ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਕ)
ਹੋੜ: ਰੋਕ
ਹੋੜ ਵਣ ਬਚੜੇ ਕੂੰ, ਭਾਅ ਨਾਲ ਨਾ ਭਿੜੇ।
(ਰੋਕ ਨੀ ਪੁਤਰ ਨੂੰ, ਅੱਗ ਨਾਲ ਨਾ ਟੱਕਰੇ)
ਹੌਦੀ/ਹੌਦਾ: ਚੁਬਚਾ/ਹਾਥੀ ਉਪਰ ਪਾਲਕੀ
ਹੌਦੀ ਵਿਚ ਪਾਣੀ ਤੇ ਹੌਦੇ ਵਿਚ ਰਾਣੀ, ਅਲ੍ਹਾ ਦੀ ਮੇਹਰ।
(ਚੁਬਚੇ ਵਿਚ ਪਾਣੀ ਤੇ ਹਾਥੀ ਉਪਰ ਪਾਲਕੀ ਵਿਚ ਰਾਣੀ, ਰੱਬੀ ਕ੍ਰਿਪਾ)
ਹੌਲ ਪੈਣਾ: ਘਬਰਾਹਟ ਹੋਣੀ
ਕਰਜ਼ੇ ਦੀ ਪੰਡ ਸੁਣਕੇ, ਵਾਰਸਾਂ ਕੂੰ ਹੌਲ ਪੋਣੇ ਹੀ ਸਨ।
(ਕਰਜ਼ੇ ਦੀ ਪੰਡ ਸੁਣਕੇ ਵਾਰਸਾਂ ਨੂੰ ਘਬਰਾਹਟ ਹੋਣੀ ਹੀ ਸੀ)
ਹੌਲਾ ਕਰਨਾ: ਬੇਇਜ਼ਤ ਕਰਨਾ
ਭੈੜੀਏ, ਖੌਂਦ ਕੂੰ ਪਰੇ ਵਿਚ ਹੌਲਾ ਨਾਹੀ ਕਰਨਾ।
(ਅੜੀਏ, ਘਰ ਵਾਲੇ ਨੂੰ ਸੱਥ ਵਿਚ ਬੇਇਜ਼ਤ ਨਹੀਂ ਸੀ ਕਰਨਾ)
(ਕ)
ਕਉ: ਬਿੜਕ
ਰਾਤੀਂ ਪੁਲਸ ਪੋਸੀ, ਜ਼ਰਾ ਕਉ ਰਖਿਆਏ।
(ਰਾਤੀਂ ਪੁਲਸ ਪਵੇਗੀ, ਜ਼ਰਾ ਬਿੜਕ ਰਖਿਆ ਜੇ)
ਕੱਸਾ: ਘਟ/ਘਟੀਆ
ਹਿੱਕ ਤਾਂ ਮਾਲ ਕੱਸਾ ਹੇ ਤੇ ਡੂਝਾ ਕਸਾ ਤੋਲਦੈਂ।
(ਇੱਕ ਤਾਂ ਮਾਲ ਘਟੀਆ ਹੈ ਤੇ ਦੂਜਾ ਘਟ ਤੋਲ ਰਿਹਾ ਹੈਂ)
ਕਸਬ: ਹੁਨਰ
ਕਾਈ ਕਸਬ ਸਿਖੈਨੇ, ਰੋਟੀ ਧੋਰੇ ਥੀਵਣ।
(ਕੋਈ ਹੁਨਰ ਸਿਖਾਉ, ਰੋਜ਼ੀ ਸਿਰ ਹੋ ਜਾਣ)
ਕਸਰ: ਘਾਟਾ/ਬੀਮਾਰੀ
ਕਸਰ ਇਹ ਰਹੀ ਬਈ ਓਪਰੀ ਕਸਰ ਆਧੇ ਰਹੇ ਤਾਂ ਇਲਾਜ ਨਾ ਥਿਆ।
(ਘਾਟ ਇਹ ਰਹੀ ਕਿ ਓਪਰੀ ਬਿਮਾਰੀ ਦਸਦੇ ਰਹੇ ਤੇ ਇਲਾਜ ਨਾ ਹੋਇਆ)
ਕਸੀਰਾ: ਪੁਰਾਣਾ ਸਿੱਕਾ 1/4 ਪੈਸਾ/ 1/128 ਰੁਪਿਆ/ਧੇਲੇ ਦਾ ਅੱਧ
ਕੈਂਹ ਜ਼ਮਾਨੇ ਕਸੀਰੇ ਦੀ ਸ਼ੈ ਨਾਲ ਬਾਲ ਵਿਲਾ ਘਿਨਦੇ ਹਾਸੇ।
(ਕਿਸੇ ਜ਼ਮਾਨੇ ਰੁਪਏ ਦੇ ਇਕ ਸੌ ਅਠਾਈਵੇਂ ਹਿੱਸੇ ਦੀ ਚੀਜੀ ਨਾਲ
ਬਾਲ ਵਿਰਾ ਲਈਦੇ ਸੀ)
ਕਹਾਵਤ: ਅਖੌਤ
ਕਹਾਵਤਾਂ ਨਾਲ ਡਿੱਤੀ ਸਿਖਿਆ ਪੱਕੀ ਪੱਲੇ ਪੂੰਦੀ ਹੇ।
(ਅਖੌਤਾਂ ਨਾਲ ਦਿਤੀ ਮੱਤ ਪੱਕੇ ਤੌਰ ਤੇ ਪੱਲੇ ਪੈਂਦੀ ਹੈ)
ਕੱਕਰ: ਕੋਰਾ
ਏਡੀ ਵਰਜਲ ਹੈ ਕਿ ਕੱਕਰ ਜੰਮਿਆ ਪਿਆ ਹੇ।
(ਐਨੀ ਠੰਡ ਹੈ ਕਿ ਕੋਰਾ ਜੰਮਿਆ ਪਿਆ ਹੈ)
ਕੱਕਾ: ਭੂਰਾ
ਕੱਕੇ ਵਾਲਾਂ ਦੀ ਵਖਰੀ ਕਸ਼ਿਸ਼ ਹੁੰਦੀ ਹੇ।
ਭੂਰੇ ਵਾਲਾਂ ਦੀ ਵਖਰੀ ਖਿੱਚ ਹੁੰਦੀ ਹੈ)
ਕਕੋੜੇ: ਅੱਧੀਆਂ ਭੁਸਰੀਆਂ (ਦੁੱਪੜ ਰੋਟੀਆਂ)
ਅੰਮੀ, ਮੈਕੂੰ ਸ਼ਕਰ ਪਾ ਕੇ ਕਕੋੜੇ ਖਵਾ, ਡਾਢੇ ਚੰਗੇ ਹੂੰਦੇਨ।
(ਬੇਬੇ, ਮੈਨੂੰ ਸ਼ਕਰ ਵਾਲੀਆਂ ਔਧੀਆਂ ਭੁਸਰੀਆਂ ਖੁਆ, ਬੜੀਆਂ ਵੱਧੀਆਂ
ਹੁੰਦੀਆਂ ਹਨ)
ਕਚਲਹੂ: ਜ਼ਖ਼ਮ ਦੀ ਪਾਕ}}
ਚੀਰਾ ਲਾ ਕੇ ਕਚਹੂ ਕੱਢ ਡਿੱਤੈ ਤੇ ਮਲ੍ਹਮ ਲਾ ਡਿਤੀ ਹੇ।
