(ਝ)


ਝਈਆਂ: ਹਰਖ ਵਿਚ ਧਮਕਾਉਣਾ
ਝਈਆਂ ਲੈ ਲੈ ਕਿਉਂ ਝਪਟਦੈ, ਸਬਰ ਨਾਲ ਸੁਣ।
(ਹਰਖ ਕੇ ਧਮਕਾਣ ਲਈ ਕਿਉਂ ਝਪਟਦਾ ਹੈਂ, ਸਬਰ ਨਾਲ ਸੁਣ)
ਝੱਸ/ਮੱਖ: ਥਪਕੀ ਨਾਲ ਮਲਣਾ
ਸਿਰ ਧੋਤੈ, ਖੁਸ਼ਕ ਥਿਆ ਪਿਐ, ਜ਼ਰਾ ਪਿਐਂ ਨਾਲ ਝੱਸ/ਮੱਖ ਡੇ)
(ਸਿਰ ਧੋਤੇ, ਖੁਸ਼ਕ ਹੋਇਆ ਪਿਐ, ਥੋੜ੍ਹਾ ਘਿਉ ਦੀ ਥਪਕੀ ਨਾਲ ਮਲ ਦਿਉ)
ਝਹਾਂ: ਜਵਾਂਹ-ਦੇਖੋ ਜਵਾਂਹ
ਝੱਖ/ਝਖਣਾ: ਖਪਣਾ
ਗਡੂੰਹ ਵਾਲਾ ਭੇਜਾ ਹਿਸ, ਤੂੰ ਇਤਨਾ ਨਾ ਝੱਖ।
(ਖੋਤੇ ਵਾਲਾ ਦਿਮਾਗ ਹੈ ਇਸਦਾ, ਤੂੰ ਏਨਾ ਨਾ ਖੱਪ)
ਝਗਣਾ: ਦਹੀਂ ਰਿੜਕਣ ਵਾਲਾ ਸੰਦ/ਰਿੜਕਣਾ
ਡਹੀ ਵਧੀਆ ਜੰਮੀ ਹੇ, ਝਗਣਾ ਮਾਰ ਕੇ ਬੂਰਾ ਪਿਲਾ।
(ਦਹੀਂ ਵਧੀਆ ਜੰਮੀ ਹੈ, ਰਿੜਕਣਾ ਮਾਰ, ਅੱਧ ਰਿੜਕਿਆ ਪਿਆ)
ਝੱਗ ਵੀਟਣੀ: ਗੁਸੇ ਵਿਚ ਬੋਲੀ ਜਾਣਾ
ਕੇਹੜਾ ਵੱਡਾ ਜ਼ਿਆਨ ਥੀ ਗਿਐ, ਇੰਞੇ ਝੱਘ ਵਿਟੀਂਦਾ ਪਿਐਂ।
(ਕਿਹੜਾ ਵੱਡਾ ਨੁਕਸਾਨ ਹੋ ਗਿਐ, ਐਵੇਂ ਗੁਸੇ ਵਿਚ ਬੋਲੀ ਜਾਂਦੈ)
ਝੱਜੂ/ਝੰਝੂ ਪਾਉਣਾ: ਵਾਧੂ ਝਗੜਾ ਬਨਾਉਣਾ
ਭੈੜੀਏ, ਤੂੰ ਚੁੱਪ ਕਰ, ਹੇਸ ਤਾਂ ਝੱਜੂ/ਝੱਝੂ ਪਾਈ ਰਖਣੈ।
(ਅੜੀਏ ਤੂੰ ਚੁੱਪ ਕਰ, ਏਸ ਤਾਂ ਵਾਧੂ ਝਗੜਾ ਬਣਾਈ ਰੱਖਣਾ ਹੈ)
ਝੰਗੀ: ਝਿੜੀ
ਗਿਆ ਤਾਂ ਹੇ, ਝੰਗੀ ਚੂੰ ਬਾਲਣ, ਢੀਂਗਰੀਆਂ ਘਿਨਣ।
