ਮਹਿਕ ਪੰਜਾਬ ਦੀ/ਕਿਸਾਨੀ ਲੋਕ ਸਾਹਿਤ

ਭਾਗ ਦੂਜਾ

ਕਿਸਾਨੀ ਲੋਕ ਸਾਹਿਤ

ਲੋਕ ਅਖਾਣ

ਲੋਕ ਸਾਹਿਤ ਆਦਿ ਕਾਲ ਤੋਂ ਹੀ ਜਨ ਸਾਧਾਰਨ ਲਈ ਮਨੋਰੰਜਨ ਦਾ ਵਿਸ਼ੇਸ਼ ਸਾਧਨ ਹੀ ਨਹੀਂ ਰਿਹਾ ਬਲਕਿ ਉਹਨਾਂ ਦੇ ਜੀਵਨ ਦੀ ਅਗਵਾਈ ਵੀ ਕਰਦਾ ਰਿਹਾ ਹੈ। ਮਨੁੱਖ ਦੇ ਜਨਮ ਦੇ ਨਾਲ ਹੀ ਇਸ ਦਾ ਜਨਮ ਹੁੰਦਾ ਹੈ। ਇਹ ਉਹ ਦਰਪਣ ਹੈ ਜਿਸ ਰਾਹੀਂ ਕਿਸੇ ਵਿਸ਼ੇਸ਼ ਖਿੱਤੇ ਅਤੇ ਉਸ ਵਿੱਚ ਵਸਦੇ ਲੋਕਾਂ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਦੇ ਦਰਸ਼ਨ ਹੁੰਦੇ ਹਨ। ਲੋਕ ਸਾਹਿਤ ਪੀੜ੍ਹੀਓ ਪੀੜ੍ਹੀ ਸਾਡੇ ਤੀਕ ਪੁਜਦਾ ਹੈ। ਇਹ ਸਾਡੇ ਇਤਿਹਾਸ ਅਤੇ ਸੱਭਿਆਚਾਰ ਦਾ ਵੱਡ ਮੁੱਲਾ ਸਰਮਾਇਆ ਹੀ ਨਹੀਂ ਸਗੋਂ ਮਾਣ ਕਰਨ ਯੋਗ ਅਤੇ ਸਾਂਭਣ ਯੋਗ ਵਿਰਸਾ ਵੀ ਹੈ। ਲੋਕ ਗੀਤ, ਲੋਕ ਕਹਾਣੀਆਂ, ਲੋਕ ਅਖਾਣ, ਲੋਕ ਬੁਝਾਰਤਾਂ, ਲੋਕ ਨਾਚ ਅਤੇ ਲੋਕ ਖੇਡਾਂ ਪੰਜਾਬੀ ਲੋਕ ਸਾਹਿਤ ਦੇ ਅਨਿਖੜਵੇਂ ਅੰਗ ਹਨ।

ਜਿੱਥੇ ਲੋਕ ਗੀਤ ਜਨ ਸਾਧਾਰਣ ਦੇ ਮਨੋਭਾਵ ਪ੍ਰਗਟਾਣ ਲਈ ਆਪਣਾ ਪ੍ਰਮੁੱਖ ਸਥਾਨ ਰੱਖਦੇ ਹਨ ਉੱਥੇ ਲੋਕ ਅਖਾਣ ਲੋਕਾਂ ਦੇ ਸਦੀਆਂ ਤੋਂ ਕਮਾਏ ਹੋਏ ਤਜਰਬੇ ਅਤੇ ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਲੋਕਾਂ ਅੱਗੇ ਉਘਾੜਕੇ ਪੇਸ਼ ਕਰਦੇ ਹਨ-ਇਹ ਉਹ ਬੇਸ਼ਕੀਮਤ ਹੀਰੇ ਮੋਤੀਆਂ ਦੀਆਂ ਲੜੀਆਂ ਹਨ ਜਿਨ੍ਹਾਂ ਵਿੱਚ ਜੀਵਨ ਤੱਤ ਪਰੋਏ ਹੋਏ ਹਨ। ਇਹ ਸਾਡੇ ਜੀਵਨ ਵਿੱਚ ਰਸ ਹੀ ਨਹੀਂ ਘੋਲਦੇ, ਸੋਹਜ ਵੀ ਪੈਦਾ ਕਰਦੇ ਹਨ ਅਤੇ ਜੀਵਨ ਦੀਆਂ ਕਈ ਸਮੱਸਿਆਵਾਂ ਵੀ ਸੁਲਝਾਉਂਦੇ ਹਨ।

ਲੋਕ ਗੀਤਾਂ ਵਾਂਗ ਅਖਾਣ ਵੀ ਕਿਸੇ ਵਿਸ਼ੇਸ਼ ਵਿਅਕਤੀ ਦੀ ਰਚਨਾ ਨਹੀਂ ਹੁੰਦੇ ਬਲਕਿ ਇਹ ਸਮੁੱਚੀ ਕੌਮ ਦੇ ਸਦੀਆਂ ਕਮਾਏ ਹੋਏ ਅਨੁਭਵ ਨੂੰ ਸਮੇਂ ਦੀ ਕੁਠਾਲੀ ਵਿੱਚ ਸੋਧਕੇ ਜੀਵਨ ਪਰਵਾਹ ਵਿੱਚ ਰਲ ਜਾਂਦੇ ਹਨ।

ਮਸ਼ੀਨੀ ਸਭਿਅਤਾ ਦੇ ਪ੍ਰਭਾਵ ਦੇ ਕਾਰਨ ਪੰਜਾਬ ਦੇ ਲੋਕ ਜੀਵਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ। ਅੱਜ ਪੁਰਾਣਾ ਪੰਜਾਬ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਸਮੁੱਚੇ ਪਿੰਡ ਸੜਕਾਂ ਰਾਹੀਂ ਸ਼ਹਿਰਾਂ ਨਾਲ ਜੁੜ ਗਏ ਹਨ। ਖੇਤੀ-ਬਾੜੀ ਕਰਨ ਦੇ ਢੰਗ ਤਬਦੀਲ ਹੋ ਗਏ ਹਨ। ਹਰਟਾਂ ਦੀ ਥਾਂ ਟਿਉਬਵੈਲ ਅਤੇ ਬਲਦਾਂ ਦੀ ਥਾਂ ਟਰੈਕਟਰ ਆ ਗਏ ਹਨ। ਪਿੰਡਾਂ ਦਾ ਵੀ ਸ਼ਹਿਰੀਕਰਣ ਹੋ ਰਿਹਾ ਹੈ। ਘਰ-ਘਰ ਰੇਡੀਓ ਤੇ ਟੈਲੀਵੀਜ਼ਨ ਸੁਣਾਈ ਦੇਂਦੇ ਹਨ। ਪਿੰਡਾਂ ਵਿੱਚ ਨਾ ਹੁਣ ਪਹਿਲਾਂ ਵਾਂਗ ਸੱਥਾਂ ਤੇ ਮਹਿਫਲਾਂ ਜੁੜਦੀਆਂ ਹਨ ਨਾ ਦੁਪਹਿਰੀਂ ਪਿੰਡਾਂ ਦੇ ਬਰੋਟਿਆਂ-ਟਾਹਲੀਆਂ ਦੀ ਛਾਵੇਂ ਲੋਕ ਮਿਲ ਬੈਠਦੇ ਹਨ, ਨਾ ਕਿਧਰੇ ਤ੍ਰਿੰਝਣਾਂ ਦੀ ਘੂਕਰ ਸੁਣਾਈ ਦਿੰਦੀ ਹੈ ਨਾ ਹੀ ਬਲਦਾਂ ਦੇ ਗਲਾਂ ਵਿੱਚ ਪਾਈਆਂ ਟੱਲੀਆਂ ਦੀ ਟੁਣਕਾਰ। ਪੰਜਾਬ ਦੇ ਲੋਕ ਜੀਵਨ ਵਿੱਚੋਂ ਬਹੁਤ ਕੁਝ ਵਿੱਸਰ ਰਿਹਾ ਹੈ, ਰਾਤ ਨੂੰ ਬਾਤਾਂ ਪਾਉਣ ਅਤੇ ਬੁਝਾਰਤਾਂ ਬੁੱਝਣ ਦੀ ਪ੍ਰਥਾ ਖ਼ਤਮ ਹੋ ਰਹੀ ਹੈ। ਪਰ੍ਹਿਆ ਵਿੱਚ ਬੈਠੇ ਵਡਾਰੂ ਵੀ ਆਪਣੀ ਬੋਲਚਾਲ ਵਿੱਚ ਅਖਾਣਾਂ ਦੀ ਵਰਤੋਂ ਕਰਦੇ ਕਿਧਰੇ ਵਿਖਾਈ ਨਹੀਂ ਦਿੰਦੇ...ਪਿੰਡਾਂ ਵਿੱਚ ਸੱਥਾਂ ਅਤੇ ਖੁੰਡਾਂ ਤੇ ਬੈਠ ਕੇ ਵਿਚਾਰ ਵਟਾਂਦਰਾ ਕਰਨ ਦੀ ਗੱਲ ਵੀ ਬੀਤੇ ਸਮੇਂ ਦੀ ਗਾਥਾ ਬਣ ਕੇ ਹੀ ਰਹਿ ਗਈ ਹੈ ਜਿਸ ਦੇ ਫਲਸਰੂਪ ਸਾਡੇ ਵੱਡਮੁੱਲੇ ਲੋਕ ਸਾਹਿਤ ਦੇ ਵਿਰਸੇ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਹੈ। ਲੋਕ ਅਖਾਣ ਜੋ ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਅੰਗ ਹਨ ਸਾਡੀ ਬੋਲਚਾਲ ਦੀ ਬੋਲੀ ਵਿੱਚੋਂ ਅਲੋਪ ਹੋ ਰਹੇ ਹਨ।

ਪੰਜਾਬ ਦੇ ਲੋਕ ਜੀਵਨ ਵਿੱਚ ਲੋਕ ਅਖਾਣਾਂ ਦੀ ਬਹੁਤ ਵਰਤੋਂ ਹੁੰਦੀ ਰਹੀ ਹੈ। ਇਹ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਦੇ ਹਨ। ਪੰਜਾਬ ਖੇਤੀਬਾੜੀ ਪ੍ਰਧਾਨ ਪ੍ਰਾਂਤ ਹੋਣ ਕਾਰਨ ਕਿਸਾਨੀ ਜੀਵਨ ਨਾਲ ਸੰਬੰਧਿਤ ਲੋਕ ਅਖਾਣ ਆਦਿ ਕਾਲ ਤੋਂ ਹੀ ਕਿਸਾਨਾਂ ਦੀ ਅਗਵਾਈ ਕਰਦੇ ਰਹੇ ਹਨ। ਮੌਸਮ ਬਾਰੇ ਜਾਣਕਾਰੀ, ਖੇਤੀ ਦਾ ਮਹੱਤਵ, ਜ਼ਮੀਨ ਦੀ ਚੋਣ, ਪਸ਼ੂ ਧਨ, ਸੰਜਾਈ, ਗੋਡੀ, ਬਜਾਈ, ਗਹਾਈ, ਵਾਢੀ, ਫਸਲਾਂ, ਖਾਦਾਂ ਤੇ ਜੱਟ ਦੇ ਸੁਭਾਅ ਅਤੇ ਕਿਰਦਾਰ ਆਦਿ ਕਿਸਾਨੀ ਜੀਵਨ ਅਤੇ ਖੇਤੀਬਾੜੀ ਨਾਲ ਸੰਬੰਧਿਤ ਵਿਸ਼ਿਆਂ ਤੇ ਬੇਸ਼ੁਮਾਰ ਅਖਾਣ ਮਿਲਦੇ ਹਨ ਜਿਨ੍ਹਾਂ ਤੋਂ ਕਿਸਾਨ ਅਗਵਾਈ ਲੈਂਦੇ ਰਹੇ ਹਨ।

ਬਹੁਤ ਪੁਰਾਣੇ ਸਮੇਂ ਤੋਂ ਹੀ ਕਿਸਾਨ ਚੰਗੇਰੀ ਫਸਲ ਦੀ ਪੈਦਾਵਾਰ ਲਈ ਮੌਸਮ ਤੇ ਹੀ ਨਿਰਭਰ ਕਰਦੇ ਰਹੇ ਹਨ। ਪਾਣੀ ਦੇ ਕੁਦਰਤੀ ਸਾਧਨ ਹੀ ਉਹਨਾਂ ਦੇ ਮੁੱਖ ਸੰਜਾਈਂ ਸਾਧਨ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਜਿੱਥੇ ਮੀਂਹ ਤੇ ਟੇਕ ਰੱਖਣੀ ਪੈਂਦੀ ਸੀ ਉੱਥੇ ਉਹਨਾਂ ਨੂੰ ਮੌਸਮ ਦੀ ਕਰੋਪੀ ਦਾ ਵੀ ਟਾਕਰਾ ਕਰਨਾ ਪੈਂਦਾ ਸੀ। ਅੱਜ ਕੱਲ ਰੇਡੀਓ, ਟੈਲੀਵੀਜ਼ਨ ਤੇ ਅਖਬਾਰਾਂ ਰਾਹੀਂ, ਮੌਸਮ ਵਿਭਾਗ ਵੱਲੋਂ ਹਰ ਰੋਜ਼ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪਰੰਤੂ ਪਹਿਲੇ ਸਮਿਆਂ ਵਿੱਚ ਕਿਸਾਨ ਕੋਲ ਕੇਵਲ ਅਖਾਣ ਹੀ ਮੌਸਮ ਦੀ ਅਗਵਾਈ ਦੇਣ ਵਾਲੇ ਸਾਧਨ ਸਨ।

ਮੀਂਹ ਬਾਰੇ ਭਵਿੱਖ ਬਾਣੀ ਕਰਨ ਵਾਲੇ ਅਨੇਕਾਂ ਅਖਾਣ ਹਨ———
ਤਿੱਤਰ ਖੰਭੀ ਬੱਦਲੀ
ਰੰਡੀ ਸੁਰਮਾ ਪਾਏ
ਉਹ ਵੱਸੇ ਉਹ ਉਜੜੇ
ਕਦੇ ਨਾ ਖਾਲੀ ਜਾਏ

ਦੱਖਣੋਂ ਚੜ੍ਹੀ ਬੱਦਲੀ
ਘੁਲੀ ਪੁਰੇ ਦੀ ਵਾ
ਢਕ ਕਹੇ ਸੁਣ ਭਡਲੀ
ਅੰਦਰ ਪਲੰਘ ਵਿਛਾ

ਚੜ੍ਹਦਾ ਬੱਦਲ ਲਹਿੰਦੇ ਜਾਵੇ
ਇੱਕ ਪਕਾਉਂਦੀ ਚਾਰ ਪਕਾਵੇ

ਲਹਿੰਦਾ ਬੱਦਲ ਚੜ੍ਹਦੇ ਜਾਵੇ
ਦੋ ਪਕਾਉਂਦੀ ਇਕ ਪਕਾਵੇ

ਚਿੜੀਆਂ ਖੰਭ ਖਲੇਰੇ
ਵੱਸਣ ਮੀਂਹ ਬਥੇਰੇ
ਹੋਰ
ਕੀੜੀ ਆਂਡਾ ਲੈ ਕੇ ਧਾਈ
ਤਾਂ ਸਮਝੋ ਵਰਖਾ ਰੁੱਤ ਆਈ
ਹੋਰ
ਟਿੱਲੇ ਉੱਤੇ ਇਲ੍ਹ ਜੋ ਬੋਲੇ
ਗਲ਼ੀ ਗਲ਼ੀ ਵਿੱਚ ਪਾਣੀ ਡੋਲੇ

