ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
34280ਰੇਲੂ ਰਾਮ ਦੀ ਬੱਸ — ਬਾਬਾ ਜੀਚਰਨ ਪੁਆਧੀ

ਬਾਬਾ ਜੀ

ਬਾਬਾ ਜੀ! ਮੇਰੇ ਬਾਬਾ ਜੀ!
ਲਿਆਓ ਫਲ਼ਾਂ ਦਾ ਛਾਬਾ ਜੀ।

ਫ਼ਲ ਹੁੰਦੇ ਗੁਣਕਾਰੀ ਨੇ।
ਰੱਖਦੇ ਦੂਰ ਬਿਮਾਰੀ ਨੇ।

ਦੂਰ-ਦੁਰੇਡੇ ਜਾਨੇ ਆਂ।
ਤਾਜ਼ੇ ਹੀ ਫ਼ਲ ਖਾਨੇ ਆਂ।

ਲਾਲ ਸੇਬ ਜਿਓਂ ਰਹਿੰਨੇ ਆਂ।
ਸਾਫ ਹਵਾ ਵਿੱਚ ਬਹਿੰਨੇ ਆਂ।