(ਗਿਆ ਤਾਂ ਹੈ ਝਿੜੀ ਵਿਚੋਂ ਬਾਲਣ, ਝਾਪੇ ਲੈਣ)
ਝੱਟ ਲੰਘਾਉਣਾ/ਝੱਤ ਲੰਘਾਵਣਾ: ਵੇਲਾ ਪੂਰਾ ਕਰਨਾ
ਕਿਚਰ ਝੱਠ/ਝਤ ਲੰਘਾਵਸਾਂ, ਤ੍ਰੁਟੇ ਛੁਪਰ ਤੇ ਵਸਦਾ ਮੀਂਹ।
(ਕਿੰਨਾ ਚਿਰ ਵੇਲਾ ਟਪੂ, ਟੁੱਟਾ ਛੱਪਰ ਤੇ ਵਰ੍ਹਦਾ ਮੀਂਹ)
ਝਟਕਈ: ਕਸਾਈ
ਫੱਕਰਾਂ ਦੇ ਪੜੋਸ ਝਟਕਈ ਹੈ, ਪਾਪ ਉਸੇ ਕੂੰ।
ਫਕਰਾਂ ਦੇ ਗਵਾਂਢ ਕਸਾਈ ਹੈ, ਪਾਪ ਉਸੇ ਨੂੰ ਹੋਊ)
ਝੰਡ ਲੁਹਾਉਣੀ: ਵਾਲ ਮਨਾਉਣ ਦੀ ਰੀਤ
ਬਾਬਾ ਜੀ, ਤੁਸੀ ਸੰਤ ਹੋ, ਬਾਲ ਦੀ ਵੰਡ ਲੱਥੂ, ਅਸੀਸ ਡਿਵਿਆਏ।
(ਬਾਬਾ ਜੀ ਤੁਸੀਂ ਸੰਤ ਹੋ, ਬਚੇ ਦੇ ਬਾਲ ਮੁੰਨਣ ਦੀ ਰੀਤ ਹੈ, ਅਸੀਸ ਦੇਣੀ)
ਝੱਪ ਚੁੱਪ
ਖਿਡਾਰੀ ਤਿੱਖਾ ਹੇ, ਡੇਖ ਉਲੀ ਝੱਪ ਘਿਧੀ ਹਿਸ।
(ਖਿਡਾਰੀ ਤੇਜ਼ ਹੈ, ਦੇਖ ਗੇਂਦ/ਖਿੱਦੋ ਜੁੱਪ ਲਈ ਹੈਸ)

ਝੱਬ/ਝੱਬਦੇ ਛੇਤੀ / ਜਲਦੀ
ਝੱਬ ਕਰ, ਵੇਲੇ ਨਾਲ ਟਰੂੰ, ਝੱਬਦੇ ਅਪੜਸੂੰ।
(ਛੇਤੀ ਕਰ, ਵੇਲੇ ਨਾਲ ਤੁਰੀਏ, ਜਲਦੀ ਅੱਪੜ ਪਵਾਂਗੇ)
ਝਬਲਾ: ਮੋਕਲਾ ਝੱਗਾ
ਪੜ੍ਹਨ ਬਿਠਾਵਣੈ, ਮੁੰਡੇ ਦਾ ਝੱਗਾ ਝਬਲਾ ਨਾ ਬਣਾ ਸਟੇਂ।
(ਪੜ੍ਹਨ ਲਾਉਣੇ, ਮੁੰਡੇ ਦਾ ਝੱਗਾ ਮੋਕਲਾ ਨਾ ਬਣਾ ਸਿਟੀ)
ਝੰਬਣਾਂ: ਝਿੜਕਣਾ / ਤ੍ਰਿਸਕਾਰ ਕਰਨਾ/ਬੇਪਤੀ
ਝਿੜਕ ਝੰਬ ਨਾਲੂੰ ਪਿਆਰ ਤੇ ਮਦਤ ਦੀ ਤਰਕੀਬ ਵਰਤੂੰ।