ਸਮੇਂ ਸਿਰ ਪਿਆ ਮੀਂਹ ਲਾਹੇਵੰਦ ਹੁੰਦਾ ਹੈ———

ਮੀਂਹ ਪੈਂਦਿਆਂ ਕਾਲ਼ ਨਹੀਂ।
ਸਿਆਣੇ ਬੈਠਿਆਂ ਵਿਗਾੜ ਨਹੀਂ

ਜੇਠ ਮੀਂਹ ਪਿਆ
ਸਾਵਣ ਸੁੱਕਾ ਗਿਆ

ਵੱਸੇ ਹਾੜ੍ਹ ਸਾਵਣ
ਸਾਰੇ ਰੱਜ-ਰੱਜ ਖਾਵਣ

ਜੇ ਭਾਦੋਂ ਵਿੱਚ ਵਰਖਾ ਹੋਵੇ
ਕਾਲ਼ ਪਿਛੋਕੜ ਬਹਿਕੇ ਰੋਵੇ

ਪਿਛੇਤੇ ਮੀਂਹ ਦਾ ਕੋਈ ਲਾਹਾ ਨਹੀਂ———

ਮੀਂਹ ਪਿਆ ਚੇਤ
ਨਾ ਘਰ ਨਾ ਖੇਤ

ਲੱਗੇ ਔੜ
ਖੇਤੀ ਚੌੜ

ਵਾਹੀ ਦੇ ਮਹੱਤਵ ਬਾਰੇ ਅਨੇਕਾਂ ਅਖਾਣ ਹਨ———

ਵਾਹੀ ਪਾਤਸ਼ਾਹੀ
ਨਾ ਜੰਮੇਂ ਤਾਂ ਫਾਹੀ

ਵਾਹੀ ਓਹਦੀ
ਜੀਹਦੇ ਘਰਦੇ ਢੱਗੇ

ਬੁੱਢਿਆਂ ਢੱਗਿਆਂ ਦੀ ਵਾਹੀ

ਉੱਗੇ ਦਿਭ ਤੇ ਕਾਹੀ

ਘਰ ਵਸਦਿਆਂ ਦੇ
ਸਾਕ ਮਿਲਦਿਆਂ ਦੇ
ਖੇਤ ਵਾਹੁੰਦਿਆਂ ਦੇ

ਹਾੜ੍ਹ ਨਾ ਵਾਹਿਆ
ਸਾਵਣ ਨਾ ਵੱਸਿਆ
ਬਚਪਨ ਨਾ ਸਿੱਖਿਆ
ਤਿੰਨੇ ਗੱਲਾਂ ਖੋਟੀਆਂ

ਖਾਦ ਪਾਉਣ ਬਾਰੇ ਸਲਾਹ ਦਿੱਤੀ ਜਾਂਦੀ ਹੈ———

ਕਣਕ ਕਮਾਦੀ ਛੱਲੀਆਂ
ਤੇ ਹੋਰ ਖੇਤੀ ਕੁੱਲ
ਰੂੜੀ ਬਾਝ ਨਾ ਹੁੰਦੀਆਂ
ਤੂੰ ਨਾ ਜਾਈਂ ਭੁੱਲ

ਖਾਦ ਪਏ ਤਾਂ ਖੇਤ
ਨਹੀਂ ਬਾਲੂ ਰੇਤ

ਫਸਲ ਦਾ ਚੰਗੇਰਾ ਝਾੜ ਲੈਣ ਲਈ ਬੀਜ ਦੀ ਚੋਣ ਬਹੁਤ ਜ਼ਰੂਰੀ ਹੈ———

ਬੀ ਚੰਗਾ ਪਾਵੀਂ
ਭਾਵੇਂ ਚੀਨ ਤੋਂ ਮੰਗਾਵੀਂ

ਪਾਣੀ ਪੀਓ ਪੁਣ ਕੇ
ਬੀ ਪਾਓ ਚੁਣ ਕੇ

ਵਾਹੀ ਉਸ ਦੀ
ਜਿਸ ਦਾ ਅਪਣਾ ਬੀ

ਵੱਖ-ਵੱਖ ਫਸਲਾਂ ਦੀ ਬਿਜਾਈ, ਸੰਜਾਈ, ਗੋਡੀ ਅਤੇ ਵਾਢੀ ਬਾਰੇ ਵੀ ਅਖਾਣ ਪ੍ਰਾਪਤ ਹਨ———

ਅਗੇਤਾ ਝਾੜ
ਪਛੇਤੀ ਸੱਥਰੀ

ਪਹਿਲਾਂ ਬੀਜੇ
ਪਹਿਲਾਂ ਵੱਢੇ
ਖੇਤੋਂ ਮੁਫਤੀ ਮਾਮਲਾ ਕੱਢੇ

ਓਹ ਜ਼ਮੀਨ ਰਾਣੀ

ਜੀਹਦੇ ਸਿਰ ਤੇ ਪਾਣੀ

ਜਿਸ ਦਾ ਵੱਗੇ ਖਾਲ਼
ਕੀ ਕਰੂਗਾ ਉਹਨੂੰ ਕਾਲ਼

ਕਿਸਾਨ ਲਈ ਪਸ਼ੂ ਧਨ ਦਾ ਬਹੁਤ ਮਹੱਤਵ ਰਿਹਾ ਹੈ। ਪਸ਼ੂਆਂ ਦੀ ਪਰਖ ਤੇ ਚੋਣ ਲਈ ਅਨੇਕਾਂ ਅਖਾਣ ਪ੍ਰਚੱਲਤ ਹਨ———

ਜਿਸ ਦੇ ਢੱਗੇ ਮਾੜੇ
ਉਸ ਦੇ ਕਰਮ ਵੀ ਮਾੜੇ

ਬਲਦ ਲਾਣੇ ਦਾ
ਧੀ ਘਰਾਣੇ ਦੀ

ਮਾੜਾ ਢੱਗਾ
ਛੱਤੀ ਰੋਗ

ਲੋਹੇ ਲਾਖੇ ਹੱਥ ਨਾ ਪਾਈਂ
ਬੱਗਾ ਚਿੱਟਾ ਢੂੰਡ ਲਿਆਈਂ

ਭੇਡ ਭੂਰੀ ਮਹਿੰ ਡੱਬੀ
ਦਾੜ੍ਹੀ ਵਾਲੀ ਰੰਨ
ਤਿੰਨੇ ਚੀਜਾਂ ਛੋਡ ਕੇ
ਸੌਦਾ ਕਰੀਂ ਨਿਸੰਗ

ਸਿੰਗ ਬਾਂਕੇ ਮੈਸ ਸੋਹੇ
ਸੁੰਮ ਬਾਂਕੇ ਘੋੜੀਆਂ
ਮੁੱਛ ਬਾਂਕੀ ਮਰਦ ਸੋਹੇ
ਨੈਣ ਬਾਂਕੇ ਗੋਰੀਆਂ

ਬੂਰੀ ਮੱਝ ਤੇ ਮੱਖਣ ਰੋਲਣਾ
ਇਹ ਦੋਵੇ ਕਰਤਾਰ ਤਾਂ ਫਿਰ ਕੀ ਬੋਲਣਾ

ਪੰਜਾਬੀ ਵਿੱਚ ਅਨੇਕਾਂ ਲੋਕ ਅਖਾਣ ਪ੍ਰਚਲਤ ਹਨ ਜਿਹੜੇ ਪੰਜਾਬ ਦੇ ਜੱਟਾਂ ਦੇ ਸੁਭਾਅ ਅਤੇ ਕਿਰਦਾਰ ਦਾ ਵਰਨਣ ਕਰਦੇ ਹਨ ਜਿਨ੍ਹਾਂ ਦਾ ਅਧਿਐਨ ਕਰਕੇ ਅਸੀਂ ਉਹਨਾਂ ਬਾਰੇ ਸਹੀ ਤੌਰ ਤੇ ਜਾਣ ਸਕਦੇ ਹਾਂ।

ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਨੂੰ ਦਰਸਾਉਣ ਵਾਲੇ ਲੋਕ ਅਖਾਣ ਹਜ਼ਾਰਾਂ ਦੀ ਗਿਣਤੀ ਵਿੱਚ ਉਪਲਬਧ ਹਨ। ਅਜੇ ਵੀ ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹੇ ਵਡਾਰੂ ਬੈਠੇ ਹਨ ਜਿਹੜੇ ਅਖਾਣਾਂ ਦੀਆਂ ਖਾਣਾਂ ਹਨ। ਉਹਨਾਂ ਪਾਸ ਜਾ ਕੇ ਅਖਾਣ ਸਾਂਭਣ ਦੀ ਲੋੜ ਹੈ ਨਹੀਂ ਤਾਂ ਇਹ ਸਾਡਾ ਵੱਡਮੁੱਲਾ ਵਿਰਸਾ ਅਜਾਈਂ ਗੁਆਚ ਜਾਵੇਗਾ।

ਉੱਤਮ ਖੇਤੀ

1

ਉੱਤਮ ਖੇਤੀ

ਮੱਧਮ ਬਿਓਪਾਰ
ਨਿਖਿੱਧ ਚਾਕਰੀ

ਭੀਖ ਨਦਾਰ

2

ਵਣਜ ਵਿਪਾਰੀਂ ਕੱਖ ਨਾ ਧਰਿਆ
ਜੋ ਧਰਿਆ ਸੋ ਖੇਤੀ ਵਿੱਚ

3

ਹਲ਼ ਰਾਜਾ ਹੱਟੀ ਰਾਣੀ

ਹੋਰ ਸਭ ਕਿੱਤੇ

ਦੋਜ਼ਖ਼ ਦੀ ਨਿਸ਼ਾਨੀ

4

ਵਾਹੀ ਪਾਤਸ਼ਾਹੀ

5

ਸੱਭੇ ਗੱਲਾਂ
ਹੇਠ ਹੱਲਾਂ

6

ਜ਼ਮੀਨ ਨੂੰ ਵਾਹ
ਤੇ ਖੰਡ ਖੀਰ ਖਾਹ

7

ਹਲ਼ ਚਲਾ
ਤੇ ਹਲਵਾ ਖਾਹ

8

ਹਲ਼ ਦੀ ਵਾਰੀ ਆਵੇ ਰਾਸ
ਚਾਰੇ ਵੇਦ ਕਾ ਰੱਖਣ ਪਾਸ

9

ਜਿਸ ਦੇ ਘਰ ਦਾਣੇ

ਉਹਦੇ ਕਮਲੇ ਵੀ ਸਿਆਣੇ



10

ਖੇਤੀ ਖਸਮਾਂ ਸੇਤੀ

11

ਖੇਤੀ ਸਾਈਂ ਸੇਤੀ

12

ਖੇਤੀ ਸਿਰ ਸੇਤੀ

13

ਜਿਸ ਖੇਤੀ ਵਿੱਚ ਖਸਮ ਨਾ ਜਾਵੇ
ਉਹ ਖੇਤੀ ਖਸਮਾਂ ਨੂੰ ਖਾਵੇ

14

ਸਾਈਂ ਬਾਝ ਸੌਣ ਤ੍ਰਿਹਾਈਆਂ

15

ਖੇਤੀ ਤਾਂ ਥੋੜ੍ਹੀ ਕਰੇ

ਮਿਹਨਤ ਕਰੇ ਸਵਾਈ
ਰਾਮ ਚਾਹੇ ਉਸ ਮਨੁੱਖ ਨੂੰ

ਤੋਟ ਕਦੀ ਨਾ ਆਈ।

16

ਖੇਤੀ ਕਰੋ ਤਾਂ ਹਲ਼ ਜੋਤੋ

ਅੱਧੀ ਕਰੋ ਤਾਂ ਸੰਗ ਰਹੋ
ਘਰ ਬੈਠ ਪੁੱਛੋ ਗੇ

ਤਾਂ ਬੈਲ ਦੇਕੇ ਛੁੱਟੋ ਗੇ

17

ਵਾਹੀਆਂ ਉਹਨਾਂ ਦੀਆਂ
ਜਿਨ੍ਹਾਂ ਦੇ ਘਰ ਦੇ ਏਕੇ

18

ਵਾਹੀਆਂ ਉਹਨਾਂ ਦੀਆਂ
ਜਿਨ੍ਹਾਂ ਦੇ ਘਰ ਦੇ ਢੱਗੇ

19

ਖੇਤੀ ਬਾੜੀ, ਘੋੜੇ ਦਾ ਤੰਗ

ਆਪਣੇ ਆਪ ਸਭ ਕੀਜੀਏ

ਚਾਹੇ ਸਾਥੀ ਹੋਂ ਸੌ ਸੰਗ

20

ਮੁੱਢੋਂ ਵੱਢ ਕੇ ਨਿੱਕੀ ਵਾਹ

ਘਾਟਾ ਪਵੇ ਤਾਂ ਮੈਨੂੰ ਪਾ

21

ਦਾਦ* ਪਰਾਏ ਹਾਲੀ ਹੋਰ ਜਿਵੇਂ ਪਾਵੇਂ ਤਿਵੇਂ ਤੋਰ 22 ਲੰਡਾ ਢੱਗਾ ਖੜਾ ਅੜਾਵੇ ਸੰਢ ਅੜਾਵੇ ਬੰਨੇ ਬਿਗਾਨੇ ਪੁੱਤ ਜੇ ਵਿੱਚ ਬਹਾਲੇ ਭਰ-ਭਰ ਪੀਂਦੇ ਛੰਨੇ, ਕਮਾਦੀ ਹੋਰ ਬਿਜਾ ਲੈ ਰੰਨੇ 23 ਪਰ ਹੱਥੀਂ ਵਣਜ ਸੁਨੇਹੀਂ ਖੇਤੀ ਕਦੇ ਨਾ ਹੁੰਦੇ ਬੱਤੀਆਂ ਦੇ ਤੇਤੀ 24 ਪਰ ਹੱਥੀਂ ਵਣਜ ਸਨੇਹੀਂ ਖੇਤੀ ਬਿਨ ਦੇਖੇ ਵਰ ਦੇਵੇ ਬੇਟੀ ਅਨਾਜ ਪੁਰਾਣਾ ਦੱਬੇ ਖੇਤੀ ਇਹ ਚਾਰੇ ਦੇਖੇ ਡੁੱਬਦੇ ਛੇਤੀ 25 ਕੱਲਰ ਖੇਤ ਹਲ਼ ਓਕਤੂ ਢੱਗੇ ਬਹਿ-ਬਹਿ ਜਾਣ ਨਾਰ ਕੁਲਹਿਣੀ ਕੌੜ ਗਾਂ ਸਭ ਸ਼ੇਖੀਆਂ ਵਿਸਰ ਜਾਣ 26 ਕੱਲਰ ਖੇਤ ਕਸੂਤ ਹਲ਼ ਘਰ ਕੁਲਹਿਣੀ ਨਾਰ ਚੌਥੇ ਮੈਲੇ ਕੱਪੜੇ ਨਰਕ ਨਿਸ਼ਾਨੀ ਚਾਰ 27 ਵਾਹੀਆਂ ਉਹਨਾਂ ਦੀਆਂ ਜਿਨ੍ਹਾਂ ਦੇ ਘਰ ਚੁੱਕੇ ਹੁੱਕੇ ਉਹਨਾਂ ਦੇ ਜਿਨ੍ਹਾਂ ਦੇ ਗੋਹੇ ਸੁੱਕੇ ਦਾਦ-ਬਲਦ

