੧੮.

ਰਾਜਾ ਧਿਆਨ ਸਿੰਘ ਦੀਆਂ ਆਪ ਹੁਦਰੀਆਂ ਦਿਨੋ। ਦਿਨ ਵਧ ਰਹੀਆਂ ਹਨ । ਮਹਾਰਾਣੀ ਚੰਦ ਕੌਰ ਦੇ ਕਤਲ ਨੇ ਰਾਜਾ ਧਿਆਨ ਸਿੰਘ ਦੀ ਬਦਨੀਤੀ ਮਹਾਰਾਜਾ ਸ਼ੇਰ ਸਿੰਘ, ਪਰ ਭਲੀ ਪੁਕਾਰ ਪ੍ਰਗਟ ਕਰ ਦਿੱਤੀ ਹੈ । ਇਸ ਪਰ ਮਹਾਰਾਜੇ ਨੇ ਉਸ ਨੂੰ ਤਕੜੀ ਝਾੜ ਭੀ ਪਾਈ ਹੈ । ਜਿਸ ਦਾ ਨਤੀਜਾ ਧਿਆਨ ਸਿੰਘ ਮਹਾਰਾਜਾ ਸ਼ੇਰ ਸਿੰਘ ਦਾ ਭੀ ਦੁਸ਼ਮਨ ਬਣ ਗਿਆ ਹੈ ।
ਦੂਜੇ ਪਾਸੇ ਮਹਾਰਾਜਾ ਸ਼ੇਰ ਸਿੰਘ ਦੇ ਦਿਲ ਵਿਚ ਭੀ ਮਹਾਰਾਜਾ ਖੜਕ ਸਿੰਘ, ਮਹਾਰਾਜਾ ਨੌਨਿਹਾਲ ਸਿੰਘ ਤੇ ਮਹਾਰਾਣੀ ਚੰਦ ਕੌਰ ਵਾਂਗ ਇਹ ਗੱਲ ਬੈਠ ਗਈ ਏ ਕਿ ਜਦ ਤਕ ਡੋਗਰਾ ਗਰਦੀ ਖਤਮ ਨਹੀਂ ਹੁੰਦੀ, ਸਿਖ ਰਾਜ ਦੀ ਖੈਰ ਨਹੀਂ । ਇਸ ਸਮੇਂ ਇਕ ਪਾਸੇ ਮਹਾਰਾਜਾ ਸ਼ੇਰ ਸਿੰਘ ਧਿਆਨ ਸਿੰਘ ਨੂੰ ਟਿਕਾਣੇ ਲਾਉਣ ਦੇ ਫਿਕਰ ਵਿਚ ਹੈ ਤੇ ਦੂਜੇ ਪਾਸੇ ਰਾਜਾ ਧਿਆਨ ਸਿੰਘ ਮਹਾਰਾਜਾ ਸ਼ੇਰ ਸਿੰਘ ਨੂੰ ਦੂਜੀ ਦੁਨੀਆਂ ਵਿਚ ਪੁਚਾ ਕੇ ਕਿਸੇ ਹੋਰ ਨੂੰ ਤਖਤ ਪਰ ਬਿਠਾਉਣ ਦੀਆਂ ਤਜਵੀਜ਼ਾਂ ਸੋਚ ਰਿਹਾ ਹੈ । ਇਨ੍ਹੀਂ ਦਿਨੀਂ ਗਿਆਨੀ ਗੁਰਮੁਖ ਸਿੰਘ ਮਹਾਰਾਜਾ ਸ਼ੇਰ ਸਿੰਘ ਦਾ ਵਧੇਰੇ ਹਿਤੂ ਤੇ ਵਫਾਦਾਰ ਬਣਿਆ ਹੋਇਆ ਏ । ਅਸਲ ਵਿਚ ਉਹ ਸੰਧਾਵਾਲੀਆਂ ਦਾਂ ਆਦਮੀ ਹੈ ਤੇ ਉਹ ਇਸ ਮੌਕੇ ਦੀ ਤਾੜ ਵਿਚ ਹੈ ਕਿ ਜਿਸ ਤਰ੍ਹਾਂ ਭੀ ਹੋਵੇ, ਸੰਧਾਵਾਲੀਆਂ ਨੂੰ ਕੈਦੋਂ ਛੁਡਾਵੇ ਤੇ ਜਲਾਵਤਨੀਆਂ ਤੋਂ ਵਾਪਸ ਲਿਆ ਕੇ ਫਰ ਜਾਗੀਰ ਦਿਵਾਵੇ। ਦੋ ਸੰਧਾਵਾਲੀਏ ਭਰਾ ਲਾਹੌਰ ਵਿਚ ਕੈਦ ਹਨ ਤੇ ਦੋ ਅੰਗਰੇਜ਼ੀ ਰਾਜ ਵਿਚ ਭਜੇ ਹੋਏ ਹਨ । ਲਹਿਣਾ ਸਿੰਘ ਤੇ ਕਿਹਰ ਸਿੰਘ ਲਾਹੌਰ ਦੀਆਂ ਜਲਾਂ ਵਿਚ ਡੋਗਰਾ ਗਰਦੀ ਦਾ ਸ਼ਿਕਾਰ ਬਣੇ ਹੋਏ ਹਨ ਤੇ ਅਜੀਤ ਸਿੰਘ ਤੇ ਅਤਰ ਸਿੰਘ ਕਲਕੱਤੇ ਤਕ ਮਾਰੇ ਮਾਰੇ ਫਿਰ ਰਹੇ ਹਨ। ਹੁਣ ਜਦ ਮਹਾਰਾਜਾ ਸ਼ੇਰ ਸਿੰਘ ਤੇ ਰਾਜਾ ਧਿਆਨ ਸਿੰਘ ਵਿਚ ਨਾਚਾਕੀ ਪਈ ਤਾਂ ਮੌਕਾ ਤਾੜ ਕੇ ਇਕ ਦਿਨ ਗੱਲਾਂ ਹੀ ਗੱਲਾਂ ਵਿਚ ਗਿਆਨੀ ਗੁਰਮੁਖ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਕਹਿ ਦਿਤਾ ਕਿ, ‘‘ ਇਹ ਡੋਗਰੇ ਸੰਧਾਵਾਲੀਆਂ ਤੋਂ ਬਿਨਾਂ ਸਿਧ ਨਹੀਂ ਹੋ ਸਕਦੇ । ’’
