ ਤੁਰਕੂ ਕਾਣਾ ॥ ਦੁਹਾ ਤੇ ਗਿਆਨੀ ਸਿਆਣਾ॥
ਹਿੰਦੂ ਪੂਜੈ ਦੇਹੁਰਾ, ਮੁਸਲਮਾਨ ਮਸੀਤ ।
ਨਾਮੇ ਸੋਈ ਸੇਵਿਆ, ਜਹਿ ਦੇਹੁਰਾ ਨ ਮਸੀਤ ॥
                                    (ਗੋੋਂਡ ਨਾਮਦੇਵ ਜੀ)
(ਹ) ਅਲਹੁ ਏਕ ਮਸੀਤ ਬਸਤ ਹੈ,ਅਵਰ ਮੁਲਕ ਕਿਸਕੇਰਾ?
ਹਿੰਦੂ ਮੂਰਤਿ ਨਾਮ ਨਿਵਾਸੀ, ਦੁਹ ਮਹਿ ਤਤ ਨ ਹੇਰਾ ॥
                                                    (ਪ੍ਰਭਾਤ ਕਬੀਰ ਜੀ)
(ਕ) ਕਬੀਰ, ਬਾਮਨ ਗੁਰੂ ਹੈ ਜਗਤ ਕਾ,
ਭਗਤਨ ਕਾ ਗੁਰੁ ਨਾਹਿ ॥
ਅਰਝ ਉਰਝ ਕੇ ਪਚਮੂਆ,
ਚਾਰਹੁ ਬੇਦਹੁ ਮਾਹਿ ॥ (ਸਲੋਕ, ਕਬੀਰ ਜੀ)
(ਖ) ਚਾਰ ਵਰਣ ਚਾਰ ਮਜ਼ਹਬਾਂ,ਜਗ ਵਿਚ ਹਿੰਦੂ ਮੁਸਲਮਾਣੇ
ਖ਼ੁਦੀ ਬਖੀਲੀ ਤਕੱਬਰੀ, ਖਿੰਚੋਤਾਨ ਕਰੇਣ ਧਿਙਾਣੇ ।
ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਣੇ ।
ਸੁੁੰਨਤ ਮੁਸਲਮਾਨ ਦੀ, ਤਿਲਕ ਜੰਵੂ ਹਿੰਦੂ ਲੋਭਾਣੇ ।
ਰਾਮ ਰਹੀਮ ਕਹਾਂਇਦੇ, ਇੱਕ ਨਾਮ ਦੁਇਰਾਹ ਭੁਲਾਣੇ ।
ਬੇਦ ਕਤੇਬ ਭੁਲਾਇਕੇ, ਮੋਹੇ ਲਾਲਚ ਦੁਨੀ ਸ਼ੈਤਾਣੇ ।
ਸੱਚ ਕਿਨਾਰੇ ਰਹਿਗਯਾ, ਖਹਿ ਮਰਦੇ ਬਾਮਣ[6] ਮੌਲਾਣੇ ।
ਸਿਰੋਂ ਨ ਮਿਟੇ ਆਵਣਜਾਣੇ। (ਭਾਈ ਗੁਰਦਾਸ ਜੀ, ਵਾਰ ੧)


(੨੨)

(ਗ)

ਪੁੱਛਨ ਫੋਲ ਕਿਤਾਬ ਨੂੰ,ਹਿੰਦੁ ਵਡਾ ਕਿ ਮੁਸਲਮਾਨੋਈ?
ਬਾਬਾ ਆਖੇ ਹਾਜੀਆਂ, "ਸੁਭ ਅਮਲਾਂ ਬਾਝੋ ਦੋਨੋ ਰੋਈ।
ਹਿੰਦੂ ਮੁਸਲਮਾਨ ਦੁਇ,ਦਰਗਹਿ ਅੰਦਰ ਲੈਨ ਨ ਢੋਈ"

(ਭਾਈ ਗੁਰਦਾਸ ਜੀ ਵਾਰ ੧)

(ਘ)

ਰੋਜ਼ੇ ਜੁਮਅਹ ਮੋਮਨਾਨੇ ਬਾਕਬਾਜ਼ ।
ਗਿਰਦਮੇ ਆਯੰਦ ਅਜ਼ ਬਹਿਰੇ ਨਮਾਜ਼ ॥
ਹਮਚੁਨਾ ਦਰ ਮਜ਼ਹਬੇ ਈਂ ਸਾਧਸੰਗ ॥
ਕਜ਼ ਮੁਹੱਬਤ ਬਾਖ਼ੁਦਾ ਦਾਰੰਦ ਰੰਗ ॥
ਗਿਰਦਮੇ ਆਯੰਦ ਦਰ ਮਾਹੇ ਦੁਬਾਰ।
ਬਹਿਰੇ ਜ਼ਿਕਰੇ ਖ਼ਾਸਏ ਪਰਵਰਦਿਗਾਰ ॥
(ਜ਼ਿੰਦਗੀ ਨਾਮਾ ਭਾਈ ਨੰਦ ਲਾਲ ਜੀ)

(ਙ)

ਮਹਾਂਦੇਵ ਅੱਚੁਤ ਕਹਵਾਯੋ ।
ਵਿਸ਼ਨੁ ਆਪ ਕੋ ਹੀ ਠਹਿਰਾਯੋ ।
ਬ੍ਰਹਮਾ ਆਪ ਪਾਰਬ੍ਰਹਮ ਬਖਾਨਾ ॥
ਪ੍ਰਭੁ ਕੋ ਪ੍ਰਭੂ ਨ ਕਿਨਹੂ ਜਾਨਾ।
ਤਬ ਜੇ ਜੇ ਰਿਖਿਰਾਜ ਬਨਾਏ ।
ਤਿਨ ਪੁਨ ਆਪਨ ਸਿਮ੍ਰਿਿਤ ਚਲਾਏ ॥
ਜਿਨ ਮਨ ਹਰਿਚਰਨਨ ਠਹਿਰਾਯੋ ।
ਸੋ ਸਿਮ੍ਰਤਿਨ ਕੇ ਰਾਹ ਨ ਆਯੋ ।

-ਹੈ ਵਹ ਮਲੇਛ ਹੈ.ਉਸਕੀ ਛਾਯਾਕੇ ਸਪਰਸ਼ ਸੇ ਨਰਕਵਾਸ ਹੋਗਾ.
ਮੌਲਵੀ ਨੇ ਹਮਾਰੇ ਮੁਸਲਮਾਨ ਭਾਈਓਂ ਕੋ ਬਤਲਾਯਾ ਕਿ ਕੰਠੀ
ਮਾਲਾ ਜਨੇਊ ਔਰ ਚੁਟਿਯਾ ਵਾਲਾ ਬਿਰਹਮਨ ਕਾਫ਼ਿਰ ਹੈ. ਵਹ
ਕਾਬਿਲ ਰਹਮ ਨਹੀਂ ਹੈ. ਹਰ ਸੂਰਤ ਮੇਂ ਕਾਬਲ ਨਫ਼ਰਤ ਹੈ.

ਯਹ ਦੋਨੋ ਸਾਹਿਬ ਹਮ ਕੋ ਬਹੁਤ ਗੁਮਰਾਹ ਕਰਚੁਕੇ,ਹਮ
ਇਨ ਕੇ ਫੇਰ ਮੇਂ ਪੜ ਕਰ ਬਹੁਤ ਭਟਕ ਚੁਕੇ. ਭਟਕ ਕਰ ਬਹੁਤ
ਸਦਮੇ ਉਠਾ ਚੁਕੇ, ਸਦਮੇ ਉਠਾਕਰ ਬਹੁਤ ਰੋ ਚੁਕੇ, ਰੋ ਰੋ ਕਰ
ਬਹੁਤ ਜ਼ਿੱਲਤੇਂ ਭੁਗਤ ਚੁਕੇ.

(੨੩)

ਬ੍ਰਹਮੇ ਚਾਰਹੀ ਬੇਦ ਬਨਾਏ ।
ਸਰਬਲੋਕ ਤਿਹਕਰਮ ਚਲਾਏ ।
ਜਿਨ ਕੀ ਲਿਵ ਹਰਿਚਰਨਨ ਲਾਗੀ
ਤੇ ਬੇਦਨ ਤੇ ਭਏ ਤਿਆਗੀ ।

  • ਮਹਾਂਦੀਨ ਤਬ ਪ੍ਰਭੁ ਉਪਰਾਜਾ॥

ਅਰਬਦੇਸ ਕੋ ਕੀਨੋ ਰਾਜਾ ॥
ਤਿਨਭੀ ਏਕ ਪੰਥ ਉਪਰਾਜਾ॥

    • ਲਿੰਗਬਿਨਾ ਕੀਨੇ ਸਭ ਰਾਜਾ।

ਸਭ ਤੇ ਅਪਨਾ ***ਨਾਮ ਜਪਾਯੋ ॥
ਸੱਤਨਾਮ ਕਾਹੂੰ ਨ ਦ੍ਰਿੜਾਯੋ ॥
ਮੈ ਅਪਨਾ ਸੁਤ ਤੋਹਿ ਨਿਵਾਜਾ ॥
ਪੰਥ $ ਪ੍ਰਚੁਰ ਕਰਬੇ ਕੋ ਸਾਜਾ।
ਜਾਹ ਤਹਾਂ ਤੂੂੰ ਧਰਮ ਚਲਾਇ ॥
ਕੁਬੁਧਿ ਕਰਨ ਤੇ ਲੋਕ ਹਟਾਇ ।
ਕਹਯੋ ਪ੍ਰਭੂ ਸੁ ਭਾਖਹੋਂ । ਕਿਸੂ ਨ ਕਾਨ ਰਾਖਹੋਂ।
ਪਖਾਨ ਪੂਜਹੋਂ ਨਹੀਂ । ਨ ਭੇਖ ਭੀਜਹੋਂ ਕਹੀਂ ।
ਜਟਾ ਨ ਸੀਸ ਧਾਰਹੋਂ । ਨ ਮੁਦ੍ਰਕਾ ਸੁਧਾਰਹੋਂ।
ਨ ਕਾਨ ਕਾਹੂੰ ਕੀ ਧਰੋਂ । ਕਹਯੋ ਪ੍ਰਭੂ ਸੁ ਮੈਂ ਕਰੋਂ।
ਹਮ ਇਹ ਕਾਜ ਜਗਤ ਮੋ ਆਏ ।
ਧਰਮਹੇਤ ਗੁਰੁਦੇਵ ਪਠਾਏ॥
ਜੇ ਜੇ ਭਏ ਪਹਿਲ ਅਵਤਾਰਾ।
ਆਪ ਆਪ ਤਿਨ ਜਾਪ ਉਚਾਰਾ ।

(ਚ)

ਇਕ ਤਸਬੀ ਇਕ ਮਾਲਾ ਧਰਹੀਂ ॥
ਏਕ ਪੁਰਾਨ ਕੁਰਾਨ ਉਚਰਹੀਂ ॥
ਏ ਦੋਊ ਮੋਹ ਬਾਦ ਮੋ ਪਚੇ।
ਇਨ ਤੇ ਨਾਥ ਨਿਰਾਲੇ ਬਚੇ ॥

(ਵਿਚਿਤ੍ਰ ਨਾਟਕ ਅਧਯ ੬)

  • ਮੁਹੰਮਦ, ** ਸੁੰਨਤ ***ਮੁਹੰਮਦ ਰਸੂਲਅੱਲਾ, $ਖ਼ਾਲਸਾ ਪੰਥ,

(੨੪)

(ਛ)

ਵਾਹਿਗੁਰੂ ਜੀ ਕਾ ਭਯੋ ਖਾਲਸਾ ਸੁ ਨੀਕਾ ਅਤਿ,
ਵਾਹਗੁਰੂ ਜੀ ਕੀ ਮਿਲ ਫਤੇ ਸੋ ਬਲਾਈ ਹੈ ।
ਪੀਰ ਪਾਤਸ਼ਾਹ ਕਰਾਮਾਤੀ ਜੇ ਅਪਰ ਪੰਥ,
ਹਿੰਦੂ ਕੈ ਤੁਰਕ ਹੁੰ ਕੀ ਕਾਣ ਕੋ ਮਿਟਾਈ ਹੈ ।
ਤੀਸਰਾ ਮਜ਼ਬ ਜਗ ਦੇਖਕੈ ਅਜਬ ਮਹਾਂ,
ਬੈਰੀ ਕੇ ਗਜ਼ਬ ਪਰਯੋ ਛੀਨੈ ਠਕੁਰਾਈ ਹੈ ।
ਧਰਮ ਸਥਾਪਬੇ ਕੋ ਪਾਪਨ ਕੇ ਖਾਪਬੇਕੋ,
ਗੁਰੂ ਜਾਪਬੇ ਕੋ ਨਈ ਰੀਤਿ ਯੌਂ ਚਲਾਈ ਹ ॥
(ਗੁਰਪ੍ਰਤਾਪ ਸੂਰਯ, ਰੁਤ ੩, ਅਧਅਯ ੧੬)

(ਜ)

ਮੈ ਨ ਗਨੇਸ਼ਹਿ ਪ੍ਰਥਮ ਮਨਾਊਂ।
ਕਿਸ਼ਨ ਬਿਸ਼ਨੁ ਕਬਹੂ ਨ ਧਿਆਂਊਂ।
ਕਾਂਨ ਸੁਨੇ ਪਹਿਚਾਨ ਨ ਤਿਨ ਸੋਂ ॥
ਲਿਵ ਲਾਗੀ ਮੋਰੀ ਪਗ ਇਨ ਸੋਂ।
ਮਹਾਂਕਾਲ ਰਖਵਾਰ ਹਮਾਰੋ ।
ਮਹਾਂਲੋਹ ! ਮੈਂ ਕਿੰਕਰ ਥਾਰੋ ॥
(ਪਾਤਸ਼ਾਹੀ ੧੦ ਕ੍ਰਿਸ਼ਨਾਵਤਾਰ ਵਿੱਚੋਂ )

(ਝ)

ਲੋਕ ਬੇਦ ਗਯਾਨ ਉਪਦੇਸ਼ ਹੈ ਪਤਿਬ੍ਰਤਾ ਕੋ,
ਮਨ ਬਚ ਕ੍ਰਮ ਸ੍ਵਾਮੀ ਸੇਵਾ ਅਧਿਕਾਰ ਹੈ
ਨਾਮ ਇਸ਼ਨਾਨ ਦਾਨ ਸੰਯਮ ਨ ਜਾਪ ਤਾਪ,
ਤੀਰਥ ਬਰਤ ਪੂਜਾ ਨੇਮ ਨਤਕਾਰ ਹੈ ।
ਹੋਮ ਜੱਗ ਭੋਗ ਨਈਵੇਦ ਨਹੀਂ ਦੇਵੀ ਦੇਵ,
ਰਾਗ ਨਾਦ ਬਾਦ ਨ ਸੰਬਾਦ ਆਨਦ੍ਵਾਰ ਹੈ ।
ਤੈਸੇ ਗੁਰੁਸਿੱਖਨ ਮੇਂ ਏਕਟੇਕ ਹੀ ਪ੍ਰਧਾਨ,
ਆਨ ਗਯਾਨ ਧਯਾਨ ਸਿਮਰਨ ਵਿਭਚਾਰ ਹੈ।
(ਕਬਿੱਤ ਭਾਈ ਗੁਰਦਾਸ ਜੀ)

(ਞ)

ਪਾਇ ਗਹੇ ਜਬਤੇ ਤੁਮਰੇ,
ਤਬਤੇ ਕੋਊ ਆਂਖਤਰੇ ਨਹਿ ਆਨਯੋ।

(੨੫)

ਰਾਮ ਰਹੀਮ ਪੁਰਾਨ ਕੁਰਾਨ,
ਅਨੇਕ ਕਹੈਂ ਮਤ ਏਕ ਨ ਮਾਨਯੋ ।
ਸਿਮ੍ਰਤ ਸਾਸਤ੍ਰ ਬੇਦ ਸਭੈ,
ਬਹੁ ਭੇਦ ਕਹੈਂ ਹਮ ਏਕ ਨ ਜਾਨਯੋ ॥
ਸ੍ਰੀ ਅਸਿਪਾਨਿ, ਕ੍ਰਿਪਾ ਤੁਮਰੀ ਕਰ,
ਮੈ ਨ ਕਹਯੋ ਸਭ ਤੋਹਿ ਬਖਾਨਯੋ ॥
(ਰਾਮਾਵਤਾਰ,ਪਾਤਸ਼ਾਹੀ ੧੦)

(ਟ) ਅੰਨਯਮਤ ਤੇ ਗੁਰੁਮਤ ਦਾ ਨਿਰਣਾ:-

(੧)

ਮੰਤ੍ਰ--ਹਿੰਦੂਆਂ ਦਾ ਗਾਯਤ੍ਰੀ, ਮੁਸਲਮਾਨਾਂ ਦਾ ਕਲਮਾਂ,
ਸਿੱਖਾਂ ਦਾ ਜਪੁਜੀ ਵਾ ਪਹਿਲੀ ਪੌੜੀ ॥

(੨)

ਮੰਗਲਾਚਰਨ--ਹਿੰਦੂਆਂ ਦਾ ਓਅੰ ਗਣੇਸ਼ਾਯ ਨਮਹ
ਆਦਿਕ, ਮੁਸਲਮਾਨਾ ਦਾ ਬਿਸਮਿੱਲਾ ਆਦਿ,ਸਿਖਾਂ ਦਾ
੧ਓ ਸਤਿਗੁਰਪ੍ਰਸਾਦਿ॥

(੩)

ਮੁਲਾਕਾਤ ਵੇਲੇ--ਹਿੰਦੂ ਰਾਮ ਰਾਮ ਨਮਸਤੇ ਆਦਿਕ,
ਮੁਸਲਮਾਨ ਸਲਾਮ,ਔਰ ਸਿੱਖ ਵਾਹਿਗੁਰੂ ਜੀਕੀ ਫਤਹ ਕਹਿੰਦੇ ਹਨ॥

(੪)

ਧਰਮ ਦੇ ਪੁਸਤਕ--ਹਿੰਦੂਆਂ ਦੇ ਵੇਦ, ਮੁਸਲਮਾਨਾ ਦਾ
ਕਰਾਨ, ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ।

(੫)

ਤੀਰਥ--ਹਿੰਦੂਆਂ ਦੇ ਗੰਗਾ ਗਯਾ ਪ੍ਰਯਾਗ ਆਦਿਕ,
ਮੁਸਲਮਾਨਾਂ ਦੇ ਮੱਕਾ ਮਦੀਨਾ,ਸਿੱਖਾਂ ਦੇ ਸੀ ਅਮ੍ਰਿਤਸਰ,
ਅਬਚਲਨਗਰ ਆਦਿਕ, ਔਰ ਸਭ ਤੋਂ ਮੁੱਖ ਵਾਹਗੁਰੂ
ਦਾ ਨਾਮ

(੬)

ਮੰਦਰ--ਹਿੰਦੂਆਂ ਦੇ ਠਾਕੁਰਦ੍ਵਾਰੇ ਸ਼ਿਵਾਲੇ ਆਦੀ,ਮੁਸਲ
ਮਾਨਾਂ ਦੀ ਮਸਜਿਦ, ਸਿੱਖਾਂ ਦੇ ਗੁਰਦ੍ਵਾਰੇ ਧਰਮਸਾਲਾਂਂ ॥

(੭)

ਪੂਜਨ ਦੀ ਦਿਸ਼ਾ--ਹਿੰਦੂਆਂ ਦੀ ਪੂਰਬ,ਮੁਸਲਮਾਨਾਂ ਦੀ

(੨੬)

ਪਸਚਮ, ਸਿੱਖਾਂ ਵਾਸਤੇ ਚਾਰੋਂ ਦਿਸ਼ਾ ਇਕਸਾਰ ॥

(੮)

ਸਨਾਨ ਦਾ ਵੇਲਾ- ਹਿੰਦੂਆਂ ਦਾ ਸੂਰਯ ਚੜ੍ਹਨ ਵੇਲੇ,
ਮੁਸਲਮਾਨਾਂ ਦਾ ਵਜੂ ਨਿਮਾਜ਼ ਤੋਂ ਪਹਿਲਾਂ, ਸਿੱਖਾਂ ਦਾ
ਸਨਾਨ ਅੰਮ੍ਰਿਤ ਵੇਲੇ॥

(੯)

ਸੰਧਯਾ--ਹਿੰਦੂਆਂ ਦੀ ਗਾਯਤ੍ਰੀ ਪੜ੍ਹਕੇ ਅਤੇ ਤਰਪਨ
ਕਰਕੇ, ਮੁਸਲਮਾਨਾਂ ਦੀ ਨਿਮਾਜ਼ ਪੜਕੇ, ਸਿੱਖਾਂ ਦੀ ਜਪ,
ਜਾਪ, ਰਹਿਰਾਸ ਔਰ ਸੋਹਲਾ ਪੜਕੇ ॥

(੧੦)

ਸੰਸਕਾਰ--ਹਿੰਦੁਆਂ ਦੇ ਜਨੇਊ ਮੁੰਡਨ ਆਦਿਕ,
ਮੁਸਲਮਾਨਾਂ ਦੇ ਸੁੰਨਤ, ਸਿੱਖਾਂ ਦੇ ਅੰਮ੍ਰਿਤ ਛਕਣਾ।

(੧੧)

ਚਿੰਨ--ਹਿੰਦੂਆਂ ਦਾ ਸਿਖਾ ਤਿਲਕ ਮਾਲਾ ਜਨੇਊ ਧੋਤੀ,
ਮੁਸਲਮਾਨਾਂ ਦਾ ਸ਼ਰਈ ਮੁੱਛਾਂ ਤੰਬਾ ਆਦੀ, ਸਿੱਖਾਂ ਦਾ
ਕੇਸ ਕ੍ਰਿਪਾਨ ਕੱਛ ਆਦਿਕ ॥

(੧੨)

ਪੂਜਯ--ਹਿੰਦੁਆਂ ਦੇ ਬ੍ਰਾਹਮਣ ਸੰਨਯਾਸੀ, ਮੁਸਲਮਾਨਾਂ
ਦੇ ਸਈਯਦ ਮੌਲਵੀ, ਸਿੱਖਾਂ ਦੇ ਗੁਰੂ ਖਾਲਸਾ ॥

(੧੩)

ਵਡੇ ਦਿਣ-ਹਿੰਦੂਆਂ ਦੇ ਜਨਮਅਸ਼ਟਮੀ ਰਾਮਨੌਮੀ
ਆਦਿਕ, ਮੁਸਲਮਾਨਾ ਦੇ ਈਦ ਬਕਰੀਦ ਆਦਿਕ,
ਸਿੱਖਾਂ ਦੇ ਗੁਰਪੁਰਬ॥

(੧੪)

ਭੇਟਾ ਪ੍ਰਸਾਦ--ਹਿੰਦੂਆਂ ਦੇ ਚੂਰਮਾ ਲੱਡੂ ਫਲ ਆਦਿਕ,
ਮੁਸਲਮਾਨਾਂ ਦੇ ਦੁੰਬੇ ਬੱਕਰੇ ਆਦਿਕ ਦੀ ਕੁਰਬਾਨੀ,
ਸਿੱਖਾਂ ਦੇ ਕੜਾਹ ਪ੍ਰਸਾਦਿ ॥

ਲੇਖਕ, ਸਤਗੁਰਾਂ ਦਾ ਦਾਸ--

ਸ੍ਰੀ ਅੰਮ੍ਰਿਤਸਰ ਜੀ ਦਾ ਖਾਲਸਾ"

(ਦਸਤਖ਼ਤ ਸਭ ਮੁਖੀਏ ਸਿੰਘਾਂ ਦੇ)

(੨੭)

ਪੰਥਭੂਸ਼ਣ ਪ੍ਰਤਿਸ਼ਠਿਤ ਗੁਣੀ ਗਯਾਨੀ ਸੰਤ
ਮਹੰਤ ਆਦਿਕਾਂ ਦੀਆਂ ਹੋਰ ਅਨੇਕਾਂ ਚਿੱਠੀਆਂ ਇਸ
ਪੁਸਤਕ ਦੀ ਤਾਈਦ ਵਿੱਚ ਜੋ ਮੇਰੇ ਪਾਸ ਆਈਆਂ
ਹੈਨ ਉਨ੍ਹਾਂ ਦਾ ਇਸ ਜਗਾ ਲਿਖਣਾ ਪੁਸਤਕ ਦਾ
ਵਿਸਥਾਰ ਕਰਣਾ ਹੈ, ਔਰ ਨਾ ਕੁਛ ਲੋੜ ਜਾਪਦੀ
ਹੈ, ਕਯੋਂਕਿ ਏਹ ਪੁਸਤਕ ਉਨ੍ਹਾਂ ਨਿਯਮਾਂ ਨੂੰ ਲੈਕੇ
ਲਿਖਿਆਗਯਾ ਹੈ ਜੋ ਸਿੱਖਧਰਮ ਦੀ ਨਿਉਂ ਹਨ,
ਔਰ ਜਿਨ੍ਹਾਂ ਦੇ ਮੰਨਣੋਂ ਕਿਸੇ ਸਿੱਖਨੂੰ ਭੀ ਇਨਕਾਰ
ਨਹੀਂ ਹੋ ਸਕਦਾ, ਔਰ ਇਸ ਬਾਤ ਨੂੰ ਕਲਗੀਧਰ
ਦੇ ਸੁਪੁਤ੍ਰ ਨਿਰਸੰਦੇਹ ਜਾਣਦੇ ਹਨ ਕਿ--

ਅਸੀਂ ਹਿੰਦੂ ਨਹੀਂ


੧ ਵੈਸਾਖ
ਸਾਲ ਨਾo ੪੫੧

ਪੰਥ ਦਾ ਸੇਵਕ

ਕਾਨ ਸਿੰਘ

(੨੮)

ੴ ਸਤਿਗੁਰਪ੍ਰਸਾਦਿ॥

ਦੋਹਰਾ

ਸ਼੍ਰੀ ਗੁਰੁ ਗੋਬਿੰਦ ਸਿੰਘ ਕੇ ਚਰਨਕਮਲ ਸਿਰ ਨਾਇ,
ਗੁਰੁ ਸਿੱਖਨ ਕੇ ਹੇਤ ਯਹਿ ਪੁਸਤਕ ਲਿਖੋਂ ਬਨਾਇ.

ਕਬਿੱਤ

ਮਾਨੈ ਨਾਹਿ ਵੇਦ ਭੇਦ ਸਿਮ੍ਰਤਿ ਪੁਰਾਨਨ ਕੇ,
ਪੂਜਤ ਨ ਭੈਰੋਂ ਭੂਤ ਗਿਰਜਾ *ਗਣਿੰਦੂ ਹੈ,
ਤਿਥਿ ਵਾਰ ਸ਼ਕੁਨ ਮੁਹੂਰਤ ਨ ਜਾਨੈ ਕਛੁ,
ਰਾਹੁ ਕੇਤੁ ਸ਼ਨੀ ਸ਼ੁਕ੍ਰ ਚੰਦ੍ਰਮਾ *ਦਿਨਿੰਦੂ ਹੈ,
ਜਾਤਿ ਪਾਤਿ ਮੰਤ੍ਰ ਜੰਤ੍ਰ ਤੰਤ੍ਰ ਵ੍ਰਤ ਸ਼੍ਰਾਧ ਹੋਮ,
ਸੰਧਯਾ ਸੂਤਕਾਦਿ ਕੋ ਵਿਸ਼੍ਵਾਸੀ ਨਹਿ *ਬਿੰਦੂ ਹੈ,
ਦਸਮੇਸ਼ ਕੋ ਸੁਪੂਤ ਖ਼ਾਲਿਸਾ ਹੈ ਭਿੰਨ ਪੰਥ,੦
ਮਹਾਂ ਹੈ ਅਗਯਾਨੀ ਜੋਊ ਯਾਂਕੋ ਕਹੈ-"ਹਿੰਦੂ ਹੈ".

ਕਬਿੱਤ

ਮਾਨਤ ਹੈ ਏਕ ਕੋ ਅਨਾਦੀ ਔ ਅਨੰਤ ਨਿਤਯ,
ਤਿਸਹੀ ਤੇ ਜਾਨਤ ਹੈ ਸਰਬ ਪਸਾਰੋ ਹੈ,
ਕ੍ਰਿਤ ਕੀ ਉਪਾਸਨਾ ਨ ਕਰੈ ਕਰਤਾਰ ਤਯਾਗ,
ਏਕ ਗੁਰੁਗ੍ਰੰਥ ਕੀਓ ਆਪਨੋ ਅਧਾਰੋ ਹੈ,

  • ਗਣਿੰਦੂ=*ਗਣੇਸ਼ *ਦਿਨਿੰਦੂ = ਸੂਰਯ.
  • ਬਿੰਦੂ = ਥੋੜਾਜੇਹਾ ਭੀ,

੦ ਸਾਡੀ ਧਰਮਪੁਸਤਕਾਂ ਵਿੱਚ ਪੰਥ ਪਦ ਕੌਮ ਦੇ ਅਰਥ
ਵਿੱਚ ਆਇਆ ਹੈ, ਦੇਖੋ, ਇਸੇ ਪੁਸਤਕ ਵਿੱਚ ਕੌਮ ਅਤੇ ਪੰਥ ਦਾ
ਨਿਰਣਾ,

(੨੯)

ਜਾਤਿ ਪਾਤਿ ਭੇਦ ਭ੍ਰਮ ਮਨ ਤੇ ਮਿਟਾਯਕਰ,
ਸਭ ਸੇ ਸਹੋਦਰ ਸੋ ਕਰਤ ਪਯਾਰੋ ਹੈ,
ਹਿਤਕਾਰੀ ਜਗ ਕੋ,ਪੈ,ਜਲ ਮਾਹਿ ਪੰਕਜ ਜਯੋਂ,
ਗੁਰੁਦੇਵ ਨਾਨਕ ਕੋ ਖ਼ਾਲਸਾ ਨਿਆਰੋ ਹੈ.

ਹਿੰਦੂ ਅਤੇ ਸਿੱਖ ਦਾ

ਪ੍ਰਸ਼ਨੋਤਰ:-

ਹਿੰਦੂ-ਬਹੁਤੇ ਸਿੱਖਾਂ ਤੋਂ ਸੁਣਿਆਂਜਾਂਦਾ ਹੈ ਕਿ
“ਸਿੱਖ ਹਿੰਦੂ ਨਹੀਂ" ਪਰ ਮੇਰੀ ਸਮਝ ਵਿਚ ਏਹ
ਸਿੱਖਾਂ ਦਾ ਅਗਯਾਨ ਹੈ, ਕਯੋਂਕਿ ਸਿੱਖ:-

(ਉ)

ਹਿੰਦੂਆਂ ਵਿੱਚੋਂ ਨਿਕਲੇ ਹਨ,

(ਅ)

ਹਿੰਦੂਆਂ ਨਾਲ ਖਾਨ ਪਾਨ ਹੈ,

(ਈ)

ਹਿੰਦੁਆਂ ਨਾਲ ਸਾਕ ਨਾਤੇ ਹਨ, ਔਰ

(ਸ)

ਹਿੰਦੋਸਤਾਨ ਦੇ ਵਸਨੀਕ ਹਨ, ਫੇਰ ਸਿੱਖ
"ਅਹਿੰਦੂ" ਕਿਸ ਤਰਾਂ ਹੋ ਸਕਦੇ ਹਨ ?

(ਹ)

ਜੇ ਆਪ ਹਿੰਦੂ ਪਦ ਦੇ ਫ਼ਾਰਸ਼ੀ ਅਰਥ ਸਮਝ
ਕੇ ਹਿੰਦੂ ਕਹਾਉਣੋਂ ਗਿਲਾਂਨੀ ਕਰਦੇ ਹੋ ਤਾਂ ਭੀ
ਆਪ ਦੀ ਭੁੱਲ ਹੈ-ਕਯੋਂਕਿ ਹਿੰਦੂ ਪਦ ਸੰਸਕ੍ਰਿਤ ਹੈ,
ਔਰ ਇਸ ਦੇ ਅਰਥ ਦੁਸ਼ਟਾਂ ਨੂੰ ਜਿੱਤਣਵਾਲਾ ਔਰ
ਬਹਾਦੁਰ ਹਨ. ਦੇਖੋ, ਰਾਮਕੋਸ਼, ਮੇਰੁਤੰਤ੍ਰਪ੍ਰਕਾਸ਼

(੩੦)

ਔਰ ਕਾਲਿਕਾ ਪੁਰਾਣ.

ਸਿੱਖ-ਏਹ ਗੱਲ, ਕਿ--"ਅਸੀਂ ਹਿੰਦੂ ਨਹੀਂ”-
ਸਿੱਖ ਆਪ ਦੀ ਹੀ ਕ੍ਰਿਪਾ ਕਰਕੇ ਆਖਦੇ *ਹਨ,
ਅਰ ਵਾਸਤਵ ਵਿਚਾਰ ਕਰੀਏ ਤਾਂ ਮਨਉਕਤਿ ਨਹੀਂ
ਆਖਦੇ, ਸਗੋਂ ਸਤਗੁਰਾਂ ਦੀ ਆਗਯਾ ਅਨੁਸਾਰ
ਕਹਿੰਦੇ ਔਰ ਮੰਨਦੇ ਹਨ, ਯਥਾ:-

(੧)

ਨਾ ਹਮ ਹਿੰਦੂ ਨ ਮੁਸਲਮਾਨ, (ਭੈਰਉ ਮ: ੫)

(੨)

ਹੋਰ ਫਕੜ ਹਿੰਦੂ ਮੁਸਲਮਾਣੈ, (ਰਾਮਕਲੀ ਵਾਰ ਮਃ ੧)

(੩)

ਮੁਸਲਮਾਨਾਂ ਹਿੰਦੂਆਂ ਦੁਇਰਾਹ ਚਲਾਏ,
ਰਾਮ ਰਹੀਮ ਧਿਆਂਇੰਦੇ ਹਉਮੈ ਗਰਬਾਏ,
ਮੱਕਾ ਗੰਗ ਬਨਾਰਸੀ ਪੂਜ ਜ਼ਯਾਰਤ ਆਏ,
ਰੋਜ਼ੇ ਵਰਤ ਨਿਮਾਜ਼ ਕਰ ਡੰਡੌਤ ਕਰਾਏ,
ਗੁਰਸਿਖ ਰੋਮ ਨ ਪੁੱਜਨੀ ਜੋ ਆਪਗਵਾਏ.
ਬਹੁ ਸੁੁੰਨੀ ਸ਼ੀਆ ਰਾਫਜ਼ੀ ਮਜ਼ਹਬ ਮਨਭਾਣੇ ।
ਈਸਾਈ ਮੂਸਾਈਆ ਹਉਮੈ ਹੈਰਾਣੇ,
ਹੋਇ ਫਿਰੰਗੀ + ਅਰਮਨੀ ਰੂਮੀ ਗਰਬਾਣੇ,
ਗਰੁਸਿਖ ਰੋੋਮ ਨ ਪੁੱਜਨੀ ਗੁਰੁਹੱਟ ਵਿਕਾਣੇ. (ਭਾਈ ਗੁਰਦਾਸ ਵਾਰ ੩੮)

  • ਚਾਹੋ ਵਿਚਾਰਵਾਨ ਸਿੱਖ, ਧਰਮਗ੍ਰੰਥਾਂ ਅਨੁਸਾਰ

ਸਿੱਖ ਕੌਮ ਨੂੰ ਨਿਰਾਲਾ ਮੰਨਦੇ ਸਨ, ਪਰ "ਹਮ ਹਿੰਦੂ ਨਹੀਂ”
ਕਹਿਣ ਅਰ ਲਿਖਣ ਦੀ ਤਦ ਲੋੜ ਪਈ, ਜਦ ਸਿੱਖਾਂ ਨੇ
ਨਿਸ਼ਚਯ ਕਰਲਿਆ ਕਿ ਸਾਡੀ ਹਸਤੀ ਦੇ ਮਿਟਾਦੇਣ ਦਾ ਪੂਰਾ
ਯਤਨ ਕੀਤਾ ਜਾਰਹਿਆ ਹੈ, ਅਰ ਅਮਲੀਤੌਰ ਤੇ ਵੱਖਹੋਏ ਬਿਨਾ
ਸਾਡਾ ਜੀਵਨ ਨਹੀਂ,
+ ਆਰਮੇਨੀਆ ਦੇ ਨਿਵਾਸੀ ।

(੩੧)

ਵੇਦ ਕਤੇਬ ਬਖਾਣਦੇ *ਸੂਫ਼ੀ ਹਿੰਦੂ ਮੁੱਸਲਮਾਣਾ,
ਕਲਮਾਂ ਸੁੱਨਤ ਸਿਦਕ ਧਰ, ਪਾਇ ਜਨੇਊ ਤਿਲਕ ਸੁਖਾਣਾ,
ਮੱਕਾ ਮੁਸਲਮਾਨ ਦਾ, ਗੰਗ ਬਨਾਰਸ ਦਾ ਹਿੰਦਵਾਣਾ,
ਰੋਜ਼ੇ ਰੱਖ ਨਿਮਾਜ ਕਰ, ਪੂਜਾ ਵਰਤ ਅੰਦਰ ਹੈਰਾਣਾ,

  1. ਚਾਰ ਚਾਰ ਮਜ਼ਹਬ+ਵਰਣ, $ਛਿਅਘਰ ਗੁਰਉਪਦੇਸਵਖਾਣਾ,

ਖਿੰਜੋਤਾਣ ਕਰੇਣ ਧਿਙਾਣਾ.

੦ਅਮਲੀ ਖਾਸੇਮਜਲਸੀ ਪਿਰਮਪਿਆਲਾ ਅਲਖ ਲਖਾਯਾ,
ਮਾਲਾ ਤਸਬੀ ਤੋੜਕੈ ਜਿਉਂ ਸਉ ਤਿਵੈੈਂ ਅਠੋਤਰ ਲਾਯਾ,
ਮੇਰੁ ਇਮਾਮ ਰਲਾਇਕੈ ਰਾਮ ਰਹੀਮ ਨ ਨਾਂਉਂ ਗਣਾਯਾ,
ਦੁਇ ਮਿਲ ਇੱਕ ਵਜੂਦ ਹੁਇ ਚਉਪੜ ਸਾਰੀ ਜੋੜ ਜੁੜਾਯਾ,
ਗੁਰੁ ਗੋਬਿੰਦ ਖ਼ੁਦਾਇ ਪੀਰ ਗੁਰੁਸਿਖ ਪੀਰ ਮੁਰੀਦ ਲਖਾਯਾ,
ਸੱਚਸ਼ਬਦ ਪਰਕਾਸ਼ ਕਰ ਸ਼ਬਦਸੁਰਤਿ ਸਚ ਸੱਚ ਮਿਲਾਯਾ,
ਸੱਚਾਪਾਤਸ਼ਾਹ ਸਚ ਭਾਯਾ. (ਭਾਈ ਗੁਰਦਾਸ ਜੀ ਵਾਰ ੩੬)

ਭਾਈ ਮਨੀ ਸਿੰਘ ਜੀ ਗਯਾਨ ਰਤਨਾਵਲੀ

ਵਿੱਚ ਲਿਖਦੇ ਹਨ:-

(੪)

ਬਾਬੇ ਨੂੰ ਹਾਜੀਆਂ ਨੇ ਪੁਛਿਆ,"ਹੇ ਫਕੀਰ ! ਤੂੰ ਹਿੰਦੂ
ਹੈਂ ਕਿ ਮੁਸਲਮਾਨ?" ਤਾਂ ਬਾਬਾ ਬੋਲਿਆ, "ਮੈਂ ਹਿੰਦੂ
ਮੁਸਲਮਾਨ ਦੁਹਾਂ ਦਾ ਗਵਾਹ ਹਾਂ"

ਸੂਫ਼ੀ = ਮੰਤਕੀ, ਗਯਾਨੀ. ਚਾਰ ਮਜ਼ਹਬ =ਹਨਫ਼ੀ, ਸ਼ਾਫ਼ਈ, ਮਾਲਕੀ, ਹੰਬਲੀ.
ਵਰ=ਬ੍ਰਾਹਮਣ, ਛਤ੍ਰੀ, ਵੈਸ਼, ਸੂਦ.
$ਛਿਅਘਰ = ਸਾਂਖ, ਪਾਤੰਜਲ, ਨਯਾਯ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ,
੦ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਸਾਫ ਲਿਖਦੇ ਹਨ ਕਿ
ਉਪਰ ਲਿਖੇ ਹਿੰਦੂ ਮੁਸਲਮਾਨ ਧਰਮਾਂ ਨੂੰ ਤਯਾਗਕੇ ਸਤਗੁਰੂ ਦੇ
ਸਿੱਖ,ਸੱਚ ਦੇ ਖੋਜੀ ਹੋਕੇ ਸਤਯ ਨੂੰ ਪ੍ਰਾਪਤ ਹੁੰਦੇ ਹਨ.

(੩੨)

ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸੇ ਦਾ
ਲਛਣ ਕਥਨ ਕਰਦੇ ਹਨ:-
}}

(੫)

ਜਾਗਤਜੋਤਿ ਜਪੈ ਨਿਸ ਬਾਸਰ,
ਏਕ ਬਿਨਾ ਮਨ ਨੈਕ ਨ ਆਨੈ.
ਪੂਰਨ ਪ੍ਰੇਮ ਪ੍ਰਤੀਤਿ ਸਜੈ,
ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ.
ਤੀਰਥ ਦਾਨ ਦਯਾ ਤਪ ਸੰਯਮ,

ਜਾਗਤਜੋਤਿ =ਅਕਾਲ ਪੁਰਖ
ਸਭ ਮੈ ਜੋਤਿ ਜੋਤਿ ਹੈ ਸੋਇ,
ਤਿਸਦੈ ਚਾਨਣ ਸਭ ਮਹਿ ਚਾਨਣ ਹੋਇ. (ਧਨਾਸਰੀ ਮਹਲਾ ੧)
ਬ੍ਰਤ =ਏਕਾਦਸ਼ੀ ਆਦਿਕ,
ਮੜੀ = ਦਸਵੇ ਪਾਤਸ਼ਾਹ ਨੇ ਸਿੱਖਾਂ ਦਾ ਨਿਸ਼ਚਾ ਪਰਖਣ ਲਈਂ
ਦਾਦੂ ਦੀ ਸਮਾਧਿ ਨੂੰ ਤੀਰ ਨਾਲ ਨਮਸਕਾਰ ਕੀਤੀ ਸੀ, ਜਿਸ
ਪਰ ਖ਼ਾਲਸੇ ਨੇ ਸਤਗੁਰਾਂ ਨੂੰ ਤਨਖਾਹ ਲਾਈ. ਜੋ ਅਗਯਾਨੀ
ਸਿੱਖ ਦਿਵਾਲੀ ਦੇ ਦਿਨ ਮੜੀਆਂ ਪੂਜਦੇ ਹਨ ਓਹ ਅਪਣੇ ਧਰਮ
ਤੋਂ ਪਤਿਤ ਹਨ.
ਤੀਰਥ =ਗੰਗਾ ਗਯਾ ਆਦਿਕ,
ਦਾਨ = ਤੁਲਾ ਛਾਯਾਪ੍ਰਾਤ ਗ੍ਰਹਿ ਆਦਿਕਾਂ ਦਾ ਦਾਨ.
ਦਯਾ = ਜੈਨੀਆਂ ਦੀ ਤਰਾਂ ਕਿ ਸਾਹ ਨਾਲ ਭੀ ਜੀਵ ਨਾ ਮਰੇ,
ਔਰ ਚੁਮਾਸੇ ਵਿੱਚ ਜੁੱਤੀ ਛੱਡ ਦੇਣੀ ਕਿ ਜਾਨਵਰ ਨਾ ਮਰਣ.
ਤਪ = ਜਲਧਾਰਾ ਪੰਚਅਗਨੀ ਆਦਿਕ.
ਸੰਯਮ = ਅਗਯਾਨਤਾ ਨਾਲ ਕੋਈ ਨਿਯਮ ਕਰ ਲੈਣਾ ਜਿਸ ਤੋਂ
ਸਿਵਾਯ ਕਲੇਸ਼ ਦੇ ਕੋਈ ਪਰਮਾਰਥ ਦਾ ਲਾਭ ਨਾ ਹੋਵੇ ਅਰ ਵਾਹ-
ਗੁਰੂ ਦੀਆਂ ਬਖਸ਼ੀਆਂ ਹੋਈਆਂ ਇੰਦ੍ਰੀਆਂ ਤੋਂ ਯੋਗ ਸੇਵਾ ਨਾ ਲੈਣੀ.

(੩੩)

ਏਕ ਬਿਨਾ ਨਹਿ ਏਕ ਪਛਾਨੈ .
ਪੂਰਨਜੋਤਿ ਜਗੈ ਘਟਮੈ, ਤਬ ਖਾਲਸ ਤਾਂਹਿੰ ਨਖਾਲਸ1 ਜਾਨੈ.
( ੩੩ ਸਵੈਯੇ)

(੬)

ਖਾਲਸਾ ਹਿੰਦੂ ਮੁਸਲਮਾਨ ਤੇ ਨਿਆਰਾ ਰਹੇ.
(ਰਹਿਤਨਾਮਾ ਭਾਈ ਚੌਪਾ ਸਿੰਘ)2.

(੭)

ਖਾਲਸਾ ਹਿੰਦੂ ਮੁਸਲਮਾਨ ਕੀ ਕਾਣ ਕੋ ਮੇਟੇ.
[ਰਹਿਤਨਾਮਾ ਭਾਈ ਦਯਾ ਸਿੰਘ]3

(੮)

ਦੋਤੇ ਤੀਨਪੰਥ ਕਰਲੈਹੈਂ,
ਲੈ ਆਯਸ ਗੁਰਦੇਵ4 ਕੀ ਸ਼੍ਰੀ ਖਾਲਸ ਮਹਾਰਾਜ,5
ਪ੍ਰਗਟ ਕਰਯੋ ਜਗ ਖਾਲਸਾ ਹਿੰਦੂ ਤੁਰਕ ਸਿਰਤਾਜ.
ਝੂਠਪੰਥ ਸਭ ਤਯਾਗਕੈ ਏਕਪੰਥ ਦ੍ਰਿੜ ਕੀਨ,
ਪਰਮਜੋਤਿ ਸ਼੍ਰੀ ਸਤਗੁਰੂ ਜਯੋਂ ਸ਼੍ਰੀਮੁਖ ਕਹਿਦੀਨ,
(ਗੁਰੁ ਫਿਲਾਸ)

(੯)

ਪੁਨ ਹਿੰਦੂ ਤੁਰਕਨ ਤੇ ਨਯਾਰਾ,
ਰਚੋਂ ਪੰਥ ਯਹ ਬਲੀ ਅਪਾਰਾ,
(ਪੰਥਪ੍ਰਕਾਸ਼)

(੧੦)

ਪੂਰਬ ਹਿੰਦ ਤੁਰਕ ਹੈ ਦੋਇ,
ਅਬ ਤੇ ਤੀਂਨ ਜਾਨੀਏ ਹੋਇ.
(ਗੁਰੁਪ੍ਰਤਾਪ ਸੂਰਯ)

ਇਸੇ ਪ੍ਰਸੰਗ ਦੀ ਪੁਸ਼ਟੀ ਵਾਸਤੇ ਦੇਖੋ,
ਪੰਥਪ੍ਰਕਾਸ਼ ਵਿੱਚੋਂ ਇਤਿਹਾਸਿਕ ਪ੍ਰਸੰਗ6:-

(੧੧)

ਹਿੰਦੂ ਤੁਰਕਨ ਤੇ ਹੈ ਨਯਾਰਾ,

1 ਸ਼ੁੱਧ, ਨਿਰੋਲ, 2 ਭਾਈ ਸਾਹਿਬ ਦਸਵੇਂ ਸਤਿਗੁਰਾਂ ਦੇ ਖਿਲਾਵੇ ਸੇ
3 ਪੰਜਾਂ ਪਯਾਰਿਆਂ ਵਿੱਚੋਂ ਮੁਖੀਏ,,
4 ਵਾਹਿਗੁਰੂ ਦੀ 5 ਗੁਰੂ ਗੋਬਿੰਦ ਸਿੰਘ ਸ੍ਵਾਮੀ.
6 ਏਹ ਜ਼ਿਕਰ ਨਾਦਰਸ਼ਾਹ ਨਾਲ ਲਾਹੌਰ ਦੇ ਸੂਬੇ ਖ਼ਾਨਬਹਾਦਰ ਨੇ ਕੀਤਾ.

(੩੪)

ਫਿਰਕਾ ਇਨਕਾ ਅਪਰਅਪਾਰਾ.
ਬਯਾਹ ਨਕਾਹ ਨ ਏਹ ਕਰੈੈਂ ਹੈਂ,
ਭੁਗਤ ਅਨੰਦ "ਆਨੰਦ" ਪੜ੍ਹੇ ਹੈਂ.
ਸਿੰਘ ਸਿੰਘਣੀ ਜੋ ਮਰ ਜੈਹੈਂ,
ਬਾਂਟਤ ਹਲੁਵਾ ਤੁਰਤ ਬਨੈਹੈਂ.
ਕਿਰਿਆ ਕਰਮ ਕਰਾਵਤ ਨਾਹੀਂ,
ਹੱਡੀ ਪਾਂਯ ਨ ਗੰਗਾ ਮਾਂਹੀ.
ਕਰਤ ਦਸਹਿਰਾ ਗ੍ਰੰਥ ਪੜ੍ਹਾਵਤ,
ਅਸਨ ਬਸਨ ਗ੍ਰੀਬਨ ਕੋ ਦਯਾਵਤ.
ਕੰਠੀ ਜੰਞੂ ਤਿਲਕ ਨ ਧਰਹੈਂ,
ਬੁੱਤਪਰਸਤੀ ਕਦੇ ਨ ਕਰਹੈਂ.
ਏਕਰੱਬ ਕੀ ਕਰਤ ਬੰਦਗੀ,
ਰਖਤ ਨ ਔਰਨ ਕੀ ਮੁਛੰਦਗੀ.
ਵੇਦ ਪੁਰਾਨ ਕਤੇਬ ਕੁਰਾਨ,
ਪੜ੍ਹਤ ਸੁਨਤ, ਨਹਿ ਮਾਨਤ ਕਾਨ.
ਗੁਰੁ ਨਾਨਕ ਜੋ ਕਥੀ ਕਲਾਮ,
ਤਾਂਪਰ ਰਖਤ ਇਮਾਨ ਤਮਾਮ.
ਇਕਹੀ ਬਰਤਨ ਮੇ ਸਭਕਾਹੂੰ,

  • ਆਬਹਯਾਤ ਪਿਲਾਵਤ ਤਾਹੂੂੰ.

ਖਾਣਾ ਭੀ ਇਕਠੇ ਸਭ ਖੈਹੈਂ,
ਸਕੇਬੀਰ ਆਪਸਮੇ ਵੇ ਹੈਂ,
ਜਾਤਿ ਗੋਤ ਕੁਲ ਕਿਰਿਆ ਨਾਮ,
ਕਰਮ ਧਰਮ ਪਿਤ ਮਾਤਾ ਕਾਮ,
ਪਿਛਲੇ ਸੋ ਤਜਦੇਤ ਤਮਾਮ.
ਬਲਕਿ ਜੁ ਦੀਨ ਹਮਾਰੇ ਆਵੈ,

  • ਅੰਮ੍ਰਿਤ.

(੩੫)

ਮੌਕਾ ਪਾ, ਫਿਰ ਇਨ ਮੇ ਜਾਵੈ.
ਤਿਸ ਕੋ ਭੀ ਇਹ ਸੁਧਾ ਛਕਾਇ,
ਲੇਤ ਮਜ਼ਬ ਮੇ ਤੁਰਤ ਮਿਲਾਇ.
ਤੱਤਖਾਲਸਾ ਗੁਰੁ ਕਾ ਜਾਹਰ,
ਕਹਿਤ ਚੁਰਾਸੀ ਤੇ ਹੈ ਬਾਹਰ.
ਹਿੰਦੂ ਅੰਨ੍ਹੇ ਤੁਰਕੂ ਕਾਣੇ,
ਸਿੰਘ ਗੁਰੂ ਕੇ ਸਭ ਤੋਂ ਸਯਾਣੇ.
ਮੁਸਲਮਾਨ ਹਿੰਦੁਨ ਤੈੈਂ ਨਯਾਰੀ,

ਮਿਾਲਇ:- ਦੇਖੋ, ਭਾਈ ਗੁਰਦਾਸ ਜੀ ਇਸ ਮਿਲਾਪ ਵਿਸ਼ਯ
ਕੀ ਲਿਖਦੇ ਹਨ:-
ਦੁੁੰਹ ਮਿਲ ਜੰਮੇ ਦੁਇਜਣੇ, ਦੁਇਜਣਿਆਂ ਦੁਇਰਾਹ ਚਲਾਏ,
ਹਿੰਦੂ ਆਖਣ ਰਾਮ ਰਾਮ, ਮੁੱਸਲਮਾਨਾ ਨਾਂਉਂ ਖੁਦਾਏ,
ਹਿੰਦੂ ਪੂਰਬ ਨਿਉਂਦਿਆਂ, ਪੱਛਮ ਮੁੱਸਲਮਾਨ ਨਿਵਾਏ,
ਗੰਗ ਬਨਾਰਸ ਹਿੰਦੂਆਂ, ਮੱਕਾ ਮੁੱਸਲਮਾਨ ਮਨਾਏ,
ਵੇਦ ਕਤੇਬਾਂ ਚਾਰ ਚਾਰ, ਚਾਰ ਵਰਣ ਚਾਰ ਮਜ਼ਬ ਚਲਾਏ,
ਪੰਜਤੱਤ ਦੋਵੇਂਜਣੇ,ਪਉਣ ਪਾਣੀ ਬੈਸੰਤਰ ਛਾਏ,
ਇੱਕ ਥਾਉਂ ਦੋਇ ਨਾਂਉਂ ਧਰਾਏ.
ਵੁਣੈ ਜੁਲਾਹਾ ਤੰਦ ਗੰਢ, ਇੱਕ ਸੂਤ ਕਰ ਤਾਣਾਵਾਣਾ,
ਦਰਜੀ ਪਾੜ ਵਿਗਾੜਦਾ, ਪਾਟਾ ਮੁੱਲ ਨ ਲਹੈ ਵਿਕਾਣਾ,
ਕਾਤਣ ਕਤਰੈ ਕਤਰਣੀ, ਹੋਇ ਦੁੁੁੁਮੂੰਹੀਂ ਚੜ੍ਹਦੀ ਸਾਣਾ,
ਸੂਈ ਸੀਵੇਂ ਜੋੜਕਰ, ਵਿੱਛੁੜਿਆਂ ਕਰ ਮੇਲ ਮਿਲਾਣਾ,
ਸਾਹਿਬ ਇੱਕੋ ਰਾਹਿ ਦੁਇ, ਜਗ ਵਿਚ ਹਿੰਦੂ ਮੁੱਸਲਮਾਣਾ,
ਗਰੁਸਿੱਖੀ ਪਰਧਾਨ ਹੈ, ਪੀਰ ਮੁਰੀਦੀ ਹੈ ਪਰਵਾਣਾ,
ਦੁਖੀ ਦੁਬਾਜਰਿਆ ਹੈਰਾਣਾ. (ਭਾਈ ਗੁਰਦਾਸਲੀ ਵਾਰ ੩੩)

ਤੱਤਖਾਲਸਾ:- ਇਤਿਹਾਸ ਤੋਂ ਅਗਯਾਤ ਆਦਮੀ "ਤੱਤਖਾਲਸੇ ਨੂੰ"
ਇੱਕ ਨਵਾਂ ਫਿਰਕਾ ਸਮਝਬੈਠੇ ਹਨ,

(੩੬)

ਰੀਤਿ ਇਨੋਂ ਮੇ ਹੈ ਭਲਿ ਸਾਰੀ.
ਪ੍ਰੇਤਪੀੜ ਗ੍ਰਹਿਪੀੜ ਨ ਮਾਨਤ,
ਮੜੀ ਮਸਾਣੀ ਕੋ ਨ ਪਛਾਨਤ.
ਗੰਗਾਦਿਕ ਤੀਰਥ ਨਹਿ ਜਾਂਵੈੈਂ,
ਸੂਤਕ ਪਾਤਕ ਨਾਹਿ ਮਨਾਂਵੈੈਂ.
ਜੰਞੂ ਤਿਲਕ ਨ ਛਾਪਾ ਧਾਰੈੈਂ,
ਸ਼ਰਾ ਹਿੰਦੁਆਂ ਕੀ ਨਹਿ ਪਾਰੈੈਂ.
ਬੋਦੀ ਧੋਤੀ ਤੁਲਸੀ ਮਾਲੈਂ,
ਹੋਮ ਸ਼ਰਾਧ ਨ ਖਯਾਹ ਸੰਭਾਲੈਂ·
ਮਾਨਤ ਹੈਂ ਨਿੱਜ ਮਜ਼ਬ ਚੰਗੇਰਾ,
"ਹਿੰਦੂ" ਕਹੇ ਤੈੈਂ ਖਿਝਤ ਵਧੇਰਾ.
ਰੀਤਿ ਹਿੰਦੂਆਂ ਵਾਰੀ ਜੇਤੀ,
ਤਜਰਾਖੀ ਇਨ ਸਭਬਿਧ ਤੇਤੀ.
ਬਨੇਰਹਿਤ ਸਭ ਸਕੇ ਬਰਾਦਰ,
ਇਕ ਕੋ ਦੂਸਰ ਦੇਵਤ ਆਦਰ.
ਹੈ ਇਨਮੇ ਇਤਫਾਕ ਮਹਾਨ,
ਸਿੱਖ, ਸਿੱਖ ਪੈ ਵਾਰਤ ਪ੍ਰਾਨ.

ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੱਖਣ
ਨੂੰ ਜਾਂਦੇ ਹੋਏ ਜਦ ਪੁਸ਼ਕਰ ਪਰ ਪਹੁੰਚੇ ਤਾਂ
ਓਥੋਂ ਦੇ ਲੋਕਾਂ ਨਾਲ ਜੋ ਪ੍ਰਸ਼ਨ ਉੱਤਰ ਹੋਯਾ,

ਖਯਾਹ:- ਜੋ ਸ਼੍ਰਾੱਧ ਖ਼ਾਸਕਰਕੇ ਪਿਤਰ ਦੇ ਮਰਣ ਦੀ ਤਿਥਿ ਪਰ
ਕੀਤਾ ਜਾਵੇ, ਭਾਵੇਂ ਉਹ ਕਿਸੇ ਮਹੀਨੇ ਹੋਵੇ, ਉਸ ਦਾ ਨਾਉਂ
"ਖਯਾਹੀ ਸ਼੍ਰਾੱਧ" ਹੈ.
ਇਤਫਾਕ:- ਇਸ ਗੁਣ ਤੋਂ ਬਿਨਾ ਚਾਹੇ ਕ੍ਰੋੜਾਂ ਦੀ ਗਿਣਤੀ ਭੀ ਹੋਵੇ,
ਪਰ ਮਹਾਂ ਨਿਰਬਲ ਹਨ.

(੩੭)

ਓਹ ਸੂਰਯਪ੍ਰਕਾਸ਼ ਵਿੱਚ ਇਸਤਰਾਂ ਹੈ:-

( ੧੨ )

ਵਿਪ੍ਰ ਵਣਿਕ ਤੈੈਂ ਆਦਿਕ ਜਾਲ,
ਰਲ ਆਏ ਚੇਤਨ ਦਿਜ ਨਾਲ.
ਕਰ ਕਰ ਨਮੋ ਪ੍ਰਵਾਰਿਤ ਬੈਸੇ,
ਕੌਨ ਜਾਤਿ ? ਬੂਝਤ ਭੇ ਤੈਸੇ.
ਸੰਗ ਆਪਕੇ ਕੇਸਨਧਾਰੀ,
ਕਯਾ ਇਨ ਕੀ ਦਿਹੁ ਜਾਤਿ ਉਚਾਰੀ.
ਬੂਝਤ ਹੈਂ ਲਖ ਬੇਸ ਨਵੀਨ,
ਹਿੰਦੁ ਤੁਰਕ ਇਮ ਕਿਨਹੁ ਨ ਕੀਨ !
ਸੁਨਕਰ ਗੁਰੁ ਫਰਮਾਵਨ ਕੀਆ:-
ਭਯੋ ਖਾਲਸਾ ਜਗ ਮਹਿ ਤੀਆ.
ਹਿੰਦੂ ਤੁਰਕ ਦੁਹਨ ਤੇ ਨਯਾਰੋ,
ਸ਼੍ਰੀ ਅਕਾਲ ਕੋ ਦਾਸ ਵਿਚਾਰੋ.

ਬਾਦਸ਼ਾਹ ਬਹਾਦਰਸ਼ਾਹ ਨਾਲ ਜਦੋਂ ਕਲਗੀ
ਧਰ ਸ੍ਵਾਮੀ ਦੀ ਮੁਲਾਕਾਤ ਹੋਈ ਤਾਂ ਇਸਤਰਾਂ
ਪ੍ਰਸ਼ਨੋਤੱਰ ਹੋਯਾ:-

( ੧੩ )

ਰਾਹ ਦੋਇ, ਕੋ ਤੁਮਕੋ ਭਾਯੋ ?
ਕਿਸ ਮਗ ਕੋ ਇਤਕਾਦ ਰਖੰਤੇ ?
ਹਿੰਦੁ ਕਿ ਤੁਰਕ ਯਥਾ ਬਰਤੰਤੇ ?
ਸੁਨ ਸਾਹਿਬ ਸ਼੍ਰੀਮੁਖ ਫਰਮਾਯੋ:-
ਹਿੰਦੂ ਤੁਰਕ ਚਲਤ ਜਿਸ ਭਾਯੋ.
ਖ਼ੈਰਖ੍ਵਾਹ ਹਮ ਦੋਨਹੁੰ ਕੇਰ,

ਚੇਤਨ:- ਪੁਸ਼ਕਰ ਵਿੱਚ ਚੈਤੰਨ ਪੰਡਿਤ ਮੁਖੀਆ ਸੀ.
ਤੀਆ:- ਤੀਜਾ, ਰਾਹ ਦੋਇ:- ਏਹ ਬਹਾਦੁਰਸ਼ਾਹ ਦਾ ਪ੍ਰਸ਼ਨ ਹੈ.

(੩੮)

ਦੇਂ ਉਪਦੇਸ਼ ਯਥਾ ਹਿਤ ਹੇਰ.
ਰੋਜ਼ਾ ਬਾਂਗ ਨਮਾਜ਼ ਸੁਜਾਨ,
ਮੁਸਲਮਾਨ ਇਨ ਕਰਹਿ ਪ੍ਰਮਾਨ,
ਤ੍ਰੈ ਸੰਧਯਾ ਕਰਨੀ ਧਰ ਪ੍ਰੀਤਿ,
ਦੇਵਲ ਪਾਹਨ ਪੂਜਨ ਰੀਤਿ,
ਇਤਯਾਦਿਕ ਹਿੰਦੁਨ ਪਰਵਾਨ,-
ਹਮ ਦੋਨੋਂ ਕੋ ਜਾਨ ਸਮਾਨ,-
ਤਯਾਗਨ ਕਰੇ ਭਾਵ ਲਖ ਬੀਜਾ,
ਉਤਪਤ ਕਹਯੋ ਖਾਲਸਾ ਤੀਜਾ.
ਬਾਦ ਪੱਖ ਕੋ ਸਕਲ ਬਿਨਾਸਾ,
ਧਰੀ ਅਕਾਲਪੁਰਖ ਕੀ ਆਸਾ (ਗੁਰਪ੍ਰਤਾਪ ਸੂਰਯ )

ਕੇਵਲ ਖੰਡਾਅੰਮ੍ਰਿਤਧਾਰੀ ਸਿੰਘ ਹੀ ਹਿੰਦੂ
ਆਦਿਕਾਂ ਤੋਂ ਅਲਗ ਨਹੀਂ ਹੋਏ, ਬਲਕਿ
ਸਹਿਜਧਾਰੀ ਸਿੱਖਾਂ ਦੇ ਪ੍ਰਸੰਗ ਦੱਸਦੇ ਹਨ ਕਿ ਓਹ
ਆਦਿ ਤੋਂ ਹੀ ਅੰਨਯਮਤ ਰੀਤੀਆਂ ਦੇ ਤਯਾਗੀ
ਹੋਕੇ ਗੁਰੁਮਤ ਨਾਲ ਪ੍ਰੇਮ ਕਰਦੇ ਰਹੇ ਹਨ. ਇਸ

"ਸਹਿਜਧਾਰੀ" ਦਾ ਅਰਥ ਹੈ ਸਨੇ ਸਨੇ ਖਾਲਸਾਰਹਿਤ
ਨੂੰ ਧਾਰਣ ਵਾਲਾ. ਏਹ ਪਦ ਖੰਡੇ ਦੇ ਅੰਮ੍ਰਿਤ ਤੋਂ ਪਹਿਲਾਂ ਵਰਤਣ
ਵਿੱਚ ਨਹੀਂ ਆਉਂਦਾ ਸੀ. ਸ਼੍ਰੀ ਕਲਗੀਧਰ ਦੇ ਹਜ਼ੂਰ ਜਿਨ੍ਹਾਂ ਸਿੱਖਾਂ
ਨੇ ਸਨੇ ਸਨੇ ਪੂਰਣ ਰਹਿਤ ਧਾਰਣ ਦਾ ਬਚਨ ਦਿੱਤਾ ਅਰ ਜਿਨ੍ਹਾਂ
ਨੇ ਖਾਲਸਾਰਹਿਤ ਕਠਿਨ ਜਾਣਕੇ ਸੁਗਮ (ਸਹਿਜ) ਰਹਿਤ
ਸਿੱਖੀ ਦੀ ਧਾਰਣ ਕਰੀ,ਓਹ "ਸਹਿਜਧਾਰੀ ਸਿੱਖ" ਬੁਲਾਏਜਾਣ
ਲਗਪਏ. ਸਹਿਜਧਾਰੀ ਸ਼੍ਰੇਣੀ ਵਿੱਚ ਸਿੱਖਧਰਮ ਦੇ ਜਿਗਯਾਸੂ ਸੰਸਾਰ
ਦੇ ਮਨੁੱਖ ਮਾਤ੍ਰ ਗਿਣੇ ਜਾਂਦੇ ਹਨ, ਕਿਸੇ ਖਾਸ ਜਾਤੀ ਦੇ ਜੀਵਾਂ ਦਾ
ਨਾਉਂ ਸਹਿਜਧਾਰੀ ਨਹੀਂ ਹੈ.

(੩੯)

ਵਿਸ਼ਯ ਦੇਖੋ, ਭਾਈ ਗੁਰਦਾਸ ਜੀਦੀ ਗਿਆਰਵੀਂ ਵਾਰ
ਦਾ ਟੀਕਾ (ਭਗਤ ਰਤਨਾਵਲੀ) ਭਾਈ ਮਨੀ ਸਿੰਘ
ਜੀ ਕ੍ਰਿਤ:-

(੧੪)

ਭਾਈ ਢੇਸੀ, ਭਾਈ ਜੋਧਾ ਸਿੰਘ ਗੁਰੂ ਅਰਜਨਜੀ ਦੀ ਸ਼ਰਨ ਆਏ
ਤੇ ਅਰਦਾਸ ਕੀਤੀ, "ਸੱਚੇ ਬਾਦਸ਼ਾਹ! ਅਸਾਂ ਨੂੰ ਪੰਡਿਤ-
ਪੰਗਿਤ ਵਿਚ ਨਹੀਂ ਬੈਠਣ ਦਿੰਦੇ, ਜੋ ਤੁਸੀਂ ਬ੍ਰਾਹਮਣ
ਜਗਤਗੁਰੂ ਹੋਇਕੇ *ਖੱਤ੍ਰੀ ਦੇ ਸਿਖ ਹੋਏ ਹੋਂ, ਵੇਦਾਂ ਦੀ
ਬ੍ਰਹਮਬਾਣੀ ਤ੍ਯਾਗਕੇ ਭਾਖਾਬਾਣੀ ਗੁਰੂ ਕੇ ਸ਼ਬਦ ਗਾਉਂਦੇ
ਹੋ,ਜਨਮਅਸ਼ਟਮੀ ਸ਼ਿਵਰਾਤ੍ਰੀ, ਏਕਾਦਸ਼ੀ ਤ੍ਯਾਗਕੇ
ਸਿਖਾਂ ਦੀ ਉਚਿਸ਼ਟ ਭੋਜਨ ਕਰਦੇ ਹੋ, ਗਾਯਤ੍ਰੀ ਤਰਪਣ
ਸੰਧਯਾ ਪਿੰਡ ਪੱਤਲ ਜਨਮ ਮਰਨ ਦੀ ਕ੍ਰਿਯਾ ਤਿਆਗਕੇ
ਅਰਦਾਸ ਤੇ ਕੜਾਹ ਮ੍ਰਿਤਕ ਪਰ ਕਰਦੇ ਹੋਂਂ ਪਰ ਹੇ ਗਰੀਬ
ਨਿਵਾਜ! ਅਸੀਂ ਤੇਰੀ ਸ਼ਰਨ ਹਾਂ, ਅਸਾਡਾ ਤੁਸਾਂ ਉਧਾਰ
ਕੀਤਾ ਹੈ,ਬ੍ਰਾਹਮਣ ਅਭਿਮਾਨ ਅਸਾਂ ਤੋਂ ਦੂਰ ਹੋਇਆ ਹੈ,
ਮਹਾਰਾਜ ਦਾ ਨਾਮ ਅਰ ਗਯਾਨ ਅਸਾਂਨੂੰ ਪ੍ਰਾਪਤ ਹੈ"

ਇਸੇ ਪ੍ਰਸੰਗ ਦੀ ਪੁਸ਼ਟੀ ਵਿਚ ਭਗਤਰਤਨਾ-
ਵਲੀ ਦਾ ਹੋਰ ਪ੍ਰਸੰਗ:-

(੧੫)

ਸਿਖਾਂ ਅਰਦਾਸ ਕੀਤੀ, "ਜੀ ਸੱਚੇ ਬਾਦਸ਼ਾਹ! ਕਾਸ਼ਮੀਰ
ਵਿਚ ਜੋ ਪੰਡਿਤ ਹੈਂਨ ਸੋ ਗੁਰੂ ਕਿ ਬਾਣੀ ਸਿਖਾਂ ਨੂੰ ਨਹੀਂ
ਪੜ੍ਹਨ ਦਿੰਦੇ,ਕਹਿੰਦੇ ਹਨ,ਜੋ ਸੰਸਕ੍ਰਿਤ ਦੇਵਬਾਣੀ ਹੈ ਤੇ ਭਾਖਾ
ਮਨੁਖਬਾਣੀ ਹੈ, ਤੇ ਤੁਸਾਂ ਨਿੱਤ ਨਮਿੱਤ ਕਰਮ ਛੱਡ ਦਿੱਤੇ
ਹਨ, ਅਸੀਂ ਤੁਸਾਡੇ ਨਾਲ ਵਰਤਨ ਨਹੀਂ ਕਰਦੇ "
ਤਾਂ ਸਤਗੁਰਾਂ ਦੀ ਮਾਧੋ ਸੋਢੀ ਨੂੰ ਆਗਯਾ ਹੋਈ,"ਤੂੰ


  • ਸਿਖਧਰਮ ਅਨੁਸਾਰ ਕੋਈ ਜਾਤਿ ਨਹੀਂ, ਏਹ ਕੇਵਲ

ਪੰਡਿਤਾਂ ਦੀ ਕਲਪਨਾ ਹੈ.

(੪੦)

ਕਾਸ਼ਮੀਰ ਵਿਚ ਜਾਇਕੇ ਗੁਰਸਿੱਖੀ ਦੀ ਰੀਤਿ ਚਲਾ."

(੧੬)

ਅੰਮ੍ਰਿਤ ਛਕਾਉਂਣ ਵੇਲੇ ਜੋ ਉਪਦੇਸ਼
ਦਿੱਤਾ ਜਾਂਦਾ ਹੈ ਉਸਨੂੂੰ ਵਿਚਾਰ ਕੇ ਵੀ ਭੀ ਆਪ ਦੇਖ-
ਸਕਦੇ ਹੋਂ ਕਿ ਖ਼ਾਲਸਾ ਹਿੰਦੂ ਆਦਿਕ ਧਰਮਾਂ ਤੋਂ
ਭਿੰਨ ਹੈ, *ਯਥਾ:-

ਵਿਧਿਵਾਕਿਯਾ-

(੧)

ਅਜ ਥੁਆਡਾ ਜਨਮ ਸਤਗੁਰੂ ਦੇ ਘਰ ਹੋਯਾ ਹੈ, ਪਿਛਲੀ
ਜਾਤਿ ਪਾਤਿ ਵਰਣ ਗੋਤ ਔਰ ਮਜ਼ਹਬ ਆਦਿਕ ਸਭ ਮਿਟ
ਗਏ ਹਨ, ਇਸ ਵਾਸਤੇ ਅਪਣਾ ਪਿਤਾ ਗੁਰੂ ਗੋਬਿੰਦ ਸਿੰਘ ਔਰ
ਮਾਤਾ ਸਾਹਿਬ ਕੌਰ ਮੰਨਕੇ ਜਨਮ ਪਟਨੇ ਦਾ ਔਰ ਵਾਸੀ **ਆਨੰਦਪੁਰ
ਦੀ ਜਾਣਨੀ.

(੨)

ਅੰਮ੍ਰਿਤ ਵੇਲੇ ਨਿਤ੍ਯ ਸਨਾਨ ਕਰਣਾ, ਔਰ ਕ੍ਰਿਯਾ
ਅਤੀ ਸ੍ਵਛ ਰਖਣੀ.

(੩)

ਜਪ, ਜਾਪ, ਸਵੈਯੇ, ਰਿਹਰਾਸ ਔਰ ਸੋਹਲੇ ਦਾ
ਨੇਮ ਔਰ ਪ੍ਰੇਮ ਸਾਥ ਪਾਠ ਕਰਨਾ.

  • ਇਸ ਉਪਦੇਸ਼ ਵਿਚ ਬਹੁਤ ਐਸੇ ਨਿਯਮ ਹਨ ਜਿਨ੍ਹਾਂ ਨੂੰ ਤ

ਸੰਸਾਰਮਾਤ੍ਰ ਦੇ ਅਨੇਕ ਧਰਮੀ ਮੰਨਦੇ ਹਨ. ਔਰ ਜਿਨ੍ਹਾਂ ਨੂੰ ਅਸੀਂ
ਸਾਧਾਰਣਧਰਮ ਦੇ ਨਿਯਮ ਆਖ ਸਕਦੇ ਹਾਂ, ਪਰ ਜੋ ਨਿਯਮ ਖ਼ਾਸ
ਕਰਕੇ ਖ਼ਾਲਸਾਧਰਮ ਨਾਲ ਹੀ ਸੰਬੰਧ ਰਖਦੇ ਹਨ, ਉ੍ਹਨਾਂ ਨੂੰ ਵਿਚਾਰਕੇ
ਆਪ ਨਿਸ਼ਚਾ ਕਰ ਸਕਦੇ ਹੋਂ ਕਿ ਖਾਲਸਾਧਰਮ ਭਿੰਨ ਹੈ.

    • ਇਸ ਉਪਦੇਸ਼ ਦਾ ਭਾਵ ਇਹ ਹੈ ਕਿ ਅਜ ਤੋਂ' ਤੁਸੀਂ ਗੁਰੁ-

ਵੰਸ਼ੀ ਬਣੇ ਹੋੋਂ.

ਇਸ ਤੋਂ ਏਹ ਨਹੀਂ ਸਮਝਣਾ ਚਾਹੀਦਾ ਕਿ ਬਿਵਹਾਰਿਕ
ਲਿਖਤ ਪੜ੍ਹਤ ਵਿਚ ਆਪਣੇ ਜਨਮ ਔਰ ਰਿਹਾਯਸ਼ ਦੇ
ਪਿੰਡ ਦਾ ਨਾਉਂ ਛੱਡਕੇ ਪਟਣੇ ਔਰ ਆਨੰਦਪੁਰ ਦਾ ਨਾਉਂਂ
ਵਰਤਣਾ ਚਾਹੀਏ.

(੪੧)

(੪)

ਕੇਸ ਕ੍ਰਿਪਾਨ(ਤਲਵਾਰ) ਕੱਛ ਕੰਘਾ ਔਰ ਕੜਾ, ਇਨ੍ਹਾਂ
ਪੰਜ ਕੱਕਿਆਂ ਦੀ ਰਹਿਤ ਰਖਣੀ.

(੫)

ਸਤਗੁਰੂ ਦੇ ਪੁਤ੍ਰ ਹੋਣ ਕਰਕੇ ਆਪਸਭ ਸਕੇ ਭਾਈ ਹੋਂਂ,
ਇਸ ਲਈਂ ਖਾਨ ਪਾਨ ਬਰਤਣ ਬਿਵਹਾਰ ਆਦਿਕ ਦਾ ਬਰਤਾਉ
ਆਪਸ ਵਿਚ ਭਾਈਆਂ ਜਿਹਾ ਰਖਣਾ.

(੬)

ਦਸ ਸਤਗੁਰਾਂ ਨੂੰ ਇੱਕਰੁਪ ਜਾਣਨਾ, ਔਰ ਉਨ੍ਹਾਂ ਦਾ
ਉਪਦੇਸ਼ਰੂਪ ਗੁਰੂ ਗ੍ਰੰਥਸਾਹਿਬ ਗੁਰੂ ਮੰਨਣਾ, ਔਰ ਖਾਲਸੇ ਨੂੰ ਗੁਰੂ
ਦਾ ਸਰੂਪ ਜਾਣਕੇ ਮਨੋ ਤਨੋ ਸੇਵਾ ਕਰਣੀ ਔਰ ਆਗਯਾ ਪਾਲਣੀ.

(੭)

ਧਰਮਕਿਰਤ ਕਰਕੇ ਨਿਰਬਾਹ ਕਰਣਾ.

(੮)

ਆਪਣੀ ਕਮਾਈ ਵਿਚੋਂ ਦਸੌਂਧ(ਦਸਵਾਂ ਹਿੱਸਾ) ਗੁਰੂ
ਅਰਥ ਕੱਢਕੇ ਪੰਥ ਦੀ ਉੱਨਤੀ ਵਾਸਤੇ ਪੰਥ ਦੀ ਸੇਵਾ ਵਿਚ
ਅਰਪਨ ਕਰਨਾ.

(੯)

ਪੰਥ ਦੇ ਕੰਮ ਨੂੰ ਆਪਣਾ ਕੰਮ ਜਾਣਕੇ ਤਨ ਮਨ ਔਰ
ਧਨ ਕਰਕੇ ਸਿਰੇ ਚੜ੍ਹਾਉਣ ਦਾ ਯਤਨ ਕਰਣਾ.

(੧੦)

ਪਰਉਪਕਾਰ ਨੂੰ ਮਾਨੁੱਖਦੇਹ ਔਰ ਸਿੱਖਧਰਮ ਦਾ
ਪਰਮ ਕਰਤਵਯ ਸਮਝਨਾ.

(੧੧)

ਵਿਦ੍ਯਾ ਦਾ ਅਭਿਯਾਸ ਕਰਣਾ, ਖ਼ਾਸ ਕਰਕੇ ਗੁਰਮੁਖੀ ਦਾ,
ਔਰ ਖਾਲਸਾ ਧਾਰਮਕ ਪੁਸਤਕਾਂ ਦੇ ਪੂਰੇ ਗਯਾਤਾ ਹੋਣਾ
ਔਰ ਸ਼ਸਤ੍ਰ ਵਿਦ੍ਯਾ ਵ ਘੋੜੇ ਦੀ ਸਵਾਰੀ ਦੇ ਪੂਰੇ ਅਭਿਯਾਸੀ ਬਣਨਾ.

(੧੨)

ਮਨ ਨੀਵਾਂ ਮਤਿ ਉੱਚੀ ਰਖਣੀ.

(੧੩)

ਦਸਤਾਰਾ ਕੌਮੀ ਚਿੰਨ੍ਹ ਤੇ ਕੇਸਾਂਦਾ ਰੱਖਕ ਸਮਝਕੇ ਸੀਸ
ਪਰ ਸਜਾਉਣਾ.

(੧੪)

ਗੁਰਮੁਖਾਂ ਦਾ ਸਤਸੰਗ ਕਰਣਾ.

(੧੫)

ਮਰਣੇ ਪਰਣੇ ਆਦਿਕ ਸਾਰੇ ਸੰਸਕਾਰ ਗੁਰਮਤ ਅਨੁਸਾਰ
ਕਰਣੇ.

(੧੬)

ਗੁਰਮਤ ਦੇ ਪ੍ਰਚਾਰ ਦਾ ਪੂਰਾ ਯਤਨ ਕਰਣਾ.

(੧੭)

ਗੁਰਪੁਰਬਾਂ ਵਿਚ ਜੋੜ ਮੇਲ ਉਤਸਵ ਔਰ ਕਥਾ ਕੀਰ-

(੪੨)

ਤਨ ਕਰਣਾ.

(੧੮

}

ਆਪਣੇ ਮਾਲਿਕ ਦੇ ਪੱਕੇ ਨਮਕਹਲਾਲ ਰਹਿਣਾ.

(੧੯)

ਖ਼ਾਲਸਾਧਰਮ ਦੇ ਨਿਯਮਾਂ ਅਨੁਸਾਰ "ਜਥੇਬੰਦੀ"
ਦੇ ਗੂੜ ਮੰਤਵਯ ਦੇ ਲਾਭ ਸਮਝਕੇ ਇੱਕਸੂਤ ਵਿੱਚ ਪਰੋਏ
ਰਹਿਣਾ.

(੨੦)

ਲੜਕੀਆਂ ਨੂੰ ਅਣਵਿੱਧ ਰੱਖਣਾ ਔਰ ਉਨ੍ਹਾਂ ਨੂੰ ਪੁਤ੍ਰਾਂ
ਜੇਹਾ ਜਾਣਕੇ ਬਿਵਹਾਰਿਕ ਔਰ ਧਾਰਮਿਕ ਵਿਦਯਾ ਦੇਕੇ ਲਾਯਕ ਬਣਾਉਣ.

(੨੧)

ਜੇ ਕੋਈ ਕੰਮ ਧਰਮਵਿਰੁੱਧ ਹੋਜਾਵੇ ਤਾਂ ਖਾਲਸੇ ਦੇ
ਦਿਵਾਨ ਵਿੱਚ ਹਾਜ਼ਰ ਹੋਕੇ ਤਨਖਾਹ ਬਖਸ਼ਵਾ ਲੈਣੀ.

ਨਿਸ਼ੇਧ ਵਾਕਯਾ:-

(੨੨)

ਇੱਕ ਅਕਾਲ ਤੋਂ ਛੁੱਟ ਹੋਰ ਕਿਸੇ ਦੇਵੀ ਦੇਵਤਾ ਅਵ-
ਤਾਰ ਔਰ ਪੈਗ਼ੰਬਰ ਦੀ ਉਪਾਸਨਾ ਨਹੀਂ ਕਰਣੀ.

(੨੩)

ਗੁਰੂ ਗ੍ਰੰਥਸਾਹਿਬ ਤੋਂ ਬਿਨਾ ਹੋਰ ਕਿਸੇ ਧਰਮਪੁਸਤਕ
ਪਰ ਨਿਸ਼ਚਾ ਨਹੀਂ ਰੱਖਣਾ.

(੨੪)

ਜੰਤ੍ਰ ਮੰਤ੍ ਸ਼ਕੁਨ ਮੁਹੂਰਤ ਗ੍ਰਹਿ ਰਾਸੀ ਸ਼੍ਰਾੱਧ ਹੋਮ ਔਰ
ਤਰਪਣ ਆਦਿਕ ਭਰਮਰੂਪ ਕਰਮਾਂ ਪਰ ਸ਼੍ਰੱਧਾ ਨਹੀਂ ਕਰਣੀ.

(੨੫)

ਸਿੱਖ ਬਿਨਾ ਹੋਰ ਨਾਲ ਸਾਕ ਸੰਬੰਧੀ ਨਹੀਂ ਕਰਣਾ.

(੨੬)

ਮੀਣੇ ਮਸੰਦ ਧੀਰਮਲੀ ਰਾਮਰਈ, ਨੜੀਮਾਰ ਕੁੜੀਮਾਰ
ਔਰ * ਸਿਰਗੁੰਮਾਂ ਨਾਲ ਬਰਤੋਂ ਬਿਵਹਾਰ ਨਹੀਂ ਕਰਣਾ.**

  • ਪੁਰਾਣੇ ਸਮੇਂ ਵਿੱਚ ਸਿਰ ਮੁੰਨਣਾ ਸਿਰਵੱਢਣ ਤੁੱਲ ਮੰਨਿਆਂ

ਜਾਂਦਾ ਸੀ ਜਿਸ ਦੀ ਤਾਈਦ ਮਹਾਭਾਰਥ ਅਰ ਮਨੁਸਿਮ੍ਰਤੀ ਆਦਿਕ
ਪੁਸਤਕਾਂ ਤੋਂ ਹੁੰਦੀਹੈ. ਗੁਰੁਮਤ ਵਿੱਚ ਭੀ 'ਸਿਰਗੁੰਮ' ਦਾ ਅਰਥ
ਸਿਰ ਖੋ ਦੇਣ ਵਾਲਾ ਕੀਤਾ ਗਯਾਹੈ, ਅਰਥਾਤ ਸਿਰ ਮਨਾਉਣ
ਵਾਲਾ ਆਪਣਾ ਸਿਰ ਗੁੰਮ ਕਰਬੈਠਦਾ ਹੈ.

    • ਜੋ ਇਨ੍ਹਾਂ ਮੇਲਾਂ ਵਿੱਚੋਂ ਮਨਮਤ ਤਿਆਗਕੇ ਗੁਰੁਮਤ

ਧਾਰਣ ਕਰੇ ਉਸ ਨਾਲ ਭਾਈਆਂ ਜੇਹਾ ਵਰਤਾਉ ਕਰਣਾ.

( ੪੩ )

ਇਨ੍ਹਾਂ ਤੋਂ ਛੁੱਟ ਜੋ ਕੋਈ ਪੰਥ ਵਿੱਚ ਧੜੇ ਬੰਨ੍ਹਕੇ ਵੈਰ ਵਿਰੋਧ
ਫੈਲਾਵੇ, ਔਰ ਆਪਣੀ ਗੁਰਿਆਈ ਥਾਪ ਕੇ ਦਸ ਸਤਗੁਰਾਂ ਦੇ
ਆਸ਼ਯ ਤੋਂ ਵਿਰੁੱਧ ਚੱਲੇ, ਉਸ ਨਾਲ ਕਦੇ ਨਹੀਂ ਬਰਤਣਾ.

(੨੭)

ਚੋਰੀ ਯਾਰੀ ਝੂਠ ਅਨਯਾਯ ਨਿੰਦਾ ਛਲ ਕਪਟ ਵਿਸ੍ਵਾਸ-
ਘਾਤ ਜੂਆ ਆਦਿਕ ਅਵਗੁਣਾ ਦਾ ਸਦਾ ਤਯਾਗ ਕਰਣਾ.

(੨੮)

ਮਦਿਰਾ ਆਦਿਕ ਸਾਰੇ ਅਮਲ (ਨਸ਼ੇ) ਬੁੱਧੀ ਔਰ ਬਲ
ਨਾਸ਼ਕ ਜਾਣਕੇ ਤਯਾਗਦੇਣੇ.

(੨੯)

ਸਿੱਖ ਦਾ ਅੱਧਾ ਨਾਉਂ (ਨਿਰਾਦਰ ਵੋਧਕ ਹੈ )ਨਹੀਂ ਲੈਣਾ.

(੩੦)

ਬਚਨ ਕਰਕੇ ਕਦੇ ਨਹੀਂ ਹਾਰਣਾ.

(੩੧)

ਚੰਚਲ ਇਸਤ੍ਰੀਆਂ ਦੇ ਪਹਿਰਣੇ ਯੋਗਯ ਕਸੁੁੰਭੇ ਆਦਿਕ
ਰੰਗ ਔਰ ਗਹਿਣੇ ਨਹੀਂ ਪਹਿਰਣੇ, ਸ਼ਸਤ੍ਰਾਂ ਨੂੰ ਆਪਣਾ ਭੂਸ਼ਣ
ਸਮਝਕੇ ਸਦੈਵ ਧਾਰਨ ਕਰਣਾ.

(੩੨)

ਕੁੱਠਾ ਤਮਾਕੂ ਮੁੰਡਨ ਅਤੇ ਪਰਇਸਤ੍ਰੀ ਨੂੰ ਧਰਮਨਾਸ਼ਕ
ਜਾਣਕੇ ਸਦਾ ਤਯਾਗ ਕਰਣਾ.

(੩੩)

ਕਿਸੇ ਦੇਵੀ ਦੇਵਤਾ ਔਰ ਮੜ੍ਹੀ ਮਟ ਪਰ ਚੜ੍ਹਿਆ ਹੋਯਾ
ਪ੍ਰਸਾਦ ਅੰਗੀਕਾਰ ਨਹੀਂ ਕਰਣਾ.

(੩੪)

ਕਿਸੀਪ੍ਰਕਾਰ ਦੀ ਸੁੱਖਣਾ ਨਹੀਂ ਸੱਖਣੀ.

(੩੫

}

ਬੇਗਾਨਾ ਹੱਕ (ਰਿਸ਼ਵਤ ਆਦਿਕ) ਕਦੇ ਨਹੀਂ ਲੈਣਾ.

(੩੬)

ਗੁਰਦ੍ਵਾਰਿਆਂ ਤੋਂ ਬਿਨਾਂ ਹੋਰ ਕੋਈ ਆਪਣਾ ਤੀਰਥ
ਔਰ ਧਾਮ ਨਹੀਂ ਸਮਝਣਾ.

(੩੭)

ਗੁਰੁ ਨਾਨਕਪੰਥੀ ਜਿਤਨੇ ਭੇਖ ਮਾਤ੍ਰ ਔਰ ਗੁਰੁਘਰ ਦੇ
ਸਿਦਕੀ ਸਿੱਖ ਹੈਨ,ਉਨਾਂ ਨਾਲ ਕਦੇ ਵੈਰ ਵਿਰੋਧ ਈਰਖਾ
ਨਹੀਂ ਕਰਣੀ, ਔਰ ਕਿਸੇ ਨੂੰ ਹਾਨੀ ਪਹੁੰਚਾਉਣ ਦਾ ਸੰਕਲਪ

( ੪੪ )

ਮਨ ਵਿਚ ਨਹੀਂ *ਲਿਆਂਉਣਾ."ਤੇਰੇ ਭਾਣੇ ਸਰਵੱਤ ਦਾ ਭਲਾ"
ਵਾਕ ਅਨੁਸਾਰ ਸਭਦਾ ਹਿਤ ਚਾਹੁਣਾ.

(੩੮)

ਕਲਫ ਨਹੀਂ ਲਾਂਉਣੀ, ਚਿੱਟੇ ਕੇਸ ਨਹੀਂ ਚੁਗਣੇ.

(੩੯)

ਕੰਨਯਾ ਦਾ ਧਨ ਅੰਗੀਕਾਰ ਨਹੀਂ ਕਰਣਾ.

(੪੦)

ਯਾਚਨਾ ਕਦੇ ਨਹੀਂ ਕਰਣੀ.

(੪੧)

ਰਣ ਵਿੱਚ ਪਿੱਠ ਨਹੀਂ ਦੇਣੀ.

ਭਾਈ ਨੰਦਲਾਲ ਸਾਹਿਬ "ਤੌਸੀਫ਼ੋਸਨਾ" ਵਿੱਚ
ਗੁਰੂ ਸਾਹਿਬ ਨੂੰ ਸਰਬੋਤੱਮ ਕਥਨ ਕਰਦੇ ਹੋਏ ਗੁਰੁਮਤ
ਨੂੰ ਹਿੰਦੂ ਮੁਸਲਮਾਨ ਈਸਾਈ ਆਦਿਕ ਧਰਮਾਂ
ਤੋਂ ਭਿੰਨ ਔਰ ਸ੍ਰੇਸ਼ਟ ਲਿਖਦੇ ਹਨ, ਯਥਾ:-

(੧੭,"ਹਿੰਦੂ,ਨਾਸਤਿਕ,ਯਹੂਦੀ,ਈਸਾਈ,ਦਾਊਦੀ ਮੁਸਲਮਾਨ,
ਪੀਰ ਔਰ ਪੈਗੰਬਰ ਆਦਿਕਾਂ ਤੋਂ ਗੁਰੂ ਸਾਹਿਬ ਅਤਯੰਤ ਉੱਚੇ
ਹੈਨ." ਅਰਥਾਤ ਸਿੱਖਧਰਮ ਸਭ ਧਰਮਾਂ ਤੋਂ ਸ਼ਿਰੋਮਣੀ ਹੈ.
ਪਯਾਰੇ ਹਿੰਦੂ ਭਾਈ ! ਇਨ੍ਹਾਂ ਪ੍ਰਮਾਣਾਂ ਤੋਂ ਆਪ
ਦੇਖ ਸਕਦੇ ਹੋਂ ਕਿ ਸਤਗੁਰੂ ਦੇ ਸਿੱਖ "ਹਮ ਹਿੰਦੂ
ਨਹੀਂ" ਮਨਉਕਤਿ ਨਹੀਂ ਆਖਦੇ, ਕਿੰਤੂ ਗੁਰਮਤ
ਔਰ ਗੁਰੁਆਗਯਾ ਅਨੁਸਾਰ ਕਹਿੰਦੇ ਔਰ ਮੰਨਦੇ
ਹਨ.