(ਚੀਰਾ ਦੇ ਕੇ ਪਾਕ ਕੱਢ ਦਿਤੀ ਹੈ ਤੇ ਮਲ੍ਹਮ ਲਾ ਦਿਤੀ ਹੈ)
ਕਚਾਵੇ ਉੱਠਾਂ ਦੀ ਸਵਾਰੀ ਦੀਆਂ ਕੁਰਸੀਆਂ
ਟਿੱਬਿਆਂ ਵਿੱਚ ਉੱਠਾਂ ਤੇ ਕਚਾਵੇ ਬਾਲਾਂ ਤੇ ਤ੍ਰੀਮਤਾਂ ਦੀ ਸਵਾਰੀ ਹੁੰਦੀ ਹਾਈ।
(ਟਿੱਬਿਆਂ ਵਿਚ ਉੱਠਾਂ ਉਪਰ ਕੁਰਸੀਆਂ ਬਾਲਾਂ ਤੇ ਔਰਤਾਂ ਦੀ ਸਵਾਰੀ ਹੁੰਦੀ ਸੀ)
ਕੱਛ: ਮਿਣ/ਲਾਚੜਨਾ
ਛੂਹਰ, ਸੁੱਥੂ ਕੂੰ ਕਪੜਾ ਕੁਛੀਦਾ ਡੇਖ, ਕਛਾਂ ਮਾਰਨ ਲੱਗ ਪਿਆ।
(ਪਜਾਮੇ ਲਈ ਕਪੜਾ ਮਿਣੀਂਦਾ ਵੇਖ, ਬਾਲ ਲਾਚੜਨ ਲਗਾ)
{{overfloat left|ਕੱਜ: ਪਰਦਾ/ਢੱਕ ਲੈਣਾ
ਸੱਕਾ ਸੱਕੇ ਦਾ ਕੱਜ ਹੂੰਦੇ ਤੇ ਐਬ ਕੱਜ ਘਿਨਦੈ।
(ਕੁੜਮ ਕੁੜਮ ਦਾ ਪਰਦਾ ਹੁੰਦਾ ਹੈ ਤੇ ਨੁਕਸ ਢੱਕੀ ਰਖਦਾ ਹੈ)
ਕਜ਼ਾ: ਦੁੱਖ
ਮਾਸ਼ੂਕ ਮੂੰਹ ਵਲਾਵੇ, ਇਹ ਵੱਡੀ ਕਜ਼ਾ ਥੀਂਦੀ ਹੈ।
(ਪ੍ਰੀਤਮਾ ਮੂੰਹ ਮੋੜੇ, ਇਹ ਵਡਾ ਦੁਖ ਹੁੰਦਾ ਹੈ)
ਕੰਞਕਾਂ/ਕੰਜਕਾਂ: ਧਿਆਣੀਆਂ
ਸੰਤੋਖੀ ਟੱਬਰ ਕੰਞਕਾਂ ਬਲਹਿੰਦੇ ਤੇ ਪੁਜਦੇ ਹੂੰਦੇ।
(ਸਬੂਰੀ ਵਾਲੇ ਪ੍ਰਵਾਰ ਧਿਆਣੀਆਂ ਬਿਠਾ ਕੇ ਪੂਜਦੇ ਹੁੰਦੇ ਸਨ)
ਕਟੜਾ ਬਾਜ਼ਾਰ
ਅੰਬਰਸਰ ਦੇ ਕਟੜੇ ਫਿਰ ਡਿੱਠੇਨ, ਕੁਝ ਨਹੀਂ ਲੱਭਾ।
(ਅੰਮ੍ਰਿਤਸਰ ਦੇ ਬਾਜ਼ਾਰ ਘੁੰਮ ਲਏ ਨੇ, ਕੁੱਝ ਨਹੀਂ ਮਿਲਿਆ)
ਕੌਰ: ਏਕਤਾ
ਕੱਠ ਕਰੂੰ, ਕੱਠ ਰਖੂੰ, ਕੱਠ ਵਿਚ ਬਰਕਤ ਹੈ।
(ਏਕਤਾ ਕਰੀਏ, ਏਕਤਾ ਰੱਖੀਏ, ਏਕਤਾ ਵਿੱਚ ਹੀ ਲਾਭ ਹੈ)
ਕੰਠ: ਜ਼ਬਾਨੀ ਯਾਦ/ਗਲਾ
ਰਾਗੀ ਦਾ ਕੰਠ ਰਸੀਲਾ ਹੈ ਤੇ ਬਾਣੀ ਵੀ ਕੰਠ ਹਿਸ।
(ਰਾਗੀ ਦਾ ਗਲਾ ਸੁਰੀਲਾ ਹੈ ਤੇ ਬਾਣੀ ਵੀਂ ਜ਼ਬਾਨੀ ਯਾਦ ਹੈ)
ਕਡਣ: ਕਦੋਂ
ਵਤਨ ਕੱਡਣ ਵਲਸੂੰ।
(ਦੇਸ਼ ਵਲ ਕਦੋਂ ਮੁੜਾਂਗੇ)
ਕੰਡ: ਪਿੰਨ/ਗੁਆਰੇ ਦੀ ਧੂੜ
ਗੁਆਰੇ ਦੀ ਕੰਡ ਦੇ ਡਰੂੰ, ਸੁਰਮੇ ਕੰਡ ਨਹੀਂ ਡਿਖੈਂਦੇ।
(ਗੁਆਰੇ ਦੀ ਕੰਡ ਦੇ ਡਰੋਂ ਸੂਰਮੇ ਪਿੱਠ ਨਹੀਂ ਦਿਖਾਉਂਦੇ)
ਕਢਣਾ: ਉਧਾਲਣਾ/ਕਢਾਈ ਕਰਨੀ
ਤ੍ਰੇਵਰ ਕਢਣਾ ਡਿੱਤਾ ਹਾਈ ਪਰ ਦਰਜਨ ਕੂੰ ਤਾਂ ਕਾਈ ਕੱਢ ਘਿਨ ਗਿਐ।
(ਸੂਟ ਕਢਾਈ ਨੂੰ ਦਿਤਾ ਸੀ ਪਰ ਦਰਜਨ ਨੂੰ ਤਾਂ ਕੋਈ ਉਧਾਲ ਕੇ ਲੈ ਗਿਆ ਹੈ)
ਕਤੇਬ/ਕਿਤੇਬ: ਇਸਲਾਮੀ ਧਾਰਮਕ ਗ੍ਰੰਥ
ਬੇਦ ਕਤੇਬ/ਕਿਤੇਬ ਧੁਰ ਦੀਆਂ ਡਸਣ, ਸਾਡੇ ਡੁੱਖ ਕੈਂਹ ਡਸਣੇ ਹਿਨ।
(ਵੇਦ ਤੇ ਇਸਲਾਮੀ ਗ੍ਰੰਥ, ਅਗਲੇ ਜੀਵਨ ਦਾ ਦਸਦੇ ਹਨ, ਸਾਡੇ ਦੁੱਖ
ਕੀਹਨੇ ਦਸਣੇ ਹਨ)
ਕੱਥ: ਚਰਚਾ
ਸਾਨੂੰ ਤਾਂ ਇਸ ਭੇੜ ਦੀ ਕਾਈ ਗਲ ਕੱਥ ਹੀ ਪਤਾ ਨਹੀਂ ਲਗੀ।
(ਸਾਨੂੰ ਤਾਂ ਇਸ ਲੜਾਈ ਦੀ ਗਲ-ਚਰਚਾ ਹੀ ਪਤਾ ਨਹੀਂ ਲਗੀ)