ਇਹ ਗਲ ਮਹਾਰਾਜਾ ਸ਼ੇਰ ਸਿੰਘ ਦੇ ਦਿਲ ਲਗੀ ਤੇ ਉਸ ਨੇ ਸੰਧਾਵਾਲੀਆਂ ਭਰਾਵਾਂ ਨੂੰ ਆਜ਼ਾਦ ਕਰਕੇ ਉਨ੍ਹਾਂ ਦੀ ਛੇ ਲੱਖ ਦੀ ਜਾਗੀਰ ਬਹਾਲ ਕਰ ਦਿਤੀ।
ਹੁਣ ਸਿਖ ਰਾਜ ਦੇ ਬਾਦਸ਼ਾਹ, ਰਾਜਾ ਧਿਆਨ ਸਿੰਘ ਤੇ ਸੰਧਾਵਾਲੀਏ ਸਰਦਾਰਾਂ ਵਿੱਚ ਅਜੀਬ ਖਿਚੋਤਾਣ ਹੋਈ । ਮਹਾਰਾਜਾ ਸ਼ੇਰ ਸਿੰਘ ਨੇ ਸੰਧਾਵਾਲੀਆਂ ਨੂੰ ਮਿਤਰ ਬਨਾਉਣ ਅਜ਼ਾਦ ਲਈ ਕੀਤਾ ਸੀ ਪਰ ਉਹ ਮਿਤਰ ਬਣੇ ਨਹੀਂ । ਜਿਥੇ ਮਹਾਰਾਜਾ ਸ਼ੇਰ ਸਿੰਘ ਰਾਜਾ ਧਿਆਨ ਸਿੰਘ ਨੂੰ ਟਿਕਾਣੇ ਲਾਉਣਾ ਚਾਹੁੰਦਾ ਹੈ ਤੇ ਰਾਜਾ ਧਿਆਨ ਸਿੰਘ ਨੂੰ ਮਹਾਰਾਜੇ ਸ਼ੇਰ ਸਿੰਘ ਦੇ ਕਤਲ ਦੀਆਂ ਤਜਵੀਜ਼ਾਂ ਸੋਚ ਰਿਹਾ ਹੈ, ਉਥੇ ਸੰਧਾਵਾਲੀਏ - ਸ੍ਰਦਾਰ ਬਾਦਸ਼ਾਹ ਤੇ ਵਜ਼ੀਰ ਦੋਹਾਂ ਨੂੰ ਦੂਜੀ ਦੁਨੀਆਂ ਵਿਚ ਤੋਰਨ ਲਈ ਉਧਾਰ ਖਾਈ ਬੈਠੇ ਸਨ।
ਜੇ ਗਹੁ ਨਾਲ ਵੇਖਿਆ ਜਾਵੇ ਤਾਂ ਇਸ ਸਮੇਂ ਰਾਜ ਦੀ ਸਹੀ ਤਾਕਤ ਨਾ ਮਹਾਰਾਜਾ ਸ਼ੇਰ ਸਿੰਘ ਦੇ ਹੱਥ ਵਿਚ ਹੈ ਤੇ ਨਾਹੀ ਰਾਜਾ ਖਿਆਨ ਸਿੰਘ ਦੇ ਹੱਥ ਵਿਚ, 'ਬਾਦਸ਼ਾਹ ਤੇ ਵਜ਼ੀਰ ਦੋਹਾਂ ਦੀਆਂ ਅਖਾਂ ਇਸ ਸਮੇਂ ਸੰਧਾਵਾਲੀਏ ਸ੍ਰਦਾਰਾਂ ਵਲ ਸਹਾਇਤਾ ਲਈ ਲਗੀਆਂ ਹੋਈਆਂ ਹਨ ਤੇ ਉਹ ਭੀ ਦੋਹਾਂ ਨੂੰ ਖਤਮ ਕਰਨ ਲਈ ਮੌਕੇ ਦੀ ਤਾੜ ਵਿਚ ਹਨ। ਉਹ ਚਾਰ ਦਿਨ ਰਾਜਾ ਸਾਂਸੀ ਚਲੇ ਜਾਂਦੇ ਹਨ ਤੇ ਚਾਰ ਦਿਨ ਲਾਹੌਰ ਆ ਜਾਂਦੇ ਹਨ। ਰਿਹਾਈ ਤੋਂ ਪਿਛੋਂ ਥੋੜੇ ਦਿਨ ਵਿਚ ਹੀ ਉਨਾਂ ਚੰਗੀ ਤਾਕਤ ਪੈਦਾ ਕਰ ਲਈ ਏ, ਮਹਾਰਾਜਾ ਸ਼ੇਰ ਸਿੰਘ ਨੇ ਪੰਜ ਹਜ਼ਾਰ ਸਿਪਾਹੀ ਉਨ੍ਹਾਂ ਦੇ ਅਧੀਨ ਕਰ ਰਖੇ ਹਨ ।
ਅਜ ਅਸੀਂ ਉਨ੍ਹਾਂ ਨੂੰ ਰਾਜਾ ਧਿਆਨ ਸਿੰਘ ਦੇ ਮਹੱਲ ਵਲ ਆਂਉਂਦੇ ਵੇਖ ਰਹੇ ਹਾਂ । ਮਹੱਲ ਦੇ ਸਾਹਮਣੇ ਜਾ ਕੇ ਉਨ੍ਹਾਂ ਨੇ ਦਰਬਾਨ ਦੁਵਾਰਾ ਆਪਣੇ ਆਉਣ ਦੀ ਖਬਰ ਦਿਤੀ। ਰਾਜਾ ਧਿਆਨ ਸਿੰਘ ਨੇ ਬਾਹਰ ਆ ਕੇ ਜਦ ਸ: ਲਹਿਣਾ ਸਿੰਘ ਤੋਂ ਸ: ਅਜੀਤ ਸਿੰਘ ਨੂੰ ਵੇਖਿਆ ਤਾਂ ਬੜੀ ਗਰਮ ਜੋਸ਼ੀ ਨਾਲ ਜੱਫੀਆਂ ਪਾ ਕੇ ਮਿਲਿਆ ਤੇ ਸਤਿਕਾਰ ਨਾਲ ਆਪਣੇ ਬੈਠਣ ਵਾਲੇ ਕਮਰੇ ਵਿਚ ਲੈ ਗਿਆ । ਪਹਿਲਾਂ ਬੜੇ ਪਿਆਰ ਨਾਲ ਉਨ੍ਹਾਂ ਦੀ ਜਲ ਪਾਣੀ ਦੀ ਸੇਵਾ ਕੀਤੀ ਤੇ ਫੇਰ ਪਾਸ ਬਹਿ ਕੇ ਇਸ ਤਰਾਂ ਗੱਲਾਂ ਬਾਤਾਂ ਕਰਨ ਲਗਾ। ‘‘ ਧੰਨ ਭਾਗ ਏ ਜੋ ਕੀੜੀ ਦੇ ਘਰ ਨਰੈਣ ਆਏ ! ਰਾਜਾ ਧਿਆਨ ਸਿੰਘ ਨੇ ਕਿਹਾ ।
