ਉਹ ਕੌਣ ?' ਮੈਂ ਅਸਚਰਜ ਜਹੇ ਹੋ ਕੇ ਪੁਛਿਆ।

'ਉਹੋ ਭੂਤ ਜਿਨ੍ਹਾਂ ਦਾ ਏਸ ਘਰ ਵਿਚ ਵਾਸ ਹੈ । ਭਾਵੇਂ ਉਹ ਕੋਈ ਹੋਣ, ਮੈਂ ਨਾ ਤਾਂ ਉਹਨਾਂ ਤੋਂ ਡਰਦੀ ਹਾਂ ਤੇ ਨਾ ਹੀ ਕੋਈ ਪਰਵਾਹ ਕਰਦੀ ਹਾਂ । ਮੈਂ ਉਹਨਾਂ ਨੂੰ ਚੰਗੀ ਤਰਾਂ ਜਾਣਦੀ ਹਾਂ । ਕੋਈ ਚਾਲੀ ਜਾਂ ਪੰਜਾਹ ਵਰੇ ਹੋਏ ਹਨ ਜਦੋਂ ਮੈਂ ਨਵੀਂ ਵਿਆਹੀ ਹੋਈ ਆਈ ਸਾ ਤੇ ਏਸ ਘਰ ਵਿਚ ਕਿਰਾਏ ਤੇ ਆ ਕੇ ਰਹੀ ਸਾਂ । ਮੈਂ ਇਹ ਵੀ ਜਾਣਦੀ ਹਾਂ ਕਿ ਉਹਨਾਂ ਨੇ ਮੈਨੂੰ ਵੀ ਇਕ ਦਿਨ ਮਾਰ ਦੇਣਾ ਹੈ । ਮੈਨੂੰ ਮਰ ਜਾਣ ਦੀ ਕੋਈ ਪਰਵਾਹ ਨਹੀਂ, ਕਿਉਂਕਿ ਹੁਣ ਮੈਂ ਬੁਢੀ ਹੋ ਗਈ ਹਾਂ ਅਤੇ ਮਰਨ ਕਿਨਾਰੇ ਹੀ ਹਾਂ। ਹੁਣ ਵੀ ਮੈਂ ਉਹਨਾਂ ਵਿਚ ਹੀ ਰਹਿ ਰਹੀ ਹਾਂ ਅਤੇ ਮਰ ਕੇ ਵੀ ਮੈਂ ਉਹਨਾਂ ਵਿਚ ਹੀ ਰਲਨਾ ਹੈ ।'

ਅਸਾਂ ਇਕ ਮਹੀਨੇ ਦਾ ਕਿਰਾਇਆ ਦੇ ਕੇ ਉਥੋਂ ਤੁਰਨ ਦੀ ਕੀਤੀ ਅਤੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ ਕਿ ਸਸਤੇ ਹੀ ਬਚ ਕੇ ਨਿਕਲ ਚਲੇ ਹਾਂ ।'

“ਮਿਤਰ ਜੀ, ਤੁਹਾਡੀ ਬੜੀ ਕਿਰਪਾ ਹੈ ਕਿ ਤੁਸੀਂ ਮੈਨੂੰ ਇਹ ਦਸਿਆ ਹੈ, ਮੈਂ ਤਾਂ ਕਈ ਦੇਸ਼ਾਂ ਵਿਚ, ਜਿਥੇ ਵੀ ਕਿਤੇ ਭੁਤਾਂ ਦੇ ਵਾਬ ਹੋਣ ਦੀ ਖਬਰ ਮਿਲੀ ਸੀ, ਪੁਜ ਚੁਕਾ ਹਾਂ ਪਰ ਭੂਤ ਮੈਨੂੰ ਕਿਤੇ ਵੀ ਨਹੀਂ ਦਿਸੇ । ਕਿਰਪਾ ਕਰਕੇ ਮੈਨੂੰ ਉਸ ਘਰ ਦਾ ਪੂਰਾ ਥਹੁ ਟਿਕਾਣਾ ਦਿਉ ਤਾਂ ਜੋ ਉਸ ਭੂਤਾਂ ਵਾਲੇ ਘਰ ਵਿਚ ਰਾਤ ਰਹਿ ਕੇ ਭੂਤਾਂ ਦੇ ਬਾਰੇ ਸੱਚਾ ਜਾਂ ਝੂਠ ਹੋਣਾ ਵੇਖ ਸਕਾਂ ।' ਮੈਂ ਕਿਹਾ ।