ਕੰਨਪਾਟੇ: ਜੋਗੀ
ਕੋਈ ਕੰਨ ਪਾਟੇ ਬਣਕੇ ਇਸ਼ਕ ਕਰੀਂਦੇ ਤੇ ਧੋਖਾ ਡੀਂਦੇ ਰਹੇ।
(ਕਈ ਜੋਗੀ ਬਣਕੇ ਇਸ਼ਕ ਕਰਦੇ ਤੇ ਧੋਖੇ ਦਿੰਦੇ ਰਹੇ)
ਕੱਪ: ਵੱਢ
ਤੂ ਕੱਪ ਘੰਡੀ, ਛੋਹਰ ਕੂੰ ਡਾ ਨਹੀਂ ਆਂਦੀ।
(ਤੂੰ ਵੱਢੀਂ ਘੰਡੀ, ਮੁੰਡੇ ਨੂੰ ਜਾਂਚ ਨਹੀਂ ਔਂਦੀ)
ਕਪਾਲ ਖੋਪੜੀ
ਨਵ ਜੰਮੇ ਦਾ ਕਪਾਲ ਅਧੂਰਾ ਹੇ, ਕਿਵੇਂ ਬਚਸੀ।
(ਨਵ ਜੰਮੇ ਦੀ ਖੋਪੜੀ ਅਧੂਰੀ ਹੈ, ਕਿਵੇਂ ਬਚੂਗਾ)
ਕਮਸਿਨ: ਨਿਆਣੀ
ਪਹਿਲੂੰ ਕਮਸਿਨਾਂ ਦੇ ਕਾਜ ਕਰਕੇ ਟੋਰ ਡੀਂਦੇ ਹਨ।
(ਅਗੇ ਨਿਆਣੀਆਂ ਦੇ ਵਿਆਹ ਕਰਕੇ ਤੋਰ ਦਿੰਦੇ ਸਨ)
ਕਮਜਾਤਿ ਨੀਚ
ਨੂੰਹ ਕੀ ਕਮਜਾਤ ਡਸੇਸੇਂ ਤਾਂ ਅੰਸ ਕੁੰ ਲਾਜ ਲਗਸੀ।
(ਨੂੰਹ ਨੂੰ ਨੀਚ ਦਸੋਗੇ ਤਾਂ ਖਾਨਦਾਨ ਨੂੰ ਸ਼ਰਮ ਆਊ)
ਕਮਬਖ਼ਤ: ਮੰਦਭਾਗਾ
ਕਮਬਖਤ ਨੀਂਗਰ ਹਿੱਕੇ ਸਾਲ ਵਿਚ ਰੰਡਾ ਥੀ ਬੈਠੇ।
(ਮੰਦਭਾਗਾ ਮੁੰਡਾ ਇਕੋ ਸਾਲ ਵਿਚ ਹੀ ਰੰਡਾ ਹੋ ਬੈਠਾ ਹੈ)
ਕਰਕ: ਚੀਸ
ਭੋਲੇ ਹਕੀਮ ਤੂੰ ਕੇ ਪਤਾ ਕਿ ਕਰਕ ਕਲੇਜੇ ਦੀ ਹੇ
(ਵਿਚਾਰੇ ਵੈਦ ਨੂੰ ਕੀ ਪਤਾ ਕਿ ਚੀਸ ਤਾਂ ਕਾਲਜੇ ਵਿਚ ਬਿਰਹਾ ਦੀ ਹੈ)
ਕਰਮ: ਮਿਹਰ
ਅਲ੍ਹਾ ਦਾ ਕਰਮ ਹੈ, ਤੁਧਾਂ ਦੀ ਬਲਾ ਟਲ ਗਈ ਹੈ।
(ਰੱਬ ਦੀ ਮਿਹਰ ਹੈ, ਤੁਹਾਡੀ ਆਫ਼ਤ ਟੱਲ ਗਈ ਹੈ)
ਕਰਾਰ: ਵਹਿਦਾ
ਸੌਦਾ ਮੁੱਕਾ, ਕਰਾਰ ਟੁੱਟਾ।
(ਸੌਦਾ ਖਤਮ, ਵਹਿਦਾ ਭੰਗ)
ਕਰੀਚਣਾ: ਦੰਦ ਪੀਹਣੇ
ਕ੍ਰੋਧੀ ਭੌਕਦਾ ਤੇ ਡੰਦ ਕਰੀਚਦਾ ਵੱਲ ਗਿਐ।
(ਗੁਸੈਲ ਗਾਲਾਂ ਦਿੰਦਾ ਤੇ ਦੰਦ ਪੀਂਹਦਾ ਮੁੜ ਗਿਆ ਹੈ)
ਕਰੂਰਤਾ: ਕਠੋਰ ਜ਼ੁਲਮ
ਬਲਵਈਆਂ ਨੇ ਬਾਲਾਂ, ਜ਼ਾਲਾਂ ਤੇ ਬੋਲਿਆਂ ਤੇ ਅੰਨ੍ਹੀ ਕਰੂਰਤਾ ਕੀਤੀ।
(ਦੰਗਈਆਂ ਨੇ ਬੱਚਿਆਂ, ਔਰਤਾਂ ਤੇ ਬੋਲਿਆਂ ਤੇ ਅੰਨ੍ਹੇ ਜ਼ੁਲਮ ਕੀਤੇ)
ਕਰੇੜਾ: ਦੰਦਾਂ ਦੀ ਜੰਗ
ਡੰਦਾਂ ਦਾ ਕਰੇੜਾ, ਢਿੱਢ ਦੇ ਰੋਗਾਂ ਦੀ ਖਾਣ।
(ਦੰਦਾਂ ਦੀ ਜੰਗਾਲ, ਪੇਟ ਦੀਆਂ ਬਿਮਾਰੀਆਂ ਦਾ ਘਰ)
ਕਰੰਘੜੀ: ਪੰਜੇ ਵਿੱਚ ਪੰਜਾ
ਜੇ ਨਿਰਬਲ ਕਰੰਘੜੀਆ ਘੱਤਣ ਤਾਂ ਧੱਕੜ ਡੰਦ ਕਰੀਚਦੇ ਰਾਹਸਿਨ।
(ਜੇ ਨਿਤਾਣੇ ਪੰਜੇ ਜੋੜ ਲੈਣ ਤਾਂ ਧੱਕਾ ਕਰਨ ਵਾਲੇ ਦੰਦ ਪੀਹਦੇ ਰਹਿ ਜਾਣਗੇ)
ਕਲਮ: ਵੱਢਣਾ/ਇਸਲਾਮੀ ਮੰਤਰ/ਪਿਉਂਦ
ਕਲਮਾਂ ਇਲਮਾਂ ਦੀ ਕਲਮ ਲਾਣ ਪਰ ਕਲਮੇਂ ਸਿਰ ਕਲਮ ਕਰਨ।
(ਲਿਖਤਾਂ ਇਲਮ ਪੈਦਾ ਕਰਨ ਪਰ ਇਸਲਾਮੀ ਮੰਤਰ ਸਿਰ ਵੱਢਣ ਤਕ ਲੈ ਜਾਣ)
ਕਲਾਈ: ਵੀਣੀ
ਸੱਜ ਵਿਹਾਦਤ ਦੀ ਚੂੜੇ ਸ਼ਿੰਗਾਰੀ ਕਲਾਈ ਮਰੋੜ ਘੱਤੀ।
(ਸਜ ਵਿਆਹੀ ਦੀ ਚੂੜੇ ਸਜੀ ਵੀਣੀ ਮਰੋੜ ਸੁੱਟੀ)
