41845ਭੈਣ ਜੀ — ਤੀਜਾ ਕਾਂਡਐਸ.ਕੇ. ਹਰਭਜਨ ਸਿੰਘਸ਼ਰਤ ਚੰਦਰ ਚੈਟਰਜੀ

ਤੀਜਾ ਕਾਂਡ

ਬ੍ਰਿਜ ਨਾਥ ਲਾਹੜੀ ਦੇ ਸਵਰਗ ਵਾਸ ਹੋਣ ਤੋਂ ਉਸਦੀ ਜਗਾ ਉਸਦੇ ਲੜਕੇ ਸ਼ਿਵ ਚੰਦਰ ਨੇ ਸੰਭਾਲ ਲਈ ਤੇ ਘਰੋਗੀ ਇੰਤਜ਼ਾਮ ਮਾਧੋਰੀ ਦੇ ਹੱਥੋਂ ਨਿਕਲ

ਕੇ ਨਵੀਂ ਵਹੁਟੀ ਦੇ ਹੱਥ ਆ ਗਿਆ ।
ਭਰਾ ਦੇ ਪਿਆਰ ਦੇ ਹੋਂਸਲੇ ਵਿਚ ਵੀ ਉਹੋ ਹੀ ਵਰਤਾਉ ਸੀ ਜੋ ਉਸਦੇ ਪਿਤਾ ਦੇ ਦਿਲ ਵਿਚ ਸੀ, ਫੇਰ ਨਾਮਾਲੂਮ ਹੁਣ ਮਾਧੋਰੀ ਦਾ ਜੀ ਕਿਉਂ ਨਹੀਂ ਸੀ ਲਗਦਾ ਘਰ ਦੇ ਨੌਕਰ, ਚਾਕਰ,ਮੁਨੀਮ ਗੁਮਾਸ਼ਤੇ ਆਦਿ ਤੱਕ ਹਾਲਾਂ ਵੀ ਉਸਨੂੰ ਬੜੀ ਦੀਦੀ ਹੀ ਆਖਦੇ ਹਨ ਪਰ ਇਹਨਾਂ ਵਿਚੋਂ ਹਰ ਇਕ ਨੂੰ ਏਸ ਗੱਲ ਦਾ ਪਤਾ ਹੈ ਕਿ ਚਾਬੀਆਂ ਦਾ ਗੁੱਛਾ ਹੁਣ ਕਿਸੇ ਹੋਰ, ਲੜ ਬੱਝਾ ਰਹਿੰਦਾ ਹੈ । ਇਸ ਦਾ ਮਤਲਬ ਇਹ ਨਹੀਂ ਕਿ ਸ਼ਿਵ ਚੰਦਰ ਦੀ ਔਰਤ ਮਾਧੋਰੀ ਨਾਲ ਬੁਰਾ ਵਰਤਾਉ ਕਰਦੀ ਸੀ ਪਰ ਤਾਂ ਵੀ ਉਸਦੇ ਵਰਤਾਵ ਨਾਲ ਕੋਈ ਨਾ ਕੋਈ ਗੱਲ ਐਸੀ ਹੋ ਹੀ ਜਾਂਦੀ ਸੀ ਜਿਸ ਤੋਂ ਮਾਧਰੀ ਨੂੰ ਸਾਫ ਮਾਲੂਮ ਹੋ ਜਾਂਦਾ ਸੀ ਕਿ ਹੁਣ ਏਸ ਨਵੀਂ ਛੋਕਰੀ ਦੀ ਬਿਨਾਂ ਸਲਾਹ ਤੇ ਨੋਕ ਟੋਕ ਦੇ ਮੈਂ ਕੋਈ ਵੀ ਕੰਮ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੀ ।
ਪਹਿਲੇ ਪਿਤਾ ਦਾ ਰਾਜ ਸੀ ਹੁਨ ਭਰਾ ਦੀ ਅਮਲਦਾਰੀ ਹੈ। ਪਹਿਲੇ ਤੇ ਹੁਨ ਵਿਚ ਹੁਨ ਕੁਝ ਨਾ ਕੁਝ ਫਰਕ ਹੋਨਾ ਕੁਦਰਤੀ ਗਲ ਸੀ । ਪਹਿਲੇ ਏਸ ਦਾ ਲਾਡ ਹਠ, ਤੇ ਜ਼ਿਦ ਦਾ ਜ਼ਮਾਨਾ ਸੀ ਪਰ ਹੁਨ ਉਸ ਦੀ ਇਜ਼ਤ ਹੋਨ ਦੇ ਬਾਵਜੂਦ ਉਸ ਦੀ ਕੋਈ ਜ਼ਿਦ ਵੀ ਨਹੀਂ ਸੀ ਨਿਭ ਸਕਦੀ ! ਪਿਤਾ

ਦੇ ਰਾਜ ਵੇਲੇ ਉਹ ਸਭ ਸਿਆਹ ਸਫੈਦ ਦੀ ਮਾਲਕ ਸੀ, ਪਰ ਹੁਨ ਉਸ ਦੀ ਗਿਨਤੀ ਪ੍ਰਵਾਰ ਦੇ ਦੂਜਿਆਂ ਲੋਕਾਂ ਵਾਂਗ ਹੀ ਸੀ |
ਮਾਧੋਰੀ ਬਚਪਨ ਤੋਂ ਹੀ ਕੁਝ ਸਖਤ ਮਿਜ਼ਾਜ ਜਿਹੀ ਤੇ ਖੁਦਦਾਰ ਔਰਤ ਸੀ ਇਸ ਲਈ ਕਿਸੇ ਦੀ ਕਹੀ ਹੋਈ ਜ਼ਰਾ ਜਿੰਨੀ ਗਲ, ਉਸ ਨੂੰ ਦੁਖ ਦੇਂਦੀ ਸੀ । ਇਹੋ ਕਾਰਨ ਹੈ ਕਿ ਹਨ ਉਹ ਸਭ ਪਾਸੋਂ ਦੂਰ ਦੂਰ ਰਹਿੰਦੀ ਹੈ ਕਿਸੇ ਦੇ ਮਾਮਲੇ ਵਿਚ ਦਖਲ ਤਕ ਨਹੀਂ ਸੀ ਦੇਂਦੀ । ਜਿਸ ਜਗਾ ਉਸ ਦਾ ਕੁਝ ਜ਼ੋਰ ਨਹੀਂ ਰਿਹਾ ਸੀ ਉਥੇ ਹੁਨ ਸਿਰ ਉਤਾਂਹ ਚੁਕ ਕੇ ਖੜੇ ਹੋਨ ਚਿ ਉਹ ਸ਼ਰਮ ਮਹਿਸੂਸ ਕਰਨ ਲਗ ਪਈ ਸੀ, ਕਿਸੇ ਪਾਸੋਂ ਕੁਝ ਉਚਾ ਸੁਨਨ ਵਿਚ ਉਸ ਦੇ ਦਿਲ ਤੇ ਚੋਟ ਜਿਹੀ ਲਗਦੀ ਹੈ-----ਉਹ ਭਰਾ ਪਾਸ ਸ਼ਕਾਇਤ ਤਕ ਨਹੀਂ ਸੀ ਕਰਦੀ ਕਿਉਂਕਿ ਮੁਹੱਬਤ ਦੀ ਦੁਹਾਈ ਦੇਨ ਦੀ ਉਸ ਨੂੰ ਆਦਤ ਹੀ ਨਹੀਂ ਸੀ ।
ਇਕ ਦਿਨ ਮਾਧੋਰੀ ਨੇ ਸ਼ਿਵ ਚੰਦਰ ਨੂੰ ਆਪਣੇ ਪਾਸ ਸੱਦ ਕੇ ਕਿਹਾ:- ਦਾਦਾ ਮੈਂ ਜ਼ਰਾ ਸੌਹਰੇ ਜਾਵਾਂਗੀ ਹੈਰਾਨ ਹੁੰਦਿਆਂ ਹੋਇਆਂ ਸ਼ਿਵ ਚੰਦਰ ਨੇ ਕਿਹਾ:-
"ਕਿਉਂ ? ਕਿਸ ਵਾਸਤੇ ਭੈਣ!'ਉਥੇ ਤੇਰਾ ਕੌਣ ਬੈਠਾ ਹੈ।
ਮਾਧੋਰੀ ਨੇ ਉੱਤਰ ਦਿੱਤਾ- ਜਦੋਂ ਤੋਂ ਛੋਟਾ ਭਨੇਵਾਂ

