ਰੇਲੂ ਰਾਮ ਦੀ ਬੱਸ/ਕਬੂਤਰ
ਕਬੂਤਰ
ਬੋਲ ਕਬੂਤਰ ਤੇਰੀ ਮਰਜ਼ੀ।
ਮੈਂ ਸਕੂਲ ਨੂੰ ਭੇਜਣੀ ਅਰਜ਼ੀ।
ਬਿਮਾਰ ਪਿਆ ਹਾਂ ਕਰਦੇ ਹੂੰ।
ਆਖੀ ਨਾ ਜਾਹ ਗੁਟਰ-ਗੂੰ।
ਮੇਰੇ ਉੱਤੇ ਕਰਮ ਕਮਾਦੇ।
ਅਰਜੀ ਮੇਰੀ ਸਕੂਲ ਪੁਚਾਦੇ।
ਗੈਰ ਹਾਜ਼ਰੀ ਲੱਗ ਨਾ ਜਾਵੇ।
ਅੱਲਾ! ਤੇਰੀ ਉਮਰ ਵਧਾਵੇ।