ਕਲਾਲ: ਸ਼ਰਾਬ ਦਾ ਵਪਾਰੀ
ਕਲਾਲ ਦਲਾਲਾਂ ਤੇ ਜਲਾਂਦਾ ਦੇ ਬੇਲੀ।
(ਸ਼ਰਾਬ ਦੇ ਵਪਾਰੀ, ਦਲਾਲਾਂ ਤੇ ਜਲਾਦਾਂ ਦੇ ਯਾਰ)
ਕਲੋਟ: ਲੰਗੋਟ
ਭੈੜੀਏ, ਇੰਞਾਣੇ ਕੂੰ ਕਲੋਟ ਬੰਨ੍ਹ ਕੇ ਰੱਖ।
(ਅੜੀਏ, ਨਿਆਣੇ ਨੂੰ ਲੰਗੋਟ ਬੰਨ੍ਹ ਕੇ ਰੱਖ)
ਕੜ: ਅੜੀ / ਰੁਕਾਵਟ
ਖੂਹ ਦਾ ਕੜ ਤਾਂ ਪਾਟ ਗਿਐ, ਜ਼ਾਲ ਦਾ ਕਡਣ ਪਾਟਸੀਆ।
(ਖੂਹ ਦੀ ਰੁਕਾਵਟ ਟੁੱਟ ਗਈ ਹੈ। ਤੇਰੀ ਘਰਵਾਲੀ ਦੀ ਅੜੀ ਕਦੋਂ ਟੁਟੂਗੀ)
ਕਾਈ/ਕਾਈ ਗਲ: ਕੋਈ/ਕੋਈ ਗਲ
ਕਾਈ ਸ਼ੈ ਤਾਂ ਲਭਸੀ, ਖਤਰੇ ਦੀ ਕਾਈ ਗਲ ਨਾਹੀਂ।
(ਕੋਈ ਚੀਜ਼ ਤਾਂ ਲੱਭੂ, ਖਤਰੇ ਦੀ ਕੋਈ ਗਲ ਨਹੀਂ)
ਕਾਦ: ਸੰਦੇਸ਼ਕ
ਅਲ੍ਹੜਾਂ ਦੇ ਕਾਸਦ ਕਾਂ।
(ਭੋਲਿਆਂ ਨੂੰ ਕਾਂ ਸੁਨੇਹੇ ਲਾਉਂਦੇ ਨੇ)
ਕਾਸਾ: ਫਕਰਾਂ ਦਾ ਕੌਲਾ
ਫ਼ਕਰਾਂ ਕੀ ਔਕਾਤ, ਕਾਸੇ ਦਾ ਮਾਲ।
(ਫ਼ਕਰਾਂ ਦੀ ਹਸਤੀ ਕੌਲੇ ਵਿਚ ਪਾਈ ਗਈ ਖੈਰ)
ਕਾਹੇ: ਕਾਹਤੋਂ
ਐ ਪ੍ਰਾਣੀ ਕਾਹੇ ਡੋਲਤ ਡੋਲਤ ਹੈ।
(ਐ ਪ੍ਰਾਣੀ ਤੂੰ ਕਾਹਤੋਂ ਡੋਲਦਾ ਫਿਰਦਾ ਹੈਂ)
ਕਾਗ: ਕਾਂ
ਕਾਗਾਂ ਕੁਰੰਗ ਢੰਢੋਲਿਆ ਰੂਹ ਵਿਚ ਕਾਈ ਨਾਂਹ।
(ਕਾਵਾਂ ਨੇ ਦੇਹੀ ਨੂੰ ਫਰੋਲ ਲਿਆ ਹੈ, ਵਿਚ ਰੂਹ ਕੋਈ ਨਹੀਂ ਸੀ)
ਕਾਗਲ/ਕਾਗਦ ਕਾਗ਼ਜ਼
ਤਕਦੀਰਾਂ ਕਾਗਲਾਂ/ਕਾਗਦਾਂ ਵਿਚ ਕਿਥੇ ਹਨ, ਤਦਬੀਰਾਂ ਬਨਾਉਣ
(ਕਿਸਮਤਾਂ ਕਾਗਜ਼ਾਂ ਵਿਚ ਕਿਥੇ ਹਨ, ਜੁਗਤਾਂ ਨਾਲ ਬਣਨ)
ਕਾਠ: ਘਰ ਦਾ ਲਕੜ ਕਾਠ
ਉਜੜੇ ਘਰਾਂ ਤੂ ਭੈੜੇ ਕਾਠ-ਕਾਨਾ ਪੱਟ ਘਿਨਸਿਨ।
(ਖਾਲੀ ਘਰਾਂ ਵਿਚੋਂ ਬਦ ਲੋਕ ਲਕੜ ਕਾਠ ਪੱਟ ਕੇ ਲੈ ਜਾਣਗੇ)
ਕਾਤੀ: ਛੁਰੀ
ਕਲ ਕਾਤੀ ਰਾਜੇ ਕਸਾਈ ਕੈਨੂੰ ਆਖ ਸੁਣਾਵਾਂ।
(ਕਲਯੁਗ ਵਿਚ ਛੁਰੀਆਂ ਚਲਣ, ਸ਼ਾਸਕ ਵੀ ਕਸਾਈ ਹੋਏ, ਕੀਹਨੂੰ
ਹਾਲਤ ਦਾ ਦੁੱਖ ਦੱਸੀਏ)
ਕਾਫ਼ਰ: ਬੇ ਦੀਨਾ (ਇਸਲਾਮੋਂ ਬਾਹਰ)
ਕਾਫ਼ਰਾਂ ਕੂੰ ਮੋਮਨ ਕਰੇਂਦੇ, ਦੀਨ ਦੇ ਨਾਂ ਤੇ ਕੁਫ਼ਰ ਢਹੇਂਦੇ।
(ਬੇਦੀਨਾਂ ਨੂੰ ਮੁਸਲਮਾਨ ਬਣੌਦੇ, ਧਰਮ ਦੇ ਨਾਂ ਤੇ ਜ਼ੁਲਮ ਢਾਹੁੰਦੇ ਹਨ)
ਕਾਂਬਾਂ: ਆਸਰੇ/ ਢੇਰੇ ਦੀਆਂ ਅੱਟੀਆਂ ਵਿਚਲੇ/ਤਕੜੀ ਦੇ ਪੱਲੇ ਦੇ ਧਾਗੇ
ਜੀਵੇਂ, ਤਕੜੀ ਦੇ ਪੱਲੇ ਤੇ ਢੇਰੇ ਦੀਆਂ ਅੱਟੀਆਂ ਕਾਂਬਾਂ ਦੇ ਮੁਥਾਜ ਹਿਨ।
(ਜਿਉਂਦਾ ਰਹੇਂ, ਤਕੜੀ ਦੇ ਪੰਨੇ ਤੇ ਢੇਰੇ ਦੀਆਂ ਅੱਟੀਆਂ ਕਾਂਬਾਂ ਦੇ ਆਸਰੇ ਹਨ)
ਕਾਲਕਾਂ/ਪਿੱਤੀਆਂ: ਲੱਵੀਆਂ ਮਤੀਰੀਆਂ
ਕਾਲਕਾਂਦੀ ਭਾਜੀ ਚਾੜ੍ਹੀ ਹੇ, ਕਡਾਹੀਂ ਖਾਧੀ ਹਿਵੇ।
(ਮਤੀਰੀਆਂ ਦੀ ਸਬਜ਼ੀ ਧਰੀ ਹੈ, ਕਦੇ ਖਾਧੀ ਹੈ?)