‘‘ ਰਾਜਾ ਜੀ ! ਤੁਸੀਂ ਸਾਨੂੰ ਆਪਣਾ ਲਖ ਦੁਸ਼ਮਨ ਸਮਝੋ ਪਰ ਸਾਥੋਂ ਤਾਂ ਪਿਆਰ ਛਡਿਆ ਨਹੀਂ ਨਾ ਜਾਂਦਾ, ਚੇਤ ਸਿੰਘ ਵੇਲੇ ਮਿਲਕੇ ਕੰਮ ਕੀਤਾ ਸਾਨੂੰ ਕਦੇ ਨਹੀਂ ਭੁਲਦਾ । ’’ਸ੍ਰਦਾਰ ਲਹਿਣਾ ਸਿੰਘ ਨੇ ਕਿਹਾ।
‘‘ ਰਾਮ ! ਰਾਮ !! ਭਾਈਆ ਜੀ ਮੇਰਾ ਤੁਹਾਡੇ ਨਾਲ ਵੈਰ, ਮੈਂ ਤਾਂ ਤੁਹਾਡਾ ਸੱਚਾ ਖਾਦਮ ਹਾਂ, ਇਹ ਰਾਜੇ ਵੈਰ ਆਪਣਾ ਕਢਦੇ ਹਨ ਤੇ ਬਦਨਾਮ ਦੂਸਰੇ ਨੂੰ ਕਰਦੇ ਹਨ। ਧਿਆਨ ਸਿੰਘ ਬੋਲਿਆ ।
‘‘ਰਾਜਾ ਜੀ ! ਅਸੀਂ ਉਨ੍ਹਾਂ ਦਾ ਹੱਥ ਠੋਕਾ ਬਣਦੇ ਤਾਂ ਹਾਂ ਈ ਨਾ’’, ਸ: ਅਜੀਤ ਸਿੰਘ ਨੇ ਟਕੋਰ ਲਾਈ ।
‘‘ ਭਰਾਵੋ ! ਇਹ ਕਿਸੇ ਦੇ ਨਹੀਂ, ਮੇਰੇ ਭੀ ਨਹੀਂ ਤੇ ਤੁਹਾਡੇ ਭੀ ਨਹੀਂ । ’’ ਧਿਆਨ ਸਿੰਘ ਨੇ ਗੱਲ ਮੋੜੀ।
‘‘ ਸੋ ਤਾਂ ਹੈ ਈ । ’’ ਲਹਿਣਾ ਸਿੰਘ ਨੇ ਉਤਰ ਦਿਤਾ।
‘‘ ਤੁਸੀਂ ਭਾਵੇਂ ਕੁਝ ਵੀ ਮੈਨੂੰ ਸਮਝੋ ਪਰ ਮੈਥੋਂ ਤੁਹਾਡਾ ਪਿਆਰ ਛਡਿਆ ਨਹੀਂ ਜਾਂਦਾ। ਸੱਚੀ ਗਲ ਇਹ ਹੈ ਕਿ ਮਹਾਰਾਜਾ ਤੁਹਾਡੇ ਨਾਲ ਦਿਲੋਂ ਸਾਫ ਨਹੀਂ ਜੇ ਹੋਇਆ । ’’
‘‘ ਕੀ ਮਤਲਬ ? ’’
‘‘ ਭਰਾਵੋ ! ਕੀ ਪੁਛਦੇ ਹੋ, ਅਜੇ ਪਰਸੋਂ ਤੁਹਾਨੂੰ ਮੁੜ ਕੈਦ ਕਰਨ ਦੀਆਂ ਗੱਲਾਂ ਕਰ ਰਿਹਾ ਸੀ, ਇਸ ਨੂੰ ਬਦਲਦੇ ਕਿਹੜੀ ਦੇਰ ਲਗਦੀ ਏ। ’’
‘‘ ਤਾਂ ਕੀਤਾ ਕੀ ਜਾਵੇ? ’’ ਲਹਿਣਾ ਸਿੰਘ ਨੇ ਪੁੱਛਿਆ। ਥੋੜਾ ਜਿਹਾ ਸੋਚਣ ਪਿਛੋਂ ਧਿਆਨ ਸਿੰਘ ਨੇ ਕਿਹਾ ‘‘ ਭਰਾਵੋ ! ਦੁਸ਼ਮਨ ਨੂੰ ਉਸ ਦੇ ਹਮਲੇ ਤੋਂ ਪਹਿਲਾਂ ਖਤਮ ਕਰ ਦੇਣ ਵਿਚ ਹੀ ਸਿਆਣਪ ਹੁੰਦੀ ਏ।’’
‘‘ ਸਾਫ ਸਾਫ ਦੱਸੋ ਰਾਜਾ ਜੀ, ਕੀ ਕਰਨਾ ਚਾਹੀਦਾ ਏ ਸਾਨੂੰ ? ’’ ਅਜੀਤ ਸਿੰਘ ਨੇ ਕਿਹਾ।
‘‘ ਕਰਨਾ ਕੀ ਏ ਇਸ ਤੋਂ ਪਹਿਲਾਂ ਕਿ ਉਹ ਤੁਹਾਡੇ ਪਰ ਵਾਰ ਕਰੇ, ਤੁਸੀਂ ਉਸ ਨੂੰ ਪਾਰ ਬੁਲਾ ਦਿਓ, ਹੋਰ ਕੀ ? ’’
ਲਹਿਣਾ ਸਿੰਘ ਨੇ ਅਜੀਤ ਸਿੰਘ ਵਲ ਵੇਖ ਕੇ ਕਿਹਾ ਰਾਜਾ ਜੀ ਨੇ ਗਲ ਲਖ ਰੁਪੈ ਦੀ ਕਹੀ ਏ, ਇਸ ਤੋਂ ਬਿਨਾਂ ਹੋਰ ਚਾਰਾ ਹੀ ਕੀ ਏ ?
‘‘ਤੇ ਹੋਰ ਭਰਾਵੋ ! ਮੈਂ ਤੁਹਾਨੂੰ ਕਿਸੇ ਗਲਤ ਰਸਤੇ ਥੋੜਾ ਪਾਉਣਾ ਏ ’’ । ਧਿਆਨ ਸਿੰਘ ਨੇ ਠਰੰਮੇ ਨਾਲ ਆਖਿਆ।