  • ਜੇ ਕੋਈ ਨਿਯਮਾਂ ਤੋਂ ਵਿਰੁੱਧ ਚਲਦਾ ਹੋਵੇ ਉਸਨੂੰ ਰਸਤੇ

ਪਰ ਲਿਆਂਉਣ ਦਾ ਯਤਨ ਕਰਣਾ, ਪਰ ਵਿਰੋਧ ਕਰਕੇ ਨਕਸਾਨ
ਨਹੀਂ ਪਹੁੰਚਾਉਣਾ, ਕਯੋਂਕਿ ਆਪਣੇ ਅੰਗ ਛੇਦਨ ਕਰਕੇ ਕੋਈ
ਪੁਰਸ਼ ਉੱਨਤੀ ਨੂੰ ਨਹੀਂ ਪ੍ਰਾਪਤ ਹੁੰਦਾ.

(੪੫)

(ਉ)

ਜੇ ਆਪ ਸਿੱਖਾਂ ਨੂੰ ਹਿੰਦੂਆਂ ਵਿੱਚੋਂ ਨਿਕਲਣੇ
ਕਾਰਣ ਹਿੰਦੂ ਮੰਨਦੇ ਹੋਂ, ਤਾਂ ਈਸਾਈਆਂ ਨੂੰ,
ਜੋ ਯਹੂਦੀਆਂ(JEWS) ਵਿੱਚੋਂ ਨਿਕਲੇਹਨ,ਔਰ
ਮੁਸਲਮਾਨਾਂ ਨੂੰ, ਜੋ ਕੁਰੇਸ਼ੀ ਈਸਾਈ (C0LLYRIDIENS)
ਔਰ ਯਹੂਦੀ ਆਦਿਕਾਂ ਵਿੱਚੋਂ ਨਿਕਲੇ
ਹਨ, ਯਹੂਦੀ ਆਦਿਕ ਕਯੋਂ ਨਹੀਂ ਜਾਣਦੇ ?
ਔਰ ਓਹ ਭੀ ਆਪਣੇਆਪ ਨੂੰ ਕਯੋੋਂ ਨਹੀਂ ਮੰਨਦੇ?
ਔਰ ਖ਼ਾਸਕਰਕੇ ਜੋ ਹਿੰਦੋਸਤਾਨੀ, ਹਿੰਦੂਆਂ ਵਿੱਚੋਂ
ਨਿਕਲਕੇ ਈਸਾਈ ਔਰ ਮੁਸਲਮਾਨ ਬਣੇ ਹਨ,
ਆਪ ਉਨ੍ਹਾਂ ਨੂੰ ਹਿੰਦੂ ਕਯੋਂ ਨਹੀਂ ਆਖਦੇ ?

(ਅ)

ਖਾਨ ਪਾਨ ਦੇ ਲਿਹਾਜ਼ ਕਰਕੇ ਜੇ ਸਿੱਖਾਂ
ਨੂੰ ਹਿੰਦੂ ਮੰਨਦੇ ਹੋਂ, ਤਾਂ ਯਹੂਦੀ ਈਸਾਈ *ਮੁਸਲਮਾਨ

    • ਬੌੌੱਧ ਔਰ ਪਾਰਸੀ ਆਦਿਕਾਂ ਦਾ ਭੀ ਖਾਨਪਾਨ

ਇਕੱਠਾ ਹੁੰਦਾ ਹੈ,ਕਯਾ ਇਤਨੇ ਮਾਤ੍ਰ ਕਰਕੇ ਏਹ
ਸਭ ਮਜ਼ਹਬੀ ਰੀਤੀ ਅਨੁਸਾਰ ਇੱਕ ਕਹੇ ਜਾਸਕਦੇ ਹਨ?

  • ਮੁਸਲਮਾਨ ਹੋਰਨਾਂ ਮਜ਼ਹਬਾਂ ਦੇ ਆਦਮੀਆਂ ਨਾਲ ਖਾਣ

ਵੇਲੇ ਕੇਵਲ ਸੂਰ ਖਾਣੋਂ ਪਰਹੇਜ਼ ਕਰਦੇ ਹਨ.

    • ਬੋਧਮਤ ਵਿੱਚ ਮਾਂਸ ਖਾਣਾ ਮਨਾ ਹੈ,ਪਰ ਵਰਤਮਾਨ ਸਮਯ

ਵਿੱਚ ਚੀਨੀ ਔਰ ਜਾਪਾਨੀ ਖਾਨ ਪਾਨ ਨੂੰ ਧਾਰਮਿਕਨਿਯਮ ਨਾ
ਸਮਝਕੇ ਸ੍ਵਤੰਤ੍ਰਤਾ ਪੂਰਬਕ ਸਭ ਸਾਥ ਖਾਨ ਪਾਨ ਕਰਦੇ ਹਨ.

( ੪੬)

ਔਰ ਇਸ ਵਿਸ਼ਯ ਪਰ ਜੋ ਸਾਡੇ ਧਰਮਪੁਸਤਕਾਂ
ਦੀ ਰਾਯਹੈ ਓਹ ਭੀ ਆਪਨੂੰ ਸੁਣਾਉਣੀ ਮੁਨਾਸਬ
ਸਮਝਦੇ ਹਾਂ, ਜਿਸ ਤੋਂ ਆਪ ਸਮਝਲਓਂਗੇ
ਕਿ ਸਿੱਖਾਂ ਅਤੇ ਹਿੰਦੂਆਂ ਦਾ ਖਾਨ ਪਾਨ ਵਿੱਚ
ਕਿਤਨਾ ਭੇਦ ਹੈ:-

(੧) ਮੋਨੇ ਕਰ ਅਹਾਰ ਨਹਿ ਖਾਨਾ* (ਗੁਰੁਪ੍ਰਤਾਪ ਸੂਰਯ)
(੨) ਰਸੋਈਆ ਸਿੱਖ ਰੱਖੇ (ਰਹਿਤਨਾਮਾ ਭਾਈ ਚੌਪਾ ਸਿੰਘ)
(੩) ਜਾਤਿ ਪਾਤਿ ਕੋ ਭੇਦ ਨ ਕੋਈ,
    ਚਾਰਵਰਨ ਅਚਵਹਿ ਇਕਹੋਈ, ਗੁਰ ਪ੍ਰਤਾਪ ਸੂਰਯ

(ਇ) ਜੇ ਹਿੰਦੁਆਂ ਨਾਲ ਸਾਕ ਨਾਤੇ ਹੋਣ ਕਰਕੇ
ਸਿੱਖਾਂ ਨੂੰ ਹਿੰਦੂ ਆਖਦੇ ਹੋੋਂ, ਤਾਂ ਯਹੂਦੀ ਈਸਾਈ
ਬੌਧ (ਜਾਪਾਨੀ ਔਰ ਚੀਨੀ) ਆਦਿਕਾਂ ਦੀਆਂ
ਆਪਸ ਵਿਚ ਰਿਸ਼ਤੇਦਾਰੀਆਂ ਹੁੰਦੀਆਂ ਹਨ, ਕ੍ਯਾ
ਇਹ ਸੰਬੰਧਮਾਤ੍ਰ ਕਰਕੇ ਆਪਣੇ ਧਰਮ ਤੋਂ ਪਤਿਤ
ਮੰਨੇ ਜਾਂਦੇ ਹਨ?

ਔਰ ਆਪਨੂੰ ਤਵਾਰੀਖਾਂ ਤੋਂ ਪਤਾ ਲੱਗਿਆ ਹੋਣਾ
ਹੈ ਕਿ ਕਿਸੀ ਵੇਲੇ ਮੁਗ਼ਲੀਆ ਖਾਨਦਾਨ ਦੇ ਨਾਲ
ਹਿੰਦੂਆਂ ਦੇ ਸਾਕ ਨਾਤੇ ਭੀ ਹੁੰਦੇ ਸੇ,ਔਰ ਏਹ ਬਾਤ

  • ਚਾਹੋ ਸਿੱਖਾਂ ਵਿੱਚ ਛੂਤਛਾਤ ਦਾ ਵਹਿਮ ਨਹੀਂ,ਪਰ ਪਵਿਤ੍ਰਤਾ ਦੀ

ਭਾਰੀ ਮਹਿਮਾ ਹੈ. ਅਨਯਧਰਮੀਆਂ ਦੇ ਹੱਥੋਂ ਖਾਨ ਪਾਨ ਕਰਣ
ਨਾਲ ਪਵਿਤ੍ਰ੍ਤਾ ਵਿੱਚ ਰਹਿਤ ਅਨੁਸਾਰ ਅਨੇਕ ਵਿਘਨ ਪੈਂਦੇ ਹਨ.

( ੪੭ )

ਭੀ ਪ੍ਰਸਿੱਧਹੈ ਕਿ ਨੌਸ਼ੇਰਵਾਂ ਨੇ ਕ੍ਰਿਸਚਨ ਬਾਦਸ਼ਾਹ
ਦੀ ਬੇਟੀ ਮਾਰਿਸ ਨਾਲ ਵਿਆਹ ਕੀਤਾ ਸੀ ਔਰ
ਉਸ ਤੋਂ ਪੈਦਾ ਹੋਈ ਬੇਟੀ, ਹਿੰਦੂਚੂੜਾਮਣੀ ਰਾਣਾ
ਉਦਯਪੁਰ ਨੂੰ ਵਿਆਹੀ ਗਈ ਸੀ, ਔਰ ਬਾਬਿਲ
ਦੇ ਬਾਦਸ਼ਾਹ ਸਿਲਯੂਕਸ ਦੀ *ਪੁਤ੍ਰੀ ਦਾ ਰਾਜਾ
ਚੰਦ੍ਰਗੁਪਤ ਨਾਲ ਵਿਆਹ ਹੋਯਾ ਸੀ.ਔਰ **ਹਿੜਿੰਬਾ,
ਉਲੂਪੀ ਆਦਿਕ ਇਸਤ੍ਰੀਆਂ ਜਿਨ੍ਹਾਂ ਦਾ ਸੰਬੰਧ ਭਾਰਤ
ਦੇ ਸਿਰੋਮਣੀ ਪੁਰਸ਼ਾਂ ਨਾਲ ਹੋਯਾ ਸੀ ਹਿੰਦਣੀਆਂ
ਨਹੀਂ ਸਨ.

ਔਰ ਹਿੰਦੂ ਆਦਿਕਾਂ ਨਾਲ ਸੰਬੰਧ ਕਰਣ ਬਾਬਤ
ਜੋ ਸਿੱਖਧਰਮ ਦੀ ਸਿੱਖਾਂ ਲਈ ਆਗਯਾ ਹੈ ਓਹ
ਭੀ ਏਥੇ ਆਪ ਨੂੰ ਸੁਣਾ ਦਿੰਨੇ ਹਾਂ:-

(੧) ਨਾਤਾ ਗੁਰੂ ਕੇ ਸਿੱਖ ਨਾਲ ਕਰੇ. (ਰਹਿਤਨਾਮਾ ਭਾਈ ਚੌਪਾ ਸਿੰਘ ਦਾ)

(੨) ਕੰਨਯਾ ਕੋ ਮਾਰੇ, ਮੋਨੇ ਕੋ ਕੰਨਯਾ ਦੇਵੇ ਸੋ ਤਨਖਾਹੀਆ ਹੈ.
    ਸਿਖ ਕੋ ਸਿਖ ਪੁਤ੍ਰੀ ਦਈ, ਸੁਧਾ ਸੁਧਾ ਮਿਲ ਜਾਇ.
ਦਈ ***ਭਾਦਣੀ ਕੋ ਸੁਤਾ,

  • ਏਹ ਸਿਕੰਦਰ ਦੀ ਪੋਤੀ ਸੀ.
    • ਦੇਖੋ, ਰਾਜਾ ਸ਼ਿਵ ਪ੍ਰਸ਼ਾਦ ਕ੍ਰਿਤ ਭੂਗੋਲ ਹਸਤਾਮਲਕ, ਭਾਗ ੧ ਸਫ਼ਾ ੨੮.

ਤਨਖਾਹ = ਦੰਡਯੋਗ.

      • ਵੇਦ ਅਨੁਸਾਰ "ਚੂੜਾਕਰਣ" ਸੰਸਕਾਰ ਅਰ ਮ੍ਰਿਤਕ

ਕ੍ਰਿਯਾ ਪਰ ਭੱਦਣ ਕਰਾਉਣਵਾਲਾ, ਭਾਵ ਅਸਿੱਖ ਤੋਂ ਹੈ:-

(੪੮)

  • ਅਹਿ ਮੁਖ ਅਮੀ ਚੁਆਇ. (ਰਹਿਤਨਾਮਾ ਭਾਈ ਦਯਾ ਸਿੰਘ )

(੩)

ਕੰਨਯਾਂ ਦੇਵੈ ਸਿੱਖ ਕੋ ਲੇਵੈ ਨਹਿ ਕੁਛ ਦਾਮ,
ਸੋਈ ਮੇਰਾ ਸਿੱਖ ਹੈ ਪਹੁੰਚੇਗੋ ਮਮਧਾਮ. (ਗੁਰਪ੍ਰਤਾਪ ਸੂਰਯ]

(੪)

ਕੰਨਯਾ ਜਬ ਵਰਪ੍ਰਾਪਤ ਹੋਵੇ ਤਬ ਸੰਯੋਗ ਕਰੇ, ਛੋਟੀ
ਬਾਲਕੀ ਕਾ ਸੰਯੋਗ ਨਾ ਕਰੇ, ਔਰ ਸੰਯੋਗ ਐਸੀ ਕੁਲ ਵਿਖੇ ਕਰੇ
ਜਿੱਥੇ ਸਿੱਖੀ ਅਕਾਲਪੁਰਖ ਦੀ ਹੋਵੇ. (ਪ੍ਰੇਮ ਸੁਮਾਰਗ)

(ਸ)

ਜੇ ਹਿੰਦੋਸਤਾਨ ਵਿੱਚ ਰਹਿਣ ਕਾਰਣ ਸਿੱਖਾਂ
ਨੂੰ ਹਿੰਦੂ ਸਮਝਦੇਹੋਂ ਤਾਂ ਈਸਾਈ ਮੁਸਲਮਾਨ
ਆਦਿਕਾਂ ਨੂੰ ਭੀ ਆਪ ਹਿੰਦੂ ਜਾਣੋ, ਜੇ ਦੇਸ਼ ਦੇ ਰਹਿਣ
ਕਰਕੇ ਓਹ ਹਿੰਦੂ ਹਨ ਤਾਂ ਸਾਨੂੰ ਭੀ “ਹਿੰਦੁ"
ਅਰਥਾਤ “ਇੰਡੀਅਨ" ਕਹਾਉਂਣ ਵਿੱਚ ਕੋਈ
ਇਤਰਾਜ਼ ਨਹੀਂ

-ਗੁਰੂ ਦੇ ਸਹਿਜਧਾਰੀ ਸਿੱਖ ਭੀ ਮ੍ਰਿਤਕਕਰਮ ਕਰਣ ਲਈਂ
ਨਾਈ ਅੱਗੇ ਸਿਰ ਝੁਕਾਕੇ ਨਹੀਂ ਬੈਠਦੇ ਸੇ. ਇਸ ਵਿਸ਼ਯ ਪਰ
ਦੇਖੋ ਭਗਤਰਤਨਾਵਲੀ.

  • ਅਸਿੱਖ ਨੂੰ ਪੁਤ੍ਰੀ ਦੇਣੀ ਐਸੀ ਹੈ,ਜੈਸਾ ਸੱਪ ਨੂੰ ਦੁੱਧ (ਅਮ੍ਰਿਤ)

ਪਿਆਉਣਾ ਹੈ, ਭਾਵ ਏਹ ਹੈ ਕਿ ਇਸ਼ਟ ਇੱਕ ਨਾ ਹੋਣ ਕਰਕੇ
ਪਤੀ ਔਰ ਇਸਤ੍ਰੀ ਦਾ ਪਰਸਪਰ ਪੂਰਣ ਪ੍ਰੇਮ ਨਹੀਂ ਹੁੰਦਾ,
ਜੋ ਗ੍ਰਿਹਸਥ ਦੇ ਨਿਰਵਾਹ ਵਿੱਚ ਮਹਾਂ ਵਿਘਨਕਾਰੀ ਹੈ. ਔਰ
ਅਸਿੱਖ, ਸਿਖਕੰਨਯਾ ਨੂੰ ਭੀ ਧਰਮ ਤੋਂ ਪਤਿਤ ਕਰਦਿੰਦਾ ਹੈ.
ਇਸ ਵਿਸ਼ਯ ਬਹੁਤ ਦੁਖਦਾਈ ਪ੍ਰਸੰਗ ਸਾਨੂੰ ਐਸੇ ਮਾਲੂਮ ਹੈਨ
ਜਿਨ੍ਹਾਂ ਦੇ ਲਿਖਣੋਂ ਕਲਮ ਕੰਬਦੀ ਹੈ.

( ੪੯ )

(ਹ)

ਔਰ ਆਪ ਨੇ ਜੋ ਆਖਿਆ ਹੈ ਕਿ "ਹਿੰਦੁ"
ਪਦ ਦੇ ਅਰਥ ਬਹੁਤ ਉੱਤਮ ਹਨ, ਇਸ ਨੂੰ ਫਾਰਸੀ
ਪਦ ਸਮਝਕੇ ਗਿਲਾਨੀ ਨਹੀਂ ਕਰਣੀ ਚਾਹੀਏ,
ਔਰ ਆਪਣੇ ਅਰਥ ਦੀ ਤਾਈਦ ਵਿੱਚ ਰਾਮਕੋਸ਼,
ਮੇਰੁਤੰਤ੍ਰਪ੍ਰਕਾਸ਼ ਔਰ ਕਾਲਿਕਾ ਪੁਰਾਣ ਸਾਨੂੰ ਦੇਖਣੇ
ਦੱਸੇ ਹੈਨ, ਸੋ ਇਸਪਰ ਸਾਡਾ ਏਹ ਕਥਨ ਹੈ ਕਿ
ਸਿੱਖਧਰਮ ਅਨੁਸਾਰ ਕੋਈ ਭਾਸ਼ਾ ਦੇਵਬਾਣੀ ਅਰ
ਮਲੇਛ ਭਾਸ਼ਾ ਨਹੀਂ,ਕੇਵਲ ਵਿਦੇਸ਼ੀ ਬਲੀ ਦਾ ਪਦ
ਹੋਣ ਕਰਕੇ ਗਿਲਾਨੀ ਯੋਗਯ ਨਹੀਂ, ਅਰ ਆਪ ਦੇ
ਨਿਸ਼ਚਯ ਅਨੁਸਾਰ ਜੇ ਹਿੰਦੂ ਪਦ ਦੇ ਅਰਥ ਉੱਤਮ
ਹਨ ਤਾਂ ਆਪਨੂੰ ਮੁਬਾਰਿਕ ਹੋਂਣ,ਅਸੀਂ ਕਦੇ ਨਹੀਂ
ਆਖਦੇ ਕਿ ਹਿੰਦੂ ਬੁਰਾ ਨਾਂਉਂ ਹੈ, ਕਯੋਂਕਿ ਕਿਸੇ ਦੇ
ਮਤ ਦਾ ਚਾਹੋ ਕੇਹਾ ਹੀ ਨਾਂਉਂ ਹੋਵੇ ਉਸ ਵਿੱਚ ਦੁਸਰੇ
ਮਤ ਦੇ ਆਦਮੀ ਨੂੰ ਕੋਈ ਤਰਕ ਨਹੀਂ ਕਰਣੀ
ਚਾਹੀਂਦੀ, ਜੈਸੇ ਯੋਗੀਆਂ ਦੇ ਬਾਰਾਂ ਫਿਰਕਿਆਂ
ਵਿੱਚੋਂ ਇੱਕ "ਪਾਗਲ ਪੰਥ” ਹੈ, ਜੇ ਅਸੀਂ ਉਸ ਨੂੰ
ਸਮਝਾਉਣ ਜਾਈਏ ਕਿ ਤੁਸੀਂ ਆਪਨੂੰ ਪਾਗਲ
ਪੰਥੀ ਨਾ ਕਹਾਓ, ਤਾਂ ਸਾਡੀ ਮੂਰਖਤਾ ਹੈ.

ਔਰ "ਹਿੰਦੁ" ਨਾਂਉਂ ਸੰਸਕ੍ਰਿਤ ਹੈ ਜਾਂ ਫ਼ਾਰਸੀ,
ਇਸ ਗੱਲ ਨੂੰ ਸੰਸਾਰ ਦੇ ਸਾਰੇ ਵਿਦ੍ਵਾਨ ਜਾਣਦੇ

(੫੦)

ਹਨ. ਔਰ ਆਪ ਦੇ ਪ੍ਰਸਿੱਧ ਕਾਸ਼ੀਨਿਵਾਸੀ ੪੫
ਪੰਡਿਤਾਂ ਨੇ ਸਾਲ ੧੯੨੦ ਵਿੱਚ ਵਯਵਸਥਾ
ਦਿੱਤੀ ਹੈ ਕਿ-

"ਹਿੰਦੂ ਯਵਨਸੰਕੇਤ ਪਦ ਹੈ, ਇਸ ਕਾਰਣ ਹਿੰਦੂ ਕਹਾਨਾ
ਸਰਵਥਾ ਅਨੁਚਿਤ ਹੈ।"

ਔਰ ਅੱਜਤਾਈਂ “ਭਾਰਤੋਧਾੱਰਕ” ਆਦਿਕ
ਰਸਾਲਿਆਂ ਵਿੱਚ ਏਹੀ ਲਿਖਿਆ ਜਾਂਦਾ ਰਹਿਆ ਹੈ
ਕਿ, ਹਿੰਦੂ ਨਾਂਉਂ ਮਲੇਛਾਂ ਦਾ ਰੱਖਿਆ ਹੋਯਾ ਹੈ, ਇਸ ਵਾਸਤੇ
ਆਰਯਲੋਕਾਂ ਨੂੰ ਕਦੇ ਹਿੰਦੂ ਨਹੀਂ ਕਹਾਉਣਾ ਚਾਹੀਏ, ਔਰ ਨਾ
ਆਰਯਾਵਰਤ ਨੂੰ ਹਿੰਦੋਸਤਾਨ ਆਖਣਾ ਲੋੜੀਏ.

ਹਿੰਦੂ ਪਦ ਵੇਦਾਂ, ਖਟਸ਼ਾਸਤ੍ਰਾਂ, ਸਿੰਮ੍ਰਤੀਆਂ ਅਤੇ
ਰਾਮਾਯਣ, ਮਹਾਂਭਾਰਥ ਆਦਿਕ ਪੁਸਤਕਾਂ ਵਿੱਚ
ਅਸੀਂ ਕਦੇ ਨਹੀਂ ਦੇਖਿਆ*, ਆਸ਼ਚਰਯ ਦੀ ਗੱਲ
ਹੈ ਕਿ ਹੁਣ ਆਪ ਦੇ ਕੋਸ਼ਾਂ ਔਰ ਪੁਰਾਣਾ ਵਿੱਚੋਂ
ਪੰਡਿਤ ਜੀ ਦੀ ਕ੍ਰਿਪਾ ਕਰਕੇ ਨਿਕਲ ਆਇਆ ਹੈ,
ਪਰ ਕੇਹਾ ਚੰਗਾ ਹੁੰਦਾ ਜੇ ਏਹ ਉੱਦਮ ਇਸ ਚਰਚਾ
ਦੇ ਉੱਠਣ ਤੋਂ ਪਹਿਲਾਂ ਕੀਤਾ ਜਾਂਦਾ. ਵਿਦ੍ਵਾਨਾ ਨੂੰ
ਹੁਣ ਆਪ ਦਾ ਏਹ ਯਤਨ ਨਿਸਫਲ ਜਾਪਦਾ ਹੈ.
ਸਾਨੂੰ ਇਸ ਵੇਲੇ ਆਪ ਦੇ ਮੂੰਹੋਂ “ਹਿੰਦੂ" ਪਦ

  • ਏਹ ਗੱਲ ਆਪ ਕੇਵਲ ਹਿੰਦੂਮਤ ਵਿੱਚਹੀ ਦੇਖੋ ਗੇ ਕਿ

ਧਰਮਮੂਲ ਪੁਸਤਕ ਵਿੱਚ ਜੋ ਧਰਮ ਦਾ ਨਾਉਂ ਨਹੀਂ ਹੈ, ਉਸ ਨੂੰ
ਆਪਣੀ ਕੌਮ ਦਾ ਨਾਂਉਂ ਮੰਨ ਲਿਆ ਹੈ.

( ੫੧ )

ਸੰਸਕ੍ਰਿਤ ਭਾਸ਼ਾ ਦਾ ਹੋਣਾ ਸੁਣਕੇ ਭਾਰਤੇਂਦੂ ਬਾਬੂ
ਹਰੀਸ਼ਚੰਦ੍ਰ ਜੀ ਦਾ ਲੇਖ ਯਾਦ ਆਯਾ ਹੈ, ਜਿਸ
ਦਾ ਸਾਰ ਇਉਂ ਹੈ:-

ਦੱਖਣਾ ਦੇਕੇ ਜੇਹੀ ਵਯਵਸਥਾ ਚਾਹੀਏ ਪੰਡਿਤ ਜੀ ਤੋਂ ਲੈ
ਸਕੀਦੀ ਹੈ, ਔਰ ਜੋ ਬਾਤ ਸ਼ਾਸਤ੍ਰਾਂ ਵਿੱਚੋਂ ਸਿੱਧ ਕਰਾਂਉਣੀ ਚਾਹੋਂ
ਸੋ ਸਿੱਧ ਹੋ ਜਾਂਦੀ ਹੈ. ਉਦਾਹਰਣ:-

ਪ੍ਰਸ਼ਨ-ਕਯਾ ਪੰਡਿਤ ਜੀ! ਆਪ ਕ੍ਰਿਸਤਾਨ ਔਰ ਮੁਸਲਮਾਨਾਂ
ਨੂੰ ਭੀ ਕਿਸੀ ਪ੍ਰਮਾਣ ਔਰ ਯੁਕਤੀ ਨਾਲ ਹਿੰਦੂ ਸਿੱਧ ਕਰ ਸਕਦੇ
ਹੋਂ?

ਪੰਡਿਤ ਜੀ ਦਾ ਉੱਤਰ--ਹਾਂ, ਦੱਖਣਾ ਲਿਆਓ
ਹੁਣੇ ਸਿੱਧ ਕਰਕੇ ਦਿਖਾ ਦਿੰਨੇ ਹਾਂ.

ਪ੍ਰਸ਼ਨ---ਭਲਾ ਕਿਸਤਰਾਂ ?

ਪੰਡਿਤ ਜੀ--ਭਾਈ ! ਕ੍ਰਿਸਤਾਨ ਔਰ ਮੁਸਲਮਾਨ
ਤਾਂ ਸ਼ੁੱਧ ਬ੍ਰਾਹਮਣ ਹਨ, ਅਸਲ ਬਾਤ ਇਉਂ ਹੈ ਕਿ-ਯਾਦਵਾਂ ਦੇ ਦੋ
ਪੁਰੋਹਿਤ ਸੇ, ਇੱਕ ਨੂੰ ਕ੍ਰਿਸ਼ਨ ਭਗਵਾਨ ਮੰਨਿਆ ਕਰਦੇਸੇ ਇਸ
ਕਰਕੇ ਉਸ ਪੁਰੋਹਿਤ ਦਾ ਨਾਂਉਂ "ਕ੍ਰਿਸ਼ਨਮਾਨਯ" ਸੀ, ਦੂਜੇ
ਨੂੰ ਕ੍ਰਿਸ਼ਨ ਜੀ ਦਾ ਭਾਈ *ਮੁਸ਼ਲਿ (ਬਲਭਦ੍ਰ ) ਮੰਨਿਆਂ ਕਰਦਾ
ਸੀ, ਇਸੇ ਕਰਕੇ ਉਸਦਾ ਨਾਉਂ "ਮੁਸ਼ਲਿਮਾਨਯ" ਸੀ ਏਹ ਦੋਵੇਂ
(ਕ੍ਰਿਸਤਾਨ ਔਰ ਮੁਸਲਮਾਨ)ਮਤ,ਓਨਾਂ ਪੁਰੋਹਿਤਾਂਦੀ ਸੰਤਾਨ ਹਨ.
ਲੋਕਾਂ ਨੂੰ ਸੰਸਕ੍ਰਿਤ ਦਾ ਸ਼ੁੱਧ ਉਚਾਰਣ ਨਹੀਂ ਆਉਂਦਾਂ,ਇਸ ਵਾਸਤੇ
ਕ੍ਰਿਸ਼ਨਮਾਨਯ ਦੀ ਜਗਾ ਕ੍ਰਿਸਤਾਨ,ਔਰ ਮੁਸ਼ਲਿਮਾਨਯ ਦੀ ਜਗਾ
ਮੁਸਲਮਾਨ ਆਖਣ ਲੱਗਪਏ. ਲਿਆਓ ਦੱਖਣਾ ! ਥੁਆਨੂੰ ਹੁਣੇ

  • ਬਲਭੱਦ੍ਰ ਅਪਣੇ ਹਥ ਵਿੱਚ ਹਲ ਅਤੇ ਮੂਸ਼ਲ ਰਖਦਾ ਹੋਂਦਾ

ਸੀ, ਇਸ ਕਰਕੇ ਉਸਨੂੰ "ਹਲੀ" ਔਰ ਮੁਸ਼ਲੀ` ਆਖਦੇ ਸੇ.

( ੫੨ )

ਏਹ "ਵਯਵਸਥਾ" ਲਿਖਕੇ ਦੇਈਏ.

ਪਯਾਰੇ ਹਿੰਦੂ ਭਾਈ ! ਸਾਨੂੰ ਆਪਦੇ ਹਿੰਦੂ ਪਦ
ਦਾ ਸੰਸਕ੍ਰਿਤ ਸਿੱਧ ਹੋਣਾ ਭੀ ਅਜੇਹੀ ਵਯਵਸਥਾ ਦਾ
ਹੀ ਫਲ ਜਾਪਦਾ ਹੈ.

ਹਿੰਦੂ-ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ:-

"ਹਿੰਦੂ ਸਾਲਾਹੀ ਸਾਲਾਹਿ" (ਵਾਰ ਆਸਾ)

ਸਿੱਖ-ਹਿੰਦੂ ਸਾਹਿਬ ! ਤੁਕ ਦਾ ਅੱਧਾ ਹਿੱਸਾ ਪੜ੍ਹਕੇ
ਅਗਯਾਨੀ ਸਿੱਖਾਂ ਨੂੰ ਧੋਖਾ ਨਾ ਦੇਓ. ਏਸ ਸ਼ਬਦ
ਵਿੱਚ ਸਤਗੁਰਾਂ ਨੇ ਹਿੰਦੂਆਂ ਦੀ ਮਹਿਮਾ ਨਹੀਂ ਆਖੀ,
ਧਯਾਨ ਦੇਕੇ ਸੁਣੋ ! ਗੁਰੁਸ਼ਬਦ ਕੀ ਕਹਿੰਦਾ ਹੈ:-

ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰਹਿ ਵੀਚਾਰ,
ਹਿੰਦੂ ਸਾਲਾਹੀ ਸਾਲਾਹਨਿ ਦਰਸਨ ਰੂਪ ਅਪਾਰ,
ਸਤੀਆਂ ਮਨ ਸੰਤੋਖ ਉਪਜੈ ਦੇਣੈਕੈ ਵੀਚਾਰ,
ਚੋਰਾਂ ਜਾਰਾਂ ਤੈ ਕੂੜਿਆਰਾਂ ਖਾਰਾਬਾਂ ਵੇਕਾਰ,
ਨਾਨਕ ਭਗਤਾਂ ਭੁਖ ਸਾਲਾਹਣ ਸਚਨਾਮ ਆਧਾਰ. [ਵਰ ਆਸਾ}

ਸ਼ਬਦ ਦਾ ਭਾਵ ਏਹ ਹੈ-ਕਿ-ਮੁਸਲਮਾਨ ਅਪਣੀ
ਸ਼ਰਾ ਦੀ ਮਹਿਮਾਂ ਗਾਂਉਂਦੇ ਹਨ, ਹਿੰਦੂ ਖਟ ਦਰਸ਼ਨ
ਅਤੇ ਸੰਖ ਚੱਕ੍ਰ ਤਿਸੂਲ ਆਦਿਕਧਾਰੀ
ਦੇਵਤਿਆਂ ਦੇ ਚਤੁਰਭੁਜੀ ਪੰਚਮੁਖੀ ਆਦਿਕ ਅਦਭੁਤ
ਸਰੂਪਾਂ ਦੀ ਮਹਿਮਾ ਕਹਿੰਦੇ ਹਨ, ਦਾਨੀਲੋਕ
ਦਾਨ ਦੇਕੇ ਹੀ ਤਸੱਲੀ ਹਾਸਿਲ ਕਰਦੇ ਹਨ, ਚੋਰ

( ੫੩ )

ਯਾਰ ਆਦਿਕ ਕੁਕਰਮੀ ਮੰਦਕਰਮਾਂ ਵਿੱਚ ਹੀ
ਮਗਨ ਹਨ, ਪਰ ਹੇ ਵਾਹਗੁਰੂ ! ਤੇਰੇ ਭਗਤਾਂ ਨੂੰ ਕੇਵਲ
ਤੇਰੀ ਮਹਿਮਾਂ ਦੀ ਹਰ ਵੇਲੇ ਭੁੱਖ ( ਚਾਹ ) ਹੈ,ਔਰ
ਉਨ੍ਹਾਂ ਨੇ ਸੱਤਨਾਮ ਨੂੰ ਹੀ ਆਪਣਾ ਆਧਾਰ ਕੀਤਾ
ਹੈ, ਮੇਰੇ ਪਯਾਰੇ ਹਿੰਦੂ ਜੀ ! ਇਸ ਸ਼ਬਦ ਵਿਚ ਹਿੰਦੂ
ਮਤ ਦੀ ਮਹਿਮਾ ਕਿੱਥੇ ਹੈ ?

ਹਿੰਦੁ- ਦੇਖੋ ! ਗੁਰੂ ਗੋਬਿੰਦ ਸਿੰਘ ਸਾਹਿਬ ਛੱਕੇ
ਛੰਦਾਂ ਵਿਚ ਖਾਲਸਾ ਪੰਥ ਨੂੰ ਹਿੰਦੂ ਕਥਨ ਕਰਦੇ
ਹਨ, ਯਥਾ:-

ਸਗਲ ਜਗਤ ਮੇ ਖਾਲਸਾ ਪੰਥ ਗਾਜੈ,
ਜਗੈ ਧਰਮ ਹਿੰਦੂ ਸਗਲ ਦੁੁੰਦ ਭਾਜੈ.

ਔਰ ਮੇਰੇ ਪ੍ਰੇਮੀ ਖਾਲਸਾ ਜੀ ! ਸਿੱਖ ਮਤ, ਹਿੰਦੂਆਂ
ਦਾ ਇੱਕ ਪੰਥ ਹੈ, ਜਿਸ ਤਰਾਂ ਬੈਰਾਗੀ ਸੰਨ੍ਯਾਸੀ
ਆਦਿਕ ਹਨ “ਕੌਮ" ਨਹੀਂ ਹੈ. ਅਸਲ ਵਿੱਚ
ਆਪ ਕੌਮ ਔਰ ਪੰਥ ਦਾ ਅਰਥ ਸਮਝੇ ਬਿਨਾ ਹੀ
ਐਵੇਂ ਰੌਲਾ ਮਚਾ ਰਹੇ ਹੋਂ, ਕੌਮ ਓਹ ਹੋਸਕਦੀ ਹੈ
ਜਿਸ ਦੀ ਗਿਣਤੀ ਬਹੁਤ ਹੋਵੇ, ਆਪ ਕੇਵਲ ਲੱਖਾਂ
ਦੀ ਗਿਣਤੀ ਵਿੱਚ ਹੋਂ.

ਸਿਖ--ਮੇਰੇ ਪਯਾਰੇ ਹਿੰਦੂ ਜੀ ! ਏਹ ਛੰਦ
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਣਾਏ ਹੋਏ ਨਹੀ. ਏਹ

( ੫੪ )

ਦੁਰਗਾ ਭਗਤ ਭਾਈ ਸੁੱਖਾ ਸਿੰਘ (ਪਟਨਾ ਸਾਹਿਬ
ਦੇ ਗ੍ਰੰਥੀ) ਦੀ ਰਚਨਾ ਹੈ. ਜੋ ਲੋਕ ਦਸਵੇਂ ਬਾਦਸ਼ਾਹ
ਜੀ ਦੀ ਰਚਨਾ ਦੇ ਜਾਣੁ ਹੈਨ ਓਹ ਚੰਗੀ ਤਰਾਂ
ਸਮਝਦੇ ਹਨ ਕਿ *“ਹਮਨ" ਔਰ "ਤੁਮਨ"
ਪਦ ਗੁਰੂ ਸਾਹਿਬ ਨੇ ਆਪਣੇ ਕਾਵ੍ਯ ਵਿੱਚ ਕਦੇ
ਨਹੀਂ ਵਰਤੇ, ਔਰ ਏਹ ਬੋਲੀ ਨਿਰੱਖਰ (ਅਨਪੜ੍ਹ)
ਪੂਰਬੀਆਂ ਦੀ ਹੈ.

ਜੇ ਆਪ ਦਾ ਪੱਕਾ ਨਿਸ਼ਚਾ ਹੈ ਕਿ ਛੱਕੇ ਛੰਦ
ਦਸਵੇਂ ਸਤਗੁਰੂ ਦੀ ਹੀ ਰਚਨਾ ਹੈ,ਤਾਂ ਲਓ ਸ਼੍ਰੱਧਾ
ਨਾਲ ਕੰਨਦੇਕੇ ਸੁਣੋ, ਛੱਕੇ ਆਪ ਦੇ ਕੇਹੇ ਛੱਕੇ
ਛੁਡਾਉਂਦੇ ਹਨ:-

ਮੜ੍ਹੀ ਗੋਰ ਦੇਵਲ ਮਸੀਤਾਂ ਗਿਰਾਯੰ,
ਤੁਹੀਂ ਏਕ ਅਕਾਲ ਹਰਿ ਹਰ ਜਪਾਯੰ.
ਮਿਟੇਂ ਵੇਦ ਸ਼ਾਸਤ੍ਰ ਅਠਾਰਾਂ ਪੁਰਾਨਾ,
ਮਿਟੇ ਬਾਂਗ ਸਲਵਾਤ ਸੁੰਨਤ ਕੁਰਾਨਾ,
ਸਗਲ ਜਗਤ ਮੇਂ ਖਾਲਸਾਪੰਥ ਗਾਜੈ,
ਜਗੈ ਧਰਮਹਿੰਦੂ, ਸਕਲ ਦੁੁੰਦ ਭਾਜੈ.

ਹੁਣ ਸਾਨੂੰ ਦਯਾ ਕਰਕੇ ਏਹ ਦੱਸੋ, ਕਿ ਦੇਵ-
ਮੰਦਿਰ, ਵੇਦ ਸ਼ਾਸਤ੍ਰ ਔਰ ਪੁਰਾਣਾਂ ਦਾ ਮਲੀਆਮੇਟ
ਕਰਕੇ ਓਹ ਕੇਹੜਾ ਹਿੰਦੁਧਰਮ ਹੈ ਜਿਸ ਦੇ

  • ਸੁਣੋ ਤੁਮ ਭਵਾਨੀ ਹਮਨ ਕੀ ਪੁਕਾਰੇ,

ਤੁਮਨ ਦ੍ਵਾਰ ਪਰ ਸੀਸ ਅਪਣਾ ਘਸਾਊਂ .

( ੫੫ )

ਸੰਸਾਰ ਪਰ ਫੈਲਾਉਣ ਲਈ ਆਪ ਦੇ ਪ੍ਰਮਾਣੀਕ
ਛੱਕਿਆਂ ਵਿੱਚ ਬੇਨਤੀ ਕੀਤੀਗਈ ਹੈ? ਔਰ ਆਪ
"ਦ੍ਵੰਦ" ਪਦ ਦਾ ਅਰਥ ਭੀ ਜਾਣਦੇ ਹੋਂ ਕਿ ਇਸ
ਤੋਂ ਕੀ ਭਾਵ ਹੈ ? ਪ੍ਰੇਮੀ ਜੀ! ਇਸ ਦਾ ਅਰਥ ਹੈ
ਕਿ ਹਿੰਦੂ ਮੁਸਲਮਾਨ ਆਦਿਕ ਕੋਈ ਪੰਥ ਭੀ
ਸੰਸਾਰ ਪਰ ਖ਼ਾਲਸੇ ਦੇ ਨਾਲ ਦੂਜਾ ਨਾ ਰਹੇ,ਕੇਵਲ
ਖ਼ਾਲਸਾ ਹੀ ਰਹਿਜਾਵੇ.

ਔਰ ਆਪ ਨੇ ਜੋ ਆਖਿਆ ਹੈ ਕਿ ਸਿੱਖ ਪੰਥ
ਹੈ, ਕੌਮ ਨਹੀਂ, ਇਸ ਪਰ ਦੇਖੋ! ਆਪਦੇ ਹੀ
ਪ੍ਯਾਰੇ ਛੱਕੇ ਕੀ ਉਚਾਰਦੇ ਹਨ:-

ਦੁਹੂੂੰ ਪੰਥ ਮੇਂ ਕਪਟਵਿਦਯਾ ਚਲਾਨੀ,
ਬਹੁਰ ਤੀਸਰਾਪੰਥ ਕੀਜੈ ਪ੍ਰਧਾਨੀ,
ਕਰੋਂ ਖਾਲਸਾਪੰਥ ਤੀਸਰ ਪ੍ਰਵੇਸਾ,
ਜਗੈਂ ਸਿੰਘ ਜੋਧੇ ਧਰੈਂ ਨੀਲਭੇਸਾ.

ਪ੍ਰੇਮੀ ਜੀ!ਆਪ ਦੇ ਪ੍ਰਮਾਣ ਮੰਨੇਹੋਏ ਛੱਕੇ ਹਿੰਦੂ
ਔਰ ਮੁਸਲਮਾਨਾਂ ਨੂੰ ਭੀ “ਪੰਥ” ਹੀ ਦਸਦੇ ਹਨ,
ਕੌਮ ਨਹੀਂ ਆਖਦੇ, ਦੱਸੋ, ਹੁਣ ਅਸੀਂ ਕੀ ਕਰੀਏ?
ਕ੍ਰਿਪਾ ਕਰਕੇ ਸਾਨੂੰ ਏਹ ਭੀ ਦੱਸਣਾ ਕਿ ਆਪ ਦੇ
ਕੋਸ਼ ਵਿੱਚ “ਕੌਮ" ਪਦ, “ਹਿੰਦੂ" ਪਦ ਦੀ ਤਰਾਂ
ਕਿਤੇ ਸੰਸਕ੍ਰਿਤ ਭਾਸ਼ਾ ਦਾ ਤਾਂ ਨਹੀਂ ਹੈ ?
ਅਸੀਂ ਆਪ ਤੋਂ ਏਹ ਭੀ ਮਾਲੂਮ ਕਰਣਾ ਚਾਹੁੰਨੇ

( ੫੬ )

ਹਾਂ ਕਿ ਕਿਤਨੀ ਗਿਣਤੀ ਹੋਜਾਣ ਪਰ ਕੋਈ ਮਤ
ਕੌਮ ਕਹਾਉਣਯੋਗ ਹੋ ਜਾਂਦਾ ਹੈ, ਔਰ ਈਸਾਈ
ਮੁਸਲਮਾਨ ਆਦਿਕ ਕਿੰਨੀ ਕਿੰਨੀ ਮਰਦਮਸ਼ੁਮਾਰੀ
ਹੋਣਪਰ ਕੌਮ ਕਹਾਉਣਲੱਗੇ ਸੇ ?

ਹਿੰਦੂ-ਆਪ ਦੀਆਂ ਸਾਖੀਆਂ ਵਿੱਚ ਅਨੇਕ ਪ੍ਰਸੰਗ
ਸਿੱਖਾਂ ਨੂੰ ਹਿੰਦੂ ਸਾਬਤ ਕਰਦੇ ਹਨ, ਔਰ ਗੁਰੂ
ਤੇਗਬਹਾਦੁਰ ਸਾਹਿਬ ਨੇ ਬ੍ਰਾਹਮਣਾਂ ਵਾਸਤੇ ਆਪਣਾ
ਸੀਸ ਦੇ ਦਿੱਤਾ, ਇਸ ਤੋਂ ਸਿੱਧ ਹੈ ਕਿ ਸਿੱਖ
ਹਿੰਦੂ ਹਨ.

ਸਿੱਖ--ਸਾਖੀਆਂ ਬਾਬਤ ਇਸ ਪੁਸਤਕ ਦੀ ਭੂਮਿਕਾ
ਵਿੱਚ ਵਿਸਥਾਰ ਨਾਲ ਲਿਖਿਆਗਯਾ ਹੈ, ਏਥੇ
ਦੁਹਰਾਉਣ ਦੀ ਲੋੜ ਨਹੀਂ, ਅਸੀਂ ਉਸੇ ਸਾਖੀ
ਔਰ ਪ੍ਰਸੰਗ ਨੂੰ ਪ੍ਰਮਾਣ ਮੰਨਦੇ ਹਾਂ ਜੋ ਗੁਰਬਾਣੀ
ਤੋਂ ਵਿਰੁੱਧ ਨਾ ਹੋਵੇ.

ਔਰ ਦੁਖੀ ਦੀਨ ਦੀ ਰਖ੍ਯਾ ਕਰਣੀ ਸਿੱਖ ਧਰਮ
ਦਾ ਮੁੱਖ ਨਿਯਮ ਹੈ, ਜੇ ਸ਼ਰਣਾਗਤ ਦੁਖੀਆਂ ਦੀ
ਰਖ੍ਯਾ ਵਾਸਤੇ ਇਸ ਦੇਸ਼ ਤੋਂ ਅਨਰਥ ਦੂਰ ਕਰਨ
ਲਈਂ ਪਰਉਪਕਾਰੀ ਸਤਗੁਰਾਂ ਨੇ ਸੀਸ ਦੇਦਿੱਤਾ,ਤਾਂ
ਇਸ ਤੋਂ ਇਹ ਸਿੱਧ ਨਹੀਂ ਹੋਸਕਦਾ ਕਿ ਗੁਰੂ ਜੀ

(੫੭)

ਹਿੰਦੂ ਸੇ,ਸਗੋਂ ਗੁਰੂ ਤੇਗਬਹਾਦੁਰ ਸਾਹਿਬ ਨੇ ਔਰ-
ਗਜ਼ੇਬ ਨੂੰ ਸਿਆਹ ਮਿਰਚਾਂ ਫੂਕਕੇ ਦ੍ਰਿਸ਼ਟਾਂਤ ਦ੍ਵਾਰਾ
ਦੱਸਿਆ ਕਿ ਤੇਰੀ ਇੱਛਾ ਦੋ ਮਜ਼ਹਬਾਂ ਤੋਂ ਇਕ
ਕਰਣ ਦੀ ਹੈ, ਪਰ ਅਕਾਲਪੁਰੁਸ਼ ਦੀ ਇੱਛਾ ਹੈ
ਕਿ ਦੋਹਾਂ ਤੋਂ ਭਿੰਨ ਇੱਕ *ਤੀਸਰਾ ਮਜ਼ਹਬ
“ਖਾਲਸਾ” ਹੋਵੇਗਾ. ਔਰ ਗੁਰੂ ਸਾਹਿਬ ਨੇ ਕੇਵਲ
ਬ੍ਰਾਹਮਣਾਂ ਵਾਸਤੇ ਸੀਸ ਨਹੀਂ ਦਿੱਤਾ,ਸਗੋਂ ਸੰਸਾਰ-
ਮਾਤ੍ਰ ਦੇ ਹਿਤ ਲਈਂ ਆਪਣਾਆਪ ਕੁਰਬਾਨ ਕੀਤਾ
ਹੈ, ਜੈਸਾਕਿ ਬਿਚਿਤ੍ਰ ਨਾਟਕ ਤੋਂ ਸਿੱਧ ਹੈ, ਯਥਾ:-

ਸਾਧੁਨ ਹੇਤ ਇਤੀ ਜਿਨ ਕਰੀ,
ਸੀਸ ਦੀਆ, ਪਰ ਸੀ ਨ ਉਚਰੀ.

ਆਪ ਕਿਸੇ ਯੁਕਤੀ ਕਰਕੇ ਭੀ ਏਹ ਸਿੱਧ ਨਹੀਂ
ਕਰ ਸਕਦੇ ਕਿ “ਸਾਧੁ” ਪਦ ਹਿੰਦੂ ਵੋਧਕ ਹੈ.
ਔਰ ਪ੍ਯਾਰੇ ਹਿੰਦੂ ਭਾਈ ! ਸਤਗੁਰਾਂ ਦਾ ਉਪਦੇਸ਼
ਹੀ ਸਿੱਖਾਂ ਨੂੰ ਏਹ ਹੈ ਕਿ ਦੁਖੀ ਦੀਨ ਅਨਾਥ
ਦੀ ਸਹਾਯਤਾ ਕਰੋ,ਇਸੀ ਉਪਦੇਸ਼ ਨੂੰ ਮੰਨਕੇ ਸਿੱਖਾਂ
ਨੇ ਜੋ ਜੋ ਉਪਕਾਰ ਇਸ ਦੇਸ਼ ਪਰ ਕੀਤੇ ਹਨ ਔਰ

  • ਉਸ ਵੇਲੇ ਏਸ ਦੇਸ਼ ਵਿੱਚ ਪ੍ਰਸਿੱਧ ਕੌਮਾਂ, ਹਿੰਦੂ ਔਰ ਮੁਸਲਮਾਨ

ਦੋ ਹੀ ਥੀਆਂ, ਜੇ ਈਸਾਈ ਆਦਿਕ ਹੋਰ ਕੌਮਾਂ ਵਿਸ਼ੇਸ਼
ਕਰਕੇ ਹੁੰਦੀਆਂ ਤਾਂ ਖ਼ਾਲਸਾਕੌਮ ਨੂੰ ਚੌਥਾ ਅਥਵਾ ਪੰਜਵਾਂ ਆਦਿਕ
ਕਥਨ ਕੀਤਾ ਜਾਂਦਾ .

( ੫੮ )

ਅਨ੍ਯਾਯ ਦੂਰ ਕਰਨ ਲਈਂ ਕੁਰਬਾਨੀਆਂ ਕਰੀਆਂ
ਹੈਨ,ਉਨਾਂ ਨੂੰ ਤਵਾਰੀਖ਼ਾਂ ਦੱਸਦੀਆਂਹਨ,ਮੇਰੇ ਕਹਿਣ
ਦੀ ਲੋੜ ਨਹੀਂ, ਅਸੀਂ ਆਪਨੂੰ ਅਤੇ ਮੁਸਲਮਾਨ
ਈਸਾਈ ਆਦਿਕਾਂ ਨੂੰ ਭੀ ਆਪਣਾ ਅੰਗਹੀ ਸਮ-
ਝਦੇ ਹਾਂ ਔਰ ਸਭ ਨਾਲ ਭਾਈਚਾਰੇ ਵਾਲਾ ਬਰਤਾਉ
ਕਰਦੇ ਹਾਂ, ਔਰ ਸਦੈਵ ਕਰਣਾ ਚਾਹੁੰਨੇ ਹਾਂ,
ਪਰ ਮਜ਼ਹਬ ਦੇ ਖ਼ਯਾਲ ਕਰਕੇ ਅਸੀਂ ਹਿੰਦੂ ਨਹੀਂ
ਹੋਸਕਦੇ, ਕ੍ਯੋਂਕਿ ਸਾਡਾ ਇਸ਼ਟ, ਉਪਾਸ਼ਨਾ ਔਰ
ਧਾਰਮਿਕ ਚਿੰਨ੍ਹ ਆਦਿਕ ਆਪਣੀ ਕੌਮ ਦੇ ਨਿਯਮਾਂ
ਅਨੁਸਾਰ ਆਪ ਤੋਂ ਅਲਗ ਹਨ,ਇਸ ਵਾਸਤੇ ਸਿੱਖ
ਕੌਮ ਹਿੰਦੂ ਈਸਾਈ ਮੁਸਲਮਾਨਾਂ ਦੀ ਤਰਾਂ ਇੱਕ
ਵੱਖਰੀ ਕੌਮ ਹੈ.

ਵ੍ਰਿਥਾ ਚਰਚਾ ਕਰਨ ਨਾਲੋਂ ਅੱਛਾ ਹੈ ਕਿ ਅਸੀਂ
ਆਪ ਨੂੰ ਵਿਸਥਾਰ ਨਾਲ ਸਿੱਖਧਰਮਪੁਸਤਕਾਂ ਦੇ
ਹਵਾਲੇ ਦੇਕੇ ਦੱਸਦੇਈਏ ਕਿ ਆਪ ਦਾ ਔਰ ਸਾਡਾ
ਕਿਤਨਾ ਭੇਦ ਹੈ:-

(੧) ਵੇਦ ਸਿਮ੍ਰਤੀ ਪੁਰਾਣ.
ਆਪ ਵੇਦਾਂ ਨੂੰ ਈਸ਼੍ਵਰ ਦੇ ਸ੍ਵਾਸ *ਨਿਤ੍ਯ ਔਰ

  • ਗੁਰੁਮਤ ਵਿੱਚ ਵੇਦ ਪੁਸਤਕ ਨਿੱਤਯ ਨਹੀਂ,ਯਥਾ:-

"ਸਾਸਤ ਸਿਮ੍ਰਤਿ ਬਿਨਸਹਿਗੇ ਵੇਦਾ (ਗਉੜੀ ਮ:੫)

( ੫੯ )

ਸਿਮ੍ਰਤੀ ਪੁਰਾਣ ਆਦਿਕ ਪੁਸਤਕਾਂ ਨੂੰ ਆਪਣੇ ਧਰਮ
ਦਾ ਆਧਾਰ ਮੰਨਦੇ ਹੋਂ, ਪਰ ਅਸੀਂ ਕੇਵਲ ਗੁਰੂ
ਗ੍ਰੰਥਸਾਹਿਬ ਨੂੰ ਅਪਣਾ ਧਰਮਪੁਸਤਕ ਜਾਣਦੇ ਹਾਂ,
ਔਰ ਉਸ ਦੇ ਆਸ਼ਯ ਅਨੁਸਾਰ ਜੋ ਸਾਖੀਆਂ
ਆਦਿਕ ਧਰਮਪੁਸਤਕ ਹਨ ਉਨ੍ਹਾਂ ਨੂੰ ਮੰਨਦੇ ਹਾਂ.
ਗੁਰਸਿੱਖਾਂ ਲਈਂ ਸਤਗੁਰਾਂ ਦਾ ਏਹ ਹੁਕਮ ਹੈ:-

(ਉ)

ਸਤਗੁਰੂ ਬਿਨਾ ਹੋਰ ਕਚੀ ਹੈ ਬਾਣੀ,
ਕਹਿੰਦੇ ਕਚੇ ਸੁਣਦੇ ਕਚੇ ਕਚੀਂ ਆਖ ਵਖਾਣੀ.

(ਅ)

ਬਾਣੀ ਤ ਗਾਵਹੁ ਗੁਰੂਕੇਰੀ ਬਾਣੀਆਂ ਸਿਰਬਾਣੀ. (ਅਨੰਦ ਮ:੩)

(ੲ)

ਸਭਸੈ ਊਪਰ ਗੁਰੁਸਬਦ ਵਿਚਾਰ,
ਹੋਰ ਕਥਨੀ ਬਦਉ ਨ, ਸਗਲੀ ਛਾਰ, (ਰਾਮਕਲੀ ਅਸ਼ਟਪਦੀ ਮ: ੪)

(ਸ)

ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰਿਨਾਮ
ਪਾਇਦਾ (ਮਾਰੂ ਮ: ੩)

(ਹ)

ਗਰੁਬਾਣੀ ਇਸ ਜਗ ਮਹਿ ਚਾਨਣ. (ਸ੍ਰੀਰਾਗ ਮਹਲਾ ੩)

(ਕ)

ਸਤਗੁਰੁ ਕੀ ਬਾਣੀ ਸਤ ਸਤ ਕਰ ਜਾਣਹੁ ਸਿਖਹੁ !
ਹਰਿ ਕਰਤਾ ਮੁਹਹੁ ਕਢਾਏ. (ਗਉੜੀ ਵਾਰ ਮਹਲਾ ੪)

(ਖ)

ਭਗਤਭੰਡਾਰ ਗੁਰੁਬਾਣੀ ਲਾਲ,
ਗਾਵਤ ਸੁਣਤ ਕਮਾਵਤ ਨਿਹਾਲ. ( ਆਸਾ ਮਹਲਾ ੫)

(ਗ)

ਰਤਨ ਪਦਾਰਥ ਸਾਗਰ ਭਰਿਆ,
ਗੁਰੁਬਾਣੀ ਲਾਗੇ ਤਿਨ ਹਥਚੜਿਆ. (ਆਸਾ ਛੰਤ ਮਹਲਾ ੪)

(ਘ)

ਗੁਰਬਾਣੀ ਗਾਵਹੁ, ਭਾਈ,
ਓਹ ਸਫਲ ਸਦਾ ਸੁਖਦਾਈ. (ਸੋਰਠਿ ਮਹਲਾ ੫)

( ੬੦ )

(ਙ)

ਭਣਤ ਨਾਨਕ ਕਰੇ ਵੀਚਾਰ,
ਸਾਚੀਬਾਣੀ ਸਿਉ ਧਰੇ ਪਿਆਰ.
ਤਾਂਕੋ ਪਾਵੈ ਮੋਖਦੁਆਰ,
ਜਪ ਤਪ ਸਭ ਇਹੁ ਸਬਦੁ ਹੈ ਸਾਰ. (ਧਨਾਸਰੀ ਮ: ੩)

(ਚ)

ਬਾਣੀ ਗੁਰੂ ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ,
ਗੁਰੁਬਾਣੀ ਕਹੈ ਸੇਵਕਜਨ ਮਾਨੈ,ਪਰਤਖ ਗੁਰੂ ਨਿਸਤਾਰੇ (ਨਟ ਮ:੪

(ਛ)

ਸਤਗੁਰੁ ਕੀ ਬਾਣੀ ਸਤ ਸਤ ਕਰ ਮਾਨਹੁ,
ਇਉ ਆਤਮਰਾਮਹਿ ਲੀਨਾ ਹੇ. (ਮਾਰੂ ਮ: ੫)

ਪ੍ਯਾਂਰੇ ਹਿੰਦੂ ਭਾਈ! ਵੇਦ ਸ਼ਾਸਤ੍ਰ ਆਦਿਕ ਆਪ
ਦੇ ਧਰਮਪੁਸਤਕਾਂ ਪਰ ਜੋ ਸਤਗੁਰਾਂ ਦੀ ਰਾਯ ਹੈ
ਆਪ ਨੂੰ ਓਹ ਭੀ ਸੁਣਾਉਨੇ ਹਾਂ:-

(ਉ)

ਸਾਸਤ ਬੇਦ ਬਕੈ ਖੜੋ ਭਾਈ, ਕਰਮ ਕਰਹੁ ਸੰਸਾਰੀ,
ਪਾਖੰਡ ਮੈਲ ਨ ਚੂਕਈ ਭਾਈ, ਅੰਤਰ ਮੈਲ ਵਿਕਾਰੀ (ਸੋਰਠ ਮ: ੧)

(ਅ)

ਪੰਡਿਤ,ਮੈਲ ਨ ਚੂਕਈ ਜੇ ਵੇਦ ਪੜ੍ਹੈ ਜੁਗ ਚਾਰ (ਸੋਰਠ ਮ: ੩)

(ਈ)

ਬੇਦ ਕਤੇਬ ਸੰਸਾਰ *ਹਭਾਹੂੰ ਬਾਹਰਾ,
ਨਾਨਕ ਕਾ ਪਾਤਸਾਹ ਦਿਸੈ ਜਾਹਰਾ. (ਆਸਾ ਮ: ੫)

(ਸ)

ਬੇਦ ਕਤੇਬ ਸਿਮ੍ਰਿਤਿ ਸਭ ਸਾਸਤ੍ਰ ਇਨ ਪੜ੍ਹਿਆਂ ਮੁਕਤਿ
ਨ ਹੋਈ. (ਸੂਹੀ ਮ: ੫)

(ਹ)

ਬ੍ਰਹਮਾ ਮੂਲ ਵੇਦਅਭਿਆਸਾ,
ਤਿਸ ਤੇ ਉਪਜੇ ਦੇਵ ਮੋਹਿਪਿਆਸਾ,
ਤ੍ਰੈਗੁਣ ਭਰਮੇ ਨਾਹੀਂ ਨਿਜਘਰ ਵਾਸਾ. ( ਗਉੜੀ ਅਸ਼ਟਪਦੀ ਮ : ੩)

(ਕ)

ਤ੍ਰੈਗੁਣਬਾਣੀ ਵੇਦਵੀਚਾਰ,
ਬਿਖਿਆ ਮੈਲ ਬਿਖਿਆ ਵਪਾਰ (ਮਲਾਰ ਮ : ੩)

(ਖ)

ਬੇਦ ਕੀ ਪੁਤ੍ਰੀ ਸਿਮ੍ਰਤਿ ਭਾਈ,

    • ਸਾਂਕਲ ਜੇਵਰੀ ਲੈ ਹੈ ਆਈ. (ਗਉੜੀ ਕਬੀਰ)
  • ਸਭ ਤੋਂ.
    • ਸੰਗੁਲ

( ੬੧)

(ਗ)

ਬੇਦ ਕਤੇਬ *ਇਫ਼ਤਰਾ ਭਾਈ ਦਿਲ ਕਾ ਫ਼ਿਕਰ ਨ ਜਾਇ. (ਤਿਲੰਗ ਕਬੀਰ)

(ਘ)

ਸਿਮ੍ਰਤਿ ਸਾਸਤ੍ਰ ਪੁੰਨ ਪਾਪ ਵੀਚਾਰਦੇ, ਤਤੈ ਸਾਰ ਨ ਜਾਣੀ. (ਅਨੰਦ ਮ:੩)

(ਙ)

ਸਿਮ੍ਰਤਿ ਸਾਸਤ੍ਰ ਬਹੁਤ ਵਿਸਥਾਰਾ,
ਮਾਇਆਮੋਹ ਪਸਰਿਆ ਪਾਸਾਰਾ. (ਮਾਰੂ ਮ ੫)

(ਚ)

ਪੜ੍ਹੇ ਰੇ ਸਗਲ ਬੇਦ, ਨਹਿ ਚੂਕੈ ਮਨਭੇਦ,
ਇਕ ਖਿਨ ਨ ਧੀਰਹਿ ਮੇਰੇ ਘਰ ਕੇ ਪੰਚਾ, (ਧਨਾਸਰੀ ਮ:੫)

(ਛ)

ਵੇਦ ਪੜਹਿ, ਹਰਿਨਾਮ ਨ ਬੂਝਹਿ.
ਮਾਇਆ ਕਾਰਣ ਪੜਿ ਪੜਿ ਲੂਝਹਿ. (ਮਾਰੂ ਮ:੩)

(ਜ)

ਬੇਦਬਾਣੀ ਜਗ ਵਰਤਦਾ, ਤ੍ਰੈਗੁਣ ਕਰੇ ਵੀਚਾਰ,
ਬਿਨੁ ਨਾਵੈ ਜਮਡੰਡ ਸਹੈ, ਮਰ ਜਨਮੈ ਵਾਰੋਵਾਰ, (ਮਲਾਰ ਮ:੩ )

(ਝ)

ਪੜਿ ਪੜਿ ਪੰਡਿਤ ਮੋਨੀ ਥਕੇ ਵੇਦਾਂ ਕਾ ਅਭਿਆਸ,
ਹਰਿਨਾਮ ਚਿਤ ਨ ਆਵਈ, ਨਹਿ ਨਿਜਘਰ ਹੋਵੇ ਬਾਸ.(ਮਲਾਰ ਮ:੩)

(ਞ)

ਬ੍ਰਹਮੇ ਚਾਰ ਹੀ ਵੇਦ ਬਨਾਏ,
ਸਰਬਲੋਕ ਤਿਹ ਕਰਮ ਚਲਾਏ.
ਜਿਨ ਕੀ ਲਿਵ ਹਰਿਚਰਨਨ ਲਾਗੀ,
ਤੇ ਬੇਦਨ ਤੇ ਭਏ ਤਿਆਗੀ,
ਜਿਨ ਮਨ ਹਰਿਚਰਨਨ ਠਹਿਰਾਯੋ.
ਸੋ ਸਿਮ੍ਰਤਿਨ ਕੇ ਰਾਹ ਨ ਆਯੋ (ਵਿਚਿਤ੍ਰ ਨਾਟਕ)

(ਟ)

ਸਿਮ੍ਰਤਿ ਸਾਸਤ੍ਰ ਬੇਦ ਸਭੈ
ਬਹੁ ਭੇਦ ਕਹੈਂ ਹਮ ਏਕ ਨ ਜਾਨਯੋ,

(ਠ)

ਵੇਦ ਕਤੇਬ ਕੇ ਭੇਦ ਸਭੈ ਤਜ,
ਕੇਵਲ ਕਾਲ ਕ੍ਰਿਪਾਨਿਧਿ ਮਾਨਯੋ. (ਦਸਮਗੁਰੂ ਜੀ)

  • ਕਪੋਲਕਲਪਣਾ.

( ੬੨ )

(ਡ)

ਸਾਸਤ ਸਿਮ੍ਰਤਿ ਵੇਦ ਲਖ ਮਹਾਂਭਾਰਤ ਰਾਮਾਯਣ ਮੇਲੇ,
ਸਾਰਗੀਤ ਲਖ ਭਾਗਵਤ ਜੋਤਕ ਵੈਦ ਚਲੰਤੀ ਖੇਲੇ,
ਗਯਾਨ ਧਯਾਨ ਸਿਮਰਣ ਘਣੇ ਦਰਸ਼ਨ ਵਰਣ ਗੁਰੂ ਬਹੁ ਚੇਲੇ,
ਪੂਰਾ ਸਤਗੁਰੁ ਗੁਰਾਂਗੁਰੁ, ਮੰਤ੍ਰ ਮੂਲ ਗੁਰੁਬਚਨ ਸੁਹੇਲੇ.

(ਢ)

ਗੁਰੁਸਿਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ,
ਪਤਿਬ੍ਰਤ ਏਕਟੇਕ ਦੁਬਿਧਾ ਨਿਵਾਰੀ ਹੈ.
ਪੂਛਤ ਨ ਜੋਤਕ ਔ ਵੇਦ ਤਿਥਿ ਵਾਰ ਕਛੂ,
ਗ੍ਰਹਿ ਔ ਨਛਤ੍ਰ ਕੀ ਨ ਸ਼ੰਕਾ ਉਰ ਧਾਰੀ ਹੈ (ਭਾਈ ਗੁਰਦਾਸ ਜੀ)

ਹਿੰਦੂ-ਆਪ ਜਿਨ੍ਹਾਂ ਸ਼ਬਦਾਂ ਦੇ ਹਵਾਲੇ ਦਿੰਦੇ
ਹੋਂ ਏਹ ਗਯਾਨਕਾਂਡ ਦੇ ਹਨ, ਵੇਦ ਵਿੱਚ ਕਰਮ,
ਉਪਾਸਨਾ ਔਰ ਗਯਾਨ,ਏਹ ਤਿੰਨ ਕਾਂਡ ਵੱਖੋ ਵੱਖ
ਹਨ. ਆਚਾਰਯ ਲੋਗ ਜੈਸਾ ਅਧਿਕਾਰੀ ਦੇਖਦੇ ਹਨ
ਓਹੋਜੇਹਾ ਉਪਦੇਸ਼ ਕਰਦੇ ਹਨ, ਇਸ ਵਾਸਤੇ ਇਨ੍ਹਾਂ
ਸਬਦਾਂ ਦਾ ਉਪਦੇਸ਼ ਹਰੇਕ ਵਾਸਤੇ ਨਹੀਂ ਹੈ.

ਸਿੱਖ-ਪਯਾਰੇ ਭਾਈ! ਸਾਡੇ ਸਤਗੁਰਾਂ ਨੇ ਏਹ
ਸ਼ਬਦ ਸਭਦੇ ਹਿਤ ਲਈਂ ਯਥਾਰਥ ਉੱਚਾਰਣ ਕੀਤੇ
ਹਨ, ਕਿਸੇ ਖ਼ਾਸਕਾਂਡ ਦੇ ਅਧਿਕਾਰੀ ਵਾਸਤੇ ਨਹੀਂ,
ਔਰ ਸਿੱਖਮਤ ਵਿੱਚ ਆਪ ਦੇ ਧਰਮ ਦੀ ਤਰਾਂ ਕਰਮ,
ਉਪਾਸ਼ਨਾ ਔਰ ਗਯਾਨ ਕਾਂਡ ਨਹੀਂ. ਅਸੀਂ
ਪੰਥ ਦੀ ਸੇਵਾ, ਉਪਕਾਰ, ਨਾਮ, ਦਾਨ,ਸਨਾਨ ਔਰ
ਧਰਮਕਿਰਤ ਆਦਿਕ ਸ਼ੁਭਕਰਮਾਂ ਨੂੰ “ਕਰਮਕਾਂਡ"

( ੬੩ )

ਜਾਣਦੇ ਹਾਂ, ਆਪ ਦੀ ਤਰਾਂ ਚਮਚੀਆਂ ਨਾਲ ਪਾਣੀ
ਫੱਕਣਾ, ਕੰਨ ਨੱਕ ਨੂੰ ਹੱਥ ਲਾ ਲਾ ਤਾੜੀਆਂ ਮਾਰ-
ਣੀਆਂ ਔਰ ਘੀ ਜੇਹੇ ਉੱਤਮਪਦਾਰਥ ਨੂੰ ਵ੍ਰਿਥਾ
ਅੱਗ ਵਿੱਚ ਫੂਕਣਾ ਇਤ੍ਯਾਦਿਕ ਕਰਮਾਂ ਨੂੰ
ਕਰਮਕਾਂਡ ਨਹੀਂ ਮੰਨਦੇ .

ਔਰ-ਮਨ ਨੂੰ ਠਹਿਰਾਕੇ ਗੁਰਬਾਣੀ ਦਾ ਪਾਠ
ਅਰ ਨਾਮ ਅਭ੍ਯਾਸ ਕਰਣਾ, ਵਾਹਗੁਰੂ ਨੂੰ ਸਰਬ
ਵ੍ਯਾਪੀ ਮੰਨਕੇ ਉਸਦੇ ਪ੍ਰੇਮ ਵਿੱਚ ਨਿਮਗਨ ਹੋਣਾ
ਹੀ ਸਿੱਖਧਰਮ ਵਿੱਚ “ਉਪਾਸਨਾ" ਹੈ. ਆਪ ਦੇ
ਮਤ ਦੀ ਤਰਾਂ ਕਿਸੇ ਮੂਰਤਿ ਨੂੰ ਅੱਗੇ ਰੱਖਕੇ ਘੰਟੇ
ਬਜਾਉਂਣੇ ਔਰ ਭੋਗਲਾਉਂਣੇ ਉਪਾਸਨਾ ਨਹੀਂ ਹੈ.

ਇਸੀਤਰਾਂ-ਅਕਾਲਪੁਰੁਸ਼ ਔਰ ਆਪਣੇ ਆਪ ਦਾ
ਯਥਾਰਥ ਪਹਿਚਾਨਣਾ ਸਾਡੇ ਧਰਮ ਵਿੱਚ “ਗਯਾਨ”
ਹੈ, ਸ਼ੁਸ਼ਕ ਵੇਦਾਂਤੀਆਂ ਦੀ ਤਰਾਂ ਅਪਣੇ ਆਪ ਨੂੰ
ਰੱਬ ਮੰਨਕੇ ਭਗਤੀ ਭਾਵ ਤੋਂ ਪਤਿਤ ਹੋਕੇ ਅਹੰ-
ਬ੍ਰਹਮਾਸਮਿ” ਦੇ ਨਾਰ੍ਹੇ ਮਾਰਣੇ ਗਯਾਨ ਨਹੀਂ ਹੈ.

ਜਿਸ ਬਾਣੀ ਦਾ ਅੰਮ੍ਰਿਤ ਛਕਣ ਵੇਲੇ ਉਪਦੇਸ਼
ਹੁੰਦਾ ਹੈ ਔਰ ਜੋ ਗੁਰਸਿੱਖਾਂ ਲਈਂ ਨਿੱਤ
ਪੜ੍ਹਨੀ ਵਿਧਾਨ ਹੈ, ਉਸ ਵਿੱਚ ਤਿੰਨੇ ਕਾਂਡ ਭਰੇ
ਹੋਏ ਹਨ,ਜਿਨ੍ਹਾਂ ਨੂੰ ਗੁਰੁਮਤ ਅਨੁਸਾਰ ਸਿੱਖ ਮੰਨਦੇ

( ੬੩ )

ਔਰ ਅਮਲ ਕਰਦੇ ਹਨ.

ਹਿੰਦੂ-ਦੇਖੋ! ਗੁਰੂ ਗ੍ਰੰਥਸਾਹਿਬ ਵਿੱਚ ਵੇਦ
ਸੁਣਨ ਦੀ ਆਗਯਾ ਹੈ:--

“ਸੁਣਿਐ ਸਾਸਤ ਸਿਮ੍ਰਿਤਿ ਵੇਦ". (ਜਪ )

ਸਿੱਖ-ਏਥੇ ਏਹ ਉਪਦੇਸ਼ ਨਹੀਂ ਕਿ ਸਿੱਖ ਸ਼ਾਸਤ੍ਰ
ਅਤੇ ਵੇਦਾਂ ਨੂੰ ਆਪਣੇ ਧਰਮਪੁਸਤਕ ਮੰਨਕੇ
ਸੁਣਨ. ਇਸ ਜਗਾ ਸੁਣਨ ਦਾ ਪ੍ਰਕਰਣ ਔਰ
ਮਹਾਤਮ ਚੱਲਿਆ ਹੋਯਾ ਹੈ ਕਿ ਸੁਣਨ ਤੋਂ ਹੀ ਸਭ ਕੁਛ
ਪ੍ਰਾਪਤ ਹੁੰਦਾ ਹੈ. ਦੇਖੋ ! ਗੁਰੂ ਸਾਹਿਬ ਅਗੇ ਫ਼ਰਮਾਂ-
ਉਂਦੇ ਹਨ:-

ਸੁਣਿਐ ਸਰਾ ਗੁਣਾ ਕੇ ਗਾਹ,
ਸੁਣਿਐ ਸੇਖ ਪੀਰ ਪਾਤਿਸਾਹ.
ਸੁਣਿਐ ਦੂਖ ਪਾਪ ਕਾ ਨਾਸ.

ਹਿੰਦੂ-ਗੁਰੂ ਸਾਹਿਬ ਕਹਿੰਦੇ ਹਨ:-

"ਵੇਦ ਕਹਨ ਇਕ ਵਾਤ". ( ਜਪ )

ਸਿੱਖ-ਪਯਾਰੇ ਹਿੰਦੂ ਭਾਈ ! ਅਗਲੀ ਤੁਕ ਕਯੋਂ
ਨਹੀਂ ਪੜ੍ਹਦਾ, ਕਿ---

"ਸਹਸ ਅਠਾਰਹ ਕਹਨ ਕਤੇਬਾ ਅਸਲੂ ਇਕ ਧਾਤੁ.

ਹਿੰਦੂ--ਦੇਖੋ ! ਗੁਰੂ ਸਾਹਿਬ ਆਖਦੇ ਹਨ:-
"ਅਹਿਰਣ ਮਤਿ ਵੇਦੁ ਹਥੀਆਰੁ.” ( ਜਪ )

( ੬੫ )

ਸਿੱਖ- ਏਥੇ ਆਪ ਦੇ ਓਹ ਵੇਦਪੁਸਤਕ ਨਹੀਂ
ਜਿਨ੍ਹਾਂ ਵਿੱਚ ਅਗਨੀ, ਸੂਰਯ ਅਤੇ ਇੰਦ੍ਰ ਆਦਿਕ
ਦੇਵਤਿਆਂ ਦੇ ਗੁਣ ਗਾਏ ਹਨ,ਔਰ ਖਾਣੇ ਦੀ ਉੱਤਮ
ਸਾਮੱਗ੍ਰੀ ਨੂੰ ਭਸਮ ਕਰਣ ਵਾਲਾ ਹਵਨ ਵਿਧਾਨ
ਕੀਤਾ ਹੈ, ਇਸ ਜਗਾ ਵੇਦ ਪਦ ਦਾ ਅਰਥ
ਯਥਾਰਥ ਗ੍ਯਾਨ ਹੈ, ਆਪ ਦੀ ਤਸੱਲੀ ਵਾਸਤੇ ਅਸੀਂ
ਆਪ ਦੇ ਹੀ ਸ਼ਾਸਤ੍ਰ ਦਾ ਹਵਾਲਾ ਦਿਨੇ ਹਾਂ:-

"ਵੇਦ ਨਾਮਕ ਪੋਥੀਆਂ ਦਾ ਨਾਂਉਂ ਵੇਦ ਨਹੀਂ, ਵੇਦ ਦਾ
ਅਰਥ ਪਰਮਗ੍ਯਾਨ ਹੈ, ਜੋ ਗਯਾਨ ਨੂੰ ਪ੍ਰਾਪਤ ਹੋਕੇ ਪਰਮਪਦ
ਲੱਭਦਾ ਹੈ ਉਸੀ ਨੂੰ ਵੇਦਗਯਾਤਾ ਆਖੀਦਾ ਹੈ"

(ਵ੍ਰਿਹਤ ਪਰਾਸਰ ਸੰਹਿਤਾ,ਅ: ੪)

ਅਥਰਵਵੇਦ ਸੰਬੰਧੀ "ਮੰਡਕ" ਉਪਨਿਸ਼ਦ ਵਿੱਚ ਲਿਖਿਆ
ਹੈ ਕਿ-ਇੱਕ ਪਰਾ (ਮਹਾਂ) ਵਿਦ੍ਯਾ ਹੈ, ਦੂਜੀ ਅਪਰਾ (ਸਾਧਾਰਣ)
ਵਿੱਦ੍ਯਾ ਹੈ. ਰਿਗ, ਯਜੁਰ, ਸਾਮ ਔਰ ਅਥਰਵ, ਵ੍ਯਾਕਰਣ
ਜੋਤਿਸ਼ ਆਦਿਕ ਸਭ ਅਪਰਾ ਵਿਦ੍ਯਾ ਹੈ, ਔਰ ਪਰਾ ਓਹ ਹੈ
ਜਿਸ ਕਰਕੇ ਅਵਿਨਾਸ਼ੀ ਪਰਮਾਤਮਾ ਦਾ ਗ੍ਯਾਨ ਪ੍ਰਾਪਤ ਹੁੰਦਾ ਹੈ.

ਜਪਜੀ ਵਿੱਚ ਜੋ "ਵੇਦ ਹਥਿਆਰ" ਲਿਖਿਆ ਹੈ ਸੋ ਉਸ
ਮਹਾਂਗ੍ਯਾਨ ਦਾ ਨਾਮ ਹੈ ਜਿਸ ਨੂੰ "ਪਰਵਿਦ੍ਯਾ" ਆਖਿਆ
ਗਯਾ ਹੈ,

ਹਿੰਦੂ-ਦੇਖੋ! ਜਪਜੀ ਵਿੱਚ ਲਿਖਿਆ ਹੈ:-
ਗਾਵਹਿ ਪੰਡਿਤ ਪੜਨਿ ਰਖੀਸੁਰ ਜੁਗ ਜੁਗ ਵੇਦਾ ਨਾਲੇ.

ਸਿੱਖ- ਏਹ ਭੀ ਤਾਂ ਲਿਖਿਆ ਹੈ:-
"ਗਾਵਹਿ ਖਾਣੀ ਚਾਰੇ". ਅਰ -

( ੬੬ )

"ਤੁਧ ਧਿਆਇਨ ਵੇਦ ਕਤੇਬਾ ਬਣ ਖੜੇ".

ਜਿੱਥੇ ਡੱਡੂ ਬਿੰਡੇ ਪਸੂ ਪੰਛੀ ਭੀ ਸਾਡੇ ਸਤਗੁਰਾਂ
ਨੂੰ ਵਾਹਗੁਰੂ ਦਾ ਜਾਪ ਕਰਦੇ ਪ੍ਰਤੀਤ ਹੁੰਦੇ ਹਨ
ਓਥੇ ਏਹ ਕਹਿਣਾ, ਕੀ ਆਪ ਦੇ ਮਤ ਦੀ ਪੁਸ਼ਟੀ
ਕਰਦਾ ਹੈ?

ਸਾਡੇ ਸਤਗੁਰੂ ਫ਼ਰਮਾਂਉਂਦੇ ਹਨ:-

"ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ
ਸੋ ਬਿਨ ਹਰਿ ਜਾਪਤ ਹੈ ਨਹੀਂ ਹੋਰ."

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਆਪਾ ਕਰਦੀਆਂ
ਇਸਤ੍ਰੀਆਂ ਨੂੰ ਭੀ ਵਾਹਗੁਰੂ ਦਾ ਜਾਪ
ਕਰਦੀਆਂ ਦੱਸਿਆ ਹੈ, ਯਥਾ:-

"ਹੈ ਹੈ ਕਰਕੇ ਓਹ ਕਰੇਨ,
ਗਲ੍ਹਾਂ ਪਿਟਨ ਸਿਰ ਖੋਹੇਨ,
ਨਾਉਂ ਲੈਨ ਅਰ ਕਰਨ ਸਮਾਇ,
ਨਾਨਕ ਤਿਨ ਬਲਿਹਾਰੈ ਜਾਇ".

ਅਰ ਜਗਤਗੁਰੂ ਨੂੰ ਹਰਟ (ਘਟਿਯੰਤ੍ਰ) ਦੀ ਧੁਨੀ
ਭੀ ਕਰਤਾਰ ਦਾ ਜਾਪ ਭਾਸਦੀ ਸੀ. ਦੇਖੋ ਸਲੋਕ
ਵਾਰਾਂ ਤੋਂ ਵਧੀਕ.

ਹਿੰਦੂ-ਗ੍ਰੰਥ ਸਾਹਿਬ ਵਿੱਚ ਲਿਖਿਆ ਹੈ:-

"ਵੇਦਪਾਠ ਮਤਿ ਪਾਪਾਂ ਖਾਇ.”

ਸਿੱਖ-ਇਸ ਦਾ ਏਹ ਅਰਥ ਹੈ ਕਿ ਗ੍ਯਾਨ ਵਿਚਾਰ
ਨਾਲ ਪਾਠ ਕੀਤਾ ਹੋਯਾ ਪਾਪਾਂ ਨੂੰ ਇਸ ਤਰਾਂ

( ੬੭ )

ਨਾਸ਼ ਕਰ ਦਿੰਦਾ ਹੈ, ਜਿਸ ਤਰਾਂ:-

"ਦੀਵਾ ਬਲੈ ਅੰਧੇਰਾ ਜਾਇ"

ਜੋ ਲੋਕ ਅਰਥਵਿਚਾਰ ਬਿਨਾ ਪਾਠ ਕਰਦੇ ਹਨ
ਉਨ੍ਹਾਂ ਨੂੰ ਲਾਭ ਨਹੀਂ ਪ੍ਰਾਪਤ ਹੁੰਦਾ. ਸ਼੍ਰੀ ਗੁਰੁ ਗੋਬਿੰਦ
ਸਿੰਘ ਸਾਹਿਬ ਨੇ ਇੱਕ ਸਿੱਖ ਨੂੰ, ਜੋ ਅਰਥ ਵਿਚਾਰ
(ਵੇਦ) ਬਿਨਾਂ ਅਸ਼ੁੱਧ ਗੁਰੁਬਾਣੀ ਪੜ੍ਹ ਰਹਿਆ ਸੀ,
ਮਾਰ ਪਵਾਈ ਸੀ.

ਪ੍ਯਾਰੇ ਹਿੰਦੂ ਭਾਈ ! ਜੇ ਆਪ ਦਾ ਏਹੀ ਪੱਕਾ
ਹਠ ਹੈ ਕਿ ਵੇਦ ਨਾਮਕ ਪੁਸਤਕਾਂ ਦਾ ਪਾਠ ਪਾਪ
ਮਤੀ ਦੂਰ ਕਰ ਦਿੰਦਾ ਹੈ, ਤਾਂ ਆਓ ਮੂਰਖ,
ਦੁਰਾਚਾਰੀਆਂ ਪਾਸ ਵੇਦ ਦੀ ਧੁਨੀ ਕਰੀਏ ਔਰ
ਪਰਖੀਏ ਕਿ ਹੁਣ ਉਨ੍ਹਾਂ ਦੀ ਪਾਪਮਤੀ
ਬਦਲਕੇ ਪੁੁੰਨਮਤੀ ਹੋਈ ਹੈ ਜਾਂ ਨਹੀਂ, ਔਰ ਆਪ
ਨੂੰ ਨਿਰਸੰਦੇਹ ਕਰਣ ਵਾਸਤੇ ਕਿ ਇਸ ਸ਼ਬਦ ਵਿੱਚ
ਵੇਦਪਾਠ ਦੀ ਮਹਿਮਾ ਨਹੀਂ ਇਸੇ ਦੀਆਂ
ਅਗਲੀਆਂ ਤੁਕਾਂ ਲਿਖਦੇ ਹਾਂ:-

"ਵੇਦਪਾਠ ਸੰਸਾਰ ਕੀ ਕਾਰ,
ਪੜ ਪੜ ਪੰਡਿਤ ਹੋਇ ਖੁਆਰ."

ਹਿੰਦੂ-ਗੁਰੂ ਸਾਹਿਬ ਕਹਿੰਦੇ ਹਨ:-

"ਵੇਦਾਂ ਮਹਿ ਨਾਮ ਉਤਮ ਸੋ ਸੁਣਹਿ ਨਾਹੀਂ,

( ੬੮ )

ਫਿਰਹਿ ਜਿਉਂ ਬੇਤਾਲਿਆ” (ਅਨੰਦ)

ਸਿੱਖ- ਇਸ ਦਾ ਅਰਥ ਹੈ ਕਿ ਵੇਦਾਂ ਵਿੱਚ ਜੇ
ਕੋਈ ਉੱਤਮਵਸਤੂ ਹੈ ਤਾਂ ਵਾਹਗੁਰੂ ਦਾ (ਕਿਤੇ
ਨਾਮਮਾਤ੍ਰ) ਨਾਮ ਹੈ, ਸੋ ਉਸ ਨੂੰ ਤਾਂ ਅਗ੍ਯਾਨੀ
ਲੋਕ ਸੁਣਦੇ ਔਰ ਵਿਚਾਰਦੇ ਨਹੀਂ, ਯੁਗ ਔਰ
ਹਵਨ ਆਦਿਕ ਵ੍ਰਿਥਾ ਕਰਮਾਂ ਵਿੱਚ ਬੇਤਾਲਾਂ ਦੀ
ਤਰਾਂ ਭਟਕਦੇ ਫਿਰਦੇ ਹਨ. ਗੁਰੂ ਸਾਹਿਬ ਦਾ ਬਚਨ
ਹੈ:-

"ਹਰਿ ਕੇ ਨਾਮ ਹੀਨ ਬੇਤਾਲ". (ਸਾਰੰਗ ਮਹਲਾ ੫)

ਇਸ ਤੁਕ ਵਿੱਚ ਗੁਰੂ ਸਾਹਿਬ ਨੇ ਵੇਦਾਂ ਨੂੰ
ਉੱਤਮ ਨਹੀਂ ਦੱਸਿਆ, ਵਾਹਿਗੁਰੂ ਦਾ ਨਾਮ ਉੱਤਮ
ਕਥਨ ਕੀਤਾ ਹੈ.

ਹਿੰਦੂ-ਗੁਰੂ ਸਾਹਿਬ ਆਖਦੇ ਹਨ:-

"ਚਾਰ ਪੁਕਾਰਹਿ ਨਾ ਤੁ ਮਾਨਹਿ,
ਖਟ ਭੀ ਏਕਾਬਾਤ ਬਖਾਨਹਿ.
ਦਸਅਸਟੀ ਮਿਲ ਏਕੋ ਕਹਿਆ,
ਤਾਂਭੀ ਜੋਗੀ ! ਭੇਦ ਨ ਲਹਿਆ."

ਸਿੱਖ- ਜੋਗੀ ਜੋ ਵੇਦ ਸ਼ਾਸਤ੍ਰਾਂ ਦਾ ਵਿਸ੍ਵਾਸੀ ਸੀ
ਉਸ ਨੂੰ ਗੁਰੂ ਸਾਹਿਬ ਫਰਮਾਉਂਦੇ ਹਨ, ਕਿ ਹੇ ਜੋਗੀ!
ਤੈੈਂ ਆਪਣੇ ਮਤ ਦੇ ਸ਼ਾਸਤ੍ਰਾਂ ਨੂੰ ਪੜ੍ਹ ਸੁਣ ਕੇ ਭੀ
ਪਰਮਾਤਮਾ ਦਾ ਭੇਤ ਨਹੀਂ ਪਾਯਾ, ਐਵੇਂ ਪਾਣੀ ਵਿਲੋ-

( ੬੯ )

ਯਾ ਹੈ. ਔਰ ਕਯਾ ਹਿੰਦੂ ਭਾਈ ਸਾਹਿਬ ! ਯੋਗੀ ਨੂੰ
ਸਤਗੁਰੂ ਇਉਂ ਆਖਦੇ ਕਿ ਹੇ ਜੋਗੀ ! ਦੇਖ ਕੁਰਾਨ
ਔਰ ਅੰਜੀਲ ਏਹ ਉਪਦੇਸ਼ ਦੇ ਰਹੇ ਹਨ
ਪਰ ਤੈੈਂ ਉਨ੍ਹਾਂ ਦੇ ਮਰਮ ਨੂੰ ਨਹੀਂ ਪਾਯਾ?
ਜਿਸਤਰਾਂ ਹਿੰਦੂਯੋਗੀ ਨੂੰ ਸਤਗੁਰਾਂ ਨੇ ਉਪਦੇਸ਼
ਦਿੱਤਾ ਹੈ ਇਸੀ ਤਰਾਂ ਮੁਸਲਮਾਨਾਂ ਪ੍ਰਤੀ ਕਥਨ
ਕਰਦੇ ਹਨ:-

"ਹੋਇ ਮੁਸਲਮ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ"
"ਮਿਹਰ ਮਸੀਤ ਸਿਦਕ ਮੁਸਲਾ ਹਕ ਹਲਾਲ ਕੁਰਾਣ"
"ਸਚ ਕਮਾਵੈ ਸੋਈ ਕਾਜੀ,
ਜੋ ਦਿਲ ਸੋਧੈ ਸੋਈ ਹਾਜੀ.
ਸੋ ਮੁਲਾ*ਮਲਊਨ ਨਿਵਾਰੈ" (ਆਦਿਕ)

ਕੀ ਇਨ੍ਹਾਂ ਉਪਦੇਸ਼ਾਂ ਦਾ ਆਪ ਏਹ ਸਿੱਟਾ ਕੱਢੋੋਂਗੇ
ਕਿ ਗੁਰੂ ਸਾਹਿਬ ਸਿੱਖਾਂ ਨੂੰ ਮੁਹੰਮਦ ਸਾਹਿਬ ਦੀ
ਪੈਰਵੀ ਕਰਣ ਦਾ ਹੁਕਮ ਦਿੰਦੇ ਹਨ? ਅਸਲ ਵਿੱਚ
ਆਪ ਉਪਦੇਸ਼ ਦੇ ਢੰਗ ਅਤੇ ਸਤਗੁਰਾਂ ਦੇ ਆਸ਼ਯ
ਤੋਂ ਅਗ੍ਯਾਨੀ ਹੋ.