ਮੇਰੇ ਮਿਤਰ ਨੇ ਉਸ ਘਰ ਦਾ ਪਤਾ ੪੨੦ ਚਾਵੜੀ ਬਾਜ਼ਾਰ, ਪੁਰਾਣੀ ਦਿੱਲੀ ਦਸਿਆ ਤੇ ਮੈਂ ਉਥੋਂ ਸਿਧਾ ਹੀ ਉਸ ਦੱਸੇ ਪਤੇ ਤੇ ਘਰ ਲੱਭਣ ਲਈ ਤੁਰ ਪਿਆ । ਜਦੋਂ ਮੈਂ ਉਸ ਘਰ ਦੇ ਮੂਹਰੇ ਪੂਜਾ ਤਾਂ ਘਰ ਨੂੰ ਬਾਹਰੋਂ ਜੰਦਰਾ ਵੱਜਾ ਹੋਇਆ ਸੀ । ਮੇਰੇ ਬੂਹਾ ਖੜਕਾਉਣ ਤੇ ਵੀ ਅੰਦਰੋਂ ਕਿਸੇ ਨੇ ਕੋਈ ਉੱਤਰ ਨਾ ਦਿਤਾ। ਥਕ ਹਾਰ ਕੇ ਜਦੋਂ ਮੈਂ ਉਥੋਂ ਤੁਰਨ ਹੀ ਲੱਗਾ ਸਾਂ ਤਾਂ ਇਕ ਦੁਧ ਵੇਚਣ ਵਾਲੇ ਗੁਆਲੇ ਨੇ ਮੇਰੇ ਕੋਲੋਂ ਪੁਛ ਕੀਤੀ-ਕੀ ਆਪ ਜੀ ਨੇ ਕਿਸੇ ਨੂੰ ਏਸ ਘਰ ਵਿਚ ਮਿਲਣਾ ਹੈ?'

'ਜੀ ਹਾਂ, ਮੈਨੂੰ ਕਿਸੇ ਨੇ ਦਸਿਆ ਸੀ ਕਿ ਇਹ ਘਰ ਕਿਰਾਏ ਲਈ ਖਾਲੀ ਹੈ। ਮੈਂ ਉੱਤਰ ਦਿਤਾ।

"ਕਿਰਾਏ ਲਈ ਖਾਲੀ ਹੈ। ਏਸ ਘਰ ਵਿਚ ਰਹਿਣ ਵਾਲੀ ਨੌਕਰਾਣੀ ਬੁਢੀ ਨੂੰ ਮਰਿਆਂ ਵੀ ਕੋਈ ਤਿੰਨ ਹਫਤੇ ਹੋ ਚਲੇ ਹਨ। ਹੋਰ ਦੂਜਾ ਕੋਈ ਏਸ ਘਰ ਵਿਚ ਆ ਕੇ ਰਹਿਣ ਲਈ ਰਾਜ਼ੀ ਨਹੀਂ। ਮੇਰੀ ਮਾਂ ਨੂੰ ਵੀ ਘਰ ਦੇ ਮਾਲਕ; ਸਰਦਾਰ ਜਗਤ ਸਿੰਘ ਨੇ ਦਸ ਰੁਪੈ ਮਹੀਨੇ ਦੇ ਦੇਣੇ ਕੀਤੇ ਸਨ ਕਿ ਉਹ ਰੋਜ਼ ਹੀ ਘਰ ਦੇ ਬੂਹੇ ਬਾਰੀਆਂ ਖੋਲ ਕੇ ਝਾੜੂ ਦੇ ਜਾਇਆ ਕਰੇ, ਪਰ ਮੇਰੀ ਮਾਂ ਨੇ ਇਹ ਸਵੀਕਾਰ ਨਹੀਂ ਸੀ ਕੀਤਾ।

'ਕਿਉਂ ਸਵੀਕਾਰ ਨਹੀਂ ਸੀ ਕੀਤਾ?' ਮੈਂ ਪੁਛਿਆ।

'ਕਿਉਂਕਿ ਏਸ ਘਰ ਵਿੱਚ ਭੂਤ ਵਸਦੇ ਹਨ ਅਤੇ ਉਹ ਹਰ ਕਿਰਾਏਦਾਰ ਨੂੰ ਡਰਾ ਕੇ ਘਰ ਛੱਡਣ ਲਈ ਮਜਬੂਰ ਕਰ ਦੇਂਦੇ ਹਨ। ਉਹ ਬੁਢੀ ਜੋ ਏਸ ਘਰ ਵਿਚ ਢੇਰ ਚਿਰ ਤੋਂ ਰਹਿੰਦੀ ਸੀ ਉਹ ਵੀ ਇਕ ਦਿਨ ਚੰਗੀ ਭਲੀ ਹੀ ਮਰੀ ਹੋਈ ਲੱਭੀ ਸੀ। ਉਹਦੀਆਂ ਅੱਖਾਂ ਦੇ ਡੇਲੇ ਬਾਹਰ ਆਏ ਹੋਏ ਸਨ ਅਤੇ ਸਾਰੇ ਹੀ ਇਹੋ ਦੱਸਦੇ ਸਨ ਕਿ ਉਹਨੂੰ ਭੁਤਾਂ ਨੇ ਹੀ ਗਲ ਘੁਟ ਕੇ ਮਾਰ ਦਿਤਾ ਹੈ। ਉਹਨੇ ਕਿਹਾ।

"ਕੀ ਤੂੰ ਮੈਨੂੰ ਦੱਸੇਗਾ ਕਿ ਏਸ ਘਰ ਦਾ ਮਾਲਕ ਜਗਤ ਸਿੰਘ ਕਿਥੇ ਰਹਿੰਦਾ ਹੈ?

'ਜੀ ਹਾਂ, ਉਹ ਚਾਂਦਨੀ ਚੌਕ ੮੪0 ਵਿਚ ਰਹਿੰਦਾ ਹੈ, ਉਹਨੇ ਉੱਤਰ ਦਿੱਤਾ। ਮੈਂ ਉਥੋਂ ਸਿਧਾ ਚਾਂਦਨੀ ਚੌਕ ੮੪੦ ਪੁਜਾ। ਅਗੋਂ