ਕਾਲਪੀ: ਕੂਜਾ
ਕਾਲਪੀ ਨਿਸਰੀ ਸ਼ਗਨ ਵਿਚ ਸੂਹਣੀ ਲਗਸੀ
(ਕੂਜਾ ਮਿਸ਼ਰੀ ਸਗਨ ਵਿਚ ਸੋਹਣੀ ਲੱਗੂ)
ਕਾੜਾ: ਦੇਸੀ ਜੜਾਂ ਬੂਟੀਆਂ ਦਾ ਉਬਾਲਿਆਂ ਗਾੜ੍ਹਾ ਪਾਣੀ
ਕਬਜ਼ ਪੁਰਾਣੀ ਥੀ ਗਈ ਹੈ, ਕਾੜ੍ਹੇ ਨਾਲ ਤਰੁਟਸੀ।
(ਕਬਜ਼ ਪੁਰਾਣੀ ਹੋ ਗਈ ਹੈ, ਕਾੜ੍ਹੇ (ਗਾੜੇ ਉਬਾਲ਼ੇ ਪਾਣੀ) ਨਾਲ ਟੁਟੂਗੀ)
ਕਿਸ਼ਮਿਸ਼/ ਧ੍ਰਾਖਾਂ: ਸੌਗੀ
ਕਿਕਰਾਂ ਤੂੰ ਤੁੱਕੇ ਤਾਂ ਮਿਲਸਿਨ, ਧ੍ਰਾਖਾਂ ਤੇ ਕਿਸ਼ਮਿਸ਼ ਕਿਥੇ।
(ਕਿੱਕਰਾਂ ਤੋਂ ਤੁੱਕੇ ਤਾਂ ਮਿਲਣਗੇ, ਸੌਗੀ ਤੇ ਧਾਖਾਂ ਕਦੋਂ)
ਕਿਚਰ: ਕਿੰਨਾ ਚਿਰ
ਕਿਚਰ ਝਟ ਲੰਘਸੀ, ਦਾਣਾ ਫੱਕਾ ਮੁਕਦਾ ਪਿਐ।
(ਕਿੰਨਾ ਚਰ ਗੁਜ਼ਾਰਾ ਚਲੂ, ਰਸਦ ਪਾਣੀ ਮੁੱਕ ਰਿਹਾ ਹੈ)
ਕਿਚ ਕਿਚ/ਕਿਚਰ ਕਿਚਰ/ਕਿੱਟ ਕਿੱਟ:ਵਾਧੂ ਰੌਲਾ
ਕੇਹੀ ਕਿਚ ਕਿਚ ਕਿਚਰ ਕਿਚਰ/ ਕਿੱਟ ਕਿੱਟ ਲਾਈ ਬੈਠੇ ਹੋ।
(ਕਾਹਦਾ ਵਾਧੂ ਰੌਲਾ ਪਾਈ ਜਾਂਦੇ ਹੋ)
ਕਿੱਡੇ/ਕਿਡਾਹੁੰ: ਕਿਤਨੇ/ਕਿਧਰ/ਕਿਧਰੋਂ
ਕਿੱਡੇ ਹੰਕਾਰ ਵਿਚ ਵੱਦੈ, ਕਿੱਡੇ ਭਜਸੀਂ, ਰਕਮ ਡੇ, ਕਿਡਾਹੂੰ ਘਿਨਾ।
(ਕਿਤਨੇ ਹੰਕਾਰ ਵਿਚ ਫਿਰਦੈ, ਕਿਧਰ ਭਜੇਂਗਾ, ਰਕਮ ਦੇ ਭਾਵੇਂ ਕਿਧਰੋਂ ਲਿਆ)
ਕਿਤੇਬ: ਇਸਲਾਮੀ ਗ੍ਰੰਥ-ਦੇਖੋ ਕਤੇਬ
ਕਿਥਾਉਂ:: ਕਿਤੋਂ ਵੀਂ
ਟੁਰ ਗਿਆਂ ਵਤ ਕਿਥਾਉਂ ਨਹੀਂ ਲਭਣਾ, ਗੋਲ ਡੇਖੋ।
(ਸੰਸਾਰੋਂ ਤੁਰ ਗਇਆਂ ਮੁੜ ਕਿਤੋਂ ਨਹੀਂ ਲਭਣਾ, ਲਭ ਵੇਖੋ)
ਕਿੰਨਾਹੁੰ: ਕਈਆਂ ਕੋਲੋਂ:
ਅਸਾਂ ਵਿਚ ਵਿਚਾਲੇ ਹਾਏ ਕਿਨਾਹੂੰ ਪਿਛੈ ਤੇ ਕਿਨਾਹੂੰ ਅਗੂੰ।
(ਅਸੀਂ ਵਿਚਾਲੇ ਹਾਂ, ਕਈਆਂ ਤੋਂ ਪਿਛੇ, ਕਈਆਂ ਤੋਂ ਅੱਗੇ)
ਕਿਰਸ: ਕੰਜੂਸੀ/ਸੰਜਮ
ਕਿਰਸਾਂ ਕਰਦੇ ਮਰ ਗਏ ਪੁਰਖੇ, ਅਗਲੀ ਪੂੰਗ ਕਦਰ ਨਾ ਕੀਤੀ।
(ਸੰਜਮ ਕਰਦੇ ਕਰਦੇ ਵਡੇਰੇ ਚਲ ਵਸੇ, ਅਗਲੀ ਪੀੜ੍ਹੀ ਨੇ ਕਦਰ ਨਹੀਂ ਜਾਣੀ)
ਕਿਰਚ: ਛੋਟੀ ਕਿਰਪਾਨ/ਛੁੱਰੀਆਂ
ਸ਼ਿਪਾਹੀਆਂ ਦੀਆਂ ਬੰਦੂਖਾਂ ਅਗੇ ਕਿਰਚਾਂ ਲਗੀਆਂ ਹਨ।
(ਸਿਪਾਹੀਆਂ ਦੀਆਂ ਬੰਦੂਖਾਂ ਅਗੇ ਛੁਰੀਆਂ ਲਗੀਆਂ ਹਨ)
ਕਿਲ੍ਹ: ਤਿੰਘ
ਕਬਜ਼ ਭਾਰੀ ਹੇ ਕਿਲ੍ਹ ਕੇ ਖਲਾਸੀ ਨਹੀਂ ਥੀਂਦੀ।
(ਕਬਜ਼ ਜ਼ਿਆਦਾ ਹੈ, ਤਿੰਘ ਕੇ ਵੀ ਖਲਾਸੀ ਨਹੀਂ ਹੁੰਦੀ)
ਕਿੜ: ਵੈਰ/ਕਲੇਸ਼
ਕੇਹੀ ਕਿੜ ਕਢਨੀ ਹੈਂ, ਹਰ ਵੇਲੇ ਕਿੜ ਕਿੜ ਲਾਈ ਰਖਨੀ ਏ।
(ਕਿਹੜਾ ਵੈਰ ਕਢਦੀ ਹੈਂ, ਹਰ ਵੇਲੇ ਕਲੇਸ਼ ਕਰਦੀ ਰਹਿੰਦੀ ਹੈਂ)
ਕੀਨਖ਼ਾਬ/ਕੀਮਖ਼ਾਬ: ਸੁਨਹਿਰੀ ਕਢਾਈ