ਹਿੰਦੂ-ਗ੍ਰੰਥਸਾਹਿਬ ਵਿੱਚ ਲਿਖਿਆ ਹੈ:-
“ਵੇਦ ਪੁਰਾਨ ਕਹੋ ਮਤ ਝੂਠੇ ਝੂਠਾ ਜੋ ਨ ਵਿਚਾਰੇ
ਸਿੱਖ-ਪਾਠ ਸਹੀ ਇਸ ਤਰਾਂ ਹੈ:-

  • ਸ਼ੈਤਾਨ. ਭਾਵ ਕਾਮਾਦਿਕ ਵਿਕਾਰਾਂ ਤੋਂ ਹੈ.

(੭੦)

“ਬੇਦ ਕਤੇਬ ਕਹਹੁ ਮਤ ਝੂਠੇ."

ਇਸ ਦਾ ਭਾਵ ਇਹ ਹੈ - ਕਾਸ਼ੀ ਵਿੱਚ ਕਬੀਰ ਜੀ
ਪਾਸ ਹਿੰਦੂ ਔਰ ਮੁਸਲਮਾਨ ਇੱਕ ਦੂਜੇ ਦੀ ਨਿੰਦਾ
ਕਰਦੇ ਹੋਏ, ਔਰ ਇੱਕਦੂਜੇ ਦੀਆਂ ਧਰਮਪੁਸਤਕਾਂ
ਨੂੰ ਗਾਲੀਆਂ ਦਿੰਦੇ ਹੋਏ ਆਏ, *ਜਿਸ ਪਰ ਕਬੀਰ
ਜੀ ਨੇ ਸ਼ਾਂਤੀ ਕਰਾਉਣ ਲਈ ਉੱਤਮ ਉਪਦੇਸ਼
ਦਿੱਤਾ ਕਿ ਐਵੇਂ ਬਿਨਾ ਵਿਚਾਰੇ ਪੱਖਪਾਤ ਨਾਲ
ਕ੍ਰੋਧ ਦੇ ਅਧੀਨਹੋਕੇ ਵੇਦ ਔਰ ਕੁਰਾਨ ਨੂੰ ਝੂਠੇ ਝੂਠੇ
ਨਾ ਕਹੋ, ਅਸਲੀਯਤ ਸਮਝਕੇ ਜੋ ਕੁਛ ਆਖਣਾ
ਹੈ ਸੋ ਯਥਾਰਥ ਆਖੋ, ਅਰ ਸ਼ਾਂਤੀ ਨਾਲ ਧਰਮਗ੍ਰੰਥਾਂ
ਦੇ ਮਰਮ ਨੂੰ ਸਮਝੋ.

ਆਪ ਨੇ ਜੋ ਕਬੀਰ ਜੀ ਦਾ ਸ਼ਬਦ ਵੇਦਾਂ ਦੀ
ਤਾਈਦ ਵਿੱਚ (ਬਿਨਾ ਪ੍ਰਸੰਗ ਸਮਝੇ) ਦਿੱਤਾ ਹੈ
ਅਸੀਂ ਮੁਨਾਸਬ ਜਾਣਦੇ ਹਾਂ ਕਿ ਆਪ ਨੂੰ ਕਬੀਰ
ਜੀ ਦੀ ਆਪਣੀ ਰਾਯ ਵੇਦ ਔਰ ਕੁਰਾਨ ਬਾਬਤ
ਸੁਣਾਈਏ, ਜੋ ਏਹ ਹੈ:-

"ਬੇਦ ਕਤੇਬ ਇਫਤਰਾ ਭਾਈ ! ਦਿਲ ਕਾ ਫਿਕਰ ਨ ਜਾਇ"

ਮੇਰੇ ਮਿਤ੍ਰ ਹਿੰਦੂ ਜੀ ! ਸਾਡੇ ਸਤਗੁਰੂ ਸਾਰਗ੍ਰਾਹੀ

*ਚਰਚਾ "ਵਲੀਦਾਨ" ਔਰ "ਕੁਰਬਾਨੀ" ਦੇ ਮਸਲੇ ਪਰ
ਦੋਹਾਂ ਧਿਰਾਂ ਦੀ ਛਿੜੀ ਹੋਈ ਸੀ.

( ੭੧ )

ਸਭ ਦੇ ਪ੍ਯਾਰੇ ਸੇ,ਓਹ ਕਿਸੇ ਦੀ*ਨਿੰਦਾ ਔਰ
ਉਸਤਤਿ ਨਹੀਂ ਕਰਦੇ ਸੇ, ਜੋ ਯਥਾਰਥ ਦੇਖਦੇ ਸੇ ਸੋ
ਆਖਦੇ ਸੇ, ਓਹ ਵੇਦ ਕੁਰਾਨ ਆਦਿਕ ਪੁਸਤਕਾਂ ਨੂੰ
ਇੱਕ ਦ੍ਰਿਸ਼ਟੀ ਨਾਲ ਦੇਖਦੇ ਸੇ, ਓਹ ਸੰਸਕ੍ਰਿਤ ਨੂੰ
“ਦੇਵਬਾਣੀ" ਔਰ ਅਰਬੀ ਫਾਰਸੀ ਨੂੰ **"ਮਲੇਛ
ਭਾਸ਼ਾ" ਨਹੀਂ ਸਮਝਦੇ ਸੇ, ਜੇਹਾ ਕਿ ਉਨ੍ਹਾਂ ਦੀ
ਬਾਣੀ ਤੋਂ ਸਿੱਧ ਹੈ:-

ਅਲਹਿ ਅਲਖ ਅਪਾਰ,
ਖੁਦ ਖੁਦਾਇ ਵਡ ਬੇਸੁਮਾਰ.
ਓ ਨਮੋ ਭਗਵੰਤ ਗੁਸਾਈ,
ਖਾਲਿਕ ਰਵਰਹਿਆ ਸਰਬਠਾਂਈ.
ਮਿਹਰਵਾਨ ਮਉਲਾ ਤੁਹੀ ਏਕ,
ਪੀਰ ਪੈਕਾਂਬਰ ਸੇਖ.
ਕਹੁ ਨਾਨਕ ਗੁਰੁ ਖੋਏ ਭਰਮ,
ਏਕੋ ਅਲਹੁ ਪਾਰਬ੍ਰਹਮ.(ਰਾਮਕਲੀ ਮਹਲਾ ੫)

ਹਿੰਦੂ-ਹੋਰ ਗੱਲਾਂ ਜਾਣਦੇਓ, ਦੇਖੋ ! ਗੁਰੂ ਸਾਹਿਬ

  • ਗੁਣਾਂ ਨੂੰ ਦੋਸ਼ ਦੱਸਣਾ ਨਿੰਦਾ ਹੈ, ਔਰ ਅਵਗੁਣਾ ਨੂੰ

ਗੁਣ ਪ੍ਰਗਟ ਕਰਣਾ ਉਸਤਤਿ ਹੈ,

    • ਹਿੰਦੂ ਸ਼ਾਸਤ੍ਰਾਂ ਦੀ, ਮਲੇਛਭਾਸ਼ਾ ਬਾਬਤ ਏਹ ਰਾਯ ਹੈ:-

"ਮਲੇਛ ਭਾਸ਼ਾ ਨਾ ਬੋਲੇ" (ਵ੍ਰਿਹਤ ਪਰਾਸਰ ਸੰਹਿਤਾ ਅ : ੪)
"ਮਲੇਛਭਾਸ਼ਾ ਕਦੇ ਨਾ ਸਿੱਖੇ" (ਵਸਿਸ਼ਟ ਸੰਹਿਤਾ ਅ : ੬)
"ਮਲੇਛ ਔਰ ਚੰਡਾਲ ਨਾਲ ਗੱਲ ਨਾ ਕਰੇ." (ਵਿਸ਼ਨੂ ਸਿਮ੍ਰਿਤੀ ਅ:੬੪)

( ੭੨ )

ਦੇ ਬਜ਼ੁਰਗ ਵੇਦ ਪੜ੍ਹਨ ਕਰਕੇ ਹੀ “ਵੇਦੀ" ਕਹਾਏ,
ਜੇਹਾ ਕਿ ਵਿਚਿਤ੍ਰ ਨਾਟਕ ਵਿੱਚ ਲਿਖਿਆ ਹੈ:-

ਜਿਨੈ ਵੇਦ ਪਠਯੋ ਸੁ ਵੇਦੀ ਕਹਾਏ,
ਤਿਨੈ ਧਰਮ ਕੇ ਕਰਮ ਨੀਕੇ ਚਲਾਏ.

ਹੁਣ ਆਪ ਵੇਦਾਂ ਤੋਂ ਕਿੱਥੇ ਭੱਜ ਸਕਦੇ ਹੋ ?

ਸਿੱਖ-ਪਯਾਰੇ ਭਾਈ ! ਅਸੀਂ ਏਹ ਕਿਤੇ ਨਹੀਂ
ਆਖਿਆ ਕਿ ਵੇਦ ਪੜ੍ਹਨ ਵਾਲਾ ਪਾਪੀ ਹੁੰਦਾ ਹੈ,
ਜਾਂ ਵੇਦ ਦਾ ਪੜ੍ਹਨਾ ਬੁਰਾ ਹੈ, ਪਰ ਸਿੱਖਾਂ ਲਈਂਂ
ਵੇਦ, ਧਰਮਪੁਸਤਕ ਨਹੀਂ ਹਨ. ਜਿਸਤਰਾਂ ਪੈਗ਼ੰਬਰ
ਈਸਾ ਔਰ ਮੁਹੰਮਦ ਸਾਹਿਬ ਦੇ ਬਜ਼ੁਰਗਾਂ ਨੇ ਤੌਰੇਤ
ਔਰ ਜ਼ੱਬੂਰ ਨੂੰ ਪ੍ਰੇਮ ਨਾਲ ਪੜ੍ਹਿਆ ਔਰ ਪਰਮਾਤਮਾ
ਦੀ ਆਗਯਾ ਮੰਨਕੇ ਉਨਾਂ ਦਾ ਸਤਕਾਰ ਕੀਤਾ, ਪਰ
ਹੁਣ ਈਸਾਈ ਔਰ ਮੁਸਲਮਾਨਾਂ ਦੀਆਂ ਪਵਿਤ੍ਰ
ਪੁਸਤਕਾਂ ਅੰਜੀਲ ਔਰ *ਕੁਰਾਨ ਹਨ.
 ਇਸੇਤਰਾਂ ਚਾਹੋ ਗੁਰੂ ਨਾਨਕ ਸਾਹਿਬ ਦੇ ਬਜ਼ੁਰਗਾਂ
ਨੇ ਵੇਦ ਪੜ੍ਹੇ ਔਰ ਵੇਦ ਅਨੁਸਾਰ ਆਚਰਨ
ਕੀਤਾ,ਪਰ ਸਿੱਖਾਂ ਵਾਸਤੇ ਗੁਰੂ ਗ੍ਰੰਥਸਾਹਿਬ ਧਰਮ-

  • ਕੁਰਾਨ ਵਿੱਚ ਤੌਰੇਤ ਜ਼ੱਬੂਰ ਔਰ ਅੰਜੀਲ ਨੂੰ ਆਸਮਾਨੀ

ਕਿਤਾਬ ਮੰਨਿਆ ਹੈ,ਪਰ ਮੁਸਲਮਾਨਾਂ ਦੇ ਧਰਮ ਦਾ ਆਧਾਰ ਔਰ
ਪੂਰੀ ਸ਼੍ਰੱਧਾਯੋਗ ਕੇਵਲ ਕੁਰਾਨ ਹੀ ਹੈ.

( ੭੩ )

ਪੁਸਤਕ ਔਰ ਸਿੱਖਧਰਮ ਹੀ ਮੁਕਤੀਦਾਤਾ ਹੈ, ਵੇਦ
ਅਥਵਾ ਕੋਈ ਹੋਰ ਧਰਮਗ੍ਰੰਥ ਨਹੀਂ ਹੈ.

(੨) ਜਾਤੀ *ਵਰਣ

ਆਪ ਜਾਤੀ ਵਰਣ ਦੇ ਭਾਰੇ ਸ਼੍ਰੱਧਾਲੂ ਹੋੋਂ,
ਬਲਕਿ ਜਾਤੀ ਵਿਸ਼ਯ ਆਪ ਨੇ ਵਾਹਗੁਰੂ ਦੀ ਪ੍ਰਜਾ
ਪਰ ਬਡਾ ਅਨਯਾਯ ਕੀਤਾ ਹੈ, ਜੋ ਅਸੀਂ ਆਪ ਨੂੰ
ਆਪਦੇ ਹੀ ਪੁਸਤਕਾਂ ਦੇ ਹਵਾਲੇ ਦੇਕੇ ਦਸਦੇ ਹਾਂ,
ਦੇਖੋ! ਬ੍ਰਾਹਮਣ ਬਾਬਤ ਆਪਦੇ ਪੁਸਤਕ ਕੀ
ਆਖਦੇ ਹਨ:-

  • ਸਿੱਖਾਂ ਵਿੱਚ ਭੀ ਗਯਾਨੀ, ਗਰੰਥੀ, ਸਿਪਾਹੀ, ਜ਼ਿਮੀਂਦਾਰ

ਵ੍ਯਾਪਾਰੀ ਔਰ ਲਾਂਗਰੀ ਆਦਿਕ ਅਧਿਕਾਰ ਔਰ ਦਰਜੇ ਹਨ,
ਪਰ ਏਹ ਨਹੀਂ ਕਿ ਜਨਮ ਤੋਂ ਹੀ ਵਰਣ ਮੰਨੇਜਾਣ, ਔਰ
ਮਰਣਪ੍ਰਯੰਤ ਇੱਕ ਅਧਿਕਾਰ ਵਿੱਚ ਹੀ ਆਦਮੀ ਆਪਣੀ ਸਾਰੀ
ਅਵਸਥਾ ਵਿਤੀਤ ਕਰੇ. .

ਖਾਲਸਾ ਪੰਥ ਵਿੱਚ ਜੋ ਗਯਾਨੀ ਹੈ ਓਹੀ ਦੂਜੇ ਵੇਲੇ ਸੰਗਤ ਦੇ
ਜੋੜੇ ਝਾੜਨਵਾਲਾ ਸੇਵਕ ਹੈ, ਔਰ ਓਹੀ ਸ਼ਸਤ੍ਰਧਾਰੀ ਹੋਕੇ ਯੋਧਾ
ਹੈ,ਇਸੀਤਰਾਂ ਜੋ ਸਿੱਖ ਸੰਗਤ ਦੇ ਜੂਠੇ ਭਾਂਡੇ ਮਾਂਜਦਾ ਹੈ, ਓਹੀ
ਦੂਜੇ ਵੇਲੇ ਕਥਾ ਕਰਕੇ ਸੰਗਤ ਨੂੰ ਉਪਦੇਸ਼ ਦਿੰਦਾ ਹੈ, ਇਤਯਾਦੀ.
ਹਿੰਦੁਮਤ ਵਿੱਚ ਮਾਂ ਬਾਪ ਤੋਂ ਜਾਤੀ ਮੰਨੀਗਈ ਹੈ, ਇਸ
ਵਿਸ਼ਯ ਦੇਖੋ! ਮਨੂ ਸਿਮ੍ਰਤਿ ਦਾ ਅਧਯਾਯ ੧੦, ਔਰ ਸ਼ਲੋਕ ੫

( ੭੪ )

ਜਗਤ ਵਿੱਚ ਜਿਤਨਾ ਧਨ ਹੈ ਸਭ ਬ੍ਰਾਹਮਣ ਦਾ ਹੈ,ਬ੍ਰਹਮਾ ਦੇ
ਮੂੂੰਹ ਤੋਂ ਪੈਦਾ ਹੋਣਕਰਕੇ ਸਭਕੁਛ ਗ੍ਰਹਣ ਕਰਨੇ ਯੋਗ੍ਯ
ਬ੍ਰਾਹਮਣ ਹੈ, ਬ੍ਰਾਹਮਣ ਜੋ ਦੁਸਰੇ ਦਾ ਅੰਨ ਖਾਂਦਾ ਹੈ, ਕਪੜਾ ਪਹਿਰਦਾ
ਹੈ, ਜਾਂ ਕਿਸੇਦੀਆਂ ਚੀਜ਼ਾਂ ਹੋਰਨਾ ਨੂੰ ਦੇ ਦਿੰਦਾ ਹੈ, ਇਸ ਤੋਂ ਏਹ
ਨਾਂ ਸਮਝੋ ਕਿ ਬ੍ਰਾਹਮਣ ਕਿਸੇ ਦੀ ਵਸਤੂ ਬਰਤਦਾ ਹੈ, ਨਹੀਂ, ਏਹ
ਜੋਕੁਛ ਸੰਸਾਰ ਵਿੱਚ ਹੈ,ਸਭ ਬ੍ਰਾਹਮਣ ਦਾ ਹੀ ਹੈ.
(ਮਨੂ ਅ:੧, ਸ਼ ੧੦੦ ਔਰ ੧੦੧)

ਜੇ ਰਾਜੇ ਨੂੰ ਦੱਬਿਆਹੋਇਆ ਖਜਾਨਾ ਮਿਲਜਾਵੇ, ਤਾਂ ਉਸ
ਵਿੱਚੋਂ ਅੱਧਾ ਆਪ ਰੱਖੇ, ਔਰ ਅੱਧਾ ਬ੍ਰਾਹਮਣ ਨੂੰ ਦੇ ਦੇਵੇ.
(ਮਨੂ ਅ : ੬, ਸ਼ ੩੮)

ਮੂੂਰਖ ਹੋਵੇ ਭਾਵੇਂ ਪੜ੍ਹਿਆ ਹੋਵੇ, ਬ੍ਰਾਹਮਣ ਬਡਾ ਦੇਵਤਾ ਹੈ,
ਜਿਸਤਰਾਂ ਮੰਤ੍ਰਾਂ ਨਾਲ ਸੰਸਕਾਰ ਕੀਤਾ ਹੋਯਾ,ਚਾਹੇ ਬਿਨਾਂ ਮੰਤ੍ਰਾਂ ਹੀ
ਅਗਨੀ ਦੇਵਤਾ ਹੈ, (ਮਨੂ ਅ ੬, ਸ਼ ੩੪੭)
 ਬ੍ਰਾਹਮਣ ਜੇ ਚੋਰੀ ਕਰੇ ਤਾਂ ਰਾਜਾ ਉਸਨੂੰ ਸਜਾ ਨਾ ਦੇਵੇ,ਕ੍ਯੋਂ
ਕਿ ਰਾਜੇ ਦੀ ਹੀ ਨਾਲਾਯਕੀ ਕਰਕੇ ਬ੍ਰਾਹਮਣ ਭੁੱਖਾ ਹੋਕੇ ਚੋਰੀ
ਕਰਦਾ ਹੈ. (ਮਨੂ ਅ ੭੭ ਸ਼ ੨੨)

ਬ੍ਰਾਹਮਣ ਬਦਚਲਨ ਭੀ ਪੂਜਨ ਯੋਗ ਹੈ, ਸ਼ੂਦ੍ਰ ਜਿਤੇਂਦ੍ਰੀ ਭੀ
ਪੂਜਨੇ ਲਾਯਕ ਨਹੀਂ, *ਕੌਣ ਖੱਟਰ ਗਊ ਨੂੰ ਛੱਡਕੇ ਸੁਸ਼ੀਲ
ਗਧੀ ਨੂੰ ਚੋਂਦਾ ਹੈ ? (ਪਾਰਾਸਰ ਸੰਹਿਤਾ ਅ:੬)

  • ਜਾਤੀਅਭਿਮਾਨ ਦੀ ਏਹ ਸਿਖਯਾ ਮਿਲਨ ਕਰਕੇ ਤੁਲਸੀ

ਦਾਸ ਜੇਹੇ ਭਗਤਾਂ ਨੇ ਭੀ ਆਪਣੇ ਪੁਸਤਕਾਂ ਨੂੰ ਅਯੋਗ੍ਯ ਲੇਖ
ਲਿਖਕੇ ਕਲੰਕਿਤ ਕਰ ਦਿੱਤਾ ਹੈ, ਯਥਾ-
ਸੇਇਐ ਵਿਪ੍ਰ ਗ੍ਯਾਨ ਗੁਣਹੀਨਾ,
ਸੂਦ੍ਰ ਨ ਸੇਈਐ ਗ੍ਯਾਨ ਪ੍ਰਬੀਨਾ.

( ੭੫ )

ਖੇਤੀ ਕਰਣਵਾਲਾ ਬ੍ਰਾਹਮਣ ਜਿਤਨੀ ਜ਼ਮੀਨ ਚਾਹੇ ਬਾਹ ਲਵੇ,
ਔਰ ਕਿਸੇ ਨੂੰ ਮੁਆਮਲਾ ਮਸੂਲ ਕੁਛ ਨਾ ਦੇਵੇ,ਕ੍ਯੋਂਕਿ ਸਭ ਚੀਜ
ਦਾ ਮਾਲਿਕ ਬ੍ਰਾਹਮਣ ਹੀ ਹੈ. (ਵ੍ਰਿਹਤ ਪਾਰਾਸਰ ਸਹਿਤਾ ਅ: ੩)

ਬ੍ਰਾਹਮਣ ਵੇਦਵਿਰੁੱਧ ਕਰਮ ਕਰਣ ਕਰਕੇਭੀ ਦੋਸ਼ੀ ਨਹੀਂ
ਹੁੰਦਾ. ਜਿਸਤਰਾਂ ਅਗਨੀ ਸਭਪਦਾਰਥਾਂ ਨੂੰ ਭਸਮ ਕਰਦੀ ਹੋਈ
ਔਰ ਇਸਤ੍ਰੀ ਯਾਰ ਨਾਲ ਭੋਗ ਕਰਕੇ ਭੀ ਦੂਸ਼ਿਤ ਨਹੀਂ ਹੁੰਦੀ*
(ਵ੍ਰਿਹਤ ਪਰਾਸਰ ਸੰਹਿਤਾ,ਅ:੨ ਔਰ ਦੇਖੋ ! ਅਤ੍ਰਿ ਸੰਹਿਤਾ)

ਹੁਣ ਬ੍ਰਾਹਮਣ ਦੇ ਮੁਕਾਬਲੇ ਵਿੱਚ ਸ਼ੂਦ੍ਰ ਦੀ
ਦੁਰਦਸ਼ਾ ਦੇਖੋ:-

ਸ਼ੁਦ੍ਰ ਦੇ ਰਾਜ ਵਿੱਚ ਨਹੀਂ ਬਸਣਾ ਚਾਹੀਏ.**(ਮਨੁ ਅ ੪ ਸ ੬੮)
ਸ਼ੂੂਦ੍ਰ ਨੂੰ ਮਤੀ ਨਾ ਦੇਵੇ, ਹੋਮ ਤੋਂ ਬਚਿਆ ਹੋਯਾ ਅੰਨ ਨਾ ਦੇਵੇ
ਔਰ ਸ਼ੂਦ੍ਰ ਨੂੰ ਧਰਮ ਦਾ ਉਪਦੇਸ਼ ਨਾ ਕਰੇ. (ਮਨੁ ਅ: ੪, ਸ਼ ੮੦)
ਪੈਰਾਂ ਤੋਂ ਜੰਮਿਆ ਹੋਇਆ ਸ਼ੂਦ੍ਰ ਜੇ ਬ੍ਰਾਹਮਣ ਛਤ੍ਰੀ ਵੈਸ਼ ਨੂੰ
ਕਠੋਰ ਬਾਣੀ ਬੋਲੇ, ਤਾਂ ਰਾਜਾ ਉਸਦੀ ਜੀਭ ਕਟਵਾ ਦੇਵੇ .
(ਮਨੂ ਸ:੮, ਸ਼ ੨੭੦)

ਬ੍ਰਾਹਮਣ ਨੂੰ ਨਿਰਦੋਸ਼ ਸਿੱਧ ਕਰਣ ਲਈਂ ਦ੍ਰਿਸ਼ਟਾਂਤ ਵਿੱਚ
ਜੋ ਅਖ਼ਲਾਕੀ ਤਾਲੀਮ ਦਿੱਤੀ ਹੈ ਇਸ ਵਿੱਚ ਸਭ੍ਯਤਾ ਦਾ
ਭੋਗ ਹੀ ਪਾਦਿੱਤਾ ਹੈ.

    • ਏਸ ਤੋਂ ਸਿੱਧ ਹੁੰਦਾ ਹੈ ਕਿ ਹਰੇਕ ਰਾਜਾ ਨੂੰ ਹਿੰਦੂਮਤ ਵਿੱਚ

ਛਤ੍ਰੀ ਨਹੀਂ ਮੰਨਿਆਗਿਆ,ਕੇਵਲ ਜਨਮ ਤੋਂ ਜੋ ਛਤ੍ਰੀ ਹਨ,
ਓਹੀ ਛੱਤ੍ਰੀ ਪਦ ਦੇ ਅਧਿਕਾਰੀ ਹਨ.

ਵਾਹਿਗੁਰੂ ਦਾ ਧਨ੍ਯਵਾਦ ਹੈ ਕਿ ਲੋਕ ਮਨੂੰ ਜੀ ਦੇ ਇਸ ਵਚਨ
ਪਰ ਸ਼੍ਰੱਧਾ ਨਹੀਂ ਰਖਦੇ, ਜੇ ਕਿਤੇ ਇਸ ਆਗ੍ਯਾ ਨੂੰ ਪਾਲਨ ਕਰਦੇ
ਤਾਂ ਅਨੇਕ ਦੇਸ਼ ਉਜੜ ਜਾਂਦੇ ਔਰ ਕਈ ਥਾਂ ਇਤਨੇ ਆਬਾਦ ਹੁੰਦੇ
ਕਿ ਰਹਿਣ ਬਹਿਣ ਨੂੰ ਜਗਾ ਨਾ ਲਭਦੀ.

( ੭੬ )

ਜੇ ਸ਼ੂਦ੍ਰ , ਦ੍ਵਿਜਾਤੀਆਂ ਨੂੰ ਨਾਂਉਂ ਲੈਕੇ ਸਖ਼ਤੀ ਨਾਲ ਬਲਾਵੇ
ਤਾਂ ਉਸ ਦੇ ਮੂੂੰਹ ਵਿੱਚ ਦਸ ਉਂਗਲ ਲੰਮਾਂ ਲੋਹੇ ਦਾ ਕਿੱਲਾ ਅੱਗ
ਵਰਗਾ ਲਾਲ ਕਰਕੇ ਠੋਕ ਦੇਵੇ. ਜੋ ਸ਼ੂੂਦ੍ਰ ਅਭਿਮਾਨ ਕਰਕੇ
ਬ੍ਰਾਹਮਣ ਨੂੰ ਧਰਮ ਦਾ ਉਪਦੇਸ਼ ਕਰੇ, ਤਾਂ ਰਾਜਾ ਉਸਦੇ ਮੂੰਹ ਔਰ
ਕੰਨਾਂ ਵਿਚ ਤੱਤਾ ਤੇਲ ਪਵਾ ਦੇਵੇ. (ਮਨੂ ਅ ; ੮ ਸ਼ ੨੭੧ ਅੱਰ ੨੭੨)

ਸ਼ੂਦ੍ਰ ਆਪਣੇ ਜਿਸ ਜਿਸ ਅੰਗ ਨਾਲ ਦ੍ਵਿਜਾਤੀਆਂ ਨੂੰ ਤਾੜਨਾ
ਕਰੇ ਉਸ ਦਾ ਓਹੀ ਓਹੀ ਅੰਗ ਕਟਵਾਦੇਣਾ ਚਾਹੀਏ.
(ਮਨੂ ਅ ੮ ਸ ੭੬)

ਸਾਮਰਥ ਹੋਕੇ ਭੀ ਸ਼ੂਦ੍ਰ ਧਨ ਜਮਾ ਨਾ ਕਰੇ, ਕ੍ਯੋਂਕਿ ਸ਼ੂਦ੍ਰ
ਧਨੀ ਹੋਕੇ ਬ੍ਰਾਹਮਣਾਂ ਨੂੰ ਦੁਖ ਦੇਣ ਲਗਜਾਂਦਾ ਹੈ.
(ਮਨੁ ਅ , ੩੦ , ਸ ੨੨੬)

ਸ਼ੂਦ੍ਰ ਦਾ ਅੰਨ ਲਹੂ ਦੇ ਬਰਾਬਰ ਹੈ, ਔਰ ਜੇ ਸ਼ੂਦ੍ਰ ਦਾ ਅੰਨ
ਪੇਟ ਵਿੱਚ ਹੁੰਦਿਆਂ ਭੋਗ ਕਰੇ ਤਾਂ ਜੋ ਔਲਾਦ ਪੈਦਾ ਹੋਊ,ਓਹ ਸ਼ੂਦ੍ਰ
ਹੀ ਸਮਝੀ ਜਾਊ.* ( ਲਘੂ ਅਤ੍ਰਿ ਸੰਹਿਫਾ ਅ ੫ )
ਜੋ ਸ਼ੂਦ੍ਰ ਜਪ ਹੋਮ ਕਰੇ ਰਾਜਾ ਉਸਨੂੰ ਮਰਵਾ ਦੇਵੇ. (ਅਤ੍ਰਿ ਸੰਹਿਤਾ) ।

ਇਸੇ ਤਾਲੀਮ ਦਾ ਅਸਰ ਸ੍ਰੀ ਰਾਮ ਚੰਦ੍ਰ ਜੀ ਦੇ
ਚਿੱਤ ਪਰ ਐਸਾ ਹੋਯਾ ਕਿ ਇੱਕ ਤਪ ਕਰਦੇ ਹੋਏ ਸ਼ੂਦ੍ਰ
ਨੂੰ ਮਾਰ ਦਿੱਤਾ, ਜਿਸ ਦਾ ਪ੍ਰਸੰਗ ਇਸ ਤਰਾਂ ਹੈ:-

  • ਆਸ਼ਚਰਯ ਦੀ ਬਾਤ ਹੈ ਕਿ ਸ਼ੂਦ੍ਰ ਦੇ ਅੰਨ ਦਾ ਅਜੇਹਾ

ਨਿਸ਼ੇਧ ਸੁਣਕੇ ਭੀ ਬ੍ਰਾਹਮਣ ਦਬਾਦਬ ਭੋਗ ਲਾਈ ਜਾਂਦੇਹਨ ਔਰ
ਇਸ ਉਪਦੇਸ਼ ਸੁਣਨ ਤੋਂ ਬੋਲੇ ਹੋ ਰਹੇ ਹਨ. ਹੇ ਸ਼ੂਦ੍ਰੋ ਆਪ ਹੀ
ਕ੍ਰਿਪਾ ਕਰਕੇ ਅੰਨਦੇਣਾ ਬੰਦ ਕਰੋ ਜਿਸ ਤੋਂ ਬ੍ਰਾਹਮਣਾਂ ਦਾ ਭਲਾ
ਹੋਵੇ, ਔਰ ਉਨ੍ਹਾਂ ਦੀ ਸੰਤਾਨ ਬ੍ਰਾਹਮਣ ਜਾਤੀ ਤੋਂ ਪਤਿਤ ਹੋਕੇ ਸ਼ੂਦ੍ਰ
ਹੋਣੋਂ ਬਚੇ.

( ੭੭ )

ਇਕ ਬ੍ਰਾਹਮਣ ਦਾ ਮੁੰਡਾ ਇਸ ਵਾਸਤੇ ਮਰਗਯਾ ਕਿ ਸ਼ੂਦ੍ਰ
ਬਣ ਵਿੱਚ ਤਪ ਕਰਰਹਿਆ ਸੀ, ਰਾਮ ਚੰਦ੍ਰ ਜੀ ਨੇ ਬਣ ਵਿੱਚ
ਪਹੁੰਚਕੇ ਉਸ ਤਪੀਏ ਸ਼ੂਦ੍ਰ ਨੂੰ ਪੁਛਿਆ, "ਤੂੰ ਕੌਣ ਹੈਂ ?” ਉਸ
ਨੇ ਆਖਿਆ, “ਹੇ ਰਾਮ ! ਮੈਂ ਸ਼ੰਬੂਕ ਨਾਮਕ ਸ਼ੂਦ੍ਰ ਹਾਂ ਔਰ ਸੁਰਗ
ਦੀ ਇੱਛਾ ਕਰਕੇ ਤਪ ਕਰਰਹਿਆ ਹਾਂ" ਇਤਨੀ ਸੁਣਦੇ ਹੀ
ਰਾਮ ਚੰਦ੍ਰ ਜੀ ਨੇ ਮਿਆਨੋਂ ਤਲਵਾਰ ਧੂਹਕੇ ਸ਼ੰਬੂਕ ਦਾ ਸਿਰ ਬੱਢ-
ਸਿਟਿਆ, ਇਸਪਰ ਅਕਾਸ਼ ਵਿੱਚ ਸਾਰੇ ਦੇਵਤਾ ਆ ਜਮਾਂ ਹੋਏ
ਔਰ ਰਾਮ ਚੰਦ੍ਰ ਜੀ ਪਰ ਫੁੱਲ ਬਰਸਾਕੇ ਕਹਿਣਲਗੇ "ਹੇ ਰਾਮ !
ਤੂੰ ਧੰਨ੍ਯ ਹੈਂ, ਤੂੰ ਧੰਨ੍ਯ ਹੈਂ, ਤੈੈਂ ਏਹ ਦੇਵਤਿਆਂ ਦਾ ਭਾਰੀ
ਕੰਮ ਕੀਤਾ ਹੈ ਔਰ ਬਡਾ ਹੀ ਪੁੰਨ ਖੱਟਿਆ ਹੈ ਕਿ ਸੁਰਗ ਵਿੱਚ
ਆਉਣ ਦੀ ਇੱਛਾਵਾਲੇ ਸ਼ੂਦ੍ਰ ਨੂੰ ਵੱਢਿਆ ਹੈ, ਹੁਣ ਜੋ ਤੇਰੀ
ਇੱਛਾ ਹੈ ਸਾਥੋਂ ਵਰ ਮੰਗ"

ਰਾਮ ਚੰਦ੍ਰ ਜੀ ਨੇ ਆਖਿਆ "ਹੇ ਦੇਵਤਿਓ ! ਜੇ ਤੁਸੀਂ
ਪ੍ਰਸੰਨ ਹੋਂ ਤਾਂ ਏਹ ਵਰ ਦੇਓ ਕਿ ਬ੍ਰਾਹਮਣ ਦਾ ਮੁੰਡਾ ਜੀ ਉਠੇ"
ਦੇਵਤਿਆਂ ਨੇ ਕਹਿਆ, "ਹੇ ਰਾਮ! ਓਹ ਤਾਂ ਓਦੋਂ ਹੀ ਜਿਉਂਦਾ
ਹੋਗਯਾ ਹੈ ਜਦੋਂ ਤੈੈਂ ਸ਼ੂਦ੍ਰ ਦਾ ਸਿਰ ਵੱਢਿਆ ਹੈ,"
(ਦੇਖੋ ਵਾਲਮੀਕਿ ਰਾਮਾਯਣ ਉਤਰ ਕਾਂਡ-ਅ ੭੬)
ਜੇ ਸ਼ੂਦ੍ਰ *ਪੰਚਗਵ੍ਯ ਪੀਵੇ ਤਾਂ ਨਰਕ ਨੂੰ ਚਲਿਆਜਾਂਦਾ ਹੈ.
( ਵਿਸ਼ਨੂ ਸਿਮਰਤੀ ਅ ੫੪ )


  • ਲਓ! ਆਪ ਨੂੰ ਪੰਚਗਵ੍ਯ ਦਾ ਨੁਸਖ਼ਾ ਦੱਸੀਏ, ਜੋ

ਸਾਰੀਆਂ ਅਸ਼ੁੱਧੀਆਂ ਪਰ ਜਾਦੂ ਦਾ ਅਸਰ ਰਖਦਾ ਹੈ:-
ਕਾਲੀ ਗਊ ਦਾ ਮੂਤ੍ਰ ਇਕ ਹਿੱਸਾ, ਚਿੱਟੀ ਗਾਂ ਦਾ ਗੋਬਰ
ਦੋ ਹਿੱਸੇ, ਕਪਿਲਾ ਦਾ ਘੀ ਚਾਰ ਹਿੱਸੇ, ਤਾਂਬੇ ਰੰਗੀ ਦਾ ਦੁੱਧ
ਅੱਠ ਹਿੱਸੇ, ਲਾਲ ਗਊ ਦਾ ਦਹੀਂ ਅੱਠ ਹਿੱਸੇ. ਇਨਾਂ ਪੰਜ
ਪਦਾਰਥਾਂ ਨੂੰ ਕੁਸ਼ਾ ਦੇ ਪਾਣੀ ਵਿੱਚ ਮਥਕੇ ਪੰਚਗਵ੍ਯ ਬਣਾਈ ਦਾ
ਹੈ. (ਦੇਖੋ ਪਾਰਾਸਰ ਸਿਮ੍ਰਤਿ ਅ: ੧੧)

( ੭੮ )

ਸ਼ੂਦ੍ਰ ਦਾ ਅੰਨ ਖਾਕੇ ਬ੍ਰਾਹਮਣ ਸੱਤ ਜਨਮ ਕੱਤਾ ਹੁੰਦਾ ਹੈ,
ਨੌ ਜਨਮ ਸੂਰ ਬਣਦਾ ਹੈ, ਅੱਠ ਜਨਮ ਗਿਰਝ ਹੁੰਦਾ ਹੈ.
(ਵ੍ਰਿਧ ਅਤ੍ਰਿ ਸੰਹਿਤਾ ਅ• ੫)

ਜੇ ਸ਼ੂਦ੍ਰ ਦਾ ਅੰਨ ਪੇਟ ਵਿੱਚ ਹੋਵੇ ਔਰ ਉਸ ਵੇਲੇ ਬ੍ਰਾਹਮਣ
ਮਰ ਜਾਵੇ, ਤਾਂ ਪਿੰਡ ਦਾ ਸੂਰ ਜਾਂ ਕੁੱਤਾ ਬਣਦਾ ਹੈ.
(ਆਪਸਤੰਬ ਸਿਮਰਤੀ ਅ° ੮).

ਕਪਿਲਾ ਗਊ ਦਾ ਦੁੱਧ ਪੀਣ ਕਰਕੇ ਔਰ ਵੇਦ ਦਾ ਅੱਖਰ
ਵਿਚਾਰਣ ਨਾਲ ਸ਼ੂਦ੍ਰ ਨੂੰ ਜ਼ਰੂਰ ਨਰਕ ਹੁੰਦਾ ਹੈ.*
(ਪਾਰਾਸਰ ਸੰਹਿਤਾ ਅ• ੨)

ਸ਼ੂਦ੍ਰ ਨੂੰ ਅਕਲ ਨਾ ਸਿਖਾਵੇ, ਧਰਮ ਦਾ ਉਪਦੇਸ਼ ਨਾ ਕਰੇ,
ਔਰ ਵ੍ਰਤ ਆਦਿਕ ਨਾ ਦੱਸੇ. ਜੋ ਸ਼ੂਦ੍ਰ ਨੂੰ ਏਹ ਗੱਲਾਂ ਸਿਖਾਉਂਦਾ
ਹੈ, ਓਹ ਸ਼ੂਦ੍ਰ ਸਮੇਤ ਅਨ੍ਹੇਰਘੁੱਪ ਨਰਕ ਵਿੱਚ ਜਾ ਪੈਂਦਾ ਹੈ.
(ਵਸਿਸ਼ਟ ਸੰਹਿਤਾ, ਅ,੧੮)

ਸ਼ੂਦ੍ਰ ਨੂੰ ਖਾਣ ਲਈਂ ਅੰਨ, ਭਾਂਡੇ ਵਿਚ ਨਹੀ,ਕਿੰਤੂ ਜ਼ਮੀਨ ਪਰ
ਦੇਣਾ ਚਾਹੀਯੇ, ਕ੍ਯੋਂਕਿ ਸ਼ੂਦ੍ਰ ਅਤੇ ਕੁੱਤਾ ਦੋਵੇਂ ਸਮਾਨ ਹੈਨ.
(ਆਪਸਤੰਬਸਿਮਰਤ, ਅ:੯, ਸ਼:੩੪)

ਹਿੰਦੂ-ਆਪ ਹਿੰਦੂਮਤ ਅਨੁਸਾਰ ਸਿੱਖਧਰਮ ਵਿੱਚ
ਵਰਣਾਂ ਦੀ ਵੰਡ ਨਹੀਂ ਮੰਨਦੇ, ਪਰ ਗੁਰੂ ਨਾਨਕ
ਸਾਹਿਬ ਵਰਣਮ੍ਰਯਾਦਾ ਦੇ ਦੂਰ ਹੋਣ ਪਰ ਸ਼ੋਕ
ਕਰਦੇ ਹਨ, ਔਰ ਮਲੇਛਭਾਸ਼ਾ ਦਾ ਭੀ ਨਿਸ਼ੇਧ
ਦਸਦੇ ਹਨ; ਯਥਾ:-


  • ਇਸ ਦੇ ਮੁਕਾਬਲੇ ਵਿੱਚ ਦੇਖੋ ਗੁਰਬਾਣੀ ਕੀ ਆਖਦੀ ਹੈ:-

"ਉਪਦੇਸ ਚਹੁੰ ਵਰਣਾ ਕਉ ਸਾਂਝਾ," ਔਰ "ਉਧਰੈ ਸਿਮਰ ਚੰਡਾਲ,"
ਅਰ-"ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ
ਕੋ ਮੰਦੇ?"

(੭੯)

"ਖਤ੍ਰੀਆਂ ਤ ਧਰਮ ਛੋਡਿਆ ਮਲੇਛਭਾਖਾ ਗਹੀ,
ਸ੍ਰਿਸਟਿ ਸਭ ਇਕਵਰਣ ਹੋਈ ਧਰਮ ਕੀ ਗਤਿ ਰਹੀ."

ਸਿੱਖ-ਪਯਾਰੇ ਹਿੰਦੂ ਜੀ ! ਇਸ ਸ਼ਬਦ ਵਿੱਚ ਗੁਰੂ
ਸਾਹਿਬ ਦਾ ਏਹ ਭਾਵ ਹੈ ਕਿ ਛੱਤ੍ਰੀ ਜੋ ਸ਼ੂਰਵੀਰ
ਪ੍ਰਜਾ ਦੇ ਰੱਛਕ ਸੇ ਓਹ ਅਪਨੇ ਧਰਮਸ਼ਾਸਤ੍ਰਾਂ ਦੇ
ਵਿਰੁੱਧ, ਲਾਲਚ ਔਰ ਡਰ ਦੇ ਵਸ਼ਿ ਹੋਕੇ ਵੇਦਸ਼ਾਸਤ੍ਰ
ਦੀ ਥਾਂ ਕੁਰਾਨ ਪੜ੍ਹਨ ਲੱਗਪਏ ਹਨ, ਔਰ ਅਪਣੀ
ਮੰਨੀਹੋਈ ਦੇਵਭਾਸ਼ਾ ਦਾ ਨਿਰਾਦਰ ਕਰਕੇ
ਅਰਬੀ ਫ਼ਾਰਸੀ ਦੀ ਸ਼ਰਣ ਲੈਂਦੇ ਹਨ. ਔਰ ਸਾਰੀ
ਸ੍ਰਿਸ਼ਟਿ (ਅਰਥਾਤ ਹਿੰਦੋਸਤਾਨ *ਦੀ ਪ੍ਰਜਾ) ਇਕ
ਵਰਣ ( ਅਰਥਾਤ ਮੁਸਲਮਾਨ ) ਹੋਗਈ ਹੈ, ਔਰ
ਧਰਮ ਦੀ ਰੀਤਿ ਮੁੱਢੋਂ ਹੀ ਜਾਂਦੀ ਰਹੀ ਹੈ. ਸਿੱਧਾਂਤ


  • ਜੇ ਕੋਈ ਹਿੰਦੂ ਆਖੇ ਕਿ ਤੁਸੀਂ ਹਿੰਦੋਸਤਾਨ ਕਯੋਂ ਆਖਦੇ ਹੋਂ

ਕ੍ਯੋਂਕਿ ਤੁਸੀਂ ਹਿੰਦੂ ਨਹੀ ਹੋ, ਤਾਂ ਇਸ ਦਾ ਉੱਤਰ ਏਹ ਹੈ ਕਿ
ਜੋ ਦੇਸ਼ ਦਾ ਨਾਉਂ ਮੁਸਲਮਾਨਾਂ ਨੇ ਰੱਖਦਿੱਤਾ ਔਰ ਸਾਰੇ ਪ੍ਰਸਿੱਧ
ਹੋਗਯਾ ਅਰ ਜਿਸ ਨੂੰ ਹਿੰਦੂਆਂ ਨੇ ਆਦਰ ਨਾਲ ਮੰਨਲਯਾ, ਉਸ
ਦੇ ਵਿਰੁੱਧ ਹੁਣ ਹੋਰ ਨਾਂਉਂ ਕਲਪਣਾ ਅਗ੍ਯਾਨ ਹੈ. ਔਰ ਦੇਸ਼ ਦੇ
ਨਾਂਉਂ ਨਾਲ ਧਰਮ ਦਾ ਕੋਈ ਸੰਬੰਧ ਨਹੀਂ. ਜੇ ਅਸੀਂ ਏਹ ਆਖੀਏ
ਕਿ ਅਸੀਂ ਅਫ਼ਗਾਨਿਸਤਾਨ ਵਿੱਚ ਰਹਿਕੇ ਭੀ ਅਫ਼ਗਾਨਿਸਤਾਨ
ਨਹੀਂ ਕਹਾਂਗੇ ਕ੍ਯੋਂ ਕਿ ਅਸੀਂ ਅਫ਼ਗਾਨ ਨਹੀਂ ਹਾਂ, ਤਾਂ ਸਾਡੀ
ਮੂਰਖਤਾ ਹੈ. ਐਸੇ ਹੀ ਕਾਫ਼ਰਸਤਾਨ ਵਿੱਚ ਰਹਿਣ ਕਰਕੇ ਕੋਈ
ਕਾਫ਼ਰ ਨਹੀਂ ਹੋ ਸਕਦਾ .

(੮੦)

ਗੁਰੂ ਸਾਹਿਬ ਦਾ ਏਹ ਹੈ ਕਿ ਜਿਸ ਦੇਸ਼ ਦੇ ਲੋਕ
ਅਖ਼ਲਾਕ ਤੋਂ ਡਿੱਗਕੇ ਖੁਸ਼ਾਮਦ, ਡਰ ਔਰ ਲਾਲਚ
ਪਿੱਛੇ ਆਪਣਾ ਧਰਮ ਹਾਰਦਿੰਦੇ ਹਨ, ਓਹ ਮਹਾਂ
ਅਧਰਮੀ ਔਰ ਕਮੀਨੇ ਸਮਝੇ ਜਾਂਦੇ ਹਨ.
ਜੇ ਗੁਰੂ ਨਾਨਕ ਸਾਹਿਬ ਆਪ ਦੀ ਮੰਨੀ
ਮਲੇਛਭਾਸ਼ਾ ਦੇ ਵਿਰੁੱਧ ਹੁੰਦੇ ਤਾਂ--
ਯਕ ਅਰਜ਼ ਗੁਫ਼ਤਮ ਪੇਸ਼ਿ ਤੋ, ਦਰ ਗੋਸ਼ ਕੁਨ,ਕਰਤਾਰ!
(ਤਿਲੰਗ ਮ : ੧)

ਇਤਯਾਦਿਕ *ਸ਼ਬਦ ਨਾ ਉਚਾਰਦੇ, ਔਰ ਜੇ ਆਪ

  • ਇੱਕ ਪ੍ਰਪੰਚੀ ਸਿੱਖ ਨੇ ਸਾਖੀ ਵਿੱਚ ਲਿਖਿਆ ਹੈ ਕਿ ਗੁਰੂ

ਗੋਬਿੰਦ ਸਿੰਘ ਸਾਹਿਬ ਹੁਕਮ ਦੇਂਦੇ ਹਨ ਕਿ ਮੇਰਾ ਸਿੱਖ ਫਾਰਸੀ ਨਾ
ਪੜ੍ਹੇ ਪਰ ਉਸਨੇ ਏਹ ਨਹੀਂ ਸੋਚਿਆਕਿ "ਜ਼ਫਰਨਾਮਹ" ਦੇ ਕਰਤਾ
ਔਰ ਭਾਈ ਨੰਦਲਾਲ ਜੀ ਦੀ ਫਾਰਸ਼ੀ ਕਵਿਤਾ ਨੂੰ ਸਨਮਾਨ ਦੇਣ
ਵਾਲੇ ਕਲਗੀਧਰ ਸ੍ਵਾਮੀ,ਜੇ ਅਰਬੀ ਫਾਰਸ਼ੀ ਨੂੰ ਮਲੇਛਭਾਸ਼ਾ ਮੰਨਦੇ
ਤਾਂ "ਖ਼ਾਲਸਾ, ਫ਼ਤਹ, ਦੇਗ, ਤੇਗ਼, ਔਰ ਦਸਤਾਰ" ਆਦਿਕ
ਪਦ ਕਦੇ ਨਾ ਵਰਤਦੇ.

ਅਜੇਹੇ ਪ੍ਰਸੰਗ ਸਾਖੀਆਂ ਵਿੱਚ ਦਰਜ ਹੋਣ ਦਾ ਕਾਰਣ ਏਹ
ਹੈ ਕਿ ਜਦ ਪੰਜਾਬ ਵਿੱਚ ਸਿੱਖਾਂ ਦਾ ਰਾਜ ਪ੍ਰਤਾਪ ਹੋਯਾ, ਉਸ
ਵੇਲੇ ਅੰਨ੍ਯਮਤੀਆਂ ਨੇ ਸਿੱਖਾਂ ਨੂੰ ਬੁੱਧੂ ਰੱਖਣ ਵਾਸਤੇ ਔਰ ਸਾਰੇ
ਕੰਮ ਸਦੈਵ ਆਪਣੇ ਹੱਥ ਰੱਖਣ ਲਈਂ ਗੁਰੂ ਸਾਹਿਬ ਦੇ ਏਹੋ ਜੇਹੇ
ਬਚਨ ਪ੍ਰਗਟ ਕੀਤੇ, ਔਰ ਸਿੱਖਾਂਨੂੰ ਏਹ ਭੀ ਸਮਝਾਯਾ ਕਿ ਪੜ੍ਹਨਾ
ਤਾਂ ਮੁਨਸ਼ੀ, ਮਜ਼ਦੂਰਾਂ ਦਾ ਕੰਮ ਹੈ, ਆਪ ਦਾ ਕੰਮ ਸਾਡੇ ਪਰ
ਹੁੁੁਕੂਮਤ ਕਰਣਾਹੈ. ਅਸੀਂ ਆਪ ਦੇ ਨੌਕਰ ਲਿਖਨ ਪੜ੍ਹਨ ਨੂੰ ਥੋੜੇ ਹਾਂ?
ਆਪ ਜੋ ਹੁਕਮ ਕਰੋ ਉਸ ਦੀ ਤਾਮੀਲ ਕਰਣਨੂੰ ਹਰ ਵੇਲੇ ਤਯਾਰ

(੮੧ )

ਦੀ ਮੰਨੀ ਹੋਈ ਵਰਣਮ੍ਰਯਾਦਾ ਦੇ ਵਿਸ੍ਵਾਸੀ ਹੁੰਦੇ
ਤਾਂ ਸਿੱਖਧਰਮ ਵਿੱਚ,

ਚਾਰ ਵਰਣ ਇਕਵਰਣ ਕਰਾਯਾ. (ਭਾਈ ਗੁਰਦਾਸ ਜੀ)

ਦਾ ਅਮਲ ਨਾ ਕਰਦੇ.

ਮੇਰੇ ਪ੍ਰੇਮੀ ਹਿੰਦੂ ਭਾਈ ! ਗੁਰੂ ਸਾਹਿਬ ਕਿਸੇ
ਜਾਤੀ ਵਰਣ ਦੇ ਪੱਖਪਾਤੀ ਨਹੀਂ ਸੇ, ਓਹ ਸਭ
ਸੰਸਾਰ ਦੇ ਜੀਵਾਂ ਨੂੰ-
"ਏਕ ਪਿਤਾ ਏਕਸ ਕੇ ਹਮ ਬਾਰਿਕ". (ਸੋਰਠਿ ਮਹਲ। ੫)
"ਤੁਮ ਮਾਤ ਪਿਤਾ ਹਮ ਬਾਰਿਕ ਤੇਰੇ.” ( ਸਖਮਨੀ )

ਜਾਣਦੇ ਸੇ.

ਲਓ ਥੁਆਨੂੰ ਜਾਤੀ ਵਿਸ਼ਯ ਸਤਗੁਰਾਂ ਦੇ
ਪਵਿਤ੍ਰ ਬਚਨ ਸੁਣਾਈਏ:-

*ਫਕੜ ਜਾਤੀ ਫਕੜ ਨਾਂਓ,
ਸਭਨਾ ਜੀਆ ਇਕਾ **ਛਾਉ. (ਵਾਰ ਸ੍ਰੀ ਰਾਗ ਮਹਲਾ ੧)


-ਹਾਂ. ਇਸ ਉਪਦੇਸ਼ ਦਾ ਪੰਜਾਬ ਵਿੱਚ ਅਜੇਹਾ ਅਸਰ ਫੈਲਿਆ ਕਿ
ਸਿੱਖਸਰਦਾਰਾਂ ਦੇ ਬੇਟੇ ਸਭ ਨਿਰੱਖਰ ਰਹਿਗਏ ਔਰ ਰਾਜ ਦਾ
ਪ੍ਰਬੰਧ ਉਨ੍ਹਾਂ ਦੇ ਹੱਥ ਚਲਿਆਗਯਾ, ਜੋ ਸਿੱਖਧਰਮ ਨੂੰ ਪੰਜਾਬ
ਵਿੱਚ ਦੇਖਣਾ ਨਹੀਂ ਚਾਹੁੰਦੇ ਸੇ. ਔਰ ਇਨ੍ਹਾਂ ਚਾਲਾਕ ਆਦਮੀਆਂ
ਨੇ ਕੇਵਲ ਨੀਤੀਪ੍ਰਬੰਧ ਹੀ ਆਪਣੇ ਹੱਥ ਨਹੀਂ ਲਯਾ, ਸਗੋਂ
ਸਿੱਖਾਂ ਦੇ ਧਾਰਮਿਕ ਨਿਯਮਾਂ ਵਿੱਚ ਭੀ ਅਜੇਹੀ ਗੜਬੜ ਕੀਤੀ
ਕਿ ਅੱਜਤੋੜੀ ਪੂਰਾ ਸੁਧਾਰ ਨਹੀਂ ਹੋਸਕਿਆ.

  • ਅਗਯਾਨ ਦੀ ਕਲਪਣਾ. ਮੂਰਖਤਾ ਦਾ ਢਕਵੰਜ.
    • ਪਨਾਹ ਆਸਰਾ.

( ੮੨ )

ਜਾਣਹੁ *ਜੋਤਿ ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ.
(ਆਸਾ ਮਹਲਾ ੧)
ਅਗੈ ਜਾਤਿ ਨ ਜੋਰ ਹੈ ਅਗੈ ਜੀਉ ਨਵੇ,
ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈਕੋਇ.
(ਵਾਰ ਆਸਾ ਮਹਲਾ ੧)
ਜਾਤਿ ਜਨਮ ਨਹਿ ਪੂਛੀਐ, **ਸਚਘਰ ਲੇਹੁ ਬਤਾਇ,
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ.
(ਪ੍ਰਭਾਤੀ ਮਹਲਾ ੧)
ਨਾਮਾ ਛੀਂਬਾ ਕਬੀਰ ਜੋਲਾਹਾ ਪੂਰੇਗੁਰ ਤੇ ਗਤਿ ਪਾਈ,
ਬ੍ਰਹਮ ਕੇ ਬੇਤੇ ਸਬਦ ਪਛਾਣਹਿ ਹਉਮੈ ਜਾਤਿ ਗਵਾਈ.
(ਸ੍ਰੀ ਰਾਗ ਮਹਲਾ ੩)
ਅਗੈ ਜਾਤਿ ਰੂਪ ਨ ਜਾਇ,
ਤੇਹਾ ਹੋਵੈ ਜੇਹੇ ਕਰਮ ਕਮਾਇ. (ਆਸਾ ਮਹਲਾ ੩)
ਅਗੈ ਜਾਤਿ ਨ ਪੁਛੀਐ ਕਰਣੀ ਸਬਦ ਹੈ ਸਾਰ.
(ਮਾਰੂ ਵਾਰ ਮਹਲਾ ੩)
ਹਮਰੀ ਜਾਤਿ ***ਪਾਤਿ ਗੁਰੁ ਸਤਗੁਰ ਹਮ ਵੇਚਿਓ ਸਿਰ ਗੁਰੁ ਕੇ.
(ਸੂਹੀ ਮਹਲਾ ੪)
ਖਸਮ ਵਿਸਾਰਹਿ ਤੇ ਕਮਜਾਤਿ,
ਨਾਨਕ ਨਾਵੈਂ ਬਾਝ ****ਸਨਾਤ. (ਆਸਾ ਮਹਲਾ ੧)

  • ਵਾਹਗੁਰੂ ਦਾ ਹੀ ਪ੍ਰਕਾਸ਼ ਹਰ ਜਗਾ ਜਾਣੋਂ ਔਰ ਆਦਮੀ ਦੀ

ਜੋ ਬੁੱਧੀ ਔਰ ਚਮਤਕਾਰੀ ਵਿੱਦ੍ਯਾ ਹੈ ਉਸ ਦੀ ਕਦਰ ਕਰੋ,
ਜਾਤੀਦੇ ਖ਼ਯਾਲ ਮਗਰ ਲੱਗਕੇ ਗੁਣਾਂ ਦੇ ਵਿਰੋਧੀ ਨਾ ਬਣੋ.

    • ਸਤਸੰਗ.
      • ਜਾਤੀ ਦੇ ਨਾਲ ਜਦ "ਪਾਤਿ” (ਪੰਕਤਿ)ਸ਼ਬਦ ਆਉਂਦਾ ਹੈ,

ਤਾਂ ਗੋਤ ਦਾ ਵੋਧਕ ਹੁੰਦਾ ਹੈ.

        • ਖੋਟੇ, ਨੀਚ, ਨਿਕੰਮੇ.

( ੯੩ )

ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ,
ਬਿਨੁ ਨਾਵੈ ਸਭ ਨੀਚਜਾਤਿ ਹੈ ਵਿਸਟਾ ਕਾ ਕੀੜਾ ਹੋਇ.
 (ਆਸਾ ਮਹਲਾ ੩)

ਪਤਿਤ ਪਵਿਤ੍ਰ ਲੀਏ ਕਰ ਅਪਨੇ ਸਗਲਕਰਤ ਨਮਸਕਾਰੋ,
ਬਰਨ ਜਾਤਿ ਕੋਊ ਪੂਛੈ ਨਾਹੀਂ ਬਾਛਹਿ ਚਰਨ ਰਵਾਰੋ.
(ਗੂਜਰੀ ਮਹਲਾ ੫)

ਜਾਤਿ ਕਾ ਗਰਬ ਨ ਕਰੀਅਹੁ ਕੋਈ,
ਬ੍ਰਹਮਬਿੰਦ ਤੇ ਸਭ ਓਪਤਿ ਹੋਈ.
ਪੰਚਤਤ ਮਿਲ ਦੇਹੀ ਕਾ ਆਕਾਰਾ,
ਘਟ ਵਧ ਕੋ ਕਰੇ ਵੀਚਾਰਾ? (ਭੈਰਉ ਮਹਲਾ ੩)

ਗਰਭਵਾਸ ਮਹਿ ਕੁਲ ਨਹੀ ਜਾਤੀ,
ਬ੍ਰਹਮਬਿੰਦ ਤੇ ਸਭ ਉਤਪਾਤੀ.
ਕਹੁ ਰੇ ਪੰਡਿਤ! ਬਾਮਨ ਕਬਕੇ ਹੋਏ?
"ਬਾਮਨ" ਕਹਿ ਕਹਿ ਜਨਮੁ ਮਤ ਖੋਏ.
ਜੌ ਤੂੰ ਬ੍ਰਮਣ ਬ੍ਰਾਹਮਣੀ ਜਾਇਆ,
ਤਉ *ਆਨਬਾਟ ਕਾਹੇ ਨਹੀ ਆਯਾ?
ਤੁਮ ਕਤ ਬ੍ਰਾਹਮਣ, ਹਮ ਕਤ ਸੂਦ?
ਹਮ ਕਤ ਲੋਹੂ, ਤੁਮ ਕਤ ਦੂਧ? (ਗਉੜੀ ਕਬੀਰ)

ਹਿੰਦੂ ਤੁਰਕ ਕੋਊ *ਰਾਫ਼ਜ਼ੀ *ਇਮਾਮ ਸ਼ਾਫ਼ੀ
ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ,
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ
ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਉ ਹੈ.
(ਅਕਾਲ ਉਸਤਤਿ, ਪਾਤਸ਼ਾਹੀ ੧੦)


  • ਮੁਖ ਆਦਿਕ ਤੋਂ ਕ੍ਯੋਂ ਨਹੀਂ ਜੰਮਿਆਂ ?
    • ਸ਼ੀਆ,
      • ਇਮਾਮ ਸ਼ਾਫ਼ੀ ਦਾ ਪੈਰੋ, ਭਾਵ ਸੁੰਨੀ.

( ੮੪ )

ਘਿਉਭਾਂਡਾ ਨ ਵਿਚਾਰੀਐ ਭਗਤਾਂ ਜਾਤਿ ਸਨਾਤ ਨ ਕਾਈ,
(ਭਾਈ ਗੁਰਦਾਸ, ਵਾਰ ੨੫)
ਬਰਨ ਜਾਤਿ ਕੋ ਦੂਰਧਰ ਐਸੋ ਸਿੱਖ ਸੁ ਲੱਖ.
(ਗੁਰਪ੍ਰਤਾਪ ਯੂਰਯ, ਰੁਤ ੫ ਅ• ੨੫)
ਜਾਤਿ ਵਰਣ ਕੀ ਕਾਨ ਤਜ ਮਿਲੈ ਖਾਲਸੇ ਸੰਗ,
ਗੁਰਬਾਣੀ ਸੋਂ ਪ੍ਰੇਮ ਕਰ ਮਨ ਰਪ ਗੂੜਾ ਰੰਗ.
(ਗੁ:ਪ੍ਰ: ਸੂ: ਰੁਤ ੫ ਅ• ੨੪)

ਪਯਾਰੇ ਹਿੰਦੂ ਭਾਈ ਸਾਹਿਬ! ਸਾਡੇ ਸਤਗੁਰਾਂ ਨੇ
ਜਨਮ ਤੋਂ ਜਾਤੀ ਨਾ ਮੰਨਕੇ ਸਭ ਵਰਣਾਂ ਨੂੰ ਇੱਕ
ਕਰਦਿੱਤਾ ਹੈ, ਦੇਖੋ ਪ੍ਰਮਾਣ:-

ਚਾਰ ਵਰਣ ਇਕਵਰਣ ਕਰਾਯਾ. (ਭਾਈ ਗੁਰਦਾਸ, ਵਾਰ ੧)
ਚਾਰ ਵਰਣ ਇਕਵਰਣ ਕਰ,
ਵਰਣ ਅਵਰਣ ਤੰਬੋਲਗੁਲਾਲੇ,
ਅਸ਼ਟ ਧਾਤੁ ਇਕਧਾਤੁ ਕਰ,
ਵੇਦ ਕਤੇਬ ਨ ਭੇਦ *ਵਿਚਾਲੇ,
(ਭਾਈ ਗੁਰਦਾਸ ਵਾਰ ੧੧)

  • ਗੁਰੂ ਸਾਹਿਬ ਨੇ ਚਾਰ ਵਰਣਾਂ ਨੂੰ ਇੱਕ ਕਰਕੇ ਨਵਾਂ

ਸਿੱਖਧਰਮ ਵਾਹਿਗੁਰੂ ਦਾ ਲਾਲ ਕਿਸਤਰਾਂ ਬਣਾ ਦਿੱਤਾ ? ਇਸ
ਪਰ ਭਾਈ ਗੁਰਦਾਸ ਜੀ ਦ੍ਰਿਸ਼ਟਾਂਤ ਦੇਂਦੇ ਹਨ ਕਿ ਜਿਸਤਰਾਂ ਪਾਨ,
ਚੂਨਾ, ਕੱਥ, ਸੁਪਾਰੀ ਇਨ੍ਹਾਂ ਨੂੰ ਇਕੱਠਾ ਕਰਨ ਨਾਲ ਸੁਰਖ ਰੰਗ
ਪ੍ਰਗਟ ਹੋ ਜਾਂਦਾ ਹੈ. ਗੁਰੂਸਾਹਿਬ ਨੇ ਕੇਵਲ ਚਾਰ ਵਰਣਹੀ ਇੱਕ
ਨਹੀਂ ਕੀਤੇ, ਸਗੋਂ ਅਸ਼ਟ ਧਾਤ(ਚਾਰ ਮਜ਼ਹਬ ਅਤੇ ਚਾਰ ਵਰਣ)
ਅਭੇਦ ਕਰ ਦਿੱਤੇ ਔਰ ਉਨ੍ਹਾਂ ਵਿੱਚ ਭੇਦ ਕਰਣਵਾਲੇ ਜੋ ਵੇਦ ਔਰ
ਕੁਰਾਨ ਆਦਿਕ ਪੁਸਤਕ ਸੇ ਉਨ੍ਹਾਂ ਨੂੰ ਕਿਨਾਰੇ ਕਰਕੇ ਗੁਰਬਾਣੀ
ਦ੍ਵਾਰਾ ਏਹ ਨਿਸ਼ਚਯ ਕਰਵਾ ਦਿੱਤਾ ਕਿ-

"ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ."

(੮੫)

ਚਾਰ ਵਰਣ ਚਾਰ ਮਜ਼ਹਬਾ ਚਰਣਕਵਲ ਸ਼ਰਣਾਗਤ ਆਯਾ,
ਪਾਰਸ ਪਰਸ ਅਪਰਸ ਜਗ ਅਸ਼ਟਧਾਤੁਇਕਧਾਤ ਕਰਾਯਾ,
ਗੁਰੁਮੁਖ ਗਾਡੀਰਾਹ ਚਲਾਯਾ. (ਭਾਈ ਗੁਰਦਾਸ ਵਾਰ ੧੨)
ਚਾਰ ਵਰਣ ਇਕਵਰਣ ਹੁਇ ਗੁਰਸਿਖ ਵੜੀਅਨ ਸਨਮੁਖਗੋਤੇ,
ਸਾਧ ਸੰਗਤ ਮਿਲ ਦਾਦੇ ਪੋਤੇ. (ਭਾਈ ਗੁ• ਵਾਰ ੨੬)

ਗੰਗ ਬਨਾਰਸ ਹਿੰਦੂਆਂ ਮੁੱਸਲਮਾਣਾਂ ਮੱਕਾ ਕਾਬਾ,
ਘਰ ਘਰ ਬਾਬਾ ਗਾਵੀਐ ਵੱਜਨ ਤਾਲ ਮ੍ਰਿਦੰਗ ਰਬਾਬਾ,
ਚਾਰ ਵਰਣ ਇਕਵਰਣ ਹੋ ਸਾਧੁਸੰਗਤ ਮਿਲ ਹੋਇ ਤਰਾਬਾ,
ਚੰਦਨ ਵਾਸ ਵਣਾਸਪਤਿ ਅੱਵਲ ਦੋਮ ਨ ਸੇਮ *ਖਰਾਬਾ,
(ਭਾਈ ਗੁ°ਵਾਰ ੨੪)

ਇਸੀ ਵਿਸ਼ਯ ਆਪ ਨੂੰ ਇਤਿਹਾਸਕ ਪ੍ਰਸੰਗ
ਸੁਣਾਉਂਨੇ ਹਾਂ, ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ
ਅਗ੍ਯਾਨੀ ਲੋਕ ਸਿੱਖਾਂ ਵਿੱਚ ਜਾਤੀ ਵਰਣ ਆਦਿਕ
ਭੇਦ ਦੂਰਹੋਯਾ ਦੇਖਕੇ **ਬਾਦਸ਼ਾਹ ਅਕਬਰ ਪਾਸ
ਸ਼ਕਾਯਤੀ ਹੋਏ ਸੇ. ਜਿਸ ਦਾ ਜ਼ਿਕਰ ਗੁਰਪ੍ਰਤਾਪ
ਸੂਰਯ ਦੀ ਪਹਿਲੀ ਰਾਸਿ ਦੇ ਤਿਤਾਲੀਵੇਂ ਅਧਯਾਯ
ਵਿੱਚ ਇਸਤਰਾਂ ਹੈ:-

ਪੰਥ ਨਵੀਨ ਪ੍ਰਕਾਸ਼ਨ ਕਰ੍ਯੋ,

  • ਸਤਗੁਰੂ ਦੇ ਸਿੱਖ ਗੁਰੂ ਦੀ ਸੰਗਤਿ ਕਰਕੇ ਸਤਗੁਰੂ ਦਾ

ਰੁਪ ਬਣ ਜਾਂਦੇ ਹਨ. ਹਿੰਦੂਮਤ ਦੀ ਤਰਾਂ ਬ੍ਰਾਹਮਣ, ਛਤ੍ਰੀ, ਵੈਸ਼
(ਤ੍ਰਿਵਰਣ) ਦੀ ਜਨਮ ਤੋਂ ਮੰਨੀਹੋਈ ਖ਼ਰਾਬੀ ਨਹੀਂ ਰਹਿੰਦੀ.

    • ਸਹਿਜਧਾਰੀ ਸਿੱਖਾਂ ਨੂੰ,ਜੋ ਸਾਨੂੰ ਪਰਮ ਪ੍ਯਾਰੇ ਅਰ ਸਾਡਾ

ਅੰਗ ਹਨ,ਅਜੇਹੇ ਪ੍ਰਸੰਗ ਪੜ੍ਹਕੇ ਨਿਸ਼ਚਾ ਕਰਣਾ ਲੋੜੀਏ ਕਿ
ਸਤਗੁਰੂ ਦੇ ਸਿੱਖ ਮੁੱਢ ਤੋਂ ਹੀ ਨਿਰੋਲ (ਨਿਰਮਲ-ਖਾਲਿਸ) ਰਹੇ ਹਨ.

( ੮੬ )

ਭੇਦ ਵਰਣ ਜਾਤੀ ਪਰਹਰ੍ਯੋ.
ਚਤੁਰਵਰਣ ਇਕਦੇਗ ਅਹਾਰਾ,
ਇਕਸਮ ਸੇਵਹਿੰ ਧਰ ਉਰ ਪ੍ਯਾਰਾ.
ਸੁਨ ਖਤ੍ਰੀ ਦ੍ਵਿਜਗਨ ਅਗ੍ਯਾਨੀ,
ਪਰਮ ਅਭਗਤ ਜਾਤਿਅਭਿਮਾਨੀ.
ਇਕ ਦਿਨ ਮਿਲ ਸਬ ਮਸਲਤ ਕਰੀ,
ਇਹ ਤੋ ਰੀਤਿ ਬੁਰੀ ਜਗ ਪਰੀ.
ਅਬ ਦ੍ਵਿਜ ਕੋ ਨਹਿ ਮਾਨਹਿ ਕੋਇ,
ਛਤ੍ਰੀ ਧਰਮ ਨਸ਼ਟ ਸਭ ਹੋਇ.
ਚਤੁਰਵਰਣ ਕੋ ਇਕਮਤ ਕਰ੍ਯੋ.
ਭ੍ਰਿਸ਼ਟ ਹੋਇ ਜਗ ਧਰਮ ਪ੍ਰਹਰ੍ਯੋ.
ਇਕਥਲ ਭੋਜਨ ਸਭਕੋ ਖਈ,
ਸ਼ੰਕਰਵਰਣ ਪ੍ਰਜਾ ਅਬ ਭਈ.
ਦੇਵ ਪਿਤਰ ਕੀ ਮਨਤਾ ਛੋਰੀ,
ਸਭ ਮਰਯਾਦ ਜਗਤ ਕੀ ਤੋਰੀ.
ਇਮ ਮਸਲਤ ਕਰਕੇ ਦ੍ਵਿਜ ਸਾਰੇ,
ਢਿਗ ਅਕਬਰ ਕੇ ਜਾਇ ਪੁਕਾਰੇ.
ਗੋਇੰਦਵਾਲ ਅਮਰਗੁਰੁ ਹੋਵਾ,
ਭੇਦ ਵਰਣ ਚਾਰੋਂ ਕਾ ਖੋਵਾ.
ਰਾਮ *ਗਾਯਤ੍ਰੀ ਮੰਤ੍ਰ ਨ ਜਪੈ,


  • ਕਈ ਅਨ੍ਯਮਤੀ ਆਖਦੇ ਹਨ ਕਿ ਸ਼੍ਰੀ ਗੁਰੂ ਰਾਮਦਾਸ ਜੀ ਨੇ

ਬਾਦਸ਼ਾਹ ਅਕਬਰ ਦੀ ਸਭਾ ਵਿੱਚ ਗਾਯਤ੍ਰੀ ਦਾ ਪਾਠ ਕੀਤਾ,ਇਸ
ਕਰਕੇ ਗੁਰੂ ਸਾਹਿਬ ਗਾਯਤ੍ਰੀਭਗਤ ਸੇ. ਪਰ ਓਹ ਏਹ ਨਹੀਂ
ਸੋਚਦੇ ਕਿ ਜੇ ਗੁਰੂ ਜੀ ਗਾਯਤ੍ਰੀ ਨੂੰ ਹਿੰਦੂਆਂ ਦੀ ਤਰਾਂ ਗੁਰੁਮੰਤ੍ਰ
ਮੰਨਦੇ ਤਾਂ ਕਦੇ ਅਕਬਰ ਦੇ ਸਾਹਮਣੇ ਉੱਚਾਰਣ ਨਾ ਕਰਦੇ ਔਰ
ਆਪਣੇ ਸਿੱਖਾਂ ਵਿੱਚ ਜ਼ਰੂਰ ਗਾਯਤ੍ਰੀ ਦਾ ਪ੍ਰਚਾਰ ਕਰਦੇ.

( ੮੭ )

ਵਾਹਿਗੁਰੂ ਕੀ ਥਾਪਨ ਥਪੈ.
ਸ਼੍ਰਤਿ ਸਿਮ੍ਰਤਿ ਕੇ ਰਾਹ ਨ ਚਾਲੇ.
ਮਨ ਕੋ ਮਤ ਕਰ ਭਏ *ਨਿਰਾਲੇ.

ਦ੍ਵਿਜਾਂ ਦਾ ਮੁੱਖ ਸੰਸਕਾਰ ਜਨੇਊਧਾਰਨਾ ਹੈ,
ਸੋ ਉਸ ਬਾਬਤ ਸਤਗੁਰਾਂ ਦੇ ਏਹ ਬਚਨ ਹਨ:-

      • ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤੁ ਵਟ,

ਏਹ ਜਨੇਊ ਜੀਅ ਕਾ ਹਈ ਤ **ਪਾਂਡੇ ਘਤ.

-ਕੇਵਲ ਗਾਯਤ੍ਰੀ ਅਥਵਾ ਵੇਦਾਂ ਦਾ ਗ੍ਯਾਤਾ ਹੋਣ ਕਰਕੇ ਕੋਈ
ਪੁਰਸ਼ ਹਿੰਦੂ ਨਹੀਂ ਹੋ ਸਕਦਾ, ਜਦਤੋੜੀ ਓਹ ਇਨ੍ਹਾਂ ਦਾ ਸ਼੍ਰੱਧਾਲੂ
ਨਾ ਹੋਵੇ.

ਇਸੀ ਤਰਾਂ ਜੇ ਕੋਈ ਭਾਈ ਗੁਰਦਾਸ ਜੀ ਦੀ ਏਹ ਤੁਕ-

"ਦਿੱਤੀ ਬਾਂਗ ਨਮਾਜ਼ ਕਰ ਸੁੰਨਸਮਾਨ ਹੋਯਾ ਜਹਾਨਾ." ਪੜ੍ਹਕੇ
ਆਖੇ ਕਿ ਗੁਰੂ ਨਾਨਕ ਸਾਹਿਬ ਮੁਸਲਮਾਨ ਸੇ, ਤਾਂ ਉਸ ਦੀ
ਮੂਰਖਤਾ ਹੈ.

  • "ਕੀਤੋਸ ਅਪਣਾਂ ਪੰਥ ਨਿਰਾਲਾ." (ਭਾਈ ਗੁਰਦਾਸ ਜੀ)
    • ਜਦ ਸਤਗੁਰਾਂ ਨੂੰ ਪੁਰੋਹਿਤ ਜਨੇਊ ਪਹਿਰਾਉਣ ਲੱਗਾ, ਤਦ

ਗੁਰੂ ਨਾਨਕ ਦੇਵ ਸ੍ਵਾਮੀ ਨੇ ਇਹ ਸ਼ਬਦ ਉਚਾਰਿਆ ਹੈ.

ਗੁਰੂ ਨਾਨਕ ਸਾਹਿਬ ਤੋਂ ਲੈਕੇ ਕਲਗੀਧਰ ਪ੍ਰਯੰਤ ਕਿਸੇ
ਸਤਗੁਰੂ ਨੇ ਜਨੇਊ ਨਹੀਂ ਪਹਿਰਿਆ । ਕਿਤਨੇਕ ਸਿੱਖਾਂ ਨੇ
ਕੁਸੰਗਤਿ ਦੇ ਕਾਰਣ ਗੁਰੁਬਾਣੀ ਦਾ ਭਾਵ ਸਮਝੇ ਬਿਨਾ ਅਨੇਕ
ਝੂਠੀਆਂ ਸਾਖੀਆਂ ਬਣਾਕੱਢੀਆਂ ਹਨ ਜੋ ਗੁਰੁਆਸ਼ਯ ਤੋਂ ਵਿਰੁੱਧ
ਹੋਣ ਕਰਕੇ ਮੰਨਣਯੋਗ ਨਹੀਂ ਹਨ.

      • ਏਹ ਸ਼ਰਤੀਆ ਕਲਮਾ ਹੈ, ਜਿਸ ਦਾ ਅਰਥ ਇਹ ਹੈ ਕਿ

ਜੇ ਤੇਰੇ ਪਾਸ ਅਜੇਹਾ ਜਨੇਊ ਹੈ ਤਾਂ ਪਾਦੇਹ, ਨਹੀਂ ਤਾਂ ਸੂਤ ਦਾ
ਜਨੇਊ ਅਸੀਂ ਨਹੀਂ ਪਹਿਰਣਾ.

( ੮੮ )

*ਚਉਕੜ ਮੁਲ ਅਣਾਇਆ ਬਹਿ ਚਉਕੈ ਪਾਇਆ,
ਸਿਖਾ ਕੰਨ ਚੜਾਈਆ ਗੁਰੁ ਬ੍ਰਾਹਮਣ ਥਿਆ,
ਓਹ ਮੁਆ ਓਹ ਝੜਪਇਆ ਵੇਤਗਾ ਗਇਆ.
ਵੇਤਗਾ ਆਪੇ ਵਤੈ,
ਵਟ ਧਾਗੇ ਅਵਰਾ ਘਤੈ.
ਲੈ **ਭਾੜ ਕਰੇ ਵੀਆਹੁ,
ਕਢ ***ਕਾਗਲ ਦਸੇ ਰਾਹ.
ਸੁਣ ਵੇਖਹੁ ਲੋਕਾ! ਏਹੁ ****ਵਿਡਾਣ,
ਮਨਅੰਧਾ, ਨਾਉ ਸੁਜਾਣ. (ਵਾਰ ਆਸਾ ਮਹਲਾ ੧)

ਪਹਾੜੀ ਰਾਜਿਆਂ ਨੂੰ ਦਸਵੇਂ ਗੁਰੂ ਸਾਹਿਬ ਨੇ
ਸਿੰਘ ਸਜਣ ਲਈਂ ਏਹ ਉਪਦੇਸ਼ ਦਿੱਤਾ:-

ਝੂਠੇ ਜੰਞੂ ਜਤਨ ਤਿਆਗੋ,
ਖੜਗ ਧਾਰ ਅਸਿਧੁਜ ਪਗ ਲਾਗੋ.
ਬਿਖ੍ਯਾ ਕਿਰਿਆ ਭੱਦਣ ਤ੍ਯਾਗੋ.

          • ਜਟਾਜੂਟ ਰਹਿਬੋ ਅਨੁਰਾਗੋ.

ਇਸਦੇ ਉੱਤਰ ਵਿੱਚ ਰਾਜਿਆਂ ਨੇ ਆਖਿਆ:-

ਇਹਤੋ ਰਹਿਤ ਕਠਿਨ ਨਹਿੰ ਹੋਈ,
ਚਾਰ ਵਰਣ ਸੋੋਂ ਕਰਹਿੰ ਰਸੋਈ.
ਬੇਦ ਲੋਕ ਮਤ ਸਰਬ ਤਿਆਗੀ,


  • ਚਾਰ ਕੌਡੀਆਂ ਨੂੰ.
    • ਭਾੜਾ ਲੈਕੇ, “ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ,

ਏਤੁ ਧਾਨ ਖਾਧੈ ਤੇਰਾ ਜਨਮ ਗਇਆ (ਅਸਾ ਮਹਲਾ ੩)

      • ਤਿਥਿਪਤ੍ਰਾ. ਪੰਚਾਂਗਪਤ੍ਰ .
        • ਪ੍ਰਪੰਚ. ਪਾਖੰਡ.
          • ਅਮੁੰਡਿਤ.ਸਿੱਖਾਂਵਿੱਚ ਏਹ ਸੰਕੇਤਕ ਪਦ ਹੋਗਯਾ ਹੈ.

(੮੯)

ਸ੍ਰੀ ਅਸਿਧੁਜ ਕੇ ਹ੍ਵੈੈਂ ਅਨੁਰਾਗੀ.
ਦ੍ਵਿਜ ਖਤ੍ਰੀ ਪੂਤਾਨ ਕੇ ਜੰਞੂ ਧਰਮ ਤੁਰਾਇ,
ਲੈ ਭੋਜਨ ਇਕਠਾਂ ਕੀਓ ਬੂਡੀ ਬਾਤ ਬਨਾਇ.
ਪੂਜਾ ਮੰਤ੍ਰ ਕ੍ਰਿਯਾ ਸੁਭਕਰਮਾ,
ਇਹ ਹਮ ਤੇ ਛੂਟਤ ਨਹਿ ਧਰਮਾ.
ਪਿਤ੍ਰਿਦੰਡ ਦੇਵਨ ਕੇ ਕਾਮਾ,
ਕਤ ਛੂਟਤ ਹਮ ਸੇ ਅਭਿਰਾਮਾ.? (ਗੁਰੁ ਬਿਲਾਸ,ਅ:੧੨)

ਗੁਰੂ ਕਾ ਸਿੱਖ ਜੰਞੂ ਟਿਕੇ ਦੀ ਕਾਣ ਨਾ ਕਰੇ. (ਰ: ਭਾ• ਚੌਪਾ ਸਿੰਘ)

ਜਨੇਊ ਪਾਇਕੇ ਵਿਵਾਹ ਸ਼੍ਰਾੱਧ ਪਿੰਡ ਆਦਿਕ ਨਾਕਰੇ *ਸਭ ਜੁਗਤ
ਗੁਰੂ ਕੀ ਮਰਯਾਦਾ ਅਰਦਾਸ ਸੇ ਕਰੇ. (ਰਾ ਭਾ ਦਯਾ ਸਿੰਘ)

ਹਿੰਦੂ-ਭਾਈ ਬਾਲੇ ਵਾਲੀ ਜਨਮਸਾਖੀ ਵਿੱਚ
ਲਿਖਿਆ ਹੈ ਕਿ:-

ਗੁਰੂ ਨਾਨਕ ਸਾਹਿਬ ਲਾਲੋ ਤਖਾਣ ਦੇ ਘਰ ਗਏ, ਤਾਂ ਲਾਲੋ
ਨੇ ਉਨ੍ਹਾਂਦੇ ਗਲ ਜਨੇਊ ਦੇਖਕੇ ਆਖਿਆ, "ਮਹਾਰਾਜ! ਮੈਂ ਚੌਂਕਾ
ਪਾ ਦਿੰਨਾ ਹਾਂ, ਆਪ ਆਪਣੇ ਹੱਥੀਂ ਪ੍ਰਸ਼ਾਦ ਬਣਾ ਲਓ, ਮੈਂ ਸੂਦ੍ਰ
ਹੋਣਕਰਕੇ ਆਪ ਲਈਂ ਪ੍ਰਸ਼ਾਦ ਨਹੀਂ ਪਕਾ ਸਕਦਾ" ਏਹ ਸੁਣਕੇ
ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ "ਭਾਈ ਲਾਲੋ! ਸਾਰੀ
ਜਮੀਨ ਹੀ ਚਉਂਕਾ ਹੈ, ਪ੍ਰਸਾਦ ਤਿਆਰ ਕਰਕੇ ਲੈਆ,ਕੁਛ ਭਰਮ
ਨਾ ਕਰ"


  • ਭਾਈ ਦਯਾ ਸਿੰਘ ਜੀ ਨੂੰ ਏਹ ਲਿਖਣ ਦੀ ਤਾਂ ਲੋੜਪਈ

ਕਿ ਹਿੰਦੂਲੋਕ ਸਿੱਖਾਂ ਨੂੰ ਦੇਵ ਔਰ ਪਿਤ੍ਰਿਕਰਮ ਲਈਂ ਪ੍ਰੇਰਦੇ
ਰਹਿੰਦੇ ਸੇ. ਔਰ ਕਈ ਅਗ੍ਯਾਨੀ ਜੋ ਧੱਕੇ ਚੜ੍ਹਜਾਂਦੇ ਉਨ੍ਹਾਂ ਦੇ ਜਨੇਊ
ਪਾਕੇ ਔਰ ਸਿੱਖੀ ਦੇ ਚਿੰਨ੍ਹ ਉਤਾਰਕੇ ਸ਼੍ਰਾੱਧ ਅਦਿਕ ਕਰਮ
ਕਰਵਾਉਂਦੇ ਸੇ,ਜੇਹਾ ਕਿ ਹੁਣ ਭੀ ਕਈਇਕ ਨਾਉਂ ਧਰੀਕ ਸਿੱਖਾਂ ਨਾਲ
ਵਰਤਾਉ ਹੁੰਦਾ ਹੈ, ਖਾਸਕਰਕੇ ਗਯਾ ਆਦਿਕ ਤੀਰਥਾਂ ਉੱਪਰ.

(੯o )

ਏਸ ਪ੍ਰਸੰਗ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਸਾਹਿਬ
ਦੇ ਗਲ ਜਨੇਊ ਸੀ.

ਸਿੱਖ-ਪਯਾਰੇ ਭਾਈ! ਪਹਿਲਾਂ ਤਾਂ ਗੁਰਾਂ ਦੇ ਗਲ
ਜਨੇਊ ਦਾ ਹੋਣਾਂ ਗੁਰੁਬਾਣੀ ਦੇ ਵਿਰੁੱਧ ਹੈ, ਭਲਾ
ਜੇ ਤੇਰੇ ਆਖੇ ਇਸ ਪ੍ਰਮਾਣ ਤੋਂ ਜਨੇਊ ਦਾ ਹੋਣਾ
ਸੱਚ ਮੰਨ ਲਈਏ, ਤਾਂ ਇਸ ਤੋਂ ਜਨੇਊ
ਇੱਕਪ੍ਰਕਾਰ ਦਾ ਠੱਠਾ ਮਖ਼ੌਲ ਸਿੱਧ ਹੁੰਦਾ ਹੈ, ਔਰ ਜਾਤੀ
ਵਰਣ ਦੀ ਰੀਤੀ ਪਰ ਚੌਂਕਾ ਪੈਂਦਾ ਹੈ. ਕਯਾ ਆਪ
ਦੇ ਮਤ ਵਿੱਚ ਜਨੇਊ ਪਹਿਨਕੇ, ਬਿਨਾ ਚੌਂਕਾ ਪਾਏ
ਔਰ ਸ਼ੂਦ੍ਰ ਦਾ ਪੱਕਿਆ ਅੰਨ ਖਾਣਾ ਵਿਧਾਨ ਹੈ ?
ਔਰ ਜੇ ਇਸਤਰਾਂ ਦੇ ਜਨੇਊ ਨਾਲ ਗੁਰੂ ਨਾਨਕਦੇਵ
ਹਿੰਦੁ ਹੋ ਸਕਦੇ ਹਨ, ਤਾਂ ਭਾਈ ਗੁਰਦਾਸ ਜੀ ਦੀ
ਇਸ ਬਾਣੀ ਅਨੁਸਾਰ:-

ਬਾਬਾ ਫਿਰ ਮੱਕੇ ਗਿਆ ਨੀਲਬਸਤ੍ਰ ਧਾਰ ਬਨਮਾਲੀ,
ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ

ਮੁਸਲਮਾਨ ਹੋਂਣ ਗੇ?

ਹਿੰਦੂ-ਗੁਰੂ ਗ੍ਰੰਥਸਾਹਿਬ ਦੇ ਇਸ ਸ਼ਬਦ ਤੋਂ
ਸਿੱਧ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜਨੇਊ
ਰਖਦੇ ਸੇ:-

ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ.

( ੯੧ )

ਸਿੱਖ--ਪ੍ਯਾਰੇ ਸੱਜਨ ਜੀ ! ਇਸ ਸ਼ਬਦ ਤੋਂ ਜਨੇਊ
ਸਿੱਧ ਨਹੀਂ ਹੁੰਦਾ, ਸਗੋਂ ਜਨੇਊ ਦੀ ਮਹਿਮਾਂ
ਘਟਦੀ ਹੈ, ਆਪ ਸਾਰਾ ਸ਼ਬਦ ਧ੍ਯਾਨ ਦੇਕੇ ਸੁਣੋ:-

ਦੇਵਤਿਆਂ ਦਰਸਨ ਕੈ ਤਾਂਈ ਦੂਖ ਭੂਖ ਤੀਰਥ ਕੀਏ,
ਜੋਗੀ ਜਤੀ ਜੁਗਤ ਮਹਿ ਰਹਿਤੇ ਕਰ ਕਰ ਭਗਵੇ ਭੇਖ ਭਏ.
ਤਉ ਕਾਰਣ, ਸਾਹਿਬਾ! ਰੰਗਰਤੇ,
ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣ ਨ ਜਾਹੀ ਤੇਰੇ ਗੁਣ ਕੇਤੇ .
ਦਰ ਘਰ ਮਹਿਲਾ ਹਸਤੀ ਘੋੜੇ ਛੋਡ ਵਲਾਇਤ ਦੇਸ਼ ਗਏ,
ਪੀਰ ਪੈਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆਂ ਥਾਂਇਪਏ.
ਸਾਦ ਸਹਿਜ ਸੁਖ ਰਸਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ,
ਦੁਖੀਏ ਦਰਦਵੰਦ ਦਰ ਤੇਰੇ ਨਾਮ ਰਤੇ ਦਰਵੇਸ ਭਏ.
ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ,
ਤੂ ਸਾਹਿਬ ਹਉਂ ਸਾਂਗੀ ਤੇਰਾ, ਪ੍ਰਣਵੈ ਨਾਨਕ ਜਾਤਿ ਕੈਸੀ?
(ਆਸਾ ਮਹਲਾ ੧)

ਇਸ ਸ਼ਬਦ ਵਿਚ ਭਗਵਾਂ ਪਹਿਰਣਾ, ਦਿਗੰਬਰ
ਹੋਣਾ, ਮ੍ਰਿਗਛਾਲਾ ਪਰ ਬੈਠਕੇ ਜਾਪ ਕਰਣਾ, ਖੱਪਰ
ਲੈਕੇ ਮੰਗਦੇਫਿਰਣਾ,ਦੰਡੀ ਸਨ੍ਯਾਸੀ ਬਣਨਾ,ਚਰਮ
ਪੋਸ਼ ਹੋਣਾ, ਬੋਦੀ, ਜਨੇਊ ਔਰ ਧੋਤੀ ਦਾ ਰੱਖਣਾ.
ਇਤ੍ਯਾਦਿਕ ਸਭ ਭੇਖਾਂ ਨੂੰ ਸ੍ਵਾਂਗ ਕਥਨ ਕੀਤਾ ਹੈ,
ਔਰ ਅੰਤ ਨੂੰ ਆਪਣਾਂ ਏਹ ਸਿੱਧਾਂਤ ਪ੍ਰਗਟ ਕਰਿਆ
ਹੈ ਕਿ ਆਦਮੀ ਦੀ ਕੋਈ ਜਾਤੀ ਨਹੀਂ, ਕੇਵਲ ਅਗ੍ਯਾਨ ਦੀ ਕਲਪਨਾ ਹੈ.

