ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49400ਰੇਲੂ ਰਾਮ ਦੀ ਬੱਸ — ਬਿੱਲੀਏ!ਚਰਨ ਪੁਆਧੀ

ਬਿੱਲੀਏ!

ਬਿੱਲੀਏ! ਤੂੰ ਹੁਸ਼ਿਆਰ ਬੜੀ।
ਦਾਅ ਮਾਰਨ ਨੂੰ ਤਿਆਰ ਖੜ੍ਹੀ।

ਮੂੰਹ ਪਾਸੇ ਨਾ ਹੋਣ ਦੇਵੇਂ।
ਮੂੰਹ ਭਾਂਡੇ ਵਿੱਚ ਠੋਕ ਲਵੇਂ।

ਰੋਟੀ ਛਾਬਾ ਤੋੜਦੀ ਏਂ।
ਦਹੀਂ ਦਾ ਕੁੱਜਾ ਰੋੜ੍ਹਦੀ ਏਂ।

ਘੁੱਗੀ ਕਬੂਤਰ ਨੋਚ ਲਵੇਂ।
ਚੂਹੇ ਚਿੜੇ ਦਬੋਚ ਲਵੇਂ।