ਧਿਆਣੀ ਤੂੰ ਤੁਸੀਂ ਕਿਹੜਾ ਕੀਨਖਾਬ/ਕੀਮਖਾਬ ਦਾ ਤ੍ਰੇਵਰ ਡਿਤਾ ਹਾਈ।
(ਧੀ ਨੂੰ ਤੁਸੀਂ ਕਿਹੜਾ ਸੁਨਹਿਰੀ ਕਢਾਈ ਦਾ ਸੂਟ ਦਿਤਾ ਸੀ)
ਕੁਸ਼ਤਾ: ਭਸਮ ਕੀਤੀ ਸ਼ਕਤੀ-ਦਵਾ
ਏਡਾ ਜੋ ਭੁੜਕਦਾ ਪਿਐਂ, ਤੂੰ ਭਲਾ ਕੁਸ਼ਤੇ ਖਾਧੇ ਹਿਨ।
(ਐਨਾ ਜੋ ਬੁੜ੍ਹਕ ਰਿਹੈਂ, ਤੂੰ ਭਲਾ ਸ਼ਕਤੀ ਦਵਾ ਖਾਧੀ ਹੈ)
ਕੁਹੀੜ: ਗਹਿਰੀ ਧੁੰਦ
ਪਾਹਰ ਥੀ ਗਿਐ, ਹਜੇ ਬਾਹਰ ਕੁਹੀੜ ਢੱਠੀ ਪਈ ਹੈ।
(ਦੁਪਿਹਰ ਹੋ ਗਈ ਹੈ, ਅਜੇ ਬਾਹਰ ਸੰਘਣੀ ਧੁੰਦ ਹੈ)
ਕੁਹਾਂਡ: ਉੱਠ ਦੀ ਪਿੱਠ ਦਾ ਢੂੰਡ
ਕੁਹਾਂਡ ਕੂੰ ਹੱਥ ਪਾਈ ਰਖੀਂ ਮਤਾਂ ਢਾਹਿ ਪੋਵੇਂ।
(ਉੱਠ ਦੇ ਢੂੰਡ ਨੂੰ ਫੜੀ ਰਖੀਂ ਕਿਤੇ ਡਿਗ ਨਾ ਪਵੀਂ)
ਕੁੰਗੁ: ਸੰਧੂਰ, ਔਲੇ ਤੇ ਚੰਦਨ ਦਾ ਲੇਪ
ਕਸਤੂਰ, ਕੁੰਗੂ, ਅਗਰ, ਚੰਦਨ, ਲੇਪ ਕਰੇਂ ਤੇ ਸ਼ਾਨ ਬਣਾਵੇਂ।
(ਸੁੰਗਧੀਆਂ-ਕਸਤੂਰੀ, ਸੰਧੂਰ, ਅਗਰਬਤੀ, ਚੰਦਨ ਮਲ ਕੇ ਟੌਹਰ ਕਢਦਾ ਹੈਂ)
ਕੁਚ: ਜੁਲਾਹੇ ਦਾ ਹੱਥਾ
ਕੰਘੀ ਤੇ ਕੁੱਚ ਸੁੱਧ ਚਲਦੇ, ਖੱਡੀ ਉਮਦਾ ਮਾਲ ਬੁਣੇ।
(ਕੰਘੀ ਤੇ ਹੱਥਾ ਸਹੀ ਚਲਦੇ ਹੋਣ ਤੇ ਖੱਡੀ ਤੇ ਵਧੀਆਂ ਮਾਲ ਬੁਣਿਆ ਜਾਂਦਾ ਹੈ)
ਕੁਚਲਾ: ਜ਼ਹਿਰ
ਨਸ਼ਾ ਮਾਂਘੈ, ਨਸ਼ੇੜੀ ਕੁਚਲੇ ਖਾਂਦੇ ਪਏਨ।
(ਨਸ਼ਾ ਮਹਿੰਗਾ ਹੈ, ਨਸ਼ੇੜੀ ਹੁਣ ਜ਼ਹਿਰਾਂ ਖਾ ਰਹੇ ਨੇ)
ਕੁਚੀਲ ਲਿਬੜੀ ਤਿਬੜੀ/ਗੰਦੀ
ਕੁਚੀਲ ਰੰਨ, ਘਰ ਤ੍ਰੱਕਾਈ ਰਖਦੀ ਹੇ।
(ਗੰਦੀ ਔਰਤ, ਘਰ ਨੂੰ ਗੰਦਾ ਮੁਸ਼ਕਦਾ ਰਖਦੀ ਹੈ)
ਕੁੱਠਾ: ਇਸਲਾਮੀ ਰੀਤ ਨਾਲ ਵੱਢਿਆ (ਜ਼ਿਬਾ ਕੀਤਾ)
ਹਿੰਦੂ-ਸਿੱਖ ਕੁਠਾ ਨਿਨ੍ਹ ਖਾਂਦੇ।
(ਹਿੰਦੂ-ਸਿੱਖ ਕੋਹ ਕੋਹ ਕੇ ਵੱਢਿਆ/ਜ਼ਿਬਾ ਕੀਤਾ ਮੀਟ ਨਹੀਂ ਖਾਂਦੇ)
ਕੁਠੇਲਾ: ਦੋ ਸਾਲਾਂ ਦਾ ਬਤਾਰੂ
ਉੱਠਾਂ ਦੀ ਹੇੜ ਨਾਲ ਕੁਠੇਲਾ ਕੁਡਦਾ ਆਇਆ।
(ਊੱਠਾਂ ਦੀ ਹੇੜ ਨਾਲ ਬਤਾਰੂ ਵੀ ਕੁਦਦਾ ਆਇਆ)
ਕੁੱਢਣ: ਅੱਧ ਸੜਿਆ ਟੰਬਾ
ਜ਼ਾਲ ਨੇ ਝਿੜਕਿਆ-ਵੇ ਕੁੰਢਣਾ, ਸੰਭਲ ਕੇ ਭੌਕ।
(ਜ਼ਨਾਨੀ ਨੇ ਝਿੜਕ ਮਾਰੀ-ਵੇ ਅੱਧ ਸੜਿਆ ਟੰਬਾ-ਕੁਢਣਾ ਹੋਸ਼ ਨਾਲ ਬਕੀਂ)
ਕੁਣਸ/ਖੁਣਸ: ਨੁਕਸ
ਡੂੰਝਿਆਂ 'ਚ ਕੁਣਸ/ਖੁਣਸ ਕਢਦੈ, ਆਪਣੇ ਧਿਰ ਤਾਂ ਡੇਖ।
(ਦੂਜਿਆਂ 'ਚ ਨੁਕਸ ਕਢਦੈ, ਆਪਣੇ ਵਲ ਤਾਂ ਵੇਖ)
ਕੁਣਕਾ: ਪ੍ਰਸ਼ਾਦ ਦਾ ਕਿਣਕਾ
ਧਿਆਨ ਨਾਲ ਵਰਤਾਵਣੈ, ਕੁਣਕਾ ਪੇਰਾਂ ਵਿਚ ਨਾ ਢ੍ਹਾਵੇ।
(ਧਿਆਨ ਨਾਲ ਵਰਤਾਵੀਂ, ਕਿਣਕਾ ਪੈਰਾਂ ਵਿਚ ਨਾਂ ਡਿੱਗੇ)