( ੯੨ )

ਹਿੰਦੂ-ਦੇਖੋ ! ਬਿਚਿੱਤ੍ਰ ਨਾਟਕ ਦੇ ਇਸ ਬਚਨ
ਤੋਂ ਗੁਰੂ ਤੇਗ਼ਬਹਾਦੁਰ ਸਾਹਿਬ ਦਾ ਜਨੇਊ ਪਹਿਰਣਾ
ਸਿੱਧ ਹੁੰਦਾ ਹੈ:-

ਤਿਲਕ ਜੰਵੂ ਰਾਖਾ ਪ੍ਰਭ ਤਾਂਕਾ, ਕੀਨੋ ਬਡੋ ਕਲੂ ਮਹਿ ਸਾਕਾ.

ਸਿੱਖ-ਵ੍ਯਾਕਰਣਵੇਤਾ ਹਿੰਦੂ ਭਾਈ! ਇਸ ਦਾ
ਏਹ ਅਰਥ ਹੈ ਕਿ ਕਸ਼ਮੀਰੀ ਬ੍ਰਾਹਮਣ ਜੋ ਜਨੇਊ
ਉਤਰਣ ਦੇ ਭ੍ਯਕਰਕੇ ਕਰਕੇ ਸਤਗੁਰੁ ਦੀ ਸ਼ਰਣ ਆਏ
ਸੇ, ਉਨ੍ਹਾਂ ਦਾ (ਤਾਂਕਾ) ਤਿਲਕ ਔਰ ਜਨੇਊ ਸ੍ਵਾਮੀ
ਸ੍ਰੀ ਗੁਰੂ ਤੇਗਬਹਾਦਰ ਸਾਹਿਬ ਨੇ ਬਚਾਦਿੱਤਾ.*


*ਇਸ ਉਪਕਾਰ ਦਾ ਬਦਲਾ ਹੁਣ ਕ੍ਰਿਤਗ੍ਯ ਹਿੰਦੂਆਂ
ਵੱਲੋਂ ਏਹ ਹੋ ਰਹਿਆ ਹੈ ਕਿ ਜਿੱਥੇ ਤੋੜੀ ਹੋਸਕਦਾ ਹੈ,
ਸਿਖਾਂ ਦੇ ਕੇਸ ਆਦਿਕ ਚਿੰਨ੍ਹ ਮਿਟਾਉਣ ਵਿੱਚ ਪੂਰਾ ਯਤਨ ਕੀਤਾ ਜਾਂਦਾ ਹੈ.
ਕਈ ਅਗ੍ਯਾਨੀ ਧਰਮ ਤੋਂ ਪਤਿਤ ਸਿੱਖ, ਜੋ ਬ੍ਰਾਹਮਣਾਂ ਦੇ ਧੱਕੇ
ਚੜ੍ਹਜਾਂਦੇ ਹਨ, ਉਨ੍ਹਾਂ ਨੂੰ ਪੰਡਿਤ ਜੀ ਦੀ ਆਗ੍ਯਾ ਹੁੰਦੀ ਹੈ ਕਿ
ਕੱਛ ਔਰ ਕੜਾ ਲਾਹਕੇ ਸੰਕਲਪ ਕਰਵਾਓ.

ਜੇ ਵਿਚਾਰ ਨਾਲ ਦੇਖਿਆ ਜਾਵੇ ਤਾਂ ਜੋ ਸਲੂਕ ਔਰੰਗਜ਼ੇਬ
ਵੱਲੋਂ ਜਨੇਊ ਟਿੱਕੇ ਉਤਾਰਣ ਦਾ ਹਿੰਦੂਆਂ ਨਾਲ ਹੁੰਦਾ ਸੀ, ਇਸ
ਵੇਲੇ ਓਹੀ ਸਲੂਕ ਸ੍ਵਾਰਥੀ ਹਿੰਦੂਆਂ ਦੀ ਤਰਫੋਂ ਸਿੱਖਾਂ ਨਾਲ
ਹੋਰਹਿਆ ਹੈ. ਉਹ ਆਪਣਾ ਮੁੱਖ ਕਰਤਵ੍ਯ ਏਹ ਜਾਣਦੇ ਹਨ ਕਿ
ਜਿੱਥੋਂ ਤੋੜੀ ਹੋਸਕੇ, ਸਿੱਖਾਂ ਦੇ ਚਿੰਨ੍ਹ ਦੂਰ ਕੀਤੇਜਾਣ ਔਰ ਆਪਣੇ
ਨਾਲ ਮਿਲਾਕੇ ਸਿੱਖ ਨਾਮ ਮਿਟਾਦਿੱਤਾ ਜਾਵੇ. ਇਸੇ ਉਦੇਸ਼੍ਯ
ਨੂੰ ਮਨ ਵਿੱਚ ਰੱਖਕੇ "ਹਮਹਿੰਦੂਨਹੀਂ" ਦਾ ਵਿਰੋਧ ਕੀਤਾ
ਜਾਰਹਿਆ ਹੈ.

( ੯੩ )

ਜਨੇਊ ਦੀ ਮਹਿਮਾ ਖੰਡੇ ਦੇ ਅਮ੍ਰਿਤ ਤੋਂ ਹੀ
ਨਹੀਂ ਘਟੀ, ਬਲਕਿ ਪਹਿਲੇ ਸਹਿਜਧਾਰੀ ਸਿੱਖ
ਭੀ ਇਸ ਦੀ ਕੁਛ ਕਦਰ ਨਹੀਂ ਕਰਦੇ ਸੇ, ਔਰ
ਜਨੇਊ ਨੂੰ ਮਾਮੂਲੀ ਡੋਰੇ ਤੋਂ ਵਧਕੇ ਹੋਰ ਕੁਛ ਨਹੀਂ
ਜਾਣਦੇ ਸੇ. ਇਸ ਦੀ ਪੁਸ਼ਟੀ ਵਾਸਤੇ ਦੇਖੋ

  • "ਦਬਿਸਤਾਨ ਮਜ਼ਾਹਬ" ਦਾ ਪ੍ਰਸੰਗ:-

ਸਾਦਾ ਨਾਮਕ ਗੁਰੂ ਦਾ ਸਿੱਖ ਜੋ ਪੂਰਾ ਸਿਦਕੀ ਸੀ, ਇੱਕ
ਬਾਰ ਮੇਰੇ ਨਾਲ ਕਾਬਲ ਤੋਂ ਪੰਜਾਬ ਤਾਂਈ ਆਯਾ, ਰਸਤੇ ਵਿੱਚ
ਅਚਾਨਕ ਮੇਰੀ ਪੋਸਤੀਨ ਦੀ ਤਣੀ ਟੁਟ ਗਈ, ਸਾਦੇ ਨੇ ਝੱਟ
ਆਪਣਾ ਜਨੇਊ ਲਾਹਕੇ ਪੋਸਤੀਨ ਨੂੰ ਬੰਨ੍ਹ ਦਿੱਤਾ, ਮੈਂ ਉਸਨੂੰ
ਆਖਿਆ ਕਿ ਤੈੈਂ ਏਹ ਕੀ ਕੀਤਾ ? ਸਾਦੇ ਨੇ ਉੱਤਰ ਦਿੱਤਾ ਕਿ ਜਨੇਊ
ਗਲ ਵਿੱਚ ਰੱਖਣ ਦਾ ਏਹੀ ਲਾਭ ਹੈ ਕਿ ਵੇਲੇਸਿਰ ਡੋਰਾ ਕੰਮ
ਆਵੇ, ਜੇ ਮੈਂ ਆਪਣੇ ਸੱਜਣ ਦਾ ਕੰਮ ਏਸ ਨਾਲ ਨਾ ਸਵਾਰਾਂ ਤਾਂ
ਮੈਨੂੰ ਜਨੇਊ ਰੱਖਣ ਤੋਂ ਕੀ ਫਾਯਦਾ ਹੈ ? (ਤਾਲੀਮ ੨ ਨਜ਼ਰ ੨੪)

ਆਪ ਜਾਤੀਅਭਿਮਾਨੀ ਬ੍ਰਾਹਮਣਾਂ ਨੂੰ ਪੂਜ੍ਯ
ਮੰਨਦੇ ਔਰ ਦਾਨ ਦਿੰਦੇ ਹੋਂ, ਪਰ ਸਾਡੇ ਸਤਗੁਰਾਂ

*ਇਸ ਕਿਤਾਬ ਦੇ ਕਰਤਾ ਨੇ ਹਿੰਦੁਸਤਾਨ ਵਿੱਚ ਫਿਰ ਕੇ
ਸਭ ਮਤਾਂ ਦਾ ਹਾਲ ਲਿਖਿਆ ਹੈ, ਅਰ ਇਸਨੇ ਗੁਰੂ ਹਰਿਗੋਬਿੰਦ
ਸਾਹਿਬ, ਗੁਰੂ ਹਰਿਰਾਇ ਸਾਹਿਬ ਔਰ ਬਾਬਾ ਗੁਰਦਿੱਤਾ ਜੀ ਦਾ
ਦਰਸ਼ਨ ਕੀਤਾ ਔਰ ਸਤਗੁਰਾਂ ਦੇ ਦੀਵਾਨਾਂ ਵਿੱਚ ਹਾਜ਼ਰ ਹੁੰਦਾ
ਰਹਿਆ, ਇਸ ਦੇ ਲੇਖ ਤੋਂ ਏਹ ਭੀ ਪ੍ਰਗਟ ਹੁੰਦਾ ਹੈ ਕਿ ਛੇਵੇਂ
ਸਤਗੁਰਾਂ ਨਾਲ ਇਸ ਦਾ ਪਤ੍ਰਬਿਵਹਾਰ ਸੀ.

( ੬੪ )

ਨੇ ਗੁਰਸਿੱਖਾਂ ਨੂੰ ਦਾਨ *ਸਨਮਾਨ ਦਾ ਅਧਿਕਾਰੀ
ਠਹਿਰਾਯਾ ਹੈ, ਯਥਾ:-

ਮਾਤਾ ਪ੍ਰੀਤਿਕਰੇ ਪੁਤ ਖਾਇ,
ਸਤਗੁਰੁ ਪ੍ਰੀਤਿ ਗੁਰੁਸਿਖ ਮੁਖਪਾਇ. (ਗਉੜੀ ਮਹਲਾ ੩ )
ਗੁਰਸਿਖਾਂ ਅੰਦਰ ਸਤਗੁਰੁ ਵਰਤੈ,
ਜੋ ਸਿਖਾਂ ਨੋ ਲੋਚੈ ਸੋ ਗੁਰੁ ਖੁਸੀਆਵੈ.
(ਵਾਰ ੧, ਗਉੜੀ ਮਹਲਾ ੪)

ਸੇਵ ਕਰੀ ਇਨਹੀ ਕੀ ਭਾਵਤ
ਔਰ ਕੀ ਸੇਵ ਸੁਹਾਤ ਨ ਜੀਕੋ,
ਦਾਨ ਦਯੋ ਇਨਹੀ ਕੋ ਭਲੋ
ਅਰ ਆਨ ਕੋ ਦਾਨ ਨ ਲਾਗਤ ਨੀਕੋ,
ਆਗੈ ਫਲੈ ਇਨਹੀ ਕੋ ਦਯੋ
ਜਗ ਮੈ ਜਸ ਔਰ ਦਯੋ ਸਭ ਫੀਕੋ,
ਮੋ ਗ੍ਰਹਿ ਮੈ ਮਨ ਤੇ ਤਨ ਤੇ
ਸਿਰ ਲੌ ਧਨ ਹੈ ਸਭਹੀ ਇਨਹੀ ਕੋ
(ਪਾਤਸ਼ਾਹੀ ੧੦)


*ਗੁਰੁਮਤ ਵਿੱਚ ਤੁਲਾ ਦਾਨ ਛਾਯਾਪਾਤ੍ਰ ਆਦਿਕ ਦਾਨ ਵਿਧਾਨ
ਨਹੀਂ. ਜੋ ਸਿੱਖ ਹਿੰਦੂਆਂ ਦੇ ਦਾਨ ਦੀ ਨਕਲ ਕਰਕੇ ਸਿੱਖਾਂ ਨੂੰ
ਦਿੰਦੇ ਹਨ ਓਹ ਦੋਵੇਂ ਹੀ (ਲੈਣ ਔਰ ਦੇਣ ਵਾਲੇ) ਖਾਲਸਾਧਰਮ
ਤੋਂ ਪਤਿਤ ਹਨ. ਗੁਰੁਸਿੱਖਾਂ ਨੂੰ ਸਿੱਖਾਂ ਦਾ ਦੇਣਾ ਐਸਾ ਹੈ,
ਜੈਸੇ ਆਪਣੇ ਭਾਈਆਂ ਨੂੰ ਸਹਾਯਤਾ ਦੇਣੀ ਹੈ. ਗੁਰੂਸਾਹਿਬ ਨੇ ਸਿੱਖਾਂ
ਨੂੰ ਦਾਨ ਕਰਣਦਾ ਏਹ ਤਰੀਕਾ ਦੱਸਿਆ ਹੈ ਕਿ ਆਪਣੀ ਕਮਾਈ
ਵਿੱਚੋਂ ਦਸਵਾਂ ਹਿੱਸਾ ਧਰਮ ਦੇ ਕੰਮਾਂ ਲਈ ਕੱਢੋ, ਔਰ ਉਸ ਨੂੰ
ਪੰਜਾਂ ਪਯਾਰਿਆਂ ਦੀ ਸੰਮਤੀ ਨਾਲ ਕੌਮ ਦੀ ਸੇਵਾ ਲਈਂ ਖਰਚ
ਕਰੋ. ਜੋ ਸਿੱਖ, ਬ੍ਰਾਹਮਣਾਂ ਦੀ ਨਕਲ ਕਰਕੇ ਦਾਨ ਕਰਦੇ ਹਨ,
ਓਹ ਗੁਰੁਮਤ ਤੋਂ ਅਗ੍ਯਾਤ ਹਨ.

( ੯੫ )

ਹਿੰਦੂ--ਏਹ ਤਾਂ ਗੁਰੂ ਸਾਹਿਬ ਨੇ ਬ੍ਰਾਹਮਣਾਂ ਦੀ
ਮਹਿਮਾ ਵਿੱਚ ਸਵੈਯੇ ਉਚਾਰੇ ਹੈਨ ਔਰ ਬਾਹਮਣਾਂ
ਨੂੰ ਦਾਨ ਦੇਣ ਦਾ ਹੁਕਮ ਦਿੱਤਾ ਹੈ, ਆਪ ਇਸ ਦੇ
ਅਰਥ ਸਿੱਖਾਂ ਵਾਸਤੇ ਕਿਸ ਤਰਾਂ ਲਾਂਉਨੇ ਹੋਂ?

ਸਿੱਖ-ਪ੍ਯਾਰੇ ਹਿੰਦੂ ਜੀ! ਇਨ੍ਹਾਂ ਸਵੈਯਾਂ ਵਿੱਚ
ਗੁਰੂ ਸਾਹਿਬ ਬ੍ਰਾਹਮਣ ਨੂੰ ਸੰਵੋਧਨ ਕਰਕੇ ਆਖਦੇ
ਹਨ:-

“ਜੋ ਕੁਛ ਲੇਖ ਲਿਖ੍ਯੋ ਬਿਧਨਾ,
ਸੋਈ ਪਾਈਅਤ ਮਿਸ੍ਰ ਜੂ! ਸ਼ੋਕ ਨਿਵਾਰੋ."

ਇਸ ਗੁਫ਼ਤਗੂ ਵਿੱਚ ਗੁਰੂ ਸਾਹਿਬ ਉੱਤਮ ਪੁਰੁਸ਼
ਹਨ, ਮਿਸ਼੍ਰ ਜੀ ਦੁਤਿਯ ਪੁਰੁਸ਼ ਹੈ (ਜਿਸ ਨਾਲ
ਗੱਲ ਬਾਤ ਹੋਰਹੀਹੈ) ਅਰ ਖ਼ਾਲਸਾ ਤ੍ਰਿਤੀਯ(ਅੰਨ੍ਯ)
ਪੁਰੁਸ਼ ਹੈ ਇਸ ਵਾਸਤੇ “ਇਨਹੂੰੰ" ਪਦ
ਬ੍ਰਾਹਮਣਾਂ ਲਈ ਨਹੀਂ ਆਸਕਦਾ. ਇਸ ਵ੍ਯਾਕਰਣ
ਸੰਬੰਧੀ ਚਰਚਾ ਨੂੰ ਜਾਣਦੇਓ, ਅਸੀਂ ਆਪਨੂੰ ਅੰਤ
ਦੇ ਦੋਹਰੇ ਤੋਂ ਹੀਂ ਅੱਛੀ ਤਰਾਂ ਸਮਝਾਦਿੰਨੇ ਹਾਂ ਕਿ
ਏਹ ਸਵੈਯੇ ਖਾਲਸੇ ਦੀ ਮਹਿਮਾਂ ਵਿੱਚ ਹਨ, ਯਥਾ:-

ਚਟਪਟਾਇ ਚਿਤ ਮੈ ਜਰ੍ਯੋ ਤ੍ਰਿਣ ਜ੍ਯੋਂ ਕ੍ਰੂਧਿਤ ਹੋਇ,

( ੯੬ )

ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੂ *ਰੋਇ.

ਅਰਥਾਤ--ਗੁਰੂ ਸਾਹਿਬ ਨੇ ਨਿਤ੍ਯ ਵਾਸਤੇ ਜੋ ਨਵਾਂ
ਰਸਤਾ ਚਲਾਦਿੱਤਾ ਕਿ ਬ੍ਰਾਹਮਣਾਂ ਨੂੰ ਦਾਨ ਨਾ
ਦਿੱਤਾਜਾਵੇ ਔਰ ਗੁਰਸਿੱਖਾਂ ਨੂੰ ਹੀ ਪੂਰਣ ਅਧਿਕਾਰੀ
ਸਮਝਿਆਜਾਵੇ, ਇਸਪਰ ਮਿਸ੍ਰ ਨੂੰ ਬਡੀ
ਚਟਪਟੀ ਲੱਗੀ ਔਰ ਰੋਪਿਆ. ਆਪਹੀ ਵਿਚਾਰਕੇ
ਦੱਸੋ, ਕਿ ਜੇ ਬ੍ਰਾਹਮਣਾਂ ਦੇ ਹੱਕ ਵਿੱਚ ਸਤਗੁਰਾਂ ਦਾ
ਹੁਕਮ ਹੁੰਦਾ ਤਾਂ ਮਿਸ੍ਰ ਰੋਂਦਾ, ਜਾਂ ਹਸਦਾ?
ਔਰ ਦੇਖੋ! ਸਾਡੇ ਅਰਥ ਦੀ ਤਾਈਦ ਵਿੱਚ
ਭਾਈ ਮਨੀ ਸਿੰਘ ਜੀ ਸ਼੍ਰੀ ਕਲਗੀਧਰ ਦੇ ਹਜ਼ੂਰੀਏ ਕੀ
ਆਖਦੇ ਹਨ:-

ਬ੍ਰਾਹਮਣ ਵੇਦਪਾਠ ਤੇ ਦੇਹਅਭਿਮਾਨੀ ਕਰਮਕਾਂਡੀ
ਸੇ, ਦਸਵੇਂ ਪਾਤਸ਼ਾਹ ਨੇ ਖਾਲਸੇ ਨੂੰ ਵਡਿਆਈ ਤੇ ਗੁਰਿਆਈ
ਬਖਸ਼ੀ, **ਤਾਂ ਬ੍ਰਾਹਮਣਾਂ ਰੋਇਦਿੱਤਾ. (ਭਗਤ ਰਤਨਾਵਲੀ )

*ਰਯਾਸਤ ਜੀਂਦ ਵਿੱਚ ਇੱਕ ਦਸਮ ਗ੍ਰੰਥ ਹੈ, ਉਸ ਵਿੱਚ
ਇੱਕ ਏਹ ਦੋਹਰਾ ਭੀ ਹੈ ਜੋ ਹੋਰਨਾਂ ਬੀੜਾਂ ਵਿੱਚ ਨਹੀਂ ਦੇਖਿਆ
ਗਯਾ:-

ਆਸ ਨ ਕਰ ਤੂੰ ਬ੍ਰਾਹਮਣਾ, ਨਾ ਪਰਸੋ ਪਗ ਜਾਇ,
ਪ੍ਰਭੂ ਤ੍ਯਾਗ ਦੂਜੇ ਲਗੇ, ਕੁੰਭਿਨਰਕ ਮੇਂ ਪਾਇ.

    • ਪੁਸਤਕ ਸਰਬਲੋਹ ਅਥਵਾ ਲੋਹਪ੍ਰਕਾਸ਼ ਵਿੱਚ ਭੀ

ਇਸ ਅਰਥ ਦੀ ਪੁਸ਼ਟੀ ਹੈ, ਯਥਾ:-
ਖ਼ਾਲਸਾ ਮੇਰੋ ਰੂਪ ਹੈ ਖ਼ਾਸ,
ਖ਼ਾਲਸੇ ਮੇਂ ਮੈਂ ਕਰੋਂ ਨਿਵਾਸ:-

( ੯੭ )

ਹਿੰਦੂ-ਆਪ ਬ੍ਰਾਹਮਣਾਂ ਬਾਬਤ ਏਹ ਆਖਦੇ ਹੋਂ,
ਪਰ ਸੁਖਮਨੀ ਵਿੱਚ ਬ੍ਰਾਹਮਣਾ ਨੂੰ ਨਮਸਕਾਰ ਕਰਣੀ
ਲਿਖੀ ਹੈ, ਯਥਾ:-

ਸੋ ਪੰਡਿਤ ਜੋ ਮਨ ਪਰਬੋਧੈ,
ਰਾਮਨਾਮ ਆਤਮ ਮਹਿ ਸੋਧੈ.
ਬੇਦ ਪੁਰਾਨ ਸਿਮ੍ਰਤਿ ਬੂਝੈ ਮੂਲ,
ਸੂਖਮ ਮਹਿ ਜਾਨੈ ਅਸਥੂਲ.
ਚਹੁੰ ਵਰਨਾ ਕਉ ਦੇ ਉਪਦੇਸ,
ਨਾਨਕ ਉਸ ਪੰਡਿਤ ਕਉ ਸਦਾ ਅਦੇਸ
.

ਸਿੱਖ-ਪਯਾਰੇ ਹਿੰਦੂ ਜੀ ! ਗੁਰੂ ਸਾਹਿਬ ਜਾਤੀ
ਨੂੰ ਮੁੱਖ ਨਾ ਰੱਖਕੇ ਗੁਣ ਨੂੰ ਪ੍ਰਧਾਨ ਮੰਨਦੇ ਹੋਏ
ਪੰਡਿਤ ਦੇ ਲੱਛਣ ਦੱਸਦੇ ਹਨ ਕਿ ਜੋ ਕੋਈ ਇਨ੍ਹਾਂ
ਲੱਛਣਾਂ ਨੂੰ ਧਾਰਨ ਕਰਦਾ ਹੈ ਉਸ ਨੂੰ ਪੰਡਿਤ ਸਮ-

-ਹੌੌਂ ਖਾਲਸੇ ਕੋ ਖਾਲਸਾ ਮੇਰੋ,
ਓਤ ਪੋਤ ਸਾਗਰ ਬੂੰਦੇਰੋ.
ਸੇਵਾ ਖਾਲਸੇ ਕੀ ਸਫਲ ਪੂਜਾ ਆਰਘਪਾਦ,
ਦਾਨ ਮਾਨਨੋ ਮਾਨ ਕਰ ਖੋੜਸ ਬਿਧਿ ਕੋ ਸ੍ਵਾਦ.
ਆਨ ਦੇਵ ਨਹਿ ਸਫਲ ਕਛੁ ਈਤ ਊਤ ਪਰਲੋਕ,
ਨਿਹਫਲ ਸੇਵਾ ਤਿਸ ਬਿਨਾ ਕਬੀ ਹਰਖ ਕਬਿ ਸ਼ੋਕ
ਭਾਈ ਨੰਦਲਾਲ ਜੀ ਖ਼ਾਲਸੇ ਦੀ ਮਹਿਮਾ ਕਥਨ ਕਰਦੇ ਹਨ:-
ਹਮ ਫ਼ਲਕ ਬੰਦਹ ਸੰਗਤਾਨਸ਼ ਰਾ,
ਹਮ ਮਲਕ ਬੰਦਹ ਖ਼ਾਲਸਾਨਸ਼ ਰਾ. ਤੌਸੀਫੌਸਨਾ)

( ੯੮ )

ਝੋ,ਔਰ ਜਨੇਊ ਟਿੱਕੇ ਦੇ ਧੋਖੇ ਵਿੱਚ ਫਸਕੇ ਜਾਤੀ
ਅਭਿਮਾਨੀ ਬ੍ਰਾਹਮਣਾਂ ਨੂੰ ਪੰਡਿਤ ਨਾ ਮੰਨੋ.*
ਦੇਖੋ! ਇਸ ਸ਼ਬਦ ਵਿਚ ਕੈਸਾ ਉੱਤਮ ਉਪਦੇਸ਼
ਹੈ ਕਿ “ਪੰਡਿਤ" ਓਹ ਹੈ ਜੋ ਸਭ ਤੋਂ ਪਹਿਲਾਂ
ਆਪਣੇਆਪ ਨੂੰ ਉਪਦੇਸ਼ ਦਿੰਦਾ ਹੈ, ਔਰ ਸਰਬ
ਵ੍ਯਾਪੀ ਵਾਹਗੁਰੂ (ਰਾਮ) ਨਾਮ ਦੇ ਭਾਵ ਅਰਥ ਨੂੰ
ਮਨ ਵਿੱਚ ਵਿਚਾਰਦਾ ਹੈ,ਔਰ ਵੇਦ ਪੁਰਾਣ ਸਿਮ੍ਰਤੀ
ਆਦਿਕਾਂ ਦੀ ਅਸਲੀਯਤ ਨੂੰ ਸਮਝਦਾ ਹੈ, ਔਰ
ਸਾਰੇ ਪ੍ਰਪੰਚ ਨੂੰ ਉਸ ਵਾਹਗੁਰੂ ਤੋਂ ਹੋਯਾ ਮੰਨਦਾ
ਹੈ,(ਇਹ ਨਹੀਂ ਕਿ ਕਈ ਅਨਾਦੀ ਪਦਾਰਥ ਮੰਨਕੇ
ਪਰਮਾਤਮਾ ਦੇ ਅਦੁਤਿਯ ਹੋਣ ਦਾ ਵਿਰੋਧੀ ਬਣਦਾ
ਹੈ) ਔਰ ਚਹੁੰ ਵਰਨਾਂ ਨੂੰ ਇੱਕਪਿਤਾ ਦੇ ਪੁਤ੍ਰ
ਮੰਨਕੇ ਭਾਈਆਂ ਦੀ ਤਰਾਂ ਪ੍ਯਾਰ ਕਰਦਾ ਔਰ ਸੱਚਾ
ਉਪਦੇਸ਼ ਦਿੰਦਾ ਹੈ,(ਏਹ ਨਹੀਂ ਕਿ ਸ਼ੂਦ੍ਰ ਨੂੰ ਧਰਮ


*ਗੁਰੂ ਅਮਰਦਾਸ ਸਾਹਿਬ ਭੀ ਪੰਡਿਤ ਦੇ ਲੱਛਣ ਕਥਨ
ਕਰਦੇ ਹਨ:-
ਸੋ ਪੰਡਿਤ ਜੋ ਤਿਹਾਂ ਗੁਣਾਂ ਕੀ ਪੰਡ ਉਤਾਰੈ.
ਸਤਗੁਰੁ ਕੀ ਓਹ ਦੀਖਿਆ ਲੇਇ,
ਸਤਗੁਰੁ ਆਗੈ ਸੀਸ ਧਰੇਇ.
ਸਭਨਾਂ ਮਹਿ ਏਕੋਏਕ ਵਖਾਣੈ,
ਜਾਂ ਏਕੋ ਵੇਖੈ ਤਾਂ ਏਕੋ ਜਾਣੈ.
(ਮਲਾਰ ਮਹਲਾ:੩)

(੯੯)

ਦਾ ਉਪਦੇਸ਼ ਹੀ ਨਹੀਂ ਕਰਣਾ ਔਰ ਉਸਨੂੰ ਅਕਲ
ਦੀ ਗਲ ਹੀ ਨਹੀਂ ਸਿਖਾਉਣੀ,ਜਿਹਾਕਿ ਮਨੂੰ
ਔਰ ਵਿਸ਼ਿਸ਼ਟ ਆਪਣੀਆਂ ਸਿਮ੍ਰਤੀਆਂ ਵਿੱਚ ਲਿਖਦੇ
ਹਨ) ਸ੍ਰੀ ਗੁਰੂ ਸਾਹਿਬ ਕਥਨ ਕਰਦੇ ਹਨ ਕਿ
ਇਨ੍ਹਾਂ ਗੁਣਾਂ ਵਾਲਾ ਜੋਕੋਈ ਪੁਰਸ਼ ਹੈ,ਓਹੋ ਪੰਡਿਤ
ਹੈ ਔਰ ਓਹ ਨਮਸਕਾਰਯੋਗ ਹੈ.

ਆਪ ਜਿਨ੍ਹਾਂ ਜਾਤੀ ਅਭਿਮਾਨੀਆਂ ਨੂੰ ਪੰਡਿਤ
ਸੱਦਦੇ ਹੋਂ, ਉਨ੍ਹਾਂ ਬਾਬਤ ਗੁਰੂ ਸਾਹਿਬ ਏਹ ਕਥਨ
ਕਰਦੇ ਹਨ:--

ਲੋਭੀ *ਅਨ ਕਉ ਸੇਂਵਦੇ, ਪੜੁ ਵੇਦਾ ਕਰਹਿ ਪੁਕਾਰ,
ਬਿਖਿਆ ਅੰਦਰ ਪਚਮੁਏ, ਨਾ ਉਰਵਾਰ ਨ ਪਾਰ.
ਮਾਇਆਮੋਹ ਵਿਸਾਰਿਆ ਜਗਤਪਿਤਾ **ਪਿਤਪਾਲ,
(ਸਿਰੀ ਰਾਗ ਮਹਲਾ ੩)
ਮਨਮੁਖ ਪੜਹਿ ਪੰਡਿਤ ਕਹਾਵਹਿ,
ਦੂਜੈਭਾਇ ਮਹਾਂਦੁਖ ਪਾਵਹਿ.
ਬੇਦ ਪੜਹਿ ਹਰਿਰਸ ਨਹੀਂ ਆਇਆ,
ਵਾਦ ਵਖਾਣਹਿ ਮੋਹੇ ਮਾਇਆ (ਮਾਝ ਮਃ ੩)
ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੇ ਵਾਪਾਰ,
ਅੰਦਰ ਤ੍ਰਿਸਨਾਭੁਖ ਹੈ, ਮੂਰਖ ਭੁਖਿਆਂ ਮੁਏ ਗਵਾਰ,
(ਵਾਰ ਸੋਰਠ ਮ: ੩)


  • ਹੋਰ ਨੂੰ, ਅਰਥਾਤ ਵਾਹਿਗੁਰੂ ਤੋਂ ਵਿਮੁਖ ਹੋਕੇ ਤੇਤੀਕੋਟਿ

ਦੇਵਤਿਆਂ ਨੂੰ.

    • ਪ੍ਰਤਿਪਾਲਕ.

( ੧੦o)

ਪੰਡਿਤ ਵਾਚਹਿ ਪੋਥੀਆਂ ਨਾਂ ਬੂਝਹਿ ਵੀਚਾਰ,
ਅਨ ਕਉ ਮਤੀ ਦੇਚਲਹਿ ਮਾਇਆ ਕਾ ਵਾਪਾਰ.
(ਸ੍ਰੀ ਰਾਗ ਮਹਲਾ ੧)

ਪੰਡਿਤ ਆਖਾਏ ਬਹਤੀਰਾਹੀ **ਕੋਰੜਮੋਠ ਜਿਨੇਹਾ,
ਅੰਦਰ ਮੋਹ ਨਿਤ ਭਰਮ ਵਿਆਪਿਆ ਤਿਸਟਸਿ ਨਾਹੀ *ਦੇਹਾ,
ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ,
ਸਚ ਕਹੈ ਤਾਂ ***ਛੋਹੋ ਆਵੈ ਅੰਤਰ ਬਹੁਤਾ ਰੋਹਾ,
ਵਿਆਪਿਆ ਦੁਰਮਤਿ ਕੁਬੁਧਿ ਕਮੂੜਾ ਮਨ ਲਾਗਾ ਤਿਸ ਮੋਹਾ,
ਠਗੈ ਸੇਤੀ ਠਗ ਰਲ ਆਇਆ ਸਾਥ ਭਿ ਇਕੋਜੇਹਾ,
ਸਤਿਗੁਰੁ ਸਰਾਫ ਨਦਰੀ ਵਿਚਦੋਂ ਕਢੈ ਤਾਂ ਉਘੜ ਆਇਆ ਲੋਹਾ.
(ਵਾਰ ਰਾਮਕਲੀ ੨, ਮਹਲਾ ੫)


  • ਕੁੜਕੜੂ, ਜੋ ਰਿੱਝਣ ਵਿੱਚ ਨਹੀਂ ਆਉਂਦਾ.

"ਜੈਸੇ ਪਾਹਨ ਜਲ ਮਹਿ ਰਾਖਿਓ ਭੇਦੈ ਨਹਿੰ ਤਿਹ ਪਾਨੀ,
ਤੈਸੇਹੀ ਤੁਮ ਤਾਂਹਿ ਪਛਾਨੋ ਭਗਤਿਹੀਨ ਜੋ ਪ੍ਰਾਨੀ."
(ਬਿਲਾਵਲ ਮਹਲਾ ੯)

    • ਮਨ ਇਸਥਿਤ ਨਹੀਂ, ਇਸ ਵਾਸਤੇ ਲਾਲਚ ਦੇ ਅਧੀਨ ਭੱਜਿਆ ਫਿਰਦਾ ਹੈ.
      • ਕ੍ਰੋਧ, ਜੋਸ਼.

(੧੦੧)

(੩) *ਅਵਤਾਰ

ਆਪ ਅਵਤਾਰਾਂ ਨੂੰ ਈਸ਼੍ਵਰ ਦਾ ਰੂਪ ਮੰਨਦੇ,
ਔਰ ਉਨ੍ਹਾਂ ਦੀ ਉਪਾਸਨਾ ਕਰਦੇ ਹੋਂ, ਪਰ ਸਿਖ
ਧਰਮ ਵਿੱਚ ਏਹ ਕਥਨ ਕੀਤਾ ਹੈ:-

ਅਵਤਾਰ ਨ ਜਾਨਹਿ ਅੰਤ,
ਪਰਮੇਸਰ ਪਾਰਬ੍ਰਮ ਬੇਅੰਤ. (ਰਾਮਕਲੀ ਮ: ੫)

ਸੋ ਮੁਖ ਜਲਉ ਜਿਤ ਕਹਹਿ-"ਠਾਕਰ ਜੋਨੀ". (ਭੈਰਉ ਮਹਲਾ ੫ )

ਜੁਗਹਿ ਜੁਗਹਿ ਕੇ ਰਾਜੇ ਕੀਏ ਗਾਵਹਿ ਕਰ ਅਵਤਾਰੀ,
ਤਿਨ ਭੀ ਅੰਤ ਨ ਪਾਇਆ ਤਾਂਕਾ, ਕਿਆ ਕਰ ਆਖ ਵੀਚਾਰੀ ?
(ਆਸਾ ਮਹਲਾ ੩)

ਕੋਟ ਬਿਸਨੁ ਅਵਤਾਰ ਸੰਕਰ ਜਟਾਧਾਰ,
ਚਾਹਹਿ ਤੁਝਹਿ, **ਦਇਆਰ! ਮਨ ਤਨ ਰੁਚਿ ਅਪਾਰ.
(ਆਸਾ ਛੰਤ ਮ:੫)

ਦਸ ***ਅਉਤਾਰ ਰਾਜੇ ਹੋਇਵਰਤੇ ਮਹਾਂਦੇਵ ਅਉਧੂਤਾ,
ਤਿਨਭੀ ਅੰਤ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ.
(ਸੂਹੀ ਮਹਲਾ ੫)

*ਸਿੱਖਧਰਮ ਵਿਚ ਕਿਸੇ ਅਵਤਾਰ ਪੈਗ਼ੰਬਰ ਆਦਿਕ ਦੀ
ਨਿੰਦਾ ਨਹੀਂ ਹੈ, ਔਰ ਨਾ ਕਿਸੇ ਉਪਕਾਰੀ ਔਰ ਸ਼੍ਰੇਸ਼ਟਪੁਰਸ਼ ਦੀ
ਕਿਸੀਪ੍ਰਕਾਰ ਨ੍ਯੂਨਤਾ ਦੱਸੀਗਈ ਹੈ, ਕੇਵਲ ਏਹ ਉਪਦੇਸ਼ ਹੈ
ਕਿ ਵਾਹਗੁਰੂ ਜਨਮ ਮਰਣ ਤੋਂ ਰਹਿਤ ਹੈ ਔਰ ਓਹੀ ਉਪਾਸਨਾ
ਯੋਗ੍ਯ ਹੈ.ਅਵਤਾਰ ਆਦਿਕ ਸਭ ਉਸਦੇ ਆਗ੍ਯਾਕਾਰੀ ਬੰਦੇ ਹਨ.

**ਹੇ ਦਯਾਲੁ!

***ਮੱਛ, ਕੱਛ, ਵੈਰਾਹ, ਨ੍ਰਿਸਿੰਘ, ਵਾਮਨ, ਬੁਧ, ਪਰਸ਼ੁਰਾਮ,
ਰਾਮਚੰਦ੍ਰ , ਕ੍ਰਿਸ਼ਨ ਅਤੇ ਕਲਕੀ.

( ੧੦੨)

ਬਿਨ ਕਰਤਾਰ ਨ ਕਿਰਤਮ ਮਾਨੋ,
ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸ੍ਵਰ ਜਾਨੋ,
ਤਾਤ ਮਾਤ ਨ ਜਾਤਿ ਜਾਕਰ ਪੁਤ੍ਰ ਪੌਤ੍ਰ ਮੁਕੰਦ,
ਕੌਨਕਾਜ ਕਹਾਂਹਿਗੇ ਤੇ ਆਨ ਦੇਵਕਿਨੰਦ?
ਸੋ ਕਿਮ ਮਾਨਸਰੂਪ ਕਹਾਏ ?
ਸਿੱਧ ਸਮਾਧਿ ਸਾਧਕਰ ਹਾਰੇ ਕ੍ਯੋਂਹੂੂੰ ਨ ਦੇਖਨਪਾਏ.
ਜਾਂਕਰ ਰੂਪ ਰੰਗ ਨਹਿ ਜਨਿਯਤ, ਸੋ ਕਿਮ ਸ੍ਯਾਮ ਕਹੈ ਹੈ ?
(ਹਜ਼ਾਰੇ ਸ਼ਬਦ ਪਾਤਸ਼ਾਹੀ ੧੦)

ਕਾਹੇਕੋ ਏਸ ਮਹੇਸਹਿ ਭਾਖਤ
ਕਾਹੇ *ਦਿਜੇਸ ਕੋ ਏਸ ਬਖਾਨ੍ਯੋ.?
ਹੈ ਨ **ਰਘੇਸ ***ਜਦੇਸ ****ਰਮਾਪਤਿ
ਤੈੈਂ ਜਿਨ ਕੋ ਵਿਸ੍ਵਨਾਥ ਪਛਾਨ੍ਯੋ.
ਕਾਹੂੰ ਨੇ ਰਾਮ ਕਹਯੋ ਕ੍ਰਿਸ਼ਨਾ ਕਹੂੂੰ
ਕਾਹੂ ਮਨੈ ਅਵਤਾਰਨ ਮਾਨਯੋ.
ਫੋਕਟਧਰਮ ਵਿਸਾਰ ਸਭੈ
ਕਰਤਾਰਹੀ ਕੋ ਕਰਤਾ ਜਿਯ ਜਾਨਯੋ.
ਅੰਤ ਮਰੇ ਪਛਤਾਇ ਪ੍ਰਿਥੀ ਪਰ
ਜੇ ਜਗ ਮੇਂ ਅਵਤਾਰ ਕਹਾਏ.
ਰੇ ਮਨ *****ਲੈਲ ਇਕੇਲਹੀ ਕਾਲ ਕੇ
ਲਾਗਤ ਕਾਹਿ ਨ ਪਾਯਨ ਧਾਏ. ?
(੩੩ ਸਵੈਯੇ ਪਤਸ਼ਾਹੀ ੧੦)
ਦਸ ਅਵਤਾਰ ਅਕਾਰਕਰ, ਏਕੰਕਾਰ ਨ ਅਲਖ ਲਖਾਯਾ.
(ਭਾਈ ਗੁਰਦਾਸ ਜੀ)
ਹਿੰਦੂ-ਜੇ ਆਪ ਦੇ ਮਤ ਵਿੱਚ ਅਵਤਾਰਾਂ ਨੂੰ
ਈਸ਼੍ਵਰ ਰੂਪ ਨਹੀਂ ਮੰਨਿਆਂ ਔਰ ਉਨ੍ਹਾਂ ਦੀ ਉਪਾਸਨਾ


  • ਬ੍ਰਹਮਾ.
    • ਰਾਮਚੰਦ੍ਰ.
      • ਕ੍ਰਿਸ਼ਨ.
        • ਵਿਸ਼ਨੁ.
          • ਚੰਚਲ.

( ੧੦੩ )

ਵਿਧਾਨ ਨਹੀਂ, ਤਾਂ ਦਸਮਗ੍ਰੰਥ ਵਿੱਚ ਏਹ ਕਯੋਂ
ਲਿਖਿਆ ਹੈ:--

ਮਥੁਰਾਮੰਡਲ ਕੇ ਬਿਖੈ ਜਨਮ ਧਰਯੋ ਹਰਿਰਾਇ.
ਜੇ ਨਰ ਸ੍ਯਾਮ ਜੂਕੇ ਪਰਸੈੈਂ ਪਗ,
ਤੇ ਨਰ ਫੇਰ ਨ ਦੇਹ ਧਰੈਂਗੇ.

ਐਸੇਹੀ ਹੋਰ ਪ੍ਰਸੰਗ ਬਹੁਤ ਹਨ ਜਿਨ੍ਹਾਂ ਤੋਂ ਸਾਬਤ
ਹੁੰਦਾ ਹੈ ਕਿ ਦਸਵੇਂ ਗੁਰੂ ਅਵਤਾਰਾਂ ਨੂੰ ਮੰਨਦੇ ਸੇ.

ਸਿੱਖ-ਇਤਿਹਾਸ ਔਰ ਪੁਰਾਣਾ ਦੀ ਕਥਾ ਦਾ ਜੋ

  • ਤਰਜੁਮਾ ਅਥਵਾ ਖ਼ੁਲਾਸਾ ਹੋਵੇ ਉਸਨੂੰ ਆਪ ਏਹ

ਨਹੀਂ ਆਖ ਸਕਦੇ ਕਿ ਏਹ ਦਸਵੇਂ ਸਤਿਗੁਰੂ ਦਾ
ਸਿੱਖਾਂ ਨੂੰ ਉਪਦੇਸ਼ ਹੈ, ਧਰਮਉਪਦੇਸ਼ਮਈ ਬਾਣੀ
ਗੁਰੂ ਸਾਹਿਬ ਦੀ ਜਾਪ ਔਰ ਸਵੈਯੇ ਆਦਿਕ ਭਿੰਨ
ਹੈ, ਜਿਸ ਵਿੱਚ ਕੇਵਲ ਅਕਾਲ ਦੀ ਮਹਿਮਾਂ ਹੈ,ਔਰ
ਅਵਤਾਰ ਆਦਿਕਾਂ ਨੂੰ ਉਸ ਦਾ ਦਾਸ਼ ਕਥਨਕੀਤਾ
ਹੈ.

ਹਿੰਦੂ--ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਰਾਗ ਵਿਖੇ
ਇੱਕ ਸਤੋਤ੍ਰ ਹੈ ਜਿਸ ਵਿੱਚ ਸਭ ਅਵਤਾਰਾਂ ਦੇ


  • "ਦਸਮਕਥਾ ਭਾਗੌਤ ਕੀ ਭਾਖਾ ਕਰੀ ਬਨਾਇ,

ਅਵਰ ਵਾਸਨਾ ਨਾਹਿ ਪ੍ਰਭੁ ਧਰਮਯੁੱਧ ਕੇ ਚਾਇ."
(ਕ੍ਰਿਸ਼ਨਅਵਤਾਰ ਦਸਮਗ੍ਰੰਥ)

(੧੦੪ )

ਨਾਮ ਅਰਾਧਨ ਕਰਣੇ ਦੱਸੇ ਹਨ, ਯਥਾ:--

"ਮਧੁਸੂਦਨ ਦਾਮੋਦਰ ਸੁਆਮੀ,
ਰਿਖੀਕੇਸ ਗੋਵਰਧਨਧਾਰੀ ਮੁਰਲੀ ਮਨੋਹਰ ਹਰਿ ਰੰਗਾ.
ਮੋਹਨ ਮਾਧਵ ਕ੍ਰਿਸਨ ਮੁਰਾਰੇ,
ਜਗਦੀਸੁਰ ਹਰਿਜੀਉ ਅਸੁਰਸੰਘਾਰੇ.
ਧਰਣੀਧਰ ਈਸ ਨਰਸਿੰਘ ਨਰਾਇਣ,
ਦਾੜਾ ਅਗ੍ਰੇ ਪ੍ਰਥਮਿਧਰਾਇਣ.
ਬਾਵਨ ਰੂਪ ਕੀਆ ਤੁਧ ਕਰਤੇ!"

ਸਿੱਖ-ਪ੍ਯਾਰੇ ਹਿੰਦੂ ਭਾਈ ! ਗੁਰੂ ਅਰਜਨ
ਸਾਹਿਬ ਨੇ ਇਸੇ ਸ਼ਬਦ ਦੇ ਅੰਤ ਵਿਚ ( ਜਿਸ ਨੂੰ
ਆਪ ਅਵਤਾਰਾਂ ਦਾ ਸਤੋਤ੍ਰ ਦਸਦੇ ਹੋਂ) ਆਪਣਾ
ਮਤ ਪ੍ਰਗਟ ਕਰ ਦਿੱਤਾ ਹੈ ਕਿ:--

"ਕਿਰਤਮ ਨਾਮ ਕਥੇ ਤੇਰੇ ਜਿਹਬਾ,
ਸਤਿਨਾਮੁ ਤੇਰਾ ਪਰਾ ਪੂਰਬਲਾ."

ਮਹਾਰਾਜ ਕਥਨ ਕਰਦੇ ਹਨ ਕਿ ਹੇ ਅਕਾਲ!
ਉੱਪਰ ਲਿਖੇ ਤੇਰੇ ਕ੍ਰਿਤ੍ਰਿਮ ਅਨੰਤ ਨਾਮ ਕਲਪ
ਕੇ ਲੋਕ ਅਪਣੀ ਬੁੱਧੀ ਔਰ ਨਿਸ਼ਚਯ ਅਨੁਸਾਰ
ਕਥਨ ਕਰਦੇਹਨ,ਪਰ ਏਹ ਤੇਰੇ ਅਸਲ ਨਾਮ ਨਹੀਂ,
ਤੇਰਾ ਆਦਿ ਔਰ ਸਿਰੋਮਣੀ ਨਾਮ "ਸਤਹ” ਹੈ.
ਜਿਸ ਦਾ ਅਰਥ ਹੈ ਕਿ ਸਰਵ ਕਾਲਾਂ ਵਿੱਚ ਇੱਕਰਸ
ਹੋਣਵਾਲਾ, ਜਿਸ ਦੀ ਵ੍ਯਾਖ੍ਯਾ ਗੁਰੂ ਨਾਨਕ
ਸਾਹਿਬ ਕਰਦੇ ਹਨ:-

( ੧੦੫)

"ਆਦਿ ਸਚੁ, ਜੁਗਾਦਿ ਸਚ,”
ਹੈਭੀ ਸਚੁ, ਨਾਨਕ ! ਹੋਸੀ ਭੀ ਸਚੁ. ( ਜ੫ )

ਗੁਰਬਾਣੀ ਵਿੱਚ ਅਨੇਕ ਨਾਮ ਅਜੇਹੇ ਭੀ ਹੈਨ
ਜੋ ਖ਼ਾਸ ਖ਼ਾਸ ਅਵਤਾਰ ਔਰ ਦੇਵਤਿਆਂ ਨਾਲ ਸੰਬੰਧ
ਰਖਦੇ ਹਨ, ਪਰ ਓਹੀ ਨਾਮ ਅਨੇਕ ਸਥਾਨਾਂ
ਵਿੱਚ ਗੁਰੂ ਸਾਹਿਬ ਨੇ ਵਾਹਿਗੁਰੂ ਅਰਥ ਵਿੱਚ ਵਰਤੇ
ਹਨ, *ਇਸੀ ਬਾਤ ਨੂੰ ਯਥਾਰਥ ਸਮਝੇ ਬਿਨਾ ਬਹੁਤ
ਲੋਕ ਧੋਖੇ ਵਿੱਚ ਪੈਜਾਂਦੇ ਹਨ ਔਰ ਗੁਰਬਾਣੀ
ਦੇ ਤੱਤ ਤੋਂ ਖਾਲੀ ਰਹਿੰਦੇ ਹਨ.
ਦੇਖੋ! ਇਨ੍ਹਾਂ ਸ਼ਬਦਾਂ ਵਿੱਚ ਰਾਮ ਆਦਿਕ ਨਾਮ
ਦੇਹਧਾਰੀਆਂ ਦੇ ਹਨ:

ਹੋਰ ਕੇਤੇ ਰਾਮ ਰਵਾਲ,
ਰਾਮ ਗਇਓ ਰਾਵਨੁ ਗਇਓ.


*ਏਸੇ ਤਰਾਂ ਮੁਸਲਮਾਨਾਂ ਦਾ "ਅੱਲਾ" ਨਾਮ ਪਰਾਣੇ
ਸਮੇਂ ਵਿੱਚ ਇੱਕ ਖ਼ਾਸ ਮੂਰਤੀ ਦਾ ਸੀ, ਔਰ ਕੁਰਾਨ ਵਿੱਚ ਕੇਵਲ
ਅਕਾਲ ਦਾ ਵੋਧਕ ਹੈ, ਔਰ ਅੰਗ੍ਰੇਜ਼ੀ ਦਾ "ਗਾਡ" (GOD)
ਸ਼ਬਦ ਟਯੂਟਨ (TEUTONS ) ਲੋਕ ਦੇਵਤਿਆਂ ਦੇ ਅਰਥ
ਵਿੱਚ ਵਰਤ ਦੇ ਸੇ, ਜਦ ਟਯੂਟਨਾਂ ਨੇ ਈਸਾਈ ਮਤ ਅੰਗੀਕਾਰ
ਕੀਤਾ ਤਾਂ "ਗਾਡ" ਪਦ ਦਾ ਅਰਥ ਪਰਮੇਸ਼੍ਵਰ ਹੋਯਾ. ਐਸੇ ਹੀ
"ਜਹੋਵਾ" (JEHOVAH ) ਪਦ, ਜਿਸ ਨੂੰ ਯਹੂਦੀ ਲੋਕ
ਕੇਵਲ ਪਰਮਾਤਮਾ ਦਾ ਵੋਧਕ ਮੰਨਦੇ ਹਨ, ਪੁਰਾਣੇ ਸਮੇਂ ਵਿੱਚ
ਅਸੀਰੀਆ (ASSYRIA ) ਦੇ ਖ਼ਾਸ ਦੇਵਤਾ ਦਾ ਅਰਥ ਰਖਦਾ
ਸੀ. ਇਸੀ ਤਰਾਂ ਅਨੰਤ ਨਾਮ ਅਨੇਕ ਮਤਾਂ ਵਿੱਚ ਹਨ.

( ੧੦੬)

ਕੇਤੇ ਕਾਨ ਮਹੇਸ.
ਬ੍ਰਹਮਾ ਬਿਸਨੁ ਮਹਾਦੇਉ ਤ੍ਰੈਗੁਣ ਰੋਗੀ.
ਪਾਰ ਨ ਪਾਇ ਸਕੈ ਪਦਮਾਪਤਿ .

ਔਰ ਇਨਾਂ ਸ਼ਬਦਾਂ ਵਿੱਚ ਅਕਾਲ ਬੋਧਕ ਨਾਮ
ਹਨ:-

ਰਮਤ ਰਾਮ ਸਭ ਰਹਿਆ *ਸਮਾਇ.
ਟੇਕ ਏਕ ਰਘੁਨਾਥ.
ਸਿਮਰਿਓ ਨਾਹਿ ਕਨਾਈ.
ਹਰਿ ਜਪੀਐ **ਸਾਰੰਗਪਾਣੀ ਹੇ!
ਵਿਸਨੁ ਕੀ ਮਾਇਆ ਤੇ ਹੋਇ ਭਿੰਨ.
ਪਤ ਸੋਂ ਕਿਨ ਸ੍ਰੀ ਪਦਮਾਪਤਿ ਪਾਏ?
ਜੇ ਨਰ ਸ੍ਰੀਪਤਿ ਕੇ ਪ੍ਰਸ ਹੈਂ ਪਗ.


  • ਕਬੀਰ ਰਾਮੈ ਰਾਮ ਕਹੁ, ਕਹਿਬੇ ਮਾਂਹਿ ਬਿਬੇਕ,

ਏਕ ਅਨੇਕਹਿ ਮਿਲਗਇਆ, ਏਕ ਸਮਾਨਾ ਏਕ.

    • ਅਕਾਲਪੁਰਖ ਦੇ ਅਰਥਾਂ ਤੋਂ ਛੁੱਟ, ਇੱਕ ਜਗਾ

"ਸਾਰੰਗਪਾਣੀ" ਔਰ "ਮੁਰਾਰੀ" ਨਾਮ ਗੁਰੂ ਰਾਮਦਾਸ ਜੀ ਦੇ
ਵੋਧਕ ਹੈਨ, ਦੇਖੋ! ਗੁਰੂ ਅਰਜਨ ਸਾਹਿਬ ਜੀ ਦੀ ਲਹੌਰੋਂ ਲਿਖੀ
ਪਤ੍ਰਕਾ-

"ਤੇਰਾ ਮੁਖੁ ਸੁਹਾਵਾ ਜੀਉ, ਸਹਜਧੁਨਿ ਬਾਣੀ,
ਚਿਰ ਹੋਆ ਦੇਖੇ ਸਾਰਿੰਗਪਾਣੀ." ਔਰ- "ਮੇਰੇ ਸਜਣ
ਮੀਤ ਮੁਰਾਰੇ ਜੀਉ." (ਮਾਝ ਮਹਲਾ ੫)

(੧੦੭)

(੪) ਦੇਵੀ ਦੇਵਤਾ

ਆਪ ਦੇਵੀ ਔਰ ਦੇਵਤਿਆਂ ਨੂੰ ਵਰਦਾਯਕ
ਮੰਨਕੇ ਉਨ੍ਹਾਂ ਦੀ ਉਪਾਸਨਾ ਕਰਦੇ ਹੋਂ,ਔਰ ਉਨ੍ਹਾਂ
ਦੇ ਇਤਨੇ ਭੇਦ ਕਲਪੇ ਹੋਏ ਹਨ ਕਿ ਕੋਈ ਵਿਦ੍ਵਾਨ
ਹਿੰਦੂ ਭੀ ਪੂਰੀ ਗਿਣਤੀ ਕਰਕੇ ਨਹੀਂ ਦੱਸ ਸਕਦਾ
ਕਿ ਇਤਨੇ ਦੇਵੀ ਦੇਵਤਾ ਹਨ,ਪਰ ਸਿੱਖਧਰਮ ਦੀ,
ਦੇਵੀ ਦੇਵਤਾ ਆਦਿਕ ਦੇ ਵਿਸ਼ਯ ਏਹ ਰਾਯ ਹੈ:-
ਮਾਇਆ ਮੋਹੇ ਸਭ ਦੇਵੀ ਦੇਵਾ. (ਗਉੜੀ ਮਹਲਾ ੩)
ਭਰਮੇ ਸੁਰ ਨਰ ਦੇਵੀ ਦੇਵਾ. (ਗਉੜੀ ਮਹਲਾ ੫)
ਬ੍ਰਮਾਹ ਬਿਸਨ ਮਹਾਂਦੇਉ ਮੋਹਿਆ,
ਗੁਰੁਮੁਖਿ ਨਾਮ ਲਗੇ ਸੇ ਸੋਹਿਆ. (ਆਸਾ ਮਹਲਾ ੫)
ਬ੍ਰਹਮੈ ਬੇਦਬਾਣੀ ਪਰਗਾਸੀ ਮਾਇਆ ਮੋਹ ਪਸਾਰਾ,
ਮਹਾਦੇਉ ਗਿਆਨੀ ਵਰਤੈ ਘਰ ਆਪਣੈ ਤਾਮਸ ਬਹੁਤ
ਅਹੰਕਾਰਾ.(ਵਡਹੰਸ ਮਹਲਾ ੩)
ਦੇਵੀ ਦੇਵਾ ਪੂਜੀਐ ਭਾਈ! ਕਿਆ ਮਾਂਗਉ ਕਿਆ ਦੇਇ?
(ਸੋਰਠਿ ਮਹਲਾ ੫)
ਬ੍ਰਹਮਾ ਬਿਸਨੁ ਮਹਾਦੇਉ ਤ੍ਰੈੈਗੁਣ ਰੋਗੀ,ਵਿਚ ਹਉਮੈ ਕਾਰ
ਕਮਾਈ,
ਜਿਨ ਕੀਏ ਤਿਸਹਿ ਨ ਚੇਤਹਿ *ਬਪੁੜੇ, ਹਰਿ ਗੁਰਮੁਖਿ
ਸੋਝੀ ਪਾਈ. (ਸੂਹੀ ਮਹਲਾ ੪)
ਬ੍ਰਹਮਾ ਬਿਸਨੁ ਮਹਾਦੇਉ ਤ੍ਰੈਗੁਣ ਭੁਲੇ, ਹਉਮੈ ਮੋਹ
ਵਧਾਇਆ. (ਵਾਰ ਬਿਲਾਵਲ ਮਹਲਾ ੩)

  • ਵੇਚਾਰੇ.

( ੧੦੮)

ਕੋਟਿ ਦੇਵੀ ਜਾਕਉ ਸੇਵਹਿ, ਲਖਮੀ ਅਨਿਕਭਾਂਤ,
ਗੁਪਤ ਪ੍ਰਗਟ ਜਾਂਕਉ ਅਰਾਧਹਿ, ਪਉਣ ਪਾਣੀ
ਦਿਨਸੁ ਰਾਤ. (ਆਸਾ ਛੰਤ ਮਹਲਾ ੫)
ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰ ਇੰਦ ਤਪੈ ਭੇਖਾਰੀ,
ਮਾਨੈ ਹੁਕਮ ਸੋਹੈ ਦਰਸਾਚੈ, *ਆਕੀ ਮਰਹਿ ਅਫਾਰੀ.
(ਮਾਰੂ ਮਹਲ ੧ )
ਬ੍ਰਹਮਾ ਬਿਸਨ, ਮਹੇਸ ਨ ਕੋਈ,
ਅਵਰ ਨ ਦੀਸੈ ਏਕੋ ਸੋਈ. (ਮਾਰੂ ਮਹਲਾ ੩)
ਬ੍ਰਹਮਾ ਬਿਸਨ ਰੁਦ੍ਰ ਤਿਸ ਕੀ ਸੇਵਾ,
ਅੰਤ ਨ ਪਾਵਹਿ ਅਲਖ ਅਭੇਵਾ. (ਮਾਰੂ ਮਹਲਾ ੩)
ਕੋਟ ਸੂਰ ਜਾਂਕੈ ਪਰਗਾਸ.
ਕੋਟ ਮਹਾਂਦੇਉ ਅਰੁ **ਕਬਿਲਾਸ,
ਦੁਰਗਾ ਕੋਟ ਜਾਂਕੈ ਮਰਦਨ ਕਰੈ,
ਬ੍ਰਹਮਾ ਕੋਟ ਬੇਦ ਉਚਰੈ.
ਜਉ ਜਾਚਉ ਤਉ ਕੇਵਲ ਰਾਮ,
ਆਨ ਦੇਵ ਸਿਉ ਨਾਹੀਂ ਕਾਮ. (ਭੈਰਉ ਕਬੀਰ ਜੀ)
ਮਹਿਮਾ ਨ ਜਾਨਹਿ ਬੇਦ,
ਬ੍ਰਹਮੇ ਨ ਜਾਨਹਿ ਭੇਦ.
ਸੰਕਰਾ ਨਹਿ ਜਾਨੈ ਭੇਵ,
ਖੋਜਤ ਹਾਰੇ ਦੇਵ.
ਦੇਵੀਆ ਨਹਿ ਜਾਨੈ ਮਰਮ,
ਸਭ ਉਪਰ ਅਲਖ ਪਾਰਬ੍ਰਹਮ. (ਰਾਮਕਲੀ ਮ: ੫)
ਈਸਰ ਬ੍ਰਹਮਾ ਦੇਵੀ ਦੇਵਾ,
ਇੰਦ੍ਰ ਤਪੇ ਮੁਨਿ ਤੇਰੀ ਸੇਵਾ. (ਮਾਰੂ ਮ: ੧)

  • ਮੈਂ ਹੀ ਪਰਮੇਸ਼੍ਵਰ ਹਾਂ, ਇਹ ਮੰਨਣ ਵਾਲੇ ਅਭਿਮਾਨੀ.
    • ਕੈਲਾਸ਼.

( ੧੦੯)

ਹਰਿ ਕਾ ਸਿਮਰਨ ਛਾਡਕੇ *ਅਹੋਈ ਰਾਖੈ ਨਾਰਿ,
ਗਦਹੀ ਹੁਇਕੈ ਅਉਤਰੈ ਭਾਰ ਸਹੈ ਮਨ ਚਾਰ.
(ਸਲੋਕ ਕਬੀਰ ਜੀ)

ਬ੍ਰਹਮ ਮਹੇਸਰ ਵਿਸ਼ਨੁ **ਸਚੀਪਤਿ
ਅੰਤ ਫਸੇ ਯਮਫਾਸਿ ਪਰੈਂਗੇ,
ਜੇ ਨਰ ***ਸ੍ਰੀਪਤਿ ਕੇ ਪ੍ਰਸ ਹੈਂ ਪਗ
ਤੇ ਨਰ ਫੇਰ ਨ ਦੇਹ ਧਰੈਂਗੇ.
ਜਹਿਂ ਕੋਟਿ ਇੰਦ੍ਰ ਨ੍ਰਿਪਾਰ,
ਕਈ ਬ੍ਰਹਮ ਵਿਸ਼ਨੁੁੰ ਵਿਚਾਰ.
ਕਈ ਰਾਮ ਕ੍ਰਿਸਨ ਰਸੂਲ,
ਬਿਨ ਭਗਤਿ ਕੋ ਨ ਕਬੂਲ. (ਅਕਾਲ ਉਸਤਤਿ, ਪਾਤਸ਼ਾਹੀ ੧੦)

ਕੋਊ ਦਿਜੇਸ ਕੋ ਮਾਨਤ ਹੈ
ਅਰ ਕੋਊ ਮਹੇਸ ਕੋ ਏਸ ਬਤੈਹੈ,
ਕੋਊ ਕਹੈ ਬਿਸਨੋ ਵਿਸ੍ਵਨਾਯਕ
ਜਾਹਿ ਭਜੇ ਅਘਓਘ ਕਟੈਹੈ,
ਬਾਰ ਹਜਾਰ ਵਿਚਾਰ, ਅਰੇ ਜੜ !
ਅੰਤਸਮੈ ਸਭਹੀ ਤਜਜੈਹੈ,


  • ਅੱਸੂ ਦੇ ਨੌਰਾਤਿਆਂ ਵਿੱਚ ਦੇਵੀ ਦੀ ਮਿੱਟੀ ਦੀ ਮੂਰਤਿ

ਬਣਾਕੇ ਇਸਤ੍ਰੀਆਂ ਕੰਧਾਂ ਉੱਪਰ ਲਾਂਉਂਦੀਆਂ ਔਰ ਪੁਜਦੀਆਂ ਹਨ,
(ਜਿਸ ਦਾ ਪ੍ਰਸਿੱਧ ਨਾਂਉਂ "ਸਾਂਝੀ" ਹੈ) ਫੇਰ ਕੱਤੇ ਬਦੀ ੮ ਦਾ
ਵ੍ਰਤ ਰੱਖਕੇ ਪੂਜਨ ਸਮਾਪਤ ਕਰਦੀਆਂ ਹਨ. ਔਰ ਕੱਤੇਂ ਦੀ
ਚਾਨਣੀ ਏਕੋਂ ਨੂੰ ਮੂਰਤੀ ਜਲਪ੍ਰਵਾਹ ਕਰਦਿੰਦੀਆਂ ਹਨ.
"ਅਹੋਈ" ਦਾ ਮੇਲਾ ਮਥੁਰਾ ਦੇ ਜ਼ਿਲੇ ਵਿੱਚ ਰਾਧਾਕੁੁੰਡ ਪਰ
ਕੱਤੇੇਂ ਬਦੀ ੮ ਨੂੰ ਬੜਾ ਭਾਰੀ ਹੁੰਦਾ ਹੈ.

    • ਇੰਦ੍ਰ.
      • ਅਕਾਲਪੁਰੁਖ

(੧੧੦)

ਤਾਂਹੀ ਕੋ ਧਯਾਨ ਪ੍ਰਮਾਨ ਹੀਏ
ਜੋਊ ਥਾ, ਅਬ ਹੈ, ਅਰ ਆਗਊ ਹ੍ਵੈਹੈ.
ਕੋਟਿਕ ਇੰਦ੍ਰ ਕਰੇ ਜਿਹਕੇ
ਕਈ ਕੋਟਿ *ਉਪਿੰਦ੍ਰ ਬਨਾਯ ਖਪਾਯੋ,
ਦਾਨਵ ਦੇਵ ਫਨਿੰਦ ਧਰਾਧਰ
ਪੱਛ ਪਸੂ ਨਹਿ ਜਾਤ ਗਨਾਯੋ,
ਆਜਲਗੇ ਤਪ ਸਾਧਤ ਹੈਂ
ਸ਼ਿਵਊ ਬ੍ਰਹਮਾ ਕਛੁ ਪਾਰ ਨ ਪਾਯੋ,
ਬੇਦ ਕਤੇਬ ਨ ਭੇਦ ਲਖਯੋ ਜਿੰਹ
ਸੋਊ ਗੁਰੂ **ਗੁਰੁ ਮੋਹਿ ਬਤਾਯੋ. (੩੩ ਸਵੈਯੇ ਪਾਤਸ਼ਾਹੀ ੧੦

)

ਲਖ ਲਖ ਬ੍ਰਹਮੇ ਵੇਦਪੜ੍ਹ ਇੱਕਸਅੱਖਰ ਭੇਦ ਨ ਜਾਤਾ,
ਯੋਗਧਿਆਨ ਮਹੇਸ ਲਖ ਰੂਪ ਨ ਰੇਖ ਨ ਭੇਖ ਪਛਾਤਾ,
ਲਖ ਅਵਤਾਰ ਅਕਾਰਕਰ ਤਿਲ ਵੀਚਾਰ ਨ ਵਿਸ਼ਨੁ ਪਛਾਤਾ,
ਦਾਤ ਲੁਭਾਇ ਵਿਸਾਰਨ ਦਾਤਾ. (ਭਾਈ ਗੁਰਦਾਸ ਜੀ)

ਗੁਰੂ ਕਾ ਸਿੱਖ ਮਟ ਬੁਤ ਤੀਰਥ ਦੇਵੀ ਦੇਵਤਾ ਬਰਤ ਪੂਜਾ
ਮੰਤ੍ਰ ਜੰਤ੍ਰ ਪੀਰ ਬ੍ਰਾਹਮਣ ਤਰਪਣ ਗਾਯਤ੍ਰੀ, ਕਿਤੇ ਵੱਲ ਚਿੱਤ
ਦੇਵੈ ਨਹੀਂ. (ਰਹਿਤਨਾਮਾ ਭਾਈ ਦਯਾ ਸਿੰਘ ਦਾ)

ਸਿੱਖਧਰਮ ਵਿਚ ਕੇਵਲ ਵਾਹਗੁੁਰੂੂ ਹੀ ਇਸ਼ਟ
ਹੈ ਔਰ ਉਸੇ ਦੀ ਉਪਾਸਨਾ ਦਾ ਉਪਦੇਸ਼ ਹੈ-

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰੁ ਪ੍ਰਸਾਦਿ. (ਜ੫) .


  • ਵਾਮਨ.
    • ਮੇਰੇ ਗੁਰੂ ਸਤਗੁਰੂ ਤੇਗਬਹਾਦੁਰ ਜੀ ਨੇ ਮੈਨੂੰ ਦੱਸਿਆ ਹੈ

ਕਿ ਅਕਾਲ ਹੀ ਸਭ ਦਾ ਗੁਰੂ ਹੈ.

( ੧੧੧)

ਚਕ੍ਰ ਚਿਹਨ ਅਰੁ ਬਰਣ ਜਾਤਿ ਅਰੁ ਪਾਤਿ ਨਹਿਨ ਜਿਹ,
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ,
ਅਚਲਮੂਰਤਿ ਅਨੁਭਵਪ੍ਰਕਾਸ ਅਮਿਤੋਜ ਕਹਿੱਜੈ,
ਕੋਟਿ ਇੰਦ੍ਰਇੰਦ੍ਰਾਣ ਸ਼ਾਹਸ਼ਾਹਾਣ ਗਣਿਜੈ.
ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਣ ਤ੍ਰਿਣ ਕਹਿਤ,
ਤ੍ਵ ਸਰਬ ਨਾਮ ਕੱਥੈ ਕਵਨ? ਕਰਮਨਾਮ ਬਰਣਤ ਸੁਮਤਿ (ਜਾਪ)
ਸਾਹਿਬ ਮੇਰਾ ਸਦਾ ਹੈ ਦਿਸੈ ਸਬਦਕਮਾਇ,
ਓਹ *ਅਉਹਾਣੀ ਕਦੇ ਨਾਹਿ, ਨਾ ਆਵੈ ਨਾ ਜਾਇ,
ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹਿਆ ਸਮਾਇ,
ਅਵਰ ਦੂਜਾ ਕਿਉ ਸੇਵੀਐ ਜੰਮੈ ਤੈ ਮਰਜਾਇ ?
ਨਿਹਫਲ ਤਿਨ ਕਾ ਜੀਵਿਆ ਜਿ ਖਸਮ ਨ ਜਾਣਹਿ ਆਪਣਾ
ਅਵਰੀ ਕਉ ਚਿਤ ਲਾਇ,
ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ.
(ਵਾਰ ਗੂਜਰੀ ੨, ਮਹਲਾ ੩).
ਦੁਬਿਧਾ ਨ ਪੜਉ, ਹਰਿ ਬਿਨ ਹੋਰ ਨ ਪੂਜਉ,
ਮੜੈ ਮਸਾਣਿ ਨ ਜਾਈ. (ਸੋਰਠ ਮਹਲਾ ੧)
ਏਕੋ ਜਪ ਏਕੋ ਸਾਲਾਹ,
ਏਕ ਸਿਮਰ ਏਕੋ ਮਨ ਆਹਿ.
ਏਕਸ ਕੇ ਗੁਣ ਗਾਉ ਅਨੰਤ,
ਮਨ ਤਨ ਜਾਪ ਏਕ ਭਗਵੰਤ.
ਏਕੋਏਕ ਏਕ ਹਰਿ ਆਪ,
ਪੂਰਨ ਪੂਰਰਹਿਓ ਪ੍ਰਭੁ ਬਿਆਪ.
ਅਨਿਕ ਬਿਸਥਾਰ ਏਕ ਤੇ ਭਏ,
ਏਕ ਅਰਾਧ ਪਰਾਛਤ ਗਏ.
ਮਨ ਤਨ ਅੰਤਰ ਏਕ ਪ੍ਰਭੁ ਰਾਤਾ,

  • ਵਿਨਾਸ਼ੀ

( ੧੧੨)

ਗੁਰ ਪ੍ਰਸਾਦਿ ਨਾਨਕ ਇਕ ਜਾਤਾ. (ਸੁਖਮਨੀ ਮਹਲਾ ੫)
ਰਾਜ ਤੇ ਕੀਟ ਕੀਟ ਤੇ ਸਰਪਤਿ ਕਰ ਦੋਖ ਜਠਰ ਕਉ ਭਰਤੇ,
ਕ੍ਰਿਪਾਨਿਧਿ ਛੋਡ ਆਨ ਕਉ ਪੂਜਹਿ ਆਤਮਘਾਤੀ ਹਰਤੇ,
ਹਰਿ ਬਿਸਰਤ ਤੇ ਦੁਖਿ ਦੁਖਿ ਮਰਤੇ,
ਅਨਿਕਬਾਰ ਭ੍ਰਮਹਿੰ ਬਹੁ ਜੋਨੀ ਟੇਕ ਨ ਕਾਹੂੰ ਧਰਤੇ,
ਤਿਆਗ ਸੁਆਮੀ ਆਨਕਉ ਚਿਤਵਤ ਮੂੜ ਮੁਗਧ ਖਲ *ਖਰ ਤੇ,
ਕਾਗਰਨਾਵ ਲੰਘਹਿੰ ਕਤ ਸਾਗਰ ? ਬ੍ਰਿਥਾ ਕਥਿਤ, ਹਮ ਤਰਤੇ,
ਸਿਵ ਬਿਰੰਚ ਅਸੁਰ ਸੁਰ ਜੇਤੇ ਕਾਲਅਗਨਿ ਮਹਿ ਜਰਤੇ,
ਨਾਨਕ ਸਰਨ ਚਰਨਕਮਲਨ ਕੀ ਤੁਮ ਨ ਡਾਰਹੁ ਪ੍ਰਭੁ ਕਰਤੇ.
(ਮਲਾਰ ਮਹਲਾ ੫)

ਬ੍ਰਮਾਦਿਕ ਸਿਵ **ਛੰਦ ਮੁਨੀਸਰ
ਰਸਕਿ ਰਸਕਿ ਠਾਕੁਰ ਗੁਨ ਗਾਵਤ.
ਇੰਦ੍ਰ ਮਨਿੰਦ੍ਰ ਖੋਜਤੇ ਗੋਰਖ
ਧਰਣਿ ਗਗਨ ਆਵਤ ਫੁਨ ਧਾਵਤ.
ਸਿਧ ਮਨੁਖ ਦੇਵ ਅਰੁ ਦਾਨਵ
ਇਕ ਤਿਲ ਤਾਂਕੋ ਮਰਮ ਨ ਪਾਵਤ,
ਪ੍ਰਿਯ ਪ੍ਰਭੁਪ੍ਰੀਤਿ ਪ੍ਰੇਮਰਸ ਭਗਤੀ
ਹਰਿਜਨ ਤਾਂਕੈ ਦਰਸ ਸਮਾਵਤ.
ਤਿਸਹਿ ਤਿਆਗ ਆਨ ਕਉ ਜਾਚਹਿ
ਮੁਖ ਦੰਤ ਰਸਨ ਸਗਲ ਘਸਜਾਵਤ.
ਰੇ ਮਨ ਮੂੜ! ਸਿਮਰ ਸੁਖਦਾਤਾ
ਨਾਨਕ ਦਾਸ ਤੁਝੈ ਸਮਝਾਵਤ (ਸਵੈਯੇ ਸ੍ਰੀ ਮੁਖਵਾਕ ਮਹਲਾ ੫)

  • ਪੰਜਪੀਰੀਏ, ਨਹੀਂ-ਨਹੀਂ, ਬੇਅੰਤਪੀਰੀਏ (ਆਤਮਘਾਤੀ

-ਮੂੜ-ਮੁਗਧ-ਖਲ ਔਰ ਖਰ) ਭੌੌਂਦੂ ਸਿੱਖਾਂ ਨੂੰ ਇਸ ਸ਼ਬਦ ਦਾ
ਜੋ ਨਿਤ੍ਯ ਪੰਜਵਾਰ ਪਾਠ ਕਰਣਾ ਚਾਹੀਏ.

    • ਵੇਦ (ਛੰਦ) ਰਚਣ ਵਾਲੇ ਮੁਨੀ. ਵੇਦ ਅਨੇਕ ਰਿਸ਼ੀਆਂ

ਕਰਕੇ ਬਹੁਤ ਸਮੇਂ ਵਿੱਚ ਰਚੇਗਏ ਹੈਨ.

( ੧੧੩ )

ਇਕ ਬਿਨ ਦੂਸਰ ਸੋਂ ਨ ਚਿਨਾਰ,
ਭੰਜਨ ਗੜ੍ਹਨ ਸਮਰਥ ਸਦਾ ਪ੍ਰਭੁ ਜਾਨਤ ਹੈ ਕਰਤਾਰ.
(ਹਜ਼ਾਰੇ ਸਬਦ ਪਾਤਸ਼ਾਹੀ ੧੦)
ਇਕਮਨ ਇੱਕ ਅਰਾਧਣਾ ਦੁਬਿਧਾ ਦੂਜਾਭਾਉ ਮਿਟਾਯਾ,
ਗੁਰੁਮੁਖ ਸੁਖਫਲ ਸਾਧੁਸੰਗ ਪਰਮਹੰਸ ਗੁਰਸਿੱਖ ਸੁਹੰਦੇ,
ਇਕਮਨ ਇੱਕ ਧਿਆਇੰਦੇ ਦੂਜੈਭਾਇ ਨ ਜਾਇ ਫਿਰੰਦੇ.
(ਭਾਈ ਗੁਰਦਾਸ ਜੀ)

ਭਾਈ ਗੁਰਦਾਸ ਜੀ ਗੁਰਸਿੱਖਾਂ ਨੂੰ ਅਨੰਨ੍ਯ
ਉਪਾਸਨਾ ਦਾ ਉਪਦੇਸ਼ ਦਿੰਦੇ ਹੋਏ ਦੇਵੀ ਦੇਵਤਾ
ਦੇ ਪੂਜਣ ਦਾ ਨਿਸ਼ੇਧ ਕਰਦੇ ਹਨ:-

ਜੈਸੇ ਪਤਿਬ੍ਰਤਾ ਪਰਪੁਰਖੈਂ ਨ ਦੇਖ੍ਯੋ ਚਾਹੈ
ਪੂਰਨ ਪਤਿਬ੍ਰਤਾ ਕੋ ਪਤਿਹੀ ਮੇਂ ਧਯਾਨ ਹੈ.
ਸਰ ਸਰਿਤਾ ਸਮੁੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ
ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ.
ਦਿਨਕਰ ਓਰ *ਭੋਰ ਚਾਹਤ ਨਹੀਂ ਚਕੋਰ
ਮਨ ਬਚ ਕ੍ਰਮ **ਹਿਮਕਰ ਪ੍ਰਿਯ ਪ੍ਰਾਨ ਹੈ.
ਤੈਸੇ ਗੁਰੁਸਿੱਖ ਆਨਦੇਵ ਸੇਵ ਰਹਿਤ
ਪੈ ਸਹਿਜਸੁਭਾਵ ਨ ਅਵਗ੍ਯਾ ਅਭਿਮਾਨ ਹੈ.
ਦੋਇ ਦਰਪਨ ਦੇਖੈ ਏਕ ਸੈਂ ਅਨੇਕ ਰੂਪ
ਦੋਇ ਨਾਂਵ ਪਾਂਵ ਧਰੈ ਪਹੁੰਚੇ ਨ ਪਾਰ ਹੈ.
ਦੋਇ ਦਿਸਾ ਗਹੈ ਗਹਿ ਜੈਸੇ ਪਥ ਪਾਂਉਂ ਟੂਟੈ
ਦੁਰਾਹੇ ਦੁਚਿਤ ਹੋਇ ਭੂਲ ਪਗ ਧਾਰ ਹੈ.
ਦੋਇ ਭੂਪ ਤਾਂਕੇ ਗਾਂਉ ਪਰਜਾ ਨ ਸੁਖੀ ਹੋਇ
ਦੋਇ ਪੁਰਖਨ ਕੀ ਨ ਕੁਲਬਧੂ ਨਾਰਿ ਹੈ.

  • ਥੋੜਾਜੇਹਾ ਭੀ.
    • ਚੰਦ੍ਰਮਾ.

( ੧੧੪ )

ਗੁਰਸਿੱਖ ਹੋਇ ਆਨਦੇਵ ਸੇਵ *ਟੇਵ ਗਹੈ
ਸਹੈ ਯਮਦੰਡ ਧ੍ਰਿਗਜੀਵਨ ਸੰਸਾਰ ਹੈ.

ਪ੍ਯਾਰੇ ਹਿੰਦੂ ਜੀ ! ਆਪ ਦੀ ਔਰ ਸਾਡੀ ਉਪਾਸਨਾ
ਔਰ ਪੂਜਾ ਦਾ ਤਰੀਕਾ ਭੀ ਇੱਕ ਨਹੀਂ ਹੈ,
ਆਪ ਪੂਜਦੇ ਹੋਂ ਚੰਦਨ ਕੁੰਗੂ ਆਰਤੀ ਆਦਿਕ
ਸਾਮਗ੍ਰੀ ਨਾਲ, ਪਰ ਸਾਡੇ ਧਰਮ ਵਿੱਚ ਪੂਜਨ ਦਾ
ਏਹ ਪ੍ਰਕਾਰ ਹੈ:-

ਤੇਰਾ ਨਾਮ ਕਰੀਂ ਚਨਣਾਠੀਆ ਜੇ ਮਨ ਉਰਸਾ ਹੋਇ,
ਕਰਣੀ ਕੁੰਗੂ ਜੇ ਰਲੈ ਘਟ ਅੰਤਰ ਪੂਜਾਹੋਇ,
ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈੈਂ ਪੂਜ ਨ ਹੋਇ,
ਬਾਹਰ ਦੇਵ ਪਖਾਲੀਐ ਜੇ ਮਨ ਧੋਵੈ ਕੋਇ,
ਜੂਠ ਲਹੈ ਜੀਉ ਮਾਂਜੀਐ ਮੋਖਪਇਆਣਾ ਹੋਇ. (ਗੂਜਰੀ ਮਹਲਾ ੧)
ਦੂਜੈਭਾਇ ਅਗ੍ਯਾਨੀ ਪੂਜਦੇ ਦਰਗਹਿ ਮਿਲੈ ਸਜਾਇ,
ਆਤਮਦੇਉ ਪੂਜੀਐ ਬਿਨ ਸਤਿਗੁਰੁ ਬੂਝ ਨ ਪਾਇ.
(ਵਾਰ ਸ੍ਰੀ ਰਾਗ ਮ ੩)
ਮਨ **ਸੰਪੁਟ ਜਿਤ ਸਤ ਸਰਿ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ,
ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਧਿ ਸਾਹਿਬ ਰਵਤ ਰਹੇ
(ਸੂਹੀ ਮ ੧)
ਅਚੁਤ ਪੂਜਾ ਜੋਗ ਗੋਪਾਲ,
ਮਨ ਤਨ ਅਰਪ ਰਖਉ ਹਰਿ ਆਗੇ
ਜਰਬ ਜੀਆਂ ਕਾ ਹੈ ਪ੍ਰਤਿਪਾਲ. (ਬਿਲਾਵਲ ਮ: ੫)
ਹਰਿ ਕੀ ਪੂਜਾ ਦੁਲਭ ਹੈ ਸੰਤਹੁ! ਕਹਿਣਾ ਕਛੂ ਨ ਜਾਈ,
ਸੰਤਹੁ! ਗੁਰਮੁਖ ਪੂਜ ਕਰਾਈ, ਨਾਮੋ ਪੂਜ ਕਰਾਈ.

  • ਆਸਰਾ.
    • ਡਬਾ,ਠਾਕੁਰ ਦਾ ਸਿੰਘਾਸਣ.

( ੧੧੫ )

ਹਰਿ ਬਿਨ ਸਭਕਿਛੁ ਮੈਲਾ, ਸੰਤਹੁ! ਕਿਆ ਹਉ ਪੂਜ ਚੜਾਈ ?
(ਰਾਮਕਲੀ ਮਹਲਾ ੩)
ਭਰਮਭੂਲੇ ਅਗਿਆਨੀ ਅੰਧੁਲੇ ਭ੍ਰਮ ਭ੍ਰਮ ਫੂਲ ਤੋਰਾਵੈ,
ਨਿਰਜੀਉ ਪੂਜਹਿ ਮੜ੍ਹਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ.
(ਮਲਾਰ ਮਹਲਾ ੩)
ਗਗਨਮੈ ਥਾਲ, ਰਵਿ ਚੰਦ ਦੀਪਕ ਬਨੇ,
ਤਾਰਿਕਾਮੰਡਲ ਜਨਕ ਮੋਤੀ.
ਧੂਪ ਮਲਿਆਨਲੋ,ਪਵਣ ਚਵਰੋ ਕਰੈ,
ਸਗਲ ਬਨਰਾਇ ਫੂਲੰਤ, ਜੋਤੀ!
ਕੈਸੀ *ਆਰਤੀ ਹੋਇ ਭਵ ਖੰਡਨਾ?
ਤੇਰੀ ਆਰਤੀ, ਅਨਹਤਾਸਬਦ ਵਾਜੰਤ ਭੇਰੀ.
ਸਹਸ ਤਵ ਨੈਨ, ਨਨ ਨੈਨ ਹੈ ਤੋਹਿ ਕਉ,
ਸਹਿਸ ਮੂਰਤ, ਨਨਾ ਏਕ ਤੋਹੀ.
ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ,
ਸਹਿਸ ਤਵ ਗੰਧ ਇਵ ਚਲਤ ਮੋਹੀ.
ਸਭ ਮਹਿ ਜੋਤਿ ਜੋਤਿ ਹੈ ਸੋਇ,
ਤਿਸ ਦੈ ਚਾਨਣੁ ਸਭ ਮਹਿ ਚਾਨਣ ਹੋਇ.
ਗੁਰੁਸਾਖੀ ਜੋਤਿ ਪਰਗਟ ਹੋਇ,
ਜੋ ਤਿਸੁ ਭਾਵੈ ਸੁ ਆਰਤੀ ਹੋਇ.
ਹਰਿ ਚਰਣਕਵਲ ਮਕਰੰਦ ਲੋਭਿਤ ਮਨੋ,

  • ਸਾਡੇ ਸਿੱਖ ਭਾਈ ਇਸ ਸ਼ਬਦ ਦਾ ਪਾਠ ਕਰਦੇ ਹੋਏ

ਹੱਥ ਵਿੱਚ ਦੀਵੇ ਲੈਕੇ ਘੁਮਾਉਂਦੇ ਹਨ.ਇਸ ਦੇ ਅਰਥ ਦਾ ਜਰਾ
ਵਿਚਾਰ ਭੀ ਨਹੀਂ ਕਰਦੇ, ਦੁਸਰੇ ਲੋਕਾਂ ਵਾਸਤੇ ਏਹ ਕਿਤਨੇ ਹਾਸੇ
ਦੀ ਗੱਲ ਹੈ ਕਿ ਸਿੱਖ ਮੂੂੰਹੋਂ ਆਰਤੀ ਦਾ ਖੰਡਨ ਪੜ੍ਹਦੇ ਹਨ ਔਰ
ਹਥਾਂ ਨਾਲ ਉਸਦੇ ਵਿਰੁਧ ਦੀਵਿਆਂ ਦੀ ਆਰਤੀ ਕਰਦੇ ਹਨ.

( ੧੧੬)

ਅਨਦਿਨੋ ਮੋਹਿ ਆਹੀ ਪਿਆਸਾ.
ਕ੍ਰਿਪਾਜਲ ਦੇਹਿ ਨਾਨਕ ਸਾਰਿੰਗ ਕਉ,
ਹੋਇ ਜਾਤੇ ਤੇਰੈ ਨਾਇ ਵਾਸਾ. (ਧਨਾਸਰੀ ਮ:੧)

ਹਿੰਦੁ-ਆਪ ਦੇਵੀ ਦੇਵਤਿਆਂ ਦੇ ਪੂਜਨ ਦਾ ਗੁਰੁ-
ਮਤ ਵਿੱਚ ਨਿਸ਼ੇਧ ਆਖਦੇ ਹੋੋਂ, ਪਰ ਦਸਵੇਂ ਗੁਰੂ
ਜੀਨੇ ਖ਼ੁਦ ਦੇਵੀ ਪੂਜੀ ਹੈ,ਜਿਹਾਕਿ ਵਿਚਿਤ੍ਰਨਾਟਕ
ਦੇ ਇਸ ਬਚਨ ਤੋਂ-
"ਮਹਾਕਾਲ ਕਾਲਿਕਾ ਅਰਾਧੀ"
ਪ੍ਰਤੀਤ ਹੁੰਦਾ ਹੈ ਅਰ ਉਨ੍ਹਾਂ ਨੇ ਦੁਰਗਾ ਦੀ ਮਹਿਮਾ
ਵਿੱਚ “ਚੰਡੀਚਰਿਤ੍ਰ" ਲਿਖਿਆ ਹੈ ਔਰ ਉਸ ਦੇ
ਪਾਠ ਦਾ ਮਹਾਤਮ ਦੱਸਿਆ ਹੈ; ਯਥਾ:-
"ਜਾਂਹਿ ਨਮਿੱਤ ਪੜ੍ਹੇ ਸੁਨਹੈ ਨਰ,
ਸੋ ਨਿਸਚੈ ਕਰ ਤਾਂਹਿ ਦਈ ਹੈ.
ਫੇਰ ਨ ਜੂਨੀ ਆਇਆ ਜਿਨ ਇਹ ਗਾਇਆ."

ਸਿੱਖ-ਪ੍ਯਾਰੇ ਹਿੰਦੂ ਭਾਈ! ਗੁਰੂ ਸਾਹਿਬ ਨੇ
ਅਕਾਲ ਨੂੰ ਤ੍ਰਿਲਿੰਗ ਰੂਪ ਵਰਣਨ ਕੀਤਾ ਹੈ,ਯਥਾ:-
"ਨਮੋ ਪਰਮ ਗ੍ਯਾਤਾ, ਨਮੋ ਲੋਕ ਮਾਤਾ” ਆਦਿਕ
ਇਸ ਥਾਂ "ਕਾਲਿਕਾ" ਪਦ ਦਾ ਅਰਥ ਅਕਾਲ
ਤੋਂ ਭਿੰਨ ਕੋਈ ਦੇਵੀ ਨਹੀਂ ਹੈ. ਜੇ ਦੇਵੀ ਦੀ
ਉਪਾਸਨਾ ਹੁੰਦੀ ਤਦ ਅੱਗੇ “ਦੁਇ ਤੇ ਏਕਰੂਪ
ਹ੍ਵੈਗਯੋ” ਦੀ ਥਾਂ “ਤ੍ਰੇਤੇ ਏਕਰੂਪ ਹ੍ਵੈਗ੍ਯੋ"-ਪਾਠ

(੧੧੭)

ਹੁੰਦਾ ਅਰ "ਅਕਾਲਪੁਰੁਖ ਬਾਚ ਇਸ ਕੀਟ ਪ੍ਰਤਿ"
ਦੀ ਥਾਂ- "ਅਕਾਲ ਅਰ, ਕਾਲਿਕਾ ਵਾਚ” ਹੁੰਦਾ.
ਆਪ ਨੂੰ ਨਿਰਸੰਦੇਹ ਕਰਣ ਲਈ ਅਸੀਂ ਪ੍ਰਬਲ
ਪੰਜ ਯੁਕਤੀਆਂ ਨਾਲ ਦੇਵੀ ਦੇ ਪੂਜਨ ਦਾ ਖੰਡਨ
ਦਿਖਾਉਂਦੇ ਹਾਂ:-

( ਓ ) ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ
ਹੁਕਮ ਦਿੱਤਾ ਹੈ ਕਿ:-

ਬਿਨ ਕਰਤਾਰ ਨ ਕਿਰਤਮ ਮਾਨੋ.