ਇਸ ਦੇ ਪਿਛੋਂ ਏਧਰ ਓਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਫੇਰ ਸੰਧਾਵਾਲੀਏ ਸੂਦਾਰ ਉਠਕੇ ਚਲੇ ਗਏ। ਮਹਾਰਾਜਾ ਸ਼ੇਰ ਸਿੰਘ ਮਕੇਰੀਆਂ ਦੇ ਇਲਾਕੇ ਵਿਚ ਸ਼ਿਕਾਰ ਖੇਡ ਰਿਹਾ ਏ। ਇਕ ਪਾਸੇ ਉਸਦਾ ਸ਼ਾਹੀ ਤੰਬੂ ਲਗਿਆ ਹੋਇਆ ਏ ਤੇ ਦੂਜੇ ਪਾਸੇ ਕੁਝ ਫੌਜੀ-ਸ੍ਰਦਾਰਾਂ ਦੇ ਛੋਟੇ ਤੰਬੂ ਹਨ। ਕੁਝ ਸਿੱਖ ਸਿਪਾਹੀ ਇਨ੍ਹਾਂ ਤੰਬੂਆਂ ਦੇ ਆਲੇ ਦੁਆਲੇ ਪਹਿਰਾ ਦੇ ਰਹੇ ਹਨ । ਮਹਾਰਾਜਾ ਜਦ ਸ਼ਿਕਾਰ ਤੋਂ ਵਾਪਸ ਆ ਕੇ ਘੋੜੇ ਤੋਂ ਉਤਰਂ ਹੀ ਰਿਹਾ ਹੈ ਕਿ ਉਸਨੇ ਘੋੜਿਆਂ ਪਰ ਸਵਾਰ ਸ: ਲਹਿਣਾ ਸਿੰਘ ਤੇ ਅਜੀਤ ਸਿੰਘ ਸੰਧਾਵਾਲੀਆਂ ਨੂੰ ਆਉਂਦੇ ਵੇਖਿਆ, ਦੋਵੇਂ ਸ੍ਦਾਰ ਘੋੜਿਆਂ ਤੋਂ ਉਤਰਕੇ ਮਹਾਰਾਜੇ ਦੇ ਪਾਸ ਆਏ, ਜੋ ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਮਿਲਿਆ ਤੇ ਪੁਛਿਆ- ‘‘ ਸੁਣਾਓ ਚਾਚਾ ਜੀ ! ਸੁਖ ਤਾਂ ਹੈ।’’
ਮਹਾਰਾਜਾ ਸ਼ੇਰ ਸਿੰਘ ਸ: ਲਹਿਣਾ ਸਿੰਘ ਸੰਧਾਵਾਲੀਏ ਨੂੰ ਚਾਚਾ ਕਿਹਾ ਕਰਦਾ ਸੀ । ‘‘ ਮਹਾਰਾਜ ! ਸੁਖ ਹੁੰਦੀ ਤਾਂ ਇਤਨੀ ਦੂਰ ਕਿਉਂ ਆਉਂਦੇ ? ’ ਸ: ਲਹਿਣਾ ਸਿੰਘ ਨੇ ਉਤਰ ਦਿਤਾ ।
‘‘ ਤਾਂ ਕੀ ਗਲ ਏ? ’’
‘‘ ਗਲ ਕੀ ਏ ਮਹਾਰਾਜ ! ਸੱਚੀ ਪਛਦੇ ਹੋ, ਅਸੀਂ ਤੁਹਾਨੂੰ ਕਤਲ ਕਰਨ ਲਈ ਆਏ ਹਾਂ । ’’
ਇਹ ਸੁਣ ਕੇ ਮਹਾਰਾਜਾ ਸ਼ੇਰ ਸਿੰਘ ਖਿੜ ਖਿੜਾ ਕੇ ਹੱਸ ਪਿਆ, ਆਪਣੇ ਹੱਥ ਦੀ ਤਲਵਾਰ ਸ: ਲਹਿਣਾ ਸਿੰਘ ਦੇ ਪੈਰਾਂ ਵਿਚ ਸੁਟ ਕੇ ਬੋਲਿਆ- ‘‘ ਧੰਨ ਭਾਗ ਜੇ ਮੈਂ ਚਾਚੇ ਦੇ ਹੱਥੋਂ ਕਤਲ ਹੋਵਾਂ, ਪਿਓ ਕੀ ਤੇ ਚਾਚਾ ਕੀ, ਇਸ ਨੇਕ ਕੰਮ ਲਈ ਕੀ ਪੁਛਦੇ ਹੋ, ਔਹ ਫੜੋ ਤਲਵਾਰ ਤੇ ਛੇਤੀ ਕਰੋ।’’
ਸ: ਲਹਿਣਾ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਦੇ ਕਦਮ ਚੁੰਮਦੇ ਹੋਏ ਕਿਹਾ-ਮੇਰੇ ਪਿਆਰੇ ਮਹਾਰਾਜ ! ਅਸੀਂ ਤੁਹਾਡੇ ਨਿਮਕ ਹਰਾਮ ਨਹੀਂ ਹੋ ਸਕਦੇ, ਗੱਲ ਇਹ ਹੈ ਕਿ ਧਿਆਨ ਸਿੰਘ ਡੋਗਰੇ ਦੀ ਬਦਨੀਅਤ ਤੋਂ ਤੁਹਾਨੂੰ ਖਬਰਦਾਰ ਕਰਨ ਲਈ ਆਏ ਹਾਂ, ਉਨ੍ਹਾਂ ਨੇ ਤੁਹਾਨੂੰ ਕਤਲ ਕਰਨ ਲਈ ਸਾਨੂੰ ਆਖਿਆ ਏ । ’’
‘‘ ਇਹ ਨਿਮਕ ਹਰਾਮ ਡੋਗਰੇ ਅਜੇ ਬਾਜ ਨਹੀਂ ਆਉਂਦੇ । ’’ ਮਹਾਰਾਜਾ ਸ਼ੇਰ ਸਿੰਘ ਦੁਖੀ ਹੋ ਕੇ ਬੋਲਿਆ।
‘‘ ਮਹਾਰਾਜ ! ਕੀ ਦੱਸੀਏ, ਉਹ ਤਾਂ ਤੁਹਾਡੀ ਜਾਨ ਦਾ ਲਾਗੂ ਬਣਿਆ ਹੋਇਆ ਹੈ। ਅੱਜ ਸਾਨੂੰ ਕਿਹਾ ਏ, ਕਲ ਨੂੰ ਕੀ ਪਤਾ ਕੀ ਚਾਲ ਚਲੂਗਾ।"