(ਝਿੜਕ ਤੇ ਬੇਪਤੀ ਨਾਲੋਂ ਪਿਆਰ ਤੇ ਮਦਦ ਦੀ ਜੁਗਤ ਵਰਤੀਏ)
ਝੰਬਣੀ/ਝਮਣੀ: ਛਮਕ
ਰੂੰ ਕੂੰ ਝੰਬਣੀ/ਝਮਣੀ ਸੰਗ ਪਿੰਜ ਘਿਨ।
(ਰੂੰ ਨੂੰ ਛਮਕ ਨਾਲ ਪਿੰਜ ਲੈ)
ਝਮਕਣਾ: ਝਪਕਣਾ
ਵਲਾ ਵਲਾ ਅੱਖਾਂ ਝਮਕਦੈ, ਦਿਮਾਗ ਵਿੱਚ ਕੁਝ ਬਿਆ ਹਿਸ।
(ਵਾਰ ਵਾਰ ਅੱਖਾਂ ਝਪਕਦੈ, ਉਸ ਦੇ ਭੇਜੇ ਵਿਚ ਕੁਝ ਹੋਰ ਹੈ)
ਝਮੇਲਾ: ਉਲਝਣ
ਟੱਬਰ ਨੇ ਕਾਹਲ ਕਰਕੇ ਝਮੇਲਾ ਖੜਾ ਕਰ ਘਿਧੈ।
(ਟੱਬਰ ਨੇ ਕਾਹਲ ਕਰਕੇ ਉਲਝਣ ਖੜੀ ਕਰ ਲਈ ਹੈ)
ਝਰਨੀ: ਪੋਣੀ
ਝਰਨੀ ਤੁਟੀ ਪਈ ਹੈ, ਚਾਹ ਅਣਪੁਣੀ ਪੀਣੀ ਪੋਸੀ।
(ਪੋਣੀ ਟੁੱਟੀ ਪਈ ਹੈ, ਚਾਹ ਅਣਛਾਣੀ ਪੀਣੀ ਪਊ)
ਝਰੀ: ਰੌਲੀ
ਕਾਰੀਗਰ ਝਰੀ ਹੇ, ਕੰਮ ਕਢ, ਬਹੂੰ ਨਾ ਬਹਿਸ਼।
(ਕਾਰੀਗਰ ਰੌਲੀ ਹੈ, ਕੰਮ ਲੈ, ਬਹੁਤਾ ਨਾ ਬਹਿਸ)
ਝੱਲ/ਲੱਛ: ਕਮਲ
ਗਰਮੀਆਂ ਵਿਚ ਭਾਈ ਜੀ ਕੂੰ ਝੱਲ/ਲੱਛ ਉਠਦਾ ਹੈ।
(ਗਰਮੀਆਂ ਵਿਚ ਭਾਈ ਜੀ ਨੂੰ ਕਮਲ ਛਿੜਦਾ ਹੈ)
ਝੜ/ਝੜੀ ਬਦਲਵਾਈ/ਲੰਬੇ ਸਮੇਂ ਦਾ ਮੀਂਹ
ਡਿਲਾਹੂੰ ਭਾਰੀ ਝੜ ਉਠਿਐ, ਝੜੀ ਲਗਈ।
(ਪਛਮੋ ਭਾਰੀ ਬਦਲਵਾਈ ਬਣੀ ਹੈ, ਲੰਬਾ ਸਮਾਂ ਮੀਂਹ ਪੈਂਦਾ ਰਹੂ)
ਝਾਰੀ/ਬੁਘੀ: ਸੁਰਾਹੀ/ਘੜੋਲੀ
ਝਾਰੀ/ਬੁੱਘੀ ਦਾ ਠਢਾ ਪਾਣੀ ਪਿਲੈਸੇਂ।
(ਸੁਰਾਹੀ/ਘੜੋਲੀ ਦਾ ਸੀਤਲ ਜਲ ਪਿਲਾਉਗੇ)

ਝਾਲ ਪ੍ਰਭਾਵ
ਮਹਾਤਮਾ ਦੀ ਸੰਗਤ ਦੀ ਝਾਲ ਝੱਲਣ ਜੋਗਾ ਥੀ।