ਅਰਥਾਤ, ਕਰੀ ਹੋਈ ਵਸਤੂ ਨੂੰ ਨਾ ਪੁਜੋ, ਕਰਤਾਰ
(ਕਰਣ ਵਾਲੇ) ਦੀ ਉਪਾਸਨਾ ਕਰੋ. ਔਰ ਚੰਡੀ ਦੀ
ਵਾਰ ਵਿੱਚ ਜ਼ਿਕਰ ਹੈ-

ਤੈੈਂਹੀ ਦੁਰਗਾ ਸਾਜਕੈ ਦੈਂਤਾ ਦਾ ਨਾਸ ਕਰਾਇਆ.
ਇਸ ਤੋਂ ਸਿੱਧ ਹੈ ਕਿ ਦੁਰਗਾ ਸਾਜਣ ਵਾਲਾ
ਕਰਤਾਰ ਹੋਰ ਹੈ, ਔਰ ਦੁਰਗਾ ਉਸ ਦੀ ਰਚੀਹੋਈ
ਹੈ. ਕੀ ਏਹ ਹੋ ਸਕਦਾ ਹੈ ਕਿ ਗੁਰੂ ਜੀ ਸਿੱਖਾਂ ਨੂੰ
ਉਪਦੇਸ਼ ਕੁਛ ਦੇਣ, ਔਰ ਆਪ ਉਸਦੇ ਵਿਰੁੱਧ
ਅਮਲ ਕੁਛ ਹੋਰ ਕਰਣ ? ਅਰਥਾਤ-ਸਿੱਖਾਂ ਨੂੰ ਕਰਤਾਰ
ਪੂਜਣਾ ਦੱਸਣ ਤੇ ਆਪ ਕਰੀ ਹੋਈ ਵਸਤੂ ਦੇ
ਉਪਾਸਕ ਬਣਨ?

( ੧੧੮)

(ਅ) ਗੁਰੂਸਾਹਿਬ ਪ੍ਰਤਗ੍ਯਾ ਕਰਦੇ ਹਨ:-

ਤੁਮਹਿ ਛਾਡ ਕੋਈ ਅਵਰ ਨ ਧਯਾਊਂ,
ਜੋ ਵਰ ਚਾਂਹੂੰ ਸੁ ਤੁਮ ਤੇ ਪਾਊਂ.
ਇਕ ਬਿਨ ਦੂਸਰ ਸੌਂ ਨ ਚਿਨਾਰ.
ਭਜੋਂ ਸੁ ਏਕ ਨਾਮਯੰ, ਜੁ ਕਾਮ ਸਰਬ ਠਾਮਯੰ.
ਨ ਧ੍ਯਾਨ ਆਨ ਕੋ ਧਰੋਂ, ਨ ਨਾਮ ਆਨ ਉਚਰੋਂ.

ਕੀ ਐਸਾ ਹੋ ਸਕਦਾ ਹੈ ਕਿ ਗੁਰੂ ਸਾਹਿਬ ਅਪਣੀ
ਪ੍ਰਤਗ੍ਯਾ ਦੇ ਵਿਰੁੱਧ ਦੇਵੀ ਪੂਜਾ ਕਰਣ?
(ਏ) ਗ੍ਰੰਥ ਕਰਤਾ ਜਿਸ ਦੇਵਤਾ ਨੂੰ ਪੂਜਦਾ ਹੈ,
ਆਪਣੀ ਰਚਨਾ ਦੇ ਆਦਿ ਵਿੱਚ ਆਪਣੇ ਪੂਜ੍ਯ
ਦੇਵਤਾ ਦਾ ਨਾਉਂ ਲੈਕੇ ਮੰਗਲ ਕਰਦਾ ਹੈ, ਬਲਕਿ
ਵਿਦ੍ਵਾਨ ਲੋਕ ਗ੍ਰੰਥ ਦਾ ਮੰਗਲਾਚਰਣ ਦੇਖਕੇ ਹੀ
ਕਵੀ ਦਾ ਇਸ਼ਟ ਸਮਝ ਲੈਂਦੇ ਹਨ. ਸ੍ਰੀ ਗੁਰੂ
ਗੋਬਿੰਦ ਸਿੰਘ ਸਾਹਿਬ ਨੇ

੧ਓ ਸਤਿਗੁਰਪ੍ਰਸਾਦਿ॥ ੧ਓ ਵਾਹਿਗੁਰੂ ਜੀ ਕੀ ਫਤਹ॥
ਏਹੀ ਮੰਗਲਾਚਰਣ ਸ਼੍ਰੀ ਮੁਖਵਾਕ ਬਾਣੀ ਦੇ ਆਦਿ
ਰੱਖਿਆ ਹੈ,ਫੇਰ ਕਿਸਤਰਾਂ ਖ਼ਯਾਲ ਕੀਤਾ ਜਾ ਸਕਦਾ
ਹੈ, ਕਿ ਦਸਮ ਗੁਰੂ ਜੀ ਦੇਵੀਭਗਤ ਸੇ?
(ਸ ) ਸਿੱਖਾਂ ਵਿੱਚ ਦਸ ਸਤਗੁਰੂ ਇੱਕਰੂਪ ਮੰਨੇਗਏ
ਹਨ, ਜੋ ਆਸ਼ਯ ਗੁਰੂ ਨਾਨਕ ਦੇਵ ਦਾ ਹੈ
ਓਹੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ, ਜਦਕਿ

Digitized by Panjab Digital Library / www.panjabdigilib.org

( ੧੧੯)

ਗੁਰੂ ਗ੍ਰੰਥਸਾਹਿਬ ਵਿੱਚ ਏਹ ਬਚਨ ਹਨ:-
ਭਰਮੇ ਸੁਰ ਨਰ ਦੇਵੀ ਦੇਵਾ. (ਬਾਵਨ ਅਖਰੀ)
ਦੇਵੀਆਂ ਨਹਿ ਜਾਨੈ ਮਰਮ. (ਰਾਮਕਲੀ ਮਹਲਾ ੫)
ਮਹਾਂ ਮਾਈ ਕੀ ਪੂਜਾ ਕਰੈ,
ਨਰ ਸੈ ਨਾਰਿਹੋਇ ਅਉਤਰੈ.
ਤੂ ਕਹੀਅਤਹੀ ਆਦਿਭਵਾਨੀ,
ਮੁਕਤਿ ਕੀ ਬਰੀਆ ਕਹਾ ਛਪਾਨੀ.? (ਗੌੌਂਡ ਨਾਮਦੇਵ ਜੀ)
ਔਰ ਫੇਰ ਖ਼ੁਦ ਕਲਗੀਧਰ ਅਕਾਲਉਸਤਤਿ ਵਿੱਚ
ਲਿਖਦੇ ਹਨ:-

ਚਰਨ ਸਰਨ ਜਿੰਹ ਬਸਤ ਭਵਾਨੀ.
ਅਰਥਾਤ ਦੇਵੀ ਅਕਾਲ ਦੇ ਚਰਨਾਂ ਦੀ ਦਾਸੀ ਹੈ,
ਔਰ ਇਸ ਪਰ ਸਤਗੁਰਾਂ ਦਾ ਬਚਨ ਹੈ ਕਿ:--

ਠਾਕੁਰ ਛੋਡ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ.
(ਭੈਰਉ ਮ: ੫)
ਔਰ ਜਿਸ ਦੇਵੀ ਨੂੰ ਗੁਰੂ ਅੰਗਦ ਸਾਹਿਬ ਜੀ ਨੇ
ਗੁਰੁ ਨਾਨਕ ਦੇਵ ਦੇ ਦਰਬਾਰ ਦੀ ਝਾੜੂਬਰਦਾਰ
ਮੰਨਿਆਂ, ਤਦ ਕਿਸਤਰਾਂ ਹੋਸਕਦਾ ਹੈ ਕਿ ਉਸੀ
ਗੁਰੁਗੱਦੀ ਦੇ ਮਾਲਿਕ ਆਪਣੇ ਬਜ਼ੁਰਗਾਂ ਦੇ ਆਸ਼ਯ
ਤੋਂ ਵਿਰੁੱਧ ਔਰ ਆਪਣੇ ਲੇਖ ਦੇ ਵਿਰੁੱਧ ਦੇਵੀ
ਦੀ ਉਪਾਸਨਾ ਕਰਦੇ ?

(ਹ) ਭਾਈ ਮਨੀ ਸਿੰਘ ਜੀ ਨੇ ਦਸਵੇਂ ਗੁਰੂ
ਸਾਹਿਬ ਤੋਂ ਅਮ੍ਰਿਤ ਛਕਿਆ ਔਰ ਗੁਰੂ ਗ੍ਰੰਥਸਾਹਿਬ

Digitized by Panjab Digital Library / www.panjabdigilib.org

(੧੨੦)

ਜੀ ਦੇ ਅਰਥ ਪੜੇ, ਓਹ ਭਾਈਸਾਹਿਬ ਗ੍ਯਾਨ-
ਰਤਨਾਵਲੀ ਦੇ ਆਦਿ ਵਿੱਚ ਏਹ ਮੰਗਲਾਚਰਨ
ਕਰਦੇ ਹਨ:-

"ਨਾਮ ਸਭ ਦੇਵਾਂ ਦਾ ਦੇਵ ਹੈ, ਕੋਈ ਦੇਵੀ ਨੂੰ ਮਨਾਂਵਦਾ
ਹੈ,ਕੋਈ ਸ਼ਿਵਾਂ ਨੂੰ, ਕੋਈ ਗਣੇਸ਼ ਨੂੰ, ਕੋਈ ਹੋਰ ਦੇਵਤਿਆਂ ਨੂੰ,
ਗੁਰੂ ਕੇ ਸਿੱਖ ਸੱਤਨਾਮ ਨੂੰ ਅਰਾਧਦੇ ਹੈਨ, ਜਿਸ ਕਰ ਸਭ ਵਿਘਨ
ਨਾਸ਼ ਹੁੰਦੇਹਨ, ਤਾਂਤੇ ਸੱਤਨਾਮ ਦਾ ਮੰਗਲਾਚਾਰ ਆਦਿ ਰੱਖਿਆ
ਹੈ"

ਜੇ ਦਸਵੇਂ ਸਤਗੁਰੂ ਦਾ ਇਸ਼ਟ ਦੇਵੀ ਹੁੰਦੀ,ਤਾਂ ਕੀ
ਭਾਈ ਮਨੀਸਿੰਘ ਜੀ ਆਪਣੇ ਗੁਰੂ ਦੀ ਪੂਜ੍ਯ ਦੇਵੀ
ਬਾਬਤ ਐਸਾ ਲਿਖਸਕਦੇ ਸੇ? ਔਰ ਪ੍ਯਾਰੇ ਹਿੰਦੂ ਜੀ!
ਆਪਨੇ ਜੋ ਦੇਵੀ ਦੇ ਮਹਾਤਮ ਬਾਬਤ ਆਖਿਆ ਹੈ
ਸੋ ਓਹ ਦਸਵੇਂ ਸਤਗੁਰੂ ਦਾ ਉਪਦੇਸ਼ ਨਹੀਂ, ਓਹ
ਮਾਰਕੰਡੇਯ ਪੁਰਾਣ ਵਿੱਚੋਂ “ਦੁਰਗਾਸਪਤਸ਼ਤੀ"
ਦਾ ਤਰਜੁਮਾ ਹੈ-ਜੇਹਾ ਕਿ ਚੰਡੀਚਰਿੱਤ੍ਰ ਵਿੱਚੋਂ ਹੀ
ਸਿੱਧ ਹੁੰਦਾ ਹੈ-

"ਸਤਸੈ ਕੀ ਕਥਾ ਯਹਿ ਪੂਰੀਭਈ ਹੈ"

ਬਲਕਿ ਅਸਲ ਸੰਸਕ੍ਰਿਤ ਪੁਸਤਕ ਵਿੱਚ ਬਹੁਤ ਹੀ
ਵਿਸਥਾਰ ਨਾਲ ਮਹਾਤਮ ਲਿਖਿਆ ਹੈ, ਜਿਸ ਦਾ
ਸੰਖੇਪ ਏਹ ਹੈ:-

"ਦੇਵੀ ਕਹਿੰਦੀ ਹੈ-ਜੋ ਮੇਰੀ ਇਸ ਉਸਤਤਿ ਨੂੰ ਸੁਣਦਾ ਹੈ
ਔਰ ਨਿਤਯ ਪੜ੍ਹਦਾ ਹੈ, ਉਸ ਦੇ ਸਭ ਦੁਖ ਪਾਪ ਦਰਿਦ੍ਰ ਆਦਿਕ

( ੧੨੧)

ਨਾਸ਼ ਹੋ ਜਾਂਦੇ ਹਨ, ਦੁਸ਼ਮਨ ਚੋਰ ਰਾਜਾ ਸ਼ਸਤ੍ਰ ਔਰ ਅਗਨੀ
ਇਨ੍ਹਾਂ ਸਭਨਾਂ ਦਾ ਡਰ ਜਾਂਦਾ ਰਹਿੰਦਾ ਹੈ, ਯੁੱਧ ਵਿੱਚ ਪੁਰੁਸ਼ਾਰਥ
ਬਧਦਾ ਹੈ-ਵੈਰੀ ਮਰਜਾਂਦੇ ਹਨ, ਮੁਕਤੀ ਮਿਲਦੀ ਹੈ, ਕੁਲ ਦਾ
ਵਾਧਾ ਹੁੰਦਾ ਹੈ, ਗ੍ਰਹਾਂ ਦੀ ਪੀੜਾ ਨਹੀਂ ਰਹਿੰਦੀ, ਰਾਖਸ ਭੂਤ ਪ੍ਰੇਤ
ਔਰ ਪਿਸ਼ਾਚਾਂ ਦਾ ਨਾਸ਼ ਹੋਜਾਂਦਾ ਹੈ, ਅੱਗ ਚੋਰ ਵੈਰੀ ਸ਼ੇਰ ਜੰਗਲੀ
ਹਾਥੀ ਇਨ੍ਹਾਂ ਤੋਂ ਘਿਰਿਆਹੋਯਾ ਛੁਟਕਾਰਾ ਪਾਉਂਦਾ ਹੈ, ਰਾਜੇ ਤੋਂ
ਜੇ ਮਾਰਣ ਦਾ ਹੁਕਮ ਹੋਜਾਵੇ ਅਥਵਾ ਕੈਦ ਹੋਵੇ ਸਮੁਦ੍ਰ ਵਿੱਚ ਤੁਫ਼ਾਨ
ਆਜਾਵੇ ਇਨ੍ਹਾਂ ਸਭ ਦੁਖਾਂ ਤੋਂ ਬਚਜਾਂਦਾ ਹੈ." (ਇਤਯਾਦਿਕ)
(ਦੇਖੋ, ਦੁਰਗਾ ਸਪਤਸ਼ਤੀ ਦਾ ਅ , ੧੨ ਸਲੋਕ ੧ ਤੋਂ ੨੬)

ਏਸੇ ਦਾ ਸੰਖੇਪ ਹੈ:-

"ਜਾਹਿ ਨਮਿਤ ਪੜ੍ਹੈ ਸੁਨ ਹੈ ਨਰ."

ਔਰ

"ਫੇਰ ਨ ਜੂਨੀ ਆਇਆ."

ਹਿੰਦੂ-ਸਿੱਖਾਂ ਦਾ ਨਿੱਤ ਅਰਦਾਸ ਵੇਲੇ ਏਹ
ਪੜ੍ਹਨਾ ਕਿ-

"ਪ੍ਰਿਥਮ ਭਗੌਤੀ ਸਿਮਰਕੈ."

ਸਾਫ ਸਿੱਧ ਕਰਦਾ ਹੈ ਕਿ-ਖ਼ਾਲਸਾਧਰਮ ਵਿੱਚ
ਦੇਵੀ ਉਪਾਸਨਾ ਹੈ. ਅਸਲ ਵਿੱਚ “ਭਗੌਤੀ" ਪਦ
ਸੰਸਕ੍ਰਿਤ “ਭਗਵਤੀ" ਹੈ,ਜਿਸ ਦਾ ਅਰਥ ਦੇਵੀ ਹੈ.
ਗੁਰੂ ਗੋਬਿੰਦ ਸਿੰਘਜੀ ਫ਼ਾਰਸੀ ਅੱਖਰਾਂ ਵਿੱਚ ਆਪਣੀ
ਕਵਿਤਾ ਲਿਖਿਆ ਕਰਦੇ ਸੇ, ਜੋ ਭਗਵਤੀ ਔਰ
ਭਗੌਤੀ ਇਕੋ ਪੜ੍ਹਿਆਜਾਂਦਾ ਹੈ. ਗੁਰਮੁਖੀ ਲਿਖਾਰੀਆਂ
ਨੇ ਅਸਲ ਸ਼ੁੱਧ ਪਾਠ ਸਮਝੇ ਬਿਨਾ ਭਗਵਤੀ

(੧੨੨)

ਦੀ ਥਾਂ ਭਗੌਤੀ ਲਿਖ ਦਿੱਤਾ ਹੈ.

ਸਿੱਖ-ਭਗੌਤੀ ਪਦ ਪਰ “ਗੁਰੁਮਤ ਸੁਧਾਕਰ”ਵਿੱਚ
ਚਰਚਾ ਕੀਤੀ ਗਈ ਹੈ, ਆਪ ਉਸ ਨੂੰ ਦੇਖਕੇ ਸੰਸਾ
ਮਿਟਾ ਸਕਦੇ ਹੋਂ, ਪਰ ਅਸੀਂ ਆਪ ਨੂੰ ਦੋ ਚਾਰ
ਪ੍ਰਸ਼ਨ ਕਰਦੇ ਹਾਂ ਜਿਨ੍ਹਾਂ ਤੋਂ ਆਪ ਦੀ ਤਸੱਲੀ
ਹੋਜਾਊਗੀ.

(ਉ) ਚੰਡੀ ਦੀ ਵਾਰ ਵਿੱਚ ਪਾਠ ਹੈ-
ਲਈ ਭਗੌਤੀ ਦੁਰਗਸ਼ਾਹ ਵਰਜਾਗਨ ਭਾਰੀ,
ਲਾਈ ਰਾਜੇ ਸੁੰਭ ਨੂੰ ਰਤ ਪੀਏ ਪਿਆਰੀ.

ਕਯਾ ਇਸ ਦਾ ਏਹ ਭਾਵ ਹੈ ਕਿ ਦੁਰਗਾ ਨੇ ਭਗਵਤੀ
(ਦੇਵੀ) ਫੜਕੇ ਰਾਜੇ ਸੁੰਭ ਦੇ ਸਿਰ ਮਾਰੀ, ਜਿਸ ਨੇ
ਉਸ ਦਾ ਲਹੂ ਚੱਖਿਆ ?

(ਅ) ਕ੍ਯਾ ਗੁਰੂ ਅਰਜਨ ਸਾਹਿਬ ਭੀ ਫ਼ਾਰਸੀ ਅੱਖਰਾਂ
ਵਿੱਚ ਸ਼ਬਦ ਲਿਖਿਆ ਕਰਦੇ ਸੇ, ਜਿਨ੍ਹਾਂ ਦੀ ਨਕਲ
ਕਰਣ ਵੇਲੇ ਭਾਈ ਗੁਰਦਾਸ ਜੀ ਧੋਖਾ ਖਾਗਏ ?
ਦੇਖੋ ! ਸੁਖਮਨੀ ਦਾ ਪਾਠ:-

ਭਗਉਤੀ ਭਗਵੰਤ ਭਗਤ ਕਾ ਰੰਗ,
ਸਗਲ ਤਿਆਗੈ ਦੁਸਟ ਕਾ ਸੰਗ,
ਸਾਧੁਸੰਗ ਪਾਪਾਂਮਲ ਧੋਵੈ,
ਤਿਸ ਭਗਉਤੀ ਕੀ ਮਤਿ ਊਤਮ ਹੋਵੈ,
ਹਰਿ ਕੇ ਚਰਨ ਹਿਰਦੇ ਬਸਾਵੈ,
ਨਾਨਕ, ਐਸਾ ਭਗਉਤੀ ਭਗਵੰਤ ਕਉ ਪਾਵੈ.

( ੧੨੩ )

ਕ੍ਯੋਂ ਸਾਹਿਬ ! ਏਹ ਭਗੌਤੀ ਹੈ, ਜਾਂ ਭਗਵਤੀ ?
ਔਰ ਇਸਤ੍ਰੀ ਲਿੰਗ ਹੈ ਜਾਂ ਪੁਲਿੰਗ ?
(ਏ) ਭਗੌਤੀ ਸਤੋਤ੍ਰ ਔਰ ਭਾਈ ਗੁਰਦਾਸ ਜੀ ਦੀ
ਬਾਣੀ ਵਿੱਚ ਲਿਖਿਆ ਹੈ:-

ਨਮੋ ਸ੍ਰੀ ਭਗੌਤੀ ਬਢੈਲੀ ਸਰੋਹੀ,
ਨਾਉਂ ਭਗੌਤੀ ਲੋਹ ਘੜਾਯਾ.

ਕ੍ਯਾ ਭਗਵਤੀ(ਦੇਵੀ) ਨੂੰ ਸਾਣ ਪਰ ਬਾਢ ਚੜ੍ਹਾਯਾ
ਜਾਂਦਾ ਹੈ ? ਔਰ ਕ੍ਯਾ ਓਹ ਲੋਹੇਦੀ ਘੜੀ ਹੋਈਹੈ ?
ਮੇਰੇ ਪ੍ਰੇਮੀ ਹਿੰਦੁ ਜੀ ! ਦਬਿਸਤਾਨ ਮਜ਼ਾਹਬ ਦੇ
ਕਰਤਾ ਨੇ ਇੱਕ ਅੱਖੀਂ ਦੇਖਿਆ ਪ੍ਰਸੰਗ
ਦੇਵੀ ਦਾ ਲਿਖਿਆ ਹੈ, ਜਿਸ ਤੋਂ ਗੁਰਸਿੱਖਾਂ ਵਿੱਚ
ਦੇਵੀ ਦੇ ਸਨਮਾਨ ਦੀ ਅਸਲੀਯਤ ਪ੍ਰਗਟ ਹੁੰਦੀ ਹੈ,
ਧ੍ਯਾਨ ਦੇਕੇ ਸੁਣੀਏ:-

“ਗੁਰੂ ਹਰਿਗੋਬਿੰਦ ਜੀ ਕੀਰਤਪੁਰ ਪਹੁੰਚੇ, ਜੋ ਰਾਜਾ ਤਾਰਾਚੰਦ
ਦੇ ਰਾਜ ਵਿੱਚ ਸੀ. ਓਥੋਂ ਦੇ ਲੋਕ ਮੂਰਤੀਪੂਜਕ ਸੇ
ਪਹਾੜ ਦੇ ਸਿਰਪਰ ਇੱਕ ਨੈਣਾਦੇਵੀ ਦਾ ਮੰਦਿਰ ਸੀ, ਜਿਸ ਨੂੰ
ਪੂਜਣ ਲਈਂ ਆਸਪਾਸ ਦੇ ਲੋਕ ਆਯਾ ਕਰਦੇ ਸੇ, ਇਕ ਭੈਰੋਂ
ਨਾਮੀ ਗੁਰੂ ਦੇ ਸਿੱਖ ਨੇ *ਮੰਦਿਰ ਵਿੱਚ ਪਹੁੰਚ ਕੇ ਨੈਣਾਦੇਵੀ ਦਾ
ਨੱਕ ਤੋੜਸਿੱਟਿਆ.ਏਸ ਗਲ ਦੀ ਚਰਚਾ ਸਾਰੇ ਫੈਲ ਗਈ, ਪਹਾ-


*ਗੁਰੂ ਸਾਹਿਬ ਨੇ ਸਿੱਖ ਦੇ ਇਸ ਕਰਮ ਨੂੰ ਸਭ੍ਯਤਾ ਦਾ
ਨਹੀਂ ਸਮਝਿਆ, ਪਰ ਇਸ ਪ੍ਰਸੰਗ ਤੋਂ ਸਿੱਖਾਂ ਦਾ ਮੂਰਤੀਪੂਜਾ
ਵਿਸ਼ਯ ਖ਼ਯਾਲ ਪ੍ਰਗਟ ਹੋਜਾਂਦਾ ਹੈ.

( ੧੨੪)

ੜੀ ਰਾਜਿਆਂ ਨੇ ਗੁਰੂ ਸਾਹਿਬ ਪਾਸ ਪਹੁੰਚ ਕੇ ਸਿੱਖ ਦੀ ਸ਼ਕਾਯਤ
ਕੀਤੀ, ਗੁਰੂ ਸਾਹਿਬ ਨੇ ਭੈਰੋ ਸਿੱਖ ਨੂੰ ਰਾਜਿਆਂ ਦੇ ਸਾਹਮਣੇ ਬੁਲਾ
ਕੇ ਪੁੱਛਿਆ,ਤਾਂ ਉਸਨੇ ਆਖਿਆ ਕਿ ਦੇਵੀ ਤੋਂ ਪੁੱਛਣਾਂ ਚਾਹੀਦਾ ਹੈ
ਕਿ ਉਸ ਦਾ ਨੱਕ ਕਿਸਨੇ ਤੋੜਿਆ ਹੈ, ਇਸਪਰ ਰਾਜਿਆਂ ਨੇ ਭੈਰੋ
ਨੂੰ ਆਖਿਆ ਕਿ ਹੇ ਮੁਰਖ! ਕਦੇ ਦੇਵੀ ਭੀ ਗੱਲਾਂ ਕਰਸਕਦੀਹੈ ?
ਭੈਰੋ ਨੇ ਹੱਸਕੇ ਜਵਾਬ ਦਿੱਤਾ ਕਿ ਜੋ ਦੇਵੀ ਬੋਲ ਨਹੀਂ ਸਕਦੀ
ਔਰ ਆਪਣੇ ਅੰਗਾਂ ਨੂੰ ਨਹੀਂ ਬਚਾ ਸਕਦੀ, ਤੁਸੀਂ ਉਸਤੋਂ ਨੇਕੀ
ਦੀ ਕੀ ਉਮੈਦ ਰਖਦੇ ਹੋਂ ? ਏਸ ਗੱਲ ਨੂੰ ਸੁਣਕੇ ਰਾਜੇ ਚੁਪ ਹੋ
ਗਏ".

ਏਸ ਚੱਲੇ ਹੋਏ ਦੇਵੀ ਦੇ ਪ੍ਰਸੰਗ ਵਿੱਚ ਮੁਨਾਸਬ
ਮਲੂਮ ਹੁੰਦਾ ਹੈ ਕਿ ਅਸੀਂ ਆਪਣੇ ਸਿੱਖਭਾਈਆਂ
ਨਾਲ ਭੀ ਦੋ ਗੱਲਾਂ ਦੇਵੀ ਬਾਬਤ ਕਰੀਏ:-
ਪ੍ਯਾਰੇ ਗੁਰੂ ਨਾਨਕ ਪੰਥੀਓ! ਸਭ ਤੋਂ ਪਹਿਲਾਂ
ਆਪ ਏਹ ਵਿਚਾਰੋ ਕਿ ਦੇਵੀ ਕੌਣ ਹੋਈ ਹੈ ਔਰ
ਉਸ ਨੇ ਸੰਸਾਰ ਦਾ ਕੀ ਉਪਕਾਰ ਕੀਤਾ ਹੈ.ਪੁਰਾਣਾਂ
ਤੋਂ ਤਾਂ ਏਹੀ ਪਤਾ ਲਗਦਾ ਹੈ ਕਿ ਓਹ ਹਿਮਾਲਯ ਦੀ
ਬੇਟੀ ਸੀ ਅਰ ਸ਼ਿਵ ਨੂੰ ਵਿਆਹੀਗਈ ਸੀ,
ਇਸੀ ਵਾਸਤੇ ਉਸ ਦੇ ਨਾਉਂ ਪਾਰਬਤੀ, ਗਿਰਿਜਾ
ਔਰ ਸ਼ਿਵਾ ਆਦੀ ਹਨ. ਉਸ ਨੇ ਦੇਵਤਿਆਂ ਦੀ
ਹਿਮਾਯਤ ਵਿੱਚ ਦੈਤਾਂ ਨਾਲ ਯੁੱਧ ਕੀਤਾ ਔਰ ਇੰਦ੍ਰ
ਨੂੰ ਕਈ ਵੇਰ ਰਾਜਗੱਦੀ ਮੁੜ ਦਿਵਾ ਦਿੱਤੀ, ਔਰ
ਇੰਦ੍ਰ ਓਹ ਦੇਵਤਾ ਹੈ ਜੋ ਸਾਰਾ ਦਿਣ ਅਪਸਰਾ ਦਾ

(੧੨੫ )

ਨਾਚ ਔਰ ਤਮਾਸ਼ਾ ਦੇਖਦਾਹੋਯਾ ਐਸ਼ ਆਰਾਮ
ਨਾਲ ਸਮਾਂ ਵਿਤਾਉਂਦਾ ਹੈ, ਔਰ ਪੁਰਾਣਾਂ ਤੋਂ ਪਤਾ
ਲੱਗਦਾ ਹੈ ਕਿ ਕੋਈ ਰਿਸ਼ੀ ਐਸਾ ਨਹੀਂ ਜਿਸ ਦੇ
ਭਜਨ ਔਰ ਤਪ ਵਿੱਚ ਵਿਘਨ ਪਾਉਣ ਵਾਸਤੇ
ਇੰਦ੍ਰ ਨੇ ਲੁੱਚੀਆਂ ਤੀਮੀਆਂ ਨਾ ਭੇਜੀਆਂ ਹੋਣ,ਔਰ
ਓਹ ਖ਼ੁਦ ਰਿਸ਼ੀਆਂ ਦੀਆਂ ਇਸਤ੍ਰੀਆਂ ਨਾਲ ਵਿਭਚਾਰ
ਕਰਦਾ ਰਿਹਾ ਹੈ, ਜੇਹੀ ਕਿ ਅਹਲਯਾ ਦੀ
ਕਥਾ ਹੈ. ਐਸੇ ਵਿਭਚਾਰੀ ਔਰ ਕੁਕਰਮੀ ਦੀ ਸਹਾਯਤਾ
ਕਰਕੇ ਦੇਵੀ ਨੇ ਜਗਤ ਨੂੰ ਕੀ ਸੁਖ ਦਿੱਤਾ ?
ਅਰ ਇੰਦ੍ਰ ਨੇ ਰਾਜ ਲੈ ਕੇ ਸੰਸਾਰ ਦਾ ਕੇਹੜਾ ਸੁਧਾਰ
ਕੀਤਾ ?

ਨੈਣਾਦੇਵੀ ਜ੍ਵਾਲਾਮੁਖੀ, ਆਦਿਕ ਜੋ ਅਸਥਾਨ
ਹਨ,ਇਨ੍ਹਾਂ ਦਾ ਪ੍ਰਸੰਗ ਇਉਂ ਹੈ ਕਿ-ਦੱਛ ਦੇ ਯੱਗ
ਵਿੱਚ ਉਸਦੀ ਬੇਟੀ “ਸਤੀ" ਬਿਨਾ ਬੁਲਾਏ ਚਲੀ
ਗਈ ਔਰ ਉਸਨੇ ਯੱਗ ਵਿੱਚ ਆਪਣੇ ਪਤੀ ਸ਼ਿਵ
ਦਾ ਹਿੱਸਾ ਕੱਢਿਆਹੋਯਾ ਨਾ ਦੇਖਕੇ ਕ੍ਰੋਧ ਵਿੱਚ
ਆਕੇ ਪ੍ਰਾਣ ਤ੍ਯਾਗ ਦਿੱਤੇ. ਪਤਾ ਲੱਗਣ ਪਰ
ਸ਼ਿਵਜੀ ਨੇ ਆਕੇ ਯਗ ਭ੍ਰਿਸ਼ਟ ਕੀਤਾ,ਅਰ ਸਨੇਹ
ਵਸ਼ਿ ਸਤੀ ਦੀ ਮੁਰਦਾ ਦੇਹ ਨੂੰ ਚੱਕਕੇ ਦੇਸ ਦੇਸ਼ਾਂਤਰਾਂ
ਵਿੱਚ ਫਿਰਦੇ ਰਹੇ. ਉਸ ਵੇਲੇ ਸਤੀ ਦੇ

( ੧੨੬ )

ਅੰਗ ਬਿਖਰਕੇ ਜਿੱਥੇ ਜਿੱਥੇ ਡਿੱਗੇ ਓਹੀ ਓਹੀ ਪੂਜ੍ਯ
ਅਸਥਾਨ ਬਣ ਗਏ.
ਇਨ੍ਹਾਂ ਪ੍ਰਸੰਗਾਂ ਤੋਂ ਜੇ ਏਹ ਉਪਦੇਸ਼ ਲਿਆਜਾਵੇ
ਕਿ ਇਸਤ੍ਰੀਆਂ ਨੂੰ ਭੀ ਯੁੱਧਵਿਦ੍ਯਾ ਵਿੱਚ ਨਿਪੁਨ
ਹੋਣਾ ਲੋੜੀਏ ਔਰ ਅਪਣੇ ਪਤੀ ਦਾ ਸਨਮਾਨ
ਪ੍ਰਾਣਾਂ ਤੋਂ ਭੀ ਵਧਕੇ ਕਰਨਾ ਚਾਹੀਏ, ਤਾਂ ਬੇਸ਼ੱਕ
ਚੰਗਾ ਹੈ, ਪਰ ਇਸ ਤੋਂ ਛੁੱਟ ਹੋਰ ਕੋਈ ਲਾਭਦਾਇਕ
ਗੱਲ ਨਹੀਂ.
ਕਈ ਮੰਤਕੀ ਏਹ ਆਖਦੇ ਹਨ ਕਿ ਅਸੀਂ ਹਿਮਾਲਯ
ਦੀ ਬੇਟੀ ਅਥਵਾ ਅਸ਼ਟਭੁਜੀ ਆਦਿਕ ਸਰੂਪ
ਵਾਲੀ ਦੇਵੀ ਨੂੰ ਨਹੀਂ ਪੂਜਦੇ, ਅਸੀਂ ਤਾਂ ਅਕਾਲਪੁਰਸ਼
ਦੀ ਜੋ ਸ਼ਕਤੀ ਹੈ ਉਸ ਨੂੰ ਮੰਨਦੇ ਹਾਂ. ਉਨ੍ਹਾਂ
ਪ੍ਰਤਿ ਅਸੀਂ ਏਹ ਸ਼ੰਕਾ ਕਰਦੇ ਹਾਂ ਕਿ ਅਕਾਲਪੁਰਸ਼
ਦੀ ਸ਼ਕਤੀ ਉਸਤੋਂ ਭਿੰਨ ਹੈ ਯਾ ਅਭਿੰਨ ? ਜੜ੍ਹ
ਹੈ ਵਾ ਚੈਤੰਨ ? ਔਰ ਅਨਿਤ੍ਯ ਹੈ ਵਾ ਨਿਤ੍ਯ ?
ਜੇ ਦੇਵੀ ਅਕਾਲ ਤੋਂ ਭਿੰਨ, ਚੈਤੰਨ ਔਰ ਨਿਤ੍ਯ
ਤੁਸੀਂ ਮੰਨਦੇ ਹੋਂ ਔਰ ਉਸ ਨੂੰ ਪੂਜਦੇ ਹੋਂ,ਤਾਂ ਨਿਸ਼ਚਯ
ਕਰੋ ਕਿ ਗੁਰੂ ਸਾਹਿਬ ਨੇ ਜੋ ਓਅੰਕਾਰ ਦੇ
ਆਦਿ ਵਿੱਚ ਏਕਾ ਲਾਯਾ ਹੈ, ਤੁਸੀਂ ਉਸ ਉੱਪਰ
ਹੜਤਾਲ ਫੇਰਨਦੇ ਫਿਕਰ ਵਿੱਚ ਹੋਂ, ਔਰ ਸਿੱਖੀ

( ੧੨੭ )

ਤੋਂ ਪਤਿਤ ਹੋਂ. ਔਰ ਜੇ ਦੇਵੀ ਅਕਾਲਪੁਰੁਸ਼ ਤੋਂ
ਭਿੰਨ ਨਹੀਂ, ਕੇਵਲ ਉਸਦੀ ਸ਼ਕਤੀਮਾਤ੍ਰ ਦਾ
ਨਾਉਂ ਹੈ ਤਾਂ ਉਸਦਾ “ਦੇਵੀ" ਨਾਮ ਲੈਕੇ ਭਿੰਨ
ਪੂਜਣਾ ਭੀ ਮਹਾਂ ਅਗਯਾਨ ਔਰ ਮੂਰਖਤਾ ਹੈ.

ਜੇ ਦੇਵੀ ਕੋਈ ਜੜ੍ਹ ਔਰ ਅਨਿਤ੍ਯ ਪਦਾਰਥ
ਹੈ, ਤਾਂਭੀ ਉਸ ਦੀ ਪੂਜਾ ਸਿੱਖਧਰਮ ਅਨੁਸਾਰ
ਨਹੀਂ ਬਣਦੀ. ਸਿੱਧਾਂਤ ਏਹ ਹੈ ਕਿ ਕਿਸੀ ਤਰਾਂ ਭੀ
ਦੇਵੀ ਦੀ ਪੂਜਾ ਸਿੱਖ ਧਰਮ ਵਿੱਚ ਯੋਗ੍ਯ ਸਿੱਧ ਨਹੀਂ
ਹੋਸਕਦੀ.

ਪ੍ਯਾਰੇ ਸਿੱਖ ਭਾਈਓ! ਸਾਡੇ ਧਰਮ ਵਿੱਚ ਹੀ
ਬੀਬੀ ਨਾਨਕੀ,ਬੀਬੀ ਅਮਰੋ,ਬੀਬੀ ਭਾਨੀ, ਬੀਬੀ
ਵੀਰੋ,ਮਾਤਾ ਸਾਹਿਬਕੌਰ ਔਰ ਮਾਈ ਭਾਗਕੌਰ ਜੇਹੀਆਂ
ਪਵਿਤ੍ਰ ਦੇਵੀਆਂ ਹਨ, ਆਪ ਉਨ੍ਹਾਂ ਦੇ ਜੀਵਨ
ਚਰਿਤ੍ਰਾਂ ਨੂੰ ਪੜ੍ਹੋ ਔਰ ਉਨ੍ਹਾਂ ਦੇ ਉਪਕਾਰਾਂ ਨੂੰ ਯਾਦ
ਕਰਕੇ ਉਨ੍ਹਾਂਦੇ ਪੂਰਨਿਆਂ ਉਪਰ ਤੁਰੋਂ,ਔਰਆਪਣੀ
ਪੁਤ੍ਰੀਆਂ ਨੂੰ ਉਨ੍ਹਾਂ ਜੇਹੇ ਗੁਣ ਧਾਰਨ ਕਰਨ ਦੀ
ਸਿਖ੍ਯਾ ਦਿਓ,ਜਿਸ ਤੋਂ ਆਪ ਦਾ ਮਾਨੁਸ਼ਜਨਮ ਸਫਲ
ਹੋਵੇ ਔਰ ਆਪ ਕਲਗੀਧਰ ਪੂਜ੍ਯਪਿਤਾ ਦੇ
ਸੁਪੁਤ੍ਰ ਕਹਾਉਣ ਦੇ ਅਧਿਕਾਰੀ ਬਣੋਂ, ਅਰ ਦੇਸ਼
ਸੁਧਾਰਕਾਂ ਵਿੱਚ ਗਿਣੇ ਜਾਓਂ

Digitized by Panjab Digital Library / www.panjabdigilib.org

( ੧੨੮)

ਇਨਾਂ ਦੇਵੀਆਂ ਤੋਂ ਭਿੰਨ ਇੱਕ ਹੋਰ ਦੇਵੀ ਹੈ
ਜੋ ਕਲਗੀਧਰ ਸ੍ਵਾਮੀ ਨੇ ਆਪ ਨੂੰ ਬਖਸ਼ੀ ਹੈ. ਔਰ
ਜਿਸ ਬਿਨਾਂ ਆਪ ਉਤਨੇ ਹੀ ਪਤਿਤ ਹੋਂ ਜਿਤਨਾ
ਜਨੇਊ ਬਿਨਾਂ ਹਿੰਦੂ ਦ੍ਵਿਜ ਹੈ. ਔਰ ਉਸੇ ਦੇਵੀ ਦੇ
ਤੁਫੈਲ ਤੁਸੀਂ ਇਸ ਦੇਸ਼ ਤੋਂ ਅਨ੍ਯਾਯ ਦੂਰ ਕੀਤਾ
ਸੀ ਔਰ ਹੁਣ ਭੀ ਫੌਜਾਂ ਵਿੱਚ ਮਾਨ ਪਾਕੇ ਸਿੱਖ
ਕੌਮ ਦਾ ਭੂਸ਼ਣ ਬਣਰਹੇ ਹੋਂ ਓਹ ਦੇਵੀ
ਏਹ ਹੈ:-

"ਨਮੋ ਸ੍ਰੀ ਭਗੌਤੀ ਬਢੈਲੀ ਸਰੋਹੀ,
ਕਰੇ ਏਕ ਤੇ ਦ੍ਵੈ ਸੁਭਟ ਹਾਥ ਸੋਹੀ.
ਜੋਊ ਮ੍ਯਾਨ ਤੇ ਬੀਰ ਤੋਕੋ ਸੜੱਕੈ
ਪ੍ਰਲੈਕਾਲ ਕੇ ਸਿੰਧੁ ਬੱਕੈ ਕੜੱਕੈ.
ਧਸੈ ਖੇਤ ਮੈਂ ਹਾਥਲੈ ਤੋਹਿ ਸੂਰੇ,
ਭਿਰੈ ਸਾਮੁਹੇ ਸਿੱਧ ਸਾਵੰਤ ਸੂਰੇ"

ਪਯਾਰੇ ਭਾਈਓ ! ਇਨ੍ਹਾਂ ਪਵਿੱਤ੍ਰ ਦੇਵੀਆਂ ਤੋਂ
ਵਿਮੁਖ ਹੋਕੇ ਜਿਤਨਾ ਧਨ ਆਪ ਨੇ ਅੱਜਤੋੜੀ ਲਹੂਪੀਣੀ
ਕਲਪਿਤ ਦੇਵੀਆਂ ਨੂੰ ਅਰਪਿਆ ਹੈ,ਜੇ ਕਿਤੇ
ਉਤਨਾਂ ਆਪਣੀਆਂ ਸੁਪੁਤ੍ਰੀਆਂ ਦੇ ਸੁਧਾਰ ਵਾਸਤੇ
ਖਰਚ ਕਰਦੇ,ਤਾਂ ਅੱਜ ਘਰ ਘਰ ਦੇਵੀਆਂ ਨਜ਼ਰ
ਪੈਂਦੀਆਂ,ਔਰ ਸਿੱਖਕੌਮ ਦਾ ਨਾਮ ਦੇਸ਼ ਦੇਸ਼ਾਂਤਰਾਂ
ਵਿੱਚ ਸੂਰਯ ਦੀ ਤਰਾਂ ਪ੍ਰਕਾਸ਼ਿਤ ਹੁੰਦਾ,ਅਤੇ ਆਉਂਣ

( ੧੨੯)

ਵਾਲੀ ਸੰਤਾਨ ਆਪ ਦੇ ਗੁਣ ਗਾਉਂਦੀਹੋਈ
ਕ੍ਰਿਤਗ੍ਯ ਅਰ ਕ੍ਰਿਤਾਰਥ ਹੁੰਦੀ,
ਅਜੇ ਭੀ ਸਮਾ ਹੈ ਜੇ ਆਪ ਆਪਣੀ ਕੌਮ ਤਥਾ ਦੇਸ਼
ਦੀ ਉੱਨਤੀ ਚਾਹੁਨੇ ਹੋਂ,ਤਦ ਉੱਤਮ ਵਿਦ੍ਯਾਲਯ
ਖੋਲਕੇ (ਜਿਨ੍ਹਾਂ ਵਿੱਚ ਕੌਮੀਜੀਵਨ ਉਤਪੰਨ ਕੀਤਾਜਾਵੇ)
ਧਰਮਵਾਨ ਬਲਵਾਨ ਅਰ ਪ੍ਰਤਾਪਵਾਨ ਦੇਵੀਆਂ
ਉਤਪੰਨ ਕਰੋ ਜਿਸਤੋਂ ਆਪਦੀ ਦੈਵੀਸੰਤਾਨ,
ਸਤਗੁਰੂ ਨਾਨਕ ਦੇਵ ਦੀ ਸਿਖ੍ਯਾ ਦੇ ਆਸਰੇ ਘੋਰ-
ਕਲਿਕਾਲ ਨੂੰ ਸਤਯੁਗ ਵਿੱਚ ਪਲਟ ਦੇਵੇ.

(੧੩੦)

(੫) ਮੂਰਤੀਪੂਜਾ

ਪ੍ਯਾਰੇ ਹਿੰਦੂ ਭਾਈ ! ਆਪ ਦੇ ਮਤ ਵਿੱਚ ਮੂਰਤੀ
ਪੂਜਾ ਪ੍ਰਧਾਨ ਹੈ, ਪਰ ਸਿੱਖਧਰਮ ਵਿੱਚ ਇਸ
ਦਾ ਨਿਸ਼ੇਧ ਕੀਤਾ ਗਯਾ ਹੈ:-
ਹਿੰਦੂ ਮੂਲੇ ਭੂਲੇ ਅਖੁਟੀ ਜਾਹੀਂ,
ਨਾਰਦ ਕਹਿਆ ਸਿ ਪੂਜ ਕਰਾਹੀਂ.
ਅੰਧੇ ਗੁੰਗੇ ਅੰਧ ਅੰਧਾਰ,
ਪਾਥਰਲੇ ਪੂਜਹਿ ਮੁਗਧ ਗਵਾਰ.
ਓਇ ਜਾ ਆਪਿ ਡੁਬੇ, ਤੁਮ ਕਹਾਂ ਤਾਰਣਹਾਰ ?
(ਰਾਗ ਬਿਹਾਗੜਾ ਮ: ੧)

ਘਰ ਮਹਿ ਠਾਕੁਰ ਨਦਰਿ ਨ ਆਵੈ,
ਗਲ ਮਹਿ ਪਾਹਣਲੈ ਲਟਕਾਵੈ.
ਭਰਮੇਭੂਲਾ ਸਾਕਤ ਫਿਰਤਾ,
ਨੀਰ ਬਿਰੋਲੈ ਖਪਿ ਖਪਿ ਮਰਤਾ.
ਜਿਸ ਪਾਹਨ ਕਉ ਠਾਕੁਰ ਕਹਿਤਾ,
ਓਹ ਪਾਹਨ ਲੈ ਉਸ ਕਉ ਡੁਬਤਾ.
ਗੁਨਹਗਾਰ ਲੂਣਹਰਾਮੀ !
ਪਾਹਣਨਾਵ ਨ ਪਾਰਗਿਰਾਮੀ !
ਗੁਰੁ ਮਿਲ ਨਾਨਕ ਠਾਕੁਰ ਜਾਤਾ,
ਜਲ ਥਲ ਮਹੀਅਲ ਪੂਰਨ ਬਿਧਾਤਾ. (ਸੂਹੀ ਮ: ੫)
ਜੋ ਪਾਥਰ ਕਉ ਕਹਤੇ ਦੇਵ,
ਤਾਕੀ ਬਿਰਥਾ ਹੋਵੈ ਸੇਵ.
ਜੋ ਪਾਥਰ ਕੀ ਪਾਈਂ ਪਾਇ,
ਤਿਸ ਕੀ ਘਾਲ ਅਜਾਈ ਜਾਇ.

ਠਾਕੁਰ ਹਮਰਾ ਸਦ ਬੋਲੰਤਾ,
ਸਰਬ ਜੀਆਂ ਕਉ ਪ੍ਰਭੁ ਦਾਨੁ ਦੇਤਾ.
ਨ ਪਾਥਰੁ ਬੋਲੈ ਨਾ ਕਿਛੁ ਦੇਇ,
ਫੋਕਟ ਕਰਮ ਨਿਹਫਲ ਹੈ ਸੇਵ. (ਭੈਰਉ ਮ: ੫)
ਘਰ ਨਾਰਾਇਣ ਸਭਾ ਨਾਲ,
ਪੂਜ ਕਰੈ ਰਖੈ ਨਾਵਾਲ.
ਕੁੰਗੂ ਚੰਨਣ ਫੁਲ ਚੜ੍ਹਾਏ,
ਪੈਰੀਂ ਪੈਪੈ ਬਹੁਤ ਮਨਾਏ.
ਮਾਣੂਆ ਮੰਗ ਮੰਗ ਪੈਨੈ ਖਾਇ,
ਅੰਧੀ ਕੰਮੀ ਅੰਧ ਸਜਾਇ. (ਵਾਰ ਸਾਰੰਗ ਮ : ੧)
ਕਹਾਂ ਭਯੋ ਜੋ ਅਤਿ ਹਿਤ ਚਿਤ ਕਰ,
ਬਹੁਬਿਧਿ ਸਿਲਾ ਪੁਜਾਈ ?
ਪਾਨ ਥਕਯੋ ਪਾਹਨ ਕਹ ਪਰਸਤ,
ਕਛੁਕਰ ਸਿੱਧਿ ਨ ਆਈ.
ਅੱਛਤ ਧੂਪ ਦੀਪ ਅਰਪਤ ਹੈ,
ਪਾਹਨ ਕਛੂ ਨ ਖੇਹੈ.
ਤਾਮੈ ਕਹਾਂ ਸਿੱਧਿ ਹੈ, ਰੇ ਜੜ !
ਤੋਹਿ ਕਹਾਂ ਬਰ ਦੈਹੈ ?
ਜੌ ਜੀਅ ਹੋਤ ਦੇਤ ਕਛੁ ਤੁਹਿਕਰ
ਮਨ ਬਚ ਕਰਮ ਬਿਚਾਰ,
ਕੇਵਲ ਏਕਸਰਣ ਸ੍ਵਾਮੀ ਬਿਨ .
ਯੋਂ ਨਹਿ ਕਤਹਿ ਉਧਾਰ. (ਸਬਦ ਹਜ਼ਾਰੇ ਪਾਤਸ਼ਾਹੀ ੧੦)
ਕਾਹੂੂੰਲੈ ਪਾਹਨ ਪੂਜ ਧਰ੍ਯੋ ਸਿਰ
ਕਾਹੂੰਲੈ ਲਿੰਗ ਗਰੇ ਲਟਕਾਯੋ,
ਕਾਹੂੰ ਲਖ੍ਯੋ ਹਰਿ[7] ਅਵਾਚੀ ਦਿਸਾ ਮਹਿ
ਕਾਹੂੰ[8] ਪਛਾਹ ਕੋ ਸੀਸ ਨਿਵਾਯੋ.


  1. ਤਬ ਸਤਗੁਰੁ ਸਭਹੂੰਨ ਸੁਨਾਯੋ:-
    "ਇਹ ਦ੍ਰਿਸ਼ਟਾਂਤ ਤੁਮੈ ਦਿਖਰਾਯੋ
    ਜਾਤਿ ਪਾਤਿ ਮਹਿ ਰਾਸਭ ਜੈਸੇ
    ਵਸ਼ੀ ਕੁਲਾਲ ਲਾਜ ਮਹਿ ਤੈਸੇ
    ਤਿਸ ਤੇ ਸਤਗੁਰੁ ਲ਼ਏ ਨਿਕਾਸ
    ਬਖਸ਼ੇ ਚਾਰ ਪਦਾਰਥ ਪਾਸ.
    ਸ਼੍ਰੀ ਅਸਿਧੁਜ ਕੋ ਦੇਕਰ ਬਾਣਾ
    ਸਭ ਤੇ ਊਚੇ ਕਰੇ ਸੁ ਤ੍ਰਾਣਾ.×××
    ਪੁਨ ਕੁਲਾਲ ਕੇ ਪ੍ਰਵਿਸ੍ਯੋ ਜਾਈ
    ਲਾਦ ਗੂੰਣ ਕੋ ਲਸ਼ਟਿ ਲਗਾਈ.×××
    ਤਿਮ ਹ੍ਵੈ ਸਿੰਘ ਜਾਤਿ ਮਹਿ ਪਰੈ
    ਤਜੈ ਸ਼ਸਤ੍ਰ ਭਯ ਕੋਇ ਨ ਕਰੈ
    ਯਾਂਤੇ ਸ਼੍ਰੀ ਅਕਾਲ ਕੋ ਬਾਣਾ
    ਦੇ,ਮੈਂ ਕੀਨੇ ਸਿੰਘ ਸੁਜਾਣਾ
    ਇਸ ਕੇ ਧਰੇ ਸਦਾਸੁਖ ਹੋਈ
    ਤ੍ਯਾਗੇੇ,ਦੋਨੋਂ ਲੋਕ ਨ ਢੋਈ."
                       (ਗੁਰੁਪ੍ਰਤਾਪ ਸੂਰਯ, ਰੁੱਤ ੩, ਅਧ੍ਯਾਯ ੨੨ )

  2. ਏਹ ਚਿੱਠੀ ਵਾਸਤਵ ਵਿੱਚ ਗੁਮਨਾਮ ਸੀ.
  3. ਏਹ ਕਿਤਾਬ ਗੁਮਨਾਮ ਨਹੀਂ ਸੀ, ਕਯੋਂਕਿ ਇਸ ਪਰ , ਪ੍ਰੈਸ ਅਤੇ ਮੈਨੇਜਰ ਦਾ ਨਾਉਂ ਸਾਫ ਸੀ, ਔਰ ਮੇਰਾ ਭੀ ਸੰਕੇਤਕ ਨਾਉਂ (ਐਚ. ਬੀ.) ਲਿਖਿਆਹੋਯਾ ਸੀ। ਇਸ ਤੋਂ ਛੁੱਟ ੩੦ ਜੂਨ ੧੮੯੯ ਦੇ "ਪੰਜਾਬ ਗੈਜ਼ਟ ਵਿੱਚ ਦਰਜ ਹੋਚੁਕੀ ਸੀ, ਔਰ ਉਸੀ ਸਾਲ ੪੪੭ ਨੰਬਰ ਪਰ ਰਜਿਸਟਰੀ ਹੋਈ ਸੀ.
  4. ਏਹ ਸਾਖੀ (ਜਿਸ ਦਾ ਸਰਦਾਰ ਸਰ ਅਤਰ ਸਿੰਘ ਜੀ ਰਈਸ ਭਦੌੜ ਨੇ ਅੰਗ੍ਰੇਜ਼ੀ ਤਰਜੁਮਾਂ ਕਰਵਾਯਾ ਹੈ) ਉਸ ਜ਼ਮਾਨੇ ਵਿੱਚ ਲਿਖੀਗਈ ਹੈ ਜਦ ਗਵਰਨਮੇਂਟ ਨੇ ਕਾਸ਼ਮੀਰ ਦਾ ਇਲਾਕਾ ਮਹਾਰਾਜਾ ਜੰਮੂ ਨੂੰ ਦਿੱਤਾ ਹੈ ਜੇਹਾ ਕਿ ਉਸ ਸਾਖੀ ਤੋਂ ਸਾਬਤ ਹੁੰਦਾ ਹੈ:-
  5. "ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰ (ਸ: ਕਬੀਰ)
    “ਵੇਦ ਆਦਿਕਾਂ ਦਾ ਵਿਅਰਥ ਵਾਕ ਤਿਆਗਣਾ, ਸਾਰ ਵਾਲਾ
    ਵਾਕ ਬਾਲਕ ਦਾ ਭੀ ਮੰਨਣਾ ਹੈ. (ਰਤਨ ਮਾਲਾ)
  6. ਮੱਨਨ ਦ੍ਵਿਵੇਦੀ ਜੀ ਲਿਖਦੇ ਹਨ:--
    "ਦੋਨੋ ਜਾਤਿਯੋਂ ਕੀ ਗ਼ਲਤਫ਼ਹਿਮੀ ਦਿਨ ਦਿਨ ਬਢਤੀ
    ਗਈ. ਦੁਸ਼ਮਨੀ ਕੀ ਬੁਨਿਯਾਦ ਪੜਗਈ. ਮੁਮਕਿਨ ਥਾ ਕਿ
    ਅਗਰ ਹਮ ਮਿਲਤੇ ਤੋ ਭੇਦਭਾਵ ਕਮ ਹੋ ਜਾਤਾ, ਲੇਕਿਨ
    ਪੰਡਿਤ ਔਰ ਮੌਲਾਨੋ ਨੇ ਹਮ ਕੋ ਨਹੀਂ ਮਿਲਨੇ ਦੀਆ.
    ਪੰਡਿਤ ਨੇ ਕਹਾ ਕਿ ਸਾਮਨੇ ਦਾੜੀ ਵਾਲਾ ਹਾਜੀ ਜੋ ਖੜਾ-
  7. ਪੂਰਬ.
  8. ਪੱਛਮ.

ਕੋਊ ਬੁਤਾਨ ਕੋ ਪੂਜਤ ਹੈ ਪਸੁ
ਕੋਊ ਮ੍ਰਿਤਾਨ ਕੋ ਪੂਜਨ ਧਾਯੋ,
ਕੂਰਿ ਕ੍ਰਿਆ ਉਰਝ੍ਯੋ ਸਭ ਹੀ ਜਗ .
ਸ੍ਰੀ ਭਗਵਾਨ ਕੋ ਭੇਦ ਨ ਪਾਯੋ (ਅਕਾਲ ਉਸਤਤਿ ਪਾਤਸ਼ਾਹੀ ੧੦)
ਤਾਂਹਿੰ ਪਛਾਨਤ ਹੈ ਨ ਮਹਾਂਪਸੁ!
ਜਾਂਕੋ ਪ੍ਰਤਾਪ ਤਿਹੂੰਪੁਰ ਮਾਹੀਂ,
ਪੂਜਤ ਹੈ ਪ੍ਰਮੇਸ੍ਵਰ ਕੈ
ਜਿੰਹ ਕੇ ਪਰਸੇ ਪਰਲੋਕ[1]ਪਰਾਹੀਂ,
ਪਾਪ ਕਰੋ ਪਰਮਾਰਥ ਕੈ
ਜਿਹ ਪਾਪਨ ਤੇ ਅਤਿ[2] ਪਾਪ ਲਜਾਹੀਂ,
ਪਾਂਯ ਪਰੋ ਪਰਮੇਸੁਰ ਕੇ, ਜੜ੍ਹ!
ਪਾਹਨ ਮੇ ਪਰਮੇਸਰ ਨਾਹੀਂ (ਵਿਚਿਤ੍ਰ ਨਾਟਕ ਪਾਤਸ਼ਾਹੀ ੧੦)
ਕਾਹੇਕੋ ਪੂਜਤ ਪਾਹਨ ਕੋ ?
ਕਛੁ ਪਾਹਨ ਮੇਂ ਪਰਮੇਸੁਰ ਨਾਹੀਂ,
ਤਾਂਹੀਕੋ ਪੂਜ ਪ੍ਰਭੂ ਕਰਕੈ
ਜਿੰਹ ਪੂਜਤ ਹੀ ਅਘਓਘ ਮਿਟਾਹੀਂ,
ਆਧਿ ਬਿਆਧਿ ਕੇ ਬੰਧਨ ਜੇਤਕ
ਨਾਮ ਕੇ ਲੇਤ ਸਭੈ ਛੁਟਜਾਹੀਂ,
ਤਾਂਹੀਕੋ ਧ੍ਯਾਨ ਪ੍ਰਮਾਨ ਸਦਾ
ਯਹਿ ਫੋਕਟਧਰਮ ਕਰੇ ਫਲ ਨਾਹੀਂ,
ਫੋਕਟਧਰਮ ਭਯੋ ਫਲਹੀਨ
ਜੁ ਪੂਜ ਸਿਲਾ ਯੁਗਕੋਟਿ ਗਵਾਈ,

ਸਿੱਧਿ ਕਹਾਂ ਸਿਲ ਕੇ ਪਰਸੇ ?
ਬਲ ਬ੍ਰਿੱਧਿ ਘਟੀ ਨਵਨਿੱਧਿ ਨ ਪਾਈ,
ਆਜਹੀ ਆਜ ਸਮੋ ਜੁ ਬਿਤਯੋ
ਨਹਿ ਕਾਜ ਸਰਯੋ ਕਛੁ ਲਾਜ ਨ ਆਈ,
ਸ੍ਰੀ ਭਗਵੰਤ ਭਜ੍ਯੋ ਨ, ਅਰੇ ਜੜ !
ਐਸੇ ਹੀ ਐਸ ਸੁ ਬੈਸ ਗਵਾਈ.(੩੩ ਸਵੈਯੇ ਪਾਤਸ਼ਾਹੀ ੧੦)

ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਹਾੜੀ ਰਾਜਿਆਂ
ਨਾਲ ਵਿਰੋਧ ਦਾ ਕਾਰਨ ਜ਼ਫਰਨਾਮਹ ਵਿੱਚ
ਦਸਦੇ ਹਨ:-

ਮਨਮ ਕੁਸ਼ਤਨੇ ਕੋਹੀਆਂ ਪੁਰਫਿਤਨ,
ਕਿ ਆਂ ਬੁਤ ਪਰਸਤੰਦ ਮਨ[3] ਬੁਤਸ਼ਿਕਨ (੯੫)

ਦਬਿਸਤਾਨ ਮਜ਼ਾਹਬ ਵਿੱਚ ਲਿਖਿਆ ਹੈ-:

"ਨਾਨਕ ਪੰਥੀ ਜੋ ਗੁਰੂ ਦੇ ਸਿੱਖ ਹੈਨ, ਓਹ ਬੁਤ ਔਰ
ਬੁਤਖਾਨਿਆਂ ਪਰ ਨਿਸ਼ਚਾ ਨਹੀਂ ਰਖਦੇ"

ਸਭ ਤੋਂ ਵਧਕੇ ਸਿੱਖਾਂ ਪਾਸ ਬੁਤਪਰਸਤ ਨਾ
ਹੋਣ ਦਾ ਇਤਿਹਾਸਕ ਸਬੂਤ ਏਹ ਹੈ ਕਿ ਦਸਾਂ ਸਤਗੁਰਾਂ
ਵਿੱਚੋਂ ਕਿਸੇ ਨੇ ਭੀ ਕੋਈ ਐਸਾ ਮੰਦਿਰ ਨਹੀਂ

ਬਣਵਾਯਾ ਜਿਸ ਵਿੱਚ ਮੂਰਤੀ ਸਥਾਪਨ ਕਰੀਗਈ
ਹੋਵੇ.
ਹਿੰਦੂ-ਆਪ ਨੇ ਗੁਰਬਾਣੀ ਦੇ ਪ੍ਰਮਾਣਾਂ ਤੋਂ ਸਿੱਧ
ਕੀਤਾ ਹੈ ਕਿ ਸਿੱਖਧਰਮ ਵਿੱਚ ਮੂਰਤੀਪੂਜਾ ਨਹੀਂ
ਪਰ ਕੀ ਗੁਰੂ ਗ੍ਰੰਥਸਾਹਿਬ ਦੀ ਪੂਜਾ, ਮੂਰਤੀਪੂਜਾ
ਨਹੀਂ ? ਆਪ ਗੁਰੂ ਗ੍ਰੰਥਸਾਹਿਬ ਨੂੰ ਗੁਰੂ ਦਾ ਸਰੂਪ
ਜਾਣਦੇ ਹੋਂ,ਅਰ ਕਟੋਰੇ ਵਿੱਚ ਕੜਾਹ ਪ੍ਰਸਾਦ ਰਖਕੇ
ਭੋਗ ਲਵਾਉਂਦੇ ਹੋੋਂ
ਸਿੱਖ--ਗੁਰੂਗ੍ਰੰਥਸਾਹਿਬ ਨੂੰ ਅਕਾਲੀ ਹੁਕਮ ਮੰਨ
ਕੇ ਸਿੱਖ ਸਨਮਾਨ ਕਰਦੇ ਹਨ, ਜਿਸ ਤੋਂ ਪਰਮਾਰ-
ਥਿਕ ਅਰ ਬਿਵਹਾਰਿਕ ਸਤ੍ਯਉਪਦੇਸ਼ ਮਿਲਦੇ ਹਨ,
ਮੂਰਤੀ ਪੂਜਕਾਂ ਵਾਂਙ ਪੂਜਨ ਨਹੀਂ ਕਰਦੇ. ਕਟੋਰੇ
ਵਿੱਚ ਕੜਾਹਪ੍ਰਸਾਦ ਗ੍ਰੰਥੀ ਵਾਸਤੇ ਰੱਖਿਆ ਜਾਂਦਾ
ਹੈ, ਗੁਰੂਗ੍ਰੰਥਸਾਹਿਬ ਨੂੰ ਭੋਗ ਲਾਉਣ ਲਈਂ ਨਹੀਂ.
ਸੰਸਾਰ ਵਿੱਚ ਜਿਸਤਰਾਂ "ਸ਼ਾਹੀ ਫ਼ਰਮਾਨ" ਨੂੰ
ਤਾਜ਼ੀਮ ਦਿੱਤੀ ਜਾਂਦੀ ਹੈ,ਸਿਰ ਮੱਥੇ ਤੇ ਰੱਖਕੇ ਸਿਰ
ਝੁਕਾਯਾ ਜਾਂਦਾ ਹੈ,ਓਹੀ ਬਾਤ ਗੁਰੂ ਗ੍ਰੰਥ ਸਾਹਿਬ ਦੇ
ਸਨਮਾਨ ਦੀ ਹੈ. ਕ੍ਯੋਂਕਿ ਓਹ ਪਰਮਪਿਤਾ ਸ਼ਹਨ-
ਸ਼ਾਹ ਦਾ ਫ਼ਰਮਾਨ ਹੈ.ਜੇ ਕਿਸੇ ਪ੍ਰੇਮੀ ਨੇ ਯਥਾਰਥ


ਸਮਝੇ ਬਿਨਾਂ ਹਿੰਦੂ ਪੁਜਾਰੀਆਂ ਦੀ ਨਕਲ ਕੀਤੀ ਹੈ
ਤਦ ਉਸ ਦਾ ਦੋਸ਼ ਸਿੱਖਨਿਯਮਾਂ ਉਪਰ ਨਹੀਂ ਆ
ਸਕਦਾ.
ਹਿੰਦੂ--ਗੁਰੂ ਗ੍ਰੰਥ ਸਾਹਿਬ ਵਿੱਚ ਧੰਨੇ ਨੂੰ ਪੱਥਰ
ਵਿੱਚੋਂ ਪਰਮੇਸ੍ਵਰ ਮਿਲਣਾ ਲਿਖਿਆ ਹੈ,ਅਰ ਨਾਮਦੇਵ
ਦਾ ਮੂਰਤੀ ਪੂਜਨ ਤੋਂ ਈਸ਼੍ਵਰ ਦਾ ਪਾਉਣਾ
ਪ੍ਰਸਿੱਧ ਹੈ. ਭਾਈ ਗੁਰਦਾਸ ਜੀ ਨੇ ਭੀ ਧੰਨੇ ਅਰ
ਨਾਮਦੇਵ ਦੀ ਕਥਾ ਵਾਰਾਂ ਵਿੱਚ ਲਿਖੀ ਹੈ, ਜਿਸ ਤੋਂ
ਮੂਰਤੀਪੂਜਾ ਸਿੱਧ ਹੁੰਦੀ ਹੈ.
ਸਿੱਖ--ਗੁਰੂ ਗ੍ਰੰਥ ਸਾਹਿਬ ਵਿੱਚ:--
"ਇਹ ਬਿਧ ਸੁਨਕੈ ਜਾਟਰੋ ਉਠ ਭਗਤੀ ਲਾਗਾ,
ਮਿਲੇ ਪਰਤਖਿ ਗੁਸਾਈਆਂ, ਧੰਨਾ ਬਡਭਾਗਾ"
ਤੋਂ ਛੁਟ ਹੋਰ ਕੋਈ ਧੰਨੇ ਦਾ ਪ੍ਰਸੰਗ ਨਹੀਂ ਅਰ
ਨਾ ਪੱਥਰ ਪੂਜਣ ਦਾ ਜ਼ਿਕਰ ਹੈ.ਭਗਤਮਾਲ ਵਿੱਚ
(ਜੋ ਪ੍ਰੇਮੀ ਹਿੰਦੂਆਂ ਦੀ ਰਚਨਾ ਹੈ) ਜ਼ਰੂਰ ਮੂਰਤੀਪੂਜਾ
ਦੇ ਪ੍ਰਸੰਗ ਹਨ,ਜਿਨਾਂ ਦਾ ਸੰਖੇਪ ਭਾਈ ਗੁਰੁਦਾਸ
ਜੀ ਨੇ ਸਿੱਖਾਂ ਦੇ ਗ੍ਯਾਨ ਲਈ ਲਿਖਿਆ ਹੈ.
ਪਰ ਏਹ ਪ੍ਰਸੰਗ ਨਾ ਸਿੱਖਾਂ ਨੇ ਰਚੇਹਨ ਅਰ ਨਾ ਓਹ
ਅਨੁਵਾਦ ਕਰਣ ਨਾਲ ਇਨ੍ਹਾਂ ਦੇ ਜਿੰਮੇਵਾਰ ਹਨ.
ਇਸ ਵਿੱਚ ਸੰਸਾ ਨਹੀਂ ਕਿ ਨਾਮਦੇਵ ਆਦਿਕ

ਕਈ ਭਗਤ ਪਹਿਲਾਂ ਮੂਰਤੀਪੂਜਕ ਸੇ, ਪਰ ਜਦ
ਉਨ੍ਹਾਂ ਸਤ੍ਯਗ੍ਯਾਨ ਪ੍ਰਾਪਤ ਕੀਤਾ, ਤਦ ਪਰਮਾਤਮਾ
ਨੂੰ ਸਰਵਵ੍ਯਾਪੀ ਮੰਨਕੇ ਮੂਰਤੀਪੂਜਾ ਦੇ ਪੂਰਣ
ਤ੍ਯਾਗੀ ਹੋਗਏ,ਜੇਹਾ ਕਿ ਉਨਾਂ ਦੇ ਬਚਨਾਂ ਤੋਂ
ਪ੍ਰਗਟ ਹੈ; ਯਥਾ:--

"ਸਤਗੁਰੁ ਮਿਲੈ ਤ ਸਹਿਸਾ ਜਾਈ,
ਕਿਸੁ ਹਉ ਪੂਜਉ? ਦੂਜਾ ਨਦਰਿ ਨ ਆਈ,
ਏਕੈ ਪਾਥਰ ਕੀਜੈ ਭਾਉ,
ਦੂਜੈ ਪਾਥਰ ਧਰੀਐ ਪਾਉ!
ਜੇ ਓਹ ਦੇਉ, ਤ ਓਹ ਭੀ ਦੇਵਾ,
ਕਹਿ ਨਾਮ ਦੇਉ ਹਮ ਹਰਿ ਕੀ ਸੇਵਾ." (ਗੂਜਰੀ ਨਾਮਦੇਵ)
"ਜਹਿ ਜਾਈਐ ਤਹਿ ਜਲ ਪਖਾ ਨ,
ਤੂੰ ਪੂਰਰਹਿਓ ਹੈ ਸਭ ਸਮਾਨ,
ਸਤਗੁਰੁ ਮੈ ਬਲਿਹਾਰੀ ਤੋਰ,
ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ" (ਬਸੰਤ ਰਾਮਾਨੰਦ)
ਜੇ ਕੋਈ ਚਾਲਾਕ ਆਦਮੀ ਸਤ੍ਯ ਦਾ ਵਿਰੋਧੀ
ਗੁਰੁਸ਼ਰਣ ਆਉਣ ਤੋਂ ਪਹਿਲਾਂ ਗੁਰੂ ਅੰਗਦ ਦੇਵ
ਜੀ ਦਾ ਦੇਵੀ ਪੂਜਨ ਅਰ ਗੁਰੂ ਅਮਰਦਾਸ ਸਾਹਿਬ
ਦਾ ਗੰਗਾਪੂਜਨ ਦੱਸਕੇ ਏਹ ਸਿੱਧ ਕਰੇ ਕਿ ਸਿੱਖ
ਧਰਮ ਵਿੱਚ ਦੁਰਗਾ ਅਤੇ ਗੰਗਾ ਪੂਜਨ ਵਿਧਾਨ ਹੈ,
ਤਦ ਕਿਤਨਾ ਅਨ੍ਯਾਯ ਅਰ ਅਯੋਗ ਹੈ!
ਇਸੇ ਤਰਾਂ ਪ੍ਰੇਮੀ ਹਿੰਦੂ ਜੀ! ਆਪ ਨਾਮਦੇਵ
ਆਦਿਕ ਭਗਤਾਂ ਦੀ ਕਥਾ ਦਾ ਸਿੱਧਾਂਤ ਸਮਝ ਲਓਂ

(੬) ਸੰਧਯਾ ਤਰਪਣ
ਆਪ[4] ਗਾਯਤ੍ਰੀ ਆਦਿਕ ਦੇਵਤਿਆਂ ਦੀ ਮਹਿਮਾ
ਔਰ ਉਸਤਤਿ ਦੇ ਮੰਤ੍ਰ ਪੜ੍ਹਕੇ ਔਰ[5] ਅੰਗਨ੍ਯਾਸ
ਕਰਕੇ ਸੰਧ੍ਯਾ ਕਰਦੇ ਹੋਂ ਔਰ ਤਰਪਣ ਕਰਕੇ ਦੇਵਤਾ
ਪਿਤਰ ਆਦਿਕਾਂ ਨੂੰ ਪਾਣੀ ਦਿੰਨੇ ਹੋੋਂ.ਪਰ ਸਿੱਖ
ਧਰਮ ਵਿੱਚ ਅਜੇਹੀ ਸੰਧ੍ਯਾ ਵਰਜਿਤ ਹੈ, ਕੇਵਲ
ਵਾਹਿਗੁਰੂ ਦਾ ਆਰਾਧਨ ਔਰ ਗੁਰਬਾਣੀ ਦ੍ਵਾਰਾ ਉਸ
ਸਰਬਸ਼ਕਤਿਮਾਨ ਦਾ ਸਮਰਣ ਕਰਣਾ ਵਿਧਾਨ

ਹੈ, ਯਥਾ:-
ਏਹਾ ਸੰਧਿਆ ਪਰਵਾਣ ਹੈ, ਜਿਤੁ ਹਰਿ ਪ੍ਰਭੁ ਮੇਰਾ ਚਿਤਆਵੈ,
ਹਰਿ ਸਿਉ ਪ੍ਰੀਤਿ ਊਪਜੈ, ਮਾਇਆਮੋਹ ਜਲਾਵੈ.
ਗੁਰੁਪਰਸਾਦੀ ਦੁਬਿਧਾ ਮਰੈ,
ਮਨੂਆਂ ਅਸਥਿਰਸੰਧਿਆ ਕਰੈ ਬੀਚਾਰ,
ਨਾਨਕ, ਸੰਧਿਆ ਕਰੇ ਮਨਮੁਖੀ,
ਜੀਉ ਨ ਟਿਕਹਿ,ਮਰ ਜੰਮਹਿ ਹੋਇ ਖੁਆਰ.(ਵਾਰ ਬਿਹਾਗੜਾ ਮ:੩)
ਸੰਧਿਆ ਤਰਪਣ ਕਰਹਿ ਗਾਇਤ੍ਰੀ ਬਿਨ ਬੂਝੇ[6] ਦੁਖ ਪਾਇਆ.
                      (ਸੋਰਠ ਮ:੩)
ਗੁਰਸਿੱਖਾਂ ਲਈਂ ਜੋ ਨਿਤ੍ਯਕਰਮ ਹੈ ਸੋ ਭਾਈ
ਗੁਰਦਾਸ ਜੀ ਕਥਨ ਕਰਦੇ ਹਨ:-


ਅੰਮ੍ਰਿਤ ਵੇਲੇ ਨ੍ਹਾਵਣਾਂ, ਗੁਰਮੁਖ "ਜਪ" ਗੁਰੁਮੰਤ੍ਰ ਜਪਾਯਾ,
ਰਾਤ ਆਰਤੀਸੋਹਿਲਾ, ਮਾਯਾ ਵਿੱਚ ਉਦਾਸ ਰਹਾਯਾ.
ਭਾਈ ਦਯਾ ਸਿੰਘ ਜੀ ਆਪਣੇ ਰਹਿਤਨਾਮੇ ਵਿੱਚ
ਲਿਖਦੇ ਹਨ:-
ਗੁਰੂ ਕਾ ਸਿੱਖ ਤਰਪਣ ਗਾਯਤ੍ਰੀ ਵੱਲ ਚਿੱਤ ਨਾ ਵੇ.


(੭) ਸੂਤਕ ਪਾਤਕ
ਆਪ ਸੂਤਕ ਪਾਤਕ ਦੇ ਬਡੇ ਵਿਸ਼੍ਵਾਸੀ ਹੋਂ,ਏਥੋਂ
ਤਾਈਂ ਕਿ ਪਰਦੇਸ ਵਿੱਚ ਭੀ ਸੂਤਕ ਜਾ ਚਿੰਮੜਦਾ
ਹੈ, ਯਥਾ:-

ਜਿੱਥੇ ਆਪਣੇ ਸੰਬੰਧੀ ਦਾ ਮਰਨਾ ਅਥਵਾ ਪੁਤ੍ਰ ਦਾ ਜਨਮ ਸੁਣੇ,
ਓਸੇ ਵੇਲੇ ਕੱਪੜਿਆਂ ਸਮੇਤ ਪਾਣੀ ਵਿੱਚ ਗੋਤਾ ਮਾਰੇ.[7]
(ਲਘੂ ਅਤ੍ਰਿ ਸੰਹਿਤਾ, ਅ:੫)
ਪਰ ਸਤਗੁਰਾਂ ਨੇ ਇਸ ਭ੍ਰਮਰੂਪੀ ਭੂਤ ਨੂੰ ਸਿੱਖਾਂ ਵਿੱਚੋਂ
ਕੱਢਦਿੱਤਾ ਹੈ, ਦੇਖੋ ! ਪ੍ਰਮਾਣ ਲਈ ਗੁਰੁਵਾਕਯ:-

ਜੇਕਰ ਸੂਤਕ ਮੰਨੀਐ ਸਭਤੈ ਸੂਤਕ ਹੋਏ,
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ,
ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨ ਕੋਇ,
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭਕੋਇ,
ਸੂਤਕ ਕਿਉਕਰ ਰਖੀਐ ਸੂਤਕਿ ਪਵੈ ਰਸੋਇ



ਨਾਨਕ, ਸੂਤਕ ਏਵ ਨ ਉਤਰੈ ਗਿਆਨ ਉਤਾਰੈ ਧੌਇ,
ਮਨਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ,
ਅਖੀਂ ਸੂਤਕ ਵੇਖਣਾ ਪਰਤ੍ਰਿਅ ਪਰਧਨ ਰੂਪ
ਕੰਨੀ ਸੂਤਕ ਕਨਪੈ[8] ਲਾਇਤਬਾਰੀ ਖਾਹਿ,
ਨਾਨਕ, ਹੰਸਾਆਦਮੀ ਬਧੇ ਜਮਪੁਰ ਜਾਹਿ.
ਸਭੋ ਸੂਤਕ ਭਰਮ ਹੈ ਦੂਜੈ ਲਗੈਜਾਇ,
ਜੰਮਣ ਮਰਣਾ ਹੁਕਮ ਹੈ ਭਾਣੈ ਆਵੈ ਜਾਇ,
ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ,
ਨਾਨਕ, ਜਿਨੀ ਗੁਰਮੁਖਿ ਬੁਝਿਆ, ਤਿਨਾ ਸੂਤਕੁ ਨਾਹਿ.
                        (ਵਾਰ ਆਸਾ ਮਹਲਾ ੧)
ਮਨ ਕਾ ਸੂਤਕ ਦੂਜਾਭਾਉ,
ਭਰਮੇ ਭੂਲਾ ਆਵਉ ਜਾਉ.
ਮਨਮੁਖ ਸੂਤਕ ਕਬਹਿ ਨ ਜਾਇ,
ਜਿਚਰ ਸਬਦ ਨ ਭੀਜੈ ਹਰਿ ਕੈ ਨਾਇ.
ਸਭੋ ਸੂਤਕ ਜੇਤਾ ਮੋਹ ਅਕਾਰ,
ਮਰ ਮਰ ਜੰਮੈ ਵਾਰੋਵਾਰ.
ਸੂਤਕ ਅਗਨਿ ਪਉਣੈ ਪਾਣੀ ਮਾਹਿ,
ਸੂਤਕ ਭੋਜਨ ਜੇਤਾ ਕਿਛੁ ਖਾਹਿ.
ਸੂਤਕ ਕਰਮ ਨ ਪੂਜਾ ਹੋਇ,
ਨਾਮ ਰਤੇ ਮਨ ਨਿਰਮਲ ਹੋਇ.
ਸਤਗੁਰੁ ਸੇਵਿਐ ਸੂਤਕ ਜਾਇ,
ਮਰੈ ਨ ਜਨਮੈ ਕਾਲ ਨ ਖਾਇ.(ਗਉੜੀ ਮ: ੩)
ਜਲ ਹੈ ਸੂਤਕ ਥਲ ਹੈ ਸੂਤਕ, ਸੂਤਕਿ ਓਪਤਿ ਹੋਈ,
ਜਨਮੇ ਸੂਤਕ ਮੂਏ ਫੁਨ ਸੂਤਕ, ਸੂਤਕ[9] ਪਰਜ ਵਿਗੋਈ,
ਕਹੁ ਰੇ ਪੰਡੀਆ! ਕਉਨ ਪਵੀਤਾ!



ਐਸਾ ਗਿਆਨ ਜਪਹੁ, ਮੇਰੇ ਮੀਤਾ!
ਨੈਨਹੁ ਸੂਤਕ ਬੈਨਹੁ ਸੂਤਕ, ਸੂਤਕ ਸ੍ਰਵਨੀ ਹੋਈ,
ਊਠਤ ਬੈਠਤ ਸੂਤਕ ਲਾਗੈ, ਸੂਤਕ ਪਰੈ ਰਸੋਈ,
ਫਾਸਨ ਕੀ ਬਿਧਿ ਸਭਕੋਊ ਜਾਨੈ, ਛੂਟਨ ਕੀ ਇਕ ਕੋਈ,
ਕਹਿ ਕਬੀਰ ਰਾਮ ਰਿਦੈ ਬਿਚਾਰੈ, ਸੂਤਕ ਤਿਨੈ ਨ ਹੋਈ.

(ਗਉੜੀ ਕਬੀਰ ਜੀ)



(੮) ਚੌਂਕਾ ਕਾਰ.
ਆਪ ਚੌਂਕਾ ਕਾਰ ਆਦਿਕ ਦੀ ਬਡੀ ਪਾਬੰਦੀ
ਰਖਦੇ ਹੋਂ,[10] ਵਸਤ੍ਰਾਂ ਸਣੇ ਭੋਜਨ ਖਾਣਾ ਬੁਰਾ ਸਮਝਦੇ
ਹੋਂ, ਛੂਤਛਾਤ ਦਾ ਹੱਦੋਂ ਵਧਕੇ ਭਰਮ ਕਰਦੇ ਹੋਂ,
ਜੇਹਾਕਿ ਆਪ ਦੇ ਧਰਮਪੁਸਤਕਾਂ ਤੋਂ ਸਿੱਧ ਹੈ:-

ਦੇਵਤੇ ਚੌਂਕੇ ਅਤੇ ਕਾਰ ਦੇ ਹੀ ਆਸਰੇ ਜੀਊਂਦੇ ਹਨ, ਜੇ
ਗੋਹੇ ਦਾ ਚੌਂਕਾ ਪਾਕੇ ਕਾਰ ਨਾ ਕੱਢੀ ਜਾਵੇ ਤਾਂ ਰਾਖਸ ਅੰਨ ਦਾ
ਰਸ ਲੈਜਾਂਦੇ ਹਨ[11] (ਲਘੂ ਅਤ੍ਰਿ ਸੰਹਿਤਾ ਅ : ੫)
ਉਮਰ ਵਧਾਉਣੀ ਹੋਵੇ ਤਾਂ ਪੂਰਬ ਵੱਲ ਮੂੰਹ ਕਰਕੇ,
ਯਸ ਵਾਸਤੇ ਦੱਖਣ, ਧਨ ਦੀ ਪ੍ਰਾਪਤੀ ਵਾਸਤੇ ਪੱਛਮ, ਔਰ
ਸੱਚ ਦੀ ਪ੍ਰਾਪਤੀ ਵਾਸਤੇ ਉੱਤਰ ਵੱਲ ਮੂੰਹ ਕਰਕੇ ਭੋਜਨ
ਕਰਣਾ[12]

ਜੋ ਕੱਪੜੇ ਨਾਲ ਸਿਰ ਢਕਕੇ, ਦੱਖਣ ਵੱਲ ਮੂੰਹ ਕਰਕੇ





ਔਰ ਜੁੱਤੀ ਪਹਿਰ ਕੇ ਰੋਟੀ ਖਾਂਦਾ ਹੈ ਉਸ ਦੇ ਭੋਜਨ ਨੂੰ ਰਾਖਸ
ਖਾਜਾਂਦੇ ਹਨ. (ਮਨੂ ਅ, ੩, ਸ਼ ੨ ੩੨)

ਭੋਜਨ ਕਰਣ ਵੇਲੇ ਪੈਰ ਗਿੱਲੇ ਹੋਣੇ ਲੋੜੀਏ, ਵਸਤ੍ਰ ਨਾਲ
ਪੂੰਝ ਕੇ ਖ਼ੁਸ਼ਕ ਕਰਲੈਣੇ ਮਹਾਂ ਪਾਪ ਹੈ. (ਲਘੁ ਅਤ੍ਰਿ ਸੰਹਿਤਾ ਅ : ੫)
ਖੱਬੇ ਹੱਥ ਨਾਲ ਖਾਣਾ ਸ਼ਰਾਬ ਪੀਣੇ ਤੁਲ੍ਯ ਹੈ.
                                 (ਵ੍ਰਿਧ ਅਤ੍ਰਿ ਸੰਹਿਤਾ, ਅ: ੫)
ਜੇ[13] ਲੋਹੇ ਦੇ ਭਾਂਡੇ ਵਿੱਚ ਅੰਨ ਦਿੱਤਾਜਾਵੇ,ਤਾਂ ਅੰਨ ਵਿਸ਼ਟਾ
ਤੁਲ੍ਯ ਹੁੰਦਾ ਹੈ ਔਰ ਖਾਣਵਾਲਾ ਨਰਕ ਨੂੰ ਜਾਂਦਾ ਹੈ, (ਅਤ੍ਰਿ ਸੰਹਿਤਾ)
ਜੇ ਬ੍ਰਾਹਮਣ ਦਰਖਤ ਪਰ ਚੜ੍ਹਿਆ ਹੋਯਾ ਫਲ ਖਾਂਦਾ ਹੋਵੇ
ਔਰ ਦਰਖਤ ਦੀ ਜੜ ਨੂੰ ਚੰਡਾਲ ਛੋਹ ਦੇਵੇ, ਤਾਂ ਬ੍ਰਾਹਮਣ ਨੂੰ
ਸ਼ੁੱਧੀ ਲਈ ਪ੍ਰਾਯਸ਼ਚਿਤ ਕਰਣਾ ਚਾਹੀਏ. (ਲਘੂ ਅਤ੍ਰਿ ਸੰਹਿਤਾ ਅ : ੫)
ਲਸਨ ਗਾਜਰ ਗੱਠਾ ਖੁੰਬ ਔਰ ਰੇਹ (ਖਾਤ) ਪਾਕੇ ਪੈਦਾ
ਕੀਤਾ ਸਾਗ ਨਾ ਖਾਵੇ, ਦੇਵਤਾ ਨੂੰ ਚੜ੍ਹਾਏ ਬਿਨਾ ਮਾਸ ਨਾ ਖਾਵੇ,
ਜੇ ਮਾਸ ਖਾਣਾ ਹੋਵੇ ਤਾਂ ਪਾਠੀਨ ਔਰ ਰੋਹੂ ਮੱਛੀ ਦਾ ਖਾਵੇ, ਹੋਰ
ਮੱਛੀ ਨਾ ਖਾਵੇ. ਸੇਹ ਗੋਹ ਕੱਛੂ ਸਹਾ ਔਰ ਊਠ ਬਿਨਾਂ ਸ਼ੰਕਾ ਖਾਵੇ.
                                   (ਮਨੂ, ਅ,੫,ਸ਼ ੫ ਤੋਂ ੪੧)
ਗੁਰੁਮਤ ਵਿੱਚ ਚੌਂਕੇ ਔਰ ਕਾਰ ਵਿਸ਼ਯ ਏਹ
ਬਚਨ ਹੈਨ:-

ਦੇਕੈ ਚਉਕਾ ਕਢੀ ਕਾਰ,
ਉਪਰ ਆਇ ਬੈਠੇ ਕੂੜਿਆਰ.
ਮਤ ਭਿਟੈ, ਵੇ ਮਤ ਭਿਟੈ!
ਇਹੁ ਅੰਨ ਅਸਾਡਾ ਫਿਟੈ.


ਤਨਫਿਟੈ, ਫੇੜ ਕਰੇਨ,
ਮਨਜੂਠੈ ਚੁਲੀ ਭਰੇਨ.
ਕਹੁ ਨਾਨਕ ਸਚੁ ਧਿਆਈਐ,
ਸੁਚ ਹੋਵੈ, ਤਾ ਸਚੁ ਪਾਈਐ.*(ਵਾਰ ਆਸਾ ਮਃ ੧)
○ਝੂਠੇ ਚਉਕੇ ਨਾਨਕਾ :ਸਚਾ ਏਕੋ ਸੋਇ. (ਵਾਰ ਮਾਰੂ ਮ: ੧)
ਕੁਬੁਧਿ ਡੂਮਣੀ, ਕੁਦਇਆ ਕਸਾਇਣ,
ਪਰਨਿੰਦਾ ਘਟ ਚੂਹੜੀ, ਮੁਠੀ ਕ੍ਰੋਧ ਚੰਡਾਲ
ਕਾਰੀ ਕਢੀ ਕਿਆਥੀਐ, ਜਾ ਚਾਰੇ ਬੈਠੀਆਂ ਨਾਲ ?
ਸਚ ਸੰਜਮ ਕਰਣੀ ਕਾਰਾ, ਨਾਵਣ ਨਾਉ ਜਪੇਹੀ.
ਨਾਨਕ ਅਗੈ† ਉਤਮ ਸੇਈ ਜਿ ਪਾਪਾਂ ਪੰਦ ਨ ਦੇਹੀ.
                            (ਵਾਰ ਸ੍ਰੀਰਾਗ ਮ: ੩)
ਬਿਨੁ ਨਾਵੈ ਸੂਤਕ ਜਗ ਛੋਤ.‡ (ਆਸਾ ਮਹਲਾ ੧)
ਕਹੁ, ਪੰਡਿਤ ! ਸੂਚਾ ਕਵਨ ਠਾਉ,
ਜਹਾਂ ਬੈਸ ਹਉ ਭੋਜਨ ਖਾਉ ?
ਗੋਬਰ ਜੂਠਾ, ਚਉਕਾ ਜੂਠਾ, ਜੂਠੀ ਦੀਨੀ ਕਾਰਾ,
ਕਹਿ ਕਬੀਰ ਤੇਈ ਨਰ ਸੂਚੇ, ਸਾਚੀ ਪਰੀ ਬਿਚਾਰਾ.
                                 (ਬਸੰਤ ਕਬੀਰ )


ਲੰਗਰ ਮੇਂ ਨਾ ਗੋਹਾ ਬਾਲੇ, ਨਾ ਗੋਹੇ ਕਾ ਚੌਂਕਾ ਦੇਵੇ.[14]
                              (ਰਹਿਤਨਾਮਾ ਭਾਈ ਚੌਪਾ ਸਿੰਘ)
ਚਤੁਰ ਵਰਣ ਇਕਦੇਗ ਅਹਾਰਾ,
ਇਕਸਮ ਸੇਵਹਿੰ ਧਰ ਉਰ ਪ੍ਯਾਰਾ.
                           (ਗੁਰਪ੍ਰਤਾਪ ਸੂ. ਰਾਸਿ.੧ ਅ ੪੩)
ਪ੍ਰਸਾਦ ਜਬ ਤ੍ਯਾਰ ਹੋਇ, ਏਕ ਜਗਹ ਅੱਛੀ ਬਨਾਇਕੈ
ਸ਼ਤਰੰਜੀ ਕੰਬਲ ਲੋਈ ਕਿਛ ਹੋਰ ਕੱਪੜਾ ਹੋਵੈ ਬਿਛਾਏ, ਤਿਸ ਪਰ
ਬੈਠਕੇ ਕੱਪੜਿਆਂ ਨਾਲ ਛਕੈ,ਚਉਂਕੇ ਕਾ ਭਰਮ ਨਾ ਕਰੇ, "ਖਾਣਾ
ਪੀਣਾ ਪਵਿਤ੍ਰਹੈ ਦਿਤੋਨੁ ਰਿਜਕੁ ਸੰਬਾਹਿ” ਉਸਵਖਤ ਧਯਾਨ[15] ਪਰਮ-
ਗੁਰੂ ਕਾ ਕਰੈ. ਜੋ ਕੋਈ ਉਸ ਵੇਲੇ[16]. ਤਲਬਦਾਰ ਆਵੈ ਤਾਂ
ਉਸ ਨੂੰ ਆਦਰ ਨਾਲ ਖੁਲਾਵੈ ਖੁਸ਼ੀ ਲੇਵੇ. ਖਟਕਰਮੀ ਜੋ ਕਹਿਤੇ ਹੈਂ
ਕਿ ਅਮੁਕਾ ਅੰਨ ਖਾਈਏ,ਅਮੁਕਾ ਨਾ ਖਾਈਏ, ਸੋ ਸਭ ਭਰਮ ਹੈ.
ਅੰਨ ਸਭ ਪਵਿਤ੍ਰ ਹੈ, ਇਕ ਏਹ ਖਾਣੇਵਾਲਾ ਅਪਵਿਤ੍ਰ ਹੈ. ਜੋ
ਆਪਣੀ ਦੇਹੀ ਮਾਫਕ ਹੋਵੇ ਸੋ ਖਾਏ, ਪਰ ਗੁਰੂ ਤੋਂ ਵਿਮੁਖ ਔਰ
ਹੰਕਾਰੀ ਦਾ ਅੰਨ ਨਾ ਖਾਏ. (ਪ੍ਰੇਮ ਸੁਮਾਰਗ)
ਦਬਿਸਤਾਨ ਮਜ਼ਾਹਬ ਵਿੱਚ ਲਿਖਿਆ ਹੈ:-
ਸਿੱਖਾਂ ਵਿਚ ਹਿੰਦੂਆਂਜੇਹਾ ਖਾਣ ਪੀਣ ਦਾ ਬੰਧਨ



ਨਹੀਂ, ਇੱਕ ਬਾਰ ਪ੍ਰਤਾਪ ਮੱਲ[17] ਗ੍ਯਾਨੀ ਨੇ ਇਕ ਹਿੰਦੂ ਮੁੰਡੇ ਨੂੰ
ਮੁਸਲਮਾਨ ਹੁੰਦਾ ਵੇਖਕੇ ਆਖਿਆ ਸੀ ਕਿ ਜੇ ਤੂੰ ਖਾਣ ਪੀਣ ਦੇ
ਬੰਧਨ ਤੋਂ ਦੁਖੀ ਹੋਕੇ ਮੁਸਲਮਾਨ ਬਣਦਾ ਹੈਂ ਤਾਂ ਗੁਰੂ ਦਾ ਸਿੱਖ
ਕਯੋਂ ਨਹੀਂ ਬਣ ਜਾਦਾ.?
ਗੁਰੂ ਸਾਹਿਬ ਨੇ ਇੱਕ ਸੂਤ੍ਰ ਵਿੱਚ ਹੀ ਖਾਣ ਪੀਣ
ਦਾ ਝਗੜਾ ਮੁਕਾ ਦਿੱਤਾ ਹੈ; ਯਥਾ:-

ਬਾਬਾ! ਹੋਰ ਖਾਣਾ ਖੁਸੀ ਖੁਆਰ,
ਜਿਤੁ ਖਾਧੈ ਤਨ ਪੀੜੀਐ ਮਨ ਮਹਿ ਚਲੈ ਵਿਕਾਰੁ.
                                (ਸਿਰੀਰਾਗੁ ਮ:੧) .
ਅਰਥਾਤ-ਓਹ ਖਾਣਾ ਨਾ ਖਾਓ ਜਿਸ ਨਾਲ
ਸ਼ਰੀਰ ਨੂੰ ਪੀੜਾ ਹੋਵੇ ਅਤੇ ਮਨ ਵਿਕਾਰਾਂ ਵਿੱਚ
ਪ੍ਰਵਿਰਤੇ.