ਕੁਤੀ ਸ਼ੈ: ਤੇਜ਼ ਤਰਾਰ
ਲਲੂ ਨਾ ਗਿਣੇਸ, ਡਾਢੀ ਕੁਤੀ ਸ਼ੈ ਹੇ ਛੋਕਰਾ।
(ਲਲੂ ਨਾ ਗਿਣ, ਬੜਾ ਤੇਜ਼ ਤਰਾਰ ਹੈ ਛੋਕਰਾ)
ਕੁਦਾੜੀਆਂ/ਕੁਡਾੜੀਆਂ: ਟਪੂਸੀਆਂ
ਕੁਠੇਲੇ ਕੁੰ ਕੁਦਾੜੀਆਂ/ਕੁਡਾੜੀਆਂ ਲਾਂਦਾ ਡੇਖ।
(ਬਤਾਰੂ ਨੂੰ ਟਪੂਸੀਆਂ ਮਾਰਦਾ ਤੱਕ)
ਕੁੰਨਾ: ਹਾਂਡੀ
ਕੁੰਨੇ ਹੇਠ ਜਲਾਈਦੈ, ਬਾਲਣ ਵਙੂੰ ਮਚਦੈ।
(ਹਾਂਡੀ ਹੇਠ ਡਾਹ ਦਿੰਦੇ ਹਾਂ, ਬਾਲਣ ਵਾਂਗ ਮਚਦਾ ਹੈ)
ਕੁਨਾਲ/ਕੁਨਾਲੀ: ਮਿੱਟੀ ਦਾ ਭਾਂਡਾ
ਏਡਾ ਕਾਲ, ਗਰੀਬਾਂ ਦੇ ਕੁਨਾਲ ਤੇ ਡੰਗਰਾਂ ਦੇ ਖੁਰਲ ਸੁਕੇ ਪਏ ਹਿਨ।
(ਐਨਾ ਕਾਲ ਹੈ ਕਿ ਗਰੀਬਾਂ ਦੇ ਮਿੱਟੀ ਦੇ ਬਰਤਨ ਤੇ ਡੰਗਰਾਂ ਦੀਆਂ
ਖੁਰਲੀਆਂ ਸੁੱਕੀਆਂ ਪਾਈਆਂ ਨੇ)
ਕੁੱਪਾ/ਕੁੱਪੀ: ਚਮੜੇ ਦਾ ਮਟਕਾ/ ਤੇਲ ਦੀ ਕੁੱਪੀ
ਕੁੱਪੀ ਕੁਪੀ ਤੇਲ ਜੋੜਿਆ, ਰੜ੍ਹ ਗਿਆ ਡੇਖੋ ਕੁੱਪਾ।
(ਥੋੜਾ ਥੋੜਾ ਕੁੱਪੀਆਂ ਨਾਲ ਤੇਲ ਕਠਾ ਕੀਤਾ, ਪਰ ਵੇਖੋ ਮਟਕਾ ਰੁੜ੍ਹ ਗਿਆ ਹੈ)
ਕੁੱਲਾ: ਪਗੜੀ ਵਿਚਕਾਰ ਸਜਾਵਟੀ ਤਿਕੋਨੀ ਟੋਪੀ
ਕਿੱਡੇ ਵੰਞ ਲਥੇਨ ਕੁਲ੍ਹੇ ਤੇ ਸ਼ਮਲੇ ਦੀਆਂ ਪੱਗਾਂ ਵਾਲੇ ਸ਼ੇਖ।
(ਕਿਧਰੇ ਜਾ ਵਸੇ ਨੇ ਤੁਰ੍ਹੇ ਤੇ ਕੁਲ੍ਹੇ ਵਾਲੀਆਂ ਪਗਾਂ ਵਾਲੇ ਸ਼ੇਖ)
ਕੁਲੀ: ਝੁੱਗੀ
ਅਲ੍ਹਾ ਹੂ ਦਾ ਅਵਾਜ਼ਾ ਆਵੇ ਫਕੀਰ ਦੀ ਕੁਲੀ ਚੂੰ।
(ਫਕੀਰ ਦੀ ਝੁਗੀ ਵਿੱਚੋਂ ਅਲਾ ਹੂ ਦੀ ਪੁਕਾਰ ਆਉਂਦੀ ਹੈ)
ਕੁਲੀ ਖੈਰ: ਸਭੋ ਸੁਖਾਂ
ਆ ਵੰਞ ਮੈਂਡੇ ਵਿਹੜੇ ਕੁਲੀ ਤੈਂਡੀ ਖੈਰ ਮੰਗਦੀ।
(ਮੇਰੇ ਘਰ ਆ ਜਾ, ਤੇਰੀਆਂ ਸਭੋ ਸੁਖਾਂ ਮੰਗਦੀ ਹਾਂ)
ਕੁਲਟਾ: ਵੇਸਵਾ
ਬਿਸ਼ਰਮੀ ਤਾਂ ਇਸਦੀ ਕੁਲਟਾ ਕੂੰ ਵੀ ਮਾਤ ਪੈਂਦੀ ਹੈ।
(ਇਹਦੀ ਬਿਸ਼ਰਮੀ ਤਾਂ ਵੇਸਵਾ ਤੋਂ ਵੀ ਉਪਰ ਦੀ ਹੈ)
ਕੁਵੱਤ: ਹਿੰਮਤ
ਏਡੇ ਵੱਡੇ ਪੰਗੇ ਕੂੰ ਕੁੱਵਤ ਵੀ ਵੱਡੀ ਜੁਟਾਵੀਂ।
(ਐਨੇ ਵੱਡੇ ਪੰਗੇ ਨੂੰ ਹਿੰਮਤ ਵੀ ਵੱਡੀ ਜੁਟਾਈਂ)
ਕੁੜ੍ਹਨਾ: ਵਿਚੇ ਵਿੱਚ ਮਚੀ ਜਾਣਾ
ਈਰਖਾ ਵਿਚ ਕੁੜ੍ਹਦੇ ਬੰਦੇ ਮੰਜੇ ਤੇ ਪਏ ਵੈਦਿਨ।
(ਈਰਖਾ ਵਿਚ ਮਚਦੇ ਬੰਦੇ ਰੋਗੀ ਹੋ ਜਾਂਦੇ ਹਨ)
ਕੂਮਲੀ: ਨੱਕ ਦੇ ਸਿਰੇ ਦਾ ਮਾਸ
ਕੂਮਲੀ ਤ੍ਰੇਢੀ ਥੀ ਗਈ ਹੈ, ਜਾਨ ਨਿਕਲ ਗਈ ਹੈ।
(ਨੱਕ ਦੀ ਸਿਰੀ ਮੁੜੀ ਪਈ ਹੈ, ਪ੍ਰਾਣ ਨਿਕਲ ਗਏ ਹਨ)
ਕੇਡਾ: ਕਿੱਡਾ
ਕੇਡਾ ਹਨੇਰ, ਮੀਂਹ ਡਿਹਾੜੇ ਡਾਕਾ ਤੇ ਕਤਲ।
(ਕਿੱਡਾ ਹਨੇਰ, ਦਿਨ ਦਿਹਾੜੇ ਡਾਕਾ ਤੇ ਕਤਲ)
ਕੇਰ: ਝਾੜ/ਕਿਰੇ ਹੋਏ