"ਫੇਰ ਕੀ ਕੀਤਾ ਜਾਵੇ?"

"ਮਹਾਰਾਜ! ਤੁਸੀਂ ਸਿਆਣੇ ਹੀ ਹੋ ਜਦ ਤਕ ਇਹ ਕੰਢਾ ਨਹੀਂ ਨਿਕਲਦਾ ਸਿਖ ਰਾਜ ਦੀ ਖੈਰ ਨਹੀਂ ਦਿਸਦੀ।"

"ਫੇਰ ਤੁਹਾਡੇ ਨਾਲੋਂ ਮੇਰਾ ਹੋਰ ਕਿਹੜਾ ਵਿਸਵਾਸ਼ ਪਾਤਰ ਹੈ, ਜਿਸ ਨੂੰ ਇਹ ਕੰਮ ਕਰਨ ਲਈ ਆਖਾਂ।"

"ਮਹਾਰਾਜ! ਅਸੀਂ ਤੁਹਾਡਾ ਨਿਮਕ ਹਰੇ ਸਮੇਂ ਹਲਾਲ ਕਰਨ ਲਈ ਹਾਜ਼ਰ ਹਾਂ ਪਰ ਡਰ ਲਗਦਾ ਏ ਕਿ ਕਿਤੇ ਪਿਛੋਂ ਲੈਣੇ ਦੇ ਦੇਣੇ ਨਾ ਪੈ ਜਾਣ।"

"ਮੈ ਲਿਖਤ ਦੇਣ ਲਈ ਤਿਆਰ ਹਾਂ।"

"ਫੇਰ ਅਸੀਂ ਹਾਜ਼ਰ ਹਾਂ।"

ਮਹਾਰਾਜਾ ਸ਼ੇਰ ਸਿੰਘ ਨੇ ਹੁਕਮ ਲਿਖਿਆ - "ਅਸੀਂ ਸ੍ਰਦਾਰ ਲਹਿਣਾ ਸਿੰਘ ਤੇ ਅਜੀਤ ਸਿੰਘ ਨੂੰ ਧਿਆਨ ਸਿੰਘ ਡੋਗਰੇ ਦ ਕਤਲ ਦਾ ਹੁਕਮ ਦਿੰਦੇ ਹਾਂ। ਖੂਨ ਮਾਫ ਹੋਵੇਗਾ ਤੇ ਇਸ ਦੇ ਬਦਲੇ ਧਿਆਨ ਸਿੰਘ ਦੀ ਥਾਂ ਇਨ੍ਹਾਂ ਵਿਚੋਂ, ਜਿਸ ਨੂੰ ਇਹ ਕਹਿਣਗੇ, ਸਿਖ ਰਾਜ ਦਾ ਵਡਾ ਵਜ਼ੀਰ ਬਣਾ ਦਿਤਾ ਜਾਵੇਗਾ।"

ਸ: ਲਹਿਣਾ ਸਿੰਘ ਨੇ ਇਹ ਹੁਕਮ ਲੈ ਕੋ ਜੇਬ ਵਿਚ ਪਾ ਲਿਆ ਤੇ ਮਹਾਰਾਜਾ ਸ਼ੇਰ ਸਿੰਘ ਨੂੰ ਜੱਫੀਆਂ ਪਾਉਂਦੇ ਹੋਏ ਇਹ ਦੋਵੇਂ ਸਰਦਾਰ ਘੋੜਿਆਂ ਪਰ ਸਵਾਰ ਹੋ ਕੇ ਲਾਹੌਰ ਨੂੰ ਚਲ ਪਏ। ਇਸ ਤੋਂ ਤੀਸਰੇ ਦਿਨ ਅਸੀਂ ਫੇਰ ਇਨ੍ਹਾਂ ਨੂੰ ਰਾਜਾ ਧਿਆਨ ਸਿੰਘ ਦੇ ਨਾਲ ਲਾਹੌਰ ਵਿਚ ਉਸ ਦੇ ਮਹੱਲ ਅੰਦਰ ਵੇਖਦੇ ਹਾਂ। ਇਸ ਸਮੇਂ ਰਾਜਾ ਧਿਆਨ ਸਿੰਘ, ਸ: ਲਹਿਣਾ ਸਿੰਘ ਤੇ ਸ: ਅਜੀਤ ਸਿੰਘ ਆਹਮੋ ਸਾਹਮਣੇ ਕੁਰਸੀਆਂ ਪਰ ਬੈਠੇ ਹੋਏ ਹਨ ਤੇ ਇਸ ਪ੍ਰਕਾਰ ਗੱਲ ਬਾਤ ਹੋ ਰਹੀ ਏ।

ਸ: ਲਹਿਣਾ ਸਿੰਘ - "ਸਚਮੁਚ ਹੀ ਇਹ ਸ਼ੇਰ ਸਿੰਘ ਕਿਸੇ ਦਾ ਨਹੀਂ।"

"ਮੈਂ ਤਾਂ ਪਹਿਲਾਂ ਹੀ ਕਹਿ ਦਿਤਾ ਸੀ, ਕਿਉਂ ਕੋਈ ਨਵੀਂ ਗਲ ਏ?" ਧਿਆਨ ਸਿੰਘ ਨੇ ਪੁਛਿਆ।

"ਰਾਜਾ ਜੀ! ਨਵੀਂ ਕੀ ਤੇ ਪਰਾਣੀ ਕੀ। ਆਪਣੀ ਜਾਨ ਦਾ ਫਿਕਰ ਕਰੋ। ਤੁਸੀਂ ਸਾਡੇ ਨਾਲ ਲਖ ਬਦੀ ਕਰੋ ਪਰ ਅਸਾਂ ਨੇਕੀ ਤੋਂ ਨਹੀਂ ਹਟਣਾ।" ਸ: ਲਹਿਣਾ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਵਲੋਂ ਉਸ ਦੇ ਕਤਲ ਦਾ ਹੁਕਮ ਰਾਜਾ ਧਿਆਨ ਸਿੰਘ ਵਲ ਵਧਾਉਂਦੇ ਹੋਏ ਅਖਿਆ।"