(੯) ਵ੍ਰਤ


ਆਪ ਦੇ ਮਤ ਵਿੱਚ ਏਕਾਦਸੀ ਜਨਮਅਸ਼ਟਮੀ
ਆਦਿਕ ਅਨੇਕ ਵ੍ਰਤ ਰੱਖਣੇ ਵਿਧਾਨ ਹਨ, ਪਰ ਸਿੱਖ
ਧਰਮ ਦੀ ਏਨ੍ਹਾਂ ਕਰਮਾਂ ਬਾਬਤ ਇਹ ਆਗ੍ਯਾਹੈ:-

ਅੰਨ ਨ ਖਾਹਿ ਦੇਹੀ ਦੁਖ ਦੀਜੈ,
ਬਿਨ ਗੁਰ ਗਿਆਨ ਤ੍ਰਿਪਤ ਨਹਿ ਥੀਜੈ. (ਰਾਮਕਲੀ ਮਹਲਾ ੧)
ਮਨ ਸੰਤੋਖ ਸਰਬ ਜੀਅ ਦਇਆ,
ਇਨ ਬਿਧ ਬਰਤ ਸੰਪੂਰਨ ਭਇਆ.(ਗਉੜੀ ਥਿਤੀ ਮਹਲਾ ੫)
ਬਰਤ ਨ ਰਹਉ, ਨ ਮਹ[18] ਰਮਦਾਨਾ,
ਤਿਸ ਸੇਵੀ ਜੋ ਰਖੈ ਨਿਦਾਨਾ. (ਭੈਰਉ ਮਹਲਾ ੫)
ਨਉਮੀ ਨੇਮ ਸਚ ਜੇ ਕਰੈ,
ਕਾਮ ਕ੍ਰੋਧ ਤ੍ਰਿਸ਼ਨਾ ਉਚਰੈ.
ਦਸਮੀ ਦਸੇ ਦੁਆਰ ਜੇ ਠਾਕੈ,
ਏਕਾਦਸੀ ਏਕਕਰ ਜਾਣੈ.
ਦੁਆਦਸੀ ਪੰਚ ਵਸਗਤਿ ਕਰਰਾਖੈ, ਤਉ ਨਾਨਕ ਮਨ ਮਾਨੈ .
ਐਸਾ ਵਰਤ ਰਹੀਜੈ, ਪਾਂਡੇ! ਹੋਰ ਬਹੁਤ ਸਿਖ, ਕਿਆ ਦੀਜੈ ?
                                      (ਵਾਰ ਸਾਰੰਗ ਮਃ ੩)
ਛੋਡਹਿ ਅੰਨ ਕਰਹਿ ਪਾਖੰਡ,
ਨਾ ਸੋਹਾਗਣਿ ਨਾ ਓਹਿ ਰੰਡ.
ਜਗ ਮਹਿ ਬਕਤੇ ਦੂਧਾਧਾਰੀ,
ਗੁਪਤੀ ਖਾਵਹਿ ਵਟਿਕਾ ਸਾਰੀ.


ਅੰਨੈ ਬਿਨਾ ਨ ਹੋਇ ਸਕਾਲ,
ਤਜਿਐ ਅੰਨ ਨ ਮਿਲੈ ਗੁਪਾਲ. (ਗੌੌਂਡ ਕਬੀਰ)
ਸਗਲੀ ਥੀਤ ਪਾਸ ਡਾਰਰਾਖੀ,
ਅਸਟਮਿ ਥੀਤ ਗੋਬਿੰਦ ਜਨਮਾਸੀ!
ਭਰਮ ਭੁਲੇ ਨਰ ਕਰਤ ਕਚਰਾਇਣ,
ਜਨਮ ਮਰਣ ਤੇ ਰਹਿਤ ਨਾਰਾਇਣ.
ਕਰ ਪੰਜੀਰ ਖਵਾਇਓ ਚੋਰ,
ਓਹ ਜਨਮ ਨ ਮਰੈ, ਰੇ ਸਾਕਤ ਢੋਰ.!
ਸਗਲ ਪਰਾਧ ਦੇਹ ਲੋਰੋਨੀ,
ਸੋ ਮੁਖ ਜਲਉ ਜਿਤ ਕਹਹਿ "ਠਾਕਰ ਜੋਨੀ".
ਜਨਮ ਨ ਮਰੈ, ਨ ਆਵੈ ਨ ਜਾਇ,
ਨਾਨਕ ਕਾ ਪ੍ਰਭੁ ਰਹਿਓ ਸਮਾਇ. (ਭੈਰਉ ਮ: ੫)
ਆਦਿਤ ਸੋਮ ਭੌਮ ਬੁਧਹੂ ਬ੍ਰਿਹਸਪਤਿ
ਸੁਕਰ ਸਨੀਚਰ ਸਾਤੋਂ ਵਾਰ ਬਾਂਟਲੀਨ ਹੈ,
ਥਿੱਤ ਪੱਖ ਮਾਸ ਰੁਤ ਲੋਗਨ ਮੇਂ ਲੋਗਾਚਾਰ
ਏਕ ਏਕੰਕਾਰ ਕੋ ਨ ਕੋਊ ਦਿਨ ਦੀਨ ਹੈ,
ਜਨਮਅਸ਼ਟਮੀ ਰਾਮਨੌਮੀ ਏਕਾਦਸੀ ਭਈ
ਦੁਆਦਸੀ ਚਤੁਰਦਸੀ ਜਨਮ ਏ ਕੀਨ ਹੈ,
ਪਰਜਾ[19] ਉਪਾਜਨ ਕੋ ਨ ਕੋਊ ਪਾਵੈ ਦਿਨ
ਅਜੋਨੀ ਜਨਮਦਿਨ ਕਹੋ ਕੈਸੇ ਚੀਨ ਹੈ.?
ਜਾਂਕੋ ਨਾਮ ਹੈ ਅਜੋਨੀ ਕੈਸੇਕੈ ਜਨਮ ਲੇਤ?
ਇਹੀ ਜਾਨ ਜਨਮ ਵ੍ਰਤ ਅਸ਼ਟਮੀ ਕੋ ਕੀਨੋ ਹੈ?
ਜਾਂ ਕੋ ਜਗਜੀਵਨ ਅਕਾਲ ਅਬਿਨਾਸੀ ਨਾਮ
ਕੈਸੇਕੈ ਬਧਿਕ ਮਾਰ੍ਯੋ ਅਪਜਸ ਲੀਨੋ ਹੈ ?


ਨਿਰਮਲ ਨ੍ਰਿਦੋਖ ਮੋਖਪਦ ਜਾਂਕੇ ਨਾਮ ਹੋਤ
ਗੋਪੀਨਾਥ ਕੈਸੇ ਹੋਇ ਬਿਰਹਿ ਦੁਖ ਦੀਨੋ ਹੈ?
ਪਾਹਨ ਕੀ ਪ੍ਰਿਤਮਾ ਕੋ ਅੰਧ ਕੰਧ ਹੈ ਪੁਜਾਰੀ
ਅੰਤਰ ਅਗ੍ਯਾਨ, ਗੁਰ ਗ੍ਯਾਨ ਮਤਿ ਹੀਨੋ ਹੈ.
                               (ਕ: ਭਾਈ ਗੁਰਦਾਸ)
ਪੂਜਾ ਵਰਤ ਉਪਾਰਣੇ ਵਰ ਸਰਾਪ ਸ਼ਿਵ ਸ਼ਕਤਿ ਲਵੇਰੇ,
ਸਾਧੁਸੰਗਤਿ ਗੁਰੁਸਬਦ ਬਿਨ ਥਾਂਉ ਨ ਪਾਇਨ ਭਲੇਭਲੇਰੇ.
                                     (ਭਾਈ ਗੁਰਦਾਸ, ਵਾਰ ੫)
ਗੁਰੂ ਕਾ ਸਿੱਖ ਏਕਾਦਸ਼ੀ ਆਦਿਕ ਬਰਤ ਨਾ ਰਖੇ.
                                  (ਰਹਿਤਨਾਮਾ ਭਾਈ ਦਯਾ ਸਿੰਘ )
ਸਿੱਖ ਏਹ ਬਰਤ ਰੱਖੇ-ਅੱਖੀਆਂ ਕਰ ਪਰਇਸਤੀ ਨਾ
ਦੇਖੇ, ਜਿਹਵਾ ਕਰ ਮਿਥ੍ਯਾ ਨਾ ਬੋਲੇ, ਪੈਰਾਂ ਕਰ ਬੁਰੇ ਕਰਮ
ਨੂੰ ਨਾਂ ਧਾਏ. (ਪ੍ਰੇਮ ਸੁਮਾਰਗ)
ਵ੍ਰਤ ਦੇ ਵਿਸ਼ਯ ਇੱਕ ਸਿੱਖ ਦੀ ਕਥਾ:-
[20]
ਜਨਮਅਸ਼ਟਮੀ ਕੋ ਦਿਨ ਆਵਾ,
ਸਗਲ ਨਗਰ ਨਰ ਬਰਤ ਰਖਾਵਾ.
ਨ੍ਰਿਪ ਕੀ ਆਗ੍ਯਾ ਪੁਰਿ ਮਹਿ ਹੋਈ,
"ਠਾਕੁਰ ਬਰਤ ਰਖੋ ਸਭਕੋਈ.
ਪ੍ਰਾਤਭਈ ਤੇ ਸਭ ਚਲਆਵਹੁ,
ਸਾਲਗ੍ਰਾਮ ਕੋ ਦਰਸ਼ਨ ਪਾਵਹੁ.
ਚਰਨਾਮ੍ਰਿਤ ਲੇ ਬਰਤ ਉਪਾਰਹੁ,
ਕ੍ਰਿਸ਼ਨ ਕ੍ਰਿਸ਼ਨ ਮੁਖ ਨਾਮ ਉਚਾਰਹੁ."
ਯਥਾਯੋਗ ਕੀਨਸ ਨਰ ਸਭਹੂੰ,


ਗੁਰੂ ਕੇ ਸਿੱਖ,ਨ ਮਾਨੀ ਤਬਹੂੰ.
ਨਹਿ ਬ੍ਰਤ ਕੀਨ, ਨ ਮੰਦਿਰ ਗਯੋ,
ਨਹਿ ਚਰਨਾਮ੍ਰਿਤ ਧਾਰਨ ਕਯੋ.
ਨਿਕਟ ਜਿ ਨਰ ਪਿਖਕਰ ਤਿਸ ਚਾਲੀ,
ਪੂਛ੍ਯੋ,"ਬਰਤ ਨ ਕੀਨਸ ਕਾਲੀ?
ਆਜ ਨ ਗਮਨ੍ਯੋ ਠਾਕੁਰਦ੍ਵਾਰੇ?
ਨਹਿ ਚਰਨਾਮ੍ਰਿਤ ਲੀਨ ਸਕਾਰੇ?
ਸੁਨ ਸਭ ਤੇ ਭਾਈ ਕਲ੍ਯਾਨਾ,
ਮਧੁਰ ਵਾਕ ਤਿਨ ਸੰਗ ਬਖਾਨਾ:-
"ਪੁਰਖਜਾਗਤੋ[21]
 ਠਾਕਰ ਮੇਰੋ,
ਜੋ ਬੋਲੈ ਸੁਖ ਦੇਤ ਘਨੇਰੋ.
ਪਾਹਨ ਜੜ੍ਹ ਕੀ ਸੇਵਾ ਬਾਦ,
ਖਾਇ ਨ ਬੋਲੈ, ਨਹਿ ਅਹਿਲਾਦ.
ਤੁਮ ਕਬਿ ਕਬਿ ਬ੍ਰਤ ਧਾਰਨ ਕਰੋਂ,
ਮਹਾਂ ਵਿਕਾਰਨ ਨਹਿੰ ਪਰਹਰੋਂ.
ਹਮਰੇ ਗੁਰੁ ਕੇ ਸਿਖ ਹੈਂ ਜੇਈ,
ਅਲਪਅਹਾਰ ਬ੍ਰਤੀ ਨਿਤ ਸੇਈ.
ਕਾਮ ਕ੍ਰੋਧ ਕੋ ਸੰਯਮ ਸਦਾ,
ਪ੍ਰਭੁਸਿਮਰਣ ਮੇ ਲਾਗ੍ਯੋ ਰਿਦਾ."
ਇਤ੍ਯਾਦਿਕ ਸੁਨ ਕੇ ਨਰ ਸਾਰੇ,
ਹਸਹਿੰ ਪਰਸਪਰ ਤਰਕ ਉਚਾਰੇ.
ਵਿਦਿਤ ਬਾਤ ਪੁਰ ਮੇਂ ਭੀ ਸਾਰੇ,
ਮਹਿਪਾਲਕ ਢਿਗ ਜਾਇ ਉਚਾਰੇ:-
"ਏਕ ਵਿਦੇਸੀ ਨਰ ਪੁਰ ਆਯੋ,


[22]
ਹਿੰਦੁਜਨਮ ਉਰ ਧਰਮ ਨ ਭਾਯੋ.
ਸਾਲਗ੍ਰਾਮ ਕੋ ਤਰਕ ਕਰੰਤਾ,
ਕਹਿ "ਪਾਥਰ" ਬ੍ਰਤ ਨਹੀਂ ਧਰੰਤਾ."
ਇਤ੍ਯਾਦਿਕ ਨ੍ਰਿਪ ਸੁਨ ਕੈ ਕੋਧਾ,
ਕਹਯੋ, "ਬੁਲਾਵਹੁ" ਕ੍ਯਾ ਤਿਸ ਬੋਧਾ.?”
ਇਕ ਨਰ ਆਇ ਹਕਾਰ੍ਯੋ ਤਾਂਹੀਂ,
ਲੇਕਰ ਸੰਗ ਗਯੋ ਨ੍ਰਿਪ ਪਾਹੀਂ.
ਪਿਖ ਮਹਿਪਾਲਕ ਰਿਸਕਰ ਕਹੈ:-
"ਭੋ ਨਰ! ਕੌਂਨ ਦੇਸ ਤੂੰ ਰਹੈ?
ਕਿਸ ਗੁਰੁ ਨੇ ਤੁਹਿ ਕੋ ਉਪਦੇਸਾ?
ਕੌਨ ਧਰਮ ਕੋ ਧਾਰ੍ਯੋ ਵੇਸਾ?
ਸੁਨਕੈ ਤਬ ਕਲ੍ਯਾਨਾ ਭਾਈ,
ਕਹੀ ਗਾਥ ਨ੍ਰਿਪ ਕੇ ਅਗਵਾਈ:-
"ਸ਼੍ਰੀ ਨਾਨਕ ਜਗ ਵਿਦਿਤ ਵਿਸਾਲਾ,
ਤਿਨ ਗਾਦੀ ਊਪਰ ਇਸ ਕਾਲਾ.
ਸ਼੍ਰੀ ਗੁਰੁ ਅਰਜਨ ਪੂਰਨ ਅਹੈਂ,
ਤਿਨ ਕੇ ਸਿਖ ਹਮ ਵਾਂਛਿਤ ਲਹੈਂ.
ਦੁੰਹ ਲੋਕਨ ਸੁਖ ਦੈਂ ਉਪਦੇਸ਼,
ਤਿਨ ਕੀ ਬਾਨੀ ਪੜ੍ਹੈਂ ਹਮੇਸ਼.
ਯਾਂਤੇ ਹਮ ਪਾਹਨ ਨਹਿ ਮਾਨਹਿ,
ਦੇਖੈ ਸੁਨੇ ਨ ਖਾਇ ਬਖਾਨਹਿ.
ਕ੍ਯਾ ਪ੍ਰਸੰਨ ਹ੍ਵੈ ਤਿਸ ਨੇ ਦੇਨਾ?
ਤਾਂਕੀ ਸੇਵ ਕਰੇ ਕ੍ਯਾ ਲੇਨਾ.?
ਜੋ ਸਭ ਜੀਵਨ ਕੋ ਹੈ ਜੀਵਾ,


ਜਿਸ ਅਲੰਬ ਚੇਤਨਤਾ ਥੀਵਾ.
ਸਗਰੇ ਜਗ ਕੋ ਜੋ ਨਿਜਦਾਤਾ,
ਸੋ ਤੁਮਨੇ ਪਾਹਨ ਕਰ ਜਾਤਾ!
ਜਿਮ ਅਵਨੀ ਸਭ ਕੋ ਸੁਲਤਾਨ,
ਤਿਸ ਕੋ ਮੂੜ੍ਹ ਕਰੈ ਸਨਮਾਨ-
ਘਾਸ ਡਸਾਇ ਬਸਾਵਨ ਕੀਆ,
"ਆਵੋ, ਇਹਾਂ ਬੈਠੀਏ[23]
 ਮੀਆਂ!
ਤਿਮ ਤੁਮਰੋ ਮਤ ਕਰਹਿੰ ਵਿਚਾਰਨ,
ਪ੍ਰਭ ਕੋ ਪਾਹਨ ਕਰਹੁ ਉਚਾਰਨ.
ਰਹਯੋ ਜੁ ਰਮ ਜਲ ਥਲ ਮਹਿ ਰਾਮ,
ਇਤ ਉਤ ਦੁੰਹੁ ਲੋਕਨ ਬਿਸ੍ਰਾਮ.
ਸਰਬ ਚਰਾਚਰ ਮੇਂ ਰਹਿ ਬ੍ਯਾਪੇ,
ਤੀਨਹੁੰ ਕਾਲ ਵਿਖੇ ਥਿਰ ਆਪੇ.
ਤੀਨ ਲੋਕ ਪਤਿ,ਮਹਿਦ ਮਹਾਨਾ,
ਅਪਰ ਨ ਪੈਯਤ ਜਾਸ ਸਮਾਨਾ.
ਲਘੁਪਾਹਨ ਮਹਿੰ ਕਲਪੋਂ ਸੋਈ,
ਪ੍ਰਭੁ ਪ੍ਰਸੰਨ ਤੁਮਪਰ ਕਿਮ ਹੋਈ?
ਜਾਗਤਪੁਰਖ ਸੁ ਗੁਰੂ ਹਮਾਰੋ,
ਸਦਾ ਸਹਾਯਕ ਤਾਂਹਿੰ ਵਿਚਾਰੋ,
 (ਗੁ:ਪ੍ਰ:ਸੂਰ੍ਯ ਰਾਸਿ ੨ ਅ ੩੦)


(੧੦) ਮੁਹੂਰਤ ਤਿਥਿ ਵਾਰ ਸਗਨ.

ਆਪ ਮੁਹੂਰਤ ਸ਼ਕੁਨ ਤਿਥਿ ਔਰ ਵਾਰ ਆਦਿ-
ਕਾਂ ਦੇ ਵਿਸ੍ਵਾਸੀ ਹੋਕੇ ਕਈ ਪ੍ਰਕਾਰ ਦਾ ਚੰਗਾ ਮੰਦਾ
ਫਲ ਮੰਨਦੇ ਹੋਂ,[24] ਪਰ ਸਿੱਖਧਰਮ ਵਿੱਚ ਇਨ੍ਹਾਂ
ਭਰਮਾਂ ਦਾ ਤ੍ਯਾਗ ਹੈ:-

ਸੋਈ ਸਾਸਤ ਸਉਣ ਸੋਇ ਜਿਤੁ ਜਪੀਐ ਹਰਿਨਾਉ.
                          (ਸਿਰੀ ਰਾਗ ਮਹਲਾ ੫)
ਸਗਨ ਅਪਸਗਨ ਤਿਸ ਕਉ ਲਗਹਿ ਜਿਸ ਚੀਤ ਨ ਆਵੈ.
                                  (ਆਸਾ ਮਹਲਾ ੫)
ਪ੍ਰਭੂ ਹਮਾਰੈ ਸਾਸਤਸਉਣ,[25]
*ਸੂਖ ਸਹਜ ਆਨੰਦ ਗ੍ਰਿਹਭਉਣ[26] (ਭੈਰਉ ਮ: ੫)
ਨਾਮ ਹਮਾਰੈ ਸਉਣ ਸੰਜੋਗ.[27] (ਭੈਰਉ ਮਃ ੫ )
ਛਨਿਛਰਵਾਰ ਸਉਣਸਾਸਤ ਵੀਚਾਰ,
ਹਉਮੈ ਮੇਰਾ ਭਰਮੈ ਸੰਸਾਰ.
ਮਨਮੁਖ ਅੰਧਾ ਦੂਜੈਭਾਇ,


ਜਮਦਰ ਬਾਂਧਾ ਚੋਟਾ ਖਾਇ.
ਗੁਰੁਪਰਸਾਦੀ ਸਦਾਸੁਖ ਪਾਏ,
ਸਚ ਕਰਣੀ ਸਾਚਲਿਵ ਲਾਏ,
ਥਿਤੀ ਵਾਰ ਸਭ ਸਬਦ ਸੁਹਾਏ,
ਸਤਗੁਰੁ ਸੇਵੇ ਤਾਂ ਫਲ ਪਾਏ.
ਥਿਤੀ ਵਾਰ ਸਭ ਆਵਹਿ ਜਾਹਿ,
ਗੁਰੁਸਬਦ ਨਿਹਚਲ ਸਦਾ ਸਚ ਸਮਾਹਿ.
ਥਿਤੀ ਵਾਰ ਤਾਂ, ਜਾਂ ਸਚ ਰਾਤੇ,
ਬਿਨੁ ਨਾਵੈ ਸਭ ਭਰਮਹਿ ਕਾਚੇ .
ਮਨਮੁਖ ਮਰਹਿ ਮਰ[28] ਬਿਗਤੀ ਜਾਹਿ,
ਏਕ ਨ ਚੇਤਹਿ ਦੂਜੈ ਲੋਭਾਹਿ.
ਐਥੈ ਸੁਖ ਨ ਆਗੈ ਹੋਇ,
ਮਨਮੁਖ ਮੁਏ ਅਪਣਾ ਜਨਮ ਖੋਇ.
ਸਤਗੁਰੁ ਸੇਵੇ ਭਰਮੁ ਚੁਕਾਏ,
ਘਰਹੀ ਅੰਦਰ ਸਚਮਹਿਲ ਪਾਏ.
ਆਪੇ ਪੂਰਾ ਕਰੇ ਸੁ ਹੋਇ,
ਏਹ ਥਿਤੀ ਵਾਰ ਦੂਜਾ ਦੋਇ.
ਸਤਗੁਰੁ ਬਾਝਹੁ ਅੰਧਗੁਬਾਰ.
ਥਿਤੀ ਵਾਰ ਸੇਵਹਿ ਮੁਗਧਗਵਾਰ
ਨਾਨਕ ਗੁਰਮੁਖ ਬੂਝੈ ਸੋਝੀਪਾਇ,


ਇਕਤ ਨਾਮ ਸਦ ਰਹਿਆ ਸਮਾਇ. [29]sup>(ਬਿਲਾਵਲੁ ਮਹਲਾ ੩)
ਸਉਣ ਸਗਨ ਵੀਚਾਰਣੇ, ਨਉ ਗ੍ਰਿਹਿ ਬਾਰਹਿ ਰਾਸਿ ਵਿਚਾਰਾ,
ਕਾਮਣ ਟੂਣੇ ਅਉਂਸੀਆਂ, ਕਣਸੋਈ ਪਾਸਾਰ ਪਾਸਾਰਾ,
ਗੱਦੋਂ ਕੁੱਤੇ ਬਿੱਲੀਆਂ, ਇੱਲ ਮਲਾਲੀ ਗਿੱਦੜ ਛਾਰਾ,
ਨਾਰਿ ਪੁਰਖ ਪਾਣੀ ਅਗਨਿ, ਛਿੱਕ ਪੱਦ ਹਿਡਕੀ ਵਰਤਾਰਾ,
ਥਿੱਤ ਵਾਰ ਭਦ੍ਰਾ ਭਰਮ, ਦਿਸਾਸੂਲ ਸਹਿਸਾ ਸੰਸਾਰਾ,
ਵਲ ਛਲ ਕਰ ਵਿਸਵਾਸ ਲੱਖ, ਬਹੁਚੁੱਖੀ ਕਿਉਂ ਰਵੈ ਭਤਾਰਾ,
ਗੁਰਮੁਖ ਸੁਖਫਲ ਪਾਰਉਤਾਰਾ. (ਭਾਈ ਗੁਰੁਦਾਸ ਵਾਰ ੫)
ਸੱਜਾ ਖੱਬਾ ਸਉਣ, ਨ ਮੰਨ ਵਸਾਇਆ,
ਨਾਰਿ ਪੁਰਖ ਨੋ ਵੇਖ, ਨ ਪੈਰ ਹਟਾਇਆ,
ਭਾਖ ਸੁਭਾਖ ਵਿਚਾਰ, ਨ ਛਿੱਕ ਮਨਾਇਆ,
ਦੇਵੀ ਦੇਵ ਨ ਸੇਵ, ਨ ਪੂਜ ਕਰਾਇਆ,
ਭੰਭਲਭੂਸੇ ਖਾਇ, ਨ ਮਨ ਭਰਮਾਇਆ
ਗੁਰੁਸਿਖ ਸੱਚਾਖੇਤ, ਬੀਜ ਫ਼ਲਾਇਆ.
                      (ਭਾ. ਗੁਰੂਦਾਸ ਵਾਰ ੨੦)





ਬੈਸਨੋ ਅਨੰਨ ਬ੍ਰਹਮੰਨ ਸਾਲਗ੍ਰਾਮ ਸੇਵਾ
ਗੀਤਾ ਭਗਵਤ ਸ੍ਰੋਤਾ[30] ਏਕਾਕੀ ਕਹਾਵਈ,
ਤੀਰਥ ਧਰਮ ਦੇਵਜਾਤ੍ਰਾ ਕੋ ਪੰਡਿਤ ਪੂਛ
ਕਰਤ ਗਵਨ ਸੋ ਮਹੂਰਤ ਸੋਧਾਵਈ,
ਬਾਹਰ ਨਿਕਸ ਗਰਧਬ ਸ੍ਵਾਨ ਸਗਨਕੈ
ਸੰਕਾ ਉਪਰਾਜਤ ਬਹੁਰ ਘਰ ਆਵਈ,
ਪਤਿਬ੍ਰਤ ਗਹਿ ਰਹਿ ਸਕਤ ਨ ਏਕ ਟੇਕ
ਦੁਬਿਧਾ ਅਛਤ ਨ ਪਰਮਪਦ ਪਾਵਈ.
ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੇ
ਪਤਿਬ੍ਰਤ ਏਕ ਟੇਕ ਦੁਬਿਧਾ ਨਿਵਾਰੀ ਹੈ,
ਪੂਛਤ ਨ ਜੋਤਕ ਔ ਬੇਦ ਤਿਥਿ ਵਾਰ ਕਛੁ
ਗ੍ਰਹਿ ਔ ਨਛਤ੍ਰ ਕੀ ਨ ਸ਼ੰਕਾ ਉਰ ਧਾਰੀ ਹੈ,
ਜਾਨਤ ਨਾ ਸਗਨ ਲਗਨ ਆਨਦੇਵ ਸੇਵ
ਸ਼ਬਦਸੁਰਤ ਲਿਵ ਨੇਹ ਨਿਰੰਕਾਰੀ ਹੈ,
ਸਿੱਖ ਸੰਤ ਬਾਲਕ ਸ੍ਰੀ ਗੁਰੂ ਪ੍ਰਤਿਪਾਲਕ ਹੈ
ਜੀਵਨਮੁਕਤਿ ਗਤ ਬ੍ਰਹਮ ਬੀਚਾਰੀ ਹੈ.
ਗੁਰੁਮੁਖ ਮਾਰਗ ਮੇ ਮਨਮੁਖ ਥਕਿਤ ਹ੍ਵੈ
ਲਗਨ ਸਗਨ ਮਾਨੈ, ਕੈਸੇ ਮਨ ਮਾਨੀਏ
                             (ਕ, ਭਾ. ਗੁਰਦਾਸ ਜੀ)

ਸਿਖ ਅਨੰਨ੍ਯ ਪੰਡਿਤ! ਦਿਖ ਐਸੇ,[31]



ਤ੍ਯਾਗ ਲਗਨ[32] ਅਰਦਾਸ ਕਰਾਏ. (ਗੁਰੁ ਵਿਲਾਸ )
ਭਾਈ ਨੰਦ ਲਾਲ ਸਾਹਿਬ “ਤੌਸੀਫ਼ੋਸਨਾ" ਵਿੱਚ
ਲਿਖਦੇ ਹਨ ਕਿ:-

"ਜੋ ਲੋਕ ਭਰਮਸੰਬੰਧੀ ਰਿਵਾਜ ਔਰ ਰਸਮਾਂ ਦੇ ਸਮੁਦ੍ਰ
ਵਿੱਚ ਡੁੱਬੇ ਹੋਏ ਹਨ ਗੁਰੂ ਸਾਹਿਬ ਉਨ੍ਹਾਂ ਦੇ ਵਿਰੁੱਧ ਹਨ, ਔਰ
ਜੋ ਵਹਿਮੀ ਖ਼ਯਾਲਾਂ ਦੇ ਸਮੁਦ੍ਰ ਤੋਂ ਤਰਕੇ ਪਾਰ ਹੋਣਵਾਲੇ ਹਨ,
ਉਨ੍ਹਾਂ ਦੇ ਅਨੁਸਾਰੀ ਹੈਨ."





(੧੧) ਪ੍ਰੇਤਕ੍ਰਿਯਾ ਸ਼੍ਰਾੱਧ ਤੀਰਥ.
ਆਪ ਪ੍ਰੇਤਕ੍ਰਿਯਾ[33]
 ਦ੍ਵਾਰਾ, ਗਯਾ ਆਦਿਕ ਤੀਰਥਾਂ
ਪਰ ਪਿੰਡਦਾਨ ਦੇਣ ਕਰਕੇ ਜੀਵ ਦੀ ਗਤੀ ਮੰਨਦੇ
ਹੋੋਂ,ਔਰ ਪਿਤਰਾਂ ਨੂੰ ਤ੍ਰਿਪਤ ਕਰਣ ਲਈਂ ਸ਼੍ਰਾੱਧ
ਕਰਾਉਂਨੇ ਹੋ, ਔਰ ਇਸ ਵਿਸ਼ਯ ਆਪ ਦੇ ਧਰਮਪੁਸਤਕਾਂ
ਦਾ ਇਹ ਕਥਨ ਹੈ:-

ਸ਼੍ਰਾੱਧਾਂ ਦੇ ਦਿਨਾਂ ਵਿੱਚ ਪਿਤਰਪੁਰੀ ਖਾਲੀ ਹੋਜਾਂਦੀ ਹੈ.
ਸਾਰੇ ਪਿਤਰ ਸ਼੍ਰਾੱਧ ਦਾ ਅੰਨ ਖਾਣ ਲਈ ਮਰਤਲੋਕ ਵਿੱਚ ਭੱਜਕੇ
ਆਜਾਂਦੇ ਹਨ, ਜੇ ਉਨ੍ਹਾਂ ਨੂੰ ਨਾ ਖਵਾਯਾ ਜਾਵੇ ਤਾਂ ਸ੍ਰਾਪ ਦੇਕੇ ਚਲੇ-


ਜਾਂਦੇ ਹਨ, ਸ਼੍ਰਾੱਧ ਕਰਾਉਣਜੇਹਾ ਹੋਰ ਕੋਈ ਪੁੰਨ ਨਹੀਂ, ਸੁਮੇਰੁ
ਪਰਬਤ ਜਿੰਨੇ ਭਾਰੀ ਪਾਪ ਕੀਤੇ ਹੋਏ ਸ਼੍ਰਾੱਧ ਕਰਣ ਕਰਕੇ ਤੁਰਤ
ਨਾਸ ਹੋਜਾਂਦੇ ਹਨ, ਸ਼੍ਰਾੱਧ ਕਰਕੇਹੀ ਆਦਮੀ ਸ੍ਵਰਗ ਨੂੰ ਪ੍ਰਾਪਤ
ਹੁੰਦਾ ਹੈ. (ਅਤ੍ਰੀ ਸੰਹਿਤਾ)
ਸ਼੍ਰਾੱਧ ਕਰਣ ਤੋਂ ਪਹਿਲਾਂ ਅੱਗ ਵਿੱਚ ਹੋਮ ਕਰੇ, ਜੇ ਅੱਗ
ਨਾਂ ਹੋਵੇ ਤਾਂ ਬ੍ਰਾਹਮਣ ਦੇ ਹੱਥ ਪਰ ਹੋਮ ਕਰੇ, ਕ੍ਯੋਂਕਿ ਬ੍ਰਾਹਮਣ
ਅਤੇ ਅਗਨੀ ਇੱਕੋ ਰੂਪ ਹਨ.[34] (ਮਨੂ ਅ ੪ ਸ਼, ੨੧੨)
ਸ਼੍ਰਾੱਧ ਵਿਚ ਜੇ ਪਿਤਰਾਂ ਵਾਸਤੇ ਤਿਲ ਚਾਉਲ ਜੋੰ ਮਾਂਹ ਔਰ
ਸਾਗ ਤਰਕਾਰੀ ਦਿੱਤੀ ਜਾਵੇ,ਤਾਂ ਪਿਤਰ ਇਕ ਮਹੀਨਾ ਰੱਜੇ ਰਹਿੰਦੇ
ਹਨ, ਮੱਛੀ ਦੇ ਮਾਸ ਨਾਲ ਦੋ ਮਹੀਨੇ, ਹਰਣ ਦੇ ਮਾਸ ਨਾਲ
ਤਿੰਨ ਮਹੀਨੇ, ਮੀਢੇ ਦੇ ਮਾਸ ਨਾਲ ਚਾਰ ਮਹੀਨੇ, ਪੰਛੀਆਂ ਦੇ ਮਾਸ
ਕਰਕੇ ਪੰਜ ਮਹੀਨੇ, ਬੱਕਰੇ ਦੇ ਮਾਸ ਨਾਲ ਛੀ ਮਹੀਨੇ, ਚਿੱਤਲ ਦੇ
ਮਾਸ ਕਰਕੇ ਸੱਤ ਮਹੀਨੇ, ਚਿੰਕਾਰੇ ਦੇ ਮਾਸ ਨਾਲ ਅੱਠ ਮਹੀਨੇ,
ਲਾਲ ਮ੍ਰਿਗ ਦੇ ਮਾਸ ਕਰਕੇ ਨੌਂ ਮਹੀਨੇ, ਝੋਟੇ ਅਤੇ ਸੂਰ ਦੇ ਮਸ
ਨਾਲ ਦਸ ਮਹੀਨੇ, ਕੱਛੂ ਔਰ ਸਹੇ ਦਾ ਮਾਸ ਦੇਣ ਕਰਕੇ ਪਿਤਰ
ਗਯਾਰਾਂ ਮਹੀਨੇ ਰੱਜੇ ਰਹਿੰਦੇ ਹਨ. (ਇਤ੍ਯਾਦੀ.)
     (ਮਨੂ, ਅ, ੩.ਸ਼, ੨੬੭-੨੭੦ ਔਰ ਵਿਸ਼ਨੂ ਸਿਮ੍ਰਤੀ ਅ.੮੦ )
ਜਿਸ ਬ੍ਰਾਹਮਣ ਦੇ ਵੈਸ਼ਨਵ ਮਤ ਦਾ ਤਿਲਕ ਨਾ ਹੋਵੇ, ਜੇ
ਉਸ ਨੂੰ ਸ਼੍ਰਾੱਧ ਵਿੱਚ ਭੋਜਨ ਦਿੱਤਾ ਜਾਵੇ, ਤਾਂ ਸ਼ੁੱਧ ਕਰਾਉਣਵਾਲੇ


ਦੇ ਪਿਤਰ ਨਿਰਸੰਦੇਹ ਵਿਸ਼ਟਾ ਔਰ ਮੂਤ ਖਾਂਦੇ ਪੀਂਦੇ ਹਨ.
                             (ਵ੍ਰਿਧ ਹਾਰੀਤ ਸੰਹਿਤਾ ਅ, ੧)
ਗੁਰਮਤ ਵਿੱਚ ਉੱਪਰ ਲਿਖੇ ਭਰਮਾਂ ਤੋਂ ਵਿਰੁੱਧ
ਗੁਰੂਸਾਹਿਬ ਨੇ ਸਤ੍ਯਉਪਦੇਸ਼ ਇਸ ਪ੍ਰਕਾਰ ਕਥਨ
ਕੀਤਾ ਹੈ:-

[35] ਦੀਵਾ ਮੇਰਾ ਏਕ ਨਾਮ ਦੁਖ ਵਿਚ ਪਾਇਆ ਤੇਲ,
ਉਨ ਚਾਨਣ ਓਹ ਸੋਖਿਆ ਚੂਕਾ ਜਮ ਸਿਉ ਮੇਲ.
ਲੋਕਾ! ਮਤ ਕੋ [36] ਫਕੜ ਪਾਇ,
ਲਖ ਮੜਿਆਂ ਕਰ ਏਕਠੇ ਏਕ ਰਤੀ ਲੇ ਭਾਹ.
ਪਿੰਡ ਪਤਲ ਮੇਰੀ ਕੇਸਉ ਕਿਰਿਆ ਸਚਨਾਮ ਕਰਤਾਰ,
ਐਥੈ ਓਥੈ ਆਗੈ ਪਾਛੈ ਏਹ ਮੇਰਾ ਆਧਾਰ.
ਗੰਗ ਬਨਾਰਸ ਸਿਫਤ ਤੁਮਾਰੀ ਨਾਵੈ ਆਤਮਰਾਉ,
ਸਾਚਾ ਨਾਵਣ ਤਾਂ ਥੀਐ ਜਾਂ ਅਹਿਨਿਸ ਲਾਗੈ ਭਾਉ.


ਇਕ[37] ਲੋਕੀ ਹੋਰ ਛਮਛਰੀ ਬ੍ਰਾਹਮਣ ਵਟ ਪਿੰਡ ਖਾਇ,
ਨਾਨਕ ਪਿੰਡ ਬਖਸੀਸ ਕਾ ਕਬਹੂ ਨਿਖੂਟਸ ਨਾਹ.
                         (ਆਸਾ ਮਹਲਾ ੧)
ਆਇਆ ਗਇਆ ਮੁਇਆ ਨਾਂਉ,
ਪਿਛੈ ਪਤਲ ਸਦਿਹੁ ਕਾਂਉ.
ਨਾਨਕ, ਮਨੁਮੁਖ ਅੰਧ ਪਿਆਰ,
ਬਾਝ ਗੁਰੂ ਡੁਬਾ ਸੰਸਾਰ. (ਵਾਰ ਮਾਝ ਮਃ ੧)
ਨਾਨਕ, ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ.
                          (ਵਾਰ ਆਸਾ ਮਹਲਾ ੧)
ਗਿਆਨੀ ਹੋਇ ਸੁ ਚੈਤੰਨ ਹੋਇ, ਅਗਿਆਨੀ ਅੰਧੁ ਕਮਾਇ,
ਨਾਨਕ, ਐਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ.
                              (ਵਾਰ ਵਿਹਾਗੜਾਮਹਲਾ ੪ )
[38]ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀਂ,
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ? ਕਊਆ ਕੂਕਰ ਖਾਹੀ!
ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੈ ਜੀਉ ਦੇਹੀ,
ਐਸੇ ਪਿਤਰ ਤੁਮਾਰੇ ਕਹੀਅਹਿ, ਆਪਨ ਕਹਿਆ ਨ ਲੇਹੀ ?
                        (ਗਉੜੀ ਕਬੀਰ ਜੀ)
ਤੀਰਥ:-
ਇਹ ਮਨ ਮੈਲਾ ਇਕ ਨ ਧਿਆਏ,
ਅੰਤਰ ਮੈਲ ਲਾਗੀ ਬਹੁ ਦੂਜੈਭਾਏ.




ਤਟ ਤੀਰਥ ਦਿਸੰਤਰ ਭਵੈ ਅਹੰਕਾਰੀ
ਹੋਰ ਵਧੇਰੇ ਹਉਮੈਮਲ ਲਾਵਣਿਆ. (ਮਾਝ ਮਹਲਾ ੩ )
ਤੀਰਥ ਪੂਰਾਸਤਗੁਰੂ ਜੋ ਅਨਦਿਨ ਹਰਿ ਹਰਿ ਨਾਮੁ ਧਿਆਏ.
                                 (ਵਾਰ ਮਾਝ ਮ:੪)
ਤੀਰਥ ਨ੍ਹਾਇ ਨ ਉਤਰਸਿ ਮੈਲ,
ਕਰਮ ਧਰਮ ਸਭ ਹਉਮੈ[39] ਫੈਲ (ਰਾਮਕਲੀ ਮ: ੫)
ਮਕਰ ਪਰਾਗ ਦਾਨ ਬਹੁ ਕੀਆ ਸਰੀਰ ਦੀਓ ਅਧ ਕਾਟ,
ਬਿਨ ਹਰਿਨਾਮ ਕੋ ਮੁਕਤਿ ਨ ਪਾਵੈ ਬਹੁ ਕੰਚਨ ਦੀਜੈ ਕਟ ਕਾਟ
                             (ਮਾਲੀ ਗਉੜਾ ਮਹਲਾ ੪)
ਤੀਰਥ ਨ੍ਹਾਵਣ ਜਾਉ, ਤੀਰਥ ਨਾਮ ਹੈ,
ਤੀਰਥ ਸਬਦਬੀਚਾਰ, ਅੰਤਰ ਗਿਆਨ ਹੈ (ਧਨਾਸਰੀ ਮਹਲਾ ੧)
[40]ਗੁਰੁਦਰੀਆਉ ਸਦਾ ਜਲ ਨਿਰਮਲ,
ਮਿਲਿਆਂ ਦੁਰਮਤਿਮੈਲੁ ਹਰੈ,
ਸਤਗੁਰੁ ਪਾਇਐ ਪੂਰਾਨ੍ਹਾਵਣ ਪਸੂ ਪਰੇਤਹੁੰ ਦੇਵ ਕਰੈ.
                                  (ਪ੍ਰਭਾਤੀ ਮਹਲਾ ੧)
ਅਨੇਕ ਤੀਰਥ ਜੇ ਜਤਨ ਕਰੈ
ਤਾਂ ਅੰਤਰ ਕੀ ਹਉਮੈ ਕਦੇ ਨ ਜਾਇ. (ਮਾਝ ਮਹਲਾ ੩)


ਮਨ ਮੈਲੈ ਸਭਕਿਛੁ ਮੈਲਾ, ਤਨ ਧੋਤੇ ਮਨ[41] ਹਛਾ ਨ ਹੋਇ,
ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਇ.
                            (ਵਡਹੰਸ ਮਹਲਾ ੩)
ਸਚਾ ਤੀਰਥ ਜਿਤ ਸਤਸਰ ਨਾਵਣ ਗੁਰੁਮੁਖ ਆਪ ਬੁਝਾਏ.
                                  (ਸੂਹੀ ਮਹਲਾ ੩)
ਜਲ ਕੈ ਮਜਨ ਜੇ ਗਤਿ ਹੋਵੈ ਨਿਤ ਨਿਤ ਮੇਂਡਕ ਨਾਵਹਿ,
ਜੈਸੇ ਮੇਂਡਕ ਤੈਸੇ ਓਇ ਨਰ ਫਿਰ ਫਿਰ ਜੋਨੀ ਆਵਹਿ.
                                        (ਆਸਾਕਬੀਰ)
ਗੰਗ ਬਨਾਰਸ ਹਿੰਦੂਆਂ ਮੁੱਸਲਮਾਣਾ ਮੱਕਾ ਕਾਬਾ,
ਘਰ ਘਰ ਬਾਬਾ[42] ਗਾਵੀਐ ਵੱਜਨ ਤਾਲ ਮ੍ਰਿਦੰਗ ਰਬਾਬਾ.
                                    (ਭਾਈ ਗੁਰਦਾਸ ਜੀ)
ਸੁਰਸਰੀ ਸਰਸੁਤੀ ਜਮਨਾ ਔ ਗੋਦਾਵਰੀ
ਗਯਾ ਪ੍ਰਾਗ ਸੇਤੁ ਕੁਰਖੇਤ ਮਾਨਸਰ ਹੈ,
ਕਾਂਸ਼ੀ ਕਾਂਤੀ ਦ੍ਵਾਰਾਵਤੀ ਮਾਯਾ ਮਥੁਰਾ ਅਯੁਧ੍ਯਾ
ਗੋਮਤੀ ਅਵੰਤਿਕਾ ਕਿਦਾਰ ਹਿਮਧਰ ਹੈ,
ਨਰਬਦਾ ਬਿਬੁੁਧਬਨ ਦੇਵਸਥਲ ਕਈਲਾਸ
ਨੀਲ ਮੰਦ੍ਰਾਚਲ ਸੁਮੇਰੁ ਗਿਰਿਵਰ ਹੈਂ,
ਤੀਰਥ ਅਰਥ ਸਤ ਧਰਮ ਦਯਾ ਸੰਤੋਖ
ਸ੍ਰੀ ਗੁਰੁ ਚਰਨਰਜ ਤੁਲ ਨ ਸਗਰ ਹੈਂ.
                           (ਭਾਈ ਗੁਰਦਾਸ ਜੀ)
ਹਿੰਦੂ-ਜੇ ਆਪ ਦੇ ਮਤ ਵਿੱਚ ਸ਼੍ਰਾੱਧ ਨਹੀਂ ਤਾਂ
ਗੁਰੂ ਨਾਨਕ ਸਾਹਿਬਜੀ ਨੇ ਆਪਣੇ ਪਿਤਾ ਦਾ ਅੱਠੇਂ
ਨੂੰ ਸ਼੍ਰਾੱਧ ਕਰਕੇ ਅੱਸੂ ਬਦੀ ੧੦ ਨੂੰ ਕਿਉਂ ਸ਼ਰੀਰ
ਛੱਡਿਆ ?


ਔਰ ਜੇ ਆਪ ਦੇ ਮਤ ਵਿੱਚ ਕ੍ਰਿਯਾ ਕਰਮ
ਪਿੰਡਦਾਨ ਆਦਿਕ ਵਿਧਾਨ ਨਹੀਂ ਤਾਂ ਗੁਰੂਅਮਰਦਾਸ
ਜੀ ਨੇ ਸੱਦ ਵਿੱਚ ਏਹ ਕ੍ਯੋਂ ਆਖਿਆ ਹੈ:-

"ਅੰਤੇ ਸਤਗੁਰੁ ਬੋਲਿਆ,
ਮੈ ਪਿਛੈ ਕੀਰਤਨ ਕਰਿਅਹੁ ਨਿਰਬਾਣ ਜੀਉ.
ਕੇਸੋ ਗੋਪਾਲ ਪੰਡਿਤ ਸਦਿਅਹੁ,
ਹਰਿ ਹਰਿ ਕਥਾ ਪੜਹਿ ਪੁਰਾਣ ਜੀਉ.
ਹਰਿਕਥਾ ਪੜੀਐ ਹਰਿਨਾਮ ਸੁਣੀਐ,
ਬੇਬਾਣ ਹਰਿਰੰਗ ਗੁਰੁ ਭਾਵਏ.
ਪਿੰਡ ਪਤਲ ਕ੍ਰਿਆ ਦੀਵਾ ਫੁਲ ਹਰਿਸਰਿ ਪਾਵਏ."
ਔਰ ਗੁਰੂ ਸਾਹਿਬਾਨ ਤੀਰਥਾਂ ਉੱਤੇ ਆਪ
ਕ੍ਯੋਂ ਜਾਦੇਰਹੇ ਹਨ?

ਸਿੱਖ--ਪ੍ਯਾਰੇ ਹਿੰਦੂ ਭਾਈ! ਗੁਰੂ ਨਾਨਕ ਦੇਵ
ਅੱਸੂ ਸੁਦੀ ੧੦ ਨੂੰ ਜੋਤੀਜੋਤ ਸਮਾਏ ਹਨ, ਜੇਹਾ ਕਿ
ਪ੍ਰਾਚੀਨ ਸਾਖੀਆਂ ਵਿੱਚ ਲਿਖਿਆ ਹੈ, ਔਰ ਭਾਈ
ਮਨੀ ਸਿੰਘ ਜੀ ਭੀ ਗ੍ਯਾਨਰਤਨਾਵਲੀ ਵਿੱਚ ਅੱਸੂ
ਸੁਦੀ ੧੦ ਨੂੰ ਲਿਖਦੇ ਹਨ, ਔਰ ਸਾਰੇ ਗੁਰਦ੍ਵਾਰਿਆਂ
ਵਿੱਚ ਚਾਨਣੀ ਦਸਮੀ ਦਾ ਹੀ ਗੁਰੁਪਰਬ ਮਨਾਯਾ
ਜਾਂਦਾ ਹੈ. ਸ਼੍ਰਾੱਧਮਹਾਤਮ ਪ੍ਰਗਟ ਕਰਣਵਾਲੇ
ਪ੍ਰਪੰਚੀਆਂ ਨੇ ਕਈ ਸਾਖੀਆਂ ਵਿੱਚ ਸ਼੍ਰਾੱਧਾਂ ਦੀ ਦਸਮੀ
ਲਿਖ ਦਿੱਤੀ ਹੈ.


ਆਪ ਇਤਨਾ ਹੀ ਵਿਚਾਰੋ ਕਿ ਜੋ ਗੁਰੂ ਨਾਨਕ
ਦੇਵ ਆਪਣੇ ਪਵਿਤ੍ਰ ਸ਼ਬਦਾਂ ਵਿੱਚ ਸ਼੍ਰਾੱਧ ਆਦਿਕ
ਕਰਮਾਂ ਦਾ ਖੰਡਨ ਕਰਦੇ ਰਹੇ ਹਨ,ਜੇਹਾ ਕਿ ਆਪ
ਨੂੰ ਹੁਣੇ ਹੀ ਸੁਣਾਯਾਗਯਾ ਹੈ,ਔਰ ਗਯਾ ਪਰ ਪਿੰਡਦਾਨ
ਆਦਿਕ ਦੇਣ ਤੋਂ ਇਨਕਾਰੀ ਹਨ, ਕ੍ਯਾ ਓਹ
ਕਦੇ ਸ਼੍ਰਾੱਧ ਕਰਸਕਦੇ ਹਨ.?[43]
ਇਸ ਥਾਂ ਆਪਨੂੰ ਗੁਰੁ ਨਾਨਕ ਦੇਵ ਦਾ ਸ਼੍ਰਾੱਧ
ਵਿਸ਼ਯ ਇੱਕ ਪ੍ਰਸੰਗ ਸੁਣਾਉਣਾ ਯੋਗ੍ਯ ਸਮਝਦੇ ਹਾਂ:-

"ਸਰਬ ਸੌਜ ਕਾਲੂ ਅਨਵਾਈ,
ਰੀਤਿ ਸ਼੍ਰਾੱਧ ਕਰਬੇ ਬਨਵਾਈ.
ਪੰਡਿਤ ਇਕ ਬੁਲਾਯ ਤਿਹਕਾਲਾ,
ਬੈਠ੍ਯੋ ਕਰਨ ਸ਼ਰਾਧ ਵਿਸਾਲਾ.
ਤਬ ਚਲ ਸਹਿਜਸੁਭਾਵਿਕ ਆਏ,



ਜੇ ਵੇਦੀਕੁਲ ਭਾਨੁ ਸੁਹਾਏ.
ਬਚਨ ਭਨੇ ਤਿਹ ਛਿਨ ਗੁਨ ਦਾਤਾ,
ਪਰਚੇ ਕੌਨ ਕਾਜ ਮਹਿ, ਤਾਤਾ.?
ਸੁਨਕਰ ਕਾਲੂ ਬੈਨ ਉਚਾਰੇ,
ਪਿਤਰਨ ਕੇਰ ਸ਼ਰਾਧ ਹਮਾਰੇ.
ਹੇ ਪਿਤ! ਸਤ੍ਯ ਬਚਨ ਤੁਮ ਮਾਨਹੁ,
ਪੁੁੰਨਵਾਨ ਅਤਿਸੈ ਨਿਜ ਜਾਨਹੁ.
ਪਿਤਰ ਗਏ ਤੁਮਰੇ ਅਸਠੌਰੀ,
ਭੂਖਰੁ ਪ੍ਯਾਸ ਜਹਾਂ ਨਹਿ ਥੋਰੀ.
ਜਿਨਕੇ ਮਨ ਅਭਿਲਾਖਾ ਨਾਹੀਂ,
ਕਰੈ ਸ਼੍ਰਾੱਧ ਸੰਤਤਿ ਕ੍ਯੋਂ ਤਾਹੀਂ.?"
                   (ਨਾਨਕ ਪ੍ਰਕਾਸ਼, ਉਤ੍ਰਾਰਧ, ਅ:੬)
ਇਸ ਤੋਂ ਆਪ ਦੇਖ ਸਕਦੇ ਹੋਂ ਕਿ ਜੇ ਸਤਗੁਰੂ
ਆਪਣੇ ਪਿਤਾ ਨੂੰ ਸ਼੍ਰਾੱਧ ਬਾਬਤ ਐਸਾ ਉਪਦੇਸ਼
ਦਿੰਦੇ ਹਨ, ਕੀ ਓਹ ਪਿਤਾ ਦਾ ਸ਼੍ਰਾੱਧ ਕਰਣ ਬੈਠੇ?

ਦੂਜੀ ਸ਼ੰਕਾ ਜੋ ਆਪ ਨੇ “ਸੱਦ” ਬਾਬਤ ਕਰੀ ਹੈ
ਸੋ ਉਸ ਦਾ ਉੱਤਰ ਏਹ ਹੈ ਕਿ ਆਪ “ਸਦਪਰਮਾਰਥ"
ਪੜ੍ਹੋ ਉਸ ਤੋਂ ਸਾਰਾ ਭਰਮ ਦੂਰ ਹੋਜਾਊਗਾ,
ਪਰ ਏਥੇ ਭੀ ਅਸੀਂ ਆਪ ਨੂੰ ਸੰਛੇਪ ਨਾਲ ਉੱਤਰ
ਦਿੰਨੇ ਹਾਂ:-


ਗੁਰੂ ਅਮਰਦਾਸ ਸਾਹਿਬ ਨੇ ਕਿਸੇ ਖ਼ਾਸ ਕੇਸ਼ੋ
ਪੰਡਿਤ ਦੇ ਬੁਲਾਉਂਣ ਦੀ ਅਗ੍ਯਾ ਨਹੀਂ ਦਿੱਤੀ,
ਏਹ ਪਦ ਗੁਰੂ ਨਾਨਕ ਸਾਹਿਬ ਦੇ ਕਥਨ ਕੀਤੇ
ਹੋਏ ਸ਼ਬਦ ਦੀ ਹੀ ਵ੍ਯਾਖਯਾ ਔਰ ਉਸੀ ਦੇ
ਅਨੁਸਾਰ ਹੈ; ਯਥਾ:-

"ਪਿੰਡ ਪਤਲ ਮੇਰੀ ਕੇਸਉ ਕਿਰਿਆ ਸਚ ਨਾਮ ਕਰਤਾਰ."
ਦੋਹਾਂ ਅਸਥਾਨਾਂ ਵਿੱਚ ਕੇਸ਼ੋ ਪਦ ਪਰਮਾਤਮਾ ਦਾ
ਵੋਧਕ ਹੈ.

ਪਦ ਦਾ ਅਰਥ ਇਸਤਰਾਂ ਹੈ:-
ਅੰਤ ਸਮੇਂ ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਮੇਰੇ ਚਲਾਣੇ
ਪਰ ਨਿਰਬਾਣ (ਨਿਤ੍ਯ ਇੱਕਰਸ,ਅਚਲ) ਕਰਤੇ ਦਾ ਕੀਰਤਨ
ਕਰਣਾ.
ਭਾਵ ਏਹ ਹੈ ਕਿ[44] ਦੇਹਧਾਰੀ ਦੇਵਤਿਆਂ ਦੇ ਕਹਾਣੀਆਂ
ਕਿੱਸੇ ਔਰ ਗਰੁੜਪੁਰਾਣ ਦੇ ਭਯਦਾਯਕ ਪ੍ਰਸੰਗ ਨਾ ਸੁਣਨੇ
ਸੁਣਾਉਣੇ.
ਔਰ ਮੇਰੇ ਵਾਸਤੇ ਪਰਮਾਤਮਾ ਦਾ ਆਰਾਧਨ ਹੀ ਪੰਡਿਤ
ਬੁਲਾਉਣਾ, ਭਾਵ ਏਹ ਹੈ ਕਿ ਕਿਸੇ ਪੰਡਿਤ ਬੁਲਾਉਂਣ ਦੀ ਥਾਂ,
ਸ੍ਰਿਸ਼ਟੀਪਾਲਕ ( ਗੋਪਾਲ ) ਦਾ ਕੀਰਤਨ ਕਰਣਾ, ਔਰ
"ਹਰਿਕਥਾ" ਹੀ ਮੇਰੇ ਵਾਸਤੇ ਪੁਰਾਣ ਪੜ੍ਹਨਾ.


ਵਾਹਿਗੁਰੂ ਦੀ ਕਥਾ ਹੀ ਪੜ੍ਹਨੀ ਸੁਣਨੀ[45] ਔਰ ਮੈਨੂੰ (ਗੁਰੂ ਨੂੰ)
ਬਿਵਾਨ ਕੱਢਣਾ, ਪਿੰਡ ਪੱਤਲ ਕ੍ਰਿਯਾ ਦੀਵਾ ਕਰਣਾ ਔਰ ਗੰਗਾ
ਵਿੱਚ ਅਸਥੀਆਂ ਦਾ ਪ੍ਰਵਾਹੁਣਾ, ਇਨ੍ਹਾਂ ਸਭਕਰਮਾਂ ਦੀ ਥਾਂ, ਵਾਹਗੁਰੂ
ਦਾ ਪ੍ਰੇਮ (ਹਰਿਰੰਗ) ਹੀ ਭਾਉਂਦਾ ਹੈ, ਭਾਵ ਇਹ ਹੈ ਕਿ
ਪਰਮਾਤਮਾਂ ਦਾ ਪ੍ਰੇਮ ਹੀ ਪ੍ਰਾਣੀ ਦੀ ਸਦਗਤੀ ਕਰਣ ਦਾ ਸਾਧਨ ਹੈ.
ਬਾਕੀ ਹੋਰ ਪਾਖੰਡ ਕਰਮ ਕੇਵਲ ਇੰਦ੍ਰਜਾਲ ਹੈ.
ਜੇ ਇਸ ਸੱਦ ਦੇ ਪਦ ਦਾ ਅਰਥ ਹਿੰਦੂਆਂ ਦੀ
ਇੱਛਾ ਅਨੁਸਾਰ ਮੰਨ ਲਈਏ ਤਾਂ ਏਹ ਸ਼ੰਕਾਂ ਹੁੰਦੀਆਂ
ਹਨ:--

(ਉ) ਗੁਰੂ ਅਮਰਦਾਸ ਸਾਹਿਬ ਆਪਣੀ ਪਵਿਤ੍ਰ
ਬਾਣੀ ਵਿੱਚ ਕਥਨ ਕਰਦੇ ਹਨ:-

"ਸਤਗੁਰੂ ਬਿਨਾ ਹੋਰ ਕਚੀ ਹੈ ਬਾਣੀ,
ਕਹਿੰਦੇ ਕਚੇ ਸੁਣਦੇ ਕਚੇ, ਕਚੀਂ ਆਖ ਵਖਾਣੀ."
                                     (ਆਨੰਦ)
ਔਰ ਏਸੇ ਸੱਦ ਵਿੱਚ ਲਿਖਿਆ ਹੈ--
"ਅਵਰੋ ਨ ਜਾਣਹਿ ਸਬਦਗੁਰੁ ਕੈ, ਏਕਨਾਮ ਧਿਆਵਹੇ."
ਫਿਰ ਕਿਸਤਰਾਂ ਕਿਸੇ ਪੁਰਾਣ ਦੇ ਪੜ੍ਹਨ ਦੀ
(ਜੋ ਗੁਰੁਬਾਣੀ ਨਹੀਂ) ਗੁਰੂ ਸਾਹਿਬ ਆਗ੍ਯਾ ਦਿੰਦੇ?





(ਅ) ਦੇਹ ਅਭਿਮਾਨੀ ਪੰਡਿਤਾਂ ਔਰ ਭਰਮਰੂਪ
ਕਰਮਾਂ ਬਾਬਤ ਗੁਰੂ ਅਮਰਦਾਸ ਜੀ ਦੀ ਏਹ
ਰਾਯ ਹੈ:--

"ਪੰਡਿਤ ਪੜ ਪੜ ਉਚਾ ਕੂਕਦਾ ਮਾਇਆਮੋਹ ਪਿਆਰ,
ਅੰਤਰ ਬ੍ਰਹਮ ਨ ਚੀਨਈ ਮਨਮੂਰਖ ਗਾਵਾਰ,
ਦੂਜੈਭਾਇ ਜਗਤ ਪਰਬੋਧਦਾ ਨਾ ਬੂਝੈ ਬੀਚਾਰ,
ਬਿਰਥਾ ਜਨਮੁ ਗਵਾਇਆ ਮਰ ਜੰਮੇ ਵਾਰੋਵਾਰ."
                           (ਵਾਰ ਸ੍ਰੀ ਰਾਗ ਮਹਲਾ ੩)
ਮਨਮੁਖ ਪੜਹਿਂ ਪੰਡਿਤ ਕਹਾਵਹਿਂ,
ਦੂਜੈਭਾਇ ਮਹਾਂਦੁਖ ਪਾਵਹਿ.” (ਮਾਝ ਮਹਲਾ ੩)
:ਮਾਇਆ ਕਾ ਮੁਹਤਾਜ ਪੰਡਿਤ ਕਹਾਵੈ,
ਬਿਖਿਆ ਮਾਤਾ ਬਹੁਤ ਦੁਖ ਪਾਵੈ,
ਜਮ ਕਾ ਗਲ ਜੇਵੜਾ ਨਿਤ ਕਾਲ ਸੰਤਾਵੈ,
ਗੁਰਮੁਖ ਜਮਕਾਲ ਨੇੜ ਨ ਆਵੈ". (ਗਉੜੀ ਮਹਲਾ ੩)
"ਪੰਡਿਤ ਪੜਹਿਂ ਪੜ੍ਹ ਵਾਦ ਵਖਾਣਹਿ ਤਿਨਾ ਬੂਝ ਨ ਪਾਈ,
ਬਿਖਿਆ ਮਾਤੇ ਭਰਮ ਭੁਲਾਏ, ਉਪਦੇਸ ਕਹਹਿ ਕਿਸ ਭਾਈ?"
                                (ਰਾਮਕਲੀ ਮਹਲਾ ੩)
ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ
ਅਵਰੇ ਕਰਮ ਕਮਾਹਿ,
ਜਮਦਰ ਬਧੇ ਮਾਰੀਅਹਿ, ਫਿਰ ਬਿਸਟਾ ਮਾਹਿ ਪਚਾਹਿ.
ਨਾਨਕ ਸਤਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣ,
ਹਰਿ ਕੈ ਨਾਮਿ ਸਮਾਇਰਹੇ ਚੁਕਾ ਆਵਣਜਾਣ."
                              (ਵਾਰ ਸੋਰਠ ਮਹਲਾ ੩)
"ਕਲਿਜੁਗ ਮਹਿ ਬਹੁ ਕਰਮ ਕਮਾਹਿ,
ਨਾ ਰੁਤ, ਨਾ ਕਰਮ ਥਾਇਪਾਹਿ (ਭੈਰਉ ਮਹਲਾ ੩)



ਜਿਨੀ ਨਾਮ ਵਿਸਾਰਿਆ, ਬਹੁ ਕਰਮ ਕਮਾਵਹਿ ਹੋਰ,
ਨਾਨਕ ਜਮਦਰ ਬਧੇ ਮਾਰੀਅਹਿ ਜਿਉ ਸੰਨੀ ਉਪਰ ਚੋਰ."
                                (ਵਾਰ ਸਾਰੰਗ ਮਹਲਾ ੩ )
ਇਨ੍ਹਾਂ ਬਚਨਾਂ ਦੇ ਉੱਚਾਰਣ ਵਾਲੇ ਗੁਰੂ ਅਮਰ
ਦਾਸ ਜੀ,ਕਿਸਤਰਾਂ ਕਿਸੇ ਜਾਤੀ ਅਭਿਮਾਨੀ ਪੰਡਿਤ
ਨੂੰ ਬੁਲਾਉਂਣ ਲਈ ਹੁਕਮ ਦਿੰਦੇ?

(ੲ) ਸਦ ਵਿੱਚ ਲਿਖਿਆ ਹੈ:--
"ਗੁਰੁ ਜਾਵੈ ਹਰਿ ਪ੍ਰਭੁ ਪਾਸ ਜੀਉ.
ਹਰਿ ਧਾਰ ਕਿਰਪਾ ਸਤਗੁਰੁ ਮਿਲਾਇਆ
ਧਨ ਧਨ ਕਹੈ ਸਾਬਾਸ ਜੀਉ."
ਕ੍ਯਾ ਹਰਿ ਪ੍ਰਭੁ ਪਾਸ ਅੰਨ੍ਹੇਰਾ ਰਹਿੰਦਾ ਹੈ ਜਿੱਥੇ
ਦੀਵੇ ਦੀ ਲੋੜ ਪਈ ?
ਔਰ ਕ੍ਯਾ ਓਥੇ ਲੰਗਰ ਭੀ ਮਸਤ ਹੈ ਜੋ ਜੌਂ ਦੇ
ਆਟੇ ਦੇ ਪਿੰਨਾਂ ਪਰ ਗੁਜ਼ਾਰਾ ਕਰਣ ਦੀ ਜ਼ਰੂਰਤ
ਮਲੂਮ ਹੋਈ?
ਜੇ ਕੋਈ ਏਹ ਆਖੇ ਕਿ ਮਹਾਤਮਾ ਲੋਕ ਸੰਸਾਰ
ਦੀ ਮ੍ਰਯਾਦਾ ਕਾਯਮ ਰੱਖਣ ਵਾਸਤੇ ਕਰਮ ਕਰਦੇ
ਹਨ, ਤਾਂ ਏਹ ਗੱਲ ਭੀ ਏਥੇ ਨਹੀਂ ਬਣਦੀ, ਕ੍ਯੋਂਕਿ
ਗੁਰੂ ਨਾਨਕ ਦੇਵ ਦੇ ਸਿੰਘਾਸਣ ਪਰ ਵਿਰਾਜਣ
ਵਾਲੇ, ਉਸੀ ਸਤਗੁਰੂ ਦੀ ਜੋਤਿ ਗੁਰੂ ਅਮਰ ਦਾਸ
ਜੀ ਗੁਰਸਿੱਖੀ ਦੀ ਮ੍ਰਯਾਦਾ ਪ੍ਰਚਲਿਤ ਕਰਣ ਵਾਲੇ
ਸੇ, ਨਾਕਿ ਪਾਖੰਡ ਜਾਲ ਨੂੰ ਆਪਣੇ ਮਤ ਵਿੱਚ


ਤਰੱਕੀ ਦੇਣ ਵਾਲੇ ਸੇ? ਇਸ ਦੇ ਸਬੂਤ ਲਈਂ ਦੇਖੋ
ਓਹ ਪ੍ਰਸੰਗ ਜੋ ਅਸੀਂ ਪਿੱਛੇ ਲਿਖ ਆਏ ਹਾਂ ਕਿ
ਹਿੰਦੂਰੀਤੀਆਂ ਦੂਰ ਕਰਣ ਕਰਕੇ ਗੁਰੂ ਅਮਰ ਦਾਸ
ਸਾਹਿਬ ਪਰ ਬਾਦਸ਼ਾਹ ਅਕਬਰ ਪਾਸ ਹਿੰਦੂ ਫਰਿਆਦੀ
ਗਏ ਸੇ.
ਔਰ ਗੁਰੂ ਅਮਰਦਾਸ ਜੀ ਦੇ ਜੋਤੀਜੋਤਿ ਸਮਾਉਣ
ਪਰ ਹਿੰਦੂਰੀਤੀ ਨਹੀਂ ਹੋਈ, ਇਸ ਦਾ ਪ੍ਰਤੱਖ
ਸਬੂਤ ਹੁਣ ਦੇਖ ਲਓ ਕਿ ਭੱਲੇ ਸਾਹਿਬਜ਼ਾਦੇ ਪ੍ਰਾਣੀ
ਦੇ ਮਰਣਪਰ ਮ੍ਰਿਤਕਕ੍ਰਿਯਾ ਦਾ ਮੂਲਰੂਪ ਦੀਵਾ
ਨਹੀਂ ਕਰਦੇ, ਜਿਸ ਤੋਂ ਸਿੱਧ ਹੁੰਦਾ ਹੈ ਕਿ ਗੁਰੂ
ਸਾਹਿਬ ਆਪਣੀ ਸੰਤਾਨ ਨੂੰ ਖ਼ਾਸ ਹੁਕਮ ਦੇ ਗਏ
ਕਿ ਕੋਈ ਹਿੰਦੂਰੀਤੀ ਸਾਡੇ ਪਿੱਛੋਂ ਨਹੀਂ ਕਰਣੀ,
ਜੇਹਾ ਕਿ ਸੱਦ ਤੋਂ ਸਾਬਤ ਹੈ.
(ਸ) ਜੋ ਏਹ ਸਿੱਧ ਕਰਦੇ ਹਨ ਕਿ ਗੁਰੂ ਅਮਰ
ਦਾਸ ਜੀ ਨੇ ਗਰੜਪੁਰਾਣ ਸੁਣਨੇ ਔਰ ਪ੍ਰੇਤਕ੍ਰਿਯਾ
ਕਰਣ ਦੀ ਅਗ੍ਯਾ ਦਿੱਤੀ ਹੈ,ਕ੍ਯਾ ਓਹ ਦੂਜੇ ਢੰਗ
ਨਾਲ ਏਹ ਸਾਬਤ ਨਹੀਂ ਕਰਦੇ ਕਿ ਗੁਰੂ ਸਾਹਿਬ
ਕਹਿੰਦੇ ਕੁਛ ਸੇ ਤੇ ਕਮਾਉਂਦੇ ਕੁਛ ਹੋਰ ਸੇ? ਔਰ
ਗੁਰੂ ਜੀ ਪ੍ਰੇਤ ਬਣਕੇ ਧਰਮਰਾਜ ਦੀ ਪੁਰੀ ਯਮਦੂਤਾਂ
ਦੇ ਬੱਧੇਹੋਏ ਗਏ ? ਕ੍ਯੋਂਕਿ ਪਿੰਡ ਪੱਤਲ ਕ੍ਰਿਯਾ




ਦੀਵਾ ਆਦਿਕ ਸਾਮਾਨ ਦਾ ਬ੍ਰਾਹਮਣਾਂ ਦੀ ਮਾਰਫਤ
ਯਮਮਾਰਗ ਵਿੱਚ ਹੀ ਪਹੁੰਚਣਾ ਦੱਸਿਆਗਯਾ
ਹੈ, “ਸਚਖੰਡ" ਦੀ ਏਜੰਸੀ ਇਨ੍ਹਾਂ ਦੇ ਸਪੁਰਦ
ਨਹੀਂ.
ਔਰ ਸਤਗੁਰਾਂ ਦੇ ਤੀਰਥਾਂ ਪਰ ਜਾਣ ਬਾਬਤ
ਜੋ ਆਪ ਨੇ ਪ੍ਰਸ਼ਨ ਕੀਤਾ ਹੈ, ਉਸ ਦਾ ਏਹ ਉੱਤਰ
ਹੈ ਕਿ ਸਤਗੁਰੂ ਤੀਰਥਾਂ ਤੋਂ ਗਤੀ ਹਾਸਿਲ ਕਰਣ
ਨਹੀਂ ਗਏ, ਓਥੇ ਜਾਕੇ ਅਗ੍ਯਾਨੀਆਂ ਦੇ ਭਰਮ
ਦੂਰ ਕੀਤੇ ਹਨ. ਓਹ ਸੰਸਾਰ ਦੇ ਸੱਚੇ ਹਿਤੂ ਇਸੇ
ਯਤਨ ਵਿੱਚ ਲੱਗੇ ਹੋਏ ਸੇ ਕਿ ਕਿਸੀ ਤਰਾਂ ਲੋਕਾਂ
ਦਾ ਅਗ੍ਯਾਨ ਦੂਰ ਹੋਵੇ, ਜੇਹਾਕਿ ਭਾਈ ਗੁਰਦਾਸ
ਜੀ ਕਥਨ ਕਰਦੇ ਹਨ:-

"ਬਾਬਾ ਆਯਾ ਤੀਰਥੀਂ,ਤੀਰਥ ਪੁਰਬ ਸਭੇ ਫਿਰ ਦੇਖੇ,
ਪੁਰਬ ਧਰਮ ਬਹੁ ਕਰਮ ਕਰ ਭਾਉ ਭਗਤਿ ਬਿਨ ਕਿਤੇ ਨ ਲੇਖੇ."
ਔਰ
"ਜਲਤੀ ਸਭ ਪ੍ਰਿਥਵੀ ਦਿਸਿਆਈ-
ਚੜਿਆ ਸੋਧਣ ਧਰਤਲੁਕਾਈ.”
ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਤੀਰਥਾਂ
ਪਰ ਜਾਣ ਦਾ ਕਾਰਣ ਗੁਰੂ ਗ੍ਰੰਥਸਾਹਿਬ ਵਿੱਚ ਏਹ
ਲਿਖਿਆ ਹੈ:-

"ਤੀਰਥ ਉਦਮ ਸਤਗੁਰੂ ਕੀਆ ਸਭ ਲੋਕ ਉਧਰਣਅਰਥਾ."
                             (ਤੁਖਾਰੀ ਮਹਲਾ ੪)


ਔਰ ਆਪ ਇਸਪਰ ਭੀ ਵਿਚਾਰ ਕਰੋ ਕਿ ਤੀਰਥਾਂ
ਪਰ ਜਾਕੇ ਸਤਗੁਰਾਂ ਨੇ ਕੀ ਕਰਮ ਕੀਤਾ, ਆਯਾ
ਓਥੇ ਹਿੰਦੂਰੀਤੀ ਅਨੁਸਾਰ ਪੂਜਨ ਵਿਧਿ ਕੀਤੀ, ਜਾਂ
ਆਪਣਾ ਪਵਿਤ੍ਰ ਉਪਦੇਸ਼ ਦੇਕੇ ਯਾਤ੍ਰੀਆਂ ਦੇ ਭਰਮ
ਕੱਢਣ ਦਾ ਉਪਾਉ ਕੀਤਾ. ਦੇਖੋ ਗੰਗਾ ਉੱਪਰ ਗੁਰੂ
ਸਾਹਿਬ ਹਿੰਦੂਆਂ ਨੂੰ ਪੂਰਬ ਦੀ ਤਰਫ਼ ਸੂਰਯ ਔਰ
ਪਿਤਰਾਂ ਨੂੰ ਪਾਣੀ ਦਿੰਦੇ ਦੇਖਕੇ ਪਸ਼ਚਿਮ ਵੱਲ ਪਾਣੀ
ਦੇਣ ਲੱਗੇ, ਪੁੱਛਣ ਤੋਂ ਉੱਤਰ ਦਿੱਤਾ ਕਿ ਮੈਂ
ਆਪਣੀ ਖੇਤੀ ਨੂੰ ਪਾਣੀ ਦਿੰਨਾ ਹਾਂ, ਜਦੋਂ ਹਿੰਦੂਆਂ
ਨੇ ਆਖਿਆ ਕਿ ਇਤਨੀ ਦੂਰ ਆਪ ਦੇ ਖੇਤ ਨੂੰ
ਪਾਣੀ ਕਿਸਤਰਾਂ ਪਹੁੰਚੂਗਾ? ਤਾਂ ਗੁਰੂ ਸਾਹਿਬ ਨੇ
ਫ਼ਰਮਾਯਾ ਕਿ ਥੁਆਡਾ ਪਾਣੀ ਸੂਰਯ ਔਰ ਪਿਤਰਾਂ
ਨੂੰ ਆਕਾਸ਼ ਵਿੱਚ ਕਿਸਤਰਾਂ ਬਹੁਤ ਦੂਰ ਪਹੁੰਚੇ ਗਾ?
ਔਰ-ਕਰਛੇਤ੍ਰ ਪਰ ਗ੍ਰਹਿਣ ਵਿੱਚ ਪ੍ਰਸਾਦ ਪਕਾਉਣ
ਲੱਗ ਪਏ ਜਿਸ ਤੋਂ ਗ੍ਰਹਿਣ ਵਿੱਚ ਖਾਣ ਪੀਣ
ਦਾ ਭਰਮ ਹਟਾਇਆ.
ਜਗੰਨਾਥ ਜਾ ਕੇ ਆਰਤੀ ਵੇਲੇ ਖੜੇ ਨਹੀਂ ਹੋਏ
ਔਰ ਦੀਵਿਆਂ ਦੀ ਆਰਤੀ ਦਾ ਖੰਡਨ ਕਰਕੇ
ਸੱਚੀ ਆਰਤੀ ਦਾ ਉਪਦੇਸ਼ ਦਿੱਤਾ.


ਮੱਕੇ ਪਹੁੰਚ ਕੇ ਕਾਬੇ ਦੀ ਤਰਫ਼ ਪੈਰ ਕਰਕੇ ਸੌਂਗਏ,
ਮੁਜਾਵਰਾਂ ਦੇ ਇਤਰਾਜ਼ ਪਰ ਉੱਤਰ ਦਿੱਤਾ ਕਿ ਜਿਸ
ਪਾਸੇ ਥੁਆਨੂੰ ਖ਼ੁਦਾ ਦਾ ਘਰ ਨਜ਼ਰ ਨਹੀਂ ਆਉਂਦਾ
ਉਸ ਪਾਸੇ ਮੇਰੇ ਪੈਰ ਕਰਦੇਓ, ਔਰ ਮੈਂ ਕੋਈ ਐਸੀ
ਦਿਸ਼ਾ ਨਹੀਂ ਦੇਖਦਾ ਜਿੱਧਰ ਮੇਰੇ ਮਾਲਿਕ ਦਾ ਘਰ
ਨਹੀਂ. ਇਸ ਤੋਂ ਕਰਤਾਰ ਨੂੰ ਇੱਕਦੇਸ਼ੀ ਮੰਨਣਾ ਅਰ
ਇੱਕ ਤਰਫ ਹੀ ਮੂੰਹ ਕਰਕੇ ਨਮਾਜ਼ਪੜ੍ਹਨੀ ਅਗ੍ਯਾਨ
ਦੱਸਿਆ. ਇਤ੍ਯਾਦਿਕ ਹੋਰ ਪ੍ਰਸੰਗ ਬਹੁਤ ਹਨ.
ਭਾਵ ਸਭ ਦਾ ਏਹ ਹੈ ਕਿ ਗੁਰੂ ਸਾਹਿਬ ਦੇਸ਼
ਦੇਸ਼ਾਂਤਰ ਦੇ ਤੀਰਥਾਂ ਪਰ ਜਗਤ ਦੇ ਸੁਧਾਰ ਵਾਸਤੇ
ਵਿਚਰੇ ਹਨ.










(੧੨) ਮੰਤ੍ਰ ਯੰਤ੍ਰ ਗ੍ਰਿਹ.



ਹਿੰਦੂਮਤ ਵਿੱਚ ਮੰਤ੍ਰ ਯੰਤ੍ਰ[46] ਗ੍ਰਹਿਪੂਜਾ ਆਦਿਕ
ਕਰਮਾਂ ਤੋਂ ਅਨੇਕ ਪ੍ਰਕਾਰ ਦੀ ਕਾਰਯਸਿੱਧੀ ਮੰਨੀ
ਗਈ ਹੈ, ਯਥਾ:-

ਮੰਤ੍ਰਾਂ ਦੇ ਬਲ ਕਰਕੇ ਰਿੱਧੀ ਸਿੱਧੀ ਮਿਲਸਕਦੀ ਹੈ,
ਸ਼ਤ੍ਰਆਂ ਦਾ ਨਾਸ਼ ਹੋਜਾਂਦਾ ਹੈ, ਦੇਵਤੇ ਵਸ਼ਿ ਹੁੰਦੇ ਹਨ, ਮੰਤ੍ਰ ਜੰਤ੍ਰ ਤੰਤ੍ਰ
ਦ੍ਵਾਰਾ ਮਨਵਾਂਛਿਤ ਫਲ ਮਿਲਸਕਦੇ ਹਨ.
          (ਦੇਖੋ! ਮੰਤ੍ਰ ਮਹੋਦਯੀ ਔਰ ਮਹਾਂ ਨਿਰਬਾਂਣ ਤੰਤ੍ਰ)
ਜੋ ਗ੍ਰਿਹਾਂ ਦੀ ਰੋਜ਼ ਪੂਜਾ ਕਰਦਾ ਹੈ ਉਸਨੂੰ ਕੋਈ ਰੋਗ ਨਹੀਂ
ਹੁੰਦਾ, ਧਨ ਬਹੁਤ ਮਿਲਦਾ ਹੈ,ਸੌ ਇਸਤ੍ਰੀਆਂ[47]
  ਭੋਗਣਵਾਲਾ ਹੁੰਦਾ
ਹੈ, ਔਰ ਉਮਰ ਬਹੁਤ ਲੰਮੀ ਹੋਜਾਂਦੀ ਹੈ.
                   (ਦੇਖੋ ਬ੍ਰਿਹਤ ਪਾਰਾਸਰ ਸੰਹਿਤਾ ਅ ੬)
ਗੁਰੁਮਤ ਵਿੱਚ ਏਹ ਪਾਖੰਡਜਾਲ ਨਿਸਫਲ
ਕਥਨ ਕੀਤਾਗਯਾ ਹੈ, ਯਥਾ--

ਤੰਤ ਮੰਤ ਪਾਖੰਡੁ ਨ ਜਾਣਾ, ਰਾਮ ਰਿਦੈ ਮਨ ਮਾਨਿਆ.
                               (ਸੂਹੀ ਮਹਲਾ ੧ )


ਮਨਮੁਖ ਭਰਮ ਭਵੈ ਬੇਬਾਣ,
ਵੇਮਾਰਗ ਮੂਸੈ ਮੰਤ੍ਰ ਮਸਾਣ,
ਸਬਦ ਨ ਚੀਨੈ ਲਵੈ ਕੁਬਾਣ,
ਨਾਨਕ ਨਾਮਰਤੇ ਸੁਖ ਜਾਣ. (ਰਾਮਕਲੀ, ਸਿੱਧਗੋਸਟਿ)
ਨਾਨਕ ਉਧਰੇ ਨਾਮ[48] ਪੁਨਹਚਾਰ,
ਅਵਰ ਕਰਮ ਲੋਕਹਿਪਤੀਆਰ. (ਭੈਰਉ ਮਹਲ ੫)
ਸਤ ਸੰਤੋਖ ਦਇਆ ਧਰਮ ਸੁਚ, ਸੰਤਨ ਤੇ ਇਹ ਮੰਤ ਲਈ.
                                 [ਬਿਲਾਵਲ ਮਹਲਾ ੫]
ਜੰਤ੍ਰ ਮੰਤ੍ਰ ਆਦਿਕ ਵਹਿਮਾਂ ਦੇ ਵਿਸ਼ਯ ਭਾਈ
ਗੁਰਦਾਸ ਜੀ ਲਿਖਦੇ ਹਨ:-

ਰਿੱਧ ਸਿੱਧ ਪਾਖੰਡ ਬਹੁ ਤੰਤ੍ਰ ਮੰਤ੍ਰ ਨਾਟਕ ਅਗਲੇਰੇ,
ਵੀਰਾਰਾਧਣ ਜੋਗਨੀ ਮੜੀ ਮਸਾਣ ਵਿਡਾਣ ਘਨੇਰੇ,
ਸਾਧਸੰਗਤਿ ਗੁਰਸ਼ਬਦ ਬਿਨ ਥਾਉ ਨ ਪਾਇਨ ਭਲੇਭਲੇਰੇ,
ਕੂੜ ਇੱਕ ਗੰਢੀ ਸਉਫੇਰੇ. (ਵਾਰ ੫)
ਦੇਵੀ ਦੇਵ ਨ ਸੇਵਕਾ, ਤੰਤ ਨ ਮੰਤ ਨ[49] ਫੁਰਣ ਵਿਚਾਰੇ,
ਗੁਰਮੁਖ ਪੰਥ ਸੁਹਾਵੜਾ, ਧੰਨ ਗੁਰੂ, ਧੰਨ ਗੁਰੁਪਿਆਰੇ (ਵਾਰ ੪੦ )
ਤੰਤ੍ਰ ਮੰਤ੍ਰ ਪਾਖੰਡ ਕਰ, ਕਲਹਿ ਕ੍ਰੋਧ ਬਹੁ ਵਾਦ ਵਧਾਵੈ,
ਫੋਕਟਧਰਮੀ ਭਰਮ ਭੁਲਾਵੈ. (ਵਾਰ ੧)
ਤੰਤ ਮੰਤ ਰਸਾਯਣਾ, ਕਰਾਮਾਤ ਕਾਲਖ ਲਪਟਾਏ,
ਕਲਿਜੁਗ ਅੰਦਰ ਭਰਮ ਭੁਲਾਏ. (ਵਾਰ ੧)



ਧ੍ਰਿਗ ਜਿਹਵਾ ਗੁਰੁਸ਼ਬਦ ਬਿਨ ਹੋਰ ਮੰਤ੍ਰ ਸਿਮਰਣੀ.
                                (ਵਾਰ ੨੭)
ਤੰਤ ਮੰਤ ਪਾਖੰਡ ਲਖ ਬਾਜੀਗਰ ਬਾਜਾਰੀ ਨੰਗੈ,
ਗੁਰਸਿਖ ਦੂਜੇ ਭਾਵਹੁੰ ਸੰਗੈ.
                                (ਵਾਰ ੨੮)
ਸਤਿਗੁਰਸ਼ਬਦ ਸੁਰਤਿਲਿਵ ਮੂਲਮੰਤ੍ਰ
ਆਨ ਤੰਤ੍ਰ ਮੰਤ੍ਰ ਕੀ ਨ ਸਿੱਖਨ ਪ੍ਰਤੀਤਿ ਹੈ.
                              (ਕਬਿਤ ਭਾਈ ਗੁਰਦਾਸ)
ਦਬਿਸਤਾਨ ਮਜ਼ਾਹਬ ਵਿੱਚ ਲਿਖਿਆ ਹੈ:-
"ਸਿੱਖ ਹਿੰਦੂਆਂ ਦੇ ਮੰਤ੍ਰ ਨਹੀਂ ਪੜ੍ਹਦੇ ਔਰ ਸੰਸਕ੍ਰਿਤ ਜ਼ੁਬਾਨ
ਨਾਲ, ਜਿਸ ਨੂੰ ਬ੍ਰਾਹਮਣ ਦੇਵਤਿਆਂ ਦੀ ਬੋਲੀ ਆਖਦੇ ਹਨ,
ਕੁਛ ਸਰੋਕਾਰ ਨਹੀਂ ਰਖਦੇ.?[50]

ਗ੍ਰਹਿ ਔਰ ਨਛਤ੍ਰਰਾਂ ਦੇ ਵਿਸ਼ਯ ਸਿੱਖਧਰਮ
ਦੀ ਰਾਯ:-

ਸੂਖ ਸਹਿਜ ਆਨੰਦ ਘਣਾ ਹਰਕੀਰਤਨ ਗਾਉ,
ਗਰਹਿ ਨਿਵਾਰੇ ਸਤਗੁਰੂ ਦੇ ਅਪਣਾ ਨਾਉ (ਆਸਾ ਮਹਲਾ ੫)
ਭਾਈ ਨੰਦ ਲਾਲ ਸਾਹਿਬ "ਤੌਸੀਫ਼ੋਸਨਾ"
ਵਿੱਚ ਲਿਖਦੇ ਹਨ ਕਿ ਅਕਾਲਪੁਰਖ ਨੇ ਸਤਗੁਰਾਂ
ਨੂੰ ਭਰਮ ਔਰ ਦੁਵਿਧਾ ਦੇ ਦੂਰਕਰਣ ਲਈਂ
ਸੰਸਾਰ ਪਰ ਏਹ ਅਗ੍ਯਾ ਦੇਕੇ ਭੇਜਿਆ:--



"ਤੂੰ ਸੰਸਾਰ ਵਿੱਚ ਮੇਰੇ ਸਿਮਰਣ ਦਾ ਰਸਤਾ ਲੋਕਾਂ ਨੂੰ ਦਿਖਾ ਔਰ
ਮੇਰਾ ਕੀਰਤਨ ਸਭ ਨੂੰ ਸੁਣਾ. ਤੂੰ ਸਾਰੀ ਦੁਨੀਆਂ ਨੂੰ ਰਸਤਾ
ਦਿਖਾਉਣਵਾਲਾ ਹੋ, ਔਰ ਸਭ ਨੂੰ ਨਿਸ਼ਚਾ ਕਰਾ ਕਿ ਇਹ ਤੁੱਛ
ਸੰਸਾਰ ਮੈਥੋਂ ਬਿਨਾਂ ਇੱਕ ਜੌਂ ਦੇ ਬਰੋਬਰ ਭੀ ਕੀਮਤ ਨਹੀਂ ਰਖਦਾ.
ਮੈਨੂੰ ਭੁੱਲ ਕੇ ਸੰਸਾਰ ਗੁਮਰਾਹ ਹੋਗਯਾ ਹੈ, ਔਰ ਮੇਰੇ
ਜਾਦੂਗਰ[51] ( ਅਹਿਲੇਕਮਾਲ-ਪੂਰਣਪੁਰਖ ) ਪਾਖੰਡੀ ਬਣ ਬੈਠੇ
ਹਨ. ਜੇਕਰ ਓਹ ਮੁਰਦਿਆਂ ਨੂੰ ਜਿਵਾ ਦੇਣ ਔਰ ਜੀਉਂਦਿਆਂ ਨੂੰ
ਮਾਰਦੇਣ ਦੀ ਸਾਮਰਥ ਰੱਖਣ ਅਤੇ ਅਣਹੋਣੀ ਨੂੰ ਹੋਣੀ ਕਰਦਿਖਾਉਣ
ਔਰ ਕੁਦਰਤ ਦੀ ਰਚਨਾਂ ਨੂੰ ਭੀ ਪਲਟਾ ਦੇਦੇਣ, ਤਾਂਭੀ ਓਹ
ਆਤਮਦਰਸ਼ੀ ਔਰ ਪਵਿਤ੍ਰਾਤਮਾ ਨਹੀਂ ਕਹੇ ਜਾਸਕਦੇ, ਸਗੋਂ
ਅਜੇਹੇ ਲੋਕ ਕੇਵਲ ਚੇਟਕੀ ਔਰ ਪਾਖੰਡੀ ਕਹੇਜਾਂਦੇ ਹਨ.
ਤੂੰ ਉਨ੍ਹਾਂ ਨੂੰ ਮੇਰੀ ਤਰਫ ਦਾ ਰਾਹ ਦਿਖਾ, ਜਿਸਕਰਕੇ ਓਹ
ਮੇਰੇ ਹੁਕਮਾਂ ਨੂੰ ਸੁਣ ਕੇ ਧਾਰਣ ਕਰਣ ਔਰ ਮੇਰੇ ਨਾਮ ਨੂੰ ਛੱਡਕੇ
ਹੋਰ ਕਿਸੇ ਦੇ ਫਰੇਬ ਵਿੱਚ ਨਾ ਆਉਣ, ਔਰ ਮੇਰੇ ਦਰਵਾਜ਼ੇ ਨੂੰ
ਛੱਡਕੇ ਹੋਰ ਕਿਸੇ ਵੱਲ ਨਾ ਜਾਣ. ਪਾਖੰਡੀ ਲੋਕ ਨਛਤ੍ਰ ਔਰ ਗ੍ਰਿਹਾਂ
ਦੀਆਂ ਕੁੰਡਲੀਆਂ ਬਣਾਉਂਦੇ ਹਨ ਔਰ ਦਿਣਾ ਦੇ ਭਲੇ ਬੁਰੇ ਫਲ
ਮੰਨ ਕੇ ਉਨ੍ਹਾਂ ਤੋਂ ਸੁਖ ਦੁਖ ਦਾ ਹੋਣਾਂ ਸਮਝਦੇ ਹਨ. ਸ਼ੁਭ ਅਰ
ਅਸ਼ੁਭ ਗ੍ਰਿਹਾਂ ਦੇ ਫਲ ਲਿਖਦੇ ਹਨ ਔਰ ਅਗਲੇ ਪਿਛਲੇ ਸਮੇਂ ਦਾ
ਹਾਲ ਬਯਾਨ ਕਰਦੇ ਹਨ. ਐਸੇ ਭਰਮੀਆਂ ਨੂੰ ਮੇਰੇ ਧ੍ਯਾਨ
ਵੱਲ ਲਿਆ, ਤਾਕਿ ਮੇਰੇ ਨਾਮ ਤੋਂ ਛੁੱਟ ਹੋਰ ਕਿਸੇ ਨੂੰ ਓਹ
ਆਪਣਾ ਮਿਤ੍ਰ ਨ ਬਣਾਉਣ. ਮੈਂ ਤੈਨੂੰ ਇਸੇ ਲਈਂ ਪੈਦਾ ਕੀਤਾ
ਹੈ ਕਿ ਤੂੰ ਸੰਸਾਰ ਵਿੱਚ ਸਭ ਦਾ ਰਹਨੁਮਾ ਹੋਵੇਂ. ਤੂੰ-ਮੈਥੋਂ ਬਿਨਾਂ
ਦੂਜੇ ਦੀ ਮੁਹੱਬਤ ਉਨ੍ਹਾਂ ਦੇ ਦਿਲਾਂ ਤੋਂ ਦੂਰ ਕਰ, ਔਰ ਸਭ ਨੂੰ
ਸੱਚੇ ਰਸਤੇਪਰ ਲਿਆ."