ਕਾਂਸ਼ੀ ਵਿਚ ਨਨਾਣ ਜੀ ਪਾਸ ਚਲਾ ਗਿਆ ਹੈ ਉਧੋਂ ਤੋਂ ਮੈਂ ਉਸਨੂੰ ਇਕ ਵੇਰਾਂ ਹੀ ਦੇਖਿਆ ਹੈ । ਮੇਰੀ ਸਲਾਹ ਹੈ ਕਿ ਮੈਂ ਉਸ ਨੂੰ ਆਪਣੇ ਨਾਲ ਲੈ ਕੇ ਗੋਲ ਗਰਾਮ ਵਿਚ ਚੰਗੀ ਤਰਾਂ ਰਹਿ ਸਕਾਂਗੀ ।
ਬਿਪਨਾ ਜਿਲੇ ਦੇ ਗੋਲ ਗਰਾਮ ਨਾਮੀ ਪਿੰਡ ਵਿਚ ਮਾਧੋਰੀ ਦੇ ਸੌਹਰੇ ਸਨ । ਸ਼ਿਵ ਚੰਦਰ ਨੇ ਨਿੰਮੀ ਹਾਸੀ ਹਸਦਿਆਂ ਹੋਇਆਂ ਕਿਹਾ:-“ਨਹੀਂ ਨਹੀਂ ਇਹ ਨਹੀਂ ਹੋ ਸਕਦਾ ਉਥੇ ਤੈਨੂੰ ਬਹੁਤ ਤਕਲੀਫ ਹੋਵੇਗੀ ।"
"ਤਕਲੀਫ ਕਿਸ ਗਲ ਦੀ ? ਮਕਾਨ ਤਾਂ ਉਥੇ ਉਸੇ ਤਰਾਂ ਖੜਾ ਹੈ ਦਸ ਪੰਜ ਵਿਘੇ ਜ਼ਮੀਨ ਵੀ ਆਪਨੀ ਹੈ ਕਿ ਇਕ ਵਿਧਵਾਂ ਦੀ ਗੁਜ਼ਰ ਐਨੇ ਵਿਚ ਨਹੀਂ ਹੋ ਸਕਦੀ ?"
"ਗੁਜ਼ਰ ਹੋਣ ਜਾਂ ਨਾ ਹੋਣ ਦਾ ਸਵਾਲ ਨਹੀਂ ਹੈ। ਰੁਪੈ ਪੈਸੇ ਦੀ ਵੀ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਮੇਰੇ ਕਹਿਣ ਦਾ ਤਾਂ ਸਿਰਫ ਇਹ ਮਤਲਬ ਹੈ ਕਿ ਉਥੇ ਉਜਾੜ ਵਿਚ ਅਕਲਿਆਂ ਰਹਿਕੇ ਤੈਨੂੰ ਖਾਹ ਮਖਾਹ ਮੁਸੀਬਤ ਸਹਿਣੀ ਪਵੇਗੀ ।
"ਨਹੀਂ ਕੁਝ ਮੁਸੀਬਤ ਨਹੀਂ ਹੋਇਗੀ ।
ਕੁਝ ਸੋਚਦਿਆਂ ਹੋਇਆਂ ਸ਼ਿਵ ਚੰਦਰ ਨੇ ਫੇਰ ਪੁਛਿਆ:-ਪਰ ਤੂੰ ਏਥੋਂ ਜਾਣਾ ਕਿਉਂ ਚਾਹੁੰਦੀ ਏ ਮੈਨੂੰ ਸਾਫ ਸਾਫ ਪਤਾ ਲਗੇ ਤਾਂ ਮੈਂ ਸਭ ਝਗੜਾ ਹੀ ਖਤਮ ਕਰ ਦੇਂਦਾ ਹਾਂ ।

ਇੰਝ ਪਤਾ ਲਗਦਾ ਸੀ ਕਿ ਸ਼ਿਵ ਚੰਦਰ ਆਪਣੀ ਪਤਨੀ ਤੋਂ ਸਭ ਕੁਝ ਸੁਣ ਚੁਕਾ ਹੈ ਏਸੇ ਕਰ ਕੇ ਉਸ ਨੇ ਭੈਣ ਨੂੰ ਇਹ ਗੱਲ ਆਖੀ ਹੈ। ਸ਼ਰਮ ਨਾਲ ਮਾਧੋਰੀ ਦਾ ਚੇਹਰਾ ਸੁਰਖ ਹੋ ਗਿਆਂ ਉਹ ਆਂਖਣ ਲੱਗੀ:-ਦਾਦਾ! ਤੂੰ ਮੇਰੀ ਬਾਬਤ ਇਹ ਖਿਆਲ ਕਰ ਸਕਦਾ ਹੈ ਕਿ ਮੈਂ ਲੜ ਝਗੜ ਕੇ ਤੇਰੇ ਘਰੋਂ ਜਾਵਾਂਗੀ ?
ਸ਼ਿਵ ਚੰਦਰ ਸ਼ਰਮਿੰਦਾ ਹੋ ਗਿਆ । ਉਸ ਨੇ ਗੱਲ ਟਾਲਦਿਆਂ ਹੋਇਆਂ , ਕਿਹਾ-ਨਹੀਂ ਨਹੀਂ ਭੈਣ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਮੈਂ ਤਾਂ ਏਸ ਲਈ ਆਖਦਾ ਹਾਂ ਕਿ ਇਹ ਘਰ ਤਾਂ ਹਮੇਸ਼ਾਂ ਹੀ ਤੇਰਾ ਹੈ ਫੇਰ ਤੂੰ ਕਿਉਂ ਏਥੋਂ ਜਾਣਾ ਚਾਹੁੰਦੀ ਏ ....... ਦੋਵਾਂ ਨੂੰ ਪਿਤਾ ਦੀ ਯਾਦ ਆ ਗਈ ਤੇ ਦੋਵਾਂ ਦੀਆਂ ਅੱਖਾਂ ਵਿਚ ਅੱਥਰੂ ਵਹਿ ਤੁਰੇ।
ਅੱਖਾਂ ਪੂੰਝਦਿਆਂ ਹੋਇਆਂ ਮਾਧੋਰੀ ਨੇ ਕਿਹਾ:-

“ਦਾਦਾ! ਮੈਂ ਸਦਾ ਲਈ ਥੋੜਾ ਹੀ ਚੱਲੀ ਹਾਂ ਤਾਂ ਫੇਰ ਆ ਜਾਵਾਂਗੀ ਜਿਸ ਵੇਲੇ ਤੇਰੇ ਲੜਕੇ ਦਾ ਜੰਞ ਪਏਗਾ ਮੈਨੂੰ ਲੈ ਆਈ ਹੁਣ ਮੈਨੂੰ ਜਾਣ ਦੇ"