ਜਿਸ ਨੂੰ ਵੇਖ ਕੇ ਰਾਜਾ ਧਿਆਨ ਸਿੰਘ ਦਾ ਰੰਗ ਫੱਕ ਹੋ ਗਿਆ। ਇਕ ਰੰਗ ਆਵੇ ਤੇ ਇਕ ਜਾਵੇ। ਉਸਨੇ ਪੱਗ ਲਾਹ ਕੇ ਸ: ਲਹਿਣਾ ਸਿੰਘ ਦੇ ਕਦਮਾਂ ਪਰ ਰਖ ਦਿਤੀ ਤੇ ਹੱਥ ਜੋੜ ਕੇ ਆਖਣ ਲੱਗਾ - "ਭਾਈਆ ਜੀ! ਹੱਥ ਜੋੜਦਾ ਹਾਂ। ਮੇਰੀ ਜਾਨ ਬਖਸ਼ੀ ਕਰੋ। ਮੈਂ ਅਜ ਹੀ ਲਾਹੌਰ ਛੱਡ ਕੇ ਕਾਸ਼ੀ ਨੂੰ ਚਲਿਆ ਜਾਂਦਾ ਹਾਂ, ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਪਾੜੇ, ਮੈਨੂੰ ਬਖਸ਼ ਦਿਓ।"

"ਭੋਲੇ ਰਾਜਾ ਜੀ! ਜੇ ਅਸਾਂ ਤੁਹਾਨੂੰ ਮਾਰਨਾ ਹੁੰਦਾ ਤਾਂ ਇਹ ਹੁਕਮ ਕਿਉਂ ਦਿਖਾਉਂਦੇ, ਅਸੀਂ ਤਾਂ ਤੁਹਾਨੂੰ ਉਸਦੀ ਨੀਤ ਤੋਂ ਖਬਰਦਾਰ ਕਰਨ ਆਏ ਹਾਂ, ਅਗੇ ਤੁਸੀਂ ਜਾਣੇ ਤੇ ਤੁਹਾਡਾ ਕੰਮ, ਅਸਾਂ ਤਾਂ ਕੀ ਹੀ ਕਰਨੀ ਏ।" ਸਰਦਾਰ ਲਹਿਣਾ ਸਿੰਘ ਨੇ ਕਿਹਾ।

ਰਾਜਾ ਧਿਆਨ ਸਿੰਘ ਦੀ ਜਾਨ ਵਿਚ ਜਾਨ ਆਈ, ਉਸਨੇ ਕਿਹਾ-"ਤੇ ਭਾਈਆ ਨੇਕੀ ਕਰਨ ਦਾ। ਮੇਰਾ ਭੀ ਕੁਝ ਸੁਭਾਅ ਜਿਹਾ ਬਣ ਗਿਆ ਏ। ਮੈਂ ਫੇਰ ਕਹਿ ਦਿੰਦਾ ਹਾਂ ਕਿ ਸ਼ੇਰ ਸਿੰਘ ਤੁਹਾਡੀ ਜਾਨ ਦਾ ਦੁਸ਼ਮਨ ਜੇ, ਉਸ ਨੂੰ ਮਾਰਨ ਤੋਂ ਬਿਨਾਂ ਤੁਹਾਡੀ ਖੈਰ ਨਹੀਂ। ਬਾਕੀ ਰਹੀ ਮੇਰੀ ਗਲ, ਸੋ ਮੈਂ ਰਾਜ ਕਾਜ ਤੋਂ ਉਕਤਾ ਗਿਆ ਹਾਂ, ਤੁਸੀਂ ਸ਼ੇਰ ਸਿੰਘ ਨੂੰ ਮਾਰ ਲਓ, ਪਛੋਂ ਦਲੀਪ ਸਿੰਘ ਨੂੰ ਬਾਦਸ਼ਾਹ ਬਣਾ ਕੇ ਆਪ ਵਜ਼ੀਰ ਬਣਕੇ ਮਜ਼ੇ ਨਾਲ ਰਾਜ ਕਰੋ। ਮੈਂ ਕਸਮ ਖਾਂਦਾ ਹਾਂ ਕਿ ਉਸੇ ਸਮੇਂ ਭਜਨ ਬੰਦਗੀ ਲਈ ਗੰਗਾਂ ਜੀ ਨੂੰ ਚਲਿਆ ਜਾਵਾਂਗਾ।"

"ਪਰ ਕਿਤੇ ਮਹਾਰਾਣੀ ਚੰਦ ਕੌਰ ਦੀਆਂ ਬਾਂਦੀਆਂ ਵਾਂਗ ਹੀ ਸਾਨੂੰ ਭੀ ਇਨਾਮ ਨਾ ਨਾ ਮਿਲੇ। ਲਹਿਣਾ ਸਿੰਘ ਨੇ ਕਿਹਾ।

"ਕੀ ਗੱਲ ਕਰਦੇ ਓ ਭਾਈਆ!"

"ਚੰਗਾ ਫੇਰ ਤੁਸੀਂ ਸਾਨੂੰ ਲਿਖਤੀ ਇਕਰਾਰਨਾਮਾਂ ਦੇ ਦਿਓ!" ਸ: ਅਜੀਤ ਸਿੰਘ ਨੇ ਕਿਹਾ।

ਧਿਆਨ ਸਿੰਘ ਨੇ ਝੱਟ ਕਲਮ ਦਵਾਤ ਫੜੀ ਤੇ ਲਿਖ ਦਿਤਾ-"ਮੈਂ ਸੰਧਾਵਾਲੀਆਂ ਸ੍ਰਦਾਰਾਂ ਨਾਲ ਇਕਰਾਰ ਕਰਦੇ ਹਾਂ ਕਿ ਜੇ ਉਹ ਮਹਾਰਾਜਾਂ ਸ਼ੇਰ ਸਿੰਘ ਨੂੰ ਕਤਲ ਕਰ ਦੇਣਗੇ ਤਾਂ ਨਾ ਕੇਵਲ ਉਨ੍ਹਾਂ ਨੂੰ ਖੂਨ ਹੀ ਮਾਫ ਹੋਵੇਗਾ; ਸਗੋਂ ਕੰਵਰ ਸ਼ੇਰ ਸਿੰਘ ਦਾ ਹੋਣਹਾਰ ਰਾਜ-ਕੁਮਾਰ ਟਿਕਾ ਪ੍ਰਤਾਪ ਸਿੰਘ ਗਰੀਬਾਂ ਨੂੰ ਖੈਰ ਖੈਰਾਤ ਵੰਡ ਰਿਹਾ ਸੀ। ਉਸਨੂੰ ਵੇਖਦੇ ਹੀ ਅਜੀਤ ਸਿੰਘ ਦੀਆਂ ਅੱਖਾਂ ਵਿਚ ਖੂਨ ਉਤਰ ਆਇਆ। ਸਿਆਣਾ ਬੱਚਾ ਉਨ੍ਹਾਂ ਦੀ ਇਸ ਬਦਲੀ ਹੋਈ ਹਾਲਤ ਨੂੰ ਤਾੜ ਗਿਆ। ਉਸਨੇ ਬਚ ਨਿਕਣਲ ਦਾ ਯਤਨ ਕੀਤਾ ਪਰ ਇਨ੍ਹਾਂ ਜਲਾਦਾਂ ਨੇ ਉਸਨੂੰ ਜਾ ਫੜਿਆ। ਉਸਨੇ ਹਜ਼ਾਰ ਤਰਲੇ ਕੀਤੇ ਪਰ ਸੁਣਦਾ ਕੌਣ ਸੀ। ਸ: ਅਜੀਤ ਸਿੰਘ ਨੇ ਤਲਵਾਰ ਨਾਲ ਉਸ ਮਹਸੂਮ ਦੇ ਟੁਕੜੇ ਟੁਕੜੇ ਕਰ ਦਿੱਤੇ।