ਭਾਈ ਗੁਰਦਾਸ ਜੀ ਏਸੇ ਪ੍ਰਸੰਗ ਉੱਪਰ ਕਥਨ
ਕਰਦੇ ਹਨ:-

ਗੁਰਸਿਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ,
ਪਤਿਬ੍ਰਤ ਏਕਟੇਕ ਦੁਵਿਧਾ ਨਿਵਾਰੀ ਹੈ.
ਪੂਛਤ ਨ ਜੋਤਕ ਔ ਵੇਦ ਤਿਥਿ ਵਾਰ ਕਛੁ,
ਗ੍ਰਹ ਔ ਨਛਤ੍ਰ ਕੀ ਨ ਸ਼ੰਕਾ ਉਰਧਾਰੀ ਹੈ.












(੧੩) ਯੱਗ ਹੋਮ.

ਮੇਰੇ ਪ੍ਰੇਮੀ ਹਿੰਦੂ ਭਾਈ! ਆਪ ਦੇ ਮਤ ਵਿੱਚ
[52]ਯੱਗ ਔਰ ਹੋਮ ਦੀ ਅਪਾਰ ਮਹਿਮਾ ਹੈ, ਔਰ ਯੱਗ
ਦ੍ਵਾਰਾ ਸਭ ਕਾਰਯਾਂ ਦੀ ਸਿੱਧੀ ਮੰਨੀਗਈ ਹੈ,
ਯਥਾ:-

ਯੱਗ ਸਭ ਫਲਾਂ ਦੇ ਦੇਣਵਾਲਾ ਹੈ, ਯੱਗ ਕਰਕੇਹੀ ਦੇਵਤੇ
ਜੀਉਂਦੇ ਹਨ,ਜੋ ਪਸ਼ੂ ਯੱਗ ਵਿੱਚ ਮਾਰਿਆ ਜਾਂਦਾ ਹੈ ਓਹ ਮਾਰਣ
ਵਾਲੇ ਸਮੇਤ ਸ੍ਵਰਗ ਨੂੰ ਪ੍ਰਾਪਤ ਹੁੰਦਾ ਹੈ. (ਵਿਸ਼ਨੂ ਸਿਮ੍ਰਤੀ ਅ, ੫੧)
ਬ੍ਰਹਮਾ ਜੀ ਨੇ ਪਸ਼ੂ ਯੱਗ ਵਾਸਤੇ ਬਣਾਏ ਹਨ, ਯੱਗ





ਵਿੱਚ ਪਸ਼ੂ ਮਾਰਣ ਕਰਕੇ ਸਾਰੇ ਸੰਸਾਰ ਦਾ ਭਲਾ ਹੁੰਦਾ ਹੈ, ਇਸ
ਲਈਂ ਹਿੰਸਾ ਦਾ ਕੋਈ ਦੋਸ਼ ਨਹੀਂ.ਯੱਗ ਵਾਸਤੇ ਧਾਨ ਜੌਂ ਦਰਖ਼ਤ
ਪਸ਼ੂ ਪੰਛੀ ਔਰ ਕੱਛੂ ਆਦਿਕ ਜੋ ਨਾਸ਼ ਹੁੰਦੇ ਹਨ,ਓਹ ਸਭ ਉੱਤਮ
ਯੋਨੀਆਂ ਨੂੰ ਪ੍ਰਾਪਤ ਹੁੰਦੇ ਹਨ, ਜੋ ਯੱਗ ਔਰ ਸ਼੍ਰਾੱਧ ਵਿੱਚ
ਵਲਿਦਾਨ ਕੀਤੇਹੋਏ ਮਾਸ ਨੂੰ ਨਹੀਂ ਖਾਂਦਾ, ਓਹ ਮਰਕੇ ਇੱਕੀ
ਜਨਮ ਤਾਈਂ ਸੂਰ ਬਣਦਾ ਹੈ. (ਮਨੂ ਅ• ੫, ਸ਼ ੩੫- ੩੬-੪੦)
ਹਿੰਦੂਮਤ ਦੇ ਯੱਗ, ਪਰਉਪਕਾਰ ਨੂੰ ਮੁੱਖ ਰੱਖਕੇ
ਨਹੀਂ ਹੋਯਾਕਰਦੇ ਸੇ, ਬਲਕਿ ਉਨ੍ਹਾਂ ਵਿੱਚ ਬਡੀ
ਸ੍ਵਾਰਥਪਰਤਾ ਸੀ, ਯਥਾ:--

ਬ੍ਰਾਹਮਣ ਨੂੰ ਜਿਸ ਯੱਗ ਵਿਚ ਥੋੜੀ ਦੱਛਣਾ ਮਿਲੇ, ਓਹ
ਨਾ ਕਰੇ. (ਮਨੂ ਅ ੧੧ ਸ਼ ੩੬)
ਥੋੜੀ ਦੱਛਣਾਵਾਲੇ ਯੱਗ, ਨੇਤ੍ਰ ਆਦਿਕ ਇੰਦ੍ਰੀਆਂ, ਯਸ
ਸ੍ਵਰਗ ਉਮਰ,ਮਰੇਹੋਏ ਦੀ ਕੀਰਤੀ,ਔਲਾਦ ਔਰ ਪਸ਼ੂ ਆਦਿਕਾਂ
ਨੂੰ ਨਾਸ਼ ਕਰਦਿੰਦੇ ਹਨ, ਇਸ ਲਈਂ ਥੋੜੀ ਦਛੱਣਾਵਾਲਾ ਯੱਗ
ਨਾ ਕਰੇ.[53] (ਮਨੂ ਅ੧੧ ਸ਼ ੪੦)

ਹੁਣ ਹੋਮ ਦੀ ਮਹਿਮਾ ਸੁਣੋ:--


ਅੱਗ ਵਿੱਚ ਜੋ ਆਹੁਤੀ ਪਾਈਜਾਂਦੀ ਹੈ ਓਹ ਸੂਰਯ ਨੂੰ
ਪਹੁੰਚਦੀ ਹੈ, ਔਰ ਉਸ ਆਹੁਤੀ ਦਾ ਰਸ ਸੂਰਯ ਵਿੱਚੋਂ ਬਰਖਾ-



ਹੋਕੇ ਟਪਕਦਾ ਹੈ ਜਿਸ ਤੋਂ ਅੰਨ ਪੈਦਾ ਹੁੰਦੇ ਹਨ ਔਰ ਪ੍ਰਜਾ
ਵਧਦੀ ਹੈ.(ਮਨੂ ਅ ੩, ਸ਼ , ੬) [54]



ਯੱਗ ਔਰ ਹੋਮ ਦੇ ਵਿਸ਼ਯ ਸਿੱਖਧਰਮ ਵਿੱਚ
ਸਤਗੁਰਾਂ ਦੀ ਏਹ ਆਗ੍ਯਾ ਹੈ:-

ਹੋਮ ਜਗ ਤੀਰਥ ਕੀਏ ਵਿਚ ਹਉਮੈ ਵਧੇ ਵਿਕਾਰ,
ਨਰਕ ਸੁਰਗ ਦੁਇ ਭੁੁੰਚਨਾ ਹੋਇ ਬਹੁਰ ਬਹੁਰ ਅਵਤਾਰ.
ਜੈਸੋ ਗੁਰੁ ਉਪਦੇਸਿਆ ਮੈ ਤੈਸੋ ਕਹਿਆ ਪੁਕਾਰ,
ਨਾਨਕ ਕਹੈ ਸੁਨ ਰੇ ਮਨਾ! ਕਰ ਕੀਰਤਨ ਹੋਇ ਉਧਾਰ.
                             (ਗੌੜੀ ਮਹਲਾ ੫)
ਹੋਮ ਜਗ ਜਪ ਤਪ ਸਭ ਸੰਜਮ,
ਤਟਤੀਰਥ ਨਹੀਂ ਪਾਇਆ.
ਮਿਟਿਆ ਆਪ ਪਏ ਸਰਨਾਈ,
ਗੁਰਮੁਖ ਨਾਨਕ ਜਗਤ ਤਰਾਇਆ.
                             (ਭੈਰਉ ਮਹਲਾ ੫)




-ਹਵਾ ਤਾਂ ਪਹਿਲਾਂ ਹੀ ਸਾਫ ਹੈ! ਔਰ ਹਵਨਪਾਤ੍ਰ ਦੇ ਖ਼ਾਸ ਮਾਪ
ਦੀ ਕੀ ਲੋੜ ਹੈ? ਔਰ ਕਿਆ ਮੰਤ੍ਰਾਂ ਨਾਲ ਹਵਾਪਰ ਜ਼ਿਆਦਾ
ਅਸਰ ਹੁੰਦਾ ਹੈ, ਔਰ ਬਿਨਾਂ ਮੰਤ੍ਰਾਂ ਹਵਾ ਘੱਟ ਸਾਫ ਹੁੰਦੀ ਹੈ?
ਜਿਨ੍ਹਾਂ ਦੇਸ਼ਾਂ ਵਿਚ ਹੋਮ ਨਹੀਂ ਹੁੰਦਾ,ਓਨਾਂ ਨਾਲ ਹੋਮੀਆਂ ਦੀ ਸਿਹਤ
ਦਾ ਮੁਕਾਬਲਾ ਕਰਕੇ ਦੇਖੋ ਜਿਸ ਤੋਂ ਇਸ ਅਣੋਖੇ ਮੰਤਕ ਦੀ
ਆਪ ਨੂੰ ਕਦਰ ਮਲੂਮ ਹੋਵੇ. ਜੇ ਘਰ ਦਾ ਇੱਕ ਆਦਮੀ ਉੱਗਣ
ਔਰ ਆਥਣ ਅਠ ਅਠ ਪੈਸਾ ਭਰ ਘੀ ਫੂਕੇ, ਤਾਂ ਟੱਬਰ ਦੇ ਦਸ
ਆਦਮੀਆਂ ਨੂੰ ੧੬o ਤੋਲੇ ਘੀ ਨਿੱਤ ਹਵਨ ਵਾਸਤੇ ਲੋੜੀਏ, ਔਰ
ਖਾਣ ਲਈਂ ਇਸ ਤੋਂ ਵੱਖਰਾ ਰਹਿਆ. ਪੰਡਿਤ ਦਯਾਨੰਦ ਜੀ ਨੇ
ਹੋਮਵਿਧਿ ਨਾਲ ਜੋ ਹਿੰਦੁਸਤਾਨ ਦਾ ਭਲਾ ਸੋਚਿਆ ਹੈ,ਸਾਥੋਂ ਇਸ
ਦੀ ਹਜ਼ਾਰ ਰਸਨਾ ਕਰਕੇ ਭੀ ਵਡਿਆਈ ਨਹੀਂ ਕੀਤੀ ਜਾਂਦੀ,
ਖ਼ਾਸ ਕਰਕੇ ਵਰਤਮਾਨ ਕਾਲ ਵਿਖੇ, ਜਦ ਕਿ ਘੀ ਅੱਠ ਛਟਾਂਕ
ਭੀ ਨਹੀਂ ਮਿਲਦਾ.


ਹੋਮ ਜਗ ਸਭ ਤੀਰਥਾ ਪੜ ਪੰਡਤ ਥਕੇ ਪੁਰਾਣ,
ਬਿਖੁ ਮਾਇਆਮੋਹ ਨ ਮਿਟਈ,
ਵਿਚ ਹਉਮੈ ਆਵਣਜਾਣ.
ਸਤਗੁਰ ਮਿਲਿਐ ਮਲ ਉਤਰੀ
ਹਰਿ ਜਪਿਆ ਪੁਰਖਸੁਜਾਣ,
ਜਿਨਾ ਹਰਿਪ੍ਰਭੁ ਸੇਵਿਆ ਜਨ ਨਾਨਕ ਸਦਕੁਰਬਾਣ.
                            (ਵਾਰਾਂ ਤੋਂ ਵਧੀਕ)
ਜੱਗ ਭੋਗ ਨਈਵੇਦ ਲੱਖ,
ਗੁਰੁਮੁਖ ਮੁਖ ਇਕਦਾਣਾ ਪਾਯਾ,
ਲਖ ਜਪ ਤਪ ਲਖ ਸੰਜਮਾ ਹੋਮ ਜੱਗ ਲਖ ਵਰਤ ਕਰੰਦੇ,
ਗੁਰੁਸਿੱਖੀਫਲ ਤਿਲ ਨ ਲਹੰਦੇ.
ਹੋਮ ਜੱਗ ਜਪ ਤਪ ਘਣੇ ਕਰ ਕਰ ਕਰਮ ਧਰਮ ਦੁਖ ਰੋਈ,
ਵੱਸ ਨ ਆਵੈ ਧਾਂਵਦਾ[55] ਅੱਠਖੰਡ ਪਾਖੰਡ ਵਿਗੋਈ.
                               (ਭਾਈ ਗੁਰਦਾਸ ਜੀ)
ਜੱਗ ਹੋਮ ਕਲਿਜੁਗ ਕੇ ਏਹ ਹੈਨ ਕਿ ਗੁਰੁਭਾਈਆਂ ਸਿੱਖਾਂ
ਕਉ[56] ਅੰਮ੍ਰਿਤਪ੍ਰਸਾਦ ਖੁਲਾਵਣਾ, ਅਰ ਆਪ ਕੋ ਨੀਚ
ਸਦਾਵਣਾ. (ਭਾਈ ਮਨੀ ਸਿੰਘ ਜੀ ਗ੍ਯਾਨ ਰਤਨਾਵਲੀ)
ਦੇਖੋ! ਇਸੇ ਵਿਸ਼ਯ ਪਰ ਇਤਿਹਾਸਕ ਪ੍ਰਸੰਗ:-
ਪੈੜਾ ਤੇ ਜੇਠਾ ਗੁਰੂ ਅਰਜਨਜੀ ਦੀ ਸ਼ਰਣ ਆਏ ਤੇ ਬਚਨ
ਕੀਤਾ, "ਤੁਸਾਡੇ ਬਚਨ ਕਰਕੇ ਅਸੀਂ ਧਰਮਕਿਰਤ ਕਰ ਸੰਤਾਂ
ਨਾਲ ਪ੍ਰਸਾਦ ਵਰਤ ਖਾਂਨੇ ਹਾਂ ਤੇ ਅਸਾਂਨੂੰ ਬ੍ਰਾਹਮਣ ਕਹਿੰਦੇ ਹੈਨ:-
ਚੱਕੀ ਪੀਸਣ ਕਰਕੇ,ਉੱਖਲੀ ਕੁੱਟਨ ਕਰਕੇ,ਚੁੱਲੇ ਦੇ ਤਪਾਣ ਕਰ-


ਕੇ, ਝਾੜੂ ਫੇਰਨ ਕਰਕੇ, ਔਰ ਆਟੇ ਦੇ ਛਾਣਨ ਕਰਕੇ ਜੀਉਹਿੰਸਾ
ਹੋਂਦੀ ਹੈ, ਅਸੀ ਦੇਵਤਿਆਂ ਨਿਮਿੱਤ ਹੋਮ ਅਹੁਤੀਆਂ ਅਗਨਿ
ਵਿੱਚ ਡਾਲਦੇ ਹਾਂ ਤਾਂ ਪਿੱਛੋਂ ਪ੍ਰਸਾਦ ਖਾਂਦੇ ਹਾਂ,ਤੇ ਤੁਸੀ ਅਹੂਤੀਆਂ
ਨਹੀਂ ਦਿੰਦੇ ਤੁਹਾਡਾ ਪ੍ਰਸਾਦ ਕ੍ਯੋਂਕਰ ਪਵਿਤ੍ਰ ਹੁੰਦਾ ਹੈ.?"
ਗੁਰੂ ਅਰਜਨ ਸਾਹਿਬ ਦਾ ਬਚਨ ਹੋਇਆ "ਤੁਸੀਂ ਪ੍ਰਿਥਮੇ
ਗਰੀਬਾਂ, ਸੰਤਾਂ ਨੂੰ ਪ੍ਰਸਾਦ ਛਕਾਉਨੇ ਹੋਂ ਤੇ ਅਰਦਾਸ ਕਰਕੇ ਮੁਖ
ਪਾਉਨੇ ਹੋਂ ਤਾਂ ਵਾਹਿਗੁਰੂ ਤੁਸਾਂ ਤੇ ਪ੍ਰਸਿੰਨ ਹੁੰਦਾ ਹੈ ਤੇ ਸਭ ਵਿਘਨ
ਨਾਸ਼ ਹੁੰਦੇ ਹੈਨ."
                    (ਭਾਈ ਮਨੀ ਸਿੰਘ ਜੀ, ਭਗਤ ਰਤਨਾਵਲੀ )










(੧੪) ਸੰਸਕਾਰ ਔਰ ਚਿੰਨ੍ਹ.


ਪ੍ਯਾਰੇ ਹਿੰਦੂ ਭਾਈ ਸਾਹਿਬ! ਉੱਪਰ ਤੇਰਾਂ
ਅੰਗਾਂ ਵਿੱਚ ਕਹੇਹੋਏ ਧਾਰਮਿਕ ਨਿਯਮਾਂ ਤੋਂ ਭਿੰਨ,
ਆਪ ਦੇ ਔਰ ਸਾਡੇ ਸੰਸਕਾਰ ਆਪਸਵਿੱਚ ਦਿਣ
ਰਾਤ ਦਾ ਭੇਦ ਰਖਦੇ ਹਨ. ਔਰ ਸਿੱਖਧਰਮ ਦੇ
ਚਿੰਨ੍ਹ ਆਪ ਨਾਲੋਂ ਜੁਦੇ ਹੀ ਨਹੀਂ, ਸਗੋਂ ਵਿਰੁੱਧ
ਹਨ, ਔਰ ਅਸੀਂ ਆਪਣੇ ਸੰਸਕਾਰ ਅਰਥਾਤ--
੧-ਜਨਮ, ੨-ਅੰਮ੍ਰਿਤ, ੩-ਅਨੰਦ ਔਰ
੪-ਚਲਾਣਾ, “ਗੁਰੁਮ੍ਰਯਾਦਾ" ਅਨੁਸਾਰ ਕਰਦੇ ਹਾਂ,
ਜਿਸ ਵਿਚ ਹਿੰਦੂਮਤ ਦਾ ਜ਼ਰਾ ਭੀ ਦਖ਼ਲ ਨਹੀਂ,
ਹੁਣ ਆਪ ਇਨ੍ਹਾਂ ਸਭਨਾਂ ਬਾਤਾਂ ਪਰ ਵਿਚਾਰ ਕਰਕੇ
ਦੇਖ ਸਕਦੇ ਹੋੋਂ ਕਿ ਸਾਡਾ “ਹਮ ਹਿੰਦੂ ਨਹੀਂ"
ਕਹਿਣਾ ਠੀਕ ਹੈ ਜਾਂ ਨਹੀਂ.
ਹਿੰਦੂ--ਤੁਸੀਂ ਆਪਣੇ ਸੰਸਕਾਰ ਧਿੰਗੋਜੋਰੀ ਅਲਗ
ਬਣਾਲਏ ਹਨ,ਗੁਰੂ ਸਾਹਿਬ ਦਾ ਕਿਤੇ ਹੁਕਮ ਨਹੀਂ
ਕਿ ਸਿੱਖ, ਹਿੰਦੂਸ਼ਾਸਤ੍ਰਾਂ ਅਨੁਸਾਰ ਸੰਸਕਾਰ ਨਾ
ਕਰਣ, ਔਰ ਆਪਣੀ ਵੱਖਰੀ "ਗੁਰੁਮ੍ਰਯਾਦਾ”
ਥਾਪਲੈਣ. ਔਰ ਜੋ ਤੁਸੀਂ ਵਿਆਹ ਪਰ ਛੰਤ ਘੋੜੀਆਂ

ਲਾਵਾਂ ਆਦਿਕ ਪੜ੍ਹਦੇ ਹੋਂ, ਉਨ੍ਹਾਂ ਵਿੱਚ ਕੇਵਲ
ਪਰਮਾਰਥ ਦੀਆਂ ਗੱਲਾਂ ਹਨ ਓਹ ਬਿਵਹਾਰ ਵਾਸਤੇ
ਨਹੀਂ.
ਸਿੱਖ--ਏਹ ਆਪਦਾ ਅਗ੍ਯਾਨ ਹੈ, ਸਿੱਖ ਜੋ ਕੁਛ
ਕਰਦੇ ਹਨ, ਸੋ ਸਤਗੁਰਾਂ ਦੇ ਹੁਕਮ ਅਨੁਸਾਰ
ਕਰਦੇ ਹਨ, ਮਨਉਕਤਿ ਜ਼ਰਾ ਭੀ ਨਹੀਂ ਕਰਦੇ.
ਅਸੀਂ ਆਪ ਨੂੰ ਸਾਰੇ ਸੰਸਕਾਰਾਂ ਬਾਬਤ ਸਤਗੁਰਾਂ
ਦਾ ਹੁਕਮ ਦਿਖਾਉਨੇ ਹਾਂ:--
(ਉ) ਗੁਰੂ ਅਮਰਦਾਸ ਸਾਹਿਬ ਨੇ ਅਪਣੇ ਪੋਤੇ
ਦੇ ਜਨਮ ਪਰ "ਆਨੰਦ" ਬਾਣੀ ਉਚਾਰਨ ਕੀਤੀ
ਔਰ ਸਿੱਖਾਂ ਨੂੰ ਹੁਕਮ ਦਿੱਤਾ ਕਿ ਸੰਤਾਨ ਦੇ ਜਨਮ
ਵੇਲੇ ਇਸ ਬਾਣੀ ਦਾ ਪਾਠ ਹੋਵੇ, ਜਿਸਦੇ ਅਨੁਸਾਰ
ਗੁਰੂ ਹਰਿ ਗੋਬਿੰਦ ਸਾਹਿਬ ਦੇ ਜਨਮ ਪਰ ਗੁਰੂ
ਅਰਜਨ ਸਾਹਿਬ ਨੇ ਗੁਰਮ੍ਰਯਾਦਾ ਕੀਤੀ, ਜੋ ਇਸ
ਸ਼ਬਦ ਤੋਂ ਸਿੱਧ ਹੈ:--

ਦਸੀ ਮਾਸੀ ਹੁਕਮ ਬਾਲਕ ਜਨਮ ਲਿਆ,
ਮਿਟਿਆ ਸੋਗ ਮਹਾਂ ਅਨੰਦ ਥੀਆ.
ਗੁਰੁਬਾਣੀ ਸਖੀ "ਅਨੰਦ" ਗਾਵੈ,
ਸਾਚੇਸਾਹਿਬ ਕੈ ਮਨ ਭਾਵੈ.
ਵਧੀ ਵੇਲ ਬਹੁ ਪੀੜੀ ਚਾਲੀ,
ਧਰਮਕਲਾ ਹਰਿ ਬੰਧ ਬਹਾਲੀ. (ਆਸਾ ਮਹਲਾ ੫)

ਔਰ ਆਪ ਦੇ ਮਤ ਵਿੱਚ ਜੋ ਸ਼ੁੱਧੀ ਲਈਂ ਗੋਮੂਤ੍ਰ
ਔਰ ਪੰਚਗਵ੍ਯ ਦਿੱਤਾ ਜਾਂਦਾ ਹੈ, ਉਸ ਦਾ ਸਨਮਾਨ
ਆਪ ਇਤਨੇ ਤੋਂ ਹੀ ਦੇਖ ਸਕਦੇ ਹੋਂ ਕਿ ਜਿਸ
ਲੰਗਰ ਵਿੱਚ ਗੋਹੇ ਦਾ ਚੌਂਕਾ ਦਿੱਤਾਜਾਵੇ ਓਥੇ [57]
ਮਹਾਂਪ੍ਰਸਾਦ (ਕੜਾਹਪ੍ਰਸਾਦ) ਤਿਆਰ ਨਹੀਂ
ਕੀਤਾਜਾਂਦਾ,ਔਰ ਏਹ ਰੀਤਿ ਅੱਜ ਦੀ ਨਹੀਂ,ਸਤਗੁਰਾਂ
ਦੇ ਵੇਲੇ ਤੋਂ ਚਲੀਆਈ ਹੈ.
(ਇਸ ਦੀ ਪੁਸ਼ਟੀ ਲਈਂ ਦੇਖੋ, ਅੱਠ ਅੰਕ
ਵਿੱਚ ਪ੍ਰਮਾਣ)
(ਅ) ਪਹਿਲੇ ਨੌ ਸਤਗੁਰਾਂ ਦੇ ਵੇਲੇ “ਚਰਨਾਮ੍ਰਿਤ"
ਦਿੱਤਾਜਾਂਦਾ ਸੀ, (ਜੋ ਆਪ ਦੇ ਜਨੇਊ
ਪਾਉਣ ਦੇ ਸੰਸਕਾਰ ਦੇ ਮੁਕਾਬਲੇ ਵਿੱਚ ਹੈ) ਏਹ
ਸੰਸਕਾਰ ਆਪ ਦੇ ਮਤ ਤੋਂ ਇਸ ਵਾਸਤੇ ਵਿਰੁੱਧ
ਹੈ ਕਿ ਚਾਰੇ ਵਰਣ ਇਕੱਠੇ ਸਤਗੁਰਾਂ ਦਾ ਚਰਨਾਮ੍ਰਿਤ
ਪੀਂਦੇ ਸੇ. ਜਿਸਪਰ ਭਾਈ ਗੁਰਦਾਸ ਜੀ ਦਾ
ਬਚਨ ਹੈ:-

"ਚਰਣ ਧੋਇ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪੀਲਾਯਾ,
ਚਾਰ ਵਰਣ ਇਕਵਰਣ ਕਰਾਯਾ."
ਅਸੀਂ ਸਤਗੁਰਾਂ ਦੀ ਕੋਈ ਜਾਤੀ ਨਹੀਂ ਮੰਨਦੇ,



ਪਰ ਆਪ ਦੇ ਖ਼ਯਾਲ ਅਨੁਸਾਰ ਗੁਰੂ ਸਾਹਿਬ ਛਤ੍ਰੀ
ਸੇ,ਸੋ ਛਤ੍ਰੀ ਦਾ ਚਰਨਾਮ੍ਰਿਤ,ਆਪ ਦੇ ਧਰਮਸ਼ਾਸਤ੍ਰਾਂ
ਅਨੁਸਾਰ ਬ੍ਰਾਹਮਣ ਕਦੇਭੀ ਨਹੀਂ ਪੀਸਕਦਾ.[58] ਔਰ
ਚਰਣਾਮ੍ਰਿਤ ਦਾ ਪਹਿਲਾਂ ਪ੍ਰਵਿਰਤ ਕਰਣਾ ਹੀ
ਇਸ ਲਈਂ ਸੀ ਕਿ ਜਾਤੀਅਭਿਮਾਨ ਦੀ
ਜੜ ਪੱਟ ਦਿੱਤੀ ਜਾਵੇ. ਫੇਰ ਏਸੇ ਚਰਨਾਮ੍ਰਿਤ ਸੰਸਕਾਰ
ਨੂੰ ਦਸਵੇਂ ਬਾਦਸ਼ਾਹ ਨੇ "ਖੰਡੇ ਦੇ ਅੰਮ੍ਰਿਤ"
ਵਿੱਚ ਬਦਲਦਿੱਤਾ. ਔਰ ਅੰਮ੍ਰਿਤ ਛਕਾਉਣਵੇਲੇ ਜੋ
ਕਲਗੀਧਰ ਨੇ ਉਪਦੇਸ਼ ਦਿੱਤਾ ਹੈ ਉਸ ਤੋਂ ਸਾਫ਼
ਪਾਯਾਜਾਂਦਾ ਹੈ ਕਿ ਸਿੱਖਕੌਮ ਇੱਕ ਵੱਖਰੀ ਕੌਮ ਹੈ.

(ਏ)[59] ਆਨੰਦ ਦੀ ਰੀਤੀ ਗੁਰੂ ਰਾਮਦਾਸ ਸਾ-



ਹਿਬ ਦੇ ਸਮੇਂ ਤੋਂ ਪ੍ਰਚਲਿਤ ਹੈ, ਔਰ ਸਤਗੁਰਾਂ ਨੇ





-ਵਿੱਚ ਦੱਸੀ ਹੋਈ ਰੀਤੀ ਦੀ ਤਰਾਂ "ਵਰਪਠਨੀਯ ਮੰਤ੍ਰ" ਨਹੀਂ
ਹੈ ਔਰ ਨਾ ਏਥੇ "ਮਾਏ” ਪਦ ਦਾ ਅਰਥ "ਜਨਨੀ" ਹੈ. ਪਰ
ਪੰਡਿਤ ਜੀ ਨੂੰ ਹੇਠ ਲਿਖੇ ਬਚਨਾਂ ਪਰ ਜਰੂਰ ਧਯਾਨ ਦੇਣਾ
ਚਾਹੀਏ:-
"ਪਹਿਲਾਂ ਸੋਮ ਗੰਧਰਵ ਔਰ ਅਗਨੀ ਏਹ ਤਿੰਨੇ ਦੇਵਤੇ
ਇਸਤ੍ਰੀ ਦੇ ਪਤੀ ਹੁੰਦੇ ਹਨ, ਫੇਰ ਚੌਥੇ ਦਰਜੇ ਮਨੂਸ਼ਯ ਪਤੀ
ਬਣਦਾ ਹੈ" (ਰਿਗਵੇਦ, ਮੰਡਲ ੧੦, ਸੂਕਤ ੮੫, ਮੰਤ੍ਰ ੪੦)
ਦੇਵਤਿਆਂ ਦੀ ਭੋਗੀ ਹੋਈ (ਦੇਵਇਸਤ੍ਰੀ) ਦੇਵਭਗਤਾਂ ਦੀ
ਮਾਂ ਹੈ, ਜਾਂ ਕੁਛ ਹੋਰ?
ਕਈ ਪੰਡਿਤ, ਬੁੱਧੂ ਆਦਮੀਆਂ ਨੂੰ ਅਰਥ ਕਰਕੇ ਦਸਦੇ
ਹਨ ਕਿ "ਪਤੀ" ਪਦ ਦਾ ਅਰਥ ਰੱਛਕ ਹੈ, ਅਸੀਂ ਇਸਪਰ
ਏਹ ਆਖਦੇ ਹਾਂ ਕਿ ਜੇਕਰ ਦੇਵਤੇ ਕੇਵਲ ਰੱਛਕ ਹਨ ਔਰ ਪਤੀ
(ਖਸਮ) ਨਹੀਂ, ਤਾਂ ਹੁਣ ਪੁਰਸ਼ ਭੀ ਰੱਛਕ (ਪਤੀ) ਹੀ ਰਹੇ,
ਅਰਥਾਤ ਸਨਮਾਨ ਸਾਥ ਇਸਤ੍ਰੀ ਨੂੰ ਸੰਭਾਲ ਰੱਖੇ,ਹੋਰ ਕਿਸੀਤਰਾਂ
ਦਾ ਗ੍ਰਿਹਸਥਬਿਵਹਾਰ ਨਾ ਕਰੇ.
ਅਸੀਂ ਏਹ ਭੀ ਪੁਛਦੇ ਹਾਂ ਕਿ ਜੇ ਪਤੀ ਦਾ ਅਰਥ ਖਸਮ
ਨਹੀਂ ਤਾਂ ਏਸ ਵਾਕ੍ਯ ਦਾ ਕੀ ਅਰਥ ਹੈ:-
"ਪੁਰਬੰ ਸਤ੍ਰੀਯ: ਸੁਰੈ: ਭੁਕਤਾ! ਸੋਮ ਗੰਧਰਵ ਵੰਨ੍ਹਿ ਭਿ:?"
ਔਰ ਮਨੁ ਜੀ ਇਕ ਹੋਰ ਬਾਤ ਆਖਦੇ ਹਨ, ਓਹ ਭੀ
ਸੁਣਨੇ ਲਾਇਕ ਹੈ:-
ਵੀਰਯਰੂਪ ਕਰਕੇ ਪਤੀ ਇਸਤ੍ਰੀ ਦੇ ਗਰਭ ਵਿੱਚ ਪ੍ਰਵੇਸ਼
ਕਰਦਾ ਹੈ ਔਰ ਪੁਤ੍ਰਰੂਪ ਹੋਕੇ ਜੰਮਦਾ ਹੈ, ਇਸਕਰਕੇ ਇਸਤ੍ਰੀ
"ਜਾਯਾ" (ਮਾਈ) ਕਹਾਉਂਦੀ ਹੈ." (ਅ ੯, ਸ ੮) .
ਪੰਡਿਤ ਜੀ ਨੂੰ ਖੋਜ ਕਰਣੀ ਚਾਹੀਂਦੀ ਹੈ ਕਿ ਇਕ ਪੁੱਤ-

ਛੰਦ, ਘੋੜੀਆਂ,ਲਾਵਾਂ ਆਦਿਕ ਇਸੇ ਵਾਸਤੇ ਰਚੀਆਂ
ਹਨ, ਔਰ ਆਪ ਦੀ ਜੋ ਏਹ ਸ਼ੰਕਾ ਹੈ ਕਿ ਇਨ੍ਹਾਂ
ਵਿੱਚ ਕੇਵਲ ਪਰਮਾਰਥ ਹੈ, ਸੋ ਸਹੀ ਨਹੀਂ.
ਗੁਰਬਾਣੀ ਵਿੱਚ ਪਰਮਾਰਥ ਔਰ ਬਿਵਹਾਰ (ਭੋਗ-ਮੋਛ)
ਦੋਵੇਂ ਹਨ. ਔਰ ਸ਼ਬਦਾਂ ਦੀ ਰਚਨਾ ਦੱਸ ਰਹੀ ਹੈ
ਕਿ ਏਹ ਖ਼ਾਸਕਰਕੇ[60] ਆਨੰਦਸੰਸਕਾਰ ਵਾਸਤੇ ਰਚੇ
ਗਏ ਹਨ; ਯਥਾ:-

ਹਮਘਰ ਸਾਜਨ ਆਏ,
ਸਾਚੈਮੇਲ ਮਿਲਾਏ. (ਸੂਹੀ ਮਹਲਾ ੧)
ਸਾਹਾ ਗਣਹਿ ਨ ਕਰਹਿ ਵੀਚਾਰ. (ਰਾਮਕਲੀ ਮਹਲਾ ੧)





-ਜੰਮੇਂ ਪਿੱਛੋਂ ਕਿਤਨੇ ਸ਼੍ਰੱਧਾਵਾਨਾਂ ਨੇ "ਜਾਯਾ" (ਮਾਈ) ਨੂੰ
ਇਸਤ੍ਰੀ ਸਮਝਕੇ ਸੰਤਾਨ ਉਤਪੰਨ ਕੀਤੀ ਹੈ, ਅਰ ਕਿਤਨਿਆਂ ਨੇ
"ਜਨਨੀ" ਭਾਵ ਰੱਖਕੇ ਪੂਜ੍ਯ ਮੰਨਿਆ ਹੈ.


ਧਨ ਪਿਰ ਏਹ ਨ ਆਖੀਅਹਿ ਬਹਿਨ ਇਕਠੇ ਹੋਇ,
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ.
                           (ਵਾਰ ਸੂਹੀ ਮਹਲਾ ੩)
ਹੋਰ ਮਨਮੁਖ ਦਾਜ ਜਿ ਰਖ ਦਿਖਾਲਹਿ
ਸੁ ਕੂੜੁ ਅਹੰਕਾਰ ਕਚਪਾਜੋ. (ਸਿਰੀ ਰਾਗ ਮਹਲਾ ੪)
ਕਹੁ ਨਾਨਕ ਮੈ ਵਰ ਘਰ ਪਾਇਆ
ਮੇਰੇ ਲਾਥੇ ਜੀ ਸਗਲ ਵਿਸੂਰੇ. (ਵਡਹੰਸ ਮਹਲਾ ੫)
ਔਰ ਆਨੰਦ ਦੇ ਪ੍ਰਮਾਣ ਲਈ ਦੇਖੋ, ਗੁਰੁਪ੍ਰਤਾਪ
ਸੂਰਯ ਦੀ ਤੀਜੀ ਰਾਸਿ ਦੇ ਅਠੱਤੀਹਵੇਂ ਅਧ੍ਯਾਯ ਵਿੱਚ
ਜ਼ਿਕਰ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ
ਨੇ ਇੱਕ ਸਿੱਖ ਦੀ ਕੰਨ੍ਯਾ ਨਾਲ ਕਾਨ੍ਹ ਸਿੰਘ ਦਾ
ਆਨੰਦ ਪੜ੍ਹਾਯਾ. ਔਰ ਪੰਜਾਂ ਪ੍ਯਾਰਿਆਂ ਵਿੱਚੋਂ
ਸਿਰੋਮਣੀ ਭਾਈ ਦਯਾ ਸਿੰਘ ਜੀ ਆਪਣੇ
ਰਹਿਤਨਾਮੇ ਵਿੱਚ ਲਿਖਦੇ ਹਨ:-

"ਆਨੰਦ ਬਿਨਾ ਬਿਵਾਹ ਨਾ ਕਰੇ."
(ਸ) ਚਲਾਣਾ (ਮ੍ਰਿਤਕਕ੍ਰਿਯਾ) ਸੰਸਕਾਰ ਆਦਿ
ਤੋਂ ਹੀ ਸਿੱਖਾਂ ਵਿੱਚ ਹਿੰਦੂਆਂ ਤੋਂ ਵੱਖਰਾ ਹੈ, ਜਿਸ ਦੇ
ਪ੍ਰਮਾਣ ਏਹ ਹੈਨ:-

(੧) ਗੁਰੂ ਨਾਨਕ ਸਾਹਿਬ ਆਗ੍ਯਾ ਕਰਦੇ ਹਨ
ਕਿ ਪ੍ਰਾਣੀ ਦੇ ਸਸਕਾਰ ਵੇਲੇ ਏਹ ਸ਼ਬਦ ਪੜ੍ਹਨਾ:-

"ਧੰਨ ਸਿਰੰਦਾ ਸਚਾਪਾਤਸਾਹ ਜਿਨ ਜਗ ਧੰਧੈ ਲਾਇਆ,
ਮੁਹਲਤ ਪੰਨੀ ਪਾਈਭਰੀ ਜਾਨੀਅੜਾ ਘਤ ਚਲਾਇਆ.




ਸਾਹਿਬ ਸਿਮਰਹੁ ਮੇਰੇ ਭਾਈਹੋ! ਸਭਨਾ ਏਹੁ ਪਇਆਣਾ,
ਏਥੈ ਧੰਧਾ ਕੂੜਾ ਚਾਰਦਿਹਾ ਆਗੈ ਸਰਪਰ ਜਾਣਾ.
ਰੋਵਣ ਸਗਲ ਬਿਕਾਰੋ ਗਾਫਲ ਸੰਸਾਰੋ ਮਾਇਆ ਕਾਰਣ ਰੋਵੈ,
ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹ ਤਨ ਏਵੈ ਖੋਵੈ.
ਐਥੈ ਆਇਆ ਸਭਕੋ ਜਾਸੀ ਕੂੜ ਕਰਹੁ ਅਹੰਕਾਰੋ,
ਨਾਨਕ ਰੁੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ."
                            (ਵਡਹੰਸ ਮ : ੧ ਅਲਾਹਣੀਆਂ)
(੨) ਗੁਰੂਨਾਨਕਦੇਵ ਨੇ ਮਰਦਾਨੇ ਦਾ ਸਸਕਾਰ
ਕਰਕੇ[61] ਕੜਾਹਪ੍ਰਸਾਦਿ ਵਰਤਾਯਾ. ਦੇਖੋ,
ਜਨਮਸਾਖੀ.

(੩) ਭਾਈ ਮਨੀਸਿੰਘ ਜੀ ਭਗਤ ਰਤਨਾਵਲੀ
ਵਿੱਚ ਲਿਖਦੇ ਹਨ ਕਿ-ਹਿੰਦੂ (ਬ੍ਰਾਹਮਣ ਆਦਿਕ)
ਸਿੱਖਾਂ ਪਰ ਇਹ ਤਰਕ ਕਰਦੇ ਹਨ ਕਿ:-

"ਤੁਸੀਂ ਮਰਣ ਦੀ ਕ੍ਰਿਯਾ ਤ੍ਯਾਗਕੇ ਅਰਦਾਸ ਤੇ ਕੜਾਹ
ਮ੍ਰਿਤਕ ਪਰ ਪਾਂਵਦੇ ਹੋਂ."
(੪) ਭਾਈ ਚੌਪਾ ਸਿੰਘ ਜੀ ਆਪਣੇ ਰਹਿਤਨਾਮੇ
ਵਿੱਚ ਲਿਖਦੇ ਹਨ:-

"ਪਾਣੀ ਕਾ ਸਰੀਰ ਅੰਤ ਹੋਵੇ ਤਾਂ ਕੀਰਤਨ ਕਰਾਵੇ, ਸਾਥ
ਪ੍ਰਸ਼ਾਦ ਲੇਜਾਇ."



(੫) ਗੁਰੁਪ੍ਰਤਾਪ ਸੂਰਯ ਦੀ ਤੀਜੀ ਰੁਤ ਦੇ
ਪੰਜਾਹਵੇਂ ਅਧ੍ਯਾਯ ਵਿੱਚ ਲਿਖਿਆ ਹੈ:-

"ਮਰੇ ਸਿੱਖ ਤੇ ਕਰੇ ਕੜਾਹ,
ਤਿਸ ਕੁਟੰਬ ਰੁਦਨੈ ਬਹੁ ਨਾਹ.
ਪੜ੍ਹੇ ਸਬਦ ਕੀਰਤਨ ਕੋ ਕਰੈਂ,
ਸੁਨੈ ਬੈਠ ਵੈਰਾਗ ਸੁ ਧਰੈਂ."
(੬) ਭਾਈ ਚੌਪਾਸਿੰਘ ਜੀ ਲਿਖਦੇ ਹਨ:-
“ਗੁਰੂ ਕਾ ਸਿੱਖ ਭੱਦਣ[62] ਨਾ ਕਰਾਵੇ."
(੭) ਗੁਰੁਸ਼ੋਭਾ ਵਿੱਚ ਬਚਨ ਹੈ:-
"ਭੱਦਨ ਤ੍ਯਾਗ ਕਰੋ, ਹੇ ਭਾਈ!
ਸਭ ਸਿੱਖਨ ਯਹਿ ਬਾਤ ਸੁਨਾਈ.
ਸੰਗਤ ਭੱਦਨ ਮਤ ਕਰੋ,ਛੁਰ ਨ ਲਗਾਓ ਸੀਸ,
ਮਾਤ ਪਿਤਾ ਕੋਊ ਮਰੇ ਸਤਗੁਰੁ ਕਰੀ ਹਦੀਸ."
ਇਨ੍ਹਾਂ ਪ੍ਰਮਾਣਾਂ ਤੋਂ ਆਪ ਦੇਖ ਸਕਦੇ ਹੋਂ ਕਿ
ਸਿੱਖਮਤ ਦੇ ਸੰਸਕਾਰ ਅੱਜਕੱਲ ਦੇ ਸਿੱਖਾਂ ਦੇ ਮਨ
ਕਲਪਿਤ ਨਹੀਂ ਬਲਕਿ ਸਤਗੁਰਾਂ ਦੇ ਹੁਕਮ ਅਨੁਸਾਰ
ਆਦਿਕਾਲ ਤੋਂ ਹੁੰਦੇਆਏ ਹਨ.

ਹਿੰਦੂ-ਮੰਨਿਆਂ ਕਿ ਆਪ ਦੇ ਸੰਸਕਾਰ ਸਤਗੁਰਾਂ
ਦੇ ਹੁਕਮ ਅਨੁਸਾਰ ਹਿੰਦੂਮਤ ਤੋਂ ਭਿੰਨ ਹਨ, ਪਰ



ਕੇਸ ਕੱਛ ਆਦਿਕ ਜੋ ਆਪ ਦੇ ਚਿੰਨ੍ਹ ਹਨ ਏਹ ਗੁਰੂ
ਗੋਬਿੰਦ ਸਿੰਘ ਸਾਹਿਬ ਨੇ ਖ਼ਾਸ ਜੰਗ ਦੇ ਮੌਕੇ ਵਾਸਤੇ
ਤਜਵੀਜ਼ ਕੀਤੇ ਸੇ ਉਨ੍ਹਾਂ ਦੀ ਏਹ ਮਨਸ਼ਾ ਨਹੀਂ
ਸੀ ਕਿ ਇਨ੍ਹਾਂ ਨੂੰ ਸਦੈਵ ਧਾਰਣ ਕਰਣ, ਔਰ ਨਾ
ਪਹਿਲੇ ਨੌਂ ਸਤਗੁਰਾਂ ਨੇ ਕੇਸ ਰੱਖੇ ਹਨ.

ਸਿੱਖ-- ਆਪਨੂੰ ਗੁਰੂ ਸਾਹਿਬ ਦੀ ਮਨਸ਼ਾ ਕਿਸ
ਤਰਾਂ ਮਲੂਮ ਹੋਈ ਕਿ ਓਹ ਅਮਨ ਦੇ ਵੇਲੇ ਕੇਸ
ਕ੍ਰਿਪਾਣ ਕੱਛ ਆਦਿਕ ਰਖਾਉਂਣੇ ਨਹੀਂ ਚਾਹੁੰਦੇ
ਸੇ? ਇਸ ਵਿਸ਼ਯ ਆਪ ਪਾਸ ਕੀ ਪ੍ਰਮਾਣ ਹੈ? ਜੇ
ਆਪ ਦੇ ਕਹਿਣ ਅਨੁਸਾਰ ਇਹ ਗੱਲ ਮੰਨ ਲਈਏ
ਕਿ ਗੁਰੂ ਸਾਹਿਬ ਨੇ ਇਹ ਚਿੰਨ੍ਹ ਕੇਵਲ ਜੰਗ ਦੇ
ਮੌਕੇ ਵਾਸਤੇ ਤਜਵੀਜ਼ ਕੀਤੇ ਸੇ, ਤਦ ਇਹ ਕਿਸ
ਤਰਾਂ ਨਿਸ਼ਚਾ ਕੀਤਾ ਜਾਵੇ ਕਿ ਹੁਣ ਜੰਗ ਦਾ ਕੋਈ
ਮੌਕਾ ਹੀ ਨਹੀਂ ਹੈ? ਦੇਖੋ! ਯੂਰਪ ਦੇ ਮਹਾਨ ਜੰਗ
ਦਾ ਕਿਸੇ ਨੂੰ ਸ੍ਵਪਨ ਭੀ ਨਹੀਂ ਸੀ, ਜੋ ਅਚਾਨਕ
ਹੋਗਯਾ.

ਪਿਆਰੇ ਹਿੰਦੂ ਭਾਈ ! ਹੁਣ ਭੀ ਲੱਖ ਤੋਂ
ਵਧੀਕ ਖ਼ਾਲਸਾ,ਦੇਸ਼ ਅਤੇ ਰਾਜ ਦੀ ਰੱਛਾ ਵਾਸਤੇ
ਫ਼ੌਜੀ ਸੇਵਾ ਕਰ ਰਹਿਆ ਹੈ, ਅਰ ਖ਼ਾਲਸਾ ਧਰਮ


ਦੇ ਨਿਯਮਾਂ ਅਨੁਸਾਰ ਸਾਰੇ ਅੰਮ੍ਰਿਤਧਾਰੀ
ਯੁੱਧਵਿਦ੍ਯਾ ਦੇ ਗ੍ਯਾਤਾ ਕ੍ਰਿਪਾਣਧਾਰੀ ਮਹਾਨ
ਯੋਧਾ ਸਿਪਾਹੀ ਹੈਨ. ਔਰ ਆਪ ਦਾ ਇਹ ਆਖਣਾ
ਅਸਤ੍ਯ ਹੈ ਕਿ ਨੌ ਗੁਰੂ ਕੇਸਧਾਰੀ ਨਹੀਂ ਹੋਏ,
ਸਾਡੇ ਦਸ ਗੁਰੂ ਹੀ ਕੇਸ਼ ਰਖਦੇ ਰਹੇ ਹਨ,ਕਿਸੇਨੇ ਭੀ
ਮੁੰਡਨ ਨਹੀਂ ਕਰਵਾਯਾ, ਦੇਖੋ ਗੁਰਬਾਣੀ ਤੋਂ[63] ਕੇਸ
ਸਿੱਧ ਹੁੰਦੇ ਹਨ:--

ਕੇਸਾਂ ਕਾ ਕਰ ਬੀਜਨਾ ਸੰਤ ਚਉਰ ਝੁਲਾਵਉ.
                       (ਸੂਹੀ ਮਃ ੫}
ਕੇਸਾਂ ਕਾ ਕਰ ਚਵਰ ਢੋਲਾਵਾਂ ਚਰਣਧੂੜ ਮੁਖ ਲਾਈ.
                            (ਸੂਹੀ ਮਹਲਾ ੫)
ਟਹਿਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ.
                                (ਬਿਲਾਵਲ ਮ: ੫)
ਕੇਸ ਸੰਗ ਦਾਸਪਗ ਝਾਰਉਂ ਇਹੈ ਮਨੋਰਥ ਮੋਰ.
                               (ਗੂਜਰੀ ਮ: ੫)
ਹਰਿ ਹਰਿ ਨਾਮੁ ਦ੍ਰਿੜਾਇਓ ਮੀਠਾ,
ਗੁਰਪਗ ਝਾਰਹਿ ਹਮ ਬਾਲ. (ਪ੍ਰਭਾਤੀ ਮ:੪)



ਕ੍ਯੋਂ ਹਿੰਦੂ ਭਾਈ ਸਾਹਿਬ ! ਚੌਰ ਔਰ ਪੱਖੇ ਦਾ
ਕੰਮ ਬੋਦੀ ਭੀ ਦੇ ਸਕਦੀ ਹੈ? ਔਰ ਆਪ ਪਾਸ
ਅਜੇਹਾ ਇੱਕ ਪ੍ਰਮਾਣ ਭੀ ਨਹੀਂ ਜਿਸ ਤੋਂ ਸਾਬਤ
ਹੋਵੇ ਕਿ ਸਤਿਗੁਰਾਂ ਨੇ ਕੇਸ਼ ਨਹੀਂ ਰੱਖੇ.
ਹਿੰਦੂ-ਆਪ ਨੇ ਜੋ ੧੪ ਪ੍ਰਕਰਣ ਮੈਨੂੰ ਸੁਣਾਕੇ
ਹਿੰਦੂਧਰਮ ਦੇ ਨਿਯਮ ਪ੍ਰਗਟ ਕੀਤੇ ਹੈਨ, ਇਸ ਤੋਂ
ਜਾਪਦਾ ਹੈ ਕਿ ਪ੍ਰੇਮੀ ਜੀ! ਆਪ ਸਾਡੇ ਧਰਮ ਤੋਂ ਪੂਰੇ
ਜਾਣੂ ਨਹੀਂ. ਹਿੰਦੂਧਰਮ ਦੇ ਆਲਮਗੀਰ ਸੱਤ ਅਸੂਲ
ਏਹ ਹੈਨ ਜਿਨ੍ਹਾਂ ਨੂੰ ਸਭ ਵਿਦ੍ਵਾਨ ਮੰਨਦੇ ਹਨ,ਅਰ
ਇਨ੍ਹਾਂ ਅਸੂਲਾਂ ਨੂੰ ਸਿੱਖ ਭੀ ਆਪਣੇ ਨਿਯਮ ਜਾਣਦੇ
ਹਨ, ਇਸ ਕਰਕੇ ਅਸੀਂ ਤੁਸੀਂ ਦੋ ਨਹੀਂ ਹੋ
ਸਕਦੇ.

ਸੱਤ ਨਿਯਮ


(੧) ਵੇਦਾਂ ਨੂੰ ਸਤ੍ਯ ਔਰ ਹਿੰਦੂਧਰਮ ਦਾ ਆਧਾਰ ਮੰਨਣਾ.
(੨) ਆਸਤਕਤਾ ਰੱਖਣੀ,ਅਰਥਾਤ ਜੀਵ ਈਸ਼੍ਵਰਦਾ ਅਨਾਦੀ-
ਪਣਾ ਔਰ ਪੁੰਨ ਪਾਪ ਦਾ ਫਲ ਸੁਰਗ ਨਰਕ ਮੰਨਣਾ.
(੩) ਆਵਾਗਮਨ ਮੰਨਕੇ ਮੁਕਤਿ ਦੀ ਇੱਛਾ ਕਰਣੀ.
(੪) ਬਰਣ ਆਸ਼੍ਰਮ ਨੂੰ ਹਿੰਦੂਕੌਮ ਦਾ ਭੂਸ਼ਣ ਸਮਝਣਾ.
(੫) ਮੁਰਦਿਆਂ ਨੂੰ ਫੂਕਣਾਂ.
(ਇ) ਗਊਰੱਛਾ ਕਰਣੀ.
(੯) ਛੂਤਛਾਤ ਦੇ ਵਿਸ੍ਵਾਸੀ ਹੋਣਾ.


ਸਿੱਖ-ਇਨ੍ਹਾਂ ਸੱਤ ਨਿਯਮਾਂ ਬਾਬਤ ਸਾਡਾ ਸਮੁੱਚਯ
ਉੱਤਰ ਏਹ ਹੈ ਕਿ ਕਿਸੇ ਮਤ ਨਾਲ ਇੱਕ ਦੋ
ਨਿਯਮ ਮਿਲ ਜਾਣ ਕਰਕੇ ਏਕਤਾ ਨਹੀਂ ਹੋਯਾ
ਕਰਦੀ, ਔਰ ਹਰੇਕ ਨਿਯਮ ਬਾਬਤ ਭਿੰਨ ਭਿੰਨ
ਨਿਰਣਾ ਇਸ ਤਰਾਂ ਹੈ:-
(ੳ) ਸਿੱਖਾਂ ਦੇ ਧਰਮ ਦਾ ਆਧਾਰ ਵੇਦ ਨਹੀਂ
ਹੈ, ਦੇਖੋ ! ਇਸ ਪੁਸਤਕ ਦਾ ਅੰਕ ਪਹਿਲਾ.
(ਅ) ਆਸਤਕਤਾ ਕੇਵਲ ਹਿੰਦੁਆਂ ਵਿੱਚ ਹੀ
ਨਹੀਂ, ਬਲਕਿ ਜੋ ਮਤ ਪਰਮੇਸ਼੍ਵਰ ਔਰ ਕਿਸੇ ਖ਼ਾਸ
ਪੁਸਤਕ ਦੇ ਮੰਨਣ ਵਾਲੇ ਹਨ ਓਹ ਸਭ ਆਸਤਕ
ਹਨ. ਔਰ ਸਿੱਖਧਰਮ ਵਿੱਚ ਵਾਹਿਗੁਰੂ ਤੋਂ ਛੁੱਟ
ਹੋਰ ਕੋਈ ਅਨਾਦੀ ਨਹੀਂ. ਔਰ ਪੁੰਨ ਪਾਪ ਦਾ ਫਲ
ਸੁਖ ਔਰ ਦੁਖ ਸਾਰੇ ਆਸਤਕ ਲੋਕ ਮੰਨਦੇ ਹਨ.
(ਈ) ਆਵਾਗਮਨ ਸਿੱਖ ਔਰ ਹਿੰਦੂ ਹੀ ਨਹੀਂ
ਮੰਨਦੇ, ਸਗੋਂ ਪ੍ਰਾਚੀਨ ਸਮੇਂ ਵਿੱਚ ਮਿਸਰ ਔਰ ਯੂਨਾਨ
ਨਿਵਾਸੀ ਭੀ ਇਸ ਬਾਤ ਦੇ ਵਿਸ੍ਵਾਸੀ ਏ. ਔਰ
ਇੰਗਲਿਸਤਾਨਦੇ ਡਰੂਇਡ ( Druid )ਪਾਦਰੀ,ਤਥਾ
ਪੀਥਾਗੋਰਸ (Pythagoras )ਐਮਪੀਡੇਕਲਸ
(Empedocles ) ਆਦਿਕ ਫ਼ਿਲਾਸਫ਼ਰ ਭੀ ਆਵਾ-




ਗਮਨ ਮੰਨਣਵਾਲੇ ਹੋਏ ਹਨ.
(ਸ) ਵਰਣ ਆਸ਼੍ਰਮ ਬਾਬਤ ਦੇਖੋ ! ਇਸ ਪੁਸਤਕ
ਦਾ ਅੰਕ ਦੋ.
(ਹ) ਮੁਰਦੇ ਫੂਕਣੇ ਅਰੋਗਤਾ ਦਾ ਖ਼ਯਾਲ ਕਰਕੇ
ਬਹੁਤ ਉੱਤਮ ਹਨ, ਪਰ ਇਹ ਸਿੱਖਧਰਮ ਦਾ ਨਿਯਮ
ਨਹੀਂ ਹੈ. ਸ੍ਰੀ ਗੁਰੂ ਅਰਜਨ ਸਾਹਿਬ ਅਤੇ ਮਾਤਾ
ਗੰਗਾ ਜੀ ਦਾ ਸ਼ਰੀਰ ਜਲਪ੍ਰਵਾਹ ਕੀਤਾਗਯਾ ਸੀ.
ਔਰ ਮੁਰਦੇ ਹਿੰਦੁਹੀ ਨਹੀਂ ਫੁਕਦੇ, ਬਲਕਿ
ਪੁਰਾਣੇ ਜ਼ਮਾਨੇ ਵਿੱਚ ਯੂਨਾਨ ਔਰ ਰੂਮ ਵਿੱਚ ਭੀ
ਚਿਤਾ ਬਣਾ ਕੇ ਮੁਰਦੇ ਫੂਕੇਜਾਂਦੇ ਸੇ. ਔਰ ਇਸ
ਵਿਦ੍ਯਾ ਦੇ ਸਮੇਂ ਵਿੱਚ ਬਹੁਤ ਯੂਰੋਪ ਨਿਵਾਸੀ
ਮੁਰਦਿਆਂ ਦਾ ਫੂਕਣਾ ਚੰਗਾ ਸਮਝਣ ਲੱਗੇ ਹਨ.
ਔਰ ਹਿੰਦੁਆਂ ਵਿੱਚ ਭੀ ਯੋਗੀ ਸੰਨ੍ਯਾਸੀ ਆਦਿਕ
ਅਨੇਕ ਫ਼ਿਰਕੇ ਹਨ ਜੋ ਮੁਰਦਿਆਂ ਨੂੰ ਦੱਬਦੇ ਹਨ,
ਔਰ ਅਨੰਤ ਹਿੰਦੂ ਗੰਗਾ ਆਦਿਕ ਨਦੀਆਂ ਵਿੱਚ
ਮੁਰਦੇ ਪ੍ਰਵਾਹੁੰਦੇ ਹਨ. ਐਸੀ ਹਾਲਤ ਵਿੱਚ ਕੌਣ
ਹਿੰਦੂ ਆਖ ਸਕਦਾ ਹੈ ਕਿ ਮੁਰਦੇ ਜਲਾਉਣੇ
ਹਿੰਦੂ ਧਰਮ ਦਾ ਨਿਯਮ ਹੈ?
(ਕ) ਗਊ ਸਾਡੇ ਦੇਸ਼ ਲਈਂ ਲਾਭਦਾਈ ਹੈ
ਇਸ ਦੀ ਜਿਨੀ ਰੱਛਾ ਅਰ ਯੋਗ੍ਯ ਕਦਰ ਕੀਤੀ

ਜਾਵੇ ਸੋ ਥੋੜੀਹੈ, ਔਰ ਸਿੱਖ ਇਸ ਦਾ ਪ੍ਰਾਣਾਂ ਜੇਹਾ
ਪ੍ਯਾਰ ਕਰਦੇ ਹਨ, ਪਰ ਗੁਰੂਮਤ ਵਿੱਚ ਗਊ ਦੀ
ਕਦਰ ਔਰ ਬੇਕਦਰੀ ਹਿੰਦੂਆਂ ਜੇਹੀ ਨਹੀਂ, ਅਰਥਾਤ
ਨਾ ਗਊ ਦਾ ਗੋਹਾ ਔਰ ਮੂਤ ਖਾਂਦੇ ਪੀਂਦੇ
ਹਨ ਔਰ ਨਾ ਗੋਬਰ ਦਾ ਚੌਂਕਾ ਦਿੰਦੇ ਹਨ, ਔਰ
ਨਾ ਵੇਦਵਿਧੀ ਅਨੁਸਾਰ ਗੋਮੇਧ ਯੱਗ ਕਰਣ ਨੂੰ
ਤ੍ਯਾਰ ਹਨ, ਔਰ ਨਾ ਪਰਾਹੁਣਿਆਂ ਨੂੰ “ਗੋਘਨ”
ਨਾਉਂ ਲੈਕੇ ਬੁਲਾਉਂਦੇ ਹਨ.[64]

(ਖ) ਛੂਤਛਾਤ ਦਾ ਭਰਮ ਸਿੱਖਾਂ ਵਿੱਚ ਮੁੱਢੋੋਂ
ਨਹੀਂ ਹੈ, ਦੇਖੋ ਇਸ ਪੁਸਤਕ ਦਾ ਅੰਕ ਅੱਠ.
ਪ੍ਯਾਰੇ ਹਿੰਦੂ ਜੀ ! ਆਪ ਦਾ ਇਨ੍ਹਾਂ ਨਿਯਮਾਂ ਨੂੰ
ਆਲਮਗੀਰ ਆਖਣਾ ਕੇਵਲ ਅਗ੍ਯਾਨ ਹੈ.
ਜੇ ਵਿਚਾਰਕੇ ਦੇਖਿਆ ਜਾਵੇ ਤਾਂ ਹਿੰਦੂਧਰਮ ਦਾ
ਕੋਈ ਨਿਯਮ ਅਜੇਹਾ ਨਹੀਂ ਜੋ ਅਤੀਵ੍ਯਾਪਤੀ,
ਅਵ੍ਯਾਪਤੀ ਅਰ ਅਸੰਭਵ, ਇਨ੍ਹਾਂ ਤਿਹੁੰ ਦੂਸ਼ਣਾ
ਤੋਂ ਰਹਿਤ ਹੋਵੇ. ਜਿਸਤਰਾਂ ਹਿੰਦੂਆਂ ਦੇ ਦੇਵਤੇ ਔਰ
ਧਰਮਪੁਸਤਕ ਅਨੰਤ ਹਨ, ਇਸੀ ਤਰਾਂ ਧਰਮ ਦੇ
ਨਿਯਮ ਭੀ ਬੇਅੰਤ ਹਨ.


ਸ੍ਰੀ ਰਾਮਚੰਦ੍ਰ ਵਸ਼ਿਸਟ ਵਿਸ੍ਵਾਮਿਤ੍ਰ ਪਰਸ਼ੁਰਾਮ
ਕ੍ਰਿਸ਼ਨ ਯੁਧਿਸ਼ਟਰ ਆਦਿਕ ਕੇਸ਼ ਔਰ ਦਾੜ੍ਹੀ ਰੱਖਣਵਾਲੇ
(ਅਮੁੰਡਿਤ) ਭੀ ਹਿੰਦੂ ਹਨ,ਔਰ ਬੋਦੀ ਤਥਾ
ਬੋਦੀਰਹਿਤ ਸਾਫਚੱਟਮ ਭੀ ਹਿੰਦੂ ਹਨ, ਵੇਦਾਂ ਦੇ
ਵਿਸ੍ਵਾਸੀ ਭੀ ਹਿੰਦੁ, ਔਰ ਵੇਦਾਂ ਨੂੰ ਭੰਡ ਨਿਸ਼ਾਚਰਾਂ
ਦਾ ਰਚਿਆਹੋਯਾ ਮੰਨਣਵਾਲੇ ਆਚਾਰਯਾਂ ਦੀ
ਸੰਪ੍ਰਦਾਯ ਭੀ ਹਿੰਦੁ ਹੈ, ਸਭ ਜੀਵਾਂ ਤੋਂ ਸਿਰੋਮਣੀ
ਜੋ ਮਨੁਸ਼੍ਯ ਹੈ, ਉਸ ਨੂੰ ਵੱਢਕੇ ਯੱਗ ਵਿੱਚ ਹਵਨ
ਕਰਣਵਾਲੇ ਭੀ ਹਿੰਦੂ ਹਨ, ਔਰ ਕੀੜੀ ਦੇ ਪੈਰ
ਹੇਠ ਦੱਬਕੇ ਮਰਣ ਤੋਂ ਡਰਣਵਾਲੇ ਭੀ ਹਿੰਦੂ ਹਨ.
ਚੂਹੇ ਕੁਤੇ ਕੰਨਖਜੂਰੇ ਆਦਿਕ ਦੀ ਪੂਜਾ ਕਰਨਵਾਲੇ
ਭੀ ਹਿੰਦੂ ਹਨ, ਔਰ ਪਰਮੇਸ਼੍ਵਰ ਨੂੰ ਸਹੇ ਦੇ ਸਿੰਗਾਂ
ਦੀ ਤਰਾਂ ਅਣਹੋਯਾ ਸਮਝਣਵਾਲੇ ਭੀ ਹਿੰਦੂ ਹਨ.
ਭਾਵ ਇਹ ਹੈ ਕਿ "ਹਿੰਦੁਧਰਮ" ਦੀ ਅਗਾਧ ਕਥਾ
ਹੈ ਜਿਸ ਦੇ ਲਿਖਣ ਲਈਂ ਸਾਡੀ ਕਲਮ ਅਸਮ-
ਰਥ ਹੈ. ਔਰ ਸਭ ਤੋਂ ਵਧਕੇ ਅਣੋਖੀ ਗੱਲ ਏਹ ਹੈ
ਕਿ ਹਿੰਦੂ ਮਤ ਤੋਂ ਛੁੱਟ ਆਪ ਸੰਸਾਰ ਦੇ ਕਿਸੇ ਮਤ
ਵਿੱਚ ਇਹ ਨਹੀਂ ਦੇਖੋਂਗੇ ਕਿ ਉਸ ਦਾ ਧਾਰਮਿਕ
ਨਾਉਂ ਉਸ ਦੇ ਧਰਮਪੁਸਤਕ ਵਿੱਚ ਨਾ ਹੋਵੇ ਅਰ
ਕਿਸੇ ਅਨ੍ਯਧਰਮੀ ਦਾ ਕਲਪਿਆ ਹੋਯਾ ਨਾਉਂ




ਅੰਗੀਕਾਰ ਕਰੇ.
ਇਸ ਪ੍ਰਸੰਗ ਉੱਤੇ ਇੱਕ ਮਜ਼ਮੂਨ ੧੬ ਏਪ੍ਰਲ
੧੯੧੩ ਦੇ ਸਿਵਲ ਮਿਲਟਰੀ ਗੈਜ਼ਟ ਲਹੌਰ ਵਿੱਚ
ਛਪਿਆ ਹੈ ਜਿਸ ਦਾ ਖ਼ੁਲਾਸਾ ਆਪ ਨੂੰ
ਸੁਣਾਉਂਣਾ ਯੋਗ ਹੈ:-

"ਇਸ ਗੱਲ ਤੋਂ ਪਹਿਲਾਂ ਕਿ ਹਿੰਦੂਆਂ ਦੀ ਬਾਬਤ ਕੁਛ
ਬ੍ਯਾਨ ਕੀਤਾ ਜਾਵੇ, ਯੋਗ ਪ੍ਰਤੀਤ ਹੁੰਦਾ ਹੈ ਕਿ ਵਾਹ ਲਗਦੇ ਹਿੰਦੂ
ਦਾ ਲੱਛਣ ਕਰੀਏ ਕਿ ਹਿੰਦੂ ਕਿਸ ਨੂੰ ਆਖਦੇ ਹਨ. ਏਹੋ ਇੱਕ
ਐਸਾ ਸ਼ਬਦ ਹੈ ਜਿਸ ਪਰ ਕਈ ਸੂਬਿਆਂ ਅਰ ਰਿਆਸਤਾਂ ਦੇ ਮਨੁੱਖ
ਸੰਖ੍ਯਾ ਕਰਣਵਾਲੇ ਅਫਸਰਾਂ ਨੇ ਬਡੀ ਮੇਹਨਤ ਨਾਲ ਨਿਰਣਾ
ਕੀਤਾ ਹੈ,ਪਰ ਸਭ ਦਾ ਆਪੋਵਿਚੀਂ ਵਿਰੋਧ ਹੈ. ਮੁਸਲਮਾਨ, ਈਸਾਈ,
ਸਿੱਖ, ਪਾਰਸੀ, ਬੌਧ ਅਰ ਜੈਨੀਆਂ ਦਾ ਲੱਛਣ ਕਰਨਾ ਸੌਖੀ
ਗੱਲ ਹੈ,ਪਰ ਜਦ ਹਿੰਦੂਆਂ ਦਾ ਲੱਛਣ ਕਰਣ ਲਗੀਏ ਤਦ ਭਾਰੀ
ਔਖ ਜਾਪਦਾ ਹੈ. ਗੇਟ ਸਾਹਿਬ (Mr, Gait) ਕਮਿਸ਼ਨਰ
ਮਰਦੁਮਸ਼ੁਮਾਰੀ ਨੇ ਲਿਖਿਆ ਹੈ ਕਿ ਹਿੰਦੂ ਓਹ ਹੈਨ ਜੋ ਬਡੇ ਬਡੇ
ਦੇਵਤਿਆਂ ਨੂੰ ਪੂਜਦੇ ਹਨ, ਹਿੰਦੂ ਮੰਦਿਰਾਂ ਵਿੱਚ ਜਾਣ ਅਤੇ ਚੜ੍ਹਾਵਾ
ਦੇਣ ਦੇ ਹੱਕਦਾਰ ਹਨ, ਅਰ ਜਿਨ੍ਹਾਂ ਦੇ ਛੁਹਣ ਨਾਲ ਦੂਜੇ ਲੋਕ
ਅਪਵਿਤ੍ਰ ਨਹੀਂ ਹੋਸਕਦੇ.
ਕੋਚਿਨ ਦੇ ਸੁਪਰਿਨਟੈਨਡੈਂਟ ਕਹਿੰਦੇ ਹਨ ਕਿ ਉੱਪਰ ਲਿਖੇ
ਲੱਛਣ ਮਾਲਾਬਾਰ ਦੇ ਆਮ ਹਿੰਦੂਆਂ ਪਰ ਨਹੀਂ ਘਟਦੇ. ਅਰ
ਆਪ ਹਿੰਦੂ ਦਾ ਏਹ ਲੱਛਣ ਕਰਦੇ ਹਨ ਕਿ ਹਿੰਦੂ ਓਹ ਹੈ ਜੋ
ਜਾਤ ਪਾਤ ਨੂੰ ਮੰਨਦਾ ਹੈ.
ਮੈਸੂਰ ਦੇ ਸੁਪਰਡੰਟ ਆਖਦੇ ਹਨ ਕਿ ਹਿੰਦੂ ਓਹ ਹੈ ਜੋ
ਪਰਮੇਸ਼੍ਵਰ ਨੂੰ ਮੰਨਦਾ ਹੈ,ਔਰ ਨਿਸਚਾ ਰਖਦਾ ਹੈ ਕਿ ਇਸ ਜੀਵਨ
ਅਥਵਾ ਪਿਛਲੇ ਜਨਮ ਦੇ ਕੀਤੇ ਸ਼ੁਭ ਕਰਮਾਂ ਕਰਕੇ ਉਹ ਕਿਸੇ



ਦਿਨ ਐਸੀ ਪਦਵੀ ਪਾਊਗਾ, ਜਿਸ ਦੇ ਤੁੱਲ ਦੁਨੀਆਂ ਵਿੱਚ ਕੋਈ
ਵਸਤੂ ਨਹੀਂ.
ਟ੍ਰਾਵਨਕੋਰ ਦੇ ਸੁਪਰਡੰਟ ਸਾਹਿਬ ਭੀ ਹਿੰਦੂ ਉਸਨੂੰ ਆਖਦੇ
ਹਨ ਜੋ ਕਰਮਾਂ ਉੱਤੇ ਭਰੋਸਾ ਰੱਖਣਵਾਲਾ ਹੈ.
ਬਲੰਟ ਸਾਹਿਬ ( Mr, Blunt) ਨੇ ਬਹੁਤ ਨਿਰਣਾ ਕਰਕੇ
ਏਹ ਸਿੱਟਾ ਕੱਢਿਆ ਹੈ ਕਿ ਹਿੰਦੂ ਓਹ ਹੈ ਜੋ ਇਸ ਭਰਤਖੰਡ ਦਾ
ਅਸਲ ਵਸਨੀਕ ਹੈ. ਅਰ ਜਿਸ ਵਿਚ ਗ਼ੈਰਮੁਲਕ ਦੀ ਨਸਲ
ਦਾ ਮੇਲ ਨਹੀਂ, ਔਰ ਜੋ ਬ੍ਰਾਹਮਣ ਨੂੰ ਗੁਰੂ ਮੰਨਦਾ ਹੈ ਅਰ ਗਾਂ
ਦੀ ਇੱਜ਼ਤ ਕਰਦਾ ਹੈ, ਘੱਟ ਤੋਂ ਘੱਟ ਗਊ ਨੂੰ ਮਾਰਣਾਂ ਜਾਂ ਦੁਖ
ਦੇਣਾ ਪਾਪ ਸਮਝਦਾ ਹੈ.
ਅੰਤ ਵਿਚ ਬਲੰਟ ਸਾਹਿਬ ਏਹ ਗਲ ਭੀ ਲਿਖਦੇ ਹਨ ਕਿ
ਏਹ ਲੱਛਣ ਭੀ ਹਿੰਦੂਆਂ ਦਾ ਪੂਰਾ ਨਹੀਂ ਹੈ, ਅਰ ਵਾਸਤਵ ਵਿੱਚ
ਹਿੰਦੂ ਮਜ਼ਹਬ ਦੀ ਕੋਈ ਹੱਦ ਨਹੀਂ ਔਰ ਬੇਹੱਦ ਨੂੰ ਹੱਦ ਵਿੱਚ
ਲਿਆ ਨਹੀਂ ਸਕਦੇ.
ਬਲੰਟ ਸਾਹਿਬ ਦੇ ਇਸ ਉੱਪਰ ਲਿਖੇ ਲੱਛਣ ਨੂੰ ਹਰੇਕ
ਆਦਮੀ ਮੰਨਣ ਲਈਂ ਤਿਆਰ ਨਹੀਂ, ਬਲਕਿ ਏਹ ਬ੍ਯਾਨ ਵੇਦ
ਦੇ ਰਚਨਵਾਲਿਆਂ ਨੂੰ ਭੀ ਅਸਚਰਜ ਕਰ ਦੇਣਵਾਲਾ ਹੈ. ਇਲਾਹਾਬਾਦ
ਦੇ ਸੂਬੇ ਵਿੱਚ ਕਈ ਫਿਰਕੇ ਐਸੇ ਹਨ ਜੋ ਨਾਸਤਕ ਹਨ,
ਮੁਰਦੇ ਦਬਦੇ ਹਨ, ਬ੍ਰਾਹਮਣਾਂ ਦੀ ਇੱਜ਼ਤ ਨਹੀਂ ਕਰਦੇ. ਅਰ ਕਈ
ਬ੍ਰਾਹਮਣਾਂ ਨੂੰ ਬੁਲਾਉਂਦੇ ਹਨ ਅਰ ਮੁਰਦੇ ਫੂਕਦੇਹਨ,ਕਈ ਦੱਬਦੇ
ਹਨ. ਚਮਾਰ ਗਾਂ ਖਾਂਦੇ ਹਨ ਅਰ ਹਿੰਦੂਆਂ ਵਿੱਚ ਹੀ ਗਿਣੇ ਜਾਂਦੇ ਹਨ.
ਸਿੱਧਾਂਤ ਏਹ ਹੈ ਕਿ ਜੇ ਕੋਈ ਹਿੰਦੂ ਦੀ ਅਸਲੀਯਤ
ਸਮਝਣ ਵਾਸਤੇ ਮਰਦੁਮਸ਼ੁਮਾਰੀ ਦੇ ਅਫਸਰਾਂ ਦੀਆਂ ਰਪੋਟਾਂ ਅਰ
ਨੋਟਾਂ ਨੂੰ ਪੜ੍ਹਕੇ ਤਸੱਲੀ ਕਰਣੀ ਚਾਹੇ ਤਦ ਕੁਛ ਨਹੀਂ ਹੋਸਕਦੀ.
ਉਸ ਦੀ ਹਿੰਦੂਆਂ ਬਾਬਤ ਉਤਨੀ ਹੀ ਜਾਚ ਰਹੂ ਜਿਤਨੀ ਕਿ
ਉਸ ਨੂੰ ਕਿਤਾਬਾਂ ਪੜ੍ਹਨ ਤੋਂ ਪਹਿਲਾਂ ਸੀ.