"ਉਹ ਮੌਕਾ ਤਾਂ ਕਿਤੇ ਅਠ ਦਸ ਵਰੇ ਪਿਛੋਂ ਆਵੇਗਾ ਭੈਣ ?"
"ਜਿਉਂਦੀ ਰਹੀ ਤਾਂ ਜ਼ਰੂਰ ਆਵਾਂਗੀ।"
ਮਾਧੋਰੀ ਕਿਸੇ ਹਾਲਤ ਵਿਚ ਵੀ ਏਥੇ ਰਹਿਣ ਲਈ ਰਜ਼ਾਮੰਦ ਨਾ ਹੋਈ ਤੇ ਸਫਰ ਦੀ ਤਿਆਰੀ

ਕਰ ਲੀਤੀ ਜਾਣ ਲਗਿਆਂ ਉਸਨੇ ਛੋਟੀ ਬਹੂ ਨੂੰ ਸਾਰਾ ਘਰ ਆਦ ਸੌਂਪ ਦਿਤਾ ਤੇ ਨੌਕਰ ਚਾਕਰਾਂ ਨੂੰ ਅਸ਼ੀਰਵਾਦ ਦਿੱਤੀ-- ਸ਼ਿਵ ਚੰਦਰ ਨੇ ਅੱਖਾਂ ਭਰਦਿਆਂ ਹੋਇਆਂ ਭੈਣ ਨੂੰ ਕਿਹਾ:-
"ਮਾਧੋਰੀ ! ਤੇਰੇ ਭਰਾ ਨੇ ਤਾਂ ਕਦੇ ਤੈਨੂੰ ਕੁਝ ਨਹੀਂ ਸੀ ਕਿਹਾ ।
ਹਸਦਿਆਂ ਹੋਇਆਂ ਮਾਧੋਰੀ ਨੇ ਕਿਹਾ:-ਇਹ ਕਿਹੋ ਜਹੀਆਂ ਗਲਾਂ ਕਰ ਰਿਹਾ ਹੈ ਦਾਦਾ ?
---ਨਹੀਂ ਮੇਰਾ ਕਹਿਣ ਦਾ ਮਤਲਬ ਕੇਵਲ ਇਹ ਹੈ ਕਿ ਜੇ ਕਿਤੇ ਭੁਲ ਭੁਲਖੋ ਮੇਰੇ ਪਾਸੇ ਕੋਈ ਭੈੜਾ ਲਫਜ਼........!
--“ਨਹੀਂ ਨਹੀਂ ਦਾਦਾ ਤੂੰ ਕੁਝ ਨਹੀਂ ਕਿਹਾ |
"ਸਚ ਕਹਿੰਦੀ ਹੈ ਭੈਣ ?"
"ਹਾਂ ਸਚ ਕਹਿ ਰਹੀ ਹਾਂ ।"
ਤਾਂ ਫੇਰ ਜਾ ਮੈਂ ਤੈਨੂੰ ਆਪਣੇ ਘਰ ਜਾਨ ਲਈ ਕਦੇ ਨਹੀਂ ਰੋਕਾਂਗਾ । ਜਿਥੇ ਤੇਰੀ ਖੁਸ਼ੀ ਹੋਵੇ ਉਥੇ ਰਹਿ ਪਰ ਆਪਨੀ ਸੁਖ ਸਾਂਦ ਭੇਜਦੀ ਰਵੀਂ ਮੈਨੂੰ ਭੁੱਲ ਨਾ ਜਾਈ।
ਮਾਧੋਰੀ ਪਹਿਲੇ ਕਾਂਸ਼ੀ ਗਈ ਉਥੋਂ ਆਪਨੇ ਪਤੀ ਦੇ ਭਨਵੇਂ ਨੂੰ ਨਾਲ ਲਈ ਸਿਧਿਆਂ ਗੋਲ ਗਰਾਮ ਪਹੁੰਚੀ । ਸਤਾਂ ਵਰਿਹਾਂ ਬਾਅਦ ਅਜੇ ਉਸ ਨੇ ਪਹਿਲੀ ਵੇਰਾਂ ਆਪਨੇ ਸੋਹਰੇ ਘਰ ਦੀ ਦਲੀਜ

ਅੰਦਰ ਪੈਰ ਰਖਿਆਂ ।
ਗੋਲ ਗਰਾਮ ਦੇ ਚੈਟਰ ਜੀ ਮਹਾਸ਼ੇ ਤੇ ਸਮਝੋ ਮੁਸੀਬਤ ਦਾ ਪਹਾੜ ਟੁੱਟ ਪਿਆ । ਇਹਨਾਂ ਦੀ ਯੋਗਿੰਦਰ ਦੇ ਪਿਤਾ ਨਾਲ ਡੂੰਘੀ ਦੋਸਤੀ ਸੀ । ਆਪਨੇ ਜੀਵਨ ਦੇ ਅਖੀਰੀ ਦਿਨਾਂ ਵਿਚ ਯੋਗਿੰਦਰ ਨਾਥ ਨੇ ਅਪਨੇ ਕਈ ਵਿਘੇ ਜ਼ਮੀਨ ਏਸ ਦੇ ਸਪੁਰਦ ਕੀਤੀ ਸੀ ਅਤੇ ਉਸ ਦੀ ਜ਼ਿੰਦਗੀ ਵਿਚ ਵੀ ਇਹੋ ਉਸ ਦੀ ਜ਼ਮੀਨ ਦੀ ਕਾਸ਼ਤ ਕਰਦੇ ਹੁੰਦੇ ਸਨ ਤੇ ਉਸ ਦੇ ਮੈਨੇਜਰ ਵੀ ਇਹੋ ਹੀ ਸਨ । ਯੋਗਿੰਦਰ ਏਸ ਜ਼ਮੀਨ ਵਲੋਂ ਕਤਈ ਲਾਪਰਵਾਹ ਸੀ ਉਸ ਦੇ ਪਿਤਾ ਪਾਸ ਕਾਫੀ ਰੁਪਿਆ ਸੀ ਤੇ ਇਹੋ ਵਜਾ ਸੀ ਕਿ ਉਹ ਏਸ ਜ਼ਮੀਨ ਦੀ ਘਟ ਵਧ ਹੀ ਪਰਵਾਹ ਕਰਿਆ ਕਰਦਾ ਸੀ ।
ਯੋਗਿੰਦਰ ਦੇ ਮਰ , ਜਾਨ ਤੋਂ ਬਾਅਦ ਚੈਟਰਜੀ ਮਹਾਸ਼ੇ ਨੇ ਖੂਬ ਖੁਸ਼ੀ ਕੀਤੀ ਤੇ ਬੇਫਿਕਰ ਹੋ ਕੇ ਏਸ ਸਾਰੇ ਰਕਬੇ ਦੀ ਪੈਦਵਾਰ ਨੂੰ ਅਕਲਿਆਂ ਹੀ ਡਕਾਰ ਮਾਰਦੇ ਰਹੇ । ਪਰ ਹੁਨ ਅਚਾਨਕ ਹੀ ਐਨੇ ਚਿਰ ਪਿਛੋਂ ਮਾਧੋਰੀ ਨੇ ਵਿਚ ਆ ਕੇ ਉਹਨਾਂ ਨੂੰ ਫਿਕਰ ਲਾ ਦਿਤਾ ਤੇ-ਮਾਧੋਰੀ ਦੇ ਏਸ ਕੰਮ ਨੂੰ ਸਰਾਸਰ ਬੇ ਮੁਨਾਸਬ ਤੇ ਸ਼ਰਾਰਤ ਭਰਿਆ ਸਮਝ ਉਹ ਮਾਧੋਰੀ ਦੇ ਘਰ ਜਾ ਕੇ ਬੜੇ ਗੁਸੇ ਨਾਲ ਆਖਨ ਲਗੇ:-
"ਸੁਨਦੀ ਹੈਂ ਬਹੂ ! ਤੇਰੀ ਜੋ ਉਹ ਦੋ ਵਿਘੇ

