ਰੇਲੂ ਰਾਮ ਦੀ ਬੱਸ/ਹਾਥੀ
ਹਾਥੀ
ਹਾਥੀ ਆ ਬਈ ਹਾਥੀ ਆ।
ਕਾਲੇ ਪਹਾੜ ਦਾ ਸਾਥੀ ਆ।
ਸੁੰਢ ਘੁੰਮਾਉਂਦਾ ਫਿਰਦਾ ਏ।
ਮਸਤ ਚਾਲ ਵਿੱਚ ਤੁਰਦਾ ਏ।
ਤੁਰਦਾ ਧਰਤ ਹਿਲਾਉਂਦਾ ਏ।
ਜੜ੍ਹ 'ਚੋਂ ਰੁੱਖ ਉਡਾਉਂਦਾ ਏ।
ਚਾਹੇ ਕੁੱਝ ਵੀ ਕਰਦਾ ਏ।
ਪਰ ਕੀੜੀ ਤੋਂ ਡਰਦਾ ਏ।