(ਮਹਾਤਮਾਂ ਦੇ ਸਾਥ ਦਾ ਪ੍ਰਭਾਵ ਸਹਿਣਯੋਗ ਹੋ)
ਝਾੜਾ: ਮਨੁੱਖੀ ਮਲ/ਝਾੜ ਫੂਕ
ਝਾੜਾ ਕਰਨ ਪਿਛੈ ਧਾ ਕੇ ਝਾੜਾ ਕਰਾਵਣ ਵੰਞੇ।
(ਮਲ ਤਿਆਗ ਕੇ, ਨਹਾ ਕੇ ਝਾੜ ਫੂਕ ਕਰਾਣ ਜਾਈਂ)
ਝਾੰ ਥਾਂ/ ਆਸਰਾ
ਨਿਆਸਰਿਆਂ ਕੂੰ ਖੈਰਾਇਤ ਘਰ ਬਿਨਾਂ ਕੋਈ ਝਾੰ ਨਹੀਂ ਹੈ।
(ਨਿਆਸਰਿਆਂ ਨੂੰ ਦਾਨ ਘਰ ਬਿਨਾਂ ਕੋਈ ਥਾਂ/ਆਸਰਾ ਨਹੀਂ ਹੈ)
ਝਿੱਕ/ਝਿੱਕ੍ਹਾ/ਝਿੱਕੀ: ਕੁੱਬ/ਝੁਕਿਆ/ਲਿਫ਼ੀ/ਕੁੱਬੀ
ਲਿਟੈਣ ਝਿੱਕੀ ਪਈ ਹੈ ਤੇ ਛੱਤ ਝਿੱਕ ਵੈਸੀ, ਤੁੱਲ ਕੇ ਝਿੱਕ ਕਢੂੰ।
(ਲਟੈਣ ਕੁੱਬੀ/ਲਿਫੀ ਹੈ ਤੇ ਛੱਤ ਲਿਫ਼ ਜਾਉ; ਤੁਲ ਕੇ ਕੁੱਬ ਕਢੀਏ)
ਝੀਣੀ: ਮਧਮ ਸੁਰ ਵਿਚ
ਵੰਞੀਚੇ ਲਾਲਾਂ ਦੇ ਡੁੱਖ ਵਿਚ ਝੀਣੀ ਬਾਣ ਵਿੱਚ ਰੋਣ ਆਉਂਦੈ।
(ਗੁਆਚੇ ਲਾਲਾਂ ਦੇ ਦੁੱਖ ਵਿਚ ਮੱਧਮ ਸੁਰ ਵਿੱਚ ਰੋਣ ਨਿਕਲਦੈ)
ਝੁੱਖਦਾ: ਸਰਸਾ/ਦੁਖੀ ਹੁੰਦਾ
ਜ਼ਰਾ ਝੁਖਦਾ ਤੁਲ ਜਾਵੇ ਤਾਂ ਸੇਠ ਬਹੂੰ ਭੁਖਦੈ।
(ਭੋਰਾ ਸਰਸਾ ਤੁਲ ਜਾਏ ਤਾਂ ਸੇਠ ਬਹੁਤ ਦੁੱਖੀ ਹੁੰਦੈ)
ਝੁਝੂ: ਰੱਫੜ - ਦੇਖੋ ਝੱਝੂ
ਝੁੱਥਾ: ਪਿੱਛਾ /ਚੱਡਾ
ਝੁਥਾ ਭਾਰੀ ਹੋ, ਸੁੱਖ ਨਾਲ ਕਈ ਬੱਚੇ ਜਣਸੀ।
(ਪਿਛਾ/ਚੱਡਾ ਭਾਰੀ ਹੈ, ਸੁੱਖ ਨਾਲ ਕਈ ਬੱਚੇ ਜੰਮੂ)
ਝੁਲਕਾ: ਥੋੜੀ ਖੁਰਾਕ
