ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49452ਰੇਲੂ ਰਾਮ ਦੀ ਬੱਸ — ਛੁੱਟੀਚਰਨ ਪੁਆਧੀ

ਛੁੱਟੀ

ਕੱਲ੍ਹ ਅਸਾਨੂੰ ਛੁੱਟੀ ਸੀ।
ਮੈਡਮ ਨੇ ਪਾਲ਼ੀ ਕੁੱਤੀ ਸੀ।

ਕੁੱਤੀ ਦੀ ਲੱਤ ਟੁੱਟੀ ਆ।
ਕੱਲ੍ਹ ਦੀ ਵੀ ਸਾਨੂੰ ਛੁੱਟੀ ਆ।

ਮੈਡਮ ਦੇ ਕੋਲ ਜਾਵਾਂਗੇ।
ਬਹਿਕੇ ਸੋਗ ਮਨਾਵਾਂਗੇ।

ਰੋਣੇ ਮੂੰਹ ਬਣਾਲਾਂਗੇ।
ਅੱਖਾਂ ਨੂੰ ਥੁੱਕ ਲਾਲਾਂਗੇ।