ਜ਼ਮੀਨ ਪਈ ਹੈ ਉਸ ਤੇ ਦਸ ਸਾਲ ਦਾ ਮਾਮਲਾ " ਅਜੇ ਬਾਕੀ ਹੈ । ਸੂਦ ਪਾ ਕੇ ਕੁੱਲ ਸੌ ਰੁਪੈ ਹੋ ਗਏ ਹਨ ਜੇ ਇਹ ਰਕਮ ਨਾ ਭਰੀ ਗਈ ਤਾਂ ਜ਼ਮੀਨ ਨਿਲਾਮ ਹੋ ਜਾਇਗੀ, ਸਮਝੀ ?
ਮਾਧੋਰੀ ਨੇ ਆਪਨੇ ਭਣੇਵੇਂ ਸੰਤੋਸ਼ ਕੁਮਾਰ ਤੋਂ ਕੁਹਾਇਆ:-ਰੁਪਿਆਂ ਦੀ ਕੋਈ ਪਰਵਾਹ ਨਹੀਂ ਤੇ ਇਹ ਲਵੋ ਸੌ ਰੁਪਿਆ | ਉਸ ਨੇ ਸੌ ਰੁਪਿਆ ਉਸੇ ਵੇਲੇ ਭੇਜ ਦਿਤਾ, ਪਰ ਇਹ ਰਕਮ ਚੈਟਰਜੀ ਪਾਸ ਹੀ ਪਈ ਰਹੀ ।
ਮਾਧੋਰੀ ਐਨੀ ਆਸਾਨੀ ਨਾਲ ਛਡ ਦੇਨ ਵਾਲੀ ਔਰਤ ਨਹੀਂ ਸੀ ਉਸ ਨੇ ਸੰਤੋਸ਼ ਨੂੰ ਭੇਜ ਕੇ ਫੇਰ ਪੁਛਿਆ:-
ਸਿਰਫ ਏਸ ਦੋ ਵਿਘੇ ਜ਼ਮੀਨ ਨਾਲ ਤਾਂ ਮੇਰਾ ਸੌਹਰਾ ਗੁਜ਼ਾਰਾ ਨਹੀਂ ਸੀ ਕਰਿਆ ਕਰਦਾ, ਇਸ ਤੋਂ ਇਲਾਵਾ ਜੋ ਸਾਡੀ ਹੋਰ ਜ਼ਮੀਨ ਹੈ ਉਹ ਕਿਸ ਦੇ ਕਬਜ਼ੇ ਹੈ ?
ਇਹ ਸੁਣਦਿਆਂ ਹੀ ਚੈਟਰ ਮਹਾਸ਼ੇ ਅੱਗ ਭਬੂਕਾ ਹੋ ਗਏ ਫੌਰਨ ਮਾਧੋਰੀ ਦੇ ਘਰ ਪਹੁੰਚੇ ਤੇ ਆਖਨ ਲਗੇ:-
ਉਹ ਸਾਰੀ ਜ਼ਮੀਨ ਤਾਂ ਵਿਕ ਗਈ ਕੁਝ ਥੋੜੀ ਜਿੰਨੀ ਸਾਂਝੀਵਾਲਤਾ ਵਿਚ ਬੀਜੀ ਜਾਂਦੀ ਹੈ ਅੱਠ ਦਸ ਸਾਲ ਦੀ ਜ਼ਿਮੀਦਾਰ ਦੇ ਮਾਲਗੁਜ਼ਾਰੀ ਦੇ ਨਾ ਚੁਕਾਈ ਜਾਵੇ ਤਾਂ ਜਮੀਨ ਕਿਸ ਤਰ੍ਹਾਂ ਪਈ

ਰਸਿ ਸਕਦੀ ਹੈ ?
ਮਾਧੋਰੀ ਨੇ ਕਿਹਾ:-ਕੀ ਜ਼ਮੀਨ ਦੀ ਪੈਦਾਵਾਰ ਨਹੀਂ ਆਉਂਦੀ ਜੋ ਮਾਮਲੇ ਦੇ ਰਪੈ ਨਹੀਂ ਭਰੇ ਗਏ ? ਅਤੇ ਜੇ ਉਹ, ਸਚ ਮੁਚ ਹੀ ਵਿਕ ਗਈ ਹੈ ਤਾਂ ਦਸੋ ਉਹ ਕਿਸ ਨੇ ਵੇਚੀ ? ਤੇ ਕਿਸ ਨ ਖਰੀਦੀ ? ਜੇ ਇਹ ਠੀਕ ਮਾਲੂਮ ਹੋ ਜਾਏ ਤਾਂ ਕੁਝ , ਚਾਰਾ ਜੋਈ ਕੀਤੀ ਜਾਏ।
ਚੈਟਰ ਮਹਾਰਾਜ ਨੇ ਇਸ ਗੱਲ ਦਾ ਉਤਰ ਤਾਂ ਜਰੂਰ ਦਿੱਤਾ, ਪਰ ਉਹ ਮਾਧੋਰੀ ਦੀ ਸਮਝ ਵਿਚ ਕੁਝ ਨਾ ਆਇਆ ਗੋਲ ਮੋਲ ਤੇ ਅਜੀਬ ਲਫਜਾਂ ਵਿਚ ਕਹਿੰਦੇ ਹੋਏ ਪਤਾ ਨਹੀਂ ਉਹ ਆਖਦੇ ਹੋਏ ਬੁੜ ਬੁੜਾ ਕੇ ਸਿਰ ਤੇ ਛਤਰੀ ਤਾਨ ਕੇ ਤੇ ਲੱਕ ਦਵਲੇ ਰਾਮ ਨਾਮੀ ਚਦਰ ਲਪੇਟ ਸਰੀਰ ਤੇ ਇਕ ਕੋਰੀ ਧੋਤੀ ਅੰਗਛੇ ਨਾਲ ਬੰਨਕੇ ਸਿਧੇ ਲਾਲਤਾ ਪਿੰਡ ਚਲੇ ਗਏ ਪਿੰਡ ਵਿਚ ਹੀ ਜ਼ਿਮੀਦਾਰ ਸੁਰਿੰਦਰ ਨਾਥ ਦਾ ਰਹਿਣ ਵਾਲਾ ਮਕਾਨ ਤੇ ਮੈਨੇਜਰ ਮਥਰਾ ਬਾਬੂ ਦਾ ਦਫਤਰ ਸੀ।
ਅਠਾਂ ਦਸਾਂ ਕੋਹਾਂ ਦਾ ਪੈਦਲ ਰਸਤਾ ਤੁਰਕੇ ਚੈਟਰ ਜੀ ਮਥਰਾ ਦਾਸ ਦੇ ਸਾਹਮਣੇ ਪਹੁੰਚ ਗਿੜ ਗਿੜਾ ਕੇ ਆਖਣ ਲੱਗੇ:-ਦੁਹਾਈ ਹੈ ਮਹਾਰਾਜ ! ਹੁਣ ਤੇ ਮੈਨੂੰ ਇੰਝ ਮਾਲੂਮ ਹੁੰਦਾ ਹੈ ਕਿ ਇਸ ਗਰੀਬ ਬਰਾਹਮਣ ਨੂੰ ਦਰ ਬਦਰ ਭਿਛਿਆ ਮੰਗ ਕੇ ਆਪਣਾ ਤੇ ਆਪਣੇ ਬਾਲ ਬਚਿਆਂ ਦਾ ਢਿੱਡ ਭਰਨਾ ਪਵੇਗਾ !

