ਮਹਾਕੋਸ਼ (ਫ਼ਾਰਸੀ ਇੰਦਰਾਜ਼)/ੳ

ਉਸਤ ਫ਼ਾ. اُست ਸੰਗ੍ਯਾ- ਨਿਤੰਬ. ਚਿੱਤੜ। ੨. ਫੈਂਕਣਾ. ਵਗਾਉਣਾ.

ਉਸਤਖਾਨ/ਉਸਤਖ੍ਵਾਨ ਫ਼ਾ. اُستخوان ਸੰਗ੍ਯਾ- ਉਹ ਵਸਤੁ, ਜੋ ਭੋਜਨ ਕਰਦੇ ਸਿੱਟ ਦਿੱਤੀ ਜਾਵੇ, ਜੈਸੇ- ਮਾਸ ਦੀ ਹੱਡੀ ਅਤੇ ਫਲ ਦੀ ਗੁਠਲੀ ਆਦਿਕ. ਖਾਦਨ (ਖਾਣ) ਤੋਂ ਬਚੀ ਹੋਈ ਅਸ੍‌ਥਿ (ਹੱਡੀ "ਉਸਤਖਾਨ ਗੋਸ਼ਤ ਮਗਜ਼ਹਿ ਪੁਨ." (ਨਾਪ੍ਰ)

ਉਸਤਰਾ ਫ਼ਾ. اُسترا ਉਸਤਰਾ. ਉਸਤੁਰਦਨ (ਮੁੰਡਨ) ਦਾ ਸੰਦ.

ਉਸਤਵਾਰ ਫ਼ਾ. اُستوار ਵਿ- ਦ੍ਰਿੜ. ਮਜ਼ਬੂਤ। ੨. ਈਮਾਨਦਾਰ. ਧਰਮ ਵਿੱਚ ਪੱਕਾ.

ਉਸਤਾ ਫ਼ਾ. اُستا ਉਸ੍ਤਾ. ਪਾਰਸੀਆਂ ਦੇ ਧਰਮਗ੍ਰੰਥ ਜ਼ੰਦ ਦਾ ਟੀਕਾ. ਇਸ ਨੂੰ ਅਨੇਕ ਲੇਖਕ ਅਵੇਸ੍ਵਾ ਕਹਿੰਦੇ ਹਨ, ਅਤੇ ਇਕੱਠਾ ਸ਼ਬਦ "ਜ਼ੰਦ ਉਸ੍ਤਾ" ਪਦ ਆਉਂਦਾ ਹੈ. ਦੇਖੋ. ਜੰਦ ੩। ੨. ਉਸਤਾਦ ਸ਼ਬਦ ਦਾ ਸੰਖੇਪ.

ਉਸਤਾਦ ਫ਼ਾ. اُستاد ਸੰਗ੍ਯਾ- ਅਧ੍ਯਾਪਕ. ਸਿਖ੍ਯਾ ਦੇਣ ਵਾਲਾ। ੨. ਭਾਵ- ਸਤਿਗੁਰ ਨਾਨਕ. "ਤਿਨ ਉਸਤਾਦ ਪਨਾਹਿ." (ਵਾਰ ਮਾਰੂ ੨. ਮਃ ੫)

ਉਸ਼ਤੁਰ ਫ਼ਾ. اُشتر ਊਠ