ਸਾਵਨ ਦੀ ਪੂਰਨਮਾਸ਼ੀ ਰੱਖੜੀਆਂ ਬੰਨ੍ਹਣ ਦਾ ਤਿਉਹਾਰ ਹੈ। ਇਹ ਤਿਉਹਾਰ ਰੱਖਿਆ ਨਾਲ ਸੰਬੰਧਤ ਹੈ। ਭੈਣਾਂ ਵੀਰਾਂ ਦੇ ਗੁੱਟਾਂ ਤੇ ਰੱਖੜੀਆਂ ਬੰਨ੍ਹਦੀਆਂ ਹਨ। ਭੇਟਾ ਵਜੋਂ ਭਾਈ ਭੈਣਾਂ ਨੂੰ ਕੋਈ ਸੌਗਾਤ ਜਾਂ ਤੌਹਫ਼ਾ ਪ੍ਰਦਾਨ ਕਰਦੇ ਹੈ।

ਇਸ ਤਿਉਹਾਰ ਦੀ ਪੁਰਾਤਨ ਮਹੱਤਤਾ ਹੈ। ਗਿਆਨੀ ਗੁਰਦਿੱਤ ਸਿੰਘ (1960,182) ਅਨੁਸਾਰ ਪੁਰਾਤਨ ਸਮੇਂ ਵਿਚ ਬ੍ਰਹਮਣ ਲੋਕ ਯੱਗ ਅਤੇ ਪੂਜਾ ਕਰਦੇ ਹਨ ਅਤੇ ਖੱਤਰੀ ਲੜਦੇ ਸਨ। ਇਸ ਦਿਨ ਖੱਤਰੀ ਦੇ ਗਾਨੜਾ ਬੰਨ੍ਹ ਦਿੰਦੇ ਸਨ ਕਿ ਮੈਦਾਨ ਵਿਚ ਲੜੋ ਮਰੋ ਤੇ ਸਾਡੀ ਰੱਖਿਆ ਕਰੋ।

ਇਸ ਤਿਉਹਾਰ ਦੀ ਮੁਗ਼ਲਾਂ ਦੇ ਹੱਲਿਆ ਤੋਂ ਬਾਅਦ ਵਧੇਰੇ ਮਹੱਤਤਾ ਹੋਈ ਕਿਉਂਕਿ ਹਰ ਭੈਣ ਨੂੰ ਵਾਸਤਵਿਕ ਵਿਚ ਰੱਖਿਆਦੀ ਲੋੜ ਹੁੰਦੀ ਹੈ। ਪਰ ਅੱਜ ਕੱਲ੍ਹ ਤਾਂ ਇਹ ਫੈਸ਼ਨ ਜਿਹਾ ਹੀ ਰਹਿ ਗਿਆ ਹੈ, ਤਿਉਹਾਰ ਵਾਲੇ ਤੱਤ ਇਸ ਵਿਚੋਂ ਖੁੱਸਦੇ ਜਾ ਰਹੇ ਹਨ। ਜਿਹੜੀਆਂ ਭੈਣਾਂ ਦੇ ਵੀਰ ਨਹੀਂ ਹੁੰਦੇ ਉਹਨਾਂ ਲਈ ਇਹ ਦਿਨ ਔਖਾ ਲੰਘਦਾ ਹੈ।[1]

  1. ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ, ਭੁਪਿੰਦਰ ਸਿੰਘ ਖਹਿਰਾ, ਪੈਪਸੂ ਬੁੱਕ ਡਿਪੂ, ਬੁੱਕਸ ਮਾਰਕੀਟ, ਪਟਿਆਲਾ, ਪੰਨਾ ਨੰ 68