171/ ਮਹਿਕ ਪੰਜਾਬ ਦੀ

ਗੋਹੇ ਉਹਨਾਂ ਦੇ

ਜਿਨ੍ਹਾਂ ਦੇ ਮੰਗੂ ਢੁੱਕੇ

28

ਮੱਘਰ ਪੋਹ ਖੇਤ ਪਿਆਜ਼ੀ

ਦਾਣੇ ਉਧਾਰ ਤੇ ਦਮ ਬਿਆਜੀ

ਉਸ ਜੱਟ ਦੀ ਹੁੰਦੀ ਬਰਬਾਦੀ

29

ਅੰਨ੍ਹਾ ਬਿਆਜ ਸ਼ਾਹ ਨੂੰ ਖੋਵੇ

ਰੰਨ ਨੂੰ ਖੋਵੇ ਹਾਸੀ
ਆਲਸ ਨੀਂਦ ਕਿਸਾਨ ਨੂੰ ਖੋਵੇ

ਜਿਵੇਂ ਚੋਰ ਨੂੰ ਖਾਂਸੀ

30

ਹਾੜ੍ਹ 'ਚ ਸੋਏ
ਕੱਤਕ ’ਚ ਰੋਏ

31

ਚਿੱਟਾ ਕੱਪੜਾ ਕੁੱਕੜ ਖਾਣਾ
ਉਸ ਜੱਟ ਦਾ ਨਹੀਂ ਠਿਕਾਣਾ

32

ਕਣਕ ਵਿਰਲੀ ਤਿਲ਼ ਸੰਘਣੇ

ਖੇਤ ਨਦੀ ਦੇ ਨਾਲ਼
ਅੰਨ੍ਹੀ ਧੀ, ਪੁਤ ਕਮਲ਼ਾ

ਬੁਰਾ ਜੱਟ ਦਾ ਹਾਲ

33

ਮਾੜੇ ਢੱਗੇ ਦੀ ਵਾਹੀ
ਵਿੱਚ ਦਿਭ ਤੇ ਕਾਹੀ

34

ਸਿਰਹਾਣੇ ਬਾਂਹ ਨਾ ਰੱਖ ਕੇ ਸੌਂ
ਫਸਲਾਂ ਖਾ ਜਾਣਗੇ ਕੌਂ

35

ਜਿਨ੍ਹਾਂ ਦੇ ਢੱਗੇ ਮਾੜੇ
ਉਹ ਹਨ ਕਰਮਾਂ ਦੇ ਮਾਰੇ

36

ਕਰਮ ਹੀਣ ਖੇਤੀ ਕਰੇ

ਸੋਕਾ ਪਏ ਜਾਂ ਬੈਲ ਮਰੇ

37

ਬੁੱਢਾ ਬੈਲ ਪੁਰਾਣਾ ਗੱਡਾ
ਜਦ ਕਦ ਖਾਏ ਖਸਮ ਦਾ ਹੱਡਾ

38

ਹਲ਼ ਧੜਕੇ ਰੰਨ ਕੜਕੇ

ਬੌਲਦ ਜਾਏ ਇਕਵਾਸਾ

ਉਸ ਹਾਲ਼ੀ ਦਾ ਕੀ ਭਰਵਾਸਾ

39

ਖੇਤ ਪਿਆਜੀ
ਜੱਟ ਪਿਆ ਬਿਆਜੀ

40

ਸੌਣੀ ਸਾਂਝੀ
ਹਾੜ੍ਹੀ ਵਾਂਝੀ

41

ਸਾਵਣ ਭਾਦੋਂ ਫਿਰੇ ਗਰਾਈਂ
ਭੁੱਖਾ ਉਸ ਨੂੰ ਮਾਰੇ ਸਾਈਂ

42

ਰਈਅਤ ਅਰਾਈਂ

ਘਰ ਗੱਭੇ

ਜ਼ਿਮੀਨ ਨਿਆਈਂ

43

ਵਾਹੀ ਜੱਟ ਦੀ
ਬਾਜੀ ਨੱਟ ਦੀ

44

ਹਲ ਵਾਹ ਪੱਠਿਆਂ ਨੂੰ ਜਾਣਾ
ਜੱਟ ਦੀ ਕਾਰ ਬੁਰੀ

45

ਜੱਟਾ ਤੇਰੀ ਜੂਨ ਬੁਰੀ
ਹਲ਼ ਛੱਡ ਕੇ ਚਰ੍ਹੀ ਨੂੰ ਜਾਵੇਂ

46

ਜੱਟ ਦੀ ਕਮਾਈ

ਢੱਗਿਆਂ ਨੇ ਖਾਈ

47

ਜ਼ਮੀਂਦਾਰ ਦੀ ਖੱਟੀ
ਹੱਟੀਂ ਜਾ ਭੱਠੀ।

48

ਬੀਜੇ ਜੱਟ
ਤੇ ਪਰਖੇ ਬਾਣੀਆਂ

49

ਜੱਟਾਂ ਵਾਹੀਆਂ
ਤੇ ਸ਼ਾਹਾਂ ਕਮਾਈਆਂ

50

ਵਾਹੀ

ਫਾਹੀ



ਕਿਸਾਨਾਂ ਦਾ ਰੁੱਤ ਗਿਆਨ
(ਮੀਂਹ ਬਾਰੇ ਭਵਿੱਖ ਬਾਣੀ)

