ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
50841ਰੇਲੂ ਰਾਮ ਦੀ ਬੱਸ — ਫਾਸਟ-ਫੂਡਚਰਨ ਪੁਆਧੀ

ਫਾਸਟ-ਫੂਡ

ਮੈਂ ਨੀ ਖਾਂਦਾ ਫਾਸਟ ਫੂਡ।
ਕਰਦੇ ਮੇਰਾ ਖਰਾਬ ਨੇ ਮੂਡ।

ਘਰ ਵਿੱਚ ਸਾਡੇ ਰੋਟੀ ਪੱਕੇ,
ਨਾਲ ਨੂੰ ਸਬਜ਼ੀ ਚਟਣੀ ਗੁੜ।

ਸਾਗ ਸਰ੍ਹੋਂ ਦਾ ਮੱਕੀ ਰੋਟੀ।
ਉੱਪਰ ਮੱਖਣ ਖੱਟੀ ਲੱਸੀ।

ਕੜ੍ਹਿਆ ਦੁੱਧ ਪਨੀਰ ਦਹੀਂ ਫਿਰ,
ਮੈਂ ਕੀ ਪੀਜੇ ਲਾਉਣੇ ਪੱਛੀ।

ਦੇਸੀ ਖਾਣੇ ਦੇਸੀ ਬਾਣੇ।
ਦੇਸੀ ਖੇਡਾਂ ਸਾਜ ਤੇ ਗਾਣੇ।

ਦੇਸੀ ਬੋਲੀ ਚਾਲ ਕਲਾ ਨੂੰ।
ਲੈ ਮੰਨਾਂਗੇ ਰੱਬ ਦੇ ਭਾਣੇ।