ਵੱਡੀ ਬੇਰ ਥਲੂੰ ਬੇਰਾਂ ਦੇ ਕੇਰ ਦਾ ਬੱਠਲ ਭਰ ਘਿਨਾਇਆਂ।
(ਵੱਡੀ ਬੇਰੀ ਹੇਠੋ, ਕਿਰੇ ਬੇਰਾਂ ਦਾ ਬੱਠਲ ਭਰ ਲਿਆਇਆਂ ਹਾਂ)
ਕੇਰੀ: ਭੁੱਬਲ
ਤੰਦੂਰ ਦੀ ਕੇਰੀ ਨਾਲ ਹੀ ਛੱਲੀ ਭੁੰਨ ਘਿਧੀ ਹਿਮ।
(ਤੰਦੁਰ ਦੀ ਭੁੱਬਲ ਨਾਲ ਹੀ ਮੈਂ ਛੱਲੀ ਭੰਨ ਲਈ ਹੈ)
ਕੈ: ਉਲਟੀ
ਰੋਗੀ ਜਿਵੇਂ ਖਾਂਦੈ ਕੈ ਕਰ ਡੀਂਦੈ।
(ਰੋਗੀ ਜਿਉਂ ਹੀ ਖਾਂਦੇ, ਉਲਟੀ ਕਰ ਦਿੰਦਾ ਹੈ)
ਕੈਥੂੰ: ਕੀਹਤੋਂ
ਤੂ ਟੂਰ ਵੈਸੇਂ ਤਾਂ ਕੈਥੂੰ ਮੰਗਸਾਂ।
(ਤੂੰ ਤੁਰ ਜਾਵੇਗਾ ਤਾਂ ਕੀਹਤੋਂ ਮੰਗੂੰਗਾ)
ਕੈਨੂੰ/ਕੈਂਕੂੰ: ਕੀਹਨੂੰ
ਸਾਰੇ ਡੋਰੇ ਹਨ, ਤੈਨੂੰ/ਕੈਂਕੁ ਸੁਣੈਸੇ।
(ਸਾਰੇ ਬੋਲੇ ਨੇ, ਕੀਹਨੂੰ ਸੁਣਾਵੋਗੇ)
ਕੈੜ: ਖੋਰ
ਜਡਣ ਤਾਂਈ ਅੰਦਰਲੀ ਕੈੜ ਨਾ ਵੈਸੀ, ਅਮਨ ਕਿਵੇਂ ਥੀਸੀ।
(ਜਦੋਂ ਤਕ ਅੰਦਰ ਦਾ ਖੋਰ ਨਾ ਜਾਊ, ਅਮਨ ਕਿਵੇਂ ਹੋਊ)
ਕੋਹ: ਪੰਧ ਦੀ ਇਕਾਈ (ਕਿਲੋਮੀਟਰ ਤੇ ਮੀਲ ਤੋਂ ਵਡੀ)
ਜਵਾਨੀ ਕੋਹਾਂ ਪੰਧ ਕੀਤੇ, ਵਲ ਵਲ ਆਵਣ ਘਰ ਵਲੇ।
(ਜੁਆਨੀ ਨੇ ਅਨੇਕਾਂ ਕੋਹ ਗਾਹੇ, ਮੁੜ ਮੁੜ ਘਰ ਨੂੰ ਆਏ)
ਕੋਤਰੀ: ਮਿਲਾਵਟ ਵਾਲੀ ਘੁੰਡੀਆਂ ਰੋੜਾਂ ਵਾਲੀ
ਇਹ ਧੜੀ ਗੰਦਮ ਕੋਤਰੀ ਨਿਕਲੀ।
(ਇਹ ਦਸ ਸੇਰ ਕਣਕ ਵਿੱਚ ਘੁੰਡੀਆਂ, ਰੋੜ ਹਨ)
ਕੋਰਾ/ਕੋਰੀ: ਨਵੀਂ ਨਿਕੋਰ
ਜਾਮਾ ਵੀ ਕੋਰਾ ਤੇ ਪਗ ਵੀ ਕੋਰੀ, ਚਾਲ ਤਾਂ ਡੇਖ।
(ਨਵਾਂ ਨਕੋਰ ਝਗਾ ਤੇ ਪੱਗ, ਚਾਲ ਤਾਂ ਵੇਖੋ)
ਕੋਰੜਾ ਛਾਟਾਂ
ਕੋਰੜਾ ਛੁਪਾਈ, ਜੰਮੇ ਰਾਤ ਆਈ।
(ਛਾਟਾਂ ਲੁਕੋਂਦੀ ਸ਼ੁਕਰ ਦੀ ਰਾਤ ਦੀ ਖੇਡ ਸ਼ੁਰੂ ਹੋ ਗਈ)
ਕੋਰੜੂ: ਕੋਕੜੂ
ਡਾਲ ਤਾਂ ਗਲੀ ਪਈ ਹੈ ਪਰ ਕੋਰੜੂ ਵਿਚ ਹਨ।
(ਦਾਲ ਤਾਂ ਗਲ ਗਈ ਹੈ ਪਰ ਕੋਕੜੂ ਵਿਚ ਹੈਨ)
ਕੌਡਾ/ਕੌਡੀ: ਖੇਡਣ ਦੇ ਕੌਡੀਆਂ/ਕੌਡੇ
ਵਡੇ ਕੌਡੇ ਪਿਛੁੰ ਚਾਰ ਕੌਡੀਆਂ ਡੇ ਸੰਗਦਾ।
(ਵੱਡੇ ਕੌਡੇ ਬਦਲੇ ਚਾਰ ਕੌਡੀਆਂ ਦੇ ਸਕਦਾ ਹਾਂ)
ਕੌਲ ਕਰਾਰ
ਖੱਰੇ ਸ਼ਖ਼ਸ ਕੌਲਾ ਦੇ ਕੇ ਤੇ ਖੋਟਿਆਂ ਤੇ ਕੇ ਤਬਾਰ।
(ਖਰੇ ਬੰਦੇ ਕਰਾਰ ਦੇ ਪੱਕੇ ਪਰ ਫਰੇਬੀਆਂ ਦਾ ਕੀ ਇਤਬਾਰ)
ਕੌਲਾ: ਵੱਡਾ ਕੌਲ
ਕੌਲਾ ਭਰ ਕੜਾਹ ਲੁਕਾਵੇ, ਭਾਈ ਜੀ ਕਲਾ ਬੈਠ ਕੇ ਖਾਵੇ।
(ਕੜਾਹ ਦਾ ਕੌਲਾ ਭਰ ਕੇ ਲਕੋਵੇ ਤਾਂ ਭਾਈ ਜੀ ਇਕੱਲਾ ਬੈਠ ਕੇ ਖਾਂਦਾ ਹੈ)
ਕੌੜਾ ਮਾੜਾ ਬੋਲ
ਕੈਂਹ ਕੁੰ ਕੌੜਾ ਬੋਲ ਕੇ ਦਿਲ ਨਾ ਡੁਖਾਵੇਂ।
(ਕਿਸੇ ਨੂੰ ਮਾੜਾ ਬੋਲ ਕੇ ਦਿਲ ਨਾ ਦੁਖਾਈਂ)