51

ਤਿੱਤਰ ਖੰਭੀ ਬਦਲ਼ੀ

ਮਿਹਰੀ ਸੁਰਮਾ ਪਾ
ਉਹ ਵਸਾਵੇ ਮੇਘਲਾ

ਉਹਨੂੰ ਖਸਮ ਦੀ ਚਾਹ

52

ਤਿੱਤਰ ਖੰਭੀ ਬਦਲ਼ੀ

ਰੰਡੀ ਕਜਲਾ ਪਾਏ
ਉਹ ਵਸੇ ਉਹ ਉਜੜੇ

ਕਦੇ ਨਾ ਖਾਲੀ ਜਾਏ

53

ਤਿੱਤਰ ਖੰਭੀ ਬਦਲ਼ੀ

ਰੰਨ ਮਲਾਈ ਖਾਏ
ਉਹ ਵਸੇ ਉਹ ਉਜੜੇ

ਇਹ ਗੱਲ ਨਾ ਬਿਰਥੀ ਜਾਏ

54

ਤਿੱਤਰ ਖੰਭੀ ਬਦਲੀ

ਵਿਧਵਾ ਕਾਜਲ ਰੇਖ
ਵਾ ਬਰਸੇ ਵਾ ਘਰ ਕਰੇ

ਇਸ ਮੇਂ ਮੀਨ ਨਾ ਮੇਖ

55

ਤਿੱਤਰ ਖੰਭੀ ਝੜ ਕਰੇ

ਜੇ ਰੰਡੀ ਵੇਸ ਕਰੇ
ਸਿਰ ਪਰ ਮੀਹਾਂ ਵੱਸਣਾ

ਉਹ ਭੀ ਹੋਰ ਕਰੇ

56

ਤਿੱਤਰ ਖੰਭੀ ਪਈ

ਪਾਂਧਾ ਪੁੱਛਣ ਕਿਉਂ ਗਈ



57

ਤਿੱਤਰ ਖੰਭੀ ਹੋਵਸੀ
ਕੀ ਪੁੱਛੀਏ ਪਾਂਧਾ ਜੋਤਸ਼ੀ

58

ਦੱਖਣੋਂ ਚੜ੍ਹੀ ਬਦਲੀ

ਘੁਲੀ ਪੁਰੇ ਦੀ ਵਾ
ਢਕ ਕਹੇ ਸੁਣ ਭਡਲੀ

ਅੰਦਰ ਪਲੰਘ ਵਿਛਾ

59

ਦੱਖਣ ਨਿਕਲੇ ਬਦਲੀ

ਵਗੇ ਪੁਰੇ ਦੀ ਵਾ
ਜੱਟ ਕਹੇ ਸੁਣ ਜੱਟੀਏ

ਅੰਦਰ ਮੰਜੀ ਡਾਹ

60

ਦੱਖਣ ਉਲਝੇ ਬਦਲੀ

ਜਾਂ ਉਲਝੇ ਤਾਂ ਵਰ੍ਹੇ
ਤ੍ਰਿਆ ਬਚਨ ਨਾ ਉਚਰੇ

ਜਾ ਉਚਰੇ ਤਾਂ ਕਰੇ

61

ਦੱਖਣੋਂ ਉੱਠੀ ਬਦਲੀ

ਪੱਛੋਂ ਜਾਏ ਛਾ
ਕਹੇ ਢੱਕ ਸੁਣ ਭਡਲੀ

ਬਸੋ ਬਾਝ ਨਾ ਜਾ

62

ਲਹਿੰਦੇ ਆਵੇ ਬਦਲੀ

ਚੜ੍ਹਦੇ ਝੁੱਲੇ ਵਾ
ਢਕ ਕਹੇ ਸੁਣ ਭਡਲੀ

ਅੰਦਰ ਮੰਜੀ ਡਾਹ

63

ਦੱਖਣ ਘਰ ਨਾ ਉਗਮੇ

ਜਾਂ ਉਗਮੇ ਤਾਂ ਬਰਸੇ
ਮੂੰਹ ਮਰਦ ਨਾ ਭਾਸਰੇ
ਜੇ ਭਾਸਰੇ ਤਾਂ ਕਰੇ



64

ਪੱਛੋਂ ਚਮਕੇ ਬਦਲੀ

ਪੁਰਿਉਂ ਲੱਗੇ ਬੰਨ੍ਹ
ਕਹੇ ਡੱਕ ਸੁਣ ਭਡਲੀ

ਬੱਛੇ ਅੰਦਰ ਬੰਨ੍ਹ

65

ਚੜ੍ਹਦਾ ਬੱਦਲ ਲਹਿੰਦੇ ਜਾਵੇ

ਇੱਕ ਪਕਾਉਂਦੀ ਚਾਰ ਪਕਾਵੇ
ਲਹਿੰਦਾ ਬੱਦਲ ਚੜ੍ਹਦੇ ਜਾਵੇ

ਦੋ ਪਕਾਉਂਦੀ ਇਕ ਪਕਾਵੇ

66

ਸਬਜ਼ਾ ਪਿਆ ਸਵੇਰ
ਹਾਲ਼ੀਆ ਹਲ਼ ਫੇਰ

67

ਸਬਜ਼ਾ ਪਿਆ ਸੰਝ
ਹਾਲ਼ੀਆ ਹਲ਼ ਥਮ

68

ਹਾਲ਼ਾ ਪਵੇ ਤ੍ਰਿਕਾਲ
ਹਾਲ਼ੀਆ ਹਲ਼ ਸੰਭਾਲ

69

ਹਾਲ਼ਾ ਪਵੇ ਦਿਨ ਚੜ੍ਹੇ
ਹਾਲੀ ਹਲ਼ ਚਾ ਧਰੇ

70

ਹਾਲ਼ਾ ਪਵੇ ਦਿਨ ਚੜ੍ਹੇ
ਹਾਲੀਆ ਹਲ਼ ਨੂੰ ਰੱਖ ਪਰੇ

71

ਬੱਦਲ ਚੜ੍ਹਿਆ ਚੰਬਲੋਂ (ਪਹਾੜ ਵਲੋਂ)
ਡੰਗਰ ਵੱਛਾ ਸੰਭਲੋ

72

ਬੱਦਲ ਚੜ੍ਹਿਆ ਟਿਲਿਓਂ
ਗਾਂ ਨਾ ਖੋਹਲਣ ਦੇਂਦਾ ਕਿਲਿਓਂ

73

ਟਿਲਿਓਂ ਗੱਜੇ

ਗਾਂ ਚੋਂਦਾ ਭੱਜੇ



74

ਜੇਠ ਹਾੜ ਤਾਏ
ਤਾਂ ਸਾਉਣ ਭਾਦੋਂ ਲਾਏ

75

ਚਿੜੀਆਂ ਖੰਭ ਖਲੇਰੇ
ਵੱਸਣ ਮੀਂਹ ਬਥੇਰੇ

76

ਕੀੜੀ ਆਂਡਾ ਲੈ ਕੇ ਧਾਈ
ਤਾਂ ਸਮਝੋ ਬਰਖਾ ਰੁਤ ਆਈ

77

ਮਰਦ ਦਾ ਬੋਲਿਆ

ਤੇ ਫਜ਼ਰ ਨਾ ਗੱਜਿਆ

ਬੇ-ਅਰਥ ਨਾ ਜਾਏ

78

ਟਿੱਲੇ ਉੱਤੇ ਇਲ੍ਹ ਜੋ ਬੋਲੇ
ਗਲ਼ੀ-ਗਲ਼ੀ ਵਿੱਚ ਪਾਣੀ ਡੋਲੇ

79

ਗਾਗਰ ਦਾ ਜਲ ਉੱਬਲੇ

ਚਿੜੀਆਂ ਨ੍ਹਾਵਣ ਧੂੜ
ਚਿਊਂਟੀ ਅੰਡਾ ਲੈ ਤੁਰੀ

ਮੇਘ ਕਰੇ ਭਰਪੂਰ

80

ਘਾ ਪੁੱਲੇ
ਤਾਂ ਮੀਂਹ ਭੁੱਲੇ

81

ਦਿਨੇ ਬੱਦਲ ਰਾਤੀਂ ਤਾਰੇ

ਆਖੀਂ ਮੇਰੇ ਖਸਮ ਨੂੰ

ਬਲਦਾਂ ਨੂੰ ਨਾ ਮਾਰੇ

82

ਆਥਣ ਦਾ ਚਿਲ-ਕੋਰਿਆ
ਅਣਹੋਂਦਾ ਬੱਦਲ ਘੋਰਿਆ

83

ਜੇ ਸਿਰ ਭਿੱਜੇ ਸਾਉਣ ਦਾ

ਭਾਦਰੋਂ ਭੱਜੇ ਪਿੱਠ

ਭੱਟ ਕਹੇ ਸੁਣ ਭੱਟਣੀ

ਸਮਾਂ ਨਾ ਲੱਗੇ ਗਿੱਠ

84

ਨਾ ਗੱਜੇ ਨਾ ਚਮਕੇ

ਨਾ ਉਤਰ ਪੱਛਮ ਵਾ
ਦਾਂਦ ਬਲੇਦਾ ਖਰਚ ਕਰ

ਬੀ ਨਾ ਗੱਠੜੀ ਪਾ

85

ਤ੍ਰਿਕਾਲੀ ਦਾ ਮਹਿਮਾਨ ਤੇ ਬੱਦਲ
ਖਾਲੀ ਨਹੀਂ ਜਾਂਦੇ

86

ਹਾੜ੍ਹ ਹਨ੍ਹੇਰੀ ਅਸ਼ਟਮੀ

ਬਦਲੋਂ ਨਿਕਲੇ ਚੰਨ
ਢੱਕ ਕਹੇ ਸੁਣ ਭੱਡਲੀ

ਗੱਧੇ ਨਾ ਖਾਵਣ ਅੰਨ

87

ਐਤਵਾਰ ਦੀ ਝੜੀ
ਕੋਠਾ ਛੱਡੇ ਨਾ ਕੜੀ

88

ਵੀਰਵਾਰ ਦੀ ਝੜੀ
ਅੰਦਰ ਰਹੋ ਦੜੀ

89

ਸ਼ੁਕਰਵਾਰ ਦੀ ਝੜੀ

ਨਾ ਰਹੇ ਕੋਠਾ

ਨਾ ਰਹੇ ਕੜੀ

90

ਸ਼ੁਕਰਵਾਰ ਦੀ ਝੜੀ

ਰਹੇ ਸਨਿਚਰ ਛਾਇ
ਕਹੇ ਭੱਟ ਸੁਣ ਭੱਡਲੀ

ਬਰਸੇ ਬਾਝ ਨਾ ਜਾਇ

91

ਪੋਹ ਮਾਹ ਦੀ ਝੜੀ

ਕੋਠਾ ਛੱਡੇ ਨਾ ਕੁੜੀ

92

ਸਾਵਣ ਦੀ ਝੜੀ
ਕੋਠਾ ਛੱਡੇ ਨਾ ਕੁੜੀ

93

ਉੱਤਰ ਮੇਲ੍ਹੇ ਪੁਰਾ ਵਸਾਏ

ਦੱਖਣ ਵਸਦੇ ਨੂੰ ਵੰਜਾਏ
ਜੇ ਦੱਖਣ ਵਸਾਏ

ਤਾਂ ਥਲ ਪਾਣੀ ਦਾ ਬਣਾਏ

94

ਸਾਵਣ ਮਾਂਹੇ ਦਾ ਪੁਰਾ

ਉਹ ਵੀ ਬੁਰੇ ਤੋਂ ਬੁਰਾ
ਬੁੱਢੀ ਮੱਝ ਤੇ ਖੁੰਢਾ ਛੁਰਾ

ਉਹ ਵੀ ਬੁਰੇ ਤੋਂ ਬੁਰਾ

95

ਸਾਵਣ ਵਗੇ ਪੁਰਾ

ਉਹ ਭੀ ਬੁਰਾ
ਜੱਟ ਬਜਾਏ ਤੁਰਾ
ਉਹ ਭੀ ਬੁਰਾ
ਬ੍ਰਾਹਮਣ ਬੰਨ੍ਹੇ ਛੁਰਾ

ਉਹ ਵੀ ਬੁਰਾ

96

ਸਾਵਣ ਦੀਆਂ ਬੱਦਲੀਆਂ ਪੁਰੇ ਆਣ ਝੁਕਾਈਆਂ
ਘੁਲ ਨਾ ਡਾਡੂ ਅਸੀਂ ਵੱਸਣ ਤੇ ਆਈਆਂ

97

ਮੀਂਹ ਪਿਆ ਦੀਵਾਲੀ

ਜਿਹਾ ਪਾਹੀ ਤਿਹਾ ਹਾਲ਼ੀ
ਸਿੱਟੇ ਕਢੂ ਵਾਹੀ ਵਾਲ਼ੀ

ਮੀਂਹ

98

ਮੀਂਹ ਪੈਂਦਿਆਂ ਕਾਲ਼ ਨਹੀਂ
ਸਿਆਣੇ ਬੈਠਿਆਂ ਵਿਗਾੜ ਨਹੀਂ

99

ਮੀਂਹ ਪਿਆ ਸਿਆਲ
ਕਦੇ ਨਾ ਹੋਸੀ ਕਾਲ਼

100

ਦਮ ਵਪਾਰੀ
ਮੀਂਹ ਕਿਰਸਾਣੀ

101

ਖੇਤੀ ਕੋ ਭਲਾ ਮੇਘਲਾ
ਧਰਤੀ ਕੋ ਭਲੀ ਧੁੱਪ

102

ਜ਼ਮੀਂ ਬਰਾਨੀ
ਮੀਂਹਾਂ ਨਾਲ਼ ਆਵਾ ਦਾਣੀ

103

ਹਾੜ੍ਹੀ ਸੀਈਂ

ਸਾਵਣੀ ਮੀਹੀਂ

ਸਮੇਂ ਸਿਰ ਮੀਂਹ

104

ਜੇਠ ਮੀਂਹ ਪਾਏ
ਸਾਵਣ ਸੁੱਕਾ ਜਾਏ

105

ਜੇਠ ਮੀਂਹ ਪਿਆ
ਸਾਵਣ ਸੁੱਕਾ ਗਿਆ

106

ਮੀਂਹ ਪਏ ਜੇਠ
ਸਾਵਣ ਜਾਏ ਲੇਠ

107

ਜੇਠ ਵੱਸੇ ਤਾਂ ਸਾਵਣ ਹੱਸੇ
ਵਸੇ ਜੇਠ ਤਾਂ ਰੱਜੇ ਖੇਤ

108

ਮੀਂਹ ਜੇਠੀ
ਤੇ ਪੁੱਤ ਪਲੇਠੀ

109

ਹਾੜ੍ਹ ਦੋ ਤੇ ਸਾਵਣ ਨਿੱਤ
ਭਾਦੋਂ ਚਾਰ ਤੇ ਅੱਸੂ ਇੱਕ

110

ਬਰਸੇ ਹਾੜ੍ਹ
ਤਾਂ ਭਰੇ ਬੁਖਾਰ

111

ਮੀਂਹ ਵੱਸੇ ਹਾੜ੍ਹ
ਫਸਲ ਧੂਆਂ ਧਾਰ

112

ਹਾੜ੍ਹ ਮਹੀਨੇ ਵਰਖਾ ਹੋਈ

ਹਾਲ਼ੀ ਘਰ ਨਾ ਰਹਿੰਦਾ ਕੋਈ

ਸਾਉਣੀ ਸਾਰੀ ਜਾਂਦੀ ਬੋਈ

113

ਜੋ ਹਾੜ੍ਹ ਸਾਵਣ ਵੱਸੇ ਮਾਰੋ ਮਾਰ
ਹਾੜੀ ਸਾਉਣੀ ਹੁੰਦੀ ਏ ਸ਼ੁਮਾਰ

114

ਸਾਵਣ ਲੋੜੇ ਮੇਘਲਾ

ਭਾਦੋਂ ਲੋੜੇ ਧੁੱਪ
ਭੱਟਾਂ ਲੋੜੇ ਬੋਲਣਾ

ਸਾਧਾਂ ਲੋੜੇ ਚੁੱਪ

115

ਸਾਵਣ ਭਾਦੋਂ ਪਵੇ

ਤਾਂ ਕਿਉਂ ਕਿਰਸਾਣ

ਉਧਾਰ ਲਵੇ

116