ਚੁਲ੍ਹ ਦੀ ਬੁਝਦੀ ਭਾਅ ਕੂੰ ਤੇ ਭੁੱਖੇ ਢਿਢ ਕੂੰ ਝੁਲਕਾ ਡੇਵਣਾ ਪੈਂਦੈ।
(ਚੁਲ੍ਹੇ ਦੀ ਬੁਝਦੀ ਅੱਗ ਤੇ ਭੁੱਖੇ ਪੇਟ ਨੂੰ ਥੋੜੀ ਖਾਧ ਦੇਣੀ ਪੈਂਦੀ ਹੈ)
ਝੂੰ: ਗੁਪਤ ਥਾਂ ਦਾ ਵਾਲ
ਏਡਾ ਮੂਜੀ ਹੈ, ਦਾਨ ਕੇਹੜਾ, ਝੂੰ ਤਾਂ ਡੇਵੇ ਨਾ।
(ਐਨਾ ਪਖੰਡੀ ਹੈ, ਦਾਨ ਕਾਹਦਾ, ਪਿੰਡੇ ਦਾ ਵਾਧੂ ਵਾਲ ਨਾ ਦੇਵੇ)
ਝੂੰਣ/ਝੂੰਮਣ: ਮਸਤੀ ਵਿੱਚ ਲਹਿਰਾਣਾ
ਅਜਿਹਾ ਸਰੋਦੀ ਕੀਰਤਨ, ਰੂਹ ਝੂੰਣ ਦੇਵੇ, ਝੂਮਣ ਲਗੇ।
(ਐਸਾ ਸੰਗੀਤਕ ਕੀਰਤਨ, ਰੂਹ ਮਸਤ ਹੋਵੇ, ਮਸਤੀ ਵਿਚ ਲਹਿਰਾਣ ਲਗੇਗਾ)
ਝੇੜਾ: ਝਗੜਾ
ਘਰ ਵਿਚ ਅਮਨ ਨਿਵ੍ਹੇ ਭਾਂਦਾ, ਝੇੜਾ ਲਾਈ ਰਖਦੇ ਹੋ।
(ਘਰ ਵਿਚ ਸ਼ਾਂਤੀ ਤੁਹਾਨੂੰ ਪਸੰਦ ਨਹੀਂ, ਝਗੜਾ ਪਾਈ ਰਖਦੇ ਹੋ)

ਝੋਣਾ ਚਕੀ ਪੀਹਣੀ
ਵੱਡਲੇ ਨਾਲ ਅੰਮਾ ਚੱਕੀ ਝੂੰਦੀ ਤੇ ਪਾਠ ਕਰੀਂਦੀ।
(ਸਵੇਰੇ ਸਦੇਂਹਾ, ਅੰਮਾਂ ਚੱਕੀ ਪੀਂਹਦੀ ਤੇ ਪਾਠ ਕਰਦੀ)
ਝੋਰਾ: ਪਛਤਾਵਾ
ਕੇਹਾ ਝੋਰਾ ਲਾਈ ਰਖਦੇ ਹੋ, ਜੈਂਦੀ ਸ਼ੈ ਹਾਈ ਘਿਨ ਗਿਆ।
(ਕਾਹਦਾ ਪਛਤਾਵਾ ਕਰਦੇ ਰਹਿੰਦੇ ਹੋ, ਜੀਹਦੀ ਚੀਜ਼ ਸੀ, ਲੈ ਗਿਆ)
ਝੋਲ: ਪਾਲਸ਼
ਇਨ੍ਹਾਂ ਗਾਹਣਿਆਂ ਤੇ ਸੂੰਨੇ ਦਾ ਝੋਲ ਚੜ੍ਹਿਆ ਹੈ।
(ਇਨਾਂ ਗਹਿਣਿਆਂ ਤੇ ਸੋਨੇ ਦੀ ਪਾਲਸ਼ ਕੀਤੀ ਹੈ)
ਝੋਲਾ ਪੈਣਾ: ਕਮਲੇ ਹੋਣ ਦਾ ਦੌਰਾ