ਏਸੇ ਤਰਾਂ ਅੱਗੇ ਵੀ ਕਈ ਆਦਮੀ ਮਥਰਾ ਦਾਸ ਪਾਸ ਆਉਂਦੇ ਜਾਂਦੇ ਸਨ ਮੈਨੇਜਰ ਨੇ ਹੈਰਾਨ ਹੁੰਦੇ ਹੋਇਆਂ ਕਿਹਾ:-'ਕਹੋ ਕੀ ਮਾਮਲਾ ਹੈ ? ਦੇਖਣਾ ਸਾਫ ਸਾਫ ਕਹਿਣਾ ਬਿਲਕੁਲ ਝੂਠ ਨਾ ਹੋਵੇ । ਚੈਟਰ ਜੀ ਨੇ ਰੋਣੀ ਸੁਰਤ ਬਨਾਂਦਿਆਂ ਹੋਇਆਂ ਆਖਿਆ-
“ਮਹਾਰਾਜ ਬਰਾਹਮਣ ਦੀ ਰਖਿਆ ਕਰੋ"
ਬੜੀ ਗੁਸੇ ਤੇ ਸਖਤੀ ਭਰੇ ਲਹਿਜ਼ੇ ਨਾਲ ਮਥਰਾ ਬਾਬੂ ਨੇ ਕਿਹਾ:- ਭਈ ਕੁਝ ਆਖੇਗਾ ਵੀ ਕਿ ਐਵੇਂ ਰੋਲਾ ਹੀ ਪਾਂਦਾ ਜਾਇੰਗਾ ? ਵਿਧੂਆ ਸ਼ੇਖਰ ਚੈਂਟਰ ਜੀ ਨੇ ਮਾਧੋਰੀ ਦੇ ਦਿਤੇ ਉਹ ਸੌ ਰੁਪੈ ਦੇ ਨੋਟ ਲੱਕ ਦਵਾਲਿਓਂ ਖੋਲ ਕੇ ਮੈਨੇਜਰ ਦੇ ਅਗੇ ਰੱਖ ਦਿੱਤੇ ਤੇ ਕਹਿਣ ਲੱਗਾ--ਆਪ ਧਰਮ ਅਵਤਾਰ ਹੋਇ, ਜੇ ਤੁਸੀਂ ਮੇਰੀ ਇਮਦਾਦ ਨਾਂ ਕਰੋਗੇ ਤਾਂ ਮੈਂ ਲੁਟਿਆ ਜਾਵਾਂਗਾ |
"ਸਾਰਾ ਮਾਮਲਾ ਸਾਫ ਸਾਫ ਬਿਆਨ ਕਰੋ ।"
“ਬਸ ਮਹਾਰਾਜ ਗੱਲ ਸਿਰਫ ਐਨੀ ਹੈ ਕਿ ਗੋਲ ਗਰਾਮ ਪਿੰਡ ਦੇ ਰਾਮ ਤਨੂੰ ਸਾਨਿਆਲ ਦੇ ਪੁਤਰ ਦੀ ਬੇਵਾ ਕਿੰਨੇ ਚਿਰ ਪਿਛੋਂ ਹੁਣ ਪਿੰਡ ਆਈ ਹੈ ਤੇ ਜਮੀਨ ਤੇ ਅਪਣਾ ਕਬਜ਼ਾ ਕਰਨਾ ਚਾਹੁੰਦੀ ਹੈ ।
ਮਥਰਾ ਬਾਬੂ ਨੇ ਹਸਦਿਆਂ ਹੋਇਆਂ ਆਖਿਆ-- “ਹੱਛਾ ਇਹ ਗਲ ਹੈ, ਉਹ ਤੇਰੀ ਜਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜਾਂ ਤੇ ਉਸ ਬੇਵਾ ਦੀ ਮਲਕੀਅਤ ਤੇ ਹੱਥ ਸਾਫ ਕਰਨਾ ਚਾਹੁੰਦਾ ਏ ? ਅਸਲੀਅਤ ਕੀ

ਹੈ ? ਚੈਟਰ ਜੀ ਨੇ ਆਪਣੇ ਦੋਵੇਂ ਹੱਥਾਂ ਨਾਲ ਆਪਣਾ ਜਨੇਉ ਫੜਕੇ ਮੈਨੇਜਰ ਦੇ ਹੱਥ ਫੜਾਕੇ ਆਖਣਲਗਾ:-ਪੂਰੇ ਦਸਾਂ ਵਰਿਹਾਂ ਤੋਂ ਏਸ ਜਮੀਨ ਦਾ ਮਾਮਲਾ ਦੇਂਦਾ ਆ ਰਿਹਾ ਹਾਂ ਮਹਾਰਾਜ !
“ਜਮੀਨ ਤੋਂ ਫ਼ਸਲ ਲੈਂਦੇ ਹੋ ਮਾਮਲਾ ਅਦਾ ਨਾ ਕਰੋਗੇ ?"
“--ਦੁਹਾਈ ਹਜ਼ੂਰ ਦੀ--"
ਮੈਨੇਜਰ ਸਾਹਿਬ ਮਾਮਲੇ ਦੀ ਡੂੰਘਾਈ ਵਿਚ ਪਹੁੰਚ ਗਏ, ਆਖਨ ਲਗੇ:-ਹਾਂ ਹਾਂ ਮੈਂ ਸਭ ਕੁਝ ਸਮਝ ਗਿਆ ਹਾਂ ਵਿਧਵਾ ਨੂੰ ਚਕਮਾਂ ਦੇ ਕੇ ਉਸ ਦੀ ਜਮੀਨ ਹਜ਼ਮ ਕਰਨਾ ਚਾਹੁੰਦੇ ਹੋ ਠੀਕ ਹੈ ਨਾ ?
"ਚੈਟਰ ਜੀ ਚੁਪ ਚੁਪੀਤੇ ਮੈਨੇਜਰ ਵਲ ਦੇਖਦੇ ਰਹੇ।"
"ਕਿੰਨੇ ਵਿਘੇ ਜ਼ਮੀਨ ਹੈ ?"
"--ਕੇਵਲ ਪੰਝੀ ਵਿਘੇ |"
ਜ਼ਬਾਨੀ ਹਿਸਾਬ ਲਾ ਕੇ ਮਥਰਾ ਬਾਬੂ ਨੇ ਕਿਹਾ:-‘ਘਟ ਤੋਂ ਘਟ ਤਿੰਨ ਹਜ਼ਾਰ ਦੀ ਮਲਕੀਅਤ ਹੈ। ਦਸੋ ਜ਼ਿਮੀਦਾਰ ਸਾਹਿਬ ਨੂੰ ਨਜ਼ਰਾਨੇ ਵਿਚ ਕਿੰਨੀ ਰਕਮ ਅਦਾ ਕਰੋਗੇ ?"
"ਤੁਹਾਡਾ ਜੋ ਹੁਕਮ ਹੋਵੇਗਾ ਉਹ ਅਦਾ ਕੀਤਾ ਜਾਇਗਾ ਸਰਕਾਰ !" --ਤਿੰਨ ਸੌ ਰੁਪੈ ਦੇ ਦਿਆਂਗਾ |
“ਤਿੰਨ ਸੌ ਰੁਪੈ ਦੇ ਕੇ ਤਿੰਨ ਹਜਾਰ ਰੁਪੈ ਦਾ ਮਾਲ! ਹੜਪ ਕਰਨਾ ਚਾਹੁੰਦੇ ਹੋ ? ਜਾਓ---ਰਸਤਾ ਲਭੋ ਇਹ ਕੰਮ ਮੈਥੋਂ ਨਹੀਂ ਹੋ ਸਕਦਾ |