ਵੱਸੇ ਹਾੜ੍ਹ ਸਾਵਣ
ਸਾਰੇ ਰੱਜ-ਰੱਜ ਖਾਵਣ

117

ਸਾਵਣ ਮਹੀਨੇ ਵਰਖਾ ਲੱਗੀ

ਕਮਾਦੀ ਉੱਚੀ ਹੋ-ਹੋ ਫੱਬੀ

ਲੋਕੀ ਮੱਕੀ ਬੀਜਣ ਲੱਗੀ

118

ਸਾਵਣ ਦਾ ਸੌ

ਭਾਦਰੋਂ ਦਾ ਇੱਕ

ਜਿਹੜਾ ਲਾਹ ਦੇਵੇ ਸਿਕ

119

ਭਾਦੋਂ ਵਿੱਚ ਰੱਬ ਮੀਂਹ ਬਰਸਾਵੇ
ਦੋ ਫਸਲਾਂ ਰੱਬ ਕਾਦਰ ਲਾਵੇ

120

ਜੇ ਭਾਦੋਂ ਵਿੱਚ ਵਰਖਾ ਹੋਵੇ
ਕਾਲ਼ ਪਿਛੋਕੜ ਬਹਿਕੇ ਰੋਵੇ

121

ਜੇ ਭਾਦੋਂ ਵਿੱਚ ਬਰਖਾ ਹੋਵੇ
ਕਾਲ਼ ਦੇਸ ਵਿੱਚ ਕਦੇ ਨਾ ਹੋਵੇ

122

ਸਾਵਣ ਭਾਦੋਂ ਨਾ ਵਰ੍ਹੇ

ਤੇ ਕੱਤਕ ਕਣੀਆਂ


ਖੰਨੀ ਰੋਟੀ

ਦੋ ਦੋ ਜਣੀਆਂ

123

ਹਾੜ੍ਹ ਹੜ੍ਹੇ ਸਾਵਣ ਝੜੀ

ਇਕ ਬਰਖਾ ਭਾਦੋਂ ਕਰੇ
ਥੋੜ੍ਹਾ ਬਹੁਤ ਅੱਸੂ ਪੜੇ

ਹਾੜੀ ਸਾਉਣੀ ਪਾਰ ਪੜੇ

124

ਸਾਵਣ ਗਿਆ ਸੁੱਕਾ

ਤੇ ਭਾਦੋਂ ਕੀਤੀ ਦਇਆ
ਸੋਨੇ ਦਾ ਘੜਾਉਂਦੀ ਸੀ

ਰੁਪੈ ਦਾ ਵੀ ਗਿਆ

125

ਸਿਆਲ ਸੋਨਾ

ਹਾੜ੍ਹ ਚਾਂਦੀ

ਸੌਣ ਭਾਦੋਂ ਤਾਂਬਾ

126

ਹਾੜ੍ਹ ਨਾ ਵਾਹੀਆਂ, ਸਾਵਣ ਨਾ ਵੱਸਿਆ
ਬਚਪਨ ਨਾ ਸਿੱਖਿਆ, ਤਿੰਨੇ ਗੱਲਾਂ ਖੋਟੀਆਂ

127

ਚਤਰ ਲੋੜੇ ਬੋਲਣਾ

ਮੂਰਖ ਚਾਹੀਏ ਚੁੱਪ
ਸਾਵਣ ਚਾਹੀਏ ਮੇਘਲਾ

ਹਾੜ੍ਹੀ ਚਾਹੀਏ ਧੁੱਪ

128

ਡੂਮਾਂ ਭਲਾ ਜੋ ਬੋਲਣਾ

ਨੂਹਾਂ ਭਲੀ ਜੋ ਚੁੱਪ
ਸਾਵਣ ਭਲਾ ਜੋ ਬਰਸਣਾ

ਜੇਠ ਭਲੇਰੀ ਧੁੱਪ

129

ਧੁੱਪ ਚੰਗੇਰੀ ਅੱਸੂ ਕੱਤੇ
ਜਿਊਂ ਸਾਵਣ ਮੀਂਹ ਚੰਗੇਰਾ

130



ਸਾਉਣ ਮਹੀਨੇ ਬਰਖਾ ਲੱਗੀ

ਕਮਾਦੀ ਉੱਚੀ ਹੋ-ਹੋ ਫੱਬੀ

131

ਭਾਦੋਂ ਮੀਂਹ ਨਾ ਪਿਆ
ਤੇਲਾ ਲੱਗ ਕਮਾਦੀ ਗਿਆ

132

ਅੱਸੂ ਜਿੱਤੇ
ਅੱਸੂ ਹਾਰੇ

133

ਅੱਸੂ ਵੱਸੇ
ਹਾੜ੍ਹੀ ਸਾਉਣੀ ਦੀ ਨੀਂਹ ਲਾਏ

134

ਕੱਤਕ ਕਿਣਿਆਂ
ਸੌ ਦਿਨ ਗਿਣਿਆਂ

135

ਜੇ ਵੱਸੇ ਪੋਹ ਮਾਹੀਂ
ਕੌਣ ਆਖੇ ਜੰਮੀਂ ਨਾਹੀਂ

136

ਬਰਸੇ ਮਾਘ
ਸਰਸੇ ਭਾਗ

137

ਪੋਹ ਵਰ੍ਹੇ ਖਾਤੇ ਭਰੇ
ਮਾਘ ਵਰ੍ਹੇ ਕੋਠੀ ਭਰੇ

138

ਵੱਸੇ ਮਾਂਹ
ਤੇ ਰੱਜ-ਰੱਜ ਖਾਹ

139

ਵੱਸੇ ਮਾਂਹ
ਤੇ ਬੂਟੇ-ਬੂਟ ਕਾਂਹ

140

ਬਰਸੇ ਗਾ ਮਾਘ

ਲੱਗੇ ਗੀ ਝੜੀ
ਪੈਸੇ ਦਾ ਅਨਾਜ



ਮਿਲੇ ਗਾ ਧੜੀ

141

ਮੱਘਰ ਵਿੱਚ ਜੇ ਹੋਵੇ ਝੜੀ

ਜੋ ਕੋਈ ਬੂਟੀ

ਸਭ ਹੋਈ ਹਰੀ

142

ਬਰਸਿਆ ਪੋਹ
ਜੇਹਾ ਓਹ ਤੇਹਾ ਓਹ

143

ਵੱਸੇ ਪੋਹ
ਊਂਠੀ ਢਾਹ

144

ਵੱਸੇ ਪੋਹ

ਅਗੇਤੀ ਪੱਛੇਤੀ

ਇਕੋ ਜੇਹੀ ਹੋ

145

ਵੱਸੇ ਪੋਹ
ਥੋੜ੍ਹਾ ਦਾਣਾ ਬਹੁਤਾ ਭੋ

146

ਵੱਸੇ ਫੱਗਣ
ਬੂਟੇ ਲੱਗਣ

147

ਵਰ੍ਹੇ ਫੱਗਣ
ਸਿੱਟੇ ਚੰਗੁਨ

148

ਫੱਗਣ ਆਖੇ ਚੇਤਰ ਨੂੰ

ਤੂੰਹੀ ਸੁਣ ਭਾਈ
ਮੈਂ ਤਾਂ ਆਇਆ ਛੁਣ-ਛੁਣ
ਤੂੰ ਬੰਨੇ ਲਾਈਂ

ਪਛੇਤਾ ਮੀਂਹ

149

ਜੇ ਸਿਰ ਭਿੱਜੇ ਸੌਣ ਦਾ

ਭਾਦੋਂ ਤਿਹਾਇਆ ਜਾਏ
ਭੱਟ ਕਹੇ ਸੁਣ ਭੱਟਣੀ

ਦੁਨੀਆਂ ਨੀਰ ਵਹਾਏ

150

ਜੇ ਸਿਰ ਭਿੱਜੇ ਸੌਣ ਦਾ

ਭਾਦੋਂ ਭਿੱਜੇ ਪਿੱਠ
ਭੱਟ ਕਹੇ ਸੁਣ ਭੱਟਣੀ

ਸਮਾਂ ਨਾ ਲੱਗੇ ਬਹੁਤ

151

ਮੀਂਹ ਪਿਆ ਚੇਤ
ਨਾ ਘਰ ਨਾ ਖੇਤ।

152

ਬਰਸੇ ਚੇਤ
ਕੱਖ ਥੋਹੜੇ ਦਾਣੇ ਬਸੇਖ

153

ਜੇ ਮੀਂਹ ਪਿਆ ਪਿਛਾੜੀ
ਹਾੜ੍ਹੀ ਹੋਸੀ ਮਾੜੀ

154

ਮੀਂਹ ਵਿਸਾਖ ਵਸਾਵੇ
ਪੱਕੀ ਫਸਲ ਗਵਾਵੇ

155

ਸਾਵਣ ਸੁੰਝ
ਕਪਾਹ ਨਾ ਮੁੰਝ

156

ਮੀਂਹ ਵੱਸੇ ਫੱਗਣ ਚੇਤਰ
ਨਾ ਘਰ ਹੋਵੇ ਨਾ ਖੇਤਰ

157

ਕੱਤਕ ਢੂੰਡੇ ਮੇਘਲਾ


ਭੁੱਲੀ ਫਿਰੇ ਗੰਵਾਰ
ਕੱਤਕ ਨੂੰ ਸਾਵਣ ਕਰੇ

ਜੇ ਭਾਵੇ ਕਰਤਾਰ

158

ਜੇ ਮੀਂਹ ਵਰਸੇ ਮੱਘਰੀ

ਬਹੁਤਾ ਕਰੇ ਖੁਆਰ
ਕਰੰਡ ਕਰੇਂਦਾ ਹਾੜ੍ਹੀ

ਸਾਵਣੀ ਦਏ ਵਿਗਾੜ

159

ਸਾਵਣ ਵੱਸੇ ਨਿੱਤ

ਭਾਦਰੋਂ ਦੇ ਦਿਨ ਚਾਰ
ਅੱਸੂ ਮੰਗੇ ਮੇਘਲਾ

ਮੂਰਖ ਜੱਟ ਗੰਵਾਰ

160

ਲੱਗੇ ਔੜ
ਤੇ ਖੇਤੀ ਚੌੜ

161

ਭਾਦੋਂ ਦਾ ਰੋੜਾ

ਫਸਲਾਂ ਨੂੰ ਕਰੇ ਕੋਹੜਾ

ਕੱਕਰ, ਪਾਲਾ, ਧੁੱਪ

162

ਪਵੇ ਕੱਕਰ
ਭੰਨੇ ਪੱਤਰ

163

ਸਿਆਲ ਦਾ ਕੋਰਾ
ਰੂੜੀ ਦਾ ਬੋਰਾ।

164

ਕੱਕਰ ਪੈਂਦਾ ਕਹਿਰ ਦਾ
ਜਿਹੜਾ ਵਾਹੀ ਜਾਂਦਾ ਸੌਰਦਾ

165

ਪਹਿਲਾਂ ਮੀਂਹ ਤੇ ਪਿੱਛੋਂ ਕੋਰਾ

ਦਿਲ ਹਾਲੀ ਦਾ ਹੁੰਦਾ ਥੋਹੜਾ



166

ਜਿਉਂ-ਜਿਉਂ ਪਵੇ ਜਾੜਾ
ਹਾੜ੍ਹੀ ਮੰਗੇ ਪਾਣੀ ਗਾੜ੍ਹਾ

167

ਪੱਛੋਂ ਚੱਲੇ ਪੋਹ ਵਿੱਚ

ਕੋਰਾ ਪਵੇ ਜ਼ਰੂਰ
ਸਾਰੀ ਫਸਲ ਕਮਾਦ ਦੀ

ਹੋਵੇ ਚਿਕਨਾ ਚੂਰ

168

ਖੇਤੀ ਜਬ ਲਾਵੇ ਹੈ ਫੂਲ
ਕੋਹਰ ਪੜੇ ਤੋ ਫਲੇ ਨਾ ਮੂਲ

169

ਕੱਕਰ ਕੋਰਾ ਪੈਂਦਾ
ਵਾਹਕ ਦੀ ਸੁਧ-ਬੁਧ ਮਰੇਂਦਾ

170

ਜੇਠ ਪਏ ਠੰਢ

ਅਤੇ ਸੌਣ ਕੋਰਾ ਜਾਏ
ਢਕ ਕਹੇ ਸੁਣ ਭੰਡਲੀ

ਚੁਲ੍ਹੀਆਂ ਨੀਰ ਵਿਕਾਏ।

171

ਮੱਘਰ ਪੋਹ ਪਵੇ ਪਾਲਾ
ਹਾਲੀ ਹੋਵੇ ਸੁਖਾਲਾ

172

ਪੋਹ ਮਹੀਨਾ ਪਾਵੇ ਠੰਢ
ਉੱਗਿਆ ਬੂਟਾ ਬੰਨ੍ਹੇ ਘੰਡ

173

ਪਾਲਾ ਪਵੇ ਤੋਂ ਬਹੁਤ ਬਿਗਾੜੇ
ਸਰਸੋਂ, ਤਾਰਾ ਚਣੇ ਨੂੰ ਮਾਰੇ

174

ਧੁੰਦ ਪਏ ਸਿਆਲ

ਮਾੜਾ ਪੈਂਦਾ ਮਾਲ
ਕੁੰਗੀ ਲੱਗਦੀ ਕਣਕਾਂ ਨਾਲ਼
ਖੇਤੀ ਨਾ ਹੋਵੇ ਕਦੇ ਬਹਾਲ



175

ਧੁੱਪਾਂ ਲੱਗਣ
ਤੇ ਕਣਕਾਂ ਪੱਕਣ

176

ਜੇਠ ਹਾੜ੍ਹ ਤਾਏ
ਸਾਵਣ ਭਾਦੋਂ ਲਾਏ

177

ਜੇਠ ਦੀ ਧੁੱਪ ਫਾਇਦੇਦਾਰ
ਸਾਵਣ ਦੀ ਧੁੱਪ ਸਿੱਟੇ ਸਾੜ

178

ਸੂਰਜ ਤੱਪੇ
ਖੇਤੀ ਪੱਕੇ

179

ਡਾਢੀ ਧੁੱਪ ਧੁਪਿਆਣੀ
ਵਾਹੀ ਕਰਦੀ ਪਾਣੀ-ਪਾਣੀ

180

ਭਾਦੋਂ ਦਾ ਮਾਰਿਆ ਜੱਟ ਫਕੀਰ

181

ਧੁੱਪ ਚੰਗੀ ਅੱਸੂ ਕੱਤੇ
ਜਿਉਂ ਸਾਵਣ ਮੀਂਹ ਚੰਗੇਰਾ

182

ਚਤਰ ਲੋੜੇ ਬੋਲਣਾ

ਮੂਰਖ ਚਾਹੀਏ ਚੁੱਪ

ਸਾਵਣ ਚਾਹੀਏ ਮੇਘਲਾ, ਹਾੜ੍ਹੀ ਚਾਹੀਏ ਧੁੱਪ

183

ਡੂਮਾਂ ਭਲਾ ਜੇ ਬੋਲਣਾ

ਨੌਹਾਂ ਭਲੀ ਜੋ ਚੁੱਪ
ਸਾਵਣ ਭਲਾ ਜੋ ਬਰਸਣਾ

ਜੇਠ ਭਲੇਰੀ ਧੁੱਪ

184

ਸੂਰਜ ਖੇਤੀ ਪਾਲ ਹੈ

ਚੰਦ ਬਣਾਵੇ ਰਸ
ਜੇ ਇਹ ਦੋਵੇਂ ਨਾ ਮਿਲਣ
ਖੇਤੀ ਹੋਵੇ ਭੱਸ

ਵਾਹੀ ਦੀ ਮਹਾਨਤਾ

185

ਦੱਬ ਕੇ ਵਾਹ
ਰੱਜ ਕੇ ਖਾਹ

186

ਜਿਤਨੀ ਵਾਹ
ਉਤਨੀ ਗਾਹ