ਘਰ ਸੜਗਿਅਸ ਤਾਂ ਝਲ ਨਹੀਂ ਪਾਇਆ, ਝੋਲਾ ਪੈ ਗਿਆ।
(ਘਰ ਮੱਚ ਗਿਆ ਹੈ, ਉਹ ਸਹਿ ਨਹੀਂ ਸਕਿਆ, ਕਮਲਾ ਹੋ ਗਿਆ ਹੈ)
ਝੋਲੀ ਅਡਣੀ: ਪੱਲੂ ਫੈਲਾਉਣਾ
ਮਹਾਤਮਾ ਜੀ, ਝੋਲੀ ਅੱਡੀ, ਖਾਲੀ ਹੈ, ਖੈਰ ਪਾ ਡੇਵੋ।
(ਮਹਾਤਮਾ ਜੀ, ਪੱਲੂ ਫੈਲਾਇਆ ਹੈ, ਖਾਲੀ ਹੈ, ਖੈਰ ਪਾਓ)
ਝੋਲੀ ਪਾਉਣਾ: ਗੋਦ ਲੈਣਾ
ਮੁਰੀਦਾ ਵੰਞ, ਕੈਂਹ ਭੈਣ-ਭਰਾ ਦਾ ਬਾਲ ਝੋਲੀ ਪਾ ਘਿਨ।
(ਸੇਵਕਾ ਜਾ, ਕਿਸੇ ਭੈਣ-ਭਾਈ ਦਾ ਬੱਚਾ ਗੋਦ ਲੈ ਲੈ)
ਝੌਂਕਾ: ਬੁੱਲਾ
ਤੂ ਆਇਓ ਤਾਂ ਕਾਈ ਠਢੀ ਵਾ ਦਾ ਝੌਂਕਾ ਆਇਐ।
(ਤੂੰ ਆਇਆ ਤਾਂ ਕੋਈ ਠੰਡੀ ਹਵਾ ਦਾ ਬੁੱਲਾ ਆਇਆ ਹੈ)

(ਟ)


ਟਸਰ: ਕੂਲਾ ਚਮਕੀਲਾ ਕਪੜਾ
ਰੰਗ ਗੋਰਾ ਉਤੂੰ ਕਾਲੀ ਟਸਰ ਦਾ ਤੇਵਰ, ਕਿਆਮਤ।
(ਗੋਰੇ ਰੰਗ ਉਪਰ ਕਾਲੀ ਟਸਰ ਦਾ ਪਹਿਰਾਵਾ, ਕਿਆਮਤ ਹੋਵੇਗੀ)
ਟਸੂਏ/ਟਸਵੇਂ: ਹੰਜੂ /ਇੰਝੂ
ਵੇਲਾ ਲੰਘਾ ਕੇ ਟਸੂਏ/ਟਸਵੇਂ ਵੀਟਣ ਨਾਲ ਕੇ ਬਣਸੀ।
(ਵੇਲਾ ਲੰਘ ਗਿਆ, ਹੰਝੂ ਵਹਾਉਣ ਨਾਲ ਕੀ ਬਣੂ)
ਟਹਿਲਣ/ਟਹਿਲੀਆ: ਸੇਵਕਾ/ਸੇਵਕ
ਅਨਾਥ ਬਾਲਾਂ ਕੂੰ ਟਹਿਲਣ/ਟਹਿਲੀਆ ਹੀ ਪਾਲਸਿਨ।
(ਅਨਾਥ ਬਾਲਾਂ ਨੂੰ ਸੇਵਕਾ/ਸੇਵਕ ਹੀ ਪਾਲਣਗੇ)
ਟਕਵਾਉਣਾ: ਮੁਲ ਪੁਆਉਣਾ
ਕੈਂਹ ਤ੍ਰੀਆਕੁਲ ਕੋਲੂੰ ਮਾਲ ਦਾ ਮੁਲ ਟਕਵਾ ਘਿੰਨ।
(ਕਿਸੇ ਤੀਸਰੇ ਕੋਲੋਂ ਮਾਲ ਦਾ ਮੁਲ ਪਵਾ ਲੈ)