ਬਰਾਹਮਣ ਨੇ ਅਪਣੀਆਂ ਸੁਕੀਆਂ ਅਖਾਂ ਵਿਚ ਅਥਰੂ ਭਰ ਕੇ ਆਖਿਆ-ਤੁਸੀ ਕਿੰਨੇ ਕੁ ਰੁਪੈ ਲਈ ਹੁਕਮ ਕਰਦੇ ਹੋ ਸਰਕਾਰ ?
"--ਹਜ਼ਾਰ ਰੁਪੈ ਦਾ ਬੰਦੋਬਸਤ ਕਰ ਸਕੋਗੇ ?"
ਇਸ ਤੋਂ ਪਿਛੋਂ ਕਾਫੀ ਚਿਰ ਤਕ ਅਕਲ ਵਿਚ ਦੋਵੇਂ ਸਲਾਹ ਮਸ਼ਵਰਾ ਕਰਦੇ ਰਹੇ। ਨਤੀਜਾ ਆਖਰ ਇਹ ਨਿਕਲਿਆ ਕਿ ਯੋਗਿੰਦਰ ਦੀ ਬੇਵਾ ਮਾਧੋਰੀ ਤੇ ਪਿਛਲੇ ਦਸਾਂ ਸਾਲਾਂ ਦਾ ਮਾਮਲਾ ਸਣੇ ਸੂਦ ਸ਼ਾਮਲ ਕਰ ਕੇ ਡੇੜ ਹਜ਼ਾਰ ਰੁਪੈ ਦੀ ਨਾਲਸ਼ ਕਰ ਦਿਤੀ ਗਈ ।
ਸੰਮਨ ਜਾਰੀ ਹੋਇਆ ਪਰ ਮਾਧੋਰੀ ਪਾਸ ਤਾਮੀਲ ਲਈ ਨਹੀਂ ਪਹੁੰਚਿਆ । ਇਕ ਤਰਫਾ ਡਿਗਰੀ ਹੋ ਗਈ ਡੇੜ ਮਹੀਨੇ ਪਿਛੋਂ ਮਾਧੋਰੀ ਨੇ ਸੁਣਿਆ ਕਿ ਬਾਕੀ ਮਾਮਲੇ ਦੀ ਵਸੂਲੀ ਲਈ ਜਿਮੀਂਦਾਰ ਦੀ ਤਰਫੋ ਨਾ ਸਿਰਫ ਜਮੀਨ ਬਲਕਿ ਉਸ ਦੇ ਰਹਿਣ ਵਾਲੇ ਮਕਾਨ ਦੀ ਨੀਲਾਮੀ ਦਾ ਇਸ਼ਤਿਹਾਰ ਵੀ ਕਢਿਆ ਗਿਆ ਹੈ........ ਤੇ ਉਸ ਦੀ ਸਭ ਜਮੀਨ ਜਾਇਦਾਦ ਕੁਰਕ ਕਰ ਲੀਤੀ ਗਈ ਹੈ ।
ਮਾਧੋਰੀ ਨੇ ਇਕ ਗੁਆਂਡਨ ਨੂੰ ਪਾਸ ਸਦ ਕੇ ਕਹਾ:-ਭੈਣ ! ਤੁਹਾਡੇ ਦੇਸ਼ ਵਿਚ ਕਿੰਨੀ ਹਨੇਰ ਗਰਦੀ ਹੈ ?
ਗੁਆਂਡਨ ਨੇ ਉਤਰ ਦਿਤਾ:-ਕਿਉਂ, ਕੀ ਹੋਇਆ ਭੈਣ ? ਇਹੋ ਜਹੀ ਗੱਲ ਤਾਂ ਕੋਈ ਨਹੀਂ।

ਮਾਧੋਰੀ ਨੇ ਕਿਹਾ:-ਮੈਨੂੰ ਤੇ ਬਿਲਕੁਲ ਇਹੋ ਮਾਲੂਮ ਹੁੰਦਾ ਏ ਇਕ ਸ਼ੈਤਾਨ ਉਚੱਕਾ ਧੋਖਾ ਕਰ ਕੇ ਮੇਰੀ ਜਮੀਨ ਤੇ ਘਰ ਹੜਪ ਕਰ ਲੈਣਾ ਚਾਹੁੰਦਾ ਏ ਪਰ ਤੁਹਾਡੇ ਵਿਚੋਂ ਕਿਸੇ ਦੇ ਕੰਨਾਂ ਤਕ ਜੂੰ ਨਹੀਂ, ਸਰਕੀ ? ਇਹ ਹਨੇਰ ਨਹੀਂ ਤੇ ਹੋਰ ਕੀ ਹੈ ?
ਗੁਆਂਢਨ ਨੇ ਕਿਹਾ-ਅਸੀ ਏਸ ਵਿਚ ਕੀ ਕਰ ਸਕਦੇ ਹਾਂ, ਸਾਡੀ ਉਕਾਤ ਹੀ ਕੀ ਹੈ ! ਜਦ ਖੁਦ ਜਮੀਦਾਰ ਤੇਰੀ ਮਲਕੀਅਤ ਤੇ ਘਰ ਨਿਲਾਮ ਕਰ ਰਿਹਾ ਹੈ ਤਾਂ ਇਸ ਵਿਚ ਕੋਈ ਕੀ ਕਰ ਸਕਦਾ ਹੈ ? ਸਾਡੀ ਗਰੀਬ ਦੁਖੀਆਂ ਲੋਕਾ ਦੀ ਏਸ ਵਿਚ ਕੀ ਪੇਸ਼ ਚਲਦੀ ਹੈ।
“ਖੈਰ ਇਹ ਮੈਂ ਮੰਨ ਲੈਂਦੀ ਹਾਂ ਪਰ ਮੈਂ ਤਾਂ ਇਹ ਪੁਛਦੀ ਹਾਂ ਕਿ ਮੇਰਾ ਘਰ ਨਿਲਾਮੀ ਤੇ ਚੜ ਗਿਆ ਤੇ ਮੈਨੂੰ ਖਬਰ ਤਕ ਨਹੀਂ ਹੋਈ ? ਆਖਰ ਕੌਣ ਹੈ ਤੁਹਾਡਾ ਜਿਮੀਦਾਰ ?
ਉਸ ਗੁਆਂਢਣ ਨੇ ਜੋ ਜੋ ਕੁਝ ਦੂਜਿਆਂ ਲੋਕਾਂ ਪਾਸੋਂ ਸੁਣਿਆ ਸੀ ਜਾਂ ਜੋ ਜੋ ਕੁਝ ਏਸ ਨੂੰ ਆਪ ਮਾਲੂਮ ਸੀ ਉਸਨੇ ਇਨ ਬਿਨ ਕਹਿ ਸੁਣਾਇਆ ਆਖਣ ਲੱਗੀ ਭੈਣ ਮਾਧੋਰੀ ਇਹੋ ਜਿਹਾ ਬੇਰਹਿਮੀ ਤੇ ਸੰਗਦਿਲ, ਜ਼ਿਮੀਦਾਰ ਹੈ ਕਿ ਜਿਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ । ਮਾਧੋਰੀ ! ਨੇ ਸਹਿਮ ਕੇ ਪੁਛਿਆ:-ਹੱਛਾ ਜੇ , ਜ਼ਿਮੀਦਾਰ ਨਾਲ ਖੁਦ ਮੈਂ ਮੁਲਾਕਾਤ ਕਰਕੇ ਸਾਰਾ ਮਾਮਲਾ ਉਸ ਅਗੇ ਰੱਖਾਂ