187

ਸੌ ਵਾਹੰਦ ਇੱਕ ਰੂੜੀ

188

ਜੋ ਕਰੇ ਵਾਹ
ਸੋ ਕਰੇ ਪਾਹ

189

ਸ਼ਾਹ ਲੌਟ ਜਾਏ
ਪਰ ਵਾਹ ਨਾ ਲੌਟੇ

190

ਕਰਮ ਜਾਣ
ਪਰ ਵਾਹ ਨਾ ਜਾਏ

191

ਜਿਹੜਾ ਨਿੱਤ ਉੱਠ ਵਾਹੇ ਫਾਲ਼
ਉਸ ਦਾ ਕੀ ਕਰੇਗਾ ਕਾਲ਼

192

ਬਹੁਤੀ ਹੋਵੇ ਵਾਹ
ਪੈਲੀ ਖਤਾ ਨਾ ਜਾ

193

ਬਿਆਹੀ ਧੋਖਾ ਦੇ ਜਾਏ
ਪਰ ਵਾਹੀ ਧੋਖਾ ਕਦੇ ਨਾ ਦੇ

194

ਜਿੰਨੀਆਂ ਸੀਆਂ ਲਾਵੇਂਗਾ
ਉਂਨਾ ਬੋਹਲ ਉਠਾਵੇਂਗਾ

195

ਹਾੜ੍ਹੀ ਸੀਈਂ

ਸਾਵਣੀ ਮੀਹੀਂ

196

ਹਲ਼ ਦੇਵੇ ਚਾਰ
ਫਸਲ ਹੋਵੇ ਮਾਰੋ ਮਾਰ

197

ਸੱਤ ਸੀਆਂ ਅੱਠਵਾਂ ਬੀ
ਫਿਰ ਉਹ ਖੇਤੀ ਮੰਗੇ ਕਿਊਂ ਮੀਂਹ

198

ਜੋ ਕਰੇ ਵਾਹ
ਸੋ ਕਰੇ ਪਾਹ

199

ਜ਼ਮੀਨ ਵਾਹ
ਜੋ ਨਿਕਲੇ ਘਾ

200

ਢੀਮਾਂ ਭੰਨ
ਜੋ ਆਵੇ ਅੰਨ

201

ਬੰਨ੍ਹ ਘੇਰਾ
ਤੈਨੂੰ ਰਿਜਕ ਬਥੇਰਾ

202

ਜੋਏ ਹਲ਼
ਤੇ ਪਾਏ ਫਲ਼

203

ਮੀਂਹ ਪਿਆ ਦੀਵਾਲੀ

ਜਿਹਾ ਫੂਸੀ ਤੇਹਾ ਹਾਲੀ

ਪਰ ਸਿੱਟਾ ਕੱਢੂ ਵਾਹੀ ਵਾਲ਼ੀ

204

ਘਰ ਵਸਦਿਆਂ ਦੇ

ਸਾਕ ਮਿਲਦਿਆਂ ਦੇ

ਖੇਤ ਵਾਂਹਦਿਆਂ ਦੇ

205

ਵਾਹੀ ਜੱਟ ਦੀ

ਬਾਜੀ ਨੱਟ ਦੀ



206

ਜਿਸ ਦੇ ਘਰ ਬੈਲ ਵਾਹ
ਉਹਨੂੰ ਧੰਨ ਦੀ ਕੀ ਪ੍ਰਵਾਹ

207

ਵਾਹੀ ਉਹਦੀ
ਜਿਹਦੇ ਘਰ ਦੇ ਢੱਗੇ

208

ਵਾਹੀ ਪਾਤਸ਼ਾਹੀ
ਨਾ ਜੰਮੇ ਤਾਂ ਫਾਹੀ

209

ਬੁੱਢਿਆਂ ਢੱਗਿਆਂ ਦੀ ਵਾਹੀ
ਉੱਗੇ ਦਿਭ ਤੇ ਕਾਹੀ

210

ਗਿੱਲੀ ਵਾਹੀ ਸੁੱਕੀ ਵਾਹੀ
ਮਿਹਨਤ ਸਭ ਗੰਵਾਈ

211

ਹਾੜ੍ਹ ਦਾ ਇੱਕ ਸਾਵਣ ਦੇ ਦੋ
ਭਾਦਰੋਂ ਦੇ ਤ੍ਰੈ ਅੱਸੂ ਦਾ ਸੌ

212

ਹਾੜ੍ਹੀ ਸੋ ਜੋ ਹਾੜ੍ਹ ਵਾਹੇ

213

ਹਾੜ੍ਹ ਨਾ ਵਾਹਿਆ

ਸਾਵਣ ਨਾ ਵੱਸਿਆ
ਬਚਪਨ ਨਾ ਸਿੱਖਿਆ

ਤਿੰਨੇ ਗੱਲਾਂ ਖੋਟੀਆਂ

214

ਹਾੜ੍ਹ ਨਾ ਵਾਹਿਆ ਇਕ ਵਾਰ
ਹੁਣ ਕਿਉਂ ਵਾਹੇਂ ਬਾਰ-ਬਾਰ

215

ਹਾੜ੍ਹ ਨਾ ਵਾਹੀ ਹਾੜ੍ਹੀ
ਫਿੱਟ ਭੜੂਏ ਦੀ ਦਾਹੜੀ

216

ਹਾੜ੍ਹ ਸੋਨਾ ਸਾਵਣ ਚਾਂਦੀ

ਭਾਦਰੋਂ ਸਿੱਕਾ
ਅੱਸੂ ਕੱਤੇ ਜਿਹਾ ਜੁੱਤਾ

ਜਿਹਾ ਨਾ ਜੁੱਤਾ

217

ਸਾਵਣ ਨਾ ਵਾਹਿਆ ਇਕ ਵਾਰ
ਫਿਰ ਕਿਊਂ ਵਾਹੇਂ ਬਾਰ-ਬਾਰ

218

ਜੋ ਭਾਦੋਂ ਵਿੱਚ ਸੋਏਗਾ
ਸਾਰਾ ਸਾਲ ਰੋਏਗਾ

220

ਭਾਦੋਂ ਦੀ ਵਾਹੀ
ਖਾਵੇ ਦੁੱਧ ਮਲਾਈ

221

ਜੱਟ ਜੇ ਸਾਵਣ ਹਲ਼ ਛੱਡੇ

ਆਪਣਾ ਆਪ ਗਵਾਵਣ ਨੂੰ
ਬੁੱਢਾ ਹੋਕੇ ਵਿਆਹ ਕਰਾਵੇ

ਦਾੜ੍ਹੀ ਫੁਲ ਪਵਾਵਣ ਨੂੰ

222

ਜਿਨ੍ਹਾਂ ਵਾਹੀ ਪੋਹ
ਉਨ੍ਹਾਂ ਦੀ ਥੀਈ ਇਕ ਦੀ ਦੋ

223

ਬਹੁਤ ਜੋਤ ਮਾਘ ਦੀ ਅੱਛੀ
ਪਰ ਧਰਤੀ ਪੂਰੀ ਹੋ ਸੱਚੀ

224

ਦੋਏ ਕੰਮ ਅਵੱਲੇ ਜਾਣ

ਵੱਤੋਂ ਖੁੰਝ ਗਿਆ ਕਿਰਸਾਣ

ਚੌਧਰੀ ਰਿਹਾ ਕਚਿਹਰੀਓਂ ਜਾਣ

225

ਸੌ ਸੀਆ ਇੱਕ ਵੱਤਰ
ਸੌ ਕਾਮਾ ਇੱਕ ਅਹਾਰੀ

226

ਪੇਕੇ ਨਾ ਸੌਹਰਿਆਂ

ਵੱਤਰ ਨਾ ਵਾਹੀਆਂ

ਸਾਵਣ ਨਾ ਤ੍ਰੇਲ ਪਈ

ਤਿੰਨੇ ਔਤਰ ਗਈਆਂ

227

ਸੱਤਰ ਵਾਹਾਂ ਬਹੱਤਰ ਪਾਣੀ
ਬਿੱਘੇ ਵਿੱਚੋਂ ਸੌ ਮਣ ਆਣੀ

228

ਜਿਨ੍ਹਾਂ ਇੱਕੋ ਵਾਰੀ ਵਾਹੀ
ਉਹਨਾਂ ਕੀ ਕੀਤੀ ਕਮਾਈ

229

ਦੋ ਵਾਰੀ ਵਾਹੇ
ਕਰਮਾਂ ਦਾ ਖੱਟਿਆ ਖਾਵੇ

230

ਹਲ਼ ਲੱਗਾ ਪਤਾਲ਼
ਤੇ ਟੁੱਟ ਗਿਆ ਕਾਲ਼

231

ਡੂੰਘਾ ਬਾਹੇ ਗੁਝ ਚਲਾਏ
ਬਿਰਥਾ ਕਦੇ ਨਾ ਜਾਏ

232

ਜਿਤਨਾ ਗਹਿਰਾ ਜੋਤੇ ਖੇਤ
ਬੀਜ ਪੜੇ ਫਲ ਅੱਛਾ ਦੇਤ

233

ਡੂੰਘਾ ਵਾਹ ਲੈ ਹਲ਼ ਵੇ
ਤੇਰੀ ਘਰੇ ਨੌਕਰੀ

234

ਜੇ ਤੂੰ ਵਾਹ ਕੇ ਘੱਤੀਂ ਪਾਹ*[1]
ਦੂਣਾ ਨਹੀਂ ਸਵਾਇਆ ਚਾ

235

ਪਾਹ ਘੱਤਕੇ ਪਿੱਛੋਂ ਵਾਹ
ਸਾਈਂ ਚਾਹੇ ਦੋਹਰਾ ਲਾਹ

236

ਅੱਸੀਂ ਸੀਆਂ**[2] ਗਾਜਰਾਂ

  1. * ਪਾਹ-ਖਾਦ, ਰੂੜੀ
  2. **ਸੀਆਂ-ਵਾਹੁਣਾ


ਸੌ ਸੀਈਂ ਕਮਾਦ
ਸੱਠ ਸੀਆਂ ਲਾ ਕੇ

ਦੇਖ ਕਣਕ ਦਾ ਝਾੜ

237

ਸੱਠੀਂ ਸੀਈਂ ਗਾਜਰਾਂ

ਸੌ ਸੀਈਂ ਕਮਾਦ
ਜਿਊਂ-ਜਿਊਂ ਵਾਹੇਂ ਕਣਕ ਨੂੰ

ਤਿਊਂ-ਤਿਊਂ ਦੇਵੇ ਸਵਾਦ

238

ਮੈਦੇ ਗੇਹੂੰ
ਢੇਲੇ ਚਣਾ

239

ਜੱਟ ਕੀ ਜਾਣੇ ਰਾਹ

ਮਾਂਹ ਕੀ ਜਾਣੇ ਘਾ

ਚਣਾ ਕੀ ਜਾਣੇ ਵਾਹ

240

ਜੱਟ ਨਾ ਜਾਣੇ ਗੁਣ ਕੀਆ

ਚਣਾ ਨਾ ਜਾਣੇ ਵਾਹ
ਆਪਣੀ ਮੌਤ ਬਤਾਇਕੇ

ਫਿਰ ਰੋਇਆ ਬਾਰਾਹ

241

ਮੁੰਡਾ ਸੀਂਢਲ
ਛੋਲੇ ਢੀਮਲ

242

ਨੌ ਵਾਹ ਮੰਡਾ

ਦਸ ਵਾਹ ਗੰਡਾ

ਜ਼ਮੀਨ

243

ਨੀਵੀਂ ਖੇਤੀ ਤੇ ਉੱਚਾ ਸਾਕ
ਜਦ ਲੱਗੇ ਤਦ ਤਾਰੇ

244

ਕੱਛੀ ਸੋਨੇ ਦੀ ਪੱਛੀ

245

ਭੌਂ ਰੋਹੀ

ਤਲਵਾਰ ਸਰੋਹੀ

ਮਹਿੰ ਲੋਹੀ।

246

ਮੱਝ ਲੋਹੀ
ਜ਼ਮੀਨ ਰੋਹੀ

247

ਮੱਝ ਲੋਹੀ

ਭੋਂ ਰੋਹੀ
ਰੰਨ ਜੱਟੀ

ਹੋਰ ਸਭ ਚੱਟੀ

248

ਜ਼ਮੀਨ ਦੋਸਾਈ
ਮੁਲਕ ਵਸਾਈ

249

ਗਿੱਲੀ ਗੋਹਾ
ਸੁੱਕੀ ਲੋਹਾ

250

ਮੂੰਹ ਰੇਤ ਤੇ ਵਿੱਚੋਂ ਕਾਲ਼ੀ
ਇਸ ਜ਼ਮੀਨ ਦਾ ਬਣਜਾ ਹਾਲ਼ੀ

251

ਛਲ ਜ਼ਮੀਨ

ਕੀ ਕਰੇ ਅਮੀਨ



252

ਰੱਕੜ ਰਹਾਵਣ
ਮਗਜ਼ ਖਪਾਵਣ

253

ਲੱਸ ਜ਼ਮੀਨ ਹੈ ਬਹੁਤ ਸੁਖਾਲੀ
ਮੱਲ੍ਹੜ ਮੀਂਹ ਨਾ ਮੰਗੇ ਹਾਲ਼ੀ

254

ਛਲ ਨਾ ਲੋੜੇ ਮੇਘਲਾ

ਰੇਤ ਨਾ ਜੰਮੇ ਘਾਸ
ਰੋਹੀਆਂ ਲੋਹਰੇ ਲੱਟੀਆਂ

ਮੈਰੇ ਦੀ ਨਹੀਂ ਆਸ

255

ਰੋਹੀ ਤੋਂ ਸਪੁੱਤ ਘਰ

ਅਰ ਸਤਵੰਤੀ ਨਾਰ
ਘੋੜਿਆ ਉੱਤੇ ਚੜ੍ਹਨਾ

ਸੁਰਗ ਨਿਸ਼ਾਨੀ ਚਾਰ

256

ਵਾਹੇ ਰੜੀ
ਨਾ ਕੋਠਾ ਨਾ ਕੜੀ

257

ਰੱਕੜ, ਮੈਰਾ, ਲੱਸ ਲਪਾਰਾ
ਚਾਰੇ ਕਿਸਮਾਂ ਫਸਲ ਨਿਆਰਾ

258

ਰੜੀ ਤੋਂ ਨਖਾਂਦੀ

ਪਾਣੀ ਦੇਂਦਿਆਂ ਜਲ ਜਾਂਦੀ
ਮੀਂਹ ਨਾ ਪਵੇ

ਤਾਂ ਖਸਮਾਂ ਖਾਂਦੀ

259

ਰੋਹੀ ਵਿੱਚ ਕਮਾਦ

ਧਨੀਆਂ ਛੱਲ ਦਾ
ਕੱਲਰ ਆਪ ਨਿਕਾਰਾ
ਕੁਛ ਨਾ ਝੱਲਦਾ



260

ਜੇ ਹੈਂ ਘਰ ਤੇ ਹੀਣਾ
ਮੁਢ ਬੀਜ ਲੈ ਚੀਣਾ

261

ਜੇ ਹੈਂ ਘਰ ਤੇ ਮਾੜਾ
ਨਿਆਈਂ ਬੀਜ ਲੈ ਬਾੜਾ

262

ਜੱਟ ਟਿੱਬੇ ਵਾਲ਼ਾ ਵਾਹੁੰਦੇ

ਉਹ ਰਾਜੀ-ਰਾਜੀ ਜਾਂਦੇ
ਭਰ-ਭਰ ਮੁੱਠੀਆਂ ਬੀਜ ਪਾਉਂਦੇ
ਜੱਟ ਟਿੱਬਾ ਵੱਢਣ ਜਾਂਦੇ
ਉਹ ਕੂੰਜ ਵਾਂਗ ਕੁਰਲਾਂਦੇ