ਟਿਕਾ ਪ੍ਰਤਾਪ ਸਿੰਘ ਦੀ ਲਾਸ਼ ਨੂੰ ਉਥੇ ਹੀ ਸੁਟ ਕੇ ਇਹ ਖੂਨੀ ਜਥਾ ਕਿਲੇ ਵਲ ਵਧਿਆ। ਰਾਜਾ ਧਿਆਨ ਨੂੰ ਇਸ ਖੂਨੀ-ਹੋਲੀ ਦੀ ਖਬਰ ਪਹਿਲਾਂ ਹੀ ਮਿਲ ਚੁਕੀ ਸੀ ਤੇ ਉਹ ਕਿਲੇ ਦੇ ਬਾਹਰ ਆਪਣੇ ਇਨ੍ਹਾਂ ਮਿਤਰਾਂ ਦੀ ਉਡੀਕ ਵਿਚ ਉਨ੍ਹਾਂ ਦੇ ਸਵਾਗਤ ਲਈ ਖੜਾ ਸੀ। ਉਹ ਖੁਸ਼ ਸੀ ਕਿ ਰਾਜਘਰਾਣੇ ਦੇ ਰੋੜੇ ਇਕ ਇਕ ਕਰਕੇ ਉਸਦੇ ਰਸਤੇ ਤੋਂ ਦੂਰ ਹੋ ਰਹੇ ਹਨ ਤੇ ਹੀਰਾ ਸਿੰਘ ਨੂੰ ਤਾਜ ਪਹਿਨਾਉਣ ਲਈ ਉਸ ਦਾ ਰਸਤਾ ਸਾਫ ਹੋ ਰਿਹਾ ਹੈ।

ਮਨੁਖ ਕੁਝ ਸੋਚਦਾ ਏ ਤੇ ਕੁਦਰਤ ਕੁਝ ਹੋਰ ਸੋਚਦੀ ਏ।

ਸ: ਲਹਿਣਾ ਸਿੰਘ ਨੇ ਰਾਜਾ ਧਿਆਨ ਸਿੰਘ ਨੂੰ ਵੇਖਦੇ ਹੀ ਕਿਹਾ-"ਰਾਜਾ ਜੀ! ਵਧਾਈ ਹੋਵੇ, ਅਸੀਂ ਆਪਣਾ ਕੰਮ ਪੂਰਾ ਕਰ ਆਏ ਹਾਂ।"

ਧਿਆਨ ਸਿੰਘ ਨੇ ਸ: ਲਹਿਣਾ ਸਿੰਘ ਨੂੰ ਜੱਫੀ ਵਿਚ ਲੈਂਦੇ ਹੋਏ ਕਿਹਾ-"ਕਮਾਲ ਕਰ ਦਿਤੀ ਭਾਈਆਂ! ਪਰ ਚਲੋ ਅੰਦਰ ਚਲ ਕੇ ਗੱਲਾਂ ਕਰਦੇ ਹਾਂ।"

ਰਾਜਾ ਧਿਆਨ ਸਿੰਘ, ਸ: ਲਹਿਣਾ ਸਿੰਘ, ਸ: ਅਜੀਤ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਕਿਲੇ ਵਿਚ ਚਲੇ ਗਏ; ਸੰਧਾਵਾਲੀਆਂ ਦੇ ਸਵਾਰ ਕਿਲੇ ਦੇ ਪਹਿਰਾ ਦੇਣ ਲਗੇ। ਇਸ ਤਰ੍ਹਾਂ ਇਕ ਤਰ੍ਹਾਂ ਕਿਲਾ ਸੰਧਾਵਾਲੀਆਂ ਦੇ ਅਧਿਕਾਰ ਹੇਠਾਂ ਸੀ।

ਹੁਣ ਆਓ! ਕਿਲੇ ਦੇ ਅੰਦਰ ਵੇਖੀਏ। ਦਰਵਾਜ਼ੇ ਦੇ ਅੰਦਰ ਇਹ ਚਾਰੇ ਸ੍ਰਦਾਰ ਕਿਲੇ ਦੇ ਵਡੇ ਬੁਰਜ ਵਲ ਵਧ ਰਹੇ ਹਨ ਤੇ ਨਾਲ ਹੀ ਨਾਲ ਗੱਲ ਕਥ ਭੀ ਕਰਦੇ ਜਾਂਦੇ ਹਨ।

ਰਾਜਾ ਧਿਆਨ ਸਿੰਘ ਨੇ ਗੱਲ ਛੇੜਦੇ ਹੋਏ ਕਿਹਾ - "ਸ਼ਾਬਾਸ਼ ਬਹਾਦਰੋਂ ਕਮਾਲ ਕਰ ਦਿਤੀ। ਤੁਹਾਡੀ ਇਸ ਸੇਵਾ ਦਾ ਬਦਲਾ ਜ਼ਰੂਰ ਮਿਲੇਗਾ।"

"ਰਾਜਾ ਜੀ ਤੁਹਾਡਾ ਹੁਕਮ ਭਲਾ ਅਸੀਂ ਮੋੜ ਸਕਦੇ ਸਾਂ।" ਸ: ਅਜੀਤ ਸਿੰਘ ਨੇ ਕਿਹਾ।

"ਤੇ ਮੈਂ ਭੀ ਤੁਹਾਡੀ ਨੇਕੀ ਕਦੇ ਨਹੀਂ ਭੁਲਾਵਾਂਗਾ।" ਧਿਆਨ ਸਿੰਘ ਨੇ ਗੱਲ ਮੋੜੀ।

ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਉਹ ਕਿਲੇ ਦੇ ਬੁਰਜ ਦੇ ਨੇੜੇ ਪੁਜ ਗਏ। ਗੱਲ ਦਾ ਪੈਂਤੜਾ ਬਦਲਦੇ ਹੋਏ ਸ: ਲਹਿਣਾ ਸਿੰਘ ਨੇ ਪੁਛਿਆ - "ਰਾਜਾ ਜੀ ਹੁਣ ਤਖਤ ਦਾ ਕੀ ਬਣੇਗਾ?"