ਤਾਂ ਕੀ ਉਹ ਨਹੀਂ ਸੁਣੇਗਾ ? ਕੀ ਖਿਆਲ ਹੈ ਤੇਰਾ ?"
ਮਾਧੋਰੀ ਨੂੰ ਆਪਣੀ ਤਾਂ ਕੁਝ ਐਨੀ ਫਿਕਰ ਨਹੀਂ ਸੀ ਪਰ ਸੰਤੋਸ਼ ਕੁਮਾਰ ਦੇ ਲਈ ਉਹ ਹਰ ਮੁਮਕਨ ਨਾਂ ਮੁਮਕਨ ਤਕਲੀਫ ਸਹਿਨ ਨੂੰ ਤਿਆਰ ਸੀ । ਗੁਆਂਢਣ ਆਪ ਤਾਂ ਉਸਨੂੰ ਇਸ ਬਾਰੇ ਕੁਝ ਵਾਕਫੀਅਤ ਨਾ ਪਹੁੰਚਾ ਸਕੀ ਪਰ ਜਾਣ ਲਗਿਆਂ ਆਖ ਗਈ ਕਿ ਕਲ ਮੈਂ ਆਪਣੇ ਭੈਣ ਦੇ ਲੜਕੇ ਪਾਸੋਂ ਸਾਰਾ ਹਾਲ ਦਰਿਆਫਤ ਕਰ ਕੇ ਤੈਨੂੰ ਦਸ ਦਿਆਂਗੀ ।
ਉਸ ਔਰਤ ਦਾ ਭਣੇਵਾ ਦੋ ਤਿੰਨ ਵਾਰ ਲਲਤਾ ਪਿੰਡ ਹੋ ਆਇਆ ਸੀ । ਜਿਮੀਦਾਰ ਦੇ ਬਾਰੇ ਉਸਨੇ ਕਈਆਂ ਪਾਸੋਂ ਕਈ ਗੱਲਾਂ ਸੁਣੀਆਂ ਹੋਈਆਂ ਸਨ । ਜੋ ਕੁਝ ਉਸਨੇ ਸੁਣਿਆਂ ਹੋਇਆ ਸੀ, ਉਹ ਤਸਦੀਕ ਵੀ ਹੋ ਗਿਆ ਕਾਰਨ ਇਹ ਹੋਇਆ ਕਿ ਇਕ ਦਿਨ ਉਹ ਲਲਤਾ ਪੁਰ ਗਿਆ ਹੋਇਆ ਸੀ ਕਿ ਉਸਨੇ ਕਲਕੱਤੇ ਵਾਲੀ ਵੇਸਵਾ ਬਗੀਚੇ ਵਿਚ ਨਚਦਿਆਂ ਗਾਉਂਦਿਆਂ ਦੇਖੀ ਸੀ । ਉਸਦੀ ਮਾਸੀ ਨੇ ਉਸ ਪਾਸੋਂ ਪੁਛਿਆ:-ਰਾਮ ਤੈਨੂੰ ਸਾਨਿਆਲ ਦੀ ਬੇਵਾ ਬਹੂ ਜ਼ਿਮੀਦਾਰ ਨਾਲ ਮੁਲਾਕਾਤ ਦਾ ਇਰਾਦਾ ਰੱਖਦੀ ਹੈ ਤੇਰਾ ਕੀ ਖਿਆਲ ਹੈ ?
ਉਹ ਹੈਰਾਨ ਸੀ ਕਿ ਇਸਦਾ ਕੀ ਜਵਾਬ ਦੇਵਾਂ ਆਖਰ ਉਹ ਗੰਮਬੀਰ ਜਿਹੀ ਸੂਰਤ ਬਣਾ ਕੇ

ਆਖਣ ਲੱਗਾ:-

"ਕਿੰਨੀ ਕੁ ਉਮਰ ਹੈ ਉਸ ਬੇਵਾ ਦੀ ?"

"ਮਾਧੋਰੀ-ਬੰਸ ਇਹੋ ਹੋਵੇਗੀ ਵੀਹਾਂ ਇੱਕੀਆਂ ਵਰਿਆਂ ਦੀ।"
"ਤੇ ਨੈਣ ਨਕਸ਼ ਕਿਹੋ ਜਿਹੇ ਹਨ ?"
"---ਅਰੇ ਏਸ ਇਲਾਕੇ ਵਿਚ ਮਾਧੋਰੀ ਦੇ ਜੋੜ ਦੀ ਭਲਾ ਹੋਰ ਕੋਨ ਹੈ ? ਇਹ ਕਿਹੋ ਜਿਹੀ ਗਲ ਕਰਨਾ ਹੈ ਇਸ ਦਾ ਕੀ ਮਤਲਬ ?
ਆਪਨੀ ਮਾਸੀ ਦੀ ਗਲ ਦਾ ਅਖੀਰਲਾ ਹਿਸਾ ਸੁਨਿਆਂ ਅਨਸੁਣਿਆਂ ਕਰ ਕੇ ਆਖਨ ਲਗਾ:- ਹਾਂ, ਹੁਨ ਉਸ ਦੇ ਕੰਮ ਹੋ ਜਾਨ ਦੀ ਪੂਰੀ ਉਮੀਦ ਹੈ---ਪਰ ਜਲਦੀ ਹੀ ਆਖਨ ਲਗਾ-ਮਾਸੀ ਸਚ ਪੁਛੇ ਤਾਂ ਮੇਰੀ ਸਲਾਹ ਇਹ ਹੈ ਕਿ ਉਸ ਨੂੰ ਅਜ ਰਾਤ ਹੀ ਚੁਪ ਚਾਪ ਨਾਉ ਤੇ ਬੈਠ ਕੇ ਆਪਨੇ ਪਿਤਾ ਦੇ ਘਰ ਖਿਸਕ ਜਾਨਾ ਚਾਹੀਦਾ ਹੈ।
"ਕੀ ਮਤਲਬ ?"
“ਹੁਨੇ ਹੀ ਤਾਂ ਤੂੰ ਕਹਿਆ ਹੈ ਕਿ ਏਸ ਇਲਾਕੇ ਵਿਚ ਉਸ ਦੇ ਰੂਪ ਦਾ ਸਾਨੀ ਕੋਈ ਨਹੀਂ।"
“ਹਾਂ ਹਾਂ ਠੀਕ ਹੈ ਪਰ ਇਸ ਵਿਚ ਹਰਜ ?"
ਸਾਰਾ ਹਰਜ ਤਾਂ ਏਸ ਵਿਚ ਹੀ ਹੈ। ਇਕ ਵਾਰੀ ਵੀ ਜੇ ਕਿਤੇ ਸੁਰਿੰਦਰ ਜਿਮੀਦਾਰ ਦੀ ਨਿਗਾਹ ਏਸ ਉਤੇ ਪੈ ਗਈ ਤਾਂ ਇਸ ਨੂੰ ਧਰਮ ਬਚਾਨਾਂ ਬੜਾ ਮੁਸ਼ਕਲ ਹੋ ਜਾਇਗਾ----ਸਮਝਿਆ ?"