ਭਰ-ਭਰ ਮੁੱਠੀਆਂ ਖੇਹ ਉਡਾਂਦੇ

263

ਬੰਦਰਾਂ ਵਾਲੀ ਜ਼ਮੀਨ ਨਾ ਵਾਹੀਏ

ਭਾਵੇਂ ਲੱਗਦਾ ਹੋਵੇ ਪਾਣੀ
ਉਸ ਗਾਉਂ ਦੇ ਹੱਡ ਨਾ ਵੱਸੀਏ

ਜਿੱਥੇ ਔਰਤ ਹੋਵੇ ਮੁਕੱਦਮਾਨੀ

264

ਕੱਲਰ ਖੇਤੀ

ਜਿਹੀ ਵਾਹੀ

ਜਿਹੀ ਅਣਵਾਹੀ

265

ਕੱਲਰ ਖੇਤ ਨਾ ਲੱਗੇ ਰੁੱਤ

ਖੇਤੀ ਲਗ-ਲਗ ਜਾਂਦੀ ਸੁੱਕ
ਭਾਵੇਂ ਕਿੰਨੀ ਰਹੀਆਂ ਪੁੱਟ

ਉੱਥੇ ਮੂਲ ਨਾ ਲੱਗਦੀ ਭੁਖ

266

ਕੱਲਰ ਵਿੱਚ ਜੋ ਬੀਜ ਰਲਾਵੇ
ਨਾ ਕੁੱਛ ਥੀਵੇ ਨਾ ਕੁੱਛ ਚਾਵੇ

267

ਕੱਲਰ ਖੇਤੀ ਖੂਹ ਬਸੀਮਾਂ

ਮੂਰਖ ਬੀਜ ਗੰਵਾਈ



ਜੇ ਨਰ ਨਾਰ ਬਗਾਨੀ ਸੇਵੀਂ

ਉਸ ਨੂੰ ਅਕਲ ਨਾ ਕਾਈ

268

ਨਿਆਈਂ, ਗਸਰਾ,ਜ਼ਾਤ ਸਿਆਣੀ

ਟਿੱਬਾ ਰੱਕੜ ਬਹੁਤ ਨਿਮਾਣੀ
ਕਾਲੀ ਕੱਲਰ ਖਸਮਾਂ ਖਾਣੀ

ਰੋਹੀ ਰੇਤਲੀ ਆਪ ਗੰਵਾਣੀ

269

ਹਲ਼ ਹੌਲ਼ਾ ਭੌਂ ਪਤਲੀਂ

ਬੀਜ ਤਿਲੋਂ ਕੇ ਸੰਗ
ਐਸੀ ਖੇਤੀ ਬੀਜ ਕੇ

ਨਿਸਚੇ ਬੈਠ ਨਿਸੰਗ

270

ਜ਼ਮੀਨ ਵਾਹਿਆਂ
ਫਸਲ ਗਾਹਿਆਂ

271

ਰਾਹ ਉੱਤੇ ਖੇਤੀ

ਖੂਹ ਦੀ ਵਿੰਗੀ ਲੱਠ
ਰੰਨ ਤਮਾਖੂ ਛਿੱਕਣੀ

ਤਿੰਨੇ ਚੌੜ ਚਪੱਟ

272

ਧੀ ਕਾਣੀ ਨੂੰਹ ਰੰਡਾਣੀ

ਖੂਹ ਦੀ ਵਿੰਗੀ ਲੱਠ
ਰਸਤੇ ਉੱਤੇ ਖੇਤੀ

ਚਾਰੇ ਚੌੜ ਚਪੱਟ

273

ਬਾੜੀ
ਸੋਨੇ ਦੀ ਮਾੜੀ

274

ਬੀਜ ਨਿਆਈਂ
ਨਿੱਤ ਵਿਆਹ ਕਰਾਈਂ

275

ਨੀਵੀਂ ਭੌਂ ਤੇ ਉੱਚਾ ਸਾਕ
ਜਿਸ ਨੂੰ ਲਭਣ ਉਸ ਦੇ ਭਾਗ

276

ਕੱਲਰ ਖੂਹ ਵਸੀਮੇ ਖੇਤੀ
ਜਦ ਤੋਲੀਏ ਤਾਂ ਮਣ ਦੇ ਤੇਤੀ

278

ਵਸੰਦਰ ਬੇਟ, ਨਾ ਤਨ ਕੱਪੜਾ

ਨਾ ਰੋਟੀ ਪਏ ਪੇਟ

ਖਾਦ ਬਾਰੇ

279

ਕਣਕ ਕਮਾਦੀ ਛੱਲੀਆਂ

ਤੇ ਹੋਰ ਖੇਤੀ ਕੁੱਲ
ਰੂੜੀ ਬਾਝ ਨਾ ਹੁੰਦੀਆਂ

ਤੂੰ ਨਾ ਜਾਈਂ ਭੁੱਲ

280

ਜੇ ਤੂੰ ਉਹਲ*[1] ਪਾਈ ਖੇਤ
ਦੋ ਖੇਤੀ ਲਾਏ ਇੱਕ ਖੇਤ

281

ਕੂੜਾ ਚੰਗਾ ਖੇਤੀਆਂ

ਜਿਊਂ ਆਦਮੀਆਂ ਨੂੰ ਘਿਉ
ਨਾਲ਼ ਕੂੜੇ ਦੇ ਖੇਤੀਆਂ

ਹੋਵਣ ਇੱਕ ਤੋਂ ਦੋ

282

ਖਾਦ ਪਏ ਤਾਂ ਖੇਤ
ਨਹੀਂ ਤਾਂ ਬਾਲੂ ਰੇਤ

283

ਜਿਸ ਦੇ ਪਾਹ
ਉਹ ਬਾਦਸ਼ਾਹ

284

ਪਾ ਰੂੜੀ
ਖਾ ਚੂਰੀ

285

ਛੱਲੀਆਂ ਨੂੰ ਗੋਡਕੇ

ਮੁੱਢੀ ਝੰਗੀ**[2] ਘੱਤ
ਗੱਠ ਚੰਗੀ ਲਗ ਜਾਉਗੀ
ਇਹ ਜਾਣੀ ਤੂੰ ਮੱਤ



286

ਢੇਰ ਨਿਆਈਂ ਪਾਣੀ ਧਾਈਂ
ਜਿਤਨਾ ਪਾਈਂ ਉਤਨਾ ਖਾਈਂ

287

ਪਾ ਖਾਦ
ਬੀਜ ਕਮਾਦ

288

ਜੋ ਕੁਛ ਕਰੇ ਪਾਹ
ਨਾ ਪਿਓ ਕਰੇ ਨਾ ਮਾਂ

289

ਜਿਸ ਪਾਈ ਪਾਹ
ਉਸ ਦੀ ਫਸਲ ਕਾਲ਼ੀ ਸ਼ਾਹ

290

ਪਵੇ ਢੇਰ
ਵਧੇ ਢੇਰ

291

ਜਿਤਨੇ ਬੋਰੇ ਪਾ

ਉਤਨੇ ਬੋਰੇ ਚਾ
ਜੇ ਨਾ ਪਾਏਂ ਪਾਹ

ਘਰ ਨੂੰ ਖਾਲੀ ਜਾਹ

292

ਜੇ ਤੂੰ ਪਾਵੇਂ ਰੂੜੀ
ਦੂਣੇ ਦਾਣੇ ਚੌਣੀ ਤੂੜੀ

293

ਰੂੜੀ ਬੰਨੇ ਨੂੰਹ ਪੇਕੇ
ਦੱਸੋ ਪੰਚੇ ਕਿਹੜੇ ਲੇਖੇ

294

ਹਰੀ ਖਾਦ ਵਾਹ
ਦੁਗਣਾ ਅਨਾਜ ਪਾ

295

ਰੋਟੀ ਖਾਏ ਓਹ

ਜੀਹਨੂੰ ਪਿਆਰਾ ਗੋਹ



296

ਖਾਦ ਖੇਤ ਮੇਂ ਸੋਨਾ
ਗਾਓਂ ਮੇਂ ਜ਼ਹਿਰ

297

ਮੋਟਾ ਬੀ ਤੇ ਮੱਲੜ੍ਹ ਪਾ
ਐਸ਼ਾਂ ਕਰਦਾ ਘਰ ਨੂੰ ਜਾਹ

298

ਜਿਸ ਪੱਟੀ ਵਿੱਚ ਪਾਵੇਂ ਪਾਹ
ਥੋੜਾ ਖਰਚ ਤੇ ਦੂਣਾ ਲਾਹ

299

ਜਿੱਥੇ ਫੋਸੀ
ਉੱਥੇ ਕੁਛ ਹੋਸੀ

300

ਜਿਸ ਦੀ ਰੂੜੀ
ਉਸ ਦੀ ਮੂੜੀ

301

ਪੋਹ ਨਾ ਦਿੱਤਾ ਪਾਣੀ

ਮਾਘ ਨਾ ਪਾਈ ਖਾਦ
ਮਾਲਕ ਅਤੇ ਮਜ਼ਾਰਾ, ਦੋਵੇਂ ਨਾਸ਼ਾਦ

ਬੀਜ ਦੀ ਚੋਣ

302

ਬੀ ਚੰਗਾ ਪਾਵੀਂ
ਭਾਵੇਂ ਚੀਨ ਤੋਂ ਮੰਗਾਵੀਂ

303

ਪਾਣੀ ਪੀਓ ਪੁਣ ਕੇ
ਬੀ ਪਾਓ ਚੁਣ ਕੇ

304

ਬੀ ਚੁਣੇ
ਫਸਲ ਸੋਨੇ

305

ਵਾਹੀ ਉਸ ਦੀ
ਜਿਸ ਦਾ ਆਪਣਾ ਬੀ

306

ਜਿਸ ਨੂੰ ਬੀ ਸੁਥਰਾ ਹਥ ਆਵੇ
ਉਹ ਖੁਸ਼ੀਆਂ ਨਾ ਕਿਵੇਂ ਮਨਾਵੇ

307

ਮੋਟਾ ਬੀ ਤੇ ਮੱਲ੍ਹੜ ਪਾ
ਐਸ਼ਾਂ ਕਰਦਾ ਘਰ ਨੂੰ ਜਾਹ

308

ਮੋਟੇ ਦਾਣੇ ਤੇ ਸਾਬਤ ਨੱਕੇ
ਨਾਲੀ ਰਾਹ ਜੇ ਚੰਗੀ ਪੱਕੇ

309

ਅੱਛਾ ਬੀਜ ਤੇ ਚੋਖੀ ਖਾਦ
ਮਾਲਿਕ ਖ਼ੁਸ਼ ਮੁਜ਼ਾਰਾ ਸ਼ਾਦ

310

ਪਰਹੱਥੀਂ ਵਣਜ ਸੁਨੇਹੀਂ ਖੇਤੀ

ਬਿਨ ਦੇਖੇ ਵਰ ਦੇਵੇ ਬੇਟੀ
ਅਨਾਜ ਪੁਰਾਣਾ ਦੱਬੇ ਖੇਤੀ
ਇਹ ਚਾਰੇ ਦੇਖੇ ਡੁੱਬਦੇ ਛੇਤੀ



311

ਰਲ਼ੇ ਬੀ ਦੀ ਫੇਰੇ ਨਾਲੀ
ਖੋਟਾ ਬੀ ਤੇ ਗੰਦਾ ਹਾਲ਼ੀ

312

ਹਲ਼ ਹੌਲ਼ਾ ਭੌਂ ਪਤਲੀ

ਬੀਜ ਤਿਲੋਂ ਕੇ ਰੰਗ
ਐਸੀ ਖੇਤੀ ਬੀਜ ਕਰ
ਨਿਸਚੇ ਬੈਠ ਨਿਸ਼ੰਗ

ਬੀਜਾਈ

313

ਪੋਰਾ ਬਾਦਸ਼ਾਹ

ਕੇਰਾ ਵਜ਼ੀਰ

ਛੱਟਾ ਫਕੀਰ

314

ਮੋਟੇ ਦਾਣੇ ਤੇ ਸਾਬਤ ਨੱਕੇ
ਨਾਲੀ ਰਾਹ ਜੇ ਚੰਗੀ ਪੱਕੇ

315

ਅਗੇਤਾ ਝਾੜ
ਪਛੇਤੀ ਸੱਥਰੀ

316

ਅਗਾਈ
ਸੌ ਸਵਾਈ

317

ਪਹਿਲਾਂ ਬੀਜੇ

ਪਹਿਲਾਂ ਵੱਢੇ

ਖੇਤੋਂ ਮੁਫਤੀ ਮਾਮਲਾ ਕੱਢੇ

318

ਬਾਜਰਾ ਜੇਠੀ ਦਾ
ਪੁੱਤਰ ਪਲੇਠੀ ਦਾ

319

ਕਣਕ ਕੱਤੇ ਦੀ
ਪੁੱਤ ਜੇਠੀ ਦਾ

320

ਕੱਤਕ ਜੱਟ ਨੂੰ ਪਈ ਬਿਜਾਈ
ਮੋਈ ਮਾਂ ਭੜੋਲੇ ਪਾਈ

321

ਜੋ ਚੜ੍ਹਦੇ ਕੱਤਕ ਹਾੜ੍ਹੀ ਬੀਜਣ

ਘਰੇ ਅਨਾਜ ਨਾ ਮੇਵਨ
ਤੇ ਮੱਘਰ ਪੋਹ ਰਲਾਵਨ ਜਿਹੜੇ


ਪੱਲਿਓਂ ਹਾਲਾ ਦੇਵਨ

322

ਕੱਤਕ ਦੀ ਡਾਲੀ ਮੱਘਰ ਦੀ ਪਾਲੀ
ਬੀਜੋ ਪੋਹ ਤੇ ਹੱਥੀਂ ਖੋਹ

323

ਪੋਹ ਮਾਘ ਵਿੱਚ ਬੀਜੇ ਜੋ
ਲਹਿਣੀ ਇੱਕ ਨਾ ਦੇਣੀ ਦੋ

324

ਪੋਹ ਦੀ ਬਿਆਈ

ਜਿਹੀ ਘਰ ਆਈ

ਜਿਹੀ ਨਾ ਆਈ

325

ਪੋਹ ਦੀ ਬਜਾਈ
ਗਿੱਠ ਨਾਲੀ ਤੇ ਕੌਡੀ ਸਿੱਟਾ

326

ਜਿਸ ਨੇ ਬੀਜੀ ਪੋਹ
ਉਹ ਘਰ ਬੈਠਾ ਰੋ

327

ਬੀਜੇ ਪੋਹ
ਤੇ ਹੱਥੋਂ ਖੋਹ

328

ਪੋਹ ਦੀ ਰਾਧੀ
ਕਿਸੇ ਨਾ ਖਾਧੀ

329

ਪੋਹ ਦੀ ਖੇਤੀ ਭੁੱਖ ਤੇ ਕਾਲ
ਬੁੱਢੇ ਦਾ ਪੁੱਤ ਲੋਕਾਂ ਦਾ ਜੰਜਾਲ

330

ਕਮਾਦੀ ਬੀਜੋ ਵਸਾਖ
ਕਮਾਦੀ ਦੀ ਨਾ ਰੱਖਿਓ ਆਸ

331

ਧੀ ਨਾ ਰੱਖੀਏ ਲਾਡਲੀ

ਵਿਸਾਖ ਨਾ ਬੀਜੀਏ ਇੱਖ
ਉਹ ਘਰ ਨਾ ਵਸਦੇ

ਜਿਨ੍ਹਾਂ ਲਈ ਪਰਾਈ ਸਿੱਖ

332

ਕਮਾਦੀ ਬੀਜੋ ਫੱਗਣ
ਫੇਰ ਦੇਖੋ ਕਮਾਦੀ ਦੀ ਲੱਗਣ

333

ਜੋ ਜੋਂ ਪੰਜਵੀਂ ਕੱਤਕ ਗੱਡੇ
ਇਕ ਕਨਾਲੋਂ ਇੱਕ ਉੱਠ ਲੱਦੇ

334

ਅਨੰਤ ਚੌਦੇਂ ਨੂੰ ਬੀਜੇ ਛੋਲੇ

ਮੀਂਹ ਪਵੇ ਤਾਂ ਹੋਣ ਭਬੋਲੇ
ਨਾ ਪਵੇ ਮੀਂਹ

ਤਾਂ ਖਸਮ ਧਰਤੀ ਫਰੋਲੇ

335

ਅੱਸੂ ਵਿੱਚ ਕਣਕ ਰਹੀਵੇ

ਸਾਵਣ ਮੱਕ ਜਵਾਰ
ਚੇਤਰ ਫੱਗਣ ਕੱਕੜੀਆਂ

ਵਿਸਾਖ ਵਿੱਚ ਬਨਵਾੜ*[3]

336

ਬੀ ਪਾ ਸਵੱਲਾ
ਭਰ ਲੈ ਪੱਲਾ

337

ਕਣਕ ਦੇ ਵੱਢ ਕਮਾਦੀ ਕੀਤੀ

ਕੀਤਾ ਜੀਆਂ ਦਾ ਖੌ
ਬਾਹਰ ਵਾਲਾ ਬਾਹਰ ਖਲੋਤਾ

ਅੰਦਰ ਵਾਰ ਨਾ ਸੌਂ

338

ਸੇਂਜੀ ਦੇ ਵੱਢ ਕਮਾਦੀ ਬੀਜੀ
ਅੰਦਰ ਵੜ ਕੇ ਸੌਂ

339

ਕਣਕ ਕਮਾਦੀ ਸੰਘਣੀ

ਟਾਵੀਂ-ਟਾਵੀਂ ਕੰਗਣੀ



340

ਕਣਕ ਪਤਲੀ ਤਿਲ਼ ਸੰਘਣੇ

ਖੂਹ ਪੁਰਾਣੀ ਲੱਠ
ਮੁਢ ਪਵਾਏ ਖੇਤ ਜੇ

ਚਾਰੇ ਚੌੜ ਚੁਪੱਟ

341

ਕਣਕ ਵਿਰਲੀ ਤਿਲ਼ ਸੰਘਣੇ

ਖੇਤ ਨਦੀ ਦੇ ਸਹਿਨ
ਧੀ ਅੰਨ੍ਹੀ ਪੁੱਤ ਕਮਲ਼ਾ

ਸਹਿਜੇ ਲੱਗੇ ਟਹਿਨ

342

ਡੱਡ ਟਪਾਕੇ ਬਾਜਰਾ

ਤਿੱਤਰ ਤੋਰ ਜਵਾਰ
ਕਣਕ ਕਮਾਦੀ ਸੰਘਣੀ

ਕਦੇ ਨਾ ਆਵੇ ਹਾਰ

343

ਤਿਲ ਸੰਘਣੇ, ਵਿਰਲੀ ਕਣਕ

ਮੱਝਾਂ ਦੇਵਣ ਕੱਟ
ਨੂਹਾਂ ਜੰਮਣ ਕੁੜੀਆਂ

ਇਹ ਚਾਰੇ ਚੌੜ ਚੁਪੱਟ

344

ਕਣਕ ਕਮਾਦੀ ਸੰਘਣੀ
ਡੱਡ ਟਪੂਸੀ ਕੰਗਣੀ

345

ਤਿਲ ਘਣਾ ਮੋਠ ਛਿੱਦਰਾ

ਡੱਡ ਟਪ ਜਵਾਰ
ਕੋਈ ਕੋਈ ਬੂਟਾ ਬਾੜ*[4] ਦਾ

ਕਦੀ ਨਾ ਆਵੇ ਹਾਰ

346

ਛਿੱਦੇ ਭਲੇ ਜੌਂ ਚਣੇ

ਛਿੱਦੀ ਭਲੀ ਕਪਾਸ
ਜਿਨ੍ਹਾਂ ਦੇ ਛਿੱਦੇ ਇੱਖ ਨੇ

ਨਹੀਂ ਉਨ੍ਹਾਂ ਦੀ ਆਸ

347

ਡੱਡ ਟਪੂਸੀ ਕੰਗਣੀ

ਡਾਂਗੋਂ ਡਾਂਗ ਕਪਾਹ
ਲੱਠੇ ਦੀ ਬੁੱਕਲ ਮਾਰ ਕੇ

ਛੱਲੀਆਂ ਵਿੱਚ ਦੀ ਜਾ

348

ਤਿੱਲ ਵਿਰਲੇ ਜੌਂ ਸੰਘਣੇ

ਵੱਟੇ ਵੱਟ ਕਪਾਹ
ਲੇਫ ਦੀ ਬੁੱਕਲ ਮਾਰ ਕੇ

ਤੂੰ ਮੱਕੀ ਵਿੱਚ ਦੀ ਜਾ

349

ਮੋਨ ਸਪੱਤਲ ਤਿਲ ਘਣੇ

ਡਡ ਤਰਪ ਜਵਾਰ
ਗਿੱਠੋਂ ਉੱਤੇ ਬਾਜਰਾ

ਦੁਲਾਂਘਾਂ ਉੱਤੇ ਬਾਰ*[5]

350

ਚਣਾ ਚੇਤ ਘਣਾ

ਕਣਕ ਘਣੀ ਵਿਸਾਖ
ਤੀਵੀਂ ਘਣੀ ਤਾਂ ਜਾਣੀਏਂ

ਜੇ ਮੁੰਡਾ ਹੋਵੇ ਢਾਕ

351

ਛੋਲੇ ਢੀਮਲ
ਮੁੰਡਾ ਸੀਂਢਲ

352

ਛੋਲੇ ਕੀ ਜਾਨਣ ਵਾਹ ਨੂੰ
ਸਾਹਨ ਕੀ ਜਾਣੇ ਰਾਹ ਨੂੰ

353

ਡੰਡੇ-ਡੰਡੇ ਬਾਜਰਾ

ਡੰਡ ਟਪ ਜਵਾਰ
ਘਣੀ ਕਣਕ
ਉੱਠ ਬਹੇ ਬੰਨਵਾੜ**[6]