ਹਿੰਦੂ-ਆਪ ਧਾਰਮਿਕ ਨਿਯਮਾਂ ਔਰ ਰੀਤੀਆਂ
ਕਰਕੇ ਚਾਹੋ ਸਾਥੋਂ ਜੁਦੇ ਹੋਂ,ਪਰ ਵਿਵਹਾਰ ਦੇ ਵਿਚਾਰ
ਨਾਲ ਅਸੀਂ ਤੁਸੀ ਇੱਕ ਹਾਂ,ਕ੍ਯੋਂਕਿ ਸਿੱਖਾਂ ਦਾ ਕੋਈ
ਜੁਦਾ ਕਾਨੂਨ(sikh Law) ਨਹੀਂ, ਕਿੰਤੂ
“ਹਿੰਦੂਕਾਨੂਨ" ( Hindu Law ) ਅਨੁਸਾਰ ਹੀ ਸਭ ਫ਼ੈਸਲੇ
ਹੁੰਦੇ ਹਨ. ਇਸ ਵਾਸਤੇ ਸਿੱਖ ਹਿੰਦੂਆਂ ਤੋਂ ਅਲਗ
ਨਹੀਂ ਹੋ ਸਕਦੇ.
ਸਿੱਖ-ਪ੍ਯਾਰੇ ਹਿੰਦੂ ਜੀ! ਆਪ ਦਾ “ਹਿੰਦੂ ਲਾ"
(ਜੋ ਧਰਮਸ਼ਾਸਤ੍ਰਾਂ ਅਨੁਸਾਰ ਅਸਲ ਕਾਨੂੰਨ ਹੈ)
ਅੱਜ ਕੱਲ ਕਿਤੇ ਭੀ ਨਹੀਂ ਵਰਤਿਆਜਾਂਦਾ, ਜੇ
ਕਦੇ ਓਹ ਪ੍ਰਚਲਿਤ ਹੁੰਦਾ, ਤਾਂ ਬਹੁਤਿਆਂ ਦੇ ਨੱਕ ਕੰਨ
ਹੱਥ ਪੈਰ ਕੱਟੇ ਹੋਏ ਦਿਖਾਈ ਦਿੰਦੇ, ਔਰ ਕਿਤਨਿਆਂ
ਦੇ ਮੂੰਹ ਕੰਨਾ ਵਿੱਚ ਤੱਤਾ ਤੇਲ ਔਰ ਸਿੱਕਾ ਪੈਂਦਾ
ਨਜ਼ਰ ਆਉਂਦਾ. ਕਾਨੂਨ ਹਮੇਸ਼ਾਂ ਸਮੇਂ ਦੇ ਹੇਰਫੇਰ
ਕਰਕੇ ਰਿਵਾਜ ਔਰ ਰਸਮ ਦੇ ਅਨੁਸਾਰ ਰਾਜਾ ਦੀ
ਸੰਮਤੀ ਨਾਲ ਬਦਲਦਾ ਰਹਿੰਦਾ ਹੈ ਜਿਹਾਕਿ ਆਪ
ਦਾ ਅੱਜਕੱਲ ਹਿੰਦੂ ਕਾਨੂੰਨ ਪ੍ਰਵਿਰਤ ਹੈ. ਅਰ ਸਿੱਖਾਂ
ਦੇ ਬਹੁਤ ਫੈਸਲੇ ਰਿਵਾਜ ਅਨੁਸਾਰ ਹੀ ਹੁੰਦੇ ਹਨ,
ਇਸੇ ਲਈ (Costomarily Law)ਬਣਾਯਾ ਗਯਾਹੈ. ਔਰ




ਆਪ ਨੂੰ ਏਹ ਭੀ ਮਾਲੂਮ ਹੋਣਾ ਚਾਹੀਂਦਾਹੈ ਕਿ ਹਿੰਦੂ
ਈਸਾਈ ਮੁਸਲਮਾਨ ਆਦਿਕਾਂ ਨੇ ਆਪਣਾ ਆਪਣਾ
ਧਰਮ ਥਾਪਦੇ ਹੀ ਬਿਵਹਾਰਿਕ ਕਾਨੂਨ ਨਹੀਂ ਬਣਾ
ਲਏ ਸੇ, ਬਲਕਿ ਇਨ੍ਹਾਂ ਮਤਾਂ ਦੀਆਂ ਧਰਮਪੁਸਤਕਾਂ
ਭੀ ਚਿਰ ਪਿੱਛੋਂ ਲਿਖੀਆਂ ਗਈਆਂ ਹਨ.[65]
ਜ੍ਯੋਂ ਜ੍ਯੋਂ ਸਮੇਂ ਅਨੁਸਾਰ ਕਾਨੂੰਨ ਦੀ ਲੋੜ ਪਈ,
ਤ੍ਯੋਂ ਤ੍ਯੋਂ ਬੁੱਧੀਵਾਨਾਂ ਨੇ ਨੀਤੀ ਦੇ ਪ੍ਰਬੰਧ ਸਥਾਪਨ
ਕਰਦਿੱਤੇ, ਜਿਸ ਦਾ ਨਾਉਂ ਉਸ ਮਤ ਦਾ
ਕਾਨੂਨ ਬਣ ਗਯਾ. ਇਸੀ ਤਰਾਂ ਸਿੱਖਾਂ ਦਾ ਕਾਨੂਨ
(Sikh Law) ਭੀ ਵਾਹਿਗੁਰੂ ਦੀ ਦਯਾ ਕਰਕੇ ਛੇਤੀ ਹੀ
ਤਯਾਰ ਹੋ ਜਾਊਗਾ. ਜੇਹਾ ਕਿ ਮਾਲਵੇੇਂਦ੍ਰ ਬਹਾਦੁਰ
ਮਹਾਰਾਜਾ ਰਿਪੁਦਮਨ ਸਿੰਘ ਸਾਹਿਬ ਨਾਭਾਪਤੀ
ਜੀ ਦੇ ਪੁਰਸ਼ਾਰਥ ਨਾਲ “ਆਨੰਦ ਮੈਰਿਜ ਐਕਟ"
( Anand Marriage Act ) ਬਣਗਯਾ ਹੈ. ਗੁਰੁਬਾਣੀ
ਅਰ ਰਹਿਤਨਾਮਿਆਂ ਵਿੱਚ ਸੂਤ੍ਰਰੂਪ ਕਰਕੇ ਸਿੱਖੀ
ਦਾ ਕਾਨੂਨ ਪਹਿਲਾਂ ਹੀ ਲਿਖਿਆਗਯਾ ਹੈ, ਹੁਣ




ਕੇਵਲ ਸਮਯ ਅਨੁਸਾਰ ਵਿਸਥਾਰ ਦੀ ਲੋੜ ਹੈ.
ਆਪ ਦੀ ਇਸ ਸ਼ੰਕਾ ਤੋਂ ਪਹਿਲਾਂ ਸਰ ਲੈਪਲ
ਗ੍ਰਿਫ਼ਿਨ ( Sir Lepel H-Griffin ) ਇਸ਼ਾਰੇ ਨਾਲ
"ਸਿੱਖ ਲਾ” ਬਣਾਉਣ ਲਈਂ ਪ੍ਰੇਰਦੇ ਹਨ, ਔਰ
ਏਹਭੀ ਪ੍ਰਗਟ ਕਰਦੇ ਹਨ ਕਿ ਸਿੱਖਾਂ ਵਾਸਤੇ
"ਹਿੰਦੂ ਲਾ" ਬਰਤਣਾ ਅਯੋਗ ਹੈ ਓਹ ਲਿਖਦੇ ਹਨ ਕਿ-

"ਸਿੱਖਾਂ ਨੇ ਹਿੰਦੂਧਰਮ ਛੱਡ ਦਿੱਤਾ ਹੈ ਇਸਵਾਸਤੇ ਹਿੰਦੂਆਂ
ਦਾ ਕਾਨੂਨ ਭੀ ਨਾਲਹੀ ਛੁਟਗਯਾ. ਔਰ ਸਿੱਖਾਂ ਨੂੰ ਹਿੰਦੂਕਾਨੂੰਨ
ਦਾ ਹਵਾਲਾ ਦੇਣਾ ਓਹੋਜੇਹਾ ਹੈ ਜਿਸਤਰਾਂ ਕੋਈ ਮੁਸਲਮਾਨ,ਸਿੱਖ
ਬਣਕੇ ਸ਼ਰਾਮੁਹੰਮਦੀ ਦਾ ਹਵਾਲਾ ਦੇਵੇ.[66]
ਹਿੰਦੂ-ਆਪ ਦੀਆਂ ਸਭ ਬਾਤਾਂ ਪਰ ਵਿਚਾਰ ਕਰਕੇ
ਮੈਂ ਏਹ ਗੱਲ ਮੰਨਦਾਹਾਂ ਕਿ ਤੁਸੀਂ ਹਿੰਦੂ ਨਹੀਂ
ਪਰ ਲੰਮੀ ਸੋਚਣ ਤੋਂ, ਸਿੱਖਾਂ ਦਾ ਹਿੰਦੁਆਂ ਨਾਲੋਂ




ਜੁਦਾ ਹੋਣਾ ਲਾਭਦਾਈ ਨਹੀਂ ਦਿਸਦਾ, ਪਹਿਲਾਂ
ਏਹ ਕਿ ਆਪਸ ਵਿੱਚ ਵਿਰੋਧ ਵਧਦਾ ਹੈ, ਦੂਜੇਸਿੱਖਾਂ
ਦੀ ਤਾਦਾਦ ਥੋੜੀ ਹੈ ਜੇ ਸਿੱਖ, ਹਿੰਦੁਕੌਮ ਤੋਂ
(ਜੋ ਇਸ ਵੇਲੇ ਬਡੀ ਸਮਰਥਾਵਾਨ ਹੈ) ਜੁਦੇ ਹੋਜਾਣ,
ਤਾਂ ਭਾਰੀ ਹਾਨੀ ਹੋਸਕਦੀ ਹੈ,ਬੁੱਧੀਵਾਨਾਂ ਦਾ ਕਹਿਣਾ
ਹੈ ਕਿ ਜਿੱਥੋੋੋਂ ਤੋੜੀ ਹੋ ਸਕੇ ਆਪਣੀ ਸਾਮਰਥ
ਵਧਾਉਣੀ ਚਾਹੀਏ.
ਸਿੱਖ--ਪ੍ਯਾਰੇ ਹਿੰਦੂ ਭਾਈ ਸਾਹਿਬ! ਏਹ ਗੱਲ
ਆਪ ਡੂੰਘੀ ਵਿਚਾਰ ਨਾਲ ਨਹੀਂ ਆਖ ਰਹੇ ਔਰ
ਪੁਰਾਣੇ ਇਤਿਹਾਸਾਂ ਨੂੰ ਧ੍ਯਾਨ ਨਾਲ ਵਿਚਾਰਕੇ ਔਰ
ਦੂਜੀਆਂ ਕੌਮਾਂ ਜਿਸ ਜਿਸ ਤਰਾਂ ਅਲਗ ਹੋਕੇ
ਪ੍ਰਬਲ ਹੋਈਆਂ ਹਨ ਉਨ੍ਹਾਂ ਕਾਰਣਾਂ ਨੂੰ ਸਿੱਖਕੌਮ
ਦੀ ਹਾਲਤ ਨਾਲ ਟਾਕਰਾ ਕਰਕੇ ਨਹੀਂ ਦੇਖਦੇ.
ਮੇਰੇ ਪ੍ਰੇਮੀ ਜੀ! ਕੋਈ ਕੌਮ ਭੀ ਸੰਸਾਰ ਪਰ
ਸ੍ਵਤੰਤ੍ਰ ਹੋਏ ਬਿਨਾਂ ਪੂਰੀ ਉੱਨਤੀ ਨਹੀਂ ਕਰਸਕੀ.
ਜਦ ਤੋੜੀ ਕੋਈ ਕੌਮ ਕਿਸੇ ਕੌਮਦੀ ਸ਼ਾਖ ਬਣਕੇ
ਰਹੀ ਹੈ, ਤਦ ਤੋੜੀ ਗੁਲਾਮੀਦਸ਼ਾ ਵਿੱਚ ਰਹੀ ਹੈ,

ਔਰ ਵਾਧੇ ਦੇ ਥਾਂਉਂ ਘਾਟਾ ਹੁੰਦਾ ਰਹਿਆ ਹੈ[67]
ਗੁਰੂ ਸਾਹਿਬ ਦਾ ਸਾਨੂੰ ਸਭ ਤੋਂ ਮੁੱਖ ਉਪਦੇਸ਼
ਏਕਤਾ ਔਰ ਪਰਸਪਰ ਪ੍ਰੇਮ ਦਾ ਹੈ, ਜਿਸ ਨੂੰ ਅਸੀਂ
ਕਦੇ ਭੀ ਵਿਸਾਰ ਨਹੀਂ ਸਕਦੇ. ਔਰ ਸਭ ਕੌਮਾਂ ਨਾਲ
ਪੜੋਸੀਆਂ ਜੇਹਾ ਪ੍ਯਾਰ ਕਰਦੇ ਹਾਂ, ਔਰ ਉਨ੍ਹਾਂ ਦੀ
ਹਾਨੀ ਔਰ ਲਾਭ ਨੂੰ ਆਪਣੀ ਹਾਨੀ ਲਾਭ ਜਾਣਦੇ
ਹਾਂ, ਪਰ ਧਾਰਮਿਕ ਔਰ ਸਾਮਾਜਿਕ ਨਿਯਮਾਂ
ਅਨੁਸਾਰ ਇੱਕ ਨਹੀਂ ਹੋਸਕਦੇ. ਬਲਕਿ ਅਸੀਂ ਤਜਰਬੇ
ਨਾਲ ਵੇਖਿਆ ਹੈ ਕਿ ਹਿੰਦੂਕੌਮ ਨਾਲ ਇੱਕਮਿੱਕ
ਹੋਣਕਰਕੇ ਸਿੱਖਾਂ ਦੀ ਭਾਰੀ ਹਾਨੀ ਹੋਈ ਹੈ,
ਔਰ ਨਿੱਤ ਹੋ ਰਹੀ ਹੈ:-
(ਉ) ਅਨੇਕਾਂ ਸਿੱਖਖ਼ਾਨਦਾਨ ਮੋਨੇ ਹੋਗਏ
ਹਨ, ਖ਼ਾਸਕਰਕੇ ਜੋ ਮਹਾਰਾਜਾ ਰਣਜੀਤ ਸਿੰਘ ਵੇਲੇ



ਸਿੱਖ ਬਣੇ ਸੇ,ਓਨ੍ਹਾਂ ਵਿੱਚੋਂ ਬਹੁਤਹੀ,ਪੁਰਾਣੇ ਭਾਈਚਾਰੇ
ਵਿੱਚ ਜਾਮਿਲੇ.
(ਅ) ਅਨੇਕਾਂ ਨੇ ਮੋਨਿਆਂ ਨਾਲ ਸਾਕ ਸੰਬੰਧ
ਕਰਕੇ ਅਪਣੇ ਪਵਿਤ੍ਰਧਰਮ ਨੂੰ ਤਿਆਗਦਿੱਤਾ ਹੈ,
ਔਰ ਸਿੱਖਾਂ ਨੂੰ ਪਰਚਾਉਂਣ ਲਈ ਆਖਦੇ ਹਨ ਕਿ
ਸਿੱਖੀ ਮਨ ਤੋਂ ਧਾਰਨ ਕਰਨੀ ਚਾਹੀਏ, ਕੇਸ ਕੱਛ
ਆਦਿਕ ਚਿੰਨ੍ਹਾਂ ਔਰ ਅੰਮ੍ਰਿਤ ਵਿੱਚ ਸਿੱਖੀ ਥੋੜਾ
ਬੜੀ ਹੈ.?[68] ਆਪ ਨੂੰ ਮਾਲੂਮ ਰਹੇ ਕਿ ਐਸਾ
ਕਹਿਣਵਾਲੇ ਮਨ ਤੋਂ ਭੀ ਸਿੱਖ ਨਹੀਂ ਹਨ, ਕੇਵਲ
ਦੂਸਰਿਆਂ ਪਰ ਸਿੱਖੀ ਦੇ ਖ਼ਯਾਲ ਪ੍ਰਗਟ ਕਰਕੇ
ਹੋਰਨਾਂ ਨੂੰ ਫਸਾਉਣ ਦੇ ਯਤਨ ਵਿੱਚ ਹਨ.
(ਇ) ਸਿੱਖਾਂ ਦਾ ਬਹੁਤਧਨ ਹਰ ਸਾਲ ਬ੍ਰਾਹਮਣਾਂ
ਦੇ ਘਰ ਵ੍ਯਰਥ ਜਾ ਰਹਿਆ ਹੈ, ਜਿਸ ਤੋਂ
ਸਿੱਖਕੌਮ ਨੂੰ ਕੁਛਭੀ ਲਾਭ ਨਹੀਂ. ਦੇਖੋ! ਪਿਛਲੇ
“ਗੰਗਾ ਦੇ ਕੁੰਭ” ਪਰ ਇੱਕ ਲੱਖ ਸਿੱਖ ਤੀਰਥ-
ਯਾਤ੍ਰਾ ਨੂੰ ਗਯਾ, ਜੇ ਇੱਕ ਆਦਮੀ ਪਿੱਛੇ ਘੱਟ ਤੋਂ
ਘੱਟ ਦਸ ਰੁਪਯੇ ਖ਼ਰਚ ਦੇ ਲਾਈਏ ਤਾਂ ਦਸ ਲੱਖ
ਰੁਪਯਾ ਕੇਵਲ ਇੱਕ ਮੇਲੇ ਦਾ ਜੁੜਦਾ ਹੈ, ਜੋ ਸਾਡੀ




ਭੋਲੀ ਕੌਮ ਨੇ ਵ੍ਯਰਥ ਗੁਆਦਿੱਤਾ. ਜੇ ਇਸ
ਰੁਪਏ ਨਾਲ ਸਿੱਖਲੜਕੀਆਂ ਵਾਸਤੇ ਕਾਲਿਜ ਬਣ
ਜਾਂਦਾ ਤਾਂ ਕੌਮ ਨੂੰ ਕਿਤਨਾ ਲਾਭ ਪਹੁੰਚਦਾ ਔਰ ਜੇ
ਯਤੀਮਖਾਨੇ ਖੋਲ੍ਹੇ ਜਾਂਦੇ ਤਾਂ ਕੇਹਾ ਚੰਗਾ ਹੁੰਦਾ.
ਇਸੀ ਤਰਾਂ ਜੰਮਣੇ ਔਰ ਮਰਣੇ ਪਰ ਨਿੱਤ ਲੱਖਾਂ
ਰੁਪਯਾ ਸਿੱਖਕੌਮ ਦਾ ਬਰਬਾਦ ਹੋ ਰਹਿਆ ਹੈ,ਜੇ
ਏਹ ਕੌਮ ਦੀ ਰਕਮ ਕੌਮ ਵਿੱਚ ਹੀ ਸ਼ੁਭਕਾਰਯਾਂ
ਪਰ ਖ਼ਰਚ ਕੀਤੀ ਜਾਵੇ ਤਾਂ ਕਿਤਨੀ ਤਰੱਕੀ ਹੋ
ਸਕਦੀ ਹੈ.
(ਸ) ਹਿੰਦੂਆਂ ਦੀ ਤਰਫੋਂ ਨਿੱਤ ਏਹ ਯਤਨ
ਹੁੰਦਾ ਹੈ ਕਿ ਸਿੱਖੀ ਦੇ ਨਿਸ਼ਾਨ ਮਿਟਾਏ ਜਾਣ ਔਰ
ਸਿੱਖਾਂ ਨੂੰ ਹਿੰਦੂਮਤ ਵਿੱਚ ਹੀ ਲਯ ਕੀਤਾ ਜਾਵੇ.
ਦ੍ਰਿਸ਼ਟਾਂਤ ਲਈ ਦੇਖੋ ! ਜਦ ਕੋਈ ਅਗ੍ਯਾਨੀ ਸਿੱਖ
ਸ਼੍ਰਾੱਧ ਕਰਾਉਂਦਾ ਜਾਂ ਗਯਾ ਆਦਿਕ ਤੀਰਥਾਂ ਪਰ
ਬ੍ਰਾਹਮਣਾਂ ਦੇ ਧੱਕੇ ਚੜ੍ਹਦਾ ਹੈ ਤਾਂ ਪਹਿਲਾਂ ਕੱਛ ਔਰ
ਕੜੇ ਨੂੰ ਵਿਦਾਇਗੀ ਦਿੱਤੀ ਜਾਂਦੀ ਹੈ, ਜਿਸ ਦਾ
ਭਾਵ ਏਹ ਹੈ ਕਿ ਸਿੱਖੀ ਦੇ ਚਿੰਨ੍ਹ ਧਾਰਕੇ ਓਹ ਹਿੰਦੂ
ਰੀਤੀ ਨਹੀਂ ਕਰਾ ਸਕਦਾ,ਪਰ ਜੇ ਸਿੱਖ ਹਿੰਦੂਧਰਮ
ਪਰ ਭਰੋਸਾ ਹੀ ਨਾ ਰੱਖਣ ਤਾਂ ਹਿੰਦੂਆਂ ਦੀ ਏਹ
ਸਾਮਰਥ ਨਹੀਂ ਕਿ ਸਿੱਖਾਂ ਦੇ ਘਰ ਜਾਕੇ ਉਨ੍ਹਾਂ ਦੇ




ਧਾਰਮਿਕ ਚਿੰਨ੍ਹ ਦੂਰ ਕਰਦੇਣ.[69]

ਔਰ ਆਪਨੇ ਜੋ ਆਖਿਆ ਹੈ ਕਿ ਸਿੱਖ ਕੌਮ ਦਾ
ਹਿੰਦੂਆਂ ਤੋਂ ਜੁਦਾ ਹੋਣਾ ਵਿਰੋਧ ਦਾ ਕਾਰਣ ਹੈ, ਸੋਭੀ
ਸਹੀ ਨਹੀਂ, ਕ੍ਯੋਂਕਿ ਸਿੱਖ ਕਿਸੇ ਨਾਲ ਵਿਰੋਧ ਨਹੀਂ
ਕਰਦੇ. ਓਹ ਸਤਿਗੁਰਾਂ ਦੇ ਇਨ੍ਹਾਂ ਬਚਨਾਂ ਪਰ ਨਿਸ਼ਚਾ
ਕਰਕੇ ਸਭ ਸੰਸਾਰ ਦੇ ਜੀਵਾਂ ਨੂੰ ਆਪਣਾ
ਪ੍ਯਾਰਾਂ ਸਮਝਦੇ ਹਨ:-

(੧) ਸਭ ਕੋ ਮੀਤ ਹਮ ਆਪਨ ਕੀਨਾ,
ਹਮ ਸਭਨਾ ਕੇ ਸਾਜਨ. (ਧਨਾਸਰੀ ਮਹਲਾ ੫)
(੨) ਤੁਮਰੀ ਕ੍ਰਿਪਾ ਤੇ ਸਭਕੋ ਅਪਨਾ,
ਮਨ ਮਹਿ ਇਹੈ ਬੀਚਾਰਿਓ. (ਦੇਵਗੰਧਾਰੀ ਮਹਲਾ ੫ )
(੩) ਨਾ ਕੋ ਬੈਰੀ ਨਹੀ ਬਿਗਾਨਾ,
ਸਗਲ ਸੰਗ ਹਮਕਉ ਬਨਿਆਈ. (ਕਾਨੜਾ ਮਹਲਾ ੫)
(੪) ਰੋਸ ਨ ਕਾਹੂ ਸੰਗ ਕਰਉ,
ਆਪਨਆਪ ਬੀਚਾਰ. (ਬਾਵਨ ਅਖਰੀ ਮ : ੫)
(੫) ਮੰਦਾ ਕਿਸੈ ਨ ਆਖ ਝਗੜਾ ਪਾਵਣਾ. (ਵਡਹੰਸ ਮਹਲਾ ੧)
(੬) ਗੁਰਮੁਖ ਵੈਰ ਵਿਰੋਧ ਗਵਾਵੈ. (ਸਿਧ ਗੋਸਟਿ ਮ : ੧)
(੭) ਮਨ ਅਪੁਨੇ ਤੇ ਬੁਰਾ ਮਿਟਾਨਾ.
ਪੇਖੈ ਸਗਲ ਸ੍ਰਿਸਟਿ ਸਾਜਨਾ, (ਸੁਖਮਨੀ ਮਹਲਾ ੫)
ਪ੍ਯਾਰੇ ਭਾਈ ! ਏਹ ਕਹਾਵਤ ਪ੍ਰਸਿੱਧ ਹੈ ਕਿ


"ਤਾੜੀ ਦੋਹਾਂ ਹੱਥਾਂ ਨਾਲ ਵਜਦੀ ਹੈ" ਸੋ ਜੇ ਕੋਈ
ਅਕਾਰਣ ਸਿੱਖਾਂ ਨਾਲ ਵਿਰੋਧ ਕਰੇ,ਤਾਂ ਇਸ ਪਾਸਿਓਂ
ਸ਼ਾਂਤੀ ਹੋਣ ਕਰਕੇ ਆਪੇ ਹੀ ਵਿਰੋਧ ਸ਼ਾਂਤ ਹੈ.
ਦ੍ਰਿਸ਼ਟਾਂਤ ਲਈਂ ਦੇਖੋ! ਜਦ ਸਿੱਖਾਂ ਨੂੰ ਹਿੰਦੂਆਂ ਨੇ
ਮੁਸਲਮਾਨ ਹਾਕਮਾਂ ਪਾਸ ਫੜਕੇ ਪੇਸ਼ ਕੀਤਾ ਔਰ
ਕਤਲ ਕਰਵਾਯਾ, ਔਰ ਕੇਸਾਂ ਵਾਲੇ ਸਿਰ ਵੱਢਕੇ
ਹਾਕਮਾਂ ਪਾਸ ਭੇਜਕੇ ਇਨਾਮ ਹਾਸਿਲ ਕੀਤੇ, ਉਸ
ਵੇਲੇ ਭੀ ਸਿੱਖਾਂ ਨੇ ਹਿੰਦੂਆਂ ਨਾਲ ਵੈਰ ਕਰਣ ਦੀ
ਥਾਂ ਉਨ੍ਹਾਂ ਦੀ ਬਹੂ ਬੇਟੀਆਂ ਦੇ ਛੁਡਾਉਣ ਵਾਸਤੇ
ਔਰ ਇਸ ਦੇਸ਼ ਤੋਂ ਅਧਰਮ ਔਰ ਜ਼ੁਲਮ ਹਟਾਉਂਣ
ਲਈਂ ਆਪਣਾ ਲਹੂ ਬਹਾਯਾ,ਔਰ ਗੁਰੂ ਗ੍ਰੰਥਸਾਹਿਬ
ਜੀ ਦੇ ਇਸ ਬਚਨ ਪਰ ਅਮਲ ਕੀਤਾ:-

ਫਰੀਦਾ ਬੁਰੇ ਦਾ ਭਲਾ ਕਰ ਗੁਸਾ ਮਨ ਨ ਹਢਾਇ,
ਦੇਹੀ ਰੋਗ ਨ ਲਗਈ ਪਲੈ ਸਭਕਿਛੁ ਪਾਇ.
ਔਰ ਅਸੀਂ ਏਹ ਭੀ ਚੰਗੀ ਤਰਾਂ ਜਾਣਦੇ ਹਾਂ
ਕਿ ਹਿੰਦੂਆਂ ਦਾ ਸਾਡੇ ਨਾਲ ਕੋਈ ਵੈਰ ਨਹੀਂ,ਸਗੋਂ
ਪ੍ਰੇਮ ਹੈ. ਔਰ ਓਹ ਸਾਡੇ ਸਤਗੁਰਾਂ ਦੇ ਉਪਕਾਰਾਂ ਨੂੰ
ਅੱਛੀਤਰਾਂ ਜਾਣਦੇ ਹਨ, ਔਰ ਅਸੀਂ ਭੀ ਸਦੈਵ
ਉਨ੍ਹਾਂ ਦਾ ਭਲਾ ਚਾਹੁਨੇ ਹਾਂ. ਵਿਰੋਧ ਦਾ ਕਾਰਣ
ਸਿਰਫ਼ ਓਹ ਆਦਮੀ ਹਨ ਜਿਨ੍ਹਾਂ ਨੂੰ ਖ਼ੁਦਗਰਜ਼ੀ-





ਰੂਪ ਭੁਤ ਲੱਗਿਆ ਹੋਯਾ ਹੈ,ਔਰ ਜੋ ਸਿੱਖਕੌਮ ਨੂੰ
ਆਪਣਾ ਦਾਸ਼ ਬਣਾਕੇ ਖੀਸੇ ਭਰਣੇ ਚਾਂਹੁੰਦੇ ਹਨ,
ਉਨ੍ਹਾਂ ਨੂੰ ਭਰੋਸਾ ਹੋਗਯਾ ਹੈ ਕਿ ਜੇ ਸਿੱਖ ਕੌਮ ਸਾਡੇ
ਹੱਥੋਂ ਜਾਂਦੀ ਰਹੀ ਤਾਂ ਆਮਦਨ ਦਾ ਭਾਰੀ ਹਿੱਸਾ
ਮਾਰਿਆ ਜਾਊ. ਏਹੀ ਲੋਕ ਜਗਾ ਜਗਾ ਰੌਲਾ ਮਚਾਕੇ
ਉਪਾਧੀ ਛੇੜਰਹੇ ਹਨ ਔਰ ਵਿਰੋਧ ਫੈਲਾ ਰਹੇ ਹਨ,
ਜੇ ਵਾਹਗੁਰੁ ਇਨ੍ਹਾਂ ਨੂੰ ਸੁਮਤਿ ਦੇਵੇ ਤਾਂ ਕਮਾਈ ਕਰਕੇ
ਖਾਣ ਨੂੰ ਚੰਗਾ ਸਮਝਣ ਔਰ ਬਿਗਾਨੇ ਹੱਕ ਨੂੰ
ਹਰਾਮ ਜਾਣਨ,ਫੇਰ ਆਪਹੀ ਸਾਰੇ ਝਗੜੇ ਮਿਟੇ
ਪਏ ਹਨ.
ਇਨ੍ਹਾਂ[70] ਸ੍ਵਾਰਥੀ ਲੋਕਾਂ ਨੇ ਹੀ ਪੋਥੀਆਂ ਛਾਪਕੇ
ਔਰ ਅਖਬਾਰਾਂ ਵਿੱਚ ਮਜ਼ਮੂਨ ਦੇਕੇ ਏਹ ਸਿੱਧ



ਕਰਨ ਦਾ ਯਤਨ ਕੀਤਾ ਹੈ ਕਿ "ਸਿੱਖ ਹਿੰਦੂ ਹਨ."
ਭਲਾ ਕੋਈ ਵਿਚਾਰਵਾਨ ਸੋਚੇ ਕਿ ਜੇ ਸਿੱਖ
ਆਪਣੇ ਆਪ ਨੂੰ "ਅਹਿੰਦੂ" ਕਹਿੰਦੇ ਹਨ ਤਾਂ
ਕਿਸੇ ਦਾ ਕੀ ਵਿਗੜਦਾ ਹੈ. ਹਾਂ-ਜੇ ਸਿੱਖ ਹਿੰਦੂਆਂ
ਨੂੰ ਆਖਣ ਕਿ ਤੁਸੀਂ ਹਿੰਦੂ ਨਹੀਂ ਤਾਂ ਬੇਸ਼ੱਕ
ਝਗੜੇ ਦੀ ਗੱਲ ਹੈ. ਜੇ ਕੋਈ ਏਹ ਆਖੇ ਕਿ ਹਿੰਦੁ,ਸਿੱਖਾਂ
ਨਾਲ ਹਮਦਰਦੀ ਕਰਦੇ ਹਨ ਔਰ ਉਨ੍ਹਾਂ ਨੂੰ ਆਪਣੇ
ਤੋਂ ਵੱਖਰਾ ਹੁੰਦਾ ਦੇਖਕੇ ਦੁਖ ਮੰਨਦੇ ਹਨ,ਤਾਂ ਏਹ
ਗੱਲ ਭੀ ਨਿਰੀ ਝੂਠ ਹੈ, ਕਯੋਂਕਿ ਚਾਰੇ ਪਾਸਿਆਂ ਤੋਂ
ਸਿੱਖਾਂ ਨੂੰ ਮਲੀਆਮੇਟ ਕਰਣ ਲਈਂ ਜੋ ਹਿੰਦੂਆਂ
ਦੀ ਤਰਫੋਂ ਯਤਨ ਹੋ ਰਹਿਆ ਹੈ ਸੋ ਕਿਸੇ ਤੋਂ ਗੁੱਝਾ
ਨਹੀਂ. ਕੋਈ ਹਿੰਦੂ ਇੱਕ ਦ੍ਰਿਸ਼ਟਾਂਤ ਲਈਂ ਤਾਂ ਦੱਸੇ
ਕਿ ਫਲਾਣੇ ਸਿੱਖ ਨੂੰ ਧਰਮ ਤੋਂ ਪਤਿਤ ਹੁੰਦੇ ਕਿਸੇ
ਹਿੰਦੂ ਨੇ ਬਚਾਯਾ ਹੈ. ਇਸ ਦੇ ਵਿਰੁੱਧ ਅਸੀਂ ਹਜ਼ਾਰਾਂ
ਦ੍ਰਿਸ਼ਟਾਂਤ ਵਿਖਾ ਸਕਦੇ ਹਾਂ ਕਿ ਕਿਤਨਿਆਂ ਸਿੱਖਾਂ ਦੇ
ਹਿੰਦੂਆਂ ਨੇ ਕੇਸ਼ ਦੂਰਕੀਤੇ,ਕਈਆਂ ਨੂੰ ਹੁੱਕੇ ਦੀ
ਧੂਪ ਦਿੱਤੀ,ਕਈਆਂ ਦੀ ਕ੍ਰਿਪਾਨ ਕੱਛ ਉਤਰਵਾਕੇ
ਸੰਕਲਪ ਕਰਵਾਏ,ਕਿਤਨਿਆਂਹੀ ਗੁਰੁਮੰਦਿਰਾਂ ਵਿੱਚ
ਸਿੱਖਧਰਮ ਦੀਆਂ ਰੀਤਾਂ ਹਟਾਕੇ ਆਪਣੇ
ਘੰਟਿਆਂ ਦੀ ਘਨਘੋਰ ਮਚਾਕੇ ਭੋਲੇ ਸਿੱਖਾਂ ਨੂੰ




ਇੰਦ੍ਰਜਾਲ ਨਾਲ ਮੋਹਿਤ ਕੀਤਾ,ਕਈ ਗੁਰਦ੍ਵਾਰਿਆਂ
ਦੀਆਂ ਜਾਯਦਾਤਾਂ ਆਪਣੇ ਨਾਉਂ ਕਰਵਾਕੇ
ਅੱਜ ਸਿੱਖੀ ਤੋਂ ਇਨਕਾਰੀ ਔਰ ਆਕੀ ਹੋਏ ਬੈਠੇ
ਹਨ. ਐਹੋਜੇਹੇ ਆਪਨੂੰ ਹੋਰ ਕੀ ਕੀ ਪ੍ਰਸੰਗ ਸੁਣਾਈਏ
ਜੋ ਸਿੱਖਧਰਮ ਦੀ ਸ੍ਰਿਸ਼ਟੀ ਵਿੱਚ ਇਨ੍ਹਾਂ ਮਹਾਂ ਕੌਤਕੀਆਂ
ਨੇ ਉਲਟ ਪੁਲਟ ਕੀਤੀ ਹੈ.ਐਸੀ ਹਾਲਤ ਵਿੱਚ
ਕੌਨ ਬੁੱਧੀਵਾਨ ਆਖ ਸਕਦਾ ਹੈ ਕਿ ਹਿੰਦੂਆਂ ਦੀ
ਤਰਫੋਂ ਹਮਦਰਦੀ ਦੇ ਖ਼ਯਾਲ ਕਰਕੇ ਸਿੱਖਾਂ ਨੂੰ ਹਿੰਦੂ
ਸਾਬਤ ਕਰਣ ਦੀ ਕੋਸ਼ਿਸ਼ ਹੋ ਰਹੀ ਹੈ?
ਜੇ ਕਿਤੇ ਸਿੱਖਾਂ ਦਾ ਕੁਛ ਹਿੱਸਾ ਫੌਜ ਵਿੱਚ,
ਔਰ ਵਾਹਿਗੁਰੂ ਦੀ ਦਯਾ ਕਰਕੇ ਜੇਹਾ ਕਿ
ਹੁਣ ਨਿੱਤ ਨਵਾਂ ਵਿਦ੍ਯਾ ਦਾ ਪ੍ਰਕਾਸ਼ ਹੋਰਿਹਾ ਹੈ,
ਨਾਂ ਹੁੰਦਾ, ਤਾਂ ਹੁਣ ਨੂੰ ਆਪ ਸਿੱਖਧਰਮ ਕਾਗਜ਼ਾਂ
ਵਿੱਚ ਹੀ ਦੇਖਦੇ, ਪਰ ਅਕਾਲਪੁਰੁਖ ਦਾ
ਧੰਨ੍ਯਵਾਦ ਹੈ ਕਿ ਉਸ ਨੇ ਕ੍ਰਿਪਾ ਕਰਕੇ ਏਹ
ਗੱਲ ਸੁਝਾਈ ਹੈ ਕਿ ਇਸ ਸਮਯ ਸਾਨੂੰ ਆਪਣੀ
ਧਾਰਮਿਕ ਔਰ ਬਿਵਹਾਰਿਕ ਦਸ਼ਾ ਸੁਧਾਰਣੀ
ਚਾਹੀਏ, ਔਰ ਸਤਿਗੁਰਾਂ ਦੇ ਪਵਿਤ੍ਰ ਬਚਨਾਂ ਪਰ
ਭਰੋਸਾ ਕਰਕੇ "ਸਿੱਖਕੌਮ" ਬਣਕੇ ਸੰਸਾਰ ਪਰ
ਆਪਣੀ ਹਸਤੀ ਕਾਯਮ ਰੱਖਣੀ ਚਾਹੀਏ.


ਔਰ ਪ੍ਯਾਰੇ ਹਿੰਦੂ ਭਾਈ! ਆਪਨੂੰ ਨਿਸ਼ਚਾ ਰਹੇ
ਕਿ ਜੇ ਸਿੱਖ ਆਪਦੀ ਅਭਿਲਾਖਾ ਅਨੁਸਾਰ ਆਪਣੇ
ਤਾਈਂ ਹਿੰਦੂ ਭੀ ਕਲਪ ਲੈਣ, ਤਦ ਭੀ ਇਸ ਦੇਸ਼
ਦਾ ਕੁਛ ਉਪਕਾਰ ਨਹੀਂ ਹੋਸਕਦਾ, ਕਯੋਂਕਿ ਜਿਥੇ
ਸੈਂਕੜੇ ਫਿਰਕੇ ਅੱਗੇ ਹਿੰਦੂ ਕਹਾਉਂਦੇ ਹਨ, ਓਥੇ
ਇੱਕ ਨੰਬਰ ਹੋਰ ਸ਼ਾਮਲ ਹੋਣ ਕਰਕੇ ਹਿੰਦੂਆਂ ਦਾ
ਕੀ ਭਲਾ ਹੋਸਕਦਾ ਹੈ?
ਸਾਡਾ ਦੇਸ਼ ਤਦ ਹੀ ਉੱਨਤ ਹੋ ਸਕਦਾ ਹੈ, ਜੇ
ਸਭ ਮਜ਼ਹਬਾਂ ਦੇ ਆਦਮੀ ਆਪਣੇ ਆਪਣੇ ਧਰਮਾਂ
ਨੂੰ ਜਾਪਾਨੀਆਂ ਵਾਂਙ ਪੂਰਨਰੀਤੀ ਕਰਕੇ ਧਾਰਦੇ
ਹੋਏ,ਅੰਨ੍ਯਧਰਮੀ ਭਾਰਤਨਿਵਾਸੀਆਂ ਨੂੰ ਭੀ
ਆਪਣਾ ਅੰਗ ਮੰਨਣ, ਅਰ ਇੱਕ ਦੀ ਹਾਨੀ ਨੂੰ ਦੇਸ਼
ਦੀ ਹਾਨੀ ਜਾਣਨ ਔਰ ਮਜ਼ਹਬ ਦੇ ਭੇਦ ਨੂੰ ਫੁੱਟ
ਦਾ ਕਾਰਣ ਨਾ ਬਣਾਉਣ ਅਰ ਅਪਣੇ ਧਰਮ ਦਾ
ਪ੍ਰਚਾਰ ਸਤਗੁਰੂ ਨਾਨਕ ਦੇਵ ਦੇ ਪੂਰਣਿਆਂ ਪਰ
ਚਲਦੇ ਹੋਏ ਇਸ ਰੀਤੀ ਨਾਲ ਕਰਣ ਜਿਸ ਤੋਂ
ਪਰਸਪਰ ਈਰਖਾ ਦ੍ਵੇਸ਼ ਨਾ ਵਧੇ.
ਸ਼੍ਰੀ ਗੁਰੁ ਨਾਨਕ ਪੰਥੀ ਮੇਰੇ ਪ੍ਰੇਮੀ ਭਾਈਓ !
ਮੈਨੂੰ ਪੂਰਾ ਭਰੋਸਾ ਹੈ ਕਿ ਆਪ ਉੱਪਰ ਲਿਖੀ ਚਰਚਾ
ਪੜ੍ਹਕੇ ਆਪਣੇ ਆਪ ਨੂੰ ਸਿੱਖਕੌਮ ਮੰਨੋ ਗੇ, ਔਰ


ਨਿਰਸੰਦੇਹ ਜਾਣੋ ਗੇ ਕਿ-“ਹਮ ਹਿੰਦੂ ਨਹੀਂ", ਅਰ
ਇਸ ਦੇ ਨਾਲ ਹੀ ਸਭ ਦੇਸ਼ਭਾਈਆਂ ਨਾਲ ਪ੍ਯਾਰ
ਵਧਾਉਂਦੇ ਹੋਏ ਸਾਰੇ ਭਾਰਤ ਨਿਵਾਸੀਆਂ ਨੂੰ ਆਪਣਾਂ
ਅੰਗ ਸਮਝੋੋਂਗੇ.

ਅੜਿੱਲ


ਗੁਰੁਬਾਨੀ ਕੋ ਗ੍ਯਾਨ ਸ਼ਸਤ੍ਰ ਸਮ ਧਾਰਿਯੇ,
ਭੇਦ ਭਰਮ ਅਗ੍ਯਾਨ ਪਖੰਡ ਪ੍ਰਹਾਰਿਯੇ,
ਪਿਤਾ ਏਕ ਕੇ ਪੁਤ੍ਰ ਵਿਸ਼੍ਵ ਮੇਂ ਜਹਿ ਕਹੀਂ,
ਹੋ! ਇਸ ਪਰ ਭੀ ਲਿਹੁ ਜਾਨ ਕਿ “ਹਮਹਿੰਦੂ ਨਹੀਂ."

ਇਤਿ


     -----o------


ਪ੍ਰੋਫੈਸਰ (ਡਾ.) ਸੁਰਿੰਦਰ ਸਿੰਘ ਕੋਹਲੀ
ਦੇ ਪਰਿਵਾਰ ਵਲੋਂ ਭੇਂਟਾ




  1. ਤੂੰ ਉਸ ਜੜ੍ਹ ਪੱਥਰ ਨੂੰ ਪਰਮੇਸੁਰ ਮੰਨਕੇ ਪੂਜਦਾਹੈਂ ਜਿਸ ਦੇ ਪੂਜਣ ਕਰਕੇ ਤੇਰਾ ਪਰਲੋਕ ਵਿਗੜ ਜਾਂਦਾ ਹੈ.
  2. ਧਰਮਰੂਪ ਸਮਝਕੇ ਪਾਪ ਕਰਦੇ ਹੋਂ. ਜਿਨ੍ਹਾਂ ਪਾਪਾਂ ਅੱਗੇ ਮਹਾਂਪਾਪ ਭੀ ਸ਼ਰਮਿੰਦੇ ਹੁੰਦੇ ਹਨ.
  3. ਮੈਂ ਉਪਦ੍ਰਵੀ ਪਹਾੜੀਆਂ ਦੇ ਮਾਰਣ ਵਾਲਾ ਹਾਂ, ਕ੍ਯੋਂਕਿ
    ਓਹ ਮੂਰਤੀ ਪੂਜਕ ਹਨ, ਅਤੇ ਮੈਂ ਮੂਰਤੀ ਭੰਜਕ ਹਾਂ. ਇਤਿਹਾਸ
    ਲਿਖਣ ਵਾਲਿਆਂ ਨੇ, ਹਾਥੀ, ਤੰਬੂ ਆਦਿਕ ਸਮਾਨ ਨਾ ਦੇਣ
    ਕਰਕੇ ਸਤਗੁਰਾਂ ਦਾ ਪਹਾੜੀ ਰਾਜਿਆਂ ਨਾਲ ਜੋ ਵਿਰੋਧ ਲਿਖਿਆ
    ਹੈ, ਸੋ ਗੌਣ ਕਾਰਣ ਹੈ,ਮੁੱਖ ਵਿਰੋਧ ਦਾ ਕਾਰਣ ਖ਼ਾਲਸਾਧਰਮ
    ਦੀ ਸਿਖ੍ਯਾ ਸੀ, ਜੋ ਮੂਰਤੀਪੂਜਕ ਮਤ ਦੇ ਵਿਰੁੱਧ ਸੀ.
  4. "ਤਤ ਸਵਿਤੁ: ਵਰੇਨ੍ਯੰ ਭਰਗੋ ਦੇਵਸ੍ਯ ਧੀ ਮਹਿ,ਧਿਯੋ
    ਯੋਨ: ਪ੍ਰਚੋਦਯਾਤ." ਹਿੰਦੂਆਂ ਦੇ ਧਰਮ ਦਾ ਮੂਲ ਆਧਾਰ ਏਹ
    ਗਾਯਤ੍ਰੀ ਮੰਤ੍ਰ ਹੈ. ਏਸ ਮੰਤ੍ਰ ਦੇ ਆਦਿ ਵਿੱਚ ਹਿੰਦੂ ਰਿਸ਼ੀਆਂਨੇ "ਓਅੰ
    ਭੂ: ਭੁਵ: ਸ੍ਵ: ਏਨਾਂ ਵਾਧੂ ਪਾਠ ਪਿੱਛੋਂ ਹੋਰ ਲਾਦਿੱਤਾ ਹੈ.
    ਗਾਯਤ੍ਰੀ ਦਾ ਅਰਥ ਏਹ ਹੈ:-
    "ਜੋ ਸੂਰਯਦੇਵਤਾ ਸਭ ਨੂੰ ਜਿਵਾਉਂਦਾ ਹੈ,ਦੁੱਖਾਂ ਤੋਂ
    ਛੁਡਾਉਂਦਾ ਹੈ, ਪ੍ਰਕਾਸ਼ਰੂਪ ਹੈ, ਬੇਨਤੀ ਕਰਣਯੋਗ੍ਯ ਹੈ, ਪਾਪਨਾਸ਼ਕ
    ਹੈ, ਜੋ ਸਾਡੀਆਂ ਬੁੱਧੀਆਂ ਨੂੰ ਪ੍ਰੇਰਦਾ ਹੈ, ਉਸ ਦਾ ਅਸੀਂ ਧ੍ਯਾਨ
    ਕਰਦੇ ਹਾਂ."
    ਅੱਜਕੱਲ ਦੇ ਕਈ ਵਿਦ੍ਵਾਨ ਹਿੰਦੂਆਂ ਨੇ ਗਾਯਤ੍ਰੀ ਦੇ ਅਰਥ
    ਪਰਮੇਸ਼੍ਵਰ ਵੱਲ ਭੀ ਲਾਏ ਹਨ, ਪਰ ਅਸਲ ਅਰਥ ਸੂਰਯ
    ਦੀ ਮਹਿਮਾ ਵਿੱਚ ਹੈਨ. ਏਹ ਗਾਯਤ੍ਰੀ ਮੰਤ੍ਰ ਵਿਸ੍ਵਾਮਿਤ੍ਰ ਦਾ ਬਣਯਾ
    ਹੋਯਾ ਹੈ.
  5. ਰਿਦਾ ਸਿਰ ਬਾਹਾਂ ਨੇਤ੍ਰ ਆਦਿਕ ਅੰਗਾਂ ਨੂੰ ਛੁਹਕੇ
    ਮੰਤ ਪੜ੍ਹਨਾ, ਚੁਟਕੀਆਂ ਔਰ ਤਾੜੀਆਂ ਬਜਾਉਣੀਆਂ.
  6. ਇਸ ਬਾਤ ਦੇ ਸਮਝੇ ਬਿਨਾ ਕਿ ਜੋ ਸਭ ਦਾ ਆਧਾਰ ਔਰ
    ਮੂਲਰੂਪ ਵਾਹਗੁਰੂ ਹੈ ਉਸ ਨੂੰ ਛੱਡਕੇ ਅਸੀਂ ਕ੍ਯੋਂ ਉਸ ਦੇ ਕੀਤੇ
    ਹੋਏ ਸੂਰਯ ਔਰ ਚੰਦ੍ਰਮਾ ਆਦਿਕ ਦੇ ਪਿੱਛੇ ਭਟਕਦੇ ਹਾਂ ਔਰ
    ਜੀਉਂਦੇ ਬਜ਼ੁਰਗਾਂ ਦੀ ਸੇਵਾ ਤ੍ਯਾਗ ਕੇ ਕ੍ਯੋਂ ਵ੍ਰਿਥਾ ਤਰਪਣ ਦਾ
    ਪਾਣੀ ਦੇਵਤਿਆਂ ਅਤੇ ਪਿਤਰਾਂ ਨੂੰ ਪੁਚਾਉਂਣ ਦਾ ਯਤਨ ਕਰਦੇ ਹਾਂ.
  7. ਅੱਜ ਕੱਲ ਦੇ ਲਿਖੇ ਪੜ੍ਹੇ ਹਿੰਦੂ ਭਾਈ ਆਖਿਆ ਕਰਦੇ ਹਨ
    ਕਿ ਸੂਤਕ ਪਾਤਕ ਦਾ ਮਸਲਾ ਸਿਹਤਦੇ ਕਾਯਦੇ ਮੁੱਖ ਰੱਖਕੇ ਬਣਾਯਾ
    ਗਯਾ ਹੈ, ਪਰ ਉਨ੍ਹਾਂ ਦਾ ਇਹ ਕਹਿਣਾ ਸਹੀ ਨਹੀਂ. ਸੂਤਕ ਦੇ
    ਮੰਨਣ ਵਿੱਚ ਖ਼ਾਸ ਭਰਮ ਔਰ ਅਵਿਦ੍ਯਾ ਦਾ ਸੰਬੰਧ ਹੈ, ਕ੍ਯੋਂਕਿ
    ਜਿਸ ਆਦਮੀ ਨੂੰ ਪ੍ਰਸੂਤਾ ਇਸਤ੍ਰੀ ਦੀ ਮੈਲ ਨਹੀਂ ਲੱਗੀ ਔਰ
    ਮੁਰਦੇ ਨੂੰ ਨਹੀਂ ਛੁਹਿਆ, ਓਹ ਕੇਵਲ ਕੰਨਾਂ ਤੋਂ ਸੁਣਨ ਕਰਕੇ ਹੀ
    ਪਰਦੇਸ ਬੈਠਾ ਇਤਨਾ ਅਸ਼ੁੱਧ ਹੋ ਗਯਾ ਹੈ ਕਿ ਕੱਪੜਿਆਂ ਸਣੇ
    ਪਾਣੀ ਵਿੱਚ ਗੋਤੇ ਮਾਰਦਾ ਹੈ, ਇਸ ਨੂੰ ਵਹਿਮ ਤੋਂ ਛੁੱਟ ਅਸੀਂ ਹੋਰ
    ਕੀ ਆਖ ਸਕਦੇ ਹਾਂ ?
  8. ਚੁਗਲੀ.
  9. ਪ੍ਰਜਾ.
  10. ਸਿਖਾਂ ਵਿਚ ਭੀ ਪਵਿਤ੍ਰਤਾ ਦਾ ਖਯਾਲ ਪੂਰਾ ਹੈ, ਸਗੋਂ
    ਸ੍ਵੱਛਤਾ ਸਿੱਖਮਤ ਵਿੱਚ ਸਭ ਤੋਂ ਵਿਸ਼ੇਸ਼ ਹੈ, ਪਰ ਵਹਿਮੀ
    ਖ਼ਯਾਲਾਤ ਨਹੀਂ ਹਨ.
  11. .ਜੇ ਏਹ ਗੱਲ ਸੱਚ ਹੋਵੇ ਤਾਂ ਹਿੰਦੂਆਂ ਤੋਂ ਬਿਨਾਂ ਹੋਰ
    ਸਾਰੀਆਂ ਕੌਮਾਂ ਦੇ ਲੋਕ ਥੋੜੇ ਦਿਣਾਂ ਵਿੱਚ ਹੀ ਭੁੱਖ ਦੇ ਮਾਰੇ ਮਰਜਾਣ,
    ਔਰ ਖਾਧੇਹੋਏ ਅੰਨ ਦਾ ਕੁਛ ਭੀ ਆਧਾਰ ਨਾ ਹੋਵੇ, ਕ੍ਯੋਂਕਿ
    ਚੌਂਕੇ ਨਾਂ ਦੇਣ ਕਰਕੇ ਅੰਨ ਦਾ ਰਸ ਰਾਖਸ ਲੈ ਜਾਂਦੇ ਹਨ, ਔਰ
    ਪਿੱਛੇ ਕੇਵਲ ਫੋਗ ਰਹਿ ਜਾਂਦਾ ਹੈ.
  12. ਇਸ ਗੁਪਤਭੇਤ ਦੇ ਜਾਣੂ ਹੋਣਪਰ ਭੀ ਹਿੰਦੂ ਥੋੜੀ
    ਉਮਰ ਵਾਲੇ ਅਰ ਨਿਰਧਨ ਦੇਖੇ ਜਾਂਦੇ ਹਨ.
     ਚਾਹੀਏ. (ਮਨੂ ਅ : ੨, ਸ਼ : ੫੨)
  13. ਸਾਡੇ ਮਤ ਵਿੱਚ ਸਰਬਲੋਹ ਸਭ ਧਾਤਾਂ ਤੋਂ ਉੱਤਮ ਧਾਤੁ
    ਹੈ, ਜਿਸ ਵਿੱਚ ਅੰਮ੍ਰਿਤ ਤਯਾਰ ਕੀਤਾਜਾਂਦਾ ਹੈ.
  14. ਇਸ ਤੋਂ ਏਹ ਨਹੀਂ ਸਮਝਣਾ ਕਿ ਗ੍ਰਿਹਸਥੀਲੋਕ ਪਾਥੀਆਂ
    ਦਾ ਭੀ ਤ੍ਯਾਗ ਕਰਦੇਨ, ਸਿੱਧਾਂਤ ਏਹ ਹੈ ਕਿ ਧਾਰਮਿਕ ਰੀਤੀਆਂ
    ਲਈਂ ਜੋ "ਮਹਾਂਪ੍ਰਸਾਦ"(ਕੜਾਹਪ੍ਰਸਾਦ)ਤਯਾਰ ਕੀਤਾ ਜਾਵੇ ਉਸ
    ਸਮਯ ਲੰਗਰ ਵਿੱਚ ਗੋਬਰ ਦਾ ਪੂਰਣ ਤ੍ਯਾਗ ਚਾਹੀਏ.
  15. ਵਾਹਿਗੁਰੂ.
  16. ਪ੍ਰਸ਼ਾਦ ਦੀ ਲੋੜ ਵਾਲਾ
  17. ਏਹ ਵਾਸਤਵ ਵਿੱਚ ਗ੍ਯਾਨੀ ਨਹੀਂ ਸੀ, ਅੱਜ ਕੱਲ ਦੇ
    ਗੁਲਾਬਦਾਸੀਆਂ ਜੇਹੇ ਖ੍ਯਾਲਾਤ ਰੱਖਣਵਾਲਾ ਸੀ. ਅਸੀਂ ਉਸ ਦੇ
    ਕਥਨ ਦਾ ਕੇਵਲ ਸਿੱਧਾਂਤ ਗ੍ਰਹਿਣ ਕੀਤਾ ਹੈ. ਕਿ ਉਸ ਵੇਲੇ ਸਿੱਖਾਂ
    ਦੇ ਖਾਨ ਪਾਨ ਬਾਬਤ ਪਬਲਿਕ ਦਾ ਕੀ ਖ਼ਯਾਲ ਸੀ.
  18. ਨਾ ਰਮਜ਼ਾਨ ਦਾ ਮਹੀਨਾ.
  19. ਪ੍ਰਜਾ ਉਤਪੰਨ ਕਰਣਵਾਲਾ (ਕਰਤਾਰ)
  20. ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਭਾਈ ਕਲ੍ਯਾਨਾ,
    ਇੱਕ ਬਾਰ ਰ੍ਯਾਸਤ ਮੰਡੀ ਵਿੱਚ ਗਯਾਹੋਯਾ ਸੀ, ਓਥੇ ਉਸ ਨੂੰ
    ਕ੍ਰਿਸ਼ਨ ਜਨਮਅਸ਼ਟਮੀ (ਭਾਦੋਂ ਬਦੀ ੮) ਦਾ ਦਿਣ ਆਗਯਾ.
  21. "ਸਤਗੁਰੁ ਜਾਗਤਾ ਹੈ ਦੇਵ."
  22. ਉਸ ਦਾ ਜਨਮ ਹਿੰਦੂ ਦੇ ਘਰ ਦਾ ਜਾਪਦਾ ਹੈ, ਪਰ ਉਸ
    ਨੂੰ ਹਿੰਦੂਧਰਮ ਨਹੀਂ ਭਾਉਂਦਾ.
  23. ਤੂ ਸੁਲਤਾਨ, ਕਹਾਂ ਹਉਂ "ਮੀਆਂ" ਤੇਰੀ ਕਵਨ ਬਡਾਈ?
  24. ਜੋਤਿਸ਼ ਦੇ ਗ੍ਰੰਥ ਏਨ੍ਹਾਂ ਵਹਿਮਾਂ ਨਾਲ ਭਰੇ ਪਏ ਹਨ,ਜੇ ਕੋਈ
    ਉਨ੍ਹਾਂ ਅਨੁਸਾਰ ਆਪਣੇ ਬਿਵਹਾਰ ਕਰਣਾ ਚਾਹੇ ਤਾਂ ਇੱਕ ਦਿਣ
    ਭੀ ਸੁਖ ਨਾਲ ਸੰਸਾਰ ਪਰ ਜੀਵਨ ਨਹੀਂ ਬਿਤਾ ਸਕਦਾ. ਇਤਿਹਾਸ
    ਦੱਸ ਰਹੇ ਹਨ ਕਿ ਕਈ ਅਜੇਹੇ ਜੰਗ, ਜੋ ਹਿੰਦੂ ਅਰ ਮੁਸਲਮਾਨਾਂ
    ਦੀ ਕਿਸਮਤ ਦਾ ਫ਼ੈਸਲਾ ਕਰਣਵਾਲੇ ਸੇ, ਏਨ੍ਹਾਂ ਮਹੂਰਤਾਂ
    ਨੇ ਹੀ ਮੁਸਲਮਾਨਾਂ ਨੂੰ ਜਿਤਾਏ, ਔਰ ਮੁਹੂਰਤੀਏ ਹੱਥ ਮਲਦੇ
    ਹੀ ਰਹਿਗਏ.
  25. ਸ਼ਕੁਨਸ਼ਾਸਤ੍ਰ.
  26. ਗ੍ਰਹਚਕ੍ਰ.
  27. ਲਗਨ.
  28. ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਜੋ ਲੋਕ ਕਹਿੰਦੇ ਹਨ
    ਕਿ ਇਸ ਤਿਥੀ ਵਿੱਚ ਮਰੇ ਤੋਂ ਮੁਕਤੀ ਹੁੰਦੀ ਹੈ ਔਰ ਇਸ ਤਿਥੀ
    ਵਿੱਚ ਅਪਗਤੀ, ਓਹ ਅਗ੍ਯਾਨੀ ਹਨ. ਜੋ ਵਾਹਗੁਰੂ ਤੋਂ ਵਿਮੁਖ
    ਹਨ ਓਹੀ ਅਪਗਤੀ ਨੂੰ ਪ੍ਰਾਪਤ ਹੁੰਦੇ ਹਨ.
  29. ਅੰਨ੍ਯਮਤੀਆਂ ਨੇ ਏਥੋਂ ਤਾਈ ਦਿਲੇਰੀ ਕੀਤੀ ਹੈ ਕਿ ਤਿਥਿ
    ਵਾਰ ਦੇ ਫਲ ਨੂੰ ਖੰਡਨ ਕਰਣ ਵਲੇ ਗੁਰੂ ਅਮਰਦਾਸ ਜੀ ਦਾ ਹੀ
    ਨਾਂਉ ਲੈਕੇ "ਗੁਰੂ ਅਮਰ ਦਾਸ ਭੱਲੇ ਕਾ ਬੋਲਣਾ" ਪੋਥੀ
    ਲਿਖਮਾਰੀ ਹੈ,ਔਰ ਗੁਰਸਿੱਖਾਂ ਨੂੰ ਆਪਣੇ ਜਾਲ ਵਿਚ ਫਸਾਉਣ ਲਈਂ
    ਪੂਰਾ ਯਤਨ ਕੀਤਾ ਹੈ.ਉਨ੍ਹਾਂ ਸਿੱਖਾਂ ਨੂੰ ਭੀ ਬੁੁੱਧਿ ਦੇ ਵੈਰੀ ਆਖਣਾ
    ਲੋੜੀਏ ਜੋ ਗੁਰੂ ਗ੍ਰੰਥਸਾਹਿਬ ਵਿੱਚ ਤੀਜੇ ਸਤਗੁਰੂ ਦੇ ਇਹ ਵਚਨ
    ਪੜ੍ਹਕੇ ਫੇਰ ਪ੍ਰਪੰਚੀਆਂ ਦੀ ਬਣਾਈ ਹੋਈ ਪੋਥੀ ਪਰ ਭਰੋਸਾ
    ਕਰਦੇ ਹਨ.
  30. ਅਨੰਨ੍ਯ. ਇੱਕ ਤੋਂ ਬਿਨਾ ਦੂਜੇ ਨੂੰ ਨਾ ਜਾਣਨਵਾਲਾ
  31. ਗੁਰੂ ਸਾਹਿਬ ਨੇ ਫਰਮਾਯਾ ਕਿ, ਹੇ ਪੰਡਿਤ, ਦੇਖ !
    ਗੁਰੂ ਦੇ ਸਿੱਖ ਕੇਹੇ ਅਨੰਨ੍ਯ ਹਨ.
  32. ਆਪੇ ਜਾਣੈ ਕਰੈ ਆਪ ਆਪੇ ਆਣੈ ਰਾਸ.
    ਤਿਸੈ ਅਗੈ, ਨਾਨਕਾ! ਖਲਿਇ ਕੀਚੈ ਅਰਦਾਸ.
                                   (ਮਾਰੂ ਵਾਰ ਮਹਲਾ ੨)
    ਸਿੱਖਧਰਮ ਵਿੱਚ ਸਭ ਕਾਰਯਾਂ ਦੇ ਅਰੰਭ ਵਿੱਚ ਵਾਹਗੁਰੂ
    ਅੱਗੇ ਅਰਦਾਸ (ਬੇਨਤੀ) ਕਰਣੀ ਹੀ ਵਿਧਾਨ ਹੈ, ਹੋਰ ਕੋਈ
    ਮੁਹੂਰਤ ਔਰ ਲਗਨ ਸ਼ਕੁਨ ਦਾ ਵਿਚਾਰ ਨਹੀਂ ਹੈ.
  33. ਹਿੰਦੂਮਤ ਵਿਚ ਏਹ ਮੰਨਿਆਂਗਯਾ ਹੈ ਕਿ ਪ੍ਰੇਤਕ੍ਰਿਯਾ
    ਕਰਵਾਏ ਬਿਨਾਂ ਪ੍ਰਾਣੀ ਦੀ ਗਤੀ ਨਹੀਂ ਹੁੰਦੀ,ਚਾਹੇ ਆਪਣੀ ਜ਼ਿੰਦਗੀ
    ਵਿੱਚ ਜੀਵ ਅਨੇਕ ਸ਼ੁਭਕਰਮ ਕਰੇ ਪਰ ਉਸ ਦੇ ਮਰੇ ਪਿੱਛੋਂ
    ਜੇ ਸੰਬੰਧੀਆਂ ਦ੍ਵਾਰਾ ਪ੍ਰੇਤਕ੍ਰਿਯਾ ਨਾ ਹੋਵੇ ਤਾਂ ਪ੍ਰਾਣੀ ਦੀ ਦੁਰਗਤਿ
    ਹੁੰਦੀ ਹੈ. ਦੇਖੋ! ਗਰੁੜ ਪੁਰਾਂਣ, ਅ.੭,ਸ਼, ੧੧ ਤੋਂ ੪੧.
    ਏਸੇ ਬਾਤ ਨੂੰ ਮੁੱਖ ਰੱਖਕੇ ਮਨੁ, ਪੁਤ੍ਰ ਦਾ ਅਰਥ ਇਸਤਰਾਂ
    ਕਰਦਾ ਹੈ:-
    "ਪੂੰ" ਨਾਮ ਨਰਕ ਤੋਂ ਜੋ ਪਿਤਾ ਨੂੰ ਬਚਾਵੇ ਉਸਨੂੰ ਪੁੱਤ੍ਰ ਕਹੀਦਾਹੈ.
                               ਦੇਖੋ ! ਮਨੂ, ਅ, ੯, ਸ਼.੧੩੮.
    ਮਨੂ ਜੀ ਹੋਰ ਉਚਰਦੇ ਹਨ:-
    "ਪੁਤ੍ਰ ਹੋਣ ਕਰਕੇ ਪਿਤਾ ਸ੍ਵਰਗ ਨੂੰ ਪ੍ਰਾਪਤ ਹੁੰਦਾ ਹੈ, ਪੋਤਾ ਹੋਣ
    ਕਰਕੇ ਦੇਰ ਤਾਂਈ ਸ੍ਵਰਗ ਵਿੱਚ ਰਹਿੰਦਾ ਹੈ, ਔਰ ਪੜੋਤਾ ਜੰਮੇਂ ਤੋਂ
    ਸੂਰਯ ਲੋਕ ਵਿੱਚ ਜਾਪਹੁੰਚਦਾ ਹੈ."
                                  ਦੇਖੋ! ਮਨੂ, ਅ,੯, ਸ, ੧੩੭.
  34. ਮਨੂ ਜੀ ਨੇ ਏਹ ਗੱਲ ਨਹੀਂ ਦੱਸੀ ਕਿ ਜੇ ਅੱਗ ਨਾਂ ਹੋਵੇ ਤਾਂ
    ਬ੍ਰਾਹਮਣ ਦੇ ਹੱਥ ਪਰ ਤਵਾ ਰੱਖਕੇ ਰੋਟੀ ਪਕਾਲਵੇ.
    ਇੱਕ ਵਿਦ੍ਵਾਨ ਮਨੂ ਦੇ ਇਸ ਲੇਖ ਦਾ ਏਹ ਭਾਵ ਕਢਦਾ ਹੈ
    ਕਿ ਭਾਰਤਵਰਸ਼ ਦਾ ਰਾਜ ਪ੍ਰਤਾਪ ਔਰ ਵਿਦ੍ਯਾ ਬਲ ਆਦਿਕ
    ਸ੍ਵਾਹਾ ਸ੍ਵਾਹਾ ਕਹਿਕੇ ਸੁਆਹ ਕਰਣ ਲਈ ਜਰੂਰ ਜਾਤੀਅਭਿਮਾਨੀ
    ਬ੍ਰਾਹਮਣ, ਅਤੇ ਅੱਗ, ਇੱਕ ਰੂਪ ਹਨ.
  35. ਸ੍ਰੀ ਗੁਰੂ ਨਾਨਕ ਸਾਹਿਬ ਲੋਕਾਂ ਦਾ ਉੱਧਾਰ ਕਰਦੇ ਹੋਏ
    ਜਦ ਗਯਾ ਤੀਰਥ ਪਰ ਗਏ ਹਨ, ਉਸ ਵੇਲੇ ਏਹ ਸ਼ਬਦ ਉੱਚਾਰਨ
    ਕੀਤਾ ਹੈ. ਏਹ ਪ੍ਰਸੰਗ ਜਨਮਸਾਖੀ ਵਿਚ ਇਸਤਰਾਂ ਹੈ:-
    "ਗਯਾ ਦੇ ਪੰਡਿਤਾਂ ਨੇ ਕਹਿਆ,ਤੁਸੀਂ ਭੀ ਅਪਣੇ ਪਿਤਰਾਂ
    ਦਾ ਉਧਾਰ ਕਰੋ, ਤਾਂ ਬਾਬੇ ਨੇ ਕਹਿਆ, ਅਸਾਂ ਆਪਣੇ ਪਿਤਰਾਂ
    ਦਾ ਤੇ ਆਪਣਾ ਤੇ ਆਪਣੇ ਜਗਿਆਸੀਆਂ ਦਾ ਤੇ ਉਨ੍ਹਾਂ ਦੇ ਪਿਤਰਾਂ
    ਦਾ ਉਧਾਰ ਕਰਛੱਡਿਆ ਹੈ, ਐਸੀ ਕਿਰਿਆ ਕਰਮ ਦੀਵਾ ਪਿੰਡ
    ਪੱਤਲ ਕੀਤੀ ਹੈ ਜੋ ਅਗਿਆਨ ਦਾ ਅੰਧੇਰਾ ਦੂਰ ਕਰਛੱਡਿਆਹੈ,
    ਤਾਂ ਗੁਰੂ ਬਾਬਾ ਜੀ ਨੇ ਰਾਗ ਆਸਾ ਵਿਚ ਸ਼ਬਦ ਕਹਿਆ."
  36. ਹੇ ਲੋਕੋ! ਅਗ੍ਯਾਨ ਦੇ ਕਰਮ ਜੋ ਪਾਖੰਡਜਾਲ ਹਨ
    ਉਨ੍ਹਾਂ ਵਿਚ ਪੈਕੇ ਭੰਡੀ ਨਾ ਪਾਓ.
  37. ਇੱਕ ਪਿੰਡ ਦੇਵਤਿਆਂ ਵਾਸਤੇ ਦੇਣਾ ਆਖਿਆਜਾਂਦਾ ਹੈ,
    ਦੁਜਾ ਪਿਤਰਾਂ ਨੂੰ ਦਿੱਤਾਜਾਂਦਾ ਹੈ, ਪਰ ਮਿਲਦਾ ਦੋਹਾਂ ਨੂੰ ਨਹੀਂ,
    ਬ੍ਰਾਹਮਣ ਆਪ ਹੀ ਪਿੰਡ ਵੱਟਕੇ ਸਭ ਸਾਮਗ੍ਰੀ ਖਾ ਪੀਜਾਂਦਾ ਹੈ.
  38. ਮਾਤਾ ਪਿਤਾ ਔਰ ਬਜ਼ੁਰਗਾਂ ਦਾ ਸੇਵਨ ਔਰ ਸਨਮਾਨ ਕਰਣਾ
    ਸਿੱਖਧਰਮ ਵਿਚ ਸ਼੍ਰਾੱਧ ਹੈ-ਮਰਿਆਂ ਨੂੰ ਪਹੁੰਚਾਂਉਣਾ ਅਗ੍ਯਾਨ
    ਹੈ. ਜੋ ਸਿੱਖ ਹਿੰਦੂਆਂ ਦੀ ਨਕਲ ਕਰਕੇ ਸ਼੍ਰਾੱਧ ਕਰਦੇ ਹਨ
    ਔਰ ਉਸ ਨੂੰ ਗੁਰੁਰੀਤੀ ਅਨੁਸਾਰ ਸ਼੍ਰਾੱਧ ਕਰਣਾ ਦਸਦੇ ਹਨ ਓਹ
    ਅਗ੍ਯਾਨੀ ਹਨ.
  39. ਹੌਮੈ ਦੇ ਕਰਮ (ਫ਼ੇਅਲ) .
  40. ਗੁਰਦਰਿਆਉ ਦਾ ਅਰਥ ਸਮਝੇ ਬਿਨਾ ਕਈ ਸਿੱਖ, ਖੂਹ
    ਵਿੱਚ ਕਿਰਮ ਪੈਦਾ ਕਰਣ ਲਈਂ ਔਰ ਥੰਧਿਆਈ ਨਾਲ ਲੋਕਾਂ ਨੂੰ
    ਖੰਘ ਦਾ ਰੋਗ ਚਿਮੇੜਨ ਵਾਸਤੇ ਕੜਾਹਪ੍ਰਸ਼ਾਦ ਲੈਕੇ ਨਠਦੇ ਹਨ.
    ਹੇ ਵਾਹਗੁਰੂ ! ਇਨਾਂ ਨੂੰ ਸੁਮਤਿ ਬਖ਼ਸ਼ੋ ਕਿ ਏਨ੍ਹਾਂਦੀਆਂ ਅਜੇਹੀਆਂ
    ਭੈੜੀਆਂ ਵਾਦੀਆਂ ਹਟ ਜਾਣ, ਅਰ ਗੁਰਸ਼ਬਦਾਂ ਦਾ ਯਥਾਰਥ
    ਅਰਥ ਸਮਝਕੇ ਅਵਿਦ੍ਯਾ ਬੰਧਨਾਂ ਤੋਂ ਛੁਟਕਾਰਾ ਪਾਉਂਣ.
  41. ਸ਼ੁੱਧ.
  42. ਗੁਰਸਿੱਖਾਂ ਲਈਂ "ਹਰਿਕੀਰਤਨ" ਐਸਾ ਹੈ,
    ਜੈਸਾ ਹਿੰਦੂ ਔਰ ਮੁਸਲਮਾਨਾਂ ਨੂੰ ਗੰਗਾ ਔਰ ਕਾਬਾ ਹੈ.
  43. ਸਭ ਤੋਂ ਪੁਰਾਣੀ ਸਾਖੀ, ਜੋ ਸਿੰਘ ਸਭਾ ਲਾਹੌਰ ਦੀ ਦਰਖ੍ਵਾਸਤ
    ਪਰ ਗਵਰਨਮੈਂਟ ਪੰਜਾਬ ਨੇ ਵਲਾਯਤ ਦੇ ਪੁਸਤਕਾਲਯ
    ਵਿੱਚੋਂ ਮੰਗਵਾਕੇ ਛਪਵਾਈ ਹੈ, ਔਰ ਜੋ ਮਕਾਲਿਫ ਸਾਹਿਬ ਨੇ
    ਇਕ ਪ੍ਰਾਚੀਨ ਸਾਖੀ ਹਾਫਜ਼ਾਬਾਦ ਤੋਂ ਲੈਕੇ ਛਾਪੀ ਹੈ, ਔਰ ਭਾਈ
    ਮਨੀਸਿੰਘ ਜੀ ਦੀ ਸਾਖੀ, ਇਨ੍ਹਾਂ ਵਿੱਚ ਏਹ ਸ਼੍ਰਾੱਧ ਵਾਲਾ ਪ੍ਰਸੰਗ
    ਹੀ ਨਹੀਂ ਹੈ. ਐਸੇ ਪ੍ਰਸੰਗ ਸਾਖੀਆਂ ਵਿੱਚ ਓਦੋਂ ਦਰਜ ਹੋਏ
    ਹਨ ਜਦ ਸਿੱਖ,ਬਾਰਾਂ ਮਿਸਲਾਂ ਬਣਾ ਕੇ ਅਪਣੇ ਨਿਯਮਾਂ ਤੋਂ ਭੁੱਲ
    ਕੇ ਰਾਜ ਦੇ ਅਨੰਦ ਵਿੱਚ ਪੈਗਏ ਔਰ ਅੰਨ੍ਯਮਤੀਆਂ ਨੇ ਸਿੱਖਾਂ ਦੇ
    ਧਾਰਮਿਕ ਔਰ ਵਿਵਹਾਰਿਕ ਸਾਰੇ ਕੰਮ ਆਪਣੇ ਹੱਥ ਲੈਲਏ, ਅਰ
    ਮਨਭਾਉਂਦੇ ਪੁਸਤਕ ਰਚਕੇ ਨਿਯਮਾਂ ਵਿੱਚ ਗੜਬੜ ਕਰ ਦਿੱਤੀ.
  44. ਗਰੁੜ ਆਦਿਕ ਪੁਰਾਣਾਂ ਵਿੱਚ ਕੇਵਲ ਦੇਵਤੇ ਔਰ
    ਯਮਪਰੀ ਆਦਿਕ ਦਾ ਵਰਣਨ ਹੈ.
  45. ਹਾਹੈ, ਹਰਿਕਥਾ ਬੁਝ ਤੂੰ ਮੂੜੇ! ਤਾਂ ਸਦਾਸੁਖ ਹੋਈ,
    ਮਨਮੁਖ ਪੜਹਿਂ ਤੇਤਾ ਦੁਖ ਲਾਗੈ ਵਿਣ ਸਤਗੁਰੁ ਮੁਕਤਿ ਨ ਹੋਈ.
                                    (ਆਸਾ ਮਹਲਾ ੩ ਪਟੀ )
    ਹਰਿਕਥਾ ਸੁਣਹਿ ਸੇ ਧਨਵੰਤ ਦਿਸਹਿਂ ਜੁਗ ਮਾਂਹੀਂ,
    ਤਿਨ ਕਉ ਸਭ ਨਿਵਹਿੰ ਅਨਦਿਨ ਪੂਜ ਕਰਾਹੀਂ.
                                        (ਗਉੜੀ ਮ : ੩ )
  46. ਸਤਗੁਰੂ ਦੇ ਸੱਚੇ ਸਿੱਖ,ਮੰਤ੍ਰ (ਮਸ਼ਵਰਾ ਸਲਾਹ ) ਯੰਤ੍ਰ
    (ਕਲ, ਮਸ਼ੀਨ) ਤੰਤ੍ਰ (ਪਦਾਰਥਾਂ ਦੇ ਮਿਲਾਪ ਨਾਲ ਇਕ ਸ਼ਕਤੀ
    ਉਤਪੰਨ ਕਰਣੀ) ਇਨ੍ਹਾਂ ਅਰਥਾਂ ਵਿੱਚ ਬਰਤਦੇ ਹਨ. ਮੰਤ੍ਰਸ਼ਾਸਤ੍ਰਾਂ
    ਦੇ ਮੰਨੇ ਹੋਏ ਇੰਦ੍ਰਜਾਲ ਵਿੱਚ ਫਸਕੇ ਸੁਖ ਸੰਪਦਾ ਦਾ ਨਾਸ਼ ਨਹੀਂ
    ਕਰਦੇ .
  47. ਇਖ਼ਲਾਕ ਦੇ ਵਿਗਾੜਨ ਵਾਸਤੇ ਇਨ੍ਹਾਂ ਉਪਦੇਸ਼ਾਂ ਤੋਂ
    ਵਧਕੇ ਹੋਰ ਕੋਈ ਨਹੀਂ ਹੋ ਸਕਦਾ.
  48. ਮੰਤ੍ਰਾਂ ਦੀ ਸਿੱਧੀ ਵਾਸਤੇ ਦੇਵਤਾ ਦਾ ਪੂਜਨ ਕਰਣਾ, ਪੁਰਸ਼ਰਣ
  49. ਅੰਗਾਂ ਦਾ ਫਰਕਣਾ.
  50. ਏਹ ਭਾਵ ਨਹੀਂ ਕਿ ਸੰਸਕ੍ਰਿਤ ਨੂੰ ਵਿਦ੍ਯਾ ਸਮਝਕੇ ਨਹੀਂ
    ਪੜ੍ਹਦੇ ਤਾਤਪਰਯ ਏਹ ਹੈ ਕਿ ਦੇਵਤਿਆਂ ਦੀ ਜ਼ੁਬਾਨ ਅਰ ਈਸ਼੍ਵਰ
    ਦੇ ਸ੍ਵਾਸ ਮੰਨਕੇ ਸ਼੍ਰੱਧਾ ਨਹੀਂ ਕਰਦੇ.
  51. ਜਾਦੂਗਰ ਦਾ ਅਸਲ ਅਰਥ ਅਹਿਲੇਕਮਾਲ ਹੈ, ਪਰ
    ਹੁਣ ਚੇਟਕੀ ਦੇ ਅਰਥ ਵਿੱਚ ਵਰਤਿਆਜਾਂਦਾ ਹੈ.
  52. ਯਜੁਰ ਵੇਦ ਸਾਰਾ ਯੱਗਾਂ ਦੀ ਮਹਿਮਾਂ ਔਰ ਵਿਧੀਆਂ
    ਨਾਲ ਭਰਿਆਹੋਯਾ ਹੈ. ਵੇਦਾਂ ਦੇ ਸਮੇਂ ਯੱਗ ਤੋਂ ਵਧਕੇ ਹੋਰ ਕੋਈ
    ਉੱਤਮਕਰਮ ਨਹੀਂ ਸੀ, ਔਰ ਯੱਗ ਜੀਵਾਂ ਦੀਆਂ ਕੁਰਬਾਨੀਆਂ
    ਨਾਲ ਹੋਇਆ ਕਰਦੇ ਸੇ, ਔਰ ਲੋਕਾਂ ਦਾ ਏਥੋਂ ਤਾਈਂ ਭਰੋਸਾ
    ਸੀ ਕਿ ਯੱਗਦ੍ਵਾਰਾ ਹੀ ਇੰਦ੍ਰ ਆਦਿਕ ਪਦਵੀਆਂ ਮਿਲਦੀਆਂ ਹਨ.
    ਹਿੰਦੂਆਂ ਦਾ ਨਿਸ਼ਚਾ ਹੈ ਕਿ ਰਾਖਸਾਂ ਦਾ ਰਾਜ ਪ੍ਰਤਾਪ ਤਦ ਨਾਸ਼
    ਹੋਯਾ ਸੀ ਜਦ ਵਿਸ਼ਨੁ ਨੇ ਬੁੱਧ ਅਵਤਾਰ ਧਾਰਕੇ ਯੱਗਾਂ ਦੀ ਨਿੰਦਾ
    ਕੀਤੀ ਔਰ ਅਹਿੰਸਾਧਰਮ ਦ੍ਰਿੜਾਯਾ. ਪੁਰਾਣਾਂ ਵਿੱਚ ਐਸੇ ਪ੍ਰਸੰਗ
    ਭੀ ਹੈਨ ਕਿ ਇੰਦ੍ਰ ਨੇ ਲੋਕਾਂ ਨੂੰ ਯੱਗ ਕਰਦੇ ਦੇਖਕੇ ਇਸ ਲਈਂ
    ਵਿਘਨ ਕੀਤੇ ਕਿ ਮਤੇਂ ਏਹ ਲੋਕ ਯੱਗ ਪੂਰਣ ਹੋਣ ਕਰਕੇ ਮੇਰੀ
    ਪਦਵੀ ਲੈਲੈਣ.
    ਇਸ ਪ੍ਰਸੰਗ ਦੀ ਪੁਸ਼ਟੀ ਵਾਸਤੇ ਦੇਖੋ, "ਵੇਦ ਪੜਤਾਲ."
    ਅਰ ਖ਼ਾਸਕਰਕੇ “ਵੈਦਿਕ ਕੁਰਬਾਨੀਆਂ." ਜਿਸ ਤੋਂ ਆਪ ਪੂਰਣ
    ਨਿਰਸੰਦੇਹ ਹੋਜਾਓਂ ਗੇ.
  53. ਹੇ ਕ੍ਰਿਪਾ ਦੇ ਸਮੁਦ੍ਰ ਮਨੂ ਜੀ ! ਬਹੁਤੀ ਦੱਛਣਾ ਵਾਲੇ ਯੱਗ
    ਕਰਦੇਹੋਏ ਭੀ ਹਿੰਦੋਸਤਾਨੀ ਸਭਕੁਛ ਖੋਕੇ ਦਰਿਦ੍ਰੀ ਔਰ ਨਿਰਧਨ
    ਹੋਗਏ ਹਨ, ਸਾਨੂੰ ਆਪ ਦੇ ਅਦਭੁਤ ਉਪਦੇਸ਼ ਦਾ ਕੁਛ ਪਤਾ
    ਨਹੀਂ ਲਗਦਾ!!
  54. ਵੇਦਾਂ ਦੀ ਵਡੀ ਤਾਲੀਮ ਹੋਮ ਹੈ, ਜ਼ਮਾਨੇ ਦੀ ਚਾਲ ਵੇਖ
    ਕੇ ਵੇਦਾਂ ਦੇ ਅਰਥਾਂ ਨੂੰ ਉਲਟਾਉਣ ਵਾਲੇ ਸਾਧੂ ਦਯਾਨੰਦ ਜੀ ਭੀ
    ਆਪਣੀ ਬੁੱਧੀ ਦੇ ਬਲ ਨਾਲ ਵੇਦਾਂ ਵਿੱਚੋਂ ਹੋਮ ਨੂੰ ਨਹੀਂ ਕੱਢ ਸਕੇ,
    ਔਰ ਮਸਲਾ ਏਹ ਘੜਿਆ ਕਿ ਹੋਮ ਨਾਲ ਹਵਾ ਸਾਫ਼ ਹੁੰਦੀ ਹੈ.
    ਇਸ ਵਿੱਚ ਸੰਸਾ ਨਹੀਂ ਕਿ ਜੇ ਗੁੱਗਲ ਮੁਸ਼ਕਕਾਫੂਰ ਔਰ ਚੰਦਨ
    ਜੇਹੇ ਪਦਾਰਥ ਜਲਾਏ ਜਾਣ ਤਾਂ ਜ਼ਰੂਰ ਹਵਾ ਸਾਫ਼ ਹੁੰਦੀ ਹੈ, ਪਰ
    ਹਿੰਦੂਮਤ ਵਿੱਚ ਜੋ ਹਵਨ ਦੀ ਸਾਮਗ੍ਰੀ ਦੱਸੀ ਹੈ ਉਸ ਨਾਲ ਨਹੀਂ.
    ਗੁੱਗਲ ਆਦਿਕ ਦਾ ਭੀ ਜਲਾਉਣਾ ਤਦ ਠੀਕ ਹੈ,ਜੇ ਘਰ ਦੇ ਸਾਰੇ
    ਕਮਰਿਆਂ ਵਿੱਚ ਧੂਪ ਦਿੱਤੀ ਜਾਵੇ, ਨਾਂਕਿ ਨਦੀ ਦੇ ਕਿਨਾਰੇ ਲੱਕੜਾਂ
    ਫੂਕਕੇ ਔਰ ਧੂੰਏਂ ਨਾਲ ਅੱਖਾਂ ਦਾ ਸਤ੍ਯਾਨਾਸ਼ ਕਰਕੇ.
    ਸਾਧੂ ਦਯਾਨੰਦ ਜੀ ਦੇ ਹੋਮ ਵਿਸ਼ਯ ਮਨੋਹਰ ਬਚਨ ਸਣੋ:-
    "ਜੰਗਲ ਵਿੱਚ ਨਦੀ ਦੇ ਕਿਨਾਰੇ ਸਵੇਰੇ ਔਰ ਆਥਣੇ ਇੱਕ
    ਬਰਤਣ ਵਿੱਚ ਜੋ ਸੋਲਾਂ ਉਂਗਲ ਚੌੜਾ ਔਰ ਇਤਨਾਂ ਹੀ ਡੂੰਘਾ
    ਹੋਵੇ, ਲੱਕੜਾਂ ਬਾਲਕੇ ਹਵਨ ਕਰੇ. ਮੰਤ੍ਰ ਪੜ੍ਹਕੇ ਆਹੁਤੀਆਂ ਦੇਵੇ.
    ਹਵਨ ਕਰਕੇ ਪਵਨ ਸ਼ੁੱਧ ਹੁੰਦੀ ਹੈ, ਹੋਮ ਨਾ ਕਰਨ ਕਰਕੇ ਇਸ
    ਲਈਂ ਪਾਪ ਹੁੰਦਾ ਹੈ ਕਿ ਪੁਰਸ਼ ਤੋਂ ਦੁਰਗੰਧਿ ਪੈਦਾ ਹੋਕੇ ਹਵਾ
    ਅਸ਼ੁੱਧ ਹੁੰਦੀ ਹੈ, ਜਿਸਤੋਂ ਬੀਮਾਰੀਆਂ ਫੈਲਦੀਆਂ ਹਨ. ਜੇ ਪੁਰਾਣੇ
    ਸਮੇਂ ਦੀ ਤਰਾਂ ਹੁਣ ਹੋਮ ਹੋਵੇ ਤਾਂ ਹਿੰਦੋਸਤਾਨ ਦੇ ਸਾਰੇ ਰੋਗ
    ਚਲੇਜਾਣ. ਖਾਣ ਨਾਲੋਂ ਹੋਮ ਵਿਚ ਘੀ ਜ਼ਿਆਦਾ ਬਰਤਣਾ ਚਾਹੀਏ.
    ਹਰੇਕ ਆਦਮੀ ਘਟ ਤੋਂ ਘਟ ਛੀ ਛੀ ਮਾਸੇ ਘੀ ਦੀਆਂ ਸੋਲਾਂ
    ਆਹੁਤੀਆਂ ਨਿੱਤ ਦੇਵੇ," (ਦੇਖੋ ਸਤ੍ਯਾਰਥ ਪ੍ਰਕਾਸ਼, ਅ:੩)
    ਹੁਣ ਆਪ ਇਸਪਰ ਵਿਚਾਰ ਕਰੋ ਕਿ ਜੇ ਹਵਾ ਸ਼ੁੱਧ ਕਰਣੀ
    ਹੈ ਤਾਂ ਹਵਨ ਘਰ ਵਿੱਚ ਕਿਉਂ ਨਹੀਂ ਕੀਤਾਜਾਂਦਾ, ਜੰਗਲ ਦੀ-
  55. ਵਰਣ ਆਸ਼੍ਰਮਾਂ ਦੇ ਹਿੰਦੂਮਤ ਅਨੁਸਾਰ ਕਰਮ.
  56. ਧਰਮ ਦੀ ਕਮਾਈ ਦਾ ਸ੍ਵੱਛਤਾ ਨਾਲ ਬਣਾਯਾਹੋਯਾ
    ਉੱਤਮਭੋਜਨ.
  57. ਭਾਈ ਗੁਰੁਦਾਸ ਜੀਨੇ ਕੜਾਹਪ੍ਰਸਾਦ ਦਾ ਨਾਉਂ
    "ਮਹਾਂਪ੍ਰਸਾਦ" ਲਿਖਿਆ ਹੈ, ਦੇਖੋ ਵਾਰ ੨੦, ਪੌੜੀ ੧੦.
  58. ਚਾਹੋ ਰਾਮ ਕ੍ਰਿਸ਼ਨਾਦਿਕ ਪ੍ਰਤਾਪੀ ਛਤ੍ਰੀਆਂ ਦੀ ਔਲਾਦ
    ਤੋਂ ਧਨ ਲੈਣ ਲਈ ਉਨਾਂ ਦੀਆਂ ਮੂਰਤਾਂ ਦਾ ਚਰਨਾਮ੍ਰਿਤ ਬ੍ਰਾਹਮਣ
    ਪੀਂਦੇ ਦੇਖੀਦੇ ਹਨ, ਪਰ ਜਿਉਂਦੇ ਅਵਤਾਰਾਂ ਨੂੰ ਆਪਣੇ ਹੀ ਪੈਰ
    ਧੋਕੇ ਪਿਆਉਂਦੇ ਰਹੇ ਹਨ.
  59. ਇੱਕ ਚਾਲਾਕ ਹਿੰਦੂ ਪੰਡਿਤ, ਅਗ੍ਯਾਨੀ ਸਿੱਖਾਂ ਨੂੰ ਧੋਖਾ
    ਦੇਣ ਲਈਂ ਲਿਖਦਾ ਹੈ ਕਿ ਆਨੰਦ ਪੜ੍ਹਕੇ ਵਿਵਾਹ ਨਹੀਂ ਕਰਣਾ
    ਚਾਹੀਦਾ, ਕਿਉਂਕਿ ਆਨੰਦ ਬਾਣੀ ਵਿੱਚ ਲਿਖਿਆ ਹੈ:-
    "ਅਨੰਦ ਭਇਆ ਮੇਰੀ ਮਾਏ.”
    ਇਸ ਪਾਠ ਤੋਂ ਇਸਤ੍ਰੀ ਮਾਂ ਬਣਜਾਂਦੀ ਹੈ. ਅਸੀਂ ਇਸ ਦੇ
    ਉੱਤਰ ਵਿੱਚ ਏਹ ਆਖਦੇ ਹਾਂ ਕਿ ਆਨੰਦ ਬਾਣੀ ਵਿਵਾਹਪੱਧਤਿ-
  60. ਗੁਰਗੱਦੀ ਪਰ ਵਿਰਾਜਣ ਤੋਂ ਪਹਿਲਾਂ ਚਾਹੋ ਸਤਗੁਰਾਂ
    ਦੇ ਸੰਸਕਾਰ ਹਿੰਦੂਮਤ ਅਨੁਸਾਰ ਹੁੰਦੇ ਰਹੇ ਹਨ, ਪਰ ਗੁਰੁਸ਼ਰਣ
    ਆਉਣ ਪਿਛੋਂ ਇਕ ਰੀਤੀ ਭੀ ਅਨ੍ਯਮਤ ਅਨੁਸਾਰ ਨਹੀਂ ਹੋਈ,
    ਜਿਸ ਦਾ ਪ੍ਰਮਾਣ ਗੁਰੁਬਾਣੀ ਤੋਂ ਪੂਰਾ ਮਿਲਦਾ ਹੈ, ਜਿਨ੍ਹਾਂ
    ਇਤਿਹਾਸਕਾਰਾਂ ਨੇ ਅਗ੍ਯਾਨਵਸ਼ਿ ਹੋਕੇ ਪ੍ਰਮਾਦ ਅਥਵਾ ਕੁਸੰਗਤਿ
    ਕਰਕੇ ਆਪਣੀ ਕਾਵ੍ਯਰਚਨਾ ਦ੍ਵਾਰਾ ਗੁਰੁਰੀਤੀ ਤੋਂ ਵਿਰੁੱਧ ਸੰਸਕਾਰਾਂ
    ਦਾ ਹੋਣਾ ਲਿਖਿਆ ਹੈ ਓਹ ਮੰਨਣ ਲਾਯਕ ਨਹੀਂ, ਕ੍ਯੋਂਕਿ
    ਗੁਰੁਬਾਣੀ ਤੋਂ ਵਧਕੇ ਸਾਡੇ ਮਤ ਵਿੱਚ ਕੋਈ ਪੁਸਤਕ ਸ਼੍ਰੱਧਾਯੋਗ੍ਯ ਨਹੀਂ.
  61. ਹਿੰਦੂਆਂ ਦੇ ਪਾਤਕ ਦੇ ਮੁਕਾਬਲੇ ਵਿੱਚ ਸਿੱਖਾਂ ਦਾ ਕੜਾਹ
    ਪ੍ਰਸਾਦ (ਮਹਾਂਪ੍ਰਸਾਦ) ਬਰਤਾਉਣਾ ਸਾਫ ਸਿੱਧ ਕਰਦਾ ਹੈ ਕਿ
    ਸਿਖਰੀਤੀ "ਅਹਿੰਦੂ" ਹੈ.
  62. ਹਿੰਦੂਮਤ ਦੇ ਮ੍ਰਿਤਕਸੰਸਕਾਰ ਦਾ ਮੁੱਖਅੰਗ ਭੱਦਣ ਹੈ,
    ਜਿਸ ਦੇ ਕੀਤੇ ਬਿਨਾਂ ਕ੍ਰਿਯਾ ਦਾ ਅਰੰਭਹੀ ਨਹੀਂ ਹੋਸਕਦਾ. ਇਸ
    ਵਿਸ਼ਯ ਦੇਖੋ "ਸੱਦਪਰਮਾਰਥ."
  63. ਚਾਹੋ ਰਾਮਚੰਦ੍ਰ ਕ੍ਰਿਸ਼ਨ ਜੀ ਆਦਿਕ ਅਵਤਾਰਾਂ, ਰਿਖੀ
    ਮੁਨੀਆਂ ਔਰ ਪੈਗੰਬਰਾਂ ਨੇ ਕੇਸ਼ ਰੱਖੇ ਹਨ, ਔਰ ਪੁਰਾਣੇ ਜ਼ਮਾਨੇ
    ਵਿੱਚ ਮੁੰਡਨ ਦੀ ਰੀਤੀ ਨਹੀਂ ਸੀ, ਪਰ ਅਸੀਂ ਵੇਦ ਸ਼ਾਸਤ੍ਰਾਂ ਦੇ
    ਹਵਾਲੇ ਦੇਕੇ ਕੇਸ਼ਾਂ ਦਾ ਸਿੱਧ ਕਰਨਾ ਕੋਈ ਫ਼ਖ਼ਰ ਨਹੀਂ ਸਮਝਦੇ.
    ਗੁਰੁਮਤ ਦੇ ਪ੍ਰੇਮੀ ਸਭ ਜਾਣਦੇ ਹਨ ਕਿ ਕੇਸ਼ ਕ੍ਰਿਪਾਣ ਆਦਿਕ ਦਾ
    ਰੱਖ਼ਣਾ ਸਤਗੁਰਾਂ ਨੇ ਕਿਨ੍ਹਾਂ ਨਿਯਮਾਂ ਨੂੰ ਮੁੱਖ ਰੱਖਕੇ ਵਿਧਾਨ
    ਕੀਤਾ ਹੈ.
  64. ਬ੍ਰਾਹਮਣ ਅਥਵਾ ਛਤ੍ਰੀ ਦੇ ਅਭ੍ਯਾਗਤ ਹੋਣ ਪਰ ਬਡਾ
    ਬੈਲ ਜਾਂ ਬਡਾ ਬਕਰਾ ਪਕਾਵੇ. (ਵਸ਼ਿਸ਼ਟ ਸਿਮ੍ਰਤੀ,ਅ,੪)
  65. ਹਜ਼ਰਤ ਈਸਾ ਦੇ ਮਰਣ ਪਿੱਛੋਂ ਦੂਸਰੀ ਸਦੀ ਦੇ ਅੰਤ
    ਵਿੱਚ ਅੰਜੀਲ ਲਿਖੀ ਗਈ ਹੈ, ਬਲਕਿ ਯੂਹੰਨਾ ਦੀ ਅੰਜੀਲ
    ਤੀਸਰੀ ਸਦੀ ਵਿਚ ਤਯਾਰ ਹੋਈਹੈ. ਦੇਖੋ (supernatural
    Religion ) ਔਰ ਕੁਰਾਨ ਭੀ ਮੁਹੰਮਦ ਸਾਹਿਬ ਦੇ ਪਿੱਛੋਂ
    ਹਾਫ਼ਿਜ਼ਾਂ ਨੂੰ ਕੱਠੇ ਕਰਕੇ ਖ਼ਲੀਫ਼ਾ "ਉਮਰ" ਨੇ ਲਿਖਵਾਯਾ ਹੈ.
  66. "The Sikhs had abandoned the Hindu faith, and with
    it the system of law wbich is the basis of that faith, and
    which was inseparable from it. For a hundred and fifty
    years they had been governed, as far as Chiefships were
    concerned, by another code altogether, and it was as
    reasonable for them to refer to Manu and the Shast-
    ras as the source of legal authority, as it would have
    been for Muhammadans, who had embraced Sikhism to
    appeal to the Shara.
                         (The Rajas of the Punjab P, 838)
  67. ਈਸਾਈ ਜਦ ਤਾਈਂ ਯਹੂਦੀਆਂ ਤੋਂ ਅਲਗ ਨਹੀਂ ਹੋਏ,
    ਤਦਤੋੜੀ ਮੰਦਦਸ਼ਾ ਵਿਚ ਰਹੇ, ਬਲਕਿ ਇੱਕਬਾਰ ਈਸਾਈਮਤ
    ਸੰਸਾਰ ਪਰ ਨਾਮਮਾਤ੍ਰ ਰਹਿਗਯਾ ਸੀ, ਅੰਤ ਨੂੰ ਈਸਾਈਆਂ ਨੇ
    ਸੋਚ ਸਮਝਕੇ ਆਪਣੇ ਤਾਈਂ ਅਲਗ ਕੀਤਾ, ਔਰ ਏਥੋਂ ਤਾਂਈ
    ਜੁਦਾਈ ਕਰੀ ਕਿ ਖੁਦਾ ਦੇ ਹੁਕਮ ਤੋਂ ਵਿਰੁੱਧ ਸਨਿਸ਼ਚਰ ਵਾਰ
    ਦੇ ਥਾਉਂ ਐਤਵਾਰ ਨੂੰ ਪਵਿਤ੍ਰ ਦਿਣ ਥਾਪਿਆ.
    ਏਸੇ ਤਰਾਂ ਮੁਸਲਮਾਨ ਭੀ ਅਮਲੀਤੌਰ ਤੇ ਪੁਰਾਣੇ ਧਰਮਾਂ
    ਤੋਂ (ਜਿਨਾਂ ਵਿੱਚੋਂ ਹਜ਼ਰਤ ਮੁਹੰਮਦ ਨੇ ਉਨ੍ਹਾਂ ਨੂੰ ਸਾਜਿਆ ਸੀ)
    ਅਲਗਹੋਏ ਬਿਨਾਂ ਪੂਰੀ ਉੱਨਤੀ ਨਹੀਂ ਕਰਸਕੇ.
  68. ਆਪ ਉਨ੍ਹਾਂ ਦੇ ਮੂੰਹ ਤੋਂ ਕਦੇ ਇਹ ਨਹੀਂ ਸੁਣੋਂਗੇ ਕਿ
    ਜਨੇਊ ਬੋਦੀ ਵਿੱਚ ਹਿੰਦੂਪਣਾ ਥੋੜਾ ਰਖਿਆਹੋਯਾ ਹੈ ?
  69. ਉੱਪਰ ਲਿਖਿਆ ਅਯੋਗ ਵਰਤਾਉ ਕਰਣਵਾਲੇ ਹਿੰਦੂ ਹੀ
    "ਹਮ ਹਿੰਦੂ ਨਹੀਂ" ਪੁਸਤਕ ਦੇ ਲਿਖਾਉਣ ਦਾ ਕਾਰਣ ਬਣੇ ਹਨ.
  70. ਸਾਡੇ ਮਤ ਵਿੱਚ ਭੀ ਜੋ ਲੋਕ ਮੁਫਤਖੋਰੇ ਹਨ ਔਰ
    ਬ੍ਰਾਹਮਣਾਂ ਦੀ ਤਰਾਂ ਸਿੱਖਕੌਮ ਨੂੰ ਹਮੇਸ਼ਾਂ ਅਪਣਾ ਦਾਸ਼ ਰੱਖਿਆ ਲੋੜਦੇ
    ਹਨ, ਓਹ ਭੀ ਸਿੱਖਾਂ ਨੂੰ ਗੁਰਮਤ ਤੋਂ ਰੋਕਦੇ ਹਨ, ਕਯੋਂਕਿ ਦੋਹਾਂ
    ਦਾ ਮਨੋਰਥ ਇੱਕ ਹੈ,ਓਹ ਚਾਹੁੰਦੇ ਹਨ ਕਿ ਬ੍ਰਾਹਮਣਾਂ ਦੀ ਥਾਂ ਸਾਨੂੰ
    ਸ਼੍ਰਾੱਧ ਛਕਾਓ, ਪਾਧੇ ਦੀ ਥਾਂ ਅਨੰਦ ਦੀ ਦੱਛਣਾ ਸਾਨੂੰ ਦੇਓ, ਔਰ
    ਆਚਾਰਯ ਦੀ ਥਾਂ ਸੇਜਾਦਾਨ ਸਾਡੇ ਹਵਾਲੇ ਕਰੋ. ਅਰ ਤਨ ਮਨ
    ਧਨ ਸਾਡੀ ਭੇਟਾ ਕਰਕੇ ਪਿੱਠ ਉੱਤੇ ਥਾਪੀ ਲਵਾਓ,ਔਰ ਅਰਦਾਸ
    ਵਿੱਚ ਸਾਨੂੰ ਸਤਗੁਰੂ ਗਿਣੋਂ, ਇਤ੍ਯਾਦਿਕ.