"--- ਕੀ ਬਕਨਾ ਹੈਂ, ਇਹ ਹਾਲ ਹੈ ?"
ਕੁਝ ਹਸਦਿਆਂ ਹੋਇਆਂ ਉਸ ਨੌਜਵਾਨ ਨੇ ਕਿਹਾ:-
"ਹਾਂ ਮਾਸੀ ਇਹੋ ਹਾਲ ਹੈ।"
"ਪਰ ਚੁਪ ਕੀਤੀ ਰਹਿਨ ਤੇ ਤਾਂ ਵਿਚਾਰੀ ਵਿਧਵਾ, ਆਪਨੀ ਜ਼ਮੀਨ ਜਾਇਦਾਦ ਹਥੋਂ ਗਵਾ ਬੈਠੇਗੀ ।"
ਦੂਜੇ ਦਿਨ ਗੁਆਂਢਨ ਨੇ ਆਪਨੇ ਭਨੇਵੇਂ ਪਾਸੋਂ ਜੋ ਕੁਝ ਸੁਣਿਆ ਸੀ ਹਰਫ ਬਹਰਫ ਮਾਧੋਰੀ ਨੂੰ ਕਹਿ ਸੁਨਾਇਆ, ਸੁਨ ਕੇ ਮਾਧੋਰੀ ਸਨਾਟੇ ਵਿਚ ਆ ਗਈ । ਜਿਮੀਦਾਰ ਸੁਰਿੰਦਰ ਰਾਏ ਦਾ ਨਾਂ, ਤੇ ਉਸ ਦੀ ਤਬੀਅਤ, ਤੇ ਕੰਮ ਕਾਜ ਬਾਰੇ ਉਹ ਜੋ ਕੁਝ ਸੁਨ ਚੁਕੀ ਸੀ ਬਹੁਤ ਕੋਸ਼ਸ਼ ਕਰਨ ਤੇ ਵੀ ਮਾਧੋਰੀ ਨਾ ਭੁਲ ਸਕੀ ।
ਉਹ ਬੈਠੀ ਸੋਚ ਰਹੀ ਸੀ---ਸੁਰਿੰਦਰ ਰਾਏ, ਇਹ ਸੁਰਿੰਦਰ ਰਾਏ ਕੌਨ ਹੈ ? ਨਾਂ ਤਾਂ ਕੁਝ · ਜਾਨਿਆਂ ਜਾਨਿਆਂ ਮਾਲੂਮ ਹੁੰਦਾ ਏ ਪਰ ਇਹ ਆਦਤਾਂ ਤੇ ਅਮਲ---ਇਹ ਉਸ ਨਾਲ ਨਹੀਂ ਮਿਲਦੇ । ਇਹ ਨਾਂ ਉਸ ਦੇ ਦਿਲ ਦਾ ਕੀਮਤੀ--- ਪੰਜ ਵਰੇ ਹੋ ਚੁਕੇ ਸਨ ਉਹ ਕੁਝ ਕੁਝ ਭੁਲ ਚੁਕੀ ਸੀ ਪਰ ਅਜ ਅਚਾਨਕ ਬੜਿਆਂ ਦਿਨਾਂ ਪਿਛੋਂ ਉਸ ਦੀ ਯਾਦ ਫੇਰ ਤਾਜ਼ਾ ਹੋ ਗਈ ।
ਉਸ ਰਾਤ ਮਾਧੋਰੀ ਆਰਾਮ ਦੀ ਨੀਂਦਰ ਨਾ

ਸੌਂ ਸਕੀ , ਬੜੇ ਬੜੇ ਭਿਆਨਕ ਸੁਪਨੇ ਉਸ ਨੂੰ ਆਉਂਦੇ ਰਹੇ । ਉਹੋ , ਭੁਲੀਆਂ ਹੋਈਆਂ ਯਾਦਾਂ ਫੇਰ ਯਾਦ ਆ ਆ ਕੇ ਦਿਲ ਤੜਫਾਨ ਲਗ ਪਈਆਂ ਘੜੀ ਮੁੜੀ ਅਖਾਂ ਵਿਚੋਂ ਅਥਰੂ ਆ ਆ ਕੇ ਵਹਿਨ ਲਗ ਪਏ---ਸੰਤੋਸ਼ ਕੁਮਾਰ ਨੇ ਉਸ ਵਲ ਤਕ ਕੇ ਡਰਦਿਆਂ, ਡਰਦਿਆਂ ਆਖਿਆ:-ਮਾਮੀ ! ਮੈਂ ਮਾਂ ਪਾਸ ਜਾਣਾ ਹੈ ।
ਮਾਧੋਰੀ ਖੁਦ ਹੀ ਇਹ ਸੋਚ ਰਹੀ ਸੀ ਕਿ ਜਦ ਏਥੋਂ ਦਾ ਦਾਨਾ ਪਾਣੀ ਹੀ ਸਾਡੇ ਲਈ ਉਠ ਗਿਆ ਹੈ ਤਾਂ ਸਵਾਏ ਕਾਂਸ਼ੀ ਜਾਨ ਦੇ ਹੋਰ ਕੋਈ ਚਾਰਾ ਹੀ ਨਹੀਂ । ਏਸੇ ਬਚੇ ਦੀ ਖਾਤਰ ਹੀ ਉਸ ਨੇ ਜਿਮੀਂਦਾਰ ਨਾਲ ਮਿਲਨ ਦੀ ਸਲਾਹ ਕੀਤੀ ਸੀ ਪਰ ਹੁਨ ਉਹ ਵੀ ਉਮੀਦ ਨਹੀਂ ਰਹੀ । ਹੁਨ ਤਾਂ ਸਗੋਂ ਇਕ ਨਵੀਂ ਚਿੰਤਾ ਨੇ ਆ ਘੇਰਿਆ ਸੀ ਉਹ ਚਿੰਤਾ ਕੋਈ ਓਪਰੀ ਨਹੀਂ ਸੀ ਉਹ ਸੀ ਉਸ ਦੀ ਜਵਾਨੀ----ਰੂਪ ! ਮਾਧੋਰੀ ਨੇ ਦਿਲ ਵਿਚ ਹੀ ਕਿਹਾ:-ਕਿ, ਸੱਤ ਵਰੇ ਹੋ ਗਏ ਹਨ ਅਜੇ ਤਕ ਇਹ ਜਵਾਨੀ ਤੇ ਰੂਪ ਦਾ ਜੰਜਾਲ ਉਸ ਦੇ ਮਗਰੋਂ ਨਹੀਂ ਲੱਥਾ ? ਸਾਰੇ ਉਸ ਨੂੰ ਬੜੀ ਦੀਦੀ ਤੇ ਮਾਂ ਕਹਿਨ ਲਗ ਪਏ ਸਨ ਪਰ ਕੀ ਅਜੇ---ਉਸ ਨੇ ਫਿਕੀ ਜਿਹੀ ਹਾਸੀ ਹਸਦਿਆਂ ਹੋਇਆਂ ਕਿਹਾ:-
"ਏਥੋਂ ਦੇ ਰਹਿਨ ਵਾਲੇ ਅੰਨੇ ਹਨ ਜਾਂ ਹੈਵਾਨ ?"

"ਪਰ ਮਾਧੋਰੀ ਨੇ ਭੁਲ ਕੀਤੀ---ਸਾਰਿਆਂ ਦਾ ਦਿਲ ਉਸ ਵਾਂਗ ਵੀਹਾਂ ਇਕੀਆਂ ਵਰਿਹਾਂ ਵਿਚ ਬੁਢਾ ਤਾਂ ਨਹੀਂ ਹੋ ਜਾਂਦਾ !"
ਤਿਨਾਂ ਦਿਨਾਂ ਪਿਛੋਂ ਜਦ ਜ਼ਿਮੀਦਾਰ ਦਾ