354

ਜੋ ਕੁਝ ਬੀਜੇ ਸੋਈ ਜੰਮੇ

ਜਿਸ ਨੇ ਵਾਹ ਕਮਾਈ
ਤੂੰ ਕਿਊਂ ਆਪਣੀ ਖੇਤੀ ਅੰਦਰ

ਕਾਹੀ ਦਭ ਉਗਾਈ

355

ਆਪੇ ਬੀਜ
ਆਪੇ ਹੀ ਖਾਹ

356

ਕਰ ਸੇਵਾ

ਖਾ ਮੇਵਾ

ਸੰਜਾਈ

357

ਜਨਾਨੀ ਸੋ ਜੋ ਪੇਕਿਓਂ ਰਾਣੀ
ਜ਼ਮੀਨ ਜੋ ਜਿਸ ਦੇ ਸਿਰ ਤੇ ਪਾਣੀ

358

ਓਹ ਜ਼ਮੀਨ ਰਾਣੀ
ਜੀਹਦੇ ਸਿਰ ਤੇ ਪਾਣੀ

359

ਢੇਰ ਨਿਆਈਂ

ਪਾਣੀ ਖਾਈਂ
ਜਿਤਨਾ ਪਾਈਂ

ਉਤਨਾ ਖਾਈਂ

360

ਸੱਠੀ ਪੱਕੇ ਸੱਠੀਂ ਦਿਨੀਂ
ਜੇ ਪਾਣੀ ਮਿਲੇ ਅੱਠੀਂ ਦਿਨੀਂ

361

ਜਿਸ ਦਾ ਵਗੇ ਖਾਲ਼
ਕੀ ਕਰੂਗਾ ਉਹਨੂੰ ਕਾਲ਼

362

ਜਿਨ੍ਹਾਂ ਵਾਹੇ ਖੂਹ
ਉਨ੍ਹਾਂ ਦੀ ਸੁਖੀ ਸੁੱਤੇ ਰੂਹ

363

ਪੋਹ ਨਾ ਦਿੱਤਾ ਪਾਣੀ

ਮਾਘ ਨਾ ਪਾਈ ਖਾਦ
ਮਾਲਕ ਅਤੇ ਮੁਜ਼ਾਰਾ
ਦੋਵੇਂ ਨਾਸ਼ਾਦ



364

ਸਮੇਂ-ਸਮੇਂ ਪਰ ਕਰੇ ਸੰਚਾਈ
ਦੂਣਾ ਆਲੂ ਘਰ ਲੈ ਜਾਈਂ

365

ਬਿਨ ਮੌਕੇ ਦਾ ਦੇਣਾ ਪਾਣੀ

ਫਸਲ ਤੇਰੀ ਖਰਾਬ ਹੋ ਜਾਣੀ

ਗੋਡੀ

366

ਜਿਸ ਖੇਤੀ ਵਿੱਚ ਫਿਰ ਜਾਵੇ ਰੰਬਾ
ਉੱਥੇ ਦਾਣਾ ਹੁੰਦਾ ਚੰਗਾ

367

ਜਿੰਨੀ ਗੋਡੀ
ਓਨੀ ਡੋਡੀ

368

ਕਪਾਹ ਨਾ ਗੁੱਡੀ ਦੋ ਪੱਤੀ
ਤੂੰ ਚੁਗਣ ਕੀ ਆਈ ਕਪੱਤੀ

369

ਬਨਵਾੜ, ਮਕਈ ਕਮਾਦ ਨੂੰ

ਗੋਡੀਆਂ ਦੇਹ ਸੰਵਾਰ
ਤਮਾਖੂ ਗੋਡੀਆਂ ਬਹੁਤ ਦੇਹ

ਪਿੱਛੋਂ ਗੋਡ ਜਵਾਰ

370

ਇਖ ਗੋਡ ਕੇ ਤੁਰਤ ਦਬਾਵੇ

ਤਾਂ ਫਿਰ ਇਖ ਬਹੁਤ ਸੁਖ ਪਾਵੇ

ਵਾਢੀ ਤੇ ਗਹਾਈ

371

ਮੰਗਲ ਦਾਤੀ, ਬੁਧ ਬਿਆਈ

372

ਖੇਤੀ ਜੱਟਾ ਕੱਟ ਲੈ

ਜਦ ਜਾਣੇਂ ਪੱਕ ਜਾਏ
ਜੇ ਤੂੰ ਰਿਹਾ ਸੋਚਦਾ

ਚਿੜੀ ਜਾਨਵਰ ਖਾਏ

373

ਵਸਾਖ ਨਾ ਕੱਟੀਆਂ

ਜੇਠ ਨਾ ਚਾਈਆਂ

ਉਹ ਕੀ ਕਰਸਣ ਕਮਾਈਆਂ

374

ਆਈ ਮੇਖ
ਜੱਟਾ ਕੱਚੀ ਪੱਕੀ ਨਾ ਦੇਖ

375

ਕੂੰਜਾਂ ਕਣਕਾਂ ਮਿਹਣਾ
ਜੇ ਰਹਿਣ ਵਿਸਾਖ

376

ਕਣਕ ਪੱਕੇ ਜੌਂ ਬੱਢੀਏ
ਛੋਲੇ ਲਈਏ ਗਾਹ

377

ਧਾਨ ਲੁਣੀਏ ਹਰੇ
ਜੌਂ ਲੁਣੀਏ ਢਲੇ

378

ਓਸ ਮੇਂ ਮੋਠ ਧੂਪ ਮੇਂ ਜੁਆਰ
ਵਕਤ-ਵਕਤ ਪਰ ਕਾਟ ਗਵਾਰ

379

ਮੂਢੋਂ ਵੱਢ, ਨਿੱਕੀ ਗਾਹ

ਘਾਟਾ ਪਵੇ ਤਾਂ ਮੈਂਥੋਂ ਪਾ



380

ਰਾਹ ਰਹਿਨ ਤੇ ਗਾਹ ਗਹਿਨ

381

ਦਿਹੁੰ ਲਹੇ
ਤੇ ਬਾਜਰਾ ਗਹੇ

382

ਮਹੀਨ ਵਾਹੇ ਮਹੀਨ ਗਾਹੇ
ਮਣ ਮਾਣੀ ਵਾਧਾ ਪਾਏ

383

ਵਾ ਪੁਰੇ ਦੀ ਵੱਗੇ
ਸਾਂਝੀ ਛੱਜ ਕਰੇਂਦਾ ਅੱਗੇ

384

ਵਿਸਾਖ ਜੇਠ ਗਾਹ ਗਾਹੇਂ
ਇਨ੍ਹੀਂ ਮਹੀਨੇ ਨਾ ਵਸਾਏ

385

ਜ਼ਮੀਨ ਵਾਹਿਆਂ

ਫਸਲ ਗਾਹਿਆਂ

ਫ਼ਸਲਾਂ

ਕਣਕ

386

ਕਣਕ ਪੁਰਾਣੀ ਘਿਓ ਨਵਾਂ

ਘਰ ਸਤਵੰਤੀ ਨਾਰ
ਘੋੜਾ ਹੋਵੇ ਚੜ੍ਹਨ ਨੂੰ

ਚਾਰੇ ਸੁਖ ਸੰਸਾਰ

387

ਗੇਹੂੰ ਭੋਜਨ ਗਊ ਧਨ

ਘਰ ਸੁਲੱਖਣੀ ਨਾਰ
ਚੌਥੀ ਪੀਠ ਤੁਰਕ ਕੀ

ਸੁਰਗ ਨਿਸ਼ਾਨੀ ਚਾਰ

388

ਰਹੀਏ ਸ਼ਹਿਰ

ਭਾਵੇਂ ਹੋਵੇ ਕਹਿਰ
ਖਾਈਏ ਕਣਕ

ਭਾਵੇਂ ਹੋਵੇ ਜ਼ਹਿਰ

389

ਵੱਸੀਏ ਲਾਹੌਰ

ਭਾਵੇਂ ਝੁੱਗੀ ਹੋਵੇ
ਖਾਈਏ ਕਣਕ

ਭਾਵੇਂ ਭੁੱਗੀ ਹੋਵੇ

390

ਕਣਕ ਘਟੇਂਦਿਆਂ ਗੁੜ ਘਟੇ
ਮੰਦੀ ਪਏ ਕਪਾਹ

ਕਪਾਹ

391

ਚੀਣਾ ਕਮੀਨਾ

ਜੁਆਰ ਖਵਾਰ

ਨੀਲ ਵਕੀਲ ਤੇ ਵਾੜ ਸਰਦਾਰ

392 ਕਪਾਹ ਛੁੱਟੀ ਜਿੱਥੇ ਸਾਰੀ ਓਥੇ ਲੁੱਟੀ 393 ਜੇ ਕੰਤਾ ਤੇਰੇ ਧਨ ਘਣਾ ਗਾੜੀ ਕਰਲੈ ਦੋ ਜੇ ਕੰਤਾ ਤੇਰੇ ਰਿਣ ਘਣਾ ਖੇਤ ਮੇਂ ਬਾੜੀ ਬੋ 394 ਕਮਾਦ ਚਲ਼ੇ ਕਪਾਹ ਮਲ੍ਹੇ 395 ਜੇ ਚਾਹੇ ਕਿਰਸਾਣ ਅਨਾਜ ਘਣਾ ਤੇ ਬੋ ਦੇ ਸੌਂ ਚਣਾ | ਛੋਲੇ 396 ਜੱਟ ਕੀ ਜਾਣੇ ਰਾਹ ਮਾਂਹ ਕੀ ਜਾਣੇ ਘਾਹ ਚਣਾ ਕੀ ਜਾਣੇ ਵਾਹ 397 ਬੀਜਾਂ ਵਿੱਚੋਂ ਬੀਜ ਚੰਗੇਰਾ ਚਾਵਲ ਕਣਕ ਚਣਕ** ਅਛੇਰਾ 398 ਸੌ ਮਰ ਚਣਾ। ਚੇਤ ਹੁੰਦਾ ਘਣਾ ਕਮਾਦ 399 ਇਖ ਬਿਨਾਂ ਕੈਸੀ ਖੇਤੀ ਜੈਸੇ ਜਮਨਾ ਕੀ ਰੇਤੀ

  • ਬਾੜੀ-ਕਪਾਹ **ਚਣਕ-ਛੋਲੇ
219/ ਮਹਿਕ ਪੰਜਾਬ ਦੀ

400

ਧਾਨ ਢਹੇ ਤਾਂ ਵੱਸੇ ਘਰ

ਕਮਾਦ ਢਹੇ ਤਾਂ ਮਾਮਲੇ ਦਾ ਡਰ

401

ਦਿਨੇ ਕਮਾਦੀ ਚੰਗੀ ਭਲੀ

ਰਾਤ ਕਮਾਦੀ ਹਰ ਲਈ

ਚੀਣਾ ਕੰਗਣੀ ਬੀਜੋ ਭਾਈ

ਨਹੀਂ ਕਮਾਦੀ ਕਰਨੀ

ਧਾਨ

402

ਖੇਤੀ ਧਾਈਂ*

ਤੇ ਭੋਂ ਨਿਆਈਂ

403

ਢੇਰ ਨਿਆਈਂ

ਪਾਣੀ ਧਾਈਂ

ਜਿਤਨਾ ਪਾਈਂ

ਉਤਨਾ ਖਾਈਂ

404

ਧਾਨ ਕਹੇ ਮੈਂ ਹੂੰ ਸੁਲਤਾਨ

ਆਏ ਗਏ ਕਾ ਰਾਖੂੰ ਮਾਨ

ਜੋ ਕੋਈ ਮੇਰੇ ਚਾਵਲ ਕਰੇ

ਤੋ ਘੀ ਬੂਰਾ ਤਰਤਾ ਫਿਰੇ

405

ਕਣਕ ਡਿੱਗੇ ਕੰਬਖਤ ਦੀ

ਝੋਨਾ ਡਿੱਗੇ ਬਖਤਾਵਰ ਦਾ

ਮਾਂਹ

406

ਜੇ ਨਾ ਦਾਲ ਮਹਾਂ ਦੀ ਹੁੰਦੀ

ਬਾਣੀਏ ਦੀ ਔਲਾਦ ਨਾ ਹੁੰਦੀ

407

ਜੱਟ ਕੀ ਜਾਣੇ ਰਾਹ

ਮਾਂਹ ਕੀ ਜਾਣੇ ਘਾ

  • ਧਾਈਂ-ਧਾਨ
ਚਣਾ ਕੀ ਜਾਣੇ ਵਾਹ

408

ਪੋਹ ਦੀ ਮੁਠ ਮਾਂਹ ਦੀ ਭਰੀ
ਫਗਣ ਜਿਹੀ ਚਰੀ ਨਾ ਚਰੀ

ਮੋਠ

409

ਮੋਠ ਬਾਜਰਾ ਟਿੱਬਿਆਂ ਮੇਂ ਰਾਜ਼ੀ

ਗੇਹੂੰ ਰਾਜ਼ੀ ਕਿਆਰਿਆਂ
ਗੋਕਾ ਤੋ ਸੁਕੇ ਮੇਂ ਰਾਜ਼ੀ

ਭੈਂਸ ਰਾਜੀ ਗਾਰਿਆਂ

ਮੂੰਗ

410

ਜੇਠ ਕਪਾਹ ਗੱਡੀਏ

ਹਾੜ੍ਹ ਮਕਈ ਸੰਵਾਰ
ਭਾਦੋਂ ਮਾਂਹ ਤੇ ਮੂੰਗ ਗੱਡ

ਗੱਡ ਸਾਵਣ ਤਿਲ ਜਵਾਰ

ਮੱਕੀ

411

ਕਣਕ ਕਮਾਦੀ ਸੰਘਣੀ

ਡਾਂਗੋਂ ਡਾਂਗ ਕਪਾਹ
ਰਜਾਈ ਦੀ ਬੁੱਕਲ ਮਾਰ ਕੇ

ਮੱਕੀ ਵਿੱਚ ਦੀ ਜਾ

412

ਤਿਲ਼ ਵਿਰਲੇ ਜੌਂ ਸੰਘਣੇ

ਡਾਂਗੋਂ ਡਾਂਗ ਕਪਾਹ
ਲੈਫ ਦੀ ਬੁੱਕਲ ਮਾਰ ਕੇ
ਪੈਲੀ ਵਿੱਚੋਂ ਜਾਹ

ਪਸ਼ੂ

ਬਲਦ

413

ਬੂਰੀ ਹੋਵੇ ਮੱਝ ਤੇ ਚਾਟੀ ਠਣਕਦੀ
ਜੱਟੀ ਲਿਆਵੇ ਰੋਟੀ ਪੈਰੋਂ ਛਣਕਦੀ
ਬਲਦਾਂ ਦੀ ਇੱਕ ਜੋੜੀ ਕੋਠੀ ਕਣਕ ਦੀ
ਨਿੱਮਾ-ਨਿੱਮਾ ਵੱਸੇ ਮੀਂਹ ਤਾਂ ਜਿਮੀਂ ਫਰੋਲੀਏ

ਸਭਨਾਂ ਦਾ ਦਾਤਾ ਇਕ ਕਦੇ ਨਾ ਡੋਲੀਏ

414

ਧਨ ਗਊ ਦਾ ਜਾਇਆ
ਜੀਹਨੇ ਸਾਰਾ ਮੁਲਕ ਵਸਾਇਆ

415

ਬਲਦਾਂ ਵਾਲ਼ਾ ਰਾਮ-ਰਾਮ
ਸੰਢਿਆਂ ਵਾਲ਼ਾ ਹਾਏ-ਹਾਏ

416

ਜਿਸ ਦੇ ਘਰ ਬੈਲ ਵਾਹ
ਉਹਨੂੰ ਧਨ ਦੀ ਕੀ ਪ੍ਰਵਾਹ

417

ਜੀਹਨੂੰ ਪੂਛੋਂ ਫੜ ਉਠਾਇਆ
ਉਹਨੇ ਜੋਤਰਾ ਕਦੋਂ ਲਾਇਆ

418

ਜਿਸ ਦੇ ਢੱਗੇ ਮਾੜੇ
ਉਹਦੇ ਕਰਮ ਵੀ ਮਾੜੇ

419

ਬੁੱਢਿਆਂ ਢੱਗਿਆਂ ਦੀ ਵਾਹੀ
ਉੱਗੇ ਦਿਭ ਤੇ ਕਾਹੀ

420

ਰੰਨ ਭੈੜੀ ਦਾਂਦ* [7]ਡੱਬਾ

ਇਹ ਕੀ ਕੀਤੋ ਈ ਮੇਰਿਆ ਰੱਬਾ



421

ਬਲਦ ਲਾਣੇ ਦਾ
ਧੀ ਘਰਾਣੇ ਦੀ

422

ਮਾੜਾ ਢੱਗਾ
ਛੱਤੀ ਰੋਗ

423

ਲਾਖੇ ਗੋਰੇ ਹੱਥ ਨਾ ਪਾਈਂ
ਚਾਰ ਕੋਹ ਅਗੇਰੇ ਜਾਈਂ

424

ਕਾਲ਼ੇ ਕਪਲੇ ਹੱਥ ਨਾ ਪਾਈਂ
ਭਾਵੇਂ ਦਸ ਕੋਹ ਅੱਗੇ ਜਾਈਂ

425

ਦਾਂਦ ਖੀਰਾ ਲਿਆ
ਘਾਟਾ ਕਦੇ ਨਾ ਪਾ

426

ਭੂੰਗਾ ਬੈਲ ਹੋ ਪਰਲੇ ਪਾਰ
ਸੌਦਾ ਕਰਲੋ ਉਰਲੇ ਪਾਰ

427

ਬੈਲ ਸਿੰਗਾਲਾ
ਮਰਦ ਮੁਛਾਲਾ

428

ਬੌਲਦ ਨਾਰਾ
ਤੇ ਜੱਟ ਖਾਹਰਾ

429

ਛੋਟੀ ਗਰਦਣ ਬੈਂਗਣ ਖੁਰਾ
ਖਰੀਦ ਲਓ ਨਾ ਹੋਸੀ ਬੁਰਾ

430

ਐਸਾ ਬੈਲ ਨਾ ਹੁੰਦਾ ਬੁਰਾ
ਪਤਲੀ ਪੂਛ ਤੇ ਬੈਂਗਣ ਖੁਰਾ

431

ਲੋਹੇ ਲਾਖੇ ਹੱਥ ਨਾ ਪਾਈਂ

ਬੱਗਾ ਚਿੱਟਾ ਢੂੰਡ ਲਿਆਈਂ

ਮੱਝ

432

ਮੱਝੀਂ ਘਰੀਂ ਵਰਿਆਮਾਂ
ਘੋੜੀਆਂ ਘਰੀਂ ਸੁਲਤਾਨਾਂ

433

ਜਿਸ ਦੇ ਘਰ ਲਵੇਰਾ
ਉਹ ਸਭ ਤੋਂ ਚੰਗੇਰਾ

434

ਮੱਝ ਲੋਹੀ ਭੋਂ ਲੋਹਾ

ਰੰਨ ਜੱਟੀ

ਹੋਰ ਸਭ ਚੱਟੀ

435

ਮੱਝ ਪਾਂਜੇ ਘਰ ਆਂਜੇ
ਗਾਂ ਤੀਜੇ ਡੂਮਾਂ ਦੀਜੇ

436

ਭੇਡ ਭੂਰੀ ਮਹਿੰ ਡੱਬੀ

ਦਾੜ੍ਹੀ ਵਾਲੀ ਰੰਨ
ਤਿੰਨੇ ਚੀਜ਼ਾਂ ਛੋਡ ਕੇ

ਸੌਦਾ ਕਰੀਂ ਨਿਸ਼ੰਗ

437

ਦਿਲ ਸੁੰਦਰ ਘੋੜੀ

ਮੁੱਖ ਸੁੰਦਰ ਮਰਦ
ਰੂਪ ਸੁੰਦਰ ਗੋਰੀ

ਸਿੰਗ ਸੁੰਦਰ ਭੈਂਸ

438

ਸਿੰਗ ਬਾਂਕੇ ਮੈਸ ਸੋਹੇ

ਸੁੰਮ ਬਾਂਕੇ ਘੋੜੀਆਂ
ਮੁੱਛ ਬਾਂਕੀ ਮਰਦ ਸੋਹੇ
ਨੈਣ ਬਾਂਕੇ ਗੋਰੀਆਂ

  1. *ਉਹਲ-ਖਾਦ
  2. **ਝੰਗੀ-ਖਾਦ
  3. ਬਨਵਾੜ-ਕਪਾਹ
  4. ਬਾੜ-ਕਪਾਹ
  5. ਬਾਰ-ਕਪਾਹ
  6. ਬੰਡਵਾੜ-ਕਪਾਹ
  7. ਦਾਂਦ-ਬਲਦ