ਪਰੂਫ਼ਰੀਡਿੰਗ ਵਿਕੀਸਰੋਤ ਦੀ ਬੁਨਿਆਦ ਹੈ, ਜੋ ਸਾਡੀ ਲਾਇਬ੍ਰੇਰੀ ਵਿੱਚ ਵਧੀਆ ਗੁਣਵੱਤਾ ਵਾਲੇ ਟੈਕਸਟ ਪ੍ਰਦਾਨ ਕਰਦੀ ਹੈ। ਇਹ ਪ੍ਰਕਿਰਿਆ ਇੱਕ ਸਰੀਰਕ ਕਿਤਾਬ ਦੇ ਸਫ਼ੇ ਸਕੈਨ ਕਰਕੇ ਉਸਦਾ ਡਿਜ਼ੀਟਲ ਰੂਪ, ਆਮ ਤੌਰ ‘ਤੇ ਪੀਡੀਐਫ ਫਾਈਲ, ਤਿਆਰ ਕਰਨ 'ਤੇ ਅਧਾਰਤ ਹੈ। ਇਸਦੀ ਵਰਤੋਂ ਇੱਕ ਇੰਡੈਕਸ ਸਫ਼ੇ ਬਣਾਉਣ ਲਈ ਕੀਤੀ ਜਾਂਦੀ ਹੈ। ਕਿਤਾਬ ਦਾ ਹਰੇਕ ਸਫਾ "ਪੇਜ ਨੇਮਸਪੇਸ" ਵਿੱਚ ਇੱਕ ਵੱਖਰਾ ਸਫ਼ਾ ਹੁੰਦਾ ਹੈ। ਇੰਡੈਕਸ ਸਫ਼ੇ ਕਿਤਾਬ ਦੇ ਸਫ਼ਿਆਂ ਨਾਲ ਲਿੰਕ ਹੋ ਜਾਂਦੇ ਅਤੇ ਹਰ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਹੁੰਦੀ ਹੈ।

ਸਫ਼ੇ ਨੂੰ ਪਰੂਫ਼ਰੀਡ ਕਿਵੇਂ ਕਰੀਏ?

ਸੋਧੋ

ਪਰੂਫ਼ਰੀਡਿੰਗ ਇੰਡੈਕਸ ਸਫ਼ੇ ਅਤੇ ਪੇਜ-ਨੇਮਸਪੇਸ ਨਾਲ ਜੁੜੇ ਹੋਏ ਸਾਰੇ ਸਫ਼ਿਆਂ ਨਾਲ ਸਬੰਧਿਤ ਹੈ।

  1. ਜੇ ਤੁਸੀਂ ਇੱਕ ਇੰਡੈਕਸ ਸਫ਼ੇ ਵਿੱਚ ਕਿਸੇ ਵੀ ਸਫ਼ੇ ਦੇ ਨੰਬਰ 'ਤੇ ਕਲਿੱਕ ਕਰਦੇ ਹੋ, ਤਾਂ ਤੁਸੀਂ ਇੱਕ ਪਾਸੇ ਟੈਕਸਟ ਖੇਤਰ ਦੇ ਅਤੇ ਦੂਜੇ ਪਾਸੇ ਕਿਤਾਬ ਦੇ ਉਸ ਸਫ਼ੇ ਦਾ ਚਿੱਤਰ ਵੇਖ ਸਕੋਗੇ। ਟੈਕਸਟ ਖੇਤਰ ਖਾਲੀ ਜਾਂ ਆਪਣੇ ਆਪ ਹੀ ਉਸ ਸਫ਼ੇ ਦੇ ਟੈਕਸਟ ਨਾਲ ਭਰਿਆ ਹੋ ਸਕਦਾ ਹੈ।
    (ਓ) ਜੇ ਇਹ ਖਾਲੀ ਹੈ: ਟੂਲਬਾਰ ਵਿਚਲੇ OCR ਬਟਨ ‘ਤੇ ਕਲਿਕ ਕਰੋ।
    (ਅ) ਜੇ ਇਹ ਖਾਲੀ ਨਹੀਂ ਹੈ: ਟੈਕਸਟ ਖੇਤਰ ਵਿਚਲੇ ਟੈਕਸਟ ਹੂ-ਬ-ਹੂ ਚਿੱਤਰ ਵਿਚਲੇ ਟੈਕਸਟ ਵਾਂਗ ਸਹੀ ਕਰੋ।
  2. ਟੈਕਸਟ ਫੌਰਮੈਟਿੰਗ: ਕਿਤਾਬ ਦੇ ਸਫ਼ੇ ਦੇ ਟੈਕਸਟ ਅਨੁਸਾਰ ਟੂਲਬਾਰ ਵਿਚਲੇ ਬੋਲਡ ਜਾਂ ਇਟਾਲਿਕਸ ਦੀ ਵਰਤੋਂ ਕਰੋ।
  3. ਵੱਖਰੇ ਟੈਕਸਟ ਅਕਾਰ: {{smaller}} ਜਾਂ {{larger}} ਦੀ ਵਰਤੋਂ ਕਰਦੇ ਹੋਏ, ਟੈਕਸਟ ਨੂੰ ਵੱਡਾ ਜਾਂ ਛੋਟਾ ਕਰੋ।
  4. ਵਿਸ਼ੇਸ਼ ਟਾਈਪੋਗ੍ਰਾਫੀ, ਜਿਵੇਂ ਕਿ:
    (ਓ) ਰੇਖਾਵਾਂ ਲਈ {{rule}}
    (ਅ) ਭਾਗ ਤੋੜਨ ਲਈ (rows of asterisks: * * * * * )
    (ੲ) ਟੈਕਸਟ ਫਾਰਮੈਟਿੰਗ ਫਰਮਿਆਂ ਬਾਰੇ ਵਧੇਰੇ ਜਾਣਕਾਰੀ ਲਈ, ਦੇਖੋ ਫਰਮੇ
  5. ਆਪਣੇ ਕੰਮ ਦੀ ਝਲਕ ਦੇਖੋ, “ਗਲਤੀਆਂ ਲਾਈਆਂ” (ਪੀਲਾ ਬਟਨ) ‘ਤੇ ਟਿੱਕ ਲਾਓ, ਫਿਰ ਸੇਵ ਕਰੋ।
    (ਓ) ਜੇ ਤੁਸੀਂ ਪੂਰਾ ਸਫ਼ਾ ਪਰੂਫ਼ਰੀਡ ਨਹੀਂ ਕੀਤਾ ਹੈ ਪਰ ਤੁਸੀਂ ਇਸ ਨੂੰ ਸੇਵ ਕਰਨਾ ਚਾਹੁੰਦੇ ਹੋ, ਤਾਂ ਗਲਤੀਆਂ ਨਹੀਂ ਲਾਈਆਂ (ਲਾਲ ਬਟਨ) 'ਤੇ ਟਿੱਕ ਕਰਕੇ ਸੇਵ ਕਰੋ।