"ਤਖਤ ਪਰ ਦਲੀਪ ਸਿੰਘ ਨੂੰ ਬਿਠਾਇਆ ਜਾਵੇਗਾ, ਹੋਰ ਕੀ?" ਧਿਆਨ ਸਿੰਘ ਬੋਲਿਆ।

"ਤੇ ਵਜ਼ੀਰੀ ਦਾ ਕਲਮਦਾਨ ਕੌਣ ਸਾਂਭੇਗਾ" ਗਿਆਨੀ ਗੁਰਮੁਖ ਸਿੰਘ ਨੇ ਸਵਾਲ ਕੀਤਾ।

ਥੋੜਾ ਜਿਹਾ ਸੋਚਣ ਪਿਛੋਂ ਰਾਜਾ ਧਿਆਨ ਸਿੰਘ ਨੇ ਕਿਹਾ - "ਭਾਈ ਗੁਰਮੁਖ ਸਿੰਘਾ! ਮਾਂ ਨੇ ਹਾਲਾਂ ਤਕ ਉਹ ਪੁਤ ਨਹੀਂ ਜਣਿਆ, ਜੋ ਧਿਆਨ ਸਿੰਘ ਦੇ ਹੁੰਦਿਆਂ ਪੰਜਾਬ ਦਾ ਵਜ਼ੀਰ ਬਣ ਸਕੇ।"

"ਹਲਾ........!" ਸ: ਲਹਿਣਾ ਸਿੰਘ ਨੇ ਵੰਗਾਰਿਆ

"ਜਦ ਰਾਜਾ ਨਵਾਂ ਬਨਣਾ ਏ ਤਾਂ ਵਜ਼ੀਰ ਪੁਰਾਣਾ ਕਿਉਂ ਰਹੇ? ਗਿਆਨੀ ਗੁਰਮੁਖ ਸਿੰਘ ਨੇ ਆਖਿਆ।"

"ਗਿਆਨੀ ਜੀ! ਜਾਣ ਦਿਓ। ਅਸੀਂ ਇਸ ਨੂੰ ਹੁਣੇ ਵਜ਼ੀਰੀ ਦੇ ਦਿੰਦੇ ਹਾਂ।" ਸ: ਲਹਿਣਾ ਸਿੰਘ ਨੇ ਬੰਦੂਕ ਦੀ ਨਾਲੀ ਰਾਜਾ ਧਿਆਨ ਸਿੰਘ ਦੀ ਛਾਤੀ ਵਲ ਕਰਦੇ ਹੋਏ ਕਿਹਾ।

ਧਿਆਨ ਸਿੰਘ ਕੰਬ ਉਠਿਆ। ਗਿੜ ਗਿੜਾ ਕੇ ਬੋਲਿਆ - "ਭਰਾਵੋ ਮੈਨੂੰ ਮਾਫ ਕਰੋ।"

"ਹੁਣ ਤੈਨੂੰ ਪ੍ਰਮਾਤਮਾ ਹੀ ਮਾਫ ਕਰੇਗਾ।" ਕਹਿ ਕੇ ਸ: ਅਜੀਤ ਸਿੰਘ ਨੇ ਗੋਲੀ ਦਾਗ ਦਿਤੀ। ਰਾਜਾ ਧਿਆਨ ਸਿੰਘ ਦੀ ਲਾਸ਼ ਜ਼ਮੀਨ ਤੇ ਪਈ ਤੜਪ ਰਹੀ ਸੀ। ਸੰਧਾਵਾਲੀਏ ਸ੍ਰਦਾਰ ਤੇ ਗਿਆਨੀ ਗੁਰਮੁਖ ਸਿੰਘ ਉਸਦੇ ਪਾਸ ਖੜੇ ਸਨ, "ਰੱਬ ਵਾਸਤੇ ਥੋੜਾ ਜਿਹਾ ਪਾਣੀ........." ਧਿਆਂਨ ਸਿੰਘ ਨੇ ਤੜਪਦੇ ਹੋਏ ਆਖਿਆ।

ਸ: ਲਹਿਣਾ ਸਿੰਘ ਬੋਲਿਆ - "ਓ ਧਿਆਨ ਸਿੰਘ ਯਾਦ ਕਰ ਮਹਾਂਰਾਜਾ ਖੜਕ ਸਿੰਘ, ਮਹਾਰਾਜਾ ਨੌਨਿਹਾਲ ਸਿੰਘ, ਮਹਾਰਾਣੀ ਚੰਦ ਕੋਰ ਤੇ ਹੋਰ ਅਨੇਕਾਂ ਮਕਤੂਲ ਜੋ ਤੇਰੇ ਹੱਥੋਂ ਪਾਣੀ ਨੂੰ ਤਰਸਦੇ ਹੋਏ ਮੋਏ ਹਨ। ਹੁਣ ਪਾਣੀ ਮੰਗਦੇ ਤੈਨੂੰ ਸ਼ਰਮ ਨਹੀਂ ਆਉਂਦੀ।"

ਸ: ਅਜੀਤ ਸਿੰਘ ਨੇ ਧਿਆਨ ਸਿੰਘ ਨੂੰ ਜੁਤੀ ਦੀ ਠੋਕਰ ਮਾਰਦੇ ਹੋਏ ਕਿਹਾ - "ਨਿਮਕ ਹਰਾਮ, ਪਾਜੀ!"

ਇਸ ਦੇ ਪਿਛੋਂ ਧਿਆਨ ਸਿੰਘ ਥੋੜਾ ਹੋਰ ਤੜਫਿਆ ਤੇ ਫੇਰ ਠੰਢਾ ਹੋ ਗਿਆ......... ਹਮੇਸ਼